You are here

ਲੁਧਿਆਣਾ

ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪਿੰਡ-ਪਿੰਡ ਹੋਇਆ ਸਨਮਾਨ

ਪੰਜਾਬ ਦੀ ਧਰਤੀ ਪੰਜਾ ਦਰਿਆਵਾ ਦੀ ਧਰਤੀ ਹੈ ਪਰ ਹੁਣ ਇਸ ਧਰਤੀ ਨੇ ਨਸ਼ਿਆ ਦਾ ਛੇਵਾ ਦਰਿਆ ਵਗ ਰਿਹਾ ਹੈ ।ਇਨ੍ਹਾ ਸਬਦਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਲੁਧਿਆਣਾ ਤੋ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸੱਤ ਵੱਖ-ਵੱਖ ਇਨਸਾਫ ਪਸੰਦ ਜੱਥੇਬੰਦੀਆ ਦੇ ਸਾਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਵਿਧਾਨ ਸਭਾ ਹਲਕਾ ਜਗਰਾਓ ਦੇ ਪਿੰਡ ਕਾਉਕੇ ਕਲਾਂ,ਰਸੂਲਪੁਰ,ਮੱਲ੍ਹਾ,ਚਕਰ,ਲੱਖਾ,ਮਾਣੂੰਕੇ,ਹਠੂਰ,ਦੇਹੜਕਾ,ਡੱਲਾ,ਬੁਰਜ ਕੁਲਾਲਾ ਆਦਿ ਪਿੰਡ ਦੇ ਤੁਫਾਨੀ ਦੌਰੇ ਦੌਰਾਨ ਚੋਣ ਜਲਸਿਆ ਨੂੰ ਸੰਬੋਧਨ ਕਰਦਿਆ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਦੀ ਦੀ ਕਾਗਰਸ ਸਰਕਾਰ ਸੂਬੇ ਵਿਚੋ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਮੈ ਵਿਧਾਨ ਸਭਾ ਵਿਚ ਚਿੱਟੇ ਦੇ ਸੁਦਾਗਰ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਕੇ ਕਿਹਾ ਕਿ ਸਭ ਤੋ ਵੱਡਾ ਸਮਗਲਰ ਤਾ ਤੁਹਾਡੀ ਛਤਰ-ਛਾਇਆ ਹੇਠ ਸਰੇ੍ਹਆਮ ਬਜਾਰਾ ਵਿਚ ਘੁੰਮ ਰਿਹਾ ਹੈ ਪਰ ਕੈਪਟਨ ਸਰਕਾਰ ਨੂੰ ਮੇਰੇ ਸਵਾਲ ਦਾ ਕੋਈ ਜਵਾਬ ਨਹੀ ਦਿੱਤਾ ਅਤੇ ਨਾ ਹੀ ਅੱਜ ਤੱਕ ਕੋਈ ਮਜੀਠੀਆ ਖਿਲਾਫ ਕਾਰਵਾਈ ਹੈ ਉਨ੍ਹਾ ਕਿਹਾ ਕਿ ਪੰਜਾਬ ਨੂੰ ਨਸਾ ਮੁਕਤ ਕਰਨਾ ਅਤੇ ਸਿਰਵਤਖੋਰੀ ਖਤਮ ਕਰਨ ਲਈ ਤੁਸੀ ਆਪਣਾ ਇੱਕ-ਇੱਕ ਕੀਮਤੀ ਵੋਟ ਲੈਟਰ ਬੌਕਸ ਨੂੰ ਪਾਓ ਤਾ ਫਿਰ ਦਿਖੋ ਕਿਵੇ ਪੰਜਾਬ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ।ਇਸ ਮੌਕੇ ਉਮੀਦਵਾਰ ਸਿਮਰਜੀਤ ਸਿੰਘ ਬੈਸ ਨੂੰ ਗੁਰਮੇਲ ਸਿੰਘ ਮੰਡੀਲਾ,ਕੁਲਵਿੰਦਰ ਸਿੰਘ ਅਤੇ ਤਰਲੋਚਣ ਸਿੰਘ ਨੇ ਸਿਰਪਾਓ ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਦੀਪ ਸਿੰਘ ਗਿੱਲ ਘਬੱਦੀ,ਗੁਰਮੇਲ ਸਿੰਘ ਮੰਡੀਲਾ,ਪੱਪਾ ਸਿੰਘ,ਕੁਲਵਿੰਦਰ ਸਿੰਘ ਸਿੱਧੂ,ਕੁਲਜੀਤ ਸਿੰਘ ਸਿੱਧੂ,ਸਾਬਕਾ ਪੰਚ ਹਰਜਿੰਦਰ ਸਿੰਘ, ਬਾਬਾ ਭੋਲੇ ਸਾਹ,ਪ੍ਰਿਤਪਾਲ ਸਿੰਘ,ਗੁਰਚਰਨ ਸਿੰਘ, ਕਿੰਦਰ ਸਿੰਘ,ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ,ਰਾਜਾ ਸਿੱਧੂ,ਬੱਬੂ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

ਮਾਮੂਲੀ ਰੰਜਿਸ਼ ਨੂੰ ਲੈ ਕੇ ਪਿੰਡ ਰੂੰਮੀ 'ਚ ਨੌਜਵਾਨ ਦਾ ਕਤਲ

ਦੋਸ਼ੀਆਂ ਦੀ ਗਿਰਫਾਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਦਿਤਾ ਧਰਨਾ

 

ਜਗਰਾਓਂ- ਅਪ੍ਰੈਲ ( ਮਨਜਿੰਦਰ ਗਿੱਲ)— ਬੀਤੀ ਦੇਰ ਰਾਤ ਇਥੋਂ ਲਾਗਲੇ ਪਿੰਡ ਰੂੰਮੀ ਨਿਵਖੇ ਪੁਰਣੀ ਰੰਜਿਸ਼ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਇਸ ਸੰਬਧ ਵਿਚ  ਮ੍ਰਿਤਕ ਮਨਮਿੰਦਰ ਸਿੰਘ ਦੇ ਪਿਤਾ ਜਗਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਹੀ ਗੁਰਜੀਤ ਸਿੰਘ ਨਾਲ ਉਸਦੇ ਲੜਕੇ ਮਨਮਿੰਦਰ ਸਿੰਘ ਦਾ ਝਗੜਾ ਹੋਇਆ ਤਾਂ ਗੁਰਜੀਤ ਸਿੰਘ ਨੇ ਫੋਨ ਕਰਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ, ਪੰਚ ਗੁਰਮੀਤ ਸਿੰਘ ਮਿੰਟੂ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਹੋਰ ਅਗਿਆਤ ਨੂੰ ਬੁਲਾ ਲਿਆ। ਇਨ੍ਹਾਂ ਨੇ ਉਸਦੇ ਘਰ ਤੇ ਹਮਲਾ ਕਰ ਦਿਤਾ ਅਤੇ ਅੰਦਰ ਦਾਖਲ ਹੋ ਕੇ ਮਨਮਿੰਦਰ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਸ਼ੁਰੂ ਕਰ ਦਿਤੀ। ਮਨਮਿੰਦਰ ਦੇ ਸਿਰ ਵਿਚ ਕਿਰਪਾਨ ਅਤੇ ਗੰਡਾਸੇ ਮਾਰੇ। ਜਿਸ ਨਾਲ ਉਹ ਉਥੇ ਹੀ ਡਿੱਗ ਪਿਆ ਤਾਂ ਇਨ੍ਹਾਂ ਨੇ ਉਸਨੂੰ ਘਰੋਂ ਬਾਹਰ ਘੜੀਸ ਕੇ ਬਾਹਰ ਚੁਰਸਤੇ ਤੇ ਲੈ ਆਂਦਾ ਅਤੇ ਉਥੇ ਪ੍ਰਿ ਉਸਦੀ ਕੁੱਟ ਮਾਰ ਕੀਤੀ। ਜਦੋਂ ਮੈਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੇਰੀ ਵੀ ਕੁੱਟਮਾਰ ਕੀਤੀ। ਹਮਲਾਵਰਾਂ ਦੇ ਪਾਸ ਪਿਸਤੌਲ ਸਨ। ਜਿਨ੍ਹਾਂ ਨਾਲ ਉਨ੍ਹਾਂ ਨੇ ਹਵਾਈ ਫਾਇਰ ਵੀ ਕੀਤੇ। ਇਕੱਠੇ ਹੋਏ ਪਿੰਡ ਵਾਸੀਆਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਉਨਾਂ ਤੇ ਵੀ ਪਿਸਤੌਲ ਤਾਣਿਆ। ਮਨਮਿੰਦਰ ਸਿੰਘ ਦੀ ਹਸਪਤਾਲ ਲਿਆੰਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਪੁਲਿਸ ਨੇ ਥਾਣਾ ਸਦਰ ਵਿਖੇ ਮ੍ਰਿਤਕ ਦੇ ਪਿਤਾ ਜਗਵਿੰਦਰ ਸਿੰਘ ਦੇ ਬਿਆਨਾਂ ਤੇ ਗੁਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਪੰਚ ਗੁਰਮੀਤ ਸਿੰਘ ਮਿੰਟੂ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਤਿੰਨ ਹੋਰ ਅਗਿਆਤ ਵਿਅਕਤੀਆਂ ਖਿਲਾਫ ਕਤਲ ਦੇ ਦੋਸ਼ ਵਿਚ ਮੁਕਦਮਾ ਦਰਜ ਕਰ ਲਿਆ। ਦੋਸ਼ੀਆਂ ਦੀ ਗਿਰਫਤਾਰੀ ਨੂੰ ਲੈ ਕੇ ਧਰਨਾ-ਮਨੰਿਮੰਦਰ ਦੇ ਕਤਲ ਦੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਪਿੰਡ ਰੂੰਮੀ ਵਿਖੇ ਸੜਕ ਜਾਮ ਕਰਕੇ ਧਰਨਾ ਦੇ ਦਿਤਾ। ਲੋਕਾਂ ਦਾ ਦੋਸ਼ ਸੀ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਪਾਸ ਰਿਵਾਲਵਰ ਕਿਥੋਂ ਆਏ। ਜਦੋਂ ਕਿ ਪੁਲਿਸ ਅਧਿਕਾਰੀ ਮੌਕੇ ਤੇ ਗੋਲੀ ਚੱਲਣ ਦੀ ਘਟਨਾ ਤੋਂ ਅਨਜਾਣ ਬਣੇ ਰਹੇ ਅਤੇ ਐਫ. ਆਈ. ਆਰ ਵਿਚ ਵੀ ਗੋਲੀ ਸੰਬਧੀ ਕੋਈ ਜਿਕਰ ਨਹੀਂ ਕੀਤਾ ਗਿਆ। ਮੌਕੇ ਤੇ ਪਹੁੰਚੇ ਐਸ. ਪੀ. ਡੀ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਸਰਪੰਚ ਕੁਲਦੀਪ ਸਿੰਘ ਅਤੇ ਪੰਚ ਗੁਰਮੀਤ ਸਿੰਘ ਦਾ ਅਸਲਾ ਪੁਲਿਸ ਪਾਸ ਪਹਿਲਾਂ ਜਮਾਂ ਹੈ। ਜੇਕਰ ਫਿਰ ਵੀ ਕਿਸੇ ਨੇ ਗੋਲੀ ਚਲਾਈ ਹੈ ਤਾਂ ਉਹ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ ।

ਪਾਰਟੀ ਬਾਜ਼ੀ ਉੱਪਰ ਉਠ ਕੇ ਲੋਕ ਸਭਾ ਖਡੂਰ ਤੋ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਾਥ ਦੇਣ ਚਾਹੀਦਾ ਹੈ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗਾਲਿਬ) ਲੋਕ ਸਭਾ ਚੋਣਾਂ 2019 ਦੇ ਮੌਕੇ ਤੇ ਸਾਰੇ ਪੰਜਾਬ ਤੇ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੀ ਨਜ਼ਰ ਪੰਜਾਬ ਦੀ ਪੰਥਕ ਮੰਨੀ ਜਾਂਦੀ ਸੀਟ ਖਡੂਰ ਸਾਹਿਬ ਤੇ ਹੈ,ਕਿਉਂ ਕਿ ਇਸ ਵਾਰ ਚੋਣ ਮੈਦਾਨ ਵਿੱਚ ਪੀ.ਡੀ.ਏ ਵਲੋਂ ਖਡੂਰ ਸਾਹਿਬ ਹਲਕੇ ਦੀ ਟਿਕਟ ਮਨੁੱਖੀ ਅਧਿਕਾਰਾਂ ਦੇ ਰੱਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਤੇ ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਦਿੱਤੀ ਗਈ ਹੈ।ਇਹ ਵਿਚਾਰ ਗੁਰਮਤਿ ਗੰ੍ਰਥੀ,ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਸ਼ਾਂਝੇ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣਾਂ ਲਈ ਲਈ ਪੀ.ਡੀ.ਏ ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਖਾਲੜਾ ਜੀ ਵਰਗਾ ਪੰਥਕ ਉਮੀਦਵਾਰ ਕੋਈ ਵੀ ਪਾਰਟੀ ਨਹੀਂ ਦੇ ਸਕਦੀ,ਕਿੁਂੳਕਿ ਉਨ੍ਹਾਂ ਦਾ ਸੰਘਰਸ਼ ਤੇ ਕਰਾਬਾਨੀ ਲਾਸਾਨੀ ਹਨ,ਉਨ੍ਹਾਂ ਜਿਹਾ ਸੱਚਾ-ਸੱੁਚਾ ਉਮਦੀਵਾਰ ਨਾ ਕੋਈ ਹੈ ਤੇ ਨਾ ਕੋਈ ਹੋ ਸਕਦਾ,ਇਸ ਕਰਕੇ ਹਲਕੇ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ,ਕਿ ਉਹ ਪਾਰਟੀ ਬਾਜੀ ਤੋ ਉਪਰ ਉੱਠ ਕੇ ਹਰ ਇੱਕ ਨੂੰ ਬੀਬੀ ਜੀ ਦਾ ਤਨੋਂ,ਮਨੋਂ ਸਾਥ ਦੇਣਾ ਚਾਹੀਦਾ ਹੈ,ਤਾਂ ਜੋ ਉਨ੍ਹਾਂ ਨੂੰ ਜਿੱਤਾ ਕੇ ਲੋਕ ਸਭਾ ਵਿਚ ਭੇਜਿਆ ਜਾ ਸਕੇ।ਤੇ ਦੂਜੀਆਂ ਪਾਰਟੀਆਂ ਨੂੰ ਅਪੀਲ ਹੈ ਕਿ ਬੀਬੀ ਜੀ ਦੇ ਸੰਘਰਸ਼,ਸ਼ਹਾਦਤ ਤੇ ਉੱਚੇ-ਸੁੱਚੇ ਕਿਰਦਾਰ ਦੇ ਸਾਹਮਣੇ ਆਪਣੇ ਉਮੀਦਵਾਰਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ,ਤੇ ਆਪਣੇ ਆਪ ਨੂੰ ਪੰਥਕ ਪਾਰਟੀ ਤੇ ਪੰਥਕ ੁਉਮੀਦਵਾਰ ਹੋਣ ਦਾ ਰਾਗ ਅਲਾਪਣ ਵਾਲੇ ਆਪਣੇ ਆਪ ਨੂੰ ਸਹੀ ਮਾਇਨੇ ਵਿਚ ਪੰਥਕ ਹੋਣ ਦਾ ਸਬੂਤ ਦੇ ਸਕਦੇ ਹਨ।

ਗਰਮ ਮੁੱਦਾ || ਲੋਕ ਸਭਾ ਚੋਣਾ 2019 || Jan Shakti News

ਜਗਰਾਉਂ (ਸੁੱਖ ਜਗਰਾਉਂ) 
ਰਵਨੀਤ ਬਿੱਟੂ ਨੇ ਨਸ਼ਿਆ ਤੇ ਰੈਲੀ ਕੱਢੀ ਤੇ ਹਾਈ ਕਮਾਡ ਨੇ ਉਹਨਾ ਨੂੰ ਟਿਕਟ ਨਾਲ ਨਵਾਈਜ਼ਾ ਕਾਗਰਸ ਪਾਰਟੀ 13 ਦੀਆ 13 ਸੀਟਾਂ ਜਿਤੇਗੀ- ਕਮਰਜੀਤ ਸਿੰਘ ਕੈਥ

ਜਗਰਾਉਂ ਵਿੱਚ ਜਿੱਥੋ ਮਰਜੀ ਦਾਖਲ ਹੋਵੋ ਸੜਕਾ ਦਾ ਬੁਰਾ ਹਾਲ ਹੈ- ਸਾਡੇ ਉਮੀਦਵਾਰ ਸਿਮਰਨਜੀਤ ਬੈਸ ਵਰਗ ਕੋਈ ਵੀ ਨਹੀ,  ਨਸ਼ੇ ਸਾਡੇ ਉਪਰ ਭਾਰੂ ਹਨ- ਡਾਂ ਦਿਲਬਾਗ ਸਿੰਘ 

ਕੌਸਲਰ ਬਹੁਤ ਮਹਿਨਤ ਕਰਦੇ ਹਨ, ਜਗਰਾਉਂ ਵਿੱਚ ਸਭ ਕੁਝ ਬਹੁਤ ਵਧਿਆ ਹੈ, ਰਾਜ਼ ਠੇਕੇਦਾਰੀ ਕਰਦੀ ਹੈ ਮੈਂ ਬਹੁਤ ਰੋਲਾ ਪਾਇਆ ਮੇਰੀ ਕਿਸੇ ਨਹੀ ਸੁਣੀ- ਸ: ਦਵਿੰਦਰ ਜੀਤ ਸਿੰਘ ਸਿੱਧੂ  

ਲੋਕ ਸਭਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਬਿੱਟੂ ਨੂੰ ਪਿੰਡਾਂ ਵਿੱਚੌ ਵੱਡੀ ਲੀਡ ਨਾਲ ਜਿੱਤਣਗੇ: ਸਰਪੰਚ ਜਗਦੀਸ਼ ਚੰਦ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਲੁਧਿਆਣਾ ਤੋ ਕਾਂਗਰਸ ਹਾਈਕਮਾਂਡ ਵਲੋ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਮਿਲਣ ਤੇ ਪਿੰਡ ਗਾਲਿਬ ਰਣ ਸਿੰਘ ਦੇ ਕਾਂਗਰਸੀ ਸਰਪੰਚ ਜਗਦੀਸ਼ ਚੰਦ ਨੇ ਬਿੱਟੂ ਨੂੰ ਵਧਾਈ ਦਿੱਤੀ ਹੈ।ਸਰਪੰਚ ਨੇ ਗਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿੱਟੂ ਨੇ ਹਨੇਸ਼ਾ ਆਪਣੇ ਹਲਕੇ ਦੇ ਲੋਕਾਂ ਦੀਆ ਸਮੱਸਿਆਂਵਾਂ ਹੱਲ ਕੀਤੀਆਂ ੳੱੁਥੇ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਗ੍ਰਾਂਟਾਂ ਦੇ ਗੱਫੇ ਦਿੱਤੇ ਹਨ।ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਬਿੱਟੂ ਨੂੰ ਆਪਣੇ ਪਿੰਡ ਵਿੱਚੋ ਵੱਡੀ ਲੀਡ ਨਾਲ ਜਿੱਤਕੇ ਕੈਪਟਨ ਸਰਕਾਰ ਦੀ ਅਗਵਾਈ ਵਿੱਚ ਸੂਬਾ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ।ਸਰਪੰਚ ਨੇ ਕਿਹਾ ਕਿ ਕੈਪਟਨ ਸਰਕਾਰ ਵਲੋ ਲੋਕਾਂ ਸਾਰੀਆਂ ਸਕੀਮਾਂ ਦਿੱਤੀਆਂ ਜਾ ਰਹੀ ਹਨ ਜਿੰਨਾਂ ਤੋ ਲੋਕ ਬਾਗੋ-ਬਾਗ ਹਨ।ਸਰਪੰਚ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚੌ 13 ਲੋਕ ਸਭਾ ਤੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਜਾਵੇਗੀ।

ਹਾਕੀ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਨੇ ਗੁਜਰਾਤ ਨੂੰ ਹਰਾਇਆ

ਲੁਧਿਆਣਾ,  ਅਪਰੈਲ    64ਵੀਂ ਨੈਸ਼ਨਲ ਸਕੂਲ ਚੈਪੀਅਨਸ਼ਿਪ ਤਹਿਤ ਅੱਜ ਵੀ ਲੁਧਿਆਣਾ ਦੇ ਵੱਖ ਵੱਖ ਗਰਾਊਂਡਾਂ ਵਿੱਚ ਹਾਕੀ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਹੋਏ ਮੈਚਾਂ ਵਿੱਚ ਚੰਡੀਗੜ੍ਹ ਦੀਆਂ ਕੁੜੀਆਂ ਨੇ ਗੁਜਰਾਤ ਨੂੰ 5-2 ਗੋਲਾਂ ਨਾਲ ਜਦਕਿ ਮੁੰਡਿਆਂ ਨੇ ਸੀਬੀਐੱਸਈ ਨੂੰ 13-0 ਦੇ ਵੱਡੇ ਫ਼ਰਕ ਨਾਲ ਹਰਾਇਆ। 12 ਅਪਰੈਲ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਹੋਏ ਹਾਕੀ ਦੇ ਮੁਕਾਬਲਿਆਂ ਵਿਚ ਚੰਡੀਗੜ ਦੀਆਂ ਲੜਕੀਆਂ ਨੇ ਗੁਜਰਾਤ ਨੂੰ 5-2 ਨਾਲ, ਤਾਮਿਲਨਾਡੂ ਦੀਆਂ ਲੜਕੀਆਂ ਨੇ ਕੇ ਵੀ ਐਸ ਨੂੰ 10-0 ਨਾਲ, ਹਿਮਾਚਲ ਪ੍ਰਦੇਸ਼ ਦੀਆਂ ਲੜਕੀਆਂ ਨੇ ਪਾਂਡੀਚਿਰੀ ਨੂੰ 9-1 ਦੇ ਫਰਕ ਨਾਲ ਹਰਾਇਆ ਜਦਕਿ ਕਰਨਾਟਕਾ ਦੀਆਂ ਲੜਕੀਆਂ ਅਤੇ ਰਾਜਸਥਾਨ ਦੀਆਂ ਲੜਕੀਆਂ ਦੇ ਮੈਚ ਵਿਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਪੀਏਯੂ ਦੇ ਹਾਕੀ ਮੈਦਾਨ ’ਤੇ ਖੇਡੇ ਗਏ ਚਾਰ ਮੁਕਾਬਲਿਆਂ ਵਿਚੋਂ ਪਹਿਲੇ ਮੈਚ ’ਚ ਮਹਾਂਰਾਸ਼ਟਰਾਂ ਦੀਆਂ ਲੜਕੀਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸ਼ਨ ਨੂੰ 8-0 ਨਾਲ, ਦੂਜੇ ਮੈਚ ’ਚ ਚੰਡੀਗੜ ਦੇ ਲੜਕਿਆਂ ਨੇ ਸੀ.ਬੀ.ਐਸ.ਈ ਵੈਲਫੇਅਰ ਸਪੋਰਟਸ ਐਸ਼ੋਸੀਏਸਨ ਨੂੰ 13-0 ਦੇ ਫਰਕ ਨਾਲ, ਤੀਜੇ ਮੈਚ ਵਿਚ ਜੰਮੂ ਕਸ਼ਮੀਰ ਨੇ ਸੀ.ਆਈ.ਐਸ.ਈ ਨੂੰ 4-3 ਨਾਲ ਜਦਕਿ ਚੌਥੇ ਮੈਚ ’ਚ ਬਿਹਾਰ ਦੇ ਲੜਕਿਆਂ ਨੇ ਉਤਰਾਖੰਡ ਨੂੰ 6-1 ਦੇ ਫਰਕ ਨਾਲ ਹਰਾਇਆ । ਹਾਕੀ ਦੇ ਦੂਸਰੇ ਖੇਡ ਦੇ ਮੈਦਾਨ ਵਿਚ ਆਂਧਰਾ ਪ੍ਰਦੇਸ਼ ਦੀਆਂ ਲੜਕੀਆਂ ਨੇ ਆਈ.ਪੀ.ਐਸ.ਸੀ ਦੀਆਂ ਲੜਕੀਆਂ ਨੂੰ 7-0 ਨਾਲ , ਆਈ.ਪੀ.ਐਸ.ਈ ਦੇ ਲੜਕਿਆ ਨੇ ਐਨ.ਵੀ ਐਸ ਨੂੰ 4-0 ਨਾਲ , ਦਿੱਲੀ ਦੀਆਂ ਲੜਕੀਆਂ ਨੇ ਬਿਹਾਰ ਨੂੰ 5-0 ਨਾਲ, ਰਾਜਸਥਾਨ ਦੇ ਲੜਕਿਆਂ ਨੇ ਤੇਲੰਗਾਨਾ ਨੂੰ 8-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸ਼ਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੜਕਿਆ ਵਿਖੇ ਹੋਏ ਹਾਕੀ ਮੁਕਾਬਲਿਆਂ ਵਿਚ ਤਾਮਿਲਨਾਡੂ ਦੇ ਲੜਕਿਆਂ ਨੇ ਆਂਧਰਾ ਪ੍ਰਦੇਸ਼ ਨੂੰ 2-1, ਹਿਮਾਚਲ ਪ੍ਰਦੇਸ਼ ਦੇ ਲੜਕਿਆਂ ਨੇ ਮੱਧ ਪ੍ਰਦੇਸ਼ ਨੂੰ 4-0 , ਮਹਾਂਰਾਸ਼ਟਰਾਂ ਦੇ ਲੜਕਿਆਂ ਨੇ ਛੱਤੀਸ਼ਗੜ ਨੂੰ 7-1 ਨਾਲ ਜਦਕਿ ਉਤਰ ਪ੍ਰਦੇਸ਼ ਦੇ ਲੜਕਿਆ ਨੇ ਪਾਂਡੀਚਿਰੀ ਨੂੰ 7-0 ਦੇ ਫਰਕ ਨਾਲ ਹਰਾਇਆ।

ਧਾਗਾ ਫੈਕਟਰੀ ’ਚ ਅੱਗ ਲੱਗੀ; ਲੱਖਾਂ ਦਾ ਨੁਕਸਾਨ

ਲੁਧਿਆਣਾ,  ਸਨਅਤੀ ਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਨੇੜੇ ਐਨਐਚ ਇੰਟਰਨੈਸ਼ਨਲ ਫੈਕਟਰੀ ’ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਚੋਣਾਂ ਕਾਰਨ ਸੀਆਰਪੀਐਫ਼ ਦੇ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਵੀ ਪੁਲੀਸ ਨਾਲ ਉੱਥੇ ਪੁੱਜ ਗਏ ਅਤੇ ਬਚਾਅ ਕਾਰਜ ’ਚ ਲੱਗ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਅੱਗ ਨੂੰ ਕਾਬੂ ਕੀਤਾ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਅੱਗ ਲੱਗਣ ਦੇ ਕਾਰਨ ਫੈਕਟਰੀ ’ਚ ਪਈਆਂ ਮਸ਼ੀਨਾਂ ਤੇ ਲੱਖਾਂ ਰੁਪਏ ਦਾ ਧਾਗਾ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਫੈਕਟਰੀ ਮਾਲਕ ਸਾਜਨ ਨੇ ਦੱਸਿਆ ਕਿ ਫੈਕਟਰੀ ’ਚ ਤਿੰਨ ਮਸ਼ੀਨਾਂ ਲੱਗੀਆਂ ਹਨ, ਜਿੱਥੋਂ ਧਾਗਾ ਤਿਆਰ ਕੀਤਾ ਜਾਂਦਾ ਹੈ। ਫੈਕਟਰੀ ’ਚ ਘਟਨਾ ਦੇ ਸਮੇਂ ਤਿੰਨ ਤੋਂ ਚਾਰ ਵਰਕਰ ਹੀ ਕੰਮ ਕਰ ਰਹੇ ਸਨ। ਸਵੇਰੇ ਸਾਢੇ 9 ਵਜੇ ਇੱਕ ਵਾਰ ਲਾਈਟ ਚਲੀ ਗਈ। ਜਦੋਂ ਲਾਈਟ ਆਈ ਤਾਂ ਤਾਰ ਵਿੱਚੋਂ ਚੰਗਿਆੜੀ ਨਿਕਲੀ ਤੇ ਧਾਗੇ ’ਤੇ ਜਾ ਡਿੱਗੀ, ਜਿਸ ਨਾਲ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਕੁੱਝ ਹੀ ਸਮੇਂ ਵਿੱਚ ਅੱਗ ਜ਼ਿਆਦਾ ਫੈਲ ਗਈ। ਅੱਗ ’ਚੋਂ ਧੂੰਆ ਨਿਕਲਦਾ ਦੇਖ ਕੇ ਬਾਹਰ ਨਾਕੇ ’ਤੇ ਖੜ੍ਹੇ ਸੀਆਰਪੀਐਫ਼ ਦੇ ਮੁਲਾਜ਼ਮ ਅੰਦਰ ਚਲੇ ਗਏ। ਉਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਅੱਗ ਕਾਰਨ ਫੈਕਟਰੀ ਦੇ ਕੁਝ ਹਿੱਸੇ ਦੀ ਛੱਤ ਵੀ ਡਿੱਗ ਗਈ। ਅੱਗ ਲੱਗਣ ਨਾਲ ਆਸਪਾਸ ਦੀਆਂ ਫੈਕਟਰੀਆਂ ਦਾ ਵੀ ਸਾਮਾਨ ਕੰਧਾਂ ਦੇ ਨਾਲੋਂ ਹਟਵਾ ਦਿੱਤਾ ਸੀ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਜਿਨ੍ਹਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

 

ਸਰਵਜਨ ਸੇਵਾ ਪਾਰਟੀ ਦੇ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਗੁਰਸੇਵਕ ਮੱਲਾ ਅਮਰਗੜ੍ਹ ਕਲੇਰਾਂ ਪਰਿਵਾਰ ਨਾਲ ਦੱੁਖ ਸਾਝਾ ਕਰਨ ਲਈ ਪਹੰੁਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਵਜਨ ਸੇਵਾ ਪਾਰਟੀ ਪੰਜਾਬ ਦੇ ਸੂਬਾ.ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਗੁਰਸੇਵਕ ਸਿੰਘ ਮੱਲ੍ਹਾ ਅੱਜ ਅਮਰਗੜ੍ਹ ਕਲੇਰਾਂ ਵਿਖੇ ਸੈਕਟਰੀ ਸੁਖਦੇਵ ਸਿੰਘ ਦੇ ਘਰ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਦੀ ਬੇਵਕਤੀ ਹੋਈ ਮੌਤ ਤੇ ਦੱੁਖ ਦਾ ਕਰਨ ਲਈ ਪਹੁੰਚੇ।ਇਸ ਮੌਕੇ ਸ.ਮੱਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਕਿ ਦੱਸਿਆ ਕਿ ਦੇਸ ਅੰਦਰ ਵਧੀ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਕਾਰਣ ਅਤੇ ਮਾੜੀ ਕਾਨੂੰਨ ਵਿਵਸਥਾ ਦੇ ਕਾਰਨ ਵਿਦੇਸ਼ਾ ਨੂੰ ਭੱਜ ਰਹੇ ਪ੍ਰੰਤੂ ਜਦੋ ਇੰਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਦੀਆਂ ਹਨ।ਥੱਕਹਾਰ ਕੇ ਵਾਪਿਸ ਆ ਜਾਦੇਹਨ ਆਖਿਰ ਜਦੋ ਹੋਰ ਆਰਥਿਕ ਬੋਝ ਥੱਲੇ ਆ ਜਾਦੇ ਹਨ ਤਾਂ ਉਹ ਆਤਮ ਹੱਤਿਆ ਦੀ ਰਾਹ ਤੁਰ ਪੈਂਦੇ ਹਨ ਠੀਕ ਉਸੇ ਤਰ੍ਹਾਂ ਇਸ ਨਵਦੀਪ ਸਿੰਘ ਨਾਲ ਵਪਾਰਿਆ ਜੋ ਮਨੀਲਾ ਵਿੱਚ ਗਿਆ ਸੀ ਉੱਥੇ ਵੀ ਰੁਜਗਾਰ ਕਰਕੇ 25 ਮਾਰਚ ਨੂੰ ਵਾਪਸ ਆਪਣੇ ਪਿੰਡ ਆਗਿਆ ਸੀ ਆਰਥਿਕ ਤੰਗੀ ਡਿਪਰੈਸਨ ਵਿੱਚ ਆ ਗਿਆ ਸੀ ਤੇ ਆਖਿਰ ਉਸ ਨੇ ਆਤਮ ਹੱਤਿਆ ਦਾ ਰਾਹ ਚੁਣ ਲਿਆ ਜੋ ਕਿ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ। ਮੱਲ੍ਹਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਟ ਤੋਂ ਘੱਟ ਪਰਿਵਾਰ ਨੂੰ 15 ਲੱਖ ਦਾ ਮੁਆਵਜ਼ਾ ਦਿੱਤਾ ਜਾਦੇ।ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਮੱਲ੍ਹਾ ਨਾਲ ਸੈਕਟਰੀ ਨਿਰਭੈ ਸਿੰਘ ਕਾਉਂਕੇ ,ਹਲਕਾ ਜਗਰਾਉਂ ਕੇ ਇੰਚਾਰਜ ਦਲਵਾਰ ਸਿੰਘ ਅਤੇ ਆਦਿ ਸ਼ਾਮਿਲ ਸਨ।

ਸਾਜਨਾ ਦਿਵਸ ਨੂੰ ਸਮਰਪਿਤ ਪਿੰਡਾਂ ਦੀਆਂ ਸੰਗਤਾਂ ਵਲੋ ਦਮਦਮਾ ਸਾਹਿਬ ਵਿਖੇ 12 ਤੋ 14 ਅਪੈ੍ਰਲ ਤੱਕ ਗੁਰੂ ਕੇ ਲੰਗਰ ਲਗਾਏ ਜਾ ਰਹੇ ਹਨ:ਭਾਈ ਬਲਵਿੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪੂਰਬ ਅਤੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਗੁਰੂ ਕੇ ਲੰਗਰ 12 ਤੋ ਲੈ ਕੇ 14 ਅਪੈ੍ਰਲ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਸਜਾਏ ਜਾ ਰਹੇ ਹਨ।ਇਸ ਪੋ੍ਰਗਾਰਮ ਦੀ ਜਾਣਕਾਰੀ ਭਾਈ ਬਲਵਿੰਦਰ ਸਿੰਘ ਗਾਲਿਬ ਵਾਲਿਆਂ ਨੇ ਪੱਤਰਕਾਰ ਨੂੰ ਦਿੱਤੀ।ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੰਗਰ ਨਾਨਕਸਰ ਕਲੇਰਾਂ,ਗਾਲਿਬ ਕਲਾਂ,ਗਾਲਿਬ ਖੁਰਦ,ਫਤਿਹਗੜ੍ਹ ਸਿਵੀਆਂ,ਸ਼ੇਖਦੋਲਤ,ਸ਼ੇਰਪੁਰ ਖੁਰਦ,ਰਾਮਗੜ੍ਹ ਭੱੁਲਰ,ਬੋਦਲਵਾਲਾ,ਕੋਠੇ ਚੱਕ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਇਸ ਸਮੇ ਸੰਗਤਾਂ ਨੇ ਦੱਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਅਸੀ ਸਾਰੀਆਂ ਸੰਗਤਾਂ ਪਿਆਰ ਤੇ ਸ਼ਰਧਾ ਨਾਲ ਲੰਗਰਾਂ ਦੀ ਸੇਵਾ ਕਰ ਗਈਆਂ।ਇਸ ਸਮੇ ਭਾਈ ਬਲਵਿੰਦਰ ਸਿੰਘ ਗਾਲਿਬ ਨੇ ਕਿਹਾ ਸਾਨੂੰ ਜਿਹੜੇ ਪਿੰਡਾਂ ਨੇ ਸਹਿਯੋਗ ਦਿੱਤਾ ਅਸ਼ੀ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮੀਟਿੰਗ 'ਚ ਹੋਈ ਚੋਣਾਂ ਸੰਬਧੀ ਚਰਚਾ

ਲੋਕ ਸਭਾ ਚੋਣਾਂ ਸੰਬਧੀ ਫੈਸਲਾ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਛੱਡਿਆ

ਮੋਦੀ ਦੀਆਂ ਕਿਸਾਨ ਪੰਜਾਬ ਮਾਰੂ ਨੀਤੀਆਂ ਦਾ ਬਰੋਦ

ਜਗਰਾਓਂ,ਅਪ੍ਰੈਲ (ਇਕਬਾਲ ਰਸੂਲਪੁਰ )—ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਾਰੀਆਂ ਰਾਜਸੀ ਪਾਰਟੀਆਂ ਵਿਚ ਹਲ ਚਲ ਸ਼ੁਰੂ ਹੋ ਗਈ ਹੈ। ਇਸ ਸੰਬਧ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਜਿਲਾ ਪ੍ਰਧਾਨ ਬੂਟਾ ਸਿੰਘ ਮਲਕ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਜਿਸ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਐਗਜੇਕਟਿਵ ਮੈਂਬਰ ਜਥੇਦਾਰ ਦਲੀਪ ਸਿੰਘ ਚਕਰ ਅਤੇ ਕਨਵੀਨਰ ਹਰਚੰਦ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿਚ ਲੋਕ ਸਭਾ ਚਣਾਂ ਵਿਚ ਆਪਣਾ ਉਮੀਦਵਾਰ ਹਲਕਾ ਲੁਧਿਆਣਾ ਤੋਂ ਖੜ੍ਹਾ ਕਰਨ ਸੰਬਧੀ ਜਾਂ ਕਿਸੇ ਯੋਗ ਅਤੇ ਇਮਾਨਦਾਰ ਉਮੀਦਵਾਰ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਹਾਇਤਾ ਕਰਨ ਸੰਬਧੀ ਵਿਚਾਰ ਚਰਚਾ ਕੀਤੀ ਗਈਸ਼ ਇਸ ਮੌਕੇ ਸਰਬਸੰਮਤੀ ਨਾਲ ਇਸ ਸੰਬਧ ਵਿਚ ਫੈਸਲਾ ਇੰਟਰਨੈਸ਼ਨਲ ਪੰਥਕ ਦਲ ਦੇ ਕੌਮੀ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਤੇ ਛੱਡ ਦਿਤਾ ਗਿਆ। ਉਨ੍ਹਾਂ ਵਲੋਂ ਜੋ ਵੀ ਹੁਕਮ ਹੋਵੇਗਾ ਉਸਨੂੰ ਸਾਰੇ ਮੈਂਬਰ ਪ੍ਰਵਾਨ ਕਰਕੇ ਅੱਗੇ ਕੰਮ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਹਕ੍ਰਿਸ਼ਨ ਸਿੰਘ, ਜਰਨੈਲ ਸਿੰਘ ਰਾਏ, ਸ਼੍ਰੀ ਕੇਵਲ ਕ੍ਰਿਸ਼ਨ ਸਿੰਗਲਾ,ਪਰਮਜੀਤ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਜਗਜੀਤ ਸਿੰਘ ਖਾਲਸਾ, ਹਰਭਜਨ ਸਿੰਘ, ਜੀਤ ਸਿੰਘ, ਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਬਲਦੇਵ ਸਿੰਘ, ਸੁਖਮੰਦਰ ਸਿੰਘ, ਗੁਰਜੰਟ ਸਿੰਘ, ਬਖਸੀਸ਼ ਸਿੰਘ, ਰਾਜਾ ਸਿੰਘ ਅਤੇ ਚਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ।