ਲੁਧਿਆਣਾ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਕਰਵਾਇਆ ਗਿਆ

ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 12 ਮਈ (  ਕਰਨੈਲ ਸਿੰਘ ਐੱਮ.ਏ.) ਵਕਤ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੌਮੀ ਕਰਜ਼ਾ ਲਈ ਅੰਦਰੂਨੀ ਖਿੱਚ ਸਦਕਾ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ, ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਮਹਾਂਪੁਰਸ਼ਾਂ ਵੱਲੋਂ ਉਲੀਕੇ ਕਾਰਜਾਂ ਤੇ ਚੱਲਦਿਆਂ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਨਿਰਵਿਘਨ ਚਲਦੇ ਆ ਰਹੇ ਹਨ। ਅੱਜ ਜਵੱਦੀ ਟਕਸਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਅਭਿਆਸ ਸਿਮਰਨ ਸਮਾਗਮ ਹੋਏ ਜਿਸ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਸਭ ਸੁੱਖਾਂ ਤੇ ਪਰਮ ਅਨੰਦ ਦੀ ਪ੍ਰਾਪਤੀ ਦਾ ਸ੍ਰੇਸ਼ਟ ਉਪਾਅ ਹੱਲ ਸਾਧਨਾ, ਉਸ ਵਾਹਿਗੁਰੂ ਦਾ ਨਾਮ ਸਿਮਰਨਾ ਹੈ, ਇਸ ਲਈ ਉਸ ਨਾਲ ਜੁੜ ਕੇ, ਉਸ ਦੀ ਸਿਫਤ ਸਲਾਹ ਕਰੀਏ, ਉਸ ਦਾ ਗੁਣ ਗਾਇਨ ਕਰੀਏ। ਉਨ੍ਹਾਂ ਕਿਹਾ ਕਿ ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ, ਜਿਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਜਾਂਦਾ ਹੈ ਤਾਂ ਉਸਨੂੰ ਸੁੱਖਾਂ ਦਾ ਖਜਾਨਾ ਹਾਸਲ ਹੋ ਜਾਂਦਾ ਹੈ। ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਨੂੰ, ਉਸਦੇ ਨਾਮ-ਸਿਮਰਨ ਕਰਨ ਵਾਲਿਆਂ ਦੀ ਮਹਾਨ ਮਹਿਮਾ ਦਾ ਗਾਇਨ ਕਰਨ ਵਾਲਿਆਂ ਤੋਂ ਸਿੱਖੀ ਲੈਣੀ ਚਾਹੀਦੀ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।

ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤਾ ਗਿਆ ਮਹਾਨ ਜਪ-ਤਪ ਚੋਪਹਿਰਾ ਸਮਾਗਮ 

ਜਪ-ਤਪ ਚੋਪਹਿਰਾ ਸਮਾਗਮ  ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ
###################
 *ਜਪ -ਤਪ ਚੋਪਹਿਰਾ ਸਮਾਗਮ 
ਹਰ ਐਤਵਾਰ 4 ਤੋ 8 ਸ਼ਾਮ ਤੱਕ
 ਕਰਵਾਇਆ  ਜਾਇਆ ਕਰੇਗਾ- ਇੰਦਰਜੀਤ ਸਿੰਘ ਮੱਕੜ** 
####################
 *ਲੁਧਿਆਣਾ ,12 ਮਈ (ਕਰਨੈਲ ਸਿੰਘ ਐੱਮ.ਏ. ) ਅੱਜ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ
ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਆਯੋਜਿਤ ਕੀਤਾ ਗਿਆ। ਜਿਸ ਅੰਦਰ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਚੱਲੇ ਮਹਾਨ ਜਪ-ਤਪ ਚੋਪਹਿਰਾ ਸਮਾਗਮ ਇੱਕ ਅਲੌਕਿਕ ਗੁਰਮਤਿ ਸਮਾਗਮ ਹੋ ਨਿੱਬੜਿਆ। ਉਨ੍ਹਾਂ ਨੇ ਦੱਸਿਆ ਕਿ ਪੰਥ ਪ੍ਰਚਾਰਕ ਤੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਦੀ ਨਿੱਘੀ ਪ੍ਰੇਰਨਾ ਅਤੇ ਲੁਧਿਆਣਾ ਸਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਦੇ ਨਿੱਘੇ ਸਾਹਿਯੋਗ ਨਾਲ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ‌ ਗਏ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਦੌਰਾਨ ਜਿੱਥੇ ਬੀਬੀਆਂ ਨੇ  ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ , ਉੱਥੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੇ ਕੀਰਤਨੀ ਜੱਥੇ,ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਕੀਰਤਨੀ ਜੱਥੇ ਅਤੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਵੀ ਸਮਾਗਮ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਦੇ ਮਹਾਤਮ ਸੰਬੰਧੀ ਖੋਜ ਭਰਪੂਰ ਚਾਨਣਾ ਪਾਉਂਦਿਆਂ ਹੋਇਆਂ ਸੰਗਤਾਂ ਨੂੰ ਬਾਣੀ ਦੇ ਸਿਧਾਂਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਸ੍ਰ: ਮੱਕੜ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਤੇ ਸਿਮਰਨ ਸਾਧਨਾਂ ਰਾਹੀਂ ਗੁਰੂ  ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਅਤੇ ਆਪਣੇ ਅੰਦਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੀ ਭਗਤੀ ਤੇ ਸ਼ਕਤੀ ਪੈਦਾ ਕਰਨ ਦੇ ਮਨੋਰਥ ਨਾਲ ਹੁਣ ਹਰ ਐਤਵਾਰ ਨੂੰ ਦੁਪਹਿਰ 4 ਵਜੇ ਤੋਂ ਸ਼ਾਮ 8 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਜਪ-ਤਪ ਚੋਪਹਿਰਾ ਸਮਾਗਮ ਕਰਵਾਇਆ ਜਾਇਆ ਕਰੇਗਾ। ਸ੍ਰ: ਮੱਕੜ ਨੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁੜ ਬੇਨਤੀ  ਕਰਦਿਆਂ ਕਿਹਾ ਕਿ ਉਹ ਹਰ ਜਪ-ਤਪ ਚੋਪਹਿਰਾ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਸੁਰਿੰਦਰ ਸਿੰਘ ਚੌਹਾਨ, ਸ੍ਰ:ਮਨਿੰਦਰ ਸਿੰਘ ਆਹੂਜਾ, ਸੁਰਿੰਦਰ ਸਿੰਘ ਚੌਹਾਨ, ਬਲਬੀਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਬੈਨੀਪਾਲ , ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ੍ਰ: ਮਹਿੰਦਰ ਸਿੰਘ ਡੰਗ, ਸ੍ਰ: ਅਤਰ ਸਿੰਘ ਮੱਕੜ, ਸ੍ਰ: ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆ, ਹਰਪਾਲ ਸਿੰਘ ਖ਼ਾਲਸਾ, ਦਲੀਪ ਸਿੰਘ ਖੁਰਾਣਾ, ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਹਰਮੀਤ ਸਿੰਘ ਡੰਗ ਮਨਮੋਹਨ ਸਿੰਘ ਤੇ ਅਵਤਾਰ ਸਿੰਘ ਬੀ.ਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ

ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ
ਲੁਧਿਆਣਾ, 12 ਮਈ, (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀਂ ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ, ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ। ਮਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਦਿਆਂ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਨੂੰ ਬੇਬੇ, ਅੰਮੀ ਅਤੇ ਆਈ ਵਰਗੇ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਿਤ ਕੀਤਾ । ਗਰੇਡ 9 ਦੇ ਵਿਦਿਆਰਥੀਆਂ ਨੇ ਮਾਂ ਦੇ ਹੱਥਾਂ ਦੁਆਰਾ ਤਿਆਰ ਕਰਕੇ ਭੇਜੇ ਗਏ ਪਾਸਤਾ ਤੇ ਮੈਕਰੋਨੀ ਦਾ ਆਨੰਦ ਉਠਾਇਆ , ਜਦੋਂ ਕਿ ਗ੍ਰੇਡ  99 ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਹੱਥਾਂ ਨਾਲ ਸੋਹਣੇ ਕਾਰਡ ਤਿਆਰ ਕੀਤੇ , ਗਰੇਡ  999 ਤੇ 9 ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਫੋਟੋ ਫਰੇਮ ਕਰਾਫਟਿੰਗ ਦੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ , ਗ੍ਰੇਡ  ਅਤੇ  9 ਦੇ ਵਿਦਿਆਰਥੀਆਂ ਨੇ ਕਾਗਜ਼ ਦੇ ਫੁੱਲ ਤੇ ਗੁਲਦਸਤੇ ਬਣਾਏ , ਗਰੇਡ V99 ਦੇ ਵਿਦਿਆਰਥੀਆਂ ਨੇ  ਆਪਣੀ ਮਾਂ ਦੀਆਂ ਮਿੱਠੀਆਂ ਯਾਦਾਂ ਦੀਆਂ ਫੋਟੋਆਂ ਨੂੰ  ਕਲਾਜ ਦੇ ਰੂਪ ਵਿੱਚ ਵਿੱਚ ਪੇਸ਼ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ  ਰੈਂਪਵਾਕ, ਡਾਂਸ ਅਤੇ ਗੇਮਾਂ ਖਿਡਾ ਕੇ ਉਹਨਾਂ ਨੂੰ ’ਟੋਕਨ ਆਫ਼ ਲਵ ’ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਰੀਆਂ ਮਾਵਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ  ਅਤੇ ਇਸ ਦਿਨ ਨੂੰ ਉਹਨਾਂ ਲਈ ਯਾਦਗਾਰ ਬਣਾਇਆ ਗਿਆ। ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਮਾਵਾਂ ਪ੍ਰਤੀ ਸਤਿਕਾਰ ਤੇ ਪਿਆਰ ਨੂੰ ਹੀ ਨਹੀਂ ਵਧਾਉਂਦੀਆਂ ਸਗੋਂ ਉਹਨਾਂ ਵਿੱਚ ਰਚਨਾਤਮਿਕ ਭਾਵਨਾਵਾਂ ਨੂੰ ਵੀ ਵਿਕਸਿਤ ਕਰਦੀਆਂ ਹਨ। ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ  ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਮਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖਦੇ ਹੋਏ ਬੱਚਿਆਂ ਨੂੰ ਕਿਹਾ ਕਿ ਮਾਂ ਪਿਆਰ ਅਤੇ ਦੇਖਭਾਲ ਦਾ ਪ੍ਰਤੀਕ ਹੈ।  ਮਾਂ ਇਸ ਦੁਨੀਆਂ ਵਿੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।  ਮਾਂ ਸਾਡੀ ਜ਼ਿੰਦਗੀ ਵਿੱਚ ਸਾਡੇ ਸਾਹਾਂ ਵਾਂਗ ਮਹੱਤਵਪੂਰਨ ਹੈ।  ਮਾਂ ਸਾਡੀ ਪਹਿਲੀ ਗੁਰੂ ਹੈ ਜੋ ਸਾਨੂੰ ਕਰਮ ਤੋਂ ਧਰਮ ਤੱਕ ਦੀ ਸਿੱਖਿਆ ਦਿੰਦੀ ਹੈ।

ਕਰਤਾਰ ਕਾਨਵੈਂਟ ਸਕੂਲ, ਪ੍ਰਿੰਸ ਕਲੋਨੀ ਵਿਖੇ ਮਦਰਜ਼ ਡੇ ਧੂਮਧਾਮ ਨਾਲ ਮਨਾਇਆ 

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਕਰਤਾਰ ਕਾਨਵੈਂਟ  ਸਕੂਲ, ਪ੍ਰਿੰਸ ਕਲੋਨੀ, ਗਲੀ ਨੰਬਰ 1, 33 ਫੁੱਟ ਰੋਡ, ਮੁੰਡੀਆਂ ਕਲਾਂ, ਲੁਧਿਆਣਾ ਵਿਖੇ ਮਦਰਜ਼ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਨਿੱਕੇ-ਨਿੱਕੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਉਹਨਾਂ ਕਿਹਾ ਮਾਂ ਰੱਬ ਦਾ ਦੂਜਾ ਰੂਪ ਹੈ ਅਤੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸਕੂਲ ਵਿੱਚ ਹਮੇਸ਼ਾਂ ਇਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨਾਲ ਪਿਆਰ ਦੇ ਨਾਲ-ਨਾਲ ਇੱਕ ਸੂਝਵਾਨ ਇਨਸਾਨ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ  ਰੌਸ਼ਨ ਕਰਨ।

ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਕੁਰਾਲ਼ੀ ਵਿਖੇ ਨਰਸਿੰਗ ਡੇਅ ਮਨਾਇਆ

ਕੁਰਾਲ਼ੀ, 11 ਮਈ (ਗੁਰਬਿੰਦਰ ਸਿੰਘ ਰੋਮੀ): ਤਕਨੀਕੀ ਯੁੱਗ ਦੀਆਂ ਨਰਸਿੰਗ ਸੇਵਾਵਾਂ 'ਤੇ ਆਧਾਰਿਤ ਪ੍ਰਸਿੱਧ ਫਲੋਰੈਂਸ ਨਾਇਟੰਗੇਲ ਦਾ ਜਨਮਦਿਨ 12 ਮਈ, ਸੰਸਾਰ ਪੱਧਰ 'ਤੇ ਨਰਸਿੰਗ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸੇ ਦੇ ਚਲਦਿਆਂ ਸ. ਸ਼ਮਸ਼ੇਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸੇਵਾਵਾਂ ਨਿਭਾ ਰਹੀ ਸੰਸਥਾ ਪ੍ਰਭ ਆਸਰਾ ਪਡਿਆਲਾ ਅਧੀਨ ਚਲਦੇ ਚੈਰੀਟੇਬਲ ਹਸਪਤਾਲ ਕੁਰਾਲ਼ੀ ਵਿੱਚ ਨਰਸਿੰਗ ਡੇਅ ਮਨਾਇਆ ਗਿਆ। ਜਿੱਥੇ ਬੀਬੀ ਰਜਿੰਦਰ ਕੌਰ ਜੀ ਨੇ ਫਲੋਰੈਂਸ ਨਾਇਟੰਗੇਲ ਦੇ ਜੀਵਨ ਅਤੇ ਸੇਵਾਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਸਥਾ ਦੇ ਇਸ ਹਸਪਤਾਲ ਵਿੱਚ ਜਿੱਥੇ ਪਹਿਲਾਂ ਹੀ ਅਜਿਹੀਆਂ ਭਾਵਨਾਵਾਂ ਅਤੇ ਤਕਨੀਕਾਂ ਦੇ ਆਧਾਰ 'ਤੇ ਮਲਟੀਸਪੈਸ਼ਲ ਸੇਵਾਵਾਂ ਨਿਰੰਤਰ ਜਾਰੀ ਹਨ। ਉੱਥੇ ਹੀ ਇਸੇ ਹਫ਼ਤੇ ਨਿੱਕੂ ਵਾਰਡ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਨਰਸਿੰਗ ਸਟਾਫ਼ ਦੇ ਨਾਲ਼ ਨਾਲ਼ ਅਲੱਗ ਅਲੱਗ ਬਿਮਾਰੀਆਂ ਦੇ ਮਾਹਿਰ ਡਾਕਟਰ, ਪ੍ਰਭ ਆਸਰਾ ਦੇ ਫਾਊਂਡਰ ਮੈਂਬਰ, ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਅਦਾਲਤ ਇਕ ਸੀ.ਐਮ. ਨੂੰ ਸਰਕਾਰੀ ਕੰਮ ਕਰਨ ਉਤੇ ਰੋਕ ਕਿਵੇ ਲਗਾ ਸਕਦੀ ਹੈ..? ਇਸ ਹੁਕਮ ਉਤੇ ਮੁੜ ਵਿਚਾਰ ਹੋਵੇ: ਮਾਨ

ਨਵੀਂ ਦਿੱਲੀ, 11 ਮਈ (    ਮਨਪ੍ਰੀਤ ਸਿੰਘ ਖਾਲਸਾ):- “ਦਿੱਲੀ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੂੰ ਸ਼ੱਕ ਦੇ ਬਿਨ੍ਹਾਂ ਤੇ ਗ੍ਰਿਫਤਾਰ ਕੀਤਾ ਗਿਆ ਹੈ । ਜਦੋ ਉਨ੍ਹਾਂ ਨੂੰ ਅਜੇ ਅਦਾਲਤ ਵੱਲੋ ਕਿਸੇ ਤਰ੍ਹਾਂ ਦੀ ਸਜ਼ਾ ਆਦਿ ਦਾ ਐਲਾਨ ਹੀ ਨਹੀ ਕੀਤਾ ਗਿਆ, ਤਾਂ ਅਦਾਲਤ ਉਨ੍ਹਾਂ ਨੂੰ ਬਤੌਰ ਮੁੱਖ ਮੰਤਰੀ ਸਰਕਾਰੀ ਕੰਮ ਕਰਨ ਉਤੇ ਰੋਕ ਕਿਵੇ ਲਗਾ ਸਕਦੀ ਹੈ.? ਸੁਪਰੀਮ ਕੋਰਟ ਇੰਡੀਆਂ ਨੂੰ ਇਸ ਕੀਤੇ ਗਏ ਗੈਰ ਦਲੀਲ ਹੁਕਮ ਨੂੰ ਠੀਕ ਕਰਨਾ ਪਵੇਗਾ । ਕਿਉਂਕਿ ਦਿੱਲੀ ਦੇ ਲੈਫ. ਗਵਰਨਰ ਸ੍ਰੀ ਵਿਨੈ ਕੁਮਾਰ ਸਕਸੈਨਾ ਦੇ ਸ੍ਰੀ ਕੇਜਰੀਵਾਲ ਨਾਲ ਸੰਬੰਧ ਠੀਕ ਨਹੀ ਹੈ । ਜੇਕਰ ਸ੍ਰੀ ਕੇਜਰੀਵਾਲ ਕਿਸੇ ਵੀ ਮਸਲੇ ਜਾਂ ਸੁਝਾਅ ਨੂੰ ਉਹ ਗਵਰਨਰ ਨੂੰ ਭੇਜਣਗੇ, ਤਾਂ ਉਸਨੂੰ ਮੌਜੂਦਾ ਲੈਫ. ਗਵਰਨਰ ਪ੍ਰਵਾਨ ਹੀ ਨਹੀ ਕਰੇਗਾ । ਫਿਰ ਅਜਿਹੇ ਮਾਹੌਲ ਵਿਚ ਸਹੀ ਇਨਸਾਫ ਦੀ ਗੱਲ ਕਿਵੇ ਸਾਹਮਣੇ ਆ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਜਿਨ੍ਹਾਂ ਨੂੰ ਈ.ਡੀ ਏ ਛਾਪਿਆ ਅਤੇ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋ ਸਰਕਾਰੀ ਕੰਮ ਨਾ ਕਰਨ ਦੀ ਹਦਾਇਤ ਦੇ ਕੇ ਤਾਂ ਵੱਡੀ ਬੇਇਨਸਾਫ਼ੀ ਅਤੇ ਗੈਰ ਵਿਧਾਨਿਕ ਅਮਲ ਕਰਨ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਇਸ ਲਈ ਸੁਪਰੀਮ ਕੋਰਟ ਦੇ ਸਤਿਕਾਰਯੋਗ ਜੱਜ ਸਾਹਿਬਾਨ ਨੂੰ ਚਾਹੀਦਾ ਹੈ ਕਿ ਜਦੋ ਉਨ੍ਹਾਂ ਨੂੰ ਕਿਸੇ ਕਾਨੂੰਨ ਜਾਂ ਅਦਾਲਤ ਵੱਲੋ ਦੋਸ਼ੀ ਨਹੀ ਠਹਿਰਾਇਆ ਗਿਆ ਅਤੇ ਨਾ ਹੀ ਸਜ਼ਾ ਤਹਿ ਕੀਤੀ ਗਈ ਹੈ, ਫਿਰ ਉਨ੍ਹਾਂ ਨੂੰ ਆਪਣਾ ਸਰਕਾਰੀ ਕੰਮ ਕਰਨ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਉਣੀ ਚਾਹੀਦੀ ਅਤੇ ਕੀਤੇ ਗਏ ਇਸ ਫੈਸਲੇ ਨੂੰ ਮੁੜ ਵਿਚਾਰ ਕਰਕੇ ਸਹੀ ਦਿਸ਼ਾ ਵੱਲ ਅਮਲ ਹੋਣਾ ਅਤਿ ਜਰੂਰੀ ਹੈ ਤਦ ਹੀ ਇਥੋ ਦੇ ਨਿਵਾਸੀਆ ਦਾ ਕਾਨੂੰਨ ਅਤੇ ਅਦਾਲਤਾਂ ਵਿਚ ਭਰੋਸਾ ਕਾਇਮ ਰਹਿ ਸਕੇਗਾ ਵਰਨਾ ਕਾਨੂੰਨ ਤੇ ਅਦਾਲਤ ਦੇ ਮਾਣ-ਸਨਮਾਨ ਨੂੰ ਵੱਡੀ ਠੇਸ ਪਹੁੰਚ ਸਕਦੀ ਹੈ ।

ਗੋਲਡਨ ਐਜੂਕੇਸ਼ਨ ਧਰਮਕੋਟ ਨੇ ਲਗਵਾਏ ਸਾਰੇ ਪਰਿਵਾਰ ਦੇ ਕੈਨੇਡਾ ਵਿਜ਼ਟਰ ਵੀਜ਼ੇ

-- 25 ਸਾਲਾਂ ਨੌਜਵਾਨ ਦਾ ਆਇਆ ਵੀਜ਼ਾ--- ਅਰੋੜਾ,  ਪਲਤਾ  
ਧਰਮਕੋਟ (ਜਸਵਿੰਦਰ  ਸਿੰਘ  ਰੱਖਰਾ)
ਗੋਲਡਨ ਐਜੂਕੇਸ਼ਨ ਧਰਮਕੋਟ ਸੰਸਥਾ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਇਸੇ ਤਹਿਤ ਹੀ ਸੰਸਥਾ ਵੱਲੋਂ ਗੁਰਮਨਜੀਤ ਸਿੰਘ ਤੇ ਪਰਮਜੀਤ ਕੌਰ ਵਾਸੀ ਜਗਰਾਉਂ ਦਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਲਗਵਾ ਕੇ ਦਿੱਤਾ ਹੈ । ਸੰਸਥਾ ਦੀ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਅਤੇ ਸੁਭਾਸ਼ ਪਲਤਾ ਨੇ ਕਿਹਾ ਕਿ ਵਿਦੇਸ਼ ਵਿੱਚ ਘੁੰਮਣ ਫਿਰਨ ਪੜ੍ਹਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਤੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਕਿ ਸੰਸਥਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਇਲ ਤਿਆਰ ਕੀਤੀ ਜਾਂਦੀ ਹੈ ਤੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੇਸ ਨਾਲ ਕਿਸੇ ਨੂੰ ਵੀਜ਼ਾ ਲਗਵਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਧੜਾ ਧੜ ਵੀਜ਼ੇ ਲਗਵਾਏ  ਜਾ ਰਹੇ ਹਨ ਤੇ ਇਹ ਵੀਜ਼ੇ ਸਿਰਫ 6 ਦਿਨਾਂ ਵਿੱਚ ਆਏ ਹਨ। ਉਹਨਾਂ ਨੂੰ ਵੀਜ਼ੇ ਸੌਂਪਦਿਆਂ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ | ਉਹਨਾਂ ਦੱਸਿਆ ਕਿ ਸੰਸਥਾ ਦੀ ਇੱਕੋ ਛੱਤ ਹੇਠ ਹਵਾਈ ਟਿਕਟਾਂ, ਵੈਸਟਰਨ ਯੂਨੀਅਨ, ਆਈਲਸ, ਇੰਮੀਗ੍ਰੇਸ਼ਨ, ਪੀ.ਟੀ.ਈ, ਇੰਡੋੋ-ਕੈਨੇਡੀਅਨ ਬੱਸ ਬੁਕਿੰਗ ਅਤੇ ਪਾਸਪੋਰਟ ਅਪਲਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ ਸੈਂਡੀ, ਮਨਵੀਰ ਕੌਰ, ਮਨਜੋਤ ਕੌਰ, ਰਮਨਦੀਪ ਕੌਰ , ਸਨਦੀਪ ਕੌਰ, ਸੁਖਮੰਦਰ ਸਿੰਘ, ਜਸ਼ਨਦੀਪ ਕੌਰ, ਗੁਰਪ੍ਰੀਤ ਸਿੰਘ ਮਨੀ ਤੋਂ ਇਲਾਵਾ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਤਸਵੀਰ ਸਮੇਤ ..
ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਡਾਇਰੈਕਟਰ ਹਰਪ੍ਰੀਤ ਕੌਰ ਤੇ ਡਾਇਰੈਕਟਰ ਅਮਰਿੰਦਰ ਸਿੰਘ ਸੈੰਡੀ ਵੀਜ਼ਾ ਦਿੰਦੇ ਹੋਏ ।

ਪਹਿਲੇ ਮਤਦਾਨ ਫਿਰ ਜਲਪਾਣ ਸਾਰੇ ਹੀ ਸਤਿਕਾਰਯੋਗ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਉਣ

ਵਾਲੀ 1,6,2024ਨੂੰ ਦੇਸ਼ ਲਈ ਵੋਟਾਂ ਪੈਣੀਆ ਹਨ ਸਾਨੂੰ ਸਬ   ਨੂੰ ਇਹ ਅਧਿਕਾਰ 5 ਸਾਲ ਬਾਅਦ ਮਿਲਦਾ ਹੈ ਆਪਣੀ 1 ਵੋਟ ਬੇਸ਼ਕੀਮਤੀ ਹੈ। ਸਾਡੀ ਵੋਟ ਨੇ ਦੇਸ਼ ਦਾ ਭਵਿੱਖ ਤਹਿ ਕਰਨਾ ਹੈ ਇਸ ਕਰਕੇ ਸਭ ਨੂੰ ਬੇਨਤੀ  ਹੈ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ । ਆਪਣੇ ਲਈ ਆਪਣੇ ਦੇਸ਼ ਲਈ ਆਪਣੀ ਵੋਟ ਜਰੂਰ ਪਾਉ ।ਜਿਹੜੀ ਪਾਰਟੀ ਜਾ ਜਿਹੜਾ ਤੁਹਾਡੇ ਲੋਕ ਸਭਾ ਹਲਕੇ ਦਾ ਉਮੀਦਵਾਰ ਤੁਹਾਨੂੰ ਚੰਗਾ ਲਗਦਾ ਹੈ ਕਿ ਦੇਸ਼ ਲਈ ਵਧੀਆ ਕੰਮ ਕਰ ਸਕਦਾ ਹੈ ਉਸ ਨੂੰ ਵੋਟ ਪਾਓ। ਆਪਣੀ ਵੋਟ ਦਾ ਅਧਿਕਾਰ ਜਾਇਆ ਨਾ ਜਾਣ ਦਿਓ ਇਹ ਨਾ ਹੋਵੇ ਕੇ ਮੌਕਾ ਨਿਕਲ ਜਾਣ ਬਾਅਦ ਸਾਨੂੰ 5 ਸਾਲ ਲਈ ਪਛਤਾਉਣਾ ਪਵੇ ।ਮੇਰੇ ਵਲੋ ਬੇਨਤੀ ਮਨਜੂਰ ਕਰਨਾ  ਜੇਕਰ ਮੇਰੀ ਰਾਏ ਆਪ ਨੂੰ ਠੀਕ ਲੱਗੇ ਤਾਂ ਅੱਗੇ ਹੋਰ ਗਰੁੱਪਾਂ ਵਿੱਚ ਜ਼ਰੂਰ ਭੇਜ ਦੇਣਾ ਜੀ। ਧੰਨਵਾਦ ਜੀ।
ਬੇਨਤੀ ਕਰਤਾ ਜਸਵਿੰਦਰ ਸਿੰਘ ਰੱਖਰਾ ਪ੍ਰਧਾਨ ਬਲੱਡ ਡੋਨਰਜ ਕਲੱਬ ਐਂਡ ਵੈਲਫੇਅਰ ਸ਼ੁਸ਼ਾਇਟੀ ਧਰਮਕੋਟ

ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਦੌਰਾਨ ਆਪ ਤੇ ਕਾਂਗਰਸ ਨੂੰ ਲਿਆ ਨਿਸ਼ਾਨੇ ‘ਤੇ

ਪੰਜਾਬ ਦੇ ਵੋਟਰ ਆਪ ਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਦਾ ਪਰਦਾਫਾਸ਼ ਕਰਨਗੇ : ਰਵਨੀਤ ਬਿਟੂ
ਜਗਰਾਉਂ (ਅਮਿਤ‌ ਖੰਨਾ): ਰਵਨੀਤ ਬਿੱਟੂ ਨੇ ਅੱਜ ਇਥੇ ਕਿਦਵਈ ਨਗਰ ਮੰਡਲ ਵਿਖੇ ਮੰਡਲ ਪ੍ਰਧਾਨ ਕੇਵਲ ਡੋਗਰਾ ਦੀ ਅਗਵਾਈ ਹੇਂਠ ਭਾਟ ਸਿੱਖ ਬਰਾਦਰੀ ਤੋਂ ਸਮੂਹ ਭਾਖੜ ਪਰਿਵਾਰ ਵੱਲੋਂ ਕਾਰਵਾਈ ਮੀਟਿੰਗ ‘ਚ ਵੋਟਰਾਂ ਨੂੰ ਲਾਮਬੰਦ ਕੀਤਾ, ਇਸ ਮੌਕੇ ਉਹਨਾਂ ਹਲਕਾ ਕੇਂਦਰੀ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਸਮੇਤ ਸੀਨੀਅਰ ਆਗੂ ਹਾਜ਼ਰ ਸਨ।ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਬਾਰੇ ਬੋਲਦੀਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਹਾਲਾਤ ਬਹੁਤ ਨਾਜ਼ੁਕ ਹਨ, ਲੋਕ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਕਰਦੇ, ਇਹ ਗੱਲ ਤੋਂ ਸਾਬਿਤ ਹੁੰਦੀ ਹੈ ਕਿ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਨੇ ਆਪਣੇ ਪੋਸਟਰਾਂ ਦੀ ਜਿੱਥੇ ਰੰਗ-ਰੂਪ ਬਦਲ ਦਿੱਤਾ ਹੈ, ਉਥੇ ਉਹਨਾਂ ਨੇ ਆਪਣੀ ਸੀਨੀਅਰ ਲੀਡਰਸ਼ਿਪ, ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀਆਂ ਫੋਟੋਆਂ ਹਟਾਅ ਦਿੱਤੀਆ ਹਨ, ਕਾਂਗਰਸੀ ਉਮੀਦਵਾਰ ਵੱਲੋਂ ਕਾਂਗਰਸ ਨੂੰ ਆਪਣੇ ਤੋਂ ਅਲੱਗ ਕਰਨ ਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਨੂੰ ਪਸੰਦ ਨਹੀਂ ਕਰਦਾ।ਰਵਨੀਤ ਬਿੱਟੂ ਨੇ ਕਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਪ ਦਾ ਕਾਂਗਰਸ ਨਾਲ ਗੁਪਤ ਸਮਝੌਤਾ ਕਿਸੇ ਤੋਂ ਲੁਕਿਆ ਨਹੀਂ ਹੈ, ਪੰਜਾਬ ਦੀ ਰਾਜਧਾਨੀ ਆਪ ਤੇ ਕਾਂਗਰਸ ਇਕੱਠੇ ਚੋਣ ਲੜ ਰਹੇ ਹਨ ਤੇ ਪੰਜਾਬ ‘ਚ ਅਲੱਗ ਹੋਣ ਦਾ ਡਰਾਮਾ ਕਰ ਰਹੇ ਹਨ, ਇਹਨਾਂ ਨੂੰ ਲਗਦਾ ਹੈ ਕਿ ਅਸੀਂ ਜਿਵੇਂ ਮਰਜ਼ੀ ਮਿਲ ਕੇ ਸਿਆਸੀ ਖੇਡ ਖੇਡੀਏ ਕਿਸੇ ਨੂੰ ਕਿਹੜਾ ਪਤਾ ਲਗਦਾ ਪਰ ਪੰਜਾਬ ਦੇ ਵੋਟਰ ਆਪ ਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਦਾ ਪਰਦਾਫਾਸ਼ ਕਰਨਗੇ।  ਰਵਨੀਤ ਬਿੱਟੂ ਨੇ ਸਭ ਨੂੰ ਅਪੀਲ ਕਿ ਕੀਤੀ ਕਿ ਵਿਰੋਧੀ ਜੋ ਮਰਜ਼ੀ ਕਰਦੇ ਹੋਣ ਉਹਨਾਂ ਦੀ ਲੜਾਈ ਸਿਰਫ ਤੇ ਸਿਰਫ ਵਿਕਾਸ ਦੀ ਹੈ, ਅਸੀਂ ਲੁਧਿਆਣਾ ‘ਚ ਵਿਕਾਸ ਕੀਤਾ ਤੇ ਲੁਧਿਆਣਾ ਦੇ ਸੂਝਵਾਨ ਵੋਟਰ ਵਿਕਾਸ ਦੇ ਨਾਮ ‘ਤੇ ਭਾਜਪਾ ਨੂੰ ਵੋਟ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਟੰਡਨ ਜ਼ਿਲ੍ਹਾ ਮੀਤ ਪ੍ਰਧਾਨ, ਦੀਪਕ ਜੌਹਰ ਯੁਵਾ ਮੋਰਚਾ ਮੀਤ ਪ੍ਰਧਾਨ, ਸੰਜੇ ਖਟਕ, ਗੋਬਿੰਦ ਚੰਦੇਲ, ਬੰਸੀ ਲਾਲ ਸਾਖਲਾ, ਲਲਿਤ ਚੌਹਾਨ, ਵਿੱਕੀ ਸਹੋਤਾ,ਗੁਰਮੀਤ ਜੀਤ ਆਦਿ ਹਾਜ਼ਰ ਸਨ।

ਡੀ.ਏ.ਵੀ. ਸਨੈਂਟਰੀ ਪਬਲਿਕ ਸਕੂਲ ਜਗਰਾਉਂ ਵਿੱਚ ਇੰਟਰ ਹਾਊਸ ਕਿ੍ਕਟ ਮੁਕਾਬਲੇ ਕਰਵਾਏ....

ਜਗਰਾਉਂ (ਅਮਿਤ‌ ਖੰਨਾ): ਡੀ ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ  ਪਲਾਹ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਵੱਖ-ਵੱਖ ਚਾਰ ਹਾਊਸ ਸਵਾਮੀ ਦਯਾਨੰਦ ਜੀ, ਸੁਆਮੀ ਹੰਸਰਾਜ ਜੀ, ਸੁਆਮੀ ਸ਼ਰਧਾਨੰਦ ਜੀ ਅਤੇ ਸੁਆਮੀ ਵਿਵੇਕਾਨੰਦ ਜੀ ਹਾਊਸ ਚੱਲ ਰਹੇ ਹਨ ਇਹਨਾਂ ਹਾਊਸਾਂ  ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਦੇ ਤਹਿਤ ਹੀ ਸਕੂਲ ਵਿੱਚ ਚਾਰੋਂ ਹਾਊਸ ਦੇ ਵਿਦਿਆਰਥੀਆਂ ਦੇ ਕ੍ਰਿਕਟ ਮੈਚ ਕਰਵਾਏ ਗਏ ਜਿਸ ਵਿੱਚ ਸਵਾਮੀ ਦਯਾਨੰਦ ਹਾਊਸ ਅੰਡਰ -17 ਦੇ ਵਿਦਿਆਰਥੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਨੰਬਰ ਤੇ ਆਏ। ਇਸ ਟੀਮ ਦੇ ਵਿੱਚ ਮੰਨਤ ਚੋਪੜਾ, ਮਾਨਯੂ, ਰੂਸੀਲ ਗਰਗ,ਪਾਰਥ, ਪ੍ਰਭ ਰੂਪ ਸਿੰਘ, ਸੋ਼ਰਿਆ,ਰਿਸ਼ਵ ਗੋਇਲ, ਆਦਿਤ, ਮਨਨ ਬੱਬਰ, ਦਿਵਿਆਸ਼ ਜੋਸ਼ੀ, ਚਿਰਨਜੀਵ, ਸ਼ਿਵਮ,  ਯੋਜਿਤ ਅਤੇ ਅੰਡਰ-19 ਟੀਮ ਵਿੱਚ ਰਿਤੇਸ਼, ਉਪਿੰਦਰ, ਸਤਨਾਮ ਗੁਰਕੀਰਤ, ਪਾਰਥ, ਸ਼ਿਵਮ ਹਰਕਰਨ, ਕ੍ਰਿਸ਼ਨਾ, ਜੈਵੀਰ, ਹਰਸ਼ ਗਰੋਵਰ, ਮਨਜੋਤ ਸਿੰਘ, ਲੋਕੇਸ਼ ਅਤੇ ਨਮਨ ਘਈ ਨੇ ਭਾਗ ਲੈ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਵੇਤ ਵ੍ਤ ਪਲਾਹਾ ਜੀ ਵੱਲੋਂ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰਾਰਥਨਾ ਸਭਾ ਵਿੱਚ ਸਟੇਜ ਤੇ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਨਾਲ ਹੀ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਅੱਗੇ ਆਉਣ ਅਤੇ ਆਪਣੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ ।ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਹਾਜ਼ਰ ਸਨ।