You are here

ਲੁਧਿਆਣਾ

ਬਲਾਕ ਖੇਤੀਬਾੜੀ ਅਫ਼ਸਰ ਡਾ ਗੁਰਦੀਪ ਸਿੰਘ ਜਗਰਾਉਂ ਦੀ ਮਾਤਾ ਦਾ ਦਿਹਾਂਤ 

ਜਗਰਾਉਂ/ ਲੁਧਿਆਣਾ, ਜੂਨ 2020-(  ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਜਗਰਾਉਂ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬਲਾਕ ਖੇਤੀਬਾੜੀ ਅਫ਼ਸਰ ਡਾ ਗੁਰਦੀਪ ਸਿੰਘ ਜਗਰਾਉਂ  ਪਿੱਛਾ ਪਿੰਡ ਜੌਹਲਾਂ  ਤਹਿਸੀਲ ਰਾਏਕੋਟ  ਜ਼ਿਲ੍ਹਾ ਲੁਧਿਆਣਾ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਮਨਜੀਤ ਕੌਰ ਪਤਨੀ ਪ੍ਰੀਤਮ ਸਿੰਘ ਉਮਰ 75 ਸਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਉਨ੍ਹਾਂ ਦਾ ਦਾਣਾ ਮੰਡੀ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਮੇਂ ਇਲਾਕਾ ਭਰ ਤੋਂ ਮੋਹਤਵਾਰ ਵਿਅਕਤੀ ਅਤੇ ਸਤਿਕਾਰਯੋਗ ਸ਼ਖਸੀਅਤਾਂ ਨੇ ਡਾਕਟਰ ਗੁਰਦੀਪ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮਾਤਾ ਜੀ ਨੂੰ ਸਤਿਕਾਰ ਭੇਟ ਕੀਤਾ ਗ੍ਰਹਿ ਵਿਖੇ ਉਚੇਚੇ ਤੌਰ ਤੇ ਪਹੁੰਚੇ ਤਹਿਸੀਲਦਾਰ ਮਨਮੋਹਨ ਕੌਸ਼ਕ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮਾਤਾ ਜੀ ਨੂੰ ਆਪਣਾ ਸਤਿਕਾਰ ਭੇਟ ਕੀਤਾ ਉਸ ਸਮੇਂ ਉਨ੍ਹਾਂ ਦੇ ਨਾਲ ਦਾ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੇਵਾਦਾਰ ਸਤਪਾਲ ਸਿੰਘ ਦੇਹੜਕਾ ,ਕੈਪਟਨ ਨਰੇਸ਼ ਵਰਮਾ ਅਤੇ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ ।

10 ਕੁਇੰਟਲ 50 ਕਿਲੋ ਭੁੱਕੀ ਚੂਰਾ ਟਰੱਕ ਸਮੇਤ ਦੋ ਵਿਅਕਤੀ ਗ੍ਰਿਫਤਾਰ

ਜਗਰਾਉਂ/ਲੁਧਿਆਣਾ, ਜੂਨ 2020 -(ਰਸ਼ਪਾਲ ਸ਼ੇਰਪੁਰੀ/ਮਨਜਿੰਦਰ ਗਿੱਲ)-

ਵਿਵੇਕਸ਼ੀਲ ਸੋਨੀ, ਆਈ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋ  ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਾਜਬੀਰ ਸਿੰਘ, ਪੀ.ਪੀ.ਐਸ,ਪੁਲਿਸ ਕਪਤਾਨ(ਡੀਂ),ਲੁਧਿਆਣਾ(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰਦਿਲਬਾਗ ਸਿੰਘ,ਪੀ.ਪੀ.ਐਸ, ਡੀ.ਐਸ.ਪੀ(ਡੀ),ਲੁਧਿ:(ਦਿਹਾਤੀ) ਅਤੇ ਐਸ.ਆਈ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨੀ ਹੇਠ ਗੁਰਸੇਵਕ ਸਿੰਘ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਗੋਰਸੀਆਂ ਮੱਖਣ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਹੰਮਦ ਲਤੀਫ ਪੁੱਤਰ ਮੁਹੰਮਦ ਗੁਲਜਾਰ ਉਰਫ ਮੁਹੰਮਦ ਮਕਬੂਲ ਵਾਸੀ ਦਰਸੂ ਜਗੀਰ ਪੁਲਿਸ ਸਟੇਸ਼ਨ ਵਾਟਰਗਾਮ ਜਿਲ੍ਹਾ ਬਾਰਾਮੂਲਾ ਜੰਮੂ ਅਤੇ ਕਸ਼ਮੀਰ, ਜਸਵੀਰ ਸਿੰਘ ਟਿਲੂ ਪੁੱਤਰ ਸੰਬੂ ਸਿੰਘ ਵਾਸੀ ਪਿੰਡ ਹੂਜਰਾ ਥਾਣਾ ਸਿੱਧਵਾਂ ਬੇਟ, ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਕਾਕੂ ਸਿੰਘ ਵਾਸੀਆਨ ਸੰਗੋਵਾਲ ਜਿਲ੍ਹਾ ਜਲੰਧਰ ਜੋ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ।ਜੋ ਅੱਜ ਵੀ ਟਰੱਕ ਨੰਬਰ ਜੇ.ਕੇ-05ਸੀ-6797 ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਜੰਮੂ ਕਸ਼ਮੀਰ ਤੋ ਲਿਆ ਕੇ ਸਿੱਧਵਾਂ ਬੇਟ ਅਤੇ ਜਗਰਾਉ ਏਰੀਏ ਵਿੱਚ ਵੇਚਣ ਲਈ ਆ ਰਹੇ ਹਨ।ਜਿਸ ਤੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 75 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ।ਐਸ.ਆਈ ਬਲਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪੁਲ ਨਹਿਰ ਭਰੋਵਾਲ ਨਾਕਾਬੰਦੀ ਕਰਕੇ ਹੰਬੜਾਂ ਸਾਈਡ ਤੋਂ ਆ ਰਹੇ ਟਰੱਕ ਨੰਬਰ ਜੇ.ਕੇ-05ਸੀ-6797 ਨੂੰ ਰੋਕਿਆਂ ਤਾਂ ਦੋ ਵਿਅਕਤੀ ਟਰੱਕ ਰੋਕ ਕੇ ਮੌਕਾ ਤੋ ਫਰਾਰ ਹੋ ਗਏ।ਡਰਾਇਵਰ ਸਾਈਡ ਬੈਠੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਤਾ ਮੁਹੰਮਦ ਲਤੀਫ ਪੁੱਤਰ ਮੁਹੰਮਦ ਗੁਲਜਾਰ ਉਰਫ ਮੁਹੰਮਦ ਮਕਬੂਲ ਵਾਸੀ ਦਰਸੂ ਜਗੀਰ ਪੁਲਿਸ ਸਟੇਸ਼ਨ ਵਾਟਰਗਾਮ ਜਿਲ੍ਹਾ ਬਾਰਾਮੂਲਾ ਜੰਮੂ ਅਤੇ ਕਸ਼ਮੀਰ ਅਤੇ ਕੰਡਕਟਰ ਸਾਈਡ ਬੈਠੇ ਵਿਅਕਤੀ ਨੇ ਆਪਣਾ ਨਾਮ ਜਸਵੀਰ ਸਿੰਘ ਟਿਲੂ ਪੁੱਤਰ ਸੰਬੂ ਸਿੰਘ ਵਾਸੀ ਹੂਜਰਾ ਥਾਣਾ ਸਿੱਧਵਾਂ ਬੇਟ ਦੱਸਿਆ।ਇਸੇ ਦੌਰਾਨ ਇਤਲਾਹ ਮਿਲਣ ਤੇ  ਦਿਲਬਾਗ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਡੀ),ਲੁਧਿ: (ਦਿਹਾਤੀ) ਵੀ ਮੌਕਾ ਪਰ ਪੁੱਜ ਗਏ।ਜਿਹਨਾਂ ਦੀ ਨਿਗਰਾਨੀ ਹੇਠ ਟਰੱਕ ਦੀ ਤਲਾਸ਼ੀ ਕੀਤੀ ਗਈ ਤਾਂ ਟਰੱਕ ਵਿੱਚੋ 150 ਪੇਟੀਆਂ ਸੇਬ ਦੇ ਹੇਠਾਂ ਤੋ 30 ਗੱਟੂ ਪਲਾਸਟਿਕ ਭੁੱਕੀ ਚੂਰਾ ਪੋਸਤ ਬਰਾਮਦ ਹੋਏ।ਜਿਹਨਾਂ ਦਾ ਵਜਨ ਕਰਨ ਤੇ ਹਰੇਕ ਗੱਟ੍ਵ 35/35 ਕਿਲੋਗ੍ਰਾਮ ਹੋਏ।(ਕੁੱਲ 10 ਕੁਇੰਟਲ 50 ਕਿਲੋਗ੍ਰਾਮ)।ਗ੍ਰਿਫਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਜਿਹਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸਿਵਲ ਹਸਪਤਾਲ ਦੇ ਏਕਾਂਤਵਾਸ ਦੇ ਪ੍ਬੰਧਾ ਦੀ ਚੈਕਿੰਗ ਲਈ ਪੁੱਜੇ ਐੱਸਡੀਐੱਮ

ਜਗਰਾਓਂ/ਲੁਧਿਆਣਾ, ਜੂਨ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

ਜਗਰਾਓਂ ਦੇ ਨਵੇਂ ਆਏ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਜਗਰਾਓਂ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਕੋਵਿਡ-19 ਨੂੰ ਲੈ ਕੇ ਬਣਾਏ ਗਏ ਏਕਾਂਤਵਾਸ ਵਾਰਡ ਦੀ ਅਚਾਨਕ ਚੈਕਿੰਗ ਕੀਤੀ। ਵਰਣਨਯੋਗ ਹੈ ਕਿ ਏਕਾਂਤਵਾਸ ਵਾਰਡ ਵਿਚ ਪਿੰਡ ਮੱਲ੍ਹਾ ਦੀ ਕੋਰੋਨਾ ਪਾਜੇਟਿਵ ਮਰੀਜ਼ ਬਲਜਿੰਦਰ ਕੌਰ ਨੇ ਵੀਡੀਓ 'ਤੇ ਲਾਈਵ ਹੋ ਕੇ ਸਿਵਲ ਹਸਪਤਾਲ ਦੇ ਏਕਾਂਤਵਾਸ ਵਾਰਡ ਵਿਚ ਸਾਫ ਸਫਾਈ ਦੇ ਬੁਰੇ ਹਾਲ ਤੋਂ ਲੈ ਕੇ ਪਾਣੀ ਤਕ ਨਾ ਮਿਲਣ ਦੇ ਦੋਸ਼ ਲਗਾਏ ਸਨ। ਇਹ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਪੁੱਜਾ ਤਾਂ ਉਨ੍ਹਾਂ ਦੀਆਂ ਹਦਾਇਤਾਂ 'ਤੇ ਐੱਸਡੀਐੱਮ ਧਾਲੀਵਾਲ ਅਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਅਚਾਨਕ ਅੱਜ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਇਸ ਦੌਰਾਨ ਸਿਵਲ ਹਸਪਤਾਲ ਤੋਂ ਇਲਾਵਾ ਏਕਾਂਤਵਾਸ ਵਾਰਡ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਦੌਰਾਨ ਵਾਰਡ ਦਾ ਜਾਇਜ਼ਾ ਲੈਂਦਿਆਂ ਹਸਪਤਾਲ 'ਚ ਬਣੀ ਰਸੋਈ ਅਤੇ ਵੱਖ ਵੱਖ ਵਿੰਗਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਐੱਸਡੀਐੱਮ ਧਾਲੀਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਸਿਵਲ ਹਸਪਤਾਲ ਦੇ ਅੱਜ ਦੇ ਦੌਰੇ ਦੌਰਾਨ ਜਿੱਥੇ ਸਾਫ ਸਫਾਈ ਦੇ ਬੇਹਤਰ ਪ੍ਰਬੰਧ ਨਜ਼ਰ ਆਏ, ਉਥੇ ਰਸੋਈ ਵਿਚ ਖਾਣਾ ਸਵਾਦਿਸ਼ਟ ਅਤੇ ਸਾਫ ਸੁਥਰਾ ਬਣ ਰਿਹਾ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਏਕਾਂਤਵਾਸ ਵਾਰਡ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਅਤੇ ਤਮਾਮ ਸਹੂਲਤਾਂ ਨਾਲ ਲੈਸ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਐੱਸਐੱਮਓ ਡਾ. ਸੁਖਜੀਵਨ ਕੱਕੜ ਤੋਂ ਸਿਵਲ ਹਸਪਤਾਲ 'ਚ ਮਰੀਜ਼ਾਂ ਦੇ ਇਲਾਜ, ਸਹੂਲਤਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।

ਦਾ ਗਰੀਨ ਮਿਸ਼ਨ ਪੰਜਾਬ ਦੀ ਟੀਮ ਨੇ ਐਸਡੀਐਮ ਜਗਰਾਓਂ ਨੂੰ ਜੀ ਆਇਆਂ ਆਖਿਆ 

ਜਗਰਾਉਂ /ਲੁਧਿਆਣਾ, ਜੂਨ 2020 ( ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )

ਪਿਛਲੇ ਦਿਨੀਂ ਸਰਦਾਰ ਨਰਿੰਦਰ ਸਿੰਘ ਧਾਲੀਵਾਲ ਨੇ ਐਸਡੀਐਮ ਜਗਰਾਉਂ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਅਹੁਦਾ ਸੰਭਾਲਣ ਉਪਰੰਤ ਦਾ ਗਰੀਨ ਮਿਸ਼ਨ ਪੰਜਾਬ ਟੀਮ ਅਤੇ ਜਨਸ਼ਕਤੀ ਨਿਊਜ਼ ਪੰਜਾਬ ਦੇ ਮੈਂਬਰ ਸਾਹਿਬਾਨ ਵੱਲੋ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਜਿੱਥੇ ਐਸਡੀਐਮ ਸਰਦਾਰ ਨਰਿੰਦਰ ਸਿੰਘ ਧਾਲੀਵਾਲ ਨੇ ਦਾ ਗਰੀਨ ਮਿਸ਼ਨ ਪੰਜਾਬ ਟੀਮ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ ਉੱਥੇ ਉਨ੍ਹਾਂ ਨੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਵੀ ਕੀਤੀ। ਇਸ ਸਮੇਂ ਉਨ੍ਹਾਂ ਗੱਲਬਾਤ ਦੌਰਾਨ ਸਮੇਂ ਦੀ ਮੁੱਖ ਲੋੜ ਪ੍ਰਦੂਸ਼ਣ ਮੁਕਤ ਪੰਜਾਬ ਲਈ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਜਗਰਾਉਂ ਨੂੰ ਸੁੰਦਰ ਅਤੇ ਪ੍ਰਦੂਸ਼ਣ ਮੁਕਤ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ ਯੋਗ ਉਪਰਾਲੇ ਕਰਨ ਦਾ ਵਾਅਦਾ ਵੀ ਕੀਤਾ। ਇਸ ਸਮੇਂ ਉਨ੍ਹਾਂ ਨਾਲ ਮੌਜੂਦ ਸਨ ਤਹਿਸੀਲਦਾਰ ਸ਼੍ਰੀ ਮਨਮੋਹਨ ਕੌਸ਼ਕ , ਸਰਦਾਰ ਅਮਨਜੀਤ ਸਿੰਘ ਖਹਿਰਾ ਆਡੀਟਰ ਜਨਸ਼ਕਤੀ ਨਿਊਜ਼ ਪੰਜਾਬ, ਪ੍ਰੋਫੈਸਰ ਕਰਮ ਸਿੰਘ ਸੰਧੂ ,ਸਰਦਾਰ ਸੱਤਪਾਲ ਸਿੰਘ ਦੇਹੜਕਾ,  ਮਾਸਟਰ ਹਰਨਰਾਇਣ ਸਿੰਘ ਮੱਲੇਆਣਾ, ਸ਼੍ਰੀ ਕੇਵਲ ਮਲਹੋਤਰਾ, ਸਰਦਾਰ ਚਰਨਜੀਤ ਸਿੰਘ ਚੰਨ, ਸਰਦਾਰ ਗੁਰਕੀਰਤ ਸਿੰਘ ਜਗਰਾਓਂ ਅਤੇ ਸਰਦਾਰ ਮਨਜਿੰਦਰ ਗਿੱਲ ਮੈਨੇਜਰ ਜਨਸ਼ਕਤੀ ਨਿਊਜ਼ ਪੰਜਾਬ ਆਦਿ।

ਐਸ.ਡੀ.ਐਮ ਨਰਿੰਦਰ ਸਿੰਘ ਧਾਲੀਵਾਲ ਨੇ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਹਰ ਤਰ੍ਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ

ਜਗਰਾਉ  ਜੂਨ 2020 ( ਐਸ.ਪੀ .ਬੌਬੀ ) ਤਹਿਸੀਲ ਕੰਪਲੈਕਸ ਜਗਰਾਉ ਵਿੱਚ ਗਰੀਨ ਪੰਜਾਬ ਮਿਸਨ ਟੀਮ ਵੱਲੋ ਬਣਾਈ ਜਾ ਰਹੀ ਪਾਰਕ ਦਾ ਐਸ.ਡੀ .ਐਮ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੋਿਸਕ ਵੱਲੋ ਵਿਸ਼ੇਸ ਦੌਰਾ ਕੀਤਾ ਗਿਆ ,ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ ਵੱਲੋ ਪਾਰਕ ਦੀ ਦਿੱਖ ਬਾਰੇ ਦੱਸਿਆ ਕਿ ,ਕਿੰਨਾ ਸਮਾਂ ਲੱਗੇ ਗਾ ਤੇ ਇਸ ਪਾਰਕ ਵਿੱਚ ਕਿਹੜੇ-ਕਿਹੜੇ ਬੂਟੇ ਲਗਾਏ ਜਾਣਗੇ , ਇਸ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਐਸ.ਡੀ.ਐਮ ਨਰਿੰਦਰ ਸਿੰਘ ਧਾਲੀਵਾਲ ਨੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋ ਸ਼ਹਿਰ ਨੂੰ ਹਰਾ ਭਰਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸਲ਼ਾਘਾ ਕੀਤੀ ਤੇ ਹਰ ਤਰ੍ਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਰੀਡਰ ਕਮਲਜੀਤ ਸਿੰਘ ,ਸੁਖਦੇਵ ਸਿੰਘ ਸ਼ੇਰਪੁਰੀ, ਪਰੀਤਮ ਸਿੰਘ ਢੱਟ,ਕਾਨੂੰਗੋ ਸੁਖਵੰਤ ਸਿੰਘ,ਕਾਨੂੰਗੋ ਗੁਰਦੇਵ ਸਿੰਘ ਆਦਿ ਤੋ ਇਲਾਵ ਗੁਰਮੁਖ ਸਿੰਘ ਗਗੜਾ ਹਾਜਰ ਸਨ।

ਕਿਸਾਨ ਮਜਦੂਰ ਦੇ ਆਪਸੀ ਰਿਸਤੇ ‘ਚ ਤਰੇੜਾ ਪਾਉਣ ਤੋ ਗੁਰੇਜ ਕਰਨ ਸਰਾਰਤੀ ਅਨਸਰ–ਆਗੂ

ਕਾਉਂਕੇ ਕਲਾਂ, ਜੂਨ 2020 ( ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਇਸ ਵਾਰ ਝੋਨੇ ਦੀ ਲੁਆਈ ਦੀ ਮਜਦੂਰੀ ਦੇ ਰੇਟ ਨੂੰ ਲੈ ਕੇ ਕੁਝ ਸਰਾਰਤੀ ਅਨਸਰ ਕਿਸਾਨਾਂ ਮਜਦੂਰਾਂ ਦੇ ਆਪਸੀ ਭਾਈਚਾਰਕ ਰਿਸਤੇ ਵਿੱਚ ਤਰੇੜਾ ਪਾਉਣ ਵਿੱਚ ਲੱਗੇ ਹੋਏ ਹੋਏ ਹਨ ਜਿੰਨਾ ਨੂੰ ਆਪਣੀਆਂ ਇੰਨਾ ਹਰਕਤਾਂ ਤੋ ਬਾਝ ਆਉਣਾ ਚਾਹੀਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆ ਵੱਖ ਵੱਖ ਖੇਤਰਾਂ ਦੀਆਂ ਪ੍ਰਮੱੁਖ ਸਖਸੀਅਤਾਂ ਸਰਪੰਚ ਜਗਜੀਤ ਸਿੰਘ ਕਾਉਂਕੇ,ਜੱਥੇਦਾਰ ਤ੍ਰਲੋਕ ਸਿੰਘ ਡੱਲਾ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਗੁਰਪ੍ਰੀਤ ਸਿੰਘ ਗੋਪੀ,ਜਸਦੇਵ ਸਿੰਘ ਕਾਉਂਕੇ,ਜੱਗਾ ਸਿੰਘ ਸੇਖੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜਰ ਲੱਗੇ ਲਾਕਡਾਉਨ ਦੌਰਾਨ ਪੰਜਾਬ ਵਿੱਚੋ ਬਹੁਤੇ ਮਜਦੂਰ ਆਪਣੇ ਆਪਣੇ ਰਾਜਾਂ ਵਿੱਚ ਜਾ ਚੱੁਕੇ ਹਨ ਜਿਸ ਕਾਰਨ ਹੁਣ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ ਕਿਸਾਨਾਂ ਤੇ ਲੋਕਲ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਜਿਸ ਵਿੱਚ ਕੁਝ ਸਰਾਰਤੀ ਅਨਸਰ ਬੇਵਜਾ ਤੂਲ ਦੇ ਕੇ ਕਿਸਾਨਾਂ ਮਜਦੂਰਾਂ ਦੇ ਰਿਸਤੇ ਵਿੱਚ ਤਰੇੜਾ ਲਿਆ ਰਹੇ ਹਨ।ਆਪਣੇ ਰਾਜਾ ਵਿੱਚ ਜਾ ਚੱੁਕੇ ਪ੍ਰਵਾਸੀ ਮਜਦੂਰਾਂ ਤੋ ਬਾਅਦ ਹੁਣ ਕਿਸਾਨਾਂ ਨੂੰ ਆਪਣੇ ਲੋਕਲ ਮਜਦੂਰਾਂ ਤੇ ਹੀ ਝੋਨੇ ਦੀ ਲੁਆਈ ਦੀ ਆਸ ਹੈ ਜਾਂ ਫਿਰ ਸਿੱਧੀ ਬਿਜਾਈ ਕਰਨ ਦਾ ਹੀ ਉਨਾ ਕੋਲ ਢੁਕਵਾਂ ਰਸਤਾ ਹੈ।ਉਨਾ ਕਿਹਾ ਕਿ ਪੰਜਾਬ ਦੇ ਬਹੁਤੇ ਹਿੱਸਿਆ ਵਿੱਚ ਕਿਸਾਨ ਮਜਦੂਰਾਂ ਨੂੰ ਝੋਨੇ ਦੀ ਲੁਆਈ ਦਾ 3000 ਤੋ 3500 ਰੁਪਏ ਪ੍ਰਤੀ ਏਕੜ ਦੇਣ ਨੂੰ ਤਿਆਰ ਹਨ ਜੋ ਸਮੇ ਤੇ ਮਹਿੰਗਾਈ ਅਨੁਸਾਰ ਠੀਕ ਵੀ ਹੈ ਪਰ ਕੁਝ ਸਰਾਰਤੀ ਅਨਸਰ ਝੋਨੇ ਦੀ ਲੁਆਈ ਪ੍ਰਤੀ ਏਕੜ 5000 ਤੋ 6000 ਮੰਗ ਕੇ ਹੋਰਨਾਂ ਕਿਸਾਨਾਂ ਮਜਦੂਰਾ ਦੇ ਰਿਸਤਿਆਂ ਨੂੰ ਖਰਾਬ ਕਰ ਰਹੇ ਹਨ।ਅੱਤ ਦੀ ਮਹਿੰਗਾਈ ਕਾਰਨ ਬਹੁਤੇ ਗਰੀਬ ਕਿਸਾਨ ਇੰਨਾ ਝੋਨੇ ਦੀ  ਲੁਆਈ ਦਾ ਰੇਟ ਦੇਣ ਤੋ ਅਸਮਰਥ ਹਨ।ਉਨਾ ਕਿਹਾ ਕਿ ਲੱਗੇ ਲਕਾਡਾਉਨ –ਕਰਫਿਉ ਦੌਰਾਨ ਗਰੀਬ ਵਰਗ ਦੀ ਕਿਸਾਨਾਂ ਤੇ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੇ ਹੀ ਬਾਂਹ ਫੜੀ ਸੀ ਤੇ ਮਜਦੂਰਾਂ ਨੂੰ ਘਰ ਬੈਠਿਆਂ ਹੀ ਰਾਸਨ ਮੁਹੱਈਆਂ ਕਰਵਾਇਆ ਸੀ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਹੁਣ ਸੰਕਟ ਦੇ ਸਮੇ ਕਿਸਾਨ ਵਰਗ ਦਾ ਸਾਥ ਦੇਣ।ਉਨਾ ਕਿਹਾ ਕਿ ਕਿਸਾਨਾ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਤੇ ਕਿਸੇ ਭੀੜ ਪੈਣ ਦੇ ਸਮੇ ਗਰੀਬ ਵਰਗ ਦੀ ਮੱਦਦ ਕਿਸਾਨ ਵਰਗ ਹੀ ਕਰਦਾ ਹੈ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਬਣਦੀ ਜਾਇਜ ਮਜਦੂਰੀ ਲਵੇ ਤੇ ਕਿਸੇ ਗਲਤ ਅਨਸਰ ਦੇ ਬਹਿਕਾਵੇ ਵਿੱਚ ਨਾ ਆਵੇ।

ਐਸ.ਡੀ ਐਮ ਨਰਿੰਦਰ ਸਿੰਘ ਧਾਲੀਵਾਲ ਨੇ ਆਪਣਾ ਅਹੁਦਾ ਸੰਭਾਲਿਆ

ਜਗਰਾਓ/ ਲੁਧਿਆਣਾ ਜੂਨ 2020 (ਰਛਪਾਲ ਸਿੰਘ ਸ਼ੇਰਪੁਰੀ/ ਮਨਜਿੰਦਰ ਗਿੱਲ) ਮੋਜੂਦਾ ਸਰਕਾਰ ਦੇ ਹੁਕਮਾਂ ਅਨੁਸਾਰ ਤਹਿਸੀਲ ਜਗਰਾਉ ਵਿੱਚ ਅੱਜ ਸ੍ਰ ਨਰਿੰਦਰ ਸਿੰਘ ਧਾਲੀਵਾਲ ਨੇ ਪੱਟੀ ਤੋ ਬਦਲ ਕੇ ਬਤੌਰ ਉਪ ਮੰਡਲ ਮੈਜਿਸਟਰੇਟ ਦਾ ਅਹੁਦਾ ਸੰਭਾਲ ਲਿਆ ਹੈ। ਅੱਜ ਤਹਿਸੀਲ ਜਗਰਾਉ ਵਿੱਚ ਐਸ.ਡੀ .ਐਮ ਦੇ ਦਫਤਰ ਪੁੱਜਣ ਤੇ ਤਹਿਸੀਲਦਾਰ ਮਨਮੋਹਣ ਕੁਮਾਰ ,ਨਾਇਬ ਤਹਿਸੀਦਾਰ ਹਰੀਸ ਕੁਮਾਰ ਸਿੱਧਵਾਂ ਬੇਟ ਅਤੇ ਸਮੂਹ ਸਟਾਫ ਦਫਤਰ ਦਫਤਰ ਜਗਰਾਉ ਨੇ ਐਸ.ਡੀ ਐਮ ਨਰਿੰਦਰ ਸਿੰਘ ਧਾਲੀਵਾਲ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਤੇ ਇਸ ਸਮੇ ਸਮੂਹ ਸਟਾਪ ਨਾਲ ਪਹਿਲੀ ਮੀਟਿੰਗ ਵੀ ਕੀਤੀ ਅਤੇ ਸਮੁੱਚੇ ਸਟਾਫ ਨੂੰ ਮਿਹਨਤ ,ਇਮਾਨਦਾਰੀ ਨਾਲ ਆਪਣੀ ਡਿਉਟੀ ਕਰਨ ਲਈ ਕਿਹਾ।ਇਸ ਮੋਕੇ ਐਸ.ਡੀ ਐਮ ਧਾਲੀਵਾਲ ਨੇ ਤਹਿਸੀਲ ਜਗਰਾਉ ਦੇ ਸਮੂਹ ਸਟਾਪ ਨੂੰ ਤੇ ਆਮ ਪਬਲਿਕ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਕਰਨ ਲਈ ਵੀ ਹਦਾਇਤਾਂ ਕੀਤੀਆਂ । ਇਸ ਮੋਕੇ ਧਾਲੀਵਾਲ ਸਾਹਿਬ ਨੇ ਜਨਤਾ ਨੂੰ ਅਪੀਲ ਕੀਤੀ ੳਨਾਂ ਨੂੰ ੁਜੇਕਰ ਆਪਣੇ ਕੰਮਕਾਰ ਨੂੰ ਲੈ ਕੇ ਕਿਸੇ ਵੀ ਪ੍ਰਸਾਸਨਿਕ ਸਰਕਾਰੀ ਦਫਤਰ ਵਿੱਚ ਅੜਚਨ ਆਉਂਦੀ ਹੈ ਤਾਂ ਉਹ ਉਨਾਂ ਨਾਲ ਖੁਦ ਸੰਪਰਕ ਕਰਨ ।ਉਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਹੀ ਜਗਰਾਉ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਨਗਰ ਕੌਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।ਇਸ ਦੇ ਨਾਲ ਹੀ ਸ਼ਹਿਰ ਦੀਆਂ ਸਟਰੀਟ ਲਾਈਟਾਂ .ਸੀਵਰੇਜ.ਪਾਣੀ ਤੇ ਕੂੜੇ ਦੇ ਡੰਪ ਨੂੰ ਲੈ ਕੇ ਆਉਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਉਨਾਂ ਜਗਰਾਉ ਸ਼ਹਿਰ ਵਾਸੀਆਂ ਤੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੂੰ ਇਕ ਖੂਬਸੂਰਤ ਸ਼ਹਿਰ ਬਣਾਉਣ ਦਾ ਹੰਭਲਾ ਮਾਰਿਆ ਜਾਵੇ । ਇਸ ਮੋਕੇ ਤਹਿਸੀਲ mਕੰਪਲੈਕਸ ਜਗਰਾਉ ਦਾ ਸਮੂਹ ਸਟਾਫ ਹਾਜਰ ਸੀ। 

 ਸਾਇਕਲ ਸਵਾਰ ਪ੍ਰਵਾਸੀ ਮਜਦੂਰ ਨੂੰ ਤੇਜ਼ ਰਫਤਾਰ ਵਹੀਕਲ ਨੇ ਟੱਕਰ ਮਾਰਨ ਕਾਰਨ ਮੌਕੇ ਪਰ ਮੌਤ

ਰਾਏਕੋਟ/ਲੁਧਿਆਣਾ -(ਰਾਣਾ ਸ਼ੇਖਦੌਲਤ)- ਇੱਕ ਨਾਮਾਲੂਮ ਵਿਅਕਤੀ ਵੱਲੋਂ ਆਪਣੇ ਵਹੀਕਲ ਨੂੰ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਚਲਾਉਣ ਕਰਕੇ ਇੱਕ ਸਾਇਕਲ ਸਵਾਰ ਪ੍ਰਵਾਸੀ ਮਜਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ਏ.ਐਸ. ਆਈ ਬਲਦੇਵ ਸਿੰਘ ਨੇ ਦੱਸਿਆ ਕਿ ਸਿਵ ਕੁਮਾਰ ਪੁੱਤਰ ਕਮਲੇਸ਼ ਮੰਡਲ ਵਾਸੀ ਹਰਿਆਣਾ ਨੇ ਦੱਸਿਆ ਕਿ ਮੈਂ ਤੇ ਮੇਰਾ ਰਿਸਤੇਦਾਰ ਸੰਨਜੀਤ ਮੰਡਲ ਮਿਤੀ7-06- 2020 ਨੂੰ ਪਿੰਡ ਬਰਮੀ ਤੋਂ ਬੁਰਜ ਲੱਟਾ ਨੂੰ ਸਾਇਕਲ ਤੇ ਜਾ ਰਹੇ ਸਨ ਸੰਨਜੀਤ ਮੰਡਲ ਮੇਰੇ ਤੋਂ ਕੁਝ ਦੂਰੀ ਤੇ ਅੱਗੇ ਜਾ ਰਿਹਾ ਸੀ ਰਾਤ ਦੇ ਕਰੀਬ9 ਵਜੇ ਦਾ ਟਾਈਮ ਸੀ ਅਚਾਨਕ ਇੱਕ ਤੇਜ਼ ਰਫਤਾਰ ਵਹੀਕਲ ਨੇ ਸੰਨਜੀਤ ਮੰਡਲ ਵਿੱਚ ਫੇਟ ਮਾਰਕੇ  ਚਲਾ ਗਿਆ ਜਿਸ ਨਾਲ ਉਸ ਦੀ ਮੌਕੇ ਪਰ ਮੌਤ ਹੋ ਗਈ ਇਹ ਹਾਦਸਾ ਵਹੀਕਲ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਚਲਾਉਣ ਕਰਕੇ ਵਾਪਰਿਆ । ਮੁਕੱਦਮਾ ਦਰਜ ਕਰ ਲਿਆ ਹੈ

ਕਿਸਾਨ ਵਿਰੋਧੀ ਆਰਡੀਨੈਂਸ ਸੋਧ ਬਿੱਲ 2020 ਪਾਸ ਕੀਤਾ ਕੇਂਦਰ ਸਰਕਾਰ ਵਾਪਸ ਲਵੇ:ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਨੇ ਜੋ ਸੋਧ ਬਿੱਲ 2020 ਪਾਸ ਕੀਤਾ ਉਹ ਬਿੱਲ ਕਿਸਾਨਾਂ ਲਈ ਖਤਰਨਾਕ ਸਾਬਤ ਹੋਵੇਗਾ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਮੋਗਾ ਕਿਸਾਨ ਸੈਲ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਸ਼ਾਝੇ ਕੀਤੇ।ਪ੍ਰਧਾਨ ਔਲਖ ਨੇ ਕਿਹਾ ਕਿ ਸੋਧ ਬਿੱਲ ਪਾਸ ਕੀਤਾ ਹੈ ਅਸਲ 'ਚ ਉਹ ਬਿਜਲੀ ਬੋਰਡਾਂ ਨੂੰ ਨਿੱਜੀ ਹੱਥਾਂ 'ਚ ਦੇਣ ਲਈ ਕੀਤਾ ਗਿਆ ਹੈ ਅਤੇ ਉਹ ਖੇਤੀ ਸਬੰਧੀ ਖੱੁਲੀ ਮੰਡੀ ਦਾ ਨਾਅਰਾ ਦੇ ਕੇ ਜੋ ਆਰਡੀਨੈਸ਼ ਪਾਸ ਕੀਤਾ ਗਿਆ ਹੈ ਉਸ ਦੀ ਅਸਲ ਸਚਾਈ ਸਰਕਾਰਾਂ ਦਾ ਫਸਲਾਂ ਦੀ ਖਰੀਦ ਕਰਨ ਤੋ ਭੱਜਣਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਸ਼ ਜਾਰੀ ਕਰਨ ਕਿਸਾਨਾਂ ਵਿੱਚ ਭਾਰੀ ਰੋਸ਼ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਵਿਚ ਖੱੁਲੇ ਤੌਰ ਤੇ ਜਿਣਸ ਵੇਚਣ ਦਾ ਫੈਸਲਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਣ ਵਾਲਾ ਹੈ ਜੋ ਸੂਬਿਆਂ ਦੇ ਮੰਡੀਕਰਨ ਢਾਂਚੇ ਨੂੰ ਵੀ ਤਹਿਸ ਨਹਿਸ ਕਰ ਦੇਵੇਗਾ।ਪ੍ਰਧਾਨ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋ ਭੱਜ ਗਈਆਂ ਹਨ।ਉਨ੍ਹਾਂ ਮੰਗ ਕੀਤੀ ਕਿ ਨਵੇ ਆਰਡੀਨੈਂਸ ਵਾਪਸ ਲੈਣ ਦੇ ਨਾਲ ਹੀ ਜਿਣਸਾਂ ਦੇ ਭਾਅ ਡਾਂ.ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਦਿੱਤੇ ਜਾਣ।

ਆਪ ਦੀ ਵਿਧਾਇਕਾ ਅਤੇ ਵਿਰੋਧੀ ਧਿਰ ਤੇ ਉਪ-ਨੇਤਾ ਬੀਬੀ ਮਾਣੰੂਕੇ ਨੂੰ ਜਲੰਧਰ ਦੇ ਚੋਣ ਅਬਜਰਵਰ ਨਿਯੁਕਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਹੋਰ ਮਜ਼ਬੂਤ ਕਰਨ ਹਿੱ ਪਾਰਟੀ ਹਾਈ ਕਮਾਨ ਵੱਲੋ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਆਬਜ਼ਰਵਰਾਂ ਦੀਆਂ ਨਿਯੁਕਤੀਆਂ ਤਹਿਤ ਪਾਰਟੀ ਦੀ ਜਗਰਾਉ ਤੋ ਵਿਧਾਇਕਾ ਅਤੇ ਵਿਰੋਧੀ ਧਿਰ ਤੇ ਉਪ-ਨੇਤਾ ਬੀਬੀ ਸਰਵਜੀਤ ਕੌਰ ਮਾਣੰੂਕੇ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।ਵਿਧਾਇਕਾ ਮਾਣੰੂਕੇ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।ਉਨ੍ਹਾਂ ਪਾਰਟੀ ਵਰਕਰ ਨੂੰ ਅਪੀਲ ਕੀਤੀ ਹੈ ਕਿਉਹ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਡਟ ਜਾਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰਘਰ ਪੁਹੰਚਾਉਣ ਲਈ ਦਿਨ ਰਾਤ ਸਖਤ ਮਿਹਨਤ ਕਰਕੇ ਆਪ ਦੇ ਵਰਕਰਾਂ ਨੂੰ ਲਾਮਬੰਦ ਕਰਨ।ਉਹ ਪਾਰਟੀ ਪ੍ਰਤੀ ਇਮਨਦਾਰ ਰਹਿਣਗੇ।ਉਨ੍ਹਾਂ ਲੋਕਾਂ ਅਪੀਲ ਕੀਤੀ ਕਿ ਦਿੱਲੀ ਦੀ ਤਰਜ ਤੇ ਵਧੀਆ ਰਾਜ ਤੇ ਸਾਰੀਆਂ ਸਹੂਲਤਾਂ ਲੈਣ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਸੇਵਾ ਦਾ ਮੌਕਾ ਦਿੱਤਾ ਜਾਵੇ ਸਾਡਾ ਮਕਸਦ ਰਾਜ ਨਹੀ ਸੇਵਾ ਭਾਵਨਾ ਨਾਲ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰਨਾ ਹੈ।