You are here

ਭਾਰਤ

ਭਾਈ ਪਰਵਾਨਾ ਦੀ ਗਿਰਫਤਾਰੀ ਉਤੇ ਜਾਗੋ ਨੇ ਜਤਾਇਆ ਐਤਰਾਜ਼

ਭਗਵੰਤ ਮਾਨ ਸਿੱਖ ਨੌਜਵਾਨਾਂ ਨੂੰ ਕੁਚਲਣ ਦੀ ਬੇਅੰਤ ਸਿੰਘ ਦੀ ਨੀਤੀ 'ਤੇ ਚਲਣ ਦੀ ਗੁਸਤਾਖੀ ਨਾਂ ਕਰੇ : ਜੀਕੇ

ਨਵੀਂ ਦਿੱਲੀ (1 ਮਈ 2022) ਪਟਿਆਲਾ ਹਿੰਸਾ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਸਮਾਜਿਕ ਕਾਰਕੁੰਨ ਭਾਈ ਬਰਜਿੰਦਰ ਸਿੰਘ ਪਰਵਾਨਾ ਦੀ ਕੀਤੀ ਗਈ ਗਿਰਫਤਾਰੀ ਉਤੇ ਜਾਗੋ ਪਾਰਟੀ ਨੇ ਐਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਪਿੱਛੇ ਸੁਰੱਖਿਆ ਲੈਣ ਦੀ ਸ਼ਿਵ ਸੈਨਾ ਆਗੂਆਂ ਦੀ ਮੰਸ਼ਾ ਵਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਜੀਕੇ ਨੇ ਕਿਹਾ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਆਮ ਆਦਮੀ ਪਾਰਟੀ ਸ਼ੁਰੂ ਤੋਂ ਪਾਸਾ ਵੱਟ ਕੇ ਚਲ ਰਹੀ ਹੈ। ਪਰ ਦੂਜੇ ਪਾਸੇ ਸ਼ਿਵ ਸੈਨਾ ਦੇ ਕਥਿਤ ਆਗੂ ਹਰੀਸ਼ ਸਿੰਗਲਾ ਵੱਲੋਂ ਖਾਲਿਸਤਾਨ ਦੇ ਨਾਂ ਉਤੇ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਪਟਿਆਲਾ ਪੁਲਿਸ ਨੂੰ ਅਗਾਊਂ ਸੂਚਨਾ ਦੇਣ ਵਾਲੇ ਭਾਈ ਪਰਵਾਨਾ ਨੂੰ ਪੁਲਿਸ ਨੇ ਮਾਸਟਰਮਾਇੰਡ ਦੱਸਕੇ ਗਿਰਫ਼ਤਾਰ ਕਰ ਲਿਆ ਹੈ। ਇਹ ਤਾਂ ਸਿੱਧੇ ਤੌਰ 'ਤੇ ਵਿਹਸਲ ਬਲੋਅਰ ਨੂੰ ਮਾਸਟਰਮਾਇੰਡ ਦੱਸਣ ਦੀ ਪੁਲਿਸ ਦੀ ਥਯੋਰੀ ਜਾਪਦੀ ਹੈ। ਪੰਜਾਬ ਵਿੱਚ 35 ਜਥੇਬੰਦੀਆਂ ਵੱਲੋਂ ਆਪਣੇ ਆਪ ਨੂੰ ਸ਼ਿਵ ਸੈਨਾ ਦੱਸਣ ਦੀ ਸਾਡੇ ਕੋਲ ਜਾਣਕਾਰੀ ਹੈ ਤੇ ਜ਼ਿਆਦਾਤਰ ਆਗੂਆਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਦੀ ਦੁਕਾਨ ਉਤੇ ਇਕੋਂ ਸੌਦਾ 'ਖਾਲਿਸਤਾਨ' ਹੈ, ਜਿਸ ਦੀ ਆੜ ਵਿੱਚ ਬੜਕਾਂ ਮਾਰ ਕੇ ਇਹ ਸੁਰਖਿਆ ਲਭਦੇ ਹਨ।

 

ਜੀਕੇ ਨੇ ਸ਼ਿਵ ਸੈਨਾ ਦੇ ਕਥਿਤ ਆਗੂਆਂ ਨੂੰ ਵੰਗਾਰਦੇ ਹੋਏ ਕਿਹਾ ਕਿ ਤੁਸੀਂ ਤਾਂ ਸਿਰਫ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਣ ਦੀਆਂ ਗਿੱਦੜ ਭਬਕੀਆਂ ਦੇਣ ਜੋਗੇ ਹੋ। ਮੈਂ ਤਾਂ ਅਮਰੀਕਾ ਤੇ ਕੈਨੇਡਾ ਵਿੱਚ ਇਨ੍ਹਾਂ ਦੇ ਬਦਮਾਸ਼ਾਂ ਦੇ ਖੁਦ ਉਤੇ 3 ਹਮਲੇ ਝੱਲੇ ਹਨ ਤੇ ਇਨ੍ਹਾਂ ਦੇ ਖਿਲਾਫ ਅਮਰੀਕਾ ਵਿੱਚ ਕਾਨੂੰਨੀ ਲੜਾਈ ਲੜਣ ਦੀ ਹਿਮਾਕਤ ਵੀ ਮੈਂ ਕੀਤੀ ਹੈ। ਇਸ ਲਈ ਸ਼ਿਵ ਸੈਨਾ ਆਗੂ ਪੰਜਾਬ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਨਾਂ 'ਤੇ ਬਦਨਾਮ ਕਰਨ ਦੇ ਆਪਣੇ ਏਜੰਡੇ ਨੂੰ ਸੰਕੋਚ ਕੇ ਰੱਖਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਭਗਵੰਤ ਮਾਨ ਦੀ ਸ਼ਕਤੀਆਂ ਦਾ ਰਿਮੋਟ ਹੋਣ ਦਾ ਦਾਅਵਾ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਨੇ 5 ਵਾਰ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਮਤੇ ਨੂੰ ਠੁਕਰਾਇਆ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਕਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਜ਼ਮਾਨਤ ਮਾਮਲੇ ਵਿੱਚ ਜਵਾਬ ਨਹੀਂ ਦਾਖਲ ਕਰਨ ਕਰਕੇ ਸਰਕਾਰ ਨੂੰ ਝਾੜ ਪਾਉਂਦੇ ਹੋਏ 5000 ਰੁਪਏ ਦਾ ਜੁਰਮਾਨਾ ਲਾਇਆ ਹੈ। ਬੰਦੀ ਸਿੰਘਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਦਾ ਸਲੀਕਾ ਭਾਈ ਪਰਵਾਨਾ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਹੈ। ਇਸ ਗੱਲ ਦੀ ਪੁਸ਼ਟੀ ਸਿੱਖਾਂ ਦੇ ਵਿਰੋਧੀ ਸੁਮੇਧ ਸੈਣੀ ਨੂੰ ਕੁਝ ਦਿਨਾਂ ਪਹਿਲਾਂ ਅਦਾਲਤ ਤੋਂ ਮਿਲੀ ਜ਼ਮਾਨਤ ਤੋਂ ਵੀ ਹੁੰਦੀ ਹੈ, ਜਿਥੇ ਪੰਜਾਬ ਸਰਕਾਰ ਦੇ ਵਕੀਲ ਉਸ ਦੇ ਖਿਲਾਫ ਦਲੀਲਾਂ ਦੇਣ ਤੋਂ ਗ਼ੁਰੇਜ਼ ਕਰਦੇ ਨਜ਼ਰ ਆਏ ਸਨ। ਜੀਕੇ ਨੇ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਨੌਜਵਾਨਾਂ ਨੂੰ ਕੁਚਲਣ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਨੀਤੀ 'ਤੇ ਚਲਣ ਦੀ ਗੁਸਤਾਖੀ ਨਾਂ ਕਰੇ, ਕਿਉਂਕਿ ਇਸ ਦੇ ਨਾਲ ਪੰਜਾਬ ਦੀ ਸ਼ਾਂਤ ਫਿਜ਼ਾ ਖ਼ਰਾਬ ਹੋਣ ਦਾ ਖਦਸ਼ਾ ਪੈਦਾ ਹੋ ਸਕਦਾ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

 

ਚੰਡੀਗੜ੍ਹ, 24 ਮਾਰਚ,(ਜਨਸ਼ਕਤੀ ਨਿਊਜ਼ ਬਿਊਰੋ )ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਭਗਵੰਤ ਮਾਨ ਅੱਜ ਸਵੇਰੇ ਹੀ ਦਿੱਲੀ ਪਹੁੰਚੇ ਸਨ। ਸੂਬੇ ਵਿੱਚ ਮੁੱਖ ਮੰਤਰੀ    ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪੀਐੱਮ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ। ਭਗਵੰਤ ਮਾਨ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰ ਸਕਦੇ ਹਨ।ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਚਰਖਾ ਅਤੇ ਫੁਲਕਾਰੀ ਭੇਟ ਕੀਤੀ। ਸੂਬੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਹੈ। ਮਾਨ ਨੇ   ਕੁਝ ਸਮਾਂ ਪਹਿਲਾ ਟਵੀਟ ਰਾਹੀਂ ਹੋਈ ਮੀਟਿੰਗ ਵਾਰੇ ਜਾਣਕਾਰੀ ਦਿੱਤੀ ਅਤੇ ਆਖਿਆ  ਅੱਜ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਭਖਦੇ ਮਸਲਿਆਂ ਤੇ ਕੇਂਦਰ ਸਰਕਾਰ ਤੋਂ ਲੋੜੀਂਦਾ ਸਹਿਯੋਗ ਮਿਲੇਗਾ ।

ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ BBMB ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਸ ਦਰਜ ਕਰਨ ਦੀ ਸੰਭਾਵਨਾ ਤਲਾਸ਼ਣ ਦੀ ਸਲਾਹ

ਚੰਡੀਗੜ੍ਹ, 20 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ  )ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਨੂੰ ਇਸ ਮੁੱਦੇ ’ਤੇ ਕੇਸ ਦਰਜ ਕਰਨ ਦੀ ਸੰਭਾਵਨਾ ਤਲਾਸ਼ਣੀ ਚਾਹੀਦੀ ਹੈ। ਇਸਦੇ ਲਈ ਉਨ੍ਹਾਂ ਨੂੰ ਆਪਣੇ ਐਡਵੋਕੇਟ ਜਨਰਲ ਨਾਲ ਚਰਚਾ ਕਰਨੀ ਚਾਹੀਦੀ ਹੈ। ਇਸ ਮਾਮਲੇ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 131 ਤਹਿਤ ਬੀਬੀਐਮਬੀ ਸੋਧ ਨਿਯਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਤੋਂ ਸੰਸਦ ਮੈਂਬਰ ਹੋਣ ਕਾਰਨ ਉਹ ਵੀ ਇਨ੍ਹਾਂ ਨਿਯਮਾਂ ਦਾ ਵਿਰੋਧ ਕਰਨਗੇ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਇਹ ਮੁੱਦਾ ਉਠਿਆ ਸੀ ਕਿ ਬੀਬੀਐਮਬੀ ਵਿੱਚ ਕੇਂਦਰ ਨੇ ਪੰਜਾਬ ਦੀਆਂ ਅਸਾਮੀਆਂ ਵਿੱਚ ਕਟੌਤੀ ਕਰ ਦਿੱਤੀ ਹੈ। ਹਾਲਾਂਕਿ ਮਾਮਲਾ ਇਹ ਵੀ ਉੱਠਿਆ ਕਿ ਪੰਜਾਬ ਸਰਕਾਰ ਨੇ ਕਦੇ ਵੀ ਉਥੇ ਅਸਾਮੀਆਂ ਦੇ ਬਰਾਬਰ ਭਰਤੀ ਨਹੀਂ ਕੀਤੀ। ਇਸ ਲਈ ਪਿਛਲੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਿੱਤੀਆਂ ਭਗਵੰਤ ਮਾਨ ਨੂੰ ਪੰਜਾਬ ਦਾ ਸੀਐਮ ਬਣਨ ਤੇ  ਟਵੀਟ ਰਾਹੀਂ ਵਧਾਈਆਂ  

ਚੰਡੀਗੜ੍ਹ, 16  ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ ) ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ  ਹੈ  । ਵੱਖ-ਵੱਖ ਸਿਆਸੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਅਸੀਂ ਮਿਲ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗੇ। ਆਪਣੇ ਟਵਿੱਟਰ 'ਤੇ ਉਨ੍ਹਾਂ ਲਿਖਿਆ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ। 

ਪੱਤਰਕਾਰ ਜਸਮੇਲ ਗ਼ਾਲਿਬ ਦਾ ਅਚਾਨਕ ਦੇਹਾਂਤ   

ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਹੁਤ ਹੀ ਸਤਿਕਾਰ ਯੋਗ ਪੱਤਰਕਾਰ ਜਸਮੇਲ ਗ਼ਾਲਿਬ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ  ਰੋਜ਼ਾਨਾ ਦੀ ਤਰ੍ਹਾਂ ਆਪਣੀ ਫ਼ੇਸਬੁੱਕ ਉੱਪਰ ਖ਼ਬਰਾਂ ਅਪਡੇਟ ਕਰ ਅਚਾਨਕ ਬਾਥਰੂਮ ਗਏ ਡਿੱਗ ਪਏ ਬੱਸ ਫੇਰ ਕੀ ਸੀ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਅਤੇ ਜਨ ਸ਼ਕਤੀ ਨਿਊਜ਼ ਪੰਜਾਬ ਦਾ ਇੱਕ ਅੰਬਰ ਵਿਚ ਟਹਿਕਦਾ ਤਾਰਾ ਸਦਾ ਲਈ ਟੁੱਟ ਗਿਆ ।  

 

 ਪੰਜਾਬੀ ਢਾਬਾ ਜੰਗੀਪੁਰ ਵਿਖੇ ਸੈਟੇਲਾਈਟ ਹੈਲਥ ਕੈਂਪ ਲਗਾਇਆ ਗਿਆ - ਪ੍ਰਧਾਨ ਮੋਹਣੀ

ਨਾਨਕਸਰ ਕਲੇਰਾਂ ( ਬਲਵੀਰ  ਸਿੰਘ ਬਾਠ) ਪੰਜਾਬੀ ਕੌਮ ਇਕ ਅਜਿਹੀ ਕੌਮ ਹੈ ਜੋ ਸਰਬੱਤ ਦੇ ਭਲੇ ਲਈ ਹਰ ਟੈੱਮ ਅਰਦਾਸ ਕਰਦੀ ਹੈ ਅਤੇ ਸਭ ਦਾ ਭਲਾ ਚਾਹੁੰਦੀ ਹੈ ਅਤੇ ਅੱਜ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪੰਜਾਬੀ ਢਾਬੇ ਦੇ ਮਾਲਕ ਮਨਜੀਤ ਸਿੰਘ ਮੋਹਣੀ ਜੰਗੀਪੁਰ ਤੋਂ ਜਾਣਕਾਰੀ ਦਿੰਦਿਆਂ ਦੱਸਦੇ  ਹਨ ਕਿ ਡਰਾਇਵਰ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਪੰਜਾਬੀ ਢਾਬਾ ਜੰਗੀਪੁਰ ਤੋਂ  ਫਰੀ ਮੈਡੀਕਲ ਸੈਟੇਲਾਈਟ ਕੈਂਪ ਲਗਾਇਆ ਗਿਆ ਜਿਸ ਵਿਚ ਉੱਚ ਕੋਟੀ ਦੇ ਡਾਕਟਰਾਂ ਦੀ ਟੀਮ ਨੇ ਫ੍ਰੀ ਮੈਡੀਕਲ ਚੈੱਕਅਪ ਕੀਤਾ ਅਤੇ ਮੌਕੇ ਤੇ ਦਵਾਈ ਵੀ ਦਿੱਤੀ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਰੇ ਸੈਟੇਲਾਈਟ ਮੈਡੀਕਲ ਚੈੱਕਅੱਪ ਕੈਂਪ ਲਗਵਾ ਕੇ ਮਨ ਨੂੰ ਬੜੀ  ਸੰਤੁਸ਼ਟੀ ਮਿਲੀ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਵੀ ਇਹੋ ਜਿਹੇ ਕੈਂਪ ਸਾਨੂੰ ਲਗਵਾਉਣੇ ਚਾਹੀਦੇ ਹਨ ਤਾਂ ਜੋ ਲੋੜਵੰਦ  ਵਿਅਕਤੀਆਂ ਦਾ ਭਲਾ ਹੋ ਸਕੇ ਅਤੇ ਲੋਕ ਵੱਧ ਤੋਂ ਵੱਧ ਲਾਭ ਲੈ ਸਕਣ ਉਨ੍ਹਾਂ ਅੱਗੇ ਕਿਹਾ ਕਿ ਲੌਕ ਡਾਊਨ ਵੇਲੇ ਵੀ ਜੰਗੀਪੁਰ ਤੋਂ ਸੰਗਤਾਂ ਲਈ ਫ੍ਰੀ ਗੁਰੂ ਕੇ ਲੰਗਰ ਲਵਾਏ ਸਨ

ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਚਰਨਜੀਤ ਸਿੰਘ ਚੰਨੀ -ਰਾਹੁਲ ਗਾਂਧੀ 

ਮੁੱਲਾਂਪੁਰ ਦਾਖਾ, 6 ਫਰਵਰੀ (ਸਤਵਿੰਦਰ ਸਿੰਘ ਗਿੱਲ) ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਦੇ ਰੂਪ ਵਜੋਂ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕੀਤਾ ਤਾਂ ਹਰਸ਼ਿਲਾ ਰਿਜ਼ੋਰਟ ਵਿਖੇ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਚੰਨੀ ਦੇ ਨਾਂ ਦਾ ਸਵਾਗਤ ਕੀਤਾ ਗਿਆ ਅਤੇ ਰਾਹੁਲ ਗਾਂਧੀ ਜਿੰਦਾਬਾਦ, ਚਰਨਜੀਤ ਸਿੰਘ ਚੰਨੀ ਜਿੰਦਾਬਾਦ ਅਤੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਦੇ ਨਾਅਰੇ ਲਾ ਕੇ ਆਸਮਾਨ ਗੁੰਜਾ ਦਿੱਤਾ। ਇਸ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਕੈਂਪੇਨ ਕਮੇਟੀ ਦੇ ਇੰਚਾਰਜ਼ ਸੁਨੀਲ ਜਾਖੜ ਨੇ ਭਾਜਪਾ, ਆਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ 700 ਕਿਸਾਨਾਂ ਦੀ ਸ਼ਹੀਦੀ ਦੇ ਜਿੰਮੇਵਾਰ ਕਹਿੰਦਿਆਂ ਅਤੇ ਲਖੀਮਪੁਰ ਖੀਰੀ ਦੇ ਦੇ ਕਿਸਾਨਾਂ ਦੇ ਕਾਤਲਾਂ ਦਾ ਹਿਸਾਬ ਲੈਣ ਲਈ ਅਗਾਮੀ ਚੋਣਾਂ ਵਿੱਚ ਉਨ੍ਹਾ ਨੂੰ ਸਬਕ ਸਿਖਾਉਣ ਲਈ ਵੰਗਾਰਿਆ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਪੰਜਾਬ ਅਤੇ ਪੰਜਾਬੀਅਤ ਦਾ ਆਸ਼ਿਕ ਦੱਸਦਿਆਂ ਕਿਹਾ ਕਿ ਉਹ ਸਰਕਾਰ ਆਉਣ ਤੋਂ ਬਾਅਦ ਪਾਰਟੀ ਦੇ ਵਰਕਰਾਂ ਨੂੰ ਸਾਰੀਆਂ ਚੇਅਰਮੈਨੀਆਂ ਨਾਲ ਨਿਵਾਜਣਗੇ। ਮੁੱਖ ਮੰਤਰੀ ਚੰਨੀ ਨੇ ਇਸ ਸਮੇਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ 111 ਦਿਨਾਂ ਦੇ ਕਾਰਜ ਕਾਲ ਵਿੱਚ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਾਲ ਸੂਬੇ ਦੇ ਲੋਕਾਂ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਅਤੇ ਲੋਕ ਲਾਭ ਹਿਤ ਸਕੀਮਾਂ ਲਾਗੂ ਕੀਤੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਤੋਂ ਪਹਿਲਾਂ ਸੂਬੇ ਦੇ ਪਾਰਟੀ ਆਗਆਂ ਨੂੰ ਹੀਰੇ ਕਹਿੰਦਿਆਂ ਕਿਹਾ ਕਿ ਉਨ੍ਹਾ ਆਪ ਇਹ ਫੈਸਲਾ ਨਹੀ ਕੀਤਾ ਕਿ ਸੂਬੇ ਵਿੱਚ ਅਗਾਮੀ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਵੇਗਾ ਬਲਕਿ ਇਹ ਪੰਜਾਬ ਦੇ ਲੋਕਾਂ ਨੇ ਅਤੇ ਪੰਜਾਬ ਦੀ ਸਾਰੀ ਕਾਂਗਰਸ ਪਾਰਟੀ ਨੇ ਕੀਤੀ ਮੰਗ ਹੈ ਕੇ ਚੰਨੀ  ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਰਵਨੀਤ ਬਿੱਟੂ, ਕੈਪਟਨ ਸੰਦੀਪ ਸੰਧੂ, ਮੇਅਰ ਲੁਧਿਆਣਾ ਬਲਕਾਰ ਸਿੰਘ ਸੰਧੂ, ਭਾਰਤ ਭੂਸ਼ਨ ਆਸ਼ੂ, ਜਗਤਾਰ ਸਿੰਘ ਜੱਗਾ, ਲਖਵੀਰ ਸਿੰਘ ਲੱਖਾ, ਸੰਜੀਵ ਤਲਵਾਰ, ਕਰਮਜੀਤ ਸੋਨੀ ਗਾਲਿਬ, ਅਸ਼ਵਨੀ ਸ਼ਰਮਾ ਆਦਿ ਵੀ ਸਟੇਜ ਤੇ ਹਾਜਰ ਸਨ।

ਖ਼ਾਲਸਾ ਏਡ ਵੱਲੋਂ ਪਿੰਡ ਸੰਗਤਪੁਰਾ ਝਿੜੀ ਵਿਖੇ ਲਾਇਆ ਜਾਵੇਗਾ ਜੰਗਲ -Video

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਢੈਪੀ ਵਿਖੇ ਲੱਗੇਗਾ ਵੱਡਾ ਜੰਗਲ  

ਪੱਤਰਕਾਰ ਬਲਬੀਰ ਬਾਠ ਦੀ ਵਿਸ਼ੇਸ਼ ਰਿਪੋਰਟ  

ਫੇਸਬੁੱਕ ਵੀਡੀਓ ਲਿੰਕ ; https://fb.watch/aRf-P6BxaQ/

ਕੇਂਦਰ ਸਰਕਾਰ ਵੱਲੋਂ FAKE ਖ਼ਬਰਾਂ ਚਲਾਉਣ ਵਾਲੇ 35 youtube ਚੈਨਲ ਤੇ 2 ਵੈਬਸਾਈਟਾਂ Block

ਨਵੀਂ ਦਿੱਲੀ, 21 ਜਨਵਰੀ(ਏਜੰਸੀ  )ਕੇਂਦਰ ਸਰਕਾਰ ਵੱਲੋਂ 35 ਯੂਟਿਊਬ ਚੈਨਲਾਂ ਅਤੇ 2 ਵੈਬਸਾਈਟਾਂ ਨੂੰ Block ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 35 ਯੂਟਿਊਬ ਚੈਨਲਾਂ ਅਤੇ 2 ਵੈਬਸਾਈਆਂ ਨੂੰ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚੈਨਲਾਂ ਅਤੇ ਵੈਬਸਾਈਟ ਨੂੰ ਪਾਕਿਸਤਾਨ ਤੋਂ ਚਲਾਇਆ ਜਾ ਰਿਹਾ ਸੀ। ਮੰਤਰਾਲੇ ਮੁਤਾਬਕ, ਇਨ੍ਹਾਂ ਚੈਨਲਾਂ ਅਤੇ ਵੈਬਸਾਈਟ ਰਾਹੀਂ ਭਾਰਤ ਵਿਰੋਧ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਵਿੱਚ ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ ਅਤੇ ਇਕ ਫੇਸਬੁੱਕ ਅਕਾਊਂਟ ਨੂੰ ਵੀ BLOCK ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਵਿਭਾਗ ਵੱਲੋਂ ਇਹ ਬੰਦ ਕੀਤੇ ਗਏ ਇਨ੍ਹਾਂ ਯੂਟਿਊਬ ਚੈਨਲਾਂ ਉਤੇ ਸਬਕਰਾਈਬ ਇਕ ਕਰੋੜ 20 ਲੱਖ ਤੋਂ ਜ਼ਿਆਦਾ ਸਨ। ਇਨ੍ਹਾਂ ਦੀਆਂ ਵਿਡੀਓ ਨੂੰ 130 ਕਰੋੜ ਤੋਂ ਜ਼ਿਆਦਾ ਬਾਰ ਦੇਖਿਆ ਗਿਆ ਹੈ। ਭਾਰਤੀ ਖੁਫੀਆ ਏਜੰਸੀਆਂ ਇਨ੍ਹਾਂ ਸੋਸ਼ਲ ਮੀਡੀਆ ਉਤੇ ਪਿਛਲੇ ਲੰਬੇ ਸਮੇਂ ਤੋਂ ਨਿਗਰਾਨੀ ਕਰ ਰਹੀਆਂ ਸਨ।

ਲਖੀਮਪੁਰ ਖੀਰੀ ਮਾਮਲਾ ਪੁਲਿਸ ਨੇ ਦਾਖਲ ਕੀਤੀ ਦੂਜੀ ਚਾਰਜਸ਼ੀਟ ਜਿਸ ਵਿੱਚ 7 ਕਿਸਾਨਾਂ ਨੂੰ ਬਣਾਇਆ ਦੋਸ਼ੀ

ਲਖਨਊ, 21 ਜਨਵਰੀ (ਏਜੰਸੀ  )ਉਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਲ ਕੀਤੀ। ਚਾਰਜਸ਼ੀਟ ਵਿੱਚ 7 ਕਿਸਾਨਾਂ ਖਿਲਾਫ ਤੇ ਇਕ ਡਰਾਈਵਰ ਤੇ ਦੋ ਭਾਜਪਾ ਆਗੂਆਂ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪਿਛਲੇ ਸਾਲ ਲਖੀਮਪੁਰ ਖੀਰੀ ਵਿੱਚ ਤਿੰਨ ਅਕਤੂਬਰ ਦੀ ਘਟਨਾ ਨੂੰ ਲੈ ਕੇ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੇ ਕਥਿਤ ਤੌਰ ਉਤੇ ਆਪਣੀ ਐਸਯੂਵੀ ਨਾਲ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਭੜਕੀ ਹਿੰਸਾ ਵਿੱਚ ਦੋ ਭਾਜਪਾ ਵਰਕਰਾਂ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਡਰਾਈਵਰ ਤੇ ਭਾਜਪਾ ਵਰਕਰਾਂ ਦੇ ਕਤਲ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਦਾਖਿਲ ਕੀਤੀ ਗਈ ਪਹਿਲੀ ਚਾਰਜਸ਼ੀਟ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੂੰ ਦੋਸ਼ੀ ਬਣਾਇਆ ਗਿਆ ਹੈ। ਯੂਪੀ ਪੁਲਿਸ ਨੇ ਘਟਨਾ ਦੇ ਅਗਲੇ ਦਿਨ ਆਸ਼ੀਸ਼ ਮਿਸ਼ਰਾ ਅਤੇ 12 ਹੋਰ  ਨੂੰ ਕਤਲ ਦੇ ਦੋਸ਼ ’ਚ ਨਾਮਜ਼ਦ ਕਰਦੇ ਹੋਏ ਐਫਆਈਆਰ ਦਰਜ ਕੀਤੀ ਸੀ।

ਏਅਰ ਇੰਡੀਆ ਵੱਲੋਂ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ

5 ਜੀ ਸੇਵਾ ਬਣਦੀ ਹੈ ਏਅਰਲਾਈਨ ਲਈ ਰੁਕਾਵਟ  

ਨਵੀਂ ਦਿੱਲੀ , 20 ਜਨਵਰੀ (ਏਜੰਸੀ ) ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ777 ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ।ਦੱਸਣਯੋਗ ਹੈ ਕਿ 5ਜੀ ਸੇਵਾ ਵਿਰੁੱਧ ਏਅਰ ਇੰਡੀਆ ਵੱਲੋਂ ਹੁਣ ਤੱਕ ਅਮਰੀਕਾ ਲਈ 8 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਏਅਰ ਇੰਡੀਆ ਨੇ ਟਵੀਟ ਕੀਤਾ ਸੀ ਕਿ ਲੰਘੇ ਬੁੱਧਵਾਰ ਨੂੰ ਉਸ ਦੀਆਂ ਦਿੱਲੀ-ਨਿਊਯਾਰਕ, ਦਿੱਲੀ-ਸਾਨ ਫਰਾਂਸਿਸਕੋ, ਦਿੱਲੀ-ਸ਼ਿਕਾਗੋ, ਮੁੰਬਈ-ਨਿਊਜਰਸੀ ਉਡਾਣਾਂ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ ਏਅਰਲਾਈਨ ਨੇ ਦਿੱਲੀ ਤੋਂ ਵਾਸ਼ਿੰਗਟਨ ਦੀ ਫਲਾਈਟ ਨੂੰ ਰੀ-ਸ਼ਡਿਊਲ ਕਰਨ ਦੀ ਗੱਲ ਵੀ ਕਹੀ ਸੀ।ਏਅਰ ਇੰਡੀਆ ਨੇ ਉਡਾਣਾਂ ਰੱਦ ਕਰਨ ਦਾ ਫੈਸਲਾ ਇਸ ਲਈ ਲਿਆ ਸੀ ਕਿਉਂਕਿ 5ਜੀ ਨੈੱਟਵਰਕ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਕਈ ਹੋਰ ਏਅਰਲਾਈਨਾਂ ਦਾ ਵੀ ਇਹ ਕਹਿਣਾ ਹੈ ਕਿ 5ਜੀ ਤਕਨੀਕ ਏਅਰਪੋਰਟ ਦੇ ਆਲੇ-ਦੁਆਲੇ ਖਤਰਨਾਕ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਦੇ ਮੱਦੇਨਜ਼ਰ 5ਜੀ ਤਕਨੀਕ ਨੂੰ ਰਨਵੇ ਤੋਂ ਦੋ ਮੀਲ ਦੀ ਦੂਰੀ 'ਤੇ ਰੱਖਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫੋਨ 'ਤੇ ਪੁੱਛਿਆ ਹਾਲ-ਚਾਲ

ਨਵੀਂ ਦਿੱਲੀ,  ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ।

ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕੋਰੋਨਾ ਦੇ ਇਲਾਜ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਪਿਛਲੇ ਦੋ ਦਿਨਾਂ ਤੋਂ ਜ਼ੇਰੇ ਇਲਾਜ ਸੀ। ਬੁੱਧਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਲਿਆਂਦਾ ਗਿਆ।

2017 ਦੀਆਂ ਚੋਣਾਂ ਹਾਰੇ 7 ਆਗੂ ਕਾਂਗਰਸ ਦੀ ਟਿਕਟ ਲੈਣ ਚ ਕਾਮਯਾਬ

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਕਾਂਗਰਸ ਉਮੀਦਵਾਰਾਂ ਦੀ ਪਹਿਲੀ ਲਿਸਟ ਚ ਜਿੱਥੇ ਚਾਰ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ, ਉੱਥੇ ਹੀ ਪਿਛਲੀਆਂ ਚੋਣਾਂ ਹਾਰਨ ਵਾਲੇ 7 ਉਮੀਦਵਾਰਾਂ ਨੂੰ ਮੁੜ ਮੌਕਾ ਦਿੱਤਾ ਗਿਆ ਹੈ।ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਵੱਖ-ਵੱਖ ਮਾਪਦੰਡਾਂ ਦਾ ਸਹਾਰਾ ਲਿਆ। ਇਸ ਦੇ ਆਧਾਰ 'ਤੇ ਪਾਰਟੀ ਨੇ ਸ਼ਰਤਾਂ ਪੂਰੀਆਂ ਕਰਨ ਵਾਲੇ ਆਗੂਆਂ ਨੂੰ ਹੀ ਟਿਕਟਾਂ ਦੇਣ ਦਾ ਫੈਸਲਾ ਕੀਤਾ। ਇਸ ਵਿੱਚ ਮਾਪਦੰਡ ਇਹ ਸੀ ਕਿ ਟਿਕਟ ਦੇ ਉਮੀਦਵਾਰ ਵਿੱਚ ਚੋਣ ਜਿੱਤਣ ਦੀ ਯੋਗਤਾ ਹੋਣੀ ਚਾਹੀਦੀ ਹੈ। ਬੇਸ਼ਕ ਉਹ ਪਿਛਲੀਆਂ ਚੋਣਾਂ 'ਚ ਜਿੱਤਿਆ ਜਾਂ ਹਾਰਿਆ ਹੋਵੇ। ਇਹੀ ਕਾਰਨ ਹੈ ਕਿ 2017 ਦੀਆਂ ਚੋਣਾਂ ਹਾਰਨ ਵਾਲੇ ਆਗੂ ਇਸ ਵਾਰ ਵੀ ਟਿਕਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। ਖਾਸ ਗੱਲ ਇਹ ਹੈ ਕਿ ਅਜਿਹਾ ਸਿਰਫ ਕਾਂਗਰਸ ਨੇ ਨਹੀਂ ਕੀਤਾ ਹੈ। ਦੂਜੀਆਂ ਪਾਰਟੀਆਂ ਵੀ ਹਾਰੇ ਹੋਏ ਉਮੀਦਵਾਰ 'ਤੇ ਉਸੇ ਤਰ੍ਹਾਂ ਦਾ ਦਾਅ ਲਗਾ ਕੇ ਉਸ ਨੂੰ ਆਪਣਾ ਉਮੀਦਵਾਰ ਬਣਾਉੰਦੀਆਂ ਰਹੀਆਂ ਹਨ।ਬਠਿੰਡਾ ਦੇਹਾਤੀ ਤੋਂ ਲਾਡੀ, 
ਤਲਵੰਡੀ ਸਾਬੋ ਤੋਂ ਜਟਾਣਾ
2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਠਿੰਡਾ ਦੇਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਰੂਬੀ ਨੂੰ 51572 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਉਮੀਦਵਾਰ ਹਰਵਿੰਦਰ ਲਾਡੀ ਨੂੰ 28939 ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ 22633 ਵੋਟਾਂ ਨਾਲ ਜਿੱਤ ਕੇ ਵਿਧਾਇਕ ਬਣੀ ਸੀ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਪ੍ਰੋਫ਼ੈਸਰ ਬਲਜਿੰਦਰ ਕੌਰ ਨੂੰ 54319 ਵੋਟਾਂ ਮਿਲੀਆਂ, ਜਦਕਿ ਕਾਂਗਰਸੀ ਉਮੀਦਵਾਰ ਖੁਸ਼ਬਾਜ਼ ਜਟਾਣਾ ਨੂੰ 35071 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ 19248 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਸੁਜਾਨਪੁਰ ਤੋਂ ਨਰੇਸ਼ ਪੁਰੀ
ਪਠਾਨਕੋਟ ਤੋਂ ਕਾਂਗਰਸ ਵੱਲੋਂ ਨਰੇਸ਼ ਪੁਰੀ ਨੂੰ ਸੁਜਾਨਪੁਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਹਿਲਾਂ ਦੋ ਵਾਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ, ਫਿਰ ਨਰੇਸ਼ ਪੁਰੀ ਸੁਜਾਨਪੁਰ ਹਲਕੇ ਤੋਂ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਉਹ ਦੋਵੇਂ ਵਾਰ ਹਾਰ ਗਏ। ਉਨ੍ਹਾਂ ਦੇ ਪਿਤਾ ਰਘੁਨਾਥ ਸਹਾਏ ਵੀ ਪੁਰੀ ਵੀ ਮੰਤਰੀ ਰਹਿ ਚੁੱਕੇ ਹਨ।

ਆਤਮਨਗਰ ਤੋਂ ਕੜਵਲ, ਦਾਖਾ ਤੋਂ ਸੰਧੂ
ਵਿਧਾਨ ਸਭਾ ਹਲਕਾ ਆਤਮਨਗਰ ਤੋਂ ਕੰਵਲਜੀਤ ਕੜਵਲ ਤੇ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਦੋਵੇਂ ਪਿਛਲੀਆਂ ਚੋਣਾਂ ਹਾਰ ਗਏ ਸਨ। ਰਾਏਕੋਟ ਤੋਂ ਹਾਰੇ ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

ਸਨੌਰ ਤੋਂ ਹੈਰੀ ਮਾਨ, ਭੱਠਲ ਤੋਂ ਲਹਿਰਾਗਾਗਾ
ਹਰਿੰਦਰਪਾਲ ਸਿੰਘ ਹੈਰੀ ਮਾਨ ਪਿਛਲੀਆਂ ਚੋਣਾਂ 'ਚ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਸਨ। ਕਾਂਗਰਸ ਨੇ ਇਸ ਵਾਰ ਵੀ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਸੰਗਰੂਰ ਦੇ ਹਲਕਾ ਲਹਿਰਾਗਾਗਾ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਬੀ ਭੱਠਲ ਪਰਮਿੰਦਰ ਸਿੰਘ ਢੀਂਡਸਾ ਤੋਂ ਹਾਰ ਗਏ ਸਨ।

ਪੰਜਾਬ ਵੋਟਾਂ ਦੀ ਤਰੀਕ ਤਬਦੀਲੀ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਰੀਕ ਬਦਲ ਗਈ ਹੈ । ਹੁਣ ਵੋਟਾਂ 14 ਨੂੰ ਨਹੀਂ  20 ਫਰਵਰੀ ਨੂੰ ਪੈਣਗੀਆਂ । ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ । ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ । ਉੱਥੇ ਹੀ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੱਲ੍ਹ ਚੋਣ ਕਮਿਸ਼ਨਰ ਵੱਲੋਂ 22 ਜਨਵਰੀ ਤੱਕ ਚੋਣ ਜਲਸਿਆਂ ਸੂਬੇ ਚ ਰੈਲੀਆਂ ਤੇ ਰੋਡ ਸ਼ੋਆਂ ਤੇ ਵੀ ਪਾਬੰਦੀ ਲਾਈ ਹੈ । 

 

 

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ - ਹੁਣ 23 ਜਨਵਰੀ ਤੋਂ ਸ਼ੁਰੂ ਹੋਵੇਗਾ ਗਣਤੰਤਰ ਦਿਵਸ ਦਾ ਜਸ਼ਨ, ਜਾਣੋ ਕੀ ਹੈ ਕਾਰਨ

ਨਵੀਂ ਦਿੱਲੀ ,  ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਸ਼ਾਮਿਲ ਕਰਨ ਲਈ ਗਣਤੰਤਰ ਦਿਵਸ ਸਮਾਗਮ ਹੁਣ 24 ਜਨਵਰੀ ਦੀ ਥਾਂ ਹਰ ਸਾਲ 23 ਜਨਵਰੀ ਤੋਂ ਸ਼ੁਰੂ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੇਸ਼ ਵਿੱਚ ਗਣਤੰਤਰ ਦਿਵਸ ਨਾਲ ਸਬੰਧਤ ਸਾਰੇ ਰੰਗਾਰੰਗ ਪ੍ਰੋਗਰਾਮ ਅਤੇ ਜਸ਼ਨ 24 ਜਨਵਰੀ ਤੋਂ ਸ਼ੁਰੂ ਹੁੰਦੇ ਸਨ ਪਰ ਕੇਂਦਰ ਸਰਕਾਰ ਨੇ 23 ਜਨਵਰੀ ਤੋਂ ਮਨਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, 23 ਜਨਵਰੀ ਨੂੰ ਬਹਾਦਰ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ, ਇਸ ਲਈ ਹੁਣ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੋਂ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ।

ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਦਾ ਸਮਾਗਮ ਹੁਣ ਹਰ ਸਾਲ 23 ਜਨਵਰੀ ਤੋਂ ਸ਼ੁਰੂ ਹੋਵੇਗਾ। ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਿਲ ਕਰਨ ਲਈ ਇਹ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਪਰਾਕ੍ਰਮ ਦਿਵਸ ਦੇ ਰੂਪ ’ਚ ਮਨਾਉਣ ਦੀ ਸ਼ੁਰੂਆਤ ਕੀਤੀ ਸੀ।

ਦੱਸ ਦੇਈਏ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹਰ ਸਾਲ ਹੋਰ ਵੀ ਕਈ ਦਿਨ ਮਨਾਏ ਜਾਣ ਲੱਗੇ ਹਨ, ਜੋ ਇਸ ਪ੍ਰਕਾਰ ਹਨ :

14 ਅਗਸਤ - ਵੰਡ ਦਾ ਭਿਆਨਕ ਯਾਦਗਾਰੀ ਦਿਨ।

31 ਅਕਤੂਬਰ - ਏਕਤਾ ਦਿਵਸ - ਰਾਸ਼ਟਰੀ ਏਕਤਾ ਦਿਵਸ (ਸਰਦਾਰ ਪਟੇਲ ਦਾ ਜਨਮ ਦਿਨ)।

15 ਨਵੰਬਰ – ਜਨਜਾਤੀ ਗੌਰਵ ਦਿਵਸ (ਭਗਵਾਨ ਬਿਰਸਾ ਮੁੰਡਾ ਦਾ ਜਨਮ ਦਿਨ)।

26 ਨਵੰਬਰ - ਸੰਵਿਧਾਨ ਦਿਵਸ।

26 ਦਸੰਬਰ - ਵੀਰ ਬਾਲ ਦਿਵਸ (4 ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ)।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੋਹੜੀ ਦੇ ਤਿਉਹਾਰ 'ਤੇ ਦਿੱਤੀ ਵਧਾਈ

ਨਵੀਂ ਦਿੱਲੀ, 13 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ। ਇਹ ਵਿਸ਼ੇਸ਼ ਦਿਨ ਸਾਡੇ ਸਮਾਜ ਵਿਚ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਅੱਗੇ ਵਧਾਏਗਾ।

ਬੱਤੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ  

ਦਿੱਲੀ /ਸਿੰਘੂ ਬਾਰਡਰ , 9 ਦਸੰਬਰ  (ਗੁਰਸੇਵਕ ਸੋਹੀ ) 

ਪੰਜਾਬ ਦੀ ਬੱਤੀ ਜਥੇਬੰਦੀਆਂ ਦੀ ਸਿੰਘ ਬਾਡਰ ਦਿੱਲੀ ਉੱਪਰ ਹੋਈ ਅਹਿਮ ਮੀਟਿੰਗ ਵਿੱਚ ਲਏ ਗਏ ਅਹਿਮ ਫ਼ੈਸਲੇ  

1) 9 ਦਸੰਬਰ ਨੂੰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੇ ਤੋਂ ਫਤਹਿ ਅਰਦਾਸ ਹੋਵੇਗੀ । 

2) 11 ਦਸੰਬਰ ਨੂੰ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਰਵਾਨਗੀ ।

3)13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। 

4)15 ਦਸੰਬਰ ਨੂੰ ਪੰਜਾਬ ਚ ਚਲਦੇ ਸਾਰੇ ਮੋਰਚੇ ਸਮਾਪਿਤ ਜਾਣਗੇ  ।

ਵਿਦੇਸ਼ਾਂ ਤੋਂ ਆਉਣ ਵਾਲੇ 30 ਹਜ਼ਾਰ ਯਾਤਰੀਆਂ ਦੀ ਟੈਸਟਿੰਗ ਕੀਤੀ ਗਈ 

10 ਪਾਏ ਗਏ ਓਮਨੀ ਕ੍ਰੌਨ ਪਾਜ਼ੇਟਿਵ  

ਪੁਣੇ , 07 ਦਸੰਬਰ (ਏਜੰਸੀ ) ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਕੋਛੜ ਦੇ ਲਈ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾ ਪ੍ਰਦੀਪ ਆਵਟੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤਕ ਵਿਦੇਸ਼ ਤੋਂ ਆਉਣ  ਤੀਹ ਹਜਾਰ ਯਾਤਰੀਅਾਂ ਦੀ ਟੈਸਟਿੰਗ ਕੀਤੀ ਗਈ ਹੈ ਦੱਸ ਓਮਨੀ ਕ੍ਰੌਨ ਪਾਜ਼ੇਟਿਵ ਪਾਏ ਗਏ ਹਨ ਕੋਵਿੰਦ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਵੈਕਸੀਨ ਦੀ ਪੂਰੀ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ । ਜੋ ਕਿ ਇੱਕੋ ਇੱਕ ਰਸਤਾ ਹੈ ਇਸ ਬਿਮਾਰੀ ਤੋਂ ਬਚਣ ਦਾ ।

ਕੇਰਲਾ ਚ ਟਮਾਟਰ ਦੀ ਕੀਮਤ ਇੱਕ 150 ਰੁਪਏ ਤੋਂ ਉੱਪਰ ਹੋਈ  

ਤਿਰੂਵਨੱਤਪੁਰ, 7 ਦਸੰਬਰ  (ਏਜੰਸੀ) ਭਾਰਤ ਅੰਦਰ ਲਗਾਤਾਰ ਟਮਾਟਰ ਦੀ ਕੀਮਤ ਅਸਮਾਨਾਂ ਨੂੰ ਛੂਹ ਰਹੀ ਹੈ ।ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਟਮਾਟਰ ਦੀ ਪ੍ਰਚੂਨ ਕੀਮਤ 160 ਰੁਪਏ ਪ੍ਰਤੀ ਕਿਲੋ ਤਕ ਜਾ ਪਹੁੰਚੀ ਹੈ। ਕੇਰਲਾ ਚ ਟਮਾਟਰ 140 ਤੋਂ 160 ਰੁਪਏ ਕਿਲੋ ਤਾਮਿਲਨਾਡੂ ਚ ਟਮਾਟਰ 90 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਵਾਰਡਰ ਸਟੇਜ ਦੀ ਕਮਾਨ ਅੱਜ ਔਰਤਾਂ ਨੇ ਸੰਭਾਲੀ

ਦਿੱਲੀ/ ਟੀਕਰੀ ਬਾਰਡਰ,07 ਦਸੰਬਰ ( ਗੁਰਸੇਵਕ ਸੋਹੀ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਅੱਜ ਔਰਤਾਂ ਨੇ ਸੰਭਾਲੀ। ਇੱਥੇ ਬਠਿੰਡਾ ਜ਼ਿਲ੍ਹੇ ਦੀ ਔਰਤ ਆਗੂ ਪਰਮਜੀਤ ਕੌਰ ਪਿੱਥੋ ਅਤੇ ਪਟਿਆਲਾ ਜ਼ਿਲ੍ਹੇ ਤੋਂ ਅਮਨਦੀਪ ਕੌਰ ਦੌਣਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਭਾਰਤੀ ਫੌਜਾਂ ਨੂੰ ਮਜ਼ਲੂਮ ਲੋਕਾਂ 'ਤੇ ਜਬਰ ਕਰਨ ਦੀਆਂ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ। ਪਿਛਲੇ ਦਿਨੀਂ ਨਾਗਾਲੈਂਡ 'ਚ ਜੋ ਆਦਿਵਾਸੀ ਲੋਕ ਜੰਗਲਾਂ ਦੇ ਸਹਾਰੇ ਆਪਣੀ ਦਿਨ ਕਟੀ ਕਰ ਰਹੇ ਹਨ। ਭਾਰਤੀ ਹਕੂਮਤ ਵੱਲੋਂ ਜੰਗਲਾਂ ਥੱਲੇ ਦੱਬੇ ਹੋਏ ਅਮੀਰ ਖ਼ਜ਼ਾਨਿਆਂ ਨੂੰ ਬਹੁਤ ਸਸਤੇ ਰੇਟਾਂ 'ਤੇ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਭਾਰਤੀ ਹਕੂਮਤ ਦੀ ਸੋਚੀ ਸਮਝੀ ਸਕੀਮ ਤਹਿਤ ਫੌਜ ਵੱਲੋਂ ਗੋਲੀਆਂ ਨਾਲ ਭੁੰਨਿਆ ਗਿਆ ਹੈ। ਨਾਗਾਲੈਂਡ ਦੇ ਸਧਾਰਨ ਨਿਹੱਥੇ ਲੋਕਾਂ ਦੇ ਕਤਲੇਆਮ ਦੀ ਅੱਜ ਦੀ ਸਟੇਜ ਤੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਤੋਂ ਇਲਾਵਾ ਅਜਿਹੇ ਜਾਬਰ ਹੱਲੇ ਬੰਦ ਕਰਨ ਦੀ ਮੰਗ ਕੀਤੀ ਗਈ। 
             ਮਾਲਣ ਕੌਰ ਕੋਠਾਗੁਰੂ ਅਤੇ ਛਿੰਦਰ ਕੌਰ ਗੰਢੂਆਂ ਨੇ ਕਿਹਾ ਕਿ ਭਾਵੇਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੰਮਾ ਸਮਾਂ ਸੰਘਰਸ਼ ਕਰਕੇ ਸਬਰ ਤੇ ਸੰਤੋਖ ਨਾਲ ਸੰਘਰਸ਼ੀ ਲੋਕਾਂ 'ਤੇ ਭਰੋਸਾ ਰੱਖ ਕੇ ਲੜੀ ਜਿਸਦਾ ਨਤੀਜਾ ਸਾਰੀ ਦੁਨੀਆਂ ਦੇ ਸਾਹਮਣੇ ਹੈ। ਸਾਮਰਾਜੀ ਕਾਰਪੋਰੇਟਾਂ ਦੀ ਵਫ਼ਾਦਾਰ ਕੇਂਦਰ ਦੀ ਹੰਕਾਰੀ ਹਕੂਮਤ ਨੂੰ ਗੋਡਣੀਏਂ ਕਰਕੇ ਆਪਣਾ ਹੀ ਥੁੱਕਿਆ ਚੱਟਣ ਯਾਨੀ ਕਾਲ਼ੇ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਪਿਛਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ਼ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਸਟੇਜ ਤੋਂ ਗੁਰਜੀਤ ਕੌਰ ਕੌਮੀ ਪ੍ਰਧਾਨ ਮਹਿਲਾ ਕਿਸਾਨ ਮਜ਼ਦੂਰ ਸਭਾ, ਗੁਰਮੇਲ ਕੌਰ ਕੋਠਾਗੁਰੂ, ਤਾਜ਼ਾ ਬੇਗਮ ਅਤੇ ਦਵਿੰਦਰ ਕੌਰ ਹਰਦਾਸਪੁਰਾ ਨੇ ਵੀ ਸੰਬੋਧਨ ਕੀਤਾ ।
ਜਾਰੀ ਕਰਤਾ ਸ਼ਿੰਗਾਰਾ ਸਿੰਘ ਮਾਨ