You are here

ਲੁਧਿਆਣਾ

ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕਨਵੈਨਸ਼ਨ ਕਰਨ ਦਾ ਫ਼ੈਸਲਾ

ਲੁਧਿਆਣਾ-ਜ਼ਿਲ੍ਹਾ ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਕੁਝ ਕਿਤਾਬਾਂ, ਪੈਂਫਲਿਟ, ਰਸਾਲੇ ਅਤੇ ਤਸਵੀਰਾਂ ਰੱਖਣ ਬਦਲੇ ਸੁਣਾਈ ਉਮਰ ਕੈਦ ਦੀ ਸਜ਼ਾ ਖ਼ਤਮ ਕਰਾਉਣ ਦੀ ਮੰਗ ਨੂੰ ਲੈ ਕੇ 2 ਦਰਜਨ ਦੇ ਕਰੀਬ ਸਿਆਸੀ, ਜਮੂਹਰੀ, ਕਿਸਾਨ, ਨੌਜਵਾਨ ਤੇ ਲੋਕਤੰਤਰੀ ਸੰਗਠਨਾਂ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਵਿਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੰਨ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਕਮੇਟੀ ਦੇ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸੁਣਾਈ ਸਜ਼ਾ ਨੇ ਇਕ ਵਾਰ ਫਿਰ ਦੇਸ਼ ਦੀ ਨਿਆਂਪਾਲਿਕਾ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ ਕਿਉਂਕਿ ਇਹ ਫ਼ੈਸਲਾ ਘੱਟਗਿਣਤੀਆਂ ਪ੍ਰਤੀ ਕਾਨੂੰਨ ਦੇ ਦੂਹਰੇ ਮਾਪਦੰਡ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ ਵਿਚ ਦਰਜ ਹਰ ਨਾਗਰਿਕ ਨੂੰ ਆਜ਼ਾਦ ਵਿਚਾਰ ਤੇ ਅਸਹਿਮਤੀ ਰੱਖਣ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ ਸ਼ਾਂਤੀਪੂਰਨ ਢੰਗ ਨਾਲ ਉਨ੍ਹਾਂ ਦਾ ਪ੍ਰਗਟਾਵਾ ਕਰ ਸਕਣ ਦੇ ਮੁੱਢਲੇ ਜਮਹੂਰੀ ਅਧਿਕਾਰ ਉਤੇ ਹਮਲਾ ਹੈ।
ਉਨ੍ਹਾਂ ਦੱਸਿਆ ਕਿ ਕਮੇਟੀ ਦੇ ਬੈਨਰ ਹੇਠ 6 ਮਾਰਚ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰਬਰ-1 , ਸੈਕਟਰ 28 ਏ, ਮੱਧ ਮਾਰਗ, ਚੰਡੀਗੜ੍ਹ ਵਿਚ ਕਨਵੈਨਸ਼ਨ ਕਰਨ ਪਿੱਛੋਂ ਇਹ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਮਿਲਿਆ ਜਾਵੇਗਾ।

1971 ਤੋਂ ‘ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ’ ਦੀ ਉਡੀਕ ਕਰ ਰਿਹੈ ਪਿੰਡ ਚੱਕ ਸਰਵਨ ਨਾਥ

ਲੁਧਿਆਣਾ--ਸੰਨ 1971 ਦੀ ਜੰਗ ਵਿਚ ਲਾਪਤਾ ਹੋਏ ਚੰਡੀਗੜ੍ਹ ਰੋਡ ਸਥਿਤ ਪਿੰਡ ਚੱਕ ਸਵਰਨ ਨਾਥ ਦੇ ਫਲਾਇਟ ਲੈਫਟੀਨੈਂਟ ਗੁਰਦੇਵ ਸਿੰਘ ਰਾਏ ਦਾ ਪਰਿਵਾਰ ਹਾਲੇ ਵੀ ਆਪਣੇ ‘ਅਭਿਨੰਦਨ’ ਦੀ ਉਡੀਕ ਕਰ ਰਿਹਾ ਹੈ। ਦੋ ਦਿਨ ਪਹਿਲਾਂ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਖਦੇੜਦੇ ਹੋਏ ਪਾਕਿਸਤਾਨੀ ਸੈਨਾ ਦੀ ਹਿਰਾਸਤ ’ਚ ਪੁੱਜੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਇਸ ਪਰਿਵਾਰ ਦੀ ਵੀ ਆਸ ਜੱਗੀ ਹੈ ਕਿ ਸ਼ਾਇਦ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਸਾਰ ਲਵੇ। ਦਰਅਸਲ, ਪਿੰਡ ਚੱਕ ਸਵਰਨ ਨਾਥ ਦੇ ਫਲਾਈਟ ਲੈਫਟੀਨੈਂਟ, ਗੁਰਦੇਵ ਸਿੰਘ ਰਾਏ 1971 ਦੀ ਜੰਗ ’ਚ ਉਨ੍ਹਾਂ ਦੇ 54 ਕੈਦੀਆਂ ’ਚ ਸ਼ਾਮਲ ਹੈ, ਜਿਨ੍ਹਾਂ ਬਾਰੇ ’ਚ ਪਾਕਿਸਤਾਨ ਨੇ ਕਦੇ ਮੰਨਿਆ ਹੀ ਨਹੀਂ ਕਿ ਉਹ ਜੰਗਬੰਦੀ ਉਨ੍ਹਾਂ ਕੋਲ ਹੈ।
ਲਾਪਤਾ ਭਾਰਤੀ ਹਵਾਈ ਸੈਨਾ ਦੇ ਜਵਾਨ ਗੁਰਦੇਵ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਦੇਵ ਸਿੰਘ 1965 ’ਚ ਏਅਰਫੋਰਸ ’ਚ ਭਰਤੀ ਹੋਇਆ ਸੀ। 1971 ਦੀ ਜੰਗ ’ਚ ਉਸ ਨੂੰ ਪਹਿਲਾਂ 3 ਤੇ ਫਿਰ 5 ਪੰਜ ਦਸੰਬਰ ਨੂੰ ਦੁਸ਼ਮਣ ਦੇ ਟਿਕਾਣੇ ਖਤਮ ਕਰਨ ਦਾ ਨਿਸ਼ਾਨਾ ਦਿੱਤਾ ਗਿਆ। ਪੰਜ ਦਸੰਬਰ ਨੂੰ ਉਸ ਨੇ ਰਾਡਾਰ ਤਾਂ ਨਸ਼ਟ ਕਰ ਦਿੱਤੇ, ਪਰ ਬਾਅਦ ’ਚ ਉਸ ਦਾ ਹੈਡਕੁਆਰਟਰ ਨਾਲ ਸੰਪਰਕ ਟੁੱਟ ਗਿਆ। ਪਹਿਲਾਂ ਉਸ ਨੂੰ ਲਾਪਤਾ ਮੰਨਿਆ ਗਿਆ, ਫਿਰ 25 ਜਨਵਰੀ 1974 ਨੂੰ ਏਅਰ ਚੀਫ਼ ਮਾਰਸ਼ਲ ਓ.ਪੀ. ਮਹਿਰਾ ਦੇ ਦਫ਼ਤਰ ਤੋਂ ਗੁਰਦੇਵ ਦੇ ਪਿਤਾ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਲੜਕੇ ਨੂੰ ਸ਼ਹੀਦੀ ਮਗਰੋਂ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਦਿੱਤਾ ਗਿਆ ਹੈ, ਪਰ ਪਰਿਵਾਰ ਨੇ ਕਦੇ ਉਸ ਨੂੰ ਮ੍ਰਿਤਕ ਮੰਨਿਆ ਹੀ ਨਹੀਂ।
ਉਨ੍ਹਾਂ ਦੇ ਭਤੀਜੇ ਸੁਖਕੁੰਵਰ ਸਿੰਘ ਨੇ ਦੱਸਿਆ 1982 ’ਚ ਦਿੱਲੀ ਤੋਂ ਇੱਕ ਅਖਬਾਰ ’ਚ ਖਬਰ ਪ੍ਰਕਾਸ਼ਿਤ ਹੋਈ, ਜਿਸ ’ਚ ਪਾਕਿ ਜੇਲ੍ਹ ’ਚ ਹੋਰ ਕੈਦੀਆਂ ਸਮੇਤ ਗੁਰਦੇਵ ਦੇ ਵੀ ਬੰਦ ਹੋਣ ਦਾ ਜ਼ਿਕਰ ਸੀ। 1988 ’ਚ ਕੋਟ ਲਖਪੱਤ ਰਾਏ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੈਦੀ ਮੁਖਤਿਆਰ ਸਿੰਘ ਨੇ ਉੱਥੇ ਗੁਰਦੇਵ ਸਿੰਘ ਦੇ ਹੋਣ ਦੀ ਗ਼ੱਲ ਕਹੀ। ਗੁਰਦੇਵ ਦੀ ਭੈਣ ਨੇ ਲੰਦਨ ਦੇ ਇੱਕ ਟੀਵੀ ਚੈਨਲ ’ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਦੀ ਇੱਕ ਡਾਕੂਮੈਂਟਰੀ ਦੇਖੀ, ਜਿਸ ’ਚ ਉਸ ਦਾ ਭਰਾ ਗੁਰਦੇਵ ਸਿੰਘ ਵੀ ਸੀ। ਉਸ ਦੇ ਬਾਅਦ ਉਨ੍ਹਾਂ ਨੇ ਉਦੋਂ ਦੇ ਵਿਦੇਸ਼ ਮੰਤਰੀ ਨਟਵਰ ਲਾਲ ਰਾਹੀਂ ਦਬਾਅ ਬਣਾ ਕੇ ਅੰਤਰ ਰਾਸ਼ਟਰੀ ਮਨੁੱਖ ਅਧਿਕਾਰ ਸੰਸਥਾ ਤੋਂ ਜੇਲ੍ਹ ’ਚ ਚੈਕਿੰਗ ਕਰਾਈ ਪਰ ਉੱਥੇ ਗੁਰਦੇਵ ਨਹੀਂ ਮਿਲਿਆ।
ਪਰਿਵਾਰ ਦੇ ਅਨੁਸਾਰ ਕੈਦੀਆਂ ਦੇ ਆਪਣੀਆਂ ਜੇਲ੍ਹਾਂ ’ਚ ਨਾ ਹੋਣ ਦਾ ਦਾਅਵਾ ਕਰਨ ਵਾਲੀ ਪਾਕਿ ਸਰਕਾਰ ਨੂੰ ਪੋਲ ਖੁੱਲ੍ਹ ਜਾਣ ਦਾ ਸ਼ੱਕ ਸੀ, ਇਸ ਲਈ ਉਸ ਨੇ ਭਿਣਕ ਲੱਗਣ ’ਤੇ ਚੈਕਿੰਗ ਤੋਂ ਪਹਿਲਾਂ ਗੁਰਦੇਵ ਨੂੰ ਇੱਧਰ ਉਧਰ ਕਰ ਦਿੱਤਾ ਸੀ। ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ੍ਹ ’ਚੋਂ ਰਿਹਾਅ ਹੋਏ ਕੈਦੀ ਵੀ ਗੁਰਦੇਵ ਦੇ ਉੱਥੋਂ ਹੋਣ ਦੀ ਹਾਮੀ ਭਰ ਚੁੱਕੇ ਹਨ। ਪਰਿਵਾਰ ਨੂੰ ਆਪਣੇ ਦਾਅਵਿਆਂ ’ਤੇ ਇੰਨਾ ਯਕੀਨ ਹੈ ਕਿ ਜਦੋਂ ਲੁਧਿਆਣਾ ’ਚ ਗੁਰਦੇਵ ਦੀ ਯਾਦ ’ਚ ਬੁੱਤ ਲਗਾਉਣ ਦੀ ਗ਼ੱਲ ਉਠੀ ਤਾਂ ਉਸ ਦੀ ਮਾਂ ਰਣਜੀਤ ਕੌਰ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਆਪਣੇ ਜਿੰਦਾ ਲੜਕੇ ਦਾ ਬੁੱਤ ਨਹੀਂ ਲਵਾਏਗੀ।
ਪਿੰਡ ਹੀਰਾ ਦੇ ਹਾਈ ਸਕੂਲ ਦੇ ਨਾਮ ’ਚ ਵੀ ਫਲਾਈਟ ਲੈਫਟੀਨੈਂਟ ਜੀ.ਐਸ ਰਾਏ ਦੇ ਨਾਲ ਮੈਮੋਰੀਅਲ ਸ਼ਬਦ ਨਹੀਂ ਲਿਖਿਆ ਹੋਇਆ। ਲੜਕੇ ਨੂੰ ਵਾਪਸ ਲਿਆ ਗ਼ਲੇ ਲਾਉਣ ਦੀ ਆਸ ’ਚ ਗੁਰਦੇਵ ਸਿੰਘ ਦੇ ਪਿਤਾ ਕਿਰਪਾਲ ਸਿੰਘ ਤੇ ਮਾਂ ਰਣਜੀਤ ਕੌਰ ਦੁਨੀਆਂ ਤੋਂ ਰੁਖਸਤ ਵਿਦਾ ਹੋ ਗਏ। ਭਰਾ ਸੁਖਦੇਵ ਸਿੰਘ ਵੀ ਆਪਣੇ ਭਰਾ ਦੇ ਲਈ ਸਰਕਾਰਾਂ ਦੇ ਅੱਗੇ ਗ਼ੁਹਾਰ ਲਾਉਂਦਾ ਲਾਉਂਦਾ ਦੁਨੀਆਂ ਤੋਂ ਚਲਾ ਗਿਆ। ਭਤੀਜੇ ਸੁਖਕੁੰਵਰ ਸਿੰਘ ਨੇ ਲੰਬੀ ਲੜਾਈ ਦੇ ਬਾਅਦ ਆਸ ਗਵਾ ਦਿੱਤੀ ਹੈ ਕਿ ਕਦੇ ਉਹ ਆਪਣੇ ਚਾਚੇ ਨੂੰ ਦੇਖ ਪਾਵੇਗਾ, ਪਰ ਸੁਖਕੁੰਵਰ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਉਹ ਕਹਿੰਦੇ ਹਨ ਕਿ ਬੇਸ਼ੱਕ ਕਾਫ਼ੀ ਸਮਾਂ ਬੀਤ ਚੁੱਕਿਆ ਹੈ, ਪਰ ਦਿਲ ਅੱਜ ਵੀ ਉਨ੍ਹਾਂ ਨੂੰ ਮ੍ਰਿਤਕ ਮੰਨਣ ਨੂੰ ਰਾਜ਼ੀ ਨਹੀਂ ਹੈ। ਇੱਥੇ ਇਹ ਵੀ ਲੱਗਦਾ ਹੈ ਕਿ ਅੱਜ ਵੀ ਉਹ ਪਾਕਿਸਤਾਨ ਦੀ ਕਿਸੇ ਜੇਲ੍ਹ ’ਚ ਬੰਦ ਹੋਣਗੇ।

ਸਰਪੰਚ ਜਗਦੀਸ਼ ਚੰਦ ਤੇ ਸਮੂਹ ਪੰਚਾਇਤ ਵਲੋ ਸਮਾਰਟ ਕਾਰਡ ਬਣਾੳੇਣ ਲਈ ਫਾਰਮ ਭਰੇ ਗਏ

ਗਾਲਿਬ ਕਲਾਂ(ਜਸਮੇਲ ਗਾਲਿਬ)ਪੰਜਾਬ ਸਰਕਾਰ ਦੁਆਰਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋ ਬਣਾਏ ਗਏ ਨੀਲੇ ਕਾਰਡਾਂ ਦੀ ਥਾਂ ਤੇ ਨਵੇ ਬਣਾਏ ਜਾ ਰਹੇ ਸਮਾਰਟ ਕਾਰਡ ਬਣਾਉਣ ਲਈ ਫਾਰਮ ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਜਗਦੀਸ਼ ਚੰਦ ਸ਼ਰਮਾ ਤੇ ਸਮੂਹ ਮੈਂਬਰ ਪੰਚਾਇਤ ਵਲੋ ਆਪਣੇ ਗ੍ਰਹਿ ਵਿਖੇ ਭਰੇ ਗਏ।ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਸ਼ਰਤਾਂ ਪੂਰੀਆਂ ਕਰਨ ਵਾਲੇ ਹਰ ਲੋੜਵੰਦ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋ ਮਿਲਦੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ। ਇਸ ਹਰਮਿੰਦਰ ਸਿੰਘ,ਨਿਰਮਲ ਸਿੰਘ,ਰਣਜੀਤ ਸਿੰਘ,ਜਗਸੀਰ ਸਿੰਘ,ਜਸਵਿੰਦਰ ਸਿੰਘ(ਸਾਰੇ ਪੰਚ) ਆਦਿ ਹਾਜ਼ਰ ਸਨ।
 

ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 7 ਮਾਰਚ ਨੂੰ ਪਿੰਡ ਕਿਲੀ ਚਾਹਲਾਂ ਵਿੱਚ ਪਹੰੁਚ ਰਹੇ ਹਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਚੋਣਾਂ ਦਾ ਪ੍ਰਚਾਰ ਦਾ ਆਗਾਜ਼ ਕਰਨ ਲਈ 7 ਮਾਰਚ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਪਿੰਡ ਕਿਲੀ ਚਾਹਲਾਂ ਵਿੱਚ ਪਹੁੰਚ ਰਹੇ ਹਨ।ਪਿੰਡ ਕਿਲੀ ਚਾਹਲਾਂ ਜਿਥੇ ਪਹਿਲਾਂ ਵੀ ਵੱਡੀਆਂ ਰਾਜਨੀਤਕ ਰੈਲੀਆਂ ਹੁ ਚੱੁਕੀਆਂ ਹਨ।ਦੇਰ ਸ਼ਾਮ ਪਿੰਡ ਕਿਲੀ ਚਾਹਲਾਂ ਵਿਖੇ ਰੈਲੀ ਦੇ ਆਯੋਜਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਮੱੁਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ੳਐਸਡੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਜਗਰਾਉ ਤੇ ਮੋਗਾ ਦੀ ਕਾਂਗਰਸੀ ਲੀਡਰਸ਼ਿਪ ਨਾਲ ਦੌਰਾ ਕੀਤਾ।ਇਸ ਦੌਰੇ ਦੌਰਾਨ ਸਮੂਹ ਲੀਡਰਸ਼ਿਪ ਨੂੰ ਦੱਸਿਆ ਕਿ ਪਾਰਟੀ ਵੱਲੋ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਤਾਉਣ ਦੀ ਜ਼ਿੰਮੇਵਾਰੀ ਲੱਗੀ ਹੈ।ਇਸੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਸਮਾ ਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿੰਡ ਕਿਲੀ ਚਾਹਲਾਂ ਦੀ ਇਤਿਹਾਸਕ ਰੈਲੀ ;ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੀਨੀਅਰ ਲੀਡਰਸ਼ਿਪ ਲੋਕ ਸਭ ਚੋਣਾਂ ਦਾ ਆਗਾਜ਼ ਕਰਨਗੇ।ਉਨ੍ਹਾਂ ਸਮੂਹ ਲੀਡਰਸ਼ਿਪ ਨੂੰ ਇਸ ਰੈਲੀ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰਨ ਦੀ ਅਪੀਲ ਕੀਤੀ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ,ਵਿਧਾਇਕ ਹਰਜੋਤ ਕਮਲ,ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਪ੍ਰਸ਼ੋਤਮ ਲਾਲ ਖਲੀਫਾ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸਰਪੰਚ ਸਿੰਕਦਰ ਸਿੰੰਘ,ਸਰਪੰਚ ਗੁਰਪੀਤ ਸਿੰਘ ਪੀਤਾ,ਆਦਿ ਹਾਜ਼ਰ ਸਨ।
 

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਵਲੋ ਦੋ ਗਰੀਬ ਲੜਕੀਆਂ ਦੇ ਵਿਆਹਾਂ ਤੇ ਸਗਨ ਸਕੀਮ ਤਹਿਤ ਮਾਇਆ ਦਿੱਤੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਚੋਣਾਂ ਤੋ ਪਹਿਲਾਂ ਪਿੰਡ ਵਾਸੀਆਂ ਨਾਲ ਆਪਣੇ ਚੋਣ ਮਨੋਰਥ ਪੱਤਰ ਰਾਹੀ ਹੋਏ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨਾ ਸੁਰੂ ਕਰ ਦਿੱਤਾ ਹੈ।ਸਰਪੰਚ ਸਿਕੰਦਰ ਸਿੰਘ ਨੇ ਗਰੀਬ ਲੜਕੀਆਂ ਦੇ ਵਿਆਹ ਮੌਕੇ ਦੇਣ ਲਈ ਐਲਾਨ ਗਈ ਰਾਸ਼ੀ ਤਹਿਤ ਦੋ ਬੱਚੀਆਂ ਪਰਿਵਾਰਾਂ ਨੂੰ ਵਿਆਹਾਂ ਤੇ ਸਗਨ ਸਕੀਮ ਦੇ ਰੁਪਏ ਦਿੱਤੇ ਗਏ ਹਨ।ਇਨ੍ਹਾਂ ਪਰਿਵਾਰਾਂ ਨੂੰ ਸਰਪੰਚ ਸਿਕੰਦਰ ਸਿੰਘ ਨੇ 11 ਹਾਜ਼ਰ ਰੁਪਏ ਸਗਨ ਦਿੱਤਾ ਗਿਆ।ਸਰਪੰਚ ਪੈਚ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਬਾਕੀ ਸਹੂਲਤਾਂ ਤੇ ਲੋਕ ਭਾਲਈ ਸਕੀਮਾਂ ਨੂੰ ਇੱਕ -ਇੱਕ ਕਰਕੇ ਪੰਚਾਇਤ ਮੈਬਰਾਂ ਐਨ.ਆਰ.ਆਈ ਵੀਰਾਂ ਤੇ ਸਮੂਹ ਨਗਰ ੁਨਿਵਾਸੀਆਂ ਦੇ ਸਹਿਯੋਗ ਨਾਲ ਵਚਨਵੱਧਤਾ ਨਾਲ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਚਾਇਤ ਦਾ ਮੱੁਖ ਮਨੋਰਥ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਪਾਰਟੀਬਾਜ਼ੀ ਤੇ ਧੜੇ੍ਹਬੰਦੀ ਤੋ ਉਠ ਕੇ ਕਰਵਾਉਣਾ ਹੈ।ਇਹ ਮਾਇਆ ਪੰਚਾਇਤ ਨੇ ਆਪਣੇ ਕੋਲੋ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਦਿੱਤੀ ਜਾਦੀ ਹੈ।ਇਸ ਸਮੇ ਉਨ੍ਹਾਂ ਨਾਲ ਜਥੇਦਾਰ ੋਿਪ੍ਰਤਪਾਲ ਸਿੰਘ,ਜੱਥੇਦਾਰ ਬਲਦੇਵ ਸਿੰਘ ਗਾਲਿਬ,ਮਨਦੀਪ ਸਿੰਘ ਬਿੱਟੂ,ਗੁਰਦਿਆਲ ਸਿੰਘ ਪੰਚ,ਪੰਚ ਅਵਤਾਰ ਸਿੰਘ ਘੈਟ,ਪੰਚ ਜਸਵੀਰ ਸਿੰਘ,ਪੰਚ ਅਜਮੇਰ ਸਿੰਘ,ਪੰਚ ਰੁਲਦੂ ਸ਼ਿੰਘ,ਪੰਚ ਜਸਵਿੰਦਰ ਸਿੰਘ,ਪੰਚ ਵਿੱਕੀ ਸਹੋਤਾ ਅਦਿ ਹਾਜ਼ਰ ਸਨ।

ਮੱੁਖ ਮੰਤਰੀ ਵੱਲੋ ਮੁਆਫੀ ਯੂਨਿਟ ਦੀ ਸਰਤ ਹਟਾਉਣ ਦੇ ਬਾਵਜੂਦ ਵੀ ਦਲਿਤ ਵਰਗ ਨੂੰ ਆਏ ਹਜਾਰਾ ਰੁਪਏ ਦੇ ਬਿੱਲ।

ਕਾਉਂਕੇ ਕਲਾਂ, 2 ਮਾਰਚ  ( ਜਸਵੰਤ ਸਿੰਘ ਸਹੋਤਾ)-ਪੰਜਾਬ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਬੀਤੇ ਦਿਨੀ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਸੂਬੇ ਦੇ ਸਮੂਹ ਦਲਿਤ ਵਰਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਮੁਆਫੀ ਦੀ ਸਰਤ ਹਟਾਉਣ ਦੇ ਕੀਤੇ ਐਲਾਨ ਦੀ ਅੱਜ ਉਸ ਸਮੇ ਫੂਕ ਨਿਕਲੀ ਜਦੋ ਸਮੂਹ ਦਲਿਤਾ ਨੂੰ ਪਹਿਲਾ ਦੀ ਤਰਾਂ ਹਜਾਰਾ ਰੁਪਏ ਦੇ ਵੱਡੇ ਬਿੱਲ ਆਏ ਤੇ ਉਨਾ ਮੱੁਖ ਮੰਤਰੀ ਵੱਲੋ ਕੀਤੇ ਵਾਅਦੇ ਦੇ ਬਾਵਜੂਦ ਵੀ ਸਸਤੀ ਬਿਜਲੀ ਦਾ ਲਾਭ ਨਹੀ ਮਿਿਲਆ।ਅੱਜ ਪਿੰਡ ਕਾਉਂਕੇ ਕਲਾਂ ਵਿਖੇ ਬੇਜਮੀਨੇ ਕਿਸਾਨ ਮਜਦੂਰ ਕਰਜਾ ਮੁਕਤੀ ਮੋਰਚਾ ਦੇ ਕਨਵੀਨਰ ਸਤਪਾਲ ਸਿੰਘ ਦੇਹੜਕਾ ਨੇ ਹੋਰਨਾ ਦਲਿਤ ਆਗੂਆ ਦੀ ਮੌਜੂਦਗੀ ਵਿੱਚ ਅੱਜ ਪਾਵਰਕਾਮ ਵੱਲੋ ਭੇਜੇ ਹਜਾਰਾ ਰੁਪਏ ਦੇ ਬਿੱਲ ਵਿਖਾਉਦਿਆ ਕਿਹਾ ਕਿ ਸੂਬੇ ਦੀ ਸਰਕਾਰ ਵੱਲੋ ਆਪਣੇ ਚੋਣ ਮੈਨੀਫੈਸਟੋ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਦਲਿਤਾ ਨੂੰ ਬਿਨਾ ਕਿਸੇ ਸਰਤ ਬਿਜਲੀ ਮੁਆਫ ਮਿਲੇਗੀ ਪਰ ਸਰਕਾਰ ਬਣਦਿਆ ਹੀ ਉਕਤ ਵਾਅਦਾ ਹਵਾ ਵਿੱਚ ਛੱਡਿਆ ਤੀਰ ਬਣ ਗਿਆ ਤੇ ਗਰੀਬ ਵਰਗ ਨੂੰ ਹਜਾਰਾ ਰੁਪਏ ਦੇ ਬਿੱਲ ਆ ਰਹੇ ਹਨ।ਉਨਾ ਕਿਹਾ ਕਿ ਬੀਤੇ ਦਿਨੀ ਹੀ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਆਪਣੇ ਮੰਤਰੀ ਮੰਡਲ ਦੀ ਬੈਠਕ ਦੌਰਾਨ ਐਲਾਨ ਕੀਤਾ ਸੀ ਕਿ ਦਲਿਤਾ ਨੂੰ ਬਿਜਲੀ ਮੁਆਫੀ ਦੀ ਛੋਟ ਤੇ ਸਰਤ ਹਟਾਈ ਜਾ ਰਹੀ ਹੈ ਜਿਸ ਸਬੰਧੀ ਪਾਵਰਕਾਮ ਦੇ ਸਮੂਹ ਦਫਤਰਾ ਨੂੰ ਵੀ ਇਸ ਸਬੰਧੀ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ।ਕਨਵੀਨਰ ਦੇਹੜਕਾ ਨੇ ਦੱੁਖ ਪ੍ਰਗਟ ਕੀਤਾ ਕਿ ਮੱੁਖ ਮੰਤਰੀ ਦਾ ਇਹ ਬਿਆਨ ਆਉਣ ਵਾਲੀਆ ਲੋਕ ਸਭਾ ਚੋਣਾ ਨੂੰ ਮੱੁਖ ਰੱਖ ਕੇ ਵੋਟਾ ਹਾਸਿਲ ਦੇ ਮਕਸਦ ਨਾਲ ਦਿੱਤਾ ਗਿਆ ਹੈ ਤੇ ਸੂਬੇ ਦੇ ਸਮੂਹ ਦਲਿਤ ਭਾਈਚਾਰੇ ਦੀਆ ਭਾਵਨਾਵਾਂ ਨਾਲ ਖਿਲਵਾੜ ਵੀ ਕੀਤਾ ਗਿਆ ਹੈ।ਉਨਾ ਅੱਜ ਪਿੰਡ ਕਾਉਂਕੇ ਕਲਾਂ ਦੇ ਹੀ ਅਸੋਕ ਕੁਮਾਰ 14000 ਤੋ ਵੱਧ,ਸਰਦਾਰ ਕੌਰ 24000 ਤੋ ਵਧ,ਰਾਮ ਸਿੰਘ 33000 ਤੋ ਵੱਧ,ਚਰਨ ਸਿੰਘ 22000 ਤੋ ਵੱਧ ਗੁਰਦੇਵ ਸਿੰਘ 17000 ਤੋ ਵੱਧ ਸਮੇਤ ਹੋਰਨਾ ਬਿਜਲੀ ਖਪਤਕਾਰਾ ਦੇ ਬਿਜਲੀ ਦੇ ਬਿੱਲ ਵਿਖਾਉਦਿਆ ਕਿਹਾ ਕਿ ਇਹ ਗਰੀਬ ਦਿਹਾੜੀ ਕਰਕੇ ਟਾਈਮ ਪਾਸ ਕਰ ਰਹੇ ਹਨ ਪਰ ਇਹ ਕਿਵੇਂ ਇਨੇ ਵੱਡੇ ਬਿੱਲ ਦੇ ਸਕਦੇ ਹਨ।ਸਤਪਾਲ ਸਿੰਘ ਨੇ ਬਿਜਲੀ ਬਿੱਲਾ ਵਿੱਚ ਸਰਕਾਰ ਵੱਲੋ ਗਉ ਸੈੱਸ ਵਜੋ ਵਸੂਲੀ ਜਾ ਰਹੀ ਹਜਾਰਾ ਰੁੁਪਏ ਦੀ ਰਾਸੀ ਨੂੰ ਵੀ ਗਰੀਬ ਵਰਗ ਸਮੇਤ ਆਮ ਵਰਗ ਲਈ ਲੱਕ ਮਾਰੀ ਦੱਸਿਆ।ਉਨਾ ਦੱਸਿਆ ਕਿ ਇੱਕ ਬਿਜਲੀ ਬਿੱਲ ਵਿੱਚ 982 ਰੁਪਏ ਦੀ ਰਾਸੀ ਤਾਂ ਗਉ ਸੈੱਸ ਦੀ ਹੀ ਲਾਈ ਗਈ ਹੈ।ਸਤਪਾਲ ਨੇ ਇੱਕ ਬਿੱਲ ਇਹ ਵੀ ਵਿਖਾਇਆ ਜਿਸ ਵਿੱਚ ਖਪਤਕਾਰ ਦੀਆ 97 ਯੁਨਿਟਾ ਹੀ ਖਪਤ ਹੋਈਆ ਹਨ ਜਦਕਿ ਉਸ ਨੂੰ ਵੀ ਬਿਲ ਆਇਆ ਜਦਕਿ ਐਲਾਨ ਮੁਤਾਬਿਕ ਉਸ ਦੀ 200 ਯੁਨਿਟ ਤੋ ਖਪਤ ਘੱਟ ਹੈ ਤੇ ਉਸ ਨੂੰ ਬਿੱਲ ਨਹੀ ਆ ਸਕਦਾ।ਕਨਵੀਨਰ ਸੱਤਪਾਲ ਸਿੰਘ ਨੇ ਕਿਹਾ ਕਿ ਉਹ ਸਮੂਹ ਹਲਕੇ ਦੇ ਦਲਿੱੱੱਤ ਭਾਈਚਾਰੇ ਨੂੰ ਲੇ ਕੇ ਜਗਰਾਓ ਪਾਵਰਕਾਮ ਦਫਤਰ ਦਾ ਘਿਰਾਓ ਕਰਨਗੇ ਜਿਸ ਸਮੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਸਬੰਧੀ ਜਦੋ ਜਗਰਾਓ ਹਲਕੇ ਦੇ ਇੰਚਾਰਜ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਗੱਲ ਕੀਤੀ ਤਾ ਉਨਾ ਕਿਹਾ ਕਿ ਇਸ ਸਬੰਧੀ ਪਾਵਰਕਾਰਮ ਅਧਿਕਾਰੀ ਹੀ ਢੁਕਵਾਂ ਜਵਾਬ ਦੇ ਸਕਦੇ ਹਨ।

ਕੈਨਡਾ ਚ' ਜਗਮੀਤ ਸਿੰਘ ਵਲੋ ਜ਼ਿਮਨੀ ਚੋਣ ਜਿੱਤੀ ਤੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ:ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੈਨੇਡਾ ਦੀ ਧਰਤੀ ਤੇ ਐੱਨ.ਡੀ.ਪੀ ਦੇ ਕੌਮੀ ਆਗੂ ਪੰਜਾਬ ਦੇ ਪੁੱਤਰ ਸ:ਜਗਮੀਤ ਸਿੰਘ ਨੇ ਬ੍ਰਿਿਟਸ਼ ਕੋਲੰਬੀਆ ਦੇ ਬਰਨਬੀ ਸਾਉਥ ਹਲਕੇ ਤੋਂ ਸੰਸਦ ਮੈਂਬਰ ਲਈ ਹੋਈ ਜਿਮਨੀ ਚੋਣ ਵਿੱਚ ਵਿਰੋਧੀ ਧਿਰਾਂ ਨੂੰ 2800 ਦੇ ਕਰੀਬ ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਾ ਝੰਡਾ ਗੱਡਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਗੱਲ-ਬਾਤ ਕਰਦਿਆਂ ਕੀਤਾ।ਜਿਸ ਕਰਕੇ ਸਮੂਹ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ।ਭਾਈ ਸਰਤਾਜ ਸਿੰਘ ਨੇ ਕਿਹਾ ਹੈ ਕਿ ਇਸ ਸ਼ਾਨਦਾਰ ਜਿੱਤ ਇੰਡੀਆ ਦੀ ਧਰਤੀ ਤੇ ਵਸਦੇ ਪੰਜਾਬੀਆਂ ਸਮੇਤ ਦੁਨੀਆਂ ਭਰ ਦੇ ਪੰਜਾਬੀ ਬਾਗੋ-ਬਾਗ ਹਨ।ਤੇ ਸ਼ੋਸ਼ਲ ਮੀਡੀਆ ਤੇ ਬੇਹੱਦ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।ਅੰਤ ਵਿੱਚ ਉਹਨਾਂ ਕਿਹਾ ਕਿ ਹੁਣ ਸ:ਜਗਮੀਤ ਸਿੰਘ ਆਉਣ ਵਾਲੇ ਦਿਨਾਂ ਵਿੱਚ ਸੰਸਦ ਵਿੱਚ ਜਰੂਰੀ ਮੱੁਦਿਆਂ ਨੂੰ ਚੁੱਕ ਸਕਣਗੇ ਇਸ ਲਈ ਸਮੂਹ ਪੰਜਾਬੀ ਭਾਈਚਾਰਾ ਵਧਾਈ ਦਾ ਪਾਤਰ ਹੈ।ਕਿਉਂਕਿ ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ਤੇ ਵੀ ਵੱਡੀ ਪੱਧਰ ਤੇ ਆਪਣਾ ਨਾਮ ਚਮਕਾਇਆ ਹੈ।ਇਸ ਸਮੇ ਖਜ਼ਾਨਚੀ ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ,ਸੁਰਿੰਦਪਾਲ ਸਿੰਘ,ਮਹਿੰਦਰ ਸਿੰਘ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
 

ਸਰਕਾਰੀ ਸਕੂਲ ਦੀਆਂ ਵਿਿਦਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ(ਲੁਧਿ:)ਵਿਖੇ ,ਪੰਜਾਬ ਸਰਕਾਰ ਵਲੋਂ ਲੜਕੀਆਂ ਦੀ ਸਹੂਲਤ ਲਈ,ਚਲਾਈ ਗਈ'ਮਾਈ ਭਾਗੋ ਸਕੀਮ ਤਹਿਤ ਸ਼ੈਸ਼ਨ 2018-19 ਲਈ ਸਕੂਲ ਦੀਆਂ ਚਾਲੀ(40) ਵਿਿਦਆਰਥਣਾਂ ਨੂੰ ਸਕੂਲ ਆਉਣ-ਜਾਣ ਲਈ ਸਾਈਕਲਾਂ ਦੀ ਵੰਡ ਕੀਤੀ ਗਈ।ਇਸ ਸਮੇਂ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੇ ,ਇਸ ਵਿਸ਼ੇ 'ਤੇ ਜਾਣਕਾਰੀ ਦਿੰਦਿਆਂ ,ਸਰਕਾਰੀ ਸਕੂਲਾਂ 'ਚ ਚਲ ਰਹੀਆਂ ਸਕੀਮਾਂ ਦੀ ਪ੍ਰਸੰਸਾ ਕਰਦਿਆਂ,ਸਿੱਖਿਆ ਵਿਭਾਗ ਦਾ ਵੀ ਧੰਨਵਾਦ ਕੀਤਾ ਗਿਆ।ਇਸ ਮੌਕੇ ਪੰਚਾਇਤ ਵਲੋਂ ਸ੍ਰੀ.ਸਰਬਜੀਤ ਸਿੰਘ ਖਹਿਰਾ ,ਮੈਨੇਜਰ ਸ੍ਰੀ ਬੇਅੰਤ ਸਿੰਘ,ਹੋਰ ਪਤਵੰਤਿਆਂ ਸੱਜਣਾ ਸਮੇਤ,ਸਮੂਹ ਸਕੂਲ ਸਟਾਫ ਅਤੇ ਵਿਿਦਆਰਥੀ ਅਤੇ ਮਾਪੇ ਹਾਜ਼ਰ ਸਨ।
 

ਸਰਪੰਚ ਜਗਦੀਸ਼ ਚੰਦ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋ ਮਨੇਗਰਾ ਸਕੀਮ ਤਹਿਤ ਕੰਮ ਜੋਰਾਂ ਨਾਲ ਸੁਰੂ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਮਨਰੇਗਾ ਸਕੀਮ ਤਹਿਤ  ਛੱਪੜ ਕੋਲ ਸਫਾਈ ਦਾ ਕੰਮ ਪੂਰੀ ਜੰਗੀ ਜੋਰਾਂ ਨਾਲ ਸੁਰੂ ਕਰਵਾਇਆ ਗਿਆ ਹੈ।ਸਭ ਤੋ ਪਹਿਲਾਂ ਜੋ ਸ਼ਮਸਾਨਘਾਟ ਨੂੰ ਜੋ ਰਾਹ ਜਾਦਾ ਹੈ ਉਸ ਉਪਰ ਜੋ ਗੰਦਗੀ ਪਈ ਉਹ ਸਾਫ ਕੀਤੀ ਜਾਵੇਗੀ।ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਮਨਰੇਗਾ ਦੇ ਕੰਮ ਲਈ ਸਮੂਹ ਨਗਰ ਨਿਵਾਸੀਆਂ ਦਾ ਪੂਰਾ-ਪੂਰਾ ਸਹਿਯੋਗ ਮਿਲਾ ਰਿਹਾ ਹੈ ਪਿਛਲੇ ਲੰਬੇ ਸਮੇ ਤੋ ਸ਼ਮਸਾਨਘਾਟ ਵਾਲੇ ਰਾਹ ਦੀ ਸਫਾਈ ਨਹੀ ਹੋਈ ਸੀ ਜੋ ਬਹੁਤ ਜਿਆਦਾ ਗੰਦਗੀ ਪਈ ਸੀ ਜੋ ਲੋਕਾਂ ਦਾ ਲ਼ੰਘਣ ਮੁਸਕਲ ਹੋਇਆ ਸੀ।ਸਰਪੰਚ ਦੀਸ਼ਾ ਗਾਲਿਬ ਨੇ ਕਿਹਾ ਕਿ ਮਨਰੇਗਾ ਸਕੀਮ ਵਿੱਚ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਪਾਰਟੀ,ਧਰਮ,ਜਾਤ-ਪਾਤ,ਉਚ-ਨੀਚ,ਅਮੀਰੀ ਗਰੀਬੀ ਤੋ ਉੱਪਰ ਉਠ ਕੇ ਹਰ ਇੱਕ ਨੂੰ ਕੰਮ ਦਿੱਤਾ ਜਾਵੇਗਾ।ਇਸ ਸਮੇ ਹਰਮਿੰਦਰ ਸਿੰਘ,ਨਿਰਮਲ ਸਿੰਘ, ਜਗਸੀਰ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਪੰਚ),ਪ੍ਰਧਾਨ ਸਰਤਾਜ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ,ਮਾਸਟਰ ਲਖਵੀਰ ਸਿੰਘ ਕਨੈਡਾ,ਚਮਕੋਰ ਸਿੰਘ ਕਨੈਡਾ,ਜਸਵਿੰਦਰ ਸਿੰਘ,ਮਹਿੰਦਰ ਸਿੰਘ,ਮਹਿੰਦਰ ਸਿੰਘ ਤੇ ਮੇਂਟ ਕਮਲਦੀਪ ਕੌਰ ਆਦਿ ਹਾਜ਼ਰ ਸਨ।
 

ਗਾਲਿਬ ਕਲਾਂ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਕੀਤਾ ਮਤਾ ਪਾਸ ਪੇ੍ਰਮ-ਵਿਆਹ ਕਰਨ ਵਾਲਿਆਂ ਮੁੰਡੇ-ਕੁੜੀ ਨੂੰ ਪਿੰਡ ਵਿੱਚ ਨਹੀ ਵੜ੍ਹਨ ਦਿੱਤਾ ਜਾਵੇਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਪੰਚ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਦਾ ਭਰਵਾਂ ਪਲੇਠਾ ਇੱਕਠਾ ਰੱਖਿਆ ਗਿਆ।ਜਿਸ ਵਿੱਚ ਪਿੰਡ ਦੀ ਭਲਾਈ ਕਾਰਜਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ ਤੇ ਲੋਕਾਂ ਤੋਂ ਪਿੰਡ ਦੀ ਬੇਹਤਰੀ,ਤਰੱਕੀ ਤੇ ਖੁਸ਼ਹਾਲੀ ਵਿੱਚ ਸਾਂਝੇ ਸੁਝਾਅ ਲਏ ਗਏ।ਸਰਪੰਚ ਸਿੰਕਦਰ ਸਿੰਘ ਪੰਚ ਵੱਲੋਂ ਪਿੰਡ ਦੇ ਪ੍ਰੇਮ-ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀ ਖਿਲਾਫ ਫੈਸਲਾ ਲਿਆ ਗਿਆ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਬਾਗੀ ਹੋ ਕੇ ਉਨ੍ਹਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਘਰਾਂ ਤੋਂ ਦੌੜ ਕੇ ਵਿਆਹ ਕੇ ਵਿਆਹ ਕਰਵਾਉਂਦੇ ਹਨ ਤੇ ਕੁਝ ਦਿਨਾਂ ਬਾਅਦ ਹੀ ਪਿੰਡ ਵਿੱਚ ਆ ਕੇ ਰਹਿੰਦੇ ਹਨ, ਜਿਸ ਕਾਰਨ ਪਿੰਡ ਦੇ ਮਾਹੌਲ ਤੇ ਭਾਈਚਾਰਕ ਸਾਂਝ ਨੂੰ ਖੋਰਾ ਲੱਗਦਾ ਹੈ ਤੇ ਸਮੁੱਚੇ  ਨਗਰ ਦੀ ਬਦਨਾਮੀ ਹੁੰਦੀ ਹੈ।ਉਨ੍ਹਾਂ ਦੇ ਇਸ ਕਾਰੇ ਦਾ ਪਿੰਡ ਦੇ ਬਾਕੀ ਬੱਚਿਆਂ ਤੇ ਵੀ ਬਹੁਤ ਗਲਤ ਅਸਰ ਪੈਦਾ ਹੈ,ਅਜਿਹੇ ਪ੍ਰੇਮ-ਵਿਆਹ ਕਰਨ ਵਾਲਿਆਂ ਖਿਲਾਫ ਮਤਾ ਪਾਸ ਕਰਦਿਆਂ ਪੰਚਾਇਤ ਤੇ ਸਮੁੱਚੇ ਪਿੰਡ ਵੱਲੋਂ ਉਨ੍ਹਾਂ ਦਾ ਪੂਰਨ ਤੌਰ ਤੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ਅਤੇ ਐਲਾਨ ਕੀਤਾ ਗਿਆ ਹੈ ਕਿ ਸਭਿਆਚਾਰਕ ,ਅਮਨ-ਸਾਂਤੀ ਨੂੰ ਭੰਗ ਕਰਨ ਵਾਲੇ ਅਜਿਹੇ ਮੁੰਡੇ-ਕੁੜੀ ਨੂੰ ਪਿੰਡ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।ਸਮੁੱਚੀ ਪੰਚਾਇਤ ਵੱਲੋਂ ਇਸ ਫੈਸਲੇ ਦਾ ਪਿੰਡ ਵਾਸੀਆਂ ਨੇ ਡੱਟਵਾਂ ਸਮਰਥਨ ਕੀਤਾ ਤੇ ਹੱਥ ਖੜੈ੍ਹ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।ਸਰਪੰਚ ਸਿਕੰਦਰ ਸਿੰਘ ਪੰਚ ਵੱਲੋਂ ਪੂਰੀ ਦਲੇਰੀ ਤੇ ਹਿੰਮਤ ਨਾਲ ਪਿੰਡ ਦੇ ਭਲੇ ਲਈ ਲਏ ਇਤਿਹਾਸਿਕ ਫੈਸਲਾ ਦੀ ਇਲਾਕੇ ਤੇ ਵਿਦੇਸ਼ਾਂ ਵਿੱਚ ਸਲਾਘਾ ਕੀਤੀ ਜਾ ਰਹੀ ਹੈ ਤੇ ਬਾਕੀ ਪਿੰਡਾਂ ਲਈ ਵੀ ਇਸ ਫੈਸਲਾ ਤੋਂ ਪ੍ਰੇਰਨਾ ਲੈਣ ਤੇ ਆਪਣੇ-ਆਪਣੇ ਪਿੰਡਾਂ ਵਿੱਚ ਅਜਿਹੇ ਫੈਸਲੇ ਲੈ ਕੇ ਮਤਾ ਪਾਸ ਕਰਨ ਲਈ ਚੰਗਾ ਉਪਰਾਲਾ ਸਾਬਿਤ ਹੋਇਆ ਹੈ।ਸਰਪੰਚ ਸਿਕੰਦਰ ਸਿੰਘ ਨੇ ਦੱਸਿਆ  ਕਿ ਸਾਰੀ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਲਏ ਫੈਸਲੇ ਸਬੰਧੀ ਪ੍ਰਸਾਸਨ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਸਰਕਾਰੀ ਅਧਿਕਾਰੀ ਨੇ ਇਸ ਫੈਸਲੇ ਪ੍ਰਤੀ ਭਰਵਾਂ ਸਹਿਯੋਗ ਦੇਣ ਲਈ ਆਖਿਆ ਹੈ।ਇਸ ਇਜਲਾਸ ਵਿੱਚ ਸਮੂਹ ਮੈਂਬਰ ਪੰਚਾਇਤ,ਮੋਹਤਵਾਰ ਤੇ ਪੰਤਵੰਤੇ ਸੱਜਣ ਸਨ।