ਭਾਰਤ

ਇਟਲੀ ਵਿੱਚ ਇੱਕ ਹੋਰ ਸਿੰਘ ਉਪੱਰ ਵੱਡੀ ਸਿਰੀ ਸਾਹਿਬ ਪਾਉਣ ਕਾਰਨ ਅਪਰਾਧ ਕੇਸ ਦਰਜ,30 ਜਨਵਰੀ ਹੀ ਇਟਲੀ ਕੰਮ ਕਰਨ ਆਇਆ 

 ਵੇਰੋਨਾ/ਇਟਲੀ , 23 ਮਾਰਚ (ਤਿ੍ਰਵਜੋਤ ਸਿੰਘ ਵਿੱਕੀ )ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਸੰਸਥਾਵਾਂ ਚਾਹੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰ ਇਹ ਜ਼ੋਰ ਹਵਾ ਵਿੱਚ ਜ਼ਿਆਦਾ ਤੇ ਧਰਤੀ ਉੱਤੇ ਘੱਟ ਲੱਗਦਾ ਲੱਗ ਰਿਹਾ ਜਿਸ ਦਾ ਖ਼ਮਿਆਜ਼ਾ ਸਿੱਖ ਸੰਗਤਾਂ ਅੱਜ ਵੀ ਇਟਲੀ ਵਿੱਚ ਭੁਗਤ ਰਹੀਆਂ ਉਦਾ ਕਹਿਣ ਨੂੰ 90 % ਧਰਮ ਰਜਿਸਟਰਡ ਕਰਨ ਦਾ ਕੰਮ ਫਤਿਹ ਹੈ ਇਸ ਦੇ ਬਾਵਜੂਦ ਸਰਕਾਰੀ ਤੰਤਰ ਪੁਲਸ ਪ੍ਰਸ਼ਾਸਨ ਸਿੱਖ ਧਰਮ ਦੀ ਸ਼ਾਨ ਦਸਤਾਰ ਤੇ ਸਿਰੀ ਸਾਬ ਨੂੰ ਲੈਕੇ ਸਿੱਖਾਂ ਦੀ ਖੱਜਲ ਖੁਆਰੀ ਕਰਨੋ ਨਹੀ ਟੱਲਦਾ ਜਿਸ ਕਾਰਨ ਸਿੱਖ ਸੰਗਤ ਨੂੰ ਕਈ ਵਾਰ ਤਾਂ ਕੋਰਟਾਂ ਕਚਹਿਰੀਆਂ ਦੇ ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।ਜਿਹੜੀ ਸਿੱਖ ਸੰਗਤ ਇਟਲੀ ਵਿੱਚ 3 ਦਹਾਕਿਆਂ ਤੋਂ ਰਹਿ ਰਹੀ ਹੈ ਉਸ ਨੂੰ ਤਾਂ ਪਤਾ ਹੈ ਕਿ ਸਿਰੀ ਸਾਹਿਬ ਨੂੰ ਜਨਤਕ ਥਾਵਾਂ ਜਾਂ ਸਰਕਾਰੇ ਦਰਬਾਰੇ ਪਾਕੇ ਨਹੀਂ ਜਾਣਾ ਜਾਂ ਜਨਤਕ ਨਹੀਂ ਕਰਨਾ ਪਰ ਜਿਹੜੇ ਸਿੰਘ ਇਟਲੀ ਵਿੱਚ ਨਵੇਂ ਆ ਰਹੇ ਹਨ ਉਹਨਾਂ ਨੂੰ ਇਸ ਬਾਬਤ ਪੂਰੀ ਜਾਣਕਾਰੀ ਨਹੀਂ ਤੇ ਨਾਂਹੀ ਇਸ ਸਬੰਧੀ ਬਹੁਤੇ ਗੁਰਦੁਆਰਿਆਂ ਵਿੱਚ ਕੋਈ ਜਾਣਕਾਰੀ ਨਵੇਂ ਸਿੰਘਾਂ ਨੂੰ ਦਿੱਤੀ ਜਾ ਰਹੀ ਹੈ ਜਿਸ ਕਾਰਨ ਮਹਾਨ ਸਿੱਖ ਧਰਮ ਦੇ ਕਕਾਰ ਖਾਸਕਰ ਸਿਰੀ ਸਾਹਿਬ ਉਹ ਵੀ 6 ਸੈਂਟੀਮੀਟਰ (ਇਟਲੀ ਦਾ ਕਾਨੂੰਨ 6 ਸੈਂਟੀਮੀਟਰ ਦੀ ਸਿਰੀ ਸਾਹਿਬ ਉਹ ਵੀ ਕੱਪੜਿਆਂ ਦੇ ਅੰਦਰ ਪਾਉਣ ਲਈ ਇਜਾਜ਼ਤ ਦਿੰਦਾ ਹੈ)ਤੋਂ  ਵੱਡੀ ਜਨਤਕ ਪਾਉਣ ਨਾਲ ਸਿੰਘਾਂ ਨੂੰ ਪੁਲਸ ਵੱਲੋਂ ਕੀਤੀ ਕਾਰਵਾਈ ਦਾ ਸਾਹਮਣਾ ਪੈ ਰਿਹਾ ਹੈ।ਅਜਿਹਾ ਵਾਕਿਆ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਪ੍ਰਸਿੱਧ ਚੌਕ ਦੋਮੋ ਵਿਖੇ ਵਪਰਿਆ ਜਿੱਥੇ 3 ਕੁ ਮਹੀਨੇ ਪਹਿਲਾਂ ਸੀਜਨ ਵਾਲੇ ਪੇਪਰਾਂ ਤੇ ਆਏ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ(45)ਨੂੰ ਸਥਾਨਕ ਪੁਲਸ ਨੇ ਇਸ ਲਈ ਘੇਰ ਲਿਆ ਕਿ ਉਸ ਨੇ 6 ਸੈਂਟੀਮੀਟਰ ਤੋਂ ਵੱਡੀ ਸਿਰੀ ਜਨਤਕ ਪਹਿਨੀ ਹੋਈ ਸੀ ਜੋ ਕਿ ਇਟਾਲੀਅਨ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ ਜਿਸ ਕਾਰਨ ਪੁਲਸ ਨੇ ਜਿੱਥੇ ਉਸ ਦੀ ਸਿਰੀ ਸਾਹਿਬ ਜ਼ਬਤ ਕਰ ਲਈ ਉੱਥੇ ਉਸ ਉਪੱਰ ਗੈਰ-ਕਾਨੂੰਨੀ ਹੁੱਕ ਦੇ ਆਕਾਰ ਦਾ ਚਾਕੂ ਲੈਕੇ ਜਨਤਕ ਘੁੰਮਣ ਦਾ ਕੇਸ ਵੀ ਪਾ ਦਿੱਤਾ ਹੈ ਤੇ ਨਾਲ ਹੀ ਹਫਤੇ ਦੱਸ ਦਿਨ ਅੰਦਰ ਵਕੀਲ ਕਰ ਆਪਣਾ ਪੱਖ ਰੱਖਣ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।ਗੁਰਬਚਨ ਸਿੰਘ ਖਾਲਸਾ ਨੇ ਭਾਵਕ ਹੁੰਦਿਆਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ  ਦੱਸਿਆ ਕਿ ਉਹ ਬਾਲ ਬੱਚਿਆਂ ਵਾਲਾ ਬੰਦਾ ਹੈ ਤੇ 30 ਜਨਵਰੀ 2024 ਨੂੰ  ਹੀ ਇਟਲੀ ਕਰਜ਼ਾ ਚੁੱਕ ਘਰ ਦੀ ਗਰੀਬੀ ਦੂਰ ਕਰਨ ਆਇਆ ਹੈ ।ਮਿਲਾਨ ਭਾਰਤੀ ਕੌਸਲੇਟ ਉਹ ਨਾਮ ਉਪ ਨਾਮ ਕਰਵਾਉਣ ਗਿਆ ਸੀ ਕਿ ਮਿਲਾਨ ਦੇ ਮਸ਼ਹੂਰ ਚੌਂਕ ਪਿਆਸਾ ਦੋਮੋ ਚਲਾ ਗਿਆ ਜਿੱਥੇ ਪੁਲਸ ਨੇ ਉਸ ਨੂੰ ਘੇਰ ਲਿਆ ਤੇ ਵੱਡੀ ਸਿਰੀ ਸਾਹਿਬ ਨੂੰ ਵੱਡਾ ਚਾਕੂ ਸਮਝ  ਕੇਸ ਪਾ ਦਿੱਤਾ ਪਰ ਉਸ ਨੂੰ ਨਹੀ ਪਤਾ ਸੀ ਇਟਲੀ ਵੱਡੀ ਸਿਰੀ ਸਾਹਿਬ ਪਾ ਬਾਹਰ ਨਹੀ ਘੁੰਮ ਸਕਦੇ ।ਇਸ ਅਪਰਾਧ ਲਈ ਉਸ ਨੂੰ ਕਈ ਘੰਟੇ ਪੁਲਸ ਨੇ ਪੁੱਛ ਪੜਤਾਲ ਕਰਕੇ ਉਸ ਦੇ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ  ਕਰ ਸਿਰੀ ਸਾਹਿਬ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈਕੇ ਫਿਰ ਉਸ ਨੂੰ ਛੱਡਿਆ ।ਪੀੜਤ ਗੁਰਬਚਨ ਸਿੰਘ ਖਾਲਸਾ ਜਿਹੜਾ ਕਰਜਾਈ ਹੋ ਸੀਜ਼ਨ ਵਾਲੇ ਪੇਪਰਾਂ ਤੇ ਇਟਲੀ ਆਇਆ ਹੈ ਉਸ ਨੇ ਇਟਲੀ ਦੀਆਂ ਸਿੱਖ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਸ ਦੇ ਬੱਚਿਆਂ ਦਾ ਭੱਵਿਖ ਕਿਸੇ ਕਾਰਨ ਪ੍ਰਭਾਵਿਤ ਨਾ ਹੋਵੇ ਉਸ ਦੀਆਂ ਧੀਆਂ ਜਵਾਨ ਹਨ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਖ ਕਮਿਊਨਿਟੀ ਇਟਲੀ ਨੇ ਗੁਰਬਚਨ ਸਿੰਘ ਖਾਲਸਾ ਦਾ ਹਾਲ ਜਾਣਿਆ ਤੇ ਉਸ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਹੁਣ ਇਹ ਵਕਤ ਹੀ ਦੱਸੇਗਾ ਕਿ ਇਸ ਸਿੰਘ ਦੀ ਕੋਈ ਮਦਦ ਕਰਦਾ ਹੈ ਜਾਂ ਮੂਕ ਦਰਸ਼ਕ ਬਣ ਤਮਾਸ਼ਬੀਨ ਬਣਦੇ ਹਨ।

ਕੇਜਰੀਵਾਲ ਆਪਣੀ ਗਿਰਫਤਾਰੀ ਵਿਰੁੱਧ ਪਹੁੰਚੇ ਹਾਈ ਕੋਰਟ, ਮਾਮਲੇ ਦੀ ਤੁਰੰਤ ਸੁਣਵਾਈ ਕਰਣ ਦੀ ਲਗਾਈ ਗੁਹਾਰ 

ਨਵੀਂ ਦਿੱਲੀ 23 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜੋ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਹਨ, ਨੇ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੇ ਰਿਮਾਂਡ ਨੂੰ ਚੁਣੌਤੀ ਦਿੰਦੇ ਹੋਏ ਸ਼ਨੀਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਪਹੁੰਚ ਕੀਤੀ। ਅਦਾਲਤ ਅੰਦਰ ਦਾਖਿਲ ਕੀਤੀ ਅਪੀਲ ਵਿਚ ਉਨ੍ਹਾਂ ਨੇ ਇਸ ਮਾਮਲੇ ਤੇ ਐਤਵਾਰ 24 ਮਾਰਚ ਤੋਂ ਪਹਿਲਾਂ ਸੁਣਵਾਈ ਦੀ ਮੰਗ ਕੀਤੀ ਹੈ ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੂੰ ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਛੇ ਦਿਨ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ।
ਕੇਜਰੀਵਾਲ ਨੇ ਹਾਈ ਕੋਰਟ ਵਿੱਚ ਆਪਣੀ ਪਟੀਸ਼ਨ ਵਿੱਚ ਦਲੀਲ ਦਿੱਤੀ ਕਿ ਗ੍ਰਿਫਤਾਰੀ ਅਤੇ ਰਿਮਾਂਡ ਦੇ ਹੁਕਮ ਦੋਵੇਂ ਗੈਰ-ਕਾਨੂੰਨੀ ਹਨ ਅਤੇ ਉਹ ਤੁਰੰਤ ਹਿਰਾਸਤ ਤੋਂ ਰਿਹਾਅ ਹੋਣ ਦਾ ਹੱਕਦਾਰ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਮਾਂਡ ਅਰਜ਼ੀ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਦਲੀਲ ਦਿੱਤੀ ਕਿ ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਘੁਟਾਲੇ ਦਾ "ਮੁੱਖ ਸਾਜ਼ਿਸ਼ਕਰਤਾ ਅਤੇ ਸਰਗਨਾ" ਸੀ। ਈਡੀ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਤੇਲੰਗਾਨਾ ਦੇ ਆਗੂ ਕੇ. ਕਵਿਤਾ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਦੋਵਾਂ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਸੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੀਤੀ ਬਣਾਉਣ, ਰਿਸ਼ਵਤ ਮੰਗਣ ਅਤੇ ਜੁਰਮ ਦੀ ਕਮਾਈ ਨਾਲ ਨਜਿੱਠਣ ਵਿਚ ਸਿੱਧੇ ਤੌਰ 'ਤੇ ਸ਼ਾਮਲ ਸੀ। ਇਸ ਦੌਰਾਨ ਕੇਜਰੀਵਾਲ ਨੇ ਦਲੀਲ ਦਿੱਤੀ ਹੈ ਕਿ ਕਥਿਤ ਘੁਟਾਲੇ ਨਾਲ ਉਨ੍ਹਾਂ ਨੂੰ ਜੋੜਨ ਦਾ ਕੋਈ ਸਬੂਤ ਨਹੀਂ ਹੈ।

ਕਿਸਾਨ ਮਹਾਂਪੰਚਾਇਤ ਵਿਚ ਆਏ ਸਮੂਹ ਕਿਸਾਨਾਂ ਦਾ ਧੰਨਵਾਦ : ਸੰਯੁਕਤ ਕਿਸਾਨ ਮੋਰਚਾ

ਦਿੱਲੀ ਪੁਲਿਸ ਵਲੋਂ ਗੁਰਦਵਾਰਾ ਸਾਹਿਬ ਨੂੰ ਸਖ਼ਤ ਹਦਾਇਤਾਂ ਦੇਣੀਆਂ ਕਿ ਓਹ ਕਿਸਨਾਂ ਦੀ ਮੇਜ਼ਬਾਨੀ ਨਾ ਕਰਨ ਦੁਖਦਾਇਕ 

ਨਵੀਂ ਦਿੱਲੀ 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸੰਯੁਕਤ ਕਿਸਾਨ ਮੋਰਚਾ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਛੋਟੇ ਵਪਾਰੀਆਂ, ਛੋਟੇ ਉਤਪਾਦਕਾਂ ਸਮੇਤ ਸਾਰੇ ਵਰਗਾਂ ਨੂੰ 23 ਮਾਰਚ ਨੂੰ ਗ੍ਰਾਮੀਣ ਮਹਾਂਪੰਚਾਇਤ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹੈ ਤਾਂ ਜੋ ਕਾਰਪੋਰੇਟ-ਫਿਰਕਾਪ੍ਰਸਤਾਂ ਦੀ ਪਕੜ ਵਿੱਚ ਆ ਰਹੀ ਭਾਜਪਾ ਅਪਰਾਧਿਕ- ਭ੍ਰਿਸ਼ਟਾਚਾਰ ਦਾ ਗਠਜੋੜ ਨੂੰ ਬੇਨਕਾਬ ਕਰਦਿਆਂ ਵਿਰੋਧ ਅਤੇ ਸਜ਼ਾ ਦਿੱਤੀ ਜਾ ਸਕੇ। 
ਐਸਕੇਐਮ ਵਲੋਂ ਜਾਰੀ ਬਿਆਨ ਕਿਹਾ ਗਿਆ ਕਿ 14 ਮਾਰਚ ਨੂੰ ਕਿਸਾਨ ਮਜ਼ਦੂਰ ਮਹਾਪੰਚਾਇਤ ਵਿੱਚ ਵਿਘਨ ਪਾਉਣ ਲਈ ਕਿਸਾਨਾਂ ਦੇ ਖਿਲਾਫ ਗੈਰ-ਕਾਨੂੰਨੀ ਅਤੇ ਗੈਰ-ਕਾਨੂੰਨੀ ਪੁਲਿਸ ਪਰੇਸ਼ਾਨੀ ਦੀ ਸਖ਼ਤ ਨਿਖੇਧੀ ਕੀਤੀ। ਉੱਤਰੀ ਕਰਨਾਟਕ ਦੇ 400 ਕਿਸਾਨ ਕਰਨਾਟਕ ਰਾਜ ਰਾਇਠਾ ਸੰਘ ਦੀ ਨੁਮਾਇੰਦਗੀ ਕਰਦੇ ਹੋਏ-ਹਸੀਰੂ ਸੇਨੇ ਸਵੇਰੇ 11 ਵਜੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਪਹੁੰਚੇ ਪਰ 14 ਮਾਰਚ ਨੂੰ ਦਿੱਲੀ ਪੁਲਿਸ ਨੇ ਘੇਰ ਲਿਆ ਅਤੇ ਉਨ੍ਹਾਂ ਨੂੰ ਸ਼ਾਮ 4 ਵਜੇ ਤੱਕ ਰੋਕ ਕੇ ਰੱਖੀ ਰੱਖਿਆ । ਬਾਅਦ ਵਿੱਚ ਕਿਸਾਨ ਨੇੜਲੇ ਗੁਰਦੁਆਰੇ ਗਏ, ਪਰ ਉਨ੍ਹਾਂ ਨੂੰ ਰਿਹਾਇਸ਼ ਅਤੇ ਲੰਗਰ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪੁਲਿਸ ਦੀਆਂ ਸਖ਼ਤ ਹਦਾਇਤਾਂ ਹਨ ਕਿ ਉਹ ਕਿਸੇ ਵੀ ਕਿਸਾਨ ਦੀ ਮੇਜ਼ਬਾਨੀ ਨਾ ਕਰਨ। ਉਹ ਬਿਨਾਂ ਭੋਜਨ ਤੋਂ ਸੜਕਾਂ 'ਤੇ ਰਾਤ ਕੱਟਣ ਲਈ ਮਜਬੂਰ ਸਨ। ਦਿੱਲੀ ਪੁਲਿਸ ਨੇ ਏ.ਆਈ.ਕੇ.ਕੇ.ਐਮ.ਐਸ. ਦੇ ਪੰਜ ਕਿਸਾਨ ਆਗੂਆਂ, ਪੰਜਾਬ ਦੇ 55 ਕਿਸਾਨਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ ਅਤੇ ਕਿਸਾਨਾਂ ਨੂੰ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਨਵੀਂ ਦਿੱਲੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਮੋਦੀ ਸਰਕਾਰ ਵੱਲੋਂ ਨਾਗਰਿਕਾਂ ਦੇ ਦਿੱਲੀ ਆਉਣ ਅਤੇ ਆਪਣੀ ਅਸਹਿਮਤੀ ਜ਼ਾਹਰ ਕਰਨ ਦੇ ਅਧਿਕਾਰ ਤੋਂ ਇਨਕਾਰ ਕਰਕੇ ਦਿੱਲੀ ਪੁਲਿਸ 'ਤੇ ਸਿਆਸੀ ਦਖਲਅੰਦਾਜ਼ੀ ਦੀ ਨਿਸ਼ਾਨਦੇਹੀ ਕਰਦਾ ਹੈ। ਯੂਪੀ-ਰਾਜ ਪੁਲਿਸ ਨੇ ਸੰਬਲ ਅਤੇ ਦੇਵਰੀਆ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੜਕੇ 4.00 ਵਜੇ ਕਿਸਾਨ ਨੇਤਾਵਾਂ ਦੀ ਗੈਰ-ਕਾਨੂੰਨੀ ਨਜ਼ਰਬੰਦੀ ਕੀਤੀ ਸੀ। ਪੁਲਿਸ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਕਿ ਸੰਬਲ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਇਜਾਜ਼ਤ ਤੋਂ ਬਿਨਾਂ ਉਹ ਦਿੱਲੀ ਨਹੀਂ ਜਾ ਸਕਦੇ। ਅਜਿਹੀਆਂ ਗੈਰ-ਕਾਨੂੰਨੀ ਧਮਕੀਆਂ ਨੂੰ ਟਾਲਦਿਆਂ ਕਿਸਾਨ ਸੰਬਲ ਤੋਂ ਮਹਾਂਪੰਚਾਇਤ ਵਿੱਚ ਸ਼ਾਮਲ ਹੋ ਗਏ ਪਰ ਦੇਵਰੀਆ ਤੋਂ ਕਿਸਾਨ ਦਿੱਲੀ ਨਹੀਂ ਆ ਸਕੇ। 14 ਮਾਰਚ ਦੀ ਸਵੇਰ ਨੂੰ ਵੱਖ-ਵੱਖ ਰਾਜਾਂ ਤੋਂ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ਕਈ ਘੰਟੇ ਦੇਰੀ ਨਾਲ ਚੱਲੀਆਂ ਅਤੇ ਗਾਜ਼ੀਆਬਾਦ, ਬਹਾਦਰਗੜ੍ਹ ਸਮੇਤ ਕਈ ਸਟੇਸ਼ਨਾਂ 'ਤੇ ਕਿਸਾਨਾਂ ਨੂੰ ਪਟੜੀਆਂ 'ਤੇ ਬੈਠਣ ਲਈ ਮਜ਼ਬੂਰ ਹੋਣਾ ਪਿਆ ਅਤੇ ਰੇਲਵੇ ਅਧਿਕਾਰੀਆਂ 'ਤੇ ਦਬਾਅ ਪਾਉਣ ਲਈ ਹੋਰ ਰੇਲ ਗੱਡੀਆਂ ਰੋਕਣ ਲਈ ਮਜਬੂਰ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਰੇਲਗੱਡੀ ਵੀ ਦਿੱਲੀ ਪਹੁੰਚ ਸਕੇ।
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪਾਣੀ ਭਰ ਜਾਣਾ ਅਤੇ ਲੀਕੇਜ ਦੀ ਮੁਰੰਮਤ ਕਰਨ ਅਤੇ ਜ਼ਮੀਨ ਨੂੰ ਵਰਤੋਂ ਲਈ ਯੋਗ ਬਣਾਉਣ ਵਿੱਚ ਉਦੇਸ਼ਪੂਰਨ ਦੇਰੀ ਮਹਾਪੰਚਾਇਤ ਲਈ ਰੁਕਾਵਟ ਬਣ ਰਹੀ ਸੀ, ਲਗਭਗ 30% ਜ਼ਮੀਨ ਦੀ ਵਰਤੋਂ ਕਰਨ ਵਿੱਚ ਅਸਮਰੱਥ ਸੀ। ਐਸਕੇਐਮ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਦਿੱਲੀ ਨਗਰ ਨਿਗਮ ਨੂੰ ਮੁਆਵਜ਼ਾ ਦੇਣ ਅਤੇ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਕਾਨੂੰਨ ਦੇ ਅਧੀਨ ਦਰਜ ਕੀਤਾ ਜਾ ਸਕੇ। ਇਸ ਧਰਨੇ ਨੂੰ ਸਫਲ ਬਣਾਉਣ ਲਈ ਕਿਸਾਨ ਅਤੇ ਮੈਂਬਰ ਜਥੇਬੰਦੀਆਂ ਦਾ ਧੰਨਵਾਦ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੋਲੇ-ਮਹੱਲੇ ਦੀ ਕਾਨਫਰੰਸ ਤਖਤ ਸ੍ਰੀ ਕੇਸਗੜ੍ਹ ਦੇ ਸਰੋਵਰ ਕੋਲ 25 ਮਾਰਚ ਨੂੰ ਹੋਵੇਗੀ : ਮਾਨ

ਨਵੀਂ ਦਿੱਲੀ, 16 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਹੋਲੇ-ਮਹੱਲੇ ਦੇ ਇਤਿਹਾਸਿਕ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਪਾਰਟੀ ਵੱਲੋ ਹਰ ਸਾਲ ਦੀ ਤਰ੍ਹਾਂ ਮੀਰੀ-ਪੀਰੀ ਦੀ ਕਾਨਫਰੰਸ ਕਰਨ ਜਾ ਰਿਹਾ ਹੈ, ਇਹ ਕਾਨਫਰੰਸ ਤਖ਼ਤ ਸ੍ਰੀ ਕੇਸਗੜ੍ਹ ਦੇ ਸਰੋਵਰ ਦੇ ਨਜਦੀਕ 25 ਮਾਰਚ ਨੂੰ ਹੋਵੇਗੀ । ਜਿਸ ਵਿਚ ਸਮੂਹ ਖ਼ਾਲਸਾ ਪੰਥ ਨੂੰ ਨਵੀ ਨਰੋਈ ਆਜਾਦ ਪੱਖੀ ਸੋਚ ਨੂੰ ਨਾਲ ਲੈਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 25 ਮਾਰਚ ਨੂੰ ਹੋਲੇ-ਮਹੱਲੇ ਦੇ ਦਿਹਾੜੇ ਉਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮੁੱਚੇ ਖ਼ਾਲਸਾ ਪੰਥ ਨੂੰ ਮੀਰੀ-ਪੀਰੀ ਕਾਨਫਰੰਸ ਵਿਚ ਹੁੰਮ ਹੁੰਮਾਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਕਾਨਫਰੰਸ ਦਾ ਪ੍ਰਬੰਧ ਆਨੰਦਪੁਰ ਸਾਹਿਬ ਦੇ ਉਮੀਦਵਾਰ ਪਾਰਟੀ ਦੇ ਜਰਨਲ ਸਕੱਤਰ ਸ. ਕੁਸਲਪਾਲ ਸਿੰਘ ਮਾਨ, ਦੂਜੇ ਜਰਨਲ ਸਕੱਤਰ ਸ. ਕੁਲਦੀਪ ਸਿੰਘ ਭਾਗੋਵਾਲ ਅਤੇ ਰੋਪੜ੍ਹ ਜਿ਼ਲ੍ਹੇ ਦੇ ਪਾਰਟੀ ਦੇ ਪ੍ਰਧਾਨ ਸ. ਰਣਜੀਤ ਸਿੰਘ ਸੰਤੋਖਗੜ੍ਹ ਸਮੂਹਿਕ ਸਾਂਝੇ ਤੌਰ ਤੇ ਕਰ ਰਹੇ ਹਨ । ਇਸ ਕਾਨਫਰੰਸ ਦੀ ਸਮੁੱਚੀ ਸਫਲਤਾ ਤੇ ਪ੍ਰਬੰਧ ਲਈ ਪਾਰਟੀ ਵੱਲੋ ਇਨ੍ਹਾਂ ਤਿੰਨ ਆਗੂਆਂ ਨੂੰ ਜਿੰਮੇਵਾਰੀ ਸੌਪੀ ਗਈ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿਉਂਕਿ ਮਈ ਮਹੀਨੇ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆ ਹਨ । ਇਸ ਲਈ ਹੋਲੇ ਮਹੱਲੇ ਦੀ ਇਹ ਇਤਿਹਾਸਿਕ ਕਾਨਫਰੰਸ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਕ ਸਾਂਝਾ ਸੰਦੇਸ ਦੇਣ ਵਿਚ ਸਹਾਈ ਹੋਵੇਗੀ । ਇਸ ਲਈ ਸਮੁੱਚੀ ਰੋਪੜ੍ਹ ਜਿਲ੍ਹੇ ਦੀ ਅਤੇ ਹੋਰ ਸੀਨੀਅਰ ਲੀਡਰਸਿਪ ਇਸ ਕਾਨਫਰੰਸ ਦੀਆਂ ਜਿੰਮੇਵਾਰੀਆ ਨੂੰ ਸਮਝਦੇ ਹੋਏ ਸਮੂਹਿਕ ਤੌਰ ਤੇ ਅਤੇ ਆਪੋ ਆਪਣੇ ਤੌਰ ਤੇ ਆਪਣੀਆ ਖਾਲਸਾ ਪੰਥ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਨ ।

ਕੈਨੇਡਾ ਵਿਖੇ ਭਾਈ ਨਿੱਝਰ ਕਤਲਕਾਂਡ ਵਿਚ ਸ਼ਕੀ ਨਾਮਜਦ ਹਿੰਦੁਸਤਾਨੀ ਰਾਜਦੂਤ ਵਰਮਾ ਦਾ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ, ਤੀਜੀ ਵਾਰ ਹੋਇਆ ਪ੍ਰੋਗਰਾਮ ਰੱਦ

ਨਵੀਂ ਦਿੱਲੀ 16 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਜੋ ਕਿ ਮੈਕਡੋਲਗਲ ਸੈਂਟਰ ਪ੍ਰਵੈਂਸ਼ੀਅਲ ਗਵਰਮੈਂਟ ਆਫਿਸ ਕੈਲਗਰੀ ਵਿੱਚ ਦੁਪਹਿਰ ਦੇ ਖਾਣੇ ਅਤੇ ਫੰਡ ਰੇਜ ਲਈ ਆ ਰਹੇ ਸਨ, ਦਾ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਸਿੱਖਾਂ ਵੱਲੋਂ ਬਹੁਤ ਵੱਡੇ ਰੂਪ ਵਿੱਚ ਵਿਰੋਧ ਕੀਤਾ ਗਿਆ । ਇਸ ਪ੍ਰੋਗਰਾਮ ਦਾ ਪਤਾ ਲਗਣ ਤੇ ਐਸਐਫਜੇ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ । ਐਡਮਿੰਟਨ ਕੈਲਗਰੀ ਅਤੇ ਵੈਨਕੁਵਰ ਦੇ ਸਿੱਖ ਭਾਈਚਾਰੇ ਵੱਲੋਂ ਇਸ ਸਮਾਗਮ ਦਾ ਮੁਕੰਮਲ ਰੂਪ ਚ ਬਾਈਕਾਟ ਕੀਤਾ ਗਿਆ । ਸੈਕੜਿਆਂ ਦੀ ਤਾਦਾਦ ਅੰਦਰ ਪੁਜੀ ਸਿੱਖ ਸੰਗਤਾਂ ਨੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮੈਕਡੋਲਗਲ ਸੈਂਟਰ ਪ੍ਰਵੈਂਸ਼ੀਅਲ ਗਵਰਮੈਂਟ ਆਫਿਸ ਦੀ ਬਿਲਡਿੰਗ ਨੂੰ ਹਰ ਗੇਟ ਤੋ ਘੇਰ ਕੇ ਰੱਖਿਆ ਹੋਇਆ ਸੀ । ਸਿੱਖ ਸੰਗਤਾਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਅਤੇ ਹੋਰਾਂ ਨੂੰ ਸੱਦਾ ਪੱਤਰ ਦਿੱਤਾ ਸੀ ਉਥੇ ਆਏ ਹੀ ਨਹੀਂ ਜਿਸ ਕਰਕੇ ਉਹਨਾਂ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਵਿਰੋਧ ਕਰ ਰਹੇ ਨੌਜਵਾਨਾਂ ਵੱਲੋਂ ਕੇਸਰੀ ਨਿਸ਼ਾਨ, ਬੰਦੀ ਸਿੰਘ ਅਤੇ ਰਿਫਰੈਂਡਮ 2020 ਤੇ ਬੈਨਰ ਹੱਥਾਂ ਵਿੱਚ ਫੜੇ ਹੋਏ ਸਨ । ਨੌਜਵਾਨਾਂ ਵੱਲੋਂ "ਸੰਜੇ ਕੁਮਾਰ ਗੋ ਬੈਕ" ਹਰਦੀਪ ਨਿਜਰ ਦਾ ਕਾਤਲ ਕੌਣ ਸੰਜੇ ਵਰਮਾ, ਸੰਜੇ ਵਰਮਾ ਅਤੇ "ਰਾਜ ਕਰੇਗਾ ਖਾਲਸਾ"ਦੇ ਨਾਹਰੇ ਲਗਾਏ ਗਏ । ਕੁਝ ਹਿੰਦੂ ਵੀਰਾਂ ਵੱਲੋਂ ਵਿਰੋਧ ਅੰਦਰ ਗੜਬੜ ਕਰਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਮਾਹੌਲ ਗਰਮ ਹੋ ਗਿਆ । ਕੈਲਗਰੀ ਦੀ ਪੁਲਿਸ ਨੇ ਵਿੱਚ ਪੈ ਕੇ ਮਸਲਾ ਹੱਲ ਕੀਤਾ । ਕੀਤੇ ਗਏ ਮੁਜਾਹਿਰੇ ਅੰਦਰ ਸੰਗਤਾਂ ਨੂੰ ਭਾਈ ਮਲਕੀਤ ਸਿੰਘ ਢੇਸੀ, ਗੁਲਜ਼ਾਰ ਸਿੰਘ ਨਿਰਮਾਨ, ਭਾਈ ਮਨਜਿੰਦਰ ਸਿੰਘ ਖਾਲਸਾ, ਜਸਪ੍ਰੀਤ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਦਿਲਪ੍ਰੀਤ ਸਿੰਘ ਕੈਲਗਰੀ, ਭਾਈ ਜਰਨੈਲ ਸਿੰਘ ਮਾਨ ਐਵਸਫੋਰਡ ਭਾਈ ਰਣਜੀਤ ਸਿੰਘ ਐਬਸਫੋਰਡ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ । ਪ੍ਰਬੰਧਕਾਂ ਵਲੋਂ ਇਸ ਪ੍ਰੋਗਰਾਮ ਨੂੰ ਰੱਦ ਕਰਵਾਣ ਲਈ ਮੁਜਾਹਿਰੇ ਵਿਚ ਹਾਜਿਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।

ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਦੰਦਾਂ ਦੇ ਇੰਪਲੇੰਟ ਲਈ ਲਗਾਈ ਗਈ ਆਧੁਨਿਕ ਮਸ਼ੀਨ

ਪ੍ਰੋਫੈਸ਼ਨਲ ਡਾਕਟਰਾਂ ਰਾਹੀਂ 35 ਤੋਂ 60 ਹਜਾਰ ਵਾਲਾ ਇਲਾਜ ਹੋਏਗਾ ਸਿਰਫ ਸਾਡੇ ਬਾਰਾਂ ਹਜਾਰ ਅੰਦਰ

ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਬੀਤੇ ਦਿਨੀਂ ਦੰਦਾਂ ਦੇ ਰੋਗਾਂ ਤੋਂ ਨਿਜਾਤ ਪਾਉਣ ਲਈ ਆਧੁਨਿਕ ਮਸ਼ੀਨ ਲਗਾਈ ਗਈ ਹੈ ਜਿਸ ਬਾਰੇ ਜਾਣਕਾਰੀ ਦੇਂਦਿਆਂ 
ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਸਰਦਾਰ ਹਰਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀਂ ਅਸੀ ਗੁਰਦੁਆਰਾ ਸਾਹਿਬ ਵਿਖੇ ਬਣੇ ਡਿਸਪੈਂਸਰੀ ਅੰਦਰ ਦੰਦਾਂ ਦੇ ਰੋਗਾਂ ਦਾ ਇਲਾਜ ਕਰਦੇ ਹੁੰਦੇ ਸੀ ਪਰ ਸਾਡੇ ਕੌਲ ਅਜ ਦੀਆਂ ਆਧੁਨਿਕ ਮਸ਼ੀਨਾਂ ਨਹੀਂ ਸਨ ਜਿਨ੍ਹਾਂ ਰਾਹੀਂ ਦੰਦਾਂ ਨੂੰ ਇੰਪਲੇੰਟ ਕੀਤਾ ਜਾ ਸਕੇ । ਸੰਗਤਾਂ ਵਲੋਂ ਨਵੀਆਂ ਮਸ਼ੀਨਾਂ ਲਗਾਉਣ ਲਈ ਸਾਨੂੰ ਬਾਰ ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਨੂੰ ਦੇਖਦਿਆਂ ਇਹ ਮਸ਼ੀਨਾਂ ਗੁਰਦੁਆਰਾ ਸਾਹਿਬ ਦੇ ਡਿਸਪੈਂਸਰੀ ਅੰਦਰ ਲਗਈਆਂ ਗਈਆਂ ਹਨ । ਉਨ੍ਹਾਂ ਦਸਿਆ ਕਿ ਬਜਾਰ ਅੰਦਰ ਦੰਦਾਂ ਨੂੰ ਇੰਪਲੇੰਟ ਕਰਣ ਦੇ 35 ਤੋਂ 60 ਹਜਾਰ ਤਕ ਲਗਦੇ ਹਨ ਪਰ ਅਸੀ ਦੰਦਾਂ ਦੇ ਸਪੈਸ਼ਲ ਡਾਕਟਰਾਂ ਰਾਹੀਂ ਇਹ ਇਲਾਜ ਸਿਰਫ ਸਾਡੇ ਬਾਰਾਂ ਹਜਾਰ ਵਿਚ ਕਰਾਂਗੇ । ਉਨ੍ਹਾਂ ਦਸਿਆ ਕਿ ਸਾਡਾ ਅਗਲਾ ਪ੍ਰੋਜੈਕਟ ਦਿਲ ਦੀਆਂ ਬਿਮਾਰੀਆਂ ਨਾਲ ਜੁੜੀਆਂ ਮਸ਼ੀਨਾਂ ਨੂੰ ਡਿਸਪੈਂਸਰੀ ਅੰਦਰ ਸਥਾਪਿਤ ਕਰਨਾ ਹੈ ਜਿਨ੍ਹਾਂ ਅੰਦਰ ਸਟੰਟ ਅਤੇ ਓਪਰੇਸ਼ਨ ਨੂੰ ਛੱਡ ਬਾਕੀ ਹਰ ਬਿਮਾਰੀ ਦਾ ਇਲਾਜ ਬਹੁਤ ਘੱਟ ਦਾਮਾਂ ਅੰਦਰ ਕੀਤਾ ਜਾਏਗਾ । 
ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਬਣੀ ਡਿਸਪੈਂਸਰੀ ਦੀ ਆਪਣੀ ਲੈਬ ਹੈ, ਜਿਸ ਵਿੱਚ ਉੱਚ ਮਿਆਰੀ ਮਸ਼ੀਨਾਂ ਹਨ।  ਦਿੱਲੀ-ਐਨਸੀਆਰ ਤੋਂ ਹਰ ਰੋਜ਼ ਇੱਥੇ 600-650 ਮਰੀਜ਼ ਆਉਂਦੇ ਹਨ। ਡਿਸਪੈਂਸਰੀ ਵਿੱਚ ਅੱਖਾਂ, ਦੰਦਾਂ, ਹੱਡੀਆਂ, ਚਮੜੀ, ਗੋਡਿਆਂ ਦੇ ਦਰਦ, ਗੁਰਦੇ, ਦਿਲ, ਬੱਚੇਦਾਨੀ, ਬਲੈਡਰ ਆਦਿ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਫਿਜ਼ੀਓਥੈਰੇਪੀ ਵੀ ਕੀਤੀ ਜਾਂਦੀ ਹੈ। ਇੱਥੇ ਬਾਲ ਮਾਹਿਰ ਵੀ ਬੈਠਦੇ ਹਨ।  ਲੈਪਰੋਸਕੋਪਿਕ ਸਰਜਰੀਆਂ ਕਰਨ ਦੇ ਨਾਲ-ਨਾਲ ਕੈਂਸਰ ਦੇ ਮਰੀਜ਼ਾਂ ਨੂੰ ਵੀ ਦੇਖਿਆ ਜਾਂਦਾ ਹੈ।  ਐਮ.ਆਰ.ਆਈ., ਅਲਟਰਾ ਸਾਊਂਡ, ਕਿਡਨੀ ਈਕੋ, ਸੀਟੀ ਸਕੈਨ, ਐਕਸ-ਰੇ, ਲਿਪਿਡ ਪ੍ਰੋਫਾਈਲ, ਲਿਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਸੀਬੀਸੀ, ਥਾਇਰਾਇਡ ਟੈਸਟ ਸਮੇਤ ਖੂਨ, ਟੱਟੀ, ਪਿਸ਼ਾਬ, ਥੁੱਕ, ਹੱਡੀਆਂ ਆਦਿ ਨਾਲ ਸਬੰਧਤ ਸਾਰੇ ਮਹੱਤਵਪੂਰਨ ਟੈਸਟ ਕੀਤੇ ਜਾਂਦੇ ਹਨ।
ਦੰਦਾਂ ਦੀ ਨਵੀਂ ਆਧੁਨਿਕ ਮਸ਼ੀਨ ਦੀ ਆਰੰਭਤਾ ਸਮੇਂ ਗੁਰਦਵਾਰਾ ਬੜੂ ਸਾਹਿਬ ਦੇ ਮੁੱਖੀ ਪ੍ਰੋ ਦਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਇਸ ਮੌਕੇ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਅੰਦਰ ਸੰਗਤ ਹਾਜਿਰ ਸੀ ।

ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਹੇ ਸਿੱਖ ਕਾਰਕੁਨਾਂ ਦੇ ਕੱਤਲ ਦੀ ਜਾਰੀ ਹੋਈ ਵੀਡੀਓ ਨਾਲ ਹਿੰਦੁਸਤਾਨ ਦਾ ਅੰਤਰ-ਰਾਸ਼ਟਰੀ ਜਬਰ ਬੇਨਕਾਬ: ਦੁਬਿੰਦਰਜੀਤ ਸਿੰਘ

ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਜਾਰੀ ਹੋ ਰਹੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਹੇ ਪੱਛਮ ਵਿੱਚ ਸਿੱਖ ਕਾਰਕੁਨਾਂ ਦੀ ਹੱਤਿਆ ਨੂੰ ਨਿੱਜੀ ਤੌਰ 'ਤੇ ਮਨਜ਼ੂਰੀ ਦਿੱਤੀ ਸੀ। ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਬੁਲਾਰੇ ਦੁਬਿੰਦਰਜੀਤ ਸਿੰਘ ਨੇ ਹਿੰਦੁਸਤਾਨ ਉਪਰ ਦੋਸ਼ ਲਗਾਉਦਿਆਂ ਕਿਹਾ ਕਿ ਦੁਨੀਆ ਭਰ ਦੇ ਮੀਡੀਆ ਸਰਗਰਮ ਹਨ ਅਤੇ ਸੀਬੀਸੀ ਵਲੋਂ ਜਾਰੀ ਦਸਤਾਵੇਜ਼ੀ ਵੀਡੀਓ ਦੁਆਰਾ ਉਜਾਗਰ ਕੀਤੇ ਗਏ ਸਿੱਖ ਹੋਮਲੈਂਡ ਲਈ ਮੁਹਿੰਮ ਚਲਾ ਰਹੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਦੁਸਤਾਨ ਦੇ ਅੰਤਰ-ਰਾਸ਼ਟਰੀ ਜਬਰ ਨੂੰ ਬੇਨਕਾਬ ਕਰਨ ਅਤੇ ਉਸ ਦੀ ਤਹਿ ਤੱਕ ਪਹੁੰਚਣ ਲਈ ਮੁਕਾਬਲਾ ਕਰ ਰਹੇ ਹਨ। ਕੈਨੇਡਾ ਦੇ ਵੈਨਕੂਵਰ ਵਿੱਚ ਦੋ ਭਾਰਤੀ ਕਾਰਕੁਨਾਂ ਦੀ ਗ੍ਰਿਫਤਾਰੀ ਹੋਣ ਦੀਆਂ ਕਿਆਸਅਰਾਈਆਂ ਵੱਧ ਰਹੀਆਂ ਹਨ। ਕੈਨੇਡਾ, ਯੂਐਸ ਅਤੇ ਯੂਕੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਜੋ ਕੁਝ ਸਾਹਮਣੇ ਆ ਰਿਹਾ ਹੈ, ਉਸ ਨਾਲ ਭਾਰਤ ਅਤੇ ਹੋਰ ਦੇਸ਼ਾਂ ਲਈ ਦਾਅ ਬਹੁਤ ਉੱਚਾ ਹੈ। ਇਹ ਅੰਸ਼ਕ ਤੌਰ 'ਤੇ ਕੈਨੇਡਾ ਵਿੱਚ ਗ੍ਰਿਫਤਾਰੀਆਂ ਕਰਨ ਵਿੱਚ ਦੇਰੀ ਨੂੰ ਦਰਸਾਉਂਦਾ ਹੈ, ਯੂਕੇ ਅਤੇ ਅਮਰੀਕਾ ਵਿੱਚ ਉਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਕਰਨ ਤੋਂ ਪਿੱਛੇ ਹਟਣਾ ਜਿਸ ਨੇ ਦਿੱਲੀ ਤੋਂ ਸਿੱਖ ਕਾਰਕੁਨਾਂ ਦੀ ਹੱਤਿਆ ਦਾ ਨਿਰਦੇਸ਼ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਭਰੋਸਾ ਗੰਭੀਰਤਾ ਨਾਲ ਟੁੱਟ ਗਿਆ ਹੈ, ਅਮਰੀਕਾ ਅਤੇ ਪੱਛਮ ਦੇ ਹੋਰ ਦੇਸ਼ਾਂ ਦੀ ਅਗਵਾਈ ਵਾਲੇ ਇਹ ਦੇਸ਼ ਇਸ ਸਿੱਟੇ 'ਤੇ ਪਹੁੰਚ ਰਹੇ ਹਨ ਕਿ ਭਾਰਤ ਨੂੰ ਚਲਾਉਣ ਵਾਲੇ ਚੀਨ ਅਤੇ ਰੂਸ ਦੇ ਸਬੰਧ ਵਿਚ ਆਪਣੀਆਂ ਭੂ-ਰਾਜਨੀਤਿਕ ਯੋਜਨਾਵਾਂ ਵਿਚ ਉੱਚ ਜੋਖਮ ਰੱਖਦੇ ਹਨ।
ਸੀਸੀ 1 ਦੀ ਪਛਾਣ, ਅਮਰੀਕਾ ਵਿੱਚ ਨਿਖਿਲ ਗੁਪਤਾ ਦੇ ਨਾਲ ਸਹਿ-ਮੁਲਜ਼ਮ, ਜਿਸ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਦਿੱਲੀ ਤੋਂ ਵੀ ਨਿਰਦੇਸ਼ਿਤ ਕੀਤਾ ਸੀ, ਜਿਗਸਾ ਵਿੱਚ ਗੁੰਮ ਹੋਇਆ ਟੁਕੜਾ ਹੈ। ਕਈ ਸਰੋਤਾਂ ਤੋਂ ਜੋ ਨਾਮ ਸਾਹਮਣੇ ਆਉਂਦਾ ਰਹਿੰਦਾ ਹੈ ਉਹ ਹੈ ਸਾਮੰਤ ਕੁਮਾਰ ਗੋਇਲ ਰਿਸਰਚ ਐਂਡ ਐਨਾਲਿਸਿਸ ਵਿੰਗ ਮੁਖੀ ਜੋ 30 ਜੂਨ 2023 ਨੂੰ ਉਸੇ ਦਿਨ ਸੇਵਾਮੁਕਤ ਹੋਇਆ ਸੀ ਜਿਸ ਦਿਨ ਨਿਖਿਲ ਗੁਪਤਾ ਨੂੰ ਚੈੱਕ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਅਤੇ ਕੈਨੇਡਾ ਵੱਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਉਸ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸਾਮੰਤ ਗੋਇਲ ਦਾ ਅਤੀਤ ਬਹੁਤ ਖਰਾਬ ਹੈ, ਜਿਸ ਨੇ ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਹੇ ਸਿੱਖ ਕਾਰਕੁਨਾਂ ਨੂੰ ਕਮਜ਼ੋਰ ਕਰਨ ਅਤੇ ਨਿਸ਼ਾਨਾ ਬਣਾਉਣ ਲਈ ਯੂਕੇ, ਜਰਮਨੀ ਅਤੇ ਹੋਰ ਥਾਵਾਂ 'ਤੇ ਵਿਵਾਦਤ ਸਿੱਖ ਏਜੰਟਾਂ ਦੀ ਭਾਰਤ ਲਈ ਭਰਤੀ ਲਈ ਕਈ ਖੁਫੀਆ ਸੇਵਾਵਾਂ ਨੂੰ ਪਰੇਸ਼ਾਨ ਕੀਤਾ ਹੈ। ਹਰ ਕਿਸੇ ਦੇ ਬੁੱਲਾਂ 'ਤੇ ਸਵਾਲ ਹੈ ਕਿ ਸੀਸੀ 1 ਕੌਣ ਹੈ? ਕੀ ਇਹ ਸਾਮੰਤ ਗੋਇਲ ਸੀ ਜਾਂ ਸੀਸੀ 1 ਉਸ ਨੂੰ ਰਿਪੋਰਟ ਕਰ ਰਿਹਾ ਸੀ? ਸਪੱਸ਼ਟ ਹੈ ਕਿ ਗੋਇਲ ਮੋਦੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਬਹੁਤ ਕਰੀਬੀ ਵਿਸ਼ਵਾਸੀ ਸੀ। ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਮੁੱਖ ਬੁਲਾਰੇ ਦੁਬਿੰਦਰਜੀਤ ਸਿੰਘ ਨੇ ਵੱਧ ਰਹੀਆਂ ਅਟਕਲਾਂ ਦਾ ਜਵਾਬ ਦਿੰਦਿਆਂ ਕਿਹਾ “ਸਾਡਾ ਮੰਨਣਾ ਹੈ ਕਿ ਅਮਰੀਕਾ ਕੋਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਸਲਾਹ 'ਤੇ ਸਿੱਖ ਕਾਰਕੁਨਾਂ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਖੋਜ ਅਤੇ ਵਿਸ਼ਲੇਸ਼ਣ ਵਿੰਗ (ਆਰਏਡਬਲਯੂ) ਦੇ ਮੁਖੀ, ਸਾਮੰਤ ਗੋਇਲ ਨੂੰ ਨਿੱਜੀ ਤੌਰ 'ਤੇ ਮਨਜੂਰੀ ਦੇਣ ਲਈ ਪੁਖਤਾ ਸਬੂਤ ਹਨ। ਕਿਉਂਕਿ ਪੱਛਮ ਸਿੱਖ ਹੋਮਲੈਂਡ ਲਈ ਪ੍ਰਚਾਰ ਕਰ ਰਿਹਾ ਹੈ।
“ਅਮਰੀਕਾ, ਹੋਰ ਫਾਈਵ ਆਈਜ਼ ਰਾਸ਼ਟਰ ਅਤੇ ਯੂਰਪ ਦੇ ਸਹਿਯੋਗੀ ਜਾਣਦੇ ਹਨ ਕਿ ਉਨ੍ਹਾਂ ਨੂੰ ਦਿੱਲੀ ਤੋਂ ਕਤਲੇਆਮ ਕਰਨ ਵਾਲਿਆਂ ਨੂੰ ਲੈ ਕੇ ਭਾਰੀ ਦੁਚਿੱਤੀ ਹੈ। ਬਿੱਲੀ ਥੈਲੇ ਤੋਂ ਬਾਹਰ ਹੈ ਅਤੇ ਸਾਰੇ ਰਸਤੇ ਭਾਰਤੀ ਪ੍ਰਧਾਨ ਮੰਤਰੀ ਵੱਲ ਲੈ ਜਾਂਦੇ ਹਨ ਜਿਨ੍ਹਾਂ ਦਾ ਮਈ ਦੀਆਂ ਚੋਣਾਂ ਵਿੱਚ ਬਿਨਾਂ ਕਿਸੇ ਪ੍ਰਭਾਵਸ਼ਾਲੀ ਵਿਰੋਧ ਦੇ ਮੁੜ ਭਾਰਤੀ ਪ੍ਰਧਾਨ ਮੰਤਰੀ ਚੁਣਿਆ ਜਾਣਾ ਲਗਭਗ ਤੈਅ ਹੈ।

ਉਦੇ ਵਿਹਾਰ ਦੀ ਸੰਗਤ ਨੇ ਅਕਾਲੀ ਦਲ ਤੇ ਲਗਾਈ ਮੋਹਰ, ਹਰਦੀਪ ਸਿੰਘ ਬਣੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ

ਨਵੀਂ ਦਿੱਲੀ 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਉਦੇ ਵਿਹਾਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਗਤ ਨੇ ਸੇਵਾ ਦੇ ਕੇ ਮਾਣ ਬਖਸ਼ਿਆ ਹੈ । ਇਸ ਚੋਣ ਵਿੱਚ ਸੰਗਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਸ. ਅਨੂਪ ਸਿੰਘ ਘੁੰਮਣ ਦੇ ਨੇੜਲੇ ਸਾਥੀ ਸ. ਹਰਦੀਪ ਸਿੰਘ ਨੂੰ ਮਾਣ ਬਖਸ਼ਦਿਆਂ ਸੇਵਾ ਸੌਂਪੀ ਹੈ । 
ਇਸ ਜਿੱਤ ਨਾਲ ਦਿੱਲੀ ਦੇ ਪੰਥਕ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ. ਪਰਮਜੀਤ ਸਿੰਘ ਸਰਨਾ ਦਾ ਰਸੂਖ ਵਧਿਆ ਹੈ । ਇਸ ਜਿੱਤ ਲਈ ਸ. ਪਰਮਜੀਤ ਸਿੰਘ ਸਰਨਾ ਨੇ ਸ. ਅਨੂਪ ਸਿੰਘ ਘੁੰਮਣ ਮੈੰਬਰ ਦਿੱਲੀ ਕਮੇਟੀ ਤੇ ਪ੍ਰਧਾਨ ਚੁਣੇ ਗਏ ਸ. ਹਰਦੀਪ ਸਿੰਘ ਨੂੰ ਵਧਾਈ ਵੀ ਦਿੱਤੀ ਹੈ ।

ਕਨੈਡੀਅਨ ਸਿੱਖਾਂ ਨੇ ਸ਼ਹੀਦ ਨਿੱਝਰ ਦੇ ਕੱਤਲ ਵਿਚ ਨਾਮਜਦ ਭਾਰਤੀ ਰਾਜਦੂਤ ਸੰਜੇ ਵਰਮਾ ਦਾ ਕੀਤਾ ਭਾਰੀ ਵਿਰੋਧ, ਪ੍ਰੋਗਰਾਮ ਕਰਵਾਇਆ ਰੱਦ

ਨਵੀਂ ਦਿੱਲੀ 03 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਦੀ ਸੰਘਣੀ ਵਸੋਂ ਵਾਲੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਅੰਦਰ ਸ਼ਰਾਟਿਨ ਹੋਟਲ ਵਿੱਚ ਸਰੀ ਦੇ ਬੋਰਡ ਆਫ ਟਰੇਡ ਵੱਲੋ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ ਜਦੋਂ ਇਸ ਖ਼ਬਰ ਦਾ ਪਤਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਲੱਗਾ ਤਾਂ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਲੋਕ ਆਪ ਮੁਹਾਰੇ ਹੋਟਲ ਦੇ ਮੁੱਖ ਦੁਆਰ ਤੇ ਇਸ ਦਾ ਵਿਰੋਧ ਕਰਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ । ਹਾਲਾਂਕਿ ਵਿਰੋਧ ਪ੍ਰੋਰਗਰਾਮ 5 ਵਜੇ ਤੋਂ 7 ਤੱਕ ਸੀ ਪਰ ਸ਼ਹੀਦ ਨਿੱਝਰ ਨੂੰ ਪਿਆਰ ਕਰਨ ਵਾਲੀ ਸੰਗਤ 1 ਵਜੇ ਹੀ ਉਮੜਨੀ ਸ਼ੁਰੂ ਹੋ ਗਈ ਸੀ ਤੇ ਦੇਖਦਿਆਂ ਹੀ ਦੇਖਦਿਆਂ ਸੈਂਕੜਿਆਂ ਦੀ ਤਦਾਦ ਵਿੱਚ ਖਾਲਸਾਈ ਝੰਡੇ ਤੇ ਭਾਰਤੀ ਕਾਤਲਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਉੱਪਰ ਚੁੱਕ ਕੇ ਸੰਗਤ ਇੱਕ ਵੱਡੇ ਮਜਾਹਰੇ ਦਾ ਰੂਪ ਧਾਰਨ ਕਰ ਗਈ ਸੀ । ਇਸ ਸ਼ਾਂਤਮਈ ਮੁਜਾਹਿਰੇ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਸਰੀ ਪੁਲੀਸ ਦੇ ਜਵਾਨ ਉੱਥੇ ਮੌਜੂਦ ਸਨ । ਸਰੀ ਬੋਰਡ ਆਫ ਟਰੇਡ ਸ਼ੇਮ ਅੋਨ ਯੂ, ਭਾਰਤੀ ਹਾਈ ਕਮਿਸ਼ਨਰ ਵਾਪਿਸ ਜਾਓ, ਭਾਈ ਹਰਦੀਪ ਸਿੰਘ ਦਾ ਕਾਤਲ ਕੌਣ, ਕਿਸਾਨੋ ਤੁਹਾਡਾ ਕਾਤਲ ਕੌਣ, ਸ਼ਹੀਦੋ ਤਹਾਡਾ ਕਾਤਲ ਕੌਣ ਨਾਹਰੇ ਲੱਗ ਰਹੇ ਸਨ ਤੇ ਜੁਆਬ ਹਿੰਦੁਸਤਾਨ ਹਿੰਦੂਸਤਾਨ    ਦਿੱਤਾ ਜਾ ਰਿਹਾ ਸੀ । ਮਿਥੇ ਸਮੇਂ ਤੋਂ ਕਾਫੀ ਸਮਾਂ ਬਾਅਦ ਵਿੱਚ ਹਾਈ ਕਮਿਸ਼ਨਰ ਨੇ ਗੱਡੀ ਵਿੱਚ ਛੁਪ ਕੇ ਆਉਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਦੇ ਇਕੱਠ ਤੋਂ ਡਰਦਾ ਸੰਜੇ ਵਰਮਾ ਗੱਡੀ ਵਿੱਚ ਵੜ ਕੇ ਵਾਪਿਸ ਹੋ ਗਿਆ । ਇਸ ਮੁਜਾਹਿਰੇ ਨੂੰ ਕਵਰ ਕਰਣ ਲਈ ਕੈਨੇਡਾ ਦਾ ਬਹੁਤਾ ਮੀਡੀਆ ਉੱਥੇ ਹਾਜਿਰ ਸੀ ।

ਭਾਰਤ ਯੂਕੇ ਦੇ ਸਿੱਖਾਂ 'ਤੇ ਕਰ ਰਿਹਾ ਅੰਤਰਰਾਸ਼ਟਰੀ ਦਮਨ- ਪ੍ਰੀਤ ਕੌਰ ਗਿੱਲ ਬਰਤਾਨਵੀ ਸੰਸਦ ਮੈਂਬਰ

ਲੰਡਨ/ਨਵੀਂ ਦਿੱਲੀ 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨਵੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਹਾਊਸ ਆਫ ਕਾਮਨਜ਼ ਦੇ ਫਲੋਰ ‘ਤੇ ‘ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ’ ‘ਤੇ ਬ੍ਰਿਟਿਸ਼ ਸਿੱਖਾਂ ‘ਤੇ ਅੰਤਰ-ਰਾਸ਼ਟਰੀ ਜਬਰ ਦਾ ਦੋਸ਼ ਲਾਇਆ ਹੈ। ਸੋਮਵਾਰ ਨੂੰ ਗ੍ਰਹਿ ਦਫਤਰ ਨੂੰ ਜ਼ੁਬਾਨੀ ਸਵਾਲਾਂ ਵਿੱਚ, ਸਿੱਖ ਸੰਸਦ ਮੈਂਬਰ, ਪ੍ਰੀਤ ਕੌਰ ਗਿੱਲ ਨੇ ਪੁੱਛਿਆ ਕਿ ਸੁਰੱਖਿਆ ਮੰਤਰੀ ਟੌਮ ਤੁਗੇਂਧਾਟ ਨੇ "ਦੁਸ਼ਮਣ ਰਾਜਾਂ ਦੁਆਰਾ ਅੰਤਰਰਾਸ਼ਟਰੀ ਦਮਨ ਨਾਲ ਨਜਿੱਠਣ ਲਈ ਆਪਣੇ ਵਿਭਾਗ ਦੁਆਰਾ ਚੁੱਕੇ ਗਏ ਕਦਮਾਂ ਦੀ ਪ੍ਰਭਾਵਸ਼ੀਲਤਾ ਦਾ ਕੀ ਮੁਲਾਂਕਣ ਕੀਤਾ ਹੈ"। ਗਿੱਲ ਨੇ ਹੋਮ ਆਫਿਸ ਦੇ ਜ਼ੁਬਾਨੀ ਸਵਾਲਾਂ ਦੌਰਾਨ ਮੁੱਖ ਚੈਂਬਰ ਵਿੱਚ ਕਿਹਾ, “ਹਾਲ ਹੀ ਦੇ ਮਹੀਨਿਆਂ ਵਿੱਚ ਫਾਈਵ ਆਈਜ਼ ਨੇਸ਼ਨਜ਼ ਨੇ ਭਾਰਤ ਨਾਲ ਸਬੰਧ ਰੱਖਣ ਵਾਲੇ ਏਜੰਟਾਂ ਦੀਆਂ ਕਾਰਵਾਈਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ, ਜੋ ਕਿ ਇੱਥੇ ਯੂਕੇ ਵਿੱਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਸਨੇ ਹਰਦੀਪ ਸਿੰਘ ਨਿੱਝਰ ਦੀ ਮੌਤ ਅਤੇ ਸਿੱਖਸ ਫਾਰ ਜਸਟਿਸ ਦੇ ਜਨਰਲ ਵਕੀਲ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਨਾਕਾਮ ਸਾਜਿਸ਼ ਦਾ ਜ਼ਿਕਰ ਕਰਦਿਆਂ ਕਿਹਾ, “ਸਭ ਤੋਂ ਜ਼ਿਆਦਾ ਚਿੰਤਾਜਨਕ ਤੌਰ 'ਤੇ ਕਤਲ ਕੀਤੇ ਗਏ ਹਨ ਅਤੇ ਕਤਲ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ, ਦੋਵਾਂ ਨੂੰ ਭਾਰਤ ਦੁਆਰਾ ਅੱਤਵਾਦੀ ਐਲਾਨਿਆ ਗਿਆ ਹੈ।
ਉਸਨੇ ਜਨਤਕ ਤੌਰ 'ਤੇ "ਉਨ੍ਹਾਂ ਦੀ ਪ੍ਰਭੂਸੱਤਾ, ਕਾਨੂੰਨ ਦੇ ਸ਼ਾਸਨ ਅਤੇ ਉਨ੍ਹਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇਣ ਲਈ" ਸੀਨੀਅਰ ਪੱਧਰ 'ਤੇ ਅਗਵਾਈ ਕਰਨ ਲਈ ਯੂਐਸ ਅਤੇ ਕੈਨੇਡੀਅਨ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਨੂੰ ਚੁੱਪ ਕਰਾਉਣ ਲਈ "ਅੰਤਰਰਾਸ਼ਟਰੀ ਦਮਨ" ਬਹੁਤ ਗੰਭੀਰ ਹੈ। ਉਨ੍ਹਾਂ ਨੇ ਪੁੱਛਿਆ "ਬਰਤਾਨਵੀ ਸਿੱਖਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ ਅਤੇ ਕੀ ਉਹ ਸਾਡੇ ਭਾਈਵਾਲਾਂ ਵਾਂਗ ਜਨਤਕ ਤੌਰ 'ਤੇ ਆਪਣੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਉਹੀ ਤਾਕਤ ਦਿਖਾਏਗੀ?" ਤੁਗੇਨਧਾਤ ਨੇ ਜਵਾਬ ਦਿੱਤਾ ਕਿ "ਸਰਕਾਰ ਯੂਕੇ ਵਿੱਚ ਵਿਅਕਤੀਗਤ ਅਧਿਕਾਰਾਂ, ਆਜ਼ਾਦੀਆਂ ਅਤੇ ਸੁਰੱਖਿਆ ਲਈ ਸੰਭਾਵੀ ਖਤਰਿਆਂ ਦਾ ਲਗਾਤਾਰ ਮੁਲਾਂਕਣ ਕਰ ਰਹੀ ਹੈ" ਅਤੇ ਵਿਅਕਤੀਆਂ ਨੂੰ ਕਿਸੇ ਵੀ ਖਤਰੇ ਨੂੰ ਘਟਾਉਣ ਲਈ ਆਪਣੀਆਂ ਖੁਫੀਆ ਸੇਵਾਵਾਂ ਦੀ ਵਰਤੋਂ ਕਰਦੀ ਹੈ।
ਉਸਨੇ ਜਨਤਕ ਤੌਰ 'ਤੇ "ਉਨ੍ਹਾਂ ਦੀ ਪ੍ਰਭੂਸੱਤਾ, ਕਾਨੂੰਨ ਦੇ ਸ਼ਾਸਨ ਅਤੇ ਉਨ੍ਹਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇਣ ਲਈ" ਸੀਨੀਅਰ ਪੱਧਰ 'ਤੇ ਅਗਵਾਈ ਕਰਨ ਲਈ ਯੂਐਸ ਅਤੇ ਕੈਨੇਡੀਅਨ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਨੂੰ ਚੁੱਪ ਕਰਾਉਣ ਲਈ "ਅੰਤਰਰਾਸ਼ਟਰੀ ਦਮਨ" ਬਹੁਤ ਗੰਭੀਰ ਹੈ। ਉਸਨੇ ਫਿਰ ਪੁੱਛਿਆ: "ਬਰਤਾਨਵੀ ਸਿੱਖਾਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ ਅਤੇ ਕੀ ਉਹ ਸਾਡੇ ਭਾਈਵਾਲਾਂ ਵਾਂਗ ਜਨਤਕ ਤੌਰ 'ਤੇ ਆਪਣੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਉਹੀ ਤਾਕਤ ਦਿਖਾਏਗੀ?" ਤੁਗੇਨਧਾਤ ਨੇ ਜਵਾਬ ਦਿੱਤਾ ਕਿ "ਸਰਕਾਰ ਯੂਕੇ ਵਿੱਚ ਵਿਅਕਤੀਗਤ ਅਧਿਕਾਰਾਂ, ਆਜ਼ਾਦੀਆਂ ਅਤੇ ਸੁਰੱਖਿਆ ਲਈ ਸੰਭਾਵੀ ਖਤਰਿਆਂ ਦਾ ਲਗਾਤਾਰ ਮੁਲਾਂਕਣ ਕਰ ਰਹੀ ਹੈ" ਅਤੇ ਵਿਅਕਤੀਆਂ ਨੂੰ ਕਿਸੇ ਵੀ ਖਤਰੇ ਨੂੰ ਘਟਾਉਣ ਲਈ ਆਪਣੀਆਂ ਖੁਫੀਆ ਸੇਵਾਵਾਂ ਦੀ ਵਰਤੋਂ ਕਰਦੀ ਹੈ।
ਅਸੀਂ ਆਪਣੇ ਪੰਜ ਅੱਖਾਂ ਦੇ ਭਾਈਵਾਲਾਂ ਨਾਲ ਬਹੁਤ ਨਜ਼ਦੀਕੀ ਸਬੰਧ ਬਣਾਈ ਰੱਖਦੇ ਹਾਂ। ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਜਦੋਂ ਜਾਂ ਜੇਕਰ ਸਥਿਤੀ ਬਦਲਦੀ ਹੈ, ਅਤੇ ਸਾਨੂੰ ਕਾਰਵਾਈ ਕਰਨ ਦੀ ਲੋੜ ਹੈ, ਅਸੀਂ ਅਜਿਹਾ ਕਰਾਂਗੇ। ਗਿੱਲ ਕਈ ਅੰਤਰ-ਪਾਰਟੀ ਸੰਸਦ ਮੈਂਬਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਹਾਲ ਹੀ ਵਿੱਚ ਯੂਕੇ ਪੁਲਿਸ ਦੁਆਰਾ ਕਈ ਬ੍ਰਿਟਿਸ਼ ਸਿੱਖਾਂ ਨੂੰ "ਜਾਨ ਲਈ ਖ਼ਤਰੇ ਦੀਆਂ ਚੇਤਾਵਨੀਆਂ" ਦੀਆਂ ਰਿਪੋਰਟਾਂ ਤੋਂ ਬਾਅਦ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਨ ਲਈ ਤੁਗੇਂਧਾਤ ਨਾਲ ਮੁਲਾਕਾਤ ਕੀਤੀ ਸੀ।

ਪੰਜਾਬ ਦੇ ਰਾਜਪਾਲ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਕੀਤੀ ਪ੍ਰਦਾਨ 

ਨਵੀਂ ਦਿੱਲੀ 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 40ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ । ਇਸ ਮੌਕੇ 'ਤੇ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਸ਼੍ਰੀ ਸਾਹਨੀ ਨੇ ਟਿੱਪਣੀ ਕੀਤੀ, "ਮੇਰੇ ਲਈ ਇਹ ਬਹੁਤ ਹੀ ਭਾਵਨਾਤਮਕ ਪਲ ਹੈ ਕਿ ਮੈਂ ਉਸੇ ਸੰਸਥਾ ਤੋਂ ਇੰਨਾ ਵੱਕਾਰੀ ਸਨਮਾਨ ਪ੍ਰਾਪਤ ਕੀਤਾ ਜਿੱਥੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਹੈ।"
ਆਪਣੇ ਸੰਬੋਧਨ ਵਿੱਚ, ਰਾਜਪਾਲ ਨੇ ਸ਼੍ਰੀ ਸਾਹਨੀ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਜਿਸ ਲਈ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ: ਅਰਵਿੰਦ ਨੇ ਸ੍ਰੀ ਸਾਹਨੀ ਦੇ ਸਮਾਜਿਕ ਉੱਦਮ, ਹੁਨਰ ਵਿਕਾਸ ਅਤੇ ਰੁਜ਼ਗਾਰ, ਨੌਜਵਾਨਾਂ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਅਫਗਾਨ ਸ਼ਰਨਾਰਥੀਆਂ ਦੇ ਬਚਾਅ ਅਤੇ ਮੁੜ ਵਸੇਬੇ ਵਿੱਚ ਕੋਰੋਨਾ ਯੋਧੇ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜ ਭਲਾਈ ਲਈ ਯਤਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ-ਮਨੁੱਖੀ ਤਸਕਰੀ ਨੂੰ ਇੱਕ ਕਾਰਕੁਨ ਵਜੋਂ ਉਹਨਾ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਸ੍ਰ. 
ਸਾਹਨੀ ਦੇ ਅਣਥੱਕ ਸਮਰਪਣ ਅਤੇ ਬੇਮਿਸਾਲ ਪ੍ਰਾਪਤੀਆਂ ਨੇ ਨਾ ਸਿਰਫ਼ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਖੁਸ਼ਹਾਲ ਬਣਾਇਆ ਹੈ, ਸਗੋਂ ਦੇਸ਼ ਭਰ ਦੇ ਵਿਅਕਤੀਆਂ ਲਈ ਪ੍ਰੇਰਨਾ ਸਰੋਤ ਵਜੋਂ ਵੀ ਕੰਮ ਕੀਤਾ ਹੈ।  ਭਾਈਚਾਰਿਆਂ ਨੂੰ ਉੱਚਾ ਚੁੱਕਣ ਅਤੇ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੀ ਵਚਨਬੱਧਤਾ ਨਿਰੰਤਰ ਜਾਰੀ ਹੈ।

ਸਿੱਖਾਂ ਉਤੇ ਹੋਣ ਵਾਲੇ ਜ਼ਬਰ ਸੰਬੰਧੀ ਬਰਤਾਨੀਆ ਦੇ ਸਿੱਖ ਐਮਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋਂ ਪਾਰਲੀਮੈਂਟ ਵਿਚ ਆਵਾਜ ਉਠਾਉਣਾ ਸਵਾਗਤਯੋਗ : ਮਾਨ

ਨਵੀਂ ਦਿੱਲੀ, 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਅਨ ਕੱਟੜਵਾਦੀ ਹੁਕਮਰਾਨਾਂ ਵੱਲੋਂ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਸਿੱਖ ਸਖਸੀਅਤਾਂ ਅਤੇ ਨੌਜਵਾਨੀ ਲੀਡਰਸਿ਼ਪ ਨੂੰ ਨਿਸ਼ਾਨਾਂ ਬਣਾਕੇ ਅਣਮਨੁੱਖੀ ਢੰਗ ਨਾਲ ਕਤਲ ਕਰਵਾਉਣ ਅਤੇ ਜ਼ਬਰ ਢਾਹੁਣ ਦੇ ਗੰਭੀਰ ਮੁੱਦੇ ਨੂੰ ਜੋ ਬਰਤਾਨੀਆ ਦੀ ਸਿੱਖ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋ ਬਾਦਲੀਲ ਢੰਗ ਨਾਲ ਯੂਕੇ ਦੀ ਪਾਰਲੀਮੈਟ ਵਿਚ ਆਵਾਜ ਉਠਾਕੇ ਸਿੱਖਾਂ ਉਤੇ ਹੋ ਰਹੇ ਜ਼ਬਰ ਦੇ ਮੁੱਦੇ ਨੂੰ ਕੌਮਾਂਤਰੀ ਪੱਧਰ ਤੇ ਉਠਾਉਦੇ ਹੋਏ ਹਿੰਦੂ ਹੁਕਮਰਾਨਾਂ ਦੇ ਜ਼ਬਰ ਵਿਰੁੱਧ ਜੋ ਸਟੈਡ ਲਿਆ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਬੀਬੀ ਐਮ.ਪੀ ਪ੍ਰੀਤ ਕੌਰ ਗਿੱਲ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦੀ ਹੈ । ਇਥੇ ਇਹ ਜ਼ਰੂਰੀ ਹੈ ਕਿ ਹਿੰਦ ਹਕੂਮਤ ਨੇ ਯੂਕੇ ਦੇ ਸਿੱਖ ਸਿਟੀਜਨ ਅਵਤਾਰ ਸਿੰਘ ਖੰਡਾ, ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੀਆ ਏਜੰਸੀਆਂ ਰਾਹੀ ਕਤਲ ਕਰਵਾਏ ਹਨ । ਜਿਨ੍ਹਾਂ ਦੇ ਸੱਚ ਨੂੰ ਕੈਨੇਡਾ, ਅਮਰੀਕਾ ਅਤੇ ਫਾਈਵ ਆਈ ਮੁਲਕਾਂ ਨੇ ਉਜਾਗਰ ਕਰਕੇ ਇਨਸਾਨੀਅਤ ਪੱਖੀ ਭੂਮਿਕਾ ਨਿਭਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਕੇ ਦੀ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਵੱਲੋ ਸਿੱਖਾਂ ਦੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਕਤਲਾਂ ਸੰਬੰਧੀ ਅਤੇ ਬਾਹਰਲੇ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਦੀ ਸੁਰੱਖਿਆ ਸੰਬੰਧੀ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਆਵਾਜ ਉਠਾਉਣ ਅਤੇ ਇੰਡੀਆਂ ਦੇ ਕਾਤਲ ਹੁਕਮਰਾਨਾਂ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਕੇ ਸਜਾਂ ਦਿਵਾਉਣ ਦੇ ਉੱਦਮਾਂ ਦੀ ਭਰਪੂਰ ਪ੍ਰਸੰਸਾਂ ਤੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਪਬਲਿਕ ਹੈਂਲਥ ਸੁਰੱਖਿਆ ਵਜੀਰ ਮਿਸਟਰ ਟੌਮ ਟੂਗਨਧੈਤ ਵੱਲੋ ਇਸ ਗੰਭੀਰ ਵਿਸੇ ਉਤੇ ਅਮਲ ਕਰਨ ਦੇ ਵਿਚਾਰਾਂ ਤੇ ਫਾਈਵ ਆਈ ਮੁਲਕਾਂ ਵੱਲੋ ਇਸ ਗੰਭੀਰ ਵਿਸੇ ਉਤੇ ਸਾਂਝੀ ਰਣਨੀਤੀ ਬਣਾਕੇ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਰੱਖਿਆ ਲਈ ਲਏ ਗਏ ਸਟੈਡ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਦੀ ਸੁਰੱਖਿਆ ਲਈ ਸਾਂਝੀ ਰਣਨੀਤੀ ਬਣਾਈ ਜਾ ਰਹੀ ਹੈ ਇਹ ਮਨੁੱਖਤਾ ਪੱਖੀ ਪ੍ਰਸ਼ੰਸਾਯੋਗ ਉੱਦਮ ਹੈ । ਇਨ੍ਹਾਂ ਫਾਈਵ ਆਈ ਮੁਲਕਾਂ ਵਿਚ ਕੈਨੇਡਾ, ਨਿਊਜੀਲੈਡ, ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਦੇ ਮੁਲਕ ਹਨ । ਜਿਨ੍ਹਾਂ ਨੇ ਇਨਸਾਨੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਇਹ ਅਮਲ ਹੋਰ ਵੀ ਵਧੇਰੇ ਮਹੱਤਵਪੂਰਨ ਹੈ ।

ਸਿੱਖਾਂ ਦੇ ਕਾਤਲ ਨਰਸਿਮਹਾ ਰਾਓ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਕੇ ਦੇਸ਼ ਅਤੇ ਦੁਨੀਆ ਦੇ ਸਿੱਖਾਂ ਨੂੰ ਬੁਰੀ ਤਰ੍ਹਾਂ ਕੀਤਾ ਜ਼ਖਮੀ: ਬੱਬਰ 

ਭਾਰਤ ਰਤਨ ਦੇਣ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਨਵੀਂ ਦਿੱਲੀ 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਰਤ ਸਰਕਾਰ ਨੇ ਨਵੰਬਰ 1984 ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਨਰਸਿਮਹਾ ਰਾਓ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚਾਈ ਹੈ। ਜਿਸ ਨੂੰ ਲੈ ਕੇ ਸਰਦਾਰ ਗੁਰਚਰਨ ਸਿੰਘ ਬੱਬਰ ਨੇ ਦਿੱਲੀ ਸਿੱਖ ਕਤਲੇਆਮ ਦੇ ਪੀੜੀਤਾਂ ਦੇ ਨਾਲ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਭਾਰੀ ਰੋਸ ਮੁਜਾਹਿਰਾ ਕਰਦਿਆਂ ਇਸ ਐਵਾਰਡ ਨੂੰ ਵਾਪਿਸ ਲੈਣ ਦੀ ਮੰਗ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਮੈਮੋਰੰਡਮ ਦਿੱਤਾ ਹੈ । ਜਿਕਰਯੋਗ ਹੈ ਇਹ ਪ੍ਰਦਰਸ਼ਨ ਜੰਤਰ ਮੰਤਰ ਤੇ ਵੱਡੇ ਰੂਪ ਵਿਚ ਕੀਤਾ ਜਾਣਾ ਸੀ ਅਤੇ ਉੱਥੇ ਪੁਤਲੇ ਵੀ ਫੂਕੇ ਜਾਣੇ ਸਨ ਪਰ ਦਿੱਲੀ ਅੰਦਰ ਧਾਰਾ 144 ਲੱਗੀ ਹੋਣ ਕਰਕੇ ਕਿਸੇ ਕਿਸਮ ਦਾ ਰੋਸ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਹੈ । ਉਨ੍ਹਾਂ ਲਿਖਿਆ ਕਿ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੀ ਬਹੁਤ ਵੱਡੀ ਭੂਮਿਕਾ ਸੀ, ਉਸ ਸਮੇਂ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਾਹਿਬ, ਮਾਨਯੋਗ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਅਤੇ ਵਿਰੋਧੀ ਧਿਰ ਦੇ ਸਾਰੇ ਸਤਿਕਾਰਯੋਗ ਰਾਸ਼ਟਰੀ ਨੇਤਾਵਾਂ ਨੇ ਵਾਰ-ਵਾਰ ਟੈਲੀਫੋਨ 'ਤੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਮਿਲਣ ਲਈ ਸਮਾਂ ਮੰਗਿਆ। ਪਰ ਨਰਸਿਮਹਾ ਰਾਓ ਨੇ ਲੰਬੇ ਸਮੇਂ ਬਾਅਦ ਮਿਲਣ ਦਾ ਸਮਾਂ ਦਿੱਤਾ। ਇਸ ਤੋਂ ਪਹਿਲਾਂ ਨਰਸਿਮਹਾ ਰਾਓ ਦਾ ਦਫਤਰ ਸਾਰੇ ਵਿਰੋਧੀ ਨੇਤਾਵਾਂ ਨੂੰ ਕਹਿੰਦਾ ਰਿਹਾ ਕਿ ਉਨ੍ਹਾਂ ਕੋਲ ਫਿਲਹਾਲ ਮਿਲਣ ਦਾ ਸਮਾਂ ਨਹੀਂ ਹੈ। ਜਦੋਂ ਨਰਸਿਮ੍ਹਾ ਰਾਓ ਨੇ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਤਾਂ ਸਾਰੇ ਵਿਰੋਧੀ ਨੇਤਾਵਾਂ ਨੇ ਨਰਸਿਮਹਾ ਰਾਓ ਨੂੰ ਦੱਸਿਆ।ਰਾਓ ਨੂੰ ਕਿਹਾ ਕਿ ਹਾਲਾਤ ਵਿਗੜ ਗਏ ਹਨ ਅਤੇ ਬੇਕਸੂਰ ਸਿੱਖਾਂ ਦਾ ਕਤਲੇਆਮ ਹੋ ਰਿਹਾ ਹੈ, ਉਸ ਨੂੰ ਤੁਰੰਤ ਫੌਜ ਬੁਲਾਉਣੀ ਚਾਹੀਦੀ ਹੈ, ਇਸ 'ਤੇ ਨਰਸਿਮਹਾ ਰਾਓ ਨੇ ਵਿਰੋਧੀ ਨੇਤਾਵਾਂ ਨੂੰ ਕਿਹਾ ਕਿ ਨਹੀਂ - ਨਹੀਂ, ਸਥਿਤੀ ਮੇਰੇ ਕੰਟਰੋਲ 'ਚ ਹੈ ਅਤੇ ਸਭ ਕੁਝ ਠੀਕ ਹੈ, ਜਦਕਿ ਉਸ ਸਮੇਂ ਤੱਕ ਪੰਜ ਹਜ਼ਾਰ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ, ਹਜ਼ਾਰਾਂ ਸਿੱਖ ਪਰਿਵਾਰ ਬੁਰੀ ਤਰ੍ਹਾਂ ਜ਼ਖਮੀ ਹੋਏ, ਸੈਂਕੜੇ ਗੁਰਦੁਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ, ਸੈਂਕੜੇ ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਅਰਬਾਂ ਰੁਪਏ ਦੀ ਸਿੱਖ ਜਾਇਦਾਦ ਨੂੰ ਸਾੜਿਆ ਗਿਆ ਅਤੇ ਲੁੱਟਿਆ ਗਿਆ।  ਦਿੱਲੀ ਪੁਲਿਸ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਅੱਧੀਨ ਸੀ ਅਤੇ ਨਰਸਿਮਹਾ ਰਾਓ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਨੇ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਸੌਂਪੀਆਂ, ਐਫਆਈਆਰ ਨਹੀਂ ਲਿਖੀ ਤੇ ਨਾ ਹੀ ਉਨ੍ਹਾਂ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਗਿਆ। ਸਿੱਖਾਂ ਦੀਆਂ ਲਾਸ਼ਾਂ ਦਾ ਸਸਕਾਰ ਨਹੀਂ ਕੀਤਾ ਗਿਆ, ਸਿੱਖ ਧਰਮ ਅਨੁਸਾਰ ਧਾਰਮਿਕ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਿਸੇ ਗੁਰਦੁਆਰਾ ਸਾਹਿਬ ਤੋਂ ਕੋਈ ਭਾਈ ਜਾਂ ਗ੍ਰੰਥੀ ਸਿੰਘ ਨਹੀਂ ਬੁਲਾਇਆ ਗਿਆ, ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਤਲ ਕਰਕੇ ਚਲੇ ਗਏ, ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੇ ਹੁਕਮਾਂ 'ਤੇ ਸਿੱਖਾਂ ਦੀਆਂ ਲਾਸ਼ਾਂ ਨੂੰ ਟਰੱਕਾਂ ਵਿਚ ਇਕੱਠਾ ਕਰਕੇ, ਅਰਾਵਲੀ ਦੀਆਂ ਪਹਾੜੀਆਂ ਅਤੇ ਦਿੱਲੀ ਦੇ ਆਲੇ-ਦੁਆਲੇ ਦੇ ਜੰਗਲਾਂ ਵਿਚ ਲਿਜਾਇਆ ਗਿਆ, ਪੈਟਰੋਲ, ਡੀਜ਼ਲ ਅਤੇ ਕੈਮੀਕਲਾਂ ਨਾਲ ਅੱਗ ਲਗਾ ਕੇ ਸਾੜ ਦਿੱਤਾ ਗਿਆ। ਭਾਰਤ ਦੇ ਗ੍ਰਿਹ ਮੰਤਰੀ ਉਪਰ ਹਜ਼ਾਰਾਂ ਸਿੱਖਾਂ ਦੇ ਕਾਤਲਾਂ 'ਤੇ ਇਲਜ਼ਾਮ ਲਾਏ ਹਨ। ਕਾਂਗਰਸ ਸਰਕਾਰ ਨੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਕੇ ਦੇਸ਼ ਅਤੇ ਦੁਨੀਆ ਦੇ ਸਿੱਖਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ।ਇਹ ਭਾਰਤ ਸਰਕਾਰ ਦਾ ਬਹੁਤ ਹੀ ਗਲਤ ਫੈਸਲਾ ਹੈ, ਜਿਸ ਨੂੰ ਸਿੱਖ ਭਾਈਚਾਰਾ ਸਖ਼ਤ ਵਿਰੋਧ ਕਰ ਰਿਹਾ ਹੈ।
ਸਿੱਖ ਕੌਮ ਭਾਰਤ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੀ ਗਲਤੀ ਸੁਧਾਰੇ ਅਤੇ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਭਾਰਤ ਰਤਨ ਐਵਾਰਡ ਦੇਣ ਦਾ ਐਲਾਨ ਵਾਪਸ ਲਵੇ। ਨਹੀਂ ਤਾਂ ਇਸ ਗਲਤ ਫੈਸਲੇ ਦੀ ਗੂੰਜ ਪੂਰੀ ਦੁਨੀਆ ਵਿਚ ਉੱਚੀ-ਉੱਚੀ ਸੁਣਾਈ ਦੇਵੇਗੀ ਅਤੇ ਦੁਨੀਆਂ ਭਰ ਦੇ ਸਿੱਖ ਇਸ ਦਾ ਸਖ਼ਤ ਵਿਰੋਧ ਕਰਨਗੇ, ਜੋ ਕਿ ਸਾਡੀ ਪਿਆਰੀ ਕੌਮ ਦੇ ਹਿੱਤ ਵਿੱਚ ਨਹੀਂ ਹੋਵੇਗਾ ਅਤੇ ਇਸ ਨਾਲ ਸਿੱਖ ਕੌਮ ਨੂੰ ਇੱਕ ਵੱਡਾ ਸੁਨੇਹਾ ਜਾਵੇਗਾ ਕਿ ਭਾਜਪਾ ਸਰਕਾਰ ਨੇ ਭਾਰਤ ਦਾ ਸਭ ਤੋਂ ਵੱਡਾ ਐਵਾਰਡ ਉਸ ਅਪਰਾਧੀ ਕਾਂਗਰਸੀ ਆਗੂ ਨੂੰ ਦਿੱਤਾ ਹੈ, ਜਿਸ ਨੇ ਇਸ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਅੰਜਾਮ ਦਿੱਤਾ ਹੈ।

ਸਰਨਾ ਅਤੇ ਜੀਕੇ ਦੀ ਗਲਤੀਆਂ ਕਰਕੇ ਅਦਾਲਤ ਸਖ਼ਤ ਫ਼ੈਸਲਾ ਲੈਣ ਨੂੰ ਮਜਬੂਰ ਹੋਈ - ਕਾਹਲੋਂ 

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਬੀਤੇ ਦਿਨੀਂ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਬਾਰੇ ਚਾਂਨਣ ਪਾਉਂਦਿਆਂ ਕਿਹਾ ਕਿ ਪਹਿਲਾਂ ਪਰਮਜੀਤ ਸਿੰਘ ਸਰਨਾ ਉਪਰੰਤ ਮਨਜੀਤ ਸਿੰਘ ਜੀਕੇ ਵਲੋਂ ਸਕੂਲਾਂ ਦੇ ਸਟਾਫ ਦੀਆਂ ਤਨਖਾਵਾਹਾਂ ਸਮੇਂ ਸਿਰ ਨਾ ਦੇਣ ਕਰਕੇ ਸਟਾਫ ਨੂੰ ਅਦਾਲਤ ਦਾ ਰੁੱਖ ਕਰਨਾ ਪਿਆ ਸੀ । ਜਿਸ ਅੰਦਰ ਸਰਨਾ ਵਲੋਂ ਓਸੇ ਸਮੇਂ ਲਾਗੂ ਹੋਇਆ 6 ਵੇਂ ਪੇ ਕਮਿਸ਼ਨ ਮੁਤਾਬਿਕ ਤਨਖਾਵਾਹਾਂ ਨਹੀਂ ਦਿੱਤੀਆਂ ਹੋਣ ਕਰਕੇ ਉਪਰੰਤ ਜੀਕੇ ਹੁਰਾਂ ਨੇ ਅਦਾਲਤ ਅੰਦਰ ਦਾਖਿਲ ਕੀਤੇ ਅਫੀਡੇਵਿਟ ਮੁਤਾਬਿਕ ਕਿ ਓਹ ਇਹ ਸਭ ਪੰਜ ਕਿਸਤਾਂ ਅੰਦਰ ਭਰਨਗੇ ਵਿਚ ਨਾ ਕਾਮਯਾਬ ਰਹੇ ਸੀ । ਉਨ੍ਹਾਂ ਦਸਿਆ ਕਿ ਅਸੀ ਬੀਤੇ ਸਮੇਂ ਅੰਦਰ 77 ਕਰੋੜ ਰੁਪਏ ਦੀਆਂ ਪਿਛਲੀਆਂ ਤਨਖਾਵਾਹਾਂ ਭਰੀਆਂ ਹਨ ਤੇ ਨਵਾਂ 153 ਕਰੋੜ ਵੀ ਸਟਾਫ ਨੂੰ ਦਿੱਤਾ ਹੈ । ਸਾਡੀ ਚੰਗੀ ਕਾਰਗੁਜਾਰੀ ਵਿਰੋਧੀਆਂ ਨੂੰ ਚੰਗੀ ਨਾ ਲਗਣ ਕਰਕੇ ਇਹ ਹਮੇਸ਼ਾ ਸਾਨੂੰ ਭੰਨਡੇ ਰਹਿੰਦੇ ਹਨ । ਉਨ੍ਹਾਂ ਦੋਨਾਂ ਤੇ ਇਲਜਾਮ ਲਗਾਉਂਦੀਆ ਕਿਹਾ ਕਿ ਇਹ ਸਾਰੇ ਕੇਸ ਉਨ੍ਹਾਂ ਦੇ ਸਮੇਂ ਅੰਦਰ ਦਰਜ਼ ਹੋਏ ਸੀ ਜਿਸ ਨੂੰ ਅਸੀ ਅਦਾਲਤਾਂ ਅੰਦਰ ਹੁਣ ਤਕ ਦੇਖ ਰਹੇ ਹਾਂ । ਉਨ੍ਹਾਂ ਕਿਹਾ ਕਿ ਅਸੀ ਅਦਾਲਤ ਦੇ ਫੈਸਲੇ ਕਿ ਕਮੇਟੀ ਦੇ ਆਡਿਟ ਦੀ ਫਰੈਂਸਿਕ ਜਾਂਚ ਹੋਵੈ ਦਾ ਅਸੀ ਸੁਆਗਤ ਕਰਦੇ ਹਾਂ ਜਿਸ ਨਾਲ ਸੰਗਤ ਨੂੰ ਪਤਾ ਚਲੇਗਾ ਕਿ ਕਿਹੜੇ ਪ੍ਰਬੰਧਕਾਂ ਦੀਆਂ ਗਲਤੀਆਂ ਕਰਕੇ ਅਜ ਅਦਾਲਤ ਨੂੰ ਇਹ ਫ਼ੈਸਲਾ ਦੇਣਾ ਪਿਆ ਹੈ। ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਸਾਬਕਾ ਪ੍ਰਬੰਧਕ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਨੂੰ ਐਫ਼ੀਡੇਵਿਟ ਜਮਾ ਕਰਵਾਉਣ ਲਈ ਕਿਹਾ ਗਿਆ ਹੈ । ਅੰਤ ਵਿਚ ਉਨ੍ਹਾਂ ਕਿਹਾ ਕਿ ਕਮੇਟੀ ਦਾ ਕੌਈ ਵੀ ਖਾਤਾ ਅਟੈਚ ਨਹੀਂ ਕੀਤਾ ਗਿਆ ਹੈ ਇਹ ਵਿਰੋਧੀਆਂ ਵਲੋਂ ਝੂੱਠੀ ਅਫਵਾਹ ਫੈਲਾਈ ਗਈ ਹੈ ।

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ 1994 ਦੇ ਕੇਸ ਵਿੱਚ ਕੀਤਾ ਬਰੀ

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਗਾਜ਼ੀਆਬਾਦ ਦੀ ਇੱਕ ਅਦਾਲਤ ਨੇ ਅੱਜ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ 1994 ਦੇ ਇੱਕ ਕੇਸ ਵਿੱਚ ਬਰੀ ਕਰ ਦਿੱਤਾ ਹੈ।  ਪ੍ਰੋ: ਡੀ.ਪੀ.ਐੱਸ. ਭੁੱਲਰ ਜੋ ਪੈਰੋਲ 'ਤੇ ਹਨ, ਅੱਜ ਆਪਣੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੇ ਨਾਲ ਗਾਜ਼ੀਆਬਾਦ ਜ਼ਿਲ੍ਹਾ ਅਦਾਲਤ ਵਿੱਚ ਨਿੱਜੀ ਤੌਰ 'ਤੇ ਪੇਸ਼ੀ 'ਤੇ ਹਾਜ਼ਰ ਹੋਏ। ਅਦਾਲਤ ਨੇ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਕ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਕੇਸ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵਿਰੁੱਧ ਆਖਰੀ ਵਾਰ ਲੰਬਿਤ ਕੇਸ ਸੀ, ਪ੍ਰੋ ਭੁੱਲਰ 1993 ਦੇ ਦਿੱਲੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ । ਜਿਕਰਯੋਗ ਹੈ ਕਿ ਐਫਆਈਆਰ ਨੰਬਰ 219/1994 ਅੱਧੀਨ ਇਸ ਨੂੰ ਗਾਜ਼ਿਆਬਾਦ ਦੇ ਕਵੀ ਨਗਰ ਥਾਣੇ ਅੰਦਰ ਦਰਜ਼ ਕੀਤਾ ਗਿਆ ਸੀ ਤੇ ਪ੍ਰੋ ਭੁੱਲਰ ਇਸ ਮਾਮਲੇ ਅੰਦਰ 2001 ਤੋਂ ਜਮਾਨਤ ਤੇ ਚਲ ਰਹੇ ਸਨ ।

ਦਿੱਲੀ ਕਮੇਟੀ ਦੇ ਨਿਘਾਰ ਲਈ ਸਿਰਸਾ ਅਤੇ ਕਾਲਕਾ ਜ਼ਿੰਮੇਵਾਰ, ਜੱਥੇਦਾਰ ਅਕਾਲ ਤਖ਼ਤ ਸਾਹਿਬ ਕਰਣ ਕਾਰਵਾਈ: ਸਰਨਾ 

ਨਵੀਂ ਦਿੱਲੀ, 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ 50 ਸਾਲ ਪੁਰਾਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘਾਰ ਲਈ  ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿੰਨਾ ਨੇ ਕਾਰਨ ਗੁਰੂ ਹਰਿਕਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੀਆਂ ਤਨਖਾਹਾਂ ਦੇ ਅਣਸੁਲਝੇ ਮੁੱਦਿਆਂ ਹੱਲ ਨਾ ਹੋ ਸਕੇ ਤੇ ਇਸ ਕੌਮੀ ਧਰੋਹਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਨੌਬਤ ਆ ਗਈ । 
ਸਰਨਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇੱਕ ਸਖ਼ਤ ਸ਼ਬਦਾਂ ਵਾਲੇ ਫੈਸਲੇ ਵਿੱਚ, ਅਦਾਲਤ ਨੇ ਮੌਜੂਦਾ ਕਾਲਕਾ ਦੀ ਅਗਵਾਈ ਵਾਲੀ ਮੈਨੇਜਮੈਂਟ ਨੂੰ ਕਸੂਰਵਾਰ ਪਾਇਆ, ਜਿਸ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਤਨਖਾਹ ਦੇ ਮਾਮਲੇ ਵਿੱਚ ਬੈਂਚ ਨੂੰ ਗੁੰਮਰਾਹ ਕਰਨ ਲਈ ਪੁੱਛਗਿੱਛ ਕੀਤੀ ਗਈ।
ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਹੱਤਵਪੂਰਨ ਵਿੱਤੀ ਬੇਨਿਯਮੀਆਂ ਦੇ ਵਧ ਰਹੇ ਸ਼ੱਕ ਦੇ ਵਿਚਕਾਰ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਸਾਰੇ ਸਕੂਲਾਂ ਦਾ ਫੋਰੈਂਸਿਕ ਆਡਿਟ ਵੀ ਲਾਜ਼ਮੀ ਕੀਤਾ ਹੈ।
“ਮਾਨਯੋਗ ਹਾਈ ਕੋਰਟ ਨੇ ਕਾਲਕਾ ਦੇ ਮਾੜੇ ਪ੍ਰਬੰਧ ਦੀ ਸਖ਼ਤ ਆਲੋਚਨਾ ਕੀਤੀ ਹੈ। ਸਾਬਕਾ ਭਾਜਪਾ ਵਿਧਾਇਕ ਸਿਰਸਾ ਦੇ ਚੇਲੇ ਕਾਲਕਾ ਨੇ ਆਪਣੇ ਆਕਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਧੋਖਾ ਦਿੱਤਾ ਹੈ। ਉਹ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੋਵੇਂ ਦੋਸ਼ੀ ਪਾਏ ਗਏ ਹਨ, ”ਸਰਨਾ ਨੇ ਕਿਹਾ। "ਸਿਰਸਾ ਤੇ ਕਾਲਕਾ ਕਰਕੇ ਭਾਰਤ ਦੀ ਰਾਜਧਾਨੀ ਵਿੱਚ ਇਸ ਇਤਿਹਾਸਕ ਸਿੱਖ ਸੰਸਥਾ ਦਾ ਪਤਨ ਹੋਣ ਕਿਨਾਰੇ ਹੈ, ਜਿਸ ਦੇ ਨਤੀਜੇ ਵਜੋਂ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਅਤੇ ਸਾਰੀਆਂ ਅੰਦਰੂਨੀ ਸਕੂਲ ਕਮੇਟੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।"
ਸਰਨਾ ਨੇ ਕਾਲਕਾ ਅਤੇ ਸਿੱਖ ਧਾਰਮਿਕ ਪ੍ਰਸ਼ਾਸਨ ਦੇ ਹੋਰ ਅਹੁਦੇਦਾਰਾਂ ਨੂੰ ਵਿੱਤੀ ਦੁਰਵਰਤੋਂ ਅਤੇ ਗਬਨ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ “ਲੋਕ ਸਭਾ ਦੀ ਟਿਕਟ ਹਥਿਆਉਣ ਦੀਆਂ ਲਾਲਸਾਵਾਂ ਤੋਂ ਪ੍ਰੇਰਿਤ ਸਿਰਸਾ ਨੂੰ ਇਸ ਸੰਸਥਾ ਨੂੰ ਢਾਹ ਲਾਉਣ ਲਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ” । 
ਉਸ ਦੇ ਸਿਆਸੀ ਸੰਚਾਲਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਸਾ ਵਰਗੇ ਵਿਅਕਤੀ ਭ੍ਰਿਸ਼ਟਾਚਾਰ ਨਾਲ  ਲੱਥ ਪੱਥ ਹਨ ।ਉਹ ਜਿੱਥੇ ਵੀ ਜਾਂਦੇ ਹਨ ਸਿਸਟਮ ਅਤੇ ਜਨਤਾ ਦੇ ਭਰੋਸੇ ਨੂੰ ਖਰਾਬ ਕਰਦੇ ਹਨ। ” ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਮੇਟੀ ਦੇ ਵੱਡੇ ਨਿਘਾਰ ਤੇ ਨਮੋਸ਼ੀ ਲਈ ਸਿਰਸਾ ਅਤੇ ਕਾਲਕਾ ਨੂੰ ਉਨ੍ਹਾਂ ਦੀਆਂ ਨਿੰਦਣਯੋਗ ਕਾਰਵਾਈਆਂ ਲਈ ਤਲਬ ਕਰਨ ਅਤੇ ਇਹਨਾਂ ਵਿਅਕਤੀਆਂ 'ਤੇ ਇਹਨਾਂ ਦੇ ਸਮਰਥਕਾਂ ਨੂੰ ਕਿਸੇ ਵੀ ਸਿੱਖ ਧਾਰਮਿਕ ਚੋਣ ਜਾਂ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਤੋਂ ਪੱਕੇ ਤੌਰ 'ਤੇ ਪਾਬੰਦੀ ਲਗਾਈ ਜਾਵੇ।"

ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਣਾ, ਪ੍ਰਬੰਧਕਾਂ ਵਲੋਂ ਕਮੇਟੀ ਇਤਿਹਾਸ ਨੂੰ ਕਲੰਕਿਤ ਕਰਨਾ: ਰਾਣਾ/ ਸੋਨੂੰ

ਅਦਾਲਤ ਵਲੋਂ ਕਮੇਟੀ ਮੈਂਬਰਾਂ ਦਾ ਫ਼ੰਡ ਅਤੇ ਹੋਰ ਸੇਵਾਵਾਂ ਤੇ ਰੋਕ 

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਰਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਯੂਥ ਵਿੰਗ ਦੇ ਆਗੂ ਭਾਈ ਰਮਨਦੀਪ ਸਿੰਘ ਸੋਨੂੰ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਲਈ ਬੀਤਿਆ ਦਿਹਾੜਾ ਕਮੇਟੀ ਦੇ ਇਤਿਹਾਸ ਅੰਦਰ ਕਾਲਾ ਦਿਨ ਕਹਾਇਆ ਜਾਏਗਾ ਕਿਉਂਕਿ ਇਸ ਦਿਨ ਅਦਾਲਤ ਵਲੋਂ ਦਿੱਲੀ ਕਮੇਟੀ ਦੇ ਪ੍ਰਧਾਨ, ਸਕੱਤਰ ਸਮੇਤ ਇਕ ਪ੍ਰਿੰਸੀਪਲ ਨੂੰ ਕਮੇਟੀ ਅੱਧੀਨ ਚੱਲਦੇ ਸਕੂਲਾਂ ਦੇ ਮਾਮਲੇ ਅੰਦਰ ਹਾਈਕੋਰਟ ਦੇ ਫੈਸਲੇ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਕਰਕੇ ਦੋਸ਼ੀ ਐਲਾਨਿਆ ਹੈ । ਕਮੇਟੀ ਇਤਿਹਾਸ ਅੰਦਰ ਇਹ ਪਹਿਲੇ ਪ੍ਰਧਾਨ ਅਤੇ ਸਕੱਤਰ ਹਨ ਜਿਨ੍ਹਾਂ ਦੇ ਸਿਰ ਤੇ ਇਹ ਸੇਹਰਾ ਬੰਨਣ ਨਾਲ ਸਿੱਖ ਇਤਿਹਾਸ ਨੂੰ ਕਲੰਕਿਤ ਕੀਤਾ ਗਿਆ ਹੈ । ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਫੈਸਲੇ ਵਿਚ ਕਿਹਾ ਗਿਆ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪ੍ਰਧਾਨ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਜਾਣਬੁੱਝ ਕੇ ਦਿੱਲੀ ਹਾਈਕੋਰਟ ਦੇ ਮਿਤੀ 16 ਨਵੰਬਰ 2021 ਦੇ ਫੈਸਲੇ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ ਹਨ। ਅਦਾਲਤ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਮੌਜੂਦਾ ਪ੍ਰਬੰਧਕ ਕਮੇਟੀ ਅਤੇ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਦੇ ਪ੍ਰਬੰਧਕ ਹੋਣ ਦੇ ਯੋਗ ਨਹੀਂ ਹਨ । ਹਾਲਾਂਕਿ ਅਦਾਲਤ ਇਨ੍ਹਾਂ ਨੂੰ ਹਟਾਉਣ ਦਾ ਆਦੇਸ਼ ਦੇਣ ਤੋਂ ਪਹਿਲਾਂ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸੋਸਾਇਟੀ ਸੁਸਾਇਟੀ ਅਤੇ ਦਿੱਲੀ ਕਮੇਟੀ ਦੇ ਖਾਤਿਆਂ ਦਾ ਫੋਰੈਂਸਿਕ ਆਡਿਟ ਕਰਨ ਲਈ 15 ਲੱਖ ਰੁਪਏ ਦਾ ਦਿੱਲੀ ਕਮੇਟੀ ਦੇ ਖਰਚੇ ਤੇ ਆਡੀਟਰ ਨਿਯੁਕਤ ਕਰ ਦਿੱਤਾ ਹੈ ਜੋ 12 ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸਕੂਲਾਂ ਦੇ ਖਾਤਿਆਂ ਦਾ ਫੋਰੈਂਸਿਕ ਆਡਿਟ ਕਰਣਗੇ । ਅਦਾਲਤ ਵਲੋਂ ਦਿੱਲੀ ਕਮੇਟੀ ਵਲੋਂ ਕੀਤਾ ਜਾਂਦੇ ਪਰਉਪਕਾਰੀ ਗਤੀਵਿਧੀਆਂ ਵਿੱਚ ਖ਼ਰਚ ਕਰਨ ਤੋਂ ਪਹਿਲਾਂ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਭੁਗਤਾਨ ਦੇ ਆਦੇਸ਼ ਦਿੱਤੇ ਹਨ ਜਿਸ ਲਈ ਹੋਰ ਗਤੀਵਿਧੀਆਂ ਨੂੰ ਘਟਾਉਣ ਜਾਂ ਬੰਦ ਕਰਨ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਅਦਾਲਤੀ ਆਦੇਸ਼ ਮੁਤਾਬਿਕ ਹੁਣ ਦਿੱਲੀ ਕਮੇਟੀ ਦੇ ਮੈਂਬਰਾਂ ਦੀਆਂ ਹੋਰ ਵਿੱਤੀ ਸਹੂਲਤਾਂ ਵੀ ਅਗਲੇ ਹੁਕਮਾਂ ਤੱਕ ਜਾਂ ਕਰਮਚਾਰੀਆਂ ਦੇ ਸਮੁੱਚੇ ਬਕਾਏ ਤੱਕ ਬੰਦ ਰਹਿਣਗੀਆਂ। ਇਸ ਅਦਾਲਤੀ ਹੁਕਮ ਦਾ ਦਿੱਲੀ ਕਮੇਟੀ ਉਪਰ ਵੱਡਾ ਅਸਰ ਇਹ ਹੈ ਕਿ ਕਾਲਕਾ ਤੇ ਕਾਹਲੋਂ ਉਤੇ ਸਜ਼ਾ ਦੇ ਨਾਲ ਹੀ ਪ੍ਰਬੰਧ ਤੋਂ ਬੇਦਖਲੀ ਦੀ ਤਲਵਾਰ ਵੀ ਲਟਕ ਗਈ ਹੈ ਅਤੇ ਸਾਰੇ ਦਿੱਲੀ ਕਮੇਟੀ ਮੈਂਬਰਾਂ ਦੇ ਫੰਡ ਬੰਦ ਹੋਣ ਦੇ ਨਾਲ ਮੈਂਬਰਾਂ ਨੂੰ ਮਿਲੀਆਂ ਹੋਈਆਂ ਕਾਰਾ, ਸਟਾਫ, ਡੀਜ਼ਲ-ਪੈਟਰੋਲ ਸਭ ਬੰਦ ਹੋਵੇਗਾ। ਕਮੇਟੀ ਦੇ ਪ੍ਰਬੰਧਕਾਂ ਦੀ ਨਾਲਾਇਕੀ ਕਰਕੇ ਹੁਣ ਅਤਿ ਜਰੂਰੀ ਲੋੜਵੰਦਾਂ ਦੀ ਸਹਾਇਤਾ, ਕੁਦਰਤੀ ਆਫ਼ਤਾਂ ਜਾਂ ਫਿਰ ਜੇਕਰ ਕਿਸਾਨੀ ਮੋਰਚਾ ਦਿੱਲੀ ਲੱਗ ਜਾਂਦਾ ਹੈ ਇਹ ਕੌਈ ਮਦਦ ਨਹੀਂ ਕਰ ਸਕਣਗੇ । ਜਦੋਂ ਤੱਕ ਸਕੂਲਾਂ ਸਿਰ ਚੜ੍ਹਿਆ ਕਰਜ਼ਾ ਨਹੀਂ ਮੁਕਦਾ ਦਿੱਲੀ ਕਮੇਟੀ ਤੇ ਸਕੂਲਾਂ ਦੇ ਖਜ਼ਾਨੇ ਤੋਂ ਤਨਖਾਹਾਂ ਤੇ ਬਿਜਲੀ-ਪਾਣੀ ਵਰਗੇ ਰੁਟੀਨ ਖਰਚਿਆਂ ਦਾ ਹੀ ਭੁਗਤਾਨ ਹੋਵੇਗਾ । ਅੰਤ ਵਿਚ ਉਨ੍ਹਾਂ ਸੰਗਤਾਂ ਨੂੰ ਮੁੱਖਾਤਬਿਕ ਹੁੰਦੇ ਕਿਹਾ ਕਿ ਕਮੇਟੀ ਪ੍ਰਬੰਧਕਾਂ ਵਲੋਂ ਫੈਲਾਇਆ ਗਿਆ ਝੂਠ ਸਾਹਮਣੇ ਆ ਗਿਆ ਹੈ ਤੇ ਹੁਣ ਸੰਗਤ ਵੀ ਆਪਣੀ ਜਿੰਮੇਵਾਰੀ ਸਮਝਦਿਆਂ ਇਨ੍ਹਾਂ ਵਲੋਂ ਸਰਕਾਰਾਂ ਨੂੰ ਖੁਸ਼ ਕਰਣ ਲਈ ਕੀਤੇ ਬੇਲੋੜੇ ਖਰਚਿਆਂ ਦਾ ਹਿਸਾਬ ਮੰਗਣ ਲਈ ਆਪਣਾ ਫਰਜ਼ ਨਿਭਾਏ । ਕਮੇਟੀ ਦੇ ਚਲ ਰਹੇ ਮਾਮਲੇ ਅੰਦਰ ਕੋਰਟ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ।

ਬੰਦੀ ਸਿੰਘਾਂ ਉਪਰ ਅਤੇ ਕਿਸਾਨੀ ਸੰਘਰਸ਼ ਦੌਰਾਨ ਭਾਰਤ ਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਤਸ਼ੱਦਦ ਖ਼ਿਲਾਫ਼ ਕੈਨੇਡਾ ਵਿਖੇ ਹੋਇਆ ਭਾਰੀ ਰੋਸ ਪ੍ਰਦਰਸ਼ਨ 

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਡਿਬਰੂਗੜ ਜੇਲ ਅਸਾਮ ਵਿੱਚ ਅਤੇ ਚਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਹਿੰਦ ਦੀ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮ ਮੁਗ਼ਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਹਨ । ਸਰੀ ਲੋਅਰਮੇਨਲੈਂਡ ਇਲਾਕੇ ਦੇ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਦੇ ਵਾਰਿਸ ਸਮੂਹ ਨੌਜੁਆਨ, ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਪੰਜਾਬ ਦੀ ਅਜਮਤ ਨਾਲ ਪਿਆਰ ਤੇ ਆਪਣੇ ਜਾਗਦੀ ਜ਼ਮੀਰ ਦਾ ਸਬੂਤ ਪੇਸ਼ ਕਰਨ ਵਾਲੇ ਗੁਰਮੁਖ ਪਿਆਰੇ ਸਮੂਹ ਸੰਗਤਾਂ ਵੱਲੋ ਨਿਕਾਲੇ ਗਏ ਰੋਸ ਮਾਰਚ ਜੋ ਕਿ ਵੈਨਕੂਵਰ ਆਰਟ ਗੈਲਰੀ ਤੋਂ ਸ਼ੁਰੂ ਹੋਕੇ 325 ਸੈਂਟ ਵੈਨਕੂਵਰ ਭਾਰਤੀ ਦੂਤਾਵਾਸ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ । ਵੱਡੇ ਵੱਡੇ ਬੈਨਰਾਂ ਉੱਪਰ ਭਾਰਤੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਪੇਸ਼ ਕਰਦੀਆਂ ਤਸਵੀਰਾਂ ਅਤੇ ਭਾਈ ਨਿੱਝਰ ਦਾ ਕਾਤਲ ਕੌਣ, ਦੀਪ ਸਿੱਧੂ ਦਾ ਕਾਤਲ ਕੌਣ, ਮੂਸੇਵਾਲੇ ਦਾ ਕਾਤਲ ਕੌਣ, ਸ਼ੁਬਕਰਨ ਦਾ ਕਾਤਲ ਕੌਣ, ਕਿਸਾਨੋ ਤੁਹਾਡਾ ਕਾਤਲ ਕੌਣ  ਇੰਡੀਅਨ ਗੋਰਮੈਂਟ, ਇੰਡੀਅਨ ਗੋਰਮੈਂਟ ਦੇ ਨਾਹਰੇ ਅਸਮਾਨ ਤੱਕ ਗੂੰਜ ਕੇ ਹਿੰਦੂ ਕੱਟੜਪੰਥੀ ਰਜੀਮ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਰਹੇ ਸਨ । ਮਾਰਚ ਦੇ ਆਖ਼ਰੀ ਤੇ ਪੁੱਜੇ ਹੋਏ ਬੁਲਾਰਿਆਂ ਵਿੱਚ ਦੁਨੀਆ ਦੀਆਂ ਪ੍ਰਸਿੱਧ ਯੁਨੀਵਰਸਟੀਆਂ ਵਿੱਚ ਉੱਚ ਪੱਧਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਮੋਅ ਧਾਲੀਵਾਲ, ਨੋਜੁਆਨ ਸਕਾਲਰ ਭਾਈ ਗੁਰਕੀਰਤ ਸਿੰਘ ਕੋਠਾਗੁਰੂ, ਸਤਵੰਤ ਸਿੰਘ ਗਰੇਵਾਲ, ਗੁਰਮੁਖ ਸਿੰਘ ਦਿਓਲ, ਅਮੋਲਕ ਸਿੰਘ ਅੋਜਲਾ, ਭਾਈ ਮਨਜਿੰਦਰ ਸਿੰਘ ਐਸਐਫਜੇ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੀ ਮਿਲੀ ਭੁਗਤ ਨਾਲ ਹੋ ਰਹੇ ਅਣਮਨੁੱਖੀ ਕਹਿਰ ਦੇ ਪਾਪਾਂ ਦਾ ਭਾਂਡਾ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਖੇਧੀ ਕੀਤੀ । ਵਿਦੇਸ਼ਾਂ ਵਿੱਚ ਸਿੱਖਾਂ ਅਤੇ ਕਿਸਾਨਾਂ ਦੀ ਮਦਦ ਨਾਲ ਚਲਾਏ ਜਾ ਰਹੇ  ਮੀਡੀਏ ਦੀ ਗੈਰਹਾਜ਼ਰੀ ਦੀ ਹਰੇਕ ਬੁਲਾਰੇ ਨੇ ਨਿੰਦਿਆ ਕੀਤੀ । ਸਿੱਖ ਮੀਡੀਆ ਵਲੋਂ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਇੰਗਲਿਸ਼ ਮੀਡੀਏ ਵੱਲੋ ਸਾਰੇ ਰੋਸ ਪ੍ਰਦਰਸ਼ਨ ਦੀ ਕਵਰਿੰਗ ਕੀਤੀ ਗਈ ਨਾਲ ਹੀ ਸਟੇਜ ਸੰਚਾਲਨ ਦੀ ਸੇਵਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜਨਰਲ ਸਕੱਤਰ ਭਾਈ ਹੋਠੀ ਵੱਲੋ ਨਿਭਾਈ ਗਈ ਅੰਤ ਵਿਚ ਪ੍ਰਬੰਦਕਾਂ ਵਲੋਂ ਵੈਨਕੂਵਰ ਪੁਲੀਸ ਦੀ ਸੁੱਚਜੇ ਪ੍ਰਬੰਧਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ।

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਪੰਜਾਬ ਦੀ ਖੇਤੀ ਜ਼ਮੀਨ 'ਤੇ ਕਰਨਾ ਚਾਹੁੰਦੀ ਹੈ ਕਬਜ਼ਾ: ਅਸੈਂਬਲੀ ਫਾਰ ਹਿਊਮਨ ਰਾਈਟਸ 

ਭਾਰਤ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਹਿੰਸਕ ਉਲੰਘਣਾ ਕਰਕੇ ਪੰਜਾਬੀ ਕਿਸਾਨਾਂ 'ਤੇ ਹਮਲਾ ਕੀਤਾ

 ਅਸੈਂਬਲੀ ਫਾਰ ਹਿਊਮਨ ਰਾਈਟਸ ਵਲੋਂ ਕਿਸਾਨਾਂ ਤੇ ਰਿਪੋਰਟ ਕੀਤੀ ਗਈ ਜਾਰੀ

ਨਵੀ ਦਿੱਲੀ 25 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਭਾਰਤ ਦੀਆਂ 2014 ਦੀਆਂ ਆਮ ਚੋਣਾਂ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੀ ਭਾਜਪਾ ਦੇ ਪ੍ਰਤੀਨਿਧੀ ਵਜੋਂ, ਭਾਈਚਾਰਿਆਂ ਲਈ ਬਹੁਤ ਸਾਰੀਆਂ ਮਹੱਤਵਪੂਰਨ ਵਚਨਬੱਧਤਾਵਾਂ ਕੀਤੀਆਂ। ਉਸਨੇ ਹਰ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਸਥਾਪਤ ਕਰਨ ਦਾ ਵਾਅਦਾ ਕੀਤਾ। ਉਸਨੇ 2+50% ਦਾ ਇੱਕ ਫਾਰਮੂਲਾ ਲਾਗੂ ਕਰਨ ਦਾ ਵਾਅਦਾ ਕੀਤਾ, ਜੋ ਇਹ ਯਕੀਨੀ ਬਣਾਏਗਾ ਕਿ ਕਿਸਾਨ ਇੱਕ ਗੁਜ਼ਾਰਾ ਮਜ਼ਦੂਰੀ ਕਰ ਸਕਣ ਅਤੇ ਆਪਣੇ ਖੇਤਾਂ ਦੀ ਮਾਲਕੀ ਅਤੇ ਸੰਚਾਲਨ ਦੇ ਖਰਚਿਆਂ ਨੂੰ ਪੂਰਾ ਕਰ ਸਕਣ। ਫਿਰ, 2014 ਵਿੱਚ ਅਹੁਦਾ ਸੰਭਾਲਣ ਤੋਂ ਇੱਕ ਮਹੀਨਾ ਪਹਿਲਾਂ, ਉਸਨੇ ਸੋਸ਼ਲ ਮੀਡੀਆ 'ਤੇ ਆਪਣਾ ਵਾਅਦਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ "ਸਹੀ ਮੁੱਲ" ਮਿਲਣਾ ਚਾਹੀਦਾ ਹੈ। 2019 ਦੀਆਂ ਚੋਣਾਂ ਵਿੱਚ ਮੋਦੀ ਨੇ ਉਹੀ ਵਾਅਦੇ ਦੁਹਰਾਏ। ਉਸਨੇ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਭਾਰਤ ਦੇ ਨੇਤਾਵਾਂ ਦੀ ਅਜਿਹੀ ਵਚਨਬੱਧਤਾ ਤੋਂ ਬਿਨਾਂ, ਬਹੁਤੇ ਪੰਜਾਬੀ ਕਿਸਾਨ ਆਪਣੀਆਂ ਨੌਕਰੀਆਂ, ਆਪਣੀਆਂ ਜੱਦੀ ਜ਼ਮੀਨਾਂ, ਆਪਣੇ ਭਵਿੱਖ ਅਤੇ ਜਿਉਂਦੇ ਰਹਿਣ ਦੀ ਸਮਰੱਥਾ ਗੁਆ ਦੇਣਗੇ। ਕੁੱਲ ਗਰੀਬੀ ਪੰਜਾਬ ਰਾਜ ਨੂੰ ਕਵਰ ਕਰੇਗੀ, ਅਤੇ ਹਜ਼ਾਰਾਂ ਲੋਕ ਭੁੱਖਮਰੀ ਅਤੇ ਕੁਪੋਸ਼ਣ ਨਾਲ ਮਰ ਸਕਦੇ ਹਨ। 2020 ਦੇ ਗਲੋਬਲ ਹੰਗਰ ਇੰਡੈਕਸ ਵਿੱਚ 107 ਵਿੱਚੋਂ 94 ਰੈਂਕ ਵਾਲੇ ਦੇਸ਼ ਵਿੱਚ ਇਹਨਾਂ ਵਾਅਦਿਆਂ ਨੂੰ ਉਲਟਾਉਣਾ ਗੈਰ-ਸੰਵੇਦਨਸ਼ੀਲ ਜਾਪਦਾ ਹੈ, ਫਿਰ ਵੀ ਅਜਿਹਾ ਹੀ ਹੋਇਆ। ਆਪਣੇ ਵਾਅਦਿਆਂ ਨੂੰ ਉਲਟਾਉਣ ਲਈ, ਮੋਦੀ ਨੇ ਸਤੰਬਰ 2020 ਵਿੱਚ ਸੰਸਦ ਵਿੱਚ ਤਿੰਨ ਬਿੱਲ ਪੇਸ਼ ਕੀਤੇ, ਜਿਨ੍ਹਾਂ ਨੂੰ "ਕਿਸਾਨ ਵਿਰੋਧੀ ਕਾਨੂੰਨ" ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਕਾਨੂੰਨਾਂ ਨੇ ਵੱਡੀਆਂ ਭਾਰਤੀ ਕਾਰਪੋਰੇਸ਼ਨਾਂ ਦਾ ਪੱਖ ਪੂਰਿਆ ਅਤੇ ਕਿਸਾਨਾਂ ਤੋਂ ਵਿੱਤੀ ਸੁਰੱਖਿਆ ਖੋਹ ਲਈ। ਉਨ੍ਹਾਂ ਨੇ ਕਾਰਪੋਰੇਸ਼ਨਾਂ ਨੂੰ ਕਿਸਾਨਾਂ ਤੋਂ ਭਾਰੀ ਮੁਨਾਫ਼ਾ ਕਮਾਉਣ ਦੀ ਇਜਾਜ਼ਤ ਦਿੱਤੀ, ਜਦੋਂ ਕਿ ਕਿਸਾਨਾਂ ਨੂੰ ਘੋਰ ਗਰੀਬੀ ਵਿੱਚ ਛੱਡ ਦਿੱਤਾ, ਵੱਡੇ ਕਰਜ਼ਿਆਂ ਦੇ ਬੋਝ ਹੇਠ ਦੱਬੇ ਹੋਏ ਉਹ ਜਿਸਨੂੰ ਕਦੇ ਵੀ ਵਾਪਸ ਨਹੀਂ ਕਰ ਸਕਦੇ ਸਨ। ਬਹੁਤ ਸਾਰੇ ਕਿਸਾਨਾਂ ਨੂੰ ਬੈਂਕਾਂ, ਕਾਰਪੋਰੇਸ਼ਨਾਂ ਜਾਂ ਭਾਰਤ ਸਰਕਾਰ ਦੁਆਰਾ ਕਬਜ਼ਾ ਲੈਣ ਦੀ ਧਮਕੀ ਦੇ ਨਾਲ ਆਪਣੀ ਜ਼ਮੀਨ ਗੁਆਉਣ ਦਾ ਡਰ ਸੀ। ਅਫ਼ਸੋਸ ਦੀ ਗੱਲ ਹੈ ਕਿ ਬੇਦਖਲੀ ਅਤੇ ਗਰੀਬੀ ਦੀਆਂ ਧਮਕੀਆਂ ਕਾਰਨ, ਕਿਸਾਨਾਂ ਵਿੱਚ ਖੁਦਕੁਸ਼ੀਆਂ ਦੀ ਦਰ ਮਹਾਂਕਾਵਿ ਅਨੁਪਾਤ ਤੱਕ ਪਹੁੰਚ ਗਈ ਹੈ।
ਮੋਦੀ ਨੂੰ ਆਪਣੇ ਪ੍ਰਚਾਰ ਵਾਅਦਿਆਂ ਪ੍ਰਤੀ ਜਵਾਬਦੇਹ ਠਹਿਰਾਉਣ ਦੀ ਕੋਸ਼ਿਸ਼ ਵਿੱਚ, ਅਤੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ, ਹਜ਼ਾਰਾਂ ਕਿਸਾਨ 9 ਅਗਸਤ, 2020 ਤੋਂ 11 ਦਸੰਬਰ, 2021 ਤੱਕ ਦਿੱਲੀ ਚੱਲੋ" ਅੰਦੋਲਨ ਰਾਹੀਂ ਵਿਰੋਧ ਪ੍ਰਦਰਸ਼ਨ ਵਿੱਚ ਇਕੱਠੇ ਹੋਏ। ਹਜ਼ਾਰਾਂ ਕਿਸਾਨ ਯੂਨੀਅਨ ਨੇ ਦਿੱਲੀ ਵੱਲ ਮਾਰਚ ਕੀਤਾ ਤਾਂ ਜੋ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਣ। ਭਾਰਤ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ-ਹਰਿਆਣਾ ਅਤੇ ਹੋਰ ਭਾਰਤੀ ਰਾਜਾਂ ਦੀਆਂ ਸਰਹੱਦਾਂ 'ਤੇ ਰੋਕ ਦਿੱਤਾ, ਅਤੇ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰਨ ਲਈ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕੀਤੀ। 19 ਨਵੰਬਰ, 2021 ਨੂੰ, ਭਾਰਤ ਨੇ ਤਿੰਨ ਵਿਵਾਦਗ੍ਰਸਤ ਬਿੱਲਾਂ ਨੂੰ ਰੱਦ ਕਰ ਦਿੱਤਾ। ਵਿਰੋਧ ਪ੍ਰਦਰਸ਼ਨ, ਜਿਨ੍ਹਾਂ ਦਾ ਹੁਣ ਅੰਤਰਰਾਸ਼ਟਰੀ ਧਿਆਨ ਅਤੇ ਸਮਰਥਨ ਸੀ, ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਮੋਦੀ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਬਾਕੀ ਦੁਨੀਆ ਉਸ ਦੀਆਂ ਕਾਰਵਾਈਆਂ ਨੂੰ ਨੇੜਿਓਂ ਦੇਖ ਰਹੀ ਹੈ। ਆਖਰਕਾਰ ਜਦੋਂ ਮੋਦੀ ਕਿਸਾਨਾਂ ਦੇ ਦਬਾਅ ਅੱਗੇ ਝੁਕਿਆ ਅਤੇ ਕਿਸਾਨਾਂ ਦੁਆਰਾ ਦਰਸਾਈ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਦੇ ਹੋਏ ਇੱਕ ਪੱਤਰ ਜਾਰੀ ਕੀਤਾ। ਵਿਰੋਧ ਪ੍ਰਦਰਸ਼ਨ ਖਤਮ ਹੋ ਗਏ ਸਨ, ਪਰ ਮੋਦੀ ਸਰਕਾਰ ਦੁਆਰਾ ਉਨ੍ਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਅਵਿਸ਼ਵਾਸ਼ਯੋਗ ਨੁਕਸਾਨ ਹੋਇਆ ਸੀ। ਸਰਕਾਰ ਦੁਆਰਾ ਅਧਿਕਾਰਤ ਕੀਤੇ ਗਏ ਬਹੁਤ ਜ਼ਿਆਦਾ ਵਿਰੋਧੀ ਵਿਰੋਧ ਉਪਾਵਾਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ। ਇਨ੍ਹਾਂ ਉਪਾਵਾਂ ਨੇ ਭਾਰਤੀ ਸੰਵਿਧਾਨ ਦੇ ਅਨੁਛੇਦ 19 ਦੀ ਸ਼ਰੇਆਮ ਉਲੰਘਣਾ ਕੀਤੀ, ਜੋ ਇਕੱਠ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਗਰੰਟੀ ਦਿੰਦਾ ਹੈ। ਅੱਜ ਤੱਕ, ਭਾਰਤ ਦੇ ਕਿਸਾਨਾਂ ਵਿਰੁੱਧ ਹਿੰਸਾ ਦੀਆਂ ਇਨ੍ਹਾਂ ਬੇਲੋੜੀਆਂ ਕਾਰਵਾਈਆਂ ਲਈ ਕਿਸੇ ਨੂੰ ਵੀ ਜਾਂਚ ਜਾਂ ਸਜ਼ਾ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਇੰਟਰਨੈਟ ਬੰਦ ਕਰਕੇ ਧਾਰਾ 19 ਦੀ ਵੀ ਉਲੰਘਣਾ ਕੀਤੀ, ਜੋ ਕਿ ਮੋਦੀ ਸ਼ਾਸਨ ਨੇ ਅਸੰਤੁਸ਼ਟ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਸਾਲਾਂ ਤੋਂ ਨਿਯਮਤ ਤੌਰ 'ਤੇ ਵਰਤਿਆ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਕਿਸਾਨਾਂ ਨੂੰ ਇੱਕ ਵਾਰ ਫਿਰ ਧਰਨੇ ਲਈ ਇਕੱਠੇ ਹੋਣ ਲਈ ਮਜਬੂਰ ਹੋਣਾ ਪਿਆ ਹੈ। ਮੋਦੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਹਨ ਅਤੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹ ਮੰਗ ਕਰ ਰਹੇ ਹਨ ਕਿ ਐਮਐਸਪੀ ਸਥਾਪਤ ਕੀਤੀ ਜਾਵੇ, ਪਿਛਲੇ ਕਰਜ਼ਿਆਂ ਨੂੰ ਮਾਫ਼ ਕੀਤਾ ਜਾਵੇ, ਅਤੇ ਇਹ ਕਿ ਕੰਪਨੀਆਂ ਜੋ ਉਨ੍ਹਾਂ ਨੂੰ ਨਕਲੀ ਬੀਜ, ਖਾਦ ਅਤੇ ਕੀਟਨਾਸ਼ਕ ਵੇਚਦੀਆਂ ਹਨ, ਨੂੰ ਹੋਰ ਚੀਜ਼ਾਂ ਦੇ ਨਾਲ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਹ ਇਹ ਵੀ ਚਾਹੁੰਦੇ ਹਨ ਕਿ ਸਰਕਾਰ ਨੂੰ 2020 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੀਤੇ ਗਏ ਹਿੰਸਕ, ਗੈਰ-ਸੰਵਿਧਾਨਕ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇ। ਇਸਦਾ ਭਾਰਤ ਸਰਕਾਰ ਨੇ ਹਰਿਆਣਾ-ਪੰਜਾਬ ਸਰਹੱਦ 'ਤੇ ਰੇਜ਼ਰ-ਤਾਰ ਦੀਆਂ ਪਰਤਾਂ ਵਿਚ ਢੱਕੀਆਂ ਮਿਲਟਰੀ ਗ੍ਰੇਡ ਕੰਕਰੀਟ ਨਾਕਾਬੰਦੀਆਂ ਸਥਾਪਤ ਕਰਕੇ ਜਵਾਬ ਦਿੱਤਾ ਹੈ, ਜਿਸ ਨਾਲ ਸ਼ੰਭੂ ਅਤੇ ਖਨੌਰੀ ਸਰਹੱਦੀ ਪੁਆਇੰਟਾਂ 'ਤੇ ਸਰਹੱਦ ਪਾਰ ਕਰਨਾ ਲਗਭਗ ਅਸੰਭਵ ਹੋ ਗਿਆ ਹੈ। ਸਰਕਾਰ ਨੇ ਇੱਕ ਵਾਰ ਫਿਰ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਇੱਕ ਪ੍ਰਤੱਖ ਕੋਸ਼ਿਸ਼ ਵਿੱਚ, ਉਹਨਾਂ ਦੇ ਘਿਨਾਉਣੇ ਵਿਵਹਾਰ ਦੀ ਗੱਲ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਇਸ ਖਿੱਤੇ ਅੰਦਰ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਬੰਦ ਕਰ ਦਿੱਤਾ ਹੈ । ਜਿਵੇਂ ਕਿ ਵੱਧ ਤੋਂ ਵੱਧ ਕਿਸਾਨ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਲਈ ਇਕੱਠੇ ਹੋਏ ਹਨ, ਭਾਰਤ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੁਆਰਾ ਕਿਸੇ ਨੂੰ ਵੀ ਹੋਰ ਅੱਗੇ ਵਧਣ ਤੋਂ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਵਹਿਸ਼ੀ ਤਾਕਤ ਦੀ ਗੈਰ-ਕਾਨੂੰਨੀ ਵਰਤੋਂ ਦਾ ਸਹਾਰਾ ਲਿਆ ਹੈ। ਸਾਨੂੰ ਸਰਹੱਦ 'ਤੇ ਕਈ ਗਵਾਹਾਂ ਦੁਆਰਾ ਪਹਿਲੀ ਹੱਥ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ । ਉਨ੍ਹਾਂ ਨੇ ਹਰਿਆਣਾ ਰਾਜ ਦੀ ਪੁਲਿਸ ਦੁਆਰਾ ਵਰਤੇ ਗਏ ਡਰੋਨਾਂ ਨਾਲ ਭੀੜ ਵਿੱਚ ਅੱਥਰੂ ਗੈਸ ਦੇ ਬੰਬਾਂ ਦਾ ਵਰਣਨ ਕੀਤਾ ਹੈ। ਪੁਲਿਸ ਬਲਾਂ ਦੁਆਰਾ ਡਰੋਨ ਦੀ ਵਰਤੋਂ ਦੀ ਸਪੱਸ਼ਟ ਤੌਰ 'ਤੇ ਮਨਾਹੀ ਹੈ, ਹਾਲਾਂਕਿ, ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦੁਆਰਾ ਸਥਾਪਤ ਸਾਰੇ ਪ੍ਰੋਟੋਕੋਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਇੱਕ ਅਭਿਆਸ ਜਿਸ ਨੂੰ ਮੈਜਿਸਟਰੇਟ ਦੁਆਰਾ ਲਿਖਤੀ ਰੂਪ ਵਿੱਚ ਪਹਿਲਾਂ ਤੋਂ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਬਾਵਜੂਦ ਪੁਲਿਸ ਨੇ ਅੱਥਰੂ ਗੈਸ ਦੀ ਤਾਇਨਾਤੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ । ਉਹਨਾਂ ਨੇ ਭੀੜ 'ਤੇ ਲੰਬੀ ਰੇਂਜ ਐਕੋਸਟਿਕ ਡਿਵਾਈਸ (ਐਲਆਰਏਡੀ ) ਹਥਿਆਰਾਂ ਦੀ ਵਰਤੋਂ ਕੀਤੀ, ਜਦਕਿ ਇਸ ਦੀ ਵਰਤੋਂ ਨੂੰ ਬਹੁਤ ਸਾਰੇ ਦੇਸ਼ ਇਸ ਨਾਲ ਹੋਣ ਵਾਲੇ ਸਥਾਈ ਨੁਕਸਾਨ ਦੇ ਕਾਰਨ ਰੱਦ ਕਰਦੇ ਹਨ ।
ਪੁਲਿਸ ਦੀ ਚੇਤਾਵਨੀ ਤੋਂ ਬਿਨਾਂ, ਸ਼ੰਭੂ ਸਰਹੱਦੀ ਪੁਆਇੰਟ ਉਪਰ ਭੀੜ ਨੂੰ ਖਿੰਡਾਉਣ ਲਈ ਰਸਾਇਣਕ ਤੌਰ 'ਤੇ ਜ਼ਹਿਰੀਲੇ ਪਾਣੀ ਦੀ ਵਰਤੋਂ 'ਤੇ ਪਾਬੰਦੀ ਵਾਲੀ ਜਲ ਤੋਪਾਂ ਚਲਾਈਆਂ ਗਈਆਂ। ਇਹ ਪਾਣੀ ਗੂੜ੍ਹੇ ਨੀਲੇ ਰੰਗ ਦਾ ਸੀ ਅਤੇ ਸਪੱਸ਼ਟ ਤੌਰ 'ਤੇ ਰਸਾਇਣਾਂ ਨਾਲ ਭਰਿਆ ਹੋਇਆ ਸੀ। ਪੁਲਿਸ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਕਿਸੇ ਵੀ ਵਹਿਸ਼ੀ ਤਾਕਤ ਦੇ ਉਪਾਅ ਦੀ ਵਰਤੋਂ ਕਰਨ ਤੋਂ ਪਹਿਲਾਂ ਚੇਤਾਵਨੀ ਜਾਰੀ ਕਰਨ ਦੀ ਵੀ ਲੋੜ ਹੁੰਦੀ ਹੈ ਤੇ ਓਥੇ ਅਜਿਹਾ ਕਦੇ ਵੀਂ ਨਹੀਂ ਹੋਇਆ। ਡਰੋਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ, ਪ੍ਰਦਰਸ਼ਨਕਾਰੀਆਂ ਨੇ ਇਸ ਉਮੀਦ ਵਿੱਚ ਕਿ ਉਹ ਡਰੋਨਾਂ ਨੂੰ ਫਸਾਉਣਗੇ ਅਤੇ ਉਨ੍ਹਾਂ ਨੂੰ ਹੇਠਾਂ ਲਿਆਉਣਗੇ, ਲੰਬੇ ਪੂਛਾਂ ਵਾਲੇ ਕਬਾਇਲੀ ਪਤੰਗਾਂ ਦੀ ਵਰਤੋਂ ਕੀਤੀ । ਜਦੋਂ ਇੱਕ ਕੋਸ਼ਿਸ਼ ਸਫਲ ਹੋ ਗਈ, ਪੁਲਿਸ ਨੇ ਡਰੋਨ ਦੀ ਵਰਤੋਂ ਬੰਦ ਕਰ ਦਿੱਤੀ ਅਤੇ ਪ੍ਰਦਰਸ਼ਨਕਾਰੀਆਂ 'ਤੇ ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਵਾਰ ਫਿਰ, ਮਨੁੱਖੀ ਅਧਿਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਪਲਾਸਟਿਕ ਦੀਆਂ ਗੋਲੀਆਂ ਨੂੰ ਕਮਰ ਦੇ ਹੇਠਾਂ ਨਿਸ਼ਾਨਾ ਬਣਾਇਆ ਜਾਣਾ ਸੀ, ਪਰ ਪੁਲਿਸ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਨਾਲ ਹੀ ਪੈਲੇਟ ਗੰਨ ਦੀ ਵਰਤੋਂ ਵੀ ਕੀਤੀ। ਜਿਸ ਨਾਲ ਸ਼ੰਭੂ ਅਤੇ ਖਨੌਰੀ ਸਰਹੱਦੀ ਪੁਆਇੰਟਾਂ 'ਤੇ ਗੋਲੀਆਂ ਨਾਲ 200 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਪੁਲਿਸ ਨੇ ਜ਼ਿਆਦਾਤਰ ਜ਼ਖਮੀਆਂ ਨੂੰ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਤੋਂ ਰੋਕਿਆ, ਅਤੇ ਦੇਖਭਾਲ ਪ੍ਰਾਪਤ ਕਰਨ ਵਾਲਿਆਂ ਨੂੰ ਸੱਟ ਦੇ ਕਾਰਨਾਂ ਨੂੰ ਪੈਲੇਟ ਗੰਨ ਵਜੋਂ ਸੂਚੀਬੱਧ ਕਰਨ ਤੋਂ ਰੋਕਿਆ ਗਿਆ। ਜਿੱਥੇ ਪੁਲਿਸ ਨੇ ਪੈਲੇਟ ਗੰਨ ਦੀ ਵਰਤੋਂ ਕਰਨ ਤੋਂ ਇਨਕਾਰ ਕੀਤਾ ਹੈ, ਉੱਥੇ ਜ਼ਖਮੀਆਂ ਦੀਆਂ ਬਹੁਤ ਵੱਖਰੀ ਕਹਾਣੀ ਬਿਆਨ ਕਰਦੀਆਂ ਹਨ। ਪਟਿਆਲਾ ਦੇ ਰਾਜਿੰਦਰ ਹਸਪਤਾਲ ਵੱਲੋਂ ਦਰਜ ਕਰਵਾਈ ਗਈ ਮੈਡੀਕਲ ਰਿਪੋਰਟ ਅਨੁਸਾਰ, ਉਨ੍ਹਾਂ ਨੇ ਇੱਕ ਪ੍ਰਦਰਸ਼ਨਕਾਰੀ ਦਾ ਇਲਾਜ ਕੀਤਾ, ਜੋ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਸਾਨੂੰ ਜ਼ਖਮੀਆਂ ਦੀਆਂ ਫੋਟੋਆਂ ਮਿਲੀਆਂ ਹਨ ਜਿਨ੍ਹਾਂ ਵਿੱਚੋ ਕੁਝ ਫੋਟੋਆਂ ਵਿੱਚ ਸਪੱਸ਼ਟ ਤੌਰ 'ਤੇ ਪੈਲੇਟ ਗੰਨ ਦੀਆਂ ਸੱਟਾਂ ਦਿਖਾਈਆਂ ਗਈਆਂ ਹਨ।
ਜਦੋਂ ਭਾਰਤੀ ਪੁਲਿਸ ਦੀ ਅੱਥਰੂ ਗੈਸ ਖਤਮ ਹੋ ਗਈ, ਤਾਂ ਉਹਨਾਂ ਨੇ ਮਿਆਦ ਪੁੱਗ ਚੁੱਕੇ ਅੱਥਰੂ ਗੈਸ ਦੇ ਡੱਬਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜੋ ਉਹਨਾਂ ਵਿੱਚ ਮੌਜੂਦ ਜ਼ਹਿਰੀਲੇ ਪੱਧਰ ਦੇ ਕਾਰਨ ਇੱਕ ਗੈਰ-ਕਾਨੂੰਨੀ ਅਭਿਆਸ ਹੈ। ਬਾਰਡਰ 'ਤੇ ਇਕੱਠੇ ਹੋਏ ਅੱਥਰੂ ਗੈਸ ਦੇ ਗੋਲਿਆਂ ਤੋਂ ਸਪੱਸ਼ਟ ਹੈ ਕਿ ਡੱਬਿਆਂ ਦੀ ਮਿਆਦ ਖਤਮ ਹੋ ਚੁੱਕੀ ਹੈ। ਮਿਆਦ ਪੁੱਗ ਚੁੱਕੇ ਅੱਥਰੂ ਗੈਸ ਦੇ ਡੱਬਿਆਂ ਦੀ ਵਰਤੋਂ ਸਥਾਈ ਸਰੀਰਕ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਅਤੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਮੌਤ ਵੀ ਹੋ ਸਕਦੀ ਹੈ। ਖਨੌਰੀ ਸਰਹੱਦੀ ਪੁਆਇੰਟ 'ਤੇ, ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ 'ਤੇ ਲਾਈਵ ਗੋਲੀਆਂ ਚਲਾਈਆਂ, ਨਤੀਜੇ ਵਜੋਂ 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਬਰਤਾਨਵੀ ਸੰਸਦ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਕਤਲ ਦੀ ਨਿਖੇਧੀ ਕੀਤੀ ਹੈ ਅਤੇ ਬ੍ਰਿਟਿਸ਼ ਸਰਕਾਰ ਨੂੰ ਭਾਰਤ ਵਿੱਚ ਮੌਜੂਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਹੋਰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਜਦੋਂ ਪ੍ਰਦਰਸ਼ਨਕਾਰੀਆਂ ਨੇ ਇਹਨਾਂ ਗੈਰ-ਕਾਨੂੰਨੀ ਹਮਲਿਆਂ ਦੇ ਵਿਚਕਾਰ ਸ਼ਾਂਤਮਈ ਸਥਿਤੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਹਰਿਆਣਾ ਪੁਲਿਸ ਦੀ ਹਮਾਇਤ ਨਾਲ ਇੱਕ ਆਰਐਸਐਸ ਜਥੇਬੰਦੀ, ਬਾਂਸ ਦੀਆਂ ਡੰਡੇ, ਲਾਠੀਆਂ, ਬੇਲਚਾ, ਚੱਟਾਨਾਂ ਅਤੇ ਹੋਰ ਅਸਥਾਈ ਹਥਿਆਰਾਂ ਨੂੰ ਲੈ ਕੇ ਸਰਹੱਦ ਪਾਰ ਪੰਜਾਬ ਵਿੱਚ ਆ ਗਈ। ਉਨ੍ਹਾਂ ਨੇ ਕਿਸਾਨਾਂ ਦੀ ਮਲਕੀਅਤ ਵਾਲੇ ਕਈ ਵਾਹਨਾਂ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਕੁਝ ਟਰੈਕਟਰ ਅਤੇ ਆਟੋਮੋਬਾਈਲ ਵੀ ਸ਼ਾਮਲ ਸਨ, ਅਤੇ ਉਨ੍ਹਾਂ ਨੇ ਖਨੌਰੀ ਵਿਖੇ ਦਵਾਈ ਦੇਣ ਲਈ ਬਣਾਏ ਗਏ ਮੈਡੀਕਲ ਟੈਂਟ ਨੂੰ ਕੂੜਾ ਕਰ ਦਿੱਤਾ। ਉਨ੍ਹਾਂ ਨੇ ਅੰਦਰਲਾ ਸਾਰਾ ਮੈਡੀਕਲ ਸਮਾਨ ਨਸ਼ਟ ਕਰ ਦਿੱਤਾ ਅਤੇ ਮੈਡੀਕਲ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ। ਜਦੋਂ ਉਹ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨਾ ਬੰਦ ਕਰ ਗਏ, ਤਾਂ ਮਿਲੀਸ਼ੀਆ ਨੂੰ ਪੁਲਿਸ ਨੇ ਹਰਿਆਣਾ ਦੀ ਸਰਹੱਦ 'ਤੇ ਸੁਰੱਖਿਅਤ ਰੂਪ ਨਾਲ ਵਾਪਸ ਲੈ ਲਿਆ। ਆਰਐਸਐਸ ਦੇ ਹਮਲਾਵਰਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਮੋਦੀ ਦੀ ਸਰਕਾਰ ਲਈ ਇੱਕ ਨਮੂਨਾ ਬਣ ਗਈ ਹੈ, ਅਤੇ 2002 ਦੇ ਮੁਸਲਿਮ ਵਿਰੋਧੀ ਗੁਜਰਾਤ ਦੰਗਿਆਂ ਦੇ ਨਾਲ-ਨਾਲ ਮਣੀਪੁਰ ਵਿੱਚ ਪਿਛਲੇ ਸਾਲਾਂ ਦੇ ਦੰਗਿਆਂ ਦੀਆਂ ਯਾਦਾਂ ਨੂੰ ਵਾਪਸ ਲਿਆਉਂਦੀ ਹੈ, ਜਿਸ ਨੇ ਇਸ ਖੇਤਰ ਵਿੱਚੋਂ ਈਸਾਈ ਕੁਕੀ-ਜ਼ੋ ਆਦਿਵਾਸੀ ਭਾਈਚਾਰੇ ਨੂੰ ਲਗਭਗ ਪੂਰੀ ਤਰ੍ਹਾਂ ਹਟਾ ਦਿੱਤਾ ਸੀ।
ਇਥੇ ਇਹ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਪੰਜਾਬ ਦੀ ਖੇਤੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨ ਜੋ ਜ਼ਮੀਨ ਦੇ ਮਾਲਕ ਹਨ ਅਤੇ ਕੰਮ ਕਰਦੇ ਹਨ, ਉਹ ਸਭ ਕੁਝ ਗੁਆ ਦੇਣਗੇ। ਭਾਰਤ ਇੱਕ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ, ਅਤੇ ਜਮਹੂਰੀਅਤ ਦਾ ਇੱਕ ਮੁੱਖ ਹਿੱਸਾ ਇੱਕ ਰਾਸ਼ਟਰ ਦੇ ਨਾਗਰਿਕਾਂ ਦਾ ਅਧਿਕਾਰ ਹੈ ਕਿ ਉਹ ਸਰਕਾਰ ਦੁਆਰਾ ਆਪਣੇ ਨਾਲ ਕੀਤੇ ਕਿਸੇ ਵੀ ਅਨਿਆਂ ਦਾ ਸ਼ਾਂਤੀਪੂਰਵਕ ਵਿਰੋਧ ਕਰੇ। ਇਸ ਤਰ੍ਹਾਂ ਜਵਾਬਦੇਹੀ ਬਣਾਈ ਰੱਖੀ ਜਾਂਦੀ ਹੈ ਅਤੇ ਸੁਧਾਰ ਹੁੰਦਾ ਹੈ। ਭਾਰਤ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਕੇ ਆਪਣੇ ਖੁਦ ਦੇ ਕਾਨੂੰਨਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ।
ਅਸੈਂਬਲੀ ਫਾਰ ਹਿਊਮਨ ਰਾਈਟਸ ਇਸ ਨੂੰ ਕਵਰ ਕਰਨ ਲਈ ਸਾਰੇ ਮੀਡੀਆ ਆਉਟਲੈਟਾਂ ਨੂੰ ਸੱਦਾ ਦਿੰਦੀ ਹੈ, ਅਤੇ ਅਸੀਂ ਸਾਰੇ ਵਿਸ਼ਵ ਨੇਤਾਵਾਂ ਨੂੰ ਭਾਰਤੀ ਕਿਸਾਨਾਂ ਲਈ ਬੋਲਣ, ਅਤੇ ਭਾਰਤ ਸਰਕਾਰ ਦੀਆਂ ਇਨ੍ਹਾਂ ਬੇਤੁਕੀਆਂ ਕਾਰਵਾਈਆਂ ਦੀ ਨਿੰਦਾ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਉਹਨਾਂ ਨੂੰ ਬੇਨਤੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਵਾਧੂ ਵੀਡੀਓ ਅਤੇ ਫੋਟੋਆਂ ਪ੍ਰਦਾਨ ਕਰ ਸਕਦੇ ਹਾਂ, ਅਤੇ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਦੇ ਨਾਲ ਹੀ ਵਾਧੂ ਪਹਿਲੀ ਹੱਥ ਦੀਆਂ ਕਹਾਣੀਆਂ ਅਤੇ ਖਾਤਿਆਂ ਨੂੰ ਸਾਂਝਾ ਕਰਾਂਗੇ, ਹਾਲਾਂਕਿ ਅਸੀਂ ਅੰਤਰ-ਰਾਸ਼ਟਰੀ ਦਮਨ ਦੇ ਅਸਲ ਖ਼ਤਰੇ ਦੇ ਕਾਰਨ ਕਿਸੇ ਵੀ ਨਾਮ ਨੂੰ ਉਜਾਗਰ ਨਹੀਂ ਕਰਾਂਗੇ । ਉਨ੍ਹਾਂ ਲੋਕਾਂ ਨੂੰ ਆਵਾਜ਼ ਦੇਣ ਵਿੱਚ ਸਾਡੀ ਮਦਦ ਕਰਨ ਲਈ ਤੁਹਾਡਾ ਧੰਨਵਾਦ ਜਿਨ੍ਹਾਂ ਦੀ ਆਵਾਜ਼ ਨੂੰ ਭਾਰਤ ਸਰਕਾਰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਰਮਨ ਦੇ ਸਿੱਖਾਂ ਵੱਲੋਂ ਭਾਰਤੀ ਦੂਤਾਵਾਸ ਸਾਹਮਣੇ ਕਿਸਾਨਾਂ ਉੱਤੇ ਢਾਹੇ ਜਾ ਰਹੇ ਜਬਰ ਜ਼ੁਲਮ ਦੇ ਖਿਲਾਫ ਰੋਹ ਮੁਜ਼ਾਹਰਾ ਕਰਕੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਅਵਾਜ ਬਲੰਦ 

ਨਵੀਂ ਦਿੱਲੀ 25 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਭਾਰਤ ਦੀ ਮੰਨੂਵਾਦੀ ਮੋਦੀ, ਅਮਿਤ ਸ਼ਾਹ, ਅਤੇ ਹਰਿਆਣੇ ਦੇ ਖੱਟਰ ਦੀ ਤਾਨਾਸ਼ਾਹ ਹਕੂਮਤ ਵੱਲੋਂ ਆਪਣੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਡਰ ਤੇ ਰੋਕ ਕੇ ਉਹਨਾਂ ਉੱਪਰ ਜਬਰ ਜ਼ੁਲਮ ਢਾਹੁਣ, ਉਹਨਾਂ ਉੱਪਰ ਹੰਝੂ ਗੈਸ ਦੇ ਗੋਲੇ ਸਿੱਟ ਕੇ, ਰਸਤੇ ਵਿੱਚ ਕਿੱਲਾਂ ਗੱਡ ਕੇ, ਕੰਡਿਆਲੀ ਤਾਰਾਂ ਲਾ ਕੇ ਅਤੇ ਪੰਜਾਬ ਦੀ ਹੱਦ ਟੱਪ ਕੇ ਫਾਈਰਿੰਗ ਕਰਕੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਕਤਲ ਕਰਨ ਅਤੇ ਸੈਂਕੜੇ ਕਿਸਾਨਾਂ ਤੇ ਬੇਰਹਿਮੀ ਨਾਲ ਜਬਰ ਜ਼ੁਲਮ ਕਰਕੇ ਫੱਟੜ ਕਰਨ ਖਿਲਾਫ ਅਤੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਤੇ ਵਿਦੇਸ਼ਾਂ ਵਿੱਚ ਕਿਸਾਨਾਂ ਦੀ ਅਵਾਜ ਬਣਨ ਲਈ ਜਰਮਨ ਦੇ ਇਨਸਾਫ਼ ਪਸੰਦ ਲੋਕਾਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਹ ਮੁਜਾਹਰਾ ਕੀਤਾ ਗਿਆ । ਇਸ ਮੌਕੇ ਡਬਲਊ ਐਸ ਓ ਵਲੋਂ ਭਾਈ ਗੁਰਚਰਨ ਸਿੰਘ ਗੁਰਾਇਆ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲੀ, ਭਾਈ ਅਵਤਾਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਦਿਆਲ ਸਿੰਘ ਲਾਲੀ, ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਭਾਈ ਬਲਕਾਰ ਸਿੰਘ, ਭਾਈ ਅਨੂਪ ਸਿੰਘ, ਭਾਈ ਹਰਮੀਤ ਸਿੰਘ ਨੇ ਵੀਚਾਰਾਂ ਦੀ ਸਾਂਝ ਪਾਈ ਤੇ ਧੜੱਲੇ ਨਾਲ ਅਵਾਜ ਬਲੰਦ ਕੀਤੀ । 
ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਭਾਜਪਈ ਮੋਦੀ ਦੀ ਹਕੂਮਤ ਦੀਆਂ ਕਿਸਾਨਾਂ, ਮਜਦੂਰਾਂ ਤੇ ਘੱਟ ਗਿਣਤੀ ਕੌਮਾਂ ਪ੍ਰਤੀ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ । ਬੁਲਾਰਿਆ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਤੇ ਜਬਰ ਜ਼ੁਲਮ ਢਾਹਿਆ ਗਿਆ ਹੈ ਉਸ ਤੋਂ ਲਗਦਾ ਹੈ ਕਿ ਉਹ ਭਾਰਤ ਦੇ ਨਾਗਰਿਕ ਨਾ ਹੋ ਕੇ ਕਿਸੇ ਵਿਰੋਧੀ ਦੇਸ਼ ਦੇ ਸ਼ਹਿਰੀ ਹੋਣ । ਭਾਰਤ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕਤਿਾ ਗਿਆ ਜ਼ੁਲਮ ਅੰਤਰਰਾਸ਼ਟਰੀ ਚਾਰਟਰ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ । ਬੁਲਾਰਿਆ ਨੇ ਕਿਹਾ ਕਿ ਇਹ ਘੱਟ ਗਿਣਤੀ ਕੌਮਾਂ ਪ੍ਰਤੀ ਬਿਗਾਨਗੀ ਵਾਲਾ ਰਵੱਈਆ ਹੀ ਭਾਰਤ ਨੂੰ ਤਬਾਹੀ ਵੱਲ ਲੈ ਕੇ ਜਾਵੇਗਾ । ਭਾਜਪਾ ਦੀਆਂ ਨੀਤੀਆਂ ਕਾਰਪੋਰੇਟਾਂ ਦੇ ਹੱਕ ਵਿੱਚ ਤੇ ਦੇਸ਼ ਦੇ ਕਿਸਾਨਾਂ ਖ਼ਾਸ ਕਰਕੇ ਦੇਸ਼ ਪੰਜਾਬ ਵਿੱਚ ਕਿਸਾਨਾਂ ਤੇ ਕਿਰਤੀ ਮਜ਼ਦੂਰਾਂ ਦੇ ਖਿਲਾਫ ਹਨ ਅਤੇ ਇਹਨਾਂ ਨੀਤੀਆਂ ਨਾਲ ਮੱਧਵਰਗੀ ਲੋਕ ਵੀ ਇਸ ਦੀ ਮਾਰ ਤੋਂ ਪ੍ਰਭਾਵਤ ਹੋਣਗੇ ਜਿਸ ਦਾ ਸਿੱਧੇ ਰੂਪ ਵਿੱਚ ਸਰਮਾਏਦਾਰ ਪੂੰਜੀਪਤੀ ਵਰਗ ਦਾ ਫਾਇਦਾ ਹੈ । ਜਰਮਨ ਦੇ ਸਿੱਖਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਵੀ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬਲੰਦ ਕੀਤੀ ਸੀ ਤੇ ਜਦੋਂ ਜਦੋਂ ਵੀ ਭਾਰਤ ਹਕੂਮਤ ਦੇ ਫਾਸ਼ੀਵਾਦੀ ਹਾਕਮ ਜਬਰ ਜ਼ੁਲਮ ਕਰਨਗੇ ਅਸੀ ਇਸ ਦੇ ਖਿਲਾਫ ਵਿਦੇਸ਼ਾਂ ਵਿੱਚ ਅਵਾਜ ਬੁਲੰਦ ਕਰਦੇ ਰਹਾਂਗੇ । 
ਮੁਜ਼ਾਹਰੇ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਅੰਗਰੇਜ਼ ਸਿੰਘ, ਭਾਈ ਗੁਰਵਿੰਦਰ ਸਿੰਘ ਨਡਾਲੋਂ ਅਤੇ ਬੀਬੀਆਂ ਤੇ ਨੌਜਵਾਨਾਂ ਨੇ ਰੋਹ ਮੁਜ਼ਾਹਰੇ ਵਿੱਚ ਭਾਗ ਲਿਆ ਤੇ ਸਿੱਖ ਸੰਸਥਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਮੈਮੋਰੀਆਲ ਐਸੋਸੀਏਸ਼ਨ ਫਰੈਂਕਫੋਰਟ ਵੱਲੋਂ ਸੰਗਤਾਂ ਵਾਸਤੇ ਪੀਜੇ ਦੀ ਸੇਵਾ ਕੀਤੀ ਗਈ । ਸਿਰਫ ਥੋੜੇ ਸਮੇਂ ਤੇ ਦਿੱਤੇ ਸੱਦੇ ਤੇ ਪਹੁੰਚੀਆਂ ਸਮੂਹ ਸੰਗਤਾਂ ਦਾ ਗੁਰਚਰਨ ਸਿੰਘ ਗੁਰਾਇਆ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।