ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ (ਯੂ ਐਸ ਏ) ਦੇ ਪਰਿਵਾਰ ਨੇ ਵਿਧਵਾਂ ਜਸਪ੍ਰੀਤ ਕੌਰ ਨੂੰ ਭੇਂਟ ਕੀਤੀ ਰਾਸ਼ੀ

ਪ੍ਰਮਾਤਮਾ ਇਸ ਪੀੜਤ ਪਰਿਵਾਰ ਤੇ  ਸਦਾ ਮੇਹਰ ਬਣਾਈ ਰੱਖੇ-ਦਰਸ਼ਨ ਸਿੰਘ ਵਿਰਕ

ਸਵੱਦੀ ਕਲਾਂ/ਭੂੰਦੜੀ 10 ਫਰਵਰੀ (ਨਸੀਬ ਸਿੰਘ ਵਿਰਕ,ਮਨੀ ਰਸੂਲਪੁਰੀ) ਕਸਬਾ ਸਵੱਦੀ ਕਲਾਂ ਨੇੜਲੇ  ਪਿੰਡ ਭਰੋਵਾਲ ਚ  ਅੱਜ ਹਲਕਾ ਦਾਖਾ ਦੇ ਪਿੰਡ ਵਿਰਕ ਦੇ ਉੱਘੇ ਸਮਾਜਸੇਵੀ ਅਤੇ ਕਿੰਗਜ ਮੇਕਰ ਦੇ ਨਾਮ  ਨਾਲ ਜਾਣੇ ਜਾਂਦੇ  ਜੱਥੇਦਾਰ ਤ੍ਰਿਲੋਚਣ ਸਿੰਘ ਵਿਰਕ (ਯੂ ਐਸ ਏ)  ਦੇ ਵਿਸ਼ੇਸ ਉਪਰਾਲੇ ਸਦਕਾ  ਉਹਨਾ ਦੇ ਪਰਿਵਾਰ ਨੇ ਨਗਰ ਭਰੋਵਾਲ ਕਲਾਂ ਦੀ ਵਿਧਵਾ ਜਸਪ੍ਰੀਤ ਕੌਰ ਪਤਨੀ ਸਵ: ਸਤਨਾਮ ਸਿੰਘ ਅਤੇ ਉਹਨਾਂ ਦੀ ਬੇਟੀਆਂ ਅਤੇ ਬੇਟੇ  ਨੂੰ 25 ਹਜਾਰ ਦੀ ਰਾਸ਼ੀ ਦਿੱਤੀ ਗਈ । ਇਸ ਸਮੇਂ ਸ: ਦਰਸ਼ਨ ਸਿੰਘ ਵਿਰਕ ਨੇ ਪਰਿਵਾਰ ਨਾਲ ਦੁੱਖ ਸ਼ਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਪਰਿਵਾਰ ਤੇ ਮੇਹਰ ਬਣਾਈ ਰੱਖਣ ਦੀ ਅਰਦਾਸ ਬੇਨਤੀ ਕੀਤੀ ਅਤੇ ਵਿਸਵਾਸ ਦਵਾਇਆ ਕਿ ਅੱਗੇ ਵੀ ਔਖੇ ਸੌਖੇ ਸਮੇਂ ਉਹ ਪਰਿਵਾਰ ਨਾਲ ਇਸੇ ਤਰ•ਾ ਖੜ•ਦੇ ਰਹਿਣਗੇ । ਇਸ ਦੁੱਖ ਦੀ ਘੜੀ ਚ  ਬੀਬੀ ਹਰਬੰਸ ਕੌਰ ਨੇ ਵੀ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ।  ਇਸ ਸਮੇਂ ਇੰਨਾ ਦੇ ਨਾਲ ਦਵਿੰਦਰ ਸਿੰਘ ਤਤਲਾ ,ਅਰਸ਼ਪ੍ਰੀਤ ਸਿੰਘ ਤੱਤਲਾ , ਬਲਦੇਵ ਸਿੰਘ ਵਿਰਕ ਅਤੇ ਨਾਨਕੀ ਕੌਰ   ਆਦਿ ਹਾਜਰ ਸਨ