You are here

ਅੰਤਰਰਾਸ਼ਟਰੀ

ਪਾਕਿਸਤਾਨ ’ਚ ਜਹਾਜ਼ ਹਾਦਸਾ

107 ਸਵਾਰਾ ਚੋਂ 3 ਦੇ ਬਚਣ ਅਤੇ 45 ਮੌਤਾਂ ਦੀ ਪੁਸ਼ਟੀ ਬਾਕੀਆਂ ਦੀ ਭਾਲ ਜਾਰੀ

ਕਰਾਚੀ, ਮਈ 2020 -(ਏਜੰਸੀ)-
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਜਹਾਜ਼ ਅੱਜ ਇੱਥੇ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਸੰਘਣੀ ਵਸੋਂ ਵਾਲੇ ਰਿਹਾਇਸ਼ੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਕੁੱਲ 107 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਅਧਿਕਾਰੀਆਂ ਅਨੁਸਾਰ ਲਾਹੌਰ ਤੋਂ ਚੱਲੀ ਪੀਕੇ-8303 ਉਡਾਣ ਨੇ ਕਰਾਚੀ ਵਿੱਚ ਉਤਰਨਾ ਸੀ ਕਿ ਲੈਂਡਿੰਗ ਤੋਂ ਕੇਵਲ ਇੱਕ ਮਿੰਟ ਪਹਿਲਾਂ ਇਹ ਜਹਾਜ਼ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਮੈਦਾਨ ਵਿੱਚ ਹਾਦਸਾਗ੍ਰਸਤ ਹੋ ਗਿਆ। ਪੀਆਈਏ ਏਅਰਬੱਸ ਏ320 ਵਿੱਚ 99 ਯਾਤਰੀਆਂ ਅਤੇ ਅਮਲੇ ਦੇ ਅੱਠ ਮੈਂਬਰਾਂ ਸਣੇ ਕੁੱਲ 107 ਲੋਕ ਸਵਾਰ ਸਨ। ਸਿੰਧ ਦੇ ਸਿਹਤ ਮੰਤਰੀ ਡਾ. ਅਜ਼ਰਾ ਪੀਚੂਹੁ ਨੇ ਦੱਸਿਆ ਕਿ ਘਟਨਾ ਸਥਾਨ ਤੋਂ 45 ਲਾਸ਼ਾਂ ਕੱਢੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਤਿੰਨ ਯਾਤਰੀ ਬਚ ਗਏ ਹਨ ਅਤੇ ਉਨ੍ਹਾਂ ਦੇ ਕੇਵਲ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਬੈਂਕ ਆਫ ਪੰਜਾਬ ਦੇ ਮੁਖੀ ਜ਼ਫ਼ਰ ਮਸੂਦ ਵਜੋਂ ਹੋਈ ਹੈ, ਜਿਸ ਨੇ ਆਪਣੇ ਜ਼ਿੰਦਾ ਹੋਣ ਦੀ ਜਾਣਕਾਰੀ ਆਪਣੀ ਮਾਂ ਨੂੰ ਫੋਨ ਕਰਕੇ ਦਿੱਤੀ। ਇਹ ਜਹਾਜ਼ ਹਵਾਈ ਅੱਡੇ ਨੇੜੇ ਬਣੀ ਜਿਨਾਹ ਹਾਊਸਿੰਗ ਸੁਸਾਇਟੀ ’ਤੇ ਜਾ ਕੇ ਡਿੱਗਿਆ। ਉਨ੍ਹਾਂ ਦੱਸਿਆ, ‘‘ਜਹਾਜ਼ ਦੇ ਰਡਾਰ ਤੋਂ ਗਾਇਬ ਹੋਣ ਤੋਂ ਪਹਿਲਾਂ ਕੈਪਟਨ ਵਲੋਂ ਲੈਂਡਿੰਗ ਗੇਅਰ ਦੀ ਸਮੱਸਿਆ ਬਾਰੇ ਏਅਰ ਟਰੈਫਿਕ ਟਾਵਰ ਨੂੰ ਸੂਚਿਤ ਕੀਤਾ ਗਿਆ ਸੀ।’’ ਪਾਕਿਸਤਾਨ ਦੇ ਮੀਡੀਆ ਅਨੁਸਾਰ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਜ਼ਿਆਦਾਤਰ ਸਵਾਰਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਵਾਈ ਹਾਦਸੇ ਵਿੱਚ ਕੀਮਤੀ ਜਾਨਾਂ ਚਲੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੁਰੰਤ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਹਵਾਈ ਹਾਦਸੇ ਕਾਰਨ ਜਿਨਾਹ ਸੁਸਾਇਟੀ ਦੇ ਕਈ ਘਰ ਤੇ ਕਾਰਾਂ ਤਬਾਹ ਹੋ ਗਈਆਂ ਅਤੇ ਘਟਨਾ ਸਥਾਨ ਤੋਂ ਕਾਲੇ ਧੂੰਏਂ ਦੇ ਬੱਦਲ ਉੱਠ ਰਹੇ ਸਨ। ਰਾਹਤ ਅਤੇ ਪੁਲੀਸ ਅਧਿਕਾਰੀਆਂ ਨੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਪਾਕਿਸਤਾਨ ਦੀ ਫੌਜ ਅਤੇ ਹਵਾਈ ਸੈਨਾ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਆਪਣੀਆਂ ਟੀਮਾਂ ਭੇਜੀਆਂ ਹਨ। ਹਾਦਸੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਦੇ ਪਰਾਂ ਵਿਚੋਂ ਅੱਗ ਨਿਕਲ ਰਹੀ ਸੀ ਅਤੇ ਇਹ ਕਈ ਘਰਾਂ ਦੀਆਂ ਛੱਤਾਂ ਨਾਲ ਟਕਰਾਉਂਦਾ ਹੋਇਆ ਹੇਠਾਂ ਜਾ ਡਿੱਗਿਆ। ਹਾਦਸੇ ਤੋਂ ਬਾਅਦ ਕਰਾਚੀ ਦੇ ਸਾਰੇ ਮੁੱਖ ਹਸਪਤਾਲਾਂ ਵਿੱਚ ਹੰਗਾਮੀ ਸਥਿਤੀ ਐਲਾਨੀ ਗਈ ਹੈ  

ਇਟਲੀ : ਪਾਬੰਦੀਆਂ ''ਚ ਰਾਹਤ ਤੋਂ ਇਕ ਦਿਨ ਪਹਿਲਾਂ ਦਰਜ ਹੋਈਆਂ ਸਭ ਤੋਂ ਘੱਟ ਮੌਤਾਂ

ਰੋਮ- ਮਈ 2020 - ਰਾਜਵੀਰ ਸਮਰਾ)- ਇਟਲੀ ਵਿਚ ਪਾਬੰਦੀਆਂ ਵਿਚ ਰਾਹਤ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਦੇਸ਼ ਵਿਚ ਮਾਰਚ ਤੋਂ ਹੁਣ ਤੱਕ ਸਭ ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਟਲੀ ਵਿਚ ਸੋਮਵਾਰ ਤੋਂ ਪਾਬੰਦੀਆਂ ਵਿਚ ਰਾਹਤ ਦੇਣ ਦੀ ਗੱਲ ਆਖੀ ਗਈ ਸੀ, ਜਿਸ ਦੇ ਮੱਦੇਨਜ਼ਰ ਇਹ ਇਕ ਵੱਡੀ ਅਤੇ ਅਹਿਮ ਖਬਰ ਬਣ ਕੇ ਸਾਹਮਣੇ ਆਈ ਹੈ। ਪਾਬੰਦੀਆਂ ਵਿਚ ਰਾਹਤ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਇਟਲੀ ਵਿਚ ਸਭ ਤੋਂ ਘੱਟ 145 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਲਾਕਡਾਊਨ ਲਗਾਉਣ ਦੇ ਬਾਅਦ ਸਭ ਤੋਂ ਘੱਟ ਹੈ। ਹੁਣ ਇੱਥੇ ਹਰ ਰੋਜ਼ ਹੋਣ ਵਾਲੀਆਂ ਮੌਤਾਂ ਵਿਚ ਕਮੀ ਆ ਰਹੀ ਹੈ। ਉੱਥੇ ਹੀ, 24 ਘੰਟਿਆਂ ਵਿਚ 675 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ 4 ਮਾਰਚ ਦੇ ਬਾਅਦ ਸਭ ਤੋਂ ਘੱਟ ਹੈ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ 875 ਨਵੇਂ ਕੇਸ ਮਿਲੇ ਸਨ, ਜਦਕਿ 153 ਮੌਤਾਂ ਹੋਈਆਂ ਸਨ।  ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਕੁੱਲ 31,908 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।ਇਟਲੀ ਦਾ ਰਾਸ਼ਟਰੀ ਲਾਕਡਾਊਨ ਯੂਰਪ ਵਿਚ ਸਭ ਤੋਂ ਪਹਿਲਾਂ 10 ਮਾਰਚ ਨੂੰ ਲਾਗੂ ਹੋਇਆ।

ਪੰਜਾਬ ਦੀ ਮਾੜੀ ਆਰਥਿਕ ਸਥਿਤੀ ਦੀ ਜਿਮੇਂਵਾਰ ਦੇਸ਼ ਦੀ ਕਰੱਪਟ ਲੀਡਰਸ਼ਿਪ-- ਗੁਰਸੇਵਕ ਸਿੰਘ ਮੱਲਾ

ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ) - ਸਰਵਜਨ ਸੇਵਾ ਪਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿਘ ਮੱਲਾ ਨੇ ਕਿਹਾ ਕਿ ਪੰਜਾਬ ਦੀ ਮਾੜੀ ਆਰਥਿਕ ਸਥਿਤੀ ਦੀ ਲਈ ਦੇਸ਼ ਦੀ ਕਰੱਪਟ ਲੀਡਰਸ਼ਿਪ ਹੈ ਜਿਨਾਂ ਸਤਾ ਤੇ ਕਾਬਜ ਹੋਕੇ ਤਨਖਾਹਾਂ ,ਭੱਤਿਆਂ ਤੇ ਹੋਰ ਸਹੂਲਤਾਂ ਦੀ ਆੜ ਹੇਠ ਖਜਾਨੇ ਨੂੰ ਰੱਜਕੇ ਲੁੱਟਿਆ ਸਤਾ ਤੋਂ ਲਾਂਭੇ ਹੋਕੇ 4/5 ਪੈਨਸ਼ਨਾਂ ਤੇ ਹੋਰ ਸਰਕਾਰੀ ਸਹੂਲਤਾਂ ਦਾ ਬੌਝ ਖਜਾਨੇ ਤੇ ਪਾ ਰੱਖਿਆ ਪਰੰਤੂ ਗਰੀਬ ਕਿਸਾਨਾਂ , ਮਜਦੂਰਾਂ ਲਈ ਨਾ ਫਰੀ ਮੈਡੀਕਲ ਨਾ ਹੀ ਮੁੱਫਤ ਸਿੱਖਿਆ ਦੇ ਲਈ ਕੌਈ ਪੈਕਜ ਹੈ। ਅੱਜ ਵੀ ਕਰੌਨਾ ਨਾਮੀ ਮਹਾਮਾਰੀ ਦੀ ਆੜ ਹੇਠ ਵੱਡੀ ਪੱਧਰ ਤੇ ਸਿਆਸਤ ਹੋ ਰਹੀ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਗਰੀਬਾਂ ਦੇ ਘਰ ਛੇ ਛੇ ਮਹੀਨਾ ਦਾ ਰਾਸ਼ਨ ਦੇ ਦਿੱਤਾ ਤਾਂ ਕੀ ਗਰੀਬਾਂ ਨੂੰ ਪੁਲਿਸ ਦੀਆਂ ਡਾਂਗਾਂ ਖਾਣ ਸ਼ੌਕ ਸੀ ਜੋ ਘਰਾਂ ਤੋਂ ਬਾਹਰ ਆਉਦੇ ਸੀ । ਨਾ ਤਾਂ ਸਰਕਾਰਾਂ ਸੇਫਟੀ ਕਿੱਟਾਂ ਸਮੇਂ ਸਿਰ ਮੁਹੱਈਆ ਕਰਵਾ ਸਕੀਆਂ ਅਤੇ ਨਾ ਕੌਈ ਠੋਸ ਮੈਡੀਕਲ ਸਹੂਲਤ ਸਹੀ ਢੰਗ ਨਾਲ ਦੇ ਸਕੀਆਂਇਸ ਮੋਕੇ ਉਹਨਾਂ ਦੇ ਨਾਲ ਗੌਲਡੀ ਮਜਾਤੜੀ , ਨਿਰਭੈ ਸਿੰਘ ਕਾਂਉਕੇ, ਸਰਿੰਦਰ ਸਿੰਘ ਜਵੰਦਾ ਆਦਿ ਸ਼ਾਮਿਲ ਸਨ।

820 ਹੋਰ ਮੌਤਾਂ, ਕੁੱਲ ਅੰਕੜਾ 91 ਹਜ਼ਾਰ ਦੇ ਕਰੀਬ ਪੁੱਜਾ

ਵਾਸ਼ਿੰਗਟਨ,ਮਈ  2020-(ਏਜੰਸੀ ) 
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਪੀੜਤ 820 ਹੋਰ ਮਰੀਜ਼ ਦਮ ਤੋੜ ਗਏ ਹਨ ਤੇ ਮੌਤਾਂ ਦੀ ਕੁਲ ਗਿਣਤੀ 90978 ਹੋ ਗਈ ਹੈ। ਹਾਲਾਂਕਿ ਨਵੀਆਂ ਮੌਤਾਂ ਦੀ ਗਿਣਤੀ ਵੀ ਕਾਫੀ ਹੈ ਪਰ ਪਿਛਲੇ ਇਕ ਮਹੀਨੇ ਦੇ ਵੀ ਵਧ ਸਮੇਂ 'ਚ ਇਹ ਸਭ ਤੋਂ ਘੱਟ ਮੌਤਾਂ ਦਾ ਅੰਕੜਾ ਹੈ। 19891 ਨਵੇਂ ਮਰੀਜ਼ ਹਸਪਤਾਲਾਂ 'ਚ ਦਾਖਲ ਕੀਤੇ ਗਏ ਹਨ, ਜਿਨ੍ਹਾਂ ਨਾਲ ਪੀੜਤਾਂ ਦੀ ਕੁੱਲ ਗਿਣਤੀ 1527664 ਹੋ ਗਈ ਹੈ। 346389 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।  

ਅਮਰੀਕਾ ਦੇ ਸਿਹਤ ਸਕੱਤਰ ਨੇ ਅਰਥਾਵਿਵਸਥਾ ਮੁੜ ਖੋਲਣ ਦੀ ਕੀਤੀ ਵਕਾਲਤ

ਵਾਸ਼ਿੰਗਟਨ,  ਮਈ  2020-(ਏਜੰਸੀ ) 

ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਰ ਨੇ ਵੱਡੀ ਪੱਧਰ ਉਪਰ ਟੈਸਟਿੰਗ ਸਮੇਤ ਅਰਥਵਿਵਸਥਾ ਮੁੜ ਖੋਲਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਹਰ ਚੀਜ ਵੈਕਸੀਨ ਉਪਰ ਨਿਰਭਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਤਕਰੀਬਨ ਅੱਧੀਆਂ ਕਾਉਂਟੀਆਂ 'ਚ ਇਕ ਵੀ ਮੌਤ ਨਹੀਂ ਹੋਈ ਤੇ ਕੋਰੋਨਾ ਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ 'ਚੋਂ 60 ਫ਼ੀਸਦੀ ਕੇਵਲ 2 ਫ਼ੀਸਦੀ ਕਾਉਂਟੀਆਂ 'ਚ ਹਨ। ਕੁਝ ਰਾਜਾਂ ਜਿਥੇ ਅਰਥਵਿਵਸਥਾ ਪੂਰੀ ਤਰ੍ਹਾਂ ਖੋਲ ਦਿੱਤੀ ਗਈ ਹੈ, 'ਚੋਂ ਬਾਰਾਂ, ਰੈਸਟੋਰੈਂਟਾਂ ਤੇ ਹੋਰ ਜਨਤਕ ਥਾਵਾਂ ਉਪਰ ਲੋਕਾਂ ਦੀਆਂ ਭੀੜਾਂ ਦੀਆਂ ਆ ਰਹੀਆਂ ਤਸਵੀਰਾਂ ਬਾਰੇ ਸਕੱਤਰ ਨੇ ਕਿਹਾ ਕਿ ਲੋਕ ਜੋ ਕਰ ਰਹੇ ਹਨ ਇਹ ਗੈਰ-ਜ਼ਿੰਮੇਵਾਰਾਨਾ ਹਰਕਤ ਹੈ। ਇਸ ਤੋਂ ਬਚਿਆ ਜਾਣਾ ਚਾਹੀਦਾ ਹੈ।

ਜਰਮਨ ਕੰਪਨੀ ਚੀਨ ਤੋਂ ਸਾਰਾ ਕਾਰੋਬਾਰ ਭਾਰਤ ’ਚ ਕਰੇਗੀ ਤਬਦੀਲ

ਨਵੀਂ ਦਿੱਲੀ,ਮਈ  2020-(ਏਜੰਸੀ )   

 ਜਰਮਨੀ ਦੀ ਜੁੱਤੇ ਬਣਾਉਣ ਵਾਲੀ ਕੰਪਨੀ ਵੌਨ ਵੈਲਕਸ ਨੇ ਆਪਣਾ ਸਾਰਾ ਉਤਪਾਦਨ ਚੀਨ ਤੋਂ ਹਟਾ ਕੇ ਭਾਰਤ ’ਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਜਰਮਨੀ ਦੀ ਇਸ ਕੰਪਨੀ ਵੱਲੋਂ ਸਾਲਾਨਾ 30 ਲੱਖ ਜੋੜੀ ਜੁੱਤਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਇਸ ਵੱਲੋਂ ਭਾਰਤ ’ਚ ਤਰਕਬੀਨ 110 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।   

ਨਿਊਯਾਰਕ 'ਚ ਇਕ ਹੋਰ ਸਿੱਖ ਨੌਜਵਾਨ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ

ਨਿਊਯਾਰਕ , ਮਈ 2020 (ਏਜੰਸੀ)-

ਕੋਰੋਨਾ ਵਾਇਰਸ ਦੀ ਖ਼ਤਰਨਾਕ ਬਿਮਾਰੀ ਦਾ ਕਹਿਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚੋਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਿਊਯਾਰਕ ਦਾ ਸਿੱਖ ਭਾਈਚਾਰਾ ਇਸ ਕਹਿਰ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਪੰਜਾਬੀ ਪਰਿਵਾਰਾਂ ਵਿੱਚੋਂ ਕੋਰੋਨਾ ਵਾਇਰਸ ਨਾਲ ਇਕ ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਹੁਣ ਨਿਊਯਾਰਕ ਵਿਚ ਵੱਸਦੇ ਹਰਿਆਣੇ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਬਲਜਿੰਦਰ ਸਿੰਘ (ਬਿੰਦੀ) ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਬਲਵਿੰਦਰ ਸਿੰਘ ਹਰਿਆਣਾ ਰਾਜ ਦੀ ਨਾਰਾਇਣਗੜ੍ਹ ਤਹਿਸੀਲ ਦੇ ਪਿੰਡ ਪਿੰਜੌਰੀ ਦੇ ਵਸਨੀਕ ਸਨ।  

ਪੇਪਰ ਖੁੱਲ੍ਹਣ ਦੇ ਐਲਾਨ ਨਾਲ ਬਿਨ੍ਹਾ ਪਾਸਪੋਰਟ ਦੇ ਭਾਰਤੀ ਨੌਜਵਾਨਾਾ ਦੇ ਚਿਹਰੇ ਮੁਰਝਾਏ

ਮਿਲਾਨ (ਇਟਲੀ), ਮਈ 2020 ( ਏਜੰਸੀ)-ਇਟਲੀ ਦੀ ਗਠਜੋੜ ਸਰਕਾਰ ਨੇ ਇਟਲੀ ਦੇ ਲੱਖਾ ਗੈਰ-ਕਾਨੂੰਨੀ ਪ੍ਰਵਾਸੀਆਾ ਨੂੰ ਪੇਪਰ ਦੇਣ ਲਈ ਅੱਜ ਪੂਰੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ । ਜਿਸ ਵਿਚ ਸਰਕਾਰ ਖੇਤੀਬਾੜੀ ਅਤੇ ਘਰੇਲੂ ਕੰਮਾਾ ਨਾਲ ਸਬੰਧੀ ਗੈਰ-ਕਾਨੂੰਨੀ ਕਾਮਿਆਾ ਨੂੰ 6 ਮਹੀਨੇ ਦੀ ਨਿਵਾਸ ਆਗਿਆ ਦੇਵੇਗੀ । ਜੇਕਰ ਇਹਨਾਾ ਗੈਰ-ਕਾਨੂੰਨੀ ਪ੍ਰਵਾਸੀਆਾ ਕੋਲ ਕੋਈ ਪੱਕਾ ਮਾਲਕ ਨਹੀਂ ਵੀ ਹੈ ਤਾਾ ਵੀ ਇਹ ਲੋਕ ਸਿੱਧਾ ਸਰਕਾਰੀ ਖ਼ਜ਼ਾਨੇ ਵਿਚ ਟੈਕਸ ਜਮ੍ਹਾ ਕਰਵਾ ਕੇ 6 ਮਹੀਨੇ ਦੀ ਨਿਵਾਸ ਆਗਿਆ ਲੈ ਸਕਦੇ ਹਨ ਤੇ ਆਉਣ ਵਾਲੇ 6 ਮਹੀਨਿਆ ਵਿਚ ਆਪਣੇ ਲਈ ਕੋਈ ਕੰਮ ਵਾਲਾ ਪੱਕਾ ਮਾਲਕ ਲੱਭ ਕੇ ਆਪਣੀ ਨਿਵਾਸ ਆਗਿਆ ਨੂੰ ਵਧਾ ਸਕਦੇ ਹਨ। ਇਹਨਾਾ ਪੇਪਰਾ ਲਈ ਬਿਨੈ ਕਰਤਾ ਨੇ 400 ਯੂਰੋ ਟੈਕਸ ਸਰਕਾਰੀ ਖ਼ਜ਼ਾਨੇ ਵਿਚ ਜਮਾਾ ਕਰਵਾਉਣਾ ਹੈ। ਸਰਕਾਰ ਦੀ ਇਸ ਸਕੀਮ ਨਾਲ ਜਿੱਥੇ 5 ਲੱਖ ਗ਼ੈਰ-ਕਾਨੂੰਨੀ ਪਰਵਾਸੀ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਣਗੇ ਉੱਥੇ ਸਰਕਾਰ ਦੀ ਡਗਮਗਾ ਅਰਥ ਵਿਵਸਥਾ ਨੂੰ ਵੀ ਵੱਡਾ ਸਹਾਰਾ ਮਿਲੇਗਾ ਤੇ ਸਰਕਾਰੀ ਖ਼ਜ਼ਾਨੇ ਵਿਚ 91,56 ਮਿਲੀਅਨ ਯੂਰੋ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਸਰਕਾਰ ਵੱਲੋਂ ਪੇਪਰ ਭਰਨ ਲਈ 1 ਜੂਨ ਤੋਂ 15 ਜੁਲਾਈ 2020 ਤੱਕ ਸਮਾਾ ਐਲਾਨ ਕਰ ਦਿੱਤਾ ਗਿਆ ਹੈ ।ਇਟਲੀ ਸਰਕਾਰ ਦੇ ਇਸ ਐਲਾਨ ਨਾਲ ਉਨ੍ਹਾਂ ਤਮਾਮ ਕਾਮਿਆਾ ਦੇ ਚਿਹਰੇ ਖਿੜ ਗਏ ਹਨ ਜਿਨ੍ਹਾਂ ਕਿ ਕਈ -ਕਈ ਸਾਲਾ ਤੋਂ ਆਪਣੇ ਪਰਿਵਾਰ ਦਾ ਮੂੰਹ ਨਹੀਂ ਦੇਖਿਆ ਪਰ ਉਹ ਗੈਰ-ਕਾਨੂੰਨੀ ਭਾਰਤੀ ਪ੍ਰੇਸ਼ਾਨ ਵੀ ਦਿਖਾਈ ਦੇ ਰਹੇ ਹਨ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈ ਜਾਾ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਲੰਘ ਚੁੱਕੀ ਹੈ।ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਰਾਹੀਂ ਉਨ੍ਹਾਂ ਸਭ ਭਾਰਤੀਆਾ ਨੇ ਭਾਰਤੀ ਅੰਬੈਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਿਸ ਤਰ੍ਹਾਾ ਇਟਲੀ ਸਰਕਾਰ ਉਨ੍ਹਾਂ ਉੱਪਰ ਮਿਹਰਬਾਨ ਹੁੰਦੀ ਹੋਈ ਇਟਲੀ ਦੀ ਨਿਵਾਸ ਆਗਿਆ ਦੇਣ ਲਈ ਤਿਆਰ ਹੋ ਗਈ ਹੈ ਉਹ ਵੀ ਉਨ੍ਹਾਂ ਦੇ ਦੁੱਖ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਭਾਰਤੀ ਪਾਸਪੋਰਟ ਜਲਦ ਦੇਣ ਦੀ ਕਿਰਪਾ ਕਰਨ ਤਾਾ ਜੋ ਉਹ ਇਸ ਮੌਕੇ ਦਾ ਲਾਭ ਲੈਂਦੇ ਹੋਏ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰਕੇ ਕਈ ਸਾਲਾ ਤੋਂ ਵਿਛੜੇ ਆਪਣੇ ਪਰਿਵਾਰ ਨੂੰ ਮਿਲ ਸਕਣ¢ਇਸ ਸਬੰਧੀ ਜਦੋਂ ਭਾਰਤੀ ਅੰਬੈਸੀ ਰੋਮ ਨਾਲ ਸੰਪਰਕ ਕੀਤਾ ਗਿਆ ਤਾਾ ਉਨ੍ਹਾਂ ਕਿਹਾ ਕਿ ਉਹ ਇਸ ਕਾਰਵਾਈ ਉੱਪਰ ਕੰਮ ਕਰ ਰਹੇ ਹਨ ਤੇ 1-2 ਦਿਨਾਾ ਵਿਚ ਸਪਸ਼ਟ ਕਰ ਦੇਣਗੇ।

ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਸ਼ਾਮਲ, ਆਲਮੀ ਜਥੇਬੰਦੀ ਨੇ ਤਿਆਰ ਕੀਤੀ ਹੈ ਸੂਚੀ

ਇਸਲਾਮਾਬਾਦ/ਪਾਕਿਸਤਾਨ , ਮਈ 2020 - (ਏਜੰਸੀ) - ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਤੀਹ ਸਾਲ ਤੋਂ ਘੱਟ ਉਮਰ ਦੇ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਬਰਤਾਨੀਆ ਸਥਿਤ ਇਕ ਆਲਮੀ ਜਥੇਬੰਦੀ ਨੇ ਤਿਆਰ ਕੀਤੀ ਹੈ। 'ਦਿ ਸਿੱਖ ਗਰੁੱਪ' ਨਾਂ ਦੀ ਇਸ ਜਥੇਬੰਦੀ ਨੇ ਪਾਕਿਸਤਾਨ ਦੀ 25 ਸਾਲਾ ਮਨਮੀਤ ਕੌਰ ਨੂੰ ਇਸ ਸੂਚੀ ਵਿਚ ਸ਼ਾਮਲ ਕਰਦਿਆਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ 'ਦਿ ਐਕਸਪ੍ਰੈੱਸ ਟ੍ਰਿਬਿਊਨ' ਅਖ਼ਬਾਰ ਨੇ ਦਿੱਤੀ। ਮਨਮੀਤ ਨੂੰ ਅਗਲੇ ਸਾਲ ਬਰਤਾਨੀਆ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪਿਸ਼ਾਵਰ ਦੀ ਰਹਿਣ ਵਾਲੀ ਮਨਮੀਤ ਸਮਾਜ ਸੇਵੀ ਵੀ ਹੈ। ਉਸ ਨੂੰ ਘੱਟਗਿਣਤੀਆਂ ਲਈ ਕੰਮ ਕਰਨ ਲਈ ਪਾਕਿਸਤਾਨ ਵਿਚ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ।

ਯੂ ਐਨ ਮਾਹਿਰਾਂ ਵੱਲੋਂ ਭਾਰਤ ਦੇ ਆਰਥਿਕ ਪੈਕੇਜ ਦੀ ਸ਼ਲਾਘਾ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇੰਨੇ ਕਰੋੜ ਰੁਪਏ ਦੇ ਪ੍ਰੋਤਸਾਹਣ ਪੈਕੇਜ ਦਾ ਕੀਤਾ ਐਲਾਨ

ਸੰਯੁਕਤ ਰਾਸ਼ਟਰ, ਮਈ 2020 -(ਏਜੰਸੀ)- ਸੰਯੁਕਤ ਰਾਸ਼ਟਰ ਦੇ ਚੋਟੀ ਦੇ ਆਰਥਿਕ ਮਾਹਿਰਾਂ ਨੇ ਭਾਰਤ ਦੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਪ੍ਰਭਾਵਸ਼ਾਲੀ ਦੱਸਿਆ ਹੈ। ਇਹ ਵਿਕਾਸਸ਼ੀਲ ਦੇਸ਼ਾਂ ਵਿਚ ਸਭ ਤੋਂ ਵੱਡਾ ਆਰਥਿਕ ਪੈਕੇਜ ਹੈ। ਭਾਰਤ ਸਰਕਾਰ ਨੇ ਇਸ ਦਾ ਐਲਾਨ ਲਾਕਡਾਊਨ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਪੁਨਰ ਸੁਰਜੀਤ ਕਰਨ ਲਈ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 20 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਣ ਪੈਕੇਜ ਦਾ ਐਲਾਨ ਕੀਤਾ। ਵਰਲਡ ਇਕਨਾਮਿਕ ਸਿਚੂਏਸ਼ਨ ਐਂਡ ਪ੍ਰਾਸਪੈਕਟ ਰਿਪੋਰਟ ਅਪਡੇਟ ਨੂੰ ਲਾਂਚ ਕਰਦੇ ਹੋਏ ਗਲੋਬਲ ਇਕਨਾਮਿਕ ਮਾਨੀਟਰਿੰਗ ਬਰਾਂਚ ਦੇ ਮੁਖੀ ਹਾਮਿਦ ਰਸ਼ੀਦ ਨੇ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਪੈਕੇਜ ਬਹੁਤ ਹੀ ਸਵਾਗਤ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਪੈਕੇਜ ਜੋਕਿ ਭਾਰਤ ਦੀ ਜੀਡੀਪੀ ਦਾ 10 ਫ਼ੀਸਦੀ ਹੈ ਵਿਕਾਸਸ਼ੀਲ ਦੇਸ਼ਾਂ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਪ੍ਰੋਤਸਾਹਣ ਹੈ। ਅਧਿਕਤਰ ਵਿਕਾਸਸ਼ੀਲ ਦੇਸ਼ ਜੋ ਪ੍ਰੋਤਸਾਹਣ ਪੈਕੇਜ ਜਾਰੀ ਕਰ ਰਹੇ ਹਨ ਉਹ ਉਨ੍ਹਾਂ ਦੇ ਜੀਡੀਪੀ ਦੇ 0.5 ਫ਼ੀਸਦੀ ਤੋਂ ਇਕ ਫ਼ੀਸਦੀ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰੋਤਸਾਹਣ ਪੈਕੇਜ ਬਹੁਤ ਵੱਡਾ ਹੈ ਅਤੇ ਭਾਰਤ ਦੇ ਘਰੇਲੂ ਵਿੱਤੀ ਬਾਜ਼ਾਰ ਵਿਚ ਉਸ ਵੱਡੇ ਪ੍ਰੋਤਸਾਹਣ ਪੈਕੇਜ ਨੂੰ ਲਾਗੂ ਕਰਨ ਦੀ ਸਮਰੱਥਾ ਵੀ ਹੈ। ਇਹ ਪੈਕੇਜ ਲਾਕਡਾਊਨ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਬਚਾਉਣ ਲਈ ਪਹਿਲੇ ਤੋਂ ਐਲਾਨੇ ਉਪਾਵਾਂ ਵਿਚ ਸ਼ਾਮਲ ਹੈ। ਇਸ ਵਿਚ ਛੋਟੇ ਧੰਦਿਆਂ ਨਾਲ ਘਰੇਲੂ ਵਿਨਿਰਮਾਣ ਲਈ ਪ੍ਰੋਤਸਾਹਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਇਕਨਾਮਿਕ ਐਨਾਲਸਿਸ ਐਂਡ ਪਾਲਿਸੀ ਡਿਵੀਜ਼ਨ, ਡਿਪਾਰਟਮੈਂਟ ਆਫ ਇਕਨਾਮਿਕ ਐਂਡ ਸੋਸ਼ਲ ਅਫੇਅਰਜ਼ ਦੇ ਐਸੋਸੀਏਟ ਇਕਨਾਮਿਕ ਅਫੇਅਰਜ਼ ਆਫੀਸਰ ਜੂਲੀਅਨ ਸਲਾਟਮੈਨ ਨੇ ਦੱਸਿਆ ਕਿ ਭਾਰਤ ਦੇ ਪ੍ਰੋਤਸਾਹਣ ਪੈਕੇਜ ਦਾ ਆਕਾਰ ਪ੍ਰਭਾਵਸ਼ਾਲੀ ਹੈ। ਇਹ ਬਾਜ਼ਾਰਾਂ ਨੂੰ ਭਰੋਸਾ ਦੇਣ ਅਤੇ ਘਰੇਲੂ ਖਪਤ ਨੂੰ ਉਤਸ਼ਾਹ ਦੇਣ ਵਿਚ ਮਦਦ ਕਰੇਗਾ। ਜਦੋਂ ਲੋਕ ਖ਼ਰਚ ਕਰਨ ਵਿਚ ਸਮਰੱਥ ਨਹੀਂ ਹੁੰਦੇ ਹਨ, ਤੁਸੀਂ ਅਚਾਨਕ ਜਾਦੂਈ ਰੂਪ ਨਾਲ ਆਰਥਿਕ ਵਾਧੇ ਦੀ ਉਮੀਦ ਨਹੀਂ ਕਰ ਸਕਦੇ।

ਕੋਰੋੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਲਾਕਡਾਊਨ ਲਾਗੂ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਬਿੰਦੂਆਂ 'ਤੇ ਪਾਬੰਦੀਆਂ ਨੂੰ ਹੌਲੀ-ਹੌਲੀ ਘੱਟ ਕਰਨਾ ਲਾਜ਼ਮੀ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਦੇਸ਼ ਵਿਚ ਇਨਫੈਕਸ਼ਨ ਵੱਧ ਸਕਦਾ ਹੈ।

ਪ੍ਰਿਅੰਕਾ ਚੋਪੜਾ ਸਮੇਤ ਕਈ ਮਸ਼ਹੂਰ ਸੈਲੀਬ੍ਰਿਟੀਜ਼ ਦਾ ਨਿੱਜੀ ਡਾਟਾ ਹੈਕ ਹੋਇਆ

ਲਾਸ ਏਂਜਲਸ/ਅਮਰੀਕਾ, ਮਈ 2020 -(ਏਜੰਸੀ)- ਅਮਰੀਕਾ ਦੀ ਮੀਡੀਆ ਤੇ ਐਂਟਰਟੇਨਮੈਂਟ ਲਾਅ ਫਰਮ ਸਾਹਮਣੇ ਪਿ੍ਅੰਕਾ ਚੋਪੜਾ ਸਮੇਤ ਕਈ ਸੈਲੀਬਿ੍ਟੀਜ਼ ਦਾ ਡਾਟਾ ਚੋਰੀ ਹੋਣ ਦਾ ਮਾਮਲਾ ਆਇਆ ਹੈ। ਹੈਕਰਾਂ ਨੇ ਕੰਪਨੀ ਦਾ ਜਿੰਨਾ ਡਾਟਾ ਹੈਕ ਕੀਤਾ ਹੈ, ਉਸਦਾ ਕੁੱਲਸਾਈਜ਼ 756 ਜੀਬੀ ਹੈ ਤੇ ਇਸ ਵਿਚ ਠੇਕੇ, ਨਾਨ ਡਿਸਕਲੋਜ਼ਰ ਐਗਰੀਮੈਂਟ, ਫੋਨ ਨੰਬਰ, ਈ-ਮੇਲ ਐਡਰੈਸ ਤੇ ਨਿੱਜੀ ਚਿੱਠੀਆਂ ਹਨ।ਫਿਲਮਾਂ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਵੈਰਾਇਟੀਡਾਟਕਾਮ ਦੇ ਮੁਤਾਬਕ, ਜੀਐੱਸਐੱਮਲਲਾਡਾਟਕਾਮ ਨਾਂ ਦੀ ਇਸ ਕੰਪਨੀ 'ਤੇ ਰੈਂਸਮਵੇਅਰ ਦਾ ਹਮਲਾ ਕਰ ਕੇ ਸੈਲੇਬਿ੍ਟੀ ਨਾਲ ਜੁੜੀ ਜਾਣਕਾਰੀ ਚੋਰੀ ਕੀਤੀ ਗਈ ਹੈ। ਡਾਟਾ ਚੋਰੀ ਦੇ ਸਬੰਧ 'ਚ ਹੁਣ ਤਕ ਕੰਪਨੀ ਦੇ ਨੁਮਾਇੰਦੇ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਤੇ ਫਿਲਹਾਲ ਇਸਦੀ ਵੈੱਬਸਾਈਟ ਆਫਲਾਈਨ ਹੈ। ਵੈੱਬਸਾਈਟ 'ਤੇ ਸਿਰਫ਼ ਉਸਦਾ ਲੋਗੋ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਸੈਲੀਬਿ੍ਟੀਜ਼ ਦਾ ਡਾਟਾ ਚੋਰੀ ਕੀਤਾ ਗਿਆ ਹੈ, ਉਨ੍ਹਾਂ 'ਚ ਲੇਡੀ ਗਾਗਾ, ਮੈਡੋਨਾ, ਨਿਕੀ ਮਿਨਾਜ਼, ਮਾਰੀਆ ਕੈਰੇ, ਨੇਓਮੀ ਕੈਂਪਬੈਲ ਤੇ ਰਾਬਰਟ ਡੀ ਨੀਰੋ ਸਮੇਤ ਕਈ ਹੋਰ ਸਟਾਰ ਹਨ। ਵਿਸ਼ਵ ਸਾਈਬਰ ਕੰਪਨੀਸੋਫੋਸ ਨੇ ਕਿਹਾ ਕਿ ਅਜਿਹੇ ਰੈਂਸਮਵੇਅਰ ਹਮਲਿਆਂ 'ਚ ਹੈਕਰ ਅਕਸਰ ਪੈਸਿਆਂ ਲਈ ਚੋਰੀ ਕੀਤੇ ਗਏ ਡਾਟਾ ਨੂੰ ਜਨਤਕ ਕਰਨ ਦੀ ਧਮਕੀ ਦਿੰਦਾ ਹੈ, ਪਰ ਇਸ ਮਾਮਲੇ 'ਚ ਇਸ ਤਰ੍ਹਾਂ ਨਹੀਂ ਹੋਇਆ। ਕੰਪਨੀ ਦੇ ਗਾਹਕਾਂ 'ਚ ਡਿਸਕਵਰੀ, ਈਐੱਮਆਈ ਮਿਊਜ਼ਿਕ ਗਰੁੱਪ, ਫੇਸਬੁੱਕ, ਐੱਚਬੀਓ, ਆਈਮੈਕਸ, ਐੱਮਟੀਵੀ, ਐੱਨਬੀਏ ਐਂਟਰਟੇਨਮੈਂਟ, ਪਲੇਬੁਆਏ ਇੰਟਰਪ੍ਰਾਈਸਿਜ਼, ਸੈਮਸੰਗ ਇਲੈਕਟ੍ਰਾਨਿਕਸ, ਸੋਨੀ ਕਾਰਪ, ਸਪੋਟੀ

ਇਰਾਨ ਨੇ ਆਪਣੇ ਹੀ ਮਾਰੇ 19 ਜਲ ਸੈਨਿਕ

ਤਹਿਰਾਨ, ਮਈ 2020 -(ਏਜੰਸੀ)-ਇੱਥੇ ਇਰਾਨ ਦੀ ਫ਼ੌਜ ਦੇ ਇੱਕ ਅਭਿਆਸ ਪ੍ਰੋਗਰਾਮ ਦੌਰਾਨ ਇੱਕ ਮਿਜ਼ਾਈਲ ਗਲਤੀ ਨਾਲ ਮਿੱਥੇ ਨਿਸ਼ਾਨੇ ਦੀ ਬਜਾਇ ਇੱਕ ਸਮੁੰਦਰੀ ਜਹਾਜ਼ ਨਾਲ ਟਕਰਾਉਣ ਕਾਰਨ ਜਹਾਜ਼ ’ਚ ਸਵਾਰ 19 ਜਣਿਆਂ ਦੀ ਮੌਤ ਹੋ ਗਈ ਜਦਕਿ 15 ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਨੂੰ ਵਾਪਰੀ ਜਿਸਨੇ ਇਸ ਮੁਲਕ ਦੀ ਅਮਰੀਕਾ ਨਾਲ ਜੰਗ ਲਈ ਤਿਆਰੀ ਸਬੰਧੀ ਦਾਅਵਿਆਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।  

ਭਾਰਤ ਤੋਂ ਬਾਹਰ ਵਿਦੇਸ਼ੀਆਂ ਦੇ ਵੀਜ਼ੇ ਮੁਅੱਤਲ

 

ਵਾਸ਼ਿੰਗਟਨ, ਮਈ 2020 -(ਏਜੰਸੀ)-
ਅਮਰੀਕਾ ਦੇ ਵਾਸ਼ਿੰਗਟਨ ਸਥਿਤ ਭਾਰਤੀ ਸਫਾਰਤਖਾਨੇ ਨੇ ਦੱਸਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਲਈ ਜਾਰੀ ਕੀਤੇ ਸਾਰੇ ਵੀਜ਼ੇ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ ਓਸੀਆਈ ਕਾਰਡ ਵੀਜ਼ਾ ਮੁਕਤ ਯਾਤਰਾ ਨੂੰ ਉਦੋਂ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਤੱਕ ਕੌਮਾਂਤਰੀ ਯਾਤਰਾਵਾਂ ਉਪਰ ਭਾਰਤ ਵੱਲੋਂ ਲਗਾਈ ਪਾਬੰਦੀ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਮੁੱਕ ਚੁੱਕੀ ਹੈ ਤੇ ਉਹ ਕੌਮਾਂਤਰੀ ਯਾਤਰਾ ਪਾਬੰਦੀ ਕਾਰਨ ਭਾਰਤ ਤੋਂ ਬਾਹਰ ਨਹੀਂ ਜਾ ਸਕਦੇ, ਉਹ ਇਸ ਨੂੰ ਵਧਾਉਣ ਲਈ ਅਰਜ਼ੀ ਦੇ ਸਕਦੇ ਹਨ। ਅਜਿਹੇ ਲੋਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।  

ਵਿਦੇਸ਼ੀ ਵਿਦਿਆਥੀਆਂ ਦੀ ਘਾਟ ਕਾਰਨ ਯੂ ਕੇ ਯੂਨੀਵਰਸਿਟੀਆਂ ਨੂੰ ਵੱਡਾ ਘਾਟਾ ਹੋਣ ਦਾ ਅਨੁਮਾਨ

ਬਰਮਿੰਘਮ, ਮਈ 2020 ( ਗਿਆਨੀ ਰਾਵਿਦਾਰਪਾਲ ਸਿੰਘ)- ਯੂ ਕੇ ਦੀਆਂ ਯੂਨੀਵਰਸਿਟੀਆਂ ਨੂੰ ਯੂਰਪ ਤੋਂ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ, ਖਾਸ ਕਰ ਏਸ਼ੀਅਨ ਵਿਦਿਆਰਥੀਆਂ ਤੋਂ ਚੋਖੀ ਕਮਾਈ ਹੁੰਦੀ ਹੈ । ਕੋਰੋਨਾ ਮਹਾਂਮਾਰੀ ਕਰਕੇ ਯੂਨੀਵਰਸਿਟੀਆਂ ਨੂੰ ਖ਼ਦਸ਼ਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ ਵਿਚ ਭਾਰੀ ਗਿਰਾਵਟ ਆਏਗੀ ਤੇ ਇਸ ਨਾਲ ਵੱਡਾ ਘਾਟਾ ਪਏਗਾ । ਮਾਹਿਰਾਂ ਦਾ ਮੰਨਣਾ ਹੈ ਕੇ ਜਿਨ੍ਹਾਂ ਚਿਰ ਕੋਰੋਨਾ ਵਾਇਰਸ ਤੋਂ ਪੱਕੇ ਤੌਰ ਉਪਰ ਛੁਟਕਾਰਾ ਨਹੀਂ ਹੋ ਜਾਂਦਾ ਵਿਦਿਆਰਥੀਆਂ ਦਾ ਪੜ੍ਹਾਈ ਲਈ ਇੰਗਲੈਂਡ ਵਰਗੇ ਮੁਲਕਾਂ ਵਿੱਚ ਆਉਣ ਨਾਰਮਲ ਨਹੀਂ ਹੋਵੇਗਾ । ਅਨੁਮਾਨ ਹੈ ਕੇ ਆਉਂਦੇ ਸਾਲ ਵਿੱਚ ਯੂ ਕੇ ਦੀਆਂ ਸਾਰੀਆਂ ਹੀ ਯੂਨੀਵਰਸਿਟੀਆ ਨੂੰ ਵੱਡਾ ਘਾਟਾ ਪੈਣ ਦੇ ਆਸਾਰ ਹਨ।ਇਸ ਤਰਾਂ

ਸਕਾਟਿਸ਼ ਸਰਕਾਰ ਦੇ ਸੈਕਟਰੀ ਅਲਿਸਟਰ ਜੈਕ ਨੇ   ਕਿਹਾ ਹੈ ਕਿ ਅਸੀਂ ਯੂਨੀਵਰਸਿਟੀਆਂ ਦੇ ਵਿੱਤੀ ਹਾਲਾਤ ਅਤੇ ਵਿਦਿਆਰਥੀਆਂ ਦੇ ਸਕਾਟਲੈਂਡ ਵਿਚ ਪੜ੍ਹਨ ਆਉਣ ਵਾਲੀਆਂ ਅੜਚਨਾਂ ਨੂੰ ਸਮਝਦੇ ਹਾਂ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ । ਪਰ ਕੋਰੋਨਾ ਵਾਇਰਸ ਦੇ ਡਰ ਨੂੰ ਵਿਦੇਸੀ ਵਿਦਿਆਰਥੀਆਂ ਦੇ ਮਨ ਚੋਂ ਕਢਣਾ ਕਠਨ ਹੋਵੇਗਾ।

ਫੇਸਬੁੱਕ, ਗੂਗਲ ਤੇ ਮਾਈਕਰੋਸਾਫ਼ਟ ਕਰ ਰਹੀਆਂ ਨੇ ਪਰਵਾਸੀਆਂ ਦਾ ਸੋਸ਼ਣ

ਵਾਸ਼ਿੰਗਟਨ,  ਮਈ 2020 -(ਏਜੰਸੀ)-
ਫੇਸਬੁੱਕ, ਗੂਗਲ ਤੇ ਮਾਈਕਰੋਸਾਫਟ ਵਰਗੀਆਂ ਪ੍ਰਮੁੱਖ ਐੱਚ-1ਬੀ ਕੰਪਨੀਆਂ ਪਰਵਾਸੀ ਕਾਮਿਆਂ ਨੂੰ ਬਾਜ਼ਾਰ ਦੀ ਦਰ ਤੋਂ ਘੱਟ ਮਿਹਨਤਾਨਾ ਦਿੰਦੀਆਂ ਹਨ। ਇਕ ਅਧਿਐਨ ਮੁਤਾਬਕ ਇਸ ਲਈ ਇਹ ਕੰਪਨੀਆਂ ਅਮਰੀਕੀ ਕਿਰਤ ਵਿਭਾਗ ਦੇ ਐੱਚ-1ਬੀ ਪ੍ਰੋਗਰਾਮ ਦਾ ਲਾਹਾ ਲੈ ਰਹੀਆਂ ਹਨ। ਇਕਨਾਮਿਕਸ ਪਾਲਿਸੀ ਇੰਸਟੀਚਿਊਟ ਦੀ ਐੱਚ1ਬੀ ਬਾਰੇ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 30 ਐੱਚ1ਬੀ ਧਾਰਕ ਐਮਾਜ਼ੋਨ, ਮਾਈਕਰੋਸਾਫਟ, ਵਾਲਮਾਰਟ, ਗੂਗਲ, ਐਪਲ ਤੇ ਫੇਸਬੁੱਕ ਕੰਪਨੀਆਂ ਪਰਵਾਸੀਆਂ ਨੂੰ ਘੱਟ ਉਜਰਤਾਂ ਦੇਣ ਵਿੱਚ ਮੋਹਰੀ ਹਨ।  

ਟਰੰਪ ਵਲੋਂ ਅਮਰੀਕਾ 'ਚ ਤਾਲਾਬੰਦੀ ਖ਼ਤਮ ਕਰਨ ਦਾ ਐਲਾਨ

ਕੈਲੀਫੋਰਨੀਆ/ਯੂ ਐਸ ਏ, ਮਈ 2020 -(ਏਜੰਸੀ)-ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ ਵਿਚ 1500 ਦੇ ਕਰੀਬ ਮੌਤਾਂ ਹੋਣ ਦੀ ਖ਼ਬਰ ਹੈ, ਜਿਸ ਨਾਲ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 68600 ਗਿਆ ਹੈ, ਜਦੋਂਕਿ ਮਰੀਜ਼ਾਂ ਦੀ ਗਿਣਤੀ 11 ਲੱਖ 88 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ | ਇਸੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੇ ਅਮਰੀਕਾ 'ਚ ਤਾਲਾਬੰਦੀ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਇਹ ਸੂਬਿਆਂ ਦੀ ਮਰਜ਼ੀ 'ਤੇ ਨਿਰਭਰ ਕਰਦਾ ਹੈ ਕਿ ਸੂਬੇ ਨੂੰ ਕਦੋਂ ਤੇ ਕਿਵੇਂ ਖੋਲ੍ਹਣਾ ਹੈ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਸਾਲ ਦੇ ਅਖ਼ੀਰ ਤੱਕ ਕੋਰੋਨਾ ਨੂੰ ਖ਼ਤਮ ਕਰਨ ਦਾ ਟੀਕਾ ਆ ਜਾਵੇਗਾ | ਅਮਰੀਕਾ ਦੇ ਤਕਰੀਬਨ 35 ਸੂਬਿਆਂ ਨੇ ਤਾਲਾਬੰਦੀ ਖੋਲ੍ਹਣ ਦੀ ਸਹਿਮਤੀ ਦਿੱਤੀ ਸੀ ਪਰ ਅਜੇ ਵੀ ਬਹੁਤੇ ਸੂਬੇ ਅਜਿਹੇ ਹਨ, ਜੋ ਤਾਲਾਬੰਦੀ ਨੂੰ ਖੋਲ੍ਹਣ ਦੇ ਹੱਕ ਵਿਚ ਨਹੀਂ ਹਨ | ਜ਼ਿਕਰਯੋਗ ਹੈ ਕਿ ਪਿਛਲੇ 2 ਮਹੀਨਿਆਂ ਤੋਂ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਸਭ ਕੁਝ ਰੁਕ ਗਿਆ ਹੈ ਤੇ ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜੋ ਤਿੰਨ ਕਰੋੜ ਤੱਕ ਪਹੁੰਚ ਸਕਦੀਆਂ ਹਨ | ਇਸੇ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਪੀਓ ਨੇ ਕਿਹਾ ਕਿ ਚੀਨ ਨੇ ਜਾਣ ਬੁੱਝ ਕੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਲੁਕਾਇਆ ਤੇ ਸਾਰੀ ਦੁਨੀਆ ਨੂੰ ਝੂਠ ਬੋਲਿਆ, ਜਿਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ | ਟਰੰਪ ਪ੍ਰਸ਼ਾਸਨ ਵਲੋਂ ਚੀਨ 'ਤੇ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਨਵੀਂ ਵਪਾਰ ਨੀਤੀ ਵੀ ਬਣਾਉਣ ਦੀ ਯੋਜਨਾ ਚੱਲ ਰਹੀ ਹੈ |

ਕੋਰੋਨਾ ਮਹਾਮਾਰੀ ਸੰਕਟ ’ਚੋਂ ਸਾਦਗੀ ਨਾਲ ਜ਼ਿੰਦਗੀ ਜਿਊਣੀ ਸਿੱਖਾਂਗੇ -ਧਰਮਿੰਦਰ

ਮੁੰਬਈ,ਮਈ 2020-(ਏਜੰਸੀ)-
ਸਦਾ ਬਹਾਰ ਅਦਾਕਾਰ ਧਰਮਿੰਦਰ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ’ਚੋਂ ਜੇ ਅਸੀਂ ਕੋਈ ਸਿੱਖਿਆ ਲੈਣੀ ਹੈ ਤਾਂ ਬੇਸ਼ੱਕ ਸਾਨੂੰ ਸਾਧਾਰਨ ਜ਼ਿੰਦਗੀ ਜਿਊਣ ਦਾ ਮਹੱਤਵ ਸਮਝਣਾ ਚਾਹੀਦਾ ਹੈ। ਧਰਮਿੰਦਰ (84) ਨੇ ਕਿਹਾ ਕਿ ਲੌਕਡਾਊਨ ਨੂੰ ‘ਸਕਾਰਾਤਮਕ’ ਢੰਗ ਨਾਲ ਲੈਣਾ ਚਾਹੀਦਾ ਹੈ। ਇਸ ਕਾਰਨ ਪ੍ਰਦੂਸ਼ਣ ਵਿਚ ਕਮੀ ਆਈ ਹੈ, ਹਵਾ ਤੇ ਆਸਮਾਨ ਸਾਫ਼ ਹੈ, ਸਭ ਕੁਝ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। ਅਦਾਕਾਰ ਨੇ ਕਿਹਾ ‘ਇਹ ਮੈਨੂੰ ਉਹ ਪੁਰਾਣਾ ਵੇਲਾ ਯਾਦ ਕਰਵਾਉਂਦਾ ਹੈ। ਮੈਂ ਉਸੇ ਢੰਗ ਨਾਲ ਜ਼ਿੰਦਗੀ ਜਿਊਂ ਰਿਹਾ ਹਾਂ ਤੇ ਖ਼ੁਸ਼ ਹਾਂ।’ ਧਰਮਿੰਦਰ ਨੇ ਕਿਹਾ ਕਿ ਉਹ ਸ਼ਹਿਰ ਉਦੋਂ ਹੀ ਆਉਂਦੇ ਹਨ ਜਦ ਕੰਮ (ਫ਼ਿਲਮਾਂ ਨਾਲ ਸਬੰਧਤ) ਹੁੰਦਾ ਹੈ, ਨਹੀਂ ਤਾਂ ਫਾਰਮ ਹਾਊਸ ਵਿਚ ਹੀ ਰਹਿੰਦੇ ਹਨ। ਧਰਮਿੰਦਰ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਜਨਮ ਦੂਜਿਆਂ ਨੂੰ ਖ਼ੁਸ਼ੀ ਦੇਣ, ਮਨੋਰੰਜਨ ਕਰਨ ਤੇ ਉਤਸ਼ਾਹਿਤ ਕਰਨ ਲਈ ਹੋਇਆ ਹੈ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਹਾਮਾਰੀ ਮਨੁੱਖੀ ਕਰਮਾਂ ਦਾ ਫ਼ਲ ਹੈ ਤੇ ਹੁਣ ਇਸ ਸੰਕਟ ’ਚੋਂ ਨਿਕਲਣ ਦਾ ਇਕੋ-ਇਕ ਰਾਹ ਕੁਦਰਤ ਮੁਤਾਬਕ ਚੱਲਣਾ ਹੈ। ਅਦਾਕਾਰ ਨੇ ਕਿਹਾ ਕਿ ਕੁਦਰਤ ਨੇ ਮਨੁੱਖ ਨੂੰ ਕਰਾਰੀ ਸੱਟ ਮਾਰੀ ਹੈ। ਸਾਨੂੰ ਕੁਦਰਤ ਨਾਲ ਮੋਹ ਪਾਲਣ ਤੇ ਇਸ ਦੀ ਸੰਭਾਲ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਹੁਣ ਗ਼ੈਰਜ਼ਰੂਰੀ ਚੀਜ਼ਾਂ ਤੋਂ ਮੂੰਹ ਮੋੜਨਗੇ, ਲਾਲਚ ਤਿਆਗਣਗੇ ਅਤੇ ਜੋ ਹੈ, ਉਸ ਵਿਚ ਖ਼ੁਸ਼ੀ ਭਾਲਣਗੇ। ਉਨ੍ਹਾਂ ਅਦਾਕਾਰ ਇਰਫ਼ਾਨ ਖ਼ਾਨ ਤੇ ਰਿਸ਼ੀ ਕਪੂਰ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ।   

ਯੂਏਈ ’ਚ ਫਸੇ ਡੇਢ ਲੱਖ ਭਾਰਤੀ ਘਰ ਵਾਪਸੀ ਦੇ ਇੱਛੁਕ

ਦੁਬਈ, ਮਈ 2020 -(ਸਤਪਾਲ ਸਿੰਘ ਕੌਉਕੇ )-
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਘਰ ਵਾਪਸੀ ਦੇ ਇੱਛੁਕ ਡੇਢ ਲੱਖ ਤੋਂ ਵੱਧ ਭਾਰਤੀਆਂ ਨੇ ਆਨਲਾਈਨ ਅਮਲ ਜ਼ਰੀਏ ਯੂਏਈ ਸਥਿਤ ਭਾਰਤੀ ਮਿਸ਼ਨਾਂ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ। ਭਾਰਤੀ ਮਿਸ਼ਨਾਂ ਨੇ ਪਿਛਲੇ ਹਫ਼ਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕੀਤਾ ਸੀ। ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਆਇਦ ਪਾਬੰਦੀਆਂ ਕਰਕੇ ਵੱਡੀ ਗਿਣਤੀ ਭਾਰਤੀ ਇਥੇ ਫਸ ਗਏ ਸਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੌਕਰੀਆਂ ਗੁਆ ਚੁੱਕੇ ਹਨ ਜਾਂ ਫਿਰ ਕੁਝ ਅਜਿਹੇ ਹਨ ਜੋ ਸੈਲਾਨੀ ਵੀਜ਼ੇ ’ਤੇ ਇਥੇ ਆਏ ਸਨ।
ਦੁਬਈ ਵਿੱਚ ਭਾਰਤ ਦੇ ਕੌਂਸੁਲ ਜਨਰਲ ਵਿਪੁਲ ਨੇ ਗਲਫ਼ ਨਿਊਜ਼ ਨੂੰ ਦੱਸਿਆ, ‘ਸ਼ਨਿਚਰਵਾਰ ਸ਼ਾਮ ਤਕ ਸਾਡੇ ਕੋਲ ਡੇਢ ਲੱਖ ਤੋਂ ਵੱਧ ਨਾਮ ਪੰਜੀਕ੍ਰਿਤ ਹੋ ਚੁੱਕੇ ਹਨ।’ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਚੌਥਾਈ ਨੌਕਰੀਆਂ ਗੁਆਉਣ ਜਾਂ ਰੁਜ਼ਗਾਰ ਖੁੱਸਣ ਕਰਕੇ ਘਰਾਂ ਨੂੰ ਪਰਤਣ ਦੇ ਖ਼ਾਹਿਸ਼ਮੰਦ ਹਨ। ਖ਼ਲੀਜ ਟਾਈਮਜ਼ ਵਿੱਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮਿਸ਼ਨਾਂ ਵਿੱਚ ਨਾਮ ਦਰਜ ਕਰਵਾਉਣ ਵਾਲੇ 40 ਫੀਸਦ ਉਮੀਦਵਾਰ ਕਾਰਖਾਨਿਆਂ ਤੇ ਹੋਰ ਰੁਜ਼ਗਾਰ ’ਚ ਲੱਗੇ ਕਾਮੇ ਅਤੇ 20 ਫੀਸਦ ਵਰਕਿੰਗ ਪ੍ਰੋਫ਼ੈਸ਼ਨਲਜ਼ ਹਨ।  

ਅਫਗਾਨੀ ਸਿੱਖਾਂ ਲਈ ਅਮਰੀਕਾ ਤੋਂ ਸ਼ਰਨਾਰਥੀ ਦਰਜਾ ਮੰਗਿਆ

 

ਵਾਸ਼ਿੰਗਟਨ, ਮਈ 2020 -(ਏਜੰਸੀ)-

ਭਾਰਤੀ-ਅਮਰੀਕੀ ਸੰਸਦ ਰੋ ਖੰਨਾ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਹਿਸ਼ਤੀ ਸੰਗਠਨਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਸ਼ਰਨਾਰਥੀਆਂ ਦਾ ਦਰਜਾ ਦਿੱਤਾ ਜਾਵੇ। ਖੰਨਾ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਹੋਮਲੈਂਡ ਸਕਿਉਰਿਟੀ ਦੇ ਕਾਰਜਕਾਰੀ ਸਕੱਤਰ ਚਾਡ ਐੱਫ. ਵੁਲਫ ਨੂੰ ਭੇਜੇ ਪੱਤਰ ਵਿੱਚ ਜੰਗ-ਗ੍ਰਸਤ ਮੁਲਕ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਸਿਹਤ ਅਤੇ ਸੁਰੱਖਿਆ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ‘‘ਅਫਗਾਨਿਸਤਾਨ ਵਿੱਚ ਲਗਭਗ 200 ਹਿੰਦੂ ਅਤੇ ਸਿੱਖ ਪਰਿਵਾਰ ਰਹਿ ਰਹੇ ਹਨ। ਧਾਰਮਿਕ ਹਿੰਸਾ ਕਾਰਨ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਹੈ, ਮੈਂ ਕਾਬੁਲ ਵਿੱਚ ਅਮਰੀਕੀ ਅੰਬੈਸੀ ਨੂੰ ਅਪੀਲ ਕਰਦਾ ਹਾਂ ਕਿ ਅਫਗਾਨਿਸਤਾਨ ਵਿਚਲੇ ਸਿੱਖਾਂ ਅਤੇ ਹਿੰਦੂਆਂ ਨੂੰ ਯੂਐੱਸਆਰਏਪੀ ਤਹਿਤ ਹੰਗਾਮੀ ਸ਼ਰਨਾਰਥੀ ਰੱਖਿਆ ਲਈ ਰੈਫਰ ਕੀਤਾ ਜਾਵੇ ਅਤੇ ਵਿਦੇਸ਼ ਵਿਭਾਗ ਤੇ ਹੋਮਲੈਂਡ ਸਕਿਉਰਿਟੀ ਵਿਭਾਗ ਇਸ ਨੂੰ ਬਿਨਾਂ ਕਿਸੇ ਇਤਰਾਜ਼ ਮਨਜ਼ੂਰੀ ਦੇ ਕੇ ਸੁਰੱਖਿਆ ਯਕੀਨੀ ਬਣਾਉਣ।’’  

ਫ਼ਿਲਮ ਅਦਾਕਾਰ ਇਰਫ਼ਾਨ ਖ਼ਾਨ ਦੀ ਕੈਂਸਰ ਨਾਲ ਮੌਤ

ਮੁੰਬਈ,ਅਪ੍ਰੈਲ 2020 -(ਏਜੰਸੀ)-

ਮਕਬੂਲ’, ‘ਲੰਚਬਾਕਸ’ ਤੇ ‘ਅਮੇਜ਼ਿੰਗ ਸਪਾਈਡਰਮੈਨ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਤੇ ਹੌਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। 54 ਸਾਲਾ ਦਾ ਇਹ ਅਦਾਕਾਰ ਕੈਂਸਰ ਦੇ ਇਕ ਨਿਵੇਕਲੇ ਰੂਪ ਨਾਲ ਲੜ ਰਿਹਾ ਸੀ। ਉਸ ਨੂੰ ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਇਆ ਸੀ। ਇਰਫ਼ਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਸੁਤਾਪਾ ਤੇ ਦੋ ਬੇਟੇ ਬਾਬਿਲ ਤੇ ਅਯਾਨ ਹਨ। ਖ਼ਾਨ ਨੂੰ ਇਥੇ ਵਰਸੋਵਾ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਤੇ ਇਸ ਮੌਕੇ ਪਰਿਵਾਰਕ ਮੈਂਬਰ ਤੇ ਹੋਰ ਨੇੜਲੇ ਰਿਸ਼ਤੇਦਾਰ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਾਵਰ ਤੇ ਬੌਲੀਵੁੱਡ ਦੀਆਂ ਫ਼ਿਲਮੀ ਹਸਤੀਆਂ ਨੇ ਅਦਾਕਾਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਉਂਦਿਆਂ ਸ਼ਰਧਾਂਜਲੀ ਦਿੱਤੀ ਹੈ। ਸ੍ਰੀ ਮੋਦੀ ਨੇ ਇਸ ਨੂੰ ਸਿਨੇਮਾ ਤੇ ਥੀਏਟਰ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਅਜੇ ਚਾਰ ਦਿਨ ਪਹਿਲਾਂ ਇਰਫ਼ਾਨ ਦੀ ਮਾਂ ਸਈਦਾ ਬੇਗ਼ਮ(95) ਦਾ ਜੈਪੁਰ ਵਿੱਚ ਦੇਹਾਂਤ ਹੋਇਆ ਸੀ, ਪਰ ਦੇਸ਼ਵਿਆਪੀ ਲੌਕਡਾਊਨ ਕਰਕੇ ਇਰਫ਼ਾਨ ਅੰਤਿਮ ਰਸਮਾਂ ’ਚ ਸ਼ਰੀਕ ਨਹੀਂ ਹੋ ਸਕਿਆ ਸੀ। ਇਰਫ਼ਾਨ ਨੂੰ ਮੰਗਲਵਾਰ ਨੂੰ ਕੋਲਨ (ਵੱਡੀ ਅੰਤੜੀ ਦੀ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ‘ਪੀਕੂ’ ਫੇਮ ਫ਼ਿਲਮਸਾਜ਼ ਸ਼ੂਜੀਤ ਸਰਕਾਰ ਨੇ ਇਕ ਟਵੀਟ ਕਰਕੇ ਸਭ ਤੋਂ ਪਹਿਲਾਂ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ। ਫ਼ਿਲਮ ‘ਪੀਕੂ’ ਵਿੱਚ ਇਰਫਾਨ ਦੇ ਸਹਿ-ਕਲਾਕਾਰ ਰਹੇ ਅਮਿਤਾਭ ਬੱਚਨ ਨੇ ਅਦਾਕਾਰ ਨੂੰ ਯਾਦ ਕਰਦਿਆਂ ਕਿਹਾ ਕਿ ਇਰਫ਼ਾਨ ਵਿੱਚ ‘ਕਮਾਲ ਦਾ ਹੁਨਰ’ ਸੀ ਤੇ ਉਹ ਇਕ ਖ਼ੁਸ਼ਗਵਾਰ ਸਾਥੀ ਸੀ। ਬੌਲੀਵੁੱਡ ਸਟਾਰ ਅਜੈ ਦੇਵਗਨ ਨੇ ਕਿਹਾ ਕਿ ਇਰਫਾਨ ਦੀ ਮੌਤ ਨਾਲ ਭਾਰਤੀ ਸਿਨੇਮਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਫ਼ਿਲਮ ‘ਪਾਨ ਸਿੰਘ ਤੋਮਰ’ (2012) ਲਈ ਕੌਮੀ ਐਵਾਰਡ ਜੇਤੂ ਇਰਫ਼ਾਨ ਨੇ ‘ਲਾਈਫ਼ ਆਫ ਪਾਈ’, ‘ਦਿ ਨੇਮਸੇਕ’ ਤੇ ‘ਹਾਸਿਲ’ ਵਿੱਚ ਲੀਕ ਤੋਂ ਹਟਵੇਂ ਕਿਰਦਾਰ ਨਿਭਾਏ। ਅਦਾਕਾਰ ਨੂੰ ਸਾਲ 2011 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਣ ਮਗਰੋਂ ਇਰਫ਼ਾਨ ਇਲਾਜ ਲਈ ਯੂਕੇ ਚਲਿਆ ਗਿਆ। 5 ਮਾਰਚ 2018 ਨੂੰ ਅਦਾਕਾਰ ਨੇ ਇਕ ਟਵੀਟ ਰਾਹੀਂ ਖੁ਼ਦ ਨੂੰ ‘ਇਕ ਨਿਵੇਕਲਾ ਰੋਗ’ ਹੋਣ ਬਾਰੇ ਖੁਲਾਸਾ ਕੀਤਾ। ਇਰਫ਼ਾਨ ਇਲਾਜ ਕਰਵਾ ਕੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਘਰ ਪਰਤਿਆ। ਉਸ ਨੇ ਸਾਲ 2017 ਦੀ ਹਿੱਟ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟ ਨੂੰ ਪੂਰਾ ਕੀਤਾ। ਫ਼ਿਲਮ ਪਿਛਲੇ ਮਹੀਨੇ ਲੌਕਡਾਊਨ ਤੋਂ ਕੁਝ ਚਿਰ ਪਹਿਲਾਂ ਹੀ ਰਿਲੀਜ਼ ਹੋਈ ਸੀ।