You are here

ਲੁਧਿਆਣਾ

ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦਗੀ,ਮੁੱਕਦਮਾ ਦਰਜ਼

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਤੀਰਥ ਸਿੰਘ ਥਾਣਾ ਸਿੱਧਵਾਂ ਬੇਟ ਨੇ ਦੱਸਿਆ ਕਿ  ਨਾਕਾਬੰਦੀ ਦੌਰਾਨ ਮਹਿੰਦਰ ਸਿੰਘ ਪੁੱਤਰ ਪਰਸਾ ਸਿੰਘ ਵਾਸੀ ਮਲਸੀਹਾਂ ਬਾਂਜਣ ਨੂੰ ਰੋਕਣ ਤੇ ਚੈਕਿੰਗ ਕੀਤੀ ਤਾਂ ਇੱਕ ਬੈਗ ਮੋਟਰਸਾਈਕਲ ਹੀਰੋ ਡੀਲਿਕਸ ਨੰਬਰ PB10GS 8668ਰੱਖਿਆ ਹੋਇਆ ਸੀ ਜਿਸ ਵਿੱਚ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ।

 

ਮੋਟਰਸਾਈਕਲ ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਕਾਬੂ

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਪਵਨ ਕੁਮਾਰ ਅਬਕਾਰੀ ਵਿਭਾਗ ਲੁਧਿਆਣਾ ਨੇ ਸਿੱਧਵਾਂ ਬੇਟ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਦੀਵਾਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਅੱਬੂਪੁਰਾ ਨੂੰ ਇੱਕ ਸੀ. ਟੀ100 ਮੋਟਰਸਾਈਕਲ ਨੰਬਰ PB-10-GD-1184 ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮੁੱਕਦਮਾ ਦਰਜ਼ ਕਰ ਦਿੱਤਾ ਹੈ।

ਝਗੜੇ ਦੁਰਾਨ ਨੌਜਵਾਨ ਦੀ ਮੌਤ

(ਫਾਈਲ ਫੋਟੋ ਮਨਵੀਰ ਸਿੰਘ)

ਅਜੀਤਵਾਲ, ਜੂਨ 2020 -(ਬਲਬੀਰ ਸਿੰਘ ਬਾਠ/ਮਨਜਿੰਦਰ ਗਿੱਲ)-

ਇੱਥੋਂ ਨਜ਼ਦੀਕੀ ਪਿੰਡ ਚੂਹੜ ਚੱਕ ਦੇ 21 ਸਾਲਾ ਨੌਜਵਾਨ ਮਨਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਦੋ ਦਿਨ ਪਹਿਲਾਂ ਪਿੰਡ ਢੁੱਡੀਕੇ ਵਿਚ  ਨੌਜਵਾਨਾਂ ਦੀ ਆਪਸੀ ਲੜਾਈ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਿਸਨੂੰ  ਸੀਰੀਅਸ  ਹਾਲਤ ਵਿੱਚ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ  ਦਾਖਲ ਕਰਵਾਇਆ ਗਿਆ ਸੀ ਦੀ ਅੱਜ ਮੌਤ ਹੋ ਗਈ। ਮਨਵੀਰ ਸਿੰਘ ਘਰਦਿਆ ਦਾ ਇਕਲੌਤਾ ਲੜਕਾ ਸੀ।ਪੁਲੀਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।  

ਹਥਨੀ ਨੂੰ ਵਿਸਫੋਟਕ ਸਮੱਗਰੀ ਖਵਾਉਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ:ਪ੍ਰਧਾਨ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀਂ ਕੇਰਲਾ ਵਿਚ ਇਕ ਗਰਭਵਤੀ ਹਥਨੀ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖਵਾ ਦਿੱਤਾ ਸੀ।ਪਟਾਕੇ ਫਟਣ ਕਾਰਣ ਹਥਨੀ ਅਤੇ ਉਸਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਸੀ।ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨ ਅਨੁਸਾਰ ਸਖਤ ਤੋਂ ਸ਼ਖਤ ਸ਼ਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ,ਜਿਸ ਕਰ ਕੇ ਅੱਗੇ ਤੋਂ ਬੇਜ਼ੁਬਾਨੇ ਜਾਨਵਰਾਂ ਨੂੰ ਬੇਰਹਿਮੀ ਨਾਲ ਮਾਰਨ ਦਾ ਕਿਸ ਦੀ ਹਿੰਮਤ ਹੀ ਨਾ ਪਵੇ।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਕੀਤਾ ਹੈ।

ਇਸ ਔਖੀ ਘੜੀ 'ਚ ਸਰਕਾਰ ਲੋਕਾਂ ਦੀ ਮਦਦ ਕਰੇ:ਪ੍ਰਧਾਨ ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਕੰਮ ਕਾਜ਼ ਬਿਲਕੁੱਲ ਬੰਦ ਹੋ ਗਏ ਸਨ,ਜਿਸ ਕਾਰਨ ਆਪ ਆਦਮੀ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾ ਹੋ ਰਿਹਾ ਹੈ।ਪੰਜਾਬ ਸਰਕਾਰ ਨੂੰ ਤਿੰਨਤਿੰਨ ਮਹੀਨਿਆਂ ਦੇ ਬਿਜਲੀ ਦੇ ਬਿੱਲ ,ਪਾਣੀ ਦੇ ਬਿੱਲ ,ਇੱਕਠੇ ਲੈਣੇ ਬਹੁਤ ਮੰਦਭਾਗੀ ਹਨ।ਇਨ੍ਹਾਂ ਬਿੱਲਾਂ ਨੂੰ ਸਰਕਾਰ ਵਲੋਂ ਬਿਲਕੁੱਲ ਮਾਫ ਕਰਨੇ ਚਾਹੀਦੇ ਹਨ,ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਸਭਾ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ ਨੇ ਜਨ ਸ਼ਕਤੀ ਨਾਲ ਵਿਸ਼ੇਸ਼ ਮੁਲਾਕਾਤ ਮੌਕੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਵੱਲੋਂ ਚਣੀ ਹੰੁਦੀ ਤੇ ਔਖੇ ਸਮੇਂ ਲੋਕਾਂ ਦੇ ਕੰਮ ਆਉਂਦੀ ਹੈ ਤਾਂ ਹੀ ਲੋਕਾਂ ਆਪਣੀ ਪਸੰਦ ਦੀ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ 25 ਪੈਸੇ ਘਟਾ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ,ਜਦ ਕਿ ਪੰਜਾਬ ਸੂਬੇ ਅੰਦਰ ਬਿਜਲੀ ਬਣਦੀ ਹੈ,ਜਿਸ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਗਰੀਬ ਦੇ ਮੱਧਵਰਗ ਲੋਕਾਂ ਦੇ ਤਿੰਨ ਮਹੀਨੇ ਦੇ ਬਿੱਲ ਮਾਫ ਕਰਨੇ ਚਾਹੀਦੇ ਹਨ ਤੇ ਪਾਣੀ ਦੇ ਬਿੱਲ ਮਾਫ ਵਿਚ ਵੀ ਮਾਫੀ ਕਾਰਨੀ ਚਾਹੀਦੀ ਹੈ ,ਕਿਉਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਬਿਨ੍ਹਾਂ ਜਿੰਦਗੀ ਔਖੀ ਹੈ।

17 ਸਾਲ ਦੀ ਲੜਕੀ ਨੂੰ ਸਾਲੇ ਦਾ ਲੜਕਾ ਹੀ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ,ਮੁੱਕਦਮਾ ਦਰਜ

 ਜਗਰਾਉਂ/ਲੁਧਿਆਣਾ, ਜੂਨ 2020( ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਜਗਰਾਉਂ ਵਿੱਚ ਇੱਕ17 ਸਾਲ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਾਲੇ ਦਾ ਲੜਕਾ ਹੀ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਏ.ਐਸ. ਆਈ ਨਰਿੰਦਰ ਸ਼ਰਮਾ ਬੱਸ ਸਟੈਂਡ ਚੌਕੀ ਨੇ ਦੱਸਿਆ ਕਿ ਸ਼ੌਕੀਨ ਖਾਨ ਪੁੱਤਰ ਅਲੀ ਹਸਨ ਵਾਸੀ ਗਲੀ ਨੰਬਰ 1 ਕਰਨੈਲ ਗੇਟ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਖੁਸ਼ਨਮਾ ਜੋ ਦਸਵੀਂ ਕਲਾਸ ਵਿੱਚ ਪੜ੍ਹਦੀ ਹੈ ਜਿਸ ਦੀ ਉਮਰ ਕਰੀਬ17 ਸਾਲ ਹੈ ਲੌਕਡਾਊਨ ਹੋਣ ਕਰਕੇ ਸਕੂਲ ਬੰਦ ਹਨ ਮੇਰੀ ਲੜਕੀ ਘਰ ਵਿੱਚ ਹੀ ਰਹਿੰਦੀ ਸੀ ਕੱਲ੍ਹ ਜਦੋਂ ਘਰ ਕੋਈ ਨਹੀਂ ਸੀ ਤਾਂ ਮੇਰੇ ਸਾਲੇ ਦਾ ਲੜਕਾ ਮਹੁੰਦਮ ਆਰੀਫ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਗਿਆ।ਮੁੱਦਈ ਦੇ ਬਿਆਨਾਂ ਤੇ ਮੁੱਕਦਮਾ ਦਰਜ ਕਰ ਦਿੱਤਾ ਗਿਆ

ਜਗਰਾਉਂ,ਸ਼ੇਰਪੁਰ ਚੌਕ ਚੋਂ ਇੱਕ ਵਿਅਕਤੀ ਤੋਂ ਨਜਾਇਜ਼ ਪਿਸਟਲ 3 ਮੈਗਜ਼ੀਨ ਅਤੇ 2 ਜਿੰਦਾਂ ਕਾਰਤੂਸ ਬਰਾਮਦ       

ਜਗਰਾਉਂ/ਲੁਧਿਆਣਾ -(ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) -ਜਗਰਾਉਂ,ਸ਼ੇਰਪੁਰ ਚੌਕ ਚੋਂ ਇੱਕ ਵਿਅਕਤੀ ਤੋਂ ਨਜਾਇਜ਼ ਪਿਸਟਲ ਅਤੇ ਕਾਰਤੂਸ ਕੋਈ ਵਾਰਦਾਤ ਕਰਨ ਲਈ ਬੈਠੇ ਨੂੰ ਮੌਕੇ ਤੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਐਸ. ਆਈ ਸੁਰਜੀਤ ਸਿੰਘ ਸੀ.ਆਈ.ਏ ਸਟਾਫ਼ ਨੇ ਦੱਸਿਆ ਕਿ ਇਤਲਾਹ ਮਿਲੀ ਕਿ ਅੱਜ ਹਰਪ੍ਰੀਤ ਸਿੰਘ ਪੁੱਤਰ ਲੇਟ ਗੁਰਦੀਪ ਸਿੰਘ ਵਾਸੀ ਬਿੱਲਾ ਛੱਪੜੀ,ਖੰਨਾ ਜਗਰਾਉਂ ਸ਼ੇਰਪੁਰ ਚੌਂਕ ਨੇੜੇ ਨਜਾਇਜ਼ ਪਿਸਟਲ ਤੇ ਮੈਗਜ਼ੀਨ ਅਤੇ ਕਾਰਤੂਸ ਲੈ ਕੇ ਕੋਈ ਵਾਰਦਾਤ ਕਰਨ ਲਈ ਬੈਠਾ ਹੈ ਮੌਕੇ ਪਰ ਜਾ ਕੇ ਕਾਬੂ ਕੀਤਾ ਜਿਸ ਕੋਲੋਂ 32 ਬੋਰ ਪਿਸਟਲ 3 ਮੈਗਜ਼ੀਨ 2 ਜਿੰਦਾ ਕਾਰਤੂਸ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ

ਪਿੰਡ ਮਲਸੀਹਾਂ ਬਾਂਜਣ ਇੱਕ ਪਰਿਵਾਰ ਦੇ ਘਰ ਰਾਤ ਨੂੰ ਕੀਮਤੀ ਸਮਾਨ ਅਤੇ ਨਗਦੀ ਰੁਪਏ ਚੋਰੀ।                 

ਸਿੱਧਵਾਂ ਬੇਟ/ਲੁਧਿਆਣਾ, ਜੂਨ 2020- (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ)-ਇੱਥੋਂ ਨਜ਼ਦੀਕ ਪਿੰਡ ਮਲਸੀਹਾਂ ਵਿੱਚ ਇੱਕ ਪਰਿਵਾਰ ਦੇ ਘਰ ਰਾਤ ਨੂੰ ਚੋਰੀ ਹੋ ਗਈ ਜਿਸ ਵਿੱਚ ਕੀਮਤੀ ਸਮਾਨ ਅਤੇ ਨਗਦੀ ਰੁਪਏ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਸੇਵਕ ਸਿੰਘ ਚੌਂਕੀ ਇੰਚਾਰਜ਼ ਗਿੱਦੜਵਿੰਡੀ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਮੱਖਣਜੀਤ ਸਿੰਘ ਵਾਸੀ ਮਲਸੀਹਾਂ ਬਾਂਜਣ ਬਿਆਨ ਦਰਜ ਕਰਵਾਏ ਮਿਤੀ 3-6-20 ਨੂੰ ਰਾਤ ਨੂੰ ਕਰੀਬ 12:30 ਵਜੇ ਨਾਮਾਲੂਮ ਵਿਅਕਤੀ ਨੇ ਸਾਡੇ ਘਰ ਆ ਕੇ 20,000 ਰੁਪਏ ਨਗਦੀ ਅਤੇ ਮੋਬਾਈਲ ਫ਼ੋਨ, ਅਤੇ 22 ਗ੍ਰਾਮ ਜ਼ਿਊਵਲ਼ਰੀ,ਸੋਨਾ ਅਤੇ ਹੋਰ ਕਈ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ ਹੈ। ਮੁੱਦਈ ਦੇ ਬਿਆਨਾਂ ਤੇ ਮੁੱਕਦਮਾ ਦਰਜ ਕਰਕੇ ਤਫਤੀਸ਼ ਜ਼ਾਰੀ ਕਰ ਦਿੱਤੀ ਹੈ

ਮੰਦੀ ਦਾ ਅਸਰ ਰੰਗ ਦਿਖਾਉਣ ਲੱਗਾ।

ਆਪਣੇ ਹੀ ਘਰ ਵਿੱਚ ਬਾਪ ਦਾ ਸਮਾਨ ਚੁੱਕ ਫਰਾਰ। 

(ਜਗਰਾਉਂ : ਜੂਨ 2020: ਵਿਕਾਸ ਸਿੰਘ ਮਠਾਰੂ) :
ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਦੇਸ਼ ਵਾਸੀਆਂ ਦੀ ਹਾਲਤ ਕਰੋਨਾ ਵਾਇਰਸ ਦੇ ਚਲਦੇ ਹੋਰ ਵੀ ਖਰਾਬ ਹੋ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਜਗਰਾਓਂ ਵਿਚ ਇਕ ਬੇਰੋਜ਼ਗਾਰ ਨੌਜਵਾਨ ਗੁਰਪ੍ਰੀਤ ਸਿੰਘ ਵਲੋਂ ਆਪਣੇ ਹੀ ਘਰ ਵਿੱਚ ਚੋਰੀ ਕਰਨਾ ਹੈ। ਮਿਲੀ ਜਾਣਕਾਰੀ ਅਨੁਸਾਰ  ਗੁਰਪ੍ਰੀਤ ਸਿੰਘ ਸਪੁੱਤਰ ਤੇਜਾ ਸਿੰਘ ਵਾਸੀ ਚਰਚ ਵਾਲੀ ਗਲੀ ਨੇ ਆਪਣੇ ਪਿਤਾ ਤੇਜਾ ਸਿੰਘ ਦਾ ਇਕ ਲੱਖ ਨਗਦ ਕੇਸ਼ ਅਤੇ 20 ਹਜ਼ਾਰ ਦਾ ਸੋਨਾ ਲੈ ਹੋਇਆ ਫਰਾਰ। ਪੁਲਿਸ ਨੇ ਰਿਪੋਰਟ ਕਰ ਲਈ ਹੈ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ੇਰਪੁਰ ਕਲਾਂ ਵਿਖੇ ਪ੍ਰੋਗਰਾਮ ਕਰਵਾਇਆ

ਜਗਰਾਉ  ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ ) ਇੱਥੋ ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਗੁਰਦੁਵਾਰਾ ਜਗ੍ਰਿਤਸਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦ ਸਿੰਘ ਅਤੇ ਸਮੂਹ ਸ਼ਹੀਦਾਂ ਸਿੰਘਣੀਆਂ ਦੀ ਯਾਦ ਵਿੱਚ ਸਮੇਂ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਈ ਭਾਗੋ ਸੇਵਕ ਜੱਥਾ ਅਤੇ ਦਸ਼ਮੇਸ ਪਿਤਾ ਨੋਜਵਾਨ ਸਭਾ ਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। ਤੇ ਸਮੂਹ ਸੰਗਤਾ ਵੱਲੋ ਆਪਣੇ-ਆਪਣੇ ਘਰਾਂ ਵਿੱਚ ਬੈਠ ਕੇ ਗੁਰਬਣੀ ਸਰਵਣ ਕੀਤੀ।ਇਸ ਮੋਕੇ ਰਾਗੀ ਭਾਈ ਮੇਜਰ ਸਿੰਘ ਵੱਲੋ ਜੂਨ 1984 ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਚਾਨਣਾ ਪਇਆ ਗਿਆ।ਇਸ ਤੋ ਇਲਾਵਾ ਪਿੰਡ ਸ਼ੇਰਪੁਰ ਕਲਾਂ ਦੇ ਅਜਾਦੀ ਘਲਾਟੀਏ ਬਾਬੂ ਅਮਰ ਸਿੰਘ ਖੰਗੂੜਾ ਅਤੇ ਸਮੂਹ ਸ਼ਹੀਦਾਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਨਾਲ ਚਾਨਣਾ ਪਾਇਆ।