You are here

ਲੁਧਿਆਣਾ

ਬੇ ਮੌਸਮੇ ਮੀਂਹ, ਝੱਖੜ, ਗੜੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ : ਉਗਰਾਹਾਂ, ਕੋਕਰੀ

ਚੰਡੀਗੜ• 18 ਅਪ੍ਰੈਲ (  ਮਨਜਿੰਦਰ ਗਿੱਲ      ) : ਪੂਰੇ ਪੰਜਾਬ 'ਚ ਬੇ ਮੌਸਮੇ ਮੀਂਹ ਅਤੇ ਕਈ ਥਾਂਈ ਤੇਜ ਝੱਖੜ, ਗੜੇਮਾਰੀ ਕਾਰਨ ਹੋਏ ਭਾਰੀ ਫਸਲੀ ਤੇ ਜਾਨੀ ਮਾਲੀ ਨੁਕਸਾਨ 'ਤੇ ਗਹਿਰੀ ਚਿੰਤਾਂ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅਜਿਹੇ ਨੁਕਸਾਨ ਦਾ ਢੁਕਵਾਂ ਮੁਆਵਾ ਕਿਸਾਨਾਂ, ਖੇਤ ਮਜਦੂਰਾਂ ਸਮੇਤ ਸਾਰੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਉਕਤ ਮੰਗਾਂ  ਸਬੰਧੀ ਜਾਰੀ ਕੀਤੇ ਪ੍ਰੈਸ ਰਿਲੀਜ਼ 'ਚ ਹੋਏ ਨੁਕਸਾਨ ਦੇ ਠੋਸ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਹੁਕਮ ਤੁਰੰਤ ਲਾਗੂ ਕਰਵਾਉਣ ਅਤੇ ਬਣਦਾ ਮੁਆਵਜਾ ਤੁਰੰਤ ਅਦਾ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰੈਸ ਰਲੀਜ 'ਚ ਦਾਅਵਾ ਕੀਤਾ ਗਿਆ ਹੈ ਕਿ ਆਏ ਸਾਲ ਮੌਸਮ 'ਚ ਹੋ ਰਹੀਆਂ ਇਹਨਾਂ ਭਿਆਨਕ ਤਬਦੀਲੀਆਂ ਦੇਸ਼ ਦੇ ਹੁਕਮਰਾਨਾਂ ਵੱਲੋਂ ਲਾਗੂ ਕੀਤੇ ਮੁਨਾਫਾ ਮੁਖੀ ਸਾਮਰਾਜੀ ਕਾਰਪੋਰੇਟ ਵਿਕਾਸ ਮਾਡਲ ਦਾ ਨਤੀਜਾ ਹੈ। ਇਸ ਮਾਡਲ ਨੇ ਮਿੱਟੀ ਤੇ ਪਾਣੀ ਦੇ ਖਤਰਨਾਕ ਪ੍ਰਦੂਸਣ ਤੋਂ ਇਲਾਵਾ ਗਰੀਨ ਹਾਊਸ ਪ੍ਰਭਾਵ ਰਾਂਹੀ ਪੂਰੇ ਵਾਯੂਮੰਡਲ ਨੂੰ ਪ੍ਰਦੂਸਿਤ ਕਰਕੇ ਵਿਕਾਸ ਨਾਲੋਂ ਵਿਨਾਸ਼ ਵਧੇਰੇ ਕੀਤਾ ਹੈ। ਇਸ ਲਈ ਜਥੇਬੰਦੀ ਇਹ ਮੰਗ ਵੀ ਜੋਰ ਨਾਲ ਕਰਦੀ ਹੈ ਕਿ ਇਸ ਮੁਨਾਫਾਮੁਖੀ ਸਾਮਰਾਜ ਪੱਖੀ ਵਿਕਾਸ ਮਾਡਲ ਦੀ ਥਾਂ ਕੁਦਰਤ ਪੱਖੀ ਵਿਕਾਸ ਮਾਡਲ ਲਾਗੂ ਕੀਤਾ ਜਾਵੇ। ਪ੍ਰਦੂਸਣ ਰੋਕੂ ਕਾਨੂੰਨ ਨੂੰ ਕਾਰਪੋਰੇਟ ਸਨਅਤਾਂ ਤੋਂ ਸ਼ੁਰੂ ਕਰਕੇ ਸਾਰੇ  ਛੋਟੇ ਵੱਡੇ ਅਦਾਰਿਆਂ 'ਤੇ ਸਖਤੀ ਨਾਲ ਲਾਗੂ  ਕੀਤਾ ਜਾਵੇ

ਭਾਈ ਪ੍ਰਿਤਪਾਲ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਇੰਦੌਰ ਵਿਖੇ ਵਿਸਾਖੀ ਦਿਹਾੜੇ ਤੇ ਦੀਵਾਨਾਂ ਵਿੱਚ ਹਾਜ਼ਰੀ ਭਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੰਮ੍ਰਿਤ ਰੂਪ ਰੂਹਾਨੀਅਤ ਦੇ ਸਮੁੰਦਰ ਦੀ ਸਿਰਜਣਾ ਕੀਤੀ ਜਿਸ ਪ੍ਰਾਣੀ ਨੇ ਵੀ ਇਸ ਅੰਮ੍ਰਿਤ ਛਕਿਆ ਉਹ ਹਰ ਤਰ੍ਹਾਂ ਦੇ ਸੰਸਾਰੀ ਰਿਸ਼ਤੇ ਨੂੰ ਤਿਆਗ ਕੇ ਕਾਦਰ ਦੀ ਕੁਦਰਤ ਦਾ ਪੱੁਤਰ ਬਣ ਗਿਆ।ਇਸ ਲੜੀ ਤਹਿਤ ਖਾਲਸਾ ਪੰਥ ਦਾ ਸਾਜਨਾ ਦਿਵਸ ਗੁਰਦੁਆਰਾ ਕਲਗੀਧਰ ਮਹਾਰਾਜ ਮਰੀਮਾਤਾ ਚੌਕ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਹਾਲ ਇੰਦੌਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਵਿਸਾਖੀ ਦੇ ਦਿਨ ਤੇ ਇੰਨਰਨੈਸ਼ਨਲ ਢਾਡੀ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਇੰਦੌਰ ਵਿਖੇ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਦੇ ਜੱਥੇ ਨੇ ਇੰਦੌਰ ਵਿਖੇ ਤਿੰਨ ਦਿਨ ਲਈ ਦੀਵਾਨਾਂ ਵਿਚ ਹਾਜ਼ਰੀ ਭਰੀ।ਇਸ ਸਮੇ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਆਪ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਵਲੋ ਜਗਰਾਉ ਤੋ ਚੋਣ ਮੁਹਿੰਮ ਸੁਰੂ,ਗਿੱਲ ਵੱਡੀ ਲੀਡ ਨਾਲ ਜਿੱਤਣਗੇ:ਵਿਧਾਇਕ ਸਰਬਜੀਤ ਕੋਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਲੋਕ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਵਲੋ ਐਲਾਨੇ ਉਮੀਦਵਾਰ ਪੋ੍ਰ: ਤੇਜਪਾਲ ਸਿੰਘ ਗਿੱਲ ਅੱਜ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕਰਨ ਲਈ ਜਗਰਾਉ ਪੱੁਜੇ।ਇਸ ਸਮੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਭਰਵਾਂ ਸਵਾਗਤ ਕੀਤਾ।ਇਸ ਸਮੇ ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾ ਲੜਾਈ ਭ੍ਰਿਸ਼ਟਚਾਰ,ਨਸ਼ਿਆ ਤੇ ਮਾੜੇ ਸਿਸਟਮ ਵਿਰੱੁਧ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਨੌਜਵਾਨ ਤੇ ਸਾਰਾ ਵਰਗ 'ਆਪ" ਨਾਲ ਖੜ੍ਹਾ ਹੈ ਇਨ੍ਹਾਂ ਚੋਣਾਂ 'ਚ ਆਪ ਮਣਬੂਤ ਹੋਕੇ ਉਭਰੇਗੀ। ਉਨ੍ਹਾ ਕਿਹਾ ਕਿ ਸਾਡਾ ਪਾਰਟੀ ਨਸ਼ੇ ਤੇ ਰੇਤ ਮਾਫੀਏ ਦੇ ਖਿਲਾਫ ਹੈ।ਉਨ੍ਹਾ ਕਿਹਾ ਕਿ ਸਾਡਾ ਵੱਡਾ ਨਿਸਾਨਾ ਨੌਜਵਾਨਾਂ ਨੂੰ ਰੁਜਗਾਰ ਦੇਣਾ ਹੈ।ਇਸ ਸਮੇ ਵਿਧਾਇਕ ਬੀਬੀ ਮਾਣੂੰਕੇ ਨੇ ਪਾਰਟੀ ਵਰਕਰਾਂ ਨੂੰ ਪੋ੍ਰ:ਗਿੱਲ ਦੇ ਹੱਕ 'ਚ ਲਾਮਬੰਦ ਕਰਦਿਆ ਕਿਹਾ ਕਿ ਹਰ ਇੱਕ ਆਪ ਵਰਕਰ ਇਸ ਚੋਣ ਨੂੰ ਆਪਣੀ ਮੁਹਿੰਮ ਸਮਝੇ।ਇਸ ਸਮੇ ਵਿਧਾਇਕ ਬੀਬੀ ਮਾਣੰੂਕੇ ਨੇ ਕਿਹਾ ਕਿ ਪ੍ਰੋ:ਗਿੱਲ ਇੰਨ੍ਹਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤਣਗੇ।ਇਸ ਸਮੇ ਪੋ੍ਰ: ਸੁਖਵਿੰਦਰ ਸਿੰਘ ਸੱੁਖੀ,ਕੁਲਦੀਪ ਸਿੰਘ ਘਾਰੂ,ਗੋਪੀ ਸ਼ਰਮਾ,ਨਿੱਕਾ ਗਾਲਿਬ,ਬਲਦੇਵ ਸਿੰਘ ਚੱਕਰ,ਚਮਕੌਰ ਸਿੰਘ,ਗੁਰਚਰਨ ਸਿੰਘ,ਜਸਪਾਲ ਸਿੰਘ ਆਦਿ ਹਾਜ਼ਰ ਸਨ

ਦਸਵਾਂ ਵਿਸ਼ਾਲ ਤਰਕਸੀਲ ਮੇਲਾ 21 ਨੂੰ

ਜਗਰਾਉ (ਬੋਬੀ,ਬੇਰੀ ) ਸ਼ਹੀਦੇ ਆਜਮ ਸ੍ਰ.ਭਗਤ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਤੇ ਸਮੂਹ ਨਗਰ ਨਿਵਾਸੀਆ ਅਤੇ ਗ੍ਰਾਮ ਪੰਚਾਇਤ ਪਿੰਡ ਪੋਨਾ ਤਹਿ: ਜਗਰਾਉ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸੀਲ ਮੇਲਾ 21 ਅ੍ਰਪੈਲ ਦਿਨ ਅੇਤਵਾਰ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਸਰਕਾਰੀ ਪਾ੍ਰਇਮਰੀ ਸਕੂਲ ਦੀ ਗਰਾਊਡ ਵਿੱਚ ਕਰਵਾਇਆ ਜਾ ਰਿਹਾ ਹੈ।ਇਸ ਤਰਕਸੀਲ ਮੇਲੇ ਤੇ ਲੋਕ ਕਲਾ ਮੰਚ ( ਰਜਿ:) ਮੰਡੀ ਮੁਲਾਂਪੁਰ ਵੱਲੋ ਨਾਟਕ ਤੇ ਕੋਰੀੳ ਗ੍ਰਾਫੀਆਂ ਖੇਡੀਆਂ ਜਾਣਗੀਆਂ ਤੇ ਨਾਟਕ ਅੱਜ ਦੀ ਨੌਜਵਾਨੀ ਨੂੰ ਨਸ਼ਿਆ ਤੋ ਬਚਾਉਣ ਦਾ ਸੱਦਾ ਦਿੰਦਾ ਨਾਟਕ ,ਨਸ਼ਿਆਂ ਅਤੇ ਮਾਦਾ ਭਰੂਣ ਹੱਤਿਆ ਤੇ ਦਾਜ ਦਹੇਜ ਬੁਰਾਈਆ ਤੋ ਬਚਾਉਣ ਲਈ ਸਿਆਣੇ ਸੱਜਣ ਆਪਣੇ ਵਿਚਾਰਾਂ ਨਾਲ ਲੋਕਾ ਸੁਚੇਤ ਕਰਣਗੇ।ਇਸ ਤਰਕਸੀਲ ਮੇਲਾ ਦਾ ਉਦਘਾਟਨ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਕਰਨਜੀਤ ਸਿੰਘ ਸੋਨੀ ਗਾਲਿਬ ਕਰਨਗੇ ।ਇਸ ਮੇਲੇ ਦੀ ਜਾਣਕਾਰੀ ਸ਼ਿਵ ਕੁਮਾਰ ,ਪ੍ਰਧਾਨ ਗੁਰਮੀਤ ਸਿੰਘ, ਸ਼ਾਬਕਾ ਸਰਪੰਚ ਗੁਰਵਿੰਦਰ ,ਪੰਚ ਕੁਲਵੰਤ ਸਿੰਘ ਆਦਿ ਵੱਲੋ ਦਿੱਤੀ ਗਈ ।
 

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸ਼ੀਲ ਮੇਲਾ 21 ਅ੍ਰਪੈਲ ਨੂੰ

ਜਗਰਾਉ (ਰਛਪਾਲ ਸ਼ਿੰਘ ਸ਼ੇਰਪੁਰੀ ) ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਤੇ ਸਮੂਹ ਨਗਰ ਨਿਵਾਸੀਆ ਅਤੇ ਗ੍ਰਾਮ ਪੰਚਾਇਤ ਪਿੰਡ ਪੋਨਾ ਤਹਿ: ਜਗਰਾਉ ਵਿਖੇ 23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਦਸਵਾਂ ਵਿਸ਼ਾਲ ਤਰਕਸ਼ੀਲ ਮੇਲਾ 21 ਅ੍ਰਪੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਸਰਕਾਰੀ ਪਾ੍ਰਇਮਰੀ ਸਕੂਲ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਤਰਕਸੀਲ ਮੇਲੇ ਤੇ ਲੋਕ ਕਲਾ ਮੰਚ ( ਰਜਿ:) ਮੰਡੀ ਮੁਲਾਂਪੁਰ ਵੱਲੋ ਨਾਟਕ ਤੇ ਕੋਰੀÀ ਗ੍ਰਾਫੀਆਂ ਖੇਡੀਆਂ ਜਾਣਗੀਆਂ ਤੇ ਨਾਟਕ ਅੱਜ ਦੀ ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਦਾ ਸੱਦਾ ਦਿੰਦਾ ਨਾਟਕ, ਨਸ਼ਿਆਂ ਅਤੇ ਮਾਦਾ ਭਰੂਣ ਹੱਤਿਆ ਤੇ ਦਾਜ ਦਹੇਜ ਬੁਰਾਈਆਂ ਤੋ ਬਚਾਉਣ ਲਈ ਸਿਆਣੇ ਸੱਜਣ ਆਪਣੇ ਵਿਚਾਰਾਂ ਰਾਹੀਂ ਲੋਕਾ ਨੂੰ ਸੁਚੇਤ ਕਰਣਗੇ। ਇਸ ਤਰਕਸੀਲ ਮੇਲੇ ਦਾ ਉਦਘਾਟਨ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਰਨਜੀਤ ਸਿੰਘ ਸੋਨੀ ਗਾਲਿਬ ਕਰਨਗੇ। ਇਸ ਮੇਲੇ ਦੀ ਜਾਣਕਾਰੀ ਸ਼ਿਵ ਕੁਮਾਰ, ਪ੍ਰਧਾਨ ਗੁਰਮੀਤ ਸਿੰਘ, ਸ਼ਾਬਕਾ ਸਰਪੰਚ ਗੁਰਵਿੰਦਰ, ਪੰਚ ਕੁਲਵੰਤ ਸਿੰਘ ਆਦਿ ਵੱਲੋ ਦਿੱਤੀ ਗਈ।

ਸ਼੍ਰੋਮਣੀ ਅਕਾਲੀ ਦਲ ਨੇ ਮਾਲਵਾ ਜੋਨ ਦੇ ਨਵੇਂ ਪ੍ਰਧਾਨਾਂ ਦੀ ਕੀਤੀ ਨਿਯਕੁਤੀ

ਜਗਰਾਉਂ, (ਰਛਪਾਲ ਸਿੰਘ ਸ਼ੇਰਪੁਰੀ)। ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲਵਾ ਜੋਨ ਦੇ ਨਵੇਂ ਪ੍ਰਧਾਨਾਂ ਦੀ ਨਿਯਕੁਤੀ ਕੀਤੀ ਗਈ ਹੈ। ਇਸ ਦੋਰਾਨ ਬਿਕਰਮਜੀਤ ਸਿੰਘ ਮਜੀਠੀਆ ਸੀਨੀਅਰ ਯੂਥ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਨਿਯੁਕਤੀ ਪੱਤਰ ਦੇਣ ਸਮੇ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਐਸ ਆਰ ਕਲੇਰ, ਰਣਜੀਤ ਸਿੰਘ ਢਿੱਲੋ, ਦਰਸ਼ਨ ਸਿੰਘ ਸਿਵਾਲਿਕ, ਸ਼ਰਨਜੀਤ ਸਿੰਘ ਢਿੱਲੋ, ਸ਼ਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਕਮਲਜੀਤ ਸਿੰਘ ਮੱਲ੍ਹਾ, ਗੁਰਦੀਪ ਸਿੰਘ ਗਿੱਦੜਵਿੰਡੀ, ਅਮਨਦੀਪ ਸਿੰਘ ਖਹਿਰਾ, ਗੁਰਚਰਨ ਸਿੰਘ ਗਰੇਵਾਲ, ਭਾਗ ਸਿੰਘ ਮਾਨਗੜ, ਪ੍ਰਭਜੋਤ ਸਿੰਘ ਧਾਲੀਵਾਲ, ਪ੍ਰਧਾਨ ਬਿੰਦਰ ਸਿੰਘ ਮਨੀਲਾ, ਇੰਦਰਪਾਲ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਗੁਰੀ, ਤੇਜਿੰਦਰ ਸਿੰਘ ਉੱਪਲ ਸੇਖਦੋਲਤ, ਕੁਲਵਿੰਦਰ ਸਿੰਘ ਸੋਨੂੰ, ਸੁਰਜੀਤ ਸਿੰਘ ਕਲੇਰ, ਚੇਅਰਮੈਨ ਦੀਦਾਰ ਸਿੰਘ ਮਲਕ, ਹਰਸੁਰਿੰਦਰ ਸਿੰਘ ਗਿੱਲ ਇੰਨਾ ਦੀ ਮਿਹਨਤ ਸਦਕਾ ਸ੍ਰ ਦਰਸ਼ਨ ਸਿੰਘ ਗਿੱਲ ਸ਼ੇਖਦੋਲਤ ਨੂੰ ਮਾਲਵਾ ਜੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਸ੍ਰ ਦਰਸ਼ਨ ਸਿੰਘ ਸ਼ੇਖਦੋਲਤ ਨੇ ਹਾਈ ਕਮਾਂਡ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੁਖਬੀਰ ਸਿੰਘ ਬਾਦਲ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਖਾਸ ਕਰਕੇ ਸ੍ਰ ਰਣਜੀਤ ਸਿੰਘ ਤਲਵੰਡੀ ਪਰਿਵਾਰ ਦਾ ਵੀ ਧੰਨਵਾਦ ਕੀਤਾ।

ਕਣਕ ਸੜਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਅਧਿਕਾਰੀਆਂ ਨੇ ਜਾਗ੍ਰਿਤ ਕੀਤਾ

ਬਿਜਲੀ ਸਪਲਾਈ ਨੂੰ 3 ਗਰੁੱਪਾਂ 'ਚ ਵੰਡਿਆ, ਐਮਰਜੈਂਸੀ ਮੋਬਾਇਲ ਨੰਬਰ ਕੀਤੇ ਜਾਰੀ

ਜਗਰਾਉਂ, (ਰਛਪਾਲ ਸਿੰਘ ਸ਼ੇਰਪੁਰੀ)। ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲ-ਕਦਮੀਂ ਕਰਦਿਆਂ ਇਲਾਕੇ ਦੇ ਪਿੰਡਾਂ ਕਾਉਂਕੇ ਕਲਾਂ, ਕਾਉਂਕੇ ਖੋਸਾ, ਨਾਨਕਸਰ, ਗੁਰੂਸਰ ਕਾਉਂਕੇ ਆਦਿ ਪਿੰਡਾਂ ਵਿੱਚ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਗਿਆ। ਬਿਜਲੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਅਧਿਕਾਰੀਆਂ ਡਿਪਟੀ ਚੀਫ ਇੰਜਨੀਅਰ, ਦਿਹਾਤੀ ਹਲਕਾ ਲੁਧਿਆਣਾ ਇੰਜ:ਮਨਦੀਪ ਸਿੰਘ ਅਤੇ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਖੇਤਾਂ ਵਿੱਚ ਕਿਸੇ ਵੀ ਟਰਾਸਫਾਮਰ ਦੀ ਜੀ.ਓ. ਸਵਿੱਚ ਸਪਾਰਕ ਕਰਦੀ ਹੈ, ਤਾਰਾਂ ਢਿੱਲੀਆਂ ਹਨ, ਬਿਜਲੀ ਦੋ ਖੰਬੇ ਲੱਗਣ ਵਾਲੇ ਹਨ ਜਾਂ ਟੇਡੇ ਹਨ, ਜੰਪਰ ਮਾੜੇ ਹਨ ਜਾਂ ਸਪਾਰਕ ਕਰਦੇ ਹਨ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਹੋਰ ਊਣਤਾਈ ਖੇਤਾਂ ਵਿੱਚ ਕਿਸਾਨਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਬਾਰੇ ਆਪਣੇ ਏਰੀਏ ਦੇ ਜੇਈ, ਐਸ.ਡੀ.ਓ. ਜਾਂ ਐਕਸੀਅਨ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾਵੇ ਤਾਂ ਜੋ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਕਿਸਾਨਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਲਈ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਹੈ। ਜਿਸ ਵਿੱਚ ਰਾਤ 09:00 ਵਜੇ ਤੋਂ ਸਵੇਰ 01:00 ਵਜੇ ਤੱਕ, ਸਵੇਰ 01:00 ਵਜੇ ਤੋਂ ਸਵੇਰ 05:00 ਵਜੇ ਤੱਕ ਅਤੇ ਸਵੇਰ 05:00 ਵਜੇ ਤੋਂ ਸਵੇਰ 09:00 ਵਜੇ ਤੱਕ ਤਿੰਨ ਗਰੁੱਪਾਂ ਵਿੱਚ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਬਿਜਲੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਾਗ੍ਰਿਤ ਕਰਦਿਆਂ ਦੱਸਿਆ ਕਿ ਜਿੱਥੇ ਵੀ ਟਰਾਸਫਾਰਮਰ ਜਾਂ ਜੀ.ਓ. ਸਵਿੱਚ ਲੱਗੀ ਹੈ ਅਤੇ ਉਹਨਾਂ ਹੇਠਾਂ ਕਣਕ ਹੈ ਤਾਂ ਉਹਨਾਂ ਦੇ ਆਲੇ-ਦੁਆਲੇ ਘੱਟੋ-ਘੱਟ 10-10 ਫੁੱਟ ਤੱਕ ਕਣਕ ਵੱਢ ਦਿੱਤੀ ਜਾਵੇ ਅਤੇ ਉਸ ਏਰੀਏ ਨੂੰ ਹਲ਼ ਨਾਲ ਵਾਹ ਦਿੱਤਾ ਜਾਵੇ, ਖੇਤਾਂ ਵਿੱਚ ਮੋਟਰਾਂ 'ਤੇ ਬਣੇ ਪਾਣੀ ਵਾਲੇ ਚਬੱਚੇ, ਖਾਲ਼, ਪਾਣੀ ਵਾਲੀਆਂ ਟੈਂਕੀਆਂ ਆਦਿ ਪਾਣੀ ਨਾਲ ਭਰਕੇ ਰੱਖੇ ਜਾਣ, ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾਂ ਮੌਕੇ ਪਾਣੀ ਵਰਤੋਂ ਵਿੱਚ ਲਿਆਂਦਾ ਜਾ ਸਕੇ ਅਤੇ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਐਸ.ਡੀ.ਓ. ਦਿਹਾਤੀ ਜਗਰਾਉਂ ਨਾਲ ਮੋਬਾਇਲ ਨੰਬਰ 96461-11564, ਐਸ.ਡੀ.ਓ. ਸਿੱਧਵਾਂ ਖੁਰਦ ਨਾਲ ਮੋਬਾਇਲ ਨੰਬਰ 96461-11626, ਐਸ.ਡੀ.ਓ. ਸਿੱਧਵਾਂ ਬੇਟ ਨਾਲ 96461-11566 ਅਤੇ ਐਕਸੀਅਨ ਜਗਰਾਉਂ ਨਾਲ 96461-11519 ਉਪਰ ਸੰਪਰਕ ਕਰਕੇ ਸੂਚਨਾਂ ਦੇ ਸਕਦੇ ਹਨ।

ਛੋਟੇ ਬੱਚਿਆ ਨੇ ਲਗਾਇਆ ਵਿਸਾਖੀ ਮੇਲਾ

ਜਗਰਾਉਂ (ਮਨਜਿੰਦਰ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਤਿੳੇੁਹਾਰ ਬਹੁਤ ਧੂਮ –ਧਾਮ ਨਾਲ ਮਨਾਇਆ ਗਿਆ। ਇਸ ਸਾਲ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਨੰਨ੍ਹੇ – ਮੁੰਨ੍ਹੇ ਬੱਚਿਆਂ ਵੱਲੋਂ ਸਕੂਲ ਵਿੱਚ ਵਿਸਾਖੀ ਦਾ ਮੇਲਾ ਲਗਾਇਆ ਗਿਆ। ਇਸ ਮੇਲੇ ਲਈ ਸਕੂਲ ਦੀ ਗਰਾਂਉਂਡ ਨੂੰ ਮੇਲੇ ਦੀ ਤਰ੍ਹਾਂ ਸਜਾਇਆ ਗਿਆ। ਮੇਲੇ ਵਿੱਚ ਵੱਖ – ਵੱਖ ਸੱਭਿਆਚਾਰਕ ਰੰਗਾ ਨੂੰ ਸਜਾਵਟ ਦੁਆਰਾ ਪੇਸ਼ ਕੀਤਾ ਗਿਆ। ਪੁਰਾਨੇ ਸੱਭਿਆਚਾਰ ਨੂ ਫਿਰ ਉਜਾਗਰ ਕਰਨ ਲਈ ਮੇਲੇ ਵਿੱਚ ਪੁਰਾਨੇ ਬਰਤਨ, ਚਰਖਾ, ਚੁੱਲ੍ਹੇ – ਚੌਂਕੇ ਦਾ ਦ੍ਰਿਸ਼ ਪੱਕੀਆਂ ਫਸਲਾ ਦਈ ਵਾਢੀ ਦਾ ਦ੍ਰਿਸ਼ ਵੀ ਬਣਾਏ ਗਏ। ਇਸ ਤੋਂ ਇਲਾਵਾ "ਚੂੜੀਆਂ ਵੇਚਨ ਵਾਲਾ ਵਣਜਾਰਾ ਅਤੇ ਜਲੇਬੀਆਂ ਦੀ ਦੁਕਾਨ ਮੇਲੇ ਦਾ ਮੁੱਖ ਆਕਰਸ਼ਣ ਬਣੇ ਹੋਏ ਸਨ। ਮੇਲੇ ਵਿੱਚ ਰੰਗ – ਬਿਰੰਗੀਆਂ ਪੁਸ਼ਾਕਾਂ ਵਿੱਚ ਸਜੇ ਹੋਏ ਬੱਚੇ ਬਹੁਤ ਹੀ ਸੋਹਣੇ ਲਗ ਰਹੇ ਸਨ। ਪੰਜਾਬੀ ਪਹਿਰਾਵੇ ਵਿੱਚ ਸਜੀਆਂ ਛੋਟੀਆਂ – ਛੋਟੀਆਂ ਪਰੀਆਂ ਅਤੇ ਪੰਜਾਬੀ ਕੁੜਤੇ ਚਾਦਰੇ, ਗਲੇ ਵਿੱਚ ਕੈਂਠਾ ਤੇ ਸਿਰਾਂ ਤੇ ਰੰਗ – ਬਿਰੰਗੀਆਂ ਪੱਗਾਂ ਨਾਲ ਛੋਰੇ – ਛੋਟੇ ਗਬਰੂ ਮੇਲੇ ਵਿੱਚ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ।

ਇਸ ਮੇਲੇ ਦੀ ਸ਼ੁਰੂਆਤ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤੀ। ਇਸ ਮੌਕੇ ਚੇਅਰਮੈਂਨ ਸਤੀਸ਼ ਕਾਲੜਾ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਸ ਦੇ ਇਤਿਹਾਸ ਨਾਲ ਬੱਚਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਵਿਸਾਖੀ ਦੇ ਇਤਿਹਾਸ ਬਾਰੇ ਦੱਸਦੇ ਹੋਏ "ਖਾਲਸਾ ਪੰਥ ਦੀ ਸਾਜਨਾ" ਬਾਰੇ ਚਾਨਣਾ ਪਾਇਆ ਅਤੇ ਨਾਲ ਹੀ "ਜਲਿਆਂ ਵਾਲੇ ਬਾਗ" ਦੇ ਸਾਕੇ ਦੀ 100ਵੀਂ ਵਰੇ੍ਹਗੰਢ ਨੂਮ ਮਨਾਉਂਦੇ ਹੋਏ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਵੀ ਭੇਂਟ ਕੀਤੀ। ਇਸ ਮੌਕੇ ਨੰਨ੍ਹੇ – ਮੁੰਨ੍ਹੇ ਬੱਿਚਆਂ ਦੁਆਰਾ ਇਸ ਤਿਉਹਾਰ ਨਾਲ ਸੰਬੰਧਿਤ ਕੋਰੀੳੇੁਗ੍ਰਫੀ ਵੀ ਪੇਸ਼ ਕੀਤੀ ਜਿਸ ਵਿੱਚ ਨੰਨ੍ਹੇ – ਮੁਨਿਆਂ ਨੇ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਪ੍ਰਿੰਸੀਪਲ ਅਨੀਤਾ ਕੁਮਾਰੀ ਨੇ ਸਮੂਹ ਵਿਿਦਆਰਥੀਆਂ ਅਤੇ ਸਮੂਹ ਸਟਾਫ ਨੂੰ ਇਸ ਸ਼ਾਨਦਾਰ ਮੇਲੇ ਦੇ ਉਪਰਾਲੇ ਲਈ ਵਧਾਈਆਂ ਦਿੱਤੀਆਂ ਅਤੇ ਅੱਗੇ ਲਈ ਇਸ ਤਰਾਂ੍ਹ ਦੇ ਹੋਰ ਰਚਨਾਤਮਕ ਤਿੳੇੁਹਾਰ ਅਦਿ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਸਮੂਹਿਕ ਉਪਰਾਲੇ ਲਈ ਸਕੂਲ ਦੇ ਕੋਆਰਡੀਨੇਟਰ ਮੈਮਡ ਸਤਵਿੰਦਰਜੀਤ ਕੌਰ ਸਟਾਫ ਮੈਂਬਰ ਦਵਿੰਦਰ ਕੌਰ, ਦੀਪਾਲੀ, ਮੌਨੀਕਾ ਅਤੇ ਕਰਮਜੀਤ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੇਲੇ ਦੇ ਅੰਤ ਵਿੱਚ ਸਾਰੇ ਵਿਿਦਆਰੀਥਆਂ ਨੂੰ ਜਲੇਬੀਆਂ ਵੰਡੀਆਂ ਗਈਆਂ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਫਰੂਟ ਡੇ ਮਨਾਇਆ

ਜਗਰਾਉਂ (ਮਨਜਿੰਦਰ ਸਿੰਘ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਐਲ. ਕੇ. ਜੀ. ਕਲਾਸ ਦੇ ਵਿਿਦਆਰਥੀਆਂ ਦੁਆਰਾ ਫਲਾਂ ਦੀ ਮਹੱਤਤਾ ਨੂੰ ਸਮਝਦੇ ਹੋਏ ‘ਫਰੂਟ ਡੇ’ ਮਨਾਇਆ 
ਗਿਆ। ਇਸ ਦਿਨ ਤੇ ਵਿਸ਼ੇਸ਼ ਨੰਨ੍ਹੇ – ਮੰੁਨ੍ਹੇ ਬੱਚੇ ਰੰਗਦਾਰ ਪੁਸ਼ਾਕਾਂ ਵਿੱਚ ਆਏ ਅਤੇ ਵੱਖਰੇ – ਵੱਖਰੇ ਫਲਾਂ ਨਾਲ ਸੰਬੰਧਿਤ ਪੁਸ਼ਾਕਾਂ ਪਹਿਨ ਕੇ ਆਏ। ਜਿਵੇਂ ਕਿ ਸੇਬ, ਅੰਬ, ਕੇਲਾ, ਪਪੀਤਾ ਅਤੇ ਕੀਵੀ ਆਦਿ। ਜਿਨ੍ਹਾਂ ਵਿੱਚ ਬੱਚੇ ਬਹੁਤ ਜਿਆਦਾ ਖੂਬਸੂਰਤ ਲੱਗ ਰਹੇ ਸਨ। ਨੰਨੇ੍ਹ – ਮੁੰਨ੍ਹੇ ਬੱਚਿਆਂ ਦੁਆਰਾ ‘ਫਰੂਟ ਡੇ’ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਵੱਖੋ - ਵੱਖਰੇ ਫਲਾਂ ਦੀ ਪਹਿਚਾਣ ਕਰਵਾਉਣਾ ਅਤੇ ਨਾਲ ਵੱਖਰੋ - ਵੱਖਰੇ ਫਲਾਂ ਦੀ ਉਨ੍ਹਾਂ ਦੀ ਸਰੀਰਕ ਤੱਦਰੁਸਤੀ ਲਈ ਮਹੱਤਤਾ ਵੀ ਦੱਸੀ ਗਈ। ਇਸ ਉਪਰੰਤ ਵਿਿਦਆਰਥੀਆਂ ਨੂੰ ਦੱਸਿਆ ਗਿਆ ਕਿ ਫਲ ਸਾਡੀ ਚੰਗੀ ਸਿਹਤ ਲਈ ਬਹੁਤ ਜਰੂਰੀ ਹਨ। ਇਸ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਆਪਣੀ ਜਾਣ – ਪਹਿਚਾਣ ਦੇ ਕੇ ਉਸ ਫਲ ਦੀ ਮਹੱਤਤਾ ਬਾਰੇ ਦੱਸਿਆ ਜੋ ਫਲ ਦੀ ਉਹ ਪੁਸ਼ਾਕ ਪਹਿਨ ਕੇ ਆਏ ਸਨ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ਼ ਅਨੀਤਾ ਕੁਮਾਰੀ ਦੁਆਰਾ ਵਿਿਦਆਰਥੀਆਂ ਦੀ ਸੁੰਦਰ ਪੁਸ਼ਾਕ ਦੀ ਤਾਰੀਫ ਕੀਤੀ ਗਈ। ਇਸ ਉਪਰੰਤ ਬੱਚਿਆਂ ਦੁਆਰਾ ਆਪਣੇ ਅਧਿਆਪਕਾ ਜਿਨ੍ਹਾਂ ਵਿੱਚ ਕੋਆਰਡੀਨੇਟਰ ਸਤਵਿੰਦਰਜੀਤ ਕੌਰ, ਮੋਨਿਕਾ ਕਪੂਰ, ਰਮਨਦੀਪ ਕੌਰ ਅਤੇ ਸਿਮਰਨ ਕਪੂਰ ਦੀ ਯੋਗ ਅਗਵਾਈ ਹੇਠ ਫਰੂਟ ਸਟਾਲ ਲਗਾ ਕੇ ਵਿਿਦਆਰਥੀਆਂ ਵਿੱਚ ਫਰੂਟ ਤਕਸੀਮ ਕੀਤੇ ਗਏ ਅਤੇ ਪਿੰਸੀਪਲ ਮੈਡਮ ਦੁਆਰਾ ਬੱਚਿਆਂ ਨੂੰ ਗਰਮੀ ਵਿੱਚ ਬਚ ਕੇ ਰਹਿਣ ਅਤੇ ਫਲਾਂ ਅਤੇ ਸਬਜੀਆਂ ਨੂੰ ਖਾਣ ਲਈ ਪ੍ਰੇਰਿਆ ਤਾਂ ਕਿ ਉਹ ਆਪਣੀ ਚੰਗੀ ਸਿਹਤ ਬਣਾ ਕੇ ਰੱਖ ਸਕਣ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਫਰੂਟ ਡੇ ਮਨਾਇਆ

ਜਗਰਾਉਂ (ਮਨਜਿੰਦਰ ਸਿੰਘ ਗਿੱਲ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਐਲ. ਕੇ. ਜੀ. ਕਲਾਸ ਦੇ ਵਿਿਦਆਰਥੀਆਂ ਦੁਆਰਾ ਫਲਾਂ ਦੀ ਮਹੱਤਤਾ ਨੂੰ ਸਮਝਦੇ ਹੋਏ ‘ਫਰੂਟ ਡੇ’ ਮਨਾਇਆ 
ਗਿਆ। ਇਸ ਦਿਨ ਤੇ ਵਿਸ਼ੇਸ਼ ਨੰਨ੍ਹੇ – ਮੰੁਨ੍ਹੇ ਬੱਚੇ ਰੰਗਦਾਰ ਪੁਸ਼ਾਕਾਂ ਵਿੱਚ ਆਏ ਅਤੇ ਵੱਖਰੇ – ਵੱਖਰੇ ਫਲਾਂ ਨਾਲ ਸੰਬੰਧਿਤ ਪੁਸ਼ਾਕਾਂ ਪਹਿਨ ਕੇ ਆਏ। ਜਿਵੇਂ ਕਿ ਸੇਬ, ਅੰਬ, ਕੇਲਾ, ਪਪੀਤਾ ਅਤੇ ਕੀਵੀ ਆਦਿ। ਜਿਨ੍ਹਾਂ ਵਿੱਚ ਬੱਚੇ ਬਹੁਤ ਜਿਆਦਾ ਖੂਬਸੂਰਤ ਲੱਗ ਰਹੇ ਸਨ। ਨੰਨੇ੍ਹ – ਮੁੰਨ੍ਹੇ ਬੱਚਿਆਂ ਦੁਆਰਾ ‘ਫਰੂਟ ਡੇ’ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਵੱਖੋ - ਵੱਖਰੇ ਫਲਾਂ ਦੀ ਪਹਿਚਾਣ ਕਰਵਾਉਣਾ ਅਤੇ ਨਾਲ ਵੱਖਰੋ - ਵੱਖਰੇ ਫਲਾਂ ਦੀ ਉਨ੍ਹਾਂ ਦੀ ਸਰੀਰਕ ਤੱਦਰੁਸਤੀ ਲਈ ਮਹੱਤਤਾ ਵੀ ਦੱਸੀ ਗਈ। ਇਸ ਉਪਰੰਤ ਵਿਿਦਆਰਥੀਆਂ ਨੂੰ ਦੱਸਿਆ ਗਿਆ ਕਿ ਫਲ ਸਾਡੀ ਚੰਗੀ ਸਿਹਤ ਲਈ ਬਹੁਤ ਜਰੂਰੀ ਹਨ। ਇਸ ਪ੍ਰਤੀਯੋਗਤਾ ਦੌਰਾਨ ਬੱਚਿਆਂ ਨੇ ਆਪਣੀ ਜਾਣ – ਪਹਿਚਾਣ ਦੇ ਕੇ ਉਸ ਫਲ ਦੀ ਮਹੱਤਤਾ ਬਾਰੇ ਦੱਸਿਆ ਜੋ ਫਲ ਦੀ ਉਹ ਪੁਸ਼ਾਕ ਪਹਿਨ ਕੇ ਆਏ ਸਨ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ਼ ਅਨੀਤਾ ਕੁਮਾਰੀ ਦੁਆਰਾ ਵਿਿਦਆਰਥੀਆਂ ਦੀ ਸੁੰਦਰ ਪੁਸ਼ਾਕ ਦੀ ਤਾਰੀਫ ਕੀਤੀ ਗਈ। ਇਸ ਉਪਰੰਤ ਬੱਚਿਆਂ ਦੁਆਰਾ ਆਪਣੇ ਅਧਿਆਪਕਾ ਜਿਨ੍ਹਾਂ ਵਿੱਚ ਕੋਆਰਡੀਨੇਟਰ ਸਤਵਿੰਦਰਜੀਤ ਕੌਰ, ਮੋਨਿਕਾ ਕਪੂਰ, ਰਮਨਦੀਪ ਕੌਰ ਅਤੇ ਸਿਮਰਨ ਕਪੂਰ ਦੀ ਯੋਗ ਅਗਵਾਈ ਹੇਠ ਫਰੂਟ ਸਟਾਲ ਲਗਾ ਕੇ ਵਿਿਦਆਰਥੀਆਂ ਵਿੱਚ ਫਰੂਟ ਤਕਸੀਮ ਕੀਤੇ ਗਏ ਅਤੇ ਪਿੰਸੀਪਲ ਮੈਡਮ ਦੁਆਰਾ ਬੱਚਿਆਂ ਨੂੰ ਗਰਮੀ ਵਿੱਚ ਬਚ ਕੇ ਰਹਿਣ ਅਤੇ ਫਲਾਂ ਅਤੇ ਸਬਜੀਆਂ ਨੂੰ ਖਾਣ ਲਈ ਪ੍ਰੇਰਿਆ ਤਾਂ ਕਿ ਉਹ ਆਪਣੀ ਚੰਗੀ ਸਿਹਤ ਬਣਾ ਕੇ ਰੱਖ ਸਕਣ।