You are here

ਇੰਜੀ. ਹਰਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ

ਲੁਧਿਆਣਾ 4 ਅਪ੍ਰੈਲ (ਕਰਨੈਲ ਸਿੰਘ ਐੱਮ.ਏ.)

ਪੰਜਾਬ ਦੇ ਸਮੂਹ ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਅਦਾਰਿਆਂ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰਾਂ/ ਅਫਸਰਾਂ/ ਕਾਰਜਕਾਰੀ  ਇੰਜੀਨੀਅਰਾਂ (ਪਦ ਉੱਨਤ-ਜੇ ਈ ਕਾਡਰ) ਦੀ ਪ੍ਰਤੀਨਿੱਧ ਜੱਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀ ਲੁਧਿਆਣਾ ਜੋ਼ਨ ਇਕਾਈ ਤੇ ਸਮੂਹ ਦਫ਼ਤਰੀ ਸਟਾਫ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਸਥਾਨਕ ਨਗਰ ਨਿਗਮ ਲੁਧਿਆਣਾ ਵਿੱਚ ਬਤੌਰ ਕਾਰਜਕਾਰੀ ਇੰਜੀਨੀਅਰ 37 ਸਾਲ ਦੀ ਬੇਦਾਗ਼ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਇੰਜੀ. ਹਰਜੀਤ ਸਿਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਇੰਜ. ਹਰਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਥਾਨਕ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਜ਼ -2, ਦੁੱਗਰੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਪਰਿਵਾਰ ਵੱਲੋਂ ਸਰਬੱਤ ਦੇ ਭਲੇ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਉਪਰੰਤ ਇੰਜ. ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਦਾ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ।  ਇੰਜ:ਦਿਲਪ੍ਰੀਤ ਸਿੰਘ ਲੋਹਟ (ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ) ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਤੇ ਸੂਬਾ ਪ੍ਰਧਾਨ ਡੀ: ਈ: ਏ: ਲੋ: ਨਿ: ਵਿ: (ਭ ਤੇ ਮ) ਸ਼ਾਖਾ ਪੰਜਾਬ ਅਤੇ ਇੰਜ: ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (‌‌ਭਵਨ ਤੇ ਮਾਰਗ) ਸ਼ਾਖਾ ਪੰਜਾਬ, ਇੰਜ. ਹਰਵਿੰਦਰ ਸਿੰਘ ਸੇਵਾ ਮੁਕਤ- ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਵੱਲੋਂ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਸਾਥੀ  ਦੀਆਂ ਵਿਭਾਗ ਅਤੇ ਜੱਥੇਬੰਦੀ ਪ੍ਰਤੀ ਨਿਭਾਈਆਂ ਗਈਆਂ ਜਿੰਮੇਵਾਰੀਆ ਦਾ ਵਿਸਥਾਰ- ਪੂਰਵਕ ਚਾਨਣਾ ਪਾਇਆ ਗਿਆ। ਇਸ ਸਮਾਰੋਹ ਵਿੱਚ ਇੰਜ.  ਧਰਮ ਸਿੰਘ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਗਰ ਨਿਗਮ ਲੁਧਿਆਣਾ,  ਇੰਜ. ਏਕਜੋਤ ਸਿੰਘ, ਇੰਜ. ਕੁਲਵਿੰਦਰ ਸਿੰਘ, ਇੰਜ. ਪਰਸ਼ੋਤਮ ਸਿੰਘ ਕਾਜਲ (ਸਾਰੇ ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਲੁਧਿਆਣਾ) ਨੈਸ਼ਨਲ ਹਾਈਵੇ, ਇੰਜ. ਮੋਹਨ ਸਿੰਘ ਸਹੋਤਾ ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਇੰਜ. ਗੁਰਤੇਜ ਸਿੰਘ, ਇੰਜ. ਛਿੰਦਰਪਾਲ ਸਿੰਘ ਦੋਵੇਂ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਸੀਵਰੇਜ ਬੋਰਡ, ਇੰਜ. ਰਾਕੇਸ਼ ਕੁਮਾਰ ਸੇਵਾ ਮੁਕਤ ਉਪ ਮੰਡਲ ਅਫ਼ਸਰ ਜਲ ਸਰੋਤ, ਇੰਜ. ਗੁਲਜ਼ਾਰ ਸਿੰਘ ਸੇਵਾ ਮੁਕਤ ਸਹਾਇਕ ਇੰਜੀਨੀਅਰ ਜਲ ਸਰੋਤ, ਇੰਜ.ਅਵਤਾਰ ਸਿੰਘ ਹਾਂਸ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਮੰਡੀ ਬੋਰਡ, ਇੰਜ. ਸਰੂਪ ਸਿੰਘ ਨਿਗਾਹ ਸਰਕਲ ਜਨਰਲ ਸਕੱਤਰ ਲੋਕ ਨਿਰਮਾਣ ਵਿਭਾਗ, ਇੰਜ. ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਇੰਜ. ਰਾਜੇਸ਼ ਸ਼੍ਰੀ ਵਾਸਤਵ, ਇੰਜ. ਕੁਲਵਿੰਦਰ ਸਿੰਘ (ਦੋਵੇਂ ਜੂਨੀਅਰ ਇੰਜੀਨੀਅਰ ਲੋ. ਨਿ. ਵਿ.) ਇੰਜ. ਗੁਰਜੀਤ ਸਿੰਘ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਵੱਲੋਂ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਦੀਆਂ ਵਿਭਾਗ, ਪ੍ਰਸ਼ਾਸਨ ਪ੍ਰਤੀ ਪੂਰੀ, ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ  ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਦੀ ਪ੍ਰਸੰਸਾ ਕੀਤੀ ਗਈ। ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ, ਦਫ਼ਤਰੀ ਸਟਾਫ ਆਦਿ ਸ਼ਾਮਲ ਹੋਏ, ਇਨ੍ਹਾਂ ਵੱਲੋਂ ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਹਾਜ਼ਰੀ ਲਗਾਈ ਗਈ। ਵੱਖ-2 ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ ਦੀਆਂ ਸਾਰੀਆਂ ਵਿਭਾਗੀ ਅਤੇ ਪ੍ਰਸ਼ਾਸਨਿਕ ਸ਼ਲਾਘਾਯੋਗ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪ੍ਰਸੰਸਾ ਕੀਤੀ ਗਈ ਅਤੇ ਇਸ  ਇੰਜੀਨੀਅਰ ਸਾਥੀ  ਦੀਆਂ ਮਹੱਤਵਪੂਰਨ ਵਿਭਾਗੀ ਸੇਵਾਵਾਂ ਦੌਰਾਨ ਤਜਰਬੇ ਦੀਆਂ ਯਾਦਾਂ ਨੂੰ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਗਿਆ। ਉਪਰੰਤ ਹਾਜ਼ਰ ਸਮੂਹ ਕਰਮਚਾਰੀਆਂ, ਅਧਿਕਾਰੀਆਂ ਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸੇਵਾ ਮੁਕਤ ਹੋਏ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ ਨੂੰ ਵਿਸ਼ੇਸ਼ ਯਾਦਗਾਰੀ ਸਨਮਾਨ ਚਿੰਨ ਭੇਟ ਕਰ ਕੇ  ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਦੇ ਪਰਿਵਾਰਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਮਿੱਤਰਾਂ ਤੇ ਸਨੇਹੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਉਨ੍ਹਾਂ ਦੀ ਧਰਮ ਸੁਪਤਨੀ ਤੇ ਪਰਿਵਾਰਕ ਮੈਂਬਰ ਗੁਨੀਤ ਸਿੰਘ, ਹਰਦੀਪ ਸਿੰਘ, ਹਰਮੀਤ ਸਿੰਘ, ਪ੍ਰਭਨੂਰ ਕੌਰ (ਪੁੱਤਰ, ਪੁੱਤਰੀ, ਦਾਮਾਦ ਆਦਿ) ਸਮੇਤ ਨਗਰ ਨਿਗਮ ਲੁਧਿਆਣਾ ਦਾ ਸਮੂਹ ਦਫਤਰੀ ਸਟਾਫ ਤੇ ਵੱਖ-2 ਮੁਲਾਜ਼ਮ ਆਗੂ ਸ਼ਾਮਲ ਹੋਏ।