ਸੂਰਮੇ ਕੌਮ ਦਾ ਸਰਮਾਇਆ ੱਹੁੰਦੇ ਹਨ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਸਲੇਮਪੁਰਾ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਸ਼ੋ੍ਰਮਣੀ ਭਗਤ ਰਵਿਦਾਸ ਜੀ ੍ਰਮਹਾਰਾਜ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸੀਲੀਆਂ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਨੇ ਕਿਹਾ ਕਿ ਭਗਤ ਯੋਧੇ ਸੂਰਮੇ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਕੌਮ ਕੁਰਬਾਨੀਆਂ ਨਾਲ ਜਿਉਂਦੀ ਹੈ ਭਾਈ ਪਾਰਸ ਨੇ ਕਿਹਾ ਕਿ ਗੁਰੂ ਸਹਿਬਾਨਾਂ ਅਤੇ ਭਗਤ ਸੂਰਮਿਆਂ ਨੇ ਆਪਾ ਵਾਰ ਕੇ ਸਾਨੂੰ ਜੀਵਨ ਜਾਂਚ ਦਸੀ ਹੈ ਸਾਨੂੰ ਹਮੇਸ਼ਾ ਹੀ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਣਾ ਚਾਹੀਦਾ ਹੈ ਇਸ ਸਮੇ ਬਲਵੰਤ ਸਿੰਘ ਸਿੱਧੂ,ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ,ਰਾਜਵਿੰਦਰ ਸਿੰਘ ਹੈਪੀ,ਗਿਆਨੀ ਤਰਸੇਮ ਸਿੰਘ ਸਿੱਧਵਾਂ,ਜਗਤਾਰ ਸਿੰਘ ਮੰਡਆਣੀ,ਪ੍ਰਧਾਨ ਪ੍ਰਤੀਮ ਸਿੰਘ,ਸੱੁਖਾ ਸਿੰਘ ਚੌਧਰੀ ਆਦਿ ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।