You are here

ਲੁਧਿਆਣਾ

ਗਾਲਿਬ ਰਣ ਸਿੰਘ ਦੇ ਕਬੱਡੀ ਅੰਪਾਇਰ ਬਿੱਲਾ ਗਾਲਿਬ ਦਾ ਗਾਲਿਬ ਕਲਾਂ 'ਚ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪੰਜਾਬ ਦੇ ਮਸਹੂਰ ਕੱਬਡੀ ਅੰਪਾਇਰ ਬਿੱਲਾ ਗਾਲਿਬ ਦਾ ਨਾਮ ਪੂਰੇ ਪੰਜਾਬ ਜਾਣ ਪਛਾਣ ਨਾਮ ਹੈ।ਬਿੱਲਾ ਗਾਲਿਬ ਤੇ ਪਿੰਡ ਗਾਲਿਬ ਰਣ ਸਿੰਘ ਦੇ ਨਗਰ ਨਿਵਾਸੀਆਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਜਿਸ ਨੇ ਆਪਣੇ ਪਿੰਡ ਦਾ ਨਾਮ ਪੂਰੇ ਪੰਜਾਬ ਵਿਚ ਰੋਸ਼ਨ ਕੀਤਾ।ਇਸ ਸਬੰਧੀ ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿੱਚ ਕੱਬਡੀ ਤੇ ਫੱੁਟਬਾਲ ਦਾ ਟੂਰਨਾਮੈਂਟ 31 ਤੋ 3 ਅਪੈ੍ਰਲ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਿੱਲਾ ਗਾਲਿਬ ਨੂੰ ਮੋਟਰਸਾਇਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਇਹ ਸਨਮਾਨ ਐਨ.ਆਰ.ਆਈ ਵੀਰਾਂ ਟੀਟੂ ਆਸਟਰੇਲੀਆ,ਗਗਨ ਹੌਗਕਾਂਗ,ਬਾਬਾ ਆਸਟਰੇਲੀਆ,ਗਗਨ ਆਸਟਰੇਲੀਆ ਵੀਰਾਂ ਵਲੋ ਦਿੱਤਾ ਜਾ ਰਿਹਾ ਹੈ

ਪੰਜਾਬ ਵਿੱਚ ਹੋਵੇਗੀ ਕਾਂਗਰਸ ਦੀ ਇਤਿਹਾਸਕ ਜਿੱਤ:ਛਿੰਦਰਪਾਲ ਕੌਰ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਕੇਂਦਰ 'ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਾਏਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸੱਕਤਰ ਇੰਡੀਅਨ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਸ੍ਰੀਮਤੀ ਛਿੰਦਰਪਾਲ ਕੌਰ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਲੋਕਾਂ ਦੇ ਮਸਲੇ ਹੱਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੱਲ ਰਹੀ ਕਾਂਗਰਸ ਦੀ ਸਰਕਾਰ ਦੇ ਕੰਮਾਂ ਤੋ ਸੂਬੇ ਦੇ ਲੋਕ ਬੇਹੱਦ ਖੁਸ਼ ਹਨ ਜਿਸ ਕਰ ਕੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਾਰੀਆਂ ਸੀਟਾਂ ਤੇ ਇਤਿਹਾਸਕ ਜਿੱਤ ਹੋਵੇਗੀ।ਇਸ ਸਮੇ ਬੀਬੀ ਗਾਲਿਬ ਨੇ ਕਿਹਾ ਕਿ ਜੋ ਲੋਕ ਕਦੇ ਵੀ ਇਤਹਾਸ 'ਚ ਭੱੁਲਣ ਵਾਲੇ ਨਹੀ ਹਨ ਤੇ ਇਸ ਦਾ ਖਮਿਆਜ਼ਾ ਭਾਜਪਾ ਨੂੰ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ।

ਈਮਾਨਦਾਰ ਅਕਸ ਤੇ ਨੌਜਾਵਨਾਂ ਦੀ ਧੜਕਨ ਦੀ ਆਵਾਜ਼ ਵਾਲੇ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ ਲੋਕਾ ਸਭਾ ਦੀ ਲੁਧਿਆਣਾ ਦੀ ਟਿਕਟ ਦਿੱਤੀ ਜਾਵੇ:ਤੇਜਿੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿੰਡ ਗਾਲਿਬ ਰਣ ਸਿੰਘ ਦੇ ਸਨੀਅਰ ਕਾਂਗਰਸੀ ਆਗੂ ਤੇਜਿੰਦਰ ਸਿੰਘ ਤੇਜੀ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਪਾਰਟੀ ਵਰਕਰ ਹਾਈਕਮਾਂਡ ਤੋ ਮੰਗ ਕਰਦਿਆਂ ਹਾਂ ਕਿ ਦੋ ਵਾਰੀ ਐਮ.ਪੀ ਬਣ ਚੱੁਕੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਲੁਧਿਆਣਾ ਤੋ ਟਿਕਟ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਲੋਕਾ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਇੱਕ ਪੜ੍ਹੇ ਲਿਖੇ ਅਤੇ ਈਮਾਨਦਾਰ ਅਕਸ ਦੇ ਮਾਲਕ ਹਨ।ਉਨ੍ਹਾਂ ਕਿਹਾ ਕਿ ਐਮ.ਪੀ ਬਿੱਟੂ ਨੇ ਕਾਂਗਰਸੀਆ ਵਰਕਰਾਂ ਦੇ ਦਿੱਲ ਜਿੱਤ ਲਿਆ।ਤੇ ਸਾਡੀ ਕਾਂਗਰਸ ਦੀ ਟੀਮ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਉਨਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕ ਮੋਦੀ ਸਰਕਾਰ ਨੂੰ ਚਲਦਾ ਕਰ ਕੇ ਦੇਸ਼ ਦੇ ਹਰ ਇੱਕ ਵਰਗ ਦੇ ਹਰਮਨ ਪਿਆਰੇ ਆਗੂ ਦੇਸ਼ ਦੇ ਸਮੱੁਚੇ ਨੌਜਵਾਨ ਵਰਗ ਦਾ ਭਵਿੱਖ ਕੱੁਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪਣ ਦਾ ਮਨ ਬਣਾਈ ਬੈਠੇ ਹਨ।ਤੇਜੀ ਗਾਲਿਬ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੌਰਾਨ ਸਿਰਫ ਤੇ ਸਿਰਫ ਲੋਕਾਂ ਨੂੰ ਖੱਜਲ-ਖੁਆਰ ਹੀ ਕੀਤਾ ਤੇ ਮੋਦੀ ਨੇ ਦੇਸ਼ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਅਤੇ ਗਰੀਬ ਵਰਗ ਨੂੰ ਇਸ ਦੀ ਵੱਡੀ ਮਾਰ ਝੱਲਣੀ ਪਈ ਹੈ।ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸੀ ਵਰਕਰਾਂ ਤੇ ਨੌਜਵਾਨਾਂ ਦੀ ਆਵਾਜ਼ ਨੂੰ ਦੇਖਦਿਆਂ ਹੋਇਆਂ ਲੁਧਿਆਣਾ ਤੋ ਲੋਕ ਸਭਾ ਦੀ ਟਿਕਟ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਜਾਵੇ ਅਸੀ ਕਾਂਗਰਸ ਹਾਈਕਾਂਮਡ ਦੇ ਬਹੁਤ ਧੰਨਵਾਦੀ ਹੋਵਗੇ।ਇਸ ਕਾਂਗਰਸੀ ਆਗੂ ਹਰਸਿਮਰਨ ਸਿੰਘ ਬਾਲੀ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਸਰਪੰਚ ਕਰਨੈਲ ਸਿੰਘ ਔਲਖ,ਪੰਚ ਸੋਮਨਾਥ, ਨਿਰਮਲ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਸਾਬਾਕਾ ਸਰਪੰਚ ਹਰਬੰਸ ਸਿੰਘ,ਰਜਿੰਦਰ ਸਿੰਘ,ਬਲਜੀਤ ਸਿੰਘ,ਜੁਗਰਾਜ ਸਿੰਘ ਫੌਜੀ,ਕਰਮਜੀਤ ਸਿੰਘ,ਮਾਸਟਰ ਹਰਤੇਜ ਸਿੰਘ,ਡਾਂ ਸਤਿਨਾਮ ਸਿੰਘ,ਪ੍ਰਤੀਮ ਸਿੰਘ,ਨੱਛਤਰ ਸਿੰਘ,ਗੁਰਜੀਵਨ ਸਿੰਘ,ਆਦਿ ਹਾਜ਼ਰ ਸਨ।

ਕੀ ਨਵ ਨਿਯੁਕਤ ਹੋਣ ਵਾਲਾ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਦੇ ਸਕੇ ਇਆਲੀ ਨੂੰ ਮਾਤ ਜਾਂ.....................................

ਚੌਕੀਮਾਨ 27 ਮਾਰਚ (ਨਸੀਬ ਸਿੰਘ ਵਿਰਕ )  ਹਲਕਾ ਦਾਖਾ ਦੇ ਸਾਬਕਾ ਵਿਧਾਇਕ ਸ: ਮਨਪ੍ਰੀਤ ਸਿੰਘ ਇਆਲੀ  ਜਿੰਨਾ ਨੇ  ਵਿਧਾਇਕ ਦੀ ਕੁਰਸੀ  ਤੇ ਬੈਠਣ ਤੋਂ ਪਹਿਲਾ ਜਿਲ਼੍ਹਾ ਪ੍ਰੀਸ਼ਦ  ਚੇਅਰਮੈਨ ਲੁਧਿਆਣਾ ਦੀ ਕੁਰਸੀ ਤੇ ਬੈਠਕੇ  ਹਲਕੇ ਦਾਖੇ ਦੇ ਵੋਟਰਾਂ ਦੀ ਐਸੀ ਕਦਰ ਕੀਤੀ ਹਲਕੇ ਦਾਖੇ ਦੇ ਪਿੰਡਾ ਚ ਕਰੋੜਾ ਦੀਆ ਗਾਂ੍ਰਟਾ  ਨਾਲ ਵਿਕਾਸ ਕਾਰਜ ਆਰੰਭ ਹੋਏ  ,ਇੰਨਾ ਨਿਰਵਿਘਨ ਚੱਲਦੇ ਵਿਕਾਸ ਕਾਰਜਾ ਨੇ  ਇਆਲੀ ਦੀ ਐਸੀ ਬੱਲੇ ਬੱਲੇ ਕਰਵਾਈ ਕਿ  ਹਲਕੇ ਦਾਖੇ ਦੇ ਲੋਕ ਇਆਲੀ ਨੂੰ ਵਿਧਾਇਕ ਬਣਾਉਣ ਦੀ ਚਾਹਤ ਦਰਸਾਉਣ ਲੱਗੇ ਅਤੇ ਸਭ ਨੇ  ਵਿਧਾਨ ਸਭਾ ਵੋਟਾਂ ਚ  ਇਆਲੀ ਨੂੰ ਵੱਡੀ ਗਿਣਤੀ ਚ ਵੋਟਾਂ ਪਾਕੇ  ਵਿਧਾਇਕ ਦਾ ਰੁਤਬਾ ਦੇਣ ਦੇ ਨਾਲ ਨਾਲ  ਵਿਕਾਸ ਪੁਰਸ਼ ਦਾ ਮਾਣ ਵੀ ਬਕਸਿਆ ।  ਪਰ ਜਦੋ ਹਲਕੇ ਦਾਖੇ ਦੇ ਲੋਕਾਂ ਦਾ  ਇਆਲੀ ਨੂੰ  ਵਿਧਾਇਕ ਬਣਕੇ  ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ  ਰਿਕਾਡ ਤੋੜ ਵਿਕਾਸ ਕਰਵਾਉਂਦੇ ਹੋਏ  ਆਪਣਾ ਨਾਮ ਸੁਨਹਿਰੀ ਅੱਖਰਾਂ ਚ ਦਰਜ ਕਰਵਾਇਆ  । ਪਰ ਇਸ ਬਾਰ ਹੋਈਆ ਵਿਧਾਨ ਸਭਾ ਚੋਣਾਂ ਚ ਹਲਕੇ ਦਾਖੇ  ਦੇ ਭਟਕੇ ਲੋਕਾਂ ਨੇ ਇਆਲੀ ਨੂੰ ਨਕਾਰ ਤਾਂ ਲਿਆ ਪਰ ਅੱਜ ਉਹ ਆਪਣੀ ਗਲਤੀ ਨੂੰ ਵਾਰ ਵਾਰ ਦੁਹਰਾ ਰਹੇ ਹਨ ਕਿ ਅਸੀ ਜੋ ਕੀਤਾ ਗਲਤ ਕੀਤਾ ਅਸੀ ਲੋਕਾ ਦਾ ਮਸੀਹਾ ,ਵਿਕਾਸ ਪੁਰਸ਼ ਇਆਲੀ ਗਵਾ ਲਿਆ ਜਿਸ ਦੀ ਘਾਟ ਕਾਰਣ  ਅੱਜ ਵਿਕਾਸ ਕਾਰਜ ਥੰਮੇ ਪਏ ਨੇ ,ਹੁਣ ਸਭ ਨੂੰ ਪਤਾ ਏ ਕਿ  ਇਆਲੀ ਨੇ ਤਾਂ ਹੁਣ ਵਿਧਾਨ ਸਭਾ ਚੋਣਾ ਚ ਮੁੜ ਆਉਣ ਹੀ ਹੈ ਪਰ ਹੁਣ ਸਭ ਨੂੰ ਆਸ ਦੀ  ਇਹ ਕਿਰਨ ਲੱਗ ਰਹੀ ਹੈ ਕਿ ਆਉਣ ਵਾਲਾ ਜਿਲ੍ਹਾ ਪ੍ਰੀਸ਼ਦ ਚੇਅਰਮੈਂਨ ਹੀ ਕੁੱਝ ਕਰੇਗਾ ।  ਲੋਕ ਚਰਚਾ ਇਹ ਵੀ ਹੈ ਕਿ ਜਿਸ ਤਰਾਂ ਇਆਲੀ ਨੇ ਗ੍ਰਾਂਟਾ ਦੇ ਗੱਫੇ ਦੇਕੇ  ਵਿਕਾਸ ਕਰਵਾਏ ਸਨ ਉਸ ਤਰਾਂ ਨਵਾਂ ਚੈਅਰਮੈਨ ਵੀ ਕਰੇਗਾ ਜਾਂ ਬਾਕੀ ਚੇਅਰਮੈਨਾ ਦੀ ਤਰ੍ਹਾ ਹੀ ਗੋਗਲੂਆਂ ਤੋਂ ਮਿੱਟੀ ਝਾੜਕੇ ਸਮਾ ਬਤੀਤ ਕਰੇਗਾ । ਜਿੱਥੇ ਕਦੇ ਵਿਧਾਇਕ ਅਤੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਰਿਹ ਚੁੱਕੇ ਇਆਲੀ ਨੇ ਜਾਦੂ ਦੀ ਛੜੀ ਚਲਾਉਂਦੇ ਹੋਏ ਕਰੋੜਾ ਦੀਆਂ ਗ੍ਰਾਂਟਾਂ  ਦੇ ਗੱਫੇ ਤਕਸੀਮ ਕੀਤੇ ਸਨ ਅੱਜ ਉੱਥੇ ਕਾਂਗਰਸੀ ਲੀਡਰ   ਚੁਟਕੀਆ ਨਾਲ ਸਾਰ ਕੇ ਵੋਟਰਾਂ ਦੇ ਮਨਾ ਨੂੰ ਮੋਹਣ ਨੂੰ ਫਿਰਦੇ ਹਨ  ਪਰ ਹਲਕੇ ਦਾਖੇ ਦੇ ਵੋਟਰ ਹੁਣ ਸ਼ੂਝਵਾਨ ਹੋ ਚੁੱਕੇ ਹਨ ਹਲਕਾ ਦਾਖਾ ਦੇ ਮੌਜੂਦਾ ਵਿਧਾਇਕ ਸ ਹਰਵਿੰਦਰ ਸਿੰਘ ਫੂਲਕਾ ਸਾਹਿਬ ਦੇ ਧੋਖੇ ਨੇ ਵੋਟਰਾ ਨੂੰ ਐਨਾ ਡਰਾ ਦਿੱਤਾ ਹੈ ਕਿ ਉਹ  ਹੁਣ ਫੂਕ ਫੂਕ ਕੇ ਪੈਰ ਧਰ ਰਹੇ ਹਨ । 

ਸੰਗਤਪੁਰਾ (ਢੈਪਈ ) ਦੀ ਕਾਂਗਰਸੀ ਵਰਕਰ ਅਤੇ ਉਸ ਦੇ ਪਤੀ ਤੇ ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਤੇ ਹੋਇਆ ਪਰਚਾ ਦਰਜ

*ਪਹਿਲਾ ਵੀ ਕਈ ਦੋਸ਼ਾ ਚ ਘਿਰੀ ਹੋਈ ਸੀ  ਕਾਂਗਰਸ ਵਰਕਰ *

ਚੌਕੀਮਾਨ  / 27 ਮਾਰਚ (ਨਸੀਬ ਸਿੰਘ ਵਿਰਕ) ਹਰਪ੍ਰੀਤ ਸਿੰਘ ਵਾਸੀ ਝਾਂਮਪੁਰ ਦੇ ਬਿਆਨਾ ਦੇ ਅਧਾਰ ਤੇ ਨਕਲੀ ਵਿਆਹ  ਕਰਵਾਕੇ ਠੱਗੀਆ ਮਾਰਣ ਦੇ ਦੋਸ਼ ਹੇਠ  3 ਔਰਤਾਂ ਸਮੇਤ  7 ਵਿਆਕਤੀਆ ਖਿਲਾਫ ਕੇਸ਼ ਦਰਜ ਕੀਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ  ਇਸ ਗਰੋਹ ਵਿੱਚ ਸ਼ਾਮਲ ਪਿੰਡ ਸੰਗਤਪੁਰਾ ਢੈਪਈ ਜਿਲ੍ਹਾ ਲੁਧਿਆਣਾ ਹਲਕਾ ਜਗਰਾਉ  ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਉਰਫ ( ਰਾਣੋ ) ਪੁੱਤਰੀ ਜਗਤਾਰ ਸਿੰਘ ਅਤੇ  ਉਸ ਦਾ ਪਤੀ ਭੁਪਿੰਦਰ ਸਿੰਘ ਉਰਫ ਭਿੰਦਰ ,ਸੁਖਵਿੰਦਰ ਸਿੰਘ ਉਰਫ ਸੁੱਖਾ-ਉਰਫ ਗੋਰਾ ਵਾਸੀ  ਪਿੰਡ ਕੋਕਰੀ  ਫੁੱਲਾ ਸਿੰਘ ਜਿਲ੍ਹਾ ਮੋਗਾ ,  ਸੋਹਣ ਸਿੰਘ ਵਾਸੀ ਕਲਸੀਆ  ਹਾਲ ਵਾਸੀ  ਤੂੰਗਾਹੇੜੀ ਜਿਲ੍ਹਾ  ਲੁਧਿਆਣਾ ,  ਸਰਬਜੀਤ ਕੌਰ  ਵਾਸੀ ਸਾਧੂ ਵਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕਾਬੂ ਕਰਕੇ ਉਹਨਾ ਪਾਸੋ 15 ਹਜਾਰ ਰੁਪਏ  ਬਰਾਮਦ ਕੀਤੇ  ਹਨ ।  ਗਰੋਹ ਦੇ ਮੈਂਬਰ  ਕੁਲਦੀਪ ਕੌਰ ਅਤੇ ਮੋਹਰ ਸਿੰਘ ਉਰਫ ਮੋਹਰੀ  ਵਾਸੀ ਦੱਲੋਮਾਜਰਾ  ਦੀ ਭਾਲ ਜਾਰੀ ਹੈ । ਇਸ ਗ੍ਰਿਫਤਾਰੀ ਦੌਰਾਨ  ਦੋਸੀਆ ਨੇ  ਮੰਨਿਆ ਕਿ  ਉਹ ਵੱਖੋ ਵੱਖ ਜਿਲ੍ਹਿਆ ਤੋਂ ਗਰੀਬ ਪਰਿਵਾਰਾਂ ਦੀਆਂ ਵੱਖੋ ਵੱਖ ਲੜਕੀਆ ਨੂੰ  ਲਿਆਕੇ ਨਕਲੀ ਵਿਆਹ ਕਰਕੇ ਕਥਿਤ ਠੱਗੀਆ ਮਾਰਦੇ ਸਨ ।  ਇਸ ਸਮੇਂ ਇੰਨਾ ਦੋਸ਼ੀਆ ਕੋਲੋ ਚੋਰੀ ਦਾ  ਸਪਲੈਡਰ ਮੋਟਰ  ਸਾਈਕਲ ਵੀ ਬਰਾਮਦ ਵੀ ਕੀਤਾ ਗਿਆ ।  ਇੱਥੇ ਇਹ ਵੀ ਜਿਕਰਯੋਗ ਹੈ ਕਿ  ਹਲਕਾ ਜਗਰਾਉ ਦੇ ਪਿੰਡ ਸੰਗਤਪੁਰਾ ਢੈਪਈ ਦੀ ਕਾਂਗਰਸ ਵਰਕਰ ਕਿਰਨਜੀਤ ਕੌਰ ਰਾਣੋ ਅਤੇ ਉਸ ਦਾ ਪਤੀ  ਭੁਪਿੰਦਰ ਸਿੰਘ  ਉਰਫ ਭਿੰਦਰ  ਪਹਿਲਾ ਵੀ ਚਰਚਾ ਚ ਸਨ ਪਰ ਆਪਣੀਆ ਚਤੁਰਾਈਆ ਨਾਲ ਇਹ ਪੁਲਸ ਨੂੰ ਚਕਮਾ ਦਿੰਦੇ ਆਏ ਹਨ ।  ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ  ਇੰਨਾ ਦੋਸੀਆ ਤੇ ਪਹਿਲਾ ਵੀ  ਇਸੇ ਤਰ੍ਹਾ ਤੇ  ਪਰਚੇ ਦਰਜ ਹਨ  । ਇਸ ਸਮੇਂ ਫੜ੍ਹੇ ਗਏ ਦੋਸ਼ੀਆ ਤੇ  420, 120 ,  370 ਆਈ ਪੀ ਸੀ ਤਹਿਤ ਪਰਚਾ ਦਰਜ ਕੀਤਾ ਗਿਆ । 

ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਸਿੱਖ ਹਿਰਦਿਆਂ ਚ ਵਸਾਉਣਾ ਸਮੇਂ ਦੀ ਲੋੜ: ਸਿੰਘ ਸਾਹਿਬ ਪ੍ਰੋ: ਮਨਜੀਤ ਸਿੰਘ

ਲੁਧਿਆਣਾ 26 ਮਾਰਚ ( ਮਨਜਿੰਦਰ ਸਿੰਘ ਗਿੱਲ )—ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਸੋਚਧਾਰਾ ਦੇ ਪ੍ਰਕਾਂਡ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਜੀ (ਨਿਉਯਾਰਕ ਅਮਰੀਕਾ) ਸਾਬਕਾ ਗਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਲਿਖੀ ਖੋਜ ਅਧਾਰਿਤ ਪੁਸਤਕ ਸਰਬੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਸੰਗਤ ਸਪੁਰਦ ਸਮਾਗਮ ਅੱਜ ਗੁਰਮਤਿ  ਗਿਆਨ ਮਿਸ਼ਨਰੀ ਕਾਲਿਜ ਪੰਜਾਬੀ ਬਾਗ,ਜਵੱਦੀ ਕਲਾਂ(ਲੁਧਿਆਣਾ) ਵਿਖੇ ਕੀਤਾ ਗਿਆ। ਕਾਲਿਜ ਦੇ ਪੰਜ ਨੌਜਵਾਨ ਵਿਦਿਆਰਥੀਆਂ ਨੂੰ ਪੁਸਤਕਾਂ ਸੌਂਪਣ ਦਾ ਕਾਰਜ ਪ੍ਰੋ: ਮਨਜੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ, ਪ੍ਰਿੰਸੀਪਲ ਹਰਭਜਨ ਸਿੰਘ ਸਿੱਖ ਫੁਲਵਾੜੀ ਕਾਲਿਜ,ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ,ਗੁਰਬਚਨ ਸਿੰਘ ਥਾਈਲੈਂਡ ,ਡਾ: ਕੁਲਵੰਤ ਕੌਰ ਸਾਬਕਾ ਪ੍ਰਿੰਸੀਪਲ ਗੁਰਮਤਿ ਕਾਲਿਜ ਪਟਿਆਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਸੰਗ ਸਾਥ ਸੌਪੀਆਂ। ਇਨ੍ਹਾਂ ਪੰਜ ਵਿਦਿਆਰਥੀਆਂ ਨੇ ਇਹ ਪੁਸਤਕ ਸੰਗਤਾਂ ਨੂੰ ਪੜ੍ਹਨ, ਵਿਚਾਰਨ ਤੇ ਅੱਗੇ ਤੋਰਨ ਦੀ ਤਾਕੀਦ ਕੀਤੀ। ਪੁਸਤਕ ਬਾਰੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਰਵੋਤਮਤਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ 232 ਪੰਨਿਆਂ ਦੀ ਪੁਸਤਕ ਹੈ ਜਿਸਨੂੰ ਸਿੰਘ ਬਰਦਰਜ਼ ਅੰਮ੍ਰਿਤਸਰ ਵਰਗੇ ਸਿਰਕੱਢ ਪ੍ਰਕਾਸ਼ਨ ਘਰ ਨੇ ਬਹੁਤ ਖੂਬਸੂਰਤ ਛਾਪਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਿਜ ਦੀ ਉਸ ਗਿਆਨ ਯਾਤਰਾ ਨੂੰ ਅੱਗੇ ਤੋਰਿਆ ਹੈ ਜਿਸ ਦਾ ਆਰੰਭ ਡਾ: ਸਾਹਿਬ ਸਿੰਘ,ਡਾ: ਤਾਰਨ ਸਿੰਘ, ਡਾ:,ਧਰਮਾਨੰਤ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ ਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਹਰਿਮੰਦਰ ਸਾਹਿਬ ਤੋਂ ਸਵੇਰ ਸਾਰ ਆਸਾ ਦੀ ਵਾਰ ਦਾ ਸੰਪੂਰਨ ਪਾਠ ਸੁਣਾਉਣ ਲਈ ਸਮਾਂ ਵਧਾਉਣ ਲਈ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਖੰਡਿਤ ਪਾਠ ਸੰਗਤਾਂ ਨੂੰ ਨਾ ਸੁਣਾਇਆ ਜਾਵੇ। ਪ੍ਰੋ: ਮਨਜੀਤ ਸਿੰਘ ਜੀ ਨੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਸ਼ੁੱਧ ਗੁਰਬਾਣੀ ਪਾਠ ਸੰਥਿਆ ਉਪਰੰਤ ਦੋ ਪੁਸਤਕਾਂ ਲਿਖਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਸਰਵੋਤਮਤਾ ਨੂੰ ਸਿੱਖ ਹਿਰਦਿਆਂ ਚ ਬਿਠਾਉਣਾ ਵੱਧ ਜ਼ਰੂਰੀ ਹੈ ਕਿਉਂਕਿ ਕਰਮਕਾਂਡੀਆਂ ਨੇ ਸਿੱਖ ਮਾਨਸਿਕਤਾ ਨੂੰ ਚਿੰਤਨਸ਼ੀਲ ਬਣਨ ਦੇ ਰਾਹੋਂ ਭਟਕਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਪ੍ਰਿੰਸੀਪਲ ਹਰਭਜਨ ਸਿੰਘ, ਡਾ: ਕੁਲਵੰਤ ਕੌਰ ਪਟਿਆਲਾ, ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਨੇ ਵੀ ਜਾਚਕ ਜੀ ਦੀ ਵਿਸ਼ਲੇਸ਼ਣਕਾਰੀ ਸੰਤੁਲਤ ਸੋਚ ਦੀ ਸ਼ਲਾਘਾ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਸਮਾਗਮ ਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਸ: ਪ੍ਰਭਸ਼ਰਨ ਸਿੰਘ, ਗਿਆਨੀ ਜਗਤਾਰ ਸਿੰਘ ਅਕਾਲੀ, ਮਨਦੀਪ ਸਿੰਘ ਗਿੱਲ,ਬਜ਼ੁਰਗ ਪਰਚਾਰਕ ਗਿਆਨੀ ਇਕਬਾਲ ਸਿੰਘ ਮੀਰਾਂਕੋਟ,ਪ੍ਰਿੰ: ਮਨਜਿੰਦਰ ਕੌਰ,ਸ: ਚਰਨਜੀਤ ਸਿੰਘ ਯੂ ਐੱਸ ਏ, ਪਰਮਜੀਤ ਸਿੰਘ, ਉਦੈ ਸਿੰਘ, ਬਲਬੀਰ ਸਿੰਘ ਸਿੱਧੂ, ਹਰਬੰਸ ਸਿੰਘ ਮਾਲਵਾ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਹਾਜ਼ਰ ਸਨ।

ਕਮਲਜੀਤ ਬਰਾੜ ਨੂੰ ਲੁਧਿਆਣਾ ਤੋ ਲੋਕ ਸਭਾ ਦੀ ਟਿਕਟ ਦਿੱਤੀ ਜਾਵੇ:ਸਰਪੰਚ ਜਗਦੀਸ਼ ਚੰਦ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ) ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਦੀਸਾ ਤੇ ਕਾਂਗਰਸ ਪਾਰਟੀ ਵਰਕਰਾਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਮਲਜੀਤ ਬਰਾੜ ਜੋ 2011 ਤੋਂ ਲੁਧਿਆਣਾ ਹਲਕੇ ਅੰਦਰ ਪਾਰਟੀ 'ਚ ਮਹਾਨ ਸੇਵਾਵਾਂ ਨਿਭਾਅ ਰਹੇ ਹਨ ਜਿਨ੍ਹਾਂ ਦਾ ਵੋਟਰਾਂ 'ਚ ਭਾਰੀ ਆਧਾਰ ਹੈ ਅਤੇ ਸ਼ਾਨਦਾਰ ਲੁਧਿਆਣਾ ਤੋਂ ਸੀਟ ਜਿੱਤ ਸਕਦੇ ਹਨ ਕਿਉਂਕਿ ਇਨ੍ਹਾਂ ਦੀ ਹਿੰਮਤ ਸਦਕਾ ਹਜ਼ਾਰਾਂ ਨੌਜਵਾਨਾਂ ਨੇ ਦੂਸਰੀਆਂ ਪਾਰਟੀਆਂ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਹੈ,ਇਸ ਲਈ ਲੁਧਿਆਣਾ ਲੋਕ ਸਭਾ ਸੀਟ ਤੋਂ ਕਮਲਜੀਤ ਬਰਾੜ ਨੂੰ ਟਿਕਟ ਦੇਣੀ ਚਾਹੀਦੀ ਹੈ ਕਿੳਂੁਕਿ ਜ਼ਿਲ੍ਹਾਂ ਮੋਗਾ ਜਗਰਾਉਂ ਲੁਧਿਆਣਾ ਦੇ ਕਾਂਗਰਸੀ ਵਰਕਰਾਂ ਦਾ ਲੁਧਿਆਣਾ 'ਚ ਭਾਰੀ ਆਧਾਰ ਹੈ ਤੇ ਜਿਸ ਕਰ ਕੇ ਇਸ ਸੀਟ 'ਤੇ ਵੱਡੀ ਕਾਮਯਾਬੀ ਦਿਵਾਉਣ ਲਈ ਉਹ ਦਿਨ-ਰਾਤ ਇਕ ਕਰ ਸਕਦੇ ਹਨ।ਆਗੂਆਂ ਨੇ ਕਿਹਾ ਕਿ ਕਮਲਜੀਤ ਬਰਾੜ ਨੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਵਲੋਂ ਪਾਸੇ ਕਰ ਕੇ ਸਰਕਾਰ ਦੀ ਨੀਤੀਆਂ ਅਤੇ ਪ੍ਰਚਾਰ ਲਈ ਨਵਾਂ ਸੁਨੇਹਾ ਦਿੱਤਾ,ਉਥੇ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਲਈ ਯੂਥ ਕਾਂਗਰਸ ਨੂੰ ਸਰਗਰਮ ਕੀਤਾ ਹੈ ਜੋ ਪਾਰਟੀ ਲਈ ਵਰਦਾਨ ਸਾਬਤ ਹੋਇਆ ਹੈ।ਇਸ ਲਈ ਨੌਜਵਾਨਾਂ ਦੀ ਆਵਾਜ਼ ਨੂੰ ਦੇਖਦਿਆਂ ਲੁਧਿਆਣਾ ਤੋਂ ਟਿਕਟ ਦੇਣੀ ਬਣਦੀ ਹੈ।ਇਸ ਸਮੇ ਜਗਸੀਰ ਸਿੰਘ,ਨਿਰਮਲ ਸਿੰਘ,ਹਰਮਿੰਦਰ ਸਿੰਘ,ਜਸਵਿੰਦਰ ਸਿੰਘ,ਰਣਜੀਤ ਸਿੰਘ(ਸਾਰੇ ਪੰਚ) ਐਜਬ ਸਿੰਘ,ਮਲਕੀਤ ਸਿੰਘ ਆਦਿ ਹਾਜ਼ਰ ਸਨ।

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਗਾਲਿਬ ਕਲਾਂ ਪਹੁੰਚੇ

ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ:ਬੈਂਸ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੀ ਪਹਿਲੀ ਚੋਣ ਰੈਲੀ ਸਬੰਧੋਨ ਕਰਨ ਲਈ ਪਹੁੰਚੇ।ਇਸ ਸਮੇ ਐਜਬ ਸਿੰਘ ਅਣਖੀ ਦੇ ਢਾਡੀ ਜੱਥੇ ਨੇ ਵਾਰਾਂ ਦਾ ਗਾਇਨ ਕੀਤਾ।ਇਸ ਸਮੇ ਵਿਧਾਇਕ ਬੈਂਸ ਨੇ ਕਿਹਾ ਕਿ ਆਕਲੀ ਸਰਕਾਰ ਨੇ ਜਨਤਾ ਨੂੰ 10 ਸਾਲਾਂ ਵਿੱਚ ਲੱੁਟਿਆ ਤੇ ਕੱੁਟਿਆ ਹੈ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਕਿਸੇ ਤੋ ਘੱਟ ਨਹੀ ਇਸ ਕੈਪਟਨ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸਨ ਉਨਾਂ ਨੇ ਇੱਕ ਵੀ ਪੂਰੇ ਨਹੀ ਕੀਤਾ।ਇਸ ਸਮੇ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਜੀ ਦੀ ਸੁੁਹੰ ਖਾ ਕਿਹਾ ਸੀ ਮੈ ਨਸ਼ਾ ਇੱਕ ਹਫਤੇ ਵਿੱਚ ਖਤਮ ਕਰਦੂਗਾ ਪਰ ਅੱਜ ਕੈਪਟਨ ਦੀ ਸਰਕਾਰ ਨੂੰ 2 ਸਾਲ ਪੂਰੇ ਹੋ ਗਏ ਪਰ ਕੋਈ ਵੀ ਨਸ਼ਾ ਬੰਦ ਨਹੀ ਹੋਇਆ ਸਗੋ ਚਿੱਟਾ ਸ਼ਰੇਆਮ ਵਿੱਕਦਾ ਹੈ ਇਹ ਚਿੱਟਾ ਤਾਂ ਇੰਜ ਵਿੱਕਦਾ ਹੈ ਜਿਵੇ ਬਾਜ਼ਰ ਵਿੱਚ ਆਲੂ ਵਿੱਕਦੇ ਹਨ।ਉਨ੍ਹਾਂ ਕਿਹਾ ਤੁਹਾਡੇ ਕੋਲ ਕਾਂਗਰਸ ਤੇ ਆਕਲੀ ਦਲ ਦੇ ਉਮੀਦਵਾਰ ਆਉਣਗੇ ਤੇ ਤੁਹਾਡੇ ਨਾਲ ਵੱਡੇ-ਵੱਡੇ ਵਾਅਦੇ ਕਰਨਗੇ ਪਰ ਤੁਸੀ ਇੰਨ੍ਹਾਂ ਨੂੰ ਪੁਛਾਉ ਕਿ ਪਹਿਲਾਂ ਵੀ ਵਾਅਦੇ ਕੀਤੇ ਸਨ ਸਾਡੇ ਪੂਰੇ ਕਿਉਕਿ ਨਹੀ ਕੀਤੇ ।ਬੈਂਸ ਨੇ ਕਿਹਾ ਕਿ ਇਹ ਬੇਈਮਾਨਾਂ ਦੀਆਂ ਸਰਕਾਰਾਂ ਹਨ।ਇੰਨ੍ਹਾਂ ਨੇ ਤੁਹਾਡੇ ਕੋਈ ਵੀ ਵਾਅਦੇ ਪੂਰੇ ਨਹੀ ਕਰਨੇ।ਇਸ ਸਮੇ ਬੈਂਸ ਨੇ ਕਿਹਾ ਅਸੀ ਨਹੀ ਝੂਠੇ ਵਾਅਦੇ ਨਹੀ ਕਰਨੇ ਨਾ ਅਸੀ ਸਰਕਾਰੀ ਨੋਕਰੀਆਂ ਦੇ ਵਾਅਦੇ,ਨਾ ਕਰਜ਼ੇ ਦੇ ਮਾਫ ਲਈ ਕਹਿਣਾ,ਨਾ ਅਸ਼ੀ ਪੈਨਸ਼ਨਾਂ ਦਾ ਕਹਿਣਾ ਅਸੀ ਇੱਕ ਵਾਅਦਾ ਕਹਿਣਾ ਹੈ ਕਿ ਤੁਸੀ ਸਾਡੀ ਸਰਕਾਰ ਲੈ ਕੇ ਆਉ ਤੇ ਪੰਜਾਬ ਅੰਦਰ ਕੋਈ ਰਿਸ਼ਵਤ ਮੰਗ ਜਾਵੇ ਤੁਸੀ ਸਾਡੇ ਜੁਤੀਆਂ ਮਾਰ ਦਿਉ।ਉਨਾਂ ਕਿਹਾ ਕਿ ਪੰਜਾਬ ਅੰਦਰ

ਚਿੱਟਾ ਮੁਾਫੀਆ,ਰੇਤ ਮੁਫੀਆ,ਕੇਬਲ ਮੁਫੀਆ ਆਦਿ ਵਰਗੇ ਕੋਈ ਨਹੀ ਹੋਵੇਗਾ।ਇਸ ਸਮੇ ਵਿਧਾਇਕ ਬੈਂਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਉਨਾਂ ਦਾ ਮੌਕੇ ਤੇ ਹੀ ਇੰਨਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ।ਉਨ੍ਹਾਂ ਕਿਹਾ ਮੇਰੇ ਘਰ ਦੇ ਦਰਵਾਜੇ 24 ਘੰਟੇ ਖੁਲੇ ਹਨ ਜਦੋ ਵੀ ਮੈਨੂੰ ਕੋਈ ਵਾਜ ਮਾਰਗਾ ਮੈ ਹਾਜ਼ਰ ਹੋਵਗਾ।ਇਸ ਸਟੇਜ ਸੈਕਟਰੀ ਬਲਜਿੰਦਰ ਸਿੰਘ ਨੰਦ,ਬਲਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਦੇਵ ਸਿੰਘ ਚੱਕ ਕਲਾਂ,ਪ੍ਰਧਾਨ ਦਵਿੰਦਰ ਸਿੰਘ ਸਲਮੇਪੁਰੀ,ਪ੍ਰਧਾਨ ਹਰਦੀਪ ਸਿੰਘ,ਐਸ.ਪੀ ਸਿੰਘ ਰਿਟ:ਐਸ,ਡੀ,ੳੋ,ਬਲਜਿੰਦਰ ਸਿੰਘ,ਗੁਰਮੇਲ ਸਿੰਘ ਰੰੂਮੀ,ਗੁਰਦੀਪ ਸਿੰਘ ਮੋਤੀ,ਤਜਿੰਦਰ ਸਿੰਘ ਡੁਬਾਈ,ਹਰਦੀਪ ਸਿੰਘ ਗਰੇਵਾਲ,ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਸਰਪੰਚ ਜਗਦੀਸ ਚੰਦ ਦੀ ਅਗਵਾਈ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਸਹੂਲਤ ਤਹਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਡੀਪੂ ਹੋਲਡਰਾਂ ਵੱਲੋਂ ਕਣਕ ਵੰਡੀ ਗਈ।ਕਣਕ ਵੰਡਣ ਸਮੇਂ ਡੀਪੂ ਹੋਲਡਰ ਸ਼ਰੇਸ਼ ਚੰਦ ਸ਼ਰਮਾ,ਸਰਪੰਚ ਜਗਦੀਸ ਚੰਦ ਦੀਸਾ ਨੇ ਨੀਲੇ ਕਾਰਡ ਵਾਲਿਆਂ ਨੂੰ ਕਣਕ ਦੀ ਵੰਡ ਕੀਤੀ ਗਈ ਤੇ ਗਰੀਬ ਪਰਿਵਾਰਾਂ ਦੇ ਕੰਮ ਦੇ ਸੀਜਨ ਨੂੰ ਧਿਆਨ ਵਿੱਚ ਰੱਖਦੇ ਉਕਤ ਡੀਪੂਆਂ ਤੋਂ ਸਵੇਰੇ ਤੋਂ ਲੈਕੇ ਸ਼ਾਮ ਤੱਕ ਕਣਕ ਵੰਡਣ ਦਾ ਕੰਮ ਤਲੱਸੀਬਖਸ਼ ਕੀਤਾ ਗਿਆ ਹੈ।ਉਨ੍ਹਾਂ ਦੱਸਿਆਂ ਕਿ ਕਣਕ ਲੈਣ ਵਾਲੇ ਪਰਿਵਾਰਾਂ ਵਿੱਚੋਂ ਕਿਸੇ ਇੱਕ ਪਰਿਵਾਰ ਮੈਂਬਰ ਦੇ ਅਧਾਰ ਕਾਰਡ ਅਤੇ ਫਿੰਗਰ ਪ੍ਰੈਟ ਨੂੰ ਮੈਚ ਕਰਕੇ 30 ਕਿਲੋਂ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਕਣਕ ਵੰਡੀ ਗਈ ਹੈ।ਇਸ ਸਮੇਂ ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਸਹੂਲਤਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੋਂ ਪਿੰਡਾਂ ਦਾ ਸਰਬਪੱਖੀ ਵਿਕਾਸ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਕਰਵਾਇਆ ਜਾ ਰਿਹਾ ਹੈ,ਉਥੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੱੁਕਣ ਲਈ ਜਮੀਨੀ ਪੱਧਰ ਤੇ ਹਰ ਲੋੜੀਦੀ ਸਹੂਲਤ ਮਹੁੱਈਆਂ ਕਰਵਾਈ ਜਾ ਰਹੀ ਹੈ। ਇਸ ਸਮੇ ਨਿਰਮਲ ਸਿੰਘ ਪੰਚ,ਰਣਜੀਤ ਸਿੰਘ ਪੰਚ,ਹਰਮਿੰਦਰ ਸਿੰਘ ਪੰਚ,ਜਗਸੀਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਐਜਬ ਸਿੰਘ,ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ 'ਚ ਹਾਲਤ ਸੁਧਾਰਨ ਨੂੰ ਦੀ ਬਜਾਏ,ਹੋਰ ਖਰਾਬ ਹੋਏ ਹਨ:ਵਿਧਾਇਕ ਸਰਬਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੀ ਉਪ ਵਿਰੋਧੀ ਧਿਰ ਨੇਤਾ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਿਸ ਦੇਸ਼ ਦਾ ਗਿਆਨ,ਕਿਸਾਨ ਅਤੇ ਨੌਜਵਾਨ ਕਮਜ਼ੋਰ ਹੋਵੇ,ਉਸ ਨੂੰ ਰੱਬ ਆਸਰੇ ਹੀ ਕਹਿ ਸਕਦੇ ਹਾਂ।ਇਕ ਪਾਸੇ ਗਿਆਨ ਦੀ ਗੱਲ ਕਰਦਾ ਹਾਂ ਤਾਂ ਸਕੂਲਾਂ 'ਚ ਸਾਡੇ ਬੱਚ ਸੇਫ ਨਹੀਂ,ਦੂਜੇ ਪਾਸੇ ਕਿਸਾਨ ਦੀ ਦਸ਼ਾ ਅਜਿਹੀ ਹੋ ਗਈ ਹੈ ਕਿ ਉਹ ਆਤਮ-ਹੱਤਿਆ ਕਰ ਰਿਹਾ ਹੈ ਅਤੇ ਤੀਸਰੀ ਗੱਲ ਨੌਜਵਾਨਾਂ ਦੀ ਉਹ ਨਸ਼ੇ ਦੀ ਲੱਤ 'ਚ ਗਲਤ ਹੋ ਚੁੱਕੇ ਹਨ।ਆਮ ਆਦਮੀ ਪਾਰਟੀ ਦੀ ਸੂਬਾ ਆਗੂ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 70 ਸਾਲ ਹੋ ਚੁੱਕੇ ਹਨ,ਪਰ ਚੋਣਾਂ ਤਾਂ ਉਸ ਸਮੇਂ ਤੋਂ ਹੀ ਆਉਂਦੀਆਂ ਅਤੇ ਚੱਲੀਆਂ ਜਾਂਦੀਆਂ ਹਨ ਪਰ ਹਰ ਚੋਣਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਸਿੱਖਿਆ ਦੇ ਮਿਆਰ ਨੂੰ ਉਚੱਾ ਚੁਕੱਣਾ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ,ਪਰ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਸਭ ਵਾਅਦੇ ਵਿਸ਼ਾਰ ਜਾਂਦੇ ਹਨ।ਉਪ ਵਿਰੋਧੀ ਧਿਰ ਦੀ ਆਗੂ ਮਾਣੂੰਕੇ ਨੇ ਕਿਹਾ ਲੋਕਾਂ ਦੇ ਵੇਟ ਬੰਕ ਨੂੰ ਇਸਤੇਮਾਲ ਕਰਨ ਲਈ ਘਟੀਆਂ ਰਾਜਨੀਤੀ ਅਪਨਾਉਣ ਵਾਲੇ ਲੀਡਰਾਂ ਦੀਆਂ ਨਾਲਾਇਕੀਆਂ ਕਾਰਨ ਦੇਸ਼ ਅਜ਼ਾਦ ਹੋਣ ਤੋਂ ਬਾਅਦ ਵੀ ਸਿੱਖਿਆ ਪ੍ਰਤੀ ਸਿਸਟਮ ਨਹੀਂ ਸੁਧਰ ਸਕਿਆ।ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਪੁਰਜ਼ੋਰ ਵਾਅਦਾ ਕੀਤਾ ਗਿਆ ਸੀ,ਪਰ ਲੋਕਾਂ ਨੇ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੇ ਸਿੱਖਿਆ ਪ੍ਰਤੀ ਕੀਤੇ ਵਾਅਦਿਆਂ 'ਤੁ ਯਕੀਨ ਕਰਦਿਆਂ ਪੰਜਾਬ ਵਾਸੀਆਂ ਨੇ ਕਾਂਗਰਸ ਨੂੰ ਪੰਜਾਬ ਦੀ ਵਾਂਗਡੋਰ ਸੌਂਪ ਦਿੱਤੀ,ਪਰ ਸਿੱਖਿਆ ਦੇ ਖੇਤਰ 'ਚ ਹਾਲਤ ਸੁਧਾਰਨ ਦੀ ਬਜਾਏ,ਹੋਰ ਖਰਾਬ ਹੋ ਗਏ ਅਤੇ ਹੋ ਰਹੇ ਹਨ ।