You are here

ਲੁਧਿਆਣਾ

ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਹੋਈ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਕਰਵਾਈ ਗਈ।ਇਹ ਕਬੂਤਰ ਸਵੇਰੇ 8ਵਜੇ ਬਾਜ਼ੀ ਤੇ ਛੱਡੇ ਗਏ।ਇਸ ਬਾਜ਼ੀ ਵਿੱਚ ਕੁਲ 54 ਕਬੂਤਰ ਬਾਜ਼ੀ ਲਈ ਛੱਡੇ ਗਏ।ਇਹ ਬਾਜ਼ੀ ਸ਼ਾਮ 7ਵਜੇ ਸਮਾਪਤ ਹੋਈ।ਇਹ ਬਾਜ਼ੀ 4 ਕਬੂਤਰਾਂ ਦੀ ਸਾਂਝੀ ਬਾਜ਼ੀ ਹੋ ਗਈ।ਸਰਪੰਚ ਜਗਦੀਸ਼ ਚੰਦ ਸ਼ਰਮਾ ਵਲੋ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਇਤ ਕੀਤਾ।ਇਹ ਬਾਜ਼ੀ ਰਮਨ ਸਿੱਧਵਾਂ,ਰਾਜੂ ਝੰਡਿਆਣਾ.ਨਾਮਾ ਰਾਏਕੋਟ ਅਤੇ ਸਹਿਜ ਚੌਕੀਮਾਨ ਦੇ ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ।ਇਸ ਸਮੇ ਹਰਮਿੰਦਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਜਗਸੀਰ ਸਿੰਘ ਪੰਚ,ਰਣਜੀਤ ਸਿੰਘ ਪੰਚ,ਨਿਰਮਲ ਸਿੰਘ ਪੰਚ ਆਦਿ ਹਾਜ਼ਰ ਸਨ।

ਬੰਗਸੀਪੁਰਾ ਦੇ ਸਰਕਾਰ ਹਾਈ ਸਕੂਲ ਅਤੇ ਪ੍ਰਇਮਾਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਦੀ ਪ੍ਰੇਰਨਾਂ ਸਦਕਾ ਤੇ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਤੇ ਪ੍ਰਇਮਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆਂ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸੇਸ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪਿਆਂ ਅਤੇ ਨਗਰ ਦੇ ਪੰਤਵੰਤੇ ਸੱਜਣਾਂ ਨੇ ਹਿੱਸਾ ਲਿਆ।ਇਸ ਸਮੇਂ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਵੱਲੋ ਜਿੱਥੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਇਾ ਉੱਥੇ ਵਿਿਦਆਰਥੀਆਂ ਨੂੰ ਅਧਿਆਪਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਅਤੇ ਵਧ ਤੋਂ ਵੱਧ ਪੜਨ ਦੀ ਪ੍ਰੇਰਨਾ ਦਿੱਤੀ ਅਤੇ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਵਧੀਆਂ ਕਾਰਜਗਾਰੀ ਕਰਨ ਬੱਚਿਆਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ।ਇਸੇ ਸਮੇ ਸਰਕਾਰੀ ਹਾਈ ਸਕੂਲ ਦੇ ਮੁੱਖੀ ਮੈਡਮ ਮਨਪ੍ਰੀਤ ਕੌਰ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਸਮੇਂ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਬੰਗਸੀਪੁਰਾ ਦੇ ਮੁੱਖੀ ਰੁਪਿੰਦਰ ਸਿੰਘ,ਮਾਂ.ਹਰਜਿੰਦਰ ਸਿੰਘ,ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀ ਮਤੀ ਮਨੀਸਾ,ਸ.ਸਤਵੀਰ ਸਿੰਘ ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਵਿੰਦਰ ਸਿੰਘ ਠੇਕੇਦਾਰ ਬਸੰਤ ਸਿੰਘ,ਜੋਗਿੰਦਰ ਸਿੰਘ ਹੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ ਮਾਪੇ ਹਾਜ਼ਰ ਸਨ।

ਕਲੇਰ ਤੇ ਮੱਲ੍ਹਾ ਵਲੋ ਗਰੇਵਾਲ ਦੇ ਹੱਕ 'ਚ ਗਾਲਿਬ ਰਣ ਸਿੰਘ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਹੋਰ ਭਕਾਉਣ ਲਈ ਅਤੇ ਉਨ੍ਹਾਂ ਦੀ 4 ਮਈ ਦੀ ਫੇਰੀ ਨੂੰ ਲੈ ਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਤੇ ਕੰਵਲਜੀਤ ਸਿੰਘ ਮੱਲ੍ਹਾ ਨੇ ਲਾਗਲੇ ਪਿੰੰਡ ਗਾਲਿਬ ਰਣ ਸਿੰਘ ਵਿੱਚ ਭਾਈ ਸਰਤਾਜ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਭਰਵੀ ਮੀਟਿੰਗ ਕੀਤੀ।ਇਸ ਮੀਟਿੰਗ ਨੰੁ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਐਸ.ਆਰ ਕਲੇਰ ਨੇ ਆਖਿਆ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਪਿੰਡਾਂ ਵਿੱਚੌ ਭਰਵਾਂ ਸਮਰਥਨ ਮਿਲ ਰਿਹਾ ਹੈ ਜਿਸ ਕਾਰਨ ਸ:ਗਰੇਵਾਲ ਵੱਡੀ ਲੀਡ ਨਾਲ ਜਿੱਤਣਗੇ।ਇਸ ਸਮੇ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਢਾਈ ਸਾਲਾਂ ਕੁਝ ਵੀ ਨਹੀ ਕਰ ਸਕੀ ਤੇ ਆਕਲੀ-ਭਾਜਪਾ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਇਸ ਲਈ ਲੋਕ ਆਪਣਾ ਗੁੱਸਾ ਆਕਲੀ -ਭਾਜਪਾ ਗੱਠਜੋੜ ਉਮੀਦਵਾਰ ਗਰੇਵਾਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਕੱਢਣਗੇ।ਇਸ ਸਮੇ ਸਾਬਕਾ ਸਰਪੰਚ ਸਿਵਰਾਜ ਸਿੰਘ,ਜਸਵਿੰਦਰ ਸਿੰਘ ਨੀਲਾ,ਹਿੰਮਤ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਪਵਨਦੀਪ ਸਿੰਘ ਗਾਲਿਬ ਖੁਰਦ,ਇੰਦਰਜੀਤ ਸਿੰਘ,ਬਿੱਲਾ ਰੈਫਰੀ,ਮਾਸਟਰ ਹਰਬੰਸ ਸਿੰਘ ਕਨੇਡਾ,ਬਲਵੰਤ ਸਿੰਘ,ਹਰਬੰਸ ਸਿੰਘ ਬਿਜਲੀਵਾਲਾ,ਗੁਰਮੱਖ ਸਿੰਘ,ਬੱਬੂ,ਕਾਲਾ,ਕਮਲਜੀਤ ਸਿੰਘ ਆਦਿ ਹਾਜ਼ਰ ਸਨ।
 

ਵਿਧਾਇਕ ਸਰਵਜੀਤ ਕੋਰ ਮਾਣੰੂਕੇ ਨੇ ਵੱਖ-ਵੱਖ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਹਲਕਾ ਜਗਰਾਉ ਦੀ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਪਿੰਡਾਂ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ।ਬੀਬੀ ਮਾਣੂੰਕੇ ਪਿੰਡਾਂ ਦੀਆਂ ਮੰਡੀਆਂ ਵਿੱਚ ਪਹੰੁਚਕੇ ਚਕਰ,ਲੱਖਾ,ਗਿੱਦੜਵਿੰਡੀ,ਗਾਲਿਬ ਕਲਾਂ ਵਿਖੇ ਕਿਸਾਨਾਂ ਦੀਆਂ ਮੁਸਕਲਾਂ ਸੁਣੀਆਂ ਜਿਹੜੀਆਂ ਕਿਸਾਨਾਂ ਨੂੰ ਮੁਸਕਲਾਂ ਆ ਰਹੀਆਂ ਉਹਨਾਂ ਕੁਝ ਦਾ ਮੌਕੇ ਹੱਲ ਕਰਵਾਈਆਂ ਗਈਆਂ। ਇਸ ਮੌਕੇ ਬੀਬੀ ਮਾਣੰੂਕੇ ਨੇ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਕਿ ਕਿਸਾਨਾਂ ਨੂੰ ਕੋਈ ਵੀ ਮੁਸਕਲ ਨਹੀ ਆਉਣਾ ਦਿੱਤੀ ਜਾਵੇਗੀ।ਕਿਸਾਨਾਂ ਦਾ ਮੰਡੀਆਂ ਵਿੱਚੌ ਇੱਕ-ਇੱਕ ਦਾਣਾ ਚੁਕਿਆ ਜਾਵੇਗਾ।ਇਸ ਮੌਕੇ ਨਿੱਕਾ ਗਾਲਿਬ,ਗੁਰਦੀਪ ਚਕਰ,ਮਨਜੀਤ ਚਕਰ,ਕਲਦੀਪ ਘਾਗੂ,ਕੁਲਦੀਪ ਢਿੱਲੋ,ਹਰਪੀਤ ਸਿੰਘ,ਅਮਰਦੀਪ ਸਿੰਘ,ਆਦਿ ਹਾਜ਼ਰ ਸਨ।
 

ਰਵਨੀਤ ਸਿੰਘ ਬਿੱਟੂ ਵੱਡੀ ਲੀਡ ਨਾਲ ਜਿੱਤਣਗੇ =ਗੋਇਲ

ਚੌਕੀਮਾਨ 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆ ਨੇ ਅੱਜ ਪੰਜਾਬ ਦੀ ਜਨਤਾ ਨੂੰ ਇਹ ਦਰਸਾ ਦਿੱਤਾ ਹੈ ਕਿ ਬਾਦਲ ਸਰਕਾਰ ਵੱਲੋਨ ਬਣਾਈਆ ਪਰਿਵਾਰ ਪੱਖੀ ਨੀਤੀਆ ਨਾਲ ਸੂਬੇ ਦਾ ਕਿੰਨਾ ਨੁਕਸਾਨ ਹੋਇਆ ਹੈ ਅਤੇ ਸੂਬੇ ਸਿਰ ਕਿੰਨਾ ਕਰਜਾ ਹੋਰ ਵਧਿਆ ਹੈ । ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਰ ਮਜਬੂਤ ਕਰਨ ਲਈ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਵਾਸੀ ਵੱਡੀ ਲੀਡ ਨਾਲ ਜਿਤਾਕੇ ਇੱਕ ਵਾਰ ਫੇਰ ਪਾਰਲੀਮੈਂਟ ਵਿੱਚ ਭੇਜਣ ਤਾਂ ਜੋ ਰਵਨੀਤ ਸਿੰਘ ਬਿੱਟੂ ਲੁਧਿਆਣੇ ਦੇ ਲੋਕਾ ਦੀ ਅਵਾਜ਼ ਬਣਕੇ ਲੋਕ ਸਭਾ ਹਲਕਾ ਲੁਧਿਆਣਾ ਦਾ ਚੁੰਹ ਤਰਫਾ ਵਿਕਾਸ ਕਰ ਸਕਣ । ਇੰਨਾ ਸਬਦਾ ਦਾ ਪ੍ਰਗਟਾਵਾ ਸ੍ਰੀ ਰਾਮ ਪ੍ਰਤਾਪ ਗੋਇਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸਿਰਫ ਬਾਦਲ ਪਰਿਵਾਰ ਦਾ ਹੀ

ਵਿਕਾਸ ਹੋਇਆ ਹੈ । ਉਸ ਸਰਕਾਰ ਨੇ ਜੋ ਵੀ ਨੀਤੀਆ ਬਣਾਈਆ ਉਹ ਸਿਰਫ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਬਣਾਈਆ ਜਦਕਿ ਉਹ ਲੋਕ ਵਿਰੋਧੀ ਨੀਤੀਆ ਸਾਬਤ ਹੋਈਆ ਹਨ ਇਸੇ ਕਾਰਣ ਹੀ ਪੰਜਾਬ ਦੀ ਜਨਤਾ ਨੇ ਇੰਨਾ ਨੂੰ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਵੀ ਨਹੀ ਬਣਾਇਆ ਉਹਨਾ ਪੰਜਾਬ ਖਾਸ ਕਰਕੇ ਲੁਧਿਆਣਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਕੇ ਜੁਮਲਿਆਂ ਵਾਲੀ ਸਰਕਾਰ ਨੂੰ ਚੱਲਦਾ ਕਰਨ ਵਿੱਚ ਸ੍ਰੀ ਰਾਹੁਲ ਗਾਂਧੀ , ਕੈਪਟਨ ਅਮਰਿੰਦਰ ਸਿਘ ਅਤੇ ਰਵਨੀਤ ਸਿੰਘ ਬਿੱਟੂ ਦਾ ਸਾਥ ਦੇਣ । ਇਸ ਸਮੇਂ ਹਰਬੰਸ ਸਿੰਘ ਪਮਾਲ ,ਕ੍ਰਿਸ਼ਨ ਕੁਮਾਰ ਕਾਂਸਲ ਸਾਬਕਾ ਐਮ ਸੀ ਮੁਲਾਂਪੁਰ ,ਦਲਵਿੰਦਰ ਸਿੰਘ ਪਮਾਲੀ, ਹਰਜਿੰਦਰ ਸਿੰਘ , ਅਮਰਜੀਤ ਸਿੰਘ ਮੰਡਿਆਣੀ ,ਸੁੱਖਜੰਤ ਸਿੰਘ ਬੋਪਾਰਾਏ ,ਸ਼ਰਨਜੀਤ ਸਿੰਘ ਬੋਪਾਰਾਏ, ਜੋਲੀ ਦਾਖਾ , ਗੁਰਦੀਪ ਸਿੰਘ ਪਮਾਲ ,ਅਰਸਦੀਪ ਸਿੰਘ ਬੋਪਾਰਾਏ, ਨਰਿੰਦਰ ਸਿੰਘ ਬੋਪਰਾਏ ਅਤੇ ਦਿਲਪ੍ਰੀਤ ਸਿੰਘ ਬੋਪਰਾਏ ਆਦਿ ਹਾਜਰ ਸਨ ।

ਸੱਤਾ ਦੇ ਨਸ਼ੇ ਚ ਚੂਰ ਭਨੋਹੜ ਦੇ ਕਾਂਗਰਸੀ ਸਰਪੰਚ ਵੱਲੋਂ ਚੋਣ ਜਾਬਤੇ ਦੀ ਸ਼ਰੇਆਮ ਉਲੰਘਣਾ

* ਚੋਣ ਜਾਬਤੇ ਦੌਰਾਨ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਕਾਰਜਾ ਨੂੰ ਸੁਰੂ ਕਰਵਾਉਣ ਦੀਆ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਪਾਕੇ ਵੋਟਰਾਂ ਨੂੰ ਭਰਮਾਉਣ ਦੀਆ ਕੋਸ਼ਿਸਾ *

*ਪਿੰਡ ਦੇ ਦਲਿਤ ਭਾਈਚਾਰੇ ਦਾ ਨਿਕਾਸੀ ਪਾਣੀ ਕੀਤਾ ਬੰਦ *

ਚੌਕੀਮਾਨ / 30 ਅਪ੍ਰੈਲ (ਨਸੀਬ ਸਿੰਘ ਵਿਰਕ) ਪੰਜਾਬ ਦੇ ਕਾਂਗਰਸੀ ਸੱਤਾ ਦੇ ਨਸ਼ੇ ਚ ਵਿੱਚ ਇਸ ਕਦਰ ਚੂਰ ਨੇ ਕਿ ਉਹ ਨਿਯਮਾ ਨੂੰ ਸ਼ਿੱਕੇ ਟੰਗਣ ਨੂੰ ਆਪਣੀ ਟੌਹਰ ਸਮਝਦੇ ਹਨ । ਅੱਜ ਜਦੋ ਪੂਰੇ ਦੇਸ਼ ਅੰਦਰ ਅਦਾਰਸ਼ ਚੋਣ ਜਾਬਤਾ ਲੱਗਿਆ ਹੋਇਆ ਹੈ ਤਾਂ ਪਿੰਡ ਭਨੋਹੜ ਦੀ ਕਾਂਗਰਸੀ ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਵੱਲੋਂ ਚੋਣ ਜਾਬਤੇ ਦੌਰਾਨ ਸਰਕਾਰੀ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਸੁਰੂ ਕਰਵਾਕੇ ਅਤੇ ਉਸ ਦੀਆ ਤਸਵੀਰਾਂ ਸ਼ੋਸਲ ਮੀਡੀਆ ਤੇ ਪਾਕੇ ਜਿੱਥੇ ਵੋਟਰਾਂ ਨੂੰ ਭਰਮਾਉਣ ਦੀ ਕੋਸਿਸ਼ ਕੀਤੀ ਜਾ ਰਹੀ ਉੱਥੇ ਹੀ ਕਾਨੂੰਨ ਨੂੰ ਵੀ ਸ਼ਰੇਆਮ ਅੱਖਾਂ ਵਿਖਾਈਆ ਜਾ ਰਹੀਆ ਹਨ ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਬੀ ਡੀ ਪੀ ਓ ਸੁਧਾਰ , ਡੀ ਡੀ ਪੀ ਓ ਲੁਧਿਆਣਾ ਖਾਸ ਤੌਰ ਤੇ ਡਿਪਟੀ ਕਮੀਸਨਰ ਅਤੇ  ਜਿਲ੍ਹਾ ਚੋਣ ਅਧਿਕਾਰੀ ਇਸ ਸਾਰੇ ਘਟਨਾ ਕ੍ਰਮ ਤੋਂ ਬੇਖਬਰ ਨੇ ਪਿੰਡ ਦਾ ਦੌਰਾ ਕਰਨ ਤੇ ਪਤਾ ਲੱਗਿਆ ਕਿ ਸਰਪੰਚ ਬੀਬੀ ਸਖਵੀਰ ਕੌਰ ਦੇ ਪਤੀ ਜਿਲ੍ਹਾ ਕਾਂਗਰਸ ਕਮੇਟੀ ਚ ()ਹਨ ਪਰ ਸੱਤਾ ਦੇ ਨਸ਼ੇ ਚ ਚੂਰ ਦੋਨੋ ਮੀਆਂ ਬੀਬੀ ਜਿੱਥੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ ਉੱਥੇ ਹੀ ਪਿੰਡ ਦੇ ਦਲਿਤ ਭਾਈਚਾਰੇ ਨਾਲ ਇਸ ਕਦਰ ਧੱਕਾ ਕਰ ਰਹੇ ਹਨ ਕਿ ਉਹਨਾ ਦਾ ਨਿਕਾਸੀ ਪਾਣੀ ਵਾਲਾ ਛੱਪੜ ਵੀ ਬੰਦ ਕਰ ਦਿੱਤਾ ਹੈ ਅਤੇ ਹੁਣ ਇਹ ਨਿਕਾਸੀ ਪਾਣੀ ਇੱਕ ਐਨ ਆਰ ਆਈ ਦੇ ਪਲਾਟ ਵਿੱਚ ਜਾ ਰਿਹਾ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਪੰਚ ਬੀਬੀ ਵੱਲੋਂ ਜਿੰਨੇ ਵੀ ਵਿਕਾਸ ਕਾਰਜ ਚਲਾਏ ਗਏ ਹਨ ਉਹ ਸਿਰਫ ਜਨਰਲ ਵਾਰਡਾਂ ਦੇ ਅੰਦਰ ਹੀ ਚਲਾਏ ਗਏ ਹਨ ਰਿਜ਼ਰਵ ਵਾਰਡਾਂ ਅੰਦਰ ਇੱਕ ਨਿੱਕਾ ਪੈਸਾ ਵੀ ਨਹੀ ਲਗਾਇਆ ਜਾ ਰਿਹਾ ਹੈ । ਸਰਪੰਚ ਅਤੇ ਉਸ ਦੇ ਪਤੀ ਵੱਲੋਂ ਪਿੰਡ ਵਿੱਚ ਸੀਵਰੇਜ ਪਵਾਉਣ ਦੇ ਨਾਮ 3-3 ਹਜਾਰ ਰੁਪਏ ਪ੍ਰਤੀ ਪਰਿਵਾਰ ਤੋਂ ਇੱਕਠਾ ਕੀਤਾ ਗਿਆਂ ਹੈ ਅਤੇ ਸੀਵਰੇਜ ਪਵਾਉਣਦਾ ਸਾਰਾ ਸਿਹਰਾ ਕਾਂਗਰਸ ਪਾਰਟੀ ਨੂੰ ਦੇ ਕੇ ਵੋਟਰਾਂ ਨੂੰ ਭਰਮਾਉਣ ਦੀ ਚਰਚਾ ਵੀ ਸੁਨਣ ਨੂੰ ਮਿਲੀ । ਸਰਪੰਚ ਬੀਬੀ ਸੁਖਵੀਰ ਕੌਰ ਭੱਠਲ ਨੇ ਕਿਸ ਸਿਆਸੀ ਆਗੂ ਦੀ ਸਹਿ ਤੇ ਪਿੰਡ ਵਿੱਚ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆ ਹਨ ਅਤੇ ਕਿਸ ਦੇ ਕਹਿਣ ਤੇ ਪਿੰਡ ਦੇ ਦਲਿਤ ਭਾਈਚਾਰੇ ਦਾ ਹੁੱਕਾ ਪਾਣੀ ਬੰਦ ਕੀਤਾ ਹੈ ।

ਸਰਪੰਚ ਬੀਬੀ ਭਨੋਹੜ ਵੱਲੋਂ ਪਿੰਡ ਦੀ ਸਰਕਾਰੀ ਡਿਸਪੈਂਸਰੀ ਤੇ ਪੰਚਾਇਤ ਦਾ ਕਬਜਾ ਕਰਨ ਦੀ ਨਿਅਤ ਨਾਲ ਪਾਰਕ ਬਣਾਈ ਜਾ ਰਹੀ ਹੈ । ਸਰਪੰਚ ਬੀਬੀ ਦਾ ਘਰ ਇਸ  ਪਾਰਕ ਦੇ ਨੇੜੇ ਹੋਣ ਕਰਕੇ ਇਸ ਨੂੰ ਨਿੱਜੀ ਹਿੱਤਾ ਦੀ ਪੂਰਤੀ ਲਈ ਵੀ ਵਰਤਿਆ ਜਾ ਸਕਦਾ ਹੈ । ਇਕ ਸਰਕਾਰੀ ਡਿਸਪੈਂਸਰੀ ਤੇ ਕਬਜਾ ਕਿਸ ਦੀ ਸਹਿ ਅਤੇ ਕਿਸੇ ਦੇ ਹੁਕਮਾਂ ਨਾਲ ਹੋ ਰਿਹਾ ਹੈ ਇਹ ਅੱਜ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ । ਹੁਣ ਦੇਖਣਾ ਇਹ ਹੈ ਕਿ ਸਰਪੰਚ ਭਨੋਹੜ ਵੱਲੋਂ ਆਪਣੇ ਪਤੀ ਨਾਲ ਮਿਲਕੇ ਚੋਣ ਜਾਬਦੇ ਦੀ ਕੀਤੀ ਜਾ ਰਹੀ ਉਲੰਘਣਾ ਤੇ ਕਿਹੜਾ ਕਿਹੜਾ ਅਧਿਕਾਰੀ ਕਿਸ ਰੂਪ ਵਿੱਚ ਕਾਰਵਾਈ ਕਰਦਾ ਹੈ ਅਤੇ ਪਿੰਡ ਦਲਿਤਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਕਿਹੜੀ ਜੱਥੇਬੰਦੀ ਅੱਗੇ ਆਉਂਦੀ ਹੈ ।

ਕਿਸਾਨਾਂ ਦੀ ਸੜੀ ਕਣਕ ਦਾ ਮੁਆਵਜ਼ਾ ਪੰਜਾਬ ਸਰਕਾਰ ਦੇਵੇ:ਵਿਧਾਇਕ ਸਰਬਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀ ਹਲਕਾ ਜਗਰਉ ਦੇ ਕਈ ਪਿੰਡਾਂ ਦੇ ਕਿਸਾਨਾਂ ਕਈ ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ।ਇਸ ਤਹਿਤ ਹਲਕਾ ਜਗਰਾਉ ਦੀ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਕਈ ਪਿੰਡਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨੇ ਕਿਸਾਨਾਂ ਨਾਲ ਦੱੁਖ ਸਾਂਝਾ ਕੀਤਾ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਜਿਹੜੀ ਕਿਸਾਨਾਂ ਦੀ ਕਣਕ ਦੀ ਸੜੀ ਹੈ ਉਹਪਾਵਰਕਾਮ ਦੀ ਅਣਗਹਿਲੀ ਕਾਰਨ ਸੜੀ ਹੈ ਕਿਉਕਿ ਉਨ੍ਹਾਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਤਾਰਾਂ ਠਕਿ ਕਰਨ ਲਈ ਅਨੇਕਾਂ ਵਾਰ ਪਾਵਰਕਾਮ ਨੂੰ ਸੂਚਿਤ ਕੀਤਾ ਸੀ ਪਾਰਕਾਮ ਨੇ ਕਿਸਾਨਾਂ ਦੀ ਇਕ ਵੀ ਨਹੀ ਸੁਣੀ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਸੜੀ ਕਣਕ ਦਾ ਮੁਆਵਜਾ ਦਿੱਤਾ ਜਾਵੇ ।ਵਿਧਾਇਕ ਨੇ ਕਿਹਾ ਕਿ ਪੀੜ੍ਹਤ ਕਿਸਾਨਾ ਨੂੰ 23 ਮਈ ਤੋ ਬਾਅਦ ਸੜੀ ਕਣਕ ਦਾ ਮੁਆਵਜ਼ਾ ਦਿਵਾਉਣ ਲਈ ਵਿਸ਼ਵਾਸ ਦਿਵਾਇਆ ਗਿਆ

ਬਿੱਟੂ ਦੀ ਪਤਨੀ ਨੇ ਸਾਂਭੀ ਚੋਣ ਪ੍ਰਚਾਰ ਦੀ ਕਮਾਨ

ਲੁਧਿਆਣਾ, ਅਪਰੈਲ  ਚੋਣਾਂ ਦੇ ਦਿਨ ਨੇੜੇ ਆਉਣ ਦੇ ਨਾਲ ਹੀ ਲੋਕ ਸਭਾ ਚੋਣਾਂ ਦੀ ਜੰਗ ਦਾ ਮੈਦਾਨ ਭਖਦਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਝੱਜ ਨੇ ਅੱਜ ਬੀਬੀਆਂ ਦੇ ਜਥੇ ਦੇ ਨਾਲ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਆਪਣੇ ਪਤੀ ਲਈ ਵੋਟਾਂ ਮੰਗੀਆਂ। ਉਨ੍ਹਾਂ ਦੇ ਨਾਲ ਵਿਧਾਇਕ ਸੁਰਿੰਦਰ ਡਾਵਰ ਦੀ ਪਤਨੀ ਨੀਲਮ ਡਾਵਰ ਵੀ ਮੌਜੂਦ ਸੀ। ਉਨ੍ਹਾਂ ਨੜੀ ਮੁਹੱਲਾ ਅਤੇ ਮਾਲੀ ਗੰਜ ਵਿੱਚ ਘਰ ਘਰ ਚੋਣ ਪ੍ਰਚਾਰ ਕਰਦਿਆਂ ਬਿੱਟੂ ਲਈ ਵੋਟਾਂ ਮੰਗੀਆਂ। ਉਹ ਵਾਰਡ ਦੀਆਂ ਅੌਰਤਾਂ ਨੂੰ ਘਰਾਂ ਵਿੱਚ ਜਾ ਕੇ ਮਿਲੀਆਂ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ’ਚ ਤੇਜੀ ਲਿਆਉਣ ਲਈ ਬਿੱਟੂ ਨੂੰ ਜਿਤਾਉਣ ਦੀ ਅਪੀਲ ਕੀਤੀ।
ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਉਤਰ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਮੋਢੇ ਨਾਲ ਮੋਢਾ ਜੋੜ ਕੇ ਰਵਨੀਤ ਬਿੱਟੂ ਦਾ ਸਾਥ ਦੇਵੇਗਾ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਨੇ ਕਿਹਾ ਕਿ ਦਲਿਤ ਭਾਈਚਾਰਾ ਹਮੇਸ਼ਾਂ ਕਾਂਗਰਸ ਪਾਰਟੀ ਦੇ ਨਾਲ ਡੱਟ ਕੇ ਖੜ੍ਹਦਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਨੇ ਵੀ ਸਦਾ ਭਾਈਚਾਰੇ ਦੇ ਹਿਤਾਂ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਨਰੇਸ਼ ਧੀਂਗਾਨ, ਦੀਪਕ ਹੰਸ, ਚੇਤਨ ਧਾਰੀਵਾਲ, ਕੇ.ਪੀ.ਰਾਣਾ, ਸੁਰਿੰਦਰ ਕਲਿਆਣ, ਦਾਰਾ ਟਾਂਕ, ਅਜੇ ਪਾਲ, ਧਰਮਵੀਰ, ਅਜੈ ਸਿੱਧੂ ਆਦਿ ਮੌਜੂਦ ਸਨ।
ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਰੱਖ ਬਾਗ ’ਚ ਪਕਸ਼ੀ ਸੇਵਾ ਸੁਸਾਇਟੀ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਪੁੱਜ ਪੰਛੀਆਂ ਨੂੰ ਦਾਣਾ ਪਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਵਾਤਾਵਰਣ ਦੀ ਸੰਭਾਲ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਸ਼ਹਿਰੀ ਹਲਕਿਆਂ ਵਿੱਚ ਖਾਲੀ ਥਾਵਾਂ ਉੱਪਰ ਬੂਟੇ ਲਾਉਣ ਦਾ ਵੱਡਾ ਪ੍ਰੋਗਰਾਮ ਉਲੀਕੇਗੀ। ਉਨ੍ਹਾਂ ਕਿਹਾ ਕਿ ਰੁੱਖਾਂ ਦੇ ਨਾਲ-ਨਾਲ ਪੰਛੀਆਂ ਦੀ ਸੰਭਾਲ ਵੀ ਜ਼ਰੂਰੀ ਹੈ।

 

ਚੋਣ ਫੰਡ ਲਈ ਟੀਟੂ ਬਾਣੀਏ ਨੇ ਕੀਤਾ ਖਰਾ ਸੌਦਾ

ਲੁਧਿਆਣਾ/ਮੁੱਲਾਂਪੁਰ ਦਾਖਾ, ਅਪਰੈਲ  ਲੋਕ ਸਭਾ ਚੋਣਾਂ ਲਈ ਲੁਧਿਆਣਾ ਦੇ ਚੋਣ ਮੈਦਾਨ ਵਿੱਚ ਨਿਤੱਰੇ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਨੇ ਫੰਡਾਂ ਦੀ ਘਾਟ ਹੋਣ ਕਾਰਨ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰ ਦਿੱਤਾ। ਮੁੱਲਾਂਪੁਰ ਦੇ ਮੁੱਖ ਚੌਕ ਵਿੱਚ ਰੱਖੀ ਗਈ ਨੀਲਾਮੀ ਵਿੱਚ ਕਾਫ਼ੀ ਲੋਕਾਂ ਨੇ ਹਿੱਸਾ ਵੀ ਲਿਆ। ਇੱਥੇ ਇੱਕ ਵਿਅਕਤੀ ਨੇ 20 ਹਜ਼ਾਰ ਰੁਪਏ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਬੋਲੀ ਲਗਾ ਕੇ ਸਾਮਾਨ ਖਰੀਦ ਲਿਆ ਤੇ ਉਸ ਨੂੰ ਚੈੱਕ ਦੇ ਦਿੱਤਾ, ਪਰ ਉਨ੍ਹਾਂ ਨੇ ਟੀਟੂ ਬਾਣੀਆ ਦਾ ਜਜ਼ਬਾ ਦੇਖਦਿਆਂ ਉਨ੍ਹਾਂ ਨੂੰ ਪੈਸੇ ਤਾਂ ਦੇ ਦਿੱਤੇ ਪਰ ਉਨ੍ਹਾਂ ਕੋਲੋਂ ਸਾਮਾਨ ਨਹੀਂ ਲਿਆ।
ਦਰਅਸਲ, ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਉਮੀਦਵਾਰ ਵੱਲੋਂ ਖ਼ਰਚੇ ਦੀ ਹੱਦ 70 ਲੱਖ ਰੁਪਏ ਰੱਖੀ ਹੈ, ਪਰ ਲੋਕ ਸਭਾ ਚੋਣਾਂ ਵਿੱਚ ਨਿਤੱਰੇ ਕਈ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਕੋਲੋਂ ਇੰਨੀ ਚੱਲ-ਅਚੱਲ ਜਾਇਦਾਦ ਵੀ ਨਹੀਂ ਹੈ। ਅਜਿਹਾ ਹੀ ਇੱਕ ਸ਼ਖਸ ਹੈ, ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ, ਜੋ ਦੂਜੀ ਵਾਰ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਉਤਰਿਆ ਹੈ, ਉਸ ਕੋਲ ਇਸ ਵਾਰ ਨਾਮਜ਼ਦਗੀ ਭਰਨ ਦੇ ਵੀ ਪੈਸੇ ਨਹੀਂ ਸਨ, ਇਸ ਕਾਰਨ ਉਸ ਨੇ ਡੀਸੀ ਦਫ਼ਤਰ ਵਿੱਚ ਹੀ ਆਪਣੇ ਬੱਚਿਆਂ ਦੀ ਗੋਲਕ ਭੰਨ੍ਹ ਕੇ ਨਾਮਜ਼ਦਗੀ ਦੇ ਪੈਸੇ ਦਿੱਤੇ, ਹੁਣ ਗੰਨਮੈਨ ਮਿਲ ਗਏ ਤੇ ਚੋਣ ਪ੍ਰਚਾਰ ਕਰਨ ਦੇ ਲਾਲੇ ਪੈ ਗਏ, ਜਿਸ ਦਾ ਹੱਲ ਕਢਦੇ ਹੋਏ ਟੀਟੂ ਬਾਣੀਆ ਨੇ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰਨ ਦੀ ਤਿਆਰੀ ਕੀਤੀ, ਦੋ ਦਿਨ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਸਾਮਾਨ ਨੀਲਾਮ ਕਰਨ ਦਾ ਪੋਸਟਰ ਵੀ ਪਾਇਆ ਸੀ ਜਿਸ ਵਿੱਚ ਉਸਨੇ 10 ਹਜ਼ਾਰ ਮੋਟਰਸਾਈਕਲ ਦੀ ਰਾਖਵੀਂ ਕੀਮਤ ਰੱਖੀ, ਉਸਨੇ ਕਿਹਾ ਕਿ ਇਸੇ ਮੋਟਰਸਾਈਕਲ ’ਤੇ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਪਾਣੀ ਦੇ ਆਰਓ ਠੀਕ ਕਰਨ ਜਾਂਦਾ ਹੈ, ਪਰ ਹੁਣ ਪੈਸਿਆਂ ਦੀ ਲੋੜ ਇਸ ਕਾਰਨ ਉਸਨੇ ਇਹ ਨਿਲਾਮੀ ਰੱਖੀ ਹੈ।
ਨੀਲਾਮੀ ਵਿੱਚ ਟੀਟੂ ਬਾਣੀਆ ਦੇ ਮੋਟਰਸਾਈਕਲ ਤੇ ਹੋਰ ਸਾਮਾਨ ਦੀ ਨਿਲਾਮੀ ਲਗਾਉਣ ਵਾਲੇ ਅਜਮੇਲ ਸਿੰਘ ਮੋਹੀ ਦਾ ਕਹਿਣਾ ਹੈ ਕਿ ਉਸ ਨੇ ਟੀਟੂ ਬਾਣੀਆ ਦਾ ਹੌਸਲਾ ਵੇਖ ਕੇ ਇਸ ਸਾਮਾਨ ਦੀ ਬੋਲੀ ਲਗਾਈ ਸੀ, ਤਾਂ ਕਿ ਇਸਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਸਾਮਾਨ ਦੀ ਕੀਮਤ ਦਿੱਤੀ ਜਾ ਸਕਦੀ ਹੈ ਪਰ ਲੋਕਾਂ ਵੱਲੋਂ ਮਿਲੇ ਮਾਣ ਸਨਮਾਨ ਬੇਸ਼ਕੀਮਤੀ ਹੁੰਦੇ ਹਨ, ਇਸ ਕਾਰਨ ਉਸਨੇ ਨਿਲਾਮੀ ਵਿੱਚੋਂ ਸਾਰਾ ਸਮਾਨ ਉਸਨੂੰ ਵਾਪਸ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਵੀ ਟੀਟੂ ਬਾਣੀਆ ਨੇ ਖਸਖਸ ਦੇ ਫੁੱਲਾਂ ਦੀ ਮਾਲਾ ਪਾਈ ਸੀ, ਨਾਲ ਹੀ ਉਹ ਖਸਖਸ ਦੀ ਖੇਤੀ ਕਰਨ ਦੀ ਮੰਗ ਨੂੰ ਲੈ ਕੇ ਮੁਜ਼ਾਹਰੇ ਤੱਕ ਕਰਦੇ ਰਹੇ ਹਨ।
ਬੱਲੋਵਾਲ ਨਿਵਾਸੀ ਰਘਬੀਰ ਸਿੰਘ ਨੇ ਵੀ ਬਾਣੀਏ ਦੇ ਉੱਦਮ ਅਤੇ ਦਲੇਰੀ ਭਰੇ ਕਦਮ ਦੀ ਸ਼ਲਾਘਾ ਕਰਦਿਆਂ 5100 ਰੁਪਏ ਚੋਣ ਫੰਡ ਦਿੱਤਾ। ਜੈ ਪ੍ਰਕਾਸ਼ ਜੈਨ ਨੇ ਕਿਹਾ ਕਿ ਉਹ ਮਰਦੇ ਦਮ ਤੱਕ ਲੋਕ ਮੁੱਦਿਆਂ ਦੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਚੋਣ ਲੜਨਾਂ ਉਹਨਾਂ ਦਾ ਸੰਵਿਧਾਨਕ ਹੱਕ ਹੈ।

 

ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ 143 ਵੋਟਰ ਕਰਨਗੇ ਵੋਟ ਦਾ ਇਸਤੇਮਾਲ

ਵੀਲ ਚੇਅਰ, ਪ੍ਰਸ਼ੰਸਾ ਪੱਤਰ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਵਧੀਕ ਜ਼ਿਲਾ ਚੋਣ ਅਫ਼ਸਰ

ਲੁਧਿਆਣਾ ਅਪ੍ਰੈਲ  (ਮਨਜਿੰਦਰ ਗਿੱਲ )—ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਜ਼ਿਲਾ ਲੁਧਿਆਣਾ ਵਿੱਚ 100 ਸਾਲ ਤੋਂ ਵੱਧ ਉਮਰ ਵਰਗ ਦੇ 143 ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਜ਼ਿਲਾ ਪ੍ਰਸਾਸ਼ਨ ਵੱਲੋਂ ਇਨਾਂ ਵੋਟਰਾਂ ਨੂੰ ਵੋਟ ਦੇ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਪ੍ਰੇਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਹਲਕਾ ਖੰਨਾ-57 ਵਿੱਚ 9, ਸਮਰਾਲਾ-58 ਵਿੱਚ 20, ਸਾਹਨੇਵਾਲ-59 ਵਿੱਚ 10, ਹਲਕਾ ਲੁਧਿਆਣਾ (ਪੂਰਬੀ)-60 ਵਿੱਚ 2, ਲੁਧਿਆਣਾ (ਦੱਖਣੀ)-61 ਵਿੱਚ 2, ਆਤਮ ਨਗਰ-62 ਵਿੱਚ 6, ਲੁਧਿਆਣਾ (ਕੇਂਦਰੀ)-63 ਵਿੱਚ ਕੋਈ ਨਹੀਂ, ਲੁਧਿਆਣਾ (ਪੱਛਮੀ)-64 ਵਿੱਚ 9, ਹਲਕਾ ਲੁਧਿਆਣਾ (ਉੱਤਰੀ)-65 ਵਿੱਚ 10, ਗਿੱਲ-66 ਵਿੱਚ 14, ਪਾਇਲ-67 ਵਿੱਚ 12, ਦਾਖਾ-68 ਵਿੱਚ 10, ਹਲਕਾ ਰਾਏਕੋਟ-69 ਵਿੱਚ 16  ਅਤੇ ਜਗਰਾਂਉ-70 ਵਿੱਚ 23 ਉਹ ਵੋਟਰ ਹਨ, ਜਿਨਾਂ ਦੀ ਉਮਰ 100 ਸਾਲ ਤੋਂ ਵਧੇਰੇ ਹੈ। ਉਨਾਂ ਦੱਸਿਆ ਕਿ ਆਮ ਦੇਖਣ ਵਿੱਚ ਆਉਂਦਾ ਹੈ ਕਿ ਵਡੇਰੀ ਉਮਰ ਦੇ ਵੋਟਰ ਖੁਦ ਵੋਟ ਪਾਉਣ ਤੋਂ ਅਸਮਰੱਥ ਹੁੰਦੇ ਹਨ, ਇਸ ਤੋਂ ਇਲਾਵਾ ਉਨਾਂ ਦੀ ਵੋਟ ਪਵਾਉਣ ਵਿੱਚ ਉਨਾਂ ਦੇ ਪਰਿਵਾਰਾਂ ਵੱਲੋਂ ਵੀ ਕੋਈ ਜਿਆਦਾ ਦਿਲਚਸਪੀ ਨਹੀਂ ਦਿਖਾਈ ਜਾਂਦੀ। ਕਿਉਂਕਿ ਭਾਰਤੀ ਲੋਕਤੰਤਰ ਵਿੱਚ ਇੱਕ-ਇੱਕ ਵੋਟ ਦਾ ਬਹੁਤ ਮਹੱਤਵ ਹੈ, ਇਸ ਲਈ ਜ਼ਿਲਾ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਵੋਟਰਾਂ ਨੂੰ ਵੋਟ ਦੇ ਇਸਤੇਮਾਲ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇ। ਉਨਾਂ ਕਿਹਾ ਕਿ ਇਨਾਂ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਸਹਾਇਕ ਰਿਟਰਨਿੰਗ ਅਫ਼ਸਰ ਜਾਂ ਸਵੀਪ ਗਤੀਵਿਧੀਆਂ ਦੇ ਨੋਡਲ ਅਫ਼ਸਰਾਂ ਨੂੰ ਨਿੱਜੀ ਤੌਰ 'ਤੇ ਇਨਾਂ ਵੋਟਰਾਂ ਨਾਲ ਸਿੱਧਾ ਰਾਬਤਾ ਸਥਾਪਤ ਕਰਨ ਬਾਰੇ ਕਿਹਾ ਗਿਆ ਹੈ। ਇਨਾਂ ਵੋਟਰਾਂ ਦੇ ਪਰਿਵਾਰਾਂ ਵਾਲਿਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਅਜਿਹੇ ਵੋਟਰਾਂ ਲਈ ਹਰੇਕ ਪੋਲਿੰਗ ਸਟੇਸ਼ਨ 'ਤੇ ਵੀਲ ਚੇਅਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ, ਇਸ ਲਈ ਹਰੇਕ ਪਿੰਡ ਨੂੰ 2-2 ਵੀਲ ਚੇਅਰਾਂ ਤੁਰੰਤ ਖਰੀਦਣ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ 'ਤੇ ਇਨਾਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਵਲੰਟੀਅਰ ਤਾਇਨਾਤ ਕਰਨ ਦੀ ਵੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨਾਂ ਵੋਟਰਾਂ ਸਮੇਤ ਐੱਨ. ਆਰ. ਆਈਜ਼, ਦਿਵਿਆਂਗ ਅਤੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ 'ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। ਸ੍ਰੀਮਤੀ ਗੁਪਤਾ ਨੇ ਵਡੇਰੀ ਉਮਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਗਾਮੀ 19 ਮਈ ਨੂੰ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਕਿਉਂਕਿ ਇਸ ਨਾਲ ਹੋਰਨਾਂ ਵੋਟਰਾਂ ਨੂੰ ਵੀ ਵੋਟ ਦੀ ਅਹਿਮੀਅਤ ਦਾ ਪਤਾ ਲੱਗੇਗਾ।