You are here

ਲੁਧਿਆਣਾ

ਪਿੰਡ ਰੂਪਾ ਪੱਤੀ ਦੇ ਸਰਪੰਚ ਦਵਿੰਦਰ ਸਿੰਘ ਕਹਿਲ ਨੇ ਪੰਜਾਬ ਭਰ ’ਚੋ ਵੱਡੀ ਲੀਡ ਲੈ ਕੇ ਜਿੱਤ ਦੇ ਗੱਡੇ ਝੰਡੇ

ਮੁੱਲਾਂਪੁਰ ਦਾਖਾ, 17 ਅਕਤੂਬਰ ( ਸਤਵਿੰਦਰ ਸਿੰਘ ਗਿੱਲ)  15 ਅਕਤੂਬਰ ਨੂੰ ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਦੀਆਂ ਚੋਣਾਂ ਦੇ ਨਤੀਜੇ ਬੇਸ਼ਕ ਲੋਕਾਂ ਸਾਹਮਣੇ ਆ ਗਏ ਹਨ ਪ੍ਰੰਤੂ ਜਿਲ੍ਹਾ ਲੁਧਿਆਣਾ ਦੇ ਹਲਕਾ ਰਾਏਕੋਟ ਦੇ ਪਿੰਡ ਰੂਪਾ ਪੱਤੀ ਤੋ ਉੱਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਰਹੇ ਦਵਿੰਦਰ ਸਿੰਘ ਕਹਿਲ ਨੂੰ ਪਿੰਡ ਵਾਸੀਆਂ ਨੇ ਮੁੜ ਤੋ ਪਿੰਡ ਰੂਪਾ ਪੱਤੀ ਦਾ ਸਰਪੰਚ ਚੁਣ ਲਿਆ ਹੈ। 
         ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਕਹਿਲ ਦੇ ਮੁਕਾਬਲੇ ਵਿੱਚ ਖੜੇ ਉਮੀਦਵਾਰ ਕੁਲਦੀਪ ਸਿੰਘ ਨੂੰ 49 ਵੋਟਾਂ ਹੀ ਮਿਲੀਆਂ ਜਦਕਿ ਦਵਿੰਦਰ ਸਿੰਘ ਕਹਿਲ ਨੂੰ 334 ਵੋਟਾਂ ਪ੍ਰਾਪਤ ਹੋਈਆਂ ਸਨ। ਦਵਿੰਦਰ ਸਿੰਘ ਕਹਿਲ 285 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਗਏ ਤੇ ਵਿਰੋਧੀ ਉਮਦੀਵਾਰ ਨੂੰ ਹਰਾ ਕੇ ਸਰਪੰਚ ਬਣੇ ਅਤੇ ਇਸ ਉਮੀਦਵਾਰ ਦੀ ਜਿੱਤ ਤੋ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਇਸ ਸਬੰਧੀ ਸਮੁੱਚੇ ਪੰਜਾਬ ਦੇ ਜ਼ਿਆਦਾਤਰ ਜੇਤੂ ਸਰਪੰਚਾਂ ਦੀ ਸੂਚੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਦਵਿੰਦਰ ਸਿੰਘ ਕਹਿਲ ਪੰਜਾਬ ਦੇ ਸਭ ਤੋਂ ਵੱਡੀ ਲੀਡ ਨਾਲ ਜਿੱਤਣ ਵਾਲੇ ਸਰਪੰਚ ਬਣ ਗਏ। ਬੇਸ਼ੱਕ ਕੁਝ ਸਰਪੰਚ ਕਾਫੀ ਵੱਡੇ ਫਰਕ ਨਾਲ ਆਪੋ ਅਪਣੇ ਪਿੰਡਾਂ ਦੇ ਸਰਪੰਚ ਚੁਣੇ ਗਏ ਪ੍ਰੰਤੂ ਦਵਿੰਦਰ ਸਿੰਘ ਕਹਿਲ ਪੰਜਾਬ ਦੇ ਸਮੁੱਚੇ ਜੇਤੂ ਸਰਪੰਚਾਂ ਵਿਚੋਂ ਇਕ ਨੰਬਰ ਤੇ ਦਿਖਾਈ ਦਿੱਤੇ।
              ਫੋਨ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹਿਲ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਮੇਰੇ ਪਿੰਡ ਰੂਪਾ ਪੱਤੀ ਦੇ ਵਸਨੀਕਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਖੜਦਾ ਰਹਾਂਗਾ ਤੇ ਪਿੰਡ ਪੱਧਰੀ ਲੜਾਈ ਝਗੜੇ ਪਿੰਡ ਵਿੱਚ ਹੀ ਬੈਠ ਕੇ ਹੱਲ ਕੀਤੇ ਜਾਣਗੇ। ਇਸ ਤੋ ਬਿਨਾ ਪਿੰਡ ਦੇ ਵੱਡੀ ਗਿਣਤੀ ਮੋਹਤਵਰ ਲੋਕਾਂ ਨੇ ਦਵਿੰਦਰ ਸਿੰਘ ਕਹਿਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਰਪੰਚ ਹਮੇਸ਼ਾਂ ਸੱਚ ਨੂੰ ਸੱਚ ਕਹਿਣ ਵਾਲਾ ਇਨਸਾਨ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਦਵਿੰਦਰ ਸਿੰਘ ਕਹਿਲ ਦੀ ਉਮਰ ਲੰਮੀ ਹੋਵੇ ਤਾਂ ਜੌ ਉਹ ਭਵਿੱਖ ਵਿੱਚ ਵੀ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਰਹੇ।

ਪੰਚੀ-ਸਰਪੰਚੀ ਬੀਬੀ ਸੁਖਦੀਪ ਕੌਰ ਦੇ ਧੜੇ ਹਿੱਸੇ ਆਈ

ਮੁੱਲਾਂਪੁਰ ਦਾਖਾ, 17 ਅਕਤੂਬਰ (ਸਤਵਿੰਦਰ ਸਿੰਘ ਗਿੱਲ)  ਲੁਧਿਆਣੇ ਜਿਲ੍ਹੇ ਦੇ ਬਲਾਕ ਡੇਹਲੋਂ ਅਧੀਂਨ ਪੈਂਦੇ ਪਿੰਡ ਪੱਦੀ ਤੋਂ ਸੁਖਦੀਪ ਕੌਰ ਪਤਨੀ ਮਹਿੰਦਰ ਸਿੰਘ ਲੋਹਟ ਬੈਂਕ ਕੈਸ਼ੀਅਰ ਸਰਪੰਚ ਬਣ ਗਈ, ਪਿੰਡ ਪੱਦੀ ਵਿੱਚ 640 ਵਿੱਚੋਂ 531 ਵੋਟਾ ਦਾ ਭੁਗਤਾਨ ਹੋਇਆ। ਬੀਬੀ ਸੁਖਦੀਪ ਕੌਰ ਨੇ ਆਪਣੇ ਵਿਰੋਧ ’ਚ ਖੜ੍ਹੇ ਬਹਾਦਰ ਸਿੰਘ ਨੂੰ 211 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਬੀਬੀ ਸੁਖਦੀਪ ਕੌਰ ਨੂੰ 356 ਵੋਟਾ ਜਦਕਿ ਵਿਰੋਧੀ ਨੂੰ 145 ਵੋਟਾ ਮਿਲੀਆਂ ਹਨ।  ਬੀਬੀ ਸੁਖਦੀਪ ਕੌਰ ਦੇ ਧੜੇ ਨਾਲ ਸਬੰਧਤ 5 ਪੰਚ ਜੇਤੂ ਰਹੇ ਜਿਨ੍ਹਾਂ ਵਿੱਚ ਵਾਰਡ ਨੰਬਰ 01 ਕਮਲਜੀਤ ਕੌਰ, 02 ਤੋਂ ਗੁਰਜੀਤ ਕੌਰ, 03 ਗੁਰਪ੍ਰੀਤ ਸਿੰਘ, 04 ਰਛਪਾਲ ਸਿੰਘ, 05 ਤੋਂ ਬਲਵਿੰਦਰ ਸਿੰਘ ਸ਼ਾਮਲ ਹਨ। 
          ਜਿਕਰਯੋਗ ਹੈ ਕਿ ਜਦ ਬੀਬੀ ਸੁਖਦੀਪ ਕੌਰ ਇੱਕ ਸਮਾਜ ਸੇਵੀ ਦੇ ਰੂਪ ਵਿੱਚ ਪਿੰਡ ਅਤੇ ਇਲਾਕੇ ਅੰਦਰ ਵਿਚਰ ਰਹੇ ਹਨ। ਉਨ੍ਹੰ ਨੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਕੁੜਮ ਬਹਾਦਰ ਸਿੰਘ ਦਾ 211 ਵੋਟਾ ਦੇ ਫਰਕ ਨਾਲ ਧੋਬੀ ਪਟਕਾ ਲਵਾ ਦਿੱਤਾ ਹੈ। ਬੀਬੀ ਸੁਖਦੀਪ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਕਿ ਮੇਰੇ ਪਿੰਡ ਪੱਦੀ ਦੇ ਸਮੂਹ ਵਸਨੀਕਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਖੜਦੀ ਰਹਾਂਗੀ ਤੇ ਪਿੰਡ ਪੱਧਰੀ ਲੜਾਈ ਝਗੜੇ ਪਿੰਡ ਵਿੱਚ ਹੀ ਬੈਠ ਕੇ ਹੱਲ ਕੀਤੇ ਜਾਣਗੇ।
          ਹਾਜਰੀਨ ਸਾਬਕਾ ਪੰਚ ਅਮਰਜੀਤ ਸਿੰਘ, ਸਤਿਨਾਮ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਸਾਬਕਾ ਪੰਚ, ਲਖਵੀਰ ਸਿੰਘ ਲੱਕੀ, ਦਰਸ਼ਨ ਸਿੰਘ, ਮੇਜਰ ਸਿੰਘ, ਹਰਦੀਪ ਕੌਰ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਜਗਦੀਪ ਸਿੰਘ ਲੋਹਟ, ਹਰਮਨਦੀਪ ਕੌਰ ਲੋਹਟ ਆਦਿ ਹਾਜਰ ਸਨ।

ਭਰੋਵਾਲ ਕਲਾਂ ਦੇ ਕੁਲਦੀਪ ਸਿੰਘ ਪੱਪਾ ਬਣੇ ਸਰਪੰਚ

 ਸ਼ਰਪੰਚ ਬਣਨ ਤੇ ਪਿੰਡ ਵਾਸੀਆਂ ਨੇ ਕੁੱਲਦੀਪ ਸਿੰਘ ਪੱਪਾ ਨੂੰ ਦਿੱਤੀ ਵਧਾਈ
ਮੁੱਲਾਂਪੁਰ ਦਾਖਾ 16 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਪਿੰਡ ਭਰੋਵਾਲ ਕਲਾਂ ਵਿਖੇ ਪੰਚਾਇਤੀ ਚੋਣਾ ਚ ਕੁੱਲਦੀਪ ਸਿੰਘ ਪੱਪਾ ਸਾਬਕਾ ਜਿਲਾ ਪ੍ਰੀਸ਼ਦ ਭਾਰੀ ਬਹੁਮਤ ਨਾਲ, ਸਾਬਕਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਦੀ ਮਿਹਨਤ ਸਦਕਾ ਪਿੰਡ ਦੇ ਸਰਪੰਚ ਬਣੇ।ਜਿੱਥੇ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਿਆ। ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰ ਅਤੇ ਸਮੂਹ ਨੌਜਵਾਨ ਭਰਾਵਾਂ ਦੇ ਸਹਿਯੋਗ ਅਤੇ ਸਮੂਹ ਨਗਰ ਨਿਵਾਸੀ ਨੇ ਉਹਨਾਂ ਨੂੰ ਬਹੁਮਤ ਨਾਲ ਸਰਪੰਚ ਬਣਨ ਤੇ ਵਧਾਈ ਦਿੱਤੀ ਅਤੇ ਲੱਡੂ ਵੰਡੇ ਅਤੇ ਮੈਂਬਰ ਹਰਦੇਵ ਕੌਰ, ਮੈਂਬਰ ਦਰਸ਼ਨ ਸਿੰਘ, ਮੈਂਬਰ ਅਜਮੇਰ ਸਿੰਘ, ਮੈਂਬਰ ਮਨਦੀਪ ਕੌਰ, ਮੈਂਬਰ ਸਵਰਨਜੀਤ ਕੌਰ, ਇਹਨਾਂ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਅਤੇ ਵਿਰੋਧੀ ਧਿਰ ਦੇ ਮਨਜੀਤ ਸਿੰਘ ਪਟਵਾਰੀ, ਅਤੇ ਸੁੱਖਪਾਲ ਸਿੰਘ ਚੀਮਾਂ ਨੂੰ ਮੈਂਬਰ ਚੁਣਿਆ ਗਿਆ ।ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਨੇ ਭਾਰੀ ਇਕੱਠ ਨੂੰ ਸਬੋਧਨ ਕਰਦਿਆ ਕਿਹਾ ਕਿ ਸਰਪੰਚ ਕੁਲਦੀਪ ਸਿੰਘ ਪਿੰਡ ਦੇ ਵਿਕਾਸ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਭਰੋਵਾਲ , ਪ੍ਰਧਾਨ ਦਵਿੰਦਰ ਸਿੰਘ,ਸਾਬਕਾ ਸਰਪੰਚ ਦਲਜੀਤ ਸਿੰਘ, ਸਾਬਕਾ ਪੰਚ ਦਲਜੀਤ ਸਿੰਘ ਦਿਓਲ਼,  ਬਸੰਤ ਸਿੰਘ ਸੂਰਜ, ਸਾਬਕਾ ਪੰਚ ਚਮਕੌਰ ਸਿੰਘ ਬਲੇਤੀਆਂ, ਚਰਨਜੀਤ ਸਿੰਘ, ਸੁਰਜੀਤ ਸਿੰਘ ਠੁਲੇਦਾਰ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਪ੍ਰਧਾਨ ਗੁਰਮੇਲ ਸਿੰਘ, ਕਰਮਜੀਤ ਸਿੰਘ ਕੰਮਾ, ਨੰਬਰਦਾਰ ਜਗਤਾਰ ਸਿੰਘ, ਪ੍ਰਧਾਨ ਕੇਵਲ ਸਿੰਘ, ਗੁਰਪ੍ਰੀਤ ਸਿੰਘ ਤੱਤਲਾ, ਸਾਬਕਾ ਪ੍ਰਧਾਨ ਭਜਨ, ਮਨਦੀਪ ਸਿੰਘ ਤੱਤਲਾ, ਹਰਪ੍ਰੀਤ ਸਿੰਘ ਅਕਾਲੀ, ਚਰਨਜੀਤ ਸਿੰਘ ਤੱਤਲਾ, ਸਾਬਕਾ ਪੰਚ ਹਾਕਮ ਸਿੰਘ, ਸਾਬਕਾ ਪੰਚ ਸੋਨੀ, ਪ੍ਰਿਤਪਾਲ ਸਿੰਘ ਕਲੇਰ, ਅਵਤਾਰ ਸਿੰਘ ਤਾਰੀ, ਬੰਤ ਸਿੰਘ ਤੱਤਲਾ, ਦਵਿੰਦਰਜੀਤ ਸਿੰਘ, ਮੇਜਰ ਸਿੰਘ ਫੋਜੀ, ਮਨਜਿੰਦਰ ਸਿੰਘ, ਕੁਲ਼ਦੀਪ ਸਿੰਘ, ਸੁਖਵਿੰਦਰ ਸਿੰਘ, ਦਰਸਨ ਸਿੰਘ, ਪਰਮਿੰਦਰ ਸਿੰਘ, ਅਮਰ ਸਿੰਘ, ਨਛੱਤਰ ਸਿੰਘ ਪੱਪੂ. ਆਲਮਜੀਤ ਸਿੰਘ ਦਿਓਲ , ਸਤਨਾਮ ਕਲੇਰ, ਸੋਹਣ ਸਿੰਘ ਕਲੇਰ, ਹਾਜਰ ਸਨ।

ਪਿੰਡ ਗਹਿਲ ਤੋਂ ਅਣਥੱਕ, ਮਿਹਨਤੀ ਅਤੇ ਸੂਝਵਾਨ ਸਮਾਜ ਸੇਵੀ ਬਲਵੀਰ ਸਿੰਘ ਮਾਨ ਬਣੇ ਸਰਪੰਚ।

  ਮਹਿਲ ਕਲਾਂ 17 ਅਕਤੂਬਰ (ਗੁਰਸੇਵਕ ਸੋਹੀ) - ਸਮੁੱਚੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਮੌਕੇ ਸਰਪੰਚੀ/ਪੰਚੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੇ ਹੀ ਆਪਣੀ-ਆਪਣੀ ਜਿੱਤ ਪੱਕੀ ਕਰਨ ਲਈ ਵੋਟਾਂ ਪੈਣ ਦੇ ਆਖ਼ਰੀ ਸਮੇਂ ਤੱਕ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ। ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣ ਤੋਂ ਬਾਅਦ "ਕਹੀਂ ਖੁਸ਼ੀ, ਕਹੀਂ ਗਮ " ਸੀ। ਖੈਰ! ਚੋਣਾਂ 'ਚ ਜਿੱਤ ਜਾਂ ਹਾਰ ਲੋਕਤੰਤਰ ਦਾ ਹਿੱਸਾ ਹੈ।
   ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਤੋਂ ਪੜੇ ਲਿਖੇ ਅਣਥੱਕ ਮਿਹਨਤੀ, ਸਮਾਜ ਸੇਵੀ ਬਲਵੀਰ ਸਿੰਘ ਮਾਨ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫ਼ੀ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਿੰਡ ਗਹਿਲ ਦੇ ਸਰਪੰਚ ਚੁਣੇ ਗਏ ਹਨ।
    ਪਿੰਡ ਗਹਿਲ ਦੇ ਸਰਪੰਚ ਚੁਣੇ ਜਾਣ ਉਪਰੰਤ ਬਲਵੀਰ ਸਿੰਘ ਮਾਨ ਨੇ ਸਮੁੱਚੇ ਪਿੰਡ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ‌ ਅਤੇ ਲੋਕਾਂ ਦੀਆਂ ਮੁਸਕਲਾਂ/ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪਿੰਡ ਦੇ ਸਮੁੱਚੇ ਲੋਕਾਂ ਤੋਂ ਭਵਿੱਖ 'ਚ ਪੂਰਨ ਸਹਿਯੋਗ ਦੀ ਮੰਗ ਕੀਤੀ ।

ਕੁਲਦੀਪ ਸਿੰਘ ਧਾਲੀਵਾਲ ਸਰਪੰਚੀ ਦੀ ਚੋਣ ਜਿੱਤੇ

  ਮਹਿਲਾ ਕਲਾ 17 ਅਕਤੂਬਰ  (ਗੁਰਸੇਵਕ ਸਿੰਘ ਸੋਹੀ) ਪਿੰਡ ਮਿੱਠੇਵਾਲ ਤੋਂ ਪੰਚਾਇਤੀ ਚੋਣਾਂ 'ਚ ਸਰਪੰਚੀ ਦੀ ਚੋਣ ਜਿੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਰੋਧੀ ਉਮੀਦਵਾਰ ਚਮਕੌਰ ਸਿੰਘ ਨੂੰ 371ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਜਿੱਤਣ ਉਪਰੰਤ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੇ ਸਮਰਥਕਾਂ ਵਲੋਂ ਵੱਡੇ ਕਾਫਲੇ ਦੇ ਰੂਪ 'ਚ ਘਰ ਲਿਜਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਵੱਖ ਵੱਖ ,ਥਾਵਾਂ 'ਤੇ ਕੁਲਦੀਪ ਸਿੰਘ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।  ਹੁਣ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਸੇਵਾ ਦਾ ਮੌਕਾ ਦਿੱਤਾ ਹੈ । ਉਨ੍ਹਾਂ ਕਿਹਾ ਪਿੰਡ ਅੰਦਰ ਵਿਕਾਸ ਕਾਰਜਾਂ ਦੇ ਨਾਲ ,ਨਾਲ ਭਾਈਚਾਰਕ ਸਾਂਝ ਨੂੰ ਮਜਬੂਤ ਰੱਖਿਆ ਜਾਵੇਗਾ। ਉਹਨਾਂ ਇਸ ਜਿੱਤ ਲਈ ਪਿੰਡ ਵਾਸੀਆਂ ਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਕੁਲਦੀਪ ਸਿੰਘ ਪਿੰਡ ਪ੍ਰਤੀ ਵਿਕਾਸ ਦੇ ਇਰਾਦੇ ਨੂੰ ਲੈ ਕੇ ਇਸ ਵਾਰੀ ਲੋਕਾਂ ਵੱਲੋਂ ਉਹਨਾਂ ਦੀ ਚੋਣ ਮਹਿਮ ਨੂੰ ਆਪਣੀ ਚੋਣ ਮੁਹਿੰਮ ਬਣਾ ਕੇ ਉਹਨਾਂ ਦਾ ਸਾਥ ਦਿੱਤਾ। ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਜਿੱਥੇ ਕੁਲਦੀਪ ਸਿੰਘ ਧਾਲੀਵਾਲ  ਨੇ ਸਰਪੰਚੀ ਦੀ ਚੋਣ ਜਿੱਤੇ ਹਨ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਮੂਹ ਧਾਲੀਵਾਲ ਪਰਿਵਾਰ ਅਤੇ ਸਾਡੀ ਸਾਰੀ ਟੀਮ ਵਲੋਂ ਸਾਰੇ ਪਿੰਡ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋ ਧੰਨਵਾਦ ਕਰਦੇ ਹਾਂ। ਅਸੀਂ ਪਿੰਡ ਵਾਸੀਆਂ ਨਾਲ ਵਾਅਦਾ ਕਰਦੇ ਹਾਂ ਕਿ ਸਿਆਸੀ ਪਾਰਟੀਆਂ ਅਤੇ ਧੜੇਬੰਦੀਆਂ ਚੋਂ ਉੱਪਰ ਉੱਠ ਕੇ ਪਿੰਡ ਨੂੰ ਵਿਕਾਸ ਵੱਲ ਤੋਰਾਂ ਗੇ। ਇੱਕ ਵਾਰ ਫਿਰ ਨਵੇਂ ਬਣੇ ਸਰਪੰਚ ਕੁਲਦੀਪ ਸਿੰਘ ਧਾਲੀਵਾਲ ਅਤੇ ਸਾਰੀ ਪੰਚਾਇਤ ਨੂੰ ਵਧਾਈਆਂ॥ ਵਾਰਡ ਨੰਬਰ 1 ਤੋਂ ਪੰਚੀ ਦੀ ਚੋਣ ਬੀਬੀ ਪਰਮਜੀਤ ਕੌਰ ਜਿੱਤ ਗਏ ਹਨ, ਵਾਰਡ ਨੰਬਰ 2 ਤੋ ਮਨਜੀਤ ਸਿੰਘ ਪੰਚੀ ਦੀ ਚੋਣ ਜਿੱਤ ਗਏ,ਵਾਰਡ ਨੰਬਰ 3 ਤੋਂ ਅਵਤਾਰ ਸਿੰਘ ਪੰਚੀ ਦੀ ਚੋਣ ਜਿੱਤ ਗਏ, ਵਾਰਡ ਨੰਬਰ 4 ਤੋਂ ਰੇਸ਼ਮ ਸਿੰਘ ਪੰਚੀ ਦੀ ਚੋਣ ਜਿੱਤ ਗਏ, ਵਾਰਡ ਨੰਬਰ 5 ਤੋਂ ਅਮਨਪ੍ਰੀਤ ਸਿੰਘ ਪੰਚੀ ਦੀ ਚੋਣ ਜਿੱਤ ਗਏ ਵਾਰਡ ਨੰਬਰ 6 ਤੋਂ ਬੀਬੀ ਪਰਮਜੀਤ ਕੌਰ ਚੋਣ ਜਿੱਤ ਗਏ ਵਾਰਡ ਨੰਬਰ 7 ਤੋਂ ਬੀਬੀ ਗੁਰਪ੍ਰੀਤ ਕੌਰ ਚੋਣ ਜਿੱਤ ਗਏ।

ਪੰਜਾਬ ਸਰਕਾਰ ਸਾਰੇ ਪੰਜਾਬ 'ਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਅਕਤੂਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕਰੇ

   ਕਿਹਾ, ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881ਅਧੀਨ ਵੀ ਹੋਵੇ
    ਰਾਏਕੋਟ 17 ਅਕਤੂਬਰ (ਗੁਰਸੇਵਕ ਸੋਹੀ) - ਰਿਪਬਲਿਕਨ ਪਾਰਟੀ ਆੱਫ਼ ਇੰਡੀਆ (ਅੰਬੇਦਕਰ) ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਅਤੇ ਸ਼੍ਰੋਮਣੀ ਅਕਾਲੀ ਦਲ (ਐਸ.ਸੀ.ਵਿੰਗ) ਦੇ ਮੁੱਖ ਬੁਲਾਰੇ ਜੱਥੇਦਾਰ ਹਰਚੰਦ ਸਿੰਘ ਬੜੂੰਦੀ(ਰਾਏਕੋਟ) ਨੇ ਵੱਖੋ-ਵੱਖ ਪ੍ਰੈੱਸ ਬਿਆਨਾਂ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਨੂੰ ਮਨਾਉਣ ਦੇ ਅਵਸਰ ਨੂੰ ਮੁੱਖ ਰੱਖਦੇ ਹੋਏ 19 ਅਕਤੂਬਰ, 2024 ਦਿਨ ਸਨੀਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ 'ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਹ ਸਥਾਨਕ ਛੁੱਟੀ ਨੈਗੋਸੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਵੀ ਹੋਵੇਗੀ।
    ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਅਤੇ ਜੱਥੇਦਾਰ ਹਰਚੰਦ ਸਿੰਘ ਬੜੂੰਦੀ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ 19 ਅਕਤੂਬਰ, ਦਿਨ ਸ਼ਨੀਵਾਰ ਨੂੰ ਪੂਰੇ ਪੰਜਾਬ 'ਚ ਗਜ਼ਟਿਡ ਛੁੱਟੀ ਕੀਤੀ ਜਾਵੇ ਅਤੇ ਇਸ ਦਿਨ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ -,1881 ਅਧੀਨ ਵੀ ਕੀਤੀ ਜਾਵੇ।

ਪਿੰਡ ਕੁਰੜ ਦੇ ਨੌਜਵਾਨ, ਸਮਾਜ ਸੇਵੀ ਸੁਖਵਿੰਦਰ ਸਿੰਘ ਬਾਵਾ ਬਣੇ ਪਿੰਡ ਦੇ ਸਰਪੰਚ

  ਸਮੂਹ ਨਗਰ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕਰਦਾ ਹਾਂ ਧੰਨਵਾਦ। ਸੁਖਵਿੰਦਰ ਦਾਸ

   ਮਹਿਲ ਕਲਾਂ 17 ਅਕਤੂਬਰ (ਗੁਰਸੇਵਕ ਸੋਹੀ) - ਸਮੁੱਚੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਮੌਕੇ ਸਰਪੰਚੀ/ਪੰਚੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੇ ਹੀ ਆਪਣੀ-ਆਪਣੀ ਜਿੱਤ ਪੱਕੀ ਕਰਨ ਲਈ ਵੋਟਾਂ ਪੈਣ ਦੇ ਆਖ਼ਰੀ ਸਮੇਂ ਤੱਕ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ। ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣ ਤੋਂ ਬਾਅਦ "ਕਹੀਂ ਖੁਸ਼ੀ, ਕਹੀਂ ਗਮ " ਸੀ। ਖੈਰ! ਚੋਣਾਂ 'ਚ ਜਿੱਤ ਜਾਂ ਹਾਰ ਲੋਕਤੰਤਰ ਦਾ ਹਿੱਸਾ ਹੈ।
    ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਕੁਰੜ ਤੋਂ ਪੜੇ ਲਿਖੇ ਅਣਥੱਕ ਮਿਹਨਤੀ, ਸਮਾਜ ਸੇਵੀ ਸੁਖਵਿੰਦਰ ਦਾਸ ਬਾਵਾ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫ਼ੀ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਿੰਡ ਕੁਰੜ ਦੇ ਸਰਪੰਚ ਚੁਣੇ ਗਏ ਹਨ।
    ਪਿੰਡ ਕੁਰੜ ਦੇ ਸਰਪੰਚ ਚੁਣੇ ਜਾਣ ਉਪਰੰਤ ਸੁਖਵਿੰਦਰ ਦਾਸ ਬਾਵਾ ਨੇ ਸਮੁੱਚੇ ਪਿੰਡ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ‌ ਅਤੇ ਲੋਕਾਂ ਦੀਆਂ ਮੁਸਕਲਾਂ/ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪਿੰਡ ਦੇ ਸਮੁੱਚੇ ਲੋਕਾਂ ਤੋਂ ਭਵਿੱਖ 'ਚ ਪੂਰਨ ਸਹਿਯੋਗ ਦੀ ਮੰਗ ਕੀਤੀ ,ਕਿਹਾ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਜੋ ਜੁੰਮੇਵਾਰੀ ਮੈਨੂੰ ਸੋਪੀ ਹੈ ਉਹ ਬਿਨਾਂ ਕਿਸੇ ਭੇਦ, ਭਾਵ ਅਤੇ ਪਿੰਡ ਦੀ ਬਿਹਤਰੀ ਲਈ ਤਨ, ਮਨ ਨਾਲ ਨਿਭਾਵਾਂਗਾ ,ਪਿੰਡ ਨੂੰ  ਵਿਕਾਸ ਪੱਖੋਂ ਇੱਕ ਨੰਬਰ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।

ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ 3 ਵਿਧਵਾ ਪਰਿਵਾਰਾਂ ਨੂੰ ਅਕਤੂਬਰ ਮਹੀਨੇ ਦਾ ਰਾਸ਼ਨ ਦਿੱਤਾ ਗਿਆ

ਧਰਮਕੋਟ ਜਸਵਿੰਦਰ ਸਿੰਘ ਰੱਖਰਾ  ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵਲੋਂ ਪਰਮਾਨੈਂਟ ਪ੍ਰੋਜੈਕਟ ਤਹਿਤ ਵਿਧਵਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆਂ ਜਾਦਾਂ ਹੈ । ਇੱਕ ਸਾਦੇ ਸਮਾਰੋਹ ਵਿੱਚ ਅਕਤੂਬਰ ਮਹੀਨੇ ਦਾ ਰਾਸ਼ਨ ਨੌਜਵਾਨ ਨੇਤਾ ਆਮ ਆਦਮੀ ਪਾਰਟੀ ਹਰਪ੍ਰੀਤ ਸਿੰਘ  ਰਿੱਕੀ  ਵੱਲੋਂ  ਵਿਤਰਿਤ ਕੀਤਾ ਗਿਆ । ਇਸ ਸਮੇ ਸੰਸਥਾਂ ਦੇ ਪ੍ਰਧਾਨ ਗੌਰਵ ਸ਼ਰਮਾ, ਸੈਕਟਰੀ ਹਰਮੀਤ ਸਿੰਘ ਲ਼ਾਡੀ ,  ਮੈਂਬਰ ਸਚਿਨ ਗਰੋਵਰ ,  ਵਿਪਨ ਖੇੜਾ ਅਤੇ ਪ੍ਰੋਜੈਕਟ ਇੰਚਾਰਜ ਗੌਰਵ ਡਾਬਰਾ  ਅਤੇ ਰੁਪਿੰਦਰ ਸਿੰਘ ਰਿੰਪੀ ਹਾਜ਼ਿਰ ਸਨ ।

ਵਿਧਾਇਕਾ ਬੀਬੀ ਮਾਣੂਕੇ ਦੇ ਸਹਿਯੋਗ ਨਾਲ ਪਿੰਡ ਪੋਨਾ ਤਰੱਕੀ ਦੀ ਰਾਹ 'ਤੇ : ਪ੍ਰਧਾਨ ਕੁਲਵੰਤ ਸਿੰਘ

ਜਗਰਾਉਂ ( ਅਮਿਤ ਖੰਨਾ )ਪਿੰਡ ਪੋਨਾ ਇਸ ਸਮੇਂ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਪੋਨਾ ਤੇ ਤਜਿੰਦਰ ਸਿੰਘ ਪੋਨਾ ਨੇ ਦੱਸਿਆ ਕਿ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ਼ ਦਲਿਤ ਭਾਈਚਾਰੇ ਦੇ ਘਰਾਂ ਨਜ਼ਦੀਕ 4 ਸਮਰਸੀਬਲ ਮੋਟਰ ਬੋਰ ਕੀਤੇ ਗਏ ਜੌ ਕਿ ਦਲਿਤ ਭਾਈਚਾਰੇ ਨੂੰ ਪਾਣੀ ਦੀ ਬਹੁਤ ਸੱਮਸਿਆ ਆ ਰਹੀ ਸੀ ਅਤੇ ਇਸ ਤੋਂ ਇਲਾਵਾ 20 ਗਲੀਆਂ ਇੰਟਰਲਾਕ ਟਾਇਲਾ ਪਿੰਡ ਵਿੱਚ ਸੀਵਰੇਜ ਖੇਡ ਪਾਰਕ ਵਿੱਚ ਓਪਨ ਜਿਮ ਸਮਸ਼ਾਨ ਘਾਟ ਵਿੱਚ ਕੁਰਸੀਆਂ ਹੱਡਾ ਰੁੜੀ ਦੀਆ ਚਾਰ ਦੀਵਾਰੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜ ਬਣਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਪੰਚ ਰਣਜੋਧ ਸਿੰਘ ਤੇ ਜਿੰਦਰ ਸਿੰਘ ਪੰਚ ਗੁਰਦਿਆਲ ਸਿੰਘ ਧਰਮ ਸਿੰਘ ਬਲਵੀਰ ਸਿੰਘ ਨਰਿੰਦਰ ਸਿੰਘ ਦਲਬਾਗ ਸਿੰਘ ਬਾਬਾ ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ

ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਅਤੇ ਸ਼ੋਭਾ ਯਾਤਰਾ ਕੱਢਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ

ਜਗਰਾਉਂ ( ਅਮਿਤ ਖੰਨਾ )ਜਗਰਾਉਂ  ਭਗਵਾਨ ਵਾਲਮੀਕੀ ਮੰਦਰ ਮਹੱਲਾ ਸ਼ਹਿਰੀਆਂ ਚੁੰਗੀ ਨੇੜੇ ਚੁੰਗੀ ਨੰਬਰ ਸੱਤ ਵਿਖੇ ਆਦਿ ਕਵੀ ਸ੍ਰਿਸ਼ਟੀ ਰਿਚੇਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਅਤੇ ਸ਼ੋਭਾ ਯਾਤਰਾ ਕੱਢਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਜਗਰਾਉਂ ਸ਼ਹਿਰ ਦੇ ਸਮੂਹ ਵਾਲਮੀਕ ਅਤੇ ਮਜ਼੍ਹਬੀ ਸਿੱਖ ਸਮਾਜ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ  ਜਿਸ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਝੰਡੇ ਥੱਲੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ਼ ਪਰਮਜੀਤ ਸਿੰਘ ਰਿੰਪੀ ਲੱਦੜ ਨੂੰ ਸ਼ੋਭਾ ਯਾਤਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੇ ਸਰਬ ਸੰਮਤੀ ਨਾਲ ਸਮੂਹ ਨੁਮਾਇੰਦਿਆਂ ਨੇ ਪ੍ਰਧਾਨ ਕਬੂਲ ਕੀਤਾ ਅਤੇ ਭਗਵਾਨ ਬਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਣ ਸਬੰਧੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਅਤੇ ਮਿਤੀ 16-09-2024 ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ ਅਤੇ ਮਿਤੀ 17-09-2024 ਨੂੰ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮੋਕੇ ਹਵਨ ਅਤੇ ਝੰਡੇ ਦੀ ਰਸਮ ਹੋਣ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੁਣ ਗਿੱਲ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਸਨੀ ਸੁੰਦਰ ਸੰਦੀਪ ਕੁਮਾਰ ਪ੍ਰਦੀਪ ਕੁਮਾਰ ਰਾਮ ਪ੍ਰਕਾਸ਼ ਸੈਂਟਰ ਵਾਲਮੀਕ ਸਭਾ ਇੰਡੀਆ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ ਸਤੀਸ਼ ਕੁਮਾਰ ਬੱਗਾ ਗੋਪਾਰਾਮ ਜੀ ਸੋਮਨਾਥ  ਬੱਗਾ ਚੇਤਨ ਗਿੱਲ ਗਗਨ ਗਿੱਲ ਬਿੱਲੋ ਗਿੱਲ ਮੰਗਾ ਪਹਿਲਵਾਨ ਮਣੀ ਗਿੱਲ ਬਲਵਿੰਦਰ ਕੁਮਾਰ ਮੱਟੂ ਸ਼ਾਮ ਲਾਲ ਗੱਟੀ ਸੁਨੀਲ ਕੁਮਾਰ ਸੰਤੋਖ ਰਾਮ ਬੱਬੂ ਕੁਲਵੰਤ ਸਿੰਘ ਸਹੋਤਾ ਸੰਜੀਵ ਕੁਮਾਰ ਗਿੱਲ ਸ਼ੋਭਾ ਯਾਤਰਾ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਧਾਲੀਵਾਲ ਰਿੰਕੂ ਗਿੱਲ ਭੂਸ਼ਣ ਗਿੱਲ ਸੁਨੀਲ ਕੁਮਾਰ ਲੱਕੀ ਨਰੇਸ਼ ਗਿੱਲ ਤੇ  ਕਾਲੂ ਬਾਬਾ ਲਖਵਿੰਦਰ ਸਿੰਘ ਰੋਕੀ ਬੱਗਾ ਟੀਨਾ ਬੱਗਾ ਮਿਸ਼ਰੋ ਪ੍ਰਧਾਨ ਜੀ ਮੈਡਮ ਕਾਨਤਾ ਜੀ ਪ੍ਰਿੰਸੀਪਲ ਰਜਿੰਦਰ ਕੌਕੇ ਜੀ ਸਰਬਨ ਸਿੰਘ ਆਵੇ ਦੀਪਕ ਧਾਲੀਵਾਲ ਜੀ ਕੁਮਾਰ ਗੌਰਵ ਗੋਰਾ ਲੱਧੜ ਸੋਨੂੰ ਧਾਲੀਵਾਲ ਜੀ ਅਤੇ ਸਮੂਹ ਮਹੱਲਾ ਨਿਵਾਸੀਆਂ ਨੇ ਹਿੱਸਾ ਲਿਆ