You are here

ਲੁਧਿਆਣਾ

ਗਰੇਵਾਲ ਨੂੰ ਜਿਤਾਉਣ ਲਈ ਗਾਲਿਬ ਰਣ ਸਿੰਘ ਦੇ ਅਕਾਲੀ ਵਰਕਰਾਂ ਨੇ ਕਲੇਰ ਨੂੰ ਦਿੱਤਾ ਭਰੋਸਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਲੁਧਿਆਣਾ ਤੋ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ 'ਚ ਸਾਬਕਾ ਵਿਧਾਇਕ ਐਸ.ਆਰ.ਕਲੇਰ ਵਲੋ ਚਲਾਈ ਜਾ ਰਹੀ ਚੋਣ ਮੁਹਿੰਮ ਦੌਰਾਨ ਭਰਵਾਂ ਚੋਣ ਜਲਸਾ ਕੀਤਾ ਗਿਆ।ਇਸ ਸਮੇ ਵਿਧਾਇਕ ਕਲੇਰ ਨੇ ਕਿਹਾ ਕਿ ਤੁਸੀ ਗਰੇਵਾਲ ਨੂੰ ਵੱਡੇ ਫਰਕ ਨਾਲ ਜਿਤਾਉ ਤਾਂ ਤੁਹਾਡੇ ਹਲਕੇ ਦੀ ਕਾਇਆ ਕਲਪ ਕਰਨ ਲਈ ਕੇਦਰ ਵਿੱਚ ਬਣਨ ਜਾ ਰਹੀ ਅਕਾਲੀ-ਭਾਜਪਾ ਸਰਕਾਰ ਤੋ ਵੱਡੀਆ ਗ੍ਰਾਂਟਾਂ ਲਿਆਉਣਗੇ ਤੇ ਵਰਕਰ ਪੂਰੀ ਧਨਦੇਹੀ ਨਾਲ ਕੰਮ ਕਰਨ।ਇਸ ਮੌਕੇ ਉਮੀਦਵਾਰ ਗਰੇਵਾਲ ਨੇ ਆਖਿਆ ਕਿ ਕਾਂਗਰਸੀ ਪਾਰਟੀ ਦੇ ਉਮੀਦਵਾਰ ਬਿੱਟੂ ਦੀ ਕਾਰਗੁਜ਼ਾਰੀ ਲੋਕ ਦੇਖ ਚੱੁਕੇ ਹਨ।ਆਪ ਤੇ ਪੀ.ਡੀ.ਏ ਉਮੀਦਵਾਰਾਂ ਦਾ ਕੋਈ ਵੀ ਅਧਾਰ ਨਹੀ। ਇਸ ਸਮੇ ਭਾਈ ਸਰਤਾਜ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਅਸੀ ਆਪਣੇ ਪਿੰਡ ਵਿੱਚੌ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੱਡੀ ਲੀਡ ਨਾਲ ਜਿੱਤਾਵਗੇ।ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਜਥੇਦਾਰ ਹਰਸੁਰਿੰਦਰ ਸਿੰਘ ਗਿੱਲ,ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ,ਦੀਦਾਰ ਸਿੰਗ ਮਲਕ,ਸਰਪੰਚ ਸ਼ਿਵਰਾਜ ਸਿੰਘ,ਪੰਚ ਨਿਰਮਲ ਸਿੰਘ,ਹਿੰਮਤ ਸਿੰਘ,ਬਲਵਿੰਦਰ ਸਿੰਘ ਕਾਕਾ,ਚਮਕੋਰ ਸਿੰਘ,ਹਰਬੰਸ ਸਿੰਘ,ਚੰਦ ਸਿੰਘ,ਗੁਰਮੁੱਖ ਸਿੰਘ,ਗੁਰਮੇਲ ਸਿੰਘ ਗੇਲੀ,ਭੀਮ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਮਹਿੰਦਰ ਸਿੰਘ ਆਦਿ ਹਾਜ਼ਰ ਸਨ।

ਬੀ.ਬੀ.ਐੱਸ.ਬੀ.ਕਾਨਵੈੱਟ ਸਕੂਲ ਸਿੱਧਵਾਂ ਬੇਟ ਦੇ ਵਿਿਦਆਰਥੀਆਂ ਨੇ ਮਾਰੀਆ ਖੇਡਾਂ ਵਿੱਚ ਮੱਲਾਂ

ਜਗਰਾਉਂ (ਜਨ ਸ਼ਕਤੀ ਨਿਊਜ਼) ਬੀ.ਬੀ.ਐੱਸ.ਬੀ.ਕਾਨਵੈੱਟ ਸਕੂਲ ਸਿੱਧਵਾਂ ਬੇਟ ਜਿੱਥੇ ਸੱਭਿਆਚਾਰਕ ਤੇ ਵਿਿਦਅਕ ਗਤੀਵਿਧੀਆਂ ਰਾਹੀ ਵਿਿਦਆਰਥੀਆਂ ਦਾ ਹੁਨਰ ਨਿਖਾਰਦਾ ਹੈ ਉਥੇ ਹੀ ਵੱਖ – ਵੱਖ ਖੇਡਾਂ ਰਾਂਹੀ ਵਿਿਦਆਰਥੀਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵੀ ਕਰਦਾ ਹੈ। ਇਸੇ ਹੀ ਤਰ੍ਹਾਂ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਿਦਆਰਥੀਆਂ ਨੇ ਅ.ੀ.ਛ.ਸ਼.ਓ ਦੀਆਂ ਜੋਨਲ ਪੱਧਰ ਦੀਆਂ ਚੱਲ ਰਹੀਆਂ ਖੇਡਾਂ ਵਿੱਚ ਭਾਗ ਲਿਆ ਜਿਸ ਵਿੱਚ ਸਭ ਤੋਂ ਪਹਿਲਾਂ ਹੋਏ ਐਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿਿਦਆਰੀਥਆਂ ਨੇ ਜੋਨਲ ਪੱਧਰ ਤੇ ਹੋਏ ਕਬੱਡੀ ਮੁਕਾਬਲੇ ਅੰਡਰ 17 ਅਤੇ ਅੰਡਰ 19 ਵਿੱਚ ਬਾਗ ਲਿਆ। ਜਿਸ ਵਿੱਚ ਉਨ੍ਹਾਂ ਨੇ ਲੁਧਿਆਣਾ ਜੋਨਲ ਦੇ ਸਾਰੇ ਅ.ੀ.ਛ.ਸ਼.ਓ ਐਫੀਲੈਟਿਡ ਸਕੂਲਾਂ ਦੀਆਂ ਟੀਮਾਂ ਦਾ ਮੁਕਾਬਲਾ ਕਰਦੇ ਹੋਏ ਦੋਨੋ ਟੀਮਾਂ ਨੇ ਪਹਿਲੀਆਂ ਪੁਜੀਸ਼ਨਾ ਹਾਸਲ ਕੀਤੀਆਂ। ਖਿਡਾਰੀਆਂ, ਕੋਚ ਸਾਹਿਬਾਨ ਅਤੇ ਡੀ.ਪੀ. ਅਧਿਆਪਕ ਜੀ ਦੇ ਸਕੂਲ ਪਹੰੁਚਣ ਤੇ ਸਕੂਲ ਦੀ ਮੈਂਨੇਜਮੈਂਟ ਕਮੇਟੀ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸਰ ਸ਼੍ਰੀ ਸਤੀਸ਼ ਕਾਲੜਾ ਜੀ ਨੇ ਵਿਿਦਆਰਥੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੇ ਵਿਿਦਆਰਥੀਆਂ ਨੰੁ ਉਨ੍ਹਾਂ ਦੀ ਜਿੱਤ ਤੇ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਤਹਿ ਦਿਲੋ ਸ਼ੱੁਭ ਕਾਮਨਾਵਾਂ ਦਿੱਤੀਆ। ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਿਦਆਰਥੀਆਂ ਲਈ ਖੇਡਾਂ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ , ਤਾਂ ਜੋ ਉਹਨਾ ਦਾ ਮਾਨਸਿਕ ਵਿਕਾਸ ਹੋ ਸਕੇ। ਉਨਾਂ ਨੇ ਇਹ ਵੀ ਕਿਹਾ ਕਿ ਪੜ੍ਹਾਈ ਦੇ ਨਾਲ – ਨਾਲ ਖੇਡਾਂ ਬਹੁਤ ਜ਼ਰੂਰੀ ਹਨ। ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਵਾਸ ਹੰੁਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾ ਵਿੱਚ ਵੱਧ – ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਦੇ ਮੈਬਰ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨ ਦਾਸ ਜੀ, ਪ੍ਰੈਂਜੀਡੈਂਟ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਪ੍ਰੈਂਜੀਡੈਂਟ ਸ਼੍ਰੀ ਸਨੀ ਅਰੋੜਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੰੁਦਰ ਭਾਰਦਵਾਜ ਜੀ ਮੌਜੂਦ ਸਨ।

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਮਜਦੂਰ ਦਿਵਸ ਤੇ ਵਿਸ਼ੇਸ਼ ਮਨਾਇਆ

ਜਗਰਾਉਂ (ਜਨ ਸ਼ਕਤੀ ਨਿਊਜ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਮਜਦੂਰ ਦਿਵਸ’ ਮਨਾਇਆ ਗਿਆ। ਇਸ ਦਿਨ ਦੀ ਮਹਤੱਤਾ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ ਚੌਥੇ ਦਰਜੇ ਦੇ ਕਰਮਚਾਰੀ ਸਾਡੇ ਸਕੂਲ ਦੀਆਂ ਗਤੀਵਿਧੀਆਂ ਵਿੱਚ ਸਾਡੀ ਮਦੱਦ ਕਰਦੇ ਹਨ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ,ੳੱੁਪ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨ ਦਾਸ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ੳੱੁਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਜੀ , ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਅਤੇ ਡਾਇਰੈਕਟਰ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਮੌਜੂਦ ਸਨ। ਇਸ ਸਮੇ ਸਕੂਲ ਦੇ ਚੇਅਰਮੈਨ ਸਰ ਸ਼੍ਰੀ ਸਤੀਸ਼ ਕਾਲੜਾ ਜੀ ਨੇ ਡਰਾਇਵਰਾਂ ਨੂੰ ਇਸ ਦਿਨ ਦੀਆ ਲੱਖ-ਲੱਖ ਵਧਾਈਆਂ ਦਿੱਤੀਆ।ਇਸਦੇ ਨਾਲ ਹੀ ਡਾਇਰੈਕਟਰ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦੁਆਰਾ ਸਕੂਲ ਦੀਆ ਗਤੀਵਿਧੀਆ ਵਿੱਚ ਕੀਤੀ ਜਾਂਦੀ ਮੱਦਦ ਬਾਰੇ ਦੱਸਦੇ ਹੋਏ 'ਮਜਦੂਰ ਦਿਵਸ ' ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੱਸਿਆ ਕਿ ਕੋਈ ਵੀ ਸੰਸਥਾ ਇਨ੍ਹਾਂ ਮਜਦੂਰਾਂ ਬਿਨ੍ਹਾਂ ਅਧੂਰੀ ਹੈ ਇਹ ਮਜਦੂਰ ਅਤੇ ਸੇਵਾਦਾਰ ਕਿਸੇ ਵੀ ਸੰਸਥਾ ਦਾ ਜਰੂਰੀ ਅੰਗ ਹਨ। ਇਸ ਮੌਕੇ ਵਿਿਦਆਰਥੀਆਂ ਦੁਆਰਾ ‘ਮਜਦੂਰ ਦਿਵਸ’ ਨਾਲ ਸੰਬੰਧਿਤ ਕਾਰਡ ਬਣਾਏ ਗਏ ਅਤੇ ਡਰਾਈਵਰ ਅੇਤ ਸੇਵਾਦਾਰਾਂ ਨੂੰ ਕਾਰਡ ਦਿੱਤੇ ਗਏ। ਡਰਾਇਵਰ ਅਤੇ ਸੇਵਾਦਾਰ ਇਨ੍ਹਾਂ ਕਾਰਡਾ ਨੂੰ ਬੱਚਿਆਂ ਪਾਸੋ ਲੈ ਕੇ ਬਹੁਤ ਹੀ ਖੁਸ਼ ਸਨ ਅਤੇ ਉਨ੍ਹਾਂ ਵਿੱਚ ਇੱਕ ਅਲੱਗ ਕਿਸਮ ਦਾ ੳੇਤਸ਼ਾਹ ਦੇਖਣ ਨੂੰ ਮਿਿਲਆ। 
 

ਜਰਨਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਵਲੋਂ ਜਨ ਸਕਤੀ ਅਦਰਾ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਮੀਟਿੰਗ

ਜਗਰਾਓਂ(ਜਸਮੇਲ ਗਾਲਿਬ)'ਜਨ ਸ਼ਕਤੀ" ਆਦਰਾ' ਦੇ ਦਫਤਰ ਕੱਚਾ ਮਲਕ ਰੋਡ ਵਿਖੇ ਮੁੱਖ ਸੰਪਦਾਕ ਅਮਨਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਜਰਨਲਿਸਟ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਓਹਨਾ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ- ਵਿਟਦਾਰਾ ਕੀਤਾ ਗਿਆ।ਇਸ ਸਮੇ ਕਈ ਪੱਤਰਕਾਰਾਂ ਨੇ ਵੀ ਫੀਲਡ ਵਿੱਚ ਕੰਮ ਕਰਦਿਆਂ ਆ ਰਹੀਆਂ ਮੁਸ਼ਕਲਾਂ ਤੋ ਵੀ ਸੂਬਾ ਪ੍ਰਧਾਨ ਨੂੰ ਵੀ ਜਾਣੰੂ ਕਰਵਾਇਆ ਗਿਆ। ਮਿਟਿਗ ਵਿਚ ਵਿਸ਼ੇਸ਼ ਤੌਰ ਤੇ ਹਿਸਾ ਲੈ ਰਹੇ ਸ ਬਲਬੀਰ ਸਿੰਘ ਚੀਮਾ       ਚੇਅਰਮੈਨ ਨਿਹੰਗ ਸਿੰਘ ਜਥੇਬੰਦੀਆਂ ਨੇ ਉਚੇਚੇ ਤੌਰ ਤੇ ਹਿਸਾ ਲਿਆ ।ਸ ਚੀਮਾ ਨੇ ਪਤਰਕਾਰਾਂ ਨੂੰ ਆ ਰਹਿਆ ਮੁਸ਼ਕਲ ਦੇ ਹੱਲ ਲਈ ਜਰਨਲਿਸਟ ਪੰਜਾਬ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦਾ ਵਾਅਦਾ ਕੀਤਾ ਗਿਆ।ਇਸ ਸਮੇ ਸ ਮਨਜੀਤ ਸਿੰਘ ਮਾਨ ਨੇ ਆਪਣੇ ਭਾਸ਼ਨ ਵਿਚ ਜਥੇਬੰਦੀ ਦੇ ਕੀਤੇ ਕਮ ਵਾਰੇ ਜਾਣਕਾਰੀ  ਦਿਤੀ ਅਤੇ ਅਦਰਾ ਜਨ ਸਕਤੀ ਦੇ ਸਾਰੇ ਹੀ ਪਤਰਕਾਰ ਅਤੇ ਦਫਤਰ ਸਟਾਫ ਨੂੰ ਸਚਾਈ ਉਪਰ ਪਹਿਰਾ ਦੇਣ ਅਤੇ ਸਹੀ ਗੱਲ ਨੂੰ ਪੂਰੇ ਜ਼ੋਰ ਜ਼ੋਰ ਨਾਲ ਅਗੇ ਲਿਓਨ ਲਈ ਜੇਕਰ ਕੋਈ ਮੁਸ਼ਕਲ ਆਵੇਗੀ ਤਾਂ ਸਾਡੀ ਜਥੇਬੰਦੀ ਉਸ ਮੁਸ਼ਕਲ ਵਿਚ ਉਹਨਾਂ ਦਾ ਪੂਰਾ ਸਾਥ ਦੇਵੇਗੀ । ਇਸ ਸਮੇ ਸੂਬਾ ਪ੍ਰਧਾਨ ਮਾਨ ਨੇ ਕਿਹਾ ਕਿ ਅੱਜ ਕੱਲ ਪੀਲੀ ਪੱਤਰਕਾਰੀ ਬਹੁਤ ਜਿਆਦਾ ਵੱਧ ਗਈ ਹੈ ਪਰ ਸਾਡੀ ਜਰਨਲਿਸਟ ਪ੍ਰੈਸ ਕਲੱਬ ਵੱਲੋਂ ਇਸ ਉਪਰ ਜਲਦੀ ਹੀ ਕਾਬੂ ਪਇਆ ਜਾਵੇਗਾ। ਇਸ ਸਮੇ ਸ਼੍ਰੀ ਵਰੀਦਰ ਵਰਮਾ,ਸ ਹਰਜੀਤ ਸਿੰਘ,ਜੀ ਐਸ ਸੰਧੂ, ਸ ਇਕਬਾਲ ਸਿੰਘ ਅਤੇ ਸ ਸਤਪਾਲ ਦੇਹਰਕਾ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਸੇਵਾ ਡਾ ਮਨਜੀਤ ਸਿੰਘ ਲੀਲਾ ਵਲੋਂ ਵਾਖੂਬੀ ਨਿਵਾਈ ਗਈ।ਇਸ ਸਮੇ ਖਹਿਰਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜਰਨਲਿਸਟ ਜਥੇਬੰਦੀ ਨਾਲ ਰਲਕੇ ਕਮ ਕਰਨ ਦਾ ਭਰੋਸਾ ਦਿਵਾਇਆ। ਬਹਾਰੋ ਤੋਂ ਆਏ ਹੋਏ ਮਹਿਮਾਨਾਂ ਨੇ ਖਹਿਰਾ ਜੀ ਦੇ ਘਰ ਖਾਣਾ ਖਾਦਾ ਅਤੇ ਖਹਿਰਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਦੀ ਪ੍ਰਸੰਸਾ ਕੀਤੀ।ਇਸ ਸਮੇ ਰਾਜ ਬੱਬਰ, ਡਾ.ਮਨਜੀਤ ਸਿੰਘ ਲੀਲਾਂ, ਗੁਰਦੇਵ ਗਾਲਿਬ, ਜਸਮੇਲ ਗਾਲਿਬ, ਇਕਬਾਲ ਸਿੰਘ ਸਿੱਧੂ, ਅਮਿਤ ਖੰਨਾ, ਰਛਪਾਲ ਸਿੰਘ ਸ਼ੇਰਪੁਰੀ, ਮਨਜੀਤ ਸਿੰਘ ਦੁਗਰੀ, ਸੁਖਵੰਤ ਸਿੰਘ ਦੁਗਰੀ, ਸਤਪਾਲ ਸਿੰਘ ਕਾਉਕੇ, ਕੁਲਦੀਪ ਸਿੰਘ ਮਾਨ,ਜਸਵੰਤ ਰਾਏ, ਸਰਪੰਚ ਜਗਦੀਸ ਚੰਦ, ਹਰਮਿੰਦਰ ਸਿੰਘ ਪੰਚ, ਕੁਲਦੀਪ ਸਿੰਘ ਬਦਸ਼ਾਹ ਅਤੇ ਬਹਤ ਸਾਰੇ ਪਤਵੰਤੇ ਹਾਜ਼ਰ ਸਨ।

ਸਿੱਖੀ ਦਾ ਪ੍ਰਚਾਰ ਸਮੇ ਦੀ ਲੋੜ ਹੈ:ਭਾਈ ਪਿਰਪਾਲ ਸਿੰਘ ਪਾਰਸ

ਸਿਧਵਾਂ ਬੇਟ(ਜਸਮੇਲ ਗਾਲਿਬ)ਗੁਰਮਿਤ,ਗ੍ਰੰਥੀ,ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਵਲੋ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸ਼੍ਰੋਮਣੀ ਸ਼ਹਿਦ ਬਾਬਾ ਜੀਵਨ ਸਿੰਘ ਰਾਣੀ ਵਾਲਾ ਖੂਹ ਜਗਰਾਉ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਇੰਟਰਨੈਸ਼ਨਲ ਰਗੀ ਜੱਥਿਆਂ ਨੇ ਗੁਰਬਾਣੀ ਦਾ ਰਸ ਭਿਨਾ ਕੀਰਤਨ ਕੀਤਾ ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਬਲਵਿੰਦਰ ਸਿੰਘ ਦੀਵਾਨਾ ਅਤੇ ਭਾਈ ਹੀਰਾ ਸਿੰਘ ਨਿਮਾਣਾ,ਭਾਈ ਦਵਿੰਦਰ ਸਿੰਘ ਦਲੇਰ,ਭਾਈ ਬੱਗਾ ਸਿੰਘ ਜਗਰਾਉ ਦੇ ਰਾਗੀ ਜੱਥਿਆਂ ਨੇ ਗੁਰਬਾਣੀ ਦਾ ਰਸ ਭਿਨਾ ਕੀਰਤਨ ਕੀਤਾ ਗਿਆ।ਇਸ ਮੌਕੇ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਿਹਾ ਕਿ ਅੱਜ ਸਾਨੂੰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਲੋੜ ਹੈ ਕਿਉਕਿ ਸਿੱਖੀ ਦੇ ਵਿਰੋਧੀ ਨਿਤ ਨਵੀਆਂ ਚਾਲਾਂ ਚਲ ਰਹੇ ਹਨ। ਭਾਈ ਪਾਰਸ ਨੇ ਕਿਹਾ ਕਿ ਗੁਰੂ ਸਹਿਬਾਨਾਂ ਨੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਹੈ। ਭਾਈ ਪਾਰਸ ਤੇ ਭਾਈ ਗੁਰਚਰਨ ਸਿੰਘ ਦਲੇਰ ਨੇ ਆਈਆਂ ਸਗੰਤਾਂ ਨੂੰ ਜੀ ਆਇਆ ਆਖਿਆ।ਇਸ ਮੌਕੇ ਪਰਮਵੀਰ ਸਿੰਗ,ਕਲਵੰਤ ਸਿੰਘ ਦੀਵਾਨਾ,ਜਸਵੰਤ ਸਿੰਘ ਦੀਵਾਨਾ,ਅਮਰ ਸਿੰਘ ਨਿਰਮਾਣ, ਉਕਾਂਰ ਸਿੰਘ,ਅਵਤਾਰ ਸਿੰਘ ਰਾਜੂ,ਸਤਨਾਮ ਸਿੰਘ ਸੱਤੀ, ਅਮਨਦੀਪ ਸਿੰਘ ਡਾਂਗੀਆਂ,ਭਗਵੰਤ ਸਿੰਘ ਗਾਲਿਬ, ਤਰਸੇਮ ਸਿੰਘ ਭਰੋਵਾਲ ਅਤੇ ਬਹੁਤ ਸਾਰੀਆਂ ਸਗੰਤਾਂ ਹਾਜ਼ਰ ਸਨ

ਲੋਕ ਸਭਾ ਲੁਧਿਆਣਾ ਤੋ ਪੀ.ਡੀ.ਏ ਦੇ ਉਮੀਦਵਾਰ ਬੈਂਸ ਦੇ ਹੱਕ ਵਿੱਚ ਪਾਰਟੀ ਵਰਕਰਾਂ ਨੇ ਪਿੰਡ ਗਾਲਿਬ ਰਣ ਸਿੰਘ 'ਚ ਘਰ-ਘਰ ਵੋਟਾਂ ਮੰਗੀਆਂ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਲੁਧਿਆਣਾ ਲੋਕ ਸਭਾ ਤੋ ਪੀ.ਡੀ.ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਲੋਕ ਇਨਸਾਫ ਪਾਰਟੀ ਮੁਕਤਸਰ ਤੋ ਜਿਲ੍ਹਾ ਪ੍ਰਧਾਨ ਸ.ਬਿਕਰਮਜੀਤ ਸਿੰਘ ਲਾਂਬਾ ਤੇ ਜਸਵਿੰਦਰ ਸਿੰਘ ਬੱਗਾ ਅਤੇ ਉਨ੍ਹਾਂ ਸਮਰਥਕਾਂ ਨੇ ਡੋਰ-ਟੂ-ਡੋਰ ਬੈਂਸ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ।ਇਸ ਸਮੇ ਪ੍ਰਧਾਨ ਲਾਂਬਾ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ ਤੇ ਅਕਾਲੀ ਅੰਦਰਖਾਤੇ ਕਾਂਗਰਸੀਆਂ ਦੀ ਮਦਦ ਕਰ ਰਹੇ ਹਨ।ਇਸ ਜਸਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਅੱਜ ਤੱਕ ਤੁਸੀ ਕਾਂਗਰਸ ਤੇ ਆਕਲੀਆਂ ਨੂੰ ਵੋਟਾਂ ਪਾਈਆਂ ਪਰ ਇਨ੍ਹਾਂ ਤੁਹਾਡਾ ਇਕ ਵੀ ਕੰਮ ਨਹੀ ਕੀਤਾ।ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਂਗਰਸੀ ਲੀਡਰਾਂ ਨੇ ਸਾਡੇ ਬੰਦਿਆਂ ਤੇ ਪਰਚੇ ਵੀ ਕੀਤੇ ਇਹ ਤਾਂ ਪ੍ਰਮਤਾਮਾ ਦੀ ਕ੍ਰਿਪਾ ਕਰਕੇ ਬਚ ਗਏ ਹਾਂ। ਉਨ੍ਹਾਂ ਪਿੰਡ ਵਾਸੀਆਂ ਨੂੰ ਬੈਂਸ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।ਬੱਗਾ ਨੇ ਕਿਹਾ ਕਿ ਤੁਸੀ ਸਾਰੇ ਪਿੰਡ ਵਾਸੀ ਬੈਂਸ ਦਾ ਸਾਥ ਦੇਣ ਤਾਂ ਕੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ।ਇਸ ਮੌਕੇ ਪੰਚ ਹਰਮਿੰਦਰ ਸਿੰਘ,ਪੰਚ ਜਗਸੀਰ ਸਿੰਘ,ਪੰਚ ਨਿਰਮਲ ਸਿੰਘ,ਧਰਮਜੀਤ ਸਿੰਘ ਸੋਨੀ,ਮਨਿੰਦਰ ਸਿੰਘ,ਗੁਰਮੀਤ ਸਿੰਘ ਫੋਜੀ,ਮਹਿੰਦਰ ਸਿੰਘ,ਜਲੌਰ ਸਿੰਘ,ਅਜਮੇਰ ਸਿੰਘ,ਐਜਬ ਸਿੰਘ,ਜਾਫਰ ਅਲੀ,ਬਲਵੀਰ ਸਿੰਘ ਅਤੇ ਮਨੇਰਗਾ ਵਰਕਰ ਹਾਜ਼ਰ ਸਨ।

ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਰੋਕਣਾ ਯਕੀਨੀ ਬਣਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ

ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਨਹੀਂ ਸੁੱਟ ਸਕਣਗੇ ਜਿੰਮੇਵਾਰੀ-ਜਸਟਿਸ ਪ੍ਰੀਤਮ ਪਾਲ

ਲੁਧਿਆਣਾ 1 ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਬੁੱਢਾ ਨਾਲਾ ਵਿੱਚ ਰਸਾਇਣਯੁਕਤ ਪਾਣੀ ਪੈਣ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸ਼ਹਿਰ ਦਾ ਦੌਰਾ ਕੀਤਾ। ਇਸ ਟੀਮ ਵਿੱਚ ਜਸਟਿਸ ਪ੍ਰੀਤਮ ਪਾਲ (ਸੇਵਾਮੁਕਤ), ਐੱਸ. ਸੀ. ਅਗਰਵਾਲ ਸੇਵਾਮੁਕਤ ਮੁੱਖ ਸਕੱਤਰ ਪੰਜਾਬ ਅਤੇ ਬਾਬੂ ਰਾਮ ਸ਼ਾਮਿਲ ਸਨ। ਇਸ ਸੰਬੰਧੀ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਬੁੱਢਾ ਨਾਲਾ ਦੀ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਇਸ ਨਾਲੇ ਵਿੱਚ ਹੋਰ ਰਸਾਇਣਯੁਕਤ ਪਾਣੀ ਪੈਣ ਤੋਂ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਥਿਤੀ 'ਤੇ ਨਜ਼ਰ ਰੱਖਣ ਅਤੇ ਇਸ ਦੇ ਹੱਲ ਲਈ ਸੁਝਾਅ ਦੇਣ ਲਈ ਹੀ ਇਸ ਕਮੇਟੀ ਦਾ ਗਠਨ ਕੀਤਾ ਹੈ। ਉਨਾਂ ਦੱਸਿਆ ਕਿ ਇਸ ਨਾਲੇ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਲਈ ਟ੍ਰਿਬਿਊਨਲ ਵੱਲੋਂ 'ਟਾਈਮ ਬਾਊਂਡ ਐਕਸ਼ਨ ਪਲਾਨ' ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦ ਲਾਗੂ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਜੋ ਸਥਿਤੀ ਦੇਖੀ ਗਈ ਹੈ, ਉਸ ਬਾਰੇ ਰਿਪੋਰਟ ਟ੍ਰਿਬਿਊਨਲ ਨੂੰ ਭੇਜੀ ਜਾਵੇਗੀ, ਜਿਸ ਉਪਰੰਤ ਇਸ 'ਤੇ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਉਮੀਦ ਜਤਾਈ ਕਿ ਸ਼ਹਿਰ ਵਿੱਚ ਲਗਾਏ ਜਾ ਰਹੇ ਐੱਸ. ਟੀ. ਪੀਜ਼ ਦਸੰਬਰ ਤੱਕ ਚਾਲੂ ਹੋ ਜਾਣਗੇ, ਜਿਸ ਨਾਲ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਦੇ ਵਹਾਅ 'ਤੇ ਵੱਡੀ ਪੱਧਰ 'ਤੇ ਰੋਕ ਲੱਗ ਸਕਦੀ ਹੈ। ਜਸਟਿਸ ਪ੍ਰੀਤਮ ਪਾਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਸਾਹਮਣੇ ਆਇਆ ਹੈ ਕਿ ਬੁੱਢੇ ਨਾਲੇ ਵਿੱਚ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੀ ਜਿੰਮੇਵਾਰੀ ਤੋਂ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਆਪਣਾ-ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਮੇਟੀ ਨੇ ਅੱਜ ਨਾਲੇ ਵਿੱਚ ਚੱਲ ਰਹੇ ਪਾਣੀ ਦੇ ਨਮੂਨੇ ਲਏ ਹਨ। ਜਿਨਾਂ ਤੋਂ ਇਹ ਸਾਬਿਤ ਹੋ ਜਾਵੇਗਾ ਕਿ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਸਨਅਤਾਂ ਤੋਂ ਪੈ ਰਿਹਾ ਹੈ ਜਾਂ ਡੇਅਰੀਆਂ ਜਾਂ ਘਰਾਂ ਤੋਂ। ਇਸ ਸੰਬੰਧੀ ਰਿਪੋਰਟ ਆਉਣ ਤੋਂ ਬਾਅਦ ਨਗਰ ਨਿਗਮ ਜਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇੱਕ ਦੂਜੇ 'ਤੇ ਜਿੰਮੇਵਾਰੀ ਨਹੀਂ ਸੁੱਟ ਸਕਣਗੇ। ਉਨਾਂ ਦੱਸਿਆ ਕਿ ਅੱਜ ਦੌਰਾ ਕਰਨ 'ਤੇ ਪਤਾ ਲੱਗਾ ਹੈ ਕਿ ਪ੍ਰਸਾਸ਼ਨ ਵੱਲੋਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਬਾਰੇ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ 12 ਮਈ ਨੂੰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਪ੍ਰਸਾਸ਼ਨ ਨੂੰ ਡੇਅਰੀਆਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਜੇਕਰ ਡੇਅਰੀਆਂ ਬਾਹਰ ਤਬਦੀਲ ਹੁੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਡੇਅਰੀਆਂ ਦਾ ਡਿਸਪੋਜ਼ਲ ਕਿਵੇਂ ਅਤੇ ਕਦੋਂ ਸਾਫ਼ ਕਰਨਾ ਹੈ, ਇਸ ਬਾਰੇ ਪ੍ਰਸਾਸ਼ਨ ਨੂੰ ਜਵਾਬ ਦੇਣਾ ਪਵੇਗਾ। ਟੀਮ ਵੱਲੋਂ ਅੱਜ ਐੱਸ. ਟੀ. ਪੀ. ਜਮਾਲਪੁਰ ਅਤੇ ਭੱਟੀਆਂ, ਸੀ. ਈ. ਟੀ. ਪੀ. ਬਹਾਦਰਕੇ ਰੋਡ, ਤਾਜਪੁਰ ਸੜਕ ਸਥਿਤ ਡੇਅਰੀਆਂ ਦਾ ਦੌਰਾ ਕੀਤਾ। ਅਤੇ ਉਥੇ ਮੌਜੂਦਾ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਨਾ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੱਸਿਆ ਕਿ ਪਿੰਡ ਕਾਸਾਬਾਦ ਨਜ਼ਦੀਕ ਸਤਲੁੱਜ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਵੱਡੀ ਪੱਧਰ 'ਤੇ ਪੈ ਰਿਹਾ ਹੈ, ਜੋ ਕਿ ਬੇਹੱਦ ਗੰਭੀਰ ਮਸਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਬਲਬੀਰ ਸਿੰਘ ਸੀਚੇਵਾਲ, ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ਼ ਇੰਜੀਨੀਅਰ ਗੁਲਸ਼ਨ ਰਾਏ ਅਤੇ ਐੱਸ. ਈ. ਸ੍ਰੀ ਸੰਦੀਪ ਬਹਿਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਮਾਗਮ

ਦੇਸ਼ ਨੂੰ ਬੁਨਿਆਦੀ ਤੌਰ 'ਤੇ ਵਿਕਸਤ ਕਰਨ ਵਾਲਾ ਮਜ਼ਦੂਰ ਵਰਗ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੀ ਅੱਗੇ ਆਵੇ-ਵਧੀਕ ਡਿਪਟੀ ਕਮਿਸ਼ਨਰ

ਲੁਧਿਆਣਾ  ਮਈ  ( ਇਕਬਾਲ ਸਿੱਧੂ/ਮਨਜਿੰਦਰ ਗਿੱਲ )—ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਜ਼ਿਲਾ ਲੁਧਿਆਣਾ ਵਿੱਚ ਆਮ ਜਨਤਾ ਦੇ ਨਾਲ-ਨਾਲ ਮਜ਼ਦੂਰ ਵਰਗ ਨੂੰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਸਥਾਨਕ ਜੀ. ਟੀ. ਰੋਡ ਸਥਿਤ ਗਿਆਸਪੁਰਾ ਪਾਰਕ ਵਿਖੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। 'ਅੰਤਰਰਾਸ਼ਟਰੀ ਮਜ਼ਦੂਰ ਦਿਵਸ' ਮੌਕੇ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਵਰਗ ਨੇ ਭਾਗ ਲਿਆ ਅਤੇ ਚੋਣਾਂ ਦੌਰਾਨ ਵੋਟ ਦਾ ਇਸਤੇਮਾਲ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਧਿਕਾਰੀ ਸਵੀਪ ਗਤੀਵਿਧੀਆਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗੁਪਤਾ ਨੇ ਕਿਹਾ ਕਿ ਦੇਸ਼ ਦੇ ਢਾਂਚਾਗਤ ਬੁਨਿਆਦੀ ਵਿਕਾਸ ਵਿੱਚ ਮਜ਼ਦੂਰ ਵਰਗ ਦਾ ਅਹਿਮ ਯੋਗਦਾਨ ਹੈ। ਪਰ ਭਾਰਤ ਦੇਸ਼ ਦਾ ਅਸਲ ਵਿਕਾਸ ਉਸ ਵੇਲੇ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਥੋਂ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਨਾ ਕੀਤਾ ਜਾਵੇ। ਉਨਾਂ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ 19 ਮਈ, 2019 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਜਰੂਰ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਵੱਧ ਤੋਂ ਮਜ਼ਦੂਰ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਜਿੱਥੇ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ 'ਤੇ ਈ.ਵੀ.ਐੱਮ/ਵੀ.ਵੀ.ਪੀ.ਏ.ਟੀ. ਬਾਰੇ ਅਤੇ ਚੋਣ ਸਰਗਰਮੀਆਂ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਵਿਸ਼ਵ ਮਜ਼ਦੂਰ ਦਿਵਸ ਮੌਕੇ ਅੱਜ ਹਰੇਕ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਕੰਮ ਵੀ. ਵੀ. ਪੀ. ਏ. ਟੀ. ਮਸ਼ੀਨਾਂ ਨਾਲ ਹੋਵੇਗਾ। ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਵੋਟਰਾਂ/ਆਮ ਜਨਤਾ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਜਿਸ ਬਟਨ ਨੂੰ ਦਬਾਉਂਦੇ ਹਨ ਉਸੇ ਉਮੀਦਵਾਰ ਨੂੰ ਹੀ ਵੋਟ ਪੈਂਦੀ ਹੈ।ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਵਾਰ ਹਰੇਕ ਪੋਲਿੰਗ ਬੂਥ 'ਤੇ ਈ.ਵੀ.ਐੱਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ. ਵਿੱਚ ਸੱਤ ਸੈਕਿੰਡ ਲਈ ਉਸੇ ਉਮੀਦਵਾਰ ਦਾ ਚੋਣ ਨਾਮ ਅਤੇ ਲੜੀ ਵਿੱਚ ਨੰਬਰ ਦਿਖਾਈ ਦਿੰਦਾ ਹੈ, ਜਿਸ ਨੂੰ ਉਸਨੇ ਵੋਟ ਪਾਈ ਹੁੰਦੀ ਹੈ।ਇਸ ਮੌਕੇ ਭਾਰਤੀ ਚੋਣ ਪ੍ਰਣਾਲੀ ਬਾਰੇ ਸਵਾਲ-ਜਵਾਬ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਮੌਕੇ 'ਤੇ ਉਤਸ਼ਾਹਵਰਧਕ ਇਨਾਮਾਂ ਨਾਲ ਨਿਵਾਜ਼ਿਆ ਗਿਆ। ਸਮਾਗਮ ਦੌਰਾਨ ਅਗਾਂਹਵਧੂ ਅਧਿਆਪਕ ਅਤੇ ਗਾਇਕ  ਕਰਮਜੀਤ ਸਿੰਘ ਗਰੇਵਾਲ ਲਲਤੋਂ ਕਲਾਂ ਅਤੇ ਨੋਡਲ ਅਧਿਕਾਰੀ  ਬਲਵੰਤ ਸਿੰਘ ਨੇ ਹਾਜ਼ਰੀਨ ਨੂੰ ਗੀਤ ਸੰਗੀਤ ਰਾਹੀਂ ਵੋਟ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਹਾਜ਼ਰੀਨ ਨੂੰ ਸਹੁੰ ਵੀ ਚੁਕਾਈ ਗਈ। ਇਸ਼ਮੀਤ ਸਿੰਘ ਸੰਗੀਤ ਅਕਾਦਮੀ ਦੇ ਬੱਚਿਆਂ ਨੇ ਡਾਂਸ ਰਾਂਹੀ ਮਨੋਰੰਜਨ ਕੀਤਾ। ਸਹਾਇਕ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ, ਜ਼ਿਲਾ ਲੋਕ ਸੰਪਰਕ ਅਫ਼ਸਰ  ਪ੍ਰਭਦੀਪ ਸਿੰਘ ਨੱਥੋਵਾਲ, ਐੱਸ. ਡੀ. ਓ. ਸੂਰਜ ਮਨਚੰਦਾ, ਨੋਡਲ ਅਧਿਕਾਰੀ ਪਵਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਹੋਈ

ਸਿਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ 'ਚ ਕਬੂਤਰਾਂ ਦੀ ਬਾਜ਼ੀ ਕਰਵਾਈ ਗਈ।ਇਹ ਕਬੂਤਰ ਸਵੇਰੇ 8ਵਜੇ ਬਾਜ਼ੀ ਤੇ ਛੱਡੇ ਗਏ।ਇਸ ਬਾਜ਼ੀ ਵਿੱਚ ਕੁਲ 54 ਕਬੂਤਰ ਬਾਜ਼ੀ ਲਈ ਛੱਡੇ ਗਏ।ਇਹ ਬਾਜ਼ੀ ਸ਼ਾਮ 7ਵਜੇ ਸਮਾਪਤ ਹੋਈ।ਇਹ ਬਾਜ਼ੀ 4 ਕਬੂਤਰਾਂ ਦੀ ਸਾਂਝੀ ਬਾਜ਼ੀ ਹੋ ਗਈ।ਸਰਪੰਚ ਜਗਦੀਸ਼ ਚੰਦ ਸ਼ਰਮਾ ਵਲੋ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਇਤ ਕੀਤਾ।ਇਹ ਬਾਜ਼ੀ ਰਮਨ ਸਿੱਧਵਾਂ,ਰਾਜੂ ਝੰਡਿਆਣਾ.ਨਾਮਾ ਰਾਏਕੋਟ ਅਤੇ ਸਹਿਜ ਚੌਕੀਮਾਨ ਦੇ ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ।ਇਸ ਸਮੇ ਹਰਮਿੰਦਰ ਸਿੰਘ ਪੰਚ,ਜਸਵਿੰਦਰ ਸਿੰਘ ਪੰਚ,ਜਗਸੀਰ ਸਿੰਘ ਪੰਚ,ਰਣਜੀਤ ਸਿੰਘ ਪੰਚ,ਨਿਰਮਲ ਸਿੰਘ ਪੰਚ ਆਦਿ ਹਾਜ਼ਰ ਸਨ।

ਬੰਗਸੀਪੁਰਾ ਦੇ ਸਰਕਾਰ ਹਾਈ ਸਕੂਲ ਅਤੇ ਪ੍ਰਇਮਾਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਦੀ ਪ੍ਰੇਰਨਾਂ ਸਦਕਾ ਤੇ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਤੇ ਪ੍ਰਇਮਰੀ ਸਕੂਲ ਵਿਖੇ ਪੁਜੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆਂ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦਾ ਪੜਨਯੋਗ ਸਮਾਨ ਦੇ ਕੇ ਵਿਸੇਸ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ 'ਚ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪਿਆਂ ਅਤੇ ਨਗਰ ਦੇ ਪੰਤਵੰਤੇ ਸੱਜਣਾਂ ਨੇ ਹਿੱਸਾ ਲਿਆ।ਇਸ ਸਮੇਂ ਪੱਤਰਕਾਰ ਡਾਂ.ਮਨਜੀਤ ਸਿੰਘ ਲੀਲ੍ਹਾਂ ਵੱਲੋ ਜਿੱਥੇ ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ.ਬੀ.ਆਰ ਅੰਬੇਡਕਰ ਜੀ ਦੀ ਜੀਵਨੀ ਤੇ ਚਾਨਣਾ ਪਾਇਾ ਉੱਥੇ ਵਿਿਦਆਰਥੀਆਂ ਨੂੰ ਅਧਿਆਪਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਅਤੇ ਵਧ ਤੋਂ ਵੱਧ ਪੜਨ ਦੀ ਪ੍ਰੇਰਨਾ ਦਿੱਤੀ ਅਤੇ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਵਧੀਆਂ ਕਾਰਜਗਾਰੀ ਕਰਨ ਬੱਚਿਆਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ।ਇਸੇ ਸਮੇ ਸਰਕਾਰੀ ਹਾਈ ਸਕੂਲ ਦੇ ਮੁੱਖੀ ਮੈਡਮ ਮਨਪ੍ਰੀਤ ਕੌਰ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਸਮੇਂ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਬੰਗਸੀਪੁਰਾ ਦੇ ਮੁੱਖੀ ਰੁਪਿੰਦਰ ਸਿੰਘ,ਮਾਂ.ਹਰਜਿੰਦਰ ਸਿੰਘ,ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀ ਮਤੀ ਮਨੀਸਾ,ਸ.ਸਤਵੀਰ ਸਿੰਘ ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਪਰਵਿੰਦਰ ਸਿੰਘ ਠੇਕੇਦਾਰ ਬਸੰਤ ਸਿੰਘ,ਜੋਗਿੰਦਰ ਸਿੰਘ ਹੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ ਮਾਪੇ ਹਾਜ਼ਰ ਸਨ।