You are here

ਲੁਧਿਆਣਾ

ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਆਮ ਲੋਕਾਂ ਤੇ ਕੋਰੜਾਂ ਰੁਪਏ ਦਾ ਵਾਧੂ ਬੋਝ ਪਾਇਆ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਕੈਪਟਨ ਸਰਕਾਰ ਨੇ ਸੂਬੇ ਵਿੱਚ ਲੋਕ ਸਭਾ ਚੋਣਾਂ ਮੱੁਕਣ ਤੋ ਐਨ ਮਗਰੋ ਪੰਜਾਬ ਖਪਤਕਾਰਾਂ ਤੇ ਬਿਜਲੀ ਰੇਟਾਂ ਵਿੱਚ ਇਜ਼ਾਫਾ ਕਰਕੇ ਕੋਰੜਾਂ ਪਾਏ ਦਾ ਵਾਧੂ ਬੋਝ ਪਾਕੇ ਰੱਖ ਦਿੱਤਾ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੌ ਲੰਘ ਰਹੇ ਹਨ ਤੇ ਜਿਉ ਹੀ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾਏ ਤਾਂ ਜਿਉ ਹੀ ਆਮ ਲੋਕਾਂ ਵਿੱਚ ਸਾਰੇ ਪਾਸੇ ਹਾਹਾਕਾਰ ਮੱਚ ਗਈ ਹੈ।ਬੀਬੀ ਮਾਣੰੂਕੇ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਕਿਸਾਨਾਂ ਅਤੇ ਗਰੀਬਾਂ ਪ੍ਰਤੀ ਕੋਈ ਹਮਦਰਦੀ ਨਹੀ ਰੱਖਦੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਬਿਜਲੀ ਪੈਦਾ ਕਰਦੀ ਹੈ ਪਰ ਫਿਰ ਵੀ ਬਹੁਤ ਮਹਿੰਗੀ ਬਿਜਲੀ ਲੋਕਾਂ ਨੂੰ ਦਿੱਤੀ ਜਦੋ ਦਿੱਲੀ 'ਚ ਆਪ ਸਰਕਾਰ ਹੈ ਉਥੇ ਸਰਕਾਰ ਬਹੁਤ ਸਸਤੀ ਬਿਜਲੀ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ। ਬੀਬੀ ਮਾਣੂੂੰਕੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਹ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ ਅਤੇ ਸੂਬੇ ਵਿੱਚ ਵਧੀਆਂ ਬਿਜਲੀ ਦੀਆਂ ਕੀਮਤਾਂ ਨੂੰ ਵਾਪਸ ਲੈਣ।

ਕੋਟਕਪੂਰਾ ਗੋਲੀ ਕਾਂਡ ਚ ਉਮਰਾਨੰਗਲ, ਚਰਨਜੀਤ ਸ਼ਰਮਾ ਤੇ ਮਨਤਾਰ ਖ਼ਿਲਾਫ਼ ਚਲਾਨ ਪੇਸ਼

ਫ਼ਰੀਦਕੋਟ,ਮਈ 2019 ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਵਿੱਚ ਵਾਪਸੀ ਤੋਂ ਕੁਝ ਘੰਟਿਆਂ ਬਾਅਦ ਹੀ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਏਡੀਸੀਪੀ ਪਰਮਜੀਤ ਸਿੰਘ ਪੰਨੂੰ,ਡੀਐੱਸਪੀ ਬਲਜੀਤ ਸਿੰਘ, ਐਸਐਚਓ ਗੁਰਦੀਪ ਸਿੰਘ ਪੰਧੇਰ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 6 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਨੇ ਇਸ ਮਾਮਲੇ ਵਿੱਚ ਆਈ.ਜੀ. ਉਮਰਾਨੰਗਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਜਦੋਂ ਕਿ ਚਰਨਜੀਤ ਸ਼ਰਮਾ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ 6 ਜੂਨ ਨੂੰ ਸਾਬਕਾ ਐੱਸ.ਐੱਸ.ਪੀ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਨੇ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਰੋਸ ਧਰਨਾ ਦਿੱਤਾ ਸੀ। 13 ਅਕਤੂਬਰ 2015 ਦੀ ਰਾਤ ਨੂੰ ਪੁਲੀਸ ਨੇ ਧਰਨਾ ਦੇ ਰਹੀ ਸੰਗਤ ਉੱਪਰ ਲਾਠੀਚਾਰਜ ਕਰ ਦਿੱਤਾ ਸੀ, ਜਿਸ ਵਿੱਚ ਸੌ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਅਗਸਤ 2018 ਵਿੱਚ ਇਸ ਮਾਮਲੇ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਸੀ। ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦੌਰਾਨ ਆਈ.ਜੀ. ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਇਸ ਮਾਮਲੇ ਵਿੱਚ ਦੋਸ਼ੀ ਨਾਮਜ਼ਦ ਕਰ ਲਿਆ ਸੀ। ਜਾਂਚ ਟੀਮ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਦੋਸ਼ ਪੱਤਰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਮਨਤਾਰ ਸਿੰਘ ਬਰਾੜ ਦੀ ਗ੍ਰਿਫ਼ਤਾਰੀ ਉੱਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ।

 

ਗਾਲਿਬ ਰਣ ਸਿੰਘ 'ਚ ਮੁਸਲਮਾਨ ਭਾਈਚਾਰੇ ਨੇ ਸ਼ਾਮ ਨੂੰ ਰੋਜ਼ਾ ਖੋਲਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਮੁਸਲਮਾਨ ਭਾਈਚਾਰੇ ਨੇ ਸਾਮ ਨੂੰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਰੋਜ਼ਾ ਖੋਲਿਆ ਗਿਆ।ਇਸ ਸਮੇ ਰੋਜ਼ਾ ਖੋਲਨ ਸਮੇ ਨਵਜੋਤ ਸਿੰਘ ਨੇ ਮੁਸਲਮਾਨ ਭਾਈਚਾਰੇ ਤੇ ਬੱਚਿਆਂ ਨੂੰ ਫਲਾਂ,ਬੇਸਣ ਦੀਆਂ ਪਿੰਨੀਆਂ ਅਤੇ ਫਲਾਂ ਦੇ ਜੂਸ ਨਾਲ ਦੇ ਕੇ ਰੋਜ਼ਾ ਖੋਲਿਆ ਗਿਆ। ਇਸ ਸਮੇ ਬਿੱਲਾ ਗਾਲਿਬ ਨੇ ਕਿਹਾ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।ਉਨਾਂ ਨੇ ਨਵਜੋਤ ਸਿੰਘ ਦਾ ਰੋਜ਼ਾ ਖੋਲਣ ਦੇ ਆਉਣ ਤੇ ਧੰਨਵਾਦ ਕੀਤਾ।ਇਸ ਸਮੇ ਰਫੀ ਮੁਹੰਮਦ,ਜਾਫਰ ਅਲੀ,ਆਦਿ ਬੱਚਿਆਂ ਹਾਜ਼ਰ ਸਨ।

ਪਿੰਡ ਲੀਲਾਂ ਮੇਘ ਸਿੰਘ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਲੀਲਾਂ ਮੇਘ ਸਿੰਘ ਦੇ ਸੀਨੀਅਰ ਸੈਕਡਰੀ ਸਕੂਲ ਵਿਖੇ ਸਕੂਲ ਸਟਾਫ ਗ੍ਰਾਮ ਪੰਚਾਇਤ ਤੇ ਪੰਤਵਤੇ ਸੱਜਣਾਂ ਵੱਲੋਂ 80% ਤੋਂ ਵੱਧ ਨੰਬਰ ਲੈਣ ਵਾਲੇ ਵਿਿਦਆਰਥੀ ਆਂ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਡਾਂ ਮਨਜੀਤ ਸਿੰਘ ਲੀਲਾਂ,ਸਰਪੰਚ ਵਰਕਪਾਲ ਸਿੰਘ ,ਜੀ.ੳ.ਜੀ ਧਰਮਿੰਦਰ ਸਿੰਘ ਨੇ ਆਉਣੇ ਵਾਲੇ ਸਮੇਂ 'ਚ ਸਨਮਾਨ ਚਿੰਨ ਤੇ ਨਗਦ ਰਾਸੀ ਦੇਣ ਦਾ ਐਲਾਨ ਕੀਤਾ ਇਸ ਮੌਕੇ ਪਵਨ ਕੁਮਾਰ,ਸਓ.ਸੁਖਦੇਵ ਸਿੰਘ,ਸ੍ਰ.ਜਸਪ੍ਰੀਤ ਸਿੰਘ.ਸ੍ਰੀਮਤੀ ਚਰਨਜੀਤ ਕੌਰ,ਸ੍ਰੀਮਤੀ ਨਿਰਮਲ ਕੌਰ ,ਲੈਕ:ਸ੍ਰੀਮਤੀ ਕੁਲਦੀਪ ਕੌਰ ,ਸ੍ਰੀਮਤੀ ਜਸਪ੍ਰੀਤ ਕੌਰ,ਸ੍ਰੀਮਤੀ ਨੀਤੂ ਪਾਸੀ ,ਸ੍ਰ.ਕੁਲਵੰਤ ਸਿੰਘ ਪੀ.ਟੀ.ਆਈ, ਸ੍ਰ.ਜਸਪ੍ਰੀਤ ਸਿੰਘ ,ਪੰਚ ਜਗਦੇਵ ਸਿੰਘ,ਸੁਖਵਿੰਦਰ ਸਿੰਘ,ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ।

ਪਿੰਡ ਬੰਗਸੀਪੁਰਾ ਵਿਖੇ ਸਮਾਜਿਕ ਸਿੱਖਿਆ ਮੇਲੇ ਦਾ ਅਯੋਜਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਪੜੋ ਪੰਜਾਬ-ਪੜਾਉ ਮਹਿੰਮ ਅਧੀਨ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਜਿਕ ਮੇਲਾ ਕਰਵਾਇਆ ਗਿਆ।ਇਸ ਸਮੇ ਸਮਾਜਿਕ ਸਿੱਖਿਆ ਅਧਿਆਪਕ ਸ੍ਰੀਮਤੀ ਮਨਪ੍ਰੀਤ ਕੌਰ ਤੇ ਸ੍ਰੀਮਤੀ ਕੁਲਵੰਤ ਕੌਰ ਦੀ ਯੋਗ ਅਗਵਾਈ ਵਿਚ ਵਿਿਦਆਰਥੀਆਂ ਨੇ ਚਾਰਟ ਤੇ ਮਾਡਲ ਤਿਆਰ ਕੀਤੇ ਤੇ ਇਸ ਸਬੰਧੀ ਸਕੂਲ ਸਟਾਪ ਤੇ ਪੰਹੁਚੇ ਨਗਰ ਦੇ ਪੰਤਵੰਤੇ ਸੱਜਣਾਂ ਨੂੰ ਜਾਣਕਾਰੀ ਵੀ ਦਿੱਤੀ।ਇਸ ਸਮੇ ਸਕੂਲ ਮੱੁਖੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਜਿੱਥੇ ਮੇਲਾ ਕਰਵਾਉਣ ਲਈ ਸਕੂਲ ਸਟਾਫ ਦਾ ਧੰਨਵਾਦ ਕੀਤਾ ਉਥੇ ਬੱਚਿਆਂ ਨੂੰ ਵੱਧ ਪੜਨ ਦੀ ਪ੍ਰੇਰਨਾ ਦਿੱਤੀ। ਇਸ ਸਮੇ ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀਮਤੀ ਮਨੀਸਾ,ਡਾ.ਮਨਜੀਤ ਸਿੰਘ,ਸਾਬਕਾ ਸਰਪੰਚ ਜਗਵਿੰਦਰ ਸਿੰਘ ਮੰਡ,ਸਾਬਕਾ ਸਰਪੰਚ ਗੁਰਮੇਲ ਸਿੰਘ,ਸ.ਸਤਵੀਰ ਸਿੰਘ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਮਿੰਦਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣਨ ਤੇ ਅਕਾਲੀ ਵਰਕਰਾਂ ਦੇ ਹੌਸਲੇ ਵਧੇ ਹਨ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਕਾਲੀ-ਭਾਜਪਾ ਦੀ ਸਰਕਾਰ ਬਣਨ,ਸੁਖਵੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਤ ਿਿਪੰਡ ਗਾਲਿਬ ਰਣ ਸਿੰਘ 'ਚ ਪ੍ਰਧਾਨ ਸਰਤਾਜ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਖੁਸ਼ੀ ਮਨਾਈ ਗਈ।ਇਸ ਸਮੇ ਪ੍ਰਧਾਨ ਸਰਤਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਸਰਕਾਰ ਬਣਨ ਨਾਲ ਜਿੱਥੇ ਦੇਸ਼-ਵਿਦੇਸ ਵਿੱਚ ਪਾਰਟੀ ਦਾ ਗ੍ਰਾਫ ਉੱਚਾ ਹੋਇਆ ਹੈ ਉਥੇ ਹੀ ਪੰਜਾਬ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਵੀ ਹੌਸਲੇ ਵਧੇ ਹਨ।ਇਸ ਸਮੇ ਸੁਰਿੰਦਰਪਾਲ ਸਿੰਘ ਫੌਜੀ, ਬਲਵਿੰਦਰ ਸਿੰਘ,ਇੰਦਰਜੀਤ ਸਿੰਘ,ਮਾਸਟਰ ਹਰਬੰਸ ਸਿੰਘ,ਸੁਰਜੀਤ ਸਿੰਘ,ਬਲਵੰਤ ਸਿੰਘ ਆਦਿ ਹਾਜ਼ਰ ਸਨ।

ਮਹਿਲਾ ਕਾਂਗਰਸੀ ਆਗੂਆਂ ਨੇ ਡਾ.ਰਵਨੀਤ ਸਿੰਘ ਬਿੱਟੂ ਦੀ ਜਿੱਤ ਲਈ ਲੋਕਾਂ ਕੀਤਾ ਧੰਨਵਾਦ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੇ ਕੋਠੇ ਸ਼ੇਰਜੰਗ ਵਿੱਚ ਸਕੱਤਰ ਇੰਡੀਅਂ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾ.ਹਰਿੰਦਰ ਕੋਰ ਗਿੱਲ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਨੇ ਲੋਕ ਸਭਾ ਹਲਕਾ ਲੁਧਿਆਣਾ ਤੋ ਰਵਨੀਤ ਸਿੰਘ ਬਿੱਟੂ ਦੀ ਲਾਮਿਸਾਲ ਜਿੱਤ ਲਈ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਉਥੇ ਹੀ ਉਨ੍ਹਾਂ ਲੁਧਿਆਣਾ (ਦਿਹਾਤੀ) ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ ਦੀ ਯੋਗ ਅਗਵਾਈ ਹੇਠ ਕੰਮ ਕਰਨ ਵਾਲੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।ਇਸ ਸਮੇ ਡਾ.ਹਰਿੰਦਰ ਕੌਰ ਗਿੱਲ ਨੇ ਕਾਂਗਰਸੀ ਦਾ ਲੱਡੂਆਂ ਨਾਲ ਮੂੁੰਹ ਮਿੱਠਾ ਕਰਵਾਇਆ ਗਿਆ।ਇਸ ਡਾਂ.ਗਿੱਲ ਨੇ ਉਮੀਦਵਾਰ ਨੂੰ ਜਿਤਾਉਣ ਲਈ ਘਰ-ਘਰ ਜਾ ਕੇ ਧੰਨਵਾਦ ਕੀਤਾ ਤੇ ਇਸ ਸਮੇ ਲੱਡੂਆਂ ਵੰਡੇ ਗਏ ਤੇ ਨੱਛਦੇ ਹੋਏ ਖੁਸ਼ੀ ਮਨਾਈ ਗਈ।ਇਸ ਸਮੇ ਕਾਂਗਰਸੀ ਵਰਕਰ ਹਾਜ਼ਰ ਸਨ।

ਮਾਤਾ ਵੈਸ਼ਨੂੰ ਕਲੱਬ ਪਿੰਡ ਰਾਊਵਾਲ ਵੱਲੋਂ ਜਾਗਰਣ ਕਰਵਾਇਆ

ਸਵੱਦੀ ਕਲਾਂ / ਚੌਕੀਮਾਨ , 27 ਮਈ (ਬਲਜਿੰਦਰ ਸਿੰਘ ਵਿਰਕ,ਨਸੀਬ ਸਿੰਗ ਵਿਰਕ)-ਇੱਥੋਂ ਨਜ਼ਦੀਕੀ ਪਿੰਡ ਰਾਊਵਾਲ ਵਿਖੇ ਮਾਤਾ ਵੈਸ਼ਨੂੰ ਦੇਵੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਦਾ ਉਦਘਾਟਨ ਭਾਈ ਅਮਰਜੀਤ ਸਿੰਘ ਸੇਵਾਦਾਰ ਗੁਰਦੁਆਰਾ ਗੋਪਾਲਸਰ ਸਾਹਿਬ ਪਿੰਡ ਗਗੜਾ ਨੇ ਕੀਤਾ। ਜਾਗਰਣ 'ਚ ਸਾਰੀ ਰਾਤ ਰਾਜਨ ਸਾਗਰ ਐਂਡ ਪਾਰਟੀ (ਪਠਾਨਕੋਟ) ਵਾਲਿਆਂ ਨੇ ਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ ਤੇ ਜਾਗਰਣ 'ਚ ਸਾਰੀ ਰਾਤ ਭੰਡਾਰਾ ਅਟੁੱਟ ਵਰਤਿਆ। ਇਸ ਮੌਕੇ ਸਰਪੰਚ ਹਰਮੇਲ ਸਿੰਘ ਮੇਲੀ, ਹੇਮਰਾਜ ਸਿੰਗਲਾ ਸਾਬਕਾ ਸਰਪੰਚ, ਜਗਦੇਵ ਸਿੰਘ ਦਿਉਲ, ਪ੍ਰਧਾਨ ਹਰਜੀਤ ਸਿੰਘ, ਅਮਨਦੀਪ ਸਿੰਘ ਗਰੇਵਾਲ, ਸਤਨਾਮ ਸਿੰਘ, ਜਗਰਾਜ ਸਿੰਘ ਤੇ ਪ੍ਰਧਾਨ ਮਲਕੀਤ ਸਿੰਘ ਆਦਿ ਹਾਜ਼ਰ ਸਨ।

22 ਦਿਨ ਬਾਅਦ ਪਿੰਡ ਬਰਸਾਲ ਦੇ ਨੌਜਵਾਨ ਦੀ ਲਾਸ਼ ਮਲੇਸ਼ੀਆ ਤੋਂ ਪਿੰਡ ਪੁੱਜੀ

ਪੱਤਰਕਾਰ ਭਾਈਚਾਰੇ ਦੀ ਬਦੌਲਤ ਸਾਡੇ ਵੀਰ ਦੀ ਲਾਸ਼ ਮਿਲੀ - ਭੈਣ ਮਨਜੀਤ ਕੌਰ

ਸਵੱੱਦੀ ਕਲ਼ੀ /ਚੌਕੀਮਾਨ 26 ਮਈ (ਨਸੀਬ ਸਿੰਘ ਵਿਰਕ, ਬਲਜਿੰਦਰ ਸਿੰਘ ਵਿਰਕ ) 6 ਮਈ ਨੂੰ ਮੌਤ ਦੀ ਆਗੋਸ਼ ਵਿੱਚ ਗਏ ਜਿਲ੍ਹਾ ਲੁਧਿਆਣਾ ਦੇ ਪਿੰਡ ਬਰਸਾਲ ਦੇ ਨੌਜਵਾਨ ਨਿਰਮਲ ਸਿੰਘ ਉਰਫ ਨਿੰਮਾ ਜਿਸ ਦੀ ਲਾਸ਼ ਮਲੇਸ਼ੀਆ ਵਿੱਚ ਪਈ ਸੀ । ਮ੍ਰਿਤਕ ਦੀ ਭੈਣ ਮਨਜੀਤ ਕੌਰ ਨੇ ਇਸ ਸਬੰਧੀ ਮੀਡੀਆ ਰਾਂਹੀ ਗੁਹਾਰ ਲਗਾਈ ਸੀ ਕਿ ਉਸ ਦੇ ਭਰਾ ਦੀ ਲਾਸ਼ ਉਹਨਾ ਤੱਕ ਪਹੁੰਚਦੀ ਕੀਤੀ ਜਾਵੇ । ਮਲੇਸ਼ੀਆ ਵਿੱਚ ਬੈਠਾ ਇੱਕ ਏਜੰਟ ਉਹਨਾ ਕੋਲੋਂ 1 ਲੱਖ 65 ਹਜਾਰ ਰੁਪਏ ਸਿਰਫ ਇਸ ਕਰਕੇ ਮੰਗ ਰਿਹਾ ਹੈ ਤਾਂਕਿ ਇਸ ਬਦਲੇ ਉਹ ਮ੍ਰਿਤਕ ਨਿੰਮੇ ਦੀ ਲਾਸ਼ ਭਾਰਤ ਭੇਜ ਸਕੇ । ਅਖਬਾਰ ਵਿੱਚ ਖਬਰ ਛਪਣ ਤੋਂ ਬਾਅਦ ਡੈਨਮਾਰਕ ਵਿੱਚ ਵਸਦੇ ਹਰਭਜਨ ਸਿੰਘ ਨੇ ਇਸ ਮਾਮਲੇ ਨੂੰ ਆਪਣੇ ਪੱਧਰ ਤੇ ਹੱਲ ਕਰਨ ਲਈ ਪਿੰਡ ਬਰਸਾਲ ਤੋਂ ਮ੍ਰਿਤਕ ਦੇ ਮਾਤਾ ਪਿਤਾ ਦੇ ਮੌਤ ਦੇ ਸਰਟੀਫਕੇਟ ਅਤੇ ਹੋਰ ਕਾਗਜ-ਪੱਤਰ ਮੰਗਵਾ ਕੇ ਮਲੇਸ਼ੀਆ ਅੰਬੈਸੀ ਨੂੰ ਭੇਜੇ ਜਿਸ ਉਪਰੰਤ ਕਰੀਬ 22 ਦਿਨ ਬਾਅਦ ਅੱਜ ਤੜਕੇ 2 ਵਜੇ ਮ੍ਰਿਤਕ ਨਿੰਮੇ ਦੀ ਲਾਸ਼ ਅੰਮ੍ਰਿਤਸਰ ਦੇ ਏਅਰਪੋਰਟ ਤੇ ਭੇਜੀ ਗਈ ਸੀ । ਉਸ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਨੂੰ ਉਸ ਦੇ ਜੱਦੀ ਪਿੰਡ ਬਰਸਾਲ ਲੈ ਆਏ । ਮ੍ਰਿਤਕ ਦੀ ਭੈਣ ਮਨਜੀਤ ਕੌਰ ਅਤੇ ਭਰਾ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਰੇ ਮਨ ਨਾਲ ਦੱਸਿਆ ਕਿ ਨਿਰਮਲ ਸਿੰਘ ਨਿੰਮਾ ਦੀ ਲਾਸ਼ ਅੱਜ ਉਹਨਾ ਕੋਲ ਹੈ । ਇਸ ਤੋਂ ਬਿਨਾ ਉਹਨਾ ਦੱਸਿਆ ਕਿ ਇਹ ਲਾਸ਼ ਨੂੰ ਮੰਗਵਾਉਣ ਲਈ ਉਹਨਾ ਦਾ ਕੋਈ ਵੀ ਪੈਸਾ ਨਹੀ ਲੱਗਿਆ ਜਿਸ ਤੇ ਅਸੀ ਪੱਤਰਕਾਰ ਭਾਈਚਾਰੇ ਅਤੇ ਐਨ ਆਰ ਆਈ ਵੀਰ ਦਾ ਧੰਨਵਾਦ ਕਰਦੇ ਹਾਂ ਜਿੰਨਾ ਦੀ ਬਦੌਲਤ ੰਿਮ੍ਰਤਕ ਨਿਰਮਲ ਸਿੰਘ ਨਿੰਮਾ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਬਰਸਾਲ ਵਿੱਚ ਸ਼ੇਜਲ ਅੱਖਾ ਨਾਲ ਕੀਤਾ ਜਾ ਰਿਹਾ ਹੈ ।

ਰਵਨੀਤ ਬਿਟੂ ਦੀ ਜਿਤ ਦੀ ਖੁਸੀ ਵਿਚ ਪਿਡ ਫਤਹਿਗੜ ਸਿਵੀਆ ਵਿਖੇ ਬੀਬੀ ਬਲਜਿਦਰ ਕੌਰ ਕੌਗਰਸ ਜਰਨਲ ਸੈਕਟਰੀ ਲੁਧਿਆਣਾ ਦਿਹਾਤੀ ਵਲੋ ਵੋਟਰਾ ਦਾ ਧਨਵਾਦ ਕਰਦੇ ਹੋਏ ਪਾਰਟੀ ਦਾ ਆਜੋਜਨ ਕੀਤਾ ਗਿਆ

ਕਾਉੱਕੇ ਕਲਾ( ਸਤਪਾਲ ਕਾਉੱਕੇ ) ਅੱਜ ਇੱਥੋ ਥੋੜੀ ਦੂਰ ਪੈਦੇ ਪਿੰਡ ਸਿਵੀਆ  ਵਿੱਖੇ ਬੀਬੀ ਬਲ ਜਿੱਦਰ ਕੌਰ ਸਿਵੀਆ ਜਰਨਲ ਸਕੱਤਰ ਕਾਗਰਸ ਕਮੇਟੀ ਜਿੱਲਾ ਲੁਧਿਆਣਾ ਦਿਹਾਤੀ ਦੇ ਘਰ ਵਿਖੇ  ਲੋਕ ਸਭਾ ਹਲਕਾ ਲੁਧਿਆਣਾ ਤੋ ਕਾਗਰੱਸੀ ਉਮੀਦਵਾਰ ਸ  ਰਵਨੀਤ ਬਿੱਟੂ ਦੀ ਵੱਡੀ ਲੀਡ ਨਾਲ ਜਿੱਤ ਪਰਾਪਤ ਕਰਨ ਤੇ ਖੁਸੀ ਜਾਹਿਰ ਕਰਦਿਆ ਇੱਕ ਵਿਸੇਸ ਪਾਰਟੀ ਦਾ ਅਯੋਜਨ ਕੀਤਾ ਗਿਆ । ਜਿਸ ਦੋਰਾਨ ਖੁਸੀ ਵਿੱਚ ਕਾਗਰੱਸੀ  ਵਰਕਰਾ ਨੇ ਢੋਲ ਵਜਾਏ ਤੇ ਲੱਡੂ ਵੰਡੇ ਉਪਰੰਤ ਸਾਰਾ ਦਿਨ ਚਾਹ ਪਕੌੜਿਆ ਦਾ ਲੰਗਰ ਲਾਇਆ ਗਿਆ । ਤੇ ਸਾਮ ਨੂੰ  ਡੀ ਜੇ ਲਾ ਕੇ ਧਮਾਲਾ ਪਾਈਆ ਸਭ ਦੂਰੋ ਨੇੜਿਉ ਆਏ ਮਹਿਮਾਨਾ ਲਈ ਖਾਣੇ ਦੇ ਨਾਲ ਨਾਲ ਪਿੱਗ ਵੀ ਵੱਡੀ ਪੱਧਰ ਤੇ ਚਲਾਇਆ ਗਿਆ ।ਜਿਕਰਯੋਗ ਹੈ ਕਿ ਇਹ ਸਾਰਾ ਪਰਬੰਧ ਬੀਬੀ ਬਲਜਿੱਦਰ ਕੌਰ ਅਤੇ ਤਰਸੇਮ ਸਿੰਘ ਹਾਂਕਾਗ ਵੱਲੋ ਕੀਤਾ ਗਿਆ ।ਇਸਮੌਕੇ ਅਮਰਜੀਤ ਸਿੰਘ ਬਲਾਕ ਸੰਮਤੀ ਮੈਬਰ , ਗੁਰਪਰੀਤ ਸਿੰਘ ਘੀਤਾ ਸਰਪੰਚ ਗਾਲਿਬ ਖੁਰਦ, ਜੁਗਿੰਦਰ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ , ਗੁਰਮੀਤ ਸਿੰਘ ਸਾਬਕਾ ਪਰਧਾਨ ਕੋਅਪਰੇਟਿੱਵ ਸੁਸਾਇਟੀ, ਸਮਸੇਰ ਸਿੰਘ ਸਰਪੰਚ ਗਾਲਿਬ ਰਣ ਸਿੰਘ, ਹਰਸਿਮਰਨ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ ਸਾਬਕਾ ਸਰਪੰਚ , ਜੱਸਾ ਸਿੰਘ ਪੰਚ , ਜਸਵੰਤ ਸਿੰਘ ਲੰਬੜਦਾਰ ; ਅਮਰ ਜੀਤ ਸਿੰਘ ਸਾਬਕਾ ਸਰਪੰਚ , ਪੱਤਰਕਾਰ ਹਰਿੰਦਰ ਸਿੰਘ ਚਾਹਿਲ ਗਾਲਿਬ ਕਲਾ ਦਰਸੀ ਸਿੰਘ ਗਾਲਿਬ ਕਲਾ , ਜਸਵੰਤ ਸਿੰਘ ਲੰਬੜਦਾਰ ਭੰਮੀਪੁਰਾ ਲਾਲੀ ਸਿੰਘ, ਮੰਨੂ ਸਿੰਘ, ਬੋਹੜ ਸਿੰਘ, ਬਿੰਟੂ , ਹਰਜੀਤ ਸਿੰਘ, ਰਾਜਪਾਲ , ਸੁਰਜੀਤ ਸਿੰਘ ਪੰਚ, ਜੋਗਾ ਸਿੰਘ ਪੰਚ, ਰਾਜਵਿ ਦਰ ਕੌਰ ਪੰਚ,ਹਰਦਿਆਲ ਸਿੰਘ ਸੂਬੇਦਾਰ, ਬਲਦੇਵ ਸਿੰਘ ਫੌਜੀ , ਸੁੱਖਵੰਤ ਸਿੰਘ ਭੱਟੀ ਆਦਿ ਵਿਸੇਸ ਤੌਰ ਤੇ ਹਾਜਰ ਸਨ ।