You are here

ਲੁਧਿਆਣਾ

ਰਵਨੀਤ ਬਿੱਟੂ ਦੇ ਲੁਧਿਆਣਾ ਤੋ ਦੂਸਰੀ ਵਾਰ ਐਮ.ਪੀ ਬਣਨ ਤੇ ਪਿੰਡ ਬੰਗਸੀਪੁਰਾ ਵਿਖੇ ਲੱਡੂ ਵੰਡੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਲੁਧਿਆਣਾ ਤੋਂ ਦੂਸਰੀ ਵਾਰ ਐਮ.ਪੀ ਬਣਨ ਤੇ ਪਿੰਡ ਬੰਗਸੀਪੁਰਾ ਸਰਪੰਚ ਸਿਮਰਪਾਲ ਕੌਰ ਦੇ ਗ੍ਰਹਿ ਵਿਖੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਲੰਡੂ ਵੰਡੇ ਗਏ।ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ ਨੇ ਵੋਟਰਾ ਤੇ ਸਪੇਟਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਜਲਦੀ ਰਵਨੀਤ ਸਿੰਘ ਬਿੱਟੂ ਵੱਲੋਂ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਚੋਣ ਜਾਬਤਾ ਲੱਗ ਜਾਣ ਕਾਰਨ ਪਿੰਡਾਂ ਤੇ ਸ਼ਹਿਰਾਂ ਨੂੰ ਗ੍ਰਾਟਾਂ ਦੇਣ 'ਚ ਦਿੱਕਤ ਆ ਗਈ ਸੀ ਹੁਣ ਜਲਦੀ ਹੀ ਗ੍ਰਾਟਾਂ ਦਿੱਤੀਆਂ ਜਾਣਗੀਆਂ।ਇਸ ਸਮੇਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਭੈਣੀ ਤੇ ਆਲੀਵਾਲ ਦਾ ਮੂੰਹ ਮਿੱਠਾ ਕਰਵਾਇਆ ਗਿਆ।ਇਸ ਸਮੇਂ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਪੰਹੁਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਦਰਸ਼ਨ ਸਿੰਘ ਬੀਰਮੀ,ਸਰੇਸ ਗਰਗ,ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਗੁਲਵੰਤ ਸਿੰਘ ਭੁੱਲਰ ,ਬਲੌਰ ਸਿੰਘ,ਸਵਰਨ ਸਿੰਘ,ਸਰਪੰਚ ਸਿਮਰਪਾਲ ਕੌਰ ,ਪੰਚ ਕਰਮਜੀਤ ਸਿੰਘ ਮੰਡ ,ਪੰਚ ਗੁਰਮੀਤ ਸਿੰਘ ਤਿਵਾੜੀ ,ਪੰਚ ਗੁਰਮੀਤ ਕੌਰ,ਚਮਕੌਰ ਸਿੰਘ,ਮਿ.ਕੁੰਦਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਔਰਤਾਂ ਹਾਜ਼ਰ ਸਨ।

ਜਰਖੜ ਖੇਡਾਂ - ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ

ਲੁਧਿਆਣਾ (ਮਨਜਿੰਦਰ ਗਿੱਲ) ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਤੇ ਹਠੂਰ ਜੇਤੂ, ਜੂਨੀਅਰ ਵਰਗ 'ਚ ਜਰਖੜ ਅਕੈਡਮੀ ਅਤੇ ਘਵੱਦੀ ਸਕੂਲ ਸੈਮੀ-ਫਾਈਨਲ 'ਚ ਪੁੱਜੇ
        ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਵੱਲੋਂ ਕਰਾਏ ਜਾ ਰਹੇ ਜਰਖੜ ਖੇਡਾਂ ਦੀ ਕੜੀ ਤਹਿਤ ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੰਡਰ-17 ਸਾਲ ਜੂਨੀਅਰ ਵਰਗ 'ਚ ਜਿਥੇ ਜਰਖੜ ਹਾਕੀ ਅਕੈਡਮੀ ਅਤੇ ਘਵੱਦੀ ਸਕੂਲ ਨੇ ਸੈਮੀਫਾਈਨਲ 'ਚ ਆਪਣਾ ਦਾਖਲਾ ਪੱਕਾ ਕੀਤਾ, ਉਥੇ ਹੀ ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਸੈਮੀਫਾਈਨਲ 'ਚ, ਅਜ਼ਾਦ ਕਲੱਬ ਹਠੂਰ ਨੇ ਕੁਆਟਰਫਾਈਨਲ 'ਚ ਆਪਣੀ ਐਂਟਰੀ ਪਾਈ। ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਜਾ ਰਹੇ ਇਸ ਬਹੁਤ ਮੰਤਵੀ ਹਾਕੀ ਫੈਸਟੀਵਲ 'ਚ ਅੰਡਰ-17 ਸਾਲ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਸੰਤ ਫਤਹਿ ਸਿੰਘ ਹਾਕੀ ਅਕੈਡਮੀ ਢੋਲਣ ਨੂੰ 5-2 ਨਾਲ, ਦੂਸਰੇ ਕੁਆਰੲਫਾਈਨਲ ਮੈਚ 'ਚ ਘਵੱਦੀ ਸਕੂਲ ਨੇ ਰਾਮਪੁਰ ਹਾਕੀ ਸੈਂਟਰ ਨੂੰ 2-1 ਨਾਲ ਹਰਾ ਕੇ ਆਖ਼ਰੀ ਚਾਰਾਂ 'ਚ ਆਪਣੀ ਜਗ੍ਹਾ ਪੱਕੀ ਕੀਤੀ। ਸੀਨੀਅਰ ਵਰਗ 'ਚ ਅੱਜ ਅਜ਼ਾਦ ਕਲੱਬ ਹਠੂਰ ਤੇ ਯੰਗ ਕਲੱਬ ਓਟਾਲਾਂ (ਸਮਰਾਲਾ) ਵਿਚਕਾਰ ਖੇਡਿਆ ਗਿਆ ਮੁਕਾਬਲਾ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਧ ਦਿਲਚਸਪ ਤੇ ਸੰਘਰਸ਼ਪੂਰਨ ਹੋ ਨਿਬੜਿਆ। ਇਸ ਮੁਕਾਬਲੇ 'ਚ ਹਠੂਰ 6-5 ਨਾਲ ਜੇਤੂ ਰਿਹਾ। ਅੱਧੇ ਸਮੇਂ ਤੱਕ ਮੁਕਾਬਲਾ 3-3 ਗੋਲਾਂ 'ਤੇ ਬਰਾਬਰ ਸੀ। ਆਖਰੀ ਮਿੰਟ ਤੱਕ ਵੀ ਕਿਸੇ ਟੀਮ ਦੀ ਜਿੱਤ ਹਾਰ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ। ਪਰ ਅਖੀਰ ਹਠੂਰ ਨੇ ਜੇਤੂ ਫਤਹਿ ਬੁਲਾਈ। ਹਠੂਰ ਦਾ ਗੁਰਜੋਤ ਸਿੰਘ ਲਾਡੀ ਇਸ ਜਿੱਤ ਦਾ ਹੀਰੋ ਰਿਹਾ ਜਿਸਨੇ ਉਪਰੋਥਲੀ 4 ਗੋਲ ਕੀਤੇ। ਆਖਰੀ ਮੁਕਾਬਲੇ 'ਚ ਨੀਟ੍ਹਾ ਕਲੱਬ ਰਾਮਪੁਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 5-2 ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਅੱਜ ਦੇ ਮੈਚਾਂ ਦੌਰਾਨ ਸ. ਜੀ.ਐਸ ਗਿੱਲ ਏ.ਆਈ.ਜੀ. ਬਿਊਰੋ ਪੁਲੀਸ, ਸ. ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ, ਚਰਨਜੀਤ ਸਿੰਘ ਗਰੇਵਾਲ ਯੂਕੇ, ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਜਰਖੜ ਖੇਡ ਟਰਸਟ ਦੇ ਪ੍ਰਬੰਧਕ ਪ੍ਰੋ. ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਸਿਰੋਪੇ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਹਿਲਵਾਨ ਹਰਮੇਲ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਰੇਸ਼ਮ ਸਿੰਘ ਹਠੂਰ, ਰਵਿੰਦਰ ਸਿੰਘ ਘਵੱਦੀ, ਸਾਹਿਬਜੀਤ ਸਿੰਘ ਸਾਬ੍ਹੀ , ਦਲਬੀਰ ਸਿੰਘ ਜਰਖੜ, ਰਜਿੰਦਰ ਸਿੰਘ, ਲਖਬੀਰ ਸਿੰਘ ਜਰਖੜ, ਬਾਬਾ ਜਗਦੇਵ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਸੋਹਣ ਸਿੰਘ ਸ਼ੰਕਰ, ਸੋਮਾ ਸਿੰਘ ਘੁਲਾਲ ਆਦਿ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਸੀਨੀਅਰ ਤੇ ਸਬ ਜੂਨੀਅਰ ਵਰਗ ਦੇ ਕੁਆਟਰਫਾਈਨਲ 29 ਤੇ 30 ਮਈ ਨੂੰ ਖੇਡੇ ਜਾਣਗੇ। ਜਦਕਿ ਸੈਮੀ ਤੇ ਫਾਈਨਲ ਮੁਕਾਬਲੇ 1 ਤੇ 2 ਜੂਨ ਨੂੰ ਹੋਣਗੇ।
ਕਮਾਲ ਨੇ ਜਰਖੜ ਖੇਡਾਂ , ਜਿਥੇ 7 ਸਾਲ ਦਾ ਬੱਚਾ ਤੇ 60 ਸਾਲ ਦਾ ਬਜ਼ੁਰਗ ਵੀ ਖੇਡ ਰਿਹਾ ਹਾਕੀ
ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਜੋ ਫਲੱਡ ਲਾਈਟਾਂ ਦੀ ਰੌਸ਼ਨੀ 'ਚ ਹਰ ਸ਼ਨੀਵਰ ਤੇ ਐਤਵਾਰ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਆਈ.ਪੀ.ਐਲ ਦੀ ਤਰਜ 'ਤੇ ਇਹ ਹਾਕੀ ਫੈਸਟੀਵਲ ਵੀ ਲਗਭਗ ਮਹੀਨੇ ਦੇ ਕਰੀਬ ਚਲਦਾ ਹੈ। ਵੈਸੇ ਤਾਂ ਇਹ ਹਾਕੀ ਦਾ ਨਜ਼ਾਰਾ ਖੇਡ ਮੈਦਾਨ 'ਚ ਦੇਖਿਆਂ ਹੀ ਬਣਦਾ ਹੈ। ਇੱਕ ਨਿੱਕੇ ਜਿਹੇ ਪਿੰਡ 'ਚ ਨਵੀਂ ਐਸਟਰੋਟਰਫ ਦਾ ਲੱਗਣਾ, ਫਲੱਡ ਲਾਈਟਾਂ 'ਚ ਹਾਕੀ ਦੇ ਮੈਚ ਹੋਣੇ। ਬੱਚੇ ਤੋਂ ਲੈ ਕੇ ਬੁੱਢੇ ਤੱਕ ਮੈਚਾਂ ਦਾ ਅਨੰਦ ਮਾਨਣਾ ਆਪਣੇ ਆਪ 'ਚ ਹੀ ਕਮਾਲ ਹੈ। ਪਰ ਜਦੋਂ ਇੱਕ ਮੈਚ 'ਚ ਅਸੀਂ 6-7 ਸਾਲ ਦੇ ਬੱਚੇ ਨੂੰ ਖੇਡਦੇ ਦੇਖਦੇ ਹਾਂ, ਜਿੱਤ ਲਈ ਜੱਦੋ-ਜਹਿਦ ਕਰਦੇ ਨੰਨ੍ਹੇ-ਮੁੰਨੇ ਬੱਚਿਆਂ ਦਾ ਹਾਕੀ ਨਜ਼ਾਰਾ ਦੇਖਦੇ ਹਾਂ। ਉਥੇ ਜਦੋਂ ਵੈਟਰਨ ਹਾਕੀ 'ਚ 55-50 ਸਾਲ, 57 ਸਾਲ, 51 ਸਾਲ ਵਗੈਰਾ ਵਗੈਰਾ ਖਿਡਾਰੀਆਂ ਨੂੰ ਮੈਚ ਦੌਰਾਨ ਮਰ ਮਿਟਣ ਦੀ ਭਾਵਨਾ ਨਾਲ ਖੇਡਦੇ ਦੇਖਦੇ ਹਾਂ ਤਾਂ ਆਪਣੇ ਆਪ ਵਿਚ ਹੀ ਇੱਕ ਨਿਵੇਕਲੇ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਹੈ। ਬਸੀ ਪਠਾਣਾਂ ਦਾ 59 ਸਾਲ ਨੂੰ ਢੁਕਿਆ ਜਸਬੀਰ ਸਿੰਘ, ਸੁਲਤਾਨਪੁਰ ਦਾ 55 ਸਾਲ ਨੂੰ ਢੁਕਿਆ ਜਗਜੀਵਨ ਸਿੰਘ, ਗੋਲਕੀਪਰ ਦੀ ਕਿੱਟ ਪਾ ਕੇ ਕਮਾਲ ਦੇ ਗੋਲ ਰੋਕ ਰਿਹਾ ਹੈ ਸੁਲਤਾਨਪੁਰ ਦਾ ਹੀ ਬਲਜੀਤ ਸਿੰਘ ਅਤੇ ਹੋਰ ਕਈ ਵੱਡੇ ਖਿਡਾਰੀਆਂ ਦੀ ਖੇਡ ਨੂੰ ਦੇਖ ਕੇ ਬੱਚੇ ਅਸ਼-ਅਸ਼ ਕਰ ਉੱਠਦੇ ਹਨ ਤਾਂ ਗੁਰਦਾਸ ਮਾਨ ਦਾ ਗਾਣਾ ਚੇਤੇ ਆਉਂਦਾ ਹੈ, 'ਬਹਿ ਕੇ ਦੇਖ ਜਵਾਨਾ, ਬਾਬੇ ਹਾਕੀ ਖੇਡਦੇ ਨੇ।' ਉਥੇ ਹੀ ਡੰਗੋਰਿਆਂ ਦਾ 7 ਸਾਲਾ ਮਾਨਵ, ਘਵੱਦੀ ਦਾ 6 ਸਾਲਾ ਕਮਲਵੀਰ, ਜਰਖੜ ਦਾ 9 ਸਾਲਾ ਸੁਖਮਨਜੀਤ, ਜਰਖੜ ਦਾ ਹੀ ਇੱਕ ਹੋਰ 7 ਸਾਲਾ ਪ੍ਰਭਜਪ ਸਿੰਘ, ਵਗੈਰਾ ਵਗੈਰਾ ਟੀਮਾਂ ਦੇ ਨਿੱਕੇ ਨਿੱਕੇ ਬੱਚੇ ਆਪਣੇ ਕਲਾਤਮਕ ਹੁਨਰ ਦਿਖਾਉਂਦੇ ਹਨ ਤਾਂ ਮਨ ਬਾਗੋ ਬਾਗ ਹੋ ਉੱਠਦਾ ਹੈ। ਗੱਲ ਇਥੇ ਮੁੱਕਦੀ ਹੈ ਕਿ ਜੇਕਰ ਪੰਜਾਬ ਦੇ ਹਰ ਪਿੰਡ-ਪਿੰਡ ਜਰਖੜ ਖੇਡ ਸਟੇਡੀਅਮ ਵਰਗਾ ਮਹੌਲ ਹੋ ਜਾਵੇ ਤਾਂ ਪੰਜਾਬ ਨੂੰ ਡਰੱਗ ਮੁਕਤੀ ਆਪਣੇ ਆਪ ਹੀ ਮਿਲ ਜਾਏਗੀ। ਸਾਡੇ ਰਾਜਨੀਤਕ ਆਕਾ ਨੂੰ ਜਰਖੜ ਖੇਡਾਂ ਤੇ ਇਥੋਂ ਦੇ ਸਟੇਡੀਅਮ ਤੋਂ ਕੋਈ ਨਾ ਕੋਈ ਸੇਧ ਜਰੂਰ ਲੈਣੀ ਚਾਹੀਦੀ ਹੈ ਤੇ ਪਿੰਡ ਪਿੰਡ 'ਚ ਖੇਡਾਂ ਦਾ ਮਹੌਲ ਸਿਰਜਣਾ ਚਾਹੀਦਾ ਹੈ। ਇਸ ਵਿਚ ਹੀ ਪੰਜਾਬ ਦਾ ਭਲਾ ਹੋਵੇਗਾ। ਕੁੱਲ ਮਿਲਾ ਕੇ ਜਿਥੇ ਜਰਖੜ ਖੇਡਾਂ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ, ਉਥੇ ਉਨ੍ਹਾਂ ਵੈਟਰਨ ਖਿਡਾਰੀਆਂ ਨੂੰ ਸਲੂਟ ਹੈ ਜੋ ਬੁਢਾਪੇ ਦੀ ਜਵਾਨੀ 'ਚ ਵੀ ਆਪਣਾ ਖੇਡ ਹੁਨਰ ਦਿਖਾ ਰਹੇ ਨੇ ਉਨ੍ਹਾਂ ਨਿੱਕੇ ਬੱਚਿਆਂ ਲਈ ਵੀ ਦੁਆ ਹੈ ਕਿ ਜਿੰਨ੍ਹਾਂ ਨੇ ਅਜੇ ਗ੍ਰਾਊਂਡ 'ਚ ਪੈਰ ਰੱਖਣਾ ਸ਼ੁਰੂ ਹੀ ਕੀਤਾ ਹੈ ਉਹ ਆਉਣ ਵਾਲੇ ਭਵਿੱਖ ਵਿਚ ਪੰਜਾਬ ਦੇ ਖੇਡ ਸਿਤਾਰੇ ਬਣਨ।

ਹਿਰਾਸਤੀ ਮੌਤ: ਹਫ਼ਤੇ ਬਾਅਦ ਵੀ ਨਹੀਂ ਮਿਲੀ ਨੌਜਵਾਨ ਦੀ ਲਾਸ਼

ਫ਼ਰੀਦਕੋਟ, ਮਈ- ਸੀਆਈਏ ਸਟਾਫ ਫ਼ਰੀਦਕੋਟ ਦੀ ਹਿਰਾਸਤ ਵਿੱਚ 18 ਮਈ ਦੀ ਰਾਤ ਨੂੰ ਸ਼ੱਕੀ ਹਾਲਤ ਵਿੱਚ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਇੱਕ ਹਫ਼ਤੇ ਬਾਅਦ ਵੀ ਰਾਜਸਥਾਨ ਫੀਡਰ ਵਿੱਚੋਂ ਨਹੀਂ ਮਿਲੀ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਲੱਭਣ ਲਈ ਸੀਆਈਏ ਸਟਾਫ਼ ਦੇ ਦੋ ਮੁਲਾਜ਼ਮਾਂ ਨੂੰ ਰਿਮਾਂਡ ’ਤੇ ਲੈ ਚੁੱਕੀ ਹੈ। ਇਨ੍ਹਾਂ ਮੁਲਾਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਨੇ ਜਸਪਾਲ ਸਿੰਘ ਕਤਲ ਕਾਂਡ ਨੂੰ ਖ਼ੁਦਕੁਸ਼ੀ ਸਾਬਤ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪੁਲੀਸ ਦਾ ਦਾਅਵਾ ਹੈ ਕਿ ਸੀਆਈਏ ਸਟਾਫ਼ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪੁਲੀਸ ਨੇ ਇਹ ਵੀਡੀਓ ਅਜੇ ਤੱਕ ਜਨਤਕ ਨਹੀਂ ਕੀਤੀ। ਉਧਰ ਲਾਸ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਘੇਰਿਆ ਹੋਇਆ ਹੈ। 21 ਮਈ ਤੋਂ ਇੱਥੇ ਲਗਾਤਾਰ ਰੋਸ ਧਰਨਾ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬ ਭਰ ਤੋਂ ਲੋਕ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਜਸਪਾਲ ਸਿੰਘ ਦੇ ਕਤਲ ਤੋਂ ਬਾਅਦ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੈਡੀਕਲ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਨਰਿੰਦਰ ਸਿੰਘ ਦੀ ਵੱਖੀ ਵਿੱਚ ਗੋਲੀ ਵੱਜੀ ਸੀ। ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ, ਬੂਟਾ ਸਿੰਘ, ਕਰਨ ਭੁੱਲਰ, ਸੁਖਵਿੰਦਰ ਸੁੱਖੀ, ਗੁਰਦਿਆਲ ਭੱਟੀ, ਕੇਸ਼ਵ ਅਜ਼ਾਦ ਅਤੇ ਲਵਪ੍ਰੀਤ ਸਿੰਘ ਫੇਰੋਕੇ ਨੇ ਕਿਹਾ ਕਿ ਘਟਨਾ ਸਮੇਂ ਇੰਸਪੈਕਟਰ ਨਰਿੰਦਰ ਸਿੰਘ ਕੋਲ ਆਪਣਾ ਸਰਕਾਰੀ ਰਿਵਾਲਵਰ ਮੌਜੂਦ ਸੀ। ਇਸ ਤੋਂ ਇਲਾਵਾ ਗੰਨਮੈਨ ਨੇ ਆਪਣਾ ਹਥਿਆਰ ਇੰਸਪੈਕਟਰ ਨੂੰ ਕਿਉਂ ਸੌਂਪਿਆ। ਇਹ ਸਾਰੇ ਵਿਵਾਦਤ ਸਵਾਲ ਹਨ ਜਿਨ੍ਹਾਂ ਦਾ ਪੁਲੀਸ ਕੋਈ ਜਵਾਬ ਨਹੀਂ ਦੇ ਰਹੀ। ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ।
ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਫਰੀਦਕੋਟ ਤੋਂ ਲੈ ਕੇ ਰਾਜਸਥਾਨ ਤੱਕ ਰਾਜਸਥਾਨ ਫੀਡਰ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਅੱਜ ਪੁਲੀਸ ਮੁਖੀ ਦਫ਼ਤਰ ਸਾਹਮਣੇ ਲੱਗੇ ਵਿਸ਼ਾਲ ਰੋਸ ਧਰਨੇ ਨੂੰ ਹਰਦੀਪ ਕੌਰ ਕੋਟਲਾ, ਗੁਰਪਾਲ ਸਿੰਘ ਨੰਗਲ, ਪਰਮਜੀਤ ਸਿੰਘ ਪੱਖੀ, ਸੁਖਜੀਤ ਸਿੰਘ, ਅਮਰੀਕ ਸਿੰਘ ਭਾਣਾ, ਕੁਲਦੀਪ ਕੁਮਾਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ 

ਇਨਸਾਫ਼ ਲਈ ਸੜਕਾਂ ਉੱਤੇ ਉਤਰੇ ਲੋਕ

ਜਗਰਾਉਂ : ਮਈ (ਮਨਜਿੰਦਰ ਗਿੱਲ) ਸੀਆਈਏ ਸਟਾਫ਼ ਫਰੀਦੋਕਟ ਦੀ ਹਿਰਾਸਤ ਦੌਰਾਨ ਕਥਿਤ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਗਰਾਉਂ ਹਲਕੇ ਦੀਆਂ ਲੋਕਪੱਖੀ ਜਥੇਬੰਦੀਆਂ ਦੇ ਲੋਕ ਸੜਕਾਂ ’ਤੇ ਉੱਤਰ ਆਏ ਹਨ। ਉਨ੍ਹਾਂ ਅੱਜ ਜਗਰਾਉਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਜਸਪਾਲ ਸਿੰਘ ਦੀ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਭਾਰਤੀ ਕਿਰਤੀ ਕਿਸਾਨ ਯੂਨੀਅਨ ਉਗਰਾਹਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਨੌਜਵਾਨ ਭਾਰਤ ਸਭਾ, ਟੀਚਰ ਯੂਨੀਅਨ ਅਤੇ ਬਹੁਗਿਣਤੀ ਪਿੰਡ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ਪੁਲੀਸ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਨੂੰ ਕਮਲਜੀਤ ਖੰਨਾ ਜਰਨਲ ਸਕੱਤਰ ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰਹੇਗਾ।

ਮੈਂ ਆਪਣਾ ਪਲ-ਪਲ ਗਰੀਬ ਪਰਿਵਾਰਾ ਦੇ ਲੇਖੇ ਲਗਾਕੇ ਜੀਵਨ ਗੁਜਾਰਾਂਗਾ-- ਦਲਜਿੰਦਰ ਸਿੰਘ ਸਮਰਾ

ਚੌਕੀਮਾਨ 25 ਮਈ (ਨਸੀਬ ਸਿੰਘ ਵਿਰਕ) ਉੱਚ ਕੋਟੀ ਦੇ ਕਬੱਡੀ ਖਿਡਾਰੀ ਅਤੇ ਉੱਘੇ ਸਮਾਜਸੇਵੀ ਸ: ਦਲਜਿੰਦਰ ਸਿੰਘ ਸਮਰਾ ਜਿੰਨਾ ਨੂੰ ਪੰਜਾਬ ਛੱਡਕੇ ਇੰਗਲੈਂਡ (ਯੂਕੇ) ਗਿਆ ਲਗਭਗ 46 ਸਾਲ ਦੇ ਕਰੀਬ ਦਾ ਅਰਸਾ ਹੋ ਚੁੱਕਾ ਹੈ ਪਰ ਅੱਜ ਵੀ ਦਲਜਿੰਦਰ ਸਿੰਘ ਸਮਰਾ ਜਿੱਥੇ ਅੱਜ ਵੀ ਮਾਂ ਖੇਡ ਕਬੱਡੀ ਲਈ , ਸਕੂਲੀ ਵਿਦਿਆਰਥੀਆ ਲਈ ਅਤੇ ਇਲਾਕੇ ਦੇ ਗਰੀਬ ਲੋੜਵੰਦ ਪਰਿਵਾਰਾਂ ਲਈ ਆਪਣੀ ਨੇਕ ਕਮਾਈ ਚੋਂ ਦਸਵਾਂ ਦਸਬੰਧ ਕੱਢਕੇ ਲੋਕ ਸੇਵਾ ਕਰਦੇ ਆਏ ਹਨ ਉੱਥੇ ਹੀ ਗਰੀਬ ਕੁੜੀਆ ਦੇ ਵਿਆਹਾਂ ਤੇ ਵੀ ਬਣਦੀ ਸਮਾਗਰੀ ਦੇਕੇ ਮਦਦਗਾਰ ਸਾਬਤ ਹੁੰਦੇ ਆਏ ਹਨ । ਦਲਜਿੰਦਰ ਸਿੰਘ ਸਮਰਾਂ ਪੰਜਾਬ ਦੀ ਧਰਤੀ ਤੋਂ ਕੂਹਾਂ ਦੂਰ ਰਹਿਕੇ ਵੀ ਪੰਜਾਬ ਵਾਸੀਆ ਨਾਲ ਆਪਣੇ ਜਵਾਨੀ ਵਾਲੇ ਦਿਨਾਂ ਵਾਂਗ ਮੋਹ ਦੀਆ ਤੰਦਾਂ ਜੋੜਕੇ ਰੱਖਦੇ ਹਨ । ਸਮਾਜਸੇਵੀ ਸਮਰਾਂ ਨੇ ਆਪਣੇ ਮਨ ਕੀ ਬਾਤ ਪੱਤਰਕਾਰਾਂ ਨਾਲ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਨੇ ਮੇਰਾ ਜੀਵਨ ਹੀ ਲੋਕ ਸੇਵਾ ਲਈ ਦਿੱਤਾ ਹੈ ਅਤੇ ਮੈਂ ਪਲ-ਪਲ ਆਪਣਾ ਇੱਕ ਇੱਕ ਮਿੰਟ ਗਰੀਬ ਪਰਿਵਾਰਾਂ ਦੇ ਲੇਖੇ ਲਗਾਉਂਦਾ ਉਸ ਵਹਿਗੁਰੂ ਦੀ ਕਿਰਪਾ ਨਾਲ ਆਪਣਾ ਜੀਵਨ ਗੁਜਾਰਾਂਗਾ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਚ ਸੁਖਬੀਰ ਸਿੰਘ ਬਾਦਲ ਬਨਣਗੇ ਕੇਂਦਰੀ ਮੰਤਰੀ

ਚੌਕੀਮਾਨ 25 ਮਈ (ਨਸੀਬ ਸਿੰਘ ਵਿਰਕ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਇੱਕ ਵਾਰ ਫੇਰ ਮੰਤਰੀ ਬਨਣ ਤੇ ਹਰ ਪਾਸੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਜਿੱਥੇ ਵਿਰੋਧੀਧਿਰ ਦੇ ਨੇਤਾਵਾਂ ਦੀ ਬੋਲਤੀ ਬੰਦ ਕੀਤੀ ਹੈ ਉੱਥੇ ਹੀ ਵਿਰੋਧੀਆਂ ਦੀ ਹਿੱਕ ਤੇ ਨਵਾ ਇਤਿਹਾਸ ਰਚਦੇ ਹੋਏ ਮਿਸਾਲ ਕਾਇਮ ਕੀਤੀ ਹੈ ਇੰਨਾ ਸਬਦਾ ਦਾ ਪ੍ਰਗਟਾਵਾ ਸ਼ੋਰਮਣੀ ਅਕਾਲੀਦਲ ਦੇ ਸਿਰਮੌਰ ਆਗੂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰਾ ਨੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ ਮੁਲਾਕਤ ਦੌਰਾਨ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਚ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਵੀਰ ਸਿੰਘ ਬਾਦਲ ਬਨਣਗੇ ਕੇਂਦਰੀ ਮੰਤਰੀ ਅਤੇ ਇੱਕ ਬਾਰ ਫੇਰ ਤੋਂ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਵਿਕਾਸ ਦੀਆ ਲੀਹਾਂ ਤੇ ਤੁਰਨਾ ਸੁਰੂ ਕਰੇਗਾ ।
 

ਰਵਨੀਤ ਸਿੰਘ ਬਿੱਟੂ ਦੀ ਜਿੱਤ ਤੇ ਪਿੰਡ ਗਾਲਿਬ ਰਣ ਸਿੰਘ ਵਿਖੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਲੋਕ ਸਭਾ ਸਭਾ ਹਲਕਾ ਲੁਧਿਆਣਾ ਲਈ ਕਾਂਗਰਸ ਪਾਰਟੀ ਦੇ 76645 ਵੋਟਾਂ ਨਾਲ ਜੇਤੂ ਰਹੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਸਰਪੰਚ ਜਗਦੀਸ ਚੰਦ ਸ਼ਰਮਾਂ ਦੀ ਅਗਵਾਈ ਵਿੱਚ ਰਵਨੀਤ ਸਿੰਘ ਬਿੱਟੂ ਦੀ ਤੀਸਰੀ ਵਾਰ ਜਿੱਤ ਦਰਜ ਕਰਨ ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਅਤੇ ਕਾਂਗਰਸੀ ਵਰਕਰਾਂ ਵੱਲੋ ਲੱਡੂ ਵੰਡੇ ਗਏ।ਸਰਪੰਚ ਜਗਦੀਸ ਚੰਦ ਨੇ ਐਮ.ਪੀ.ਰਵਨੀਤ ਸਿੰਘ ਬਿੱਟੂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਸਰਬਪੱਖੀ ਵਿਕਾਸ ਕੀਤੇ ਜਾਣਗੇ ਤੇ ਪਾਰਟੀ ਆਗੂਆਂ ਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।ਇਸ ਸਰਪੰਚ ਪਰਮਜੀਤ,ਪੰਚ ਹਰਮਿੰਦਰ ਸਿੰਘ,ਪੰਚ ਜਸਵਿੰਦਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਰਣਜੀਤ ਸਿੰਘ,ਹਿੰਮਤ ਸਿੰਘ,ਜਗਜੀਤ ਸਿੰਘ,ਐਜਬ ਸਿੰਘ,ਗੁਰਮੀਤ ਸਿੰਘ ਫੌਜੀ,ਕੁਲਵਿੰਦਰ ਸਿੰਘ,ਮਹਿੰਦਰ ਸਿੰਘ,ਬਲਵਿੰਦਰ ਸਿੰਘ,ਜਸਵੰਤ ਰਾਏ,ਮਨਵਿੰਦਰ ਸਿੰਘ,ਹਰਭਜਨ ਸਿੰਘ,ਬਲਵੀਰ ਸਿੰਘ,ਦਰਸਨ ਸਿੰਘ,ਭਗਵੰਤ ਸਿੰਘ ਆਦਿ ਹਾਜ਼ਰ ਸਨ।

ਸਰਪੰਚ ਪਰਮਜੀਤ ਦਾ ਬਿੱਟੂ ਦੀ ਜਿੱਤ ਦੀ ਖੁਸ਼ੀ ਵਿੱਚ ਮੰੂਹ ਮਿੱਠਾ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਤੀਸਰੀ ਵਾਰ ਜਿੱਤ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਰਣ ਸਿੰਘ ਦੀ 'ਸਰਪੰਚ ਪਰਮਜੀਤ ਦੀ ਅਗਵਾਈ 'ਚ ਲੱਡੂ ਵੰਡੇ ਗਏ।ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋ ਸਰਪੰਚ ਪਰਮਜੀਤ ਦਾ ਲੱਡੂਆਂ ਨਾਲ ਮੰੂਹ ਮਿੱਠਾ ਕਰਵਾਇਆ ਗਿਆ ਤੇ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।ਇਸ ਸਮੇ ਜਸਵੰਤ ਕੌਰ,ਪੰਚ ਬਲਜੀਤ ਕੌਰ,ਬਲਵਿੰਦਰ ਕੌਰ,ਜਸਵੀਰ ਕੌਰ,ਅਮਨਦੀਪ ਕੋਰ,ਮਨਜੀਤ ਕੌਰ,ਆਦਿ ਵੱਡੀ ਗਿੱਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਹਨ।

ਰਵਨੀਤ ਸਿੰਘ ਬਿੱਟੂ ਨੂੰ ਤੀਸਰੀ ਵਾਰ ਐਮ.ਪੀ ਬਣਨ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਵਿੱਚ ਕਾਂਗਰਸੀ ਵਰਕਰਾਂ ਵੱਲੋ ਲੱਡੂ ਵੰਡੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਰ ਤੀਸਰੀ ਵਾਰ ਲੁਧਿਆਣਾ ਦੇ ਐਮ.ਪੀ.ਬਣਨ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਵਿਖੇ ਕਾਂਗਰਸੀ ਆਗੂ ਹਰਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ।ਜ਼ਿਲ੍ਹਾਂ ਲੁਧਿਆਣਾ ਦਿਹਾਤੀ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੇ ਨਜ਼ਦੀਕੀ ਚਾਹਲ ਗਾਲਿਬ ਨੇ ਰਵਨੀਤ ਸਿੰਘ ਬਿੱਟੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਸੂਬੇ ਭਰ ਵਿੱਚ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਪੰਜਾਬ ਵਾਸੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ-ਭਾਜਪਾ ਤੇ ਹੋਰ ਪਾਰਟੀਆਂ ਉਨ੍ਹਾਂ ਨੂੰ ਕੁਝ ਨਹੀ ਦੇ ਸਕਦੀਆਂ,ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਹੀ ਉਨ੍ਹਾਂ ਦੀਆਂ ਜਮੀਨੀ ਪੱਧਰ ਤੇ ਮੁੱਢਲੀਆਂ ਲੋੜਾ ਪੂਰੀ ਕਰ ਸਕਦੀ ਹੈ।ਇਸ ਸਮੇਂ ਬਾਬਾ ਮਲਕੀਤ ਸਿੰਘ,ਸਾਬਕਾ ਸਰਪੰਚ ਮਨਜੀਤ ਸਿੰਘ,ਨੰਬਰਦਾਰ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਪਰਮਿੰਦਰ ਸਿੰਘ ਚਾਹਲ,ਪੰਚ ਗੁਰਚਰਨ ਸਿੰਘ ਗਿਆਨੀ,ਪੰਚ ਅਜਮੇਰ ਸਿੰਘ,ਨੰਬਰਦਾਰ ਸੁਖਜੀਤ ਸਿੰਘ ਸੋਨੀ,ਨੋਨਾ ਗਰੇਵਾਲ ਆਦਿ ਹਾਜ਼ਰ ਸਨ।

ਰਵਨੀਤ ਬਿੱਟੂ ਦੀ ਦੂਜੀ ਵਾਰ ਬੱਲੇ-ਬੱਲੇ

ਲੁਧਿਆਣਾ, ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 76 ਹਜ਼ਾਰ 372 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ ਤਿਕੋਣੇ ਮੁਕਾਬਲੇ ਵਿੱਚ ਪੀਡੀਏ ਦੇ ਸਾਂਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹਰਾਇਆ। ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਦੂਜੀ ਵਾਰ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ’ਤੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ 2014 ਦੇ ਮੁਕਾਬਲੇ ਵੱਧ ਵੋਟਾਂ ਨਾਲ ਜੇਤੂ ਬਣਾਇਆ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਵੋਟਰਾਂ, ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲੇ ਦਿਨ ਤੋਂ ਹੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਜੁੱਟ ਜਾਣਗੇ। ਉਨ੍ਹਾਂ ਦਾ ਪਹਿਲਾ ਕੰਮ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਤੇ ਜਲਦ ਜਗਰਾਉਂ ਪੁਲ ਸ਼ੁਰੂ ਕਰਵਾਉਣਾ ਹੋਵੇਗਾ।
ਲੁਧਿਆਣਾ ਲੋਕ ਸਭਾ ਹਲਕੇ ਤੋਂ 22 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 3 ਲੱਖ 83 ਹਜ਼ਾਰ 795 ਵੋਟਾਂ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 7 ਹਜ਼ਾਰ 423 ਵੋਟਾਂ ਤੇ ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 2 ਲੱਖ 99 ਹਜ਼ਾਰ 435 ਵੋਟਾਂ ਮਿਲੀਆਂ। ਸ਼ਹਿਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਬਿੱਟੂ ਨੇ ਚਾਰ ਸ਼ਹਿਰੀ ਹਲਕੇ ਪੂਰਬੀ, ਹਲਕਾ ਕੇਂਦਰੀ, ਹਲਕਾ ਪੱਛਮੀ, ਹਲਕਾ ਉਤਰੀ ਤੇ ਪੇਂਡੂ ਹਲਕਾ ਜਗਰਾਉਂ ਵਿਚੋਂ ਲੀਡ ਹਾਸਲ ਕੀਤੀ, ਜਦਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਖੇਤਰ ਹਲਕਾ ਆਤਮ ਨਗਰ, ਹਲਕਾ ਦੱਖਣੀ, ਹਲਕਾ ਗਿੱਲ ਤੇ ਹਲਕਾ ਦਾਖਾ ਵਿੱਚ ਲੀਡ ਹਾਸਲ ਕੀਤੀ।
ਪਹਿਲੇ ਰਾਊਂਡ ਵਿੱਚ ਪੀਡੀਏ ਉਮੀਦਵਾਰ ਬੈਂਸ ਅੱਗੇ ਰਹੇ ਤੇ ਉਸ ਤੋਂ ਬਾਅਦ ਲਗਾਤਾਰ 5 ਹਜ਼ਾਰ ਦੀ ਲੀਡ ਤੋਂ ਬਿੱਟੂ ਦੀ ਜੇਤੂ ਸਫ਼ਰ ਸ਼ੁਰੂ ਹੋਇਆ ਜੋ 76 ਹਜ਼ਾਰ ’ਤੇ ਪੁੱਜ ਗਿਆ। 2014 ਵਿੱਚ ਬਿੱਟੂ ਨੇ ਲੁਧਿਆਣਾ ਤੋਂ ਸਿਰਫ਼ 19 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਇੱਥੇ ਖਾਸ ਗੱਲ ਇਹ ਰਹੀ ਕਿ 2014 ਵਿੱਚ ਦੂਜੇ ਨੰਬਰ ’ਤੇ ਰਹਿਣ ਵਾਲੀ ਆਮ ਆਦਮੀ ਪਾਰਟੀ ਦਾ ਬਿਲਕੁਲ ਹੀ ਸਫ਼ਾਇਆ ਹੋ ਗਿਆ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਤੇਜਪਾਲ ਸਿੰਘ ਗਿੱਲ ਨੂੰ ਸਿਰਫ਼ 15945 ਵੋਟਾਂ ਪਈਆਂ। ਲੁਧਿਆਣਾ ਤੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਜਦਕਿ ਲੁਧਿਆਣਾ ਦੇ 10538 ਵੋਟਰਾਂ ਨੇ ਇਸ ਵਾਰ ਨੋਟਾ ਦਾ ਬਟਨ ਦੱਬਿਆ। ਇਥੋਂ ਸਭ ਤੋਂ ਘੱਟ 894 ਵੋਟਾਂ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ ਨੂੰ ਪਈਆਂ।

ਜੇਲ ਵਿਚੋਂ ਬੈਠ ਕੇ ਚਲਾਉਂਦੇ ਸਨ ਨਸ਼ਾ ਸਮਗਲਿੰਗ ਦਾ ਨੈਟਵਰਕ 35 ਕਵਿੰਟਲ 35 ਕਿਲੇ ਭੁੱਕੀ ਸਮੇਤ ਦੋ ਗਿਰਫਤਾਰ

ਜਗਰਾਓਂ, ਮਈ ( ਮਨਜਿੰਦਰ ਗਿੱਲ)—ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਪੁਲਿਸ ਪਾਰਟੀ ਨੇ 35 ਕਵਿੰਟਲ 35 ਕਿਲੋ ਗ੍ਰਾਮ ਭੁੱਕੀ ਸਮੇਤ ਦੋ ਨੂੰ ਗਿਰਫਤਾਰ ਕੀਤਾ। ਐਸ. ਐਸ. ਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ.ਐਸ.ਪੀ(ਇੰਨ:) ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਂਉ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਮੱਲਾ ਰੋਡ ਪਿੰਡ ਚਕਰ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਜੋ ਨਸ਼ਾ ਤਸਕਰੀ ਦੇ ਬਹੁਤ ਵੱਡੇ ਸਮੱਗਲਰ ਹਨ ਅਤੇ ਇਸ ਸਮੇਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਹਨ।ਇਹ ਦੋਵੇਂ ਜਣੇ ਪੁਰਾਣੇ ਸਮੱਗਲਰ ਹੋਣ ਕਰਕੇ ਜੇਲ੍ਹ ਅੰਦਰ ਬੈਠੇ ਆਪਣੇ ਨੈੱਟਵਰਕ ਰਾਂਹੀ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨਾਲ ਮਿਲਕੇ ਨਸ਼ੇ ਦੀ ਤਸਕਰੀ ਕਰਵਾ ਰਹੇ ਹਨ।ਬਚਿੱਤਰ ਸਿੰਘ ਅਤੇ ਮੰਨੂੰ ਭੁੱਕੀ ਚੂਰਾ ਪੋਸਤ ਦੀ ਖੇਪ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਦੇ ਨੈੱਟਵਰਕ ਰਾਂਹੀ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ, ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਪਾਸੋਂ ਉਹਨਾਂ ਦੇ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਰਾਂਹੀ ਮਗਵਾਂਉਦੇ ਹਨ,ਜੋ ਇਹਨਾਂ ਸਾਰਿਆਂ ਨੇ ਆਪਣੇ ਕੁੱਝ ਹੋਰ ਨਾ ਮਲੂਮ ਸਾਥੀਆਂ ਨਾਲ ਮਿਲਕੇ ਉੱਕਤ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੋਡ ਕਰਕੇ ਲਿਆਂਦਾ ਹੋਇਆ ਹੈ। ਉੱਕਤ ਭੁੱਕੀ-ਚੂਰਾ ਪੋਸਤ ਇਹਨਾਂ ਨੇ ਅੱਗੇ ਸਕਾਰਪੀਓ ਗੱਡੀਆਂ ਜਿਹਨਾਂ ਵਿੱਚੋਂ ਇੱਕ ਦਾ ਨੰਬਰ ਐਚ.ਆਰ-14-ਡੀ-9976 ਅਤੇ ਦੂਜੀ ਦਾ ਪੀ.ਬੀ-29-ਆਰ-3849 ਗਲਤ ਨੰਬਰ ਲੱਗਾ ਹੈ, ਇੱਕ ਇਨੋਵਾ ਗੱਡੀ ਅਤੇ ਇੱਕ ਵਰਨਾ ਕਾਰ ਵਿੱਚ ਗੱਡੀਆਂ ਦੀਆਂ ਪਿਛਲੀਆਂ ਸੀਟਾ ਕੱਢਕੇ ਟਰੱਕ ਵਿੱਚਂੋ ਪਲਟੀ ਕਰਕੇ ਥਾਣਾ ਹਠੂਰ ਦੇ ਏਰੀਏ ਅਤੇ ਇਸਦੇ ਆਸ ਪਾਸ ਦੇ ਏਰੀਏ ਵਿੱਚ ਸਪਲਾਈ ਕਰਨਾ ਹੈ।ਜਿਸਤੇ ਉੱਕਤਾਨ ਵਿਰੁੱਧ ਮੁਕੱਦਮਾ ਨੰਬਰ 54 ਮਿਤੀ 22.05.2019 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ,ਸਟਾਫ ਜਗਰਾਂਉ ਅਤੇ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਨੂੰ ਇਤਲਾਹ ਦਿੱਤੀ ਗਈ।ਜਿਸ ਤੇ ਇੰਸਪੈਕਟਰ ਇਕਬਾਲ ਹੁਸੈਨ, ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ ਮੌਕਾ ਤੇ ਪਹੁੰਚ ਕੇ ਪਿੰਡ ਚਕਰ ਤੋ ਰਾਮਾ ਰੋਡ ਪੁਲ ਸੂਆ ਪਰ ਨਾਕਾਬੰਦੀ ਕਰਕੇ ਪਿੰਡ ਰਾਮਾ ਸਾਈਡ ਤੋ ਆ ਰਹੀਆਂ ਦੋ ਸਕਾਰਪੀਓ ਗੱਡੀਆਂ ਨੰਬਰ ਐਚ.ਆਰ-14-ਡੀ-9976 ਅਤੇ ਪੀ.ਬੀ-29 ਆਰ-3849 ਨੂੰ ਰੋਕ ਕੇ ਗੱਡੀ ਚਾਲਕਾਂ ਦਾ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ ਅਤੇ ਦੂਸਰੇ ਨੇ ਆਪਣਾ ਨਾਮ ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਦੱਸਿਆ।ਇਸੇ ਦੌਰਾਨ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਵੀ ਮੌਕਾ ਪਰ ਪਹੁੰਚ ਗਏ।ਜਿਹਨਾਂ ਦੀ ਨਿਗਰਾਨੀ ਹੇਠ ਸਕਾਰਪੀਓ ਗੱਡੀ ਨੰਬਰ ਐਚ.ਆਰ-14-ਡੀ-9976 ਦੀ ਤਲਾਸ਼ੀ ਜਾਬਤੇ ਅਨੁਸਾਰ ਅਮਲ ਵਿੱਚ ਲਿਆਦੀ ਤਾਂ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਰੰਗ ਚਿੱਟਾ ਮੂੰਹ ਬੰਨੇ ਹੋਏ ਵਜਨਦਾਰ ਬਰਾਮਦ ਹੋਏ ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂ ਰੱਖਣ ਲਈ ਗੱਡੀ ਦੀਆਂ ਪਿਛਲੀਆਂ ਸੀਟਾਂ ਕੱਢੀਆਂ ਹੋਈਆਂ ਸਨ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਇਸੇ ਤਰ੍ਰਾਂ ਦੂਸਰੀ ਸਕਾਰਪੀਓ ਗੱਡੀ ਨੰਬਰ ਪੀ.ਬੀ-29-ਆਰ-3849 ਦੀ ਤਲਾਸ਼ੀ ਕਰਨ ਤੇ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ, ਵਜਨਦਾਰ ਬਰਾਮਦ ਹੋਏ।ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਜੋ ਕੁੱਲ 14 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਜਿਸ ਤੇ ਉਕਤ ਦੋਵਾ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੀ ਨਿਸ਼ਾਨਦੇਹੀ ਤੇ ਪੈਟਰੋਲ ਪੰਪ ਚੌਹਾਨ ਕੇ ਜਿਲ੍ਹਾ ਬਰਨਾਲਾ ਤੋ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਵੱਲੋ ਦੱਸੀ ਜਗ੍ਹਾਂ ਤੋ 61 ਗੱਟੂ ਹੋਰ ਭੁੱਕੀ ਚੂਰਾ ਪੋਸਤ ਦੇ ਬਰਾਮਦ ਕੀਤੇ ਗਏ।ਇਸ ਤਰ੍ਹਾਂ ਕੁੱਲ 101 ਗੱਟੂਆਂ ਵਿੱਚੋ 35 ਕੁਇੰਟਲ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਐਸ. ਐਸ. ਪੀ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਗੁਰਪਰਮਜੀਤ ਸਿੰਘ ਉਰਫ ਪੰਮਾ ਖਿਲਾਫ ਪਹਿਲਾਂ ਵੀ ਮੁਕੱਦਮਾਂ ਨੰਬਰ 189 ਮਿਤੀ 27.04.2007 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਪਟਿਆਲਾ ਬਰਾਮਦਗੀ- 51 ਬੋਰੀਆਂ ਭੁੱਕੀ ਚੂਰਾ ਪੋਸਤ। ਉੱਕਤ ਮੁਕੱਦਮਾਂ ਵਿੱਚ 10 ਸਾਲ ਦੀ ਸਜਾ ਹੋਈ ਹੈ। ਜਿਸ ਵਿੱਚ ਪੈਰੋਲ ਤੇ ਆਇਆ ਸੀ, ਜੋ ਛੁੱਟੀ ਕੱਟਣ ਤੋ ਬਾਅਦ ਵਾਪਸ ਹਾਜਰ ਨਹੀਂ ਹੋਇਆ, ਜੋ ਭਗੌੜਾ ਸੀ। ਮੁਕੱਦਮਾਂ ਨੰਬਰ 35 ਮਿਤੀ 12.01.2018 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ,ਥਾਣਾ ਸਦਰ ਜਗਰਾਂਉ ਵਿਖੇ 85 ਬੋਰੀਆਂ(29 ਕੁਇੰਟਲ 75 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਇਸੇ ਤਰਾਂ ਗਿਰਫਤਾਰ ਕੀਤੇ ਗਏ ਗੁਰਦੀਪ ਸਿੰਘ ਖਿਲਾਫ ਵੀ ਪਹਿਲਾਂ ਇੱਕ ਮੁਕੱਦਮਾ ਨੰਬਰ 05 ਮਿਤੀ 12.01.2015 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿੱਧਵਾਂ ਬੇਟ ਬਰਾਮਦਗੀ- 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਤਹਿਤ ਦਰਜ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਤੋ ਇਲਾਵਾ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਨੂੰ ਜੇਲ੍ਹ ਵਿੱਚੋ ਪ੍ਰੋਡੇਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।