ਯੂ ਕੇ ਤੋ ਪੰਜਾਬੀਆਂ ਨੇ ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਦਿੱਤਾ ਹੋਕਾ

ਲੰਡਨ,  ਅਗਸਤ 2019 (ਗਿਆਨੀ ਰਾਵਿਦਰਪਾਲ ਸਿੰਘ)- ਪੰਜਾਬ ਦੇ ਪੌਣ ਪਾਣੀ ਅਤੇ ਜਵਾਨੀ ਬਚਾਉਣ ਲਈ ਯੂ.ਕੇ. ਤੋਂ ਪੰਜਾਬੀਆਂ ਨੇ ਹੋਕਾ ਦਿੱਤਾ ਹੈ | ਸ਼ਿਵ ਕੁਮਾਰ ਬਟਾਲਵੀ ਟਰੱਸਟ ਵਲੋਂ ਤਲਵਿੰਦਰ ਸਿੰਘ ਢਿੱਲੋਂ ਅਤੇ ਪਿ੍ੰਸੀਪਲ ਅਜੇ ਸਰੀਨ ਦੇ ਉਪਰਾਲੇ ਸਦਕਾ ਕਰਵਾਈ ਇਕ ਸੂਫੀ ਸ਼ਾਮ ਦੌਰਾਨ ''ਨਸ਼ਾ ਛੁਡਾਓ, ਨਸ਼ਾ ਭਜਾਓ, ਜਵਾਨੀ ਬਚਾਓ', ''ਧੀਆਂ ਬਚਾਓ, ਧੀਆਂ ਪੜ੍ਹਾਓ, ਧੀਆਂ ਵਸਾਓU, ਰੁੱਖ ਲਗਾਓ, ਰੁੱਖ ਉਗਾਓ, ਕੁਦਰਤ ਬਚਾਓU, ''ਦੱਸੇ ਗੁਰਬਾਣੀ ਬਚਾਓ ਪੌਣ ਪਾਣੀ ਨਹੀਂ ਤਾਂ ਖ਼ਤਮ ਕਹਾਣੀ' ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ | ਸਮਾਗਮ ਦੇ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ 'ਚ ਇਨ੍ਹਾਂ ਚਾਰੇ ਨਾਅਰਿਆਂ ਨੂੰ ਪ੍ਰਚਾਰਨ ਅਤੇ ਇਨ੍ਹਾਂ 'ਤੇ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਮੌਕਾ ਮਿਲੇ ਤਾਂ ਇਨ੍ਹਾਂ ਚਾਰੇ ਸਮੱਸਿਆਵਾਂ ਦੇ ਹੱਲ ਲਈ ਆਪਣਾ ਯੋਗਦਾਨ ਪਾਇਆ ਕਰਨ | ਇਸ ਮੌਕੇ ਅਲੀ ਭਰਾਵਾਂ ਨੇ ਸ਼ੂਫੀ ਮਹਿਫਲ ਸਜਾਈ | ਇਸ ਮੌਕੇ ਸ਼ਮਿੰਦਰ ਸਿੰਘ ਧਾਲੀਵਾਲ, ਜੋਗਾ ਸਿੰਘ ਜਲਫ਼, ਲੱਕੀ, ਅਪਾਰ ਸਿੰਘ, ਸਰਵਣ ਚਿਮਟੇ ਵਾਲਾ, ਰਾਜਾ ਢੋਲੀ, ਕੁਲਦੀਪ ਸਿੰਘ, ਦੀਪਕ, ਟਬਜ਼ੀ ਢੋਲਕ ਵਾਲਾ, ਵਿਜੇ ਗੋਪਾਲ, ਹਰਪ੍ਰੀਤ ਕੌਰ, ਰਵਿੰਦਰ ਕੌਰ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ |