You are here

ਲੁਧਿਆਣਾ

ਦਾਣਾ ਮੰਡੀਆਂ ਦਾ ਕੀਤਾ ਦੌਰਾ,ਸਰਕਾਰ ਵਲੋ ਕਣਕ ਦੀ ਸਾਂਭ-ਸੰਭਾਲ ਕੋਈ ਵੀ ਢੁੱਕਵੇ ਪ੍ਰਬੰਧ ਨਹੀ ਕੀਤਾ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿੰਡ ਰਸੂਲਪੁਰ,ਕਾਉਂਕੇ ਕਲਾਂ,ਡੱਲਾ ਅਤੇ ਦੇਹੜਕਾ ਦੀਆਂ ਦਾਣਾ ਮੰਡੀਆਂ ਵਿਚ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿਚ ਰੁਲ ਰਿਹਾ ਹੈ ਅਤੇ ਜਦੋਂ ਮੌਸਮ ਦੀ ਖਰਾਬੀ ਹੁੰਦੀ ਹੈ ਤਾਂ ਸਰਕਾਰ ਵੱਲੋਂ ਕਣਕ ਦੀ ਸਾਂਭ-ਸੰਭਾਲ ਲਈ ਕੌਈ ਵੀ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਿਸ ਕਰਕੇ ਕਣਕ ਖੁੱਲੇ੍ਹ ਅਸਮਾਨ ਹੇਠਾਂ ਪਈ ਰਹਿੰਦੀ ਹੈ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ,ਕੁਲਤਾਰਨ ਸਿੰਘ ਸਿੱਧੂ,ਭਾਈ ਗੁਰਜੰਟ ਸਿੰਘ ਖਾਲਸਾ,ਕੁਲਦੀਪ ਸਿੰਘ ਢਿਲੋਂ,ਕੁਲਦੀਪ ਸਿੰਘ ਘਾਰੀ ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ

ਗਾਲਿਬ ਰਣ ਸਿੰਘ'ਚ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦੇ ਮੈਂਬਰਾਂ ਨੇ ਵੋਟਾਂ ਮੰਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਤੇ ਹੋਰ ਪਿੰਡਾਂ ਨੇ ਕਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਐਲਾਨ ਕੀਤਾ।ਇਸ ਸਮੇ ਬਿੱਟੂ ਦੇ ਪਰਿਵਾਰ ਵਿੱਚੌ ਬੀਬੀ ਅਮਰਜੀਤ ਕੋਰ ਰਾਣੀ ਸਿੱਧੂ ਅਤੇ ਸੋਨੀ ਕੋਟਲੀ ਨੇ ਬਿੱਟੂ ਖਾਤਰ ਵੋਟਾਂ ਮੰਗੀਆਂ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਤੋ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਤੇਜਿੰਦਰ ਸਿੰਘ ਤੇਜੀ ਨੇ ਪਿੰਡਾਂ ਦੇ ਆਗੂਆਂ ਨੇ ਕਿਹਾ ਕਿ ਸੋਨੀ ਗਾਲਿਬ ਦੀ ਅਗਵਾਈ ਵਿੱਚ ਬਿੱਟੂ ਨੂੰ ਵੱਡੀ ਲੀਡ ਦਾ ਜਿਤਾਉਣ ਦਾ ਪ੍ਰਣ ਲਿਆ।ਇਸ ਸਮੇ ਬਲਾਕ ਸੰਮਤੀ ਮੈਬਰ ਅਮਰਜੀਤ ਸਿੰਘ,ਸਰਪੰਚ ਗੁਰਪ੍ਰੀਤ ਸਿੰਘ ਭੀਤਾ,ਸਰਪੰਚ ਸਰਬਜੀਤ ਸਿੰਘ,ਹਰਿੰਦਰ ਸਿੰਘ ਚਾਹਲ,ਸਰਪੰਚ ਕਰਨੈਲ ਸਿੰਘ ਅਲੌਖ,ਸਾਬਾਕਾ ਸਰਪੰਚ ਜੋਗਿੰਦਰ ਸਿੰਘ,ਪੰਚ ਸੋਮਨਾਥ,ਸੁਖਵਿੰਦਰ ਸਿੰਘ,ਦਵਿੰਦਰ ਸਿੰਘ,ਬਿੱਕਰ ਸਿੰਘ,ਬਲਜੀਤ ਸਿੰਘ,ਰਜਿੰਦਰ ਸਿੰਘ,ਕਰਮਜੀਤ ਸਿੰਘ(ਸਾਰੇ ਸਾਬਕਾ ਪੰਚ)ਸਾਬਕਾ ਸਰਪੰਚ ਹਰਬੰਸ ਸਿੰਘ,ਕੈਪਟਨ ਜੁਗਰਾਜ ਸਿੰਘ,ਬਲਜਿੰਦਰ ਸਿੰਘ,ਪ੍ਰਤੀਮ ਸਿੰਘ,ਡਾਕਟਰ ਸਤਿਨਾਮ ਸਿੰਘ,ਗੁਰਜੀਵਨ ਸਿੰਘ,ਆਦਿ ਹਾਜ਼ਰ ਸਨ

ਗੁਰੂ ਹਰਗੋਬਿੰਦ ਪਬਲਿਕ ਸੀ.ਸੈ ਸਕੂਲ, ਸਿਧਵਾਂ ਖੁਰਦ ਵਿਖੇ ਭਾਸ਼ਣ ਕਲਾ ਮੁਕਾਬਲੇ ਕਰਵਾਏ ਗਏ।

ਜਗਰਾਉ  ਮਈ (ਰਛਪਾਲ ਸਿੰਘ ਸ਼ੇਰਪੁਰੀ ) ਸਿੱਖਿਆ ਦੇ ਨਾਲ ਨਾਲ ਵਿਿਦਆਰਥੀਆਂ ਨੂੰ ਸਹਿ-ਪਾਠ-ਕ੍ਰਮ ਦੀਆਂ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ। ਇਹਨਾਂ ਗਤੀਵਿਧਆਂ ਵਿੱਚ ਹਿੱਸਾ ਲੈਣ ਨਾਲ ਜਿਥੇ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਬਲ ਮਿਲਦਾ ਹੈ ਉਥੇ ਉਹਨਾਂ ਦਾ ਆਤਮ ਵਿਸ਼ਵਾਸ ਵੀ ਪ੍ਰਬਲ ਹੰੁਦਾ ਹੈ। ਜੋ ਬੱਚੇ ਦੇ ਸਰਵਪੱਖੀ ਵਿਕਾਸ ਲਈ ਸੋਨੇ ਸੁਹਾਗੇ ਦਾ ਕੰਮ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਹਰਗੋਬਿੰਦ ਪਬਲਿਕ ਸੀ.ਸੈ ਸਕੂਲ, ਸਿਧਵਾਂ ਖੁਰਦ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਸਕੂਲ ਵਿਖੇ ਕਰਵਾਏ ਗਏ ਅੰਗਰੇਜ਼ੀ ਭਾਸ਼ਣ ਮੁਕਾਬਲਿਆਂ ਦੌਰਾਨ ਕੀਤਾ।ਇਹ ਮੁਕਾਬਲੇ ਕੈਂਪਸ ਦੇ ਆਡੀਟੋਰੀਅਮ ਗੁਰੂ ਨਾਨਕ ਭਵਨ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿਧਵਾਂ ਖੁਰਦ ਦੇ ਪ੍ਰਧਾਨ ਸ.ਸੁਰਜੀਤ ਸਿੰਘ ਸਿੱਧੂ ਅਤੇ ਮਾਣਯੋਗ ਟਰੱਸਟ ਮੈਂਬਰ ਸ. ਕ੍ਰਿਪਾਲ ਸਿੰਘ ਭੱਠਲ ਨੇ ਵਿਸ਼ੇਸ਼ ਤੌਰ ਹਾਜ਼ਰੀ ਭਰ ਕੇ ਵਿਿਦਆਰਥੀਆਂ ਦਾ ਉਤਸ਼ਾਹ ਵਧਾਇਆ ।ਇਹਨਾਂ ਮੁਕਾਬਲਿਆ ਦੇ ਸੰਦਰਭ ਵਿੱਚ ਪ੍ਰੈਸ ਨੂੰ ਵਿਸਤ੍ਰਿਤ ਜਾਣਕਾਰੀ ਦਿੰਦਿਆ ਸ਼੍ਰੀ ਪਵਨ ਸੂਦ ਨੇ ਕਿਹਾ ਕਿ ਵਿਿਦਆਰਥੀਆਂ ਅੰਦਰ ਮੌਖਿਕ ਸੰਚਾਰ ਹੁਨਰ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਕੁਲ 53 ਵਿਿਦਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲੇ ਤਿੰਨ ਸ਼੍ਰੇਣੀਆਂ ਵਿੱਚ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਆਪਣੀ ਭਾਸ਼ਣ ਕਲਾ ਦਾ ਬਾਖੂਬੀ ਮੁਜਾਹਰਾ ਕਰਦੇ ਹੋਏ ਹਾਜ਼ਰੀਨਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ। ਭਾਸ਼ਣ ਮੁਕਾਬਲੇ ੰਿੲੰਨੇ ਫਸਵੇਂ ਸਨ ਕਿ ਮੁਕਾਬਲਿਆਂ ਦੀ ਜਜਮੈਂਟ ਕਰ ਰਹੀਆਂ ਸਖਸੀਅਤਾਂ ਲਈ ਵੀ ਵਿਜੇਤਾ ਬੱਚਿਆਂ ਦੀ ਚੋਣ ਕਰਨਾ ਬੇਹੱਦ ਮੁਸ਼ਕਲ ਭਰਿਆ ਕੰੰਮ ਸੀ।ਹਾਲ ਵਿੱਚ ਵੱਜ ਰਹੀਆਂ ਤਾੜੀਆਂ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਸਨ।ਇਸ ਮੌਕੇ ਬੋਲਦਿਆਂ ਸ਼੍ਰੀ ਕਿਰਪਾਲ ਸਿੰਘ ਭੱਠਲ ਨੇ ਇਹਨਾਂ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਇਸ ਉਦਮ ਵਾਸਤੇ ਭਰਭੂਰ ਸ਼ਲ਼ਾਘਾ ਕੀਤੀ। ਉਹਨਾਂ ਬੱਚਿਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਜਿਥੇ ਕਿਤਾਬੀ ਗਿਆਨ ਜਰੂਰੀ ਹੈ ਉਥੇ ਸਕੂਲ ਵਲੋਂ ਕਰਵਾਏ ਜਾਂਦੇ ਅਜਿਹੇ ਮੁਕਾਬਲੇ ਵੀ ਉਹਨਾਂ ਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਈ ਹੁੰਦੇ ਹਨ।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਸ਼੍ਰੀ ਭੱਠਲ ਦੁਆਰਾ ਆਪਣੇ ਕਰ-ਕਮਲਾਂ ਦੁਆਰਾ ਕੀਤੀ ਗਈ । ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਟੇਜ ਤੇ ਸਿਧਵਾਂ ਵਿਿਦਅੱਕ ਸੰਸਥਾਵਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਹਿਬਾਨ ਵੀ ਵਿਸ਼ੇਸ਼ ਤੌਰ ਤੇ ਹਾਜਰ ਰਹਿ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਇਸ ਸਮਾਗਮ ਦੇ ਅੰਤ ਵਿੱਚ ਪ੍ਰਿੰਸ਼ੀਪਲ ਪਵਨ ਸੂਦ ਨੇ ਭਾਸਣ ਮੁਕਾਬਲਿਆਂ ਵਿੱਚ ਪਹੰੁਚੀਆਂ ਸਾਰੀਆਂ ਸਖਸ਼ੀਅਤਾਂ, ਮੁਕਾਬਲਿਆਂ ਦੇ ਇੰਚਾਰਜਾਂ ਸ਼੍ਰੀਮਤੀ ਹਰਦੀਪ ਕੌਰ ਅਤੇ ਸ਼੍ਰੀਮਤੀ ਸਿਮਰਪ੍ਰੀਤ ਕੌਰ ਘਈ , ਜੇਤੂ ਅਤੇ ਸਾਰੇ ਹਿੱਸਾ ਲੈਣ ਵਾਲੇ ਵਿਿਦਆਰਥੀਆਂ ਦੀ ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਭਰਭੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੁਕਾਬਲਿਆਂ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣਾ ਸੀ। ਉਹਨਾਂ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ।

ਸੁਰੱਖਿਆ ਤਹਿਤ ਸੜਕਾਂ 'ਤੇ ਉਤੱਰੀ ਪੁਲਿਸ ਫੋਰਸ

ਜਗਰਾਉਂ(ਰਛਪਾਲ ਸਿੰਘ ਸ਼ੇਰਪੁਰੀ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਗਰਾਉਂ ਪੁਲਿਸ ਵੱਲੋਂ ਫਲੈਗ ਮਾਰਚ ਰਾਹੀਂ ਪੁਲਿਸ ਨੇ ਪਬਲਿਕ ਨੂੰ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਸ਼ਰਾਰਤੀ ਅਨਸਰਾਂ ਦੀ ਸੁਨੇਹਾ ਦੇਣ ਦੀ ਅਪੀਲ ਕੀਤੀ। ਐਤਵਾਰ ਨੂੰ ਐਸ਼,ਐਸ਼,ਪੀ ਵਰਿੰਦਰ ਸਿੰਘ ਬਰਾੜ ਦੇ ਨਿਰਦੇਸ਼ਾਂ ਤੇ ਡੀ,ਐਸਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਐਸ਼,ਐਚਓ ਨਿਧਾਨ ਸਿੰਘ, ਥਾਣਾ ਸਦਰ ਦੇ ਐੱਸ, ਐਚਓ ਕਿੱਕਰ ਸਿੰਘ ਸਮੇਤ ਵੱਖ-ਵੱਖ ਥਾਣਿਆਂ ਅਤੇ ਚੋਕੀਆ ਦੇ ਮੁਖੀ ਵੱਡੀ ਫੋਰਸ, ਜਿਸ ਵਿਚ ਗੋਆ ਆਰਮੀ ਪੁਲਿਸ ਦੀ ਟੀਮ ਵੀ ਸ਼ਾਮਲ ਸੀ ਸ਼ਹਿਰ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ।ਐਸ਼,ਐਸ਼,ਪੀ ਬਰਾੜ ਨੇ ਕਿਹਾ ਕਿ ਚੋਣਾਂ ਦੌਰਾਨ ਕਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ 'ਤੇ ਪੈਨੀ ਨਜ਼ਰ ਦੇ ਮਕਸਦ ਤਹਿਤ ਇਹ ਫਲੈਗ ਮਾਰਚ ਕੱਢਿਆ ਗਿਆ ਹੈ

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਪੰਜਾਬੀ ਕੈਲੀਗਰਾਫੀ ਵਿੱਚ ਬੱਚਿਆ ਦਾ ਸ਼ਾਨਦਾਰ ਪ੍ਰਦਰਸ਼ਨ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਬੀਤੇ ਦਿਨੀਂ ਸਵਾਮੀ ਰੂਪ ਚੰਦ ਜੈਨ ਸਕੂਲ   ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ ਵਿੱਚ ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਛੇਂਵੀ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੂਨੀਅਰ ਅਤੇ ਸੀਨੀਅਰ ਦੇ ਗਰੁੱਪ ਬਣਾ ਕੇ ਬੱਚਿਆਂ ਦੇ ਸੁਲੇਖ ਪੱਧਰ ਨੂੰ ਜਾਂਚਿਆ ਗਿਆ। ਜੂਨੀਅਰ ਗਰੁੱਪ ਵਿੱਚ ਤਿੰਨ ਅਤੇ ਸੀਨੀਅਰ ਗਰੁੱਪ ਵਿੱਚ ਤਿੰਨ ਬੱਚਿਆਂ ਨੂੰ ਜੇਤੂ ਕਢਿਆ ਗਿਆ। ਜੂਨੀਅਰ ਗਰੁੱਪ ਵਿਚੋਂ ਰਵਨੀਤ ਕੌਰ ਨੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਤਾਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਸੀਨੀਅਰ ਗਰੁੱਪ ਵਿੱਚ ਪੂਜਾ ਨੇ ਪਹਿਲਾ ਸਥਾਨ,ਅੰਸਿਕਾ ਨੇ ਦੂਜਾ ਅਤੇ ਰਿਤਿਕਾ ਤੇ ਜਸਲੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਦੀਆਂ ਸੁਲੇਖ ਰਚਨਾਵਾਂ ਵਿੱਚ ਅੱਖਰਾਂ ਦੀ ਸਹੀ ਬਨਾਵਟ ਅਤੇ ਮਾਤਰਾਵਾਂ ਦੀ ਪਰਖ ਨੂੰ ਖ਼ਾਸ ਧਿਆਨ ਵਿੱਚ ਰੱਖਿਆ ਗਿਆ। ਪ੍ਰਿੰਸੀਪਲ ਸ਼੍ਰੀ ਮਤੀ ਰਾਜਪਾਲ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਇਹ ਗੱਲ ਧਿਆਨ ਦਿਵਾਉਣ ਯੋਗ ਹੈ ਕਿ ਸਕੂਲ ਵਿੱਚ ਸੁੰਦਰ ਸੁਲੇਖ ਵਾਲੇ ਬੱਚਿਆਂ ਦੀ ਰਚਨਾ ਨੂੰ ਫਰੇਮਬੰਦ ਕਰਕੇ ਲਗਾਇਆ ਜਾਂਦਾ ਹੈ।

ਜਰਖੜ ਖੇਡਾਂ - 9ਵਾਂ ਓਲੰਪੀਅਨ ਪ੍ਰਿਥੀਪਾਲ ਹਾਕੀ ਟੂਰਨਾਮੈਂਟ ਸ਼ੁਰੂ, ਜੂਨੀਅਰ ਹਾਕੀ 'ਚ ਬਾਗੜੀਆਂ ਸੈਂਟਰ, ਸੀਨੀਅਰ 'ਚ ਰਾਮਪੁਰ ਤੇ ਕਿਲ੍ਹਾ ਰਾਏਪੁਰ ਵੱਲੋਂ ਜੇਤੂ ਸ਼ੁਰੂਆਤ

ਓਲੰਪੀਅਨ ਗੁਰਬਾਜ ਸਿੰਘ, ਬਾਬਾ ਭਿੰਦਾ ਤੇ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ ਮੁੱਖ ਮਹਿਮਾਨ ਵਜੋਂ ਪੁੱਜੇ

ਲੁਧਿਆਣਾ ਮਈ ( ਮਨਜਿੰਦਰ ਗਿੱਲ )—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਵੱਲੋਂ ਜਰਖੜ ਖੇਡਾਂ ਦੀ ਕੜੀ ਤਹਿਤ 9ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਅੱਜ ਜਰਖੜ ਸਟੇਡੀਅਮ ਦੇ ਐਸਟਰੋਟਰਫ ਬਲਾਕ 'ਤੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਹਾਕੀ ਪ੍ਰੇਮੀਆਂ ਨੇ ਇਸ ਭਰਵੇਂ ਇਕੱਠ ਦੌਰਾਨ ਇਸ ਹਾਕੀ ਫੈਸਟੀਵਲ ਦਾ ਉਦਘਾਟਨ ਓਲੰਪੀਅਨ ਗੁਰਬਾਜ ਸਿੰਘ ਨੇ ਗੋਲਾਂ 'ਚ ਹਾਕੀ ਹਿੱਟ ਲਾ ਕੇ ਕੀਤਾ ਜਦਕਿ ਉਦਘਾਟਨੀ ਸਮਾਰੋਹ ਦੇ ਰੀਬਨ ਕੱਟਣ ਦੀ ਰਸਮ ਕਾਰ ਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ ਤੇ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ, ਮੁੱਖ ਸੇਵਾਦਾਰ ਦੂਖ ਨਿਵਾਰਨ ਲੁਧਿਆਣਾ ਹੁਰਾਂ ਨੇ ਕੀਤੀ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਦਘਾਟਨੀ ਸਮਾਰੋਹ ਮੌਕੇ ਭੁੱਟਾ ਇੰਜੀਅਨੀਅਰ ਕਾਲਜ ਗਰੁੱਪ ਦੇ ਜ਼ਿੰਬਾਬਵੇ ਮੂਲ ਦੇ ਵਿਦਿਆਰਥੀਆਂ ਨੇ ਆਪਣਾ ਵਿਰਾਸਤੀ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਖੇਡੇ ਗਏ ਮੁੱਢਲੇ ਦੌਰ ਦੇ ਮੈਚਾਂ ਦੇ ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਤੇ ਯੰਗ ਕਲੱਬ ਓਟਾਲਾਂ ਨਿਰਧਾਰਤ ਸਮੇਂ ਤੱਕ ਬਰਾਬਰ ਖੇਡੇ। ਅਖ਼ੀਰ ਪੈਨਲਟੀ ਸਟ੍ਰੋਕਾਂ 'ਚ ਰਾਮਪੁਰ 11-10 ਨਾਲ ਜੇਤੂ ਰਿਹਾ। ਜੇਤੂ ਟੀਮ ਵੱਲੋਂ ਗੁਰਭੇਜ ਸਿੰਘ ਨੇ 27ਵੇਂ, 28ਵੇਂ ਤੇ 39ਵੇਂ ਮਿੰਟ 'ਚ ਗੋਲ ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟਰਿਕ ਜੋੜੀ। ਇਸ ਤੋਂ ਇਲਾਵਾ ਪ੍ਰੇਮ ਸਿੰਘ ਤੇ ਬ੍ਰਹਮਦੀਪ ਸਿੰਘ ਨੇ 1-1 ਗੋਲ ਕੀਤਾ। ਓਟਾਲਾਂ ਵੱਲੋਂ ਹਰਮਨਜੋਤ ਸਿੰਘ ਨੇ 23ਵੇਂ ਤੇ 24ਵੇਂ, ਬਲਵਿੰਦਰ ਸਿੰਘ ਜੱਗਾ ਨੇ 32ਵੇਂ, ਅਰਪਿੰਦਰਪਾਲ ਸਿੰਘ ਨੇ 33ਵੇਂ ਨਵਪ੍ਰੀਤ ਸਿੰਘ 38ਵੇਂ ਮਿੰਟ 'ਵ ਗੋਲ ਕੀਤੇ। ਅੱਜ ਦੇ ਦੂਸਰੇ ਸੀਨੀਅਰ ਵਰਗ ਦੇ ਮੈਚ 'ਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅਕਾਲਗੜ੍ਹ ਇਲੈਵਨ ਨੂੰ 7-8 ਨਾਲ ਹਰਾਇਆ। ਜਦਕਿ ਸਬ-ਜੂਨੀਅਰ ਵਰਗ 'ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਕਿਲ੍ਹਾ ਰਾਏਪੁਰ ਵਾਰੀਅਰਜ਼ ਨੂੰ 10-1 ਨਾਲ ਹਰਾਇਆ। ਸਬ-ਜੂਨੀਅਰ ਦੇ ਆਖ਼ਰੀ ਮੈਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਅਮਰਗੜ੍ਹ ਨੂੰ 3-2 ਨਾਲ ਹਰਾਇਆ। ਇਸ ਮੌਕੇ ਓਲੰਪੀਅਨ ਗੁਰਬਾਜ ਸਿੰਘ ਨੂੰ ਜਰਖੜ ਹਾਕੀ ਸੈਂਟਰ ਦੇ ਬੱਚਿਆਂ ਨੂੰ ਕੁਝ ਹਾਕੀ ਦੇ ਟਿਪਸ ਦਿੱਤੇ ਤੇ ਉਨ੍ਹਾਂ ਲਈ 10 ਕੰਪੋਜ਼ਿਟ ਹਾਕੀ ਸਟਿੱਕ ਦੇਣ ਦਾ ਐਲਾਨ ਕੀਤਾ। ਜਦਕਿ ਬਾਬਾ ਭਿੰਦਾ ਨੇ ਜਰਖੜ ਅਕੈਡਮੀ ਦੇ ਬੱਚਿਆਂ ਲਈ 2 ਏ.ਸੀ ਦੇਣ ਦੀ ਸੇਵਾ ਨਿਭਾਈ। ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਕਰਨਲ ਸੁਰਿੰਦਰ ਸਿੰਘ ਗਰੇਵਾਲ  ਕਿਲ੍ਹਾ ਰਾਏਪੁਰ, ਟੀ.ਐਸ. ਕੋਹਲੀ ਕਮਾਂਡੈਂਟ ਸੀਆਈਐਸਐਫ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਹਰਜੀਤ ਸਿੰਘ ਬਿਰਦੀ ਲੁਧਿ. ਬਾਈਸਾਈਕਲ ਕਲੱਬ, ਜਗਦੀਪ ਸਿੰਘ ਮਠਾੜੂ, ਚਰਨਜੀਤ ਸਿੰਘ ਪੰਨੂ, ਪ੍ਰੋ. ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਹਾਕੀ ਅਕੈਡਮੀ, ਸੰਦੀਪ ਸਿੰਘ ਪੰਧੇਰ, ਤੇਜਿੰਦਰ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ, ਅਜੀਤ ਸਿੰਘ ਲਾਦੀਆਂ, ਦਲਬੀਰ ਸਿੰਘ ਜਰਖੜ ਆਦਿ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਮੈਚ ਹਰ ਸ਼ਨੀਵਰ ਤੇ ਐਤਵਾਰ ਨੂੰ ਹੋਇਆ ਕਰਨਗੇ ਜਦਕਿ ਫਾਈਨਲ ਮੁਕਾਬਲਾ 2 ਜੂਨ ਨੂੰ ਖੇਡਿਆ ਜਾਏਗਾ।

ਸਵਰਗੀ ਜਗਜੀਤ ਸਿੰਘ ਭੰਡਾਰੀ ਦੀ ਯਾਦ 'ਚ ਅੱਖਾਂ ਦਾ ਕੈਂਪ, 520 ਮਰੀਜਾਂ ਦੀ ਜਾਂਚ

ਜਗਰਾਓਂ, ਮਈ ( ਮਨਜਿੰਦਰ ਗਿੱਲ )—ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਮੀਤ ਪ੍ਰਧਾਨ ਦੀਪਇੰਦਰ ਸਿੰਘ ਭੰਡਾਰੀ ਦੇ ਸਵਰਗੀ ਪਿਤਾ ਜਗਜੀਤ ਸਿੰਘ ਭੰਡਾਰੀ ਦੀ ਯਾਦ  ਚ ਅੱਖਾਂ ਦਾ ਮੁਫ਼ਤ ਕੈਂਪ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਲੰਮਿਆਂ ਵਾਲਾ ਬਾਗ਼ 'ਚ ਲਗਾਇਆ ਗਿਆ। ਜਿਸਦਾ ਉਦਘਾਟਨ ਕਰਦਿਆਂ ਸਾਬਕਾ ਵਿਧਾਇਕ ਐਸ. ਆਰ. ਕਲੇਰ ਅਤੇ ਭਾਗ ਸਿੰਘ ਮੱਲ੍ਹਾ ਨੇ ਕਿਹਾ ਕਿ ਆਪਣੇ ਬਜ਼ੁਰਗਾਂ ਦੀ ਬਰਸੀ ਮੌਕੇ ਸਮਾਜ ਸੇਵਾ ਤੇ ਲੋੜਵੰਦਾਂ ਦੀ ਮਦਦ ਲਈ ਕੈਂਪ ਲਗਾਉਣ ਅਤਿ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਜ਼ਮਾਨੇ ਵਿਚ ਦਿਨ ਬ ਦਿਨ ਮਹਿੰਗਾ ਹੁੰਦਾ ਜਾ ਰਿਹਾ ਇਲਾਜ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੀ ਡਾਕਟਰਾਂ ਦੀ ਟੀਮ ਵੱਲੋਂ 520 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ 71 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ 350 ਮਰੀਜ਼ਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਲੋਕ ਸੇਵਾ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਜ ਕੁਮਾਰ ਗਰਗ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਖ਼ਜ਼ਾਨਚੀ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਵਿਨੋਦ ਬਾਂਸਲ, ਪੀ ਆਰ ਓ ਕੁਲਭੂਸ਼ਨ ਗੁਪਤਾ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਖ਼ਾਲਸਾ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਭਾਗ ਸਿੰਘ ਮੱਲ੍ਹਾ, ਬਾਬਾ ਮੋਹਣ ਸਿੰਘ ਸੱਗੂ, ਕਮਲਜੀਤ ਸਿੰਘ ਮੱਲ੍ਹਾ, ਹਰਸੁਰਿੰਦਰ ਸਿੰਘ ਗਿੱਲ, ਦੀਪਇੰਦਰ ਭੰਡਾਰੀ, ਕੈਪਟਨ ਨਰੇਸ਼ ਵਰਮਾ, ਕੌਂਸਲਰ ਸਤੀਸ਼ ਪੱਪੂ, ਦਵਿੰਦਰਜੀਤ ਸਿੰਘ ਸਿੱਧੂ, ਅਸ਼ਵਨੀ ਕੁਮਾਰ ਬੱਲੂ, ਜਸਵਿੰਦਰ ਸਿੰਘ ਗਿੱਲ ਚੀਮਨਾ, ਈਓ ਅਮਰਿੰਦਰ ਸਿੰਘ, ਇੰਸਪੈਕਟਰ ਮਨੋਹਰ ਲਾਲ, ਸਮਾਜ ਸੇਵੀ ਰਾਜਿੰਦਰ ਜੈਨ ਅਤੇ ਬੈਂਕ ਮੈਨੇਜਰ ਨਰਿੰਦਰ ਕੋਚਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਸਰਜੀਵਨ ਗੁਪਤਾ, ਡਾ: ਬੀ ਬੀ ਬਾਂਸਲ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਮੋਤੀ ਸਾਗਰ, ਨਰੇਸ਼ ਸ਼ਰਮਾ, ਮਦਨ ਮੋਹਨ ਬੈਂਬੀ, ਰਾਜੀਵ ਗੁਪਤਾ, ਜਸਵੰਤ ਸਿੰਘ, ਸੰਜੇ ਬਾਂਸਲ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਉਬਰਾਏ, ਪ੍ਰਸ਼ੋਤਮ ਅਗਰਵਾਲ, ਜਗਦੀਪ ਸਿੰਘ, ਡਾ: ਨਰਿੰਦਰ ਸਿੰਘ, ਹਰਵਿੰਦਰ ਸਿੰਘ ਚਾਵਲਾ ਸਮੇਤ ਸਮੂਹ ਸੁਸਾਇਟੀ ਮੈਂਬਰ ਹਾਜ਼ਰ ਸਨ।

ਟੀਟੂ ਬਾਣੀਏ ਨੇ ਕੂੜੇ ਦੇ ਢੇਰ ਨੇੜੇ ਨੱਚ ਕੇ ਭੰਡੀ ਸਰਕਾਰ

ਲੁਧਿਆਣਾ,  ਮਈ  ਲੁਧਿਆਣਾ ਤੋਂ ਚੋਣ ਮੈਦਾਨ ਵਿਚ ਉਤਰੇ ਆਜ਼ਾਦ ਉਮੀਦਵਾਰ ਟੀਟੂ ਬਾਣੀਏ ਨੇ ਇੱਥੇ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ’ਤੇ ਭੰਗੜਾ ਪਾ ਕੇ ਸਰਕਾਰ ਖ਼ਿਲਾਫ਼ ਵਿਅੰਗ ਕੱਸਣ ਦੀ ਕੋਸ਼ਿਸ਼ ਕੀਤੀ। ਟੀਟੂ ਬਾਣੀਆ ਹਰ ਵਾਰ ਕਿਸੇ ਨਾ ਕਿਸੇ ਨਵੇਂ ਤਰੀਕੇ ਨਾਲ ਚੋਣ ਪ੍ਰਚਾਰ ਕਰਦਾ ਹੈ। ਇਸ ਵਾਰ ਉਸ ਨੇ ਮੁੱਲਾਂਪੁਰ ਵਿਚ ਲੱਗੇ ਕੂੜੇ ਦੇ ਢੇਰਾਂ ’ਤੇ ਢੋਲ ਤੇ ਚਿਮਟੇ ਲੈ ਕੇ ਭੰਗੜਾ ਪਾਇਆ। ਨਾਮਜ਼ਦਗੀ ਵੇਲੇ ਖਸਖਸ ਦਾ ਹਾਰ ਪਾ ਕੇ ਆਏ ਤੇ ਚੋਣ ਪ੍ਰਚਾਰ ਦੇ ਖ਼ਰਚੇ ਲਈ ਆਪਣਾ ਮੋਟਰਸਾਈਕਲ ਤੇ ਹੋਰ ਸਾਮਾਨ ਨਿਲਾਮ ਕਰਨ ਵਾਲੇ ਆਜ਼ਾਦ ਉਮੀਦਵਾਰ ਟੀਟੂ ਬਾਣੀਏ ਨੇ ਐਤਵਾਰ ਨੂੰ ਰਾਏਕੋਟ ਨੇੜੇ ਦਾਣਾ ਮੰਡੀ ਮੁੱਲਾਂਪੁਰ ਵਿਚ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਖ਼ਿਲਾਫ਼ ਨਿਵੇਕਲੇ ਢੰਗ ਨਾਲ ਪ੍ਰਦਰਸ਼ਨ ਕੀਤਾ। ਟੀਟੂ ਬਾਣੀਆ ਸਵੇਰੇ 11 ਵਜੇ ਦੇ ਕਰੀਬ ਆਪਣੀ ਪ੍ਰਚਾਰ ਵੈਨ ਤੇ ਭੰਗੜਾ ਪਾਉਣ ਵਾਲੀ ਟੀਮ ਨੂੰ ਨਾਲ ਲੈ ਕੇ ਮੁੱਲਾਂਪੁਰ ਨੇੜੇ ਕੂੜੇ ਵਾਲੀ ਥਾਂ ’ਤੇ ਪੁੱਜਿਆ ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੋਂ ਲੰਘਣ ਵਾਲੇ ਲੋਕ ਖੜ੍ਹੇ ਹੋ ਕੇ ਉਸ ਨੂੰ ਵੇਖਣ ਲੱਗ ਪਏ। ਜਿਵੇਂ ਹੀ ਉੱਥੇ ਕੁਝ ਲੋਕ ਇਕੱਠੇ ਹੋ ਗਏ ਤਾਂ ਟੀਟੂ ਬਾਣੀਏ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟੀਟੂ ਬਾਣੀਆ ਨੇ ਕਿਹਾ ਕਿ ਇਸ ਥਾਂ ’ਤੇ ਲੰਮੇ ਸਮੇਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਕੂੜਾ ਚੁਕਾਉਣ ਵਿਚ ਮੁੱਲਾਂਪੁਰ ਦੀ ਨਗਰ ਕੌਂਸਲ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਉਹ ਚੋਣ ਜਿੱਤਦੇ ਹਨ ਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦਿਨਾਂ ਵਿਚ ਹੀ ਦੂਰ ਕਰ ਦੇਣਗੇ।

ਸਾਬਾਕਾ ਵਿਧਾਇਕ ਕਲੇਰ ਦੀ ਸਖਤ ਮਿਹਨਤ ਨਾਲ ਇਲਾਕੇ 'ਚ ਗਰੇਵਾਲ ਨੂੰ ਪਿੰਡਾਂ ਵਿੱਚੌ ਮਿਲ ਰਿਹਾ ਭਰਵਾਂ ਹੰੁਗਾਰਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਗਠਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਪਿੰਡ ਗਾਲਿਬ ਕਲਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੰੁਚੇ।ਇਸ ਸਮੇ ਗਰੇਵਾਲ ਨੇ ਵੱਡੀ ਗਿਣਤੀ ਵਿਚ ਪਹੰੁਚੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬਾ ਦਾ ਵਿਕਾਸ ਤਾਂ ਕੀ ਕਰਨਾ ਸੀ ਸਗੋ ਅਕਾਲੀ-ਭਾਜਪਾ ਸਰਕਾਰ ਮੌਕੇ ਲੋਕਾਂ ਦੀ ਸਹੂਲਾ ਲਈ ਬਣਾਏ ਸੇਵਾ ਕੇਂਦਰ ਬੰਦ ਕਰਕੇ ਲੋਕਾਂ ਨੂੰ ਮਿਲ ਰਹੀ ਸਹੂਲਤ ਬੰਦ ਕਰ ਦਿਤੀ ਨਾਲ ਹੀ ਸੇਵਾ ਕੇਂਦਰ ਵਿਚ ਨੌਕਰੀਆਂ ਕਰ ਰਹੇ ਸੈਂਕੜੇ ਨੌਜਵਾਨ ਵੀ ਬੇਰਜ਼ਗਾਰ ਕਰ ਦਿੱਤੇ।ਗਰੇਵਾਲ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤਗੇ ਕਿਹਾ ਕਿ ਪੀ.ਡੀ.ਏ ਪਾਰਟੀ ਦਾ ਉਮੀਦਵਾਰ ਵੋਟਾਂ ਲੈਣ ਸਮੇ ਹਲਕੇ ਵਿਚ ਆਉਦਾ ਹੈ ।ਇਸ ਲਈ ਸਾਬਾਕਾ ਵਿਧਾਇਕ ਐਸ.ਆਰ.ਕਲੇਰ ਨੇ ਕਿਹਾ ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਉਸੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੱਡੀ ਲੀਡ ਨਾਲ ਜਿੱਤਾਉ ਤਾਂ ਤੁਹਾਡੀਆਂ ਮੁਸ਼ਕਿਲਾਂ ਨੂੰ ਸਾਂਸਦ ਵਿਚ ਉਠਾ ਸਕਣ।ਇਸ ਸਮੇ ਸਾਬਕਾ ਚੇਅਰਮੈਨ ਕੰਵਲਜੀਤ ਸ਼ਿੰਘ ਮੱਲ੍ਹਾ,ਸਰਪੰਚ ਸ਼ਿਵਰਾਜ ਸਿੰਘ,ਸਾਬਕਾ ਸਰਪੰਚ ਨਿਰਮਲ ਸਿੰਘ,ਸਰਤਾਜ ਸਿੰਘ ਗਾਲਿਬ ਰਣ ਸਿੰਘ, ਸਾਬਕਾ ਜਿਲ੍ਹਾ ਪ੍ਰਸ਼ਿਦ ਪ੍ਰਿਤਪਾਲ ਸਿੰਘ,ਸਾਬਾਕਾ ਸਰਪੰਚ ਬਲਦੇਵ ਸਿੰਘ,ਮਨਦੀਪ ਸਿੰਘ ਬਿੱਟੂ,ਜਸਵੰਤ ਸਿੰਘ ਗਰੇਵਾਲ.ਗੁਰਦੇਵ ਸਿੰਘ,ਾਦਿ ਹਾਜ਼

ਅਕਾਲੀ-ਭਾਜਪਾ ਦੇ ਲੁਧਿਆਣਾ ਤੋ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਫਹਿਤਗੜ੍ਹ ਸਿਵੀਆਂ ਵਿੱਚ ਚੋਣ ਪ੍ਰਚਾਰ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁੀਧਆਣਾ ਲੋਕ ਸਭਾ ਤੋ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਪਿੰਡ ਫਹਿਤਗੜ੍ਹ ਸਿਵੀਆਂ ਪਹੰੁਚੇ।ਇਸ ਸਮੇ ਸਾਬਾਕਾ ਵਿਧਾਇਕ ਐਸ.ਆਰ.ਕਲੇਰ ਨੇ ਆਖਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਸਮੇ ਪੂਰੇ ਇਲਾਕੇ ਵਿੱਚ ਹੋਏ ਵਿਕਾਸ ਕਾਰਜਾਂ ਦੀ ਬਦੌਲਾ 19 ਮਈ ਨੂੰ ਹੋ ਰਹੀਆਂ ਚੋਣਾਂ ਵੀ ਸੂਝਵਾਨ ਵੋਟਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਇਲਾਕੇ ਵਿਚੌ ਲੀਡ ਦਿਵਾਉਣਗੇ।ਇਸ ਸਮੇ ਗਰੇਵਾਲ ਨੇ ਕਿਹਾ ਪੀ.ਡੀ,ਏ ਦਾ ਉਮੀਦਾਵਾਰ ਬੈਂਸ ਕਾਂਗਰਸੀ ਨਾਲ ਰਲ ਹੋਇਆ ਹੈ।ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਝਾੜੂ ਦੇ ਹੁਣ ਚਾਰ ਟੋਟੋ ਹੋ ਚੱਕੇ ਹਨ ਇਹ ਝਾੜੂ ਹਮੇਸ਼ਾ ਲਈ ਖਿਲਰ ਚੱੁਕਾ ਹੈ ।ਇਸ ਸਮੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਗੁਰਚਰਨ ਸਿੰਘ ਗਰੇਵਾਲ,ਸਰਪੰਚ ਏਕਮ ਸਿੰਘ,ਸਰਪੰਚ ਜਗਵਿੰਦਰ ਸਿੰਘ,ਦੀਦਾਰ ਸਿੰਘ ਮਲਕ,ਭੋਲਾ ਸਿਵੀਆਂ,ਮਿੱਠਾ ਸਿੰਘ,ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।