You are here

ਲੁਧਿਆਣਾ

ਸ਼ੋ੍ਰਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਪੋਲੰਿਗ ਬੂਥ ਲਗਾਇਆ,ਸਾਬਕਾ ਵਿਧਾਇਕ ਐਸ.ਆਰ.ਕਲੇਰ ਵੀ ਪਿੰਡ ਗਾਲਿਬ ਰਣ ਸਿੰਘ ਪਹੁੰਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋ੍ਰਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਪੋਲੰਿਗ ਬੂਥ ਲਗਾਇਆ ਗਿਆ।ਗਾਲਿਬ ਰਣ ਸਿੰਘ ਦੇ ਅਕਾਲੀ ਦਲ ਦੇ ਪੋਲੰਿਗ ਬੂਥ ਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ,ਬਿੰਦਰ ਸਿੰਘ ਮਨੀਲਾ ਪਹੰੁਚੇ।ਇਸ ਸਮੇ ਐਸ.ਆਰ.ਕਲੇਰ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਗਰੇਵਾਲ ਵੱਡੀ ਲੀਡ ਨਾਲ ਜਿੱਤਣਗੇ।ਇਸ ਸਮੇ ਪ੍ਰਧਾਨ ਸਰਤਾਜ ਸਿੰਘ,ਬਲਵਿੰਦਰ ਸਿੰਘ,ਨੰਦ ਸਿੰਘ,ਇੰਦਰਜੀਤ ਸਿੰਘ,ਜਸਵੰਤ ਰਾਏ,ਜਗਜੀਤ ਸਿੰਘ,ਆਦਿ ਹਾਜ਼ਰ ਸਨ।

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ

ਚੰਡੀਗੜ੍ਹ/19 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡੀ ਗਿਣਤੀ ਵਿਚ ਜਾ ਕੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸਾਡੇ ਵਿਰੋਧੀਆਂ ਵੱਲੋਂ ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਰਾਹੀਂ ਚੋਣ ਅਮਲ ਵਿਚ ਰੁਕਾਵਟ ਨਾ ਪਾਈ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੀ ਇਸ ਪ੍ਰਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਅਤੇ ਸਲੀਕੇ ਨਾਲ ਸਿਰੇ ਚੜ੍ਹਾਉਣਾ ਸੀ। ਪਰੰਤੂ ਇਸ ਦੇ ਨਾਲ ਹੀ ਸਰਦਾਰ ਬਾਦਲ ਨੇ ਇਹ ਵਿਸ਼ਵਾਸ਼ ਜਤਾਇਆ ਹੈ ਕਿ ਲੋਕਾਂ ਨੇ ਇੱਕ ਅਜਿਹੀ ਸਰਕਾਰ ਨੂੰ ਨਕਾਰ ਦਿੱਤਾ ਹੈ, ਜਿਸ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਬੇਅਦਬੀ ਦੇ ਝੂਠੇ ਦੋਸ਼ਾਂ ਦਾ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਸੀ। mਸਰਦਾਰ ਬਾਦਲ ਨੇ ਉਹਨਾਂ ਅਣਥੱਕ ਅਤੇ ਦਲੇਰ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ, ਜਿਹੜੇ ਕਾਂਗਰਸ ਪਾਰਟੀ ਦੀ ਸ਼ਹਿ ਤੇ ਕੀਤੀਆਂ ਸਰਕਾਰੀ ਧੱਕੇਸ਼ਾਹੀਆਂ ਵਿਰੁੱਧ ਡਟ ਕੇ ਪੂਰੀ ਬਹਾਦਰੀ ਨਾਲ ਲੜੇ। ਉਹਨਾਂ ਕਿਹਾ ਕਿ ਮੈਨੂੰ ਮੇਰੇ ਵਰਕਰਾਂ ਉੱਤੇ ਮਾਣ ਹੈ। ਪਾਰਟੀ ਦੀ ਜਿੰਦ ਜਾਨ ਹਨ।

ਚਾਰ ਧਾਮ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਫਰੀ ਮੈਡੀਕਲ ਕੈਂਪ 1 ਜੂਨ ਤੋਂ

ਜਗਰਾਓਂ, (ਗੁਰਦੇਵ ਗਾਲਿਬ, ਮਨਜੀਤ ਗਿੱਲ ਸਿੱਧਵਾਂ)। ਸੁਆਮੀ ਮਹਿੰਦਰ ਸਿੰਘ (ਭਗਤ ਜੀ) ਰਸੂਲਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਸ ਸਾਲ ਵੀ ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ਕਰਨ ਵਾਲੀਆਂ ਸੰਗਤਾਂ ਲਈ ਲੰਗਰ, ਫਰੀ ਮੈਡੀਕਲ ਕੈਂਪ ਅਤੇ ਰਹਿਣ ਲਈ ਰੈਨ ਬਸੇਰਾ ਕੈਂਪ 1 ਜੂਨ ਤੋਂ 10 ਅਕਤੂਬਰ 2019 ਤੱਕ ਰਿਸ਼ੀਕੇਸ਼ ਤੋਂ 85 ਕਿੱਲੋਮੀਟਰ ਦੂਰ ਸ੍ਰੀ ਨਗਰ ਦੇ ਨੇੜੇ, ਮੁੱਲਾਂ ਪਿੰਡ ਵਿਖੇ ਲਾਇਆ ਜਾ ਰਿਹਾ ਹੈ ਜੋ ਕਿ ਲਗਾਤਾਰ ਸਾਢੇ ਚਾਰ ਮਹੀਨੇ ਚੱਲੇਗਾ। ਇਸ ਦੋਰਾਨ ਚੈਰੀਟੇਬਲ ਟਰੱਸਟ ਲੋਪੋਂ ਦੇ ਮੁੱਖੀ ਸੰਤ ਬਾਬਾ ਜਮੀਤ ਸਿੰਘ ਅਤੇ ਸੁਆਮੀ ਜੁਗਰਾਜ ਸਿੰਘ ਲੰਗਰਾਂ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸੇਵਾ ਵਿੱਚ ਤਨ-ਮਨ-ਅਤੇ ਧਨ ਵਧ ਤੋਂ ਵਧ ਯੋਗਦਾਨ ਪਾ ਕੇ ਪੂੰਨ ਦੇ ਭਾਗੀ ਬਣੋ ਅਤੇ ਆਪਣਾ ਜੀਵਨ ਸਫਲ ਬਣਾਓ। ਮੌ : 94648-13013

ਚਿੱਟੇ ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਜਗਰਾਓਂ, (ਗੁਰਦੇਵ ਗਾਲਿਬ, ਮਨਜੀਤ ਗਿੱਲ ਸਿੱਧਵਾਂ)। ਚਿੱਟੇ ਨਸ਼ੇ ਨਾਲ ਇੱਕ 20 ਸਾਲਾਂ ਨੌਜਵਾਨ ਦੀ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਅੱਜ ਵੋਟਾਂ ਵਾਲੇ ਦਿਨ ਥਾਣਾ ਸਿੱਧਵਾਂ ਬੇਟ ਦੇ ਪਿੰਡ ਭੂੰਦੜੀ ਦੇ ਬਖਤੌਰ ਸਿੰਘ ਦਾ ਪੁੱਤਰ ਹੈਪੀ (20 ਸਾਲ) ਜੋ ਕਿ ਸਰਕਾਰੀ ਸਕੂਲ ਦੀ ਕੰਧ ਟੱਪ ਕੇ ਚਿੱਟੇ ਨਸ਼ੇ ਵਾਲਾ ਟੀਕਾ ਲਾ ਰਿਹਾ ਸੀ, ਜਿਸ ਦੀ ਸੂਈ ਬਾਂਹ ਦੇ ਵਿੱਚ ਹੀ ਰਹਿ ਗਈ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

ਸ.ਦਲਵਾਰਾ ਸਿੰਘ ਮੱੱਲੀ ਨੂੰ ਓਹਨਾ ਦੇ ਜੱਦੀ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਦਾਇਗੀ

ਜਗਰਾਓਂ (ਜਸਮੇਲ ਗਾਲਿਬ) ਅੱਜ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ  ਗੁਰਦੁਆਰਾ ਸਿੰਘ ਸਭਾ ਸਾਊਥ ਹਾਲ   ਯੂ.ਕੇ ਦੇ ਪ੍ਰਧਾਨ ਅਤੇ ਜੀ.ਐਚ.ਜੀ ਐਕਡਮੀ ਦੇ ਚੇਅਰਮੈਨ ਸ.ਗੁਰਮੇਲ ਸਿੰਘ ਮੱਲ੍ਹੀ ,ਖੇਡ ਪ੍ਰਮੋਟਰ ਬਲਜੀਤ ਸਿੰਘ ਮੱਲ੍ਹੀ ਯੂ.ਕੇ (ਡਾਇ ਜੀ ਐਚ ਜੀ ਐਕਡਮੀ),  ਸ ਜੋਰਾ ਸਿੰਘ ਕੈਨੇਡਾ ਅਤੇ ਸ ਅਜੀਤ ਸਿੰਘ ਕੈਨੇਡਾ ਦੇ ਪਿਤਾ ਸ ਦਲਵਾਰਾ ਸਿੰਘ ਮੱਲੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਅੱਜ ਓਹਨਾ ਦਾ ਸਿੱਖ ਰਵਾਇਤਾਂ ਅਨੁਸਾਰ ਓਨਾ ਦੇ ਜੱਦੀ ਪਿੰਡ ਤਲਵੰਡੀ ਮੱਲ੍ਹੀਆ ਦੇ ਸ਼ਮਸਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿਤਾ ਗਿਆ।ਵੱਡੀ ਗਿੱਣਤੀ ਵਿੱਚ ਲੋਕਾਂ ਨੇ ਵਿਛੜੀ ਸ਼ਖਸੀਅਤ ਦੇ ਦਰਸਨ ਕਰਨ ਲਈ ਦੇਸ਼ਾਂ ਵਿਦੇਸ਼ਾਂ ਤੋ ਅੰਤਿਮ ਸੰਸਕਾਰ ਵਿੱਚ ਹਾਜਰੀ ਭਰੀ। ਦੁਨੀਆ ਭਰ ਵਿਚ ਨਿਮਾਣਾ ਖੱਟਣ ਵਾਲੇ ਮੱਲੀ ਪਰਿਵਾਰ ਨਾਲ ਲੋਕਾਂ ਨੇ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋ ਕੇ ਦੁਖ ਵਡਾਇਆ। ਮੱਲ੍ਹੀ ਪਰਿਵਾਰ ਵਲੋਂ ਜਿੰਨੀਆਂ ਵੀ ਨੇੜੇ-ਦੂਰ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਸ ਸਮੇ ਪ੍ਰਿਸ ਨਾਲ ਗੱਲ ਕਰਦੇ ਸ ਗੁਰਮੇਲ ਸਿੰਘ ਮੱਲ੍ਹੀ ਨੇ ਦੱਸਿਆ ਕਿ ਸਾਡੇ ਪਿਤਾ ਸ. ਦਲਵਾਰਾ ਸਿੰਘ ਮੱਲੀ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਗੁਰਦੁਆਰਾ ਅਕਾਲਸਰ ਪਿੰਡ ਤਲਵੰਡੀ ਮੱਲ੍ਹੀਆਂ(ਮੋਗਾ)ਵਿਖੇ 20 ਮਈ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋ 1 ਵਜੇ ਦੇ ਦਰਮਿਆਨ ਪਾਏ ਜਾਣਗੇ। 

ਪੁਲਿਸ ਦੇ ਅਫਸਰਾਂ ਖਿਲਾਫ ਪੀੜ੍ਹਤਾਂ ‘ਚ ਵਧ ਰਿਹਾ ਏ ਰੋਸ!

ਲੋਕ ਸਭਾ ਚੋਣਾਂ ਤੋਂ ਬਾਦ ਲੜ੍ਹੀ ਜਾਵੇਗੀ ਆਰ-ਪਾਰ ਦੀ ਲੜ੍ਹਾਈ- ਤਾਰੀ, ਖੰਨਾ ਤੇ ਝੋਰੜ੍ਹਾਂ

ਜਗਰਾਓ 17 ਮਈ (ਰਛਪਾਲ ਸਿੰਘ ਸ਼ੇਰਪੁਰੀ) ਪੁਲਿਸ ਜਿਲਾ੍ਹ ਜਗਰਾਓ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਲਟਕ ਰਹੇ ਮਾਮਲਿਆਂ ਦੇ ਨਿਪਟਾਰੇ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ‘ਚ ਪੀੜਤਾਂ ਦਾ ਇਕ ਵਫਦ ਜਿਲਾ੍ਹ ਪੁਲਿਸ ਮੁਖੀ ਵਲੋ ਦਿੱਤੇ ਸਮੇਂ ਅਨੁਸਾਰ ਮਿਲਣ ਲਈ ਦਫਤਰ ਪੁੱਜਾ ਪਰ ਪੁਲਿਸ ਮੁਖੀ ਹਾਜ਼ਰ ਨਾਂ ਹੋਣ ਕਾਰਨ ਵਫਦ ਨੇ ਰੀਡਰ ਨੂੰ ਮਿਲਣ ਤੋਂ ਬਾਦ ਸਾਰੀਆਂ ਜੱਥੇਬੰਦੀਆਂ ਦੀ ਅਗਲੀ ਵਿਸਥਾਰੀ ਮੀਟਿੰਗ ਵਿਚ ਲੰਬਤ ਮਾਮਲੇ ਹੱਲ਼ ਕਰਾਉਣ ਲਈ ਅਗਲ਼ੇ ਸੰਘਰਸ਼ ਦੀ ਰੂਪਰੇਖਾ ਤਹਿ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਤਰਲੋਚਨ ਸਿੰਘ ਝੋਰੜਾਂ ਅਤੇ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਾਲਾਂ ਬੱਧੀ ਵੀ ਸਹੀ ਮਾਮਲਿਆਂ ਨੂੰ ਹੱਲ਼ ਨਹੀਂ ਕਰ ਰਹੇ। ਉਨਾਂ ਦੋਸ਼ ਲਗਾਇਆ ਕਿ ਐਸ.ਐਸ.ਪੀ. ਸਾਹਿਬ ਮਾਮਲਿਆਂ ਦੇ ਨਿਪਟਾਰੇ ਲਈ ਗੰਭੀਰ ਨਹੀਂ ਹਨ ਅਤੇ ਕਈ ਵਾਰ ਮੀਟਿੰਗ ਲਈ ਸਮਾਂ ਨਿਸ਼ਚਿਤ ਕਰਕੇ ਵੀ ਨਹੀਂ ਮਿਲੇ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਕਈ ਲੰਬਤ ਮਾਮਲਿਆਂ ਦੇ ਦੋਸ਼ੀਆਂ ਵਲੋ ਪੁਲਿਸ ਦੇ ਸਟਾਫ ਨਾਲ਼ ਗੰਢਤੁੱਪ ਕਰਨ ਕਰਕੇ ਇੰਨਕੁਆਰੀਆਂ ਦੇ ਚੱਕਰਾਂ ਵਿਚ ਪਾ ਕੇ ਮਾਮਲਿਆਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਥੇ ਪਿੰਡ ਰਸੂਲਪੁਰ ਦੇ ਵਸਨੀਕ 14 ਸਾਲਾਂ ਤੋਂ ਪੁਲਿਸ ਅੱਤਿਆਚਾਰਾਂ ਦੇ ਸ਼ਿਕਾਰ ਮਾਸਟਰ ਇਕਬਾਲ ਸਿੰਘ ਦੇ ਪਰਿਵਾਰ ਨੰੁ ਇੰਨਸਾਫ ਨਹੀਂ ਦਿੱਤਾ ਜਾ ਰਿਹਾ, ਉਥੇ ਇਸੇ ਪਿੰਡ ਦੇ ਹੀ ਗੁਰਮੇਲ਼ ਸਿੰਘ ਦੀ ਜਮੀਨ ਧੋਖੇ ਨਾਲ ਆਪਣੇ ਨਾਮ ਕਰਵਾਉਣ ਵਾਲੇ ਲੋਕਾਂ ਵਿਰੁੱਧ ਵੀ ਪਰਚੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਬਿਨਾਂ ਗੁਰਚਰਨ ਸਿੰਘ ਝੋਰੜਾਂ ਦੀ ਧੋਖੇ ਨਾਲ ਜ਼ਮੀਨ ਖਰੀਦਣ ਵਾਲੇ ਧਨਾਢ ਅਤੇ ਫੇਰੂਰਾਈ ਦੇ ਚਿੱਟ ਫੰਡ ਦੇ ਦੋਸ਼ੀਆਂ ਖਿਲਾਫ ਵੀ ਕੋਈ ਕਾਰਵਾਈ ਅਮਲ਼ ;ਚ ਨਹੀਂ ਲਿਆਦੀ ਜਾ ਰਹੀ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਦ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਸਾਰੀਆਂ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਜਾਵੇਗੀ। ਇਸ ਵਫਦ ਵਿਚ ਵਿਸ਼ੇਸ ਤੌਰ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ਼ ਸਕੱਤਰ ਕਮਲਜੀਤ ਖੰਨਾ, ਨਿਰਮਲ਼ ਸਿੰਘ ਰਸੂਲਪੁਰ, ਗੁਰੁਮੇਲ ਸਿੰਘ, ਕੁਲਦੀਪ ਸਿੰਘ ਫੇਰੂਰਾਈ, ਨਿਰਮਲ ਸਿੰਘ ਰਾਏ, ਜਗਰੂਪ ਸਿੰਘ ਝੋਰੜਾਂ, ਛਿੰਦਰ ਸਿੰਘ, ਚਰਨ ਸਿੰਘ ਕੈਲਪੁਰ, ਮੱਖਣ ਸਿੰਘ, ਗਗਨ ਕੌਰ, ਸੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਇਕਬਾਲ ਸਿੰਘ ਰਸੂਲਪਰ ਵੀ ,ਹਾਜ਼ਰ ਸੀ।

ਨਰੇਗਾ ਵਰਕਰ ਦੀ ਕੁੱਟਮਾਰ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ)- ਕਾਂਗਰਸ ਪਾਰਟੀ ਦੀ 15 ਮਈ ਨੂੰ ਮੁੱਲਾਂਪੁਰ ਵਿਖੇ ਹੋਈ ਇਕ ਵੱਡੀ ਰੈਲੀ ਤੋਂ ਵਾਪਸ ਆ ਰਹੇ ਪਿੰਡ ਰਸੂਲਪੁਰ (ਮੱਲ੍ਹਾ) ਦੀ ਨਰੇਗਾ ਵਰਕਰ 'ਤੇ ਕਾਂਗਰਸੀ ਵਰਕਰ ਨੇ ਕੁੱਟਮਾਰ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਰਸੂਲਪੁਰ ਮੱਲ੍ਹਾ ਦੀ ਨਰੇਗਾ ਵਰਕਰ ਜਸਵਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਰੈਲੀ ਵਾਲੀ ਬੱਸ ਵਚਿ ਨਰੇਗਾ ਵਰਕਰਾਂ ਦੀ ਹਾਜ਼ਰੀ ਵੀ ਲਗਾਈ ਗਈ। ਜਦੋਂ ਉਹ ਰੈਲੀ ਤੋਂ ਵਾਪਸ ਆ ਰਹੇ ਸਨ ਤਾਂ ਜਗਰਾਉਂ ਦੇ ਇਕ ਢਾਬੇ 'ਤੇ ਚਾਹ-ਪਾਣੀ ਪੀਣ ਲਈ ਬੱਸ ਰੁਕੀ ਸੀ ਤਾਂ ਨਰੇਗਾ ਵਰਕਰਾਂ ਨੇ ਕਿਹਾ ਕਿ ਸ਼ਾਮ ਹੋ ਗਈ ਹੈ ਅਸੀਂ ਘਰ ਜਾ ਕੇ ਰੋਟੀ ਪਾਣੀ ਬਣਾਉਣਾ ਹੈ ਤਾਂ ਕਾਂਗਰਸੀ ਵਰਕਰ ਦਾਰਾ ਸਿੰਘ ਜਾਤੀ ਪ੍ਰਤੀ ਅਪ-ਸ਼ਬਦ ਬੋਲਦਿਆਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਜਾ ਕੇ ਦੋ-ਦੋ ਰੋਟੀਆਂ ਦੇ ਆਵਾਂਗੇ। ਤਾਂ ਜਸਵਿੰਦਰ ਕੌਰ ਤੇ ਨਰੇਗਾ ਵਰਕਰਾਂ ਨੇ ਕਿਹਾ ਕਿ ਅਸੀਂ ਗਰੀਬ ਜ਼ਰੂਰ ਹਾਂ ਪਰ ਅਸੀਂ ਆਪਣੀ ਮਿਹਨਤ ਦੀ ਰੋਟੀ ਖਾਂਦੇ ਹਾਂ। ਇੰਨੀ ਗੱਲ ਸੁਣਦੇ ਸਾਰ ਦਾਰਾ ਸਿੰਘ ਨੇ ਜਸਵਿੰਦਰ ਕੌਰ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਉਸ ਦੀ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਜਿਸ ਦੇ ਗਲ ਵਿਚ ਹਾਲੇ ਵੀ ਨਿਸ਼ਾਨ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਜਸਵਿੰਦਰ ਕੌਰ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ। ਜਸਵਿੰਦਰ ਕੌਰ ਦੀ ਮਲ੍ਹਮ ਪੱਟੀ ਤੋਂ ਬਾਅਦ ਉਸ ਨੂੰ ਬੱਸ ਸਟੈਂਡ ਜਗਰਾਉਂ ਥਾਣਾ ਚੌਂਕੀ ਵਿਖੇ ਲਿਜਾਇਆ ਗਿਆ ਤੇ ਉਥੇ ਉਸ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਰਾਤ ਨੂੰ ਗੁਰਸਿਮਰਨ ਸਿੰਘ ਸਰਪੰਚ ਜਸਵਿੰਦਰ ਕੌਰ ਦੇ ਘਰ ਗਿਆ ਅਤੇ ਉਸ ਨੂੰ ਕਿਹਾ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਆਪੇ ਫੈਸਲਾ ਕਰਵਾ ਦੇਵਾਂਗਾ। ਜੇ ਤੁਸੀਂ ਆਪਣੀ ਮਨਮਰਜ਼ੀ ਕੀਤੀ ਤਾਂ ਤੁਹਾਨੂੰ ਉਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਮੇਰੀ ਰਾਜਸੀ ਪਹੁੰਚ ਹੈ ਤੇ ਸਾਡੀ ਸਰਕਾਰ ਹੈ। ਤੁਸੀਂ ਸਾਡਾ ਕੁਝ ਨੀ ਵਿਗਾੜ ਸਕਦੇ। ਇਸ ਦੇ ਬਾਵਜੂਦ ਪਿੰਡ ਦੇ ਨਰੇਗਾ ਵਰਕਰਾਂ ਅਤੇ ਜਸਵਿੰਦਰ ਕੌਰ ਨੇ ਦੋਸ਼ੀ ਦਾਰਾ ਸਿੰਘ ਖਿਲਾਫ ਐਸ ਪੀ ਹੈਡਕੁਆਰਟਰ ਜਸਵਿੰਦਰ ਸਿੰਘ ਨੂੰ ਦਰਖਾਸਤ ਦਿੱਤੀ ਗਈ ਤੇ ਇਸ ਮੌਕੇ ਨਰੇਗਾ ਵਰਕਰਾਂ ਅਤੇ ਜਸਵਿੰਦਰ ਕੌਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸ਼ੇਰ ਸਿੰਘ, ਹਰਦੀਪ ਸਿੰਘ, ਪ੍ਰਦੀਪ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਮੇਲ ਸਿੰਘ, ਮੋਹਣ ਸਿੰਘ, ਜਸਵੀਰ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਜਗਰੂਪ ਸਿੰਘ,  ਨਸੀਬ ਕੌਰ, ਹਰਪ੍ਰੀਤ ਕੌਰ, ਛਿੰਦਰ ਕੌਰ, ਬਲਬੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਹਰਦੀਪ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ, ਕੁਲਵੰਤ ਕੌਰ, ਜਸਵੰਤ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ ਆਦਿ ਤੋਂ ਇਲਾਵਾ ਨਰੇਗਾ ਦੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ। 
 
-------------------------------------
ਜਦੋਂ ਇਸ ਸਬੰਧੀ ਮੌਜੂਦਾ ਸਰਪੰਚ ਗੁਰਸਿਮਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਦੋ ਬੱਸਾਂ ਲੈ ਕੇ ਰੈਲੀ 'ਤੇ ਗਏ ਸੀ। ਰੈਲੀ ਤੋਂ ਵਾਪਸੀ ਮੌਕੇ ਜਸਵਿੰਦਰ ਕੌਰ ਤੇ ਦਾਰਾ ਸਿੰਘ ਦੀ ਕਿਸ ਗੱਲੋਂ ਲੜਾਈ ਹੋਈ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੀ ਬੱਸ ਵਿਚ ਨਹੀਂ। ਜਦੋਂ ਮੈਨੂੰ ਇਨ੍ਹਾਂ ਦੀ ਲੜਾਈ ਬਾਰੇ ਪਤਾ ਲੱਗਾ ਤਾਂ ਮੈਂ ਇਨ੍ਹਾਂ ਕੋਲ ਪਹੁੰਚਿਆ ਤੇ ਜਸਵਿੰਦਰ ਕੌਰ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ ਕਿਉਂਕਿ ਜਸਵਿੰਦਰ ਕੌਰ ਮੇਰੇ ਧੀਆਂ-ਪੁੱਤਾਂ ਵਰਗੀ ਹੈ। ਇਸ ਤੋਂ ਬਾਅਦ ਮੈਂ ਖੁਦ ਪੁਲਿਸ ਚੌਂਕੀ ਜਗਰਾਉਂ ਜਾ ਕੇ ਦਾਰਾ ਸਿੰਘ ਦੇ ਵਿਰੁੱਧ ਰਿਪੋਰਟ ਦਰਜ ਕਰਵਾਈ। ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਦਾਰਾ ਸਿੰਘ ਨੇ ਜੋ ਕੀਤਾ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ।

ਵੋਟਰ ਰਵਨੀਤ ਸਿੰਘ ਬਿੱਟੂ ਨੂੰ ਜਿਤਾਉਣਾ ਦਾ ਸੁਫਨਾ 19 ਮਈ ਨੂੰ ਕਰਨਗੇ ਪੂਰਾਸਰਪੰਚ ਸਿੰਗਲਾ

ਚੌਕੀਮਾਨ 17 ਮਈ (ਨਸੀਬ ਸਿੰਘ ਵਿਰਕ) ਅੱਜ ਲੋਕ ਸਭਾ ਹਲਕਾ ਲੁਧਿਆਣਾ ਵਿਕਾਸ ਦੀਆ ਬੁਲੰਦੀਆ ਨੂੰ ਛੂ ਰਿਹਾ ਹੈ ਕਿਉ ਕਿ ਇਸ ਹਲਕੇ ਦੀ ਸੇਵਾ ਸੰਦਦ ਮੈਂਬਰ ਸ : ਰਵਨੀਤ ਸਿੰਘ ਬਿੱਟੂ ਪੂਰੀ ,ਇਮਾਨਦਾਰੀ,ਲਗਨ ਅਤੇ ਮਿਹਨਤ ਨਾਲ ਕਰਦੇ ਆਏ ਹਨ ਜਿਸ ਕਰਕੇ ਇੱਕ ਵਾਰ ਫੇਰ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰ ਰਵਨੀਤ ਸਿੰਘ ਬਿੱਟੂ ਨੂੰ ਜਿਤਾਕੇ
ਆਪਣੇ ਮਨਾ ਚ ਸੁਰਜੀਤ ਹੋ ਰਹੇ ਸੁਫਨੇ 19 ਮਈ ਨੂੰ ਪੂਰੇ ਕਰਨਗੇ ਇੰਨਾ ਸਬਦਾ ਦਾ ਪ੍ਰਗਟਾਵਾ ਸਰਪੰਚ ਹੇਮਰਾਜ ਸਿੰਗਲਾ ਨੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਚ ਵੋਟ ਅਪੀਲ ਕਰਦੇ ਹੋਏ ਕੀਤਾ । ਇਸ ਸਮੇਂ ਸਰਪੰਚ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਸਮੁੰਦਰ ਪਾਰਟੀ ਹੈ ਜਿਸ ਦੀ ਪੰਜਾਬ ਕਮਾਡ ਕੈਪਟਨ ਅਮਰਿੰਦਰ ਸਿੰਘ ਬਾਖੂਬੀ ਨਿਭਾ ਰਹੇ ਹਨ ਤਦ ਹੀ ਅੱਜ ਹਰ ਪਾਸੇ ਕੈਪਟਨ ਸਰਕਾਰ ਦੇ ਗੁਣ ਗਾਏ ਜਾ ਰਹੇ ਹਨ । ਇਸ ਸਮੇਂ ਉਹਨਾ ਨੇ ਵੋਟਰਾਂ ਨੂੰ ਕਾਗਰਸ ਸਰਕਾਰ ਦੀਆ ਲੋਕ ਹੱਕੀ ਨੀਤੀਆ ਤੋਂ ਜਾਣੂ ਕਰਵਾਉਂਦੇ ਹੋਏ ਕਾਂਗਰਸੀ ਉਮੀਦਵਾਰਾਂ ਨੂੰ ਵੋਟ ਪਾਉਣ ਅਤੇ ਕਾਂਗਰਸ ਨੂੰ ਮਜਬੂਤ ਕਰਦੇ ਹੋਏ ਪੰਜਾਬ ਨੂੰ ਵਿਕਾਸ ਪੱਖੀ ਸੂਬਾ ਬਣਾਉਣ ਦੀ ਅਪੀਲ ਕੀਤੀ

ਗਾਲਿਬ ਰਣ ਸਿੰਘ ਦੇ ਮੁਸਲਮਾਨ ਭਾਈਚਾਰੇ ਨੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਵੋਟ ਪਾਉਣ ਦਾ ਕੀਤਾ ਫੈਸਲਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੀ ਮਸੀਤ ਵਿੱਚ ਮੁਸਲਮਾਨ ਭਾਈਚਾਰਾ ਦਾ ਵੱਡਾ ਇੱਕਠ ਹੋਇਆ।ਇਸ ਇੱਕਠ ਵਿੱਚ ਲੁਧਿਆਣਾ ਕਾਂਗਰਸ ਦੇ ਦਿਹਾਤੀ ਜਨਰਲ ਸੈਕਟਰੀ ਬੀਬੀ ਬਲਜਿੰਦਰ ਕੌਰ ਹਾਂਗਕਾਂਗ ਵਾਲੇ ਵਿਸ਼ੇਸ਼ ਤੌਰ ਤੇ ਪਹੰੁਚੇ।ਇਸ ਸਮੇ ਬਿੱਲਾ ਗਾਲਿਬ ਨੇ ਕਿਹਾ ਕਿ ਤਰਸੇਮ ਸਿੰਘ ਹਾਂਗਕਾਂਗ ਨੇ ਸਾਡੀ ਮਸਜਦ ਲਈ ਬਹੁਤ ਵੱਡੀ ਮਦਦ ਕੀਤੀ ਹੈ ਤੇ ਬਿੱਲਾ ਗਾਲਿਬ ਨੇ ਬੀਬੀ ਬਲਜਿੰਦਰ ਕੌਰ ਤੇ ਤਰਸੇਮ ਸਿੰਘ ਹਾਂਗਕਾਂਗ ਦਾ ਧੰਨਵਾਦ ਕੀਤਾ।ਇਸ ਸਮੇ ਵਿਦੇਸ ਤੋ ਤਰਸੇਮ ਸਿੰਘ ਹਾਂਗਕਾਂਗ ਨੇ ਕਿਹਾ ਕਿ ਬਿੱਲਾ ਗਾਲਿਬ ਜੋ ਆਪਣੇ ਮੂੰਹ ਵਿੱਚੌ ਕੋਈ ਵੀ ਗੱਲ ਕਹੇਗਾ ਮੈ ਉਸ ਦੀ ਹਰ ਗੱਲ ਪੂਰੀ ਕਰੇਗਾ।ਇਸ ਸਮੇ ਸਾਰੇ ਮੁਸਲਮਾਨ ਭਾਈਚਾਰੇ ਨੇ ਇੱਕ ਵੱਡਾ ਫੈਸਲਾ ਲਿਆ ਤੇ ਕਿਹਾ ਕਿ ਅਸੀ ਸਾਰਾ ਮੁਸਲਮਾਨ ਭਾਈਚਾਰਾ ਕਾਂਗਰਸ ਦੀ ਸੈਕਟਰੀ ਬੀਬੀ ਬਲਜਿੰਦਰ ਕੋਰ ਹਾਂਗਕਾਂਗ ਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਭਾਈਚਾਰਾ ਆਉਣੀ ਵਾਲੀ 19 ਤਰੀਕ ਨੂੰ ਲੋਕ ਸਭਾ ਹਲਕਾ ਲੁਧਿਆਣਾ ਤੋ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤਵਗੇ।ਇਸ ਸਮੇ ਸਰਪੰਚ ਜਗਦੀਸ ਚੰਦ ਸ਼ਰਮਾ,ਪੰਚ ਨਿਰਮਲ ਸਿੰਘ,ਪੰਚ
ਰਣਜੀਤ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਸੁਰੇਸ਼ ਚੰਦ,ਕੈਪਟਨ ਹਰਦਿਆਲ ਸਿੰਘ,ਪ੍ਰਧਾਨ ਸੁਮੈਲ ਮੁਹੰਮਦ,ਖਾਜ਼ਨਚੀ ਬਿੱਲਾ ਗਾਲਿਬ,ਮੀਤ ਪ੍ਰਧਾਨ ਸੰਮੀ,ਜਨਰਲ ਸੱਕਤਰ ਰਫੀ ਮੁਹੰਮਦ ਵਲੋ ਆਏ ਹੋਏ ਮਹਿਮਾਨਾਂ ਦਾ ,ਧੰਨਵਾਦ ਕੀਤਾ।

ਲੋਕ ਸਭਾ ਲੁਧਿਆਣਾ ਤੋ ਆਪ ਪਾਰਟੀ ਦੇ ਉਮੀਦਵਾਰ ਪੋ੍ਰ:ਤੇਜਪਾਲ ਸਿੰਘ ਗਿੱਲ ਨੂੰ ਵੱਡੀ ਲੀਡ ਨਾਲ ਜਿਤਾਉ:ਵਿਧਾਇਕ ਸਰਵਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਹਲਕਾ ਜਗਰਾਉ ਦੇ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਵਲੋ ਲੋਕ ਸਭਾ ਹਲਕਾ ਲੁਧਿਆਣਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਦੇ ਹੱਕ ਵਿੱਚ ਪਿੰਡਾਂ ਵਿੱਚੌ ਘਰ-ਘਰ ਵੋਟਾਂ ਮੰਗਾਂ।ਬੀਬੀ ਮਾਣੂੰਕੇ ਨੇ ਕਿਹਾ ਕਿ ਤੇਜਪਾਲ ਸਿੰਘ ਗਿੱਲ ਪੜੇ-ਲਿਖੇ,ਇਮਨਦਾਰ,ਸਝੂਵਾਨ ਵਿਅਕਤੀ ਹਨ।ਬੀਬੀ ਮਾਣੰੂਕੇ ਨੇ ਕਿਹਾ ਤੁਸੀ ਗਿੱਲ ਨੂੰ ਆਉਣੀ ਵਾਲੀ 19 ਮਈ ਨੂੰ ਝਾੜੂ ਦੇ ਨਿਸ਼ਾਨ ਦਾ ਬਟਨ ਦਬਾਏ ਕੇ ਵੋਟਾਂ ਪਾ ਕੇ ਜਿਤਾਉ ਤੇ ਪੋ੍ਰ:ਗਿੱਲ ਤੁਹਾਡੀ ਬੁਨਿਆਦੀ ਸਹੂਲਤਾਂ ਜਿਵੇ ਸਿੱਖਿਆ,ਸਿਹਤ,ਪੀਣ ਯੋਗ ਪਾਣੀ ਆਦਿ ਸਮਸਿਆਵਾਂ ਦਾ ਹੱਲ ਕਰਵਾਉਣਗੇ।ਬੀਬੀ ਮਾਣੂੰਕੇ ਨੇ ਕਿਹਾ ਤੁਸੀ ਕੇਂਦਰ ਵਿੱਚ ਕਾਂਗਰਸ ਤੇ ਭਾਜਪਾ ਨੂੰ ਪਰਖ ਲਿਆ ਹੈ ਹੁਣ ਸਾਡੀ ਪਾਰਟੀ ਨੂੰ ਵੀ ਇਕ ਮੌਕਾ ਜਰੂਰ ਦਿਉ। ਸਾਰੇ ਲੀਡਰ ਆਏ ਕਿਸੇ ਨੇ ਹੱਲ ਨਹੀ ਕਰਵਾਇਆ