ਵਰਲਡ ਕੈਂਸਰ ਕੇਅਰ ਵੱਲੋਂ ਫਰੀ ਚੈਂਕਅੱਪ ਅਤੇ ਦਵਾਈਆ ਦਾ ਲੰਗਰ

ਜਗਰਾਉਂ (ਮਨਜਿੰਦਰ ਸਿੰਘ ਗਿੱਲ) ਸਨਮਤੀ ਸਕੂਲ ਜਗਰਾਓ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਚਚਰਾੜੀ ਤੋਂ ਧਾਲੀਵਾਲ ਪਰਿਵਾਰ (ਵਾਸੀ ਇੰਗਲੈਂਡ) ਦੇ ਸਹਿਯੋਗ ਨਾਲ ਫਰੀ ਦਵਾਈਆ ਅਤੇ ਕੈਂਸਰ ਚੈਂਕਅੱਪ ਦਾ ਕੈਂਪ ਲਗਾਇਆ ਗਿਆ ਕੈਂਪ ਦੁਰਾਨ 300 ਦੇ ਕਰੀਬ ਮਰੀਜ ਚੈਂਕ ਕੀਤੇ ਗਏ ਅਤੇ ਮੁਫਤ ਦਵਾਈਆ ਦਿੱਤੀਆ ਗਈਆ। ਉਸ ਸਮੇਂ ਉਚੇਚੇ ਤੌਰ ਤੇ ਪਹੁੰਚੇ ਵਰਲਡ ਕੈਂਸਰ ਕੇਅਰ ਦੇ ਮੀਡੀਆ ਡਰੈਕਟਰ ਸ: ਅਮਨਜੀਤ ਸਿੰਘ ਖਹਿਰਾ ਨੇ ਜਗਰਾਉਂ ਵਾਸੀਆ ਨੂੰ ਕੈਂਸਰ ਪ੍ਰਤੀ ਜਾਗਰੂਕ ਅਤੇ ਫਰੀ ਦਵਾਈਆ ਦੇ ਕੈਂਪ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਲਈ ਬੇਨਤੀ ਕੀਤੀ। ਹੁਣ ਲਗਾਤਾਰ 19 ਤਰੀਕ ਨੂੰ ਪਿੰਡ ਚਕਰ, 20 ਤਰੀਕ ਪਿੰਡ ਗੁਰੂਸਰ ਕਾਓੁਂਕੇ ਅਤੇ 21 ਤਰੀਕ ਅਲੀਗੜ੍ਹ ਵਿਖੇ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਤੋਂ ਇਲਾਕਾ ਵਾਸੀ ਵੱਧ ਤੋਂ ਵੱਧ ਫਾਇਦਾ ਲੈਣ। ਉਹਨਾ ਨੇ ਵਲਰਡ ਕੈਂਸਰ ਕੇਅਰ ਦੀ ਮਦਦ ਕਰਨ ਵਾਲੇ ਪਰਿਵਾਰ ਸ: ਧਰਮ ਸਿੰਘ ਧਾਲੀਵਾਲ ਤੇ ਬੀਬੀ ਅਮਰਜੀਤ ਕੌਰ ਧਾਲੀਵਾਲ ਦਾ ਧੰਨਵਾਦ ਕੀਤਾ।