ਜਬਰ ਜਨਾਹ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸ਼ਖਤ ਸਜ਼ਾ ਦਿੱਤੀ ਜਾਵੇ:ਵਿਧਾਇਕ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਜਨ ਸ਼ਕਤੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਸੇਵਾਲ ਵਿਖੇ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਅਸੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ।ਵਿਧਾਇਕ ਨੇ ਕਿਹਾ ਕਿ ਪੰਜਾਬ ਅੰਦਰ ਔਰਤਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਖਤਰੇ ਵਿੱਚ ਹੈ।ਉਨਾਂ ਕਿਹਾ ਅੱਜ ਕਿਸੇ ਵੀ ਇੱਕਲੀ ਔਰਤ ਨੂੰ ਬਾਹਰ ਨਿੱਕਲ ਮੁਸ਼ਕਲ ਹੋ ਗਿਆ ਹੈ।ਬੀਬੀ ਮਾਣੰੂਕੇ ਨੇ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਗਈ ਹੈ ਅਤੇ ਗੰੁਡਾ ਅਨਸਰ ਸ਼ਰੇਆਮ ਵਰਦਾਤਾਂ ਨੂੰ ਅੰਜਾਮ ਦੇ ਰਹੇ ਹਨ।ਇਸ ਬੀਬੀ ਮਾਣੰੂਕੇ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਸਰਕਾਰ ਬਣਨ ਤੋ ਬਾਅਦ ਕਾਨੂੰਨ ਦੀ ਹਾਲਤ ਖਰਾਬ ਹੈ ਉਨ੍ਹਾਂ ਕਿਹਾ ਇਸ ਮਾਮਲੇ ਦਾ ਅਸਰ ਲੋਕਾਂ ਸਭਾ ਚੋਣਾਂ ਤੇ ਪੈ ਸਕਦਾ ਹੈ।ਉਨ੍ਹਾਂ ਕਿਹਾ ਕਿ ਪੁਲਿਸ ਤਰੰੁਤ ਦੋਸ਼ੀਆਂ ਗ੍ਰਿਫਾਤਾਰ ਕਰਕੇ ਸ਼ਖਤ ਤੋ ਸਖਤ ਸ਼ਜਾ ਦਿੱਤੀ ਜਾਵੇ।