You are here

ਲੁਧਿਆਣਾ

ਕੈਪਟਨ ਵੱਲੋਂ ਬੇਅਦਬੀ ਤੋਂ ਬਾਅਦ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਪੀੜਤਾਂ ਦੀ ਯਾਦ 'ਚ ਬਰਗਾੜੀ 'ਚ ਯਾਦਗਾਰ ਬਣਾਉਣ ਦਾ ਐਲਾਨ

 ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨੂੰ ਲੋਕ ਨਾ ਤਾਂ ਭੁੱਲੇ ਹਨ ਅਤੇ ਨਾ ਹੀ ਭੁੱਲ ਸਕਦੇ ਹਨ - ਕੈਪਟਨ

ਲੁਧਿਆਣਾ, ਮਈ ( ਮਨਜਿੰਦਰ ਗਿੱਲ )—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਵਿਖਾਵਾ ਕਰਦੇ ਵਿਅਕਤੀਆਂ 'ਤੇ ਪੁਲਿਸ ਵੱਲੋਂ ਬਿਨਾਂ ਭੜਕਾਹਟ ਗੋਲੀ ਚਲਾਉਣ ਕਾਰਨ ਮਾਰੇ ਗਏ ਜਾਂ ਜ਼ਖ਼ਮੀ ਹੋਣ ਵਾਲਿਆਂ ਦੀ ਯਾਦ ਵਿੱਚ ਬਰਗਾੜੀ ਵਿੱਚ ਜਾਂ ਨੇੜੇ-ਤੇੜੇ ਇਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਰਗਾੜੀ ਅਤੇ ਬੇਅਦਬੀ ਦੇ ਹੋਰ ਮਾਮਲਿਆਂ ਨੂੰ ਬੀਤੇ ਦੀ ਗੱਲ ਹੋਣ ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਨਾ ਹੀ ਭੁੱਲੇ ਹਨ ਅਤੇ ਨਾ ਹੀ ਕਦੀ ਭੁੱਲਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਨੂੰ ਇਹ ਸੁਝਾਅ ਦੇਣ ਵਾਸਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 500 ਸਾਲਾਂ ਦੌਰਾਨ ਆਪਣੇ ਕਿਸੇ ਵੀ ਮੈਂਬਰ ਵੱਲੋਂ ਦਿੱਤੇ ਗਏ ਬਲਿਦਾਨ ਨੂੰ ਨਹੀਂ ਭੁੱਲਿਆ ਅਤੇ ਉਹ ਇਸ ਨੂੰ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ 93 ਸਾਲ ਉਮਰ ਹੋਣ ਦੇ ਬਾਵਜੂਦ ਬਾਦਲ ਇਸ ਸੱਚਾਈ ਨੂੰ ਨਹੀਂ ਜਾਣ ਸਕਿਆ ਜਿਸ ਵਾਸਤੇ ਉਸ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਾਪਰੀਆਂ ਘਟਨਾਵਾਂ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਜਾਂ ਦੋ ਨਹੀਂ ਸਗੋਂ 58 ਗੁਰੂ ਗ੍ਰੰਥ ਸਾਹਿਬਾਨ ਦੀ ਬੇਅਦਬੀ ਹੋਈ ਹੈ। ਇਸ ਤੋਂ ਇਲਾਵਾ ਅਨੇਕਾਂ ਗੁਟਕਾ ਸਾਹਿਬ, ਭਾਗਵਦ ਗੀਤਾ, ਬਾਈਬਲ ਅਤੇ ਕੁਰਾਨ ਦੀ ਬੇਅਦਬੀ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਨੱਕ ਹੇਠ ਬੇਅਦਬੀ ਦੇ ਵਿਰੁੱਧ ਸ਼ਾਂਤੀਪੂਰਨ ਵਿਰੋਧ ਦੌਰਾਨ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਮਹੀਨਿਆਂ ਦੌਰਾਨ ਬਰਗਾੜੀ ਵਿੱਚ ਜੋ ਵੀ ਕੁਝ ਵਾਪਰਿਆ, ਉਸ ਨੂੰ ਪੰਜਾਬ ਕਦੀ ਵੀ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਜਾਣਕਾਰੀ ਤੋਂ ਬਿਨਾਂ ਗੋਲੀਬਾਰੀ ਹੋ ਹੀ ਨਹੀਂ ਸੀ ਸਕਦੀ। ਮੁੱਖ ਮੰਤਰੀ ਨੇ ਉਸ ਵੇਲੇ ਨੂੰ ਚੇਤੇ ਕਰਦਿਆਂ ਕਿਹਾ ਕਿ ਪ੍ਰਭਾਵਿਤ ਹੋਏ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਵੇਂ ਪੁਲੀਸ ਦਾ ਐਸ.ਪੀ. ਇਕਦਮ ਆਇਆ ਅਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਅਤੇ ਪੁਲੀਸ ਨੇ ਭੱਜ ਰਹੇ ਲੋਕਾਂ 'ਤੇ ਗੋਲੀ ਚਲਾਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਦਾ ਇਹ ਕੋਈ ਢੰਗ ਨਹੀਂ ਹੈ ਅਤੇ ਜੇਕਰ ਗੋਲੀ ਚਲਾਉਣ ਦੀ ਲੋੜ ਪੈਦਾ ਹੋਈ ਸੀ ਤਾਂ ਇਹ ਇਕ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪੁਲੀਸ ਦੀ ਛੋਟੀ ਟੁਕੜੀ ਵੱਲੋਂ ਅਜਿਹਾ ਕੀਤਾ ਜਾਣਾ ਸੀ ਕਿਉਂ ਜੋ ਮੈਜਿਸਟ੍ਰੇਟ ਸਥਿਤੀ ਦਾ ਪਤਾ ਲਾਉਂਦਾ ਅਤੇ ਗੜਬੜ ਦੇ ਖਦਸ਼ੇ ਦੇ ਸੰਦਰਭ ਵਿੱਚ ਇਕ ਵਿਅਕਤੀ 'ਤੇ ਇਕ ਗੋਲੀ ਚਲਾਉਣ ਹੁਕਮ ਦਿੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਅਤੇ ਹੋਰ ਅਕਾਲੀ ਲੀਡਰ ਇਹ ਭਲੀ ਭਾਂਤ ਜਾਣਦੇ ਹਨ ਕਿ ਕੀ ਗਲਤ ਵਾਪਰਿਆ ਅਤੇ ਲੋਕ ਨਾ ਤਾਂ ਇਸ ਨੂੰ ਭੁੱਲੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸ ਲਈ ਅਕਾਲੀਆਂ ਨੂੰ ਮੁਆਫ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਵੋਟਾਂ ਲਈ ਬੁਖਲਾਏ ਹੋਏ ਅਕਾਲੀ ਇਧਰ-ਉਧਰ ਭੱਜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੋ ਕੁਝ ਇੱਥੇ ਵਾਪਰਿਆ, ਪੰਜਾਬ ਉਸ ਨੂੰ ਕਦੇ ਵੀ ਭੁੱਲੇਗਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਥਾਨਕ ਵਾਸੀਆਂ ਦੀ ਇਕ ਕਮੇਟੀ ਕਾਇਮ ਕਰਨਗੇ ਜੋ ਇਹ ਫੈਸਲਾ ਲਵੇਗੀ ਕਿ ਉਹ ਕਿਹੋ ਜਿਹੀ ਯਾਦਗਾਰ ਬਣਾਉਣਾ ਚਾਹੁੰਦੇ ਹਨ ਅਤੇ ਸਰਕਾਰ ਵੱਲੋਂ ਅਕਾਲੀਆਂ ਦੇ ਘਿਨਾਉਣੇ ਕਾਰੇ ਦਾ ਸ਼ਿਕਾਰ ਹੋਏ ਪੀੜਤਾਂ ਦੀ ਯਾਦਗਾਰ ਉਸ ਤਰ੍ਹਾਂ ਦੀ ਬਣਾਈ ਜਾਵੇਗੀ।

ਰਾਹੁਲ ਵੱਲੋਂ ਬਰਗਾੜੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ

ਰੁਜ਼ਗਾਰ ਨੂੰ ਹੁਲਾਰਾ ਦੇਣ ਅਤੇ ਚੀਨ ਨੂੰ ਚੁਣੌਤੀ ਦੇਣ ਲਈ ਲੁਧਿਆਣਾ ਦੇ ਉਦਯੋਗ ਦੀ ਮੁੜ ਸੁਰਜੀਤੀ ਦਾ ਵਾਅਦਾ

ਲੁਧਿਆਣਾ, ਮਈ (ਮਨਜਿੰਦਰ ਗਿੱਲ)—ਬੇਅਦਬੀ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ 'ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜੁਰਮ ਕਰਨ ਵਾਲਿਆਂ ਅਤੇ ਇਸ ਤੋਂ ਬਾਅਦ ਪੁਲੀਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿੱਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹੱਕਦਾਰ ਨਹੀਂ ਹਨ। ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਸਮਰਥਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ। ਪਿਛਲੇ 70 ਸਾਲ ਦੌਰਾਨ ਕੋਈ ਵੀ ਵਿਕਾਸ ਨਾ ਹੋਣ ਅਤੇ ਉਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਜਾਗਣ ਸਬੰਧੀ ਮੋਦੀ ਦੇ ਦਾਅਵੇ ਨੂੰ ਰਾਹੁਲ ਗਾਂਧੀ ਨੇ ਬੁਰੀ ਤਰ੍ਹਾਂ ਲਤਾੜਿਆ। ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਉਨ੍ਹਾਂ ਦੁਆਰਾ ਹੀ ਦੇਸ਼ ਨੂੰ ਚਲਾ ਸਕਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਮੋਦੀ ਨੂੰ ਪੁਛਿਆ,''ਉਦੋਂ ਤੁਸੀਂ ਕਿੱਥੇ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ?'' ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਦੇਸ਼ ਦੇ ਵਿਕਾਸ ਲਈ ਜਾਤ, ਧਰਮ, ਭਾਈਚਾਰੇ ਦੀ ਥਾਂ ਹਰੇਕ ਭਾਰਤੀ ਨੂੰ ਆਪਣੇ ਨਾਲ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ। ਰੁਜ਼ਗਾਰ ਉਤਪਤੀ ਅਤੇ ਕਿਸਾਨਾਂ ਦੀ ਭਲਾਈ ਕਾਂਗਰਸ ਪਾਰਟੀ ਦੀਆਂ ਮੁੱਖ ਤਰਜੀਹਾਂ ਹੋਣ ਦੀ ਗੱਲ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ' ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ', 'ਮੇਕ ਇਨ ਇੰਡੀਆ' ਦਾ ਅਨਿੱਖਵਾਂ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਤੋਂ ਬਿਨਾਂ ਰੁਜ਼ਗਾਰ ਉਤਪਤੀ ਵਿੱਚ ਵੀ ਸਫ਼ਲਤਾ ਨਹੀਂ ਮਿਲ ਸਕਦੀ। ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਦਾ ਵਾਅਦਾ ਅਤੇ ਕਿਸਾਨਾਂ ਲਈ ਵੱਖਰੇ ਬਜਟ ਦਾ ਵਾਅਦਾ ਕਰਦੇ ਹੋਏ ਰਾਹੁਲ ਗਾਂਧੀ ਨੇ 'ਨਿਆਏ' ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਕੇਵਲ ਸਾਰੇ ਮੋਰਚਿਆਂ 'ਤੇ ਅਸਫਲ ਹੋ ਚੁੱਕੀ ਹੈ ਸਗੋਂ ਇਸ ਨੇ ਮੁੱਠੀ ਭਰ ਅਮੀਰ ਉਦਯੋਗਪਤੀਆਂ ਦੀ ਮਦਦ ਲਈ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਚੋਰੀ ਕੀਤਾ ਹੈ। ਇਨ੍ਹਾਂ ਮੁੱਠੀ ਭਰ ਅਮੀਰ ਉਦਯੋਗਪਤੀਆਂ ਵਿੱਚੋਂ ਕੁਝ ਤਾਂ ਦੇਸ਼ ਛੱਡ ਕੇ ਹੀ ਭੱਜ ਗਏ ਹਨ  ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਈ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਨਹੀਂ ਤਾੜਿਆ ਗਿਆ। ਮੋਦੀ ਦੇ 'ਅੱਛੇ ਦਿਨਾਂ ਦੇ ਵਾਅਦਿਆਂ' 'ਤੇ ਸਵਾਲ ਖੜ੍ਹੇ ਕਰਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਪੰਜ ਸਾਲ ਬਾਅਦ ਮੋਦੀ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਰ ਰਿਹਾ। ਉਹ ਨੌਕਰੀਆਂ, ਹਰੇਕ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਅਦਿਆਂ ਰਾਹੀਂ ਸੱਤਾ ਵਿੱਚ ਆਇਆ ਸੀ ਪਰ ਇਸ ਸਬੰਧ ਵਿੱਚ ਉਸ ਨੇ ਕੁਝ ਵੀ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀਆਂ ਅਗਾਂਹਵਧੂ ਆਰਥਿਕ ਨੀਤੀਆਂ ਦਾ ਮਜ਼ਾਕ ਬਣਾਉਣ ਵਾਲਾ ਮੋਦੀ ਪੰਜ ਸਾਲਾਂ ਵਿੱਚ ਹੀ ਇਕ ਲਤੀਫਾ ਬਣ ਗਿਆ ਹੈ। ਉਸ ਨੇ ਝੂਠ ਬੋਲ ਕੇ ਅਤੇ ਧੋਖੇ ਦੇ ਨਾਲ ਦੇਸ਼ ਨੂੰ ਛਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੂੰ 'ਨਿਆਏ' ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ। 'ਨਿਆਏ' ਦੇ ਲਈ ਕੋਈ ਵੀ ਫੰਡ ਨਾ ਹੋਣ ਦੇ ਮੋਦੀ ਦੇ ਦਾਅਵੇ ਦੇ ਉਲਟ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਨਿਲ ਅੰਬਾਨੀ, ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ, ਚੌਕਸੀ ਆਦਿ ਵਰਗੇ ਚੋਰਾਂ ਕੋਲੋਂ ਧਨ ਵਾਪਸ ਲਿਆਵੇਗੀ। ਕਾਂਗਰਸ ਪ੍ਰਧਾਨ ਨੇ ਰਾਫੇਲ ਸੌਦਾ ਅਤੇ ਇਸ ਉਪਰ ਬਹਿਸ ਲਈ ਉਨ੍ਹਾਂ ਦੀ ਚੁਣੌਤੀ ਨਾ ਕਬੂਲਣ ਸਮੇਤ ਨੋਟਬੰਦੀ ਵਰਗੇ ਵਿੱਤੀ ਪਾਗਲਪਨ ਜਿਹੇ ਮੁੱਦਿਆਂ 'ਤੇ ਮੋਦੀ ਨੂੰ ਆੜੇ ਹੱਥੀਂ ਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਿਹਾ ਕਰਨ ਤੋਂ ਭੈਅ ਖਾਂਦੇ ਹਨ ਕਿਉਂਕਿ 15 ਮਿੰਟ ਦੀ ਬਹਿਸ ਕਰਨ ਤੋਂ ਬਾਅਦ ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ। ਕਾਂਗਰਸੀ ਪ੍ਰਧਾਨ ਨੇ ਕਿਹਾ ਕਿ ਯੋਜਨਾਬੱਧ ਸਵਾਲਾਂ ਦੇ ਤਿਆਰ ਕੀਤੇ ਜਵਾਬ ਨਾਲ ਪਹਿਲਾਂ ਹੀ ਲਿਖੀਆਂ ਮੀਡੀਆ ਇੰਟਰਵਿਊ 'ਤੇ ਮੋਦੀ ਦੇ ਚਿਹਰੇ 'ਤੇ ਡਰ ਦਿਸਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ 'ਨਿੱਜੀ' ਇੰਟਰਵਿਊ ਦੀ ਖਿੱਲੀ ਉਡਾਈ ਜਿਸ ਵਿੱਚ ਉਹ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਦੇ ਹਨ ਜਿਵੇਂ ਉਨ੍ਹਾਂ ਨੇ ਅੰਬ ਕਿਵੇਂ ਖਾਧੇ ਅਤੇ ਉਹ ਆਪਣੇ ਅਟੈਚੀ ਵਿੱਚ ਕੱਪੜੇ ਕਿਵੇਂ ਫਿੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਮਕਸਦ ਕਾਲਾ ਧਨ ਖਤਮ ਕਰਨਾ ਨਹੀਂ ਸੀ ਸਗੋਂ ਲੁਧਿਆਣਾ ਅਤੇ ਹੋਰ ਥਾਵਾਂ 'ਤੇ ਛੋਟੀ ਅਤੇ ਮੱਧਮ ਦਰਜੇ ਦੀ ਸਨਅਤ ਨੂੰ ਤਬਾਹ ਕਰਨਾ ਸੀ। ਮੋਦੀ ਵੱਲੋਂ ਉਨ੍ਹਾਂ ਦੇ ਪਰਿਵਾਰ (ਨਹਿਰੂ-ਗਾਂਧੀ) ਉਪਰ ਨਿੱਜੀ ਹਮਲੇ ਕਰਨ 'ਤੇ ਸਖ਼ਤ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਅਤੇ ਉਹ ਸਿਰਫ ਬੋਲਣ ਲਈ ਹੀ ਬੋਲ ਰਹੇ ਹਨ। ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਦੀ ਨਫ਼ਰਤ ਦਾ ਮੁਕਾਬਲਾ ਪਿਆਰ ਨਾਲ ਕਰਾਂਗਾ ਕਿਉਂ ਜੋ ਇਹ ਸਾਡੇ ਡੀ.ਐਨ.ਏ. ਵਿੱਚ ਹੈ ਅਤੇ ਇਹ ਮੈਂ ਪੰਜਾਬ ਦੇ ਲੋਕਾਂ ਤੋਂ ਸਿੱਖਿਆ ਅਤੇ ਇਹੋ ਸੰਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ।'' ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਉਪਰ ਇਹ ਫੈਸਲਾ ਛੱਡਦਿਆਂ ਕਿਹਾ ਕਿ ਕੀ ਉਹ ਮੌਜੂਦਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਜੋ ਅਕਾਲੀਆਂ ਵਾਲੀ ਸੋਚ ਰੱਖਦਾ ਹੈ ਅਤੇ ਲੋਕਾਂ ਦਾ ਧੁਰਵੀਕਰਨ ਕਰਕੇ ਮੁਲਕ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਖੇਰੂੰ-ਖੇਰੂੰ ਕਰਨ 'ਤੇ ਤੁਲਿਆ ਹੋਇਆ ਜਾਂ ਫਿਰ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਜੋ ਹਰ ਵੱਖ-ਵੱਖ ਧਰਮਾਂ ਅਤੇ ਜਾਤ ਦੇ ਲੋਕਾਂ ਦਾ ਭਾਰਤੀਆਂ ਵਜੋਂ ਸਤਿਕਾਰ ਕਰੇ। ਮੁੱਖ ਮੰਤਰੀ ਨੇ ਪੰਜਾਬ ਦੀ ਆਰਥਿਕਤਾ ਦਾ ਭੱਠਾ ਬਿਠਾਉਣ ਲਈ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ ਜਦਕਿ ਉਨ੍ਹਾਂ ਦੀ ਸਰਕਾਰ ਸੀਮਿਤ ਵਸੀਲਿਆਂ ਦੇ ਬਾਵਜੂਦ ਵਿੱਤੀ ਸਥਿਤੀ ਨੂੰ ਮੁੜ ਮਜ਼ੂਬਤ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਚਾਲੂ ਕੀਤੀ ਅਤੇ ਪੰਜਾਬ ਇਕੋ-ਇਕ ਸੂਬਾ ਹੈ ਜਿੱਥੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਆਖਿਆ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਦਾ ਇਕਮਾਤਰ ਹੱਲ ਐਮ.ਐਸ. ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਹੂ-ਬ-ਹੂ ਲਾਗੂ ਕਰਨਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸਨਅਤ ਦੀ ਸੁਰਜੀਤੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਦੇ ਸਾਰੇ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਪੰਜਾਬ ਦੀ ਸਨਅਤ ਨੂੰ ਮੁੜ ਪੈਰਾਂ-ਸਿਰ ਕਰਨ ਲਈ ਮਦਦ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੱਡਾ ਹੁਲਾਰਾ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੰਜਾਬ ਅਤੇ ਮੁਲਕ ਦਾ ਭਵਿੱਖ ਤੈਅ ਕਰਨਾ ਹੈ ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ 'ਪਾਖੰਡੀ' ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਸਰਕਾਰ ਵੱਲੋਂ ਨਿਵੇਸ਼ ਜਾਰੀ ਰੱਖਿਆ ਜਾਵੇਗਾ।

ਬਿੱਟੂ ਦੇ ਹੱਕ ਵਿੱਚ ਕਾਂਗਰਸੀ ਵਰਕਰਾਂ ਨਾਲ ਕੀਤੀ ਭਰਵੀ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕਾ ਸਭਾ ਹਲਕਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਮੈਦਾਨ ਵਿਚ ਨਿੱਤਰੇ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਕੋਠੇ ਸ਼ੇਰ ਜੰਗ ਚ ਸਕੱਤਰ ਇੰਡੀਅਨ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾਂ.ਹਰਿੰਦਰ ਕੌਰ ਗਿੱਲ ਇਕ ਭਰਵੀ ਮੀਟਿੰਗ ਕੀਤੀ ਗਈ ਇਸ ਮੌਕੇ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੀ ਮੌਜੂਦ ਸਨ। ਇਸ ਸਮੇ ਡਾ.ਹਰਜਿੰਦਰ ਕੌਰ ਗਿੱਲ ਨੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ 19 ਮਈ ਨੂੰ ਬਿੱਟੂ ਦੇ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾਕੇ ਵੱਡੀ ਲੀਡ ਨਾਲ ਸਫਲ ਬਣਾਉ।ਇਸ ਸਮੇ ਜਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋ ਆਯੋਜਿਤ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਪਿੰਡ ਗਾਲਿਬ ਰਣ ਸਿੰਘ ਤੋ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ 'ਚ ਕਾਂਗਰਸੀ ਵਰਕਰ ਵੱਡੀ ਗਿੱਣਤੀ ਵਿੱਚ ਸ਼ਮਾਲ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਤੋ ਕਾਂਗਰਸੀ ਵਰਕਰ ਬੱਸ ਭਰਕੇ ਵੱਡੀ ਗਿੱਣਤੀ ਵਿੱਚ ਲੁਧਿਆਣਾ ਦਿਹਾਤੀ ਕਾਗਰਸੀ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਦੀ ਅਗਵਾਈ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ 'ਚ ਸ਼ਾਮਲ ਹੋਏ।ਇਸ ਸਮੇ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਸਾਡੇ ਕਾਂਗਰਸੀ ਵਰਕਰ ਦਿਨ-ਰਾਤ ਮਿਹਨਤ ਕਰਦੇ ਹਨ ਨਾ ਥੱਕਦੇ ਹਨ ਨਾ ਹੀ ਅੱਕਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਦੀ ਬਦੌਲਤ,ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਕਾਂਗਰਸ ਪਾਰਟੀ ਦੀ ਜਿੱਤ ਹੋਵੇਗੀ।ਇਸ ਸਮੇ ਸਾਬਕਾ
ਸਰਪੰਚ ਹਰਬੰਸ ਸਿੰਘ,ਸੋਮਨਾਥ ਪੰਚ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਬਿੱਕਰ ਸਿੰਘ,ਬਲਜੀਤ ਸਿੰਘ,ਕਰਮਜੀਤ ਸਿੰਘ(ਸਾਰੇ ਸਾਬਕਾ ਪੰਚ)ਕੈਪਟਨ ਜੁਗਰਾਜ ਸਿੰਘ,ਸੁਖਦੇਵ ਸਿੰਘ,ਡਾ.ਸਤਿਨਾਮ ਸਿੰਘ,ਬਲਜਿੰਦਰ ਸਿੰਘ,ਸੁਖਵਿੰਦਰ ਸਿੰਘ,ਤੇਜਿੰਦਰ ਸਿੰਘ,ਦਰਸਨ ਸਿੰਘ,ਮਾਸਟਰ ਹਰਤੇਜ ਸਿੰਘ,ਛਿੰਦਾ ਸ਼ਰਮਾ,ਜਸਵਿੰਦਰ ਸਿੰਘ ਅਤੇ ਵੱਡੀ ਗਿੱਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦਾ ਸਿੰਘਪੁਰ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਿੰਘਾਪੁਰ ਸਿੱਖੀ ਪ੍ਰਚਾਰ ਵਾਸਤੇ ਸਿੰਘਪੁਰ ਰਾਏ ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੂੰ ਗੁਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਸਿੱਖੀ ਜਿਆਦਾ ਪਫੁਲਿਤ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਇੰਡੋਨੇਸ਼ੀਆ ਥਾਈਲੈਂਡ ,ਸਿੰਘਪੁਰ ਆਦਿ ਦੇਸ਼ਾਂ' ਵਿੱਚ ਗਏ ਹਨ ਤੇ ਹਰੇਕ ਮੁਲਕ ਵਿੱਚ ਸਿੱਖੀ ਚੜ੍ਹਦੀ ਕਲਾ ਵਿੱਚ ਹੈ।ਉਨ੍ਹਾਂ ਉਥੋਂ ਦੋ ਪਬੰਧਕ ਨੂੰ ਸੁਝਾਅ ਦਿੱਤ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਮੂਚ ਤੋਂ ਹੀ ਉਪਰਾਲੇ ਕਰਿਆ ਕਰਨ ਤੇ ਉਨ੍ਹਾਂ ਨੂੰ ਗੁਰੂ ਦੀਆਂ ਸਾਖੀਆਂ,ਇਤਿਹਾਸਿਕ ਸਥਾਨਾ' ਬਾਰੇ ਜਾਣਕਾਰੀ ਦਿਆ ਕਰਨ ਤਾਂ ਕਿ ਨਵੀਂ ਪੀੜ੍ਹੀ ਆਪਣੇ ਗਰੋਵਮਈ ਤੇ ਸ਼ਨਾਨਮਤੇ ਇਤਿਹਾਸ ਤੋਂ ਵਾਕਿਫ ਹੋ ਸਕੇ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਸੁਖਦੇਵ ਸਿੰਘ ਪਰਮਾਰ , ਹੈਡ ਗ੍ਰੰਥੀ ਸਤਨਾਮ ਸਿੰਘ ਜੀਰਾ,ਸੁਖਵਿੰਦਰ ਸਿੰਘ,ਭਾਈ ਹਰਪ੍ਰੀਤ ਸਿੰਘ ਫਿਰੋਜ਼ਪੁਰ,ਸੰਦੀਪ ਸਿੰਘ ਬੇਦਾਪੁਰਾ,ਅਮਰੀਕ ਸਿੰਘ ਠੱਠਾ ਦਲੇਰ ਸਿੰਘ ਰਣਜੀਤ ਸਿੰਘ ਜੰਡ,ਜਸਵੀਰ ਸਿੰਘ ਮੁੰਮਬਈ,ਅੰਮਿਤਪਾਲ ਸਿੰਘ,ਯਾਦਵਿੰਦਰ ਸਿੰਘ,ਪੁਸ਼ਪਿੰਦਰ ਸਿੰਘ ਕੈਗ,ਰਮਨਜੀਤ ਸਿੰਘ ਆਦਿ ਹਾਜ਼ਰ ਸਨ।

ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦਾ ਸਿੰਘਪੁਰ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਿੰਘਾਪੁਰ ਸਿੱਖੀ ਪ੍ਰਚਾਰ ਵਾਸਤੇ ਸਿੰਘਪੁਰ ਰਾਏ ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੂੰ ਗੁਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਸਿੱਖੀ ਜਿਆਦਾ ਪਫੁਲਿਤ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਇੰਡੋਨੇਸ਼ੀਆ ਥਾਈਲੈਂਡ ,ਸਿੰਘਪੁਰ ਆਦਿ ਦੇਸ਼ਾਂ' ਵਿੱਚ ਗਏ ਹਨ ਤੇ ਹਰੇਕ ਮੁਲਕ ਵਿੱਚ ਸਿੱਖੀ ਚੜ੍ਹਦੀ ਕਲਾ ਵਿੱਚ ਹੈ।ਉਨ੍ਹਾਂ ਉਥੋਂ ਦੋ ਪਬੰਧਕ ਨੂੰ ਸੁਝਾਅ ਦਿੱਤ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਮੂਚ ਤੋਂ ਹੀ ਉਪਰਾਲੇ ਕਰਿਆ ਕਰਨ ਤੇ ਉਨ੍ਹਾਂ ਨੂੰ ਗੁਰੂ ਦੀਆਂ ਸਾਖੀਆਂ,ਇਤਿਹਾਸਿਕ ਸਥਾਨਾ' ਬਾਰੇ ਜਾਣਕਾਰੀ ਦਿਆ ਕਰਨ ਤਾਂ ਕਿ ਨਵੀਂ ਪੀੜ੍ਹੀ ਆਪਣੇ ਗਰੋਵਮਈ ਤੇ ਸ਼ਨਾਨਮਤੇ ਇਤਿਹਾਸ ਤੋਂ ਵਾਕਿਫ ਹੋ ਸਕੇ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਸੁਖਦੇਵ ਸਿੰਘ ਪਰਮਾਰ , ਹੈਡ ਗ੍ਰੰਥੀ ਸਤਨਾਮ ਸਿੰਘ ਜੀਰਾ,ਸੁਖਵਿੰਦਰ ਸਿੰਘ,ਭਾਈ ਹਰਪ੍ਰੀਤ ਸਿੰਘ ਫਿਰੋਜ਼ਪੁਰ,ਸੰਦੀਪ ਸਿੰਘ ਬੇਦਾਪੁਰਾ,ਅਮਰੀਕ ਸਿੰਘ ਠੱਠਾ ਦਲੇਰ ਸਿੰਘ ਰਣਜੀਤ ਸਿੰਘ ਜੰਡ,ਜਸਵੀਰ ਸਿੰਘ ਮੁੰਮਬਈ,ਅੰਮਿਤਪਾਲ ਸਿੰਘ,ਯਾਦਵਿੰਦਰ ਸਿੰਘ,ਪੁਸ਼ਪਿੰਦਰ ਸਿੰਘ ਕੈਗ,ਰਮਨਜੀਤ ਸਿੰਘ ਆਦਿ ਹਾਜ਼ਰ ਸਨ।

ਹੁਣ ਫੇਰ ਜਲਦ ਪੈਣਗੀਆ ਚੀਮਨਾ ਦੇ ਖੇਡ ਗਰਾਊੁਂਡਾ ਚ ਮਾਂ ਖੇਡ ਕਬੱਡੀ ਦੀਆ ਧਮਾਲਾਂ -ਰਾਜ ਧਾਲੀਵਾਲ ਯੂ ਐਸ ਏ

ਚੌਕੀਮਾਨ / 15 ਮਈ (ਨਸੀਬ ਸਿੰਘ ਵਿਰਕ) ਹਲਕਾ ਜਗਰਾਉ ਦੇ ਪਿੰਡ ਚੀਮਨਾ ਚ ਹਰ ਸਾਲ ਪ੍ਰਵਾਸੀ ਭਾਰਤੀਆ ਅਤੇ ਨਗਰ ਨਿਵਾਸੀਆ ਦੇ ਪੂਰਨ ਸਹਿਯੋਗ ਸਦਕਾ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਚੀਮਨਾ ਦੇ ਖੇਡ ਗਰਾਊੁਂਡਾਂ ਚ ਕਬੱਡੀ ਖੇਡ ਮੇਲਾ ਕਰਵਾਇਆ ਜਾਂਦਾ ਸੀ । ਪਰ ਕਿਸੇ ਨੇ ਸੱਚ ਹੀ ਕਿਹਾ ਕਿ ਚੰਗੇ ਕੰਮਾਂ ਨੂੰ ਗ੍ਰਹਿਣ ਜਲਦੀ ਲੱਗ ਜਾਂਦਾ ਹੈ ਅਤੇ ਚੰਗਾ ਕੰਮਾਂ ਨੂੰ ਹੁਲਾਰਾ ਦੇਣ ਦੀ ਬਜਾਏ ਕਈ ਲੋਕ ਰੋਕਣ ਵਿੱਚ ਆਪਣਾ ਦਿਨ ਰਾਤ ਇੱਕ ਕਰ ਦਿੰਦੇ ਹਨ ਇਸੇ ਤਰ੍ਹਾ ਹੀ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਚੀਮਨਾ ਦੇ ਕਬੱਡੀ ਟੂਰਨਾਮੈਂਟਾਂ ਨੂੰ ਬਰੈਕਾਂ ਲੱਗੀਆ ਸਨ । ਪਰ ਹੁਣ ਜਲਦੀ ਹੈ ਪਿੰਡ ਚੀਮਨਾ ਦੇ ਖੇਡ ਗਰਾਊਂਡਾ ਚ ਉਹੀ ਰੌਣਕਾਂ ਬਰਕਰਾਰ ਹੁੰਦੀਆ ਹੋਈਆਂ ਕਬੱਡੀ ਦੇ ਇੱਕ ਇੱਕ ਜੱਫੇ ਤੇ ਲੱਗਦੇ ਨੋਟਾਂ ਦੇ ਥੱਬਿਆ ਚ ਧਮਾਲਾਂ ਪੈਣਗੀਆ । ਇੰਨਾ ਸਬਦਾ ਦਾ ਪ੍ਰਗਟਾਵਾ ਪਿੰਡ ਚੀਮਨਾ ਦੇ ਉੱਘੇ ਖੇਡ ਪ੍ਰਮੋਟਰ ਅਤੇ ਸਮਾਜਸੇਵੀ ਸੁਖਰਾਜ ਸਿੰਘ ਰਾਜ ਧਾਲੀਵਾਲ ਯੂ ਐਸ ਏ ਨੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ । ਇਸ ਸਮੇਂ ਰਾਜ ਧਾਲੀਵਾਲ ਨੇ ਕਿਹਾ ਕਿ ਇਹ ਇੱਕ ਦਿਨਾਂ ਓੁਪਨ ਕਬੱਡੀ ਕੱਪ ਪਿੰਡ ਚੀਮਨਾ ਦੇ ਸਮੂਹ ਐਨ ਆਰ ਆਈ ਵੀਰਾਂ ਦੇ ਵਿਸ਼ੇਸ ਉਪਰਾਲੇ ਸਦਕਾ ਕਰਵਾਇਆ ਜਾਵੇਗਾ ਜਿਸ ਵਿੱਚ ਸਮੂਹ ਪ੍ਰਵਾਸੀ ਵੀਰ ਆਪਣੀ ਦਸ਼ਾਂ ਨੂੰਹਾਂ ਦੀ ਕਿਰਤ ਕਮਾਈ ਚੋਂ ਦਸਬੰਧ ਕੱਢਕੇ ਇਸ ਕਬੱਡੀ ਕੱਪ ਨੂੰ ਨੇਪਰੇ ਚੜਾਉਣ ਚ ਮਦਦ ਕਰਨਗੇ । ਇਸ ਸਮੇਂ ਉਹਨਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਨਗਰ ਚੀਮਨਾ ਦੇ ਵੱਖ-ਵੱਖ ਦੇਸ਼ਾ ਚ ਬੈਠੇ ਐਨ ਆਰ ਆਈ ਵੀਰ ਇਸ ਟੂਰਨਾਂਮੈਂਟ ਚ ਯੋਗਦਾਨ ਪਾਉਣ ਤਾਂ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਮਾਂ ਖੇਡ ਕਬੱਡੀ ਨੂੰ ਸਿਖਰਾਂ ਤੇ ਲਿਜਾਇਆ ਜਾ ਸਕੇ ਅਤੇ ਪਿੰਡ ਦੀ ਏਕਤਾ ਨੂੰ ਤਸਦੀਕ ਕੀਤਾ ਜਾ ਸਕੇ । ਇਸ ਸਮੇਂ ਉਹਨਾ ਨੇ ਕਿਹਾ ਕਿ ਜੋ ਵੀ ਵਿਦੇਸ਼ੀ ਧਰਤੀ ਤੇ ਬੈਠਾ ਵੀਰ ਇਸ ਖੇਡ ਮੇਲੇ ਚ ਯੋਗਦਾਨ ਪਾਉਣਾ ਚਹੁੰਦਾ ਹੈ ਤਾਂ ਉਹ ਅਮਰਜੀਤ ਸਿੰਘ ਦਿਉਲ , ਬੇਅੰਤ ਸਿੰਘ ਢਿੱਲੋਂ ਅਤੇ ਰਾਜ ਧਾਲੀਵਾਲ ਯੂ ਐਸ ਏ ਜਾਣੀ ਕਿ ਮੇਰੇ ਨਾਲ ਸੰਪਰਕ ਕਰਨ ਇਸ ਇੱਕ ਦਿਨਾਂ ਖੇਡ ਮੇਲੇ ਚ ਸਮੂਲੀਅਤ ਕਰਨ ਵਾਲੇ ਹਰ ਵੀਰ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਪ੍ਰਵਾਸੀ ਵੀਰਾ ਦੇ ਉਪਰਾਲੇ ਸਦਕਾ ਕਰਵਾਏ ਜਾ ਰਹੇ ਖੇਡ ਮੇਲੇ ਚ ਵੀਰਾਂ ਬਣਦਾ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ 

ਲੋਕ ਇਨਸਾਫ ਪਾਰਟੀ ਨੇ ਸ ਕੁਲਵੰਤ ਸਿੰਘ ਪੋਨਾ ਨੂੰ ਲਾਇਆ ਮੀਤ ਪ੍ਰਧਾਨ ਪੰਜਾਬ

ਲੁਧਿਆਣਾ-(ਮਨਜਿੰਦਰ ਗਿੱਲ)- ਲੋਕ ਇਨਸਾਫ ਪਾਰਟੀ ਨੇ ਸ ਕੁਲਵੰਤ ਸਿੰਘ ਪੋਨਾ ਦੀਆਂ ਪਾਰਟੀ ਪ੍ਰਤੀ ਸੇਵਾਮਾ ਨੂੰ ਦੇਖਦੇ ਹੋਏ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਹੈ।ਜਿਸ ਨਾਲ ਪਾਰਟੀ ਲਈ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਹ ਅਹੁਦਾ ਸ ਸੁਖਦੇਵ ਸਿੰਘ ਚੱਕ ਪ੍ਰਧਾਨ ਕਿਸਾਨ ਵਿੰਗ ਨੇ ਆਪਣੇ  ਹੱਥੀ ਸ ਕੁਲਵੰਤ ਸਿੰਘ ਨੂੰ ਸੌਂਪਿਆ।ਉਸ ਸਮੇ ਸ ਕੁਲਵੰਤ ਸਿੰਘ ਨੇ ਸਾਡੇ ਪ੍ਰਤੀ ਨਿਧ ਨਾਲ ਗੱਲਬਾਤ ਕਰਦੇ ਆਖਿਆ ਕਿ ਜੋ ਅੱਜ ਲੋਕ ਇਨਸਾਫ ਪਾਰਟੀ ਵਿੱਚ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜੀ ਜਾ ਰਹੀ ਹੈ ਇਹ ਸਾਡੀਆਂ ਪੁਰਾਣੀਆਂ ਪਾਰਟੀਆਂ ਦੀ ਤਾਂ ਸੋਚ ਵਿੱਚ ਵੀ ਨਹੀਂ ਹੈ।ਓਹਨਾ ਅੱਗੇ ਆਖਿਆ ਕਿ ਜੋ ਮਾਣ ਮੇਨੂ ਸ ਸਿਮਰਨਜੀਤ ਸਿੰਘ ਬੈਸ ਨੇ ਬਖਸਿਆ ਹੈ ਮੇ ਇਸ ਲਈ ਪਾਰਟੀ ਦਾ ਸਦਾ ਰਿਣੀ ਰਹਾਗਾ। ਓਹਨਾ ਨੌਜੁਆਨ ਨੂੰ ਅਪੀਲ ਵੀ ਕੀਤੀ ਕਿ ਉਹ ਅੱਗੇ ਹੋਕੇ ਲੋਕ ਇਨਸਾਫ਼ ਪਾਰਟੀ ਦੀ ਲੜਾਈ ਲੜਨ ਜੇ ਕਰ ਭ੍ਰਿਸਟਆਚਾਰੀ ਤੋਂ ਸੁਟਕਰਾ ਪੌਣਾ ਚੋਹਦੇ ਹੋ।ਹੁਣ ਸ ਸਿਮਰਨਜੀਤ ਸਿੰਘ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ।

ਜਗਰਾਉ ਤੋ ਅਵਤਾਰ ਸਿੰਘ ਬਿੱਲਾ ਹਠੂਰ ਨੂੰ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਮੁੜ ਕਾਂਗਰਸ ਪਾਰਟੀ 'ਚ ਸ਼ਾਮਲ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਕੁਝ ਦਿਨ ਪਹਿਲਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਰਵਨੀਤ ਸਿੰਘ ਬਿੱਟੂ ਵੱਲੋ ਅਵਤਾਰ ਸਿੰਘ ਬਿੱਲਾ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕੀਤਾ ਗਿਆ ਸੀ,ਫਿਰ ਲੋਕਲ ਲੀਡਰਾਂ ਵੱਲੋਂ ਵਿਰੋਧ ਕਰਨ ਕਰਕੇ ਸ.ਬਿੱਟੂ ਨੂੰ ਮਜ਼ਬੂਰਨ ਆਪਣਾ ਫੈਸਲਾ ਬਦਲਣਾ ਪਿਆ ਤੇ ਉਨ੍ਹਾਂ ਬਿੱਲੇ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।ਪਰ ਅੱਜ ਹੈਰਾਨੀ ਉਦੋਂ ਹੋਈ,ਜਦੋਂ ਅਵਤਾਰ ਸਿੰਘ ਬਿੱਲਾ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਮੁੜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਜਾਖੜ ਦੀ ਅਗਵਾਈ 'ਚ ਮੁੜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਲਈ ਇੰਟਰ ਪ੍ਰਧਾਨ ਸੁਖਦੇਵ ਸਿੰਘ ਰੋਪੜ ਅਤੇ ਖੁਸ਼ੀ ਮੁਹੰਮਦ ਜਨਰਲ ਸਕੱਤਰ ਫੂਡ ਗਰੇਨ ਐਂਡ ਅਲਾਇੰਡ ਵਰਕਰ ਯੂਨੀਅਨ ਵੱਲੋਂ ਕੈਂਪਟਨ ਸੰਦੀਪ ਸੰਧੂ ਦੀ ਯੋਗ ਅਗਵਾਈ 'ਚ ਸ਼ਾਮਿਲ ਕੀਤਾ ਗਿਆ।ਅਵਤਾਰ ਸਿੰਘ ਬਿੱਲਾ ਨੂੰ ਸੁਖਦੇਵ ਸਿੰਘ ਅਤੇ ਖੁਸ਼ੀ ਮੁਹੰਮਦ ਦੀ ਪਹਿਲਾ ਹੀ ਹਾਈਕਮਾਂਡ ਨਾਲ ਤਾਲਮਲ ਚੱਲ ਰਿਹਾ ਸੀ,ਜਿਵੇਂ ਹੀ ਅਵਤਾਰ ਸਿੰਘ ਬਿੱਲਾ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦੀ ਖਬਰ ਅੱਗ ਵਾਂਗ ਫੈਲੀ ਤਾਂ ਲੋਕਲ ਲੀਡਰਾਂ ਦੀ ਫੂਕ ਨਿਕਲਦੀ ਨਜ਼ਰ ਆਈ ,ਜਿਹੜੇ ਉਸ ਨੂੰ ਪਾਰਟੀ 'ਚ ਸ਼ਾਮਿਲ ਕਰਨ ਦਾ ਵਿਰੋਧ ਕਰ ਰਹੇ ਸਨ।

ਸ਼ੇਰਪੁਰ ਕਲਾਂ ਦੇ ਸਕੂਲ +2 ਦਾ ਨਤੀਜਾ ਸੌ ਪ੍ਰਤੀਸਤ ਰਿਹਾ

ਜਗਰਾਉ 14 ਮਈ (ਰਛਪਾਲ ਸਿੰਘ ਸ਼ੇਰਪੁਰੀ) ਸੀਨੀਅਰ ਸੈਕੰਡਰੀ ਪਿੰਡ ਸਕੂਲ ਸ਼ੇਰਪੁਰ ਕਲਾਂ (ਲ਼ਧਿ) ਦੇ ਕਮਾਰਸ ਗਰੁੱਪ ,ਵੋਕ: ਗਰੱੁਪ ਅਤੇ ਆਰਟਸ +2 ਦਾ ਨਤੀਜਾ ਸੌ ਪ੍ਰਤੀਸਤ ਰਿਹਾ ।ਕਮਾਰਸ ਗਰੱੁਪ ਵਿੱਚੋ ਜਸਨੀਤ ਕੌਰ 83.5% ਅੰਕ ਲੈ ਕੇ ਪਹਿਲਾ ਸਥਾਨ ਤੇ ਵੋਕ: ਗੁਰੱਪ ( ਟੈਕਸ਼ੇਸਨ ) ਚੋਂ ਰਮਨਦੀਪ ਕੌਰ 87.3% ਅੰਕ ਲੈ ਕੇ ਪਹਿਲਾ ਸਥਾਨ ਤੇ ਸੈਕਟੇਰੀਅਲ ਪ੍ਰੈਕਟਿਸ ਚੋੰਂ ਜਸਵੀਰ ਸਿੰਘ 85.5% ਅੰਕ ਲੈ ਕੇ ਪਹਿਲੇ ਸਥਾਨ ਤੇ,ਆਰਟਸ ਗਰੁੱਪ ਚੋ ਵੀਰਪਾਲ ਕੌਰ ਨੇ 74.4% ਅੰਕ ਪ੍ਰਾਪਤ ਕਰਕੇ ਬੱਚਿਆ ਨੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ।ਇਸੇ ਤਰ੍ਰਾਂ ਦਸ਼ਵੀ ਦਾ ਨਤੀਜਾ ਵੀ ੳੱੁਤੱਮ 90% ਰਿਹਾ ।ਮੈਟ੍ਰਿਕ ਪੱਧਰ ਦੇ ਇਮਤਿਹਾਨ ਚੌ ਇਸ ਸਕੂਲ ਦੀ ਸੂਨਮ ਕੁਮਾਰੀ 81.53% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ,ਕਮਲਜੀਤ ਕੌਰ ਨੇ 81.38% ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਹਾਸਿਲ ਕੀਤਾ ਜਮਨਾ ਕੌਰ ਨੇ 79.38% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ।ਇਸ ਮੋਕੇ ਪ੍ਰਿਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾਂ ਨੇ ਸਮੂਹ ਵਿਿਦਆਰਥੀਆ ਨੂੰ ਸ਼ਭ ਕਾਮਨਾਵਾ ਦਿੱਤੀਆ ਅਤੇ ਉਹਨਾਂ ਦੇ ਚੰਗੇ ਭਵਿਖ ਦੀਆਂ ਆਸਾ ਲਈ ਸੰਖੇਪ ਭਾਸਣ ਵੀ ਦਿੱਤਾ ।ਇਸ ਸਮੇ ਲੈਕ; ਕੰਵਲਜੀਤ ਸਿੰਘ ,ਲੈਕ; ਬਲਦੇਵ ਸਿੰਘ,ਲੈਕ ਸੀਮਾ ਮੱਲੀ ,ਲੈਕ ਸਲੋਨੀ ਮਹਿਤਾ ,ਲੈਕ ਵੀਨਾ ਕੁਮਾਰੀ ,ਲੈਕ ਦੁਵਿੰਦਰ ਸਿੰਘ, ਕਮਲਜੀਤ ਸਿੰਘ,ਵਿਜੇ ਕੁਮਾਰ,ਪਵਨ ਭੰਡਾਰੀ, ਜਸਵੰਤ ਸਿੰਘ, ਸ੍ਰਮਤੀ ਮਡੈਮ ਰਾਮ ਪ੍ਰਕਾਸ ਕੌਰ ,ਸੀਮਾ ਰਾਣੀ, ਮੈਡਮ ਨਵਜੋਤ ਕੌਰ,ਪਰਮਜੀਤ ਖੇਲਾ ,ਸਰਬਜੀਤ ਕੌਰ, ਅਮਰਪ੍ਰੀਤ ਕੌਰ ,ਸਨੇਸਤਾ ਦੇਵੀ,ਸੁਰਿੰਦਰ ਛਾਬੜਾ, ਪਰੰਿਮੰਦਰ ਕੌਰ ,ਗੁਰਪ੍ਰੀਤ ਕੌਰ ਹਰਮਿੰਦਰ ਸਿੰਘ,ਮੋਹਣ ਸਿੰਘ ,ਸੁਖਵਿੰਦਰ ਕੌਰ ,ਪਰਮਜੀਤ ਕੌਰ ਜਗਰਾਉ ਆਦਿ ਹਾਜਿਰ ਸਨ ।ਇਸ ਮੋਕੇ ਤੇ ਸਮੂਹ ਸਟਾਪ ਨੇ ਮੱਲਾਂ ਮਾਰਨ ਵਾਲੇ ਵਿਿਦਆਰਥੀਆਂ ਦੀ ਹੌਸਲਾਂ ਅਫਜਾਈ ਕਰਦਿਆਂ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਬੱਚਿਆ ਨੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੋਸਨ ਕੀਤਾ।