You are here

ਸਾਹਿਤ

ਪੁਸਤਕ ਰੀਵੀਊ

ਸ਼ਿਵ ਨਾਥ ਦਰਦੀ ਨਾਲ ਥੋੜੀ ਬਹੁਤੀ ਜਾਣ ਪਹਿਚਾਣ ਪਹਿਲਾਂ ਹੀ ਸੀ। ਪਰ ਜਦੋੰ ਉਸਨੇ ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਦੀ ਸਥਾਪਨਾ ਕੀਤੀ ਤਾਂ ਉਸ ਨਾਲ ਸਾਂਝ ਹੋਰ ਵੀ ਪਰਪੱਕ ਹੋ ਗਈ। ਉਹ ਬਹੁਤ ਹੀ ਬੀਬਾ ਅਤੇ ਮਿਲਣਸਾਰ ਇਨਸਾਨ ਹੈ। ਜਿੱਥੇ ਉਹ ਸਾਹਿਤ ਦੀ ਫ਼ੁਲਵਾੜੀ ਚ,ਖਿੜਿਆ ਹੋਇਆ ਗੁਲਾਬ ਹੈ। ਉੱਥੇ ਉਹ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹੈ। ਅਨੇਕਾਂ ਵਾਰ ਖੂਨ ਦਾਨ ਕਰ ਚੁੱਕਿਆ ਸ਼ਿਵ ਨਾਥ ਦਰਦੀ ਖੂਨ ਦਾਨ ਨੂੰ ਸੱਭ ਤੋਂ ਵੱਡਾ ਦਾਨ ਸਮਝਦਾ ਹੈ। ਅੱਜਕੱਲ ਉਹ ਅਪਣੀ ਧਰਮ ਪਤਨੀ ਅਤੇ ਦੋ ਬੇਟਿਆਂ ਨਾਲ ਬਾਬਾ ਫ਼ਰੀਦ ਜੀ ਵਰਸੋਈ ਨਗਰੀ ਫ਼ਰੀਦਕੋਟ ਵਿਖੇ ਰਹਿ ਰਿਹਾ ਹੈ। ਸਟੇਟ ਐਵਾਰਡੀ ਹੋਣ ਦੇ ਨਾਲ ਨਾਲ ਉਸਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਦੀਆਂ ਕਵਿਤਾਵਾਂ ਆਮ ਹੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਅੱਜ ਗੱਲ ਕਰਦਾਂ ਹਾਂ ਉਸਦੀ ਪਿੱਛੇ ਜਿਹੇ ਆਈ ਕਿਤਾਬ "ਦੁਖਿਆਰੇ ਲੋਕ;ਬਾਰੇ ਬਹੁਤ ਸੋਹਣੇ ਸਰਵਰਕ ਵਧੀਆ ਕਵਿਤਾਵਾਂ ਨਾਲ਼ ਸਿੰਗਾਰੀ ਇਸ ਪੁਸਤਕ ਵਿੱਚ ਜਿੱਥੇ ਉਸਨੇ ਮੁਹੱਬਤ ਦੀ ਗੱਲ ਕੀਤੀ ਹੈ। ਉੱਥੇ ਉਹ ਕਿਰਤੀਆਂ ਕਿਸਾਨਾ ਤੇ ਫ਼ੁੱਟਪਾਥਾਂ ਤੇ ਰਹਿਕੇ ਮੰਗਦੇ ਲੋਕਾਂ ਦਾ ਦਰਦ ਵੀ ਬਿਆਨ ਕਰਨੋਂ ਪਿੱਛੇ ਨਹੀਂ ਹਟਿਆ। 68 ਪੰਨਿਆਂ ਦੀ ਇਸ ਕਿਤਾਬ ਵਿੱਚ ਕੁੱਲ 56 ਰਚਨਾਵਾਂ ਹਨ। ਦੁਖਿਆਰੇ ਲੋਕ;ਚ ਉਸਦੀ ਪਹਿਲੀ ਕਵਿਤਾ ਪਹਿਚਾਣ ਚ,ਉਹ ਲਿਖਦਾ ਹੈ,,,,
ਕੀ ਕਰਨਾ,ਐਸੇ ਮੰਦਿਰ ਨੂੰ,
ਜਿਸ ਮੰਦਿਰ ਵਿੱਚ ਭਗਵਾਨ ਨਾ ਹੋਵੇ,
ਕੀ ਕਰਨਾ ਐਸੇ ਬਾਗਾਂ ਨੂੰ,
ਜਿੱਥੇ ਮਹਿਕਦੀ ਕੋਈ ਮੁਸਕਾਨ ਨਾ ਹੋਵੇ।
ਕੀ ਕਰਨਾ,ਐਸੀ ਦੁਨੀਆਂ ਨੂੰ,
ਜਿੱਥੇ ਵਸਦਾ ਕੋਈ ਇਨਸਾਨ ਨਾ ਹੋਵੇ,
ਕੀ ਕਰਨਾ,ਐਸੇ ਦਿਲ ਨੂੰ,
ਜਿਸ ਵਿੱਚ ਪਿਆਰ ਨਾ ਹੋਵੇ,ਜਾਨ ਨਾ ਹੋਵੇ।
ਸ਼ਿਵ ਕੀ ਕਰਨਾ,ਐਸੇ ਬੰਦੇ ਨੂੰ,
ਜਿਸਦੀ ਅਪਣੀੰ,ਕੋਈ ਪਹਿਚਾਣ ਨਾ ਹੋਵੇ।
ਅਪਣੇ ਆਪ ਚ ਹੀ ਬਹੁਤ ਕੁੱਝ ਬਿਆਨਾਦੀ ਕਵਿਤਾ ਹੈ। ਇਸੇ ਤਰ੍ਹਾਂ,,,,,,,ਬਜਾਰਾਂ ਅੰਦਰ ਕਵਿਤਾ ਚ ਉਹ ਲਿਖਦਾ ਹੈ ਕਿ,,,,,,,,
ਸ਼ਾਇਰਾਂ ਤੇ ਫ਼ਨਕਾਰਾਂ ਅੰਦਰ,
ਵਿਕ ਗਿਆ,ਯਾਰ ਬਜਾਰਾਂ ਅੰਦਰ 
ਮਹਿੰਗੇ ਚਾਵਾਂ ਨੂੰ, ਖਰੀਦੇ ਕਿਵੇਂ,
ਦੱਬ ਕੇ ਰਹਿ ਗਿਆ,ਭਾਰਾਂ ਅੰਦਰ।
ਕਵਿਤਾ ਵੀ ਸਾਡੇ ਸਮਾਜਿਕ ਦਰਦ ਦਰਸਾਉੰਦੀ ਬਹੁਤ ਵਧੀਆ ਕਵਿਤਾ ਹੈ। ਉਹ ਕੋਈ ਵੀ ਹੋਵੇ ਜਿਸਨੇ ਕੋਈ ਦਰਦ ਨੇੜਿਓਂ ਤੱਕਿਆ ਹੋਵੇ ਤਾਂ ਉਹੀ ਮਹਿਸੂਸ ਕਰ ਸਕਦਾ ਹੈ। ਤੇ ਮਜਬੂਰੀ ਕਵਿਤਾ ਚ ਉਹ ਲਿਖਦਾ ਹੈ,,,,,,,,,,,
ਕੀ ਪਤਾ ਕਿਸੇ ਨੂੰ,
ਕੀ ਹੁੰਦੀ ਹੈ,ਜਿੰਦਗੀ ਦੂਰ ਦੀ।
ਲੁੱਟ ਮੁੱਢ ਤੋੰ ਹੁੰਦੀ ਰਹੀ ਏ
ਕਿਸਾਨ ਤੇ ਮਜਦੂਰ ਦੀ।
ਕੀ ਪਤਾ ਕਿਸੇ ਨੂੰ,,,,,,,,,,,
ਇਸ ਕਵਿਤਾ ਜਿੱਥੇ ਉਸਨੇ ਕਿਸਾਨ ਮਜਦੂਰ ਦੀ ਮਜਬੂਰੀ ਦੀ ਗੱਲ ਕੀਤੀ ਹੈ। ਇਸ ਕਵਿਤਾ ਵਿੱਚ ਉਹ ਹਾਕਮ ਨਾਲ ਆਢਾ ਲਾਉੰਦਾ ਵੀ ਨਜਰ ਆਉੰਦਾ ਹੈ। ਕੱਚੇ ਮੁਲਾਜ਼ਮਾਂ ਦੇ ਦਰਦ ਦੀ ਗੱਲ ਕਰਦੀ ਕਵਿਤਾ ਕੱਚੇ ਮੁਲਾਜ਼ਮਾਂ ਵਿੱਚ ਲਿਖਦਾ ਹੈ ਕਿ,,,,,
ਸੂਟ ਮੰਗਦੇ,ਬੂਟ ਮੰਗਦੇ,
ਕੀ ਕਰਾਂ ਮੈੰ,ਮੰਗਦੇ ਬੱਚੇ ਦਾ 
ਔਖਾ ਟਾਈਮ ਹੈ,ਲੰਘਦਾ ਯਾਰੋ
ਹਰ ਮੁਲਾਜ਼ਮ ਕੱਚੇ ਦਾ।
ਇੱਕ ਤਾਂ ਥੋੜੀ ਦਿੰਦੇ,
ਦੂਜੀ ਲੇਟ ਕਰਦੇ ਨੇ ਤਨਖਾਹ
ਮੁਰਦਾ ਜਾਨ ਨੂੰ ਮਿਲਦੇ ਜਿਵੇਂ,
ਥੋੜੇ ਬਹੁਤੇ ਸਾਹ,
ਕੋਈ ਮੁੱਲ ਨਾ ਪੈੰਦਾ ਇੱਥੇ,
ਯਾਰੋ ਧੁੱਪ ਚ ਮੱਚੇ ਦਾ।
ਔਖਾ ਟਾਈਮ ਹੈ ਲੰਘਦਾ ਯਾਰੋ,,,,,,,,
ਬਹੁਤ ਵਧੀਆ ਕਵਿਤਾ ਹੈ। ਕੁੱਲ ਮਿਲਾਕੇ ਸਾਰੀ ਕਿਤਾਬ ਹੀ ਪੜਨਯੋਗ ਹੈ। ਸ਼ਿਵ ਨਾਥ ਦਰਦੀ ਨੂੰ ਉਸਦੀ ਪਹਿਲੀ ਕਿਰਤ ਵਧਾਈ ਦਿੰਦਾ ਹੋਇਆ। ਪਾਠਕਾਂ ਨੂੰ ਕਹਿੰਦਾ ਹਾਂ ਕਿ ਉਹ ਇਹ ਕਿਤਾਬ ਜਰੂਰ ਪੜਨ। ਮੈਨੂੰ ਉਮੀਦ ਹੈ ਕਿ ਦੁਖਿਆਰੇ ਲੋਕ; ਪੜਦੇ ਹੋਏ ਤੁਹਾਨੂੰ ਨਿਰਾਸ਼ਾ ਨਹੀ ਹੋਵੇਗੀ। ਸੋ ਇਸੇ ਉਮੀਦ ਨਾਲ ਸ਼ਿਵ ਨਾਥ ਦਰਦੀ ਨੂੰ ਮੁਬਾਰਕਬਾਦ ਦਿੰਦਾ ਹੋਇਆ। ਉਸਦੀ ਕਲਮ ਨੂੰ ਨਿਰੰਤਰ ਚਲਣ ਦੀ ਦੁਆ ਕਰਦਾ ਹਾਂ।
      ਜਸਵੀਰ ਫ਼ੀਰਾ

ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ "ਤੋਪਿਆਂ ਵਾਲ਼ੀ ਕਮੀਜ਼"ਕਹਾਣੀ ਸੰਗ੍ਰਹਿ ।

     ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਉੱਭਰਦੇ ਨਵੇਂ ਲੇਖਕ ਜਿਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਜੀ, ਉਸਨੂੰ ਸਾਹਿਤਕ ਅਦਾਰਿਆਂ ਵੱਲੋਂ ਕਾਫ਼ੀ ਮਾਣ ਸਤਿਕਾਰ ਨਾਲ਼ ਨਿਵਾਜ਼ਿਆ ਗਿਆ ਹੈ। ਹੁਣੇ- ਹੁਣੇ ਉਹਨਾਂ ਨੇ ਆਪਣਾ ਪਲੇਠਾ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਸਾਹਿਤ ਦੀ ਝੋਲੀ ਪਾਇਆ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਜਿਸ ਲੇਖਕ ਦੀ ਗੱਲ ਕਰ ਰਿਹਾ ਹਾਂ ਜੀ ਉਹਨਾਂ ਦਾ ਨਾਮ ਹੈ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)ਤੇ ਅੱਜ ਕੱਲ੍ਹ ਉਹ ਸੰਗਰੂਰ ਸ਼ਹਿਰ ਦੀ ਆਫ਼ਿਸਰ ਕਾਲੋਨੀ ਸੰਗਰੂਰ ਵਿਖੇ ਰਹਿ ਰਹੇ ਹਨ। ਪੇਸ਼ੇ ਵਜੋਂ ਜਿੱਥੇ ਉਹ ਇੱਕ ਵਧੀਆ ਅਧਿਆਪਕ ਹਨ। ਉੱਥੇ ਹੀ ਇੱਕ ਵਧੀਆ ਇਨਸਾਨ ਵੀ ਹਨ। ਉਸ ਦੇ"ਤੋਪਿਆਂ ਵਾਲ਼ੀ ਕਮੀਜ਼" ਕਹਾਣੀ ਸੰਗ੍ਰਹਿ ਵਿੱਚ ਸਾਰੀਆਂ ਹੀ ਕਹਾਣੀਆਂ ਬਾਕਮਾਲ ਹਨ ਤੇ ਜਦੋਂ ਇਸ ਕਿਤਾਬ ਨੂੰ ਅਸੀਂ ਪੜ੍ਹਨਾ ਸ਼ੁਰੂ ਕਰਦੇ ਹਾਂ,ਆਪ ਮੁਹਾਰੇ ਅਗਲੀ ਕਹਾਣੀ ਨੂੰ ਪੜ੍ਹਨ ਨੂੰ ਮਨ ਕਰਦਾ ਹੈ। ਕਿਤਾਬ ਦੇ ਨਾਮ ਦੀ ਹੀ ਜੇ ਗੱਲ ਕਰੀਏ ਤਾਂ ਤੋਪਿਆਂ ਵਾਲੀ ਕਮੀਜ਼ ਸ਼ਬਦ ਪੜ੍ਹ ਕੇ ਸਾਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ।ਅੱਜ ਤੋਂ ਜੇ 30-35 ਕੁ ਸਾਲ ਮਗਰ ਜਾਈਏ ਤਾਂ ਹਰ ਇੱਕ ਇਨਸਾਨ ਨੇ ਤੋਪਿਆਂ ਵਾਲੀ ਕਮੀਜ਼ ਬਾਰੇ ਪੂਰੀ ਤਰ੍ਹਾਂ ਦੇਖਿਆ ਹੋਇਆ ਹੈ ਤੇ ਜ਼ਿਆਦਾਤਰ ਇਨਸਾਨਾਂ ਨੇ ਤੋਪਿਆਂ ਵਾਲੀ ਕਮੀਜ਼ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ ।ਇਸੇ ਤਰ੍ਹਾਂ ਇਸ ਕਿਤਾਬ ਦੇ ਲੇਖਕ ਰਣਬੀਰ ਸਿੰਘ ਪ੍ਰਿੰਸ ਜੀ ਦੀਆਂ ਕਹਾਣੀਆਂ ਆਪ ਪਿੰਡੇ ਹੰਢਾਈਆਂ ਮਹਿਸੂਸ ਹੁੰਦੀਆਂ ਹਨ । ਸਾਰੇ ਹੀ ਕਲਮਕਾਰ/ਪਾਠਕਾਂ  ਨੂੰ ਇੱਕ ਵਾਰ ਇਹ ਕਿਤਾਬ "ਤੋਪਿਆਂ ਵਾਲ਼ੀ "ਕਮੀਜ਼ ਕਹਾਣੀ ਸੰਗ੍ਰਹਿ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।ਜੋ ਅੱਜ ਦੇ ਸਮਾਜ ਵਿੱਚ ਜਿੱਥੇ ਹਰ ਪਾਸੇ ਲੱਚਰਤਾ ਜਾ ਦੋਹਰੇ ਅਰਥਾਂ ਵਾਲ਼ਾ ਸਭ ਕੁਝ ਪਰੋਸਿਆ ਜਾ ਰਿਹਾ ਹੋਵੇ। ਉੱਥੇ ਅਜਿਹਾ ਪਰਵਾਰਿਕ ਕਹਾਣੀ ਸੰਗ੍ਰਹਿ ਪੇਸ਼ ਕਰਨਾ ਹੀ ਆਪਣੇ ਆਪ ਵਿੱਚ ਮਾਣ ਵਾਲ਼ੀ ਗੱਲ ਹੈ।ਰਣਬੀਰ ਸਿੰਘ ਪ੍ਰਿੰਸ ਜੀ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਪਲੇਠੇ ਕਹਾਣੀ ਸੰਗ੍ਰਹਿ "ਤੋਪਿਆਂ ਵਾਲ਼ੀ ਕਮੀਜ਼" ਦੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਜੀ, ਪ੍ਰਮਾਤਮਾ ਰਣਬੀਰ ਸਿੰਘ ਪ੍ਰਿੰਸ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਉਹ ਅੱਗੇ ਤੋਂ ਹੋਰ ਵੀ ਵਧੀਆਂ ਲਿਖਣ ਤਾਂ ਕਿ ਸਾਡੇ ਜਿਹੇ ਪਾਠਕਾਂ ਨੂੰ ਨਰੋਇਆ  ਸਾਹਿਤ ਪੜ੍ਹਨ ਨੂੰ ਮਿਲਦਾ ਰਹੇ।

ਜੱਸੀ ਧਰੌੜ ਸਾਹਨੇਵਾਲ।
ਸਰਪ੍ਰਸਤ ਕਲਮਾਂ ਦੇ ਵਾਰ 
ਸਾਹਿਤਕ ਮੰਚ

ਕੁੜੀਆਂ  (ਕਵਿਤਾ) ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਕੁੜੀਆਂ       (ਕਵਿਤਾ)

ਬਿਨ ਮਾਪਿਆਂ ਕੁੜੀਆਂ ਪੇਕੇ ਪਰਾਈਆ ਨੇ
ਮੁੱਖ ਮੋੜ ਲੈਂਦੇ ਅੰਮੀ ਜਾਏ  ਮੁਰਝਾਈਆਂ ਨੇ
       
ਨਾ ਕੋਈ ਹੱਸ ਬੁਲਾਵੇ  ਸੀਨੇ ਛੱਲ ਹੋਵੇ
ਬੇਦਰਦੀ ਛਾਇਆ ਹਨੇਰਾ ਨਾ ਝੱਲ ਹੋਵੇ 

ਸੁੰਨੇ ਸੁੰਨੇ ਚਾਅ   ਸਾਡੇ ਨਾ ਕੋਈ ਪੁੱਛਦਾ
ਬੇਗਾਨੇ ਹੋ ਗਈਆ ਨਾ ਵੀਰਾ ਰੁੱਸਦਾ

ਬਚਪਨ ਵਾਲੇ ਕਦੇ ਲਾਡ ਨਾ ਭੁੱਲਦੇ ਨੇ
ਅੱਜ ਛੱਮ ਛੱਮ ਨੈਣੋਂ ਨੀਰ ਹਾਏ ਡੁੱਲਦੇ ਨੇ

ਲੋਭ ਲਾਲਚ ਦੀ ਤਮਾ ਨੇ ਰਿਸ਼ਤੇ ਭੁਲਾਏ ਨੇ
ਤੇਰੇ ਵਾਂਗ ਮਾਏ ਕਿਸੇ ਨਾ ਸਰਬਤ ਪਿਲਾਏ

ਖੂਨ  ਦੇ ਰਿਸ਼ਤੇ ਜਾਂਦੇ ਹੋਈ ਬੇਗਾਨੇ ਨੇ
ਕੁੜੀਆਂ ਦੇ ਹੱਕ ਵਾਰੀ ਵੱਜਦੇ ਤਾਨੇ ਨੇ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਰੀਸ  (ਕਵਿਤਾ) ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਰੀਸ  (ਕਵਿਤਾ)
ਗਲਤ ਕੰਮ
ਦੀ ਕਰਨੀ
ਮਾੜੀ ਰੀਸ
ਜਿਸ ਨਾਲ
ਸੀਨੇ ਜ਼ਖ਼ਮ
ਕਰਦੀ ਚੀਸ

ਚੰਗੇ ਰਸਤੇ
ਚੁਣ ਲੈਦੇ 
ਜਿਹੜੇ
ਉਨਾਂ ਵਾਂਗ 
ਬਣੀਏ ਹਰੀਸ਼

ਰੀਸ ਕਰੀਏ 
ਰੱਬ ਦੀ ਬਾਣੀ
ਦੀ
ਕੁਦਰਤ ਦੀ
ਨਿਆਮਤ
ਸੁੱਖ ਚੈਨ
ਵਰਤਾਉਂਦੀ
ਜਾਣੀਦੀ

ਰੀਸ  ਕਰਨੀ
ਸਵੇਰੇ ਜਲਦੀ
ਉਂਠ ਸੈਰ ਕਰਨ ਦੀ
ਨਾ ਮਾੜੇ ਸੰਗ ਪੈਰ
ਧਰਨ ਦੀ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ ✍ ਗੁਰਚਰਨ ਸਿੰਘ ਧੰਜੂ

ਡੂੰਘੇਂ ਅਲਫ਼ਾਜ਼ ਲਿਖਣ ਵਾਲੀ ਲੇਖਿਕਾ ਡ: ਸਤਿੰਦਰਜੀਤ ਕੌਰ ਬੁੱਟਰ
ਮਾਝੇ ਦੀ ਧਰਤੀ ਨੂੰ ਗੁਰੂਆਂ ਦੀ ਚਰਨ ਛੋਹ ਪਰਾਪਤ ਹੈ ਇਸ ਧਰਤੀ ਦਾ ਸਾਹਿਤ ਰਚਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ।ਅਜ਼ਕਲ ਦੇ ਸਮੇਂ ਚ ਵੀ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕਲਮਾਂ ਇਸੇ ਧਰਤੀ ਤੇ ਪੰਜ਼ਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ। ਇਹਨਾ ਕਲਮਾਂ ਵਿੱਚ ਮੋਹਰਲੀ ਕਤਾਰ ਵਿੱਚ ਨਾਮ ਆਉਦਾਂ ਹੈ ਡਾ: ਸਤਿੰਦਰਜੀਤ ਕੌਰ ਬੁੱਟਰ ਜੀ ਦਾ। ਸਾਹਿਤਕ ਅਤੇ ਵਿਦਿਆ ਦੇ ਖੇਤਰ ਵਿੱਚ ਇਕੋ ਵੇਲੇ ਮੱਲਾਂ ਮਾਰਨ ਵਾਲੀ ਸਖ਼ਸ਼ੀਅਤ ਹੈ। ਇਹ ਸਖ਼ਸ਼ੀਅਤ ਇੱਕ ਉਚੀ ਤੇ ਸੁੱਚੀ ਸੋਚ ਦੀ ਮਾਲਕ ਕਵਿਤਾਂ ਚ ਸ਼ਬਦਾਂ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਢੁਕਵੇਂ ਥਾਂ ਤੇ ਚੁਣਨ ਤੇ ਚਿਣਨ ਦਾ ਹੁਨਰ ਰੱਖਦੀ ਹੈ। ਇਸ ਕਲਮ ਨੇ ਕਵਿਤਾ ਚ ਹਰੇਕ ਵਿਸ਼ੇ ਨੂੰ ਰੂਹ ਨਾਲ ਲਿਖਕੇ ਕਵਿਤਾ ਨੂੰ ਉਸੇ ਰਸ ਨਾਲ ਖੂਭ ਲਿਖਕੇ ਨਿਭਾਇਆ ਹੈ। 
ਕਵਿਤਾ ਦੀਆਂ ਕੁਝ ਵੰਨਗੀਆਂ ਪਾਠਕਾਂ ਦੇ ਸਾਹਮਣੇ ਰੱਖ ਰਿਹਾਂ ਆਂ ਜੋ ਇਸ ਕਲਮ ਨੂੰ ਉਸੇ ਹਾਵ ਭਾਵ ਨਾਲ ਲਿਖਿਆ ਹੈ।
ਔਰਤ ਦੇ ਦਰਦ ਨੂੰ ਇਸ ਕਲਮ ਨੇ ਕਿੰਨੀ ਬਰੀਕੀ ਚ ਲਿਖਿਆ ਹੈ ਔਰਤ ਸਾਰੀ ਉਮਰ ਪਤੀ ਲਈ ਤੇ ਬੱਚਿਆਂ ਲਈ ਦਰਦਾਂ ਪੀੜਾਂ ਚੋ ਗੁਜਰਦੀ ਹੋਈ ਆਪਣੇ ਫ਼ਰਜ਼ਾ ਨੂੰ ਨਿਭਾਉਦੀਂ ਹੋਈ ਕਠਨਾਈਆਂ ਚੋਂ ਗੁਜ਼ਰਦੀ ਹੈ।              

ਔਰਤ!!!!!
ਔਰਤ ਫਰਜ਼ਾਂ ਦੀ ਪੰਡ  ਹੀ ਸਿਰ   ਧਰਦੀ ਰਹੀ।
ਪਰ ਬੇੜੀ   ਕਦੇ ਡੁੱਬਦੀ ਕਦੇ ਤਰਦੀ ਰਹੀ।

ਸਮਝਿਆ ਗਿਆ  ਇਸ ਨੂੰ ਹੀ ਬੇਗਾਨਾ ਸਦਾ
ਭਾਵੇਂ ਸਭ ਲਈ ਦਿਨ ਰਾਤ ਇਹ ਮਰਦੀ ਰਹੀ।

ਮੁਹੱਬਤ ਨੇ ਇਨੂੰ ਕੀਤਾ ਬਾਲਾਂ ਦੀ ਗੇਂਦ ਵਾਂਗ
ਸਭਨਾਂ  ਦੇ ਠੁੱਡੇ ਖਾ ਜ਼ਿੰਦਗੀ  ਸੰਵਰਦੀ  ਰਹੀ।

ਸੁਪਨੇ ਆਦਿ ਤੋਂ ਹੀ ਸਲੀਬਾਂ ਤੇ ਲਟਕਦੇ ਰਹੇ
ਬੇਵਸੀ ਸੀ ਜੋ ਹਰ ਦੌਰ ਵਿੱਚ ਸਿੱਤਮ  ਜਰਦੀ ਰਹੀ।

ਖ਼ੁਸ਼ੀਆਂ ਦੇਣ ਲਈ ਰਹੀ ਸੀ ਹੋਦ ਇਸਦੀ
ਪਤਾ ਨਹੀਂ ਖ਼ਲਕਤ ਕਿਉ ਫੇਰ ਵੀ ਦੋਸ਼ ਮੱੜਦੀ ਰਹੀ।

ਜਿਸਨੂੰ ਬਣਾਇਆ ਜ਼ਿੰਦਗੀ, ਬੇਗਾਨਾ ਬਣਿਆ
ਪਤਾ ਨਹੀਂ ਜ਼ਹਿਰ ਉਸ ਅੰਦਰ ਕਿੱਥੋਂ ਭਰਦੀ ਰਹੀ।

ਬਣਾਉਣਾ ਚਾਹਿਆ  ਜਦ ਆਪਣਾ ਵਜੂਦ ਉਸ
ਜ਼ਮਾਨੇ ਦੀ ਸੋਚ ਬੁੱਟਰ ਕਹਿਰ ਕਰਦੀ ਰਹੀ।

ਡਾ: ਸਤਿੰਦਰਜੀਤ ਕੌਰ ਬੁੱਟਰ

ਧੀਆਂ ਦਾ ਦਰਦ ਵੀ ਧਨ ਬੇਗਾਨਾਂ ਮਾਪਿਆਂ ਦੇ ਸਿਰਤੇ ਬੋਝ ਹੁੰਦਾਂ ਹੈ ਜੋਂ ਸਮੇਂ ਨੇ ਮੋੜ ਲੈ ਲਿਆ ਜਵਾਨੀ ਮਜ਼ਬੂਰਨ ਵਿਦੇਸ਼ਾ ਵੱਲ ਨੂੰ ਜਾ ਰਹੀ ਕਵਿਤਾ ਚ ਧੀਆਂ ਦਾ ਦਰਦ ਖੂਬ ਲਿਖਿਆ ਹੈ ਤੇ ਗੁਲਾਮੀ ਦੀਆਂ ਜ਼ੰਜ਼ੀਰਾ ਗਲੋਂ ਲੌਹਣ ਦੀ ਗੱਲ ਕਵਿਤਾ ਚ ਸੋਹਣੇ ਢੰਗ ਨਾਲ ਕਹੀ ਗਈ ਹੈ।

ਦਰਦ

ਘਰ ਨੂੰ ਸੁੰਨਾ ਧੀਆਂ ਕਰ ਗਈਆਂ
ਜਾਂਦੀਆਂ ਅੱਖਾਂ ਕਰ ਤਰ ਗਈਆਂ।

ਭਰ ਜੇਬਾਂ ਪ੍ਰਦੇਸੀ ਘਰ ਨੂੰ ਪਰਤੇ ਜਦ
ਤੱਕ ਸੱਖਣੇ ਵਿਹੜੇ ਅੱਖਾਂ ਭਰ ਗਈਆਂ।

ਮੂੰਹ ਖੁੱਲੇ ਵੇਖੇ ਜਦ ਸਭ ਬਜ਼ਾਰਾਂ ਦੇ
ਜੇਬਾਂ ਖੁੱਲਣ ਤੋਂ ਪਹਿਲਾਂ ਹੀ ਡਰ ਗਈਆਂ।

ਪਸ਼ੂ ਉਡੀਕਣ ਬੱਝੇ ਖੁਰਲੀਆਂ ਤੇ
ਫਸਲਾਂ ਵੈਰੀਆਂ ਨੇ ਆ ਜੋ ਚਰ ਲਈਆਂ।

ਵਿਦੇਸ਼ਾਂ ਨੂੰ ਤੁਰੀ ਜਾਵੇ ਕੁਲ ਜਵਾਨੀ ਹੀ
ਰਾਖਿਆਂ ਰਾਹੀਂ ਲੱਗੀਆਂ ਸੰਨਾਂ ਤਰ ਗਈਆਂ।

ਕਿਵੇਂ ਸੰਭਾਲੀਏ ਬਿਖਰੇ ਰਿਸ਼ਤਿਆਂ ਨੂੰ
ਪੈਸੇ ਦੀਆਂ ਪੰਡਾਂ ਜੋ ਮੋਹ ਤੇ ਧਰ ਲਈਆਂ।

ਬੁੱਟਰ ਹੁਣ ਹੱਕ ਲੈਣਾ ਵੀ ਸਿੱਖ ਲਈਏ
ਬੜੀਆਂ ਧੱਕੇਸ਼ਾਹੀਆ ਅਸਾਂ ਨੇ ਜਰ ਲਈਆਂ।

ਡਾ: ਸਤਿੰਦਰਜੀਤ ਕੌਰ ਬੁੱਟਰ

ਰੂਹ ਦੇ ਬੋਲ ਕਵਿਤਾ ਚ ਵੀ ਆਪਣੇ ਅੰਦਰ ਸਮੇਟੀ ਬੈਠੀ ਅੰਧੂਰੇ ਚਾਵਾਂ ਨੂੰ
ਪਤਨੀ ਪਤੀ ਦੇ ਸਨਮੁੱਖ ਖੋਲ ਕੇ ਕਵਿਤਾ ਚ ਸੋਹਣੇ ਢੰਗ ਨਾਲ ਗੱਲ ਕਹੀ ਗਈ ਹੈ।

ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜੋਤ ਜਗਾ ਕੇ ਇਸ਼ਕੇ ਦੀ ਮੈਨੂੰ
ਉਸਦੇ ਵਿੱਚ ਰਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਪਾਕ ਮੁਹੱਬਤ ਜੁਰਮ ਹੈ ਜੇਕਰ
ਮੈਨੂੰ ਭੱਠੀ ਵਿੱਚ ਜਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ

ਯਾਦ 'ਚ ਤੇਰੀ ਲੀਨ ਮੈ ਹੋਈ
ਭਟਕਾਂ ਵਿੱਚ ਥਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਜਿੰਨਾ ਮੈ ਦੁਨੀਆਂ 'ਚ ਵੜਸਾਂ
ਗੁਨਾਹਾਂ ਨਾਲ ਪਲਾਂ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਵਿੱਚ ਵਿਛੋੜੇ ਤੜਫਾਂ ਮੈ ਤਾਂ
ਤੂੰ ਆਪਣੇ ਕੋਲ ਬੁਲਾ।
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ ।

ਸਭ ਕੁਝ ਮੈ ਤਾਂ ਤੈਨੂੰ ਜਾਣਾ
'ਬੁੱਟਰ' ਤੂੰ ਮੇਰਾ ਹੈਂ ਅੱਲਾ
ਮਾਹੀ ਵੇ! ਮੈਨੂੰ ਰੂਹ ਦਾ ਰਾਗ ਸੁਣਾ।

ਡਾ: ਸਤਿੰਦਰਜੀਤ ਕੌਰ ਬੁੱਟਰ

ਡਾ: ਸਤਿੰਦਰਜੀਤ ਕੌਰ ਬੁੱਟਰ ਕਿਤੇ ਵਜੋ ਵਿਦਿਆ ਦੇ ਖੇਤਰ ਵਿੱਚ ਇਕ ਲੈਕਚਰਾਰ ਦੀ ਪੋਸਟ ਤੇ ਵਧੀਆ ਕਾਰਗੁਜ਼ਾਰੀ ਚ ਜਾਣੇ ਜਾਂਦੇ ਹਨ । ਇਹਨਾ ਦੇ ਵਿਦਿਆ ਸੇਵਾਂਵਾ ਦੇਖਕੇ ਬੈਸਟ ਟੀਚਰ ਸਨਮਾਨ ਪੰਜ਼ਾਬ ਸਰਕਾਰ ਵੱਲੋ ਸਨਮਾਨ ਪੱਤਰ ਤੇ ਸ਼ੀਲਡ ਦੇ ਕੇ ਨਿਵਾਜ਼ਿਆ ਗਿਆ ਸੀ। ਸਟੇਟ ਅਵਾਰਡ ਵੀ ਇਹਨਾ ਨੂੰ ਮਿਲ ਚੁੱਕਾ ਹੈ ਕਈ ਸਾਹਿਤਕ ਮੰਚਾਂ ਵੱਲੋ ਵੀ  ਮਾਣ ਸਨਮਾਨ ਮਿਲਦੇ ਰਹਿੰਦੇਂ ਹਨ। ਥੋੜਾ ਜਿਹਾ ਸਮਾਂ ਪਹਿਲਾਂ ਸਾਹਿਤਕ ਸਦੇ ਉਪਰ ਕਨੇਡਾ ਦੀ ਧਰਤੀ ਤੇ ਕਈ ਸਾਹਿਤਕ ਮਿਲਣੀਆ ਚ ਹਿਸਾ ਇਹਨਾ ਵੱਲੋਂ ਲਿਆ ਗਿਆ ਤੇ ਪੰਜ਼ਾਬੀ ਮਾਂ ਬੋਲੀ ਦੀ ਪਰਫੁਲਤਾ ਲਈ ਭਾਸ਼ਣ ਵੀ ਦਿਤੇ ਗਏ ਸਨ। ਸਾਹਿਤਕ ਅਤੇ ਵਿਦਿਅਕ ਖੇਤਰਾਂ ਵਿੱਚ ਇੱਕੋ ਵੇਲ਼ੇ ਮੱਲਾਂ ਮਾਰਨ ਵਾਲ਼ੀ
ਖ਼ੂਬਸੂਰਤ ਸਿਰਮੌਰ ਸ਼ਾਇਰਾਂ 

                   ਡਾ: ਸਤਿੰਦਰਜੀਤ ਕੌਰ ਬੁੱਟਰ ਇੱਕ

 ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ ਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ(ਤਰਨ ਤਾਰਨ)  'ਚ ਜਨਮੀ ਡਾ: ਬੁੱਟਰ 
ਬਚਪਨ ਤੋਂ ਹੀ ਹਰ ਦੁਖੀ ਇਨਸਾਨ ਨਾਲ ਹਮਦਰਦੀ ਰੱਖਣ ਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ  ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ ਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ  ਇਸ ਲੇਖਿਕਾ ਨੇ ਸਮਾਜਿਕ ਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ  ਸੂਝ ਆਪਣੇ ਪੀ ਐੱਚ ਡੀ ਨਿਗਰਾਨ ਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ  ਤੋਂ ਪ੍ਰਾਪਤ ਕੀਤੀ। 
ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿੱਚ ਲੋਕਧਾਰਾਈ ਰੂਪਾਂਤਰਣ ਤੇ ਗੁਰੂ ਨਾਨਕ ਦੇਵ ਯੂਨੀ:  ਤੋਂ ਪੀ ਐੱਚ ਡੀ ਕੀਤੀ। 

ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ ਸਿੱਖਿਆ ਵਿਭਾਗ  ਪੰਜਾਬ ਚ ਕਾਰਜਸ਼ੀਲ ਹੈ ਅਤੇ ਪੰਜਾਬ ਸਰਕਾਰ ਵੱਲੋ ਵਧੀਆ ਸੇਵਾਵਾਂ ਕਰਕੇ ਸਟੇਟ ਐਵਾਰਡ ਵੀ ਦਿੱਤਾ ਗਿਆ ਹੈ। ਇਸ ਕਲਮ ਤੋਂ ਅੱਠ ਦਸ ਕਿਤਾਬਾਂ ਵੀ ਛੱਪ ਚੁਕੀਆਂ ਹਨ।
        ਰੂਹ ਦੇ ਬੋਲ (ਕਾਵਿ ਸੰਗ੍ਰਹਿ)ਦਰਦ(ਕਾਵਿ ਸੰਗ੍ਰਹਿ) 
ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, ਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫ਼ਰ ਸੋਚਾਂ ਦਾ ਉਸ ਦੀਆਂ ਸਾਹਿੱਤਕ
 ਕਿਰਤਾਂ ਹਨ।
ਅਖੀਰ ਵਿੱਚ ਸਾਹਿਤ ਤੇ ਵਿਦਿਆ ਦੇ ਖੇਤਰ ਵਿੱਚ ਮਾਰ ਰਹੀ ਮੱਲਾਂ ਸਖ਼ਸ਼ੀਅਤ ਵੱਲੋ ਪਾਠਕਾਂ ਨੂੰ ਬਹੁਤ ਉਮੀਦਾ ਹਨ।
ਧੰਨਵਾਧ ਸਾਹਿਤ ਗੁਰਚਰਨ ਸਿੰਘ ਧੰਜ਼ੂ ਪਟਿਆਲਾ

ਨਿਮਰਤਾ ✍ ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

(ਕਵਿਤਾ)     ‌‌ਨਿਮਰਤਾ
ਨਿਮਰਤਾ ਨਾਲ ਇਨਸਾਨ
ਮਹਾਨ ਜਾਪੇ
ਨਫਰਤ ਆਵੇ ਨਾ ਨੇੜੇ
ਨੱਸ ਜਾਵੇ ਦੂਰ ਆਪੇ

ਨਿਮਰਤਾ ਨਾਲ ਚਿੱਤ ਨਿਹਾਲ ਹੋਵੇ
ਮਸਤੀ ਦੇ ਸਰੂਰ
ਅੰਦਰ ਰੂਹ ਖੋਵੇ
 ਪੱਲੇ ਹਾਸੇ  ਤੇ
ਹੰਝੂਆਂ ਨਾਲ ਨਾ
ਕੋਈ ਮੁੱਖ ਧੋਵੇ

ਨਿਮਰਤਾ ਨਾਲ  ਕਾਰ ਵਿਹਾਰ
ਵੱਧੇ ਫੁੱਲੇ
ਬਲੁੰਦ ਹੌਸਲੇ ਲੁੱਟੀਏ ਅਸੀਂ ਬੁੱਲੇ
ਸ਼ੁਕਰਾਨਾ ਡਾਢੇ
ਦਾ ਕਰਨਾ ਨਾ ਭੁੱਲੇ

ਨਿਮਰਤਾ  ਨਾਲ ਖੂਬਸੂਰਤ
ਖਿਆਲ  ਆਉਂਦੇ
ਸੁਨਿਹਰੇ ਪਲ   ਨੇ ਰੋਣਕਾਂ ਲਾਉਂਦੇ
ਬਾਣੀ ਰੱਬ ਦੀ
ਸੱਚਮੁੱਚ ਫੇਰ ਧਿਆਉਂਦੇ

ਦਿਲ ਜਿੱਤਣਾਂ ਫੇਰ ਅਸਾਨ ਹੋਵੇ

ਮੇਰੀ ਮੇਰੀ ਪਿੱਛੇ ਨਾ ਘਾਣ ਹੋਵੇ
ਅਸ਼ੋਕ ਨਾਲ ਨਿਮਰਤਾ
ਹੀ ਮਾਣ ਹੋਵੇ 

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ
9914183731

ਲੇਖ਼ਕ ਪੰਜਾਬੀ ਸੱਥ ਝੱਤਰਾ ਦੇ ਪ੍ਰਧਾਨ ਜਗਜੀਤ ਸਿੰਘ ਝੱਤਰਾ ਨੇਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੁੱਲਿਤ ਕਰਨ ਲਈ ਯਤਨਸ਼ੀਲ

ਅਦਾਰਾ ਪੈਗ਼ਾਮ-ਏ-ਕਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ਼ ਵਿਸ਼ੇਸ਼ ਮਿਲਣੀਂ ਕੀਤੀ

ਜਗਜੀਤ ਸਿੰਘ ਝੱਤਰਾ ਪ੍ਰਧਾਨ ਲੇਖਕ ਪੰਜਾਬੀ ਸੱਥ ਝੱਤਰਾ ਅਦਾਰਾ ਪੈਗ਼ਾਮ ਏ ਕ਼ਲਮ ਦੇ ਮੁੱਖ ਸੰਪਾਦਕ ਦਿਲਸ਼ਾਨ ਨਾਲ ਵਿਸ਼ੇਸ਼ ਮਿਲਣੀ ਕਰਨ ਲਈ ਉਹਨਾਂ ਦੇ ਦਫ਼ਤਰ ਪਹੁੰਚੇ ਸਾਹਿਤਕ ਮਿਲਣੀ ਦੌਰਾਨ ਦਿਲਸ਼ਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਅਦਾਰਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅੱਗੇ ਤੋਂ ਅੱਗੇ ਉਪਰਾਲੇ ਕਰ ਰਿਹਾ ਹੈ ਉਹਨਾਂ ਨੇ ਦੱਸਿਆ ਕਿ  ਸਾਹਿਤਕਾਰਾਂ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਹਾਂ ਜਿਸ ਸਦਕਾ ਪੰਜਾਬੀ ਮਾਂ ਬੋਲੀ ਪ੍ਰਫੁੱਲਿਤ ਕਰਨ ਲਈ ਸਾਡੀ ਮਿਹਨਤ ਸਾਰਥਿਕ ਹੋ ਸਕੇ ਅੱਗੇ ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਜੋ ਵੀ ਕੋਈ ਲੇਖਕ ਪੰਜਾਬੀ ਭਾਸ਼ਾ ਤੇ ਰਚਨਾਵਾਂ ਲਿਖਕੇ ਭੇਜਦਾ ਹੈ ਅਦਾਰਾ ਜਲਦੀ ਛਾਪਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਗਜੀਤ ਸਿੰਘ ਝੱਤਰਾ ਨੇ ਵੀ ਆਪਣੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਖਕ ਪੰਜਾਬੀ ਸੱਥ ਝੱਤਰਾ ਪਿਛਲੇ ਲੰਬੇ ਸਮੇਂ ਤੋਂ  ਸਾਹਿਤਕਾਰਾਂ ਨੂੰ ਸਨਮਾਨ ਚਿੰਨ੍ਹ ਅਦਾ ਕਰਕੇ ਹੌਂਸਲੇ ਬੁਲੰਦ ਕਰਨ ਵਿਚ ਸਫ਼ਲ ਹੋਣ ਦਾ ਮਾਣ ਹਾਸਲ ਕਰ ਰਹੀ ਹੈ। ਦਿਲਸ਼ਾਨ ਨੇ ਜਾਣਕਾਰੀ ਦਿੱਤੀ ਕਿ ਗੁਰਬਤ ਵਿਚ ਜੀ ਰਹੇ ਗਰੀਬ ਵਰਗ ਦੇ ਲੇਖਕ ਨੂੰ ਅਦਾਰਾ ਪੈਗ਼ਾਮ ਏ ਕ਼ਲਮ ਉਹਨਾਂ ਦੀਆਂ ਰਚਨਾਵਾਂ ਛਾਪ ਕੇ ਉਨ੍ਹਾਂ ਨੂੰ ਖੁਸ਼ੀਆਂ ਖੇੜੇ ਸਤਿਕਾਰ ਦੇਣ ਵਿਚ ਸਫ਼ਲ ਹੋ ਰਿਹਾ ਹੈ । ਅੱਗੇ ਦਿਲਸ਼ਾਨ ਨੇ ਆਖਿਆ ਕਿ ਇਸ ਤਰ੍ਹਾਂ ਅੱਗੇ ਅਦਾਰਾ ਪੈਗ਼ਾਮ ਏ ਕ਼ਲਮ ਪੰਜਾਬੀ ਮਾਂ ਬੋਲੀ ਦੀ ਚੜ੍ਹਤ ਕਰਨ ਲਈ ਯਤਨ ਕਰਦਾ ਰਹੇਗਾ। ਅਖ਼ੀਰ ਵਿੱਚ ਦਿਲਸ਼ਾਨ ਨੇ ਝੱਤਰਾ ਜੀ ਨੂੰ ਦਫ਼ਤਰ ਆਉਣ ਤੇ ਜੀ ਆਇਆਂ ਆਖਿਆ ਤੇ ਵੱਧ ਤੋਂ ਵੱਧ ਪਿਆਰ ਦਿੱਤਾ ਇਹ ਮਿਲਣੀ ਸਾਰਥਕ ਹੋ ਨਿੱਬੜੀ।
ਲੇਖ਼ਕ ਜਗਜੀਤ ਸਿੰਘ ਝੱਤਰਾ
ਲੇਖ਼ਕ ਪੰਜਾਬੀ ਸੱਥ ਝੱਤਰਾ
78144/90249

ਹੰਕਾਰ ✍ ਗੁਰਚਰਨ ਸਿੰਘ ਧੰਜੂ

ਹੰਕਾਰ

ਜਦੋਂ ਹੰਕਾਰ ਤੇ ਢਿੱਡ ਲੋੜ ਤੋਂ ਵੱਧ ਜਾਵੇ
 ਆਪਣਿਆਂ ਨੂੰ ਵੀ ਗਲ ਲਾਉਣਾ ਔਖਾ
ਗੰਦੀਆਂ ਸੋਚਾਂ ਚ ਸਮਾਂ ਬਰਬਾਦ ਕਰਿਆ
ਰਾਜ ਕਰਨ  ਦਾ ਇਹਨਾਂ ਨੂੰ  ਦਿੱਤਾ ਮੌਕਾ

ਹੱਕ ਮੰਗਣੇ  ਵੇਖੋ ਕਿਵੇਂ ਗੁਨਾਹ  ਸਮਝਣ
ਵੱਡਿਆਂ ਘਰਾਣਿਆਂ ਨਾਲ  ਯਾਰੀਆਂ ਨੇਂ
ਕਰਨ ਤਸ਼ੱਦਦ ਵੇਖੋ ਆਪਣੇ ਅੰਨ ਦਾਤੇ ਤੇ
ਕਿਵੇਂ ਬਾਡਰਾਂ ਤੇ ਫੌਜਾਂ ਇਹਨਾਂ ਚਾੜੀਆਂ ਨੇਂ 

ਹੰਕਾਰ ਦੀ  ਪੌੜੀ ਬੰਦਾ ਛੇਤੀ  ਚੜ ਜਾਂਦਾ
ਉਪਰਲੇ ਡੰਡੇਂ  ਤੋਂ  ਮੂਧੇ ਮੂੰਹ  ਡਿਗਦਾ ਏ
ਆਪਣਿਆਂ ਨੂੰ ਗਲ ਲਾ  ਲਵੇ ਜੇ ਜਲਦੀ
ਨਹੀਂ ਪਛਤਾਵੇ ਦੀ ਅਗਨੀ ਚ ਰਿੱਝਦਾ ਏ

ਤੱਕੜੀ ਵਿਤਕਰੇ ਦੀ ਹੱਥ ਵਿੱਚ ਫੜੀ ਹੋਈ
ਝੂਠੇ  ਲਾਰਿਆਂ ਦਾ ਸੌਦਾ ਵਿੱਚ  ਤੋਲਦਾ ਏ
ਕਰਨ  ਫੈਰ  ਅੱਥਰੂ ਗੈਸ ਦੇ ਗੋਲੇ  ਸੁੱਟਣ
ਵੇਖੋ ਫੇਰ ਵੀ ਮੀਡੀਆ ਚ ਝੂਠ  ਬੋਲਦਾ ਏ

ਗੁਰਚਰਨ ਸਿੰਘ ਧੰਜੂ

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਗ਼ਜ਼ਲ

ਇਕ ਪਾਸੇ ਖੂਨੀ ਕਾਵਾਂ ਦੀ ਢਾਣੀ ਹੈ, ਰੱਬ ਖ਼ੈਰ ਕਰੇ।

ਦੂਜੇ ਪਾਸੇ ਕੱਲੀ ਕੂੰਜ ਨਿਮਾਣੀ ਹੈ, ਰੱਬ ਖ਼ੈਰ ਕਰੇ।

ਜਿਸ ਨੂੰ ਮਿਲਦੈ ਚੈਨ ਬੜਾ ਭੋਲੇ ਭਾਲੇ ਲੋਕ ਲੜਾ ਕੇ,

ਸਾਡੇ ਪਿੰਡ 'ਚ ਉਸ ਦੀ ਆਣੀ, ਜਾਣੀ ਹੈ, ਰੱਬ ਖ਼ੈਰ ਕਰੇ।

ਹੁਣ ਤਾਂ ਕਰਮਾਂ ਮਾਰੇ ਰੋਗੀ ਦੀ ਇਹ ਹਾਲਤ ਹੈ ਯਾਰੋ,

ਨਾ ਉਹ ਕੁਝ ਖਾਂਦਾ, ਨਾ ਪੀਂਦਾ ਪਾਣੀ ਹੈ, ਰੱਬ ਖ਼ੈਰ ਕਰੇ।

ਇਕ ਇਕ ਕਰਕੇ ਸਾਰੇ ਦੋਸਤ ਛੱਡ ਗਏ ਮੇਰਾ ਦਾਮਨ,

ਹੁਣ ਮੈਂ ਕੱਲੇ ਨੇ ਉਮਰ ਬਿਤਾਣੀ ਹੈ, ਰੱਬ ਖ਼ੈਰ ਕਰੇ।

ਮੇਰੇ ਦਿਲ ਦਾ ਖਿੜਿਆ ਗੁਲਸ਼ਨ ਇਹਨਾਂ ਤੋਂ ਤੱਕ ਨਾ ਹੁੰਦਾ,

ਅੱਜ ਬੇਦਰਦਾਂ ਨੇ ਇਸ ਨੂੰ ਅੱਗ ਲਾਣੀ ਹੈ, ਰੱਬ ਖ਼ੈਰ ਕਰੇ।

ਗ਼ਮ ਦੇ ਖ਼ਾਰਾਂ ਤੋਂ 'ਮਾਨ' ਕਦੇ ਘਬਰਾਇਆ ਨਹੀਂ ਸੀ ਯਾਰੋ,

ਅੱਜ ਉਸ ਦੇ ਨੈਣਾਂ ਵਿੱਚ ਕਾਹਤੋਂ ਪਾਣੀ ਹੈ, ਰੱਬ ਖ਼ੈਰ ਕਰੇ।

ਮਹਿੰਦਰ ਸਿੰਘ ਮਾਨ

ਕੈਨਾਲ ਰੋਡ

ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ

ਨਵਾਂ ਸ਼ਹਿਰ-144514

ਫੋਨ  9915803554

ਆਈ ਰੁੱਤ ਬਸੰਤ ਦੀ ✍ ਰਣਜੀਤ ਆਜ਼ਾਦ ਕਾਂਝਲਾ

 ਆਈ ਰੁੱਤ ਬਸੰਤ ਦੀ 

ਹੈ ਆਈ ਹੁਸੀਨ ਰੁੱਤ ਬਸੰਤ ਦੀ ,ਮਿੱਤਰੋ ਖਿਲੀਆਂ ਗੁਲਜ਼ਾਰਾਂ !

ਮਹਿਕਿਆ ਟਹਿਕਿਆ ਹਰ ਥਾਂ ਦਿਸੇ ਜਿਧਰ ਵੀ ਨਜ਼ਰ ਮਾਰਾਂ !

ਵੰਨ ਸਵੰਨੇ ਰੰਗਾਂ ਵਿਚ ਕੁਦਰਤ ਰਾਣੀ ਮਹਿਕਾਂ ਪਈ ਖਿਲਾਰੇ!

ਰਸ ਭਿੰਨੀ ਖੁਸ਼ਬੋਈ ਦੇ ਚਾਰੇ ਪਾਸੇ ਕਿੰਝ ਵਗਦੇ ਪਏ ਫੁਹਾਰੇ !

ਖੇਤਾਂ 'ਚ ਹਰਿਆਲੀ ਛਾਈ ਖੁਸ਼ਬੋ ਖੁਸ਼ਬੋ ਹੋਇਆ ਸਾਰਾ ਚੁਗਿਰਦਾ।

ਮੱਲੋ ਮੱਲੀ ਮਨ ਟਹਿਕਿਆ ਮਹਿਕਿਆ  ਪ੍ਰਾਣੀ ਭੱਜਿਆ ਫਿਰਦਾ। 

ਪੰਛੀ ਚਹਿਚਹਾਊਂਦੇ ਉੱਡਾਰੀਆਂ ਮਾਰਦੇ ਬੋਲਦੇ ਮਿੱਠੜੀ ਬੋਲੀ।

ਕੁਦਰਤ ਦੇ ਰੰਗਾਂ ਵਿਚ ਰੰਗੀ , ਦੁਨੀਆ ਮਿੱਤਰਾਂ ਨਜ਼ਰੀਂ ਤੋਲੀ। 

ਹਸੂੰ ਹਸੂੰ ਪਏ ਚੇਹਰੇ ਖਿਲਦੇ ,ਬੜੇ ਮਾਣੇ ਨੱਖਰੇ ਨਾਜ਼ ਨਿਆਰੇ। 

ਦਰ 'ਤੇ ਆ ਬਹਾਰਾਂ ਨੱਚਣ ਤੇ ਕੰਨੀਂ ਰਸ ਘੋਲਦੇ ਬੋਲ ਪਿਆਰੇ। 

ਰੰਗ ਬਰੰਗੇ ਫੁੱਲਾਂ 'ਤੇ ਭੌਰ ਪਤੰਗੇ ਮਿੱਠਾ ਸੁਰੀਲਾ ਰਾਗ ਸੁਣਾਉਂਦੇ। 

ਤਿੱਤਲੀਆਂ ਮਸਤ ਹੋਈਆਂ ਉਡਦੀਆਂ ਵਾਯੂਮੰਡਲ ਰੰਗੀਨ ਬਣਾਉਂਦੇ। 

ਹਰ ਸਮੇਂ ਸਭਨਾਂ ਦੇ ਘਰੀਂ ਸਦਾ ਹੀ ਛਾਈ ਰਹੇ ਬਸੰਤ ਬਹਾਰ ਜੀ !

' ਅਜ਼ਾਦ ' ਵੀਰ ਰਲ ਮਿਲ ਕੇ, ਵੰਡੀਏ ਸੁਗੰਧੀ ਪਰੁੱਚਾ ਪਿਆਰ ਜੀ !

* ਰਣਜੀਤ ਆਜ਼ਾਦ ਕਾਂਝਲਾ *(ਫਖਰ ਏ ਕੌਮ ਪੰਥ ਰਤਨ ਗਿ: ਦਿੱਤ ਸਿੰਘ ਐਵਾਰਡੀ, ਸਟੇਟ ਐਵਾਰਡੀ (ਸਿੱਖਿਆ),ਮੋਬਾਇਲ: 09464697781.

ਸੁਪਨਾ ✍ ਸਰਬਜੀਤ ਕੌਰ ਢਿੱਲੋਂ

ਸੁਪਨਾ
ਪਲਕਾਂ ਤੇ ਬਿਠਾਇਆ ਸੀ ਜੋ 
ਦਿਲ ਦੇ ਵਿਚ ਵਸਾਇਆ ਸੀ ਜੋ

ਨਜਰਾਂ ਚੋ ਹੀ ਡਿਗ ਗਿਆ 
ਸੁਪਨਾ ਬਣ ਕੇ ਆਇਆ ਸੀ ਜੋ

ਨਵੀਆਂ ਉਮੀਦਾਂ ਦੇਣ ਆਇਆ ਸੀ
ਤਕਲੀਫਾਂ ਸਾਡੀਆਂ ਲੈਣ ਆਇਆ ਸੀ

ਅੱਜ ਖੰਭ ਸਾਡੇ ਉਹਨੇ ਹੀ ਤੋੜੇ
ਜੋ ਉਡਾਰੀ ਦੇਣ ਆਇਆ ਸੀ

ਅੰਬਰੀ ਉੱਡਦੀ ਪਤੰਗ ਵਾਂਗ ਸੀ
ਉਹ ਜੀਣ ਦੀ ਉਮੰਗ ਵਾਂਗ ਸੀ

ਰੰਗ ਭਰਨ ਦੀ ਗੱਲ ਸੀ ਕਰਦਾ 
ਆਪ ਜੋ ਕਾਲੇ ਰੰਗ ਵਾਂਗ ਸੀ

ਹਕੀਕਤ ਤੋਂ ਜਾਣੂ ਕਰਵਾ ਗਿਆ 
ਢਿੱਲੋਂ ਨੂੰ ਵੀ ਜੀਣਾ ਸਿਖਾ ਗਿਆ 
 ਸਰਬਜੀਤ ਕੌਰ ਢਿੱਲੋਂ

ਸੂਲਾਂ ਦਾ ਸੱਥਰ ✍️ ਗੁਰਚਰਨ ਸਿੰਘ ਧੰਜੂ

ਸੂਲਾਂ ਦਾ ਸੱਥਰ

ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੀਨੇਂ ਵਿੱਚ ਦਰਦ ਛੁਪਾ ਕੇ
ਜਿਗਰ ਦੇ ਟੋਟੇ ਵਾਰ ਕੇ

ਹੱਸ ਹੱਸ ਪਿਤਾ ਨੂੰ ਤੂੰ
ਦਿੱਲੀ ਵੱਲ ਤੋਰਿਆ
ਕਸ਼ਮੀਰੀ ਪੰਡਿਤਾਂ ਦਾ ਕਿਹਾ
ਇੱਕ ਵਾਰ ਨਾਂ ਤੂੰ ਮੋੜਿਆ
ਧਰਮ ਬਚਾਇਆ ਸੀ ਗਾ
 ਸੀਸ ਨੂੰ ਕਟਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦੀ ਸੇਜ਼ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੜੀ ਚਮਕੌਰ ਦੀ ਅੱਜ
ਰੋਵੇ ਤਾਹਾਂ ਮਾਰ ਵੇ
 ਬਹਾਦਰੀ ਦੇ ਨਾਲ ਕਿਵੇਂ
ਲੜੇ ਅਜੀਤ ਤੇ ਜੁਝਾਰ ਵੇ
ਵੈਰੀ ਵੱਢੇ ਸੀ ਕਿਰਪਾਨਾਂ ਨੂੰ ਘੁੰਮਾਕੇ
ਜਿਗਰ ਦੇ ਟੋਟੇ ਵਾਰ ਕੇ 
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ 

ਮਾਤਾ ਗੁਜ਼ਰੀ ਨੇਂ ਕਿਵੇਂ ਮਾਰੀ
ਠੰਡੇਂ ਬੁਰਜ਼ ਉਤੋਂ ਛਾਲ ਵੇ
ਜ਼ਾਲਮ ਨੇਂ ਚਿਣੇ ਕਿਵੇਂ
ਨੀਂਹਾ ਵਿੱਚ ਛੋਟੇ ਲਾਲ ਵੇ
ਜਲਾਦ ਚਿਣਦਾ ਸੀ
ਇੱਟਾਂ ਨੂੰ ਚੂਨਾ ਲਾਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੁਰਚਰਨ ਸਿੰਘ ਧੰਜੂ

ਨਵਾਂ ਸਾਲ ਮੁਬਾਰਕ ਹੋਵੇ ✍️ ਪਰਵੀਨ ਕੌਰ ਸਿੱਧੂ

ਨਵਾਂ ਸਾਲ ਮੁਬਾਰਕ ਹੋਵੇ...
ਦਿਨ ਵੀ ਉਹੀ ਤੇ ਰਾਤਾਂ ਵੀ ਉਹੀ,
ਪਰ ਬਦਲ ਗਈਆਂ ਤਰੀਕਾਂ ਨੇ।

ਲੰਘ ਗਿਆ ਇੱਕ ਹੋਰ ਸਾਲ,
ਨਵੇਂ ਦੀਆਂ ਬੜੀਆਂ ਉਡੀਕਾਂ ਨੇ।

ਯਾਦਾਂ ਦਾ ਭੰਡਾਰ ਭਰ ਗਿਆ,
ਬੀਤੇ ਦੀਆਂ ਵੀ ਕਈ ਸਿਫ਼ਤਾਂ ਨੇ।

ਆਉਣਾ ਜਾਣਾ ਬਣਿਆ ਰਹਿੰਦਾ,
ਰਹਿ ਜਾਂਦੇ.. ਕੁਝ ਸੁਫ਼ਨੇ, ਕੁਝ ਆਸਾਂ ਨੇ।

ਨਵੇਂ ਸਾਲ ਦੀਆਂ ਨਵੀਆਂ ਵਿਉਂਤਾਂ,
ਸਭ ਲਈ ਬਹੁਤ ਦੁਆਵਾਂ ਨੇ।

ਸ਼ਾਲਾ! ਵਸਦੇ ਰਹਿਣ ਪਿੰਡ-ਗਰਾਂ,
ਭਰੀਆਂ ਰੱਬ ਨੇ ਕੁਦਰਤੀ ਸੌਗਾਤਾਂ ਨੇ।

ਮਿਲ ਜੁਲ ਕੇ ਰਿਹਾ ਕਰੋ ਸੱਜਣੋ,
ਜ਼ਿੰਦਗੀ ਚਾਰ ਦਿਨਾਂ ਦੀਆਂ ਬਾਤਾਂ ਨੇ।

'ਸਿੱਧੂ' ਦੇਵੇ ਦੁਆਵਾਂ ਸਭ ਨੂੰ,
ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਨੇ।
     ਪਰਵੀਨ ਕੌਰ ਸਿੱਧੂ
     8146536200

ਕਹਾਣੀ ✍ ਦੀਪ ਸੰਧੂ

ਜਾਂਦਾ ਜਾਂਦਾ ਘੁੱਟ ਕੇ ਗੱਲ ਨਾਲ ਲਾਉਣਾ ਆ
ਸਾਲ 2023  ਮੁੜ ਮੁੜ ਚੇਤੇ ਆਉਣਾ ਆ!

ਕੌਣ ਆਖਦਾ ਲੰਘਿਆ ਵਕਤ ਨਹੀਂ ਆਉਂਦਾ 
ਕਿੰਨੀ ਵਾਰ ਤੂੰ ਪਹਿਲਾਂ ਵਾਂਗ ਵਰਾਉਣਾ ਆ! 

ਮੈਨੂੰ ਘੜਿਆ ਪਿੰਝ ਪਿੰਝ ਤੇਰੇ ਸਬਕਾਂ ਨੇ 
ਲੱਪ ਕੁ ਦੇ ਉਧਾਰੀ ਮੈਂ ਦੀਪ ਜਗਾਉਣਾ ਆ!

ਸ਼ਿਕਵਾ ਕੋਈ ਨਹੀਂ ਸ਼ੁਕਰਗੁਜ਼ਾਰ ਹਾਂ ਰਹਿਮਤ ਦੀ
ਫਜ਼ਲ ਤੇਰੇ ਦੇ ਸਦਕੇ  ਮੈਂ ਆਪਾ ਪਾਉਣਾ ਆ

ਮੇਰੀ ਗੋਦ ਸੁਲਖਣ ਰੱਖੀ ਸਮਿਆਂ ਨੇ
ਮੈਂ ਵਕਤਾਂ ਨੂੰ ਨੀਂਉ ਨੀਂਉ ਸੀਸ ਝੁਕਾਉਣਾ ਆ !

ਪੈਰ ਧਰਤ ਤੇ ਰੱਖਾਂ  ਸਬਰ  ਸੰਤੋਖ ਰਹੇ 
ਅਸੀਸ ਨਵੀਂ ਨੂੰ ਚੁੰਮ ਕੇ ਮੱਥੇ ਲਾਉਣਾ ਆ!

 ਦੀਪ ਸੰਧੂ

ਖੋਲ੍ਹ ਕੇ ਰੱਖੀੰ ਅੱਖ ਸੱਜਣਾ! ✍️. ਸਲੇਮਪੁਰੀ ਦੀ ਚੂੰਢੀ

ਖੋਲ੍ਹ ਕੇ ਰੱਖੀੰ ਅੱਖ ਸੱਜਣਾ!
-ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ!
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ!
ਝੱਖੜ ਚੱਲੂ, ਬਿਜਲੀ ਗਰਜੂ, ਬਰਫਾਂ ਦੇ ਤੁਫਾਨ ਆਉਣਗੇ! 
ਟਿੱਬੇ ਆਉਣਗੇ, ਟੋਏ ਆਉਣਗੇ, ਪਰਬਤ ਤੇ ਮੈਦਾਨ ਆਉਣਗੇ!  
ਸਾਧ ਆਉਣਗੇ,ਚੋਰ ਆਉਣਗੇ,ਕਈ ਚੰਗੇ ਇਨਸਾਨ ਆਉਣਗੇ! 
ਤਰ੍ਹਾਂ ਤਰ੍ਹਾਂ ਦੇ ਭੇਸ ਵਟਾ ਕੇ, ਵੇਖੀਂ ਕਈ ਭਗਵਾਨ ਆਉਣਗੇ! 
ਕਈਆਂ ਦਰਦ ਘਟਾਉਣਾ ਤੇਰਾ , ਕਈ ਤਾਂ ਦਰਦ ਵਧਾਣ ਆਉਣਗੇ! 
ਕਈ ਮੰਗਣਗੇ ਖ਼ੈਰ ਤੁਸਾਂ ਦੀ, ਕਈ ਤਾਂ ਲੈ ਕਿਰਪਾਨ ਆਉਣਗੇ! 
ਸ਼ੇਰਾਂ ਵਰਗਾ ਜਿਗਰਾ ਰੱਖੀੰ, ਖਤਰੇ ਦੇ ਨਿਸ਼ਾਨ ਆਉਣਗੇ!
ਜ਼ਿੰਦਗੀ ਐਨੀ ਸਰਲ ਨਹੀਂ ਹੁੰਦੀ, ਕਈ ਤੈਨੂੰ ਸਮਝਾਣ ਆਉਣਗੇ! 
ਸੋਕਿਆਂ ਦੇ ਸੰਗ ਹੜ੍ਹ ਨੇ ਆਉਣਾ , ਕਰਨ ਤੈਨੂੰ ਪ੍ਰੇਸ਼ਾਨ ਆਉਣਗੇ! 
ਪੱਤਝੜ ਪਿਛੋਂ ਬਸੰਤ ਨੇ ਆਉਣਾ, ਦਿਲ ਵਿਚ ਕਈ ਅਰਮਾਨ ਆਉਣਗੇ! 
ਰੋਜ ਬਦਲਦੇ ਰਹਿਣਗੇ ਮੌਸਮ, ਤੈਨੂੰ ਕਰਨ ਹੈਰਾਨ ਆਉਣਗੇ! 
ਰਾਹਾਂ ਦੇ ਵਿਚ ਕੰਡੇ ਆਉਣਗੇ , ਜਿੰਦ ਤੇਰੀ ਮੁਸਕਾਨ ਆਉਣਗੇ! 
ਭੀੜਾਂ ਵਿਚ ਗੁਆਚ ਨਾ ਜਾਵੀਂ, ਹੋਂਦ ਬਣਾਈ ਵੱਖ ਸੱਜਣਾ! 
ਘੋਰ ਹਨੇਰਿਆਂ ਮਰ ਮੁੱਕ ਜਾਣਾ, ਦੀਪ ਜਗਾ ਕੇ ਰੱਖ ਸੱਜਣਾ! 
ਨਵੇਂ ਵਰ੍ਹੇ ਦੀ ਸਰਦਲ ਉੱਤੇ, ਪੈਰ ਟਿਕਾ ਕੇ ਰੱਖ ਸੱਜਣਾ! 
ਵਿੰਗੇ-ਟੇਢੇ ਮੋੜ ਆਉਣਗੇ, ਖੋਲ੍ਹ ਕੇ ਰੱਖੀੰ ਅੱਖ ਸੱਜਣਾ! 
-ਸੁਖਦੇਵ ਸਲੇਮਪੁਰੀ 
ਪਿੰਡ - ਸਲੇਮਪੁਰ 
ਡਾਕਘਰ - ਨੂਰਪੁਰ ਬੇਟ 
ਜਿਲ੍ਹਾ - ਲੁਧਿਆਣਾ 
ਮੋਬਾਈਲ ਨੰਬਰ - 9780620233

ਆਜਾ ਭੁੱਲ ਕੇ ✍️ ਸ਼ਿਵਨਾਥ ਦਰਦੀ

ਆਜਾ ਭੁੱਲ ਕੇ
ਕਿਸਨੇ ਕਿਸਨੂੰ ਲੁੱਟਿਆ ,
ਕਿਸਨੇ ਕੀਹਦਾ ਖਾਦਾ ਮਾਲ ,
ਆਜਾ ਭੁੱਲ ਕੇ ਆਖੀਏ,
ਸਭ ਨੂੰ ਮੁਬਾਰਕ ਨਵਾਂ ਸਾਲ ।
ਥਾਂ ਥਾਂ ਚੁਗਲੀ ਚੱਲਦੀ ,
ਮੌਜਾਂ ਲੁੱਟਦੇ ਨੇ ਚੁਗਲਖੋਰ ,
ਅੰਗ੍ਰੇਜਾਂ ਦਾ ਨਾਮ ਬਦਨਾਮ,
ਘਰ  ਬੈਠੇ ਬਹੁਤ ਨੇ ਚੋਰ ,
ਵਾੜ ਦੇਸ਼ ਨੂੰ ਖਾਈ ਜਾਦੀ,
ਕੀ ਕੀ ਖੇਡਣ ਯਾਰੋ ਚਾਲ ।
ਆਜਾ ਭੁੱਲ ਕੇ ............
ਕਿਥੋ ਆਉਦਾ ਕਿਥੇ ਬਣਦਾ,
ਸਮਝ ਨਹੀ ਪੈਂਦੀ ਚਿੱਟਾ ,
ਸੁਹਾਗਣ ਰੰਡੀ ਹੋ ਰਹੀ ,
ਅੱਗੇ ਕੀ ਨਿਕਲੇਗਾ ਸਿੱਟਾ ,
ਰੰਗਲੇ ਪੰਜਾਬ ਨੂੰ ਲੁੱਟ ਲਿਆ ,
ਗਿੱਧੇ ਭੰਗੜੇ ਦੀ ਖੋਹ ਲਈ ਤਾਲ ।
ਆਜਾ ਭੁੱਲ ਕੇ ...................
ਏਥੇ ਸੜਕਾਂ ਬੰਦੇ ਖਾਣੀਆਂ,
ਕਾਗਜਾਂ ਅੰਦਰ ਬੰਦ ਇਨਸਾਫ ,
ਏਥੇ ਜਮੀਰਾਂ ਮੁੱਲ ਵਿਕਦੀਆਂ,
ਬੰਦੇ ਦਾ ਡਿੱਗ ਗਿਆ ਹੈ ਗ੍ਰਾਫ ,
ਦੇਖ ਡਿਗਰੀਆਂ ਵਾਲੇ ਰੁਲ ਰਹੇ ,
ਕੋਈ ਨਾ ਪੁਛੇ ਕਿਸੇ ਦਾ ਕੋਈ ਹਾਲ ।
ਆਜਾ ਭੁੱਲ ਕੇ .........................
ਹਰ ਚੀਜ ਮਹਿੰਗੀ ਹੋ ਰਹੀ ,
ਭਾਅ ਚੜ੍ਹ ਗਏ ਨੇ ਅਸਮਾਨ,
ਕਿੰਨੇ ਕਿਸਾਨ ਮਜ਼ਦੂਰ ਕਰਜੇ ਹੇਠ,
ਕਿੰਨੇ ਕੁ ਦੇ ਗਏ ਨੇ ਜਾਨ ,
ਜਾਨ ਦਾ ਮੁੱਲ ਕਦੋ ਪਵੇਗਾ ,
'ਦਰਦੀ' ਲਿਆਈ ਨਾ ਰੰਗਲੇ ਖਿਆਲ। 
ਆਜਾ ਭੁੱਲ  ਕੇ .......................
        ਸ਼ਿਵਨਾਥ ਦਰਦੀ ਫ਼ਰੀਦਕੋਟ 
         ਸੰਪਰਕ:- 9855155392

ਗ਼ਜ਼ਲ ✍ ਦੀਪ ਸੰਧੂ

ਇੱਜਤ, ਸਤਿਕਾਰ ਵੀ ਕਿਹੜਾ, ਹਰ ਕਿਸੇ ਨੂੰ ਰਾਸ ਆਉਂਦੇ,
ਤੂੰ ਥੋੜ੍ਹਾ ਦੇਖ ਲਿਆ ਕਰ, ਕੌਣ, ਕਿੱਥੇ, ਤੇ ਕਿਵੇਂ ਬੋਲਦਾ ਆ? 

ਇੱਥੇ ਹਰ ਚੀਜ਼ ਦਾ ਵਿਪਾਰੀ, ਤੇ ਹਰ ਇੱਕ ਚੀਜ਼ ਵਿੱਕਦੀ, 
ਮੁੱਕਦੀ ਗੱਲ, ਕੌਣ ਤੁਲਦਾ, ਤੇ ਕਿਹੜਾ ਕਿਵੇਂ ਤੋਲਦਾ ਆ? 

ਹਿਸਾਬ, ਕਿਤਾਬ ਜਿਹੇ ਨਾਲ, ਜੁਵਾਬ ਦੇ ਛੱਡਿਆ ਕਰ,
ਹਰ ਕੋਈ ਪਤੇ ਦੀ ਗੱਲ ਵੀ, ਕਿਹੜਾ ਗੌਲਦਾ ਆ?

ਨੀਵਾਂ ਹੋ ਕੇ ਤੁਰਿਆ ਰਹਿ, ਬੱਸ ਤੂੰ, ਸਿੱਖਦਾ ਸਿੱਖਦਾ,
ਗੱਲ ਚੁੱਕਣਾ, ਟੁੱਕਣਾ, ਚੁੱਭਣਾ, ਅਸਰ ਮਹੌਲ ਦਾ ਆ! 

ਉਂਝ, ਹਰ ਇੱਕ ਨਾਲ ਤਾਂ, ਆਢਾ ਲਾ ਵੀ ਨਹੀਂ ਹੋਣਾ,
ਫਰੋਲੀ ਜਾਣ ਦੇ ਜਿਹੜ੍ਹਾ, ਜਿਵੇਂ ਦੀ ਖ਼ਾਕ ਫਰੋਲਦਾ ਆ!

ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਜਿੰਨਾ ਹੋ ਸਕੇ,
ਜੇ ਵਾਧੂ ਬੋਲੇਗਾਂ,  ਤਾਂ ਕਹਿਣਗੇ ਹੀ, ਕਿ ਬੋਲਦਾ ਆ! 

ਦੀਪ ਸੰਧੂ
+61 459 966 392

ਵੇ ਸੱਜਣਾ ✍️ ਪਰਵੀਨ ਕੌਰ ਸਿੱਧੂ

ਵੇ ਸੱਜਣਾ...
ਤੂੰ ਮੇਰਾ ਦਿਲਦਾਰ ਵੇ ਸੱਜਣਾ!
ਪੁੱਛ ਲਿਆ ਕਰ ਕਦੇ ਹਾਲ ਵੇ ਸੱਜਣਾ!

ਸਭ ਬਹਾਨੇ ਜਾਇਜ਼ ਨੇ ਤੇਰੇ,
ਮੇਰੀ ਵੀ ਤਾਂ ਗੱਲ ਸੁਣ ਲਿਆ ਕਰ ਵੇ ਸੱਜਣਾ!

ਵਾਂਗ ਪਰਿੰਦਿਆਂ ਸਦਾ ਉਡਦਾ ਰਹਿੰਦਾ,
ਰੱਖੇ ਹਰ ਇਕ ਦਾ ਖ਼ਿਆਲ ਵੇ ਸੱਜਣਾ!

ਤੇਰੀ ਫ਼ਿਕਰ ਮੈਨੂੰ ਦਿਨ-ਰਾਤ ਰਹਿੰਦੀ,,
ਮੇਰੀ ਵੀ ਤਾਂ ਫ਼ਿਕਰ ਕਰ ਲਿਆ ਕਰ ਵੇ ਸੱਜਣਾ!

ਜ਼ਿੰਮੇਵਾਰੀਆਂ ਨਿਭਾਉਂਦਿਆਂ-ਨਿਭਾਉਂਦਿਆਂ,
ਬੀਤ ਨਾ ਜਾਵੇ ਇਹ ਰੁੱਤ ਰੰਗੀਨੀ ਵੇ ਸੱਜਣਾ!

ਮੇਰੀਆਂ ਗੱਲਾਂ ਤਾਂ ਤੈਨੂੰ ਐਵੇਂ ਜਾਪਣ,
ਕਦੀ ਤਾਂ ਕਰ ਲਿਆ ਕਰ ਕੰਨ ਵੇ ਸੱਜਣਾ!

ਆਪਣੀ ਗੱਲ ਮਨਾਵੇ ਹਮੇਸ਼ਾ,
ਮੇਰੀ ਵੀ ਤਾਂ ਗੱਲ ਕਦੇ ਮਨ ਵੇ ਸੱਜਣਾ!
     ਪਰਵੀਨ ਕੌਰ ਸਿੱਧੂ
      8146536200

ਕਵਿਤਾ " ਕਿਤਾਬਾਂ"✍️ ਕੁਲਦੀਪ ਸਿੰਘ ਸਾਹਿਲ

 " ਕਿਤਾਬਾਂ"

ਪਾਪਾ ਜੀ ਨਾ ਪੀਓ ਸ਼ਰਾਬਾਂ,

ਲੈਣ ਦਿਓ ਮੈਨੂੰ ਚਾਰ ਕਿਤਾਬਾ।

ਗ਼ੁਰਬਤ ਦੇ ਵਿੱਚ ਡੂਬੀ ਜੂਨੀ,

ਕਰ ਦੇਣ ਸ਼ਾਇਦ ਪਾਰ ਕਿਤਾਬਾਂ।

ਵਿਦਿਆ ਜੋਤ ਜਗਾ ਦੇਵਣ,

ਅਨਪੜ੍ਹਤਾ ਨੂੰ ਮਾਰ ਕਿਤਾਬਾਂ।

ਮਨ ਵਿੱਚੋ ਜੰਗ ਲਹਿ ਜਾਂਦੀ ਏ,

ਪੜ ਲਈਏ ਜੇ ਚਾਰ ਕਿਤਾਬਾਂ।

ਜਿੱਤਾਂ ਦੇ ਇਹ ਗੱਡਣ ਝੰਡੇ,

ਮੰਨਣ ਕਦੇ ਨਾ ਹਾਰ ਕਿਤਾਬਾਂ।

ਚੰਨ ਤੱਕ ਵੀ ਜਾ ਪਹੁੰਚਿਆ ਏ,

ਪੜ੍ਹ ਪੜ੍ਹ ਕੇ ਸੰਸਾਰ ਕਿਤਾਬਾਂ ।

ਇਨ੍ਹਾਂ ਦੇ ਨਾਲ ਯਾਰੀ ਪਾ ਲੈ,

ਸਭ ਤੋਂ ਚੰਗੀਆਂ ਯਾਰ ਕਿਤਾਬਾਂ।

ਪਿਆਰ ਨਾਲ ਜੇ ਪੜਦੇ ਜਾਇਏ,

ਦਿੰਦੀਆਂ ਸੀਨਾ ਠਾਰ ਕਿਤਾਬਾਂ।

ਗ਼ੁਰਬਤ ਵਿਚੋਂ ਕੱਢ ਲਿਆਵਣ,

ਕੁਲਾਂ ਦੇਵਣ ਤਾਰ ਕਿਤਾਬਾਂ।

ਗਿਆਨ ਕਟੋਰੇ ਭਰ ਭਰ ਵੰਡਣ ,

ਦੇਵਣ ਬੜਾ ਪਿਆਰ ਕਿਤਾਬਾਂ।

ਵਰਕਿਆਂ ਉਪਰ ਕਾਲੇ ਅੱਖਰ,

ਛਪਕੇ ਦੇਣ ਨਿਖਾਰ ਕਿਤਾਬਾਂ ।

ਸੋਚ ਸਮਝ ਕੇ ਵੋਟ ਪਾਉਣਗੇ,

ਪੜੀਆਂ ਹੋਣ ਜੇ ਯਾਰ ਕਿਤਾਬਾਂ।

ਪੜ੍ਹੀਏ ਆਓ ਯਾਰ ਕਿਤਾਬਾਂ ,

ਗਿਆਨ ਦੀਆਂ ਭੰਡਾਰ ਕਿਤਾਬਾਂ,

ਆਓ ਥੋੜਾ ਵਕਤ ਕੱਡੀਏ

ਪੜ੍ਹੀਏ ਇਕਸਾਰ ਕਿਤਾਬਾਂ।

"ਸਾਹਿਲ" ਕਦੇ ਨਾ ਪੜਕੇ ਥੱਕਿਆ,

ਪੜੀਆਂ ਕਈ ਹਜ਼ਾਰ ਕਿਤਾਬਾਂ।

 

ਕੁਲਦੀਪ ਸਿੰਘ ਸਾਹਿਲ

9417990040

 

ਦਿਲਲਗੀ ✍️ ਪਰਵੀਨ ਕੌਰ ਸਿੱਧੂ

ਦਿਲਲਗੀ...
ਨਫ਼ਰਤ ਵੀ ਕਰਦੇ ਹੋ...!
ਤੇ ਦਿਲ ਵਿੱਚ ਵੀ ਰੱਖਦੇ ਹੋ..!
ਵਾਹ ਸੱਜਣੋ..! 
ਬੜੀ ਬੇਈਮਾਨੀ ਕਰਦੇ ਹੋ..!
ਅੱਖ ਵੀ ਰੱਖਦੇ ਹੋ..!
ਤੇ ਨਜ਼ਰਾਂ ਵੀ ਬਚਾਉਂਦੇ ਹੋ..!
ਉੱਤੋਂ - ਉੱਤੋਂ ਬੇਵਫ਼ਾਈ..!
ਪਰ ਦਿਲ ਤੋਂ ਵਫ਼ਾ ਕਰਦੇ ਹੋ..!
ਜ਼ਾਹਿਰ ਨਹੀਂ ਕਰਦੇ..!
ਪਰ ਰੂਹ ਤੋਂ ਪਿਆਰ ਕਰਦੇ ਹੋ..!
ਪਹਿਚਾਣ ਲਿਆ ਅਸੀਂ..!
ਦਿਲ ਲਗੀਆਂ ਹੀ ਕਰਦੇ ਹੋ..!
ਕੋਲ਼ ਵੀ ਬਹਿੰਦੇ ਹੋ..!
ਤੇ ਦੂਰੀਆਂ ਦਿਖਾਉਂਦੇ ਹੋ..!
ਵਾਹ ਸੱਜਣ ਜੀ..!
ਇਤਬਾਰ ਵੀ ਕਰਦੇ ਹੋ..!
    ਪਰਵੀਨ ਕੌਰ ਸਿੱਧੂ