You are here

ਲੁਧਿਆਣਾ

ਲੋਕ ਸੇਵਾ ਸੁਸਾਇਟੀ ਨੇ ਕਰਵਾਇਆ 20 ਕੰਨਿਆਦਾਨ ਮਹਾਂਯੱਗ

ਜਗਰਾਓਂ- ਅਪ੍ਰੈਲ( ਮਨਜਿੰਦਰ ਗਿੱਲ)—ਸਮਾਜ ਸੇਵੀ ਸੰਸਥਾ ਲੋਕ ਲੋਕ ਸੇਵਾ ਸੁਸਾਇਟੀ ਵੱਲੋਂ 20ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ  ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮਾਤਰੀ ਸੇਵਾ ਸੰਘ ਹਾਲ ਵਿਖੇ ਸੰਤ ਮਹਾਂਪੁਰਸ਼ਾਂ ਤੇ ਦਾਨੀ ਸੱਜਣਾਂ ਦੇ ਭਰਪੂਰ ਸਹਿਯੋਗ ਸਦਕਾ ਕਰਵਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਜ ਗਰਗ, ਸੈਕਟਰੀ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀਆਰਓ ਕੁਲਭੂਸ਼ਨ ਗੁਪਤਾ, ਪ੍ਰੋਜੈਕਟ ਚੇਅਰਮੈਨ ਵਿਨੋਦ ਬਾਂਸਲ ਤੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿਚ 20ਵੇਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ 'ਚ 6 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਪੂਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਰਵਾਏ ਗਏ। ਸਮਾਗਮ 'ਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸਆਰ ਕਲੇਰ, ਮੇਜਰ ਸਿੰਘ ਭੈਣੀ ਪ੍ਰਦੇਸ ਜਨਰਲ ਸਕੱਤਰ ਕਾਂਗਰਸ, ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕਮਲਜੀਤ ਸਿੰਘ ਮੱਲ੍ਹਾ,  ਕਮਿੱਕਰ ਸਿੰਘ ਜੰਡੀ ਯੂਐੱਸਏ, ਗੁਰਮੇਲ ਸਿੰਘ ਆੜ੍ਹਤੀਆ ਝੋਰੜਾਂ ਤੇ ਬੂਟਾ ਸਿੰਘ ਹਾਂਸ, ਸਨਮਤੀ ਮਾਤਰੀ ਸੰਘ ਦੀ ਪ੍ਰਧਾਨ ਕਾਂਤਾ ਰਾਣੀ ਸਿੰਗਲਾ, ਵਿਕਰਮਜੀਤ ਢੰਡ ਪਟਵਾਰੀ, ਐੱਨ ਆਰ ਆਈ ਸੁਰਜੀਤ ਸਿੰਘ ਯੂ ਕੇ ਆਦਿ ਇਲਾਕੇ ਦੀ ਸਨਮਾਨਯੋਗ ਸ਼ਖ਼ਸੀਅਤਾਂ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਜਿੱਥੇ ਸੁਸਾਇਟੀ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਉੱਥੇ ਨਵ ਵਿਆਹੇ ਜੋੜਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਅਨੰਦ ਕਾਰਜਾਂ ਦੀ ਅਹਿਮ ਰਸਮ ਨੂੰ ਭਾਈ ਹਰਮੀਤ ਸਿੰਘ ਨੇ ਅਦਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਸੁਸਾਇਟੀ ਵੱਲੋਂ ਹਰੇਕ ਲੜਕੀ ਨੂੰ ਦਾਨ ਦੇ ਰੂਪ ਵਿਚ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਨ, ਜਿਊਲਰੀ ਸੈੱਟ, ਮੇਕ-ਅਪ ਕਿੱਟ, ਬਾਲਟੀ, ਟੱਬ, ਵਾਟਰ ਕੂਲਰ, ਦੀਵਾਰ ਘੜੀ, ਲੜਕੇ ਤੇ ਲੜਕੀ ਲਈ ਵੱਖਰੀ ਵੱਖਰੀ ਘੜੀ ਅਤੇ ਇਕ ਪੈਡਸਟਲ ਫੇਨ ਵੀ ਦਿੱਤਾ ਗਿਆ ਤਾਂ ਕਿ ਉਨ੍ਹਾਂ ਦੀ ਗ੍ਰਹਿਸਤੀ ਠੀਕ ਠਾਕ ਚੱਲ ਸਕੇ। ਸਮਾਗਮ ਵਿਚ ਮੰਚ ਸੰਚਾਲਨ \ਪ੍ਰਵੀਨ ਜੈਨ ਨੇ ਕਰਦਿਆਂ ਸੁਸਾਇਟੀ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ। ਸਮਾਗਮ ਵਿਚ ਸਰਜੀਵਨ ਗੁਪਤਾ, ਡਾ. ਭਾਰਤ ਭੂਸ਼ਨ ਬਾਂਸਲ, ਦਰਸ਼ਨ ਜੁਨੇਜਾ, ਡੀ ਕੇ ਸ਼ਰਮਾ, ਡਾ. ਗੁਰਦਰਸ਼ਨ ਮਿੱਤਲ, ਡਾ. ਗੁਰਸੇਵਕ ਸਿੰਘ, ਇਕਬਾਲ ਸਿੰਘ ਕਟਾਰੀਆ, ਜਸਵੰਤ ਸਿੰਘ, ਜਤਿੰਦਰ ਮਲਹੋਤਰਾ, ਜਤਿੰਦਰ ਸਿੰਘ ਓਬਰਾਏ, ਮਦਨ ਲਾਲ ਅਰੋੜਾ, ਮਦਨ ਲਾਲ ਬੈਂਬੀ, ਕਪਿਲ ਸ਼ਰਮਾ, ਮੁਕੇਸ਼ ਗੁਪਤਾ, ਨੀਰਜ ਮਿੱਤਲ, ਪ੍ਰਮੋਦ ਸਿੰਗਲਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਮਿੱਤਲ, ਰਾਜਿੰਦਰ ਗੋਇਲ, ਰਾਕੇਸ਼ ਸਿੰਗਲਾ, ਰਵਿੰਦਰ ਸਿੰਘ ਵਰਮਾ, ਰੀਤੂ ਰਾਜ, ਮਨੋਹਰ ਸਿੰਘ ਟੱਕਰ, ਸੰਦੀਪ ਮਿੱਤਲ, ਸੰਜੇ ਬਾਂਸਲ, ਸੰਜੀਵ ਚੋਪੜਾ, ਸੁਖਦੇਵ ਗਰਗ, ਰਿਸ਼ੀ ਸਿੰਗਲਾ, ਨਰੇਸ਼ ਸ਼ਰਮਾ, ਡਾ. ਵਿਵੇਕ ਗੋਇਲ, ਯੋਗਰਾਜ ਗੋਇਲ, ਵਿਕਾਸ ਕਪੂਰ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਇਸ ਮੌਕੇ ਰਣਜੀਤ ਸਿੰਘ ਡੱਲਾ, ਜਰਨੈਲ ਸਿੰਘ ਜੋਧਾਂ, ਜਗਰੂਪ ਸਿੰਘ ਕਿੱਲੀ ਚਾਹਲਾਂ, ਇੰਦਰਪਾਲ ਸਿੰਘ ਸ਼ੇਰਪੁਰੀਆਂ, ਰਾਮ ਸਿੰਘ, ਗੁਰਜੀਤ ਸਿੰਘ ਕੈਲਪੁਰ, ਜੱਗਾ ਸਿੰਘ ਜਗਰਾਓਂ, ਪਰਮਜੀਤ ਸਿੰਘ ਲੁਧਿਆਣਾ, ਇੰਦਰਜੀਤ ਸਿੰਘ ਮਲਕ, ਗੁਰਿੰਦਰ ਸਿੰਘ, ਦਲੇਰ ਸਿੰਘ ਲੁਧਿਆਣਾ, ਅਮਰਜੀਤ ਸਿੰਘ  ਵੀ ਹਾਜ਼ਰ ਸਨ।

ਵੋਟਰਾਂ ਲਈ ਜਾਗਰੂਕ ਕੈਂਪ

ਜਗਰਾਓਂ-(ਅਕਸ ਸਹਿਜਪਾਲ)-ਜਗਰਾਓਂ ਬੱਸ ਸਟੈਂਡ ਅੰਦਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਇਆ ਗਿਆ।ਇਹ ਕੈਂਪ ਐਸ ਡੀ ਐਮ ਜਗਰਾਓਂ ਸ ਬਲਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਲਾਇਆ ਗਿਆ।ਜਿਸ ਵਿਚ ਵੋਟਰ ਨੂੰ ਵੋਟਈਗ ਮਸ਼ੀਨਾਂ ਦੀ ਵਰਤੋਂ ਵਾਰੇ ਜਾਣ ਕਾਰੀ ਦਿਤੀ ਗਈ।ਸੁਪਰਵਾਈਜ਼ਰ ਸ ਕੁਲਵੰਤ ਸਿੰਘ ਡਾਗੋ ਦੀ ਅਗਵਾਈ ਅੰਦਰ ਮਾਸਟਰ ਟਰੇਨਰ ਹਰਪ੍ਰੀਤ ਸਿੰਘ,ਸਹਿ ਯੋਗੀ ਕਰਮਚਾਰੀ ਰਜੇਸ਼ ਕੁਮਾਰ ਪੰਚਾਇਤ ਸੈਕਟਰੀ,ਹਿੰਮਤ ਸ਼ਰਮਾ ਪੰਚਾਇਤ ਸੈਕਟਰੀ ਅਤੇ ਪਰਮਿੰਦਰ ਕੌਰ ਆਂਗਣਵਾੜੀ ਵਰਕਰ ਵਲੋਂ ਵੋਟਰ ਦੀ ਵੱਡੀ ਗਿਣਤੀ ਨੂੰ ਵੋਟਾ ਪੌਣ ਸਮੇ ਧਿਆਨ ਯੋਗ ਗੱਲਾਂ ਵਾਰੇ ਜਾਣਕਾਰੀ ਦਿਤੀ।ਇਸ ਕੈਂਪ ਤੋਂ ਲੋਕ ਨੇ ਵੱਡੀ ਗਿਣਤੀ ਵਿਚ ਫਾਇਦਾ ਲਿਆ।

ਸ਼ੇਰਪੁਰ ਚੌਂਕ ਜੀ ਟੀ ਰੋਡ ਜਗਰਾਓਂ ਵਿਖੇ ਦਿਨ ਦਿਹਾੜੇ ਲੁੱਟ

ਜਗਰਾਓਂ-(ਅਕਸ ਸਹਿਜਪਾਲ)- ਦਿਨ ਦਿਹਾੜੇ ਕਰੀਬ 2 ਵਜੇ ਜੀ ਟੀ ਰੋਡ ਜਗਰਾਓਂ ਸ਼ੇਰਪੁਰ ਚੋਕ (ਜੋ ਕੇ ਬਹੁਤ ਹੀ ਭੀੜ ਵਾਲਾ ਏਰੀਆ ਹੈ ) ਵਿਖੇ 2 ਮੋਟਰਸਾਈਕਲ ਸਵਾਰ 6 ਵਿਅਕਤੀਆਂ ਜਿਨ੍ਹਾਂ ਵਿਚ ਤਿੰਨ ਨਕਾਬ ਪੋਸ ਸਨ ਨੇ ਇਕ ਮੋਟਰਸਾਈਕਲ ਸਵਾਰ ਜਿਸ ਦਾ ਨਾਂ ਚਰਨਜੀਤ ਸਿੰਘ ਹੈ ਨੂੰ ਰੋਕ ਕੇ ਉਸ ਤੋਂ 1300 ਰੁਪਏ ਨਗਤ ਆਏ 2 ਮੋਬਾਈਲ ਫੋਨ ਖੋ ਲਏ ਏਟ ਫਰਾਰ ਹੋ ਗਏ। ਜਿਸ ਦੀ ਚਰਨਜੀਤ ਸਿੰਘ ਵਲੋਂ ਪੁਲਿਸ ਚੌਂਕੀ ਪਸੂ ਮੰਡੀ ਨੂੰ ਰਿਪੋਟ ਲਿਖ ਵਾ ਦਿਤੀ ਗਈ ਹੈ ਏਟ ਏ ਐਸ ਆਈ ਗੁਰਦੀਪ ਸਿੰਘ ਵਲੋਂ ਪੀੜਤ ਨੂੰ ਭਰੋਸਾ ਦੁਵਾਈਆਂ ਗਿਆ ਕਿ ਦੋਸ਼ੀਆ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇ ਗਾ। ਦਿਨ ਦਿਹਾੜੇ ਇਸ ਤਰਾਂ  ਦੀਆਂ ਘਟਨਾਵਾਂ ਲੋਕ ਵਿਚ ਸਾਹਿਮ ਦਾ ਮਹੌਲ ਬਣਾ ਰਹੀਆਂ ਹਨ।

ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ:ਸਰਪੰਚ ਸਿਕੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਸੀ ਸਮੂਹ ਕਾਂਗਰਸ ਵਰਕਰ ਅਤੇ ਅਹੁਦੇਦਾਰ,ਆਲ ਇੰਡੀਆਂ ਕਾਂਗਰਸ ਵਰਕਰ ਪ੍ਰਧਾਨ ਰਾਹੁਲ ਗਾਂਧੀ ,ਸ੍ਰੀ ਮਤੀ ਸੌਨੀਆਂ ਗਾਂਧੀ,ਸੁਨੀਲ ਜਾਖੜ ਸਮੇਤ ਸਮੁੱਚੀ ਕਾਂਗਰਸ ਲੀਡਰਸਿੱਪ ਦੇ ਅਤੀ ਧੰਨਵਾਦੀ ਹਾਂ,ਜਿੰਨਾਂ ਨੇ ਬਹੁਤ ਦੂਰ ਅੰਦੇਸ਼ੀ ਤੋ ਕੰਮ ਲੈਦਿਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲੁਧਿਆਣਾ ਤੋਂ ਪਹਿਲਾ ਰਹੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਦੀ ਟਿਕਟ ਦੇ ਨਿਵਾਜਿਆਂ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਪਾਰਟੀ ਉਮੀਦਵਾਰ ਬਿੱਟੂ ਨੇ ਵਧਾਈ ਦਿੰਦਿਆਂ ਕਿਹਾ ਕਿ ਬਿੱਟੂ ਨੂੰ ਟਿਕਣ ਮਿਲਣ ਤੇ ਪਾਰਟੀ ਵਰਕਰਾਂ ਦੇ ਹੌਸਲੇ ਬਲੁੰਦ ਹੋਏ ਹਨ ਤੇ ਲੁਧਿਆਣਾ ਦੇ ਵੋਟਰ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਕੇ ਬਿੱਟੂ ਨੂੰ ਪਹਿਲਾ ਨਾਲੋਂ ਵੱਡੀ ਲੀਡ ਨਾਲ ਜਿਤਾਉਣਗੇ ।ਸਰਪੰਚ ਗਾਲਿਬ ਨੇ ਕਿਹਾ ਕਿ ਸਾਬਕਾ ਮੌਦ ਸਰਕਾਰ ਨੇ ਨੋਟਬੰਦੀ ਤੇ ਜੀ.ਐਸ.ਟੀ.ਲਾਕੇ ਗਰੀਬ ਵਰਗ ਨੂੰ ਕੰਗਾਲੀ ਦੇ ਕੰਡੇ 'ਤੇ ਲਿਆ ਖੜ੍ਹਾ ਕੀਤਾ ਹੈ ਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਭਾਜਪਾ ਤੇ ਅਕਾਲੀ ਦਲ ਦੀ ਡੁੱਬ ਰਹੀ ਬੇੜੀ ਵਿੱਚ ਵੱਟੇ ਪਾਉਣਗੇ।ਮੋਦੀ ਸਰਕਾਰ ਇਕ ਵੀ ਵਾਅਦਾ ਪੂਰਾ ਨਾ ਸਕਣ ਕਾਰਨ ਜਨਤਾ ਦੀ ਕਚਿਹਰੀ 'ਚ ਬੁਰੀ ਤਰ੍ਹਾਂ ਫੇਲ ਸਾਬਤਿ ਹੋ ਚੁੱਕੀ ਹੈ।ਉਥੇ ਕਿਸਾਨਾਂ ਸਮੇਤ ਦਲਿਤ ਵਰਗ ਨੂੰ ਕਰਜਾ-ਮੁਆਫੀ 'ਚ ਰਾਹਤ ਪ੍ਰਦਾਨ ਕਰਨਾ ਕਾਂਗਰਸ ਸਰਕਾਰ ਦੀ ਸਭ ਤੋਂ ਵੱਡੀ ਉਪਲਵਧੀ ਹੈ।ਸਰਪੰਚ ਗਾਲਿਬ ਨੇ ਦੋਸ਼ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਹਾਂ ਲਿਆਉਣ ਤੇ ਆਪਣੇ ਬੱਚਿਆ ਦਾ ਭਵਿੱਖ ਬਚਾਉਣ ਲਈ ਸਮੂਹ ਦੇਸ ਵਾਸੀਆਂ ਨੂੰ ਇੱਕਜੁਟ ਹੋਕੇ ਕਾਂਗਰਸ ਨੂੰ ਜਿਤਾਉਣਾ ਚਾਹੀਦਾ ਹੈ।ਸਰਪੰਚ ਗਾਲਿਬ ਨੇ ਦਾਆਵਾ ਕਰਦਿਆ ਕਿਹਾ ਕਿ ਪਾਰਟੀ ਉਮੀਦਵਾਰ ਬਿੱਟੂ ਅੱਗੇ ਕਿਸੇ ਵੀ ਪਾਰਟੀ ਨਾਲ ਕੋਈ ਵੀ ਉਮੀਦਵਾਰ ਇਕ ਨਹੀਂ ਸਕੇਗਾ ਤੇ ਬਿੱਟੂ ਵੱਡੀ ਲੀਡ ਨਾਲ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ।

ਸ ਹਰਦਿਆਲ ਸਿੰਘ ਲਿੱਟ (ਦਿਆਲਾ)ਦੇ ਜਤਨਾਂ ਸਦਕਾ ਪਿੰਡ ਸਹੌਲ਼ੀ ਵਿਖੇ 20 ਦਿਨਾਂ ਦਾ ਪ੍ਰਇਮਰੀ ਸਕੂਲ ਦੇ ਬੱਚਿਆਂ ਨੂੰ ਵਿਰਸੇ ਅਤੇ ਕਲਚਰ ਸਬੰਧੀ ਜਾਗਰੂਕ ਕੈਂਪ ਲਾਇਆ ਗਿਆ

ਸੁਧਾਰ-(ਇਕਬਾਲ ਸਿੰਘ ਦੇਹਰਕਾ-ਮਨਜਿੰਦਰ ਗਿੱਲ) 20 ਦਿਨਾਂ ਦੇ ਕੈਪ ਦੁਰਾਨ ਬੱਚਿਆ ਨੂੰ ਭੰਗੜਾ, ਗਿੱਧਾ,ਗੀਤ ਅਤੇ ਹੋਰ ਬਹੁਤ ਸਾਰੀਆਂ ਕਲਾਵਾਂ ਦੀ ਟਰੇਨਿਗ ਦਿਤੀ ਗਈ।ਕੈਂਪ ਦੇ ਆਖਰੀ ਦਿਨ ਇਕ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ।ਜਿਸ ਪ੍ਰੋਗਰਾਮ ਦੁਰਾਨ ਸਾਲ ਵਿਚ ਸਕੂਲ ਵਿਚ ਮੱਲਾਂ ਮਾਰਨ ਵਾਲੇ ਬਚਿਆ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਵੱਡੇ ਤੌਰ ਤੇ ਮਾਲੀ ਮਦਦ ਦੇਣ ਵਾਲੇ ਡਾ ਹਰਦਿਆਲ ਸਿੰਘ ਬਰਾੜ ਦੇ ਬੇਟੇ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਸ ਸਮੇ ਪ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਓਹਨਾ ਨੇ ਆਪਣੇ ਸੰਬੋਧਨ ਵਿਚ ਇਲਾਕਾ ਵਸਿਆ ਨੂੰ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੇ ਜਤਨ ਕਰਨਵਾਲੀ ਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਜੋ ਕੇ ਸਮੇ ਦੀ ਮੁੱਖ ਲੋੜ ਹੈ ਦਸਿਆ।ਉਸ ਸਮੇ ਹਰਦਿਆਲ ਸਿੰਘ ਲਿੱਟ ਵਲੋਂ ਆਏ ਮਹਿੰਣਾ ਦਾ ਸੁਆਗਤ ਕੀਤਾ ਗਿਆ। ਸ ਅਮਨਜੀਤ ਸਿੰਘ ਖਹਿਰਾ, ਸ ਸੰਤੋਖ ਸਿੰਘ,ਸ ਬਰਾੜ ਵਲੋਂ ਵੀ ਆਪਣੇ ਵਿਚਾਰ ਸਾਜੇ ਕੀਤੇ ਗਏ।ਬਚਿਆ ਵਲੋਂ ਸਮਾਜਿਕ ਕ੍ਰਿਤੀਆਂ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਵਾਰੇ ਬਹੁਤ ਸਾਰੀਆਂ ਕੋਰੋਗ੍ਰਾਫੀ ਪੇਸ਼ ਕੀਤੀਆਂ ਗਈਆਂ।ਜਿਨ੍ਹਾਂ ਦੀ ਬਹੁਤ ਹੀ ਸਰਨਾ ਹੋਈ।ਹਿੰਸਾ ਲੈਣ ਵਾਲੇ ਬੱਚਿਆਂ ਅਤੇ ਪਤਵੰਤਿਆਂ ਦਾ ਮਾਣ ਸਨ ਮਾਣ ਵੀ ਕੀਤਾ ਗਿਆ।ਸਟੇਜ ਦੀ ਸੇਵਾ ਮੁੱਖ ਅਧਿਆਪਕ ਸ ਗੁਰਪ੍ਰੀਤ ਸਿੰਘ ਵਲੋਂ ਵੇਖੁਵੀ ਨਿਵਾਈ ਗਈ।

ਤੁਸੀਂ ਇਸ ਸਾਰੇ ਪ੍ਰੋਗਰਾਮ ਨੂੰ ਸਾਡੇ youtube channal ਤੇ ਦੇਖ ਸਕਦੇ ਹੋ ਜਿਸ ਦਾ link Jan Shakti News punjab ਹੈ

ਸਰਕਾਰੀ ਮਿਡਲ ਸਕੂਲ ਗੁਰੂਸਰ ਕਾਉਂਕੇ 'ਚ ਸੱਤਵੀ ਕਲਾਸ ਵਿੱਚੌ ਲੜਕੀ ਸੁੱਖਮਨ ਕੌਰ ਪਹਿਲੇ ਸਥਾਨ ਤੇ ਆਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਗੁਰੂਸਰ ਕਾਉਂਕੇ ਦੇ ਸਰਕਾਰੀ ਮਿਡਲ ਸਕੂਲ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮੇ ਬੱਚਿਆਂ ਨੇ ਰੰਗਾ=ਰੰਗ ਪੋ੍ਰਗਾਰਮ ਪੇਸ਼ ਕੀਤਾ ਗਿਆ।ਇਸ ਦੌਰਾਨ ਬੱਚਿਆਂ ਵਲੋ ਗੀਤ,ਕੋਰੀੳਗਾ੍ਰਫੀ,ਨਾਟਕ,ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ।ਇਸ ਮਿਡਲ ਸਕੂਲ ਦੇ ਸੱਤਵੀ ਕਲਾਸ ਨਤੀਜੇ ਵਿੱਚੌ ਲੜਕੀ ਸੁੱਖਮਨ ਕੌਰ ਨੇ 92% ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਹੈ ਸਮਾਗਮ 'ਚ ਸਾਲਾਨਾ ਕਾਰਗੁਜ਼ਾਰੀ 'ਚ ਵਧੀਆ ਰਹਿਣ ਵਾਲੇ ਵਿਿਦਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਇਸ ਸਮੇ ਪ੍ਰਿਸੀਪਲ ਮੈਡਮ ਜਸਵਿੰਦਰ ਕੌਰ, ਜਸਵਿੰਦਰ ਕੌਰ, ਮਾਸਟਰ ਜਰੈਨਲ ਸਿੰਘ,ਮਾਸਟਰ ਮਨਜੀਤ ਸਿੰਘ,ਅਮ੍ਰਿਤ ਸਿੰਘ ਅਤੇ ਸਮੂਹ ਪੰਚਾਇਤ ਹਾਜ਼ਰ ਸਨ।

ਬਾਰ ਐਸੋਸੀਏਸ਼ਨ ਚੋਣਾਂ ਵਿਚ ਪ੍ਰਧਾਨਗੀ ਦਾ ਤਾਜ ਐਡਵੋਕੇਟ ਗੁਰਤੇਜ ਸਿੰਘ ਗਿੱਲ ਦੇ ਸਿਰ ਸਜਿਆ

ਉਪ ਪ੍ਰਧਾਨ ਰਜਿੰਦਰ ਸਿੰਘ ਸੰਧੂ ਤੇ ਸੈਕਟਰੀ ਅਜੂ ਟੰਡਨ ਚੁਣੇ ਗਏ

 

ਜਗਰਾਂਉ-ਅਪ੍ਰੈਲ, ( ਮਨਜਿੰਦਰ ਗਿੱਲ )—ਬਾਰ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਸੈਕਟਰੀ ਦੀ ਚੋਣ ਅੱਜ ਹੋਈ। ਜਿਸ ਵਿਚ ਕੁੱਲ 128 ਵਕੀਲਾਂ ਨੇ ਭਾਗ ਲਿਆ। ਇਸ ਚੋਣ ਵਿਚ ਪ੍ਰਧਾਨਗੀ ਦਾ ਤਾਜ ਐਡਵੋਕੇਟ ਗੁਰਤੇਜ ਸਿੰਘ ਗਿੱਲ ਦੇ ਸਿਰ ਸਜਿਆ ਅਤੇ ਉਪ ਪ੍ਰਧਾਨ ਰਜਿੰਦਰ ਸਿੰਘ ਸੰਧੂ ਤੇ ਸੈਕਟਰੀ ਅਜੂ ਟੰਡਨ ਚੁਣੇ ਗਏ। ਪ੍ਰਧਾਨਗੀ ਲਈ ਉਮੀਦਵਾਰ ਗੁਰਤੇਜ ਸਿੰਘ ਗਿੱਲ ਨੇ ਆਪਣੇ ਵਿਰੋਧੀ ਉਮੀਦਵਾਰ ਅਸ਼ਵਨੀ ਅਤਰੇ ਨੂੰ 27 ਵੋਟਾਂ ਦੇ ਭਾਰੀ ਅੰਤਰ ਨਾਲ ਹਰਾਇਆ। ਗੁਰਤੇਜ ਗਿੱਲ ਨੂੰ 128 ਵਿਚੋਂ 76 ਵੋਟ, ਅਸ਼ਵਨੀ ਅਤਰੇ ਨੂੰ 49 ਵੋਟ ਅਤੇ 3 ਵੋਟ ਰੱਦ ਕਰ ਦਿਤੇ ਗਏ। ਉਪ ਪ੍ਰਧਾਨ ਲਈ ਮੁਕਾਬਲਾ ਰਜਿੰਦਰ ਸਿੰਘ ਸੰਧੂ ਅਤੇ ਵਿਕਰਮ ਬੇਰੀ ਵਿਚ ਹੋਇਆ। ਜਿਸ ਵਿਚ ਰਜਿੰਦਰ ਸੰਧੂ ਨੂੰ 69 ਵੋਟ ਅਤੇ ਵਿਕਰਮ ਬੇਰੀ ਨੂੰ 57 ਵੋਟ ਮਿਲੇ ਇਨ੍ਹਾਂ ਦੇ 2 ਵੋਟ ਰੱਦ ਕਰ ਦਿਤੇ ਗਏ। ਇਸੇ ਤਰ੍ਹਾਂ ਸੈਕਟਰੀ ਦੇ ਅਹੁਦੇ ਲਈ ਅਜੂ ਟੰਡਨ ਅਤੇ ਵਿਵੇਕ ਭਾਰਦਵਾਜ ਵਿਚ ਮੁਕਾਬਲਾ ਹੋਇਆ। ਜਿਸ ਵਿਚ ਅਜੂ ਟੰਡਨ ਨੂੰ 64 ਅਤੇ ਵਿਵੇਕ ਭਾਰਦਵਾਜ ਨੂੰ 61 ਵੋਟ ਮਿਲੇ ਜਦੋਂ ਕਿ ਤਿੰਨ ਵੋਟ ਰੱਦ ਹੋ ਗਏ। ਇਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਐਗਜੇਕਿਟਵ ਮੈਂਬਰ ਲਈ ਖੜੇ ਦੋ ਉਮੀਦਵਾਰ ਅਸ਼ੀਸ਼ ਗੁਪਤਾ ਅਤੇ ਮੂਨ ਝਾਂਜੀ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿਤੇ ਗਏ ਸਨ। ਚੋਣਾਂ ਵਿਚ ਜੋਗਿੰਦਰ ਸਿੰਹ ਵਿਰਕ ਨੇ ਆਰ. ਏ. ਅਤੇ ਨਵੀਨ ਗੁਪਤਾ, ਵਰਿੰਦਰ ਕੈਰ ਸੰਧੂ ਤੇ ਮੁਖਤਿਆਰ ਸਿੰਘ ਗਰਚਾ ਨੇ ਏ. ਆਰ. ਓ ਦੀ ਭੂਮਿਕਾ ਨਿਭਾਈ। ਬਾਰ ਐਸੋਸਿਏਸ਼ਨ ਦੀ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਗਪਰਤੇਜ ਸਿੰਘ ਗਿੱਲ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਤਾ ਕਿ ਉਹ ਬਿਨ੍ਹਾਂ ਕਿਸੇ ਪੱਖ ਪਾਤ ਤੋਂ ਬਾਰ ਦੀ ਭਲਾਈ ਲਈ ਕੰਮ ਕਰਨਗੇ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸੀਨੀਅਰ ਵਕੀਲ ਵਿਜੇ ਕੁਮਾਰ ਬਾਂਸਲ, ਰਘੁਵੀਰ ਸਿੰਘ ਤੂਰ, ਸੰਦੀਪ ਗੁਪਤਾ, ਸੁਭਾਸ਼ ਮਹੰਤ, ਅਮਰਜੀਤ ਸਿੰਘ ਲਾਂਬਾ, ਪਰਮ ਗਰੇਵਾਲ, ਵੀਰਪਾਲ ਕੌਰ, ਮਨਪ੍ਰੀਤ ਕੌਰ, ਮਨਜਿੰਦਰ ਕੌਰ ਸਮੇਤ ਬਾਰ ਐਸੋਸਿਏਸ਼ਨ ਦੋ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿਤੀ।

ਦੇ ਗੱਫੇ ਲੈਣ ਵਾਲੇ ਪਿੰਡਾ ਨੂੰ ਕਾਂਗਰਸ ਰਾਜ ਚ ਨਸੀਬ ਹੋਈਆ ਚੁੱਟਕੀ ਭਰ ਗ੍ਰਾਂਟਾਂ

*ਇੱਕੋਦਮ ਹੋਈ ਪਿੰਡਾਂ ਚ  ਬਿੱਟੂ ਦੀ ਆਮਦ ਨੇ ਛੇੜੀ ਵੋਟਰਾਂ ਚ ਨਵੀਂ ਚਰਚਾ* 
* ਇਆਲੀ ਅੱਜ ਵੀ ਵਿਚਰ ਰਿਹਾ ਹੈ  ਹਲਕੇ ਦਾਖਾ ਦੇ ਵੋਟਰ ਚ *

ਚੌਕੀਮਾਨ  (ਨਸੀਬ ਸਿੰਘ ਵਿਰਕ)  ਲੋਕ ਸਭਾ ਹਲਕਾ ਲੁਧਿਆਣੇ ਦੀ ਧਰਤੀ ਦਾ ਨਾਮੀ ਹਲਕਾ, ਹਲਕਾ ਦਾਖਾ  ਜਿੱਥੇ ਪਿੱਛਲੇ ਸਾਲਾਂ ਦੌਰਾਨ ਹਲਕੇ ਦਾਖਾ ਦੇ ਸਾਬਕਾ ਵਿਧਾਇਕ  ਸ: ਮਨਪ੍ਰੀਤ ਸਿੰਘ ਇਆਲੀ  ਨੇ ਆਪਣੇ ਕਾਰਜ ਕਾਲ ਦੌਰਾਨ ਐਨੀਆ ਵੱਡੀਆ ਗ੍ਰਾਟਾਂ  ਦੇ ਗੱਫੇ ਪਿੰਡਾ ਦੀਆ ਪੰਚਾਇਤਾ ਨੂੰ ਦਿੱਤੇ ਕਿ  ਵੋਟਰ ਸ: ਮਨਪ੍ਰੀਤ ਸਿੰਘ ਇਆਂਲੀ ਨੂੰ ਗ੍ਰਾਟਾ ਦੇ ਜਾਦੂਗਰ ਦੇ ਨਾਲ ਨਾਲ ਵਿਕਾਸ ਪੁਰਸ਼ ਦੇ ਨਾਮ ਨਾਲ ਵੀ ਜਾਨਣ ਲੱਗੇ  ,ਇਆਲੀ ਦੀਆਂ ਦਿੱਤੀਆਂ ਗ੍ਰਾਂਟਾ ਨਾਲ ਇਆਲੀ ਵੱਲੋਂ ਚਲਾਏ ਵਿਕਾਸ ਕਾਰਜਾ ਦੀ ਕਰੰਡੀ ਨਿਰਵਿਘਨ ਖੜਕਦੀ ਰਹਿੰਦੀ ਸੀ ਤਦ ਹੀ ਹਲਕਾ ਦਾਖਾ ਇੱਕ ਵੇਖਣਯੋਗ  ਇਲਾਕਾ ਅਖਵਾਉਣ ਲੱਗਾ ਸੀ  ।  ਪਰ ਕਾਂਗਰਸ ਸਰਕਾਰ ਦੇ  ਰਾਜ ਭਾਗ ਸੰਭਾਲਣ ਤੋਂ ਕੁੱਝ ਸਮੇਂ ਬਾਅਦ ਹੀ ਹਰ ਪਾਸੇ ਹੀ ਹਹਾਕਾਰ ਮੱਚ ਗਈ ਸੀ । ਕਾਂਗਰਸ ਦੀ ਕਾਰਜਸ਼ੈਲੀ ਤੋਂ ਨਾ ਕੋਈ ਅਧਿਕਾਰੀ, ਨਾ ਕੋਈ ਗਰੀਬ ਅਤੇ ਨਾ ਕੋਈ  ਅਫਸਰਸ਼ਾਹੀ ਖੁਸ਼ ਵੇਖੀ ਜਾ ਸਕਦੀ ਹੈ ਜਿੱਥੇ ਪੰਜਾਬ ਦੇ ਲੋਕਾਂ ਦਾ ਇਹ ਹਾਲ ਹੈ ਉੱਥੇ ਹੀ ਹਲਕੇ ਦਾਖੇ ਦੇ ਵਿਕਾਸ ਕਾਰਜਾ ਨੂੰ  ਵੀ ਐਸੀਆਂ ਪੱਕੀਆਂ ਬਰੈਕਾ ਲੱਗੀਆਂ  ਕਿ ਵਿਕਾਸ ਕਾਰਜਾ ਨੂੰ ਜਰ (ਜੰਗ) ਲੱਗ ਗਈ ।  ਹੁਣ ਚੋਣ ਸਰਗਮਰੀ ਦਾ ਮੌਸਮ ਭਖ ਰਿਹ ਹੈ ਜਿਸ ਵਿੱਚ ਹਰ ਸਿਆਸੀ  ਲੀਡਰ ਆਪਣੀਆਂ ਰੋਟੀਆਂ  ਸੇਕ ਕੇ ਮਜੇ ਨਾਲ ਚਬਾ ਰਿਹਾ ਹੈ ਇਸ ਤਰ੍ਹਾ ਸਿਆਸੀ ਰੋਟੀਆ ਸੇਕਣ ਚ ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ  ਆਪਣੀ ਟੀਮ ਸਮੇਤ ਰੋਟੀਆ ਸੇਕਣ ਚ ਪਹਿਲੇ ਸਥਾਨ ਤੇ ਵੇਖਿਆ ਜਾ ਸਕਦਾ ਹੈ ਅੱਜ ਕੱਲ ਸ੍ਰੀ ਰਵਨੀਤ ਬਿੱਟੂ  ਆਪਣੀ ਵੋਟ ਬੈਂਕ ਨੂੰ ਮਜਬੂਤ ਕਰਨ ਲਈ ਵੱਡੀਆ ਗ੍ਰਾਟਾ ਪ੍ਰਾਪਤ ਕਰਨ ਵਾਲੇ ਹਲਕੇ ਦਾਖੇ ਦੇ ਪਿੰਡਾ ਨੂੰ  ਚੁਟਕੀਆ ਨਾਲ ਛੋਟੀਆਂ-ਛੋਟੀਆਂ ਗ੍ਰਾਂਟਾ ਦੇਕੇ ਭਰਮਾਉਣ ਲੱਗੇ ਹਨ ,ਬਿੱਟੂ ਦੀਆਂ ਇਹ ਗ੍ਰਾਟਾ ਅੱਜ ਕੱਲ ਚਰਚਾ ਚ ਹਨ ਵੋਟਰਾ ਦਾ ਮੰਨਣਾ ਹੈ ਕਿ  ਜਦੋ ਇਆਂਲੀ ਵੱਡੀਆ ਗ੍ਰਾਟਾ ਦੇ ਕੇ ਵਿਕਾਸ ਕਾਰਜ ਕਰਵਾਉਂਦਾ ਰਿਹਾ ਹੈ ਮੈਂਬਰ ਪਾਰਲੀਮੈਂਟ ਬਿੱਟੂ ਵੱਡੀਆਂ ਗਾਂ੍ਰਟਾ  ਕਿਉ ਤਕਸੀਮ ਨਹੀ ਕਰ ਰਿਹਾ ,ਇੱਥੇ ਹੀ ਇਹ ਵੀ ਚਰਚਾ ਹੈ ਕਿ ਬਿੱਟੂ ਹੁਣ ਹੀ ਪਿੰਡਾਂ ਚ ਮੀਟਿੰਗਾਂ ਕਰਕੇ  ਲੋਕ ਦੁੱਖ ਸੁਨਣ ਲਈ ਬੋਹੜਿਆ ਹੈ ਪਹਿਲਾ ਕਿੱਥੇ ਸੀ  ।  ਬਿੱਟੂ ਦੀ ਹੁੰਦੀ ਇਹ ਚਰਚਾ ਸਾਫ ਦਰਸਾ ਰਹੀ ਹੈ ਕਿ  ਲੋਕ ਸਭਾ ਚੋਣਾਂ ਚ ਵੋਟਰ ਕਿਸ ਪਾਸੇ ਭੁਗਣਤ ਲਈ ਪੱਬਾਂ ਭਾਰ ਹੋਏ ਬੈਠੇ ਹਨ । 

ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਕੀਤੀ ਮੀਟਿੰਗ

ਚੌਕੀਮਾਨ/ਸਵੱਦੀ ਕਲਾਂ  (ਬਲਜਿੰਦਰ ਸਿੰਘ ਵਿਰਕ,ਨਸੀਬ ਸਿੰਘ ਵਿਰਕ) ਹਲਕਾ ਜਗਰਾਉ ਦੇ ਸਰਹੱਦੀ ਪਿੰਡ ਸੰਗਤਪੁਰਾ (ਢੈਪਈ ) ਚ ਅੱਜ ਟਰੱਕ ਯੂਨੀਅਨ ਪ੍ਰਧਾਨ ਜਗਰਾਉ ਬਿੰਦਰ ਮਨੀਲਾ ਦੀ ਸਰਪ੍ਰਸਤੀ ਹੇਠ ਮੀਟਿੰਗ ਕੀਤੀ ਗਈ । ਜਿਸ ਵਿੱਚ ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਹਲਕਾ ਜਗਰਾਉ ਨੇ ਯੂਥ ਅਕਾਲੀ ਆਗੂ ਕੰਮਲਜੀਤ ਸਿੰਘ ਮੱਲਾਂ, ਚੇਅਰਮੈਨ ਦੀਦਾਰ ਸਿੰਘ ਮਲਕ ਸਮੇਤ ਦਸਤਕ ਦਿੰਦੇ ਹੋਏ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਸੂਝਵਾਨ ਸਮਰਥਕਾ  ਨੂੰ ਸੰਬੋਧਤ ਕਰਦੇ ਹੋਏ ਅਪੀਲ ਕੀਤੀ ਕਿ  12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਸਾਬਕਾ ਉਪ ਮੰਤਰੀ  ਸ: ਸੁਖਬੀਰ ਸਿੰਘ ਬਾਦਲ ਜਗਰਾਉ ਦੀ ਪਸ਼ੂ  ਮੰਡੀ ਚ ਪਾਰਟੀ ਦੇ ਵਫਾਦਾਰ ਸਿਪਾਹੀਆ ਦੇ ਸਨਮੁੱਖ ਹੋਕੇ  ਆਪਣੇ ਵਿਚਾਰ ਸ਼ਾਂਝੇ ਕਰਨਗੇ ਇਸੇ ਲਈ ਅਸੀ ਉਸ ਦਿਨ ਵੱਡੀ ਗਿਣਤੀ ਚ ਇੱਕਤਰ ਹੋਕੇ ਉਹਨਾ ਦੇ ਵਿਚਾਰ ਸੁਣਦੇ ਹੋਏ  ਵਿਰੋਧੀਧਿਰਾ ਦੇ ਮਨਾ ਚ ਪਲ ਰਹੇ ਗਲਤ ਭੁਲੇਖੇ ਵੀ ਦੂਰ ਕਰ ਦੇਵਾਂਗੇ ।  ਇਸ ਸਮੇਂ ਉੱਘੇ ਸਮਾਜਸੇਵੀ ਅਤੇ ਪ੍ਰਧਾਨ ਬਿੰਦਰ ਮਨੀਲਾ ਅਤੇ ਸਰਪੰਚ ਬੀਬੀ ਪਲਵਿੰਦਰ ਕੌਰ ਸਿੱਧੂ ਨੇ  ਵੀ ਆਈ ਸਮੁੱਚੀ ਲੀਡਰਸਿੱਪ ਨੂੰ ਪੂਰਨ ਵਿਸਵਾਸ ਦਵਾਉਂਦੇ ਹੋਏ ਕਿਹਾ ਕਿ  ਮੇਰੇ ਨਗਰ ਚੋਂ ਮੇਰੇ ਸਤਿਕਾਰਯੋਗ ਵੋਟਰ ਵੱਡੀ ਗਿਣਤੀ ਚ ਹਾਜਰੀ ਭਰਨ ਲਈ ਟਰੈਕਟਰ ਟਰਾਲੀਆਂ ਤੇ ਚਾਲੇ ਪਾਉਂਦੇ ਹੋਏ  ਜਗਰਾਉ ਪਹੁੰਚਣਗੇ । ਇਸ ਸਮੇਂ ਇੰਨਾ ਦੇ ਨਾਲ ਪੰਚ ਗੁਰਜੀਤ ਸਿੰਘ , ਪੰਚ ਰਾਗਾ ਸਿੰਘ, ਪੰਚ ਨਵਜੋਤ ਕੌਰ, ਪੰਚ ਸੰਦੀਪ ਸਿੰਘ ,  ਪੰਚ ਨਸੀਬ ਕੌਰ , ਪੰਚ ਹਰਪਾਲ ਕੌਰ , ਸਾਬਕਾ ਸਰਪੰਚ ਸੁਰਜੀਤ ਸਿੰਘ , ਸਾਬਕਾ ਪੰਚ ਜਗਜੀਤ ਸਿੰਘ ,  ਸੁਲਤਾਨ ਸਿੰਘ ,  ਭਗਵੰਤ ਸਿੰਘ ,  ਦੀਦਾਰ ਸਿੰਘ , ਰਾਜਿੰਦਰ ਸਿੰਘ ,  ਗੁਰਦੇਵ ਸਿੰਘ ,  ਮਨਪ੍ਰੀਤ ਸਿੰਘ ,  ਸੰਪੂਰਨ ਸਿੰਘ ,  ਰਾਜਵਿੰਦਰ ਸਿੰਘ ,  ਜਗਮੇਲ ਸਿੰਘ , ਰਾਜਾ ਸਿੱਧੂ , ਹੈਪੀ ਭੱਠੇ ਵਾਲਾ ,  ਬੂਟਾ ਸਿੰਘ , ਦਿਆ ਸਿੰਘ ਆਦਿ ਹਾਜਰ ਸਨ । 

ਸਰਕਾਰੀ ਹਾਈ ਸਕੂਲ ਸੰਗਤਪੁਰਾ (ਢੈਪਈ ) ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆਂ ਗਿਆ

ਚੌਕੀਮਾਨ/ਸਵੱਦੀ ਕਲਾਂ  (ਨਸੀਬ ਸਿੰਘ ਵਿਰਕ/ ਬਲਜਿੰਦਰ ਸਿੰਘ ਵਿਰਕ) ਇੱਥੋ ਨੇੜਲੇ ਪਿੰਡ ਸੰਗਤਪੁਰਾ (ਢੈਪਈ)  ਦੇ ਸਰਕਾਰੀ ਹਾਈ ਸਕੂਲ ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸਮਾਗਮ ਵਿੱਚ ਸਰਪੰਚ ਪਲਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਬਿੰਦਰ ਮਨੀਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ । ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਬ੍ਰਹਮਜੋਤ ਕੌਰ ਨੇ ਆਪਣੇ ਅੰਗਰੇਜੀ ਭਾਸਣ ਵਿੱਚ ਹਾਜਰੀਨ ਨੂੰ ਜੀ ਆਇਆ ਆਖਦੇ ਹੋਏ  ਸਵਾਗਤ ਕੀਤਾ । ਇਸ ਸਮਾਰੋਹ ਦੌਰਾਨ  ਸਕੂਲ ਦੇ ਬੱਚਿਆ ਵੱਲੋਂ  ਧਾਰਮਿਕ ਸ਼ਬਦ ਗਾਇਨ ਕਰਕੇ  ਸਮਾਗਮ ਦਾ ਅਗਾਜ ਕੀਤਾ ਅਤੇ ਰੱਬ ਰੂਪੀ ਬੱਚਿਆ ਵੱਲੋਂ  ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ।  ਇਸ ਤੋਂ ਇਲਾਵਾ ਬੱਚਿਆ ਵੱਲੋਂ  ਗੀਤ, ਕੋਰੀਓੁਗ੍ਰਾਫੀ ,ਕਵੀਸ਼ਰੀ , ਨਾਟਕ , ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਸਮੇਂ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਬਿੰਦਰ ਮਨੀਲਾ ਨੇ ਇੱਕਤਰ ਹੋਏ ਨਗਰ ਵਾਸੀਆ ਨੂੰ ਅਤੇ ਸਕੂਲ ਸਟਾਫ ਨੂੰ  ਹਰ ਸੰਭਣ ਸਹਾਇਤਾ ਦੇਣ ਅਤੇ ਅਧਿਆਪਕਾ ਦੀ ਘਾਟ ਨੂੰ ਆਪਣੇ ਪੱਧਰ ਤੇ ਪੂਰਾ ਕਰਨ ਦਾ ਭਰੋਸਾ ਦਵਾਇਆ । ਸਮਾਗਮ ਦੌਰਾਨ ਸਲਾਨਾ ਕਾਰਗੁਜਾਰੀ ਚ ਵਧੀਆ ਰਹਿਣ ਵਾਲੇ  ਵਿਦਿਆਰਥੀਆ ਅਤੇ ਬਲਾਕ ਪੱਧਰ ਤੇ ਭਾਗ ਲੈਣ ਵਾਲੇ ਬੱਚਿਆ ਨੂੰ  ਇਨਾਮ ਵੰਡਦੇ ਹੋਏ ਨਵੇਂ ਦਾਖਲ ਹੋਏ ਵਿਦਿਆਰਥੀਆ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਮੂਹ ਐਸ ਐਮ ਸੀ ਮੈਂਬਰ ਸਾਬਕਾ ਗ੍ਰਾਮ ਪੰਚਾਇਤ ,ਮੌਜੂਦਾ ਗ੍ਰਾਮ ਪੰਚਾਇਤ ਅਤੇ ਦਾਨੀ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਦੌਰਾਨ ਸਟੇਜ਼ ਸੈਕਟਰੀ ਦੀ ਭੂਮਿਕਾ ਮਾ ਜਸਮੇਲ ਸਿੰਘ ਜੱਸੋਵਾਲ ਨੇ ਬਾਖੂਬੀ ਨਿਭਾਈ । ਇਸ ਸਮਾਗਮ ਵਿੱਚ ਰਾਗਾ ਸਿੰਘ ,  ਸੰਦੀਪ ਸਿੰਘ , ਹਰਪਾਲ ਕੌਰ , ਨਵਜੋਤ ਕੌਰ , ਨਸੀਬ ਕੌਰ  (ਸਾਰੇ ਪੰਚ ), ਸਰਬਣ ਸਿੰਘ , ਜਗਜੀਤ ਸਿੰਘ , ਜਸਵੀਰ ਕੌਰ , ਸੂਬੇਦਾਰ ਬਲਦੇਵ ਸਿੰਘ , ਸਾਬਕਾ ਸਰਪੰਚ ਗੁਰਜੀਤ ਸਿੰਘ , ਕਾਹਨ ਸਿੰਘ , ਜਗਰਾਜ ਸਿੰਘ , ਗੁਰਸ਼ਰਨ ਸਿੰਘ ,ਦੀਦਾਰ ਸਿੰਘ ,ਜਸਮਿੰਦਰ ਸਿੰਘ , ਅੰਮ੍ਰਿਤਪਾਲ ਸਿੰਘ , ਜਸਮੇਲ ਸਿੰਘ , ਮਨਦੀਪ ਸਿੰਘ , ਸੁਖਵਿੰਦਰ ਸਿੰਘ , ਸਰਬਜੀਤ ਕੌਰ , ਕਿਰਨਜੀਤ ਕੌਰ ਆਦਿ ਨੇ ਵੀ ਹਾਜਰੀ ਲਗਵਾਈ ।