ਲੁਧਿਆਣਾ 4 ਮਈ ( ਕਰਨੈਲ ਸਿੰਘ ਐੱਮ.ਏ.)
ਆਸਟਰੇਲੀਆ ਦੇ ਵਿੱਚ ਪੰਜਾਬੀਆਂ ਦਾ ਖੇਡ ਸੱਭਿਆਚਾਰ ਦਿਨੋਂ ਦਿਨ ਵੱਡੇ ਪੱਧਰ ਤੇ ਪ੍ਰਫੁੱਲਤ ਹੋ ਰਿਹਾ ਹੈ । ਆਸਟਰੇਲੀਆਈ ਸਿੱਖ ਖੇਡਾਂ ਅਤੇ ਗ੍ਰਿਫਿਥ ਦਾ ਸ਼ਹੀਦੀ ਖੇਡ ਮੇਲਾ ਇਥੋਂ ਦੇ 2 ਪ੍ਰਮੁੱਖ ਟੂਰਨਾਮੈਂਟ ਹਨ। ਜਿਹਨਾਂ ਵਿੱਚ ਪੰਜਾਬੀ ਮੂਲ਼ ਦੇ ਲੋਕ ਵੱਡੀ ਗਿਣਤੀ ਵਿੱਚ ਪਰਵਾਰਾਂ ਸਮੇਤ ਜੁੜਦੇ ਹਨ । ਸਿੱਖ ਖੇਡਾਂ 2025 ਤੋਂ ਬਾਅਦ ਹੁਣ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਅਤੇ ਪੰਜਾਬੀ ਵੱਸੋਂ ਵਾਲੇ ਸ਼ਹਿਰ ਮਿਲਡੂਰਾ ਵਿਖੇ ਤੀਸਰਾ ਕਬੱਡੀ ਕੱਪ ਅਤੇ ਖੇਡ ਮੇਲਾ 10 ਮਈ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਮਿਲਡੂਰਾ ਸਪੋਰਟਿੰਗ ਪ੍ਰੈਸਾਇੰਟ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਜਾ ਰਿਹਾ ਹੈ।
ਖੇਡਾਂ ਦੇ ਮੁੱਖ ਪ੍ਰਬੰਧਕ , ਮੇਰੇ ਪਰਮ ਮਿੱਤਰ ਸਤਵਿੰਦਰਜੀਤ ਸਿੰਘ, ਬੌਬੀ ਗਿੱਲ ਨੇ ਦੱਸਿਆ ਕਿ ਮਿਲਡੂਰਾ ਖੇਡਾਂ ਦਾ ਮੁੱਖ ਮਕਸਦ ਜਿੱਥੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨਾ ਹੈ, ਉਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਦੁਨੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੰਦੇਸ਼ ਦੇਣਾ ਹੈ। ਉਹਨਾਂ ਦੱਸਿਆ ਇਹਨਾਂ ਖੇਡਾਂ ਵਿੱਚ ਕਬੱਡੀ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ, ਇਸ ਤੋਂ ਇਲਾਵਾ ਬੱਚਿਆਂ ਦੇ ਅਥਲੈਟਿਕਸ ਅਤੇ ਕੁਸ਼ਤੀ ਦੇ ਮੁਕਾਬਲੇ, ਫੁਟਬਾਲ, ਵਾਲੀਬਾਲ, ਰੱਸਾਕਸ਼ੀ, ਮਿਊਜੀਕਲ ਚੇਅਰ ਰੇਸ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਉਨਾਂ ਦੱਸਿਆ ਕਿ ਮੇਜਰ ਸਿੰਘ, ਭਗਵੰਤ ਸਿੰਘ ਚੰਦੀ, ਸੰਨੀ ਗਰੇਵਾਲ, ਲੱਟੋਰੀ ਵਾਇਨਰੀ ਟੂਰਨਾਮੈਂਟ ਦੇ ਗੋਲਡ ਸਪਾਂਸਰ ਹੋਣਗੇ। ਜਦਕਿ ਮਨਜਿੰਦਰ ਸਿੰਘ ਗਰੇਵਾਲ, ਬਿਕਰਮ ਸਿੰਘ, ਹਮੇਸ਼ ਸਿੰਘ ਰੋਡਾ, ਚੈਰੀ ਗਰੇਵਾਲ ਪਲਟੀਨਮ ਸਪੋਂਸਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ ਤੇ ਦਿਲਪ੍ਰੀਤ ਸਿੰਘ, ਰਘਬੀਰ ਸਿੰਘ, ਮਿਸਟਰ ਐਡ੍ਰਿਨ ਫਾਰ ਨੂੰ ਸਮਾਜ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਇਸ ਵਾਰ ਦਾ ਮਿਲਡੂਰਾ ਖੇਡ ਮੇਲਾ ਪੰਜਾਬੀਆਂ ਦੇ ਖੇਡ ਇਤਿਹਾਸ ਵਿੱਚ ਇੱਕ ਨਵੀਆਂ ਪੈੜਾ ਪਾ ਕੇ ਜਾਵੇਗਾ ।