ਲੁਧਿਆਣਾ 4 ਮਈ (ਕਰਨੈਲ ਸਿੰਘ ਐੱਮ.ਏ.)
ਸ਼੍ਰੀ ਦੁਰਗਾ ਮਾਤਾ ਮੰਦਰ ਸੁਨੇਤ ਵਿੱਖੇ ਹੋਏ ਮਹਾਂ ਸੰਕੀਰਤਨ ਸਮਾਗਮ ਦੌਰਾਨ ਹਲਕਾ ਪੱਛਮੀ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਸਮੇਤ ਕਈ ਆਗੂ ਪੁੱਜੇ। ਇਸ ਮੌਕੇ ਹੋਏ ਮਹਾਂ ਸੰਕੀਰਤਨ ਸਮਾਗਮ ਦੌਰਾਨ ਪ੍ਰਮੁੱਖ ਸੰਤ ਬਾਬਾ ਚਿੱਤਰ ਵਚਿੱਤਰ ਬਿਹਾਰੀ ਦਾਸ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਮੰਦਿਰ ਕਮੇਟੀ ਦੇ ਪ੍ਰਧਾਨ ਸੁਨੀਲ ਸ਼ਾਰਧਾ, ਬਲਵਿੰਦਰ ਅਗਰਵਾਲ, ਹੈਪੀ ਕੌਸ਼ਿਕ, ਪ੍ਰਿੰਸ ਵਾਲੀਆ ਅਤੇ ਨੀਰਜ ਜੈਨ ਆਦਿ ਨੇ ਐਡਵੋਕੇਟ ਘੁੰਮਣ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਿਤੇਸ਼ਇੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਬੋਬੀ ਗਰਚਾ, ਰਜਨੀਸ਼ ਪਾਲ ਧਾਲੀਵਾਲ, ਕੁਲਵਿੰਦਰ ਸ਼ਰਮਾ ਕਿੰਦਾ. ਐਡਵੋਕੇਟ ਗਗਨਪ੍ਰੀਤ ਸਿੰਘ, ਰਖਵਿੰਦਰ ਸਿੰਘ ਗਾਬੜੀਆ ਨੇ ਸਮੁੱਚੀ ਪੱਪੂ ਟੀਮ ਦੇ ਮੈਂਬਰਾਂ ਗੁਰਚਰਨ ਸਿੰਘ ਮਿੰਟਾ, ਵਰਿੰਦਰ ਸਿੰਘ ਸ਼ੈਲੀ, ਮਨਮੋਹਨ ਸਿੰਘ ਮੋਹਣੀ, ਰਿਕੀ ਕਿੰਦਾ, ਬਲਜਿੰਦਰ ਸਿੰਘ ਮਠਾੜੂ, ਰਜੇਸ਼ ਗੁਪਤਾ, ਰਾਜਨ ਸਿੰਘ, ਦਲਜੀਤ ਸਿੰਘ ਖਾਲਸਾ, ਰਵਿੰਦਰ ਸਿੰਘ ਬੇਦੀ, ਪਰਮਜੀਤ ਸਿੰਘ ਲਵਲੀ, ਜਸਬੀਰ ਸਿੰਘ ਸਾਹਨੀ ਅਤੇ ਡਿੰਪਲ ਆਦਿ ਦਾ ਵੀ ਸਨਮਾਨ ਹੋਇਆ।