You are here

ਜਰਖੜ ਖੇਡਾਂ - 9ਵਾਂ ਓਲੰਪੀਅਨ ਪ੍ਰਿਥੀਪਾਲ ਹਾਕੀ ਟੂਰਨਾਮੈਂਟ ਸ਼ੁਰੂ, ਜੂਨੀਅਰ ਹਾਕੀ 'ਚ ਬਾਗੜੀਆਂ ਸੈਂਟਰ, ਸੀਨੀਅਰ 'ਚ ਰਾਮਪੁਰ ਤੇ ਕਿਲ੍ਹਾ ਰਾਏਪੁਰ ਵੱਲੋਂ ਜੇਤੂ ਸ਼ੁਰੂਆਤ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਓਲੰਪੀਅਨ ਗੁਰਬਾਜ ਸਿੰਘ, ਬਾਬਾ ਭਿੰਦਾ ਤੇ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ ਮੁੱਖ ਮਹਿਮਾਨ ਵਜੋਂ ਪੁੱਜੇ

ਲੁਧਿਆਣਾ ਮਈ ( ਮਨਜਿੰਦਰ ਗਿੱਲ )—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਵੱਲੋਂ ਜਰਖੜ ਖੇਡਾਂ ਦੀ ਕੜੀ ਤਹਿਤ 9ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਅੱਜ ਜਰਖੜ ਸਟੇਡੀਅਮ ਦੇ ਐਸਟਰੋਟਰਫ ਬਲਾਕ 'ਤੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਹਾਕੀ ਪ੍ਰੇਮੀਆਂ ਨੇ ਇਸ ਭਰਵੇਂ ਇਕੱਠ ਦੌਰਾਨ ਇਸ ਹਾਕੀ ਫੈਸਟੀਵਲ ਦਾ ਉਦਘਾਟਨ ਓਲੰਪੀਅਨ ਗੁਰਬਾਜ ਸਿੰਘ ਨੇ ਗੋਲਾਂ 'ਚ ਹਾਕੀ ਹਿੱਟ ਲਾ ਕੇ ਕੀਤਾ ਜਦਕਿ ਉਦਘਾਟਨੀ ਸਮਾਰੋਹ ਦੇ ਰੀਬਨ ਕੱਟਣ ਦੀ ਰਸਮ ਕਾਰ ਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ ਤੇ ਜਥੇਦਾਰ ਪ੍ਰਿਤਪਾਲ ਸਿੰਘ ਪਾਲੀ, ਮੁੱਖ ਸੇਵਾਦਾਰ ਦੂਖ ਨਿਵਾਰਨ ਲੁਧਿਆਣਾ ਹੁਰਾਂ ਨੇ ਕੀਤੀ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਦਘਾਟਨੀ ਸਮਾਰੋਹ ਮੌਕੇ ਭੁੱਟਾ ਇੰਜੀਅਨੀਅਰ ਕਾਲਜ ਗਰੁੱਪ ਦੇ ਜ਼ਿੰਬਾਬਵੇ ਮੂਲ ਦੇ ਵਿਦਿਆਰਥੀਆਂ ਨੇ ਆਪਣਾ ਵਿਰਾਸਤੀ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਖੇਡੇ ਗਏ ਮੁੱਢਲੇ ਦੌਰ ਦੇ ਮੈਚਾਂ ਦੇ ਸੀਨੀਅਰ ਵਰਗ 'ਚ ਨੀਟ੍ਹਾ ਕਲੱਬ ਰਾਮਪੁਰ ਤੇ ਯੰਗ ਕਲੱਬ ਓਟਾਲਾਂ ਨਿਰਧਾਰਤ ਸਮੇਂ ਤੱਕ ਬਰਾਬਰ ਖੇਡੇ। ਅਖ਼ੀਰ ਪੈਨਲਟੀ ਸਟ੍ਰੋਕਾਂ 'ਚ ਰਾਮਪੁਰ 11-10 ਨਾਲ ਜੇਤੂ ਰਿਹਾ। ਜੇਤੂ ਟੀਮ ਵੱਲੋਂ ਗੁਰਭੇਜ ਸਿੰਘ ਨੇ 27ਵੇਂ, 28ਵੇਂ ਤੇ 39ਵੇਂ ਮਿੰਟ 'ਚ ਗੋਲ ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟਰਿਕ ਜੋੜੀ। ਇਸ ਤੋਂ ਇਲਾਵਾ ਪ੍ਰੇਮ ਸਿੰਘ ਤੇ ਬ੍ਰਹਮਦੀਪ ਸਿੰਘ ਨੇ 1-1 ਗੋਲ ਕੀਤਾ। ਓਟਾਲਾਂ ਵੱਲੋਂ ਹਰਮਨਜੋਤ ਸਿੰਘ ਨੇ 23ਵੇਂ ਤੇ 24ਵੇਂ, ਬਲਵਿੰਦਰ ਸਿੰਘ ਜੱਗਾ ਨੇ 32ਵੇਂ, ਅਰਪਿੰਦਰਪਾਲ ਸਿੰਘ ਨੇ 33ਵੇਂ ਨਵਪ੍ਰੀਤ ਸਿੰਘ 38ਵੇਂ ਮਿੰਟ 'ਵ ਗੋਲ ਕੀਤੇ। ਅੱਜ ਦੇ ਦੂਸਰੇ ਸੀਨੀਅਰ ਵਰਗ ਦੇ ਮੈਚ 'ਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅਕਾਲਗੜ੍ਹ ਇਲੈਵਨ ਨੂੰ 7-8 ਨਾਲ ਹਰਾਇਆ। ਜਦਕਿ ਸਬ-ਜੂਨੀਅਰ ਵਰਗ 'ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਕਿਲ੍ਹਾ ਰਾਏਪੁਰ ਵਾਰੀਅਰਜ਼ ਨੂੰ 10-1 ਨਾਲ ਹਰਾਇਆ। ਸਬ-ਜੂਨੀਅਰ ਦੇ ਆਖ਼ਰੀ ਮੈਚ ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਅਮਰਗੜ੍ਹ ਨੂੰ 3-2 ਨਾਲ ਹਰਾਇਆ। ਇਸ ਮੌਕੇ ਓਲੰਪੀਅਨ ਗੁਰਬਾਜ ਸਿੰਘ ਨੂੰ ਜਰਖੜ ਹਾਕੀ ਸੈਂਟਰ ਦੇ ਬੱਚਿਆਂ ਨੂੰ ਕੁਝ ਹਾਕੀ ਦੇ ਟਿਪਸ ਦਿੱਤੇ ਤੇ ਉਨ੍ਹਾਂ ਲਈ 10 ਕੰਪੋਜ਼ਿਟ ਹਾਕੀ ਸਟਿੱਕ ਦੇਣ ਦਾ ਐਲਾਨ ਕੀਤਾ। ਜਦਕਿ ਬਾਬਾ ਭਿੰਦਾ ਨੇ ਜਰਖੜ ਅਕੈਡਮੀ ਦੇ ਬੱਚਿਆਂ ਲਈ 2 ਏ.ਸੀ ਦੇਣ ਦੀ ਸੇਵਾ ਨਿਭਾਈ। ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਕਰਨਲ ਸੁਰਿੰਦਰ ਸਿੰਘ ਗਰੇਵਾਲ  ਕਿਲ੍ਹਾ ਰਾਏਪੁਰ, ਟੀ.ਐਸ. ਕੋਹਲੀ ਕਮਾਂਡੈਂਟ ਸੀਆਈਐਸਐਫ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਹਰਜੀਤ ਸਿੰਘ ਬਿਰਦੀ ਲੁਧਿ. ਬਾਈਸਾਈਕਲ ਕਲੱਬ, ਜਗਦੀਪ ਸਿੰਘ ਮਠਾੜੂ, ਚਰਨਜੀਤ ਸਿੰਘ ਪੰਨੂ, ਪ੍ਰੋ. ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਹਾਕੀ ਅਕੈਡਮੀ, ਸੰਦੀਪ ਸਿੰਘ ਪੰਧੇਰ, ਤੇਜਿੰਦਰ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ, ਅਜੀਤ ਸਿੰਘ ਲਾਦੀਆਂ, ਦਲਬੀਰ ਸਿੰਘ ਜਰਖੜ ਆਦਿ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਮੈਚ ਹਰ ਸ਼ਨੀਵਰ ਤੇ ਐਤਵਾਰ ਨੂੰ ਹੋਇਆ ਕਰਨਗੇ ਜਦਕਿ ਫਾਈਨਲ ਮੁਕਾਬਲਾ 2 ਜੂਨ ਨੂੰ ਖੇਡਿਆ ਜਾਏਗਾ।