You are here

ਲੁਧਿਆਣਾ

ਆਪ ਦੇ ਉਮੀਦਵਾਰ ਪ੍ਰੋ.ਤੇਜਪਾਲ ਗਿੱਲ ਦੇ ਦਫਤਰ ਦਾ ਉਦਘਾਟਨ ਜਗਰਾਉ ਵਿੱਚ ਵਿਧਾਇਕਾ ਸਰਬਜੀਤ ਕੋਰ ਮਾਣੰੂਕੇ ਨੇ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ) ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਗਿੱਲ ਅਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਵਿਧਾਨਸਭਾ ਹਲਕਾ ਜਗਰਾਉਂ ਦੇ ਵਿੱਚ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ ਜਗਰਾਉਂ ਦੇ ਵੱਖ ਵੱਖ ਵਾਰਡਾਂ ਵਿੱਚ ਨੁਕਰ ਮੀਟਿੰਗ ਕੀਤੀਆਂ ਨੁਕਰ ਮੀਟਿੰਗ ਵਿੱਚ ਆਪ ਦੇ ਪ੍ਰੋਫੈਸਰ ਤੇਜਪਾਲ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਅੱਜ ਵੀ ਆਪ ਨਾਲ 2014 ਵਾਂਗ ਹੀ ਖੜ੍ਹੇ ਦਿਖ ਰਹੇ ਹਨ । ਅੱਜ ਦਫਤਰ ਦੇ ਉਦਘਾਟਨ ਸਮੇ ਸੈਂਕੜੇ ਪਾਰਟੀ ਵਰਕਰ ਮਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦੇ ਪ੍ਰੋਫੈਸਰ ਤੇਜਪਾਲ ਨੇ ਕਿਹਾ ਕਿ ਜਗਰਾਉਂ ਇਕ ਅਤਿਹਾਸਕ ਸ਼ਹਿਰ ਹੈ ਜਿਥੇ ਬਾਬਾ ਨੰਦ ਸਿੰਘ ਜੀ ਨੇ ਤਪਸਿਆ ਕੀਤੀ ਤੇ ਅੱਜ ਸਿਰਫ ਪੰਜਾਬ ਹੀ ਨਹੀਂ ਵਿਦੇਸ਼ਾ ਵਿਚੋਂ ਵੀ ਲੋਕ ਨਾਨਕ ਸਰ ਨਤਮਸਤਕ ਹੁੰਦੇ ਹਨ, ਏਥੇ ਬਾਬਾ ਮੋਹਕਮ ਦੀਨ ਜੀ ਦੀ ਦਰਗਾਹ ਤੇ ਹਰ ਸਾਲ ਦੁਨੀਆ ਦਾ ਪ੍ਰਸਿੱਧ ਰੋਸ਼ਨੀ ਦਾ ਮੇਲਾ ਲਗਦਾ ਹੈ ਜੈਨ ਧਰਮ ਦੇ ਗੁਰੂ ਸ਼੍ਰੀ ਰੂਪ ਚੰਦ ਜੈਨ ਜੀ ਦੀ ਸਮਾਧਿ ਏਥੇ ਹੈ ਅਤੇ ਲਾਲਾ ਲਾਜਪਤ ਰਾਏ ਜੀ ਦੀ ਦਾ ਘਰ ਅਤੇ ਹੋਰ ਵੀ ਬੜੇ ਸੰਤ ਅਤੇ ਤਪਸਵੀਆਂ ਦੀ ਧਰਤੀ ਹੋਣ ਦੇ ਬਾਵਜੂਦ ਅੱਜਤਕ ਜਗਰਾਉਂ ਨੂੰ ਕਿਸੀ ਵੀ ਲੀਡਰ ਨੇ ਨਾ ਹੀ ਜਗਰਾਉਂ ਦਾ ਹੱਕ ਦਵਾਈਆਂ ਨਾ ਹੀ ਵਿਧਾਨਸਭਾ ਤੇ ਲੋਕ ਸਭਾ ਵਿਚ ਜਗਰਾਉਂ ਦੇ ਵਿਕਾਸ ਦੀ ਗੱਲ ਕੀਤੀ ਅੱਜ ਜਗਰਾਉਂ ਬੁਰੀ ਤਰਾਂ ਪਿਛਰੀਆ ਹੋਇਆ ਦਿਖ ਰਿਹਾ ਏਥੇ ਕੋਈ ਵੀ ਸੜਕ ਚੱਜ ਦੀ ਨਹੀਂ ਜੱਗਾ ਜਗਾ ਗੰਦਗੀ ਦੇ ਢੇਰ ਲਗੇ ਹੋਏ ਹਨ । ਅੱਜ ਤਕ ਕਿਸੇ ਵੀ ਵਿਧਾਇਕ ਨੇ ਜਗਰਾਉਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਪਿਛਲੇ 5 ਸਾਲ ਵਿੱਚ ਰਵਨੀਤ ਬਿੱਟੂ ਨੇ ਜਗਰਾਉਂ ਲਈ ਨਾ ਹੀ ਕੋਈ ਪ੍ਰਜੈਕਟ ਲਿਆਂਦਾ ਨਾ ਹੀ ਏਥੇ ਦੇ ਵਿਕਾਸ ਲਈ ਕੁਝ ਕੀਤਾ ਏਥੇ ਨਗਰ ਕੌਂਸਲ ਵਿੱਚ ਪ੍ਰਧਾਨ ਵੀ ਕਾਂਗਰਸ ਦਾ ਹੈ ਤੇ ਸਰਕਾਰ ਵੀ ਕਾਂਗਰਸ ਦੀ ਪਰ ਇਥੇ ਦੇ ਲੀਡਰ ਸ਼ਹਿਰ ਦਾ ਨਾਂ ਸੋਚ ਸਿਰਫ ਆਪਣੀ ਜੇਬ ਭਰਨ ਲਗੇ ਹੋਏ ਹਨ ਜੇਕਰ ਮੈਨੂੰ ਲੁਧਿਆਣਾ ਲੋਕ ਸਭਾ ਵਿੱਚ ਜੀਤ ਪ੍ਰਾਪਤ ਹੁੰਦੀ ਹੈ ਤੇ ਮੈਂ ਸਬ ਨਾਲ ਪਹਿਲਾ ਕੰਮ ਲਾਲਾ ਲਾਜਪਤ ਰਾਏ ਜੀ ਦਾ ਹੱਕ ਦਵਾੰਗਾ। ਜਗਰਾਉਂ ਦੇ ਵਿਕਾਸ ਲਈ ਦੀਨ ਰਾਤ ਮੇਹਨਤ ਕਰਾਂਗਾ ਇਸ ਮੌਕੇ ਜਗਰਾਉਂ ਵਿਧਾਇਕ ਸਰਵਜੀਤ ਕੌਰ ਮਾਣੂਕੇ, ਗੋਪੀ ਸ਼ਰਮਾ ਜਰਨਲ ਸਕੱਤਰ ਪੰਜਾਬ, ਅਮਨ ਮੋਹੀ ਹਲਕਾ ਇੰਚਾਰਜ ਦਾਖਾ , ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਘਾੱਗੂ, ਅਮਰਦੀਪ ਸਿੰਘ ਤੁਰੇ, ਮਨਿੰਦਰ ਸਿੰਘ ਗਿੱਲ, ਸੀਲੈਂਦਰ ਬਾਰੇਵਾਲ , ਸਿੰਦਰਪਾਲ ਮੀnIਆਂ, ਕੁਲਵਿੰਦਰ ਸਹਿਜਲ, ਸਰਵਾ ਅਤੇ ਸੈਂਕੜੇ ਪਾਰਟੀ ਵਰਕਰ ਹਾਜਰ

ਪੀ.ਡੀ,ਏ ਉਮੀਦਵਾਰ ਬੈਂਸ ਦਾ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਜਮਹੂਰੀ ਗਠਜੋੜ(ਪੀ.ਡੀ.ਏ)ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਂਝੇ ਉਮੀਦਵਾਰ ਤੇ ਵਿਧਾਇਕ ਸਿਮਰਜੀਤ ਸਿੰਘ ਬੈਸ਼ 22 ਅਪ੍ਰੈਲ ਦਿਨ ਸੋਮਵਾਰ ਨੂੰ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਣਗੇ। ਵਿਧਾਇਕ ਬੈਸ਼ 22 ਅਪ੍ਰੈਲ ਨੂੰ ਸਭ ਤੋ ਪਹਿਲਾ ਪਿੰਡ ਮਲਕ ਤੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਕੇ ਪਿੰਡ ਚੀਮਨਾ,ਗਾਲਿਬ ਖੁਰਦ,ਗਾਲਿਬ ਰਣ ਸਿੰਘ,ਫਤਿਹਗੜ੍ਹ ਸਿਿਵਆਂ,ਸ਼ੇਖਦੌਲਤ ,ਸੋਢੀਵਾਲ,ਜਨੇਤਪੁਰਾ,ਮਲਸੀਆਂ ਬਾਜਣ,ਗਿੱਦੜਵਿੰਦੀ,ਤਿਹਾੜਾ,ਸ਼ੇਰਪੁਰ ਕਲਾਂ ਅਤੇ ਆਖਰੀ ਪਿੰਡ ਅਮਰਗੜ੍ਹ ਕਲੇਰ ਵਿਖੇ ਸਮਾਪਤੀ ਕਰਨਗੇ। ਲੋਕ ਇਨਸਾਫ ਪਾਰਟੀ,ਪੰਜਾਬੀ,ਏਕਤਾ ਪਾਰਟੀ(ਪੀ.ਡੀ.ਏ) ਤੇ ਹੋਰਨਾ ਹਮ ਖਿਆਲੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਿਧਾਇਕ ਬੈਸ਼ ਦੀ ਚੋਣ ਮੁਹਿੰਮ ਨੂੰ ਲੁਧਿਆਣਾ ਦੇ ਲੋਕ ਭਰਵਾਂ ਹੁੰਗਰਾ ਦੇ ਰਹੇ ਹਨ ਅਤੇ ਨੁੱਕੜ ਮੀਟਿੰਗਾਂ,ਚੋਣ ਰੈਲੀਆਂ ਦੇ ਭਰਵੇ ਇੱਕਠਾਂ ਨੇ ਚੋਣਾਂ ਤੋ ਪਹਿਲਾ ਹੀ ਸਾਬਿਤ ਕਰ ਦਿੱਤਾ ਹੈ ਕਿ ਵਿਧਾਇਕ ਬੈਸ਼ ਵਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਜਿੱਥੇ ਪੰਜਾਬ ਅੰਦਰ ਲੋਕ ਪਿਛਲੀ ਕਾਲੀ-ਭਾਜਪਾ ਸਰਕਾਰ ਤੋ ਬਾਅਦ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਤੋ ਵੀ ਅੱਕ ਚੁੱਕੇ ਹਨ,ਉਥੇ ਕੇਂਦਰ 'ਚ ਮੋਦੀ ਸਰਕਾਰ ਨੇ ਨੇਕਾਂ ਲੋਕ ਮਾਰੂ ਨੀਤੀਆਂ ਕਾਰਨ ਜਨਤਾ ਦਾ ਜਿਉਣਾ ਦੁਭਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵਲੋਂ ਸਿਰਫ ਗੱਲਾਂ,ਵਾਅਦਿਆਂ ਤੇ ਲਾਰਿਆਂ ਨਾਲ ਰਾਜ ਕਰਨ ਨਾਲ ਜਿਆਦਾ ਸਮਾਂ ਲੋਕਾਂ ਦੇ ਜਾਇਜ ਕੰਮਾਂ ਨੂੰ ਨਿਰਸਵਾਰਥ ਭਾਵਨਾ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਆਪਣੀ ਹਿੱਕ ਦੇ ਜੌਰ ਕਰਵਾਉਣ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਕਰਨਾ ਹੀ ਪੀ.ਡੀ.ਏ ਦਾ ਮੁੱਖ ਮਕਸਦ ਹੈ।ਇਸ ਸਮੇਂ ਉਨ੍ਹਾਂ ਨੇ ਜਗਰਾਉਂ ਪ੍ਰਧਾਨ ਹਰਦੀਪ ਸਿੰਘ ਦੀਪਾ,ਮੀਤ ਪ੍ਰਧਾਨ ਦਵਿੰਦਰ ਸਿੰਘ ਗਾਲਿਬ ,ਅਵਤਾਰ ਸਿੰਘ ਕਨੇਡਾ,ਹਰਮਿੰਦਰ ਸਿੰਘ ਗਿੱਲ,ਲੱਖਾ ਗਾਲਿਬ,ਰਮਨਦੀਪ ਸਿੰਘ ਰਮਨਾ ਆਦਿ ਹਾਜ਼ਰ ਸਨ।

ਜਗਰਾਉ ਤਹਿਸੀਲ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਸਰਵਸੰਮਤੀ ਨਾਲ ਜਿਲ੍ਹਾਂ ਪ੍ਰਧਾਨ ਚੁਣਿਆ ੁਿਗਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਨੰਬਰਦਾਰ ਯੂਨੀਅਨ ਲੁਧਿਆਣਾ ਦੀ ਹੋਈ ਮੀਟਿੰਗ ਵਿਚ ਜਗਰਾਉਂ ਤਹਿਸੀਲ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਸਰਵਸੰਮਤੀ ਨਾਲ ਜ਼ਿਲ੍ਹਾਂ ਪ੍ਰਧਾਨ ਚੁਣਿਆ ਗਿਆ।ਲੁਧਿਆਣਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਤਹਿਸੀਲ ਖੰਨਾ,ਸਮਰਾਲਾ,ਰਾਏਕੋਟ,ਕੂਮ ਕਲਾਂ,ਸਾਹਨੇਵਾਲ,ਮੱੁਲਾਂਪੁਰ,ਜਗਰਾਉਂ,ਮਾਛੀਵਾੜਾ,ਲੁਧਿਆਣਾ ਪੁਰਬੀ,ਲੁਧਿਆਣਾ ਦੱਖਣੀ ਤੇ ਲੁਧਿਆਣਾ ਪੱਛਮੀ ਦੇ ਨੰਬਰਦਾਰਾਂ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਜ਼ਿਲ੍ਹੇ ਦੇ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਵੱਲੋਂ ਵਿਦੇਸ਼ ਜਾਣ ਕਰਕੇ ਦਿੱਤੇ ਅਸਤੀਫੇ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਇੱਕਠੇ ਹੋਏ ਜ਼ਿਲੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਇੱਕਮਤ ਹੋ ਕੇ ਜਗਰਾਉਂ ਤਹਿਸੀਲ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਨੂੰ ਨੰਬਰਦਾਰ ਯੂਨੀਅਨ ਜ਼ਿਲ੍ਹਾਂ ਪ੍ਰਧਾਨ ਚੁਣਿਆ।ਇਸ ਸਮੇਂ ਜ਼ਿਲ੍ਹਾਂ ਪ੍ਰਧਾਨ ਚਾਹਲ ਗਾਲਿਬ ਨੇ ਸਮੂਹ ਨੰਬਰਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਉਹ ਨੰਬਰਦਾਰਾਂ ਭਾਈਚਾਰੇ ਦੀਆਂ ਮੁਸ਼ਿਕਲਾਂ ਤੇ ਉਨ੍ਹਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।ਇਸ ਮੌਕੇ ਜ਼ਿਲ੍ਹੇ ਦੀ ਨਵੀਂ ਬਣਾਈ ਕਮੇਟੀ ਵਿਚ ਪਿਆਰਾ ਸਿੰਘ ਸੀਨੀਅਰ ਮੀਤ ਪ੍ਰਧਾਨ,ਹਰਵਿੰਦਰ ਸਿੰਘ ਬੜੈਂਚ ਮੁਲਾਂਪੁਰ,ਫਕੀਰ ਸਿੰਘ ਰਾਏਕੋਟ, ਨੇਤਰ ਸਿੰਘ ਇਯਾਲੀ,ਚੰਨਣ ਸਿੰਘ ਰਾਏਕੋਟ ਤੇ ਰਣਜੀਤ ਸਿੰਘ ਸਮਰਾਲਾ ਆਦਿ ਹਾਜ਼ਰ ਸਨ।

ਜਿਹੜੇ ਗੁਰੂ ਵਾਲੇ ਨੀ ਬਣੇ ਉਨਾਂ ਲੋਕਾਂ ਦੀ ਕੀ ਬਣਨਾ- ਰਵਨੀਤ ਬਿੱਟੂ

ਜਗਰਾਂਓ ਹਲਕੇ ਦੇ ਵੱਡੀ ਗਿਣਤੀ ਚ ਨਾਮੀ ਆਗੂ ਕਾਂਗਰਸ ਚ ਹੋਏ ਸ਼ਾਮਿਲ 

ਜਗਰਾਉਂ,  ਅਪ੍ਰੈਲ  ( ਮਨਜਿੰਦਰ ਗਿੱਲ)—ਰਵਨੀਤ ਬਿੱਟੂ ਦੇ ਹੱਕ ਵਿੱਚ, ਮਲਕੀਤ ਸਿੰਘ ਦਾਖਾ ਦੀ ਅਗਵਾਈ ਚ ਰੱਖੇ ਜਗਰਾਂਓ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਬਿੱਟੂ ਵੱਲੋਂ ਅਨੇਕਾਂ ਪਿੰਡਾਂ ਦੇ ਕਾਂਗਰਸ ਪਾਰਟੀ ਦਾ ਪ੍ਰਚਾਰ ਵੋਟਾਂ ਪੰਜੇ ਤੇ ਲਾਉਣ ਦੀ ਅਪੀਲ ਕੀਤੀ। ਮਲਕੀਤ ਸਿੰਘ ਦਾਖਾ ਅਤੇ ਅਮਰੀਕ ਸਿੰਘ ਆਲੀਵਾਲ ਦੀ ਅਗਵਾਈ ਚ ਜਗਰਾਂਓ ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਰੱਖੇ ਸਮਾਗਮ ਦੌਰਾਨ ਜਿੱਥੇ ਇਲਾਕੇ ਦੇ ਅਨੇਕਾਂ ਨਾਮੀ ਆਗੂਆਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕਰਕੇ ਰਵਨੀਤ ਬਿੱਟੂ ਦੇ ਹੱਥ ਮਜਬੂਤ ਕੀਤੇ, ਉੱਥੇ ਹੀ ਬੀਬੀਆਂ ਵੱਲੋਂ ਵੀ ਬਿੱਟੂ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ ਗਿਆ। ਇਸ ਮੋਕੇ ਬੱਦੋਵਾਲਾ, ਰਾਮਗੜ੍ਹ, ਲੀਲਾਂ ਮੇਘ ਸਿੰਘ ਵਾਲਾ, ਰਸੂਲਪੁਰ ਜੰਡੀ, ਸੰਗਤਪੁਰਾ, ਬਰਸਾਲ, ਬਜੁਰਗ, ਚੀਮਾ, ਮਲਕ, ਪੋਂਨਾ, ਅਲੀਗੜ੍ਹ, ਸਿਧਵਾਂ ਕਲਾਂ ਅਤੇ ਸਿਧਵਾਂ ਖੁਰਦ ਆਦਿ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵੋਟਰਾਂ ਨੂੰ ਆਪਣੇ ਸੰਬੋਧਨ ਸਮੇਂ ਬਿੱਟੂ ਨੇ ਰਾਹੁਲ ਗਾਂਧੀ ਦੀ ਵਿਚਾਰਧਾਰਾ, ਨੀਤੀਆਂ ਅਤੇ ਆਪਣੀਆਂ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ।  ਇਸ ਮੌਕੇ ਉਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ।  ਬਿੱਟੂ ਨੇ ਕਿਹਾ ਕਿ ਜਿਹੜੇ ਬਾਦਲ ਗੁਰੂ ਵਾਲੇ ਨਹੀਂ ਬਣੇ, ਉਨਾਂ ਲੋਕਾਂ ਦੇ ਕੀ ਬਣਨਾ। ਉਨਾਂ ਬੈਂਸ ਭਰਾਂਵਾਂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਹਲਕਾ ਆਤਮ ਨਗਰ ਅਤੇ ਦੱਖਣੀ ਦਾ ਹਾਲ ਨਰਕ ਤੋਂ ਬੁਰਾ ਹੈ ਕਿਉਂਕਿ ਉਨਾਂ ਫੋਕੀ ਸ਼ੋਹਰਤ ਬਟੋਰਣ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਬੈਂਸਾਂ ਦੀ ਅਸਲੀਅਤ ਤੋਂ ਵਾਕਿਫ ਹੋ, ਉਨਾਂ ਦੇ ਆਪਣੇ ਸਾਥੀ ਹੀ ਸਾਥ ਛੱਡ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਉਨਾਂ ਕਿਹਾ ਕਿ ਪ੍ਰਤੀਦਿਨ ਵਰਤੋਂ ਵਿੱਚ ਆਉਣ ਵਾਲੇ ਪੈਟਰੋਲ, ਡੀਜਲ ਅਤੇ ਗੈਸ ਦੇ ਰੇਟਾਂ ਵਿੱਚ ਮੋਦੀ ਸਰਕਾਰ ਵੱਲੋਂ ਆਏ ਦਿਨ ਕੀਤੇ ਗਏ ਵਾਧਿਆਂ ਕਾਰਨ ਦੇਸ਼ ਵਾਸੀ ਜਿੱਥੇ ਪਹਿਲਾਂ ਹੀ ਪ੍ਰੇਸ਼ਾਨੀਆ ਵਿੱਚ ਘਿਰੇ ਹੋਏ ਸਨ, ਉੱਥੇ ਮੋਦੀ ਵੱਲੋਂ ਕੀਤੀ ਨੋਟਬੰਦੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ। ਬਿੱਟੂ ਨੇ ਕਿਹਾ ਕਿ ਆਪਣੇ ਪੈਸੇ ਲੈਣ ਲਈ ਆਮ ਲੋਕਾਂ ਨੂੰ ਲਾਈਨਾ ਵਿੱਚ ਤਾਂ ਲੱਗਣਾ ਹੀ ਪਿਆ ਬਲਕਿ ਕਈ ਬਹੁਤ ਸਾਰੀਆਂ ਬੇਕਸੂਰ ਜਾਨਾਂ ਵੀ ਜਾਣ ਨਾਲ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਪਿਆ ਤੇ ਫਿਰ ਲੋਕਾਂ ਨੂੰ 15-15 ਲੱਖ ਦੇ ਖਵਾਬ ਦਿਖਾ ਕੇ ਉਨਾਂ ਨਾਲ ਧੋਖੇ ਦੀ ਰਾਜਨੀਤੀ ਕੀਤੀ। ਉਨਾਂ ਵਿਸ਼ਵਾਸ ਦਿਵਾਇਆ ਕਿ ਰਾਹੁਲ ਗਾਂਧੀ ਦੀ ਸਰਕਾਰ ਬਨਣ ਤੇ ਲੁਧਿਆਣਾ ਲੋਕ ਸਭਾ ਹਲਕੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਇਸ ਮੋਕੇ ਉਨਾਂ ਦੇ ਨਾਲ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਅਮਰੀਕ ਸਿੰਘ ਆਲੀਵਾਲ, ਸੋਨੀ ਗਾਲਿਬ, ਅਮਰਿੰਦਰ ਜੱਸੋਵਾਲ, ਕੇ.ਕੇ. ਬਾਵਾ, ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ  ਅਤੇ ਵਰਕਰ ਹਾਜਿਰ ਸਨ।

ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਉਦਾਸੀ ਦਾ 80ਵਾਂ ਜਨਮ ਦਿਨ ਮਨਾਇਆ

ਧਰਤੀ ਦਾ ਪੁੱਤਰ ਸੀ ਲੋਕ ਕਵੀ ਸੰਤ ਰਾਮ ਉਦਾਸੀ-ਗੁਰਭਜਨ ਗਿੱਲ

ਲੁਧਿਆਣਾ,  ਅਪ੍ਰੈਲ  ( ਮਨਜਿੰਦਰ ਗਿੱਲ)—ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸੰਤ ਰਾਮ ਉਦਾਸੀ ਦਾ 80ਵਾਂ ਜਨਮ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਚਰਨ ਸਿੰਘ ਸਰਾਭਾ, ਡਾ. ਗੁਰਚਰਨ ਕੌਰ ਕੋਚਰ ਅਤੇ ਮੰਚ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਸ਼ਾਮਲ ਹੋਏ। ਇਸ ਮੌਕੇ ਆਪਣੇ ਸੰਬੋਧਨ ਚ  ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਧਰਤੀ ਦਾ ਪੁੱਤਰ ਕਵੀ ਸੀ ਜਿਸ ਨੇ ਧਰਤੀ ਦੇ ਦੁੱਖ ਸੁੱਖ ਨੂੰ ਆਪਣੇ ਸ਼ਬਦਾਂ 'ਚ ਪਰੋਇਆ। ਉਦਾਸੀ ਦੀ ਸ਼ਾਇਰੀ ਜਿੱਥੇ ਕੱਚੇ ਵਿਹੜਿਆਂ ਦੇ ਦਰਦ ਨੂੰ ਪੇਸ਼ ਕਰਦੀ ਹੈ ਉਥੇ ਨਾਲ ਹੀ ਧਰਤੀ ਦੇ ਸ੍ਵੈਮਾਣ ਨੂੰ ਵੀ ਪੇਸ਼ ਕਰਦੀ ਹੈ। ਉਨਾ ਕਿਹਾ ਕਿ ਉਦਾਸੀ ਨੇ ਮੇਰੀ ਪੀੜੀ ਦੇ ਸਿਰਜਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਚਰਨ ਸਿੰਘ ਸਰਾਭਾ ਨੇ ਉਦਾਸੀ ਜੀ ਨਾਲ ਆਪਣੀ ਸਾਂਝ ਅਤੇ ਸਮਾਜਵਾਦੀ ਇਨਕਲਾਬੀ ਲਹਿਰ ਵਿਚ ਉਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ। ਸੰਤ ਰਾਮ ਉਦਾਸੀ ਬਾਰੇ ਗੱਲ ਕਰਦਿਆਂ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਉਹ ਧਰਤੀ ਧਰਮ ਨਿਭਾਉਣ ਵਾਲਾ ਲੋਕ ਕਵੀ ਸੀ। ਆਪਣੀਆਂ ਨਿੱਜੀ ਮੁਲਾਕਾਤਾਂ ਦੇ ਹਵਾਲੇ ਨਾਲ ਉਨ•ਾਂ ਕਿਹਾ ਕਿ ਅੱਜ ਸਮਾਜਕ ਸਥਿਤੀ ਬਾਰੇ ਚਿੰਤਾ ਨਹੀਂ, ਚਿੰਤਨ ਕਰਨ ਦੀ ਲੋੜ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਉਦਾਸੀ ਤੋਂ ਅੱਜ ਦੀ ਦੇਸ਼ ਭਗਤੀ ਦੇ ਸੰਧਰਵ ਨੂੰ ਇਹ ਕਹਿ ਕੇ ਬਾਖ਼ੂਬੀ ਪ੍ਰੀਭਾਸ਼ਿਤ ਕਰ ਦਿੱਤਾ ਸੀ ਕਿ ਦੇਸ਼ ਤੋਂ ਜ਼ਿੰਦਗੀ ਤੇ ਜ਼ਿੰਦਗੀ ਤੋਂ ਲੋਕ ਪਿਆਰੇ ਹੁੰਦੇ ਨੇ। ਅਸਲ ਦੇਸ਼ ਭਗਤੀ ਲੋਕ ਸੇਵਾ ਹੀ ਹੁੰਦੀ ਹੈ। ਪ੍ਰਧਾਨਗੀ ਮੰਡਲ ਵਿਚੋਂ ਡਾ. ਗੁਰਚਰਨ ਕੌਰ ਕੋਚਰ ਨੇ ਸੰਬੋਧਨ ਕਰਦਿਆਂ ਉਦਾਸੀ ਜੀ ਦੀ ਗੀਤਕਾਰੀ ਅਤੇ ਜੀਵਨ ਸੰਬੰਧੀ ਗੱਲਬਾਤ ਕੀਤੀ। ਕਵੀ ਦਰਬਾਰ ਵਿਚ ਹੋਰਨਾਂ ਤੋਂ ਇਲਾਵਾ ਦਲਬੀਰ ਕਲੇਰ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਸਿਮਰਨ ਕੌਰ ਧੁੱਗਾ, ਪਰਮਿੰਦਰ ਅਲਬੇਲਾ, ਹਾਕਮ ਕਾਂਗੜ, ਸੁਖਵਿੰਦਰ ਅਨਹਦ, ਸੁਰਿੰਦਰ ਦੀਪ, ਜਤਿੰਦਰ ਕੌਰ ਗਿੱਲ ਸੰਧੂ, ਬਲਕੌਰ ਸਿੰਘ ਗਿੱਲ, ਯਾਦਵਿੰਦਰ ਭਾਮੀਆਂ, ਸੋਹਣ ਸਿੰਘ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਾਨ ਕਵੀ ਨੂੰ ਯਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਸਰਬਜੀਤ ਸਿੰਘ ਵਿਰਦੀ ਨੇ ਕੀਤਾ। ਰਵੀ ਦੀਪ ਰਵੀ ਨੇ ਸੰਤ ਰਾਮ ਉਦਾਸੀ ਦੇ ਜੀਵਨ ਤੇ ਸੰਘਰਸ਼ ਬਾਰੇ ਚਾਨਣਾ ਪਾਇਆ।

ਸੋਨੀ ਸਿੰਘ ਦੇ ਕਾਤਲਾ ਨੂੰ ਸਖਤ ਸਜਾ ਦਵਾਉਣ ਲਈ ਕੀਤਾ ਜਾਵੇਗਾ ਸੰਘਰਸ-ਗਰਾਮ ਪੰਚਾਇਤ ਮੱਲ੍ਹਾ

ਬੀਤੀ 6 ਮਾਰਚ ਨੂੰ ਪਿੰਡ ਮੱਲ੍ਹਾ ਦਾ ਇੱਕ ਨੌਜਵਾਨ ਸੋਨੀ ਸਿੰਘ (27)ਆਪਣੇ ਘਰੋ ਸਾਮ ਵੇਲੇ ਅਚਾਨਿਕ ਲਾਪਤਾ ਹੋ ਗਿਆ ਸੀ।ਜਿਸ ਦੀ ਸੂਚਨਾ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਦੂਜੇ ਦਿਨ ਗ੍ਰਾਮ ਪੰਚਾਇਤ ਮੱਲ੍ਹਾ ਨੂੰ ਨਾਲ ਲੈ ਕੇ ਥਾਣਾ ਹਠੂਰ ਵਿਖੇ ਲਿਖਤੀ ਦਰਖਾਸਤ ਦਿੱਤੀ ਤਾ ਪਰਿਵਾਰਕ ਮੈਬਰ ਅਤੇ ਹਠੂਰ ਪੁਲਿਸ ਉਸੇ ਦਿਨ ਤੋ ਹੀ ਲਾਪਤਾ ਹੋਏ ਨੌਜਵਾਨ ਸੋਨੀ ਸਿੰਘ ਦੀ ਪੜਤਾਲ ਕਰ ਰਹੀ ਸੀ ਜਿਸ ਦੀ ਗਲੀ-ਸੜੀ ਲਾਸ ਪਰਿਵਾਰਕ ਮੈਬਰਾ ਦੇ ਦੱਸਣ ਮੁਤਾਬਿਕ ਪੁਲਿਸ ਥਾਣਾ ਸਮਾਲਸਰ (ਮੋਗਾ) ਦੇ ਨੇੜਿਓ ਲੰਘਦੀ ਨਹਿਰ ਵਿਚੋ 31 ਮਾਰਚ ਨੂੰ ਮਿਲੀ ਸੀ ਅਤੇ ਜਿਸ ਦਾ ਸਮਾਲਸਰ ਪੁਲਿਸ ਵੱਲੋ ਚਾਰ ਅਪ੍ਰੈਲ ਨੂੰ ਅੰਤਿਮ ਸਸਕਾਰ ਮੋਗਾ ਵਿਖੇ ਕਰ ਦਿੱਤਾ ਗਿਆ ਸੀ ਅਤੇ ਹਠੂਰ ਪੁਲਿਸ ਅੰਤਿਮ ਸਸਕਾਰ ਕੀਤੇ ਵਿਅਕਤੀਆ ਦੀਆ ਅਸਥੀਆ ਥਾਣਾ ਹਠੂਰ ਵਿਖੇ ਲੈ ਆਈ ਸੀ।ਇਸ ਵਿਛੜੀ ਰੂਹ ਦੀ ਆਤਮਾ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਮੱਲ੍ਹਾ ਵਿਖੇ ਪਾਏ ਗਏ।ਭੋਗ ਪੈਣ ਉਪਰੰਤ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ,ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਅਨਮਦੀਪ ਸਿੰਘ ਖੈਹਿਰਾ,ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਪੰਚ ਜਗਦੀਸ ਸਿੰਘ ਦੀਸਾ ਨੇ ਸਰਧਾਜਲੀਆ ਭੇਟ ਕਰਦਿਆ ਕਿਹਾ ਕਿ ਸੋਨੀ ਸਿੰਘ ਦੇ ਤਿੰਨੇ ਕਾਤਲਾ ਨੂੰ ਸਖਤ ਤੋ ਸਖਤ ਸਜਾ ਦਵਾਉਣ ਲਈ ਅਸੀ ਹਰ ਸੰਘਰਸ ਕਰਨ ਲਈ ਪੀੜ੍ਹਤ ਪਰਿਵਾਰ ਦੇ ਨਾਲ ਹਾਂ।ਇਸ ਮੌਕੇ ਮ੍ਰਿਤਕ ਸੋਨੀ ਸਿੰਘ ਦੇ ਪਿਤਾ ਭਜਨ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਮੇਰੇ ਪੁੱਤਰ ਦਾ ਕਤਲ ਹੋਏ ਨੂੰ ਲਗਭਗ 50 ਦਿਨ ਹੋ ਚੁੱਕੇ ਹਨ ਪਰ ਸਾਨੂੰ ਅੱਜ ਤੱਕ ਸੋਨੀ ਸਿੰਘ ਦੀ ਲਾਸ਼ ਨਹੀ ਮਿਲੀ ਅਤੇ ਨਾ ਹੀ ਸੋਨੀ ਸਿੰਘ ਦੀਆ ਅਸਥੀਆ ਮਿਲੀਆ ਹਨ ਅਤੇ ਹਠੂਰ ਪੁਲਿਸ ਸਾਨੂੰ ਵਾਰ-ਵਾਰ ਆਖ ਰਹੀ ਹੈ ਕਿ ਇਹ ਅਸਥੀਆ ਕਿਸੇ ਹੋਰ ਵਿਅਕਤੀ ਦੀਆ ਹਨ।ਅਸੀ ਪ੍ਰਸਾਸਨ ਤੋ ਮੰਗ ਕਰਦੇ ਹਾਂ ਕਿ ਸਾਨੂੰ ਸੋਨੀ ਸਿੰਘ ਦੀਆਂ ਜਲਦੀ ਅਸਥੀਆ ਦਿੱਤੀਆ ਜਾਣ।ਇਸ ਸਰਧਾਜਲੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਸੋਨੀ ਸਿੰਘ ਦੇ ਤਿੰਨੇ ਕਾਤਲਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਸਾਨੂੰ ਸਰਕਾਰੀ ਹਸਪਤਾਲ ਮੋਗਾ ਦੇ ਡਾਕਟਰਾ ਵੱਲੋ ਲਿਖਤੀ ਰੂਪ ਵਿਚ ਆ ਚੁੱਕਿਆ ਹੈ ਕਿ ਇਹ ਅਸਥੀਆ ਕਿਸੇ ਔਰਤ ਦੀਆ ਹਨ।
 

ਬੈਂਸ,ਬਿੱਟੂ ਅਤੇ ਹੋਰ ਵਿਰੋਧੀਧਿਰਾਂ ਦੇ ਉਮੀਦਵਾਰ ਮੇਰੇ ਤੇ ਇੱਕ ਵੀ ਦੋਸ਼ ਸਾਬਤ ਕਰ ਦੇਣ-ਗਰੇਵਾਲ

ਚੌਕੀਮਾਨ 18 ਅਪ੍ਰੈਲ (ਨਸੀਬ ਸਿੰਘ ਵਿਰਕ) ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀਦਲ ਬਾਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣ ਿਸਮੁੱਚੀ ਟੀਮ ਚ ਹਾਜਰ ਸ ਸਾਬਕਾ ਵਿਧਾਇਕ ਸ੍ਰੀ ਐਸ਼ ਆਰ ਕਲੇਰ , ਸਾਬਕਾ ਵਿਧਾਇਕ ਸ: ਭਾਗ ਸਿੰਘ ਮੱਲਾ , ਚੇਅਰਮੈਨ ਦੀਦਾਰ ਸਿੰਘ ਮਲਕ, ਹਰਸੁਰਿੰਦਰ ਸਿੰਘ ਗਿੱਲ , ਚੇਅਰਮੈਨ ਚੰਦ ਸਿੰਢ ਡੱਲਾ , ਗੁਰਚਰਨ ਸਿੰਘ ਗਰੇਵਾਲ ਪ੍ਰਭਜੋਤ ਸਿੰਘ ਅਤੇ ਬਲਰਾਜ ਸਿੰਘ ਭੱਠਲ ਸਮੇਤ ਹਲਕਾ ਜਗਰਾਉ ਦੇ ਪਿੰਡ ਬੁਜਰਗ ਵਿਖੇ ਦਸਤਕ ਦਿੱਤੀ । ਇਸ ਸਮੇਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਾਬਕਾ ਸਰਪੰਚ ਚਮਕੌਰ ਸਿੰਘ ਬੁਜਰਗ , ਸਾਬਕਾ ਪੰਚ ਸੁਰਿੰਦਰਪਾਲ ਸਿੰਘ , ਤ੍ਰਿਲੋਚਣ ਸਿੰਘ ਸੰਘੇੜਾ ਦੀ ਅਗਵਾਈ ਚ ਇੱਕਤਰ ਹੋਏ ਵੱਡੀ ਗਿਣਤੀ ਨਗਰ ਨਿਵਾਸੀਆ ਨੂੰ ਵੋਟ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੇਰੇ ਖਿਲਾਫ ਚੋਣ ਲੜ ਰਹੇ ਵਿਰੋਧੀ ਧਿਰ ਤੇ ਸਾਰੇ ਉਮੀਦਵਾਰ ਮੇਰੇ ਤੇ ਇੱਕ ਵੀ ਦੋਸ਼ ਸਾਬਤ ਕਰ ਦੇਣ ਤਾਂ ਮੈਂ ਆਪਣੀ ਸ਼ਜ਼ਾ ਪਾਉਣ ਲਈ ਆਪਣੇ ਆਪ ਤੁਹਾਡੀ ਕਚਿਰਹੀ ਚ ਹਾਜਰ ਹੋ ਜਾਵਾਂਗਾ ਨਹੀ ਤਾਂ ਇਹ ਸਭ ਆਪਣੇ ਆਪ ਨੂੰ ਇਮਾਨਦਾਰ ਅਤੇ ਸੱਚੇ ਸਾਬਤ ਕਰ ਦੇਣ । ਇਸ ਸਮੇਂ ਸਾਬਕਾ ਵਿਧਾਇਕ ਕਲੇਰ ਨੇ ਵੀ ਗਰੇਵਾਲ ਦੇ ਹੱਕ ਚ ਵੋਟ ਅਪੀਲ ਕਰਦੇ ਹੋਏ ਕਿਹਾ ਕਿ ਗਰੇਵਾਲ ਸਾਹਿਬ ਇੱਕ ਸੁਲਝੇ ਹੋਏ ਸਿਆਸੀ ਲੀਡਰ ਹਨ ਜੋ ਸਾਡੇ ਹਲਕੇ ਨੂੰ ਤਰੱਕੀਆਂ ਦੀਆ ਬਰੂਹਾਂ ਤੱਕ ਲੈ ਜਾਣਗੇ ਇਸ ਲਈ ਆਉਣ ਵਾਲੀ 19 ਮਈ ਨੂੰ ਇੱਕ ਇੱਕ ਵੋਟ ਇੰਨਾ ਦੇ ਹੱਕ ਚ ਪਾਕੇ ਇੰਨਾ ਨੂੰ ਕਾਮਯਾਗ ਕਰੋ । ਇਸ ਮੌਕੇ ਸਰਪੰਚ ਚਮਕੋਰ ਸਿੰਘ ਦੀ ਪੂਰੀ ਟੀਮ ਨੇ ਆਏ ਪੱਤਵੰਤਿਆ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਵਾਅਦਾ ਕਰਦੇ ਹੋਏ ਲੋਈਆ ਭੇਂਟ ਕਰਦੇ ਹੋਏ ਸਨਮਾਨਿਤ ਕੀਤਾ । ਇਸ ਸਮੇਂ ਇੰਨਾ ਦੇ ਨਾਲ ਗੁਰਦੀਪ ਸਿੰਘ ਗਿੱਲ, ਪ੍ਰਧਾਨ ਜੋਗਿੰਦਰ ਸਿੰਘ , ਗੁਰਲਵਲੀਨ ਸਿੰਘ ਸੰਘੇੜਾ , ਮਨਪ੍ਰੀਤ ਸਿੰਘ ਸਿੱਧੂ , ਲਵਪ੍ਰੀਤ ਸਿੰਘ ਲੱਭਾ ,ਬਲਵੀਰ ਸਿੰਘ ਸੰਘੇੜਾ , ਨੰਬਰਦਾਰ ਗੁਰਚਰਨ ਸਿੰਘ , ਗੁਰਸੇਵਕ ਸਿੰਘ ਸਿੱਧੂ , ਤਰਸੇਮ ਸਿੰਘ ਗਿੱਲ, ਸਰਬਜੀਤ ਸਿੰਘ ਕਾਕਾ , ਕੈਪਟਨ ਹਰਚਰਨ ਸਿੰਘ , ਸਰਬਜੀਤ ਸਿਘ ਸਰਬਾ , ਗਿਆਨੀ ਇੰਦਰਜੀਤ ਸਿੰਘ , ਅਮਨਦੀਪ ਸਿੰਘ ਦੀਪਾ , ਸ਼ਰਨਜੀਤ ਸਿੰਘ ਚਰਨੀ , ਸਾਬਕਾ ਪੰਚ ਬਲਕਾਰ ਸਿੰਘ ਸੰਘੇੜਾ ਆਦਿ ਹਾਜਰ ਸਨ ।

ਪਿੰਡ ਸੰਗਤਪੁਰਾ (ਢੈਪਈ ) ਦੇ ਵੋਟਰਾਂ ਨੇ ਕੀਤਾ ਗਰੇਵਾਲ ਦਾ ਭਰਵਾਂ ਸਵਾਗਤ

ਸਵੱਦੀ ਕਲਾਂ/ਚੌਕੀਮਾਨ 18 ਅਪ੍ਰ੍ਰੈਲ (ਬਲਜਿੰਦਰ ਸਿੰਘ ਵਿਰਕ,ਨਸੀਬ ਸਿੰਘ ਵਿਰਕ) ਚੋਣ ਪ੍ਰਚਾਰ ਦਾ ਅਖਾੜਾ ਮਗਣ ਦੀ ਦੇਰ ਸੀ ਕਿ ਸਭ ਸਾਰੇ ਸਿਆਂਸੀ ਲੀਡਰਾ ਨੇ ਆਪਣੀ ਚੋਣ ਪ੍ਰਛਾਰ ਮੁਹਿੰਮ ਨੂੰ ਹੁਲਾਰਾ ਦੇਣਾ ਸੁਰੂ ਕਰ ਦਿੱਤਾ ਇਸੇ ਲੜੀ ਤਹਿਤ ਅੱਜ ਹਲਕਾ ਜਗਰਾਉ ਦੇ ਸਰਹੱਦੀ ਨਗਰ ਸੰਗਤਪੁਰਾ ਢੈਪਈ ਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀਦਲ ਬਾਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣ ਿਸਮੁੱਚੀ ਟੀਮ ਚ ਹਾਜਰ ਸ ਸਾਬਕਾ ਵਿਧਾਇਕ ਸ੍ਰੀ ਐਸ਼ ਆਰ ਕਲੇਰ , ਸਾਬਕਾ ਵਿਧਾਇਕ ਸ: ਭਾਗ ਸਿੰਘ ਮੱਲਾ , ਚੇਅਰਮੈਨ ਦੀਦਾਰ ਸਿੰਘ ਮਲਕ, ਹਰਸੁਰਿੰਦਰ ਸਿੰਘ ਗਿੱਲ , ਚੇਅਰਮੈਨ ਚੰਦ ਸਿੰਢ ਡੱਲਾ , ਗੁਰਚਰਨ ਸਿੰਘ ਗਰੇਵਾਲ ਪ੍ਰਭਜੋਤ ਸਿੰਘ ਅਤੇ ਬਲਰਾਜ ਸਿੰਘ ਭੱਠਲ ਸਮੇਤ ਨੇ ਟਰੱਕ ਯੂਨੀਅਨ ਪ੍ਰਧਾਨ ਬਿੰਦਰ ਮਨੀਲਾ ਦੇ ਘਰ ਪਹੁੰਚੇ । ਇਸ ਸਮੇਂ ਸਰਪੰਚ ਬੀਬੀ ਪਲਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਬਿੰਦਰ ਮਨੀਲਾ ਦੀ ਅਗਾਈ ਚ ਇੱਕਤਰ ਹੋਏ ਨਗਰ ਵਾਸੀਆ ਨੇ ਅਕਾਲੀਦਲ ਦੀ ਸਮੁੱਚੀ ਟੀਮ ਦਾ ਸਵਾਗਤ ਕੀਤਾ । ਇਸ ਸਮੇਂ ਅਕਾਲੀਦਲ ਦੇ ਲੋਕ ਸਭਾ ਉਮੀਦਵਾਰ ਗਰੇਵਾਲ ਨੇ ਇੱਕਤਰ ਹੋਏ ਸ਼ਮਰਥਕਾ ਨੂੰ ਕਿਹਾ ਕਿ ਮੈਂ ਰਾਜਨੀਤੀ ਚ ਤਕਰੀਬਨ 40 ਸਾਲ ਤੋਂ ਆਇਆ ਹੋਇਆ ਹਾਂ ਜਿਸ ਵਿੱਚ ਕਾਫੀ ਲੰਮਾ ਸਮਾ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਸਲਾਹਕਾਰ ਵੀ ਰਿਹਾ ਹਾਂ ਇਸੇ ਲਈ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਮੈਨੂੰ ਮੈਦਾਨੀ ਪੱਧਰ ਦੇ ਤੁਹਾਡੀ ਸੇਵਾ ਕਰਨ ਲਈ ਭੇਜਿਆ ਹੈ । ਇਸ ਸਮੇਂ ਉਹਨਾ ਨੇ ਕਿਹਾ ਕਿ ਰਾਜਨੀਤੀ ਸੇਵਾ ਦਾ ਸਾਧਨ ਹੈ ਚੋਣ ਨਹੀ ਇਸ ਲਈ ਆਉਣ ਵਾਲੀ 19 ਮਈ ਨੂੰ ਮੇਰਾ ਸਾਥ ਦੇਕੇ ਮੈਨੂੰ ਸੇਵਾ ਦਾ ਮੌਕਾ ਦਿਉ ਮੈਂ ਤੁਹਾਡੇ ਨਾਲ ਕੀਤੇ ਹਰ ਵਾਅਦੇ ਤੇ ਖਰਾ ਉਤਰਾਂਗਾ । ਇਸ ਸਮੇਂ ਸ੍ਰੀ ਐਸ

ਆਰ ਕਲੇਰ ਸਾਬਕਾ ਵਿਧਾਇਕ ਜਗਰਾਉ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਗਰੇਵਾਲ ਸਾਹਿਬ ਨੂੰ ਆਪਣਾ ਸੇਵਕ ਚੁਣੋ ਜਿੱਥੇ ਐਮ ਪੀ ਆਪਣੇ ਕੋਟੇ ਚੋ 25 ਕਰੋੜ ਲਿਆÀਨਦੇ ਹਨ ਉੱਥੇ ਗਰੇਵਾਲ ਸਾਹਿਬ ਢਾਈ ਹਜਾਰ ਕਰੋੜ ਰੁਪਏ ਲੋਕ ਸਭਾ ਹਲਕਾ ਲੁਧਿਆਣਾ ਲਈ ਲੈਕੇ ਆਉਣਗੇ ਕਿਉ ਕਿ ਇੰਨਾ ਕੋਲ ਸਿਆਸਤ ਦਾ ਇੱਕ ਵੱਡਾ ਤਜਰਬਾ ਹੈ । ਇਸ ਸਮੇਂ ਪ੍ਰਧਾਬ ਬਿੰਦਰ ਮਨੀਲਾ ਅਤੇ ਸਰਪੰਚ ਬੀਬੀ ਪਲਵਿੰਦਰ ਕੌਰ ਨੇ ਆਈ ਸਮੁੱਚੀ ਟੀਮ ਨੂੰ ਵੱਡੀ ਲੀਡ ਨਾਲ ਪਿੰਡ ਚੋਂ ਜਿਤਾਉਣ ਦਾ ਵਾਅਦਾ ਕੀਤਾ । ਇਸ ਸਮੇਂ ਇੰਨਾ ਦੇ ਨਾਲ ਪੰਚ ਗੁਰਜੀਤ ਸਿੰਘ , ਪੰਚ ਰਾਗਾ ਸਿੰਘ, ਪੰਚ ਨਵਜੋਤ ਕੌਰ, ਪੰਚ ਸੰਦੀਪ ਸਿੰਘ , ਪੰਚ ਨਸੀਬ ਕੌਰ , ਪੰਚ ਹਰਪਾਲ ਕੌਰ , ਸਾਬਕਾ ਸਰਪੰਚ ਸੁਰਜੀਤ ਸਿੰਘ , ਸਾਬਕਾ ਪੰਚ ਜਗਜੀਤ ਸਿੰਘ , ਸੁਲਤਾਨ ਸਿੰਘ , ਭਗਵੰਤ ਸਿੰਘ , ਦੀਦਾਰ ਸਿੰਘ , ਰਾਜਿੰਦਰ ਸਿੰਘ , ਗੁਰਦੇਵ ਸਿੰਘ , ਮਨਪ੍ਰੀਤ ਸਿੰਘ , ਸੰਪੂਰਨ ਸਿੰਘ , ਰਾਜਵਿੰਦਰ ਸਿੰਘ , ਜਗਮੇਲ ਸਿੰਘ , ਰਾਜਾ ਸਿੱਧੂ , ਹੈਪੀ ਭੱਠੇ ਵਾਲਾ , ਬੂਟਾ ਸਿੰਘ , ਦਿਆ ਸਿੰਘ ,ਪ੍ਰਧਾਨ ਗੁਰਸ਼ਰਨ ਸਿੰਘ , ਜਗਜੀਤ ਸਿੰਘ ਸਾਬਕਾ ਪੰਚ , ਰਾਜਾ ਸਿੱਧੂ ਤੇਜਿੰਦਰ ਸਿੰਘ ਆਦਿ ਹਾਜਰ ਸਨ ।

ਲੋਕ ਸਭਾ ਲੁਧਿਆਣਾ ਤੋ ਅਕਾਲੀ-ਭਾਜਪਾ ਗਰੇਵਾਲ ਇਤਿਹਾਸਕ ਜਿੱਤ ਹਾਸਲ ਕਰਨਗੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੁਧਿਆਣਾ ਲੋਕਾ ਸਭਾ ਤੋ ਅਕਾਲੀ-ਭਾਜਪਾ ਦੇ ਉਮੀਦਵਾਰ ਮੇਹਸ਼ਇੰਦਰ ਸਿੰਘ ਗਰੇਵਾਲ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਾਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤੇ।ਗਾਲਿਬ ਨੇ ਗਰੇਵਾਲ ਨੂੰ ਟਿਕਟ ਦੇਣ ਦਾ ਪਰਾਟੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ।ਭਾਈ ਸਰਤਾਜ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹਰੇਕ ਵਰਗ ਦੇ ਲੋਕ ਦੁਖੀ ਹਨ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੰੁਚਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।ਸਰਤਾਜ ਗਾਲਿਬ ਨੇ ਕਿਹਾ ਕਿ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੱਡੀ ਲੀਡ ਨਾਲ ਜਿਤਾਉਣਗੇ

ਬੈਂਸ ਭਰਾ ਦੱਸਣ ਕਿ ਉਨਾਂ ਹਲਕੇ ਦੇ ਵਿਕਾਸ ਲਈ ਕੀ ਕੀਤਾ- ਰਵਨੀਤ ਬਿੱਟੂ

ਪੰਜਾਬ ਤਰੱਕੀ ਦੀਆਂ ਲੀਹਾਂ ਤੇ ਕੈਪਟਨ ਕਰਨਗੇ ਹਰ ਵਾਅਦਾ ਪੂਰਾ*

ਲੁਧਿਆਣਾ, 18 ਅਪ੍ਰੈਲ  ( ਮਨਜਿੰਦਰ ਗਿੱਲ )—ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾਉਂਦਿਆਂ ਰਵਨੀਤ ਬਿੱਟੂ ਵੱਲੋਂ ਬੈਂਸਾਂ ਦਾ ਗੜ੍ਹ ਮੰਨੇ ਜਾਂਦੇ ਹਲਕਾ ਆਤਮ ਨਗਰ ਵਿੱਚ ਕਾਂਗਰਸੀ ਆਗੂ ਨਿਰਮਲ ਕੈੜਾ ਅਤੇ ਕੁਲਵੰਤ ਸਿੱਧੂ ਵੱਲੋਂ ਰੱਖੀਆਂ ਮੀਟਿੰਗਾਂ ਦੌਰਾਨ ਵੋਟਰਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨਾਂ ਪਾਰਟੀ ਦੀਆਂ ਨਤਿੀਆਂ ਘਰ ਘਰ ਪਹੁੰਚਾਉਣ ਦੀ ਅਪੀਲ ਕਰਦਿਆਂ ਚੋਣਾਂ ਲਈ ਹਰ ਤਰਾਂ ਦੀਆਂ ਤਿਆਰੀਆਂ ਤੇ ਵਿਚਾਰ ਵਿਮਰਸ਼ ਵੀ ਕੀਤਾ। ਆਪਣੇ ਸੰਬੋਧਨ ਦੌਰਾਨ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਪਿਛਲੇ ਦੋ ਸਾਲਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਪਾਏ ਹੋਏ ਘਾਟਿਆਂ ਨੂੰ ਪੂਰਾ ਕਰ ਲਿਆ ਹੈ ਤੇ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਵੀ ਉਹ ਅਗਲੇ ਤਿੰਨਾ ਸਾਲਾਂ ਦੌਰਾਨ ਜਰੂਰ ਪੂਰਾ ਕਰਨਗੇ। ਬੈਂਸਾਂ ਤੇ ਤਿੱਖਾ ਹਮਲਾ ਕਰਦਿਆ ਉਨਾਂ ਕਿਹਾ ਕਿ ਬੈਂਸ ਭਰਾ ਦੱਸਣ ਕਿ ਉਨਾਂ ਆਪਣੇ ਹਲਕੇ ਦੇ ਵਿਕਾਸ ਲਈ ਕੀ ਕੀਤਾ, ਵੋਟਾਂ ਲੈਣ ਤੋਂ ਬਾਅਦ ਉਹ ਵੋਟਰਾਂ ਦੇ ਕੰਮ ਕਰਨ ਦੀ ਬਜਾਏ ਇੱਧਰ ਉੱਧਰ ਭੱਜਦੇ ਰਹਿੰਦੇ ਹਨ ਜਦਕਿ ਉਨਾ ਨੂੰ ਚਾਹੀਦਾ ਹੈ ਕਿ ਹਲਕੇ ਦੇ ਲੋਕਾਂ ਦਾ ਕੰਮ ਕਰਨ ਤੇ ਉਨਾ ਦੀਆਂ ਪਾਈਆਂ ਵੋਟਾਂ ਦਾ ਮੁੱਲ ਮੋੜਣ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਨਿਰਮਲ ਕੈੜਾ ਅਤੇ ਕੁਲਵੰਤ ਸਿੱਧੂ ਨੇ ਵੀ ਕਿਹਾ ਕਿ ਬੈਂਸਾਂ ਕੋਲ ਵਿਰੋਧੀਆਂ ਨੂੰ ਭੰਡਣ ਤੋਂ ਇਲਾਵਾ ਕਹਿਣ ਲਈ ਕੁੱਝ ਹੋਰ ਹੈ ਵੀ ਨਹੀਂ। ਕਿਉਂਕਿ ਬੈਂਸ ਦੂਜਿਆਂ ਤੇ ਉੱਂਗਲ ਚੁੱਕਣਾ ਜਾਣਦੇ ਹਨ ਪਰ ਉਹ ਪਹਿਲਾਂ ਆਪਣੀ ਪੀਹੜੀ ਹੇਠ ਸੋਟਾ ਫੇਰਨ। ਬੈਂਸਾਂ ਦੇ ਆਪਣੇ ਹਲਕੇ ਦੇ ਵਾਸੀ ਤਾਂ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹੋਏ ਪਏ ਹਨ ਤੇ ਉਹ ਦੂਜਿਆਂ ਮੁੱਦਿਆ ਤੇ ਚਰਚਾ ਬਟੋਰਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ। ਉਨਾ ਕਿਹਾ ਕਿ ਬੈਂਸਾਂ ਦੀ ਨਾ ਤਾਂ ਆਪਣੀ ਕੋਈ ਸਰਕਾਰ ਹੈ ਜਿਹਦੀਆਂ ਪ੍ਰਾਪਤੀਆਂ ਬਾਰੇ ਉਹ ਦੱਸ ਸਕਣ ਤੇ ਨਾ ਹੀ ਇਲਾਕੇ ਲਈ ਆਪਣੀਆਂ ਹੀ ਕੋਈ ਉੱਪਲਬਧੀਆਂ ਹਨ, ਜਿਨਾਂ ਬਾਰੇ ਉਹ ਗੱਲ ਕਰ ਸਕਣ। ਕਿਉਂਕਿ ਉਨਾਂ ਹਲਕੇ ਦੇ ਵਿਕਾਸ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ, ਉਹ ਤਾਂ ਕੋਈ ਨਾ ਕੋਈ ਮੁੱਦਾ ਬਣਾਕੇ ਬੱਸ ਲਾਈਵ ਹੋਣਾ ਜਾਣਦੇ ਹਨ। ਪਰੰਤੂ ਲਾਈਵ ਹੋਣ ਨਾਲ ਸ਼ੋਹਰਤ ਤਾਂ ਮਿਲ ਜਾਂਦੀ ਆ, ਪਰੰਤੂ ਲੋਕਾਂ ਦਾ ਕੋਈ ਭਲਾ ਨੀ ਹੋ ਸਕਦਾ। ਉਨਾਂ ਕਿਹਾ ਕਿ ਬਿੱਟੂ ਦਾ ਹਲਕੇ ਦਾ ਲੋਕਾਂ ਨਾਲ ਆਪਣਾ ਪਰਿਵਾਰਿਕ ਰਿਸ਼ਤਾ ਹੈ ਤੇ ਹਲਕੇ ਦੇ ਲੋਕ ਵੀ ਉਨਾਂ ਦਾ ਸਤਿਕਾਰ ਕਰਦੇ ਹਨ। ਜਿਸ ਦੇ ਚਲਦਿਆਂ ਉਨਾਂ ਦੀ ਜਿੱਤ ਪੱਕੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਕੜਵਲ, ਕੁਲਵੰਤ ਸਿੰਘ ਸਿੱਧੂ, ਨਿਰਮਲ ਕੈੜਾ, ਕੇ.ਕੇ.ਬਾਵਾ, ਦਲਜੀਤ ਸਿੰਘ ਭੋਲਾ ਗਰੇਵਾਲ, ਐਸ.ਪੀ ਸਾਗਰ, ਸੋਹਣ ਸਿੰਘ ਗੋਗਾ, ਯੁਵਰਾਜ ਸਿੰਘ ਸਿੱਧੂ, ਨੀਰੂ ਸ਼ਰਮਾ, ਕੌਸਲਰ ਪਰਮਿੰਦਰ ਲਾਪਰਾਂ, ਰਜਿੰਦਰ ਸਿੰਘ ਬਾਜਵਾ, ਪਰਮਿੰਦਰ ਸੋਮਾ, ਹਰਮੀਤ ਸਿੰਘ ਭੋਲਾ, ਵਿਜੈ ਮਾਰਕੰਡਾ ਆਦਿ ਹਾਜਿਰ ਸਨ।