You are here

ਲੁਧਿਆਣਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟ ਬਾਰ ਬ੍ਰਮਿੰਘਮ ਦਾ ਸ਼ਾਨਦਾਰ ਉਦਘਾਟਨ

ਬ੍ਰਮਿੰਘਮ- ਅਪ੍ਰੈਲ ( ਗਿਆਨੀ ਰਵਿੰਦਰਪਾਲ ਸਿੰਘ )- ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਗ੍ਰੇਟ ਬਾਰ, ਬ੍ਰਮਿੰਘਮ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਦੌਰਾਨ ਸਥਾਨਕ ਅਤੇ ਬਾਹਰੋਂ ਆਏ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ | ਗੁਰੂ ਘਰ ਦੇ ਸੇਵਾਦਾਰਾਂ ਨੇ ਸਪੱਸ਼ਟ ਕੀਤਾ ਕਿ ਗੁਰੂ ਘਰ ਵਿਖੇ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਚੱਲੇਗੀ ਅਤੇ ਗੁਰੂ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਗਾ | ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਪੰਥਕ ਏਕਤਾ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਸਾਨੂੰ ਇਕ ਦੂਜੇ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਰੇਕ ਸੰਸਥਾ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਤੱਘੜ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਗੁਰੂ ਘਰ ਦੇ ਨਵੇਂ ਸੇਵਾਦਾਰਾਂ ਨੂੰ ਜ਼ਿੰਮੇਵਾਰੀ ਲਈ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਨੇ ਪ੍ਰਵਾਨਗੀ ਦਿੱਤੀ | ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਭਾਈ ਰਘਬੀਰ ਸਿੰਘ ਨੇ ਜਥੇਦਾਰ ਬਲਬੀਰ ਸਿੰਘ ਨੂੰ ਮੁੱਖ ਸੇਵਾਦਾਰ ਵਜੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ | ਭਾਈ ਬਲਬੀਰ ਸਿੰਘ ਜਥੇਦਾਰ, ਭਾਈ ਜੋਗਾ ਸਿੰਘ ਮੀਤ ਜਥੇਦਾਰ, ਭਾਈ ਜਗਜੀਤ ਸਿੰਘ ਜਨਰਲ ਸਕੱਤਰ, ਭਾਈ ਦੁਪਿੰਦਰਜੀਤ ਸਿੰਘ ਖ਼ਜ਼ਾਨਚੀ ਅਤੇ ਭਾਈ ਕੁਲਦੀਪ ਸਿੰਘ ਨੂੰ ਸਟੇਜ ਸਕੱਤਰ ਦੀ ਸੇਵਾ ਸੌਾਪੀ ਗਈ | ਸਮਾਗਮ ਦੌਰਾਨ ਯੂ. ਕੇ. ਅਤੇ ਯੂਰਪ ਤੋਂ ਪਹੁੰਚੇ ਗੁਰੂ ਘਰਾਂ ਅਤੇ ਪੰਥਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁਬਾਰਕਬਾਦ ਦਿੱਤੀ | ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟਰੀਟ ਟਰੱਸਟ ਅਤੇ ਹੋਰ ਸਮੂਹ ਗੁਰੂ ਘਰਾਂ ਦੇ ਸੇਵਾਦਾਰਾਂ, ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਭਾਈ ਜਸਪਾਲ ਸਿੰਘ ਨਿੱਝਰ, ਭਾਈ ਜਗਤਾਰ ਸਿੰਘ ਗਿੱਲ, ਭਾਈ ਗੁਰਿੰਦਰ ਸਿੰਘ ਜੋਸਨ, ਸ: ਜਗਤਾਰ ਸਿੰਘ ਗਿੱਲ, ਸ: ਤਰਸੇਮ ਸਿੰਘ ਦਿਓਲ ਦਾ ਗੁਰੂ ਘਰ ਦੀ ਸੇਵਾ ਲਈ ਹਾਰਦਿਕ ਧੰਨਵਾਦ ਕੀਤਾ | 
ਇਸ ਮੌਕੇ ਰਾਮਗੜ੍ਹੀਆ ਗੁਰਦੁਆਰਾ ਬ੍ਰਮਿੰਘਮ ਦੇ ਨੁਮਾਇੰਦੇ ਸ: ਪਿਆਰਾ ਸਿੰਘ ਭੋਗਲ, ਸਤਿਕਾਰ ਕਮੇਟੀ ਦੇ ਭਾਈ ਮਨਵੀਰ ਸਿੰਘ, ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਤੋਂ ਭਾਈ ਗੁਰਚਰਨ ਸਿੰਘ ਗੁਰਾਇਆਂ, ਸਿੱਖ ਕੌਾਸਲ ਯੂ. ਕੇ. ਦੇ ਸਾਬਕਾ ਸੈਕਟਰੀ ਜਨਰਲ ਸ: ਜਗਤਾਰ ਸਿੰਘ ਗਿੱਲ, ਪੰਥਕ ਵਿਦਵਾਨ ਜਥੇਦਾਰ ਮਹਿੰਦਰ ਸਿੰਘ ਖਹਿਰਾ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਾਬਕਾ ਪ੍ਰਧਾਨ ਸ: ਤਰਸੇਮ ਸਿੰਘ ਛੋਕਰ, ਸ: ਅਵਤਾਰ ਸਿੰਘ ਖਾਲਸਾ, ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਮਨਪ੍ਰੀਤ ਸਿੰਘ, ਗੁਰਦੁਆਰਾ ਕੌਸਲ ਵੁਲਵਰਹੈਂਪਟਨ ਦੇ ਡਾ: ਸਾਧੂ ਸਿੰਘ, ਗੁਰੂ ਨਾਨਕ ਸਤਿਸੰਗ ਗੁਰਦੁਆਰਾ ਕੈਨਕ ਰੋਡ ਵੁਲਵਰਹੈਂਪਟਨ ਤੋਂ ਭਾਈ ਗੁਰਮੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ. ਕੇ. ਰਜਿਸਟਰਡ ਦੇ ਸ: ਕੁਲਵੰਤ ਸਿੰਘ ਮੁਠੱਡਾ, ਸਿੱਖ ਰਿਲੀਫ਼ ਦੇ ਭਾਈ ਬਲਬੀਰ ਸਿੰਘ ਬੈਂਸ, ਪੰਥ ਦੇ ਉਘੇ ਵਿਦਵਾਨ ਭਾਈ ਜੋਗਿੰਦਰ ਸਿੰਘ ਲੈਸਟਰ ਵਾਲੇ, ਡਾ: ਦਲਜੀਤ ਸਿੰਘ ਵਿਰਕ, ਭਾਈ ਮੇਜਰ ਸਿੰਘ, ਭਾਈ ਮਲਕੀਤ ਸਿੰਘ, ਕੌਸਲਰ ਗੁਰਦਿਆਲ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਨਿਰਮਲਜੀਤ ਸਿੰਘ ਸਲੋਹ, ਭਾਈ ਨਿਰਮਲ ਸਿੰਘ ਹਡਰਸਫੀਲਡ ਅਤੇ ਭਾਈ ਇੰਦਰ ਸਿੰਘ ਸੋਹਲ ਦੇ ਇਲਾਵਾ ਯੂ. ਕੇ. ਭਰ ਤੋਂ ਹੋਰ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨੇ ਹਾਜ਼ਰੀ ਭਰੀ |

ਲਾਪਤਾ ਨੌਜਵਾਨ ਦੀ ਗਲੀ-ਸੜੀ ਲਾਸ ਮਿਲੀ

ਬੀਤੀ 6 ਮਾਰਚ ਨੂੰ ਪਿੰਡ ਮੱਲ੍ਹਾ ਦਾ ਇੱਕ ਨੌਜਵਾਨ ਸੋਨੀ ਸਿੰਘ (27)ਆਪਣੇ ਘਰੋ ਸਾਮ ਵੇਲੇ ਅਚਾਨਿਕ ਲਾਪਤਾ ਹੋ ਗਿਆ ਸੀ।ਜਿਸ ਦੀ ਸੂਚਨਾ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੂਜੇ ਦਿਨ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਤਾ ਪਰਿਵਾਰਕ ਮੈਬਰ ਅਤੇ ਹਠੂਰ ਪੁਲਿਸ ਉਸੇ ਦਿਨ ਤੋ ਹੀ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੀ ਪੜਤਾਲ ਕਰ ਰਹੀ ਸੀ ਜਿਸ ਦੀ ਗਲੀ-ਸੜੀ ਲਾਸ ਪੁਲਿਸ ਥਾਣਾ ਸਮਾਲਸਰ (ਮੋਗਾ) ਦੇ ਨੇੜਿਓ ਲੰਘਦੀ ਨਹਿਰ ਵਿਚੋ ਮਿਲੀ ਹੈ।ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਪ੍ਰੀਤਮ ਕੌਰ ਪਤਨੀ ਭਜਨ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰਕ ਮੈਬਰ ਅਤੇ ਰਿਸਤੇਦਾਰ ਲਾਪਤਾ ਹੋਏ ਸੋਨੀ ਸਿੰਘ ਦੀ ਨਹਿਰਾ ਵਿਚੋ ਪਿਛਲੇ ਕਈ ਦਿਨਾ ਤੋ ਤਲਾਸ ਕਰ ਰਹੇ ਸਨ ਤਾਂ ਬੀਤੀ ਰਾਤ ਜਦੋ ਪਰਿਵਾਰਕ ਮੈਬਰ ਸੋਨੀ ਸਿੰਘ ਦੀਆ ਫੋਟੋਆ ਲੈ ਕੇ ਨਹਿਰ ਤੇ ਬਣੇ ਬਿਜਲੀ ਗਰਿੱਡ ਅਤੇ ਪੁਲਿਸ ਥਾਣਾ ਸਮਾਲਸਰ ਵਿਖੇ ਪੁੱਜੇ ਤਾ ਸਮਾਲਸਰ ਪੁਲਿਸ ਨੇ ਫੋਟੋ ਦੇਖ ਕੇ ਦੱਸਿਆ ਕਿ ਸਾਨੂੰ 31 ਮਾਰਚ ਨੂੰ ਇੱਕ 26-27 ਸਾਲਾ ਨੌਜਵਾਨ ਦੀ ਲਾਸ ਮਿਲੀ ਸੀ।ਜਿਸ ਦਾ ਕਤਲ ਕਰਕੇ ਮੂੰਹ ਅਤੇ ਲੱਤਾ-ਬਾਹਾ ਨੂੰ ਅੱਗ ਨਾਲ ਸਾੜ ਕੇ ਨਹਿਰ ਵਿਚ ਸੁੱਟਿਆ ਜਾਪਦਾ ਸੀ ਅਤੇ ਅਸੀ ਪੰਜਾਬ ਦੇ ਸਾਰੇ ਪੁਲਿਸ ਥਾਣਿਆ ਨੂੰ ਲਵਾਰਿਸ ਲਾਸ ਬਾਰੇ ਸੂਚਨਾ ਵੀ ਦਿੱਤੀ ਅਤੇ ਤਿੰਨ ਦਿਨ ਲਵਾਰਸ ਲਾਸ ਨੂੰ ਸਨਾਖਤ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰੱਖਿਆ ਅਤੇ ਚਾਰ ਅਪ੍ਰੈਲ ਨੂੰ ਇਸ ਅਣਪਛਾਤੀ ਲਾਸ ਦਾ ਸਰਕਾਰੀ ਹਸਪਤਾਲ ਮੋਗਾ ਤੋ ਪੋਸਟਮਾਰਟਮ ਕਰਕੇ ਮੋਗਾ ਵਿਖੇ ਹੀ ਅੰਤਮ ਸੰਸਕਾਰ ਕਰ ਦਿੱਤਾ ਹੈ ਅਤੇ ਤੁਸੀ ਮ੍ਰਿਤਕ ਸੋਨੀ ਸਿੰਘ ਦੀਆ ਅਸਤੀਆ ਲੈ ਜਾਓ।ਮ੍ਰਿਤਕ ਦੀ ਮਾਤਾ ਪ੍ਰੀਤਮ ਕੌਰ ਦਾ ਕਹਿਣਾ ਹੈ ਕਿ ਜੇਕਰ ਹਠੂਰ ਪੁਲਿਸ ਸਾਨੂੰ 31 ਮਾਰਚ ਨੂੰ ਸੂਚਿਤ ਕਰਦੀ ਕਿ ਥਾਣਾ ਸਮਾਲਸਰ ਵਿਖੇ ਇੱਕ ਲਵਾਰਸ ਲਾਸ ਮਿਲੀ ਹੈ ਤਾਂ ਮੈ ਆਪਣੇ ਪੁੱਤ ਦੀ ਲਾਸ ਨੂੰ ਆਖਰੀ ਵਾਰ ਦੇਖ ਤਾ ਲੈਦੀ ਅਤੇ ਸਾਡੇ ਜਾਣ ਤੋ ਦੋ ਘੰਟੇ ਪਹਿਲਾ ਹੀ ਲਵਾਰਿਸ ਲਾਸ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪੁਲਿਸ ਥਾਣਾ ਸਮਾਲਸਰ ਨੂੰ ਇੱਕ ਅਣਪਛਾਤੀ ਲਾਸ ਮਿਲੀ ਹੈ।ਜਿਸ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।ਲਾਸ ਦਾ ਡੀ ਐਨ ਏ ਟੈਸਟ ਕਰਨ ਤੋ ਬਾਅਦ ਹੀ ਪਤਾ ਲੱਗੇਗਾ ਕਿ ਲਾਸ ਕਿਸ ਵਿਅਕਤੀ ਦੀ ਸੀ।ਉਨ੍ਹਾ ਕਿਹਾ ਕਿ ਲਾਪਤਾ ਹੋਏ ਨੌਜਵਾਨ ਦੇ ਪਿਤਾ ਭਜਨ ਸਿੰਘ ਪੁੱਤਰ ਮੁਨਸਾ ਸਿੰਘ ਦੇ ਬਿਆਨਾ ਦੇ ਅਧਾਰ ਤੇ ਜਸਪਾਲ ਸਿੰਘ ਪੁੱਤਰ ਰੂਪ ਸਿੰਘ,ਅਮਰਜੀਤ ਕੌਰ ਉਰਫ ਭੋਲੀ ਪਤਨੀ ਜਸਪਾਲ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਅਮਨਾ ਪੁੱਤਰ ਜਸਪਾਲ ਸਿੰਘ ਵਾਸੀ ਮੱਲ੍ਹਾ ਦੇ ਖਿਲਾਫ ਧਾਰਾ 364,302,201,34 ਤਹਿਤ ਮੁਕੱਦਮਾ ਨੂੰ 34 ਦਰਜ ਕਰ ਲਿਆ ਹੈ ਅਤੇ ਅਗਲੀ ਪੜਤਾਲ ਜਾਰੀ ਹੈ।

ਡਾ ਮੁਹੰਮਦ ਵਲੋਂ ਲੰਗਰ ਸੇਵਾ

ਜਗਰਾਓਂ-(ਮਨਜਿੰਦਰ ਗਿੱਲ)- ਹਰੇਕ ਸਾਲ ਦੀ ਤਰਾਂ ਅੱਜ ਫੇਰ ਡਾ ਮੁਹੰਮਦ ਵਲੋਂ ਗੋਲਡਨ ਬਾਗ ਵਿਖੇ ਲੰਗਰ ਦੀ ਸੇਵਾ ਕੀਤੀ ਗਈ। ਜਿਸ ਵਿਚ ਜਗਰਾਓਂ ਦੇ ਆਲੇ ਦੁਆਲੇ ਦੇ ਵੱਡੀ ਗਿਣਤੀ ਵਿਚ ਬੱਚਿਆਂ ਨੇ ਲੰਗਰ ਦਾ ਖ਼ੂਬ ਅਨੰਦ ਮਾਣਿਆ। ਉਸ ਸਮੇ ਡਾਕਟਰ ਢੇ ਪਰਿਵਾਰ ਵਲੋਂ ਬਚਿਆ ਨਾਲ ਦੁਪਹਿਰ ਦੀ ਨਿਵਾਜ ਪੜ੍ਹ ਕੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਗਈ।ਉਸ ਸਮੇ ਜਨ ਸਕਤੀ ਮੀਡੀਆ ਦੇ ਬਾਨੀ ਸ ਅਮਨਜੀਤ ਸਿੰਘ ਖਹਿਰਾ ਨੇ ਵੀ ਸ਼ਿਰਕਤ ਕੀਤੀ ਅਤੇ ਡਾਕਟਰ ਸਾਹਿਬ ਨੂੰ  ਆਪਣੇ ਦਸਵੰਦ ਦੀ ਯੋਗ ਵਰਤੋਂ ਲਈ ਵਧਾਇਆ ਦਿਤੀਆਂ।ਉਸ ਸਮੇ ਓਥੇ ਮੁਹਲਾ ਵਸਿਆ ਨੇ ਵੱਡੀ ਗਿਣਤੀ ਵਿਚ ਹਿੰਸਾ ਲਿਆ।

 

ਮਨੀ ਗਰਗ ਕਾਂਗਰਸ ਸ਼ੋਸ਼ਲ ਮੀਡੀਆ ਸੈਲ਼ ਜਗਰਾਉਂ ਹਲਕੇ ਦੇ ਕੋਆਰਡੀਨੇਟਰ ਨਿਯੁਕਤ

ਜਗਰਾਉਂ (  ਮਨਜਿੰਦਰ ਗਿੱਲ ) ਜ਼ਿਲ੍ਹਾਂ ਕਾਂਗਰਸ ਲੁਧਿਆਣਾ ਦਿਹਾਤੀ ਦੇ ਸੀਨੀਅਰ ਉਪ ਪ੍ਰਧਾਨ ਸੁਰੇਸ਼ ਗਰਗ ਦੇ ਹੋਣਹਾਰ ਸਪੁੱਤਰ ਮਨੀ ਗਰਗ ਨੂੰ ਕਾਂਗਰਸ ਸ਼ੋਸ਼ਲ ਮੀਡੀਆ ਸੈਲ਼ ਦੇ ਸੂਬਾ ਕੋਆਰਡੀਨੇਟਰ ਜਸਕਰਨ ਸਿੰਘ ਕਾਹਲੋ ਨੇ ਹਲਕਾ ਜਗਰਾਉਂ ਦਾ ਸ਼ੋਸ਼ਲ ਮੀਡੀਆ ਸੈਲ਼ ਕੋਆਰਡੀਨੇਟਰ ਨਿਯੁਕਤ ਕੀਤਾ ਹੈ ।ਮਨੀ ਗਰਗ ਨੂੰ ਸ਼ੋਸ਼ਲ ਮੀਡੀਆ ਸੈਲ਼ ਜਗਰਾਉਂ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਕਰਨ ਤੇ ਸਮੁੱਚੀ ਕਾਂਗਰਸ ਹਾਈਕਮਾਂਡ , ਮੈਂਬਰ ਪਾਰਲੀਮੈਂਟ ਲੁਧਿਆਣਾ ਸ: ਰਵਨੀਤ ਸਿੰਘ ਬਿੱਟੂ , ਸੂਬਾ ਕੋਆਰਡੀਨੇਟਰ ਜਸਕਰਨ ਸਿੰਘ ਕਾਹਲੋ , ਸਾਬਕਾ ਮੰਤਰੀ ਪੰਜਾਬ ਸ: ਮਲਕੀਤ ਸਿੰਘ ਦਾਖਾਂ , ਸੂਬਾ ਜਨਰਲ ਸਕੱਤਰ ਕਾਂਗਰਸ ਸ: ਮੇਜਰ ਸਿੰਘ ਭੈਣੀ , ਜਿਲ੍ਹਾਂ ਪ੍ਰਧਾਨ ਲੁਧਿਆਣਾ ਦਿਹਾਤੀ ਸੋਨੀ ਗਾਲਿਬ , ਜਿਲ੍ਹਾਂ ਪ੍ਰਧਾਨ ਯੂਥ ਕਾਂਗਰਸ ਰਾਜੀਵ ਰਾਜਾ, ਸੂਬਾ ਸਕੱਤਰ ਕਾਂਗਰਸ ਕਾਕਾ ਗਰੇਵਾਲ ਦਾ ਧੰਨਵਾਦ ਕਰਦੇ ਹੋਏ ਜੀਵਨ ਸਿੰਘ ਬਾਘੀਆ ( ਮੈਂਬਰ ਬਲਾਕ ਸੰਮਤੀ) , ਜਗਜੀਤ ਸਿੰਘ ਤਿਹਾੜਾ ( ਮੈਂਬਰ ਬਲਾਕ ਸੰਮਤੀ) , ਵਰਕਪਾਲ ਲੀਲਾਂ , ਜੋਗਿੰਦਰ ਸਿੰਘ ਮਲਸੀਹਾਂ , ਰਣਜੀਤ ਸੋਢੀਵਾਲ , ਜਤਿੰਦਰ ਸਿੰਘ ਸ਼ੁਫੀਪੁਰਾ , ਗੁਰਮੀਤ ਅੱਬੁਪੁਰਾ , ਸਾਬਕਾ ਸਰਪੰਚ ਪ੍ਰੀਤਮ ਸਿੰਘ , ਮਲਕੀਹ ਪੋਲਾ , ਪਰਮਿੰਦਰ ਟੂਸਾ , ਅਮਰਦੀਪ ਪੱਤੀ ਮੁਲਤਾਨੀ , ਜਸਵੀਰ ਪਰਜ਼ੀਆਂ , ਨਾਹਰ ਕੰਨੀਆ , ਯੂਥ ਪ੍ਰਧਾਨ ਸਾਜਨ ਮਲਹੋਤਰਾ , ਹੈਰੀ ਮਲਹੋਤਰਾ , ਹੈਰੀ ਹਠੂਰ , ਪ੍ਰਲਾਥ ਸਿੰਗਲਾ , ਜੋਧਾ ਪਹਿਲਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹੀ ਹਰ ਮਿਹਨਤੀ ਵਰਕਰ ਨੂੰ ਸਨਮਾਨ ਮਿਲਦਾ ਹੈ , ਉਹਨਾਂ ਨੇ ਕਿਹਾ ਕਿ ਮਨੀ ਗਰਗ ਦੀ ਯੋਗ ਅਗਵਾਈ ਹੇਠ ਸ਼ੋਸ਼ਲ ਮੀਡੀਆ ਰਾਹੀ ਕਾਂਗਰਸ ਪਾਰਟੀ ਦੀ ਨੀਤੀਆਂ ਦੀ ਪਹੁੰਚ ਘਰ – ਘਰ ਕੀਤੀ ਜਾਵੇਗੀ ।

ਪੰਜਾਬ ਦੇ ਨੌਜਵਾਨਾਂ ਨੇ ਲਿਬਲਾਨ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਨੌਜਵਾਨਾਂ ਵਲੋ ਲਿਬਨਾਨ ਦੇ ਸ਼ਹਿਰ ਆਡੋਨਿਸ ਦੇ ਗੁਰੂ ਘਰ ਦੇ ਅਤੇ ਅਮਸੀਤ ਤੇ ਜਵੈਲ ਦੀਆਂ ਸੰਗਤਾਂ ਵਲੋ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਸਮੇ ਸੰਗਤਾਂ ਵਲੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਦੀ ਜਾਣਕਾਰੀ ਸੁਖਪ੍ਰੀਤ ਸੱੁਖੀ ਗਾਲਿਬ (ਲਿਬਨਾਨ) ਨੇ ਪੱਤਰਕਾਰਾਂ ਨੂੰ ਦਿੱਤੀ।ਇਸ ਸਮੇ ਹੈਡ ਗ੍ਰੰਥੀ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਆਜ਼ਾਦੀ ਮਿਲੀ ਹੈ।ਉਨ੍ਹਾਂ ਕਿਹਾ ਕਿ ਇਹਨਾਂ ਵੀਰ ਸੂਰਮਿਆਂ ਨੇ ਇਕ ਅਜਾਦ ਖੁਸ਼ਹਾਲ ਮੁਲਕ ਦੀ ਕਲਪਨਾ ਕੀਤੀ ਸੀ ਜਿਸਦੇ ਲਈ ਉਹਨਾਂ ਨੇ ਆਪਣੀ ਜਾਨਾਂ ਤਕ ਵਾਰਾਂ ਦਿੱਤੀਆ ਅੱਗੇ ਕਿਹਾ ਕਿ ਅੱਜ ਨੌਜਵਾਨਾਂ ਦੇ ਲਈ ਇਹਨਾਂ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਸਹੀ ਵਕਤ ਹੈ।ਇਸ ਮੌਕੇ ਗੁਰੂ ਲੰਗਰ ਅਤੁਟ ਵਰਤਾਇਆ ਗਿਆ। ਇਸ ਸਮੇ ਹਰਦੇਵ ਸਿੰਘ ਧਮੋਟ,ਬੱਬੀ ਅਲੌਖ,ਅਜਮੇਰ ਸਿੰਘ,ਸੋਨੂੰਢਿੱਲੋ,ਟੋਨੀ,ਜਸਵੀਰ,ਗੇਜੂ,ਜਗਰੂਪ,ਬਿੰਦਰ,ਗੁਰਮੀਤ,ਚੰਨੀ,ਹਰਜੀਤ,ਪ੍ਰੀਤ,ਅੰਗਰੇਜ਼ ਗੇਜੂ,ਬਿੰਦਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਹਾਈ ਕੋਰਟ ਵੱਲੋਂ ਮੰਤਰੀ ਆਸ਼ੂ ਤਲਬ

ਲੁਧਿਆਣਾ, 1 ਅਪਰੈਲ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨੂੰ ਫੋਨ ’ਤੇ ਧਮਕੀਆਂ ਦੇਣ ਅਤੇ ਹਾਈ ਕੋਰਟ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਰਹਿਣ ਮਗਰੋਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਸ਼ੂ ਨੂੰ 2 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਵਿੱਚ ਸਰਕਾਰੀ ਜ਼ਮੀਨ ਨੂੰ ਜਾਂਦੀ ਸੜਕ ਦੀ ਉਸਾਰੀ ਕਰਨ ਵਿੱਚ ਅੜਿੱਕਾ ਬਣੇ ਮੰਤਰੀ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਇੰਜਨੀਅਰ ਰਾਕੇਸ਼ ਗਰਗ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਵਿੱਚ ਇਥੋਂ ਦੀ ਸਮਾਜ ਸੇਵੀ ਸੰਸਥਾ ਮਹਾਂ ਸਭਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਆਸ਼ੂ ਅਤੇ ਲੁਧਿਆਣਾ ਦੇ ਇੱਕ ਟਰਾਂਸਪੋਰਟਰ ਨੂੰ ਸੰਮਨ ਭੇਜ ਕੇ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਮਾਜ ਸੇਵੀ ਸੰਸਥਾ ਮਹਾਂ ਸਭਾ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮਗਰੋਂ ਹੀ ਲੁਧਿਆਣਾ ਵਿੱਚ ਸਰਕਾਰੀ ਅਤੇ ਹੋਰ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਸਬੰਧੀ ਬਣਾਈ ਗਈ ਕਮੇਟੀ ਦੇ ਉਹ ਵੀ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਵਾਇਰਲ ਹੋਈ ਆਡੀਓ ਕਲਿੱਪ ਵਿੱਚ ਬੀਆਰਐਸ ਨਗਰ ਵਿੱਚ ਨਾਜਾਇਜ਼ ਕਬਜ਼ਾ ਕੀਤੀ ਗਈ ਜ਼ਮੀਨ ’ਤੇ ਸੜਕ ਨਾ ਬਣਾਉਣ ਦੀ ਗੱਲ ਹੋ ਰਹੀ ਹੈ। ਇੱਥੇ ਇੱਕ ਵੱਡੇ ਟਰਾਂਸਪੋਰਟਰ ਵੱਲੋਂ ਗਰੀਨ ਬੈਲਟ ਦੀ ਰਜਿਸਟਰੀ ਕਰਵਾਈ ਗਈ ਹੈ ਤੇ ਉਸ ਦੇ ਨਾਲ ਹੀ ਸੜਕ ਹੈ, ਜਿਸਦੇ ਪਿੱਛੇ ਨਗਰ ਸੁਧਾਰ ਟਰੱਸਟ ਦੇ ਕਰੋੜਾਂ ਰੁਪਏ ਦੀ ਕੀਮਤ ਦੇ ਪਲਾਟ ਹਨ। ਇਨ੍ਹਾਂ ਪਲਾਟਾਂ ਨੂੰ ਵੇਚਣ ਲਈ ਨਗਰ ਸੁਧਾਰ ਟਰੱਸਟ ਨੇ ਇੱਥੇ ਸੜਕ ਬਣਾਉਣੀ ਹੈ ਪਰ ਟਰਾਂਸਪੋਰਟਰ ਮੰਤਰੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ। ਆਡੀਓ ਵਿੱਚ ਜਿੱਥੇ ਉਹ ਨਗਰ ਸੁਧਾਰ ਟਰੱਸਟ ਦੇ ਈਓ ਨੂੰ ਧਮਕੀਆਂ ਦੇ ਰਹੇ ਹਨ, ਉਥੇ ਹਾਈ ਕੋਰਟ ਬਾਰੇ ਵੀ ਉਨ੍ਹਾਂ ਟਿੱਪਣੀਆਂ ਕੀਤੀਆਂ ਹਨ।

ਪਿੰਡ ਸਹੌਲ਼ੀ ਦੇ ਪ੍ਰਾਇਮਰੀ ਸਕੂਲ ਵਿਖੇ ਸਭਿਆਚਾਰਕਪ੍ਰੋਗਰਾਮ

ਸੁਧਾਰ-(ਮਨਜਿੰਦਰ ਗਿੱਲ )- 5 ਅਪ੍ਰੈਲ 2019 ਦਿਨ ਸ਼ੁਕਰਵਾਰ ਨੂੰ ਪਿੰਡ ਸਹੌਲ਼ੀ(ਲੁਧਿਆਣਾ) ਦੇ ਪ੍ਰਾਇਮਰੀ ਵਿਖੇ ਬੱਚਿਆਂ ਦੀਆਂ ਸੁਪਇਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਦਿਦੇ ਹੈਡ ਅਧਿਆਪਕ ਹਰਦਿਆਲ ਸਿੰਘ ਲਿਟ ਨੇ ਦੱਸਿਆ ਕਿ ਪਿਛਲੇ 20 ਮਾਰਚ ਤੋਂ ਸਕੂਲ਼ ਵਿਖੇ ਲਗਤਾਰ ਬਚਿਆ ਦੀਆਂ ਸੁਪਿਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਕੈਂਪ ਲਾਇਆ ਜਾ ਰਿਹਾ ਹੈ।ਜਿਸ ਦੀ ਸਮਾਪਤੀ 3 ਅਪ੍ਰੈਲ ਨੂੰ ਹੈ ਜਿਸ ਦੇ ਸਬੰਧ ਵਿਚ 5 ਅਪ੍ਰੈਲ ਦੀਨ ਸ਼ੁਕਰਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਡਾ ਹਰਦਿਆਲ ਸਿੰਘ ਬਰਾੜ ਕਰਨ ਗੇ ਏਟ ਮੁੱਖ ਮਹਿਮਾਨ ਪ੍ਰੋ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇੰਡੀਆ ਹੋਣਗੇ।ਬਚਿਆ ਦੀ ਹੌਸਲਾ ਅਫਜਾਈ ਲਈ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲਿਆ ਜਾਵੇ।ਮੁੱਖ ਪ੍ਰਬੰਧਕ ਸ ਗੁਰਪ੍ਰੀਤ ਸਿੰਘ ਹੈਡ ਅਧਿਆਪਕ ਸਮੂਹ ਸਟਾਫ ਅਤੇ ਸ ਹਰਵਿਦਰ ਸਿੰਘ ਬਰਾੜ।

ਸੁਖਵੀਰ ਸਿੰਘ ਬਾਦਲ ਦੀ 12 ਅਪੈ੍ਰਲ ਨੂੰ ਜਗਰਾੳ ਰੈਲੀ ਵਿੱਚ ਪਾਰਟੀ ਵਰਕਰ ਵੱਡੀ ਗਿੱਣਤੀ ਵਿੱਚ ਸ਼ਾਮਲ ਹੋਣਗੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)19 ਮਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਲੋਕਾ ਸਭਾ ਦੀਆ ਚੋਣਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਵੱਲੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਤਹਿਤ ਸਾਬਾਕਾ ਵਿਧਾਇਕ ਐਸ.ਆਰ.ਕਲੇਰ(ਹਲਕਾ ਇੰਚਾਰਜ) ਦੀ ਅਗਵਾਈ ਵਿੱਚ ਜਗਰਾਉ ਵਿੱਚ 12 ਅਪੈ੍ਰਲ ਦਿਨ ਸੱੁਕਰਵਾਰ ਨੂੰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾਣਾ ਮੰਡੀ ਵਿੱਚ ਰੈਲੀ ਕਰਨ ਲਈ ਪਹੁੰਚ ਰਹੇ ਹਨ।ਇਸ ਸਮੇ ਗੁਰਦੁਆਰਾ ਪਿੰਡ ਗਾਲਿਬ ਰਣ ਸਿੰਘ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਕਿਹਾ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਹੋਣਗੇ ਕਿਉਕਿ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਰੋਧੀ ਗੁੱਸਾ ਜਾਹਿਰ ਕਰਨ ਲਈ ਇਸ ਵਾਰ ਆਪਣੀ ਵੋਟ ਅਕਾਲੀ-ਭਾਜਪਾ ਉਮੀਦਵਾਰਾਂ ਨਮੂ ਵੋਟ ਪਾ ਕੇ ਕਾਂਗਰਸ ਸਰਕਾਰ ਦੇ ਝੂਠ ਵਾਅਦਿਆਂ ਦਾ ਅਹਿਸਾਸ ਕਰਵਾਉਣਗੇ।ਭਾਈ ਸਰਤਾਜ ਨੇ ਕਿਹਾ ਕਿ ਇਸ ਰੈਲੀ ਵਿੱਚ ਲੋਕ ਆਪਣੇ ਪੱਧਰ ਤੇ ਟਰੈਕਟਰ-ਟਰਾਲੀਆਂ ਲੈ ਕੇ ਵੱਡੀ ਗਿਣਤੀ 'ਚ ਪਹੁੰਚ ਕੇ ਰੈਲੀ ਨੂੰ ਕਾਮਯਾਬ ਕਰਨਗੇ।

ਬਾਬਾ ਈਸਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਭਾਈ ਪਾਰਸ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੇਵਾ,ਸਿਮਰਨ ਅਤੇ ਭਗਤੀ ਦੇ ਘਰ ਵਜੋ ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਮਹਾਪੁਰਸ਼ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋ ਵਰੋਸਾਇ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਜਨਮ ਦਿਹਾੜਾ 'ਏਕ ਜੋਤ ਨਿਵਾਸ" ਅਗਵਾੜ ਲੋਪੋ ਵਿਖੇ ਮਨਾਇਆ ਗਿਆ।ਇਹ ਸਮਾਗਮ ਨਾਨਕਸਰ ਕਲੇਰਾਂ ਬੇਅੰਤ ਸੇਵਾਵਾਂ ਕਰਨ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਤੋ ਵਰੋਸਾਇ ਸੰਤ ਬਾਬਾ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਸਮੇ ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਦੇ ਢਾਡੀ ਜੱਥੇ ਸੰਤ ਬਾਬਾ ਮੈਂਗਲ ਸਿੰਘ ਜੀ ਦਾ ਇਤਹਾਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਨੇ ਕਿਹਾ ਕਿ ਬਾਬਾ ਈਸਰ ਸਿੰਘ ਜੀ ਨੇ ਸੰਗਤਾਂ ਨੂੰ ਸਿਮਰਨ ਤੇ ਨਾਮ ਜਪਣਾ,ਹੱਥੀ ਸੇਵਾ ਕਰਨੀ ਤੇ ਪ੍ਰਭੂ ਦੀ ਭਗਤੀ ਕਰਨ ਚਾਹੀਦੀ ਹੈ।ਇਸ ਭਾਈ ਪਾਰਸ ਨੇ ਸੰਗਤਾਂ ਨੂੰ ਬਾਬਾ ਈਸਰ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ।ਇਸ ਸਮੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

ਦੋ ਭੈਣਾਂ ਦੇ ਇਕਲੋਤਾ ਭਰਾ ਦੀ ਟਰੈਕਟਰ ਹੇਠ ਆਉਣ ਨਾਲ ਮਾਸੂਮ ਬੱਚੇ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ) ਸਵੇਰੇ ਦਸ ਵਜੇ ਦੇ ਕਰੀਬ ਜਗਰਾਓਂ ਦੇ ਮੁੱਹਲਾ ਸ਼ਕਤੀ ਨਗਰ ਵਿਚ ਵਾਪਰੇ ਦੁਖਦਾਈ ਹਾਦਸੇ ਵਿਚ ਪੰਜ ਸਾਲ ਦੇ ਮਾਸੂਮ ਦੀ ਦਰਦਨਾਕ ਮੌਤ ਹੋ ਗਈ। ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ ਐਸ ਆਈ ਸਇਅਦ ਸ਼ਕੀਲ ਨੇ ਦੱਸਿਆ ਕਿ ਭੁਪਿੰਦਰ ਸਿੰਘ ਨਿਵਾਸੀ ਹੀਰਾ ਬਾਗ ਆਪਣੇ ਪੰਜ ਸਾਲ ਦੇ ਪੁੱਤਰ ਪ੍ਰੀਤਮ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਆਪਣੀ ਸਕੂਟਰੀ ਦੇ ਪਿੱਛੇ ਬਿਠਾ ਕੇ ਮੁੱਹਲਾ ਸ਼ਕਤੀ ਨਗਰ ਵੱਲ ਆ ਰਿਹਾ ਸੀ। ਮੁਹੱਲੇ ਵਿਚ ਅਚਾਨਕ ਮਿੱਟੀ ਨਾਲ ਭਰੀ ਟਰਾਲੀ ਲੈ ਕੇ ਆ ਰਹੇ ਟ੍ਰੇਕਟਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਜਿਸ ਨਾਲ ਪਿੱਛੇ ਬੈਠਾ ਪ੍ਰੀਤਮ ਪ੍ਰਤਾਪ ਸਿੰਘ ਸਕੂਟਰੀ ਤੋਂ ਹੇਠਾਂ ਡਿੱਗ ਗਿਆ ਅਤੇ ਟ੍ਰੈਕਟਰ ਹੇਠਾਂ ਆਉਣ ਵਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਟ੍ਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟ੍ਰੇਕਟਰ ਟਰਾਲੀ ਕਬਜੇ ਵਿਚ ਲੈ ਲਈ ਅਤੇ ਅਗਿਆਤ ਟ੍ਰੇਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪ੍ਰੀਤਮ ਪ੍ਰਤਾਪ ਸਿੰਘ ਦੋ ਭੈਣਾ ਦਾ ਇਕਲੌਤਾ ਭਰਾ ਸੀ।