ਖੇਡ ਸੰਸਾਰ

Docter X1 ਨੇ ਕੀਤਾ ਮਾਤਾ ਗੁਰਤੇਜ ਕੌਰ ਖਰੋੜ ਕੱਪ ਤੇ ਕਬਜ਼ਾ

ਯਾਦਗਾਰੀ ਹੋ ਨਿਬੜਿਆ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿਲੋ ਕ੍ਰਿਕਟ ਟੂਰਨਾਮੈਂਟ

ਭੀਖੀ,11 ਦਸੰਬਰ ( ਕਮਲ ਜਿੰਦਲ )ਆਰਸੀ ਵੈਲਫੇਅਰ ਕਲੱਬ ਭੀਖੀ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਕ੍ਰਿਕਟ ਦੇ ਡੇ ਨਾਈਟ ਟੂਰਨਾਮੈਂਟ ਕਰਵਾਏ ਗਏ ।ਇਹਨਾਂ ਟੂਰਨਾਮੈਂਟਾਂ ਵਿਚੋਂ ਸਮੀ ਫਾਈਨਲ ਵਿਚੋਂ ਦੋ ਟੀਮਾਂ ਫਾਈਨਲ ਵਿੱਚ ਪਹੁੰਚਿਆ। ਫਾਈਨਲ ਵਿੱਚ ਪਹੁੰਚਿਆ ਟੀਮਾਂ Doctor X1 ਅਤੇ ਸ਼੍ਰੀ ਬਾਲਾ ਜੀ ਕੁਰੂਕਸ਼ੇਤਰ ਵਿਚਕਾਰ ਇੱਕ ਬਹੁਤ ਹੀ ਜ਼ਬਰਦਸਤ ਮੁਕਾਬਲਾ ਹੋਇਆ। ਸ਼੍ਰੀ ਬਾਲਾ ਜੀ ਵੱਲੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ  ਬੋਲਿੰਗ ਕਰਨ ਦਾ ਫੈਸਲਾ ਲਿਆ ਗਿਆ Doctor X1 ਨੇ ਸ੍ਰੀ ਬਾਲਾ ਜੀ ਦੀ ਟੀਮ ਨੂੰ 206 ਰਨ ਦਾ ਟੀਚਾ ਦਿੱਤਾ ਪਰੰਤੂ ਸ਼੍ਰੀ ਬਾਲਾ ਜੀ ਦੀ ਟੀਮ 127 ਰਨ ਹੀ ਬਣਾ ਸਕੀ। ਅਤੇ ਸਾਰੇ ਖਿਡਾਰੀ ਆਲ ਆਊਟ ਹੋ ਗਏ। ਜਿਸਦੇ ਨਾਲ Doctor X1 ਨੇ ਓਵਰਆਲ ਟਰਾਫੀ ਉਤੇ ਆਪਣਾ ਕਬਜ਼ਾ ਕੀਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਆਰਸੀ ਵੈਲਫੇਅਰ ਕਲੱਬ ਦੇ ਪ੍ਰਧਾਨ ਨਰਿੰਦਰ ਰੱਤੀ ਨੇ ਕਿਹਾ ਕਿ ਨਗਰ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਆਰਸੀ ਵੈਲਫੇਅਰ ਕਲੱਬ ਭੀਖੀ ਵੱਲੋਂ ਤੀਸਰਾ ਡੇ ਨਾਈਟ ਮਾਤਾ ਗੁਰਤੇਜ ਕੌਰ ਖਰੋੜ ਕੱਪ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋਇਆ ਇਸ ਕੱਪ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਨੇ ਹਿੱਸਾ ਲਿਆ। ਜਿਨਾਂ ਵੱਲੋਂ ਬਹੁਤ ਹੀ ਜਜ਼ਬੇ ਨਾਲ ਕ੍ਰਿਕਟ ਦੇ ਮੈਚ ਖੇਡੇ ਗਏ ਅਤੇ ਦਰਸ਼ਕਾਂ ਨੂੰ ਮੈਚ ਦੇਖਣ ਲਈ ਅੰਤ ਤੱਕ ਮਜਬੂਰ ਬਣਾਏ ਰੱਖਿਆ। ਟੂਰਨਾਮੈਂਟਾਂ ਦੇ ਦੌਰਾਨ ਪਹੁੰਚੀਆਂ ਹੋਈਆਂ ਮਹਾਨ ਸ਼ਖਸੀਅਤਾਂ ਦਾ ਕਲੱਬ ਵੱਲੋਂ ਸਨਮਾਨ ਵੀ ਕੀਤਾ ਗਿਆ। Doctor X1 ਦੀ ਟੀਮ ਨੂੰ ਇਕ ਲੱਖ ਇਕ ਹਜ਼ਾਰ ਦਾ ਇਨਾਮ ਅਤੇ ਦੂਸਰੇ ਸਥਾਨ ਤੇ ਰਹਿਣ ਤੋਂ ਵਾਲੀ ਸ਼੍ਰੀ ਬਾਲਾ ਜੀ ਕੁਰੂਕਸ਼ੇਤਰ ਟੀਮ ਨੂੰ 51000 ਰੁਪਏ ਦਾ ਇਨਾਮ, ਮੈਨ ਆਫ ਦੀ ਸੀਰੀਜ਼ ਸ਼ੁਭਮ ਪਟਵਾਲ 21000 ਰੁਪਏ ਦਾ ਇਨਾਮ,ਬੈਸਟ ਬੋਲਰ ਅਭਿਨੰਦਨ ਸਿੰਘ 7100 ਰੁਪਏ ਦਾ ਇਨਾਮ ਅਤੇ ਬੈਸਟ ਬੈਟਸਮੈਨ ਵਨੀਤ ਕੁਮਾਰ 7100 ਰੁਪਏ ਦਾ ਇਨਾਮ ਮੁੱਖ ਮਹਿਮਾਨ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਾਹਲ ਵੱਲੋਂ ਦਿੱਤਾ ਗਿਆ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਆਪਣਾ ਰੁਝਾਨ ਰੱਖਣਾ ਚਾਹੀਦਾ ਹੈ ਖੇਡਾਂ ਨਾਲ ਖਿਡਾਰੀ ਸਰੀਰ ਅਤੇ ਮਾਨਸਿਕ ਤੌਰ ਤੇ ਮਜਬੂਤ ਰਹਿੰਦਾ ਹੈ।ਇਸ ਮੌਕੇ ਤੇ ਅਜੇ ਰਿਸ਼ੀ ,ਨਵਦੀਪ ਰਿਸ਼ੀ,ਅਨੀਲ ਅਗਰਵਾਲ, ਪ੍ਸ਼ੋਤਮ ਬਿੱਲੂ,ਗੋਰਾ ਲਾਲ , ਨਵਦੀਪ ਰਿਸ਼ੀ,ਸੰਦੀਪ ਮਹਿਤਾ,ਸੁਮਿਤ ਕੁਮਾਰ, ਵਿਕੀ‌ ਅਰੋੜਾ ਆਦਿ ਹਾਜ਼ਰ ਸਨ।

ਡਿਪਟੀ ਸਪੀਕਰ  ਰੋੜੀ ਵਲੋਂ ਹਲਕਾ ਪੂਰਬੀ 'ਚ ਤੀਸਰੇ ਵਾਲੀਬਾਲ ਮਹਾਂਕੁੰਭ ਮੌਕੇ ਮੁੱਖ ਮਹਿਮਾਨ ਵਜੋਂ  ਸ਼ਿਰਕਤ

ਲੁਧਿਆਣਾ,3 ਦਸੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਜੈਨ ਕਲੋਨੀ, ਨੇੜੇ ਉੱਪਲ ਹਸਪਤਾਲ, ਰਾਹੋਂ ਰੋਡ ਵਿਖੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਵਿੱਚ ਤੀਸਰੇ ਵਾਲੀਬਾਲ ਮਹਾਂਕੁੰਭ ਦਾ ਆਯੋਜਨ ਹੋਇਆ ਜਿੱਥੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਵਾਲੀਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਦੇ ਮੁਕਾਬਲੇ ਵੇਖਣ ਲਈ ਵੱਡੀ ਗਿਣਤੀ ਵਿੱਚ ਹਲਕਾ ਪੂਰਬੀ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਵੀ ਹਿੱਸਾ ਲਿਆ।

ਟੂਰਨਾਮੈਂਟ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਪਹੁੰਚੇ ਅਤੇ ਪ੍ਰਬੰਧਕਾਂ ਨੂੰ ਇਸ ਕਾਰਜ ਦੀਆਂ ਵਧਾਈਆਂ ਦਿੱਤੀਆਂ।

ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਜਿੱਥੇ ਵਿਅਕਤੀ ਦੇ ਚਰਿੱਤਰ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਉੱਥੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਟੀਮ ਭਾਵਨਾ, ਅਨੁਸ਼ਾਸਨ, ਅਗਵਾਈ ਅਤੇ ਸਖ਼ਤ ਮਿਹਨਤ ਕਰਨਾ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਦੀ ਬਿਹਤਰੀ ਲਈ ਖੇਡਾਂ ਦਾ ਬਜਟ 50 ਕਰੌੜ ਤੋਂ ਵਧਾ ਕੇ 250 ਕਰੋੜ ਕੀਤਾ ਹੈ ਜਿਸ ਵਿੱਚ ਨੌਜਵਾਨਾਂ ਨੂੰ ਖੇਡਾਂ ਦੀ ਤਿਆਰੀ ਲਈ ਵੀ 10-10 ਲੱਖ ਰੁਪਏ ਮੁਹੱਈਆ ਕਰਵਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਜੋ ਉਨ੍ਹਾਂ ਨੂੰ ਆਪਣੇ ਜੀਵਨ ਨੂੰ ਸਫਲਾ ਬਣਾਉਣ ਵਿੱਚ ਸਹਾਈ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਖੁਸ਼ਹਾਲ ਤੇ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਜਾਣ।

ਉਨ੍ਹਾਂ ਪ੍ਰਬੰਧਕਾਂ ਅਤੇ ਸਮੂਹ ਹਲਕਾ ਨਿਵਾਸੀਆਂ ਸਫਲ ਵਾਲੀਬਾਲ ਟੂਰਨਾਮੈਂਟ ਦੀ ਵਧਾਈ ਦਿੰਦਿਆਂ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਖੇਡ ਕਲੱਬ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ।

ਖਿਡਾਰੀ ਪ੍ਰਭਰਾਜਬੀਰ ਸਿੰਘ ਨੇ ਕਰਾਟਿਆਂ ਦੇ ਮੁਕਾਬਲੇ ਵਿਚ ਜਿੱਤ ਦਰਜ ਕਰਵਾਕੇ ਬੱਲੇ ਬੱਲੇ ਕਰਵਾਈ

ਲੁਧਿਆਣਾ, 3 ਨਵੰਬਰ (ਟੀ. ਕੇ.) ਹੁਨਰ ਅਤੇ ਦ੍ਰਿੜ ਇਰਾਦੇ ਦੇ ਕਮਾਲ ਦੇ ਕਾਰਨਾਮੇ ਵਿੱਚ ਪਵਨੀਤ ਚਾਵਲਾ ਦੇ ਹੋਣਹਾਰ ਪੁੱਤਰ ਪ੍ਰਭਰਾਜਬੀਰ ਸਿੰਘ ਨੇ ਹਾਲ ਹੀ ਵਿੱਚ ਵੱਕਾਰੀ ਪੰਜਾਬ ਓਪਨ ਕਰਾਟੇ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਅਤੇ ਕਾਤਾ ਵਰਗ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤ ਕੇ ਕਮਾਲ ਕਰ ਦਿੱਤੀ ਹੈ। 
ਪੰਜਾਬ ਓਪਨ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਪ੍ਰਭਰਾਜਬੀਰ ਸਿੰਘ ਨੂੰ ਬਹੁਤ ਹੀ ਮੁਕਾਬਲੇ ਵਾਲੀ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਮਨਜ਼ੂਰੀ ਮਿਲੀ। ਇਹ ਨਾਮਜ਼ਦਗੀ ਉਸ ਦੇ ਬੇਮਿਸਾਲ ਹੁਨਰ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਮਾਣ ਸੀ। ਨੌਜਵਾਨ ਕਰਾਟੇਕਾ ਨੇ ਅੰਤਰਰਾਸ਼ਟਰੀ ਮੰਚ 'ਤੇ ਰਾਸ਼ਟਰੀ ਰੰਗਤ ਦੇਣ ਦੇ ਮੌਕੇ ਨੂੰ ਉਤਸੁਕਤਾ ਨਾਲ ਗਲੇ ਲਗਾਇਆ ਹੈ। 
ਪ੍ਰਭਰਾਜਬੀਰ ਸਿੰਘ ਨੇ ਆਪਣੇ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ ਕੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
ਅੰਤਰਰਾਸ਼ਟਰੀ ਮੰਚ 'ਤੇ ਪ੍ਰਭਰਾਜਬੀਰ ਸਿੰਘ ਦੀ ਜਿੱਤ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਸਗੋਂ ਲੁਧਿਆਣਾ ਸ਼ਹਿਰ ਲਈ ਵੀ ਮਾਣ ਵਧਾਇਆ ਹੈ।

ਖੇਡ ਮੰਤਰੀ ਵਲੋਂ ਲੁਧਿਆਣਾ 'ਚ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ

ਲੁਧਿਆਣਾ, 3 ਦਸੰਬਰ (ਟੀ. ਕੇ. ) - ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਗਈ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬੀ ਖਿਡਾਰੀਆਂ ਦਾ ਆਤਮਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਤਿਭਾ ਨਾਲ ਭਰਪੂਰ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਡੀ ਅਮੀਰ ਖੇਡ ਵਿਰਾਸਤ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬੀ ਖਿਡਾਰੀ ਬਾਸਕਟਬਾਲ ਖੇਡ ਵਿੱਚ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ ਜਿਸਦੇ ਤਹਿਤ ਸੂਬਾ ਸਰਕਾਰ ਉਚਿਤ ਸਿਖਲਾਈ ਅਤੇ ਤਿਆਰੀ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੈਸ਼ਨਲ ਬਾਸਕਟਬਾਲ ਅਕੈਡਮੀ ਨੂੰ ਪੰਜਾਬ ਵਿੱਚ ਬਾਸਕਟਬਾਲ ਅਕੈਡਮੀ ਅਤੇ ਕੋਚ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਸਾਡੇ ਉਭਰਦੇ ਬਾਸਕਟਬਾਲ ਖਿਡਾਰੀ ਅੰਤਰਰਾਸ਼ਟਰੀ ਬਾਸਕਟਬਾਲ ਮੁਕਾਬਲਿਆਂ ਵਿੱਚ ਵੀ ਚਮਕ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਤੇ ਮੌਕੇ ਸਾਡੇ ਖਿਡਾਰੀਆਂ ਨੂੰ ਲੋੜੀਂਦਾ ਪਲੇਟਫਾਰਮ ਪ੍ਰਦਾਨ ਕਰਨਗੇ।

ਇਸ ਤੋਂ ਪਹਿਲਾਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚਾਹਲ, ਪ੍ਰਬੰਧਕੀ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਵਲੋਂ ਖੇਡ ਮੰਤਰੀ ਦਾ ਸਮਾਗਮ ਵਿੱਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।

ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਫੁੱਟਬਾਲ ਚੈਂਪੀਅਨਸ਼ਿਪ ਤਿੰਨ ਰੋਜਾਂ ਸ਼ੁਰੂ

ਮੁੱਲਾਂਪੁਰ ਦਾਖਾ 08 ਨਵੰਬਰ = (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਫੁੱਟਬਾਲ ਚੈਂਪੀਅਨਸ਼ਿਪ 2023-24 ਤਿੰਨ ਰੋਜਾਂ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸ਼ੁਰੂ ਹੋਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
       ਫੁੱਟਬਾਲ ਚੈਂਨੀਅਨਸ਼ਿਪ ਦੀ ਸ਼ੁਰੂਆਤ ਸਬ ਡਵੀਜਨ ਦਾਖਾ ਦੇ ਡੀ. ਐੱਸ.ਪੀ ਅਮਨਦੀਪ ਸਿੰਘ ,ਉਨ੍ਹਾਂ ਨਾਲ ਐੱਸ.ਐੱਚ.ਓ ਸਿਕੰਦਰ ਸਿੰਘ ਚੀਮਾਂ, ਪਿ੍ਰੰ. ਬਲਵਿੰਦਰ ਕੌਰ ਤੇਜਸ ਪਬਲਿਕ ਸਕੂਲ ਪ੍ਰਿੰਸੀਪਲ ਡਾ ਅਮਨਦੀਪ ਕੌਰ ਬਖਸ਼ੀ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁੱਖ ਮਹਿਮਾਨ ਸਨ। ਸਕੂਲ ਦੇ ਪ੍ਰਧਾਨ ਰਾਜਪਾਲ ਸਿੰਘ ਗਰੇਵਾਲ, ਸੈਕਟਰੀ ਚਰਨਜੀਤ ਸਿੰਘ ਗਹੌਰ, ਪ੍ਰਿੰਸੀਪਲ  ਸ਼ੈਲੇਂਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਜੋਤਸਨਾ ਗੁਪਤਾ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ। 
             ਡੀ.ਐਸ.ਪੀ.ਦਾਖਾ ਨੇ ਚੈਂਪੀਅਨਸ਼ਿਪ ਨੂੰ ਖੁੱਲਾ ਐਲਾਨਿਆ ਅਤੇ ਹੌਸਲਾ ਅਫਜਾਈ ਕੀਤੀਭਾਗ ਲੈਣ ਵਾਲੀਆਂ ਟੀਮਾਂ। ਇਸ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਦੇ ਮੈਚ ਹੋਏ। ਆਯੋਜਿਤ ਅਤੇ ਵੱਖ-ਵੱਖ ਸਕੂਲਾਂ ਵਿਚਕਾਰ ਖੇਡਿਆ ਗਿਆ। ਇਸ ਮੌਕੇ ਪ੍ਰਿੰਸੀਪਲ ਸ਼ੈਲੇਂਦਰ ਕੁਮਾਰ ਨੇ ਖੇਡਾਂ ਅਤੇ ਖੇਡਾਂ ਨੂੰ ਮਹੱਤਵ ਦਿੱਤਾ ਅਤੇ ਅੱਗੇ ਵਿਦਿਆਰਥੀਆਂ ਨੂੰ ਪ੍ਰਣ ਲੈਣ ਲਈ ਕਿਹਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਦੇਸ਼ ਨੂੰ ਨਸ਼ਿਆਂ ਅਤੇ ਹਿੰਸਾ ਤੋਂ ਮੁਕਤ ਕਰਨਾ। ਡਾ. ਰਾਜਪਾਲ ਸਿੰਘ ਗਰੇਵਾਲ (ਪ੍ਰਧਾਨ), ਸ: ਚਰਨਜੀਤ ਸਿੰਘ ਗਹੌਰ (ਸਕੱਤਰ) ਨੇ ਸਭ ਨੂੰ ਵਧਾਈ ਦਿੱਤੀ।

40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਇੰਡੀਅਨ ਆਇਲ ਸੈਮੀਫਾਇਨਲ ਵਿੱਚ ਪੰਜਾਬ ਪੁਲਿਸ ਜਲੰਧਰ ਨੇ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਨੂੰ ਹਰਾਇਆ

ਜਲੰਧਰ /ਲੁਧਿਆਣਾ,(  ਟੀ. ਕੇ. ) ਇੰਡੀਅਨ ਆਇਲ ਮੁੰਬਈ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 7-6 ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਸੱਤਵੇਂ ਦਿਨ ਦੋ ਲੀਗ ਮੈਚ ਖੇਡੇ ਗਏ। ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਪਰਮਵੀਰ ਸਿੰਘ ਨੇ ਹੈਟ੍ਰਿਕ ਕੀਤੀ।ਇੰਡੀਅਨ ਆਇਲ ਨੇ ਤਿੰਨ ਲੀਗ ਮੈਚਾਂ ਵਿੱਚ ਤਿੰਨ ਜਿੱਤਾਂ ਹਾਸਲ ਕਰਕੇ 9 ਅੰਕ ਬਣਾਏ ਅਤੇ ਪੂਲ ਏ ਵਿਚੋਂ ਸੈਮੀਫਾਇਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ। ਦੂਜੇ ਮੈਚ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਦਿੱਲੀ ਦੀ ਟੀਮ ਨੂੰ 3-1 ਨਾਲ ਹਰਾ ਕੇ ਲੀਗ ਦੌਰ ਵਿੱਚ ਲਗਾਤਾਰ ਦੋ ਜਿੱਤਾਂ ਹਾਸਲ ਕਰਕੇ 6 ਅੰਕ ਹਾਸਲ ਕਰ ਲਏ ਅਤੇ ਸੈਮੀਫਾਇਨਲ ਵਿੱਚ ਲਗਭਗ ਸਥਾਨ ਪੱਕਾ ਕਰ ਲਿਆ। 

ਪਹਿਲਾ ਮੈਚ ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਚੋਥੇ ਮਿੰਟ ਵਿੱਚ ਬੈਂਕ ਦੇ ਅਰਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 18ਵੇਂ ਮਿੰਟ ਅਤੇ 26ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਦੋ ਗੋਲ ਸਕੋਰ 2-1 ਕੀਤਾ। 29ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਉਲੰਪੀਅਨ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 3-1 ਕੀਤਾ। ਅਗਲੇ ਮਿੰਟ ਹੀ ਬੈਂਕ ਦੇ ਸੁਰਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-3 ਕੀਤਾ। 34ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। 35ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨ ਰਾਹੀਂ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਸਕੋਰ 4-3 ਕੀਤਾ। 38ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਉਲੰਪੀਅਨ ਸਿਮਰਨਜੀਤ ਸਿੰਘ ਨੇ ਗੋਲ ਕਰਕੇ ਸਕੋਰ 5-3 ਕੀਤਾ। 39ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 4-5 ਕੀਤਾ। 45ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅਫਾਨ ਯੂਸਫ ਨੇ ਗੋਲ ਕਰਕੇ ਸਕੋਰ 6-4 ਕੀਤਾ। ਖੇਡ ਦੇ 46ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਰਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 7-4 ਕੀਤਾ। 48ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਸਕੋਰ 5-7 ਕੀਤਾ। ਖੇਡ ਦੇ 54ਵੇਂ ਮਿੰਟ ਵਿਚ ਬੈਂਕ ਦੇ ਪਰਮਵੀਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 6-7 ਕੀਤਾ। ਪੰਜਾਬ ਐਂਡ ਸਿੰਧ ਬੈਂਕ ਸਾਰੇ ਲੀਗ ਮੈਚ ਹਾਰ ਕੇ ਬਿਨ੍ਹਾਂ ਖਾਤਾ ਖੋਲ੍ਹੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। 

ਦੂਜਾ ਮੈਚ ਪੂਲ ਬੀ ਵਿੱਚ ਭਾਰਤੀ ਰੇਲਵੇ ਅਤੇ ਪੰਜਾਬ ਪੁਲਿਸ ਦਰਮਿਆਨ ਖੇਡਿਆ ਗਿਆ। ਖੇਡ ਦੇ 20ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰਮਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 24ਵੇਂ ਮਿੰਟ ਵਿੱਚ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਪੰਜਾਬ ਪੁਲਿਸ ਨੂੰ 2-0 ਨਾਲ ਅੱਗੇ ਕੀਤਾ। ਖੇਡ ਦੇ 28ਵੇਂ ਮਿੰਟ ਵਿੱਚ ਰੇਲਵੇ ਵਲੋਂ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ। ਖੇਡ ਦੇ 43ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ।  

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਨਰੇਸ਼ ਮਿੱਤਲ (ਲਵਲੀ ਗਰੁੱਪ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਤਰਸੇਮ ਸਿੰਘ ਪੁਆਰ, ਉਲੰਪੀਅਨ ਬਲਵਿੰਦਰ ਸ਼ੰਮੀ, ਉਲੰਪੀਅਨ ਰਜਿੰਦਰ ਸਿੰਘ, ਇਕਬਾਲ ਸੰਧੂ, ਜਤਿਨ ਮਹਾਜਨ (ਅਲਫਾ), ਸੁਖਵਿੰਦਰ ਲਾਲੀ, ਇਕਬਾਲ ਸਿੰਘ ਰੰਧਾਵਾ, ਪਰਮਿੰਦਰ ਸਿੰਘ ਬੱਬਲੀ,ਕੈਮ ਗਿੱਲ (ਯੂਐਸਏ), ਅਵਤਾਰ ਸਿੰਘ ਧੁੱਗਾ (ਯੂਐਸਏ), ਨਰਿੰਦਰ ਪਾਲ ਸਿੰਘ ਜੱਜ, ਗੌਰਵ ਅਗਰਵਾਲ, ਰਣਦੀਪ ਗੁਪਤਾ, ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ,ਐਲ ਆਰ ਨਈਅਰ, ਟੂਰਨਾਮੈਂਟ ਡਾਇਰੈਕਟਰ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ, ਸੁਨੀਲ਼ ਚੋਪੜਾ, ਵਰਿੰਦਰ ਮਲਿਕ, ਵਰਿੰਦਰਪ੍ਰੀਤ ਸਿੰਘ, ਨੱਥਾ ਸਿੰਘ ਗਾਖਲ, , ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਰਵਿੰਦਰ ਸਿੰਘ ਪੁਆਰ ਯੂਕੇ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।   
,

40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ 3-0 ਨਾਲ ਹਰਾਇਆ
ਭਾਰਤੀ ਰੇਲਵੇ ਅਤੇ ਆਰਮੀ ਦੀਆਂ ਟੀਮਾਂ 3-3 ਨਾਲ ਬਰਾਬਰ ਰਹੀਆਂ

ਜਲੰਧਰ/ਲੁਧਿਆਣਾ 30 ਅਕਤੂਬਰ (  ਟੀ. ਕੇ.) ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਦਿੱਲੀ ਨੂੰ 3-0 ਦੇ ਫਰਕ ਨਾਲ ਹਰਾ ਕੇ ਲੀਗ ਦੌਰ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਸੈਮੀਫਾਇਨਲ ਵੱਲ ਨੂੰ ਆਪਣੇ ਕਦਮ ਵਧਾ ਲਏ ਹਨ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ 6ਵੇਂ ਦਿਨ ਦੇ ਦੂਜੇ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਅਤੇ ਆਰਮੀ ਦੀਆਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ ਅਤੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਹਾਸਲ ਹੋਇਆ। ਪਰਮਪ੍ਰੀਤ ਸਿੰਘ ਨੇ ਰੇਲਵੇ ਲਈ ਤਿੰਨ ਗੋਲ ਕਰਕੇ ਹੈਟ੍ਰਿਕ ਕੀਤੀ।  

ਅੱਜ ਦਾ ਪਹਿਲਾ ਮੈਚ ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਏਅਰ ਫੋਰਸ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਖੇਡ ਦੇ ਦੂਜੇ ਅੱਧ ਦੇ 38ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 44ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-0 ਕੀਤਾ। ਇਸ ਤੋਂ ਪਹਿਲਾਂ ਇੰਡੀਅਨ ਆਇਲ ਨੇ ਆਪਣੇ ਪਹਿਲੇ ਲੀਗ ਮੈਚ ਵਿੱਚ ਕੈਗ ਦਿੱਲੀ ਨੂੰ 7-1 ਦੇ ਫਰਕ ਨਾਲ ਹਰਾਇਆ ਸੀ। ਦੋ ਮੈਚ ਜਿੱਤ ਕੇ ਇੰਡੀਅਨ ਆਇਲ ਨੇ ਲੀਗ ਦੌਰ ਵਿੱਚ 6 ਅੰਕ ਜੋੜ ਲਏ ਹਨ। 

ਦੂਜਾ ਮੈਚ ਪੂਲ ਬੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਸਨ। ਖੇਡ ਦੇ ਤੀਜੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਆਰਮੀ ਦੇ ਰਾਹੁਲ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ45ਵੇਂ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। 55ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। 56ਵੇਂ ਮਿੰਟ ਵਿੱਚ ਆਰਮੀ ਦੇ ਹਰਮਨ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। 57ਵੇਂ ਮਿੰਟ ਵਿੱਚ ਰੇਲਵੇ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-3 ਕੀਤਾ ਅਤੇ ਆਪਣੀ ਹੈਟ੍ਰਿਕ ਪੂਰੀ ਕੀਤੀ। 

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਏਜੀਆਈ ਅਤੇ ਉਲੰਪੀਅਨ ਬਲਵਿੰਦਰ ਸ਼ੰਮੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਨਰਿੰਦਰ ਪਾਲ ਸਿੰਘ ਜੱਜ, ਗੌਰਵ ਅਗਰਵਾਲ, ਰਣਦੀਪ ਗੁਪਤਾ, ਰਣਬੀਰ ਸਿੰਘ ਰਾਣਾ ਟੁੱਟ, ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ,ਐਲ ਆਰ ਨਈਅਰ, ਟੂਰਨਾਮੈਂਟ ਡਾਇਰੈਕਟਰ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਪ੍ਰਫੈਸਰ ਬਲਵਿੰਦਰ ਸਿੰਘ, ਹਰਕਮਲ ਸਿੰਘ, ਸ਼ੁਸ਼ੀਲ ਕੁਮਾਰ ਕਸਟਮਜ਼, ਜਸਵਿੰਦਰ ਸਿੰਘ, ਸੁਨੀਲ਼ ਚੋਪੜਾ, ਵਰਿੰਦਰ ਮਲਿਕ, ਵਰਿੰਦਰਪ੍ਰੀਤ ਸਿੰਘ, ਝਿਲਮਨ ਸਿੰਘ ਮਾਨ, ਨੱਥਾ ਸਿੰਘ ਗਾਖਲ, ਮਨਜੀਤ ਸਿੰਘ ਢੱਲ, ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਰਵਿੰਦਰ ਸਿੰਘ ਪੁਆਰ ਯੂਕੇ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਵਾਮੀ ਰੂਪ ਚੰਦ ਜੈਨ ਸੀਨੀਅਰ ਸਕੰਡਰੀ ਸਕੂਲ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਸਲਾਨਾ ਖੇਡ ਸਮਾਗਮ

ਜਗਰਾਉ 28 ਅਕਤੂਬਰ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ  ਕੌਰ ਜੀ ਦੀ ਯੋਗ ਅਗਵਾਈ ਅਤੇ ਸਕੂਲ ਮੈਨੇਜਮੈਂਟ ਦੇ ਸਹਿਯੋਗ ਨਾਲ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ ਇਸ ਦਿਨ ਦੀ ਖੁਸ਼ੀ ਵਿੱਚ ਸਕੂਲ ਨੂੰ ਰੰਗ ਬਰੰਗੇ ਗੁਬਾਰਿਆਂ ਝੰਡਿਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ।ਇਸ ਦਿਨ ਦਾ ਸਾਰੇ ਬੱਚਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਿਉਂਕਿ ਖੇਡਣਾ ਬੱਚੇ ਦੀ ਮੂਲ ਪ੍ਰਵਿਰਤੀ ਹੈ ।ਖੇਡਾਂ ਦੇ ਨਾਲ ਬੱਚੇ ਦਾ ਖੂਬ ਮਨੋਰੰਜਨ ਹੁੰਦਾ ਹੈ,  ਤੇ ਨਾਲ ਨਾਲ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਨੈਤਿਕ ਗੁਣਾ ਦਾ ਵੀ ਵਿਕਾਸ ਹੁੰਦਾ ਹੈ।ਸਮਾਗਮ ਦੀ ਸ਼ੁਰੂਆਤ  ਨਮਕਾਰ ਮੰਤਰ ਦਾ ਜਾਪ ਕਰਕੇ ਕੀਤੀ ਗਈ ਇਸ ਤੋਂ ਉਪਰੰਤ ਜੋਤੀ ਪ੍ਰਜਵਲਣ ਜੀ ਰਸਮ ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ , ਪ੍ਰਿੰਸੀਪਲ ਸ਼੍ਰੀਮਤੀ ਨੀਲਮ ਕਪੂਰ ਜੀ, ਹੋਣਹਾਰ ਵਿਦਿਆਰਥੀਆਂ ਅਤੇ ਮੁੱਖ ਮਹਿਮਾਨ ਨਿਧੀ ਗੁਪਤਾ ਜੀ  ਦੁਆਰਾ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਤੋਂ ਬਾਅਦ ਵੈਲਕਮ ਸਪੀਚ ਦੇ ਰਾਹੀਂ  ਮੁੱਖ ਮਹਿਮਾਨ ਅਤੇ ਮੁੱਖ ਅਧਿਆਪਕਾ ਜੀ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁਕਾਬਲੇ ਵਾਜਾਂ ਵੱਲੋਂ ਮਾਰਚ ਪਾਸਟ ਕੀਤੀ ਤੇ ਮੁੱਖ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਸਕੂਲ ਦੇ ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ  ਕੀਤੀ ਗਈ ਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡ ਮੈਦਾਨ ਵਿੱਚ ਜਾ ਕੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।ਇਸ ਤੋਂ ਬਾਅਦ ਖੇਡਾਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਸਰੋਤਿਆਂ ਨੇ ਭਾਗ ਲੈਣ ਵਾਲੇ ਬੱਚਿਆਂ ਦੀ ਤਾੜੀਆਂ ਨਾਲ ਹੌਸਲਾ ਅਫਜਾਈ ਕੀਤੀ ਤੇ ਖੂਬ ਆਨੰਦ ਮਾਣਿਆ। ਨੰਨੇ ਮੁੰਨੇ ਬੱਚਿਆਂ ਵੱਲੋਂ ਸੰਗੀਤ ਦੇ ਨਾਲ ਯੋਗਾ ਡਾਂਸ ਤੋਂ ਬਾਅਦ ਬਹੁਤ ਹੀ ਸੁੰਦਰ ਪਰਫੋਰਮੈਂਸ ,ਪੌਪ ਡਾਂਸ   ਕਰਵਾਇਆ ਗਿਆ। ਫਿਰ ਖੇਡਾਂ ਦੀ ਸ਼ੁਰੂਆਤ ਹੋਈ। ਇਹਨਾਂ ਖੇਡਾਂ ਵਿੱਚ ਫਰੌਗ ਰੇਸ , ਲੈਮਨ ਰੇਸ  ਸੈਕ ਰੇਸ  ਹਰਡਲ  ਰੇਸ ਅਤੇ ਬੈਕ ਰੇਸ, ਸਾਈਕਲ ਰੇਸ ਆਦਿ ਵੱਖ ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ।ਜੇਤੂ ਖਿਡਾਰੀਆਂ ਨੂੰ ਮੈਡਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਦਨ ਦੀ ਸਰਵੋਤਮ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦਿਨ ਸਾਰੇ ਭਾਰੀ ਉਤਸ਼ਾਹ ਤੇ ਖੁਸ਼ੀ ਵੇਖਣ ਨੂੰ ਮਿਲੀ। ਇਸ ਦਿਨ  ਦੀ ਖੁਸ਼ੀ ਨੂੰ ਹੋਰ ਦੁੱਗਣਾ ਕਰਨ ਲਈ ਵਿਦਿਆਰਥੀਆਂ ਦੁਆਰਾ ਭੰਗੜਾ ਪੇਸ਼ ਕੀਤਾ ਗਿਆ ਕਿਉਂਕਿ ਕੋਈ ਵੀ ਸਮਾਗਮ ਭੰਗੜੇ ਤੋਂ ਬਿਨਾਂ ਸੱਖਣਾ ਹੁੰਦਾ ਹੈ।ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰਾਜਪਾਲ ਕੌਰ ਜੀ ਵੱਲੋਂ ਇਸ ਵਿਸ਼ੇਸ਼ ਖੇਡ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾ ਅਤੇ ਸਕੂਲ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਖੇਡ ਕਲਾ ਦੀ ਪ੍ਰਸ਼ੰਸਾ ਕੀਤੀ ਗਈ ਨਾਲ ਹੀ ਸਾਰੇ ਬੱਚਿਆਂ ਨੂੰ ਖੇਡਾਂ ਦਾ ਮਹੱਤਵ ਦੱਸਦਿਆਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ ਗਈ ਤੇ ਦੱਸਿਆ ਗਿਆ ਕਿ ਖੇਡਾਂ ਤੋਂ ਬਿਨਾਂ ਇਕੱਲੇ ਕਿਤਾਬੀ ਗਿਆਨ ਨਾਲ ਬੱਚਿਆਂ ਦਾ ਸੰਪੂਰਨ ਵਿਕਾਸ ਸੰਭਵ ਨਹੀਂ। ਉਹਨਾਂ ਵੱਲੋਂ ਖੇਡਾਂ ਦੇ ਮਹੱਤਵ ਨੂੰ ਸਮਝਾਉਂਦਿਆਂ ਰੋਜ਼ਾਨਾ ਬੱਚਿਆਂ ਨੂੰ ਖੇਡਾਂ ਦਾ ਅਭਿਆਸ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਜਿਸ ਨਾਲ ਉਹਨਾਂ ਦਾ ਮਨੋਵਾਲ ਵੱਧਦਾ ਹੈ ਸਰੀਰ ਅਰੋਗ ਰਹਿੰਦਾ ਹੈ ਤੇ ਮਿਲ ਜੁਲ ਕੇ ਖੇਡਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਖੇਡਾਂ ਬੱਚਿਆਂ ਨੂੰ ਚੁਸਤ ਫੁਰਤ ਬਣਾਉਂਦੀਆਂ ਹਨ ਤੇ ਨਸ਼ਿਆਂ ਵਰਗੀਆਂ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ।

565ਵੇਂ ਦਿਨ ਰੋਸ-ਮੁਜ਼ਾਹਰਾ ਕਰਕੇ ਧਰਨਾਕਾਰੀਆਂ ਨੇ ਘੇਰਿਆ ਐਸ.ਐਸ.ਪੀ. ਦਫ਼ਤਰ

565ਵੇਂ ਦਿਨ ਰੋਸ-ਮੁਜ਼ਾਹਰਾ ਕਰਕੇ ਧਰਨਾਕਾਰੀਆਂ ਨੇ ਘੇਰਿਆ ਐਸ.ਐਸ.ਪੀ. ਦਫ਼ਤਰ

ਖੇਡਾਂ ਵਤਨ ਪੰਜਾਬ ਦੀਆਂ - 2023 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦਾ ਸ਼ਾਨਦਾਰ ਆਗਾਜ਼
ਲੁਧਿਆਣਾ, 10 ਅਕਤੂਬਰ (ਟੀ. ਕੇ. ) -
ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ - 2023 ਤਹਿਤ ਰਾਜ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦਾ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸ਼ਾਨਦਾਰ ਅਗਾਜ ਹੋਇਆ। ਪੰਜਾਬ ਦੇ ਵੱਖ-ਵੱਖ 8 ਜਿਲ੍ਹਿਆਂ ਵਿੱਚ ਰਾਜ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ ਹੈ।  

ਮੁੱਖ ਮੰਤਰੀ ਫੀਲਡ ਅਫਸਰ ਲੁਧਿਆਣਾ ਵਾਧੂ ਚਾਰਜ ਸਹਾਇਕ ਕਮਿਸਨਰ, ਜਰਨਲ ਉਪਿੰਦਰਜੀਤ ਕੌਰ ਬਰਾੜ ਵੱਲੋਂ ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ ਗਈ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ।  

ਜਿਲ੍ਹਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਲ੍ਹਾ ਲੁਧਿਆਣਾ ਵਿਖੇ ਰਾਜ ਪੱਧਰੀ ਲੜਕੇ/ਲੜਕੀਆਂ ਦੇ ਮੁਕਾਬਲਿਆਂ ਵਿੱਚ ਬਾਸਕਟਬਾਲ ਉਮਰ ਵਰਗ ਅੰ-14, ਅੰ-17, ਅੰ-21, 21-30 ਅਤੇ 31-40, ਚੈੱਸ ਅਤੇ ਲਾਅਨ ਟੈਨਿਸ ਖੇਡ ਅੰ-14, ਅੰ-17, ਅੰ-21, 21-30, 31-40, 41-55, 56-65 ਅਤੇ 65 ਸਾਲ ਤੋਂ ਉਪਰ ਦੀ ਕੈਟਾਗਰੀ ਦੇ ਮੁਕਾਬਲੇ ਕਰਵਾਏ ਜਾਣੇ ਹਨ।

ਉਨ੍ਹਾਂ ਦੱਸਿਆ ਕਿ ਉਪਰੋਕਤ ਤਿੰਨਾਂ ਖੇਡਾਂ ਵਿੱਚੋ ਖੇਡ ਲਾਅਨ ਟੈਨਿਸ ਦੇ ਮੁਕਾਬਲੇ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ ਕਰਵਾਏ ਜਾਣਗੇ।

- ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 -

ਬਲਾਕ ਪੱਧਰੀ ਖੇਡਾਂ ਅਮਿੱਟ ਅਤੇ ਖੁਬਸੂਰਤ ਯਾਦਾਂ ਬਿਖੇਰਦੀਆਂ ਹੋਈਆਂ ਆਪਣੇ ਅਗਲੇ ਪੜ੍ਹਾਅ ਵੱਲ ਵਧੀਆਂ ----- ਅਖੀਰਲੇ ਦਿਨ ਫੱਸਵੇਂ ਮੁਕਾਬਲੇ ਹੋਏ--
ਲੁਧਿਆਣਾ, 10 ਸੰਤਬਰ (ਟੀ. ਕੇ. ) -
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਵੱਖ-ਵੱਖ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਅੱਜ ਆਖਰੀ ਦਿਨ ਅਮਿਟ ਅਤੇ ਖੁਬਸੂਰਤ ਯਾਦਾਂ ਵਿਖੇਰਦੀਆਂ ਹੋਈਆਂ ਆਪਣੇ ਅਗਲੇ ਪੜ੍ਹਾਅ ਵੱਲ ਵੱਧ ਗਈਆਂ।ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਮਰਾਲਾ, ਮਲੌਦ, ਰਾਏਕੋਟ ਅਤੇ ਲੁਧਿਆਣਾ-1 ਦੀਆਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੈਦਾਨਾਂ ਵਿੱਚ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ। 

ਉਨ੍ਹਾਂ ਖੇਡ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਥਲੈਟਿਕਸ 100 ਮੀਟਰ ਲੜਕੇ ਅੰਡਰ-21 ਸਾਲ ਵਿੱਚ ਰਾਹੁਲ ਅੱਵਲ ਰਿਹਾ ਜਦਕਿ ਆਦਰਸ਼ ਕੁਮਾਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ 'ਚ ਲਵਕੇਸ਼ ਨੇ ਪਹਿਲਾ ਸਥਾਨ ਉਮਾ ਸ਼ੰਕਰ ਨੇ ਦੂਜਾ ਸਥਾਨ। 200 ਮੀਟਰ ਵਿਸ਼ਵਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਅਤੇ ਪਵਨ ਨੇ ਦੂਜਾ ਸਥਾਨ। 500 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਜਦਕਿ 5000 ਮੀਟਰ ਵਿੱਚ ਕ੍ਰਿਸ਼ਨ ਲਾਲ ਨੇ ਪਹਿਲਾ ਅਤੇ ਹਰਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਲੰਬੀ ਛਾਲ ਵਿੱਚ ਅੰਕਿਤ ਨੇ ਪਹਿਲਾ, ਉਮਾ ਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਗਗਨਦੀਪ ਸਿੰਘ ਪਹਿਲਾ, ਤਹਿਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਅੰਡਰ 21 ਸਾਲ ਵਿੱਚ ਕਾਜਲ ਪਹਿਲਾਂ ਅਤੇ ਪੂਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਸੋਨਿਕਾ ਨੇ ਵਾਜੀ ਮਾਰੀ।ਖੋ-ਖੋ ਅੰਡਰ-21 ਸਾਲ ਲੜਕਿਆਂ ਵਿੱਚ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਮਿਲਰ ਗੰਜ ਨੇ ਪਹਿਲਾ, ਸੈਕਰਡ ਸੋਲ ਸਕੂਲ ਧਾਂਦਰਾ ਦੂਜਾ ਅਤੇ ਗੁਰੂ ਰਾਮ ਰਾਏ ਬਾੜੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਫੁੱਟਵਾਲ ਲੜਕੇ ਅੰਡਰ-21 ਵਿੱਚ ਆਈ.ਪੀ.ਐਸ. ਫੁੱਟਬਾਲ ਅਕੈਡਮੀ ਨੇ ਪਹਿਲਾ, ਇਮੋਰਟਲ ਫੁੱਟਬਾਲ ਕਲੱਬ ਨੇ ਦੂਜਾ ਅਤੇ ਦੁੱਗਰੀ ਫੁੱਟਬਾਲ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਵਾਲ ਲੜਕੇ ਅੰਡਰ-21-30 ਸਾਲ ਵਿੱਚ ਸੁਪਰ ਸਟਰਾਈਕਰ ਫੁੱਟਬਾਲ ਕਲੱਬ ਅਵੱਲ ਰਿਹਾ ਜਦਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੌਦ ਵਿਖੇ ਐਥਲੈਟਿਕਸ ਲੰਮੀ ਛਾਲ ਅੰਡਰ-21 ਸਾਲ ਲੜਕੇ 'ਚ ਪ੍ਰਭਜੋਤਿ ਸਿੰਘ ਨੇ ਪਹਿਲਾ ਸਥਾਨ, ਜਸਕਰਨ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਬੀਰਇੰਦਰ ਸਿੰਘ ਪਹਿਲਾ, ਤਰਨਪ੍ਰੀਤ ਸਿੰਘ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਅੰਡਰ-21 ਸਾਲ 'ਚ ਪਿਯੂਸ਼ ਪਹਿਲਾ ਸਥਾਨ, ਮਨਵੀਰ ਸਿੰਘ ਦੂਜਾ ਅਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਅੰਡਰ 21 ਸਾਲ ਵਿੱਚ 'ਚ ਸਿਮਰਨਪ੍ਰੀਤ ਸਿੰਘ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਹਰਮਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਮਰਾਲਾ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ 'ਚ ਫੁੱਟਬਾਲ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਪਹਿਲਾ ਅਤੇ ਪਿੰਡ ਚੱਕ ਮਾਫੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਮਾਨੂੰਪੁਰ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਸਾਲ ਲੜਕਿਆਂ 'ਚ ਫੁੱਟਬਾਲ ਕਲੱਬ ਮਾਨੂੰਪੁਰ ਨੇ ਪਹਿਲਾ ਸਥਾਨ ਅਤੇ ਪਿੰਡ ਗਗੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 21-30 ਸਾਲ ਲੜਕੇ - ਫੁੱਟਬਾਲ ਕਲੱਬ ਸਮਰਾਲਾ ਨੇ ਬਾਜੀ ਮਾਰੀ। ਫੁੱਟਬਾਲ ਅੰਡਰ 31-40 ਸਾਲ ਲੜਕੇ - ਪਿੰਡ ਚੱਕਮਾਫੀ ਦੀ ਟੀਮ ਅੱਵਲ ਰਹੀ। ਵਾਲੀਬਾਲ ਅੰਡਰ-21 ਸਾਲ ਦੇ ਵਿੱਚ - ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਨੇ ਪਹਿਲਾ ਅਤੇ ਗ੍ਰਾਮ ਪੰਚਾਇਤ ਪਿੰਡ ਰਾਜੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਇਲ ਕਬੱਡੀ ਅੰਡਰ-21 ਲੜਕਿਆਂ ਵਿੱਚ ਪਿੰਡ ਹੈਡੋ ਨੇ ਪਹਿਲਾ ਸਥਾਨ ਅਤੇ ਪਿੰਡ ਸਲੋਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਲ ਸਟਾਇਲ ਕਬੱਡੀ ਵਿੱਚ ਪਿੰਡ ਮਾਣਕੀ ਨੇ ਪਹਿਲਾਂ ਸਥਾਨ ਅਤੇ ਪਿੰਡ ਮਾਨੂੰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਵਲੋਂ ਬਲਾਕ ਰਾਏਕੋਟ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਹੋਈਆਂ ਖੇਡਾਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਐਥਲੈਟਿਕਸ 21 ਸਾਲ 100 ਮੀਟਰ ਲੜਕੀਆਂ - ਰਮਨਜੋਤ ਕੌਰ ਨੇ ਪਹਿਲਾ ਅਤੇ ਕਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। 200 ਮੀਟਰ 'ਚ ਰਮਨਜੋਤ ਕੌਰ ਨੇ ਪਹਿਲਾ, ਰਤਨਵੀਰ ਕੌਰ ਨੇ ਦੂਜਾ ਜਦਕਿ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 400 ਮੀਟਰ ਵਿੱਚ ਕਮਲਪ੍ਰੀਤ ਕੌਰ ਨੇ ਪਹਿਲਾ ਅਤੇ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵਿੱਚ ਰਤਨਵੀਰ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਅਤੇ ਅੰਜੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ।

ਲੰਬੀ ਛਾਲ ਸਿਮਰਨਜੋਤ ਕੌਰ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਅਤੇ ਅਨੁਰਾਧਾ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ 21 -30 ਸਾਲ 100 ਮੀਟਰ ਲੜਕੇ - ਸੁਖਦੀਪ ਸਿੰਘ ਪਹਿਲਾ ਜਦਕਿ ਨਵਦੀਪ ਸਿੰਘ ਨੇ ਦੂਜਾ ਸਥਾਨ ਸਥਾਨ ਹਾਸਲ ਕੀਤਾ।  200 ਮੀਟਰ ਗੁਰਕਮਲ ਸਿੰਘ ਨੇ ਪਹਿਲਾ, ਸੁਖਦੀਪ ਸਿੰਘ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਵਿੱਚ ਗੁਰਕਮਲ ਸਿੰਘ ਨੇ ਪਹਿਲਾ ਅਤੇ ਗੁਰਜੰਟ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਗੁਰਜੰਟ ਸਿੰਘ ਨੇ ਪਹਿਲਾ, ਦਿਲਵਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।

ਲੰਬੀ ਛਾਲ ਸਿਮਰਨਜੋਤ ਕੌਰ ਨੇ ਪਹਿਲਾ ਸਥਾਨ, ਸਿਵਾਨੀ ਨੇ ਦੂਜਾ ਅਤੇ ਅਨੁਰਾਧਾ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਸਾਲ ਲੜਕੇ 'ਚ ਪਿੰਡ ਜ਼ੋਹਲਾ ਪਹਿਲਾ, ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੂਜਾ ਜਦਕਿ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-17 ਸਾਲ ਲੜਕੇ 'ਚ ਸਰਕਾਰੀ ਹਾਈ ਸਕੂਲ ਨੂਰਪੁਰਾ ਨੇ ਪਹਿਲਾ, ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਦੂਜਾ ਅਤੇ ਸ. ਸੰਤੋਖ ਸਿੰਘ ਸਕੂਲ ਰਾਏਕੋਟ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-19 ਸਾਲ ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-20 ਸਾਲ ਲੜਕੇ 'ਚ ਬਾਬਾ ਸ੍ਰੀ ਚੰਦ ਪਬਲਿਕ ਸਕੂਲ ਨੂਰਪੁਰਾ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੂਜਾ ਸਥਾਨ ਅਤੇ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-21 ਤੋ 30 ਸਾਲ ਲੜਕੇ 'ਚ ਪਿੰਡ ਅੱਛਰਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ-20 ਸਾਲ ਲੜਕੀਆਂ 'ਚ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਝੋਰੜਾਂ ਨੇ ਪਹਿਲਾ ਸਥਾਨ ਹਾਸਲ ਕੀਤਾ।

ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦੀ ਹਾਦਸੇ ’ਚ ਦਰਦਨਾਕ ਮੌਤ

ਸਮਰਾਲਾ ,10 ਮਾਰਚ -(ਜਨ ਸ਼ਕਤੀ ਨਿਊਜ਼ ਬਿਊਰੋ )-  ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਪ੍ਰਮੋਟਰ ਅਮਰੀਕਾ ਰਹਿੰਦੇ ਪਰਵਾਸੀ ਭਾਰਤੀ ਜਸਦੇਵ ਸਿੰਘ ਗੋਲਾ ਦੀ ਦੇਰ ਰਾਤ ਸਮਰਾਲਾ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ। ਪਵਾਤ ਪਿੰਡ ਦੇ ਨਹਿਰ ਪੁਲ਼ ’ਤੇ ਉਨ੍ਹਾਂ ਦੀ ਗੱਡੀ ਅੱਗੇ ਕੋਈ ਅਵਾਰਾ ਪਸ਼ੂ ਅਚਾਨਕ ਆ ਜਾਣ ਕਾਰਨ ਪਿੱਛੋਂ ਆ ਰਹੇ ਟਰੱਕ ਨਾਲ ਹੋਈ ਟੱਕਰ ਦੌਰਾਨ ਭਿਆਨਕ ਸੜਕ ਹਾਦਸਾ ਵਾਪਰਿਆ।  ਪਿੰਡ ਝਾੜ ਸਾਹਿਬ ਦੇ ਰਹਿਣ ਵਾਲੇ ਜਸਦੇਵ ਸਿੰਘ ਗੋਲਾ ਖੁੱਦ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਰਹਿ ਚੁੱਕੇ ਹਨ। ਪੰਜਾਬ ਦੀਆਂ ਵਿਰਾਸਤੀ ਖੇਡਾਂ ਖਾਸਕਰ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਉਹ ਕਰੀਬ 20 ਦਿਨ ਪਹਿਲਾ ਹੀ ਮਾਲਵੇ ਦੇ ਮਸ਼ਹੂਰ ਖੇਡ ਮੇਲੇ ਵਿੱਚ ਮੇਜ਼ਬਾਨੀ ਕਰਨ ਲਈ ਭਾਰਤ ਪਰਤੇ ਸਨ। ਉਹ ਇਸ ਮਾਲਵਾ ਖੇਡ ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸਨ ਅਤੇ ਹਰ ਸਾਲ ਹੀ ਇਸ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਲਈ ਉੱਚੇਚੇ ਤੌਰ ’ਤੇ ਇੱਥੇ ਪੁੱਜਦੇ ਸਨ।  ਜਸਦੇਵ ਗੋਲਾ ਦੀ ਮੌਤ ਨਾਲ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਵਿੱਚ ਡੂੰਘੇ ਸੋਗ ਦੀ ਲਹਿਰ ਫੈਲ ਗਈ ਹੈ। 

ਡਾ. ਬਲਜਿੰਦਰ ਸਿੰਘ, ਮੁਖੀ, ਸਰੀਰਿਕ ਸਿੱਖਿਆ ਵਿਭਾਗ ਸੁਧਾਰ ਕਾਲਜ ਦਾ ਹੋਇਆ ਸਨਮਾਨ

ਰਾਏਕੋਟ, 13 ਫਰਵਰੀ ( ਗੁਰਭਿੰਦਰ ਗੁਰੀ) ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬਲਜਿੰਦਰ ਸਿੰਘ ਨੂੰ ਸਰਕਾਰੀ ਕਾਲਜ ਸੁਨਾਮ ਵਿਖ਼ੇ ਸਕੂਲੀ ਕੈਬਿਨਟ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਓ. ਐਸ. ਡੀ ਟੂ ਸੀ. ਐਮ ਮਨਜੀਤ ਸਿੰਘ ਲਾਲੀ ਵਲੋਂ ਦ੍ਰੋਣਾ ਫ਼ਿਜੀਕਲ ਐਜੂਕੇਸ਼ਨ ਅਵਾਰਡ ਨਾਲ਼ ਸਨਾਮਾਨਿਤ ਕੀਤਾ ਗਿਆ। ਇਹ ਅਵਾਰਡ ਉਹਨਾਂ ਨੂੰ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਸਰੀਰਿਕ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਡ ਸਾਹਿਤ ਵਿੱਚ ਪਾਏ ਵੱਡਮੁਲੇ ਯੋਗਦਾਨ ਦੇ ਇਬਜ਼ ਵਿੱਚ ਦਿੱਤਾ ਗਿਆ। ਡਾ. ਬਲਜਿੰਦਰ ਸਿੰਘ ਬਤੌਰ ਸਰੀਰਿਕ ਸਿੱਖਿਆ ਅਧਿਆਪਕ ਵਜੋਂ ਪਿਛਲੇ 18 ਸਾਲਾਂ ਤੋਂ ਤਨਦੇਹੀ ਨਾਲ਼ ਸੇਵਾਵਾਂ ਨਿਭਾ ਰਹੇ ਹਨ, ਅਤੇ ਪਿਛਲੇ ਸਾਲ ਸਿਤੰਬਰ ਵਿੱਚ ਉਹਨਾਂ ਨੂੰ ਸੁਧਾਰ ਕਾਲਜ ਦੀ ਮੈਨੇਜਮੈਂਟ ਵਲੋਂ l ਵਿਭਾਗ ਮੁਖੀ ਦਾ ਅਹੁਦਾ ਦਿੱਤਾ ਗਿਆ। ਏਸੇ ਦੌਰਾਨ ਡਾ. ਬਲਜਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਐਜੂਕੇਸ਼ਨ ਫੈਕਲਟੀ ਦਾ ਐੱਡਡ ਮੈਂਬਰ ਵੀ ਚੁਣਿਆ ਗਿਆ। ਏਹੋ ਨਹੀਂ ਡਾ. ਬਲਜਿੰਦਰ ਸਿੰਘ ਸਮੇਂ ਸਮੇਂ ਸਿਰ ਪੰਜਾਬ ਯੂਨੀਵਰਸਿਟੀ ਸਪੋਰਟਸ ਕਮੇਟੀ ਵਲੋਂ ਐਥਲਿਟਕਸ, ਫੁੱਟਬਾਲ ਅਤੇ ਵਾਟਰ ਸਪੋਰਟਸ ਦੀਆਂ ਸਿਲੈਕਸ਼ਨ ਕਮੇਟੀਆਂ ਦਾ ਮੈਂਬਰ ਵੀ ਨਿਯੁਕਤ ਕੀਤਾ ਜਾਂਦਾ ਰਿਹਾ ਹੈ ਅਤੇ ਉਹ ਖ਼ੁਦ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਪੱਧਰ ਤੇ ਬਤੌਰ ਟੀਮ ਮੈਨੇਜਰ ਅਗਵਾਈ ਕਰਦੇ ਰਹੇ ਹਨ।

ਇਸ ਮੌਕੇ ਖੇਡ ਸਾਹਿਤ ਦੇ ਪਿਤਾਮਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਖੇਡ ਸਾਹਿਤ ਦੇ ਬਾਬਾ ਬੋਹੜ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਹ ਨਿਵੇਕਲਾ ਉੱਦਮ ਆਲ ਇੰਡੀਆ ਫ਼ਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ਼ ਸੰਭਵ ਹੋਇਆ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਨੇਗੀ ਅਤੇ ਮਨਦੀਪ ਸਿੰਘ ਸੁਨਾਮ ਦਾ ਅਹਿਮ ਯੋਗਦਾਨ ਰਿਹਾ

ਪੈਸੇਫਿਕ ਮਾਸਟਰ ਅਥਲੈਟਿਕਸ ਮੀਟ (ਗੋਆ) ਵਿੱਚ ਰੋਮੀ ਘੜਾਮੇਂ ਵਾਲ਼ਾ (35+ ਗਰੁੱਪ) ਨੇ ਲਾਇਆ ਮੈਡਲਾਂ ਦਾ ਚੋਕਾ

1500 ਤੇ 800 ਵਿੱਚ ਸੋਨੇ, 4×100 ਰਿਲੇਅ ਵਿੱਚ ਚਾਂਦੀ ਤੇ 400 ਮੀਟਰ ਵਿੱਚ ਤਾਂਬੇ ਦੇ ਜਿੱਤੇ ਕੁੱਲ ਚਾਰ ਤਮਗੇ

ਬਰਨਾਲਾ , 04 ਫਰਵਰੀ  ( ਅਵਤਾਰ ਸਿੰਘ ਰਾਏਸਰ  )  ਗੋਆ ਵਿਖੇ 6 ਫਰਵਰੀ ਨੂੰ ਸਮਾਪਤ ਹੋਈਆਂ ਪੈਸੇਫਿਕ ਮਾਸਟਰ ਅਥਲੈਟਿਕਸ ਮੀਟ (ਦੌੜਾਂ) ਵਿੱਚ ਗੁਰਬਿੰਦਰ ਸਿੰਘ ਰੋਮੀ (ਘੜਾਮੇਂ ਵਾਲ਼ਾ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1500 ਤੇ 800 ਵਿੱਚ ਸੋਨੇ, 4×100 ਰਿਲੇਅ ਵਿੱਚ ਚਾਂਦੀ ਤੇ 400 ਮੀਟਰ (35+ਗਰੁੱਪ) ਵਿੱਚ ਤਾਂਬੇ ਦੇ ਕੁੱਲ ਚਾਰ ਤਮਗੇ ਜਿੱਤੇ। ਜਿਸ ਬਾਰੇ ਰੋਮੀ ਨੇ ਆਪਣੇ ਕੋਚ ਰਾਜਨ ਕੁਮਾਰ ਦਾ ਸ਼ੁਕਰਾਨਾ ਕਰਦਿਆਂ ਦੱਸਿਆਂ ਕਿ ਉਨ੍ਹਾਂ ਦੁਆਰਾ ਕਰਵਾਈ ਗਈ ਤਿਆਰੀ ਕਾਰਨ ਹੀ ਇਹ ਪ੍ਰਦਰਸ਼ਨ ਸੰਭਵ ਹੋਇਆ। ਇਸ ਦੇ ਨਾਲ਼ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ, ਸੁਪਤਨੀ ਹਰਪਿੰਦਰ ਕੌਰ ਦੇ ਹਾਂ-ਪੱਖੀ ਰਵੱਈਏ ਰੂਪੀ ਯੋਗਦਾਨ ਨੂੰ ਤੇ ਬੀਬੀ ਰਣਬੀਰ ਕੌਰ ਬੱਲ ਯੂ.ਐੱਸ.ਏ. (ਰਿਟਾਇਰਡ ਪੀ.ਟੀ.ਆਈ.) ਵੱਲੋਂ ਸਮੇਂ ਸਮੇਂ 'ਤੇ ਦਿੱਤੇ ਸੁਝਾਵਾਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਹੁਣ ਗੋਆ ਤੋਂ ਵਾਪਸੀ ਸਮੇਂ 6 ਫਰਵਰੀ ਨੂੰ ਅਲਵਰ (ਰਾਜਸਥਾਨ) ਵਿੱਚ ਉਨ੍ਹਾਂ ਨੈਸ਼ਨਲ ਮਾਸਟਰ ਅਥਲੈਟਿਕਸ ਮੀਟ ਵਿੱਚ ਖੇਡ ਕੇ ਹੀ ਪਰਤਣਾ ਹੈ। ਉੱਥੇ ਵੀ ਪੂਰੀ ਕੋਸ਼ਿਸ਼ ਰਹੇਗੀ ਕਿ ਇਸੇ ਤਰ੍ਹਾਂ ਦਾ ਚੜ੍ਹਦੀ ਕਲਾ ਵਾਲਾ ਪ੍ਰਦਰਸ਼ਨ ਜਾਰੀ ਰਹੇ।

ਕਿਲ੍ਹਾ ਰਾਏਪੁਰ ਖੇਡਾਂ

ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ
7 ਸਾਲ ਤੋਂ 90 ਸਾਲ ਦੇ ਖਿਡਾਰੀ ਦਿਖਾ ਰਹੇ ਹਨ ਜੌਹਰ
7 ਸਾਲਾ ਗੁੰਜਣ ਤੇ 90 ਸਾਲਾ ਤੇਜਾ ਸਿੰਘ ਫੱਲੇਵਾਲ ਨੇ ਜਿੱਤੇ ਦਿਲ

ਲੁਧਿਆਣਾ 3 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) 83ਵੇਂ ਕਿਲ੍ਹਾ ਰਾਏਪੁਰ ਰੂਰਲ ਸਪੋਰਟਸ ਫੈਸਟੀਵਲ ਦੇ ਪਹਿਲੇ ਦਿਨ ਸੱਤ ਸਾਲ ਤੋਂ 90 ਸਾਲ ਦੇ ਖਿਡਾਰੀਆਂ ਨੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।ਇਨ੍ਹਾਂ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ‘ਚ ਜਿੱਥੇ 90 ਸਾਲਾ ਤੇਜਾ ਸਿੰਘ ਨੇ ਹਿੱਸਾ ਲਿਆ ਉੱਥੇ 7 ਸਾਲ ਦੀ ਗੁੰਜਣ ਨੇ ਵੀ ਸ਼ਮੂਲੀਅਤ ਕੀਤੀ। ਤੇਜਾ ਸਿੰਘ ਨੇ ਬਜੁਰਗਾਂ ਦੀ 80 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ‘ਚ ਦੂਸਰਾ ਸਥਾਨ ਹਾਸਿਲ ਕਰਕੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਲੁਧਿਆਣਾ ਜਿਲ੍ਹੇ ਨਾਲ ਸਬੰਧਤ ਤੇਜਾ ਸਿੰਘ 1994 ਤੋਂ ਦੌੜਾਂ ‘ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਹ 70 ਤੇ 75 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਏਸ਼ੀਆ ਰਿਕਾਰਡ ਵੀ ਬਣਾ ਚੁੱਕੇ ਹਨ। ਖੇਤੀਬਾੜੀ ਕਿੱਤੇ ਨਾਲ ਜੁੜੇ ਤੇਜਾ ਸਿੰਘ ਦਾ ਪ੍ਰਣ ਹੈ ਕਿ ਉਹ ਆਖਰੀ ਦਮ ਤੱਕ ਖੇਡਾਂ ‘ਚ ਹਿੱਸਾ ਲੈਂਦਾ ਰਹੇਗਾ।
ਕਿਲ੍ਹਾ ਰਾਏਪੁਰ ਖੇਡਾਂ ਦੇ 1500 ਦੌੜਾਂ ਮੁਕਾਬਲੇ ‘ਚ ਕਰਨਾਲ ਦੀ ਗੁੰਜਣ ਨੇ ਹਿੱਸਾ ਲਿਆ।ਪਵਨ ਕੁਮਾਰ ਪਹਿਲਵਾਨ ਦੀ ਸਪੁੱਤਰੀ ਗੁੰਜਣ ਆਪਣੇ ਚਾਚਾ ਨੀਰਜ ਤੋਂ ਸਿਖਲਾਈ ਲੈ ਰਹੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਖੇਡਾਂ ‘ਚ ਹਿੱਸਾ ਲੈ ਰਹੀ ਹੈ ਅਤੇ ਇੱਕ ਸਾਲ ਤੋਂ ਮੁਕਾਬਲੇਬਾਜ਼ੀ ‘ ਹਿੱਸਾ ਲੈ ਰਹੀ ਹੈ। ਗੁੰਜਣ ਆਪਣੇ ਉਮਰ ਵਰਗ ਦੇ ਮੁਕਾਬਲਿਆਂ ‘ਚ 12 ਕਿਲੋਮੀਟਰ ਤੱਕ ਦੀਆਂ ਦੌੜਾਂ ਜਿੱਤ ਚੁੱਕੀ ਹੈ। ਗੁੰਜਣ ਇੰਨ੍ਹਾਂ ਖੇਡਾਂ ‘ਚ ਭਾਵੇਂ ਤਗਮਾ ਨਹੀਂ ਜਿੱਤ ਸਕੀ ਪਰ ਉਸ ਵੱਲੋਂ ਦੌੜ ਪੂਰੀ ਕਰਕੇ ਦਰਸ਼ਕਾਂ ਦੀ ਵਾਹ ਵਾਹ ਤੇ ਉਤਸ਼ਾਹੀ ਇਨਾਮ ਜਰੂਰ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
ਤਸਵੀਰ- ਗੁੰਜਣ ਤੇ ਤੇਜਾ ਸਿੰਘ

ਕਿਲ੍ਹਾ ਰਾਏਪੁਰ ਖੇਡਾਂ ਦੇ ਨਤੀਜੇ 3 ਫਰਵਰੀ 2023

ਰਾਏਪੁਰ,03 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਬਜਰੁਗਾਂ ਦੀਆਂ 80 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਖੱਜੂ ਰਾਮ ਧਨੌਲਾ (ਬਰਨਾਲਾ) ਪਹਿਲੇ ਤੇ ਤੇਜਾ ਸਿੰਘ ਫੱਲੇਵਾਲ ਦੂਸਰੇ ਸਥਾਨ ‘ਤੇ ਰਿਹਾ।65 ਤੋਂ 70 ਸਾਲ ਉਮਰ ਵਰਗ ‘ਚ ਸੁਰਿੰਦਰਪਾਲ ਸਿੰਘ ਹੁਸ਼ਿਆਰਪੁਰ ਪਹਿਲੇ, ਸੱਤਪਾਲ ਬੁਰਾ ਹਰਿਆਣਾ ਦੂਸਰੇ ਤੇ ਲਖਵੀਰ ਸਿੰਘ ਤੀਸਰੇ ਸਥਾਨ ‘ਤੇ ਰਿਹਾ।
ਲੜਕੀਆਂ ਦੀ 1500 ਮੀਟਰ ਦੌੜ ‘ਚ ਰੇਨੂੰ ਰਾਣੀ ਸੰਗਰੂਰ ਪਹਿਲੇ, ਮਨਦੀਪ ਕੌਰ ਬਠਿੰਡਾ ਦੂਸਰੇ ਤੇ ਰਮਨਜੀਤ ਕੌਰ ਸੰਗਰੂਰ ਤੀਸਰੇ ਸਥਾਨ ‘ਤੇ ਰਹੀ। ਲੜਕਿਆਂ ਦੀ 1500 ਮੀਟਰ ਦੌੜ ‘ਚ ਵਰਿੰਦਰ ਸਿੰਘ ਡੇਹਲੋਂ ਪਹਿਲੇ, ਜਗਦੇਵ ਸਿੰਘ ਜਲੰਧਰ ਦੂਸਰੇ ਤੇ ਪ੍ਰਭਜੋਤ ਸਿੰਘ ਸੰਗਰੂਰ ਤੀਸਰੇ ਸਥਾਨ ‘ਤੇ ਰਿਹਾ। ਸਾਰੇ ਜੇਤੂ ਅਥਲੀਟਾਂ ਨੂੰ ਕਰਮਵਾਰ 5 ਹਜ਼ਾਰ, 3 ਹਜ਼ਾਰ ਤੇ 2 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।
ਹਾਕੀ ਪੁਰਸ਼ਾਂ ਦੇ ਵਰਗ ‘ਚ ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਨਰਵਾਣਾ (ਹਰਿਆਣਾ) ਨੂੰ ਟਾਈਬਰੇਕਰ ਰਾਹੀਂ 3-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਦੂਸਰੇ ਮੇਚ ‘ਚ ਰਾਮਪੁਰ ਅਕੇਡਮੀ ਨੇ ਕਿਲ੍ਹਾ ਰਾਏਪੁਰ ਨੂੰ 2-1 ਨਾਲ ਹਰਾਇਆ। ਲੜਕੀਆਂ ਦੇ ਮੈਚ ‘ਚ ਦਿੱਲੀ ਨੇ ਕੁਰੂਕਸ਼ੇਤਰ ਨੂੰ 5-1 ਨਾਲ ਹਰਾਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ।
ਇਸ ਤੋਂ ਇਲਾਵਾ ਟਰਾਲੀ ਬੈਕ ਲਗਾਉਣ, ਟਰਾਲੀ ਖਾਲੀ ਕਰਨ ਤੇ ਰੱਸਾਕਸੀ ਦੇ ਮੁਢਲੇ ਦੌਰ ਦੇ ਮੁਕਾਬਲੇ ਕਰਵਾਏ ਗਏ।

ਜਗਰਾਉਂ ਦੀਆਂ ਬੱਚੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪ੍ਰਾਪਤ ਕੀਤੀ ਵੱਡੀ ਨਕਦ ਇਨਾਮ ਰਾਸ਼ੀ 

ਜਗਰਾਉਂ 18 ਨਵੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੁਆਰਾ ਇਸ ਸਾਲ ਸ਼ੁਰੂ ਕਰਵਾਏ ਖੇਡ ਮੇਲੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਗਰਾਉਂ ਸ਼ਹਿਰ ਦੀਆਂ ਦੋ ਭੈਣਾਂ ਨੂਰ ਸ਼ਰਮਾ ਅਤੇ ਅਨੁਸ਼ਕਾ ਸ਼ਰਮਾ ਨੇ ਲੁਧਿਆਣਾ ਜਿਲਾ ਵਲੋਂ ਰਾਜ ਪੱਧਰੀ ਤੀਰ ਅੰਦਾਜੀ ਦੇ ਮੁਕਾਬਲੇ ਵਿੱਚ ਤਿੰਨ ਸੋਨੇ ਦੇ ਤਿੰਨ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਜਗਰਾਉਂ ਸ਼ਹਿਰ ਦਾ ਮਾਣ ਵਧਾਇਆ ਹੈ ਕਲ਼ ਲੁਧਿਆਣਾ ਸ਼ਹਿਰ ਵਿਖੇ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਜੇਤੂ ਖਿਡਾਰੀਆਂ ਦੇ ਖਾਤਿਆਂ ਵਿੱਚ ਨਕਦ ਰਾਸ਼ੀ ਭੇਜੀ ਜਿਸ ਤਹਿਤ ਇਹਨਾਂ ਬੱਚੀਆਂ  ਨੂੰ ਕ੍ਮ ਅਨੁਸਾਰ ਬੱਤੀ ਹਾਜ਼ਰ  32000 /ਰੁਪਏ ਅਤੇ ਉਨੱਤੀ ਹਾਜ਼ਰ  29000/ ਰੁਪਏ ਦੀ ਵੱਡੀ ਰਾਸ਼ੀ ਹੋਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਮੀਤ ਹੇਅਰ ਜੀ ਦੇ ਇਸ ਸਲਾਘਾਯੋਗ ਉੱਦਮ ਲਈ ਮਾਪਿਆਂ ਨੇ ਪੰਜਾਬ ਸਰਕਾਰ ਦਾ ਬੁਹਤ ਧੰਨਵਾਦ ਕੀਤਾ ਹੈ ਨਵੇਂ ਉਭਾਰਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਬਹੁਤ ਸੁਚੱਜੇ ਕਦਮ ਹੈ ਅਗਲੇ ਸਾਲ ਦੀਆਂ ਖੇਡਾਂ ਲਈ ਖਿਡਾਰੀ ਹੁਣੇ ਤੋਂ ਹੀ ਜੋਸ਼ ਅਤੇ ਉਤਸਾਹ ਨਾਲ ਤਿਆਰੀ ਕਰਨ ਦੇ ਰੱਅ ਵਿੱਚ ਆ ਗਏ ਹਨ।

ਬਲਾਕ ਪੱਧਰੀ ਖੇਡਾ ਦਾ ਵਿਧਾਇਕ ਮਾਣੂੰਕੇ ਨੇ ਕੀਤਾ ਉਦਘਾਟਨ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ  ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਈਆ ਜਾ ਰਹੀਆ ਹਨ।ਇਨ੍ਹਾ ਬਲਾਕ ਪੱਧਰੀ ਖੇਡਾ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਅੰਡਰ 17 ਵਿਚ ਰੱਸਾਕੱਸੀ ਦੇ ਮਾਕਾਬਲੇ ਕਰਵਾਏ ਗਏ ਜਿਨ੍ਹਾ ਵਿਚ ਜਗਰੂਪ ਸਿੰਘ,ਕੁਲਜੀਤ ਸਿੰਘ,ਸੁਖਪ੍ਰੀਤ ਸਿੰਘ,ਜਗਦੀਪ ਸਿੰਘ,ਗੁਰਵੀਰ ਸਿੰਘ,ਜਗਜੀਤ ਸਿੰਘ,ਜਸਪਿੰਦਰ ਸਿੰਘ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ,ਤਰਨਵੀਰ ਸਿੰਘ,ਸਹਿਜਪ੍ਰੀਤ ਸਿੰਘ,ਸੁਰਸਿਮਰਨ ਸਿੰਘ,ਇੰਦਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਵਿਚ ਸਪਰਿੰਗ ਡਿਊ ਪਬਲਿਕ ਸਕੂਲ ਜਗਰਾਉ ਨੇ ਪਹਿਲਾ,ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਜਗਰਾਉ ਨੇ ਦੂਜਾ ਅਤੇ ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ,ਫੁੱਟਵਾਲ ਅੰਡਰ 17 ਵਿਚ ਸਰਕਾਰੀ ਹਾਈ ਸਕੂਲ ਮੱਲ੍ਹਾ ਨੇ ਪਹਿਲਾ, ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਮੁਬਾਰਕਾ ਦਿੰਦਿਆ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਕੇ ਖੇਡਾ ਦਾ ਮੋਹਰੀ ਸੂਬਾ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਕਿਉਕਿ ਖੇਡਾ ਜਿਥੇ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਬਣਾਉਦੀਆ ਹਨ।ਉਥੇ ਖੇਡਾ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵੀ ਵਧਾਉਦੀਆ ਹਨ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਐਸ ਡੀ ਐਮ ਵਿਕਾਸ ਹੀਰਾ,ਤਹਿਸੀਲਦਾਰ ਮਨਮੋਹਣ ਕੌਸ਼ਿਕ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਮੁਖਤਿਆਰ ਸਿੰਘ,ਗੁਰਮੇਲ ਸਿੰਘ,ਸੈਕਟਰੀ ਨਿਰਮਲ ਸਿੰਘ,ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਕਾਲਾ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਹੋਰ।

ਖੇਡਾਂ ਵਤਨ ਪੰਜਾਬ ਦੀਆਂ’

ਬਲਾਕ ਪੱਧਰੀ ਖੇਡਾਂ ਪਹਿਲੀ ਸਤੰਬਰ ਤੋਂ: ਡਿਪਟੀ ਕਮਿਸ਼ਨਰ

ਪਹਿਲੀ ਤੋਂ 9 ਸਤੰਬਰ ਤੱਕ ਚੱਲਣਗੇ ਬਲਾਕ ਪੱਧਰੀ ਮੁਕਾਬਲੇ

ਮਹਿਲ ਕਲਾਂ 30 ਅਗਸਤ (ਡਾ ਸੁਖਵਿੰਦਰ ਸਿੰਘ ) ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਹਿਲੀ ਸਤੰਬਰ ਤੋਂ 3 ਸਤੰਬਰ ਤੱਕ ਚੱਲਣਗੇ। ਉਨਾਂ ਦੱਸਿਆ ਕਿ ਫੁੱਟਬਾਲ ਤੇ ਕਬੱਡੀ (ਸਰਕਲ ਸਟਾਈਲ) ਮੁਕਾਬਲੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਸਸ ਸਕੂਲ ’ਚ ਅਤੇ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਖੋ ਖੋ, ਕਬੱਡੀ (ਨੈਸ਼ਨਲ ਸਟਾਈਲ) ਮੁਕਾਬਲੇ ਸਰਕਾਰੀ ਹਾਈ ਸਕੂਲ, ਦੀਵਾਨਾ ਗਰਾਊੂਂਡ ’ਚ ਹੋਣਗੇ।  ਬਲਾਕ ਬਰਨਾਲਾ ਦੇ ਖੇਡ ਮੁਕਾਬਲੇ 4 ਤੋਂ 6 ਸਤੰਬਰ ਤੱਕ ਹੋਣਗੇ। ਐਥਲੈਟਿਕਸ, ਵਾਲੀਬਾਲ (ਸ਼ੂਟਿੰਗ 40-50 ਸਾਲ), ਰੱਸਾਕਸ਼ੀ, ਖੋ-ਖੋ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਅਤੇ ਫੁੱਟਬਾਲ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਅਤੇ ਐਸਐਸਡੀ ਕਾਲਜ ਬਰਨਾਲਾ, ਸਸਸ ਸਕੂਲ ਸੰਧੂ ਪੱਤੀ ਵਿਖੇ ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਈਲ), ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ (ਸਮੈਸ਼ਿੰਗ) ਕਰਵਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸ਼ਹਿਣਾ ਲਈ ਮੁਕਾਬਲੇ 7 ਸਤੰਬਰ ਤੋਂ 9 ਸਤੰਬਰ ਤੱਕ ਮੁਕਾਬਲੇ ਕਰਵਾਏ ਜਾਣਗੇ। ਪਬਲਿਕ ਸਟੇਡੀਅਮ ਭਦੌੜ ’ਚ ਐਥਲੈਟਿਕਸ, ਵਾਲੀਬਾਲ, ਰੱਸਾਕਸ਼ੀ, ਕਬੱਡੀ (ਸਰਕਲ ਸਟਾਈਲ) ਅਤੇ ਸਸਸ ਸਕੂਲ ਭਦੌੜ ’ਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੌਕੇ ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨਾਂ ਖੇਡਾਂ ਵਿੱਚ ਜਿਸ ਪਿੰਡ/ਸਕੂਲ/ਕਲੱਬ ਦੀ ਟੀਮ ਜਾਂ ਵਿਅਕਤੀਗਤ ਖਿਡਾਰੀ ਭਾਗ ਲਵੇਗਾ, ਸਬੰਧਤ ਪਿੰਡ ਦੇ ਸਰਪੰਚ/ਸਕੂਲ ਦੇ ਮੁਖੀ/ਸਪੋਰਟਸ ਕਲੱਬ ਵੱਲੋਂ ਤਸਦੀਕ ਹੋਣੀ ਲਾਜ਼ਮੀ ਹੈ। ਖਿਡਾਰੀ ਆਪਣੇ ਵੱਲੋਂ ਭਰਿਆ ਗਿਆ ਆਫਲਾਈਨ ਤਸਦੀਕਸ਼ੁਦਾ ਫਾਰਮ ਅਤੇ ਆਨਲਾਈਨ ਫਾਰਮ ਦਾ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਟੂਰਨਾਮੈਂਟ ਵਾਲੇ ਦਿਨ ਆਪਣੇ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਖਿਡਾਰੀ ਆਪਣੇ ਨਾਲ ਆਪਣਾ ਆਧਾਰ ਕਾਰਡ, ਜਨਮ ਤਰੀਕ ਦਾ ਅਸਲੀ ਸਬੂਤ ਅਤੇ ਫੋਟੋ ਕਾਪੀ ਨਾਲ ਲੈ ਕੇ ਆਉਣ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ। ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਐਂਟਰੀ ਟਾਈਮ 7 ਵਜੇ ਹੋਵੇਗਾ। ਜ਼ਿਲਾ ਪੱਧਰ ਅਤੇ ਸੂਬਾ ਪੱਧਰ ਟੂਰਨਾਮੈਂਟ ਲਈ ਆਨਲਾਈਨ ਰਜਿਸਟ੍ਰੇਸ਼ਨ 

'ਚਕਰ ਸਪੋਰਟਸ ਅਕੈਡਮੀ' ਵੱਲੋਂ ਮਨਾਇਆ ਗਿਆ ਖੇਡ ਦਿਵਸ

ਹਠੂਰ,30,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਪ੍ਰਸਿੱਧ ਚਕਰ ਸਪੋਰਟਸ ਅਕੈਡਮੀ ਵੱਲੋਂ '5ਜੈਬ ਫਾਊਂਡੇਸ਼ਨ' ਅਤੇ 'ਨਹਿਰੂ ਯੁਵਾ ਕੇਂਦਰ ਲੁਧਿਆਣਾ' ਦੇ ਸਹਿਯੋਗ ਨਾਲ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਚਕਰ ਵਿਖੇ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਬੱਚਿਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਪ੍ਰੇਰਨਾਮਈ ਲੈਕਚਰ ਦਿੰਦਿਆ ਕਿਹਾ ਕਿ ਸਾਡੇ ਜੀਵਨ ਵਿੱਚ ਖੇਡਾਂ ਦੀ ਇੱਕ ਵਿਸ਼ੇਸ ਮਹੱਤਤਾ ਹੈ,ਕਿਉਕਿ ਖੇਡਾ ਜਿਥੇ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵਧਾਉਦੀਆ ਹਨ।ਉੱਥੇ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਰੱਖਦੀਆ ਹਨ।ਇਸ ਮੌਕੇ ਫੱੁਟਬਾਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਅਮਿਤ ਕੁਮਾਰ ਨੇ ਖੇਡ ਐਕਸ਼ਨਾਂ ਅਤੇ ਜ਼ਿੰਦਗੀ ਦੇ ਆਪਸੀ ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜ਼ਿੰਦਗੀ ਦੇ ਵੱਡੇ ਵੱਡੇ ਸਬਕ ਖੇਡ ਮੈਦਾਨਾਂ ਵਿੱਚੋਂ ਸਿੱਖੇ ਜਾਂਦੇ ਹਨ।ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਵੀ ਖੇਡ ਦਿਵਸ ਦੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।ਆਪਣੇ ਖਾਸ ਸੰਦੇਸ਼ ਵਿੱਚ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਸ਼ਮੀਤ ਕੌਰ ਨੇ ਪਿੰਡ ਚਕਰ ਦੇ ਖੇਡ ਸਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਚਕਰ ਨੇ ਖੇਡ ਖੇਤਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ ਚਕਰ ਦੇ ਨੌਜਵਾਨ ਰਾਸ਼ਟਰੀ ਹਿਤ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਖੇਡ ਦਿਵਸ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਉਨ੍ਹਾ ਨਾਲ ਖੇਡ ਪ੍ਰੇਮੀ ਅਤੇ ਦਰਸਕ ਹਾਜ਼ਰ ਸਨ। ਫੋਟੋ ਕੈਪਸ਼ਨ:-ਖੇਡ ਦਿਵਸ ਮਨਾਉਣ ਸਮੇਂ ਖਿਡਾਰੀ ਅਤੇ ਪਿੰਡ ਚਕਰ ਵਾਸੀ।