You are here

ਅੰਤਰਰਾਸ਼ਟਰੀ

ਭੱਟ ਮਿਲਾਪ ਦਿਵਸ ਸ੍ਰੀ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਗਿਆ-Video

ਭੱਟ ਸਾਹਿਬਾਨ ਦੀ ਬਾਣੀ ਸਾਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਤੇ ਸਮਰਪਣ ਭਾਵ ਦਿ੍ੜ੍ਹ ਕਰਵਾਉਂਦੀ ਹੈ-  ਭਾਈ ਲੌਗੋਵਾਲ

ਅੰਮਿ੍ਤਸਰ, ਸਤੰਬਰ 2019 - ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਈਆਂ । ਅਖੰਡ ਪਾਠ ਦੇ ਭੋਗ ਤੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਉਪ੍ਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਲੌਗੋਵਾਲ ਨੇ ਕਿਹਾ ਕਿ ਭੱਟ ਸਾਹਿਬਾਨ ਦੀ ਬਾਣੀ ਚੰਗੀ ਜੀਵਨ-ਜਾਚ ਦਾ ਸੁਨੇਹਾ ਦਿੰਦਿਆਂ ਸਾਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦਿ੍ੜ੍ਹ ਕਰਵਾਉਂਦੀ ਹੈ । ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ 'ਚ ਹਰ ਸਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਉਣ ਦਾ ਐਲਾਨ ਕਰਦਿਆਂ ਭਾਟ ਸਿੱਖ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ । ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਸੰਗਤਾਂ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੋੜਣ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ । ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਇਸ ਮੌਕੇ ਭਾਟ ਸਿੱਖ ਵੈੱਲਫ਼ੇਅਰ ਆਰਗੇਨਾਈਜ਼ੇਸ਼ਨ ਯੂ.ਕੇ. ਅਤੇ ਇਸ ਨਾਲ ਸਬੰਧਿਤ ਹੋਰ ਸੁਸਾਇਟੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਜੀ ਨੇ ਸਮੂਹ ਦੇਸ਼ਾਂ ਵਦੇਸਾਂ ਵਿਚ ਵਸਦੀ ਭਾਟ ਸੰਗਤਾਂ ਅਤੇ ਸਮੂਹ ਸਿੱਖ ਜਗਤ ਨੂੰ ਵਧੀਆ ਦਿੱਤੀਆਂ। ਮੌਕੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਜਥੇਦਾਰ ਪ੍ਰੋ ਮਨਜੀਤ ਸਿੰਘ ਜੀ ਸ਼੍ਰੀ ਕੇਸਗੜ੍ਹ ਸਾਹਿਬ,ਜਰਨੈਲ ਸਿੰਘ ਕਰਤਾਰਪੁਰ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਬਲਦੇਵ ਸਿੰਘ ਚੂੰਘਾਂ, ਡਾ. ਰੂਪ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਭਾਟ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ. ਵੱਲੋਂ ਅਮਰੀਕ ਸਿੰਘ ਰਠੌਰ, ਮਹਿੰਦਰ ਸਿੰਘ ਰਠੌਰ, ਪ੍ਰਿਤਪਾਲ ਸਿੰਘ ਲੋਹੀਆਂ, ਬੀਬੀ ਰਜਿੰਦਰ ਕੌਰ, ਬੀਬੀ ਤੇਜਿੰਦਰ ਕੌਰ ਸਮੇਤ ਹੋਰ ਸੰਗਤਾਂ ਹਾਜਰ ਸਨ।

ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ

ਭਾਰਤ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ

ਬਰਮਿਘਮ, ਸਤੰਬਰ 2019- ( ਗਿਆਨੀ ਰਾਵਿਦਰਪਾਲ ਸਿੰਘ )-

 ਵਿਸ਼ਵ ਦੀਆਂ ਸਿਖਰਲੀਆਂ ਸਿੱਖਿਆ ਸੰਸਥਾਵਾਂ ਦੀ ਸਾਲਾਨਾ ਦਰਜਾਬੰਦੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਮੌਜੂਦਗੀ ਵਿੱਚ ਵਾਧਾ ਦਰਜ ਕੀਤਾ ਹੈ। ਇਹ ਵਾਧਾ 49 ਫੀਸਦ ਤੋਂ ਵਧ ਕੇ 56 ਫੀਸਦ ਹੋ ਗਿਆ ਹੈ। ਹਾਲਾਂਕਿ ਭਾਰਤ ਇਸ ਸਾਲ ਦੀ ‘ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਦਰਜਾਬੰਦੀ’ ਵਿੱਚ ਸਿਖਰਲੀਆਂ ਤਿੰਨ ਸੌ ਸਿੱਖਿਆ ਸੰਸਥਾਵਾਂ ’ਚੋਂ ਬਾਹਰ ਹੋ ਗਿਆ ਹੈ। ਸਾਲ 2012 ਮਗਰੋਂ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਅੱਵਲ ਨੰਬਰ ਸਿੱਖਿਆ ਸੰਸਥਾ ਬੰਗਲੌਰ ਦੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ) ਨੂੰ ਸਿਖਰਲੇ 300 ’ਚੋਂ ਬਾਹਰ ਹੋਣਾ ਪਿਆ ਹੈ। ਉਧਰ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਲਗਾਤਾਰ ਚੌਥੀ ਵਾਰ ਸਿਖਰਲੇ ਸਥਾਨ ’ਤੇ ਰਹੀ ਹੈ। ਨਵੀਆਂ ਯੂਨੀਵਰਸਿਟੀਆਂ ’ਚੋਂ ਆਈਆਈਟੀ ਰੂਪਨਗਰ ਨੇ ਆਈਆਈਟੀ ਇੰਦੌਰ ਨੂੰ ਪਛਾੜਦਿਆਂ ਆਪਣਾ ਨਾਂ ਦਰਜ ਕਰਵਾਇਆ ਹੈ।
ਉਂਜ ਆਈਆਈਐੱਸਸੀ ਅਜੇ ਵੀ ਭਾਰਤ ਦਾ ਸਰਵੋਤਮ ਦਰਜਾਬੰਦੀ ਵਾਲਾ ਸੰਸਥਾਨ ਹੈ, ਪਰ ਇਹ ‘251-300’ ਦੇ ਵਰਗ ’ਚੋਂ ਨਿਕਲ ਕੇ ‘301-350’ ਵਾਲੇ ਵਰਗ ਵਿੱਚ ਚਲਾ ਗਿਆ ਹੈ। ਆਲਮੀ ਦਰਜਾਬੰਦੀ ਵਿੱਚ ਨਿਘਾਰ ਯੂਨਵਰਸਿਟੀ ਦੇ ਸੋਧ, ਸਿੱਖਿਆ ਤੇ ਉਦਯੋਗਾਂ ਲਈ ਉਪਯੋਗਤਾ ਦੇ ਪੱਧਰ ਵਿੱਚ ਕਮੀ ਨੂੰ ਦਰਸਾਉਂਦਾ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਦਰਜਾਬੰਦੀ ਦੀ ਸੰਪਾਦਕ ਐਲੀ ਬੋਥਵੇਲ ਨੇ ਕਿਹਾ, ‘ਭਾਰਤ ਵਿੱਚ ਨੌਜਵਾਨਾਂ ਦੀ ਤੇਜ਼ੀ ਨਾਲ ਵਧਦੀ ਆਬਾਦੀ ਤੇ ਅੰਗਰੇਜ਼ੀ ਭਾਸ਼ਾ ਦੇ ਵਧਦੇ ਇਸਤੇਮਾਲ ਕਰਕੇ ਆਲਮੀ ਉੱਚ ਸਿੱਖਿਆ ਵਿੱਚ ਭਾਰਤ ਕੋਲ ਅਸੀਮ ਸੰਭਾਵਨਾਵਾਂ ਹਨ। ਹਾਲਾਂਕਿ ਇਸ ਸਾਲ ਦੀ ਸਿਖਰਲੀ 300 ਦਰਜਾਬੰਦੀ ਵਿੱਚੋਂ ਇਸ ਦਾ ਬਾਹਰ ਹੋਣਾ ਤੇ ਸਿਰਫ਼ ਕੁਝ ਗਿਣਤੀ ਦੀਆਂ ਸੰਸਥਾਵਾਂ ਦਾ ਵਿਕਾਸ ਕਰਨਾ ਕਾਫ਼ੀ ਨਿਰਾਸ਼ਾਜਨਕ ਹੈ।’
ਯੂਨੀਵਰਸਿਟੀਆਂ ਦੀ ਸੰਪੂਰਨ ਸੂਚੀ ਵਿੱਚ ਕੁੱਲ 56 ਭਾਰਤੀ ਯੂਨੀਵਰਸਿਟੀਆਂ ਨੇ ਆਪਣੀ ਥਾਂ ਬਣਾਈ ਹੈ, ਜੋ ਪਿਛਲੇ ਸਾਲ ਦੀ ਗਿਣਤੀ ਨਾਲੋਂ 49 ਵਧ ਹੈ। ਯੂਨੀਵਰਸਿਟੀਆਂ ਦੀ ਨੁਮਾਇੰਦਗੀ ਦੇ ਮਾਮਲੇ ’ਚ ਭਾਰਤ ਪੰਜਵੇਂ ਸਥਾਨ ’ਤੇ ਹੈ। ਇਸ ਸੂਚੀ ਵਿੱਚ ਏਸ਼ੀਆ ’ਚੋਂ ਜਾਪਾਨ ਤੇ ਚੀਨ, ਭਾਰਤ ਨਾਲੋਂ ਉੱਤੇ ਹਨ। ਇਸ ਸਾਲ ਕੁੱਲ ਮਿਲਾ ਕੇ ਸੱਤ ਭਾਰਤੀ ਯੂਨੀਵਰਸਿਟੀਆਂ ਹੇਠਲੇ ਵਰਗ ਵਿੱਚ ਹਨ ਜਦੋਂਕਿ ਦੇਸ਼ ਦੀਆਂ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਸਥਿਰ ਹੈ। 

ਇਟਲੀ ਦੇ ਪਵੀਆ ਸ਼ਹਿਰ 'ਚ ਗੋਬਰ ਟੈਂਕ 'ਚ ਡਿਗਣ ਕਾਰਨ 4 ਪੰਜਾਬੀ ਨੌਜਵਾਨਾਂ ਦੀ ਮੌਤ 

ਬਰੇਸ਼ੀਆ/ਇਟਲੀ, ਸਤੰਬਰ 2019- (ਏਜੰਸੀ )-

ਇਟਲੀ ਦੇ ਪਵੀਆ ਸ਼ਹਿਰ 'ਚ ਇਕ ਫਾਰਮ ਹਾਊਸ ਦੇ ਗੋਬਰ ਟੈਂਕ 'ਚ ਡਿਗਣ ਕਾਰਨ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਵੀਆ ਦੇ ਨੇੜੇ ਅਰੇਨਾ ਪੋ, ਜਿਥੇ ਇਹ ਹਾਦਸਾ ਵਾਪਰਿਆ, ਵਿਖੇ ਸਥਿਤ ਫਾਰਮ ਹਾਊਸ ਦੇ ਮਾਲਕ ਦੋ ਪੰਜਾਬੀ ਭਰਾ ਸਨ ਤੇ ਉਨ੍ਹਾਂ ਨਾਲ ਦੋ ਹੋਰ ਪੰਜਾਬੀ ਨੌਜਵਾਨ ਕੰਮ ਕਰਦੇ ਸਨ | ਸਿਵਲ ਅਤੇ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਗਈਆਂ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ | ਖ਼ਬਰ ਲਿਖਣ ਤੱਕ ਫ਼ਾਇਰ ਬਿ੍ਗੇਡ ਵਲੋਂ ਦੋ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਤੇ ਬਾਕੀ ਦੋਵਾਂ ਦੀ ਭਾਲ ਲਈ ਪਾਣੀ ਦੇ ਟੈਂਕ ਨੂੰ ਖਾਲੀ ਕੀਤਾ ਜਾ ਰਿਹਾ ਸੀ | ਇਟਾਲੀਅਨ ਪੁਲਿਸ ਵਲੋਂ ਮਿ੍ਤਕ ਨੌਜਵਾਨਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ | ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਟਲੀ 'ਚ ਵਸਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ |

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ 

ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ -ਆਰਕ ਬਿਸ਼ਪ

 

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

 

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਆਪਣੀ ਪਤਨੀ ਕੈਲੋਰੀਨ ਵੈਲਬੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਵੀ ਮੌਜੂਦ ਸਨ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵੇਂ ਧਾਰਮਿਕ ਆਗੂਆਂ 'ਚ ਕੁਝ ਸਮਾਂ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਮਿਲ ਕੇ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਇਆ | ਇਸ ਮੌਕੇ ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੂੰ ਗਿਆਨੀ ਹਰਪ੍ਰੀਤ ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਵਾਏ ਜਾਣ ਵਾਲੇ ਮੁੱਖ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਸਵੀਕਾਰ ਕੀਤਾ | ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ | ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਸ਼ਾਂਤੀ ਦਾ ਮਸੀਹਾ ਬਣ ਕੇ ਆਏ ਹਨ ਅਤੇ ਉਨ੍ਹਾਂ ਦਾ ਪ੍ਰਮਾਤਮਾ ਨਾਲ ਮੇਲ ਹੋ ਗਿਆ ਹੋਵੇ | ਪੱਤਰਕਾਰਾਂ ਵਲੋਂ ਨਫ਼ਰਤੀ ਹਮਲਿਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਸਥਾਨ 'ਤੇ ਅਜਿਹੀ ਹਿੰਸਾ ਹੰੁਦੀ ਹੈ ਉਸ ਨੂੰ ਉੱਥੇ ਹੀ ਰੋਕਣਾ ਚਾਹੀਦਾ ਹੈ ਅਤੇ ਇਸ ਲਈ ਉੱਥੋਂ ਦੇ ਲੋਕਾਂ ਨੂੰ ਇਸ ਿਖ਼ਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ | ਇਸ ਮੌਕੇ ਬਿਸ਼ਪ ਸਮੰਤਾ ਰਾਏ, ਡਾ. ਪਰਮਜੀਤ ਸਿੰਘ ਸਰੋਆ, ਬਲਵਿੰਦਰ ਸਿੰਘ ਕਾਹਲਵਾਂ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ ਰੋਮੀ ਆਦਿ ਮੌਜੂਦ ਸਨ |

ਭਾਰਤੀ ਮੀਡੀਆ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹੈ- ਉੱਘੇ ਭਾਰਤੀ ਪੱਤਰਕਾਰ ਰਵੀਸ਼ ਕੁਮਾਰ

ਮਨੀਲਾ,ਸਤੰਬਰ 2019-
ਉੱਘੇ ਭਾਰਤੀ ਪੱਤਰਕਾਰ ਰਵੀਸ਼ ਕੁਮਾਰ (44) ਨੇ ਕਿਹਾ ਹੈ ਕਿ ਭਾਰਤੀ ਮੀਡੀਆ ‘ਸੰਕਟ’ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ ਜੋ ਅਚਾਨਕ ਨਹੀਂ ਸਗੋਂ ਸੋਚ ਵਿਚਾਰ ਕੇ ਮੁਸ਼ਕਲਾਂ ਨਾਲ ਘੇਰਿਆ ਗਿਆ ਹੈ। ਐੱਨਡੀਟੀਵੀ ਦੇ ਸੀਨੀਅਰ ਐਗਜ਼ੀਕਿਊਟਿਵ ਸੰਪਾਦਕ ਰਵੀਸ਼ ਕੁਮਾਰ ਨੂੰ ਅੱਜ 2019 ਦੇ ਰੈਮਨ ਮੈਗਸੈਸੈ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੁਰਸਕਾਰ ਦੇਣ ਵਾਲੇ ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਭਾਵਸ਼ਾਲੀ ਟੀਵੀ ਪੱਤਰਕਾਰਾਂ ’ਚੋਂ ਇਕ ਰਵੀਸ਼ ਕੁਮਾਰ ਆਪਣੀਆਂ ਖ਼ਬਰਾਂ ’ਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦਿੰਦੇ ਹਨ।
ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਪੁਰਸਕਾਰ ਹਾਸਲ ਕਰਨ ਮਗਰੋਂ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਸੰਕਟ ਦੀ ਹਾਲਤ ’ਚ ਹੈ ਅਤੇ ਇਹ ਸੰਕਟ ਅਚਾਨਕ ਨਹੀਂ ਆਇਆ ਹੈ ਸਗੋਂ ਯੋਜਨਾਬੱਧ ਹੈ। ਰਵੀਸ਼ ਕੁਮਾਰ ਨੇ ਕਿਹਾ,‘‘ਮੈਂ ਆਪਣੇ ਲਈ ਤਾਂ ਖੁਸ਼ ਹਾਂ ਪਰ ਜਿਸ ਪੇਸ਼ੇ ਦੀ ਦੁਨੀਆਂ ਤੋਂ ਆਉਂਦਾ ਹਾਂ, ਉਸ ਦੀ ਹਾਲਤ ਨਿਰਾਸ਼ਾ ਬਿਆਨ ਕਰਦੀ ਹੈ।’’ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਪੱਤਰਕਾਰ ਹੋਣਾ ਹੁਣ ਨਿੱਜੀ ਕੋਸ਼ਿਸ਼ ਹੋ ਗਈ ਹੈ ਕਿਉਂਕਿ ਸਮਾਚਾਰ ਅਦਾਰੇ ਅਤੇ ਉਨ੍ਹਾਂ ਦੇ ਕਾਰਪੋਰੇਟ ਐਗਜ਼ੀਕਿਊਟਿਵ ਹੁਣ ਅਜਿਹੇ ਪੱਤਰਕਾਰਾਂ ਨੂੰ ਨੌਕਰੀਆਂ ਛੱਡਣ ਲਈ ਮਜਬੂਰ ਕਰ ਰਹੇ ਹਨ ਜੋ ਸਮਝੌਤਾ ਨਹੀਂ ਕਰਦੇ ਹਨ। ‘ਫਿਰ ਵੀ ਇਹ ਦੇਖਣਾ ਹੌਸਲਾ ਦਿੰਦਾ ਹੈ ਕਿ ਅਜਿਹੇ ਹੋਰ ਵੀ ਪੱਤਰਕਾਰ ਹਨ ਜੋ ਜਾਨ ਅਤੇ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਪੱਤਰਕਾਰੀ ਕਰ ਰਹੇ ਹਨ।’ ਰਵੀਸ਼ ਕੁਮਾਰ ਨੇ 5 ਅਗਸਤ ਨੂੰ ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਦੇ ਹਾਲਾਤ ਅਤੇ ਵਾਦੀ ’ਚ ਸੰਚਾਰ ਸੇਵਾਵਾਂ ’ਤੇ ਪਾਬੰਦੀ ਜਿਹੇ ਵਿਸ਼ਿਆਂ ਉਪਰ ਵੀ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰ ’ਚ ਇੰਟਰਨੈੱਟ ਬੰਦ ਕੀਤਾ ਗਿਆ ਤਾਂ ਸਾਰਾ ਮੀਡੀਆ ਸਰਕਾਰ ਦੇ ਪੱਖ ’ਚ ਆ ਗਿਆ ਪਰ ਕੁਝ ਅਜਿਹੇ ਵੀ ਸਨ ਜਿਨ੍ਹਾਂ ਸੱਚ ਦਿਖਾਉਣ ਦੀ ਹਿੰਮਤ ਕੀਤੀ ਅਤੇ ਟਰੌਲਾਂ ਦੀ ਫ਼ੌਜ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਹਰ ਜੰਗ ਜਿੱਤਣ ਲਈ ਨਹੀਂ ਲੜੀ ਜਾਂਦੀ ਪਰ ਕੁਝ ਜੰਗਾਂ ਸਿਰਫ਼ ਇਸ ਲਈ ਲੜੀਆਂ ਜਾਂਦੀਆਂ ਹਨ ਤਾਂ ਜੋ ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਕੋਈ ਹੈ ਜੋ ਲੜ ਰਿਹਾ ਹੈ। ‘ਮੈਂ ਉਨ੍ਹਾਂ ਸਾਰੇ ਪੱਤਰਕਾਰਾਂ ਵੱਲੋਂ ਇਸ ਸਨਮਾਨ ਨੂੰ ਸਵੀਕਾਰ ਕਰਦਾ ਹਾਂ।’

ਸੰਯੁਕਤ ਰਾਸ਼ਟਰ ਜਥੇਬੰਦੀ ਦੀ ਮੁਖੀ ਵੱਲੋਂ ਭਾਰਤ ਅਤੇ ਪਾਕਿ ਨੂੰ ਨਸੀਹਤ

ਕਸ਼ਮੀਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ’

ਕੰਟਰੋਲ ਰੇਖਾ ਦੇ ਦੋਵੇਂ ਪਾਸਿਉਂ ਮਨੁੱਖੀ ਹੱਕਾਂ ਦੇ ਘਾਣ ਬਾਬਤ ਰਿਪੋਰਟਾਂ ਮਿਲਣ ਦਾ ਜਿ਼ਕਰ ਕੀਤਾ

ਜਨੇਵਾ, ਸਤੰਬਰ 2019-
ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬੈਚਲੇ ਨੇ ਕਸ਼ਮੀਰ ’ਚ ਆਇਦ ਪਾਬੰਦੀਆਂ ਕਰ ਕੇ ਮੁਕਾਮੀ ਲੋਕਾਂ ਦੇ ਮਨੁੱਖੀ ਹੱਕ ਅਸਰਅੰਦਾਜ਼ ਹੋਣ ’ਤੇ ‘ਵੱਡੀ ਫ਼ਿਕਰਮੰਦੀ’ ਜ਼ਾਹਿਰ ਕਰਦਿਆਂ ਭਾਰਤ ਨੂੰ ਕਿਹਾ ਕਿ ਉਹ ਮੌਜੂਦਾ ਜਮੂਦ ਨੂੰ ਸੁਖਾਲਾ ਬਣਾਉਂਦਿਆਂ ਲੋਕਾਂ ਤਕ ਬੁਨਿਆਦੀ ਸਹੂਲਤਾਂ ਦੀ ਰਸਾਈ ਨੂੰ ਯਕੀਨੀ ਬਣਾਏ। ਬੈਚਲੇ ਨੇ ਭਾਰਤ ਤੇ ਪਾਕਿਸਤਾਨ ਨੂੰ ਹਦਾਇਤ ਕੀਤੀ ਕਿ ਉਹ ਕਸ਼ਮੀਰੀ ਲੋਕਾਂ ਦੇ ਮਨੁੱਖੀ ਹੱਕਾਂ ਦਾ ਸਤਿਕਾਰ ਕਰਨ ਤੇ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੇ 42ਵੇਂ ਸੈਸ਼ਨ ਦਾ ਆਗਾਜ਼ ਕਰਦਿਆਂ ਅਸਾਮ ਵਿੱਚ ਨਾਗਰਿਕਾਂ ਬਾਰੇ ਕੌਮੀ ਰਜਿਸਟਰ ਉੱਤੇ ਵੀ ਸਵਾਲ ਉਠਾਏ। ਬੈਚਲੇ ਨੇ ਕਿਹਾ ਕਿ ਉਸ ਦੇ ਦਫ਼ਤਰ ਨੂੰ ਕੰਟਰੋਲ ਰੇਖਾ ਦੇ ਦੋਵੇਂ ਪਾਸਿਉਂ ਮਨੁੱਖੀ ਹੱਕਾਂ ਦੇ ਘਾਣ ਬਾਬਤ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ,‘‘ਮੈਂ ਭਾਰਤ ਸਰਕਾਰ ਵੱਲੋਂ ਕਸ਼ਮੀਰੀਆਂ ਖ਼ਿਲਾਫ਼ ਉਠਾਏ ਗਏ ਕਦਮਾਂ ਤੋਂ ਫ਼ਿਕਰਮੰਦ ਹਾਂ। ਕਸ਼ਮੀਰ ’ਚ ਇੰਟਰਨੈੱਟ, ਸੰਚਾਰ ਸੇਵਾਵਾਂ, ਸ਼ਾਂਤੀਪੂਰਨ ਇਕੱਠਾਂ ਅਤੇ ਸਿਆਸੀ ਆਗੂਆਂ ਨੂੰ ਬੰਦੀ ਬਣਾਏ ਜਾਣ ਨਾਲ ਹਾਲਾਤ ਵਿਗੜ ਸਕਦੇ ਹਨ।’’ ਉਨ੍ਹਾਂ ਭਾਰਤ ਨੂੰ ਅਪੀਲ ਕੀਤੀ ਕਿ ਉਹ ਵਾਦੀ ’ਚੋਂ ਪਾਬੰਦੀਆਂ ਜਾਂ ਕਰਫਿਊ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦੇਵੇ ਅਤੇ ਬੰਦੀ ਬਣਾਏ ਗਏ ਆਗੂਆਂ ਦੇ ਹੱਕਾਂ ਦਾ ਵੀ ਸਨਮਾਨ ਕੀਤਾ ਜਾਵੇ। ਬੈਚਲੇ ਨੇ ਕਿਹਾ ਕਿ ਕੋਈ ਵੀ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਕਸ਼ਮੀਰ ਦੇ ਲੋਕਾਂ ਦੀ ਰਾਇ ਜ਼ਰੂਰ ਲਈ ਜਾਵੇ। ਉਨ੍ਹਾਂ ਅਸਾਮ ’ਚ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ’ਤੇ ਵੀ ਸਵਾਲ ਉਠਾਏ ਜਿਸ ਤਹਿਤ 19 ਲੱਖ ਲੋਕਾਂ ਨੂੰ ਪ੍ਰਕਾਸ਼ਿਤ ਅੰਤਿਮ ਸੂਚੀ ’ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਲਕ ’ਚੋਂ ਬਾਹਰ ਕੱਢਣ ਦੀ ਬਜਾਏ ਉਨ੍ਹਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਪੀਲ ਦੇ ਅਮਲ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਿਆਂ ਜਲਾਵਤਨ ਜਾਂ ਹਿਰਾਸਤ ’ਚ ਲੈਣ ਜਿਹੀਆਂ ਕਾਰਵਾਈਆਂ ਤੋਂ ਬਚਿਆ ਜਾਵੇ।

ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ

ਦੁਨੀਆ ਦੀ ਨਾਮਵਾਰ ਏਅਰਲਾਈਨ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ

ਹੀਥਰੋ/ਲੰਡਨ, ਸਤੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-

ਉਂਗਲਾ ਤੇ ਗਿਣਿਆ ਜਾਂਦੀਆਂ ਦੁਨੀਆ ਦੀਆਂ ਵੱਡੀਆਂ ਏਅਰਲਾਈਨ ਵਿੱਚ ਗਿਣੀ ਜਾਂਦੀ ਬਿ੍ਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖ਼ਾਹ ਦੇ ਵਾਧੇ ਨੂੰ ਲੈ ਕੇ ਦੋ ਦਿਨਾਂ ਹੜਤਾਲ 9 ਸਤੰਬਰ ਤੋਂ ਸ਼ੁਰੂ ਹੋ ਗਈ ਹੈ । ਜਿਸ ਨਾਲ 2 ਲੱਖ 80 ਹਜ਼ਾਰ ਯਾਤਰੀ ਪ੍ਰਭਾਵਿਤ ਹੋਣਗੇ । ਮੰਗਲਵਾਰ ਤੱਕ 1700 ਦੇ ਕਰੀਬ ਉਡਾਣਾਂ ਨਹੀਂ ਉਡਣਗੀਆਂ । ਹੀਥਰੋ ਤੋਂ ਨਿਊਯਾਰਕ ਦੀਆਂ 40 ਉਡਾਣਾਂ, ਐਲ ਏ, ਦਿੱਲੀ, ਹਾਂਗਕਾਂਗ ਅਤੇ ਜੌਹਨਸਬਰਗ ਜਾਣ ਵਾਲੀਆਂ ਦਰਜਨ ਉਡਾਣਾਂ ਰੱਦ ਹੋਣਗੀਆਂ । ਜੇ ਫੈਸਲਾ ਨਾ ਹੋਵੇ ਤਾ ਇਹ ਹੜਤਾਲ ਕਿ੍ਸਮਸ ਸਮੇਤ ਜਨਵਰੀ ਤੱਕ ਚੱਲ ਸਕਦੀ ਹੈ । ਬਾਲਪਾ ਯੂਨੀਅਨ ਦੇ ਮੈਂਬਰਾਂ ਨੇ 11.5 ਫ਼ੀਸਦੀ ਤਿੰਨ ਸਾਲਾ ਤਨਖ਼ਾਹ ਵਾਧਾ ਅਤੇ ਇਕ ਫ਼ੀਸਦੀ ਬੋਨਸ ਰੱਦ ਹੋਣ ਬਾਅਦ ਗੱਲਬਾਤ ਟੁੱਟ ਗਈ ਸੀ । ਜਾਣਕਾਰੀ ਲਈ ਦੱਸ ਦੇਈਏ ਕੇ ਬੀ. ਏ. ਦੇ ਕੈਪਟਨਾਂ ਨੂੰ ਲਗਭਗ 1 ਲੱਖ 67000 ਪੌਡ ਅਤੇ 16000 ਪੌਡ ਹੋਰ ਭੱਤਾ ਦਿੱਤਾ ਜਾਂਦਾ ਹੈ । ਬੀ. ਏ. ਨੇ 4300 ਪਾਇਲਟਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਕਰਕੇ ਚਿਤਾਵਨੀ ਦੇ ਦਿੱਤੀ ਸੀ ਕਿ ਹੜਤਾਲ ਕਰਨਾ ਰੋਜ਼ਗਾਰ ਸਮਝੌਤੇ ਦੀ ਉਲੰਘਣਾ ਹੈ । ਜ਼ਿਕਰਯੋਗ ਹੈ ਕਿ ਪਾਇਲਟਾਂ ਵੱਲੋਂ 9, 10 ਅਤੇ 27 ਸਤੰਬਰ ਨੂੰ ਹੜਤਾਲ ਮਿਥੀ ਗਈ ਹੈ ।

 

8 ਸਤੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

8 ਸਤੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ,  ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ

ਜ਼ਖ਼ਮੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਟੈਕਸੀ ਚਾਲਕ ਦਾ ਸਨਮਾਨ

ਵੈਨਕੂਵਰ, ਸਤੰਬਰ 2019- 

ਇਕ ਅਣਜਾਣ ਵਿਅਕਤੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਟੈਕਸੀ ਚਾਲਕ ਨੂੰ ਕੈਨੇਡਾ ਪੁਲੀਸ ਨੇ ਸਨਮਾਨਿਤ ਕੀਤਾ ਹੈ। ਵਿਸਲਰ ਸਥਿਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਅਫ਼ਸਰਾਂ ਨੇ ਪੰਜਾਬੀ ਨੌਜਵਾਨ ਨੂੰ ‘ਜਾਨ ਬਚਾਉਣ ਵਾਲਾ’ ਕਹਿ ਕੇ ਸਨਮਾਨ ਪੱਤਰ ਸੌਂਪਿਆ।
ਪੰਜਾਬ ਦੇ ਨਕੋਦਰ ਦੇ ਪਿਛੋਕੜ ਵਾਲਾ ਜਸ਼ਨਜੀਤ ਸਿੰਘ ਸੰਘਾ 6 ਸਾਲ ਪਹਿਲਾਂ ਉੱਚ ਸਿੱਖਿਆ ਵੀਜ਼ੇ ਤਹਿਤ ਕੈਨੇਡਾ ਆਇਆ ਸੀ ਤੇ ਉਹ ਕੁਝ ਸਾਲਾਂ ਤੋਂ ਟੈਕਸੀ ਚਲਾ ਰਿਹਾ ਹੈ। ਲੰਘੀ 11 ਫਰਵਰੀ ਨੂੰ ਪਹਾੜੀ ਤੇ ਬਰਫ਼ ਨਾਲ ਲੱਦੇ ਸੈਲਾਨੀ ਸ਼ਹਿਰ ਵਿਸਲਰ ’ਚ ਉਸ ਨੇ ਸੜਕ ਕਿਨਾਰੇ ਜ਼ਖ਼ਮੀ ਹਾਲਤ ’ਚ ਤੜਫਦਾ ਇਕ ਵਿਅਕਤੀ ਵੇਖਿਆ, ਜਿਸ ਦਾ ਖੂਨ ਰੋਕਣ ਲਈ ਉਸ ਨੇ ਆਪਣੀ ਦਸਤਾਰ ਉਸ ਦੇ ਜ਼ਖ਼ਮਾਂ ’ਤੇ ਬੰਨ੍ਹ ਦਿੱਤੀ ਸੀ। ਉਸ ਨੇ ਜ਼ਖ਼ਮੀ ਨੂੰ ਆਪਣੀ ਟੈਕਸੀ ’ਚ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਕਿਹਾ ਕਿ ਜੇਕਰ ਜ਼ਖ਼ਮੀ ਦਾ ਲਹੂ ਕੁਝ ਦੇਰ ਹੋਰ ਬੰਦ ਨਾ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਜਸ਼ਨਜੀਤ ਨੇ ਕਿਹਾ ਕਿ ਉਸ ਨੂੰ ਤਸੱਲੀ ਤੇ ਖੁਸ਼ੀ ਹੈ ਕਿ ਵਾਹਿਗੁਰੂ ਨੇ ਉਹ ਨੂੰ ਕਿਸੇ ਦੀ ਜਾਨ ਬਚਾਉਣ ਦਾ ਵਸੀਲਾ ਬਣਾਇਆ।

ਪੌਂਗ ਡੈਮ ’ਚ ਪਾਣੀ ਦਾ ਪੱਧਰ 1387 ਫੁੱਟ ’ਤੇ ਪੁੱਜਾ

ਮੁਕੇਰੀਆਂ,  ਸਤੰਬਰ 2019-( ਇਕਬਾਲ ਸਿੰਘ ਰਸੂਲਪੁਰ  )- ਪੌਂਗ ਡੈਮ ਤੋਂ ਪਾਣੀ ਛੱਡਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਅੱਜ ਦੇਰ ਸ਼ਾਮ 6 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਪਾਣੀ ਦਾ ਪੱਧਰ 1387.15 ਫੁੱਟ ’ਤੇ ਪੁੱਜ ਗਿਆ ਹੈ। ਅੰਕੜਿਆਂ ਅਨੁਸਾਰ ਔਸਤਨ ਆਮਦ 39608 ਕਿਊਸਿਕ ਹੈ ਅਤੇ 12137 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਬੀਐੱਮਬੀ ਪ੍ਰਸ਼ਾਸਨ ਨੇ 2 ਸਤੰਬਰ ਨੂੰ ਪੱਤਰ ਜਾਰੀ ਕਰਕੇ ਪ੍ਰਸ਼ਾਸਨ ਨੂੰ ਅਗਾਊਂ ਪ੍ਰਬੰਧਾਂ ਬਾਰੇ ਸੁਚੇਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਣੀ ਦਾ ਪੱਧਰ 1387 ਫੁੱਟ ’ਤੇ ਪੁੱਜਦਾ ਹੈ ਅਤੇ 14 ਹਜ਼ਾਰ ਕਿਊਸਿਕ ਪਾਣੀ ਸਪਿੱਲਵੇਅ ਰਾਹੀਂ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ। ਪਹਿਲਾਂ ਹੀ ਰੁਟੀਨ ਅਨੁਸਾਰ 12000 ਕਿਊਸਿਕ ਦੇ ਕਰੀਬ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ ਹੈ। ਬੀਬੀਐੱਮਬੀ ਤਲਵਾੜਾ ਦੇ ਸੂਤਰਾਂ ਅਨੁਸਾਰ ਪਾਣੀ ਛੱਡਣ ਦਾ ਫ਼ੈਸਲਾ ਅੱਜ ਰਾਤ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ। ਇਸ ਬਾਬਤ ਸਿਵਲ ਪ੍ਰਸ਼ਾਸਨ ਨੂੰ ਪਾਣੀ ਛੱਡੇ ਜਾਣ ਬਾਰੇ 12 ਘੰਟੇ ਪਹਿਲਾਂ ਹਰ ਹੀਲੇ ਸੂਚਿਤ ਕਰਨਾ ਪਵੇਗਾ। ਪਾਣੀ ਦੀ ਔਸਤਨ ਆਮਦ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ, ਜਿਸ ਕਾਰਨ ਭਲਕੇ ਪਾਣੀ ਛੱਡਣ ਦਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ।
ਐੱਸਡੀਐੱਮ ਅਦਿੱਤਿਆ ਉੱਪਲ ਨੇ ਕਿਹਾ ਕਿ ਪਾਣੀ ਦਾ ਪੱਧਰ ਵੱਧ ਚੁੱਕਾ ਹੈ, ਪਰ ਹਾਲੇ ਪਾਣੀ ਛੱਡੇ ਜਾਣ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸੰਭਾਵਿਤ 14000 ਕਿਊਸਿਕ ਪਾਣੀ ਸਪਿੱਲਵੇਅ ਰਾਹੀਂ ਬਿਆਸ ਦਰਿਆ ਵਿੱਚ ਛੱਡੇ ਜਾਣ ਦੀ ਯੋਜਨਾ ਹੈ ਅਤੇ 12000 ਕਿਊਸਿਕ ਦੇ ਕਰੀਬ ਪਾਣੀ ਟਰਬਾਈਨਾਂ ਰਾਹੀਂ ਮੁਕੇਰੀਆਂ ਹਾਈਡਲ ਚੈਨਲ ਸਮੇਤ ਸਿੰਜਾਈ ਨਹਿਰਾਂ ਵਿੱਚ ਛੱਡਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਿੰਡਾਂ ’ਚ ਮੁਨਾਦੀ ਕਰਵਾ ਕੇ ਚੌਕਸੀ ਵਜੋਂ ਸੈਕਟਰ ਇੰਚਾਰਜ ਤਾਇਨਾਤ ਕਰ ਦਿੱਤੇ ਗਏ ਹਨ। ਐੱਸਡੀਐੱਮ ਨੇ ਕਿਹਾ ਕਿ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਿਸੇ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਬਿਆਸ ਦਰਿਆ ਕਿਨਾਰੇ ਵਸਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਰੂਸ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਵੇਗਾ ਭਾਰਤ

‘ਭਾਰਤ ਦਾ ਰੂਸ ਦੇ ਪੂਰਬੀ ਖੇਤਰ ਨਾਲ ਕਾਫ਼ੀ ਪੁਰਾਣਾ ਰਿਸ਼ਤਾ-ਪ੍ਰਧਾਨ ਮੰਤਰੀ

ਵਲਾਦੀਵੋਸਤੋਕ, ਸਤੰਬਰ 2019-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ, ਰੂਸ ਦੇ ਪੂਰਬੀ ਖੇਤਰ ਦੇ ਵਿਕਾਸ ਲਈ ਉਹਦੇ ਨਾਲ ਮਿਲ ਦੇ ਕੰਮ ਕਰੇਗਾ। ਉਨ੍ਹਾਂ ਵਸੀਲਿਆਂ ਨਾਲ ਭਰਪੂਰ ਇਸ ਖੇਤਰ ਦੇ ਵਿਕਾਸ ਲਈ ਇਕ ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ। ਸ੍ਰੀ ਮੋਦੀ ਨੇ ਪੰਜਵੇਂ ਪੂਰਬੀ ਆਰਥਿਕ ਫੋਰਮ (ਈਈਐੱਫ਼) ਦੇ ਮੁਕੰਮਲ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਦੋਸਤੀ ਰਾਜਧਾਨੀਆਂ ਤਕ ਸਰਕਾਰੀ ਪੱਧਰ ਦੇ ਸੰਵਾਦ ਤਕ ਸੀਮਤ ਨਹੀਂ ਹਨ।
ਪ੍ਰਧਾਨ ਮੰਤਰੀ ਨੇ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਦਾ ਰੂਸ ਦੇ ਪੂਰਬੀ ਖੇਤਰ ਨਾਲ ਕਾਫ਼ੀ ਪੁਰਾਣਾ ਰਿਸ਼ਤਾ ਹੈ। ਭਾਰਤ ਪਹਿਲਾ ਮੁਲਕ ਸੀ, ਜਿਸ ਨੇ ਵਲਾਦੀਵੋਸਤੋਕ ਵਿੱਚ ਕੌਂਸੁਲੇਟ ਖੋਲ੍ਹਿਆ ਹੈ।’ ਸ੍ਰੀ ਮੋਦੀ ਨੇ ਕਿਹਾ, ‘ਰੂਸ ਦੇ ਪੂਰਬੀ ਖੇਤਰ ਦੇ ਵਿਕਾਸ ਲਈ ਭਾਰਤ ਇਕ ਅਰਬ ਡਾਲਰ ਦੇ ਕਰਜ਼ੇ ਦੀ ਸਹੂਲਤ ਦੇਵੇਗਾ। ਮੇਰੀ ਸਰਕਾਰ ਐਕਟ ਈਸਟ ਪਾਲਿਸੀ ’ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਮੇਰਾ ਇਹ ਮੰਨਣਾ ਹੈ ਕਿ ਅੱਜ ਦੇ ਐਲਾਨ ਨਾਲ ਦੋਵਾਂ ਮੁਲਕਾਂ ਦੀ ਆਰਥਿਕ ਕੂਟਨੀਤੀ ਨੂੰ ਨਵਾਂ ਆਯਾਮ ਮਿਲੇਗਾ।’ ਰੂਸੀ ਸਦਰ ਵਲਾਦੀਮੀਰ ਪੂਤਿਨ ਦੀ ਹਾਜ਼ਰੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਐਕਟ ਈਸਟ ਪਾਲਿਸੀ’ ਦਾ ਮੁੱਖ ਮੰਤਵ ਰੂਸ ਦੇ ਦੂਰ-ਦੁਰਾਡੇ ਵਾਲੇ ਪੂਰਬੀ ਖੇਤਰ ਨਾਲ ਸਰਗਰਮੀਆਂ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ, ‘ਭਾਰਤ ਪੂਰਬੀ ਆਰਥਿਕ ਫੋਰਮ ਦੀ ਵੱਖ ਵੱਖ ਸਰਗਰਮੀਆਂ ਵਿੱਚ ਭਾਈਵਾਲ ਰਿਹਾ ਹੈ। ਇਹ ਭਾਈਵਾਲੀ ਸਰਕਾਰ ਤੇ ਉਦਯੋਗ ਦੇ ਸਿਖਰਲੇ ਪੱਧਰ ਨਾਲ ਹੈ।’ ਪੂਤਿਨ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਸਦਰ ਨੇ ਭਾਰਤ ਲਈ ਨਿਵੇਸ਼ ਦੇ ਮੌਕੇ ਖੋਲ੍ਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਹਿੰਦ-ਪ੍ਰਸ਼ਾਂਤ ਖੇਤਰ ਨੂੰ ‘ਖੁੱਲ੍ਹਾ, ਆਜ਼ਾਦ ਤੇ ਸਮਾਵੇਸ਼ੀ’ ਬਣਾਉਣ ਲਈ ਇਸ ਖੇਤਰ ਵਿੱਚ ਸਹਿਯੋਗ ਦੇ ਨਵੇਂ ਯੁੱਗ ਦਾ ਆਗਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ, ‘ਜਦੋਂ ਵਲਾਦੀਵੋਸਤੋਕ ਤੇ ਚੇਨੱਈ ਦਰਮਿਆਨ ਸਮੁੰਦਰੀ ਰਾਹ ਖੁੱਲ੍ਹਣ ਨਾਲ ਜਹਾਜ਼ ਚੱਲਣੇ ਸ਼ੁਰੂ ਹੋਣਗੇ, ਤਾਂ ਰੂਸ ਦਾ ਇਹ ਬੰਦਰਗਾਹੀ ਸ਼ਹਿਰ ਭਾਰਤ ਵਿੱਚ ਉੱਤਰ ਪੂਰਬ ਏਸ਼ਿਆਈ ਬਾਜ਼ਾਰ ਨੂੰ ਹੱਲਾਸ਼ੇਰੀ ਦੇਣ ਵਾਲਾ ਕੇਂਦਰ ਬਣ ਜਾਵੇਗਾ। ਇਸ ਨਾਲ ਭਾਰਤ-ਰੂਸ ਭਾਈਵਾਲੀ ਹੋਰ ਗੂੜ੍ਹੀ ਹੋਵੇਗੀ। ਚੇਤੇ ਰਹੇ ਕਿ ਚੀਨ ਵੱਲੋਂ ਲਗਪਗ ਪੂਰੇ ਦੱਖਣੀ ਚੀਨ ਸਾਗਰ ’ਤੇ ਆਪਣਾ ਦਾਅਵਾ ਜਤਾਇਆ ਜਾਂਦਾ ਹੈ, ਜਦੋਂਕਿ ਵੀਅਤਨਾਮ, ਫ਼ਿਲਪੀਨ, ਮਲੇਸ਼ੀਆ, ਬਰੂਨੇਈ ਤੇ ਤਾਇਵਾਨ ਜਿਹੇ ਮੁਲਕਾਂ ਵੱਲੋਂ ਇਸ ਦਾਅਵੇ ਦਾ ਵਿਰੋਧ ਕੀਤਾ ਜਾਂਦਾ ਹੈ।

22 killed in explosion at firecracker factory in Batala Punjab-Watch Video

Punjab Chief Minister Captain Amarinder Singh ordered a magisterial inquiry

Batala/Gurdaspur, September 2019-

Punjab Chief Minister Captain Amarinder Singh on Wednesday ordered a magisterial inquiry into the Batala firecracker factory blast that killed 22 people and injured more than two dozen. ADC (Batala) has been asked to conduct the inquiry into the tragic incident.Captain Amarinder Singh also directed the Rural Development and Panchayats Minister Tript Rajinder Singh Bajwa to immediately rush to the spot to oversee the relief and rescue operations. The Chief Minister has announced an ex-gratia grant of Rs. 2 lakh for the kin of the deceased and Rs. 50,000 for the seven severely injured who were referred to Amritsar Medical College. He has announced Rs. 25,000 for those with minor injuries. Capt Amarinder also directed both the civil and police administration of district Gurdaspur district to extend all possible help to the victims' families in this hour of grief. He also directed the Deputy Commissioner, Gurdaspur, to provide the best possible treatment to the injured free of cost, besides asking the senior superintendent of police (SSP) Batala to supervise the evacuation operations being carried out by the NDRF teams. The incident took place around 4 pm at the factory located in a residential area, Inspector General (Border Range) SPS Parmar told.

 

ਪਾਕਿਸਤਾਨੀ ਸਿੱਖ ਕੁੜੀ ਜਗਜੀਤ ਕੌਰ ਮਾਪਿਆਂ ਨੂੰ ਮਿਲੀ -Video

ਦੋਵਾਂ ਪਰਿਵਾਰਾਂ 'ਚ ਸਮਝੌਤੇ ਦਾ ਗਵਰਨਰ ਨੇ ਕੀਤਾ ਐਲਾਨ -

ਅਜੇ ਘਰ ਵਾਪਸੀ ਬਾਕੀ

ਲਾਹੌਰ , ਸਤੰਬਰ 2019 -

ਪਾਕਿਸਤਾਨ ਦੀ ਅਗਵਾ ਕੀਤੀ ਸਿੱਖ ਲੜਕੀ ਜਗਜੀਤ ਕੌਰ ਮਾਪਿਆਂ ਦੇ ਹਵਾਲੇ ਕਰ ਲਈ ਰਾਹ ਪੱਧਰਾ ਹੋ ਗਿਆ ਲਗਦਾ ਹੈ ਕਿਉਂਕਿ ਲੜਕੀ ਦੇ ਮਾਪਿਆਂ ਅਤੇ ਉਸ ਨੂੰ ਕਥਿਤ ਤੌਰ ਤੇ ਅਗਵਾ ਕਰਨ ਵਾਲੇ ਲੜਕੇ ਦੇ ਮਾਪਿਆਂ ਵਿਚ ਆਪਸੀ ਸਮਝੌਤਾ ਹੋ ਗਿਆ ਹੈ । ਇਹ ਐਲਾਨ ਖ਼ੁਦ ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਕੀਤਾ ।ਇਸ ਮੌਕੇ ਤੇ ਕੁੜੀ ਦੇ ਮਾਪੇ ਅਤੇ ਮੁੰਡੇ ਦੇ ਮਾਪੇ ਵੀ ਮੌਜੂਦ ਸਨ ।ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਜੇਕਰ ਜਗਜੀਤ ਕੌਰ ਆਪਣੇ ਮਾਪਿਆਂ ਦੇ ਨਾਲ ਜਾਂਦੀ ਹੈ । ਇਸ ਵੇਲੇ ਜਗਜੀਤ ਕੌਰ ਲਾਹੌਰ ਦੇ ਵੋਮੈਨ ਸ਼ੈਲਟਰ ਹੋਮ ਵਿਚ ਹੈ । ਉਸਦੇ ਮਾਪੇ ਵੀ ਉਸਦੇ ਕੋਲ ਹਨ ਪਰ ਉਹ ਘਰ ਕਦੋਂ ਵਾਪਸ ਜਾਵੇਗੀ ਇਹ ਜਾਣਕਾਰੀ ਅਜੇ ਨਹੀਂ ਕਿਓਂਕਿ ਉਸਦਾ ਨਿਕਾਹ ਹੋਣ ਕਾਰਨ ਅਤੇ ਕੇਸ ਹਾਈ ਕੋਰਟ ਵਿਚ ਹੋਣ ਕਾਰਨ ਕਾਗ਼ਜ਼ੀ ਕਾਰਵਾਈਆਂ ਦੀ ਜ਼ਰੂਰਤ ਹੋਵੇਗੀ।

ਬਹਾਮਸ ਵਿੱਚ ‘ਡੋਰੀਅਨ’ ਨੇ ਮਚਾਈ ਤਬਾਹੀ

ਰਿਵੇਰਾ ਬੀਚ, ਸਤੰਬਰ 2019- ਜ਼ਬਰਦਸਤ ਸਮੁੰਦਰੀ ਤੂਫ਼ਾਨ ‘ਡੋਰੀਅਨ’ ਐਤਵਾਰ ਨੂੰ ਬਹਾਮਸ ਵਿਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕੀ ਤੱਟ ਵੱਲ ਵਧ ਰਿਹਾ ਹੈ। ਸਭ ਤੋਂ ਖ਼ਤਰਨਾਕ ਪੰਜਵੀ ਸ਼੍ਰੇਣੀ ਦੇ ਇਸ ਤੂਫ਼ਾਨ ਕਾਰਨ ਚੱਲ ਰਹੀਆਂ ਤੇਜ਼ ਹਵਾਵਾਂ ਤੇ ਬਾਰਿਸ਼ ਨਾਲ ਬਹਾਮਸ ਵਿਚ ਹਜ਼ਾਰਾਂ ਘਰ ਨੁਕਸਾਨੇ ਗਏ ਹਨ। ਤਬਾਹੀ ਦੇ ਖ਼ਦਸ਼ਿਆਂ ਕਾਰਨ ਹਜ਼ਾਰਾਂ ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਤੋਂ ਦੂਰ ਜਾਣ ਦੇ ਹੁਕਮ ਦਿੱਤੇ ਗਏ ਹਨ। ਫ਼ਿਲਹਾਲ ਕੈਰੇਬਿਆਈ ਦੀਪ ਸਮੂਹ ’ਤੇ ਤਬਾਹੀ ਦੀ ਤਾਜ਼ਾ ਕੋਈ ਜਾਣਕਾਰੀ ਨਹੀਂ ਮਿਲੀ ਹੈ। ‘ਡੋਰੀਅਨ’ 185 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਹਾਮਸ ਦੇ ਪੱਛਮ ’ਚ ਸਥਿਤ ਅਬਾਕੋ ਦੀਪ ਦੇ ਤੱਟ ਤੋਂ ਅੱਗੇ ਵਧਿਆ ਹੈ। ਕੈਰੇਬਿਆਈ ਤੱਟ ’ਤੇ ਆਇਆ ਇਹ ਸਭ ਤੋਂ ਖ਼ਤਰਨਾਕ ਤੂਫ਼ਾਨ ਹੈ। ਅਮਰੀਕੀ ਰਾਜਾਂ ਫਲੋਰਿਡਾ, ਜਾਰਜੀਆ ਤੇ ਦੱਖਣੀ ਕੈਰੋਲੀਨਾ ਦੇ ਤੱਟੀ ਇਲਾਕਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਸੋਮਵਾਰ ਰਾਤ ਜਾਂ ਮੰਗਲਵਾਰ ਨੂੰ ਫਲੋਰਿਡਾ ਤੱਟ ’ਤੇ ਪਹੁੰਚ ਜਾਵੇਗਾ।

ਵਿਰਜਿਲ ਵਨ ਦਿਜਕ,ਰੋਨਾਲਡੋ ਤੇ ਮੈਸੀ ਫੀਫਾ ਪੁਰਸਕਾਰ ਦੀ ਦੌੜ ’ਚ

ਮਾਨਚੈਸਟਰ,ਸਤੰਬਰ 2019,-(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਦੇ ਸੈਂਟਰ ਬੈਕ ਵਿਰਜਿਲ ਵਨ ਦਿਜਕ ਤੋਂ ਇਲਾਵਾ ਕ੍ਰਿਸਟਿਆਨੋ ਰੋਨਾਲਡੋ ਅਤੇ ਲਾਇਨਲ ਮੈਸੀ ਵੀ ਫੀਫਾ ਦੇ ਸਾਲ ਦੇ ਸਰਵੋਤਮ ਫੁਟਬਾਲਰ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ। ਸਰੋਵਤਮ ਫੀਫਾ ਫੁਟਬਾਲ ਐਵਾਰਡ 23 ਸਤੰਬਰ ਨੂੰ ਮਿਲਾਨ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਨੀਦਰਲੈਂਡ ਦੇ ਕੌਮਾਂਤਰੀ ਫੁਟਬਾਲਰ ਦਿਜਕ ਨੇ ਲੰਘੇ ਹਫ਼ਤੇ ਮੈਸੀ ਅਤੇ ਰੋਨਾਲਡੋ ਨੂੰ ਪਛਾੜ ਕੇ ਸਾਲ ਦਾ ਸਰਵੋਤਮ ਯੂਰੋਪੀ ਖਿਡਾਰੀ ਦਾ ਪੁਰਸਕਾਰ ਜਿੱਤਿਆ ਹੈ। ਚੈਂਪੀਅਨਜ਼ ਲੀਗ ਵਿੱਚ ਲਿਵਰਪੂਲ ਦੀ ਖ਼ਿਤਾਬੀ ਜਿੱਤ ਵਿੱਚ ਵਾਨ ਦਿਜਕ ਦੀ ਅਹਿਮ ਭੂਮਿਕਾ ਰਹੀ ਹੈ। ਪੁਰਸ਼ ਟੀਮ ਦੇ ਸਰਵੋਤਮ ਕੋਚ ਲਈ ਮੈਨਚੈਸਟਰ ਸਿਟੀ ਦੇ ਪੇਪ ਗਾਰਡੀਓਲਾ, ਲਿਵਰਪੂਲ ਦੇ ਜਰਗੇਨ ਕਲੋਪ ਅਤੇ ਟੋਟਨਹੇਮ ਦੇ ਮੌਰੀਸੀਓ ਪੋਸ਼ਟਿਲੋ ਦੌੜ ਵਿੱਚ ਹਨ। ਮਹਿਲਾ ਟੀਮ ਦੇ ਕੋਚ ਲਈ ਇੰਗਲੈਂਡ ਦੀ ਫਿਲ ਨੇਵਿਲੇ, ਅਮਰੀਕਾ ਦੀ ਜਿੱਲ ਇਲਿਸ ਅਤੇ ਸਰੀਨਾ ਵੀਗਮੈਨ ਵਿਚਾਲੇ ਮੁਕਾਬਲਾ ਹੋਵੇਗਾ। 

ਸਰਵੋਤਮ ਫੀਫਾ ਫੁਟਬਾਲ ਐਵਾਰਡਾਂ ਲਈ ਸੰਭਾਵੀਆਂ ਦੀ ਸੂਚੀ

ਪੁਰਸ਼ ਖਿਡਾਰੀ-

ਕ੍ਰਿਸਟਿਆਨੋ ਰੋਨਾਲਡੋ (ਯੂਵੈਂਟਸ/ਪੁਰਤਗਾਲ), ਲਾਇਨਲ ਮੈਸੀ (ਬਾਰਸੀਲੋਨਾ/ਅਰਜਨਟੀਨਾ), ਵਿਰਜਿਲ ਵਨ ਦਿਜਕ (ਲਿਵਰਪੂਲ/ਨੀਦਰਲੈਂਡ)

ਮਹਿਲਾ ਖਿਡਾਰੀ-

ਲੂਸੀ ਬਰੋਂਜ਼ੇ (ਲਿਓਨ/ਇੰਗਲੈਂਡ), ਅਲੈਕਸ ਮੌਰਗਨ (ਓਰਲੈਂਡੋ ਪਰਾਈਡ/ਅਮਰੀਕਾ), ਮੈਗਨ ਰੈਪੀਨੋਅ (ਰੇਨ ਐੱਫਸੀ/ਅਮਰੀਕਾ)

ਪੁਰਸ਼ ਕੋਚ- 

ਪੈੱਪ ਗਾਰਡੀਓਲਾ (ਮੈਨਚੈਸਟਰ ਸਿਟੀ), ਜਰਗੇਨ ਕਲੋਪ (ਲਿਵਰਪੂਲ), ਮੌਰੀਸੀਓ ਪੋਸ਼ਟਿੱਨੋ (ਟੋਟਨਹੇਮ)

ਮਹਿਲਾ ਕੋਚ-

ਜਿੱਲ ਐਲਿਸ (ਅਮਰੀਕਾ), ਫਿੱਲ ਨੇਵਿਲੇ (ਇੰਗਲੈਂਡ), ਸਰੀਨਾ ਵੀਗਮੈਨ (ਨੀਦਰਲੈਂਡ)

ਮਹਿਲਾ ਗੋਲਕੀਪਰ-

ਕ੍ਰਿਸਟਿਆਨੇ ਐਂਡਲਰ (ਪੈਰਿਸ ਸੇਂਟ ਜਰਮੇਨ/ਚਿੱਲੀ), ਹੈੱਡਵਿਗ ਲਿੰਡਹਲ (ਵੋਲਫਸਬਰਗ/ਸਵੀਡਨ), ਸਰੀ ਵਨ ਵੀਨੈਂਡਲ (ਐਟਲੈਟਿਕੋ ਮੈਡਰਿਡ/ਨੀਦਰਲੈਂਡ)

ਪੁਰਸ਼ ਗੋਲਕੀਪਰ-

ਐਲੀਸਨ (ਲਿਵਰਪੂਲ/ਬ੍ਰਾਜ਼ੀਲ), ਐਡਰਸਨ (ਮੈਨਚੈਸਟਰ ਸਿਟੀ/ਬ੍ਰਾਜ਼ੀਲ), ਮਾਰਕ ਆਂਦਰੇ ਟਰ ਸਟੇਗਨ (ਬਾਰਸੀਲੋਨਾ/ਜਰਮਨੀ)

 ਬਿਹਤਰੀਨ ਗੋਲ (ਪੁਸਕਸ ਐਵਾਰਡ)-

ਲਾਇਨਲ ਮੈਸੀ, ਜੁਆਨ ਕੁਇੰਟਰੋ , ਡੇਨੀਅਲ ਜ਼ੀਸੋਰੀ।

ਨਜ਼ਰਬੰਦ ਸਿੱਖਾਂ ਦੇ ਪ੍ਰਤੀਨਿਧਾਂ ਨੇ ਅਰਦਾਸ ਕੀਤੀ

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਅਕਾਲ ਤਖ਼ਤ ਵਿਚ ਅੱਜ ਸ਼ਾਮ ਬੇਅੰਤ ਸਿੰਘ ਕਤਲ ਕਾਂਡ ਨਾਲ ਸਬੰਧਤ ਨਜ਼ਰਬੰਦ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਤੀਨਿਧਾਂ ਨੇ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਅਰਦਾਸ ਕੀਤੀ। ਅੱਜ ਸ਼ਾਮ ਅਰਦਾਸ ਲਈ ਪੁੱਜੇ ਇਨ੍ਹਾਂ ਵਿਅਕਤੀਆਂ ਵਿਚ ਭਾਈ ਲਖਵਿੰਦਰ ਸਿੰਘ ਨਾਰਗੰਵਾਲ, ਜੋ ਕਿ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਹੈ ਅਤੇ ਪੈਰੋਲ ’ਤੇ ਆਇਆ ਹੋਇਆ ਹੈ ਸਮੇਤ ਭਾਈ ਜੰਗ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਵਨਦੀਪ ਸਿੰਘ ਸਿੱਧੂ, ਪਰਮਜੀਤ ਸਿੰਘ ਭਿਊਰਾ ਵਲੋਂ ਗਗਨਦੀਪ ਸਿੰਘ ਬਿਆਸ, ਭਾਈ ਗੁਰਮੀਤ ਸਿੰਘ ਵਲੋਂ ਭਾਈ ਜਰਨੈਲ ਸਿੰਘ, ਭਾਈ ਚਰਨਜੀਤ ਸਿੰਘ ਫਗਵਾੜਾ ਆਦਿ ਸ਼ਾਮਲ ਸਨ। ਉਸ ਸਮੇ ਭਵਨਦੀਪ ਸਿੰਘ ਸਿੱਧੂ ਨੇ ਪ੍ਰਿਸ ਨਾਲ ਗੱਲ ਕਦੇ ਆਖਿਆ ਕਿ ਸ਼ਹੀਦ ਸਿੰਘਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਉਹ ਉਹਨਾਂ ਦੇ ਮੈਂਬਰ ਸਨ ਤਾਂ ਜਾਇਜ ਹਨ ਪਰ ਜੇਕਰ ਉਹ ਕਦੇ ਵੀ ਜਥੇਬੰਦੀਆਂ ਦੇ ਮੈਂਬਰ ਰਹੇ ਹੀ ਨਹੀਂ ਤਾਂ ਉਹਨਾਂ ਦੇ ਨਾਵਾਂ ਨਾਲ ਜਥੇਬੰਦੀਆਂ ਦੇ ਨਾਂ ਲਿਖਣੇ ਗਲਤ ਹਨ।

200 ਏਕੜ 'ਚ ਉਸਾਰੀ ਜਾਵੇਗੀ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ-ਸਰਵਰ

ਲਾਹੌਰ 'ਚ 'ਬਾਬਾ ਗੁਰੂ ਨਾਨਕ ਤੇ ਉਨ੍ਹਾਂ ਦਾ ਯੁੱਗ' ਵਿਸ਼ੇ 'ਤੇ ਕੌਮਾਂਤਰੀ ਸਿੱਖ ਕਨਵੈਨਸ਼ਨ ਸ਼ੁਰੂ

ਲਾਹੌਰ,ਸਤੰਬਰ 2019 - ਪਾਕਿਸਤਾਨ ਦੀ ਧਾਰਮਿਕ ਸੈਰ-ਸਪਾਟਾ ਅਤੇ ਵਿਰਾਸਤੀ ਕਮੇਟੀ ਵਲੋਂ ਲਾਹੌਰ 'ਚ ਗਵਰਨਰ ਹਾਊਸ ਵਿਖੇ 'ਬਾਬਾ ਗੁਰੂ ਨਾਨਕ ਅਤੇ ਉਨ੍ਹਾਂ ਦਾ ਯੁੱਗ' ਤਿੰਨ ਰੋਜ਼ਾ ਕੌਮਾਂਤਰੀ ਸਿੱਖ ਕਨਵੈਨਸ਼ਨ ਦੀ ਅੱਜ ਕੀਤੀ ਸ਼ੁਰੂਆਤ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਗਵਰਨਰ ਹਾਊਸ 'ਚ ਕੌਮਾਂਤਰੀ ਸਿੱਖ ਕਨਵੈਨਸ਼ਨ ਤੇ ਗੁਰਬਾਣੀ ਕੀਰਤਨ ਹੋਇਆ ਹੈ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਨਨਕਾਣਾ ਸਾਹਿਬ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਜ਼ਿਲ੍ਹਾ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਲਾਂਘੇ 

ਦੀ ਉਸਾਰੀ ਦਾ 85 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦਾ ਕੰਮ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖ ਸੰਸਥਾਵਾਂ ਵਲੋਂ ਪਾਕਿ ਸਰਕਾਰ ਪਾਸ ਅਪੀਲ ਕੀਤੀ ਗਈ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਚਲੀ ਗੁਰੂ ਸਾਹਿਬ ਨਾਲ ਸਬੰਧਿਤ 104 ਏਕੜ ਭੂਮੀ ਨੂੰ ਕਿਸੇ ਵੀ ਵਪਾਰਕ ਕਾਰਵਾਈ ਲਈ ਨਾ ਇਸਤੇਮਾਲ ਕੀਤਾ ਜਾਵੇ | ਜਿਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦਾ ਚੌਗਿਰਦਾ ਵਧਾ ਕੇ 42 ਏਕੜ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਭੂਮੀ ਵੀ 26 ਏਕੜ ਤੋਂ ਵਧਾ ਕੇ 62 ਏਕੜ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ 'ਬਾਬਾ ਗੁਰੂ ਨਾਨਕ ਮਾਰਗ' ਲਿੰਕ ਰੋਡ ਬਣਾਈ ਜਾ ਰਹੀ ਹੈ, ਜਿਸ ਨਾਲ ਸਿੱਖ ਸ਼ਰਧਾਲੂਆਂ ਨੂੰ ਆਵਾਜਾਈ ਦੌਰਾਨ ਭੀੜ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਸ੍ਰੀ ਨਨਕਾਣਾ ਸਾਹਿਬ 'ਚ ਉਸਾਰੀ ਜਾਣ ਵਾਲੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਲਈ ਵਿਦੇਸ਼ੀ ਸਿੱਖਾਂ ਨੂੰ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਕਤ 60 ਏਕੜ 'ਚ ਉਸਾਰੀ ਜਾਣ ਵਾਲੀ ਯੂਨੀਵਰਸਿਟੀ ਹੁਣ 200 ਏਕੜ 'ਚ ਉਸਾਰੀ ਜਾਵੇਗੀ | ਜਿਸ 'ਚ ਦੁਨੀਆ ਭਰ ਤੋਂ ਹਰ ਮਜ਼ਹਬ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਣਗੇ | ਉਨ੍ਹਾਂ ਕਨਵੈੱਨਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਵੀਕਾਰ ਕੀਤਾ ਕਿ ਪਾਕਿਸਤਾਨ 'ਚ ਜ਼ਿਆਦਾਤਰ ਇਤਿਹਾਸਕ ਗੁਰਦੁਆਰਿਆਂ ਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਭੂਮੀ ਮਾਫ਼ੀਆ ਦਾ ਕਬਜ਼ਾ ਕਾਇਮ ਹੈ | ਗਵਰਨਰ ਸਰਵਰ ਨੇ ਇਹ ਵੀ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੜ੍ਹਾ ਕੀਤਾ ਕਸ਼ਮੀਰ ਦਾ ਮਸਲਾ ਪਾਕਿ ਲਈ ਮਹੱਤਵਪੂਰਨ ਮਾਮਲਾ ਹੈ, ਇਸ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੀ ਉਸਾਰੀ ਜਾਰੀ ਰਹੇਗੀ ਤੇ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ |
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਡਾ: ਫਿਰਦੌਸ ਆਸ਼ਕ ਅਵਾਣ ਨੇ ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਇਕ ਕਦਮ ਵੀ ਪਿੱਛੇ ਨਹੀਂ ਹਟੇਗਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਵਿਸ਼ਵ ਭਰ ਦਾ ਸਿੱਖ ਭਾਈਚਾਰਾ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਟਾਕਰਾ ਕਰੇਗਾ | ਧਾਰਮਿਕ ਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਡਾ: ਨੂਰ-ਉਲ-ਹੱਕ-ਕਾਦਰੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਤਾਰੀਖ਼ੀ ਦੱਸਦਿਆਂ ਕਿਹਾ ਕਿ ਲਾਂਘੇ ਦਾ ਕੰਮ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਦੇ ਉੱਦਮਾਂ ਸਦਕਾ ਸੰਭਵ ਹੋ ਸਕਿਆ ਹੈ | ਜਿਸ ਕਾਰਨ ਵਿਸ਼ਵ ਭਰ ਦੇ ਸਿੱਖ ਤੇ ਪਾਕਿਸਤਾਨੀ ਨਾਗਰਿਕ ਸ: ਸਿੱਧੂ ਦਾ ਹਮੇਸ਼ਾ ਇਕ 'ਅਮਨ ਦੇ ਸਫ਼ੀਰ' ਵਜੋਂ ਸਤਿਕਾਰ ਕਰਦੇ ਰਹਿਣਗੇ | ਇਸ ਮੌਕੇ ਘੱਟ ਗਿਣਤੀ ਮੰਤਰੀ ਇਜਾਜ਼ ਆਲਮ, ਐਮ.ਪੀ.ਏ. ਤੇ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਗੋਪਾਲ ਸਿੰਘ ਚਾਵਲਾ, ਸਰਬਤ ਸਿੰਘ, ਵਿਕਾਸ ਸਿੰਘ, ਰਾਦੇਸ਼ ਸਿੰਘ ਟੋਨੀ, ਪੀ.ਆਰ.ਓ. ਪਵਨ ਸਿੰਘ ਅਰੋੜਾ, ਈ.ਟੀ.ਪੀ.ਬੀ. ਦੇ ਡਿਪਟੀ ਸਕੱਤਰ ਇਮਰਾਨ ਗੌਾਦਲ ਸਮੇਤ ਭਾਰਤ, ਕੈਨੇਡਾ, ਅਮਰੀਕਾ, ਫਰਾਂਸ, ਬਿ੍ਟੇਨ ਸਮੇਤ ਵੱਖ-ਵੱਖ ਮੁਲਕਾਂ ਤੋਂ ਕਨਵੈੱਨਸ਼ਨ 'ਚ ਹਿੱਸਾ ਲੈਣ ਲਈ ਪਹੁੰਚੇ 30 ਦੇ ਲਗਪਗ ਸਿੱਖ ਚਿੰਤਕ, ਲੇਖਕ ਤੇ ਵਿਦਵਾਨ ਹਾਜ਼ਰ ਸਨ |
ਕਨਵੈੱਨਸ਼ਨ ਦੀ ਸ਼ੁਰੂਆਤ ਅੱਜ ਸਵੇਰੇ ਪਵਿੱਤਰ ਕੁਰਾਨ ਦੇ ਉਪਦੇਸ਼ਾਂ ਨਾਲ ਕੀਤੀ ਗਈ | ਇਸ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਭਾਈ ਸੰਤੋਖ ਸਿੰਘ, ਭਾਈ ਅਮਰੀਕ ਸਿੰਘ, ਭਾਈ ਇੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਸਮਾਰੋਹ 'ਚ ਸਟੇਜ ਸਕੱਤਰ ਦੀ ਭੂਮਿਕਾ ਕਨਵੈੱਨਸ਼ਨ ਦੇ ਕੋਆਰਡੀਨੇਟਰ ਤੇ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਲਾਹੌਰ ਦੇ ਡਾਇਰੈਕਟਰ ਅਹਿਸਾਨ ਐੱਚ. ਨਦੀਮ ਵਲੋਂ ਨਿਭਾਈ ਗਈ | ਕਨਵੈੱਨਸ਼ਨ ਦੀ ਸ਼ੁਰੂਆਤ 'ਚ ਕਰਤਾਰਪੁਰ ਲਾਂਘੇ ਤੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਤਿਆਰ ਕੀਤੀ ਗਈ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਪੇਸ਼ ਕੀਤੀ ਗਈ | ਇਸ ਉਪਰੰਤ ਤਿੰਨ ਸੈਸ਼ਨਾਂ 'ਚ 6 ਬੁਲਾਰਿਆਂ ਵਲੋਂ ਆਪਣੇ ਪਰਚੇ ਪੜ੍ਹੇ ਗਏ ਤੇ ਕ੍ਰਮਵਾਰ ਇਨ੍ਹਾਂ ਸੈਸ਼ਨਾਂ 'ਚ ਡਾ: ਨਾਦਰਾ ਸ਼ਾਹਬਾਜ਼, ਫ਼ਕੀਰ ਸੈਫੂਦੀਨ ਤੇ ਡਾ: ਮੁਜਾਹਿਦਾ ਭੱਟ ਬਤੌਰ ਸੈਸ਼ਨ ਸਕੱਤਰ ਰਹੇ | ਕੱਲ੍ਹ ਇਕ ਸਤੰਬਰ ਨੂੰ ਮਹਿਮਾਨਾਂ ਨੂੰ ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਉਣ ਉਪਰੰਤ ਲਾਹੌਰ ਦੇ ਫ਼ਕੀਰ ਖ਼ਾਨਾ ਮਿਊਜ਼ੀਅਮ 'ਚ ਵੀ ਲਿਜਾਇਆ ਜਾਵੇਗਾ | ਇਸ ਦੇ ਬਾਅਦ 2 ਸਤੰਬਰ ਨੂੰ ਦੇਸ਼-ਵਿਦੇਸ਼ ਤੋਂ ਲਾਹੌਰ ਪਹੁੰਚੇ ਸਿੱਖ ਵਿਦਵਾਨ ਗਵਰਨਰ ਹਾਊਸ 'ਚ ਸਿੱਖ ਵਿਰਸੇ ਨਾਲ ਸਬੰਧਿਤ ਪ੍ਰਦਰਸ਼ਨੀ ਵੇਖਣਗੇ ਅਤੇ ਲਾਹੌਰ ਕਿਲ੍ਹੇ ਦੀ ਸਿੱਖ ਗੈਲਰੀ ਦਾ ਵੀ ਦੌਰਾ ਕਰਨਗੇ |

1 ਸਤੰਬਰ 2019 , ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ Video

ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ ਪ੍ਰਜੈਂਟਰ , ਪੜਚੋਲ ਜਰਨਲਲਿਸਟ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ

ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਇਕ ਸਿੱਖ ਲੜਕੀ ਨੂੰ ਘਰੋਂ ਚੁੱਕ ਧੱਕੇ ਨਾਲ ਨਕਾਹ...! Breaking News Video

ਜਗਰਾਓਂ ਲਾਈਨਜ਼ ਕਲੱਬ ਵਲੋਂ ਖੂਨ ਦਾਨ ਕੈਂਪ...

ਖਾਲਸਾ ਪਰਿਵਾਰ ਵਲੋਂ ਪਹਿਲੇ ਪ੍ਰਕਾਸ ਪੁਰਬ ਦੀਆਂ ਵਧਾਈਆਂ....

ਮਾਸਟਰ ਟਰੇਨਰ ਬਲਰਾਮ ਸਿੰਘ ਲਈ ਦਰਦ ਭਰੇ ਹਾਲਾਤਾਂ ਵਿਚ ਅੰਤਿਮ ਅਰਦਾਸ....

ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ ਦਾ ਉਪਰਲਾ....

Malaysian Sikh pipe band emerge champs at world championships

 

Glasglow , August 2019-( Giani Ravinderpal Singh)-

A Malaysian Sikh pipe band emerged category champion at the World Pipe Band Championship in Scotland.

The amazing feat at Glasglow capped months of diligent training and a single-minded push to display their very best at the pinnacle of competitive pipe band competition.

Sri Dasmesh Pipe Band were named champs of Grade 4B at the Worlds yesterday (17 Aug 2019). The band emerged tops for overall and drumming as well best parade.

This is the second time the Malaysian band took part in the world series organised by the Royal Scottish Pipe Band Association.

Up to 8,000 pipers and drummers from 195 bands converged at the Glasgow Green for the last two days (Aug 16-17).

The bands were from 13 countries: New Zealand, Australia, Canada, Austria, Switzerland, Eire, the US, Belgium, England, Spain, Malaysia, Northern Ireland and Scotland.

Sri Dasmesh – named after the tenth Guru of the Sikhs and the only Malaysian pipe band at the event – was formed in 1986 by Sukdev Singh, a commercial pilot and a director of an international school by the same name, with his brother Harvinder Singh.

The world championship winning band was led by pipe major Tirath Singh (22-year old), drum sergeant Tripert Singh (25) and mid-section head Sukhpreet Kaur (22). Tirath Singh and Tripert Singh, who also happen to be brothers, are both pilots with national carrier Malaysia Airlines.

Together, they led the band through 13 months of tireless practice. They met three times a week for two hours or more each session at the Sri Dasmesh International School in Kuala Lumpur.

Tirath said that this was the band’s gift to the country for Merdeka and hope that all Malaysians will hold their heads high in pride because Sri Dasmesh Pipe Band raised the Jalur Gemilang in Scotland and brought home the Silverware.