ਪੱਗਾਂ ਵਾਲਾ ਪੰਜਾਬ ਸਿਰਜਣ ਲਈ ਕੀਤੇ ਉਪਰਾਲੇ ਨੂੰ ਪੈਣ ਲੱਗਾ ਬੂਰ ,ਪਟਕੇ ਬੰਨ•ਦੇ ਨਿਆਣੇ ਛੇ ਦਿਨਾ ਚ ਦਸਤਾਰਾਂ ਸਜਾਉਣ ਲੱਗੇ

 ਸਿੱਖੀ ਸਾਡੀ ਸ਼ਾਨ-ਹਰਪ੍ਰੀਤ ਸਿੰਘ ਸਿੱਧਵਾ 

ਚੌਕੀਮਾਨ 10 ਫਰਵਰੀ (ਨਸੀਬ ਸਿੰਘ ਵਿਰਕ)  ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋ ਪੱਗਾਂ ਵਾਲਾ ਪੰਜਾਬ ਸਿਰਜਣ ਲਈ ਜੋ ਪਿਛਲੇ 14 ਸਾਲਾਂ ਤੋਂ ਪੰਜਾਬ ਅਤੇ ਨਾਲ ਦੇ ਸੂਬਿਆਂ ਵਿੱਚ ਟ੍ਰੱਸਟ ਦੇ ਚੇਅਰਮੈਨ ਭਾਈ ਸਤਨਾਮ ਸਿੰਘ ਦਬੜੀਖਨਾ ਦੀ ਯੋਗ ਅਗਵਾਈ ਹੇਠਾ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਉਸ ਲੜੀ ਤਹਿਤ ਪਿੰਡ ਅੱਬੂਪੁਰਾ ਜਿਲਾ ਲੁਧਿਆਣਾ ਵਿਖੇ ਟ੍ਰੱਸਟ ਵੱਲੋ ਬਾਬਾ ਹਰਮੇਲ ਸਿੰਘ ਅੱਬੂਪੁਰਾ ਵਾਲਿਆ ਦੀ ਅਗਵਾਈ ਵਿਚ NR9 ਵੀਰਾਂ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਮਿਤੀ 3 ਫਰਵਰੀ 2019 ਤੋ 8 ਫਰਵਰੀ 2019 ਤੱਕ ਸਿਖਲਾਈ ਕੈਂਪ ਲਗਾਇਆਂ ਗਿਆ ।ਜਿਸ ਵਿੱਚ 50 ਤੋ 60 ਦੇ ਕਰੀਬ ਬੱਚਿਆ ਨੇ ਭਾਗ ਲਿਆਂ ਉਪਰੰਤ 9 ਫਰਵਰੀ ਨੂੰ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੜੇ ਉਤਸ਼ਾਹ ਨਾਲ ਪਿੰਡ ਦੇ ਅਤੇ ਬਹਾਰੋ ਆਏ ਬੱਚਿਆਂ ਨੇ ਭਾਗ ਲਿਆ ਮੁਕਾਬਲੇ ਵਿੱਚ ਪਹਿਲਾ ਸਥਾਨ ਤੇ ਰਹਿਣ ਵਾਲੇ ਨੌਜਵਾਨ ਨੂੰ 5100 ਦੂਸਰੇ ਸਥਾਨ ਤੇ 3100 ਤੀਸਰੇ ਸਥਾਨ ਤੇ 2100 ਚੋਥੇ ਸਥਾਨ 1100 ਦੇ ਨਗਦ ਇਨਾਮ ਅਤੇ ਟਰਾਫੀਆਂ ਬਾਕੀ ਸਾਰੇ ਨੌਜਵਾਨਾ ਨੂੰ ਸਾਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ । ਦਸਤਾਰਾਂ ਦੀ ਸਿਖਲਾਈ ਸਰਦਾਰੀਆ ਟ੍ਰੱਸਟ ਪੰਜਾਬ ਦੇ ਸੀਨੀਅਰ ਦਸਤਾਰ ਕੋਚ ਪ੍ਰੀਤ ਸਿੰਘ ਸਰਦੂਲਗੜ• ਨੇ ਦਿੱਤੀ ਬਾਬਾ ਹਰਮੇਲ ਸਿੰਘ ਅੱਬੂਪੁਰਾ ਵਾਲੇ, ਅਤੇ ਸਰਪੰਚ ਗੁਰਮੀਤ ਸਿੰਘ ਅਤੇ ਕਥਾ ਵਾਚਕ ਭਾਈ ਜਰਨੈਲ ਸਿੰਘ ਭੈਣੀ ਨੇ ਬੋਲਦਿਆਂ ਟ੍ਰੱਸਟ ਵੱਲੋ ਦਸਤਾਰ ਦੇ ਪ੍ਰਸਾਰ ਨੂੰ ਉੱਪਰ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਸ ਮੋਕੇ ਟ੍ਰੱਸਟ ਵੱਲੋ ਭਾਈ ਸਿੱਧਵਾਂ ਨੇ ਬੋਲਦਿਆਂ ਬੱਚਿਆਂ ਨੂੰ ਦਸਤਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਗੁਰੂਆਂ ਦੁਆਰਾ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਆ ਅਤੇ ਪਿੰਡ ਵਾਲਿਆ ਦਾ ਅਤੇ ਪਿੰਡ ਦੇ ਐਨ.ਆਰ ਆਈ ਵੀਰਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨਾ ਦੇ ਸਹਿਯੋਗ ਸਦਕਾ ਇਹ ਉਪਰਾਲਾ ਸਫਲ ਹੋ ਸਕਿਆਂ ਉਹਨਾ ਨੇ ਬੋਲਦਿਆਂ ਬਾਕੀ ਪਿੰਡਾਂ ਦੇ ਨੌਜਵਾਨ ਵੀਰਾਂ ਨੂੰ ਅਪੀਲ ਕੀਤੀ ਇਹ ਉਪਰਾਲੇ ਹਰ ਪਿੰਡ ਵਿੱਚ ਹੋਣੇ ਚਾਹੀਦੇ ਸਨ ਤਾ ਜੋ ਪਹਿਲਾਂ ਦੀ ਤਰਾ ਪੱਗਾਂ ਵਾਲਾ ਪੰਜਾਬ ਦੁਬਾਰਾ ਤੋ ਸਿਰਜ ਸਕੀਏ। ਇਸ ਮੋਕੇ ਨੋਨੀ ਗਰਚਾ ਕਨੇਡਾ,ਅਮਰਜੀਤ ਸਿੰਘ ਸਾਬਕਾ ਸਰਪੰਚ,ਬੂਟਾ ਸਿੰਘ ਮਨਿੰਦਰਜੀਤ ਸਿੰਘ ,ਵਰਿੰਦਰਜੀਤ ਸਿੰਘ,ਪ੍ਭਦੀਪ ਸਿੰਘ,ਭਿੰਦਰ ਸਿੰਘ,ਹਰਦੀਪ ਸਿੰਘ,ਦਵਿੰਦਰ ਸਿੰਘ ਕਾਲਿਆਂਵਾਲੀ,ਅਸਤਿੰਦਰਜੀਤ ਸਿੰਘ ਆਦਿ ਪਿੰਡ ਦੇ ਸਮੂਹ ਨੌਜਵਾਨ ਅਤੇ ਪਤਵੰਤੇ ਸੱਜਣ ਮੌਜੂਦ ਸਨ।