You are here

ਲੁਧਿਆਣਾ

ਦਸਤਾਰ ਕੱਪ ਫਾਈਨਲ ਮੁਕਾਬਲਾ 28 ਅਪ੍ਰੈਲ ਨੂੰ:- ਸਿੱਧਵਾਂ

ਦਸਤਾਰ ਕੱਪ ਸਮਰਾਲਾ ਜਿੱਤਣ ਵਾਲੇ ਦਾ ਹੋਵੇਗਾ ਮੋਟਰਸਾਈਕਲ ਨਾਲ ਸਨਮਾਨ

ਚੌਕੀਮਾਨ  25 ਅਪ੍ਰੈਲ (ਨਸੀਬ ਸਿੰਘ ਵਿਰਕ)  ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਅਤੇ ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋਂ ਪੱਗਾਂ ਵਾਲਾ ਪੰਜਾਬ ਸਿਰਜਣ ਲਈ ਜੋ ਪਿਛਲੇ 15 ਸਾਲਾਂ ਤੋਂ ਪੰਜਾਬ ਅਤੇ ਨਾਲ ਦੇ ਸੂਬਿਆਂ ਵਿੱਚ ਲਗਤਾਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਦੇ ਹਨ ਉਸ ਲੜੀ ਤਹਿਤ ਜਿਲਾ ਲੁਧਿਆਣਾ ਸਮਰਾਲਾ ਵਿੱਚ ਦਸਤਾਰ ਕੱਪ 2019 ਕਰਵਾਇਆ ਜਾ ਰਿਹਾ ਜਿਸ ਦੇ ਐਡੀਸ਼ਨ ਸਫਲਤਾਪੂਰਵਕ ਸੰਪੰਨ ਹੋ ਚੱਕੇ ਹਨ ਸਰਦਾਰੀਆਂ ਟ੍ਰੱਸਟ ਪੰਜਾਬ ਦੇ ਚੇਅਰਮੈਨ ਭਾਈ ਸਤਨਾਮ ਸਿੰਘ ਦਬੜੀਖਾਨਾ ਜੀ ਯੋਗ ਅਗਵਾਈ ਹੇਠਾ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਟ੍ਰੱਸਟ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆਂ ਸਾਰੇ ਐਡੀਸ਼ਨਾ ਵਿੱਚ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹਜਾਰਾ ਦੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਐਡੀਸ਼ਨਾ ਵਿੱਚ ਚੁਣੇ ਗਏ ਬੱਚਿਆਂ ਨੂੰ ਸੈਮੀਫਾਈਨਲ ਦੇ ਕਾਰਡ ਦਿੱਤੇ ਗਏ,ਪੰਜਾਬ ਜਵਾਨੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣ ਲਈ ਦੋਵੇਂ ਜਥੇਬੰਦੀਆਂ ਮਿਲ ਕੇ ਵੱਡੇ ਪੱਧਰ ਤੇ ਦਸਤਾਰ ਕੱਪ ਕਰਵਾ ਰਹੀਆ ਹਨ ਜਿਸ ਵਿੱਚ ਉੱਘੇ ਸਿੱਖ ਲੀਡਰ ਸ. ਜਸਪਾਲ ਸਿੰਘ ਹੇਰਾਂ ਅਤੇ ਸ.ਪਰਮਪਾਲ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇਸ ਕੱਪ ਵਿੱਚ ਸੀਨੀਅਰ ਗਰੁੱਪ ਨੂੰ ਪਹਿਲਾ ਇਨਾਮ ਜੇਤੂ ਨੌਜਵਾਨ ਨੂੰ ਜਿੱਥੇ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਦੂਸਰੇ ਨੰ ਤੇ ਆਉਣ ਵਾਲੇ ਨੋਜਵਾਨ ਨੂੰ 21 ਹਜਾਰ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਨੌਜਵਾਨ ਨੂੰ 11 ਹਜਾਰ ਅਤੇ ਇਸੇ ਤਰਾ ਜੂਨੀਅਰ ਗਰੁੱਪ ਦੇ ਨੌਜਵਾਨਾਂ ਨੂੰ 11000,7100,5100 ਦੇ ਨਗਦ ਇਨਾਮ ਅਤੇ ਇਸਦੇ ਨਾਲ ਹੋਰ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ ਉੱਥੇ ਪੰਜਾਬ ਭਰ ਤੋਂ ਆਏ ਕੋਚਾਂ ਦੀ ਵੀ ਵੱਡੇ ਇਨਾਮਾਂ ਨਾਲ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਨੂੰ ਸੋਹਣੀਆਂ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਦਸਤਾਰ ਕੱਪ ਕਰਵਾਉਣ ਦਾ ਮੁੱਖ ਮਕਸਦ ਪਤਿਤ ਹੋ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਮੁੜ ਤੋਂ ਗੁਰਸਿੱਖੀ ਨਾਲ ਜੋੜਨਾ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ । ਦੋਵੇ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਪਹਿਲਾ ਉਪਰਾਲਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਦਸਤਾਰ ਕੱਪ ਕਰਵਾਉਣਾ ਹੈ । ਨੌਜਵਾਨਾਂ ਨੂੰ ਇਸ ਦਸਤਾਰ ਕੱਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਜਥੇਬੰਦੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਜੋ ਕਿ ਕ੍ਰੀਤੀਆਂ ਦੇ ਰਾਹ ਪੈ ਚੁੱਕੇ ਸਨ,ਪਤਿਤਪੁਣੇ ਵੱਲ ਜਾ ਚੁੱਕੇ ਸਨ,ਉਨ੍ਹਾਂ ਨੂੰ ਮੁੜ ਤੋਂ ਗੁਰਸਿੱਖੀ ਨਾਲ ਜੋੜਿਆ ਹੈ ।ਉਨ੍ਹਾਂ ਕਿਹਾ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਅਸੀਂ ਹਰ ਸਾਲ ਵੱਡੇ ਤੋਂ ਵੱਡੇ ਇਨਾਮ ਲੈ ਕੇ ਆ ਰਹੇ ਹਾਂ ਤਾਂ ਜੋ ਪ੍ਰੇਰਤ ਹੋ ਕੇ ਨੌਜਵਾਨ ਪੀੜ੍ਹੀ ਦਸਤਾਰ ਸਜਾਉਣੀ ਸ਼ੁਰੂ ਕਰੇ । ਇਸ ਦਸਤਾਰ ਕੱਪ ਵਿੱਚ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਦੇ ਵਿੱਚੋਂ ਨਾਮਵਾਰ ਦਸਤਾਰ ਕੋਚ ਪਹੁੰਚ ਰਹੇ ਹਨ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਹੀ ਇਹ ਦਸਤਾਰ ਕੱਪ ਸਫਲਤਾਪੂਰਕ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਸਤਾਰ ਕੱਪ ਵਿੱਚ ਸਿਰਫ ਨਵੇਂ ਨੌਜਵਾਨ ਹੀ ਹਿੱਸਾ ਲੈ ਸਕਣਗੇ ਨਾ ਕਿ ਪਿਛਲੇ ਮੁਕਾਬਲਿਆਂ ਵਿੱਚ ਦਸਤਾਰ ਜੇਤੂ ਨੌਜਵਾਨ ।ਸਾਰੇ ਵਰਗਾਂ ਦੇ ਪਹਿਲਾਂ ਵੱਖੋ ਵੱਖਰੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਬੱਚੇ 28 ਅਪ੍ਰੈਲ ਨੂੰ 9:30 ਵਜੇ ਸੁਭ੍ਹਾ ਪਹੁੰਚ ਜਾਣ ਸਮੂਹ ਸਿੱਖ ਜਥੇਬੰਦੀਆਂ ਅਤੇ ਸਮੁੱਚੇ ਨੌਜਵਾਨ ਵੀਰਾਂ ਨੂੰ ਇਸ ਦਸਤਾਰ ਕੱਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ ਇਸ ਪ੍ਰੋਗਰਾਮ ਦੀ ਸਟੇਜ ਦੀ ਕਾਰਵਾਈ 28 ਅਪ੍ਰੈਲ ਸ਼ਾਮ 5:00 ਵਜੇ ਸ਼ੁਰੂ ਹੋਵੇਗੀ। ਇਸ ਮੋਕੇ ਜਗਰਾਜ ਸਿੰਘ ਢੱਡਰੀਆਂ,ਅੰਤਰਜੋਤ ਸਿੰਘ,ਗੁਰਪ੍ਰੀਤ ਸਿੰਘ ਜੰਡੂ,ਕਰਮਜੀਤ ਸਿੰਘ ਫਰੀਦਕੋਟ,ਜਸਪ੍ਰੀਤ ਸਿੰਘ ਦੁੱਗਾ,ਹਰਜਿੰਦਰ ਸਿੰਘ ਰੋਮਾਣਾ, ਨਵਜੋਤ ਸਿੰਘ ਸ਼ੈਰੀ,ਕੁਲਵੀਰ ਸਿੰਘ ਲਂਬੜਾ,ਰਣਜੀਤ ਸਿੰਘ,ਪ੍ਰੀਤ ਸਿੰਘ ਸੋਢੀ,ਅਮਰਜੀਤ ਸਿੰਘ ਆਦਿ ਮੌਜੂਦ ਸਨ 

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਧਰਨਾ 28 ਅਪ੍ਰੈਲ ਅਤੇ 1 ਮਈ ਨੂੰ -ਮਨਜੀਤ ਕੌਰ ਢਿੱਲੋਂ ਬਰਸਾਲ

ਚੌਕੀਮਾਨ/ ਸਵੱਦੀ ਕਲਾਂ 25 ਅਪ੍ਰੈਲ (ਨਸੀਬ ਸਿੰਘ ਵਿਰਕ,ਬਲਜਿੰਦਰ ਸਿੰਘ ਵਿਰਕ)   ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ  ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆ ਖਿਲਾਫ  28 ਅਪ੍ਰੈਲ ਨੂੰ  ਸਮਾਜਿਕ ਸੁਰਾਖਿਆ  ਇਸਤਰੀ ਅਤੇ ਬਾਲ ਵਿਕਾਸ  ਵਿਭਾਗ ਪੰਜਾਬ ਦੀ  ਮੰਤਰੀ ਮੈਡਮ  ਅਰੁਣਾ ਚੌਧਰੀ  ਦੇ ਹਲਕੇ ਦੀਨਾ ਨਗਰ ਚ  ਅਤੇ 1 ਮਈ ਨੂੰ  ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ  ਹਲਕੇ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਕਰਕੇ  ਰੋਸ ਮਾਰਚ ਕੀਤਾ ਜਾਵੇਗਾ ਤਾਂਕਿ ਜੱਗ ਜਨਨੀ  ਨਾਲ ਹੁਮਦੀ ਵਧੀਕੀ ਤੋਂ ਜਾਣੂ ਕੁੰਭ ਕਰਨੀ ਨੀਂਦ ਸੁੱਤੀ ਪਈ ਸਰਕਾਰ  ਨੂੰ  ਜਗਾਇਆ ਜਾ ਸਕੇ ਅਤੇ ਸਾਨੂੰ ਸਾਡੇ ਹੱਕ ਮਿਲ ਸਕਣ ਇੰਨਾ ਸਬਦਾ ਦਾ ਪ੍ਰਗਟਾਵਾ  ਬਲਾਕ ਸਿੱਧਵਾ ਬੇਟ ਪ੍ਰਧਾਨ ਬੀਬੀ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਪੱਤਰਕਾਰਾਂ ਦੇ ਸਨਮੁੱਖ ਹੋਕੇ ਪ੍ਰੈਸ਼ ਨੋਟ ਜਾਰੀ ਕਰਦੇ ਕੀਤਾ । ਇਸ ਸਮੇਂ ਉਹਨਾ ਦੱਸਿਆ ਕਿ ਉਕਤ ਫੈਸਲਾ ਸੂਬਾ ਕਮੇਟੀ  ਨੇ ਯੂਨੀਅਨ  ਦੀ ਕੌਮੀ  ਪ੍ਰਧਾਨ  ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ਕਿਉ ਕਿ ਸੂਬੇ ਭਰ ਦੀਆ 54000 ਆਂਗਣਵਾੜੀ ਵਰਕਰਾ ਹੈਲਪਰਾਂ ਦਾ ਕੇਂਦਰ ਸਰਕਾਰ ਵੱਲੋਂ ਵਧਾਇਆਂ  ਗਿਆਂ ਮਾਣਭੱਤਾ ਪੰਜਾਬ ਸਰਕਾਰ ਰੱਖੀ ਬੈਠੀ ਹੈ । ਇਸ ਮੌਕੇ ਉਹਨਾ ਕਿਹਾ ਕਿ  ਅਕਤੂਬਰ 2018 ਦੌਰਾਨ ਕੇਂਦਰ ਸਰਕਾਰ  ਵਰਕਰਾਂ ਅਤੇ ਹੈਲਪਰਾਂ ਦਾ  1500 ਸੌ ਰੁਪਏ ਅਤੇ  750 ਸੌ ਰੁਪਏ  ਵਧਾਇਆ ਸੀ ਇਹ ਪੈਸਾ ਕੇਂਦਰ ਸਰਕਾਰ ਨੇ  ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ ਪਰ ਪੰਜਾਬ ਸਰਕਾਰ ਇਸ ਦੇ ਕੁੰਡਲੀ ਮਾਰੀ ਬੈਠੀ ਹੈ ਜਿਸ ਕਰਕੇ ਯੂਨੀਅਨ ਨੂੰ ਆਪਣੇ ਹੱਕ ਲੈਣ ਲਈ ਸੰਘਰਸ ਦਾ ਵਿਗਲ ਵਜਾਉਣਾ ਪਿਆ ਹੈ । ਇਸ ਸਮੇਨ ਉਹਨਾ ਕਿਹਾ ਕਿ ਜੇਕਰ ਸਰਕਾਰ ਦੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ  ਇਸ ਵਾਰ ਹੋਣ ਵਾਲੀਆ ਚੋਣਾਂ ਚ ਅਸੀ  ਡਟਵਾਂ ਵਿਰੋਧ ਕਰਾਂਗੀਆ ਜਿਸ ਵਿੱਚ ਪੰਜਾਬ ਭਰ ਦੀਆ ਆਂਗਣਵਾੜੀ ਵਰਕਰਾ / ਹੈਲਪਰਾਂ ਸਮੂਲੀਅਤ ਕਰਨਗੀਆਂ । 

ਗੁਰੂ ਹਰਿਗੋਬਿੰਦ ਪਬਲਿਕ ਸੀ.ਸੈ.ਸਕੂਲ, ਸਿਧਵਾਂ ਖੁਰਦ ਵਿਖੇ ਫਲਾਂ ਦੀ ਮਹੱਤਤਾ ਦਰਸਾਉਂਦਾ “ਫਰੂਟ ਐਕਟਿਿਵਟੀ ਡੇਅ” ਮਨਾਇਆ ਗਿਆ

ਜਗਰਾਉ 24 ਅ੍ਰਪੈਲ (ਰਛਪਾਲ ਸਿੰਘ ਸ਼ੇਰਪੁਰੀ ) ਅੱਜ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਅਗਵਾਈ ਹੇਠ ਯੂ.ਕੇ.ਜੀ ਜਮਾਤ ਦੇ ਬੱਚਿਆਂ ਨੂੰ ਅਲੱਗ-ਅਲੱਗ ਫਲਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫਲ ਖਾਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਚਾਨਣਾ ਪਾਇਆ ਗਿਆ।‘ਫਰੂਟ ਐਕਟਿਿਵਟੀ’ ਦੇ ਨਾਮ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਰੇ ਬੱਚਿਆ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲਿਆ। ਕਲਾਸ ਇੰਚਾਰਜਾਂ ਨੇ ਬੜੀ ਮਿਹਨਤ ਨਾਲ ਸਾਰੇ ਬੱਚਿਆਂ ਨੂੰ ਵੱਖ-ਵੱਖ ਫਲਾਂ ਦੀ ਪਛਾਣ ਕਰਵਾਈ ਅਤੇ ਰੋਜ ਫਲ ਖਾਣ ਦੀ ਪ੍ਰੇਰਨਾ ਦਿੱਤੀ।ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਅਧਿਆਪਕਾਂ ਦੀ ਹਾਜਰੀ ਵਿੱਚ ਰਸਭਰੇ ਅਤੇ ਮਿੱਠੇ ਫਲਾਂ ਦਾ ਅਨੰਦ ਮਾਣਿਆ।ਅੰਤ ਵਿੱਚ ਪ੍ਰਿੰ. ਸ਼੍ਰੀ ਪਵਨ ਸੂਦ ਨੇ ਦੱਸਿਆ ਕਿ ਸਕੂਲ ਵਿੱਚ ਇਸ ਤਰਾਂ ਦੇ ਸੰਖੇਪ ਪਰੰਤੂ ਮਹੱਤਤਾ ਭਰਭੂਰ ਸਮਾਗਮ ਬੱਚਿਆਂ ਦੀਆਂ ਉਸਾਰੂ ਰੁਚੀਆਂ ਵਿੱਚ ਵਾਧਾ ਕਰਦੇ ਹਨ ਭਵਿੱਖ ਵਿੱਚ ਵੀ ਸਕੂਲ਼ ਵਿੱਚ ਬੱਚਿਆਂ ਨੂੰ ਜਾਗਰੂਕ ਕਰਦੀਆਂ ਸਰਗਰਮੀਆਂ ਜਾਰੀ ਰਹਿਣਗੀਆਂ।

ਪ੍ਰਧਾਨ ਅਵਤਾਰ ਸਿੰਘ ਬਿੱਲਾ ਹਠੂਰ ਕਾਂਗਰਸ ਪਾਰਟੀ ਵਿੱਚ ਸ਼ਮਾਲ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਜਗਰਾਉ ਤੋ ਕਾਂਗਰਸ ਪਾਰਟੀ ਵੱਡੀ ਨੂੰ ਕਾਮਯਾਬੀ ਮਿਲੀ ਜਦੋ ਪ੍ਰਧਾਨ ਅਵਤਾਰ ਸਿੰਘ ਬਿੱਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏਹਨ।ਬਿੱਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਕਾਰਨ ਨਰਾਜ਼ ਸਨ ਤੇ 2017 ਵਿੱਚ ਅਵਤਾਰ ਸਿੰਘ ਬਿੱਲਾ ਨੇ ਆਜ਼ਾਦ ਤੌਰ ਤੇ ਚੋਣ ਲੜੀ ਸੀ।ਇਸ ਸਮੇ ਪ੍ਰਧਾਨ ਬਿੱਲਾ ਨੇ ਕਿਹਾ ਕਿ ਅਸੀ ਆਪਣੇ ਵਰਕਰਾਂ ਦਾ ਵੱਡਾ ਇੱਕਠ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਤੀਜੀ ਵਾਰ ਜਿਤਾਉਣਾ ਲਈ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਕੇ ਤੇ ਕਾਂਗਰਸ ਸਰਕਾਰ ਦੀਆ ਨੀਤੀਆਂ ਤੋ ਜਾਣੂ ਕਰਵਾਇਆਂ ਜਾਵੇਗਾ।ਇਸ ਸਮੇ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਲਈ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਰਵਨੀਤ ਸਿੰਘ ਬਿੱਟੂ ਨੂੰ ਵੋਟ ਪਾਈ ਜਾਵੇ।ਇਸ ਸਮੇ ਪ੍ਰਧਾਨ ਕਿਰਨਜੀਤ ਸੋਨੀ ਗਾਲਿਬ,ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ,ਸਾਬਕਾ ਐਮ.ਪੀ ਅਮਰੀਕ ਸਿੰਘ ਆਲੀਵਾਲ,ਅਮਰਨਾਥ ਕਲਿਆਣ ਆਦਿ ਹਾਜ਼ਰ ਸਨ।

ਗਾਲਿਬ ਕਲਾਂ 'ਚ ਸਾਬਕਾ ਵਿਧਾਇਕ ਕਲੇਰ ਵਲੋ ਅਕਾਲੀ ਆਗੂਆਂ ਨਾਲ ਮੀਟਿੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੇ ਪਿੰਡ ਗਾਲਿਬ ਕਲਾਂ ਵਿਖੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਵਲੋ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਪਿੰਡ ਦੇ ਅਕਾਲੀ ਆਗੂਆਂ ਨਾਲ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਗ ਗਰੇਵਾਲ ਵਲੋ ਪਿੰਡ ਗਾਲਿਬ ਕਲਾਂ ਦੇ ਦੌਰੇ ਦੇ ਸਬੰਧ ਵਿਚ ਵਿਚਾਰ ਚਰਚਾ ਕੀਤੀ ਅਤੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ.ਗਰੇਵਾਲ ਦੀ ਚੋਣ ਮੁਹਿੰਮ ਬਾਰੇ ਪਿੰਡ ਵਾਸੀਆਂ ਤੋ ਸੁਆਝ ਹਾਸਲ ਕੀਤੇ।ਉਨ੍ਹਾਂ ਇਸ ਮੀਟਿੰਗ ਦੌਰਾਨ ਅਗਲੇ ਦਿਨੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਚੋਣ ਦੋਰੇ ਮੌਕੇ ਵਡਾ ਇੱਕਠ ਕਰਨ ਦੀ ਅਪੀਲ ਕੀਤੀ।ਇਸ ਸਮੇ ਸਾਬਾਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ,ਸਾਬਾਕਾ ਜ਼ਿਲ੍ਹਾ ਪ੍ਰਸ਼ਿਦ ਮੈਂਬਰ,ਪ੍ਰਧਾਨ ਗੁਰਦਿਆਲ ਸਿੰਘ,ਸਾਬਕਾ ਸਰਪੰਚ ਬਲਦੇਵ ਸਿੰਘ,ਜਥੇਦਾਰ ਗੁਰਦੇਵ ਸਿੰਘ,ਭਾਈ ਸਰਤਾਜ ਸਿੰਘ ਗਾਲਿਬ ਰਣ ਸਿੰਘ,ਮਾਸਟਰ ਵਰਿਆਮ ਸਿੰਘ,ਜਸਵੰਤ ਸਿੰਘ ਜੱਥੇਦਾਰ ਆਦਿ ਹਾਜ਼ਰ ਸਨ।

ਗਾਲਿਬ ਖੁਰਦ ਵਿੱਚ ਬੈਂਸ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੰੁਗਾਰਾ,ਬੈਂਸ ਦੇ ਹੱਕ ਵਿੱਚ ਝੱੁਲ ਚੱੁਕੀ ਹਵਾ:ਬਲਦੇਵ ਭਿੰਡਰ

ਸਿੱਧਵਾਂ ਬੇਟ(ਜਸਮੇਲ ਗਾਲਿਬ) ਹਲਕਾ ਲੁਧਿਆਣਾ ਲੋਕ ਸਭਾ ਦੇ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਪਿੰਡ ਗਾਲਿਬ ਖੁਰਦ ਵਿੱਚ ਵੱਡੇ ਕਾਫਲੇ ਨਾਲ ਪਹੰੁਚੇ।ਪਿੰਡ ਵਾਸੀਆਂ ਨੇ ਸਿਮਰਜੀਤ ਸਿੰਘ ਬੈਂਸ ਦਾ ਜੋਰਦਾਰ ਸਵਗਾਤ ਕੀਤਾ ਗਿਆ।ਇਸ ਸਮੇ ਵੱਡੇ ਇੱਕਠ ਨੂੰ ਸਬੰਧੋਨ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਉਮੀਦਵਾਰ ਵਲੋ ਬਿਨ੍ਹਾਂ ਤੱਥਾਂ ਦੇ ਅਧਾਰ ਤੇ ਲੋ+ਕਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ 23 ਮਈ ਨੂੰ ਜਿਵੇ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਉਸ ਮੌਕੇ ਪਤਾ ਲੱਗ ਜਾਵੇਗਾ ਕਿ ਲੋਕਾਂ ਦੇ ਹੱਕ ਲਈ ਕਿਹੜਾ ਖੜ੍ਹਾ ਹੋਇਆ ਤੇ ਕਿਹੜੇ ਵਿਅਕਤੀ ਪੰਜ ਸਾਲਾਂ ਤੱਕ ਲੋਕਾਂ ਤੋ ਦੂਰ ਰਿਹਾ ।ਉਨ੍ਹਾਂ ਕਿਹਾ ਕਿ 23 ਮਈ ਨੂੰ ਸਾਫ ਹੋ ਜਾਵੇਗਾ ਕਿ ਕੌਣ ਕਿੰਨੇ ਪਾਣੀ 'ਚ ਹੈ।ਇਸ ਸਮੇ ਦਵਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਬੈਂਸ ਦੇ ਹੱਕ ਝੱੁਲ ਚੱੁਕੀ ਹਵਾ ਤੋ ਸਾਫ ਹੋ ਰਿਹਾ ਕਿ ਇਸ ਵਾਰ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਨੂੰ ਲੋਕ ਮੂੂੰਹ ਨਹੀ ਲਾ ਰਹੇ ਤੇ ਸ.ਬੈਂਸ ਨੂੰ ਜਿਤਾ ਕੇ ਇਸ ਵਾਰ ਲੋਕ ਤੀਸਰਾ ਬਦਲ ਚਾਹੰੁਦੇ ਹਨ।ਇਸ ਸਮੇ ਬਲਦੇਵ ਸਿੰਘ ਭਿੰਡਰ,ਸਾਬਕਾ ਸਰਪੰਚ ਗੁਰਮੇਲ ਸਿੰਘ ਖਾਲਸਾ,ਹਰਮਿੰਦਰ ਸਿੰਘ,ਪਵਨਦੀਪ ਸਿੰਘ,ਹਰਪ੍ਰੀਤ ਸਿੰਘ,ਬਿਹਾਰਾ ਸਿੰਘ,ਦਵਿੰਦਰ ਸਿੰਘ ਆਦਿ ਵੱਡੀ ਗਿੱਣਤੀ ਲੋਕ ਹਾਜ਼ਰ ਸਨ।

ਹਲਕਾ ਜਗਰਾਉ ਤੋ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ:ਸਰਪੰਚ ਦੀਸ਼ਾ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕਾ ਸਭਾ ਚੋਣਾ ਦੀਆਂ ਤਰੀਕਾਂ ਜਿਵੇਂ ਨਜ਼ਦੀਕ ਆ ਰਹੀਆਂ ਹਨ ਕਾਂਗਰਸੀ ਵਰਕਰਾਂ ਦੀਆਂ ਗਤੀਵਿਧੀਆਂ ਤੇਜ ਹੋ ਰਹੀਆਂ ਹਨ ਜਿਸ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਲੋਕ ਸਭਾ ਜ਼ਿਲ੍ਹਾਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿਤੇਗਾ ਅਤੇ ਹਲਕਾ ਹਲਕਾ ਜਗਰਾੳ ਤੋਂ ਵੱਡੀ ਲੀਡ ਨਾਲ ਜਿਤਾਵਾਂਗੇ।ਉਹਨਾਂ ਕਿਹਾ ਕਿ ਕੇਂਦਰ ਵਿਚ ਵੀਮ ਕਾਂਗਰਸ ਦੀ ਸਰਕਾਰ ਬਣੇਗੀ ਲੋਕ ਅਕਾਲੀ ਭਾਜਪਾ ਤੋਂ ਬੁਹੱਦ ਦੁਖੀ ਹੋ ਗਏ ਹਨ ਕਿਉਂਕੇ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਮੋਦੀ ਸਰਕਾਰ ਨੇ ਪੰਜਾਬ ਨੂੰ ਕੁੱਝ ਨਹੀਂ ਦਿੱਤਾ ਜਿਸ ਕਾਰਨ ਪੰਜਾਬ ਦੇ ਲੋਕ ਪਿਛਲੀ ਮਨਮੋਹਣ ਸਿੰਘ ਦੀ ਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਕਈ ਬਿਹਤਰੀਨ ਪ੍ਰੋਜੈਕਟ ਦਿੱਤੇ ਪਰ ਪਿਛਲੀ ਸੂਬੇ ਦੀ ਅਕਾਲੀ ਸਰਕਾਰ ਨੇ ਉਹਨਾਂ ਦੇ ਦਿੱਤੇ ਪ੍ਰੋਜੈਕਟਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਅਸੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤ ਤਾਂ ਜੋ ਪੰਜਾਬ ਦਾ ਵਿਕਾਸ ਜੰਗੀ ਪੱਧਰ ਤੇ ਹੋ ਸਕੇ

ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ: ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਕਾਗਰਾ ਵਿਖੇ ਗੰ੍ਰਥੀ ਸਿੰਘ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਤੇ ਕਰਵਾਈ ਕੀਤੀ ਜਾਵੇ।ਇਹਨਾਂ ਸਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕੀਤਾ।ਉਨ੍ਹਾਂ ਕਿਹਾ ਕਿ ਗੁਰੂ ਦੇ ਵਜੀਰ ਗੰ੍ਰਥੀ ਸਿੰਘ ਜੋ ਕੋਟਲਾ ਵਿਖੇ ਡਿਊਟੀ ਕਰਦਾ ਸਨ ਜੋ ਕਿ ਸਿਆਣੇ ਅਤੇ ਬਚਿਆਂ ਤੇ ਪਰਿਵਾਰ ਵਾਲੇ ਸਨ।ਉਨ੍ਹਾਂ ਤੇ ਝੂਠੇ ਇਲਜ਼ਾਮ ਲਾ ਕੇ ਕੇਸਾਂ ਦੀ ਬੇਅਦਬੀ ਅਤੇ ਕੁਟਮਾਰ ਨੂੰ ਨਾ ਸਹਾਰਦੇ ਹੋਏੇ ਗ੍ਰੰਥੀ ਸਿੰਘ ਇਸ ਹਦਾਸੇ ਨੂੰ ਅੰਜਾਮ ਦਿਤਾ ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ਜੋ ਪਰਿਵਾਰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਭਾਈ ਪਾਰਸ ਨੇ ਕਿਹਾ ਕਿ ਸ਼ੋ੍ਰਮਣੀ ਕੇਮਟੀ ਅਤੇ ਪੰਜਾਬ ਸਰਕਾਰ ਬਣਦੀ ਕਾਨੂੰਨੀ ਕਰਵਾਈ ਕਰੇ।ਇਸ ਸਮੇ ਭਾਈ ਰਾਜਪਾਲ ਸਿੰਘ ਰੌਸ਼ਨ,ਭਗਵੰਤ ਸਿੰਘ ਗਾਲਿਬ,ਗੁਰਚਰਨ ਸਿੰਘ ਦਲੇਰ,ਬਲਜਿੰਦਰ ਸਿੰਘ ਦੀਵਾਨਾ,ਗੁਰਮੇਲ ਸਿੰਘ ਬੰਸੀ,ੳਕਾਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਬੈਂਸ ਨੇ ਕੀਤੀ ਪਾਰਟੀ ਵਰਕਰਾਂ ਨਾਲ ਮੀਟਿੰਗ,ਬੈਂਸ ਨੂੰ ਵੱਡੀ ਲੀਡ ਨਾਲ ਜਿੱਤਵਗੇ:ਪ੍ਰਧਾਨ ਜਸਵਿੰਦਰ ਸਿੰਘ ਬੱਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਪੀਡੀਏ ਦੇ ਸਾਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਵਿੱਚ ਪਾਰਟੀਆਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਸਮੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਪੰਜ ਸਾਲਾਂ 'ਚ ਕੋਈ ਵੀ ਲੁਧਿਆਣਾ ਜਿਲ੍ਹਾ ਦਾ ਵਿਕਾਸ ਕਾਰਜ ਨਹੀ ਕੀਤਾ ਤੇ ਅੱਜ ਬਿੱਟੂ ਕਿਸੇ ਹੌਸਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੋਟਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਪੈਣਾ ਹੈ ਉਨ੍ਹਾਂ ਕਿਹਾ ਅਕਾਲੀਆਂ ਨੇ ਪੰਜਾਬ ਵਾਸੀਆਂ ਨਾਲ ਘੱਟ ਨਹੀ ਕੀਤੀ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਪਰ ਇਹ ਅਕਾਲੀ ਨੂੰ ਪੰਜਾਬ ਦੀ ਜਨਤਾ ਜਰੂਰ ਸਜ਼ਾ ਦੇਵੇਗੀ।ਇਸ ਸਮੇ ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ ਨੇ ਪੰਜਾਬ ਨੂੰ ਭ੍ਰਿਸ਼ਟਚਾਰ ਤੇ ਨਸ਼ਾ ਮੁਕਤ ਕਰਨ ਲਈ ਲੋਕਾਂ ਦੇ ਸੇਵਕ ਸਿਮਰਜੀਤ ਸਿੰਘ ਬੈਸ਼ ਨੂੰ ਚੋਣ ਨਿਸ਼ਾਨ ਲੈਟਰ ਬਾਕਸ ਤੇ ਮੋਹਰ ਲਗਾ ਕੇ ਬੈਂਸ ਨੂੰ ਕਾਮਯਾਬ ਕਰੋ।ਇਸ ਸਮੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਅਸੀ ਆਪਣੇ ਪਿੰਡ ਵਿੱਚੋ ਬੈਂਸ ਨੂੰ ਵੱਡੀ ਲੀਡ ਨਾਲ ਜਿੱਤਵਗੇ।ਇਸ ਸਮੇ ਬਲਵਿੰਦਰ ਸਿੰਘ ਗਾਲਿਬ ਕਲਾਂ,ਮੈਂਬਰ ਜਗਸੀਰ ਸਿੰਘ ਗਾਲਿਬ ਰਣ ਸਿੰਘ,ਨੰਬਰਦਾਰ ਰਛਪਾਲ ਸਿੰਘ,ਬਲਦੇਵ ਸਿੰਘ ਭਿੰਡਰ,ਦਵਿੰਦਰ ਸਿੰਘ,ਨਿੱਕਾ,ਅਵਤਾਰ ਸਿੰਘ ਕਨੇਡਾ,ਦਵਿੰਦਰ ਸਿੰਘ ਗਾਲਿਬ ਆਦਿ ਹਾਜ਼ਰ ਸਨ।

ਬੱਚੀ ਦੇ ਇਲਾਜ ਦੌਰਾਨ ਲਾਪ੍ਰਵਾਹੀ ਡਾਕਟਰ ਨੂੰ ਮਹਿੰਗੀ ਪਈ

ਜਗਰਾਉਂ,  ਅਪਰੈਲ  ਜਗਰਾਉਂ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਨਾਲ ਸਬੰਧਤ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਪਿਛਲੇ ਦਿਨੀਂ ਚੰਦ ਰੁਪਇਆਂ ਲਈ ਕੀਤੀ ਲਾਪ੍ਰਵਾਹੀ ਦੀ ਵਟਸਐਪ ’ਤੇ ਵਾਇਰਲ ਹੋਈ ਵੀਡੀਓ ਨੇ ਪੰਜਾਬ ਭਰ ’ਚ ਭੜਥੂ ਪਾ ਦਿੱਤਾ। ਇਹ ਵੀਡੀਓ ਦੇਖ ਕੇ ਸਮਾਜ ਸੇਵੀ ਜਥੇਬੰਦੀਆਂ ਨੇ ਜਗਰਾਉਂ ਵੱਲ ਰੁਖ ਕੀਤਾ ਅਤੇ ਪੀੜਤ ਪਰਿਵਾਰ ਨਾਲ ਖੜਨ ਦਾ ਦਾਅਵਾ ਕਰਦਿਆਂ ਨਿੱਜੀ ਹਸਪਤਾਲ ਦੇ ਬਾਹਰ ਧਰਨਾ ਦੇ ਦਿੱਤਾ। ਇਸ ਮੌਕੇ ਡਾਕਟਰ ਨਾਲ ਹੋਰ ਨਿੱਜੀ ਹਸਪਤਾਲਾਂ ਦੇ ਡਾਕਟਰ ਆ ਖੜੇ। ਦੂਜੇ ਪਾਸੇ ਸਮਾਜ ਸੇਵੀ ਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਵੀ ਆਪਣੇ ਹਮਾਇਤੀਆਂ ਨਾਲ ਪੁੱਜ ਗਿਆ ਅਤੇ ਲੰਬਾ ਸਮਾਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਪ੍ਰੰਤੂ ਅੰਤ ’ਚ ਡਾਕਟਰ ਅਤੇ ਪੀੜਤ ਧਿਰ ਦਾ ਸਮਝੌਤਾ ਹੋ ਗਿਆ।
ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਡਾਕਟਰ ਨੇ ਹਸਪਤਾਲ ’ਚ ਦਾਖਲ ਬੱਚੀ ਦੇ ਚਲਦੇ ਇਲਾਜ ’ਚ ਹੋਰ ਪੈਸੇ ਜਮ੍ਹਾਂ ਕਰਵਾਉਣ ਲਈ ਆਖਿਆ ਪਰ ਪਰਿਵਾਰ ਵੱਲੋਂ ਪੈਸਿਆਂ ’ਚ ਹੋਈ ਥੋੜ੍ਹੀ ਦੇਰੀ ਤੋਂ ਖਫਾ ਡਾਕਟਰ ਨੇ ਇਲਾਜ ਬੰਦ ਕਰ ਦਿੱਤਾ ਜਿਸ ਕਾਰਨ ਬੱਚੀ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰ ਨੇ ਇਸ ਘਿਨਾਉਣੀ ਹਰਕਤ ਦਾ ਨੋਟਿਸ ਲੈਂਦੇ ਹੋਏ ਡਾਕਟਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਸਾਰੇ ਮਾਮਲੇ ਦੀ ਮੌਕੇ ਅਤੇ ਬੱਚੀ ਹੀ ਗੰਭੀਰ ਹਾਲਤ ਦੀ ਬਣਾਈ ਵੀਡੀਓ ਵਾੲਰਿਲ ਕਰ ਦਿੱਤੀ। ਡਾਕਟਰ ਨੇ ਪੀੜਤਾਂ ਖਿਲਾਫ ਅਤੇ ਪੀੜਤਾਂ ਨੇ ਡਾਕਟਰ ਖਿਲਾਫ ਪੁਲੀਸ ਪਾਸ ਸ਼ਿਕਾਇਤਾਂ ਕਰ ਦਿੱਤੀਆਂ।
ਅੱਜ ਬਾਅਦ ਦੁਪਾਹਿਰ ਤੱਕ ਲੱਗੇ ਧਰਨੇ ਦੌਰਾਨ ਹਲਕਾ ਵਿਧਾਇਕ ਸਰਵਜੀਤ ਕੌਰ, ਲੱਖਾ ਸਿੱਧਾਣਾ ਤੇ ਹੋਰ ਆਗੂਆ ਨੇ ਧਰਨੇ ਨੂੰ ਸੰਬੋਧਨ ਕੀਤਾ। ਅੰਤ ਡਾਕਟਰ ਅਤੇ ਪੀੜਤਾਂ ’ਚ ਸਮਝੌਤਾ ਹੋ ਗਿਆ। ਡਾਕਟਰ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆ ਜਿਹੜੇ ਹਸਪਤਾਲ ’ਚ ਬੱਚੀ ਦਾ ਇਲਾਜ ਚੱਲ ਰਿਹਾ ਹੈ ਉਥੇ ਹਰ ਮੱਦਦ ਕਰਨ ਦਾ ਭਰੋਸਾ ਹਾਜ਼ਰ ਲੋਕਾਂ ਨੂੰ ਦਿੱਤਾ।