ਲੁਧਿਆਣਾ 4 ਮਈ (ਕਰਨੈਲ ਸਿੰਘ ਐੱਮ.ਏ.)ਫੋਰਟਿਸ ਹਸਪਤਾਲ, ਲੁਧਿਆਣਾ ਨੇ ਲੁਧਿਆਣਾ ਆਬਸਟੈਟ੍ਰਿਕਸ ਐਂਡ ਗਾਈਨੇਕੋਲੋਜੀ ਸੋਸਾਇਟੀ (LOGS) ਦੇ ਸਹਿਯੋਗ ਨਾਲ ਐਂਡੋਮੇਟ੍ਰਿਓਸਿਸ 'ਤੇ ਲਾਈਵ ਸਰਜਰੀ ਕਾਨਫਰੰਸ ਸਫਲਤਾਪੂਰਕ ਕਰਵਾਈ। ਇਸ ਸਮਾਗਮ ਵਿੱਚ ਇਲਾਕੇ ਦੇ 100 ਤੋਂ ਵੱਧ ਪ੍ਰਮੁੱਖ ਗਾਈਨੋਕੋਲੋਜਿਸਟਾਂ ਅਤੇ ਮੈਡੀਕਲ ਪ੍ਰੋਫੈਸ਼ਨਲਜ਼ ਨੇ ਭਰਪੂਰ ਜੋਸ਼ ਨਾਲ ਭਾਗ ਲਿਆ।
ਕਾਨਫਰੰਸ ਦੀ ਵਿਸ਼ੇਸ਼ ਝਲਕ ਸੀ — ਅਹਿਮਦਾਬਾਦ, ਗੁਜਰਾਤ ਤੋਂ ਮਸ਼ਹੂਰ ਗਾਈਨੋਕੋਲੋਜਿਸਟ ਡਾ. ਜਾਗਰੁਤ ਜੋਸ਼ੀ ਵੱਲੋਂ ਕੀਤੀ ਗਈ ਲਾਈਵ ਸਰਜਰੀ ਡੈਮੋ। ਇਸ ਸਰਜਰੀ ਸੈਸ਼ਨ ਰਾਹੀਂ ਐਂਡੋਮੇਟ੍ਰਿਓਸਿਸ ਦੇ ਸਰਜੀਕਲ ਇਲਾਜ ਵਿੱਚ ਨਵੇਂ ਤਰੀਕਿਆਂ ਬਾਰੇ ਵਧੀਆ ਜਾਣਕਾਰੀ ਮਿਲੀ, ਜਿਸ ਦਾ ਭਰਪੂਰ ਲਾਭ ਡਾਕਟਰਾਂ ਨੂੰ ਹੋਇਆ। ਇਸ ਤੋਂ ਬਾਅਦ ਇੰਟਰੇਕਟਿਵ ਕਿਊ ਐਂਡ ਏ ਸੈਸ਼ਨ ਰੱਖਿਆ ਗਿਆ, ਜਿਸ ਵਿੱਚ ਖੁੱਲ੍ਹੀ ਚਰਚਾ ਅਤੇ ਸਿੱਖਣ ਦੇ ਮੌਕੇ ਮਿਲੇ।
ਕਾਨਫਰੰਸ ਦਾ ਉਦਘਾਟਨ ਡਾ. ਵਿਸ਼ਵਦੀਪ ਗੋਇਲ, ਜ਼ੋਨਲ ਡਾਇਰੈਕਟਰ ਅਤੇ ਐਸਬੀਯੂ ਹੈੱਡ, ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ ਨੇ ਕੀਤਾ। ਉਨ੍ਹਾਂ ਨੇ ਮਹਿਲਾਵਾਂ ਦੀ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਸਿੱਖਣ ਅਤੇ ਅੱਪਡੇਟ ਰਹਿਣ ਦੇ ਮਹੱਤਵ ਉਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, “ਇਸ ਤਰ੍ਹਾਂ ਦੇ ਉਪਰਾਲੇ ਮੈਡੀਕਲ ਕਮਿਊਨਿਟੀ ਵਿੱਚ ਨਿਰੰਤਰ ਗਿਆਨ ਸਾਂਝਾ ਕਰਨ ਅਤੇ ਸਿੱਖਣ ਨੂੰ ਉਤਸ਼ਾਹਤ ਕਰਦੇ ਹਨ, ਜਿਸ ਨਾਲ ਮਰੀਜ਼ ਸੰਭਾਲ ਵਿੱਚ ਸੁਧਾਰ ਆਉਂਦਾ ਹੈ। ਮੈਂ ਸਾਰੇ ਭਾਗੀਦਾਰਾਂ ਅਤੇ ਆਯੋਜਕ ਟੀਮ ਨੂੰ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਧਾਈ ਦਿੰਦਾ ਹਾਂ।”
ਇਸ ਮੁਹਿੰਮ ਦੀ ਅਗਵਾਈ ਡਾ: ਗੁਰਸਿਮਰਨ ਕੌਰ, ਪ੍ਰਿੰਸੀਪਲ ਕਨਸਲਟੈਂਟ, ਆਬਸਟੈਟ੍ਰਿਕਸ ਐਂਡ ਗਾਈਨੇਕੋਲੋਜੀ, ਫੋਰਟਿਸ ਲੁਧਿਆਣਾ ਨੇ ਕੀਤੀ, ਜੋ ਕਿ ਇਸ ਕਾਨਫਰੰਸ ਦੀ ਮੁੱਖ ਆਯੋਜਕ ਸਕੱਤਰ ਵੀ ਸਨ। ਉਨ੍ਹਾਂ ਨੇ ਇਸ ਸਮਾਗਮ ਦੀ ਯੋਜਨਾ ਬਣਾਉਣ ਅਤੇ ਸੰਯੋਜਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।
ਉਨ੍ਹਾਂ ਕਿਹਾ, “ਐਂਡੋਮੇਟ੍ਰਿਓਸਿਸ ਵਰਗੇ ਜਟਿਲ ਮਾਮਲਿਆਂ ਵਿੱਚ ਨਾ ਸਿਰਫ਼ ਸਰਜੀਕਲ ਕਸਰਤ ਦੀ ਲੋੜ ਹੁੰਦੀ ਹੈ, ਸਗੋਂ ਗਿਆਨ ਅਤੇ ਹੁਨਰ ਨੂੰ ਲਗਾਤਾਰ ਅੱਪਡੇਟ ਕਰਨਾ ਵੀ ਜਰੂਰੀ ਹੈ। ਮੈਂ ਸਾਰੇ ਭਾਗੀਦਾਰਾਂ ਦੀ ਉਤਸ਼ਾਹਪੂਰਕ ਭਾਗੀਦਾਰੀ ਅਤੇ ਮਹਿਲਾ ਸਿਹਤ ਸੰਭਾਲ ਵੱਲ ਉਨ੍ਹਾਂ ਦੀ ਵਚਨਬੱਧਤਾ ਦੀ ਸਰਾਹਨਾ ਕਰਦੀ ਹਾਂ।”
ਫੋਰਟਿਸ ਹਸਪਤਾਲ, ਲੁਧਿਆਣਾ, ਅਜਿਹੇ ਅਕਾਦਮਿਕ ਪ੍ਰੋਗਰਾਮਾਂ ਰਾਹੀਂ ਮੈਡੀਕਲ ਐਕਸੀਲੈਂਸ, ਸਿੱਖਣ ਅਤੇ ਮਰੀਜ਼ਾਂ ਲਈ ਚੰਗੇ ਨਤੀਜਿਆਂ ਵੱਲ ਵਧਣ ਲਈ ਮੰਚ ਮੁਹੱਈਆ ਕਰਵਾਉਣ ਦੇ ਆਪਣੇ ਮਿਸ਼ਨ ਲਈ ਵਚਨਬੱਧ ਹੈ।