ਪਿੰਡ ਆਲਮਗੀਰ ਵਿੱਚ ਚੱਲਦੇ ਗੈਰ-ਕਾਨੂੰਨੀ ਮੁੜ ਵਸੇਬੇ ਕੇਂਦਰ 'ਤੇ ਛਾਪਾਮਾਰੀ

18 ਨੌਜਵਾਨਾਂ ਨੂੰ ਬਚਾਇਆ ਗਿਆ
ਲੁਧਿਆਣਾ/ਜਗਰਾਂਉ, 9 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਡਾ.ਪਰਵਿੰਦਰ ਪਾਲ ਸਿੰਘ ਸਿੱਧੂ, ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਟੀਮ ਜਿਸ ਵਿੱਚ ਡਾ.ਮਹਿੰਦਰ ਸਿੰਘ ਡੀ.ਐਮ.ਸੀ. ਲੁਧਿਆਣਾ, ਡਾ.ਜੇ.ਪੀ.ਸਿੰਘ, ਐਸ.ਐਮ.ਓ., ਸਾਹਨੇਵਾਲ ਡਾ.ਵਿਵੇਕ ਗੋਇਲ, ਮਨੋ-ਚਿਕਿਤਸਕ ਸਿਵਲ ਹਸਪਤਾਲ, ਲੁਧਿਆਣਾ, ਹਰਪਾਲ ਸਿੰਘ, ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀਆਂ ਨੇ ਗੈਰ-ਕਾਨੂੰਨੀ ਮੁੜ ਵਸੇਬਾ ਕੇਂਦਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਿੰਡ ਆਲਮਗੀਰ ਵਿੱਚ ਚੱਲ ਰਹੇ ਰਿਹੈਬਲੀਟੇਸ਼ਨ ਸੈਂਟਰ 'ਤੇ ਛਾਪਾਮਾਰੀ ਕੀਤੀ ਗਈ ਅਤੇ ਉਥੋਂ 18 ਕੈਦੀਆਂ ਨੂੰ ਮੁਕਤ ਕਰਵਾਇਆ ਗਿਆ ਅਤੇ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ।