You are here

ਲੁਧਿਆਣਾ

ਗਾਰਡ ਨੂੰ ਬੰਦੀ ਬਣਾਕੇ ਏਟੀਐੱਮ ਪੁੱਟਣ ਵਾਲੇ ਤਿੰਨ ਲੁਟੇਰੇ ਪੁਲਿਸ ਨੇ ਕੀਤੇ ਕਾਬੂ

ਜਗਰਾਓਂ, (ਰਛਪਾਲ ਸਿੰਘ ਸ਼ੇਰਪੁਰੀ) ਕਸਬਾ ਸਿੱਧਵਾਂ ਬੇਟ ਵਿਖੇ ਆਈਸੀਆਈਸੀਆਈ ਬੈਂਕ ਦੇ ਸਕਿਉਰਟੀ ਗਾਰਡ ਨੂੰ ਹੱਥਿਆਰਾਂ ਦੀ ਨੌਕ 'ਤੇ ਬੰਦੀ ਬਣਾਕੇ ਨਕਾਬਪੋਸ਼ ਲੁਟੇਰੇ ਏ.ਟੀ.ਐਮ ਮਸ਼ੀਨ ਪੁੱਟ ਕੇ ਲੈ ਗਏ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕੁਝ ਨਕਦੀ ਦਾ ਬਰਾਮਦ ਕਰ ਲਈ ਹੈ ਪਰ ਗਿਰੋਹ ਦਾ ਸਰਗਨਾ ਅਤੇ ਕੁਝ ਹੋਰ ਲੁਟੇਰੇ ਬਾਕੀ ਨਕਦੀ ਸਮੇਤ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਰਿੰਦਰ ਸਿੰੰਘ ਬਰਾੜ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਵਿਖੇ ਆਈਸੀਆਈਸੀਆਈ ਬੈਂਕ ਦੇ ਸਕਿਉਰਟੀ ਗਾਰਡ ਨੂੰ ਬੰਦੀ ਬਣਾਕੇ ਏ.ਟੀ.ਐਮ ਤੋੜਨ ਸਬੰਧੀ ਦਰਜ ਮਾਮਲੇ ਨੂੰ ਲੈ ਕੇ ਪੁਲਿਸ ਟੀਮਾਂ ਵੱਲੋਂ ਤਰੁੰਤ ਕਾਰਵਾਈ ਕਰਦੇ ਹੋਏ ਘਟਨਾ ਵਾਪਰਨ ਤੋਂ ਕੁੱਝ ਹੀ ਘੰਟਿਆਂ ਬਾਅਦ 03 ਦੋਸ਼ੀਆਂ ਅਕਾਸ਼ਦੀਪ ਸਿੰਘ ਉਰਫ ਸਰਵਣ ਸਿੰਘ ਪੁੱਤਰ ਸੁਰਜਨ ਸਿੰਘ ਉਰਫ ਸੁਰਜੀ ਵਾਸੀ ਕੁਲ ਗਹਿਣਾ, ਕੁਲਵਿੰਦਰ ਸਿੰਘ ਉਰਫ ਕਿੰਦਰ ਪੁੱਤਰ ਬੂਟਾ ਸਿੰਘ ਵਾਸੀ ਅੱਕੂਵਾਲ, ਹਰਪਾਲ ਸਿੰਘ ਉਰਫ ਕਾਲੂ ਪੁੱਤਰ ਪਿਆਰਾ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ ਥਾਣਾ ਸਿੱਧਵਾਂ ਬੇਟ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇੱਕ ਟੁੱਟੀ ਹੋਈ ਏ.ਟੀ.ਐਮ ਮਸ਼ੀਨ, ਇੱਕ ਟਰੈਕਟਰ ਸਵਰਾਜ, 67000 ਰੁਪਏ ਨਕਦ, ਇੱਕ ਬੇਸਬਾਲ, ਇੱਕ ਹਥੌੜਾ, ਇੱਕ ਕੋਹਾੜਾ, ਇੱਕ ਦਾਹ ਬਰਾਮਦ ਕਰ ਲਏ ਸਨ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਤਾਂ ਕਿ ਲੁੱਟ ਦੀ ਬਾਕੀ ਰਕਮ ਅਤੇ ਵਾਰਦਾਤ ਨੂੰ ਅੰਜਾਮ 'ਚ ਵਰਤੇ ਗਏ ਹੋਰ ਹਥਿਆਰ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋ ਇਲਾਵਾ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵੱਲੋ ਮੁਕੱਦਮਾਂ ਨੰਬਰ 180 ਮਿਤੀ 03/06/2018 ਅ/ਧ 302/307/427/148/149/120-ਬੀ ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਵਿੱਚ ਭਗੌੜੇ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਬੂਟਾ ਸਿੰਘ ਵਾਸੀ ਅੱਕੂਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਕੱਦਮਾ ਨੰਬਰ 40 ਮਿਤੀ 27/02/2019 ਅ/ਧ 307/506/148/149 ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਵਿੱਚ ਭਗੌੜੇ ਦੋਸ਼ੀ ਰਾਜਵਿੰਦਰ ਸਿੰਘ ਉਰਫ ਵੀਰੂ ਪੁੱਤਰ ਕੁਲਵੀਰ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰਾਂ ਏ.ਐਸ.ਆਈ ਰਾਜਵਰਿੰਦਰਪਾਲ ਸਿੰਘ, ਇੰਚਾਰਜ ਪੁਲਿਸ ਚੌਕੀ ਗਾਲਿਬ ਕਲਾਂ ਨੇ ਦੌਰਾਨੇ ਗਸ਼ਤ ਦੋਸ਼ੀ ਰਾਜੂ ਸਿੰਘ ਉਰਫ ਕਾਕਾ ਪੁੱਤਰ ਮੁਨਸ਼ਾ ਸਿੰਘ ਵਾਸੀ ਪਿੰਡ ਕੰਨੀਆਂ ਹੁਸੈਨੀ ਪਾਸੋਂ ਸਵਾ 30 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 86 ਮਿਤੀ 12.04.2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਜਗਰਾਂਉ ਦਰਜ ਰਜਿਸਟਰ ਕੀਤਾ ਗਿਆ ਹੈ।

ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਆਪਣਾ ਆਹੁਦਾ ਸੰਭਾਲਿਆ

ਜਗਰਾਉਂ (ਹਰਸ਼ ਧਾਲੀਵਾਲ) ਜਗਰਾਉ ਦੇ ਨਗਰ ਕੌਂਸਲ ਦੇ ਦਫਤਰ ਵਿੱਚ ਬਟਾਲਾ ਸ਼ਹਿਰ ਤੋਂ ਬਦਲੀ ਦੋਰਾਨ ਨਵੇਂ ਆਏ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਨੇ ਆਪਣਾ  ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਵਿਚ ਸਾਰੇ ਕੰਮ ਸਮੇਂ ਸਿਰ ਕੀਤੇ ਜਾਣਗੇ ਅਤੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਕੰਮਕਾਰ ਦੀ ਖੱਜਲ ਖ਼ੁਆਰ ਨਹੀਂ ਹੋਣ ਦਿੱਤ ਜਾਵੇਗਾ। ਪਬਲਿਕ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ। ਇਸ ਦੋਰਾਨ ਸੁਪਰਡੈਂਟ ਮਨੋਹਰ ਲਾਲ, ਜਤਿੰਦਰ ਸ਼ਰਮਾ,ਐਸ ਓ ਸਤਿਆਜੀਤ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ, ਨਿਸ਼ਾ ਸ਼ਰਮਾ ਆਦਿ ਮੌਜੂਦ ਸਨ।

ਸੀਨੀਅਰ ਕਾਂਗਰਸੀ ਆਗੂ ਸਰਬਜੀਤ ਸਿੰਘ ਖੈਹਿਰਾ ਨੇ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਡੋਰ ਟੂ ਡੋਰ ਜਾ ਕੇ ਵੋਟਾ ਮੰਗੀਆਂ

ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) ਲੋਕ ਸਭਾ ਹਲਕਾ ਜਗਰਾਉ ਵਿੱਚ ਅੱਜ ਪਿੰਡ ਸ਼ੇਰਪੁਰ ਕਲਾਂ ਵਿਖੇ ਸ਼ੀਨੀਅਰ ਕਾਂਗਰਸੀ ਆਗੂ ਸਰਪੰਚ ਸਰਬਜੀਤ ਸਿੰਘ ਖੈਹਿਰਾ ਨੇ ਪਾਰਲੀਮੈਂਟ ਮੈਬਰ ਸ੍ਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆ।ਇਸ ਮੋਕੇ ਖੈਹਿਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਆਪਣਾ ਇਕ –ਇਕ ਕੀਮਤੀ ਵੋਟ ਪਾ ਕੇ ਪੰਜੇ ਦੇ ਨਿਸ਼ਾਨ ਤੇ ਬਟਨ ਦਬਾ ਕੇ ਰਵਨੀਤ ਸਿੰਘ ਬਿੱਟੂ ਨੂੰ ਕਾਮਯਾਬ ਕਰੋ। ਇਸ ਮੌਕੇ ਬਲਾਕ ਸੰਮਤੀ ਮੈਬਰ ਹਰਬੰਸ ਸਿੰਘ ਪੰਚਾਇਤ ਮੈਂਬਰ ਜਗਦੇਵ ਸਿੰਘ ,ਪੰਚ ਸੁਖਦੇਵ ਸਿੰਘ, ਬਖਤੌਰ ਸਿੰਘ, ਮਹਿੰਦਰ ਸਿੰਘ, ਇਕਬਾਲ ਸਿੰਘ ਖੇਲਾ ,ਦਰਸਨ ਸਿੰਘ, ਹਰਨੇਕ ਸਿੰਘ, ਜਗਤਾਰ ਸਿੰਘ,ਕ੍ਰਿਸਨ ਸਿੰਘ,ਗੁਰਦੀਪ ਸਿੰਘ, ਨੱਛਤਰ ਸਿੰਘ, ਬੁੱਧ ਸਿੰਘ, ਬੰਤ ਸਿੰਘ, ਨਾਜਰ ਸਿੰਘ,ਅਮਰ ਸਿੰਘ,ਅਮਰਜੀਤ ਸਿੰਘ, ਸਮਸ਼ੇਰ ਸਿੰਘ ਭਜਨ ਸਿੰਘ,ਆਦਿ ਤੋ ਇਲਾਵਾ ਸਮੂਹ ਗ੍ਰਾਮ ਪੰਚਇਤ ਤੇ ਨਗਰ ਨਿਵਾਸੀ ਹਾਜਿਰ ਸਨ ।

ਸ਼ੋਸਲ ਮੀਡੀਆ ਤੇ ਹੋਏ ਭੈਣੀ ਵਿਕ ਗਿਆ ਭੈਣੀ ਵਿਕ ਗਿਆ ਬੈਸ਼ਾ ਦੇ ਹੱਕ ਚ ਦੇ ਚਰਚੇ

ਇਆਲੀ ਤੋਂ ਲਏ ਗਏ  ਕਰੋੜਾ ਦੇ ਦੋਸ਼ ਤੇ ਭੈਣੀ ਸਪੱਸਟੀ ਕਾਰਣ ਦੇਣ ਤੋਂ ਕੂਹਾਂ ਦੂਰ ਕਿਉ ਰਹੇ 

ਚੌਕੀਮਾਨ 14 ਮਈ (ਨਸੀਬ ਸਿੰਘ ਵਿਰਕ)  ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਦੇ  ਤੇ ਸਦਾ ਨਕਲੀ ਪਹਿਰਾ ਦੇਕੇ ਕਾਂਗਰਸ ਦੀ ਮਖਾਲਫਤ ਕਰਨ ਵਾਲੇ  ਹਲਕਾ ਜਗਰਾਉ ਦੇ ਸਾਬਕਾ ਵਿਧਾਇਕ ਸ: ਗੁਰਦੀਪ ਸਿੰਘ ਭੈਣੀ ਦੇ ਸਪੁੱਤਰ  ਹਲਕਾ ਦਾਖਾ ਦੇ ਇੰਚਾਰਜ  ਸ: ਮੇਜਰ ਸਿੰਘ ਭੈਣੀ ਜਿੰਨਾ ਤੇ ਪਹਿਲਾ ਵੀ ਕਈ ਸਾਲ ਪਹਿਲਾ  ਕਾਂਗਰਸ ਦਾ ਝੰਡਾ ਚੁੱਕ ਕਿ  ਕਾਂਗਰਸੀ ਵਿਧਾਇਕ ਸ: ਜਸਵੀਰ ਸਿੰਘ ਜੱਸੀ ਖੰਗੂੜਾਂ ਨੂੰ  ਹਰਾਉਣ ਲਈ  ਸ਼ੋਰਮਣੀ ਅਕਾਲੀਦਲ ਦੇ ਸਾਬਕਾ ਵਿਧਾਇਕ ਸ: ਮਨਪ੍ਰੀਤ ਸਿੰਘ ਇਆਂਲੀ ਨਾਲ ਹੱਥ ਮਿਲਾਉਂਦੇ ਹੋਏ ਕਾਂਗਰਸ ਪਾਰਟੀ ਨਾਲ ਦਗਾ ਕਰਦੇ ਹੋਏ  ਆਪਣਾ ਇਮਾਨ ਕਰੋੜਾ ਦੀਆਂ ਗੁੱਥੀਆ ਬਦਲੇ ਵੇਚ ਦਿੱਤਾ ਸੀ । ਸ: ਮੇਜਰ ਸਿੰਘ ਭੈਣੀ ਦੀ ਇਸ ਸਾਰੀ  ਅੰਦਰਖਾਤੇ ਹੋਈ ਗੁਪਤ ਗੂੰ ਨੂੰ ਹਲਕਾ ਦਾਖਾ ਦੇ ਸਰਗਰਮ ਲੀਡਰ ਸੁਖਦੇਵ ਸਿੰਘ ਚੱਕ ਨੇ  ਜਨਤਕ ਕਰਦੇ ਹੋਏ ਇੱਕ ਵੀਡੀਓੁ ਵਾਇਰਲ ਕੀਤੀ ਸੀ ਜਿਸ ਵਿੱਚ ਉਸ ਨੇ ਹਿੱਕ ਠੋਕ ਕਿ ਭੈਣੀ ਦੀ ਸੋਚ ਨੂੰ ਲੋਕ ਕਚਿਹਰੀ ਚ ਪੇਸ਼ ਕੀਤਾ ਸੀ । ਇੱਥੇ ਹੀ ਬਸ ਨਹੀ ਹਰ ਚੋਣ ਚ ਮੇਜਰ ਸਿੰਘ ਭੈਣੀ ਦਾ ਪਾਰਟੀ ਪ੍ਰਤੀ ਕਾਰਨਾਮਾ ਸਾਹਮਣੇ ਆਉਂਦਾ ਰਿਹਾ ਹੈ । ਅੱਜ ਕੱਲ ਫੇਰ ਇਹ ਮੇਜਰ ਸਿੰਘ ਭੈਣੀ ਖੂਬ ਚਰਚਾ ਚ ਹੈ ਸ਼ੋਸਲ ਮੀਡੀਆਂ ਤੇ ਇਹ ਚਰਚਾ ਸ਼ਰੇਆਮ ਵੇਖਣ ਨੂੰ ਮਿਲ ਰਹੀ ਹੈ ਕਿ   ” ਭੈਣੀ ਵਿਕ ਗਿਆ ਭੈਣੀ ਵਿਕ ਗਿਆ ਬੈਸ਼ਾ ਦੇ ਹੱਕ ਚ” । ਮੇਜਰ ਸਿੰਘ ਭੈਣੀ ਦੇ  ਇਹ ਚਰਚੇ ਸਿਆਸੀ ਗੁਲਜ਼ਾਰ ਨੂੰ  ਰੰਗੀਨ ਕਰ ਰਹੇ ਹਨ । ਫੇਸ ਬੁੱਕ ,ਵੱਟਸਅੱਪ ਤੇ ਹਲਕਾ ਦਾਖਾ ਦੇ ਵੋਟਰਾਂ ਵੱਲੋਂ ਇਹ ਪ੍ਰਚਾਰ ਸਾਫ ਸਾਫ ਸਬਦਾ ਚ ਲਿਖ ਕਿ ਕੀਤਾ ਜਾ ਰਿਹਾ ਹੈ ਕਿ ਮੇਜਰ ਸਿੰਘ ਭੈਣੀ ਇਸ ਵਾਰ ਵੀ  ਆਪਣੀ ਫਿਤਰਤ ਅਨੁਸਾਰ  ਕਾਂਗਰਸ ਪਾਰਟੀ ਨੂੰ ਧੋਖਾ ਦਿੰਦਾ ਹੋਇਆਂ  ਲੋਕ ਇਨਸਾਫ ਪਾਰਟੀ ਦੇ ਸਰਪ੍ਰਸ਼ਤ ਸਿਰਮਰਜੀਤ ਸਿੰਘ ਬੈਸ਼ਾ ਦੇ ਲੈਟਰ ਬਕਸ ਚ  ਵੋਟਾ ਪਵਾਉਣ ਲਈ  ਦਿਨ ਰਾਤ ਇੱਕ ਕਰ ਰਿਹਾ ਹੈ ।  ਮੇਜਰ ਸਿੰਘ ਭੈਣੀ ਤੇ ਜਸਵੀਰ ਸਿੰਘ ਜੱਸੀ ਖੰਗੂੜਾ ਦੀ ਚੋਣ ਦੇ ਲੱਗੇ ਦੋਸ਼ਾ ਦੀ ਸਿਆਹੀ ਅਜੇ ਸੁੱਕੀ ਨਹੀ ਸੀ ਕਿ  ਉਹ ਫੇਰ ਕਾਂਗਰਸ ਦੇ ਗਦਾਰ ਹੋਣ ਦੀ ਸਿਆਹੀ ਚ ਗੜੱਚ ਹੋ ਗਿਆਂ । ਭੈਣੀ ਪਰਿਵਾਰ ਤੇ ਲੱਗੇ ਸਾਰੇ ਦੋਸ਼ਾ ਨੂੰ ਹਲਕਾ ਦਾਖਾ ਦੇ ਵੋਟਰ 100% ਸੱਚ ਮੰਨਦੇ ਹਨ । ਵੋਟਰਾਂ ਦਾ ਮੰਨਣਾ ਹੈ ਕਿ ਜੇਕਰ ਮੇਜਰ ਸਿੰਘ ਭੈਣੀ ਤੇ ਖੰਗੂੜਾ ਦੀ ਚੋਣ ਚ ਲੱਗੇ ਦੋਸ਼ ਜਰਾ ਵੀ ਗਲਤ ਹੁੰਦੇ ਤਾਂ  ਭੈਣੀ ਪਰਿਵਾਰ ਨੇ ਉਹਨਾ ਨੂੰ ਗਲਤ ਸਾਬਤ ਕਰਨ ਲਈ ਸ਼ਪਸਟੀ ਕਾਰਣ ਦੇ ਦੇ ਕਿ  ਅਖਬਾਰਾਂ ਕਾਲੀਆ ਕਰ ਦੇਣੀਆ ਸੀ ਜੇਕਰ ਮੇਜਰ ਸਿੰਘ ਭੈਣੀ   ਉਸ ਵੇਲੇ ਵੀ ਸਹੀ ਸੀ ਤਾਂ  ਅਜੇ ਤੱਕ ਉਹਨਾ ਤੇ ਇਆਂਲੀ ਵੱਲੋਂ ਲਏ ਕਰੋੜਾ ਦੇ ਦੋਸ਼ ਕਿਉ ਲੱਗ ਰਹੇ ਹਨ । ਇੱਥੇ ਇਹ ਵੀ ਜਿਕਰਯੋਗ ਹੈ ਕਿ  ਜਿੱਥੇ ਮੇਜਰ ਸਿੰਘ ਭੈਣੀ  ਦੀ ਫਿਤਰਤ ਨੂੰ ਵੇਖਦੇ ਹੋਏ  ਕਾਂਗਰਸ ਦੀ ਮਕਾਲ਼ਫਤ ਦੇ ਦੋਸ਼ ਲੱਗ ਰਹੇ ਹਨ ਉੱਥੇ ਹੀ ਭੈਣੀ ਵੀ ਆਪਣੀ ਇੱਜਤ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ ਇੰਨਾ ਦੀ ਇਸ ਹਿੱਲ ਜੁਲ ਤੇ ਕਾਂਗਰਸੀ ਵਰਕਰਾ ਵੱਲੋਂ ਇਹ ਵੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ ਕਿ ਉਹ ਲੀਡਰ ਹੀ ਕਾਹਦਾ ਜਿਸ ਨੂੰ  ਬਾਰ ਬਾਰ ਪਾਰਟੀ ਦੇ ਨਾਲ ਹੋਣ ਦਾ ਸਬੂਤ ਦੇਣਾ ਪਏ  ਇੱਥੇ ਹੀ ਬਸ ਨਹੀ ਇਹ ਵੀ ਪੜ੍ਹਣ  ਨੂੰ ਮਿਲ ਰਿਹਾ ਹੈ ਕਿ ਦਾਲ ਚ ਕੁੱਝ ਕਾਲਾ ਹੈ ,,ਨਹੀ ਦਾਲ ਹੀ ਕਾਲੀ ਹੈ । ਹੁਣ ਵੇਖਣਾ ਇਹ ਹੈ ਕਿ  ਭੈਣੀ ਪਰਿਵਾਰ ਕਿੰਨਾ ਕੁ ਟਾਇਮ ਆਪਣੀਆਂ ਕੋਝੀਆ ਚਾਲਾਂ ਨਾਲ ਕਾਂਗਰਸ ਨੂੰ ਪਛਾੜਦਾ ਰਹੇਗਾ ਜਾਂ ਕਾਂਗਰਸ ਹਾਈ ਕਮਾਡ ਹੁਣੇ ਹੀ ਇਸ ਪਰਿਵਾਰ ਨੂੰ  ਕਾਂਗਰਸ ਤੋਂ ਲਾਂਭੇ ਕਰ ਦੇਵੇਗੀ  ।
 

ਬੀਬੀ ਗੁਰਪ੍ਰੀਤ ਕੌਰ ਹੋਈ ਬੀ ਜੇ ਪੀ ਵਿੱਚ ਸ਼ਾਮਲ

ਜਗਰਾਓਂ ਦੇ ਵਾਰਡ 7 ਦੀ ਬਣੀ ਇੰਚਾਰਜ

ਜਗਰਾਓਂ, ਮਈ -(ਮਨਜਿੰਦਰ ਗਿੱਲ)- ਲਾਲ ਸਿੰਘ ਲਾਲੀ ਪਹਿਲਵਾਨ ਸਾਬਕਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਗਰਾਓਂ ਐਸ ਈ ਵਿੰਗ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਨੇ ਫੜਿਆ ਬੀ ਜੇ ਪੀ ਦਾ ਪੱਲਾ। ਜਗਰਾਓਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋ ਨਿਰਾਸ ਚੱਲੇ ਆ ਰਹੇ ਵਰਕਰਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਉਂਦੇ ਹੋਏ ਸਾਡੇ ਪ੍ਰਤੀ ਨਿੱਧ ਨੂੰ ਦਸਿਆ ਕਿ ਜਦੋ ਅਸੀਂ ਪਿਛਲੀ ਕੌਂਸਲ ਦੀ ਚੋਣ ਸਮੇ ਵਾਰਡ ਨੰਬਰ 7 ਤੋਂ ਅਕਾਲੀ ਦਲ ਦੀ ਟਿਕਟ ਮਗੀ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਤੇ ਬੇ.ਜੇ.ਪੀ ਸਾਡੀ ਟਿਕਟ ਪ੍ਰਤੀ ਆਪਸ ਵਿੱਚ ਸਹਿਮਤੀ ਨਹੀ ਸਨ ਕਰ ਸਕੇ। ਜਿਸ ਕਾਰਨ ਪਾਰਟੀ ਨੇ ਸਾਨੂੰ ਟਿਕਟ ਦੇਣ ਦੀ ਵਜਾਏ ਉਸ ਆਦਮੀ ਨੂੰ ਉਮੀਦਵਾਰ ਚੁਣਿਆ ਜੋ ਕੇ ਅੱਜ ਦੂਸਰੀ ਪਾਰਟੀ ਦਾ ਪੱਲਾ ਫੜ ਚੁਕਾ ਹੈ । ਪਰ ਅਸੀਂ ਆਪਣੇ ਫਰਜ਼ ਵਿਚ ਕਤਾਹੀ ਨਾ ਕਰਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਾਈ ਵਾਲ ਪਾਰਟੀ ਦਾ ਪੱਲਾ ਫੜਿਆ ਕਿਉਂ ਕੇ ਵਾਰਡ 7 ਬੀ ਜੇ ਪੀ ਦੇ ਹਿੱਸੇ ਆਉਂਦਾ ਹੈ। ਬੀਬੀ ਜੀ ਨੇ ਅੱਗੇ ਦੱਸਿਆ ਕਿ ਸਾਨੂੰ ਪਾਰਟੀ ਨੇ ਮਾਣ ਦਿੱਤੋ ਹੈ ਅਸੀਂ ਆਪਣਾ ਫਰਜ ਪਾਰਟੀ ਵਲੋਂ ਦਿੱਤੇ ਹੁਕਮ ਦੀ ਪਾਲਣਾ ਕਰਕੇ ਨਿਵਾਵਾਂ ਗੇ।ਉਸ ਸਮੇ ਬੀ ਜੇ ਪੀ ਦੇ ਸਮੂਹ ਅਹੁਦੇ ਦਾਰ ਹਾਜਰ ਸਨ।

ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਲੁਧਿਆਣਾ ਤੋ ਬਿੱਟੂ ਦੀ ਇਤਿਹਾਸਿਕ ਜਿੱਤ ਪੱਕੀ ਹੈ:ਸਰਪੰਚ ਸਿਕੰਦਰ ਸਿੰਘ ਪੈਚ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੀਡ ਨਾਲ ਜਿਤਾਵਾਗੇ।ਉਕਤ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਕਰਦਿਆਂ ਕਿਹਾ ਕਿ ਸਮੁੱਚੇ ਦੇਸ਼ 'ਚ ਸ੍ਰੀ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੇ ਨਾਮ ਦੀ ਹਨੇਰੀ ਚਲ ਰਹੀ ਹੈ,ਜਿਸ ਕਾਰਨ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ,ਕੇਂਦਰ 'ਚ ਕਾਂਗਰਸ ਸਰਕਾਰ ਬਣਨ ਕਾਰਨ ਲੁਧਿਆਣਾ ਦੇ ਲੋਕਾਂ ਕੋਲ ਸੁਨਿਹਰੀ ਮੌਕਾ ਹੈ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਐਮ.ਪੀ.ਬਣਾਕੇ ਕੇਂਦਰ 'ਚ ਭੇਜਣ,ਜਿਸ ਨਾਲ ਲੁਧਿਆਣਾ ਤੋਂ ਬਿੱਟੂ ਦੀ ਇਤਿਹਾਸਿਕ ਜਿੱਤ ਯਕੀਨੀ ਹੈ।ਕਿਉਂਕਿ ਕੈਂਪਟਨ ਸਰਕਾਰ ਨੇ ਹੇਠਲੇ ਪੱਧਰ ਤੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜ ਹਰ ਵਰਗ ਦੇ ਲੋਕਾਂ ਨੂੰ ਲਾਭਪਾਤਰ ਬਣਾਇਆ ਹੈ,ਕਾਂਗਰਸ ਦੀ ਲੋਕ ਪੱਖੀ ਨੀਤੀਆਂ ਤੋਂ ਲੋਕ ਬਾਗੋ-ਬਾਗ ਹਨ ਕਿ ਗਰੀਬਾਂ ਨੂੰ ਘਰ ਬਣਾਉਣ ਲਈ 5-5 ਮਰਲੇ ਦੇ ਪਲਾਟ,ਪੈਨਸਨ 750 ਰੁਪਾਏ,ਸਸਤਾ ਰਾਸਨ ਦੇਣ ਲਈ ਨੀਲੇ ਕਾਰਡ,ਪਾਰਕਾਂ ਤੇ ਜਿੰਮਾਂ ਦਾ ਨਿਰਮਾਣ ,ਲੱਖਾ ਬੇਰੋਜੁਗਾਰ ਨੌਜਵਾਨ ਨੂੰ ਸਰਕਾਰੀ ਨਿੱਜੀ ਜਾਂ ਸਵੈ-ਰੋਜਗਾਰ,ਘਰੇਲੂ ਘਰਾਂ ਦੇ 200 ਯੂਨਿਟ ਬਿਜਲੀ ਬਿੱਲ ਮੁਆਫ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਸੂਬੇ ਦੇ ਸਿਿਖਆਂ ,ਸਿਹਤ,ਖੇਡਾਂ,ਸਭਿਆਚਾਰ,ਧਾਰਮਿਕ,ਸਮਾਜਿਕ ਤੇ ਆਰਥਿਕ ਖੇਤਰਾਂ ਵਿਚ ਵਿਕਾਸ,ਤਰੱਕੀ ਤੇ ਖੁਸ਼ਹਾਲੀ ਲਈ ਵਿਸ਼ੇਸ਼ ਯੋਜਵਾਨਾਂ ਦਿੱਤੀਆਂ ਹਨ ਤੇ ਹਰ ਵਰਗ ਦੇ ਲੋਕਾਂ ਨੂੰ ਇੱਕ ਛੱਤ ਥੱਲੇ ਸਾਰੀਆਂ ਸਹੂਲਤਾਂ ਮਹੁਈਆਂ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਵਿਵਾਦਾਂ ਤੇ ਭ੍ਰਿਸਟਾਚਾਰ ਵਿਚ ਘਿਰਦੀ ਜਾ ਰਹੀ ਹੈ,ਲੋਕ ਵਿਰੋਧੀ ਮੋਦੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ 'ਚ ਪੀਸਿਆਂ ਹੈ ਤੇ ਮਨ ਕਿ ਬਾਤ ਦੇ ਨਾਂ ਤੇ  ਗੁੰਮਰਾਹ ਕੀਤਾ ਹੈ।ਸਰਪੰਚ ਗਾਲਿਬ ਨੇ ਦਾਅਵਾ ਕਰਦਿਆਂ ਕਿਹਾ ਕਿ ਬਿੱਟੂ ਲੁਧਿਆਣਾ ਤੋਂ ਐਮ.ਪੀ.ਬਣ ਕੇ ਹੈਟ੍ਰਿਕ ਮਾਰਨਗੇ।

ਭਾਈ ਗੁਰਦੇਵ ਸਿੰਘ ਗਾਲਿਬ ਰਣ ਸਿੰਘ ਦੇ ਅਕਾਲ ਚਲਾਣੇ ਤੇ ਗੁਰਮਿਤ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਵਲੋ ਦੱੁਖ ਦਾ ਪ੍ਰਗਟਾਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਿਤ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ ਵੱਲੋਂ ਗੁਰੂ ਕੇ ਵਜੀਰ ਭਾਈ ਗੁਰਦੇਵ ਸਿੰਘ ਗਾਲਿਬ ਰਣ ਸਿੰਘ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜੱਥੇਬੰਦੀ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕਿਹਾ ਕਿ ਗੁਰੂ
ਸਾਹਿਬਾਨਾਂ ਦੇ ਚਰਨਾ 'ਚ ਭਾਈ ਸਾਹਿਬ ਸਾਰੀ ਉਮਰ ਬਾਣੀ ਅਤੇ ਭਾਣੇ ਵਿੱਚ ਰਹਿ ਕੇ ਸੇਵਾ ਕੀਤੀ ਗੁਰੂ ਮਹਾਰਾਜ ਭਾਈ ਸਾਹਿਬ ਨੂੰ ਚਰਨਾ 'ਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ, ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਭਗਵੰਤ
ਸਿੰਘ ਗਾਲਿਬ,ਤਰਸੇਮ ਸਿੰਘ ਭਰੋਵਾਲ,ਗੁਰਮੇਲ ਸਿੰਘ ਬੰਸੀ,ਉਕਾਰ ਸਿੰਘ ੳਮੀ,ਅਵਤਾਰ ਸਿੰਘ ਤਾਰੀ,ਅਮਨਦੀਪ ਸਿੰਘ ਡਾਰੀਆ ਆਦਿ ਸਮੂਹ ਸਿੰਘਾਂ ਨੇ ਦੁਖ ਪ੍ਰਗਟ ਕੀਤਾ।

ਹਲਕਾ ਦਾ ਸਰਵਪੱਖੀ ਵਿਕਾਸ ਕਰਵਾਉਣ ਤਾਂ ਆਪ ਉਮੀਦਵਾਰ ਪੋ੍ਰ:ਤੇਜਪਾਲ ਸਿੰਘ ਗਿੱਲ ਨੂੰ ਵੋਟਾਂ ਪਾ ਕੇ ਜਿੱਤਾਉ:ਵਿਧਾਇਕ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਪ੍ਰੋ:ਤੇਜਪਾਲ ਸਿੰਘ ਗਿੱਲ ਦੇ ਹੱਕ ਵਿੱਚ ਹਲਕਾ ਜਹਰਾਉਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਵਿਧਾਇਕ ਮਾਣੂੰਕੇ ਵੱਲੋਂ ਅੱਜ ਪਿੰਡ ਸਿੱਧਵਾਂ ਕਲਾਂ,ਪੋਨਾ,ਰਸੂਲਪੁਰ,ਬਰਸਾਲ.ਮਨਸੀਹਾਂ ਬਾਜਣ ਆਦਿ ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਕੇ 19 ਮਈ ਨੂੰ ਚੋਣ ਨਿਸਾਨ ਝਾੜੂ ਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ।ਵਿਧਾਇਕ ਮਾਣੂੰਕੇ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਕਾਲੀ-ਕਾਂਗਰਸ ਅੰਦਰੂਨੀ ਭਾਈਵਾਲ ਤੇ ਬਾਹਰੀ ਵਿਰੋਧੀ ਬਣਕੇ ਗਰੀਬਾਂ ਦਾ ਖੂਨ ਚੁਸ਼ ਰਹੇ ਹਨ।ਪਹਿਲਾ ਅਕਾਲੀਆਂ ਤੇ ਹੁਣ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀ ਛੱਡੀ ।ਵਿਧਾਇਕ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਬਿੱਟੂ ਨੇ ਪਿਛਲੇ ਐਮ.ਪੀ.ਕਾਰਜਕਾਲ ਦੌਰਾਨ ਲੁਧਿਆਣਾ ਦੇ ਵਿਕਾਸ ਲਈ ਕੋਈ ਕੰਮ ਨਹੀ ਕੀਤਾ ਤੇ ਅਕਾਲੀ ਦਲ ਦੇ ਗਰੇਵਾਲ ਨੂੰ ਲੋਕਾਂ ਗੁਰੂ ਸਾਹਿਬ ਜੀ ਦੀ ਬੇਦਅਬੀ ਲਈ ਮੂੰਹ ਨਹੀਂ ਲਗਾ ਰਹੇ ਅਤੇ ਤੀਜਾ ਬੈਸ ਸਾਬ੍ਹ ਵੀ ਪੈਸਿਆਂ ਤੇ ਆਕੜ ਨਾਲ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਵੋਟ ਨੂੰ ਗੁੰਮਰਾਹ ਕਰਨਦੀ ਕੋਸਿਸ ਕਰ ਰਹੇ ਹਨ,ਪਰ ਵੋਟਰ ਬਹੁਤ ਸੂਝਵਾਨ ਹਨ।ਬੀਬੀ ਮਾਣੂੰਕੇ ਨੇ ਕਿਹਾ ਹੈ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰ ਆਮ ਆਦਮੀ ਪਾਰਟੀ ਤੇਜਪਾਲ ਸਿੰਘ ਗਿੱਲ ਨੂੰ ਵੋਟਾਂ ਪਾ ਕੇ ਭਾਰੀ ਬੁਹਮਤ ਨਾਲ ਜਿੱਤਉ ਤਾਂ ਜੋ ਸਰਵਪੱਖੀ ਵਿਕਾਸ ਹੋ ਸਕੇ ਇਸ ਸਮੇਂ ਪ੍ਰੋ.ਸੁਖਵਿੰਦਰ ਸਿੰਘ ਸੁੱਖੀ,ਕੁਲਦੀਪ ਸਿੰਘ ਢਿੱਲੋਂ,ਕੁਲਦੀਪ ਸਿੰਘ ਘਾਗੂ.ਹਰਪ੍ਰੀਤ ਸਰਬੀ,ਧਰਮਿੰਦਰ ਸਿੰਘ ,ਕੁਲਵਿੰਦਰ ਸਹਿਗਲ ,ਗੁਰਸੇਵਕ ਸਿੰਘ ਰਾਹਲਾਂ ਆਦਿ ਹਾਜ਼ਰ ਸਨ।

ਸੀਨੀਅਰ ਵਰਗ ਵਿੱਚ ਨੀਟ੍ਹਾ ਕਲੱਬ ਅਤੇ ਯੰਗ ਕਲੱਬ ਓਟਾਲਾਂ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਰਾਮਪੁਰ ਰਹੇ ਜੇਤੂ 

ਲੁਧਿਆਣਾ ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਜਰਖੜ  ਖੇਡਾਂ ਦੀ ਕੜੀ ਤਹਿਤ ਕਰਵਾਏ ਜਾ ਰਹੇ 9ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਨੀਟ੍ਹਾ ਕਲੱਬ ਰਾਮਪੁਰ ਅਤੇ ਯੰਗ ਕਲੱਬ ਉਟਾਲਾਂ ਜਦਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਅਤੇ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਜਿੱਤਾਂ ਹਾਸਲ ਕਰਕੇ ਆਪਣੇ ਕਦਮ ਅੱਗੇ ਵਧਾਏ । ਬੀਤੀ ਰਾਤ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਗਏ ਇਨ੍ਹਾਂ ਮੈਚਾਂ ਦੌਰਾਨ ਸੀਨੀਅਰ ਵਰਗ 'ਚ ਯੰਗ ਕਲੱਬ ਓਟਾਲਾਂ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 6 -4 ਨਾਲ  ਹਰਾਇਆ, ਜੇਤੂ ਟੀਮ ਵੱਲੋਂ ਹਰਮਨਜੋਤ ਨੇ 3, ਰੁਪਿੰਦਰਪਾਲ, ਅੰਮ੍ਰਿਤਪਾਲ ਤੇ ਨਵਪ੍ਰੀਤ ਸਿੰਘ ਨੇ 1-1 ਗੋਲ ਕੀਤਾ ਜਦਕਿ ਸੁਨਾਮ ਵੱਲੋਂ ਗੁਰਪ੍ਰੀਤ ਨੇ 3 ਤੇ ਹਰਵਿੰਦਰ ਸਿੰਘ ਨੇ 1-1 ਗੋਲ ਕੀਤਾ। ਅੱਧੇ ਸਮੇਂ ਤੱਕ ਜੇਤੀ ਟੀਮ 4-0 ਨਾਲ ਅੱਗੇ ਸੀ। ਦੂਜੇ ਮੈਚ ਵਿੱਚ ਨੀਟ੍ਹਾ ਕਲੱਬ ਰਾਮਪੁਰ ਨੇ ਆਜ਼ਾਦ ਕਲੱਬ ਹਠੂਰ ਨੂੰ 6 -3 ਨਾਲ ਹਰਾਇਆ ਜੇਤੂ ਟੀਮ ਵੱਲੋਂ ਰਵੀਦੀਪ ਸਿੰਘ ਨੇ ਚਾਰ ਗੁਰਭੇਜ ਸਿੰਘ ਨੇ ਦੋ ਗੋਲ ਕੀਤੇ ਜਦਕਿ ਬਟਾਲਾ ਵੱਲੋਂ ਗੁਰਜੋਤ ਸਿੰਘ ਜਗਰਾਜ ਸਿੰਘ ਗੁਰਮੀਤ ਸਿੰਘ ਨੇ ਇੱਕ ਇੱਕ ਗੋਲ ਕੀਤਾ । ਸਬ-ਜੂਨੀਅਰ ਵਰਗ ਦੀ ਹਾਕੀ ਵਿੱਚ ਨਿੱਕੇ ਨਿੱਕੇ ਨਿਆਣਿਆਂ ਨੇ ਆਪਣੀ ਕਲਾਤਮਕ ਹਾਕੀ ਖੇਡ ਨਾਲ ਦਰਸ਼ਕਾਂ ਦਾ ਮਨ ਮੋਹਿਆ। ਅੱਜ ਦੇ ਪਹਿਲੇ ਮੈਚ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ 4 -2 ਗੋਲਾਂ ਨਾਲ ਫਰਿਜ਼ਨੋ ਹਾਕੀ ਸੈਂਟਰ ਜਰਖੜ ਤੋਂ 4-2 ਨਾਲ ਜੇਤੂ ਰਿਹਾ। ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਜਟਾਣਾ ਤੋਂ 4 -2 ਗੋਲਾਂ ਨਾਲ ਜੇਤੂ ਰਿਹਾ । ਅੱਜ ਦੇ ਮੈਚਾਂ ਦੌਰਾਨ ਨਰਿੰਦਰਪਾਲ ਸਿੰਘ ਸਿੱਧੂ  ਏ ਆਈ ਜੀ ਇੰਟੈਲੀਜੈਨਸੀ ਫ਼ਿਰੋਜ਼ਪੁਰ ਚੇਅਰਮੈਨ ਜਰਖੜ ਖੇਡਾਂ ,ਐਡਵੋਕੇਟ ਹਰਕਮਲ ਸਿੰਘ ਪ੍ਰਧਾਨ ਜਰਖੜ ਖੇਡਾਂ, ਡਾਕਟਰ ਦਵਿੰਦਰ ਸਿੰਘ ਲੁਧਿਆਣਾ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਮਲਕੀਤ ਸਿੰਘ ਅਮਰੀਕਾ ਨੇ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਸਮਰਾਲਾ ਹਾਕੀ ਕਲੱਬ   ,ਐਡਵੋਕੇਟ ਰੌਬਿਨ ਸਿੱਧੂ, ਤਜਿੰਦਰ ਸਿੰਘ ਜਰਖੜ, ਰੇਸ਼ਮ ਸਿੰਘ ਹਠੂਰ, ਇਸ਼ਮੀਤ ਸਿੰਘ, ਅਮਨਦੀਪ ਸਿੰਘ ਝਾਂਡੇ,  ਅਜੀਤ   ਸਿੰਘ ਲਾਦੀਆਂ , ਗੁਰਸਤਿੰਦਰ ਸਿੰਘ ਪਰਗਟ ਰਵਿੰਦਰ ਸਿੰਘ  ਕਾਲਾ  ਗੁਰਦੀਪ ਸਿੰਘ ਟੀਟੂ ਨਰੈਣ ਸਿੰਘ ਗਰੇਵਾਲ ਆਸਟ੍ਰੇਲੀਆ ਆਦਿ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

ਜਿਲ੍ਹਾ ਪ੍ਰਧਾਨ ਬਣਨ ਤੇ ਚਾਹਲ ਗਾਲਿਬ ਦਾ ਕੀਤਾ ਸਨਮਾਨ,ਹਰਨੇਕ ਹਠੂਰ ਬਣੇ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉ ਦੇ ਪ੍ਰਧਾਨ ਬਣੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾ ਯੂਨੀਅਨ ਜਗਰਾਉ ਦੀ ਮੀਟਿੰਗ ਪਰਮਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਤਹਿਸੀਲ ਦਫਤਰ ਵਿਖੇ  ਹੋਈ ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਨੰਬਰਦਾਰਾਂ ਨੇ ਹਿੱਸੇ ਲਿਆ। ਇਸ ਸਮੇਂ ਸਮੂਹ ਨੰਬਰਦਾਰਾਂ ਨੇ ਜਿਲ੍ਹੇ ਲੁਧਿਆਣਾ ਦਾ ਪ੍ਰਧਾਨ ਬਣਨ 'ਤੇ ਪਰਮਿੰਦਰ ਸਿੰਘ ਚਾਹਲ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਨੰਬਰਦਾਰਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਹਮੇਸ਼ਾ ਅਹਿਮ ਯੋਗਦਾਨ ਦਿੱਤਾ ਉਥੇ ਸਮਾਜ ਤੇ ਪ੍ਰਸ਼ਾਸ਼ਨ ਅੰਦਰ ਨੰਬਰਦਾਰਾਂ ਨੇ ਰੁਤਬੇ ਨੂੰ ਉੱਚਾ ਚੁਕਿਆ।ਇਸ ਮੌਕੇ ਬਲਵੰਤ ਸਿੰਘ ਧਾਲੀਵਾਲ ਜਿਨ੍ਹਾਂ ਨੇ ਵਿਦੇਸ਼ ਜਾਣ ਕਰਕੇ ਜ਼ਿਲ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਪਰਮਿੰਦਰ ਸਿੰਘ ਚਾਹਲ ਦੇ ਜ਼ਿਲ੍ਹਾਂ ਪ੍ਰਧਾਨ ਬਣਨ 'ਤੇ ਜਗਰਾਉਂ ਤਹਿਸੀਲ ਲਈ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਿਚ ਹਰਨੇਕ ਸਿੰਘ ਹਠੂਰ ਨੂੰ ਸਰਵਸੰਮਤੀ ਨਾਲ ਅਗਲਾ ਪਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਜਸਵੰਤ ਸਿੰਘ ਸ਼ੇਖਦੌਲਤ ਸੀਨੀਅਰ ਮੀਤ ਪ੍ਰਧਾਨ,ਕੁਲਵੰਤ ਸਿੰਘ ਸ਼ੇਰਪੁਰ,ਮਹਿੰਦਰ ਸਿੰਘ ਗਾਲਿਬ ,ਮੇਜਰ ਸਿੰਘ,ਜਸਵੀਰ ਸਿੰਘ ਦੇਹੜਕਾ ਮੀਤ ਪ੍ਰਧਾਨ,ਸੁਖਜੀਤ ਕੁਮਾਰ ਗਾਲਿਬ ਜਰਨਲ ਸੱਕਤਰ,ਗੁਰਬੰਤ ਸਿੰਘ ਰਾਮਗੜ ਸਕੱਤਰ, ਅਵਤਾਰ ਸਿੰਘ ਖਜਾਨਚੀ,ਸਤਿਨਾਮ ਸਿੰਘ ਸਹਾਇਕ ਖਣਾਨਚੀ, ਰੇਸ਼ਮ ਸਿੰਘ ਲੱਖਾ ਪੈ੍ਰਸ਼ ਸਕੱਤਰ,ਤੋ ਇਲਾਵਾ ਬੂਟਾ ਸਿੰਘ,ਪ੍ਰਤੀਮ ਸਿੰਘ ਸਿਧਵਾਂ,ਨੇਲਾ ਸਿੰਘ ਸ਼ੇਰਪੁਰ,ਬਲਵੀਰ ਸਿੰਘ ਗਾਲਿਬ,ਵਿਸਾਖਾ ਸਿੰਘ,ਵੀਰ ਸਿੰਘ,ਹਰਨੇਕ ਸਿੰਘ ਆਦਿ ਹਾਜ਼ਰ ਸਨ।