You are here

ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਮਨਾਇਆ ਗਿਆ 302ਵਾਂ ਜਨਮ-ਦਿਹਾੜਾ

5 ਸਖਸ਼ੀਅਤਾਂ ਨੂੰ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਖਰ-ਏ-ਕੌਮ ਅਵਾਰਡ ਨਾਲ ਕੀਤਾ ਸਨਮਾਨਿਤ

ਲੁਧਿਆਣਾ 4 ਮਈ ( ਕਰਨੈਲ ਸਿੰਘ ਐੱਮ.ਏ.)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਜਿੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਰਾਮਗੜ੍ਹੀਆ ਮਿਸਲ ਦੇ ਬਾਨੀ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 302ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਉੱਥੇ 5 ਸਖਸ਼ੀਅਤਾਂ ਮਲਕੀਤ ਸਿੰਘ ਨਾਭਾ, ਚਰਨ ਸਿੰਘ ਨਾਭਾ, ਅਜੀਤ ਸਿੰਘ ਖੰਨਾ, ਜਸਵੰਤ ਸਿੰਘ ਸੱਗੂ ਜਗਰਾਉਂ, ਬਰਿੰਦਰ ਸਿੰਘ ਭੂਈ ਅਤੇ ਵਿਸ਼ੇਸ਼ ਤੌਰ ਤੇ ਸੋਹਣ ਸਿੰਘ ਗੁਰੂ (ਯੂ.ਕੇ) ਵਾਲੇ, ਗਿਆਨ ਸਿੰਘ ਡੀ.ਪੀ.ਆਰ.ਓ (ਮੋਗਾ), ਤਰਸੇਮ ਸਿੰਘ ਸੈਂਭੀ ਰਾਮਗੜ੍ਹੀਆ ਸਭਾ (ਕਲਿਆਣ ਮੁੰਬਈ) ਨੂੰ ਫਖਰ-ਏ-ਕੌਮ ਜੱਸਾ ਸਿੰਘ ਰਾਮਗੜ੍ਹੀਆ ਆਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪਿਛਲੇ ਦਿਨ੍ਹੀ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣ ਉਪਰੰਤ ਭਾਈ ਚਰਨਜੀਤ ਸਿੰਘ ਖਾਲਸਾ ਨੇ ਜਿੱਥੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਉੱਥੇ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਚਾਨਣਾ ਵੀ ਪਾਇਆ। ਸੰਤ ਬਾਬਾ ਨਿਰਮਲ ਸਿੰਘ ਹਾਪੂੜ ਵਾਲਿਆਂ ਨੇ ਸੰਗਤਾਂ ਨੂੰ ਇੱਕ ਘੰਟਾ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਸਾਬਕਾ ਮੰਤਰੀ ਪੰਜਾਬ, ਕੁਲਵੰਤ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਸਮੂਹ ਨੌਜਵਾਨ ਵਰਗ ਲਈ ਇੱਕ ਚਾਨਣ-ਮੁਨਾਰਾ ਹੈ। ਉਨ੍ਹਾਂ ਛੋਟੀ ਉਮਰੇ ਹੀ ਉਸ ਸਮੇਂ ਦੇ ਜ਼ਾਲਮ ਹਾਕਮਾਂ ਦਾ ਟਾਕਰਾ ਕੀਤਾ ਅਤੇ ਜਿੱਤਾਂ ਪ੍ਰਾਪਤ ਕਰਕੇ ਰਾਮਗੜ੍ਹੀਆ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ। ਸੰਸਥਾ ਦੇ ਪ੍ਰਧਾਨ ਕੌਂਸਲਰ ਸੋਹਣ ਸਿੰਘ ਗੋਗਾ ਨੇ ਸਮੂਹ ਸੰਗਤ ਨੂੰ ਮਹਾਨ ਜਰਨੈਲ ਦੇ ਜਨਮ-ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਈ ਕੁਲਬੀਰ ਸਿੰਘ ਮੁੱਖ ਸੇਵਾਦਾਰ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥਾ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਕੌਂਸ਼ਲਰ ਪਰਮਿੰਦਰ ਸਿੰਘ ਸੋਮਾ, ਪ੍ਰੇਮ ਸਿੰਘ ਪੀ.ਐਸ, ਹਰਦੀਪ ਸਿੰਘ ਗੁਰੂ, ਦਰਸ਼ਨ ਸਿੰਘ ਚਾਨੀ, ਤੇਜਿੰਦਰ ਸਿੰਘ ਸੈਣੀ, ਸਵਰਨ ਸਿੰਘ ਮਹੌਲੀ, ਨਰਿੰਦਰ ਸਿੰਘ ਉੱਭੀ, ਗੁਰਵਿੰਦਰ ਸਿੰਘ ਗਿੰਦਾ, ਗੁਰਚਰਨ ਸਿੰਘ ਗੁਰੂ, ਹਰਜੀਤ ਸਿੰਘ ਖੁਰਲ, ਭਾਈ ਚਤਰ ਸਿੰਘ, ਬਲਜੀਤ ਸਿੰਘ ਹੁੰਝਣ, ਹਰਦੀਪ ਸਿੰਘ ਪਲਾਹਾ, ਸੁਖਵਿੰਦਰ ਸਿੰਘ ਦਹੇਲਾ, ਸਰੂਪ ਸਿੰਘ ਮਠਾੜੂ, ਆਕਾਸ਼ ਵਰਮਾ, ਪਰਮਜੀਤ ਸਿੰਘ ਸਾਗਰ, ਮਨਜੀਤ ਸਿੰਘ ਹਰਮਨ, ਬਲਜੀਤ ਸਿੰਘ ਬਾਂਸਲ, ਮਨਜੀਤ ਸਿੰਘ ਰੂਪੀ, ਪਰਵਿੰਦਰ ਸਿੰਘ ਸੋਹਲ, ਰੇਸ਼ਮ ਸਿੰਘ ਸੱਗੂ, ਜੋਗਾ ਸਿੰਘ, ਸੁਰਜੀਤ ਸਿੰਘ ਸੰਤ, ਜਸਵੰਤ ਸਿੰਘ, ਕਮਲਜੀਤ ਸਿੰਘ ਲੋਟੇ, ਉਧਮ ਸਿੰਘ, ਸਤਵੰਤ ਸਿੰਘ ਮਠਾੜੂ, ਹਰੀ ਸਿੰਘ, ਇਕਬਾਲ ਸਿੰਘ ਬਾਲੀ, ਚਰਨਜੀਤ ਸਿੰਘ ਚੰਨੀ, ਕੁਲਵਿੰਦਰ ਸਿੰਘ ਕਲਸੀ, ਅਰਵਿੰਦਰ ਸਿੰਘ ਧੰਜਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਫੋਟੋ: ਫਖਰ-ਏ-ਕੌਮ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਵਾਰਡ ਨਾਲ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਕੁਲਵੰਤ ਸਿੰਘ ਸਿੱਧੂ, ਸੋਹਣ ਸਿੰਘ ਗੋਗਾ, ਸੁਖਵਿੰਦਰ ਸਿੰਘ ਦਹੇਲਾ, ਦਰਸ਼ਨ ਸਿੰਘ ਚਾਨੀ ਤੇ ਹੋਰ