You are here

ਲੁਧਿਆਣਾ

ਜਗਰਾਉ ਸ਼ਹਿਰ ਦਾ ਮਾਣ ਮਾਨਯੋਗ ਜੱਜ ਚਰਨਪ੍ਰੀਤ ਕੌਰ ਨੇ ਅਜਨਾਲਾ ਵਿਖੇ ਅਹੁਦਾ ਸੰਭਾਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਸ਼ਹਿਰ ਦਾ ਮਾਣ ਮਾਨਯੋਗ ਜੱਜ ਚਰਨਪ੍ਰੀਤ ਕੋਰ ਸਪੱੁਤਰੀ ਸ.ਕਮਲਜੀਤ ਸਿੰਘ ਬਿੱਟੂ ਨੇ ਅਜਨਾਲਾ ਵਿਖੇ ਅਹੁਦਾ ਸੰਭਾਲ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜੱਜ ਚਰਨਪ੍ਰੀਤ ਕੋਰ ਦਾ ਪਿਛਲਾ ਪਿੰਡ ਗਾਲਿਬ ਰਣ ਸਿੰਘ ਹੈ।ਇਸ ਸਮੇ ਕਮਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਾਡੇ ਬੁਜ਼ਰਗ ਪਿੰਡ ਗਾਲਿਬ ਰਣ ਸਿੰਘ ਰਹਿੰਦੇ ਸਨ ਅਸੀ ਕੁਝ ਸਾਲ ਪਹਿਲਾਂ ਜਗਰਾਉ ਵਿੱਚ ਆ ਗਏ ਸਨ।ਉਨ੍ਹਾਂ ਦੱਸਿਆ ਕਿ ਜਦੋ ਮੇਰੀ ਬੇਟੀ ਜੱਜ ਬਣੀ ਸੀ ਤਾਂ ਗਾਲਿਬ ਰਣ ਸਿੰਘ ਦੇ ਨਗਰ ਨਿਵਾਸੀਆਂ ਨੇ ਮੇਰੀ ਬੇਟੀ ਬਹੁਤ ਹੀ ਵਧਿਆ ਢੰਗ ਨਾਲ ਸਨਮਾਨਇਤ ਕੀਤਾ ਸੀ ਜੋ ਮੈਨੂੰ ਹਮੇਸ਼ਾ ਯਾਦ ਰਹੇਗਾ।ਉਨ੍ਹਾਂ ਕਿਹਾ ਕਿ ਜਿਸ ਨੇ ਵੀ ਮੇਰੀ ਬੇਟੀ ਨੂੰ ਪਿਆਰ ਦਿੱਤਾ ਮੈ ਉਸ ਦਾ ਧੰਨਵਾਦ ਕਰਦਾ ਹਾਂ।

ਲੁਧਿਆਣਾ 'ਚ ਕੋਰੋਨਾ ਨਾਲ 10 ਮੌਤ, 203 ਪਾਜ਼ੇਟਿਵ ਮਾਮਲੇ ਆਏ ਸਾਹਮਣੇ

 

ਲੁਧਿਆਣਾ ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਲੁਧਿਆਣਾ ਵਿਚ ਪਿਛਲੇ 24 ਘੰਟਿਆਂ 'ਚ 203 ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਇਸ ਦੌਰਾਨ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਵੇਲੇ ਜ਼ਿਲ੍ਹੇ ਵਿਚ ਕੁੱਲ 1214 ਸਰਗਰਮ ਮਰੀਜ਼ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਹੁਣ ਤਕ ਕੁੱਲ 63740 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 61509 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 57620 ਦੇ ਨਮੂਨੇ ਨਕਾਰਾਤਮਕ ਹਨ ਅਤੇ 2231 ਨਮੂਨਿਆਂ ਦੀ ਰਿਪੋਰਟ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁੱਲ ਮਰੀਜ਼ਾਂ ਦੀ ਗਿਣਤੀ 3439 ਹੈ, ਜਦੋਂਕਿ 450 ਮਰੀਜ਼ ਦੂਜੇ ਜ਼ਿਲਿ੍ਆਂ/ਰਾਜਾਂ ਨਾਲ ਸਬੰਧਤ ਹਨ, ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 10 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਿਨ੍ਹਾਂ 'ਚ ਲੁਧਿਆਣਾ ਦੇ 9 ਤੇ ਹੋਰ ਜ਼ਿਲ੍ਹੇ ਦੇ 1 ਸ਼ਾਮਲ ਹਨ। ਹੁਣ ਆਪਣੀ ਜਾਨ ਗਵਾਉਣ ਵਾਲੇ ਕੁੱਲ ਵਿਅਕਤੀਆਂ ਵਿਚ ਲੁਧਿਆਣਾ ਦੇ 97 ਤੇ ਹੋਰ ਜ਼ਿਲਿ੍ਆਂ ਦੇ 41 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 22084 ਵਿਅਕਤੀਆਂ ਨੂੰ ਘਰੇਲੂ ਕੁਆਰੰਟੀਨ ਅਧੀਨ ਰੱਖਿਆ ਜਾ ਚੁੱਕਾ ਹੈ ਅਤੇ ਅੱਜ 393 ਵਿਅਕਤੀਆਂ ਨੂੰ ਘਰ ਦੇ ਵੱਖ-ਵੱਖ ਕੁਆਰੰਟੀਨ ਲਈ ਭੇਜਿਆ ਗਿਆ ਹੈ,ਇਸੇ ਤਰ੍ਹਾਂ ਸ਼ੱਕੀ ਮਰੀਜ਼ਾਂ ਦੇ 1158 ਨਮੂਨੇ ਅੱਜ ਟੈਸਟ ਲਈ ਭੇਜੇ ਗਏ ਸਨ ਅਤੇ ਉਨ੍ਹਾਂ ਦੇ ਨਤੀਜੇ ਜਲਦੀ ਹੀ ਮਿਲਣ ਦੀ ਉਮੀਦ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪਣੇ ਆਪ ਨੂੰ ਸੁਰੱਖਿਅਤ ਰੱਖਣਗੇ, ਸਗੋਂ ਹਰ ਕਿਸੇ ਨੂੰ ਸੁਰੱਖਿਅਤ ਰੱਖਣ 'ਚ ਵੀ ਯੋਗਦਾਨ ਪਾਉਣਗੇ।

ਡਾਕਟਰ ਪਿਤਾ, ਬੇਟੀ ਤੇ ਬੇਟੇ ਨੂੰ ਹੋਇਆ ਕੋਰੋਨਾ, ਪਤਨੀ ਪਹਿਲਾ ਹੀ ਪਾਜ਼ੀਟਿਵ ਹੋਣ ਕਾਰਨ ਹਸਪਤਾਲ ਦਾਖਲ

 ਚੌਂਕੀਮਾਨ/ਲੁਧਿਆਣਾ, 2020-(ਗੁਰਕੀਰਤ ਸਿੰਘ/ਮਨਜਿੰਦਰ ਗਿੱਲ)   ਜਗਰਾਉਂ ਦੇ ਚੌਂਕੀਮਾਨ ਇਲਾਕੇ ਦੇ ਇਤਿਹਾਸਕ ਪਿੰਡ ਸਿੱਧਵਾਂ ਕਲਾਂ ਵਿਖੇ ਕੋਰੋਨਾ ਦੇ ਤਿੰਨ ਮਰੀਜ਼ ਪਾਜ਼ੀਟਿਵ ਪਾਏ ਗਏ। ਸਿਹਤ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਡਾ. ਗੁਰਮੀਤ ਸਿੰਘ (48), ਉਸ ਦੀ ਬੇਟੀ (18) ਤੇ ਬੇਟਾ (16) ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾ. ਗੁਰਮੀਤ ਸਿੰਘ ਦੀ ਪਤਨੀ ਪਹਿਲਾ ਹੀ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਡੀ.ਐਮ.ਸੀ. ਲੁਧਿਆਣਾ ਦਾਖਲ ਹੈ।

ਕਾਕਾ ਗਰੇਵਾਲ ਦੀ ਮਾਤਾ ਗੁਲਵੰਤ ਕੌਰ ਗਰੇਵਾਲ ਨਮਿਤ ਅੰਤਿਮ ਅਰਦਾਸ

 

ਜਗਰਾਉਂ,ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਪੰਜਾਬ ਕਾਂਗਰਸ ਦੇ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਮਾਤਾ ਗੁਲਵੰਤ ਕੌਰ ਗਰੇਵਾਲ ਨਮਿੱਤ ਅੱਜ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਅੰਤਿਮ ਅਰਦਾਸ ਹੋਈ | ਇਸ ਮੌਕੇ ਨਾਨਕਸਰ ਦੇ ਬਾਬਾ ਤੇਜਿੰਦਰ ਸਿੰਘ ਜਿੰਦੂ ਵਲੋਂ ਵੈਰਗਮਈ ਕੀਰਤਨ ਕੀਤਾ ਗਿਆ | ਇਸ ਸਮੇਂ ਮਾਤਾ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਚੇਅਰਮੈਨ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕਾ ਸਰਵਜੀਤ ਕੌਰ, ਚੇਅਰਮੈਨ ਕਿ੍ਸਨ ਕੁਮਾਰ ਬਾਵਾ ਨੇ ਕਿਹਾ ਕਿ ਮਾਤਾ ਗੁਲਵੰਤ ਕੌਰ ਗਰੇਵਾਲ ਵਿੱਦਿਆ ਦਾ ਮੰਦਰ ਸਨ | ਜਿਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਦਾਨ ਵੰਡਿਆ | ਉਨ੍ਹਾਂ ਕਿਹਾ ਕਿ ਗਰੇਵਾਲ ਪਰਿਵਾਰ ਜਿੱਥੇ ਨਾਨਕਸਰ ਦੀ ਪਵਿੱਤਰ ਧਰਤੀ ਨਾਲ ਜੁੜਿਆ ਹੋਇਆ ਹੈ | ਉਥੇ ਇਸ ਪਰਿਵਾਰ ਦੇ ਬਜ਼ੁਰਗਾਂ ਦੀ ਦੇਸ਼ ਕੌਮ ਨੂੰ ਵੱਡੀ ਦੇਣ ਹੈ | ਉਨ੍ਹਾਂ ਦੱਸਿਆ ਕਿ ਮਾਤਾ ਗਰੇਵਾਲ ਦੇ ਸਹੁਰਾ ਸਾਹਿਬ ਨੇ ਦੇਸ਼ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਦੇਸ਼ ਦੇ ਦੁਸ਼ਮਣਾਂ ਦਾ ਖਾਤਮਾ ਕੀਤਾ | ਜਿਸ ਦੀ ਬਹਾਦਰੀ ਨੂੰ ਦੇਖਦਿਆਂ ਉਸ ਮੌਕੇ ਦੇਸ਼ ਦੇ ਰਾਸਟਰਪਤੀ ਵਲੋਂ ਕੈਪਟਨ ਗੁਰਚਰਨ ਸਿੰਘ ਗਰੇਵਾਲ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ | ਉਨ੍ਹਾਂ ਕਿਹਾ ਕਿ ਮਾਤਾ ਗਰੇਵਾਲ ਦੇ ਅਕਾਲ ਚਲਾਣੇ ਨਾਲ ਗਰੇਵਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਦਮਨਜੀਤ ਸਿੰਘ ਮੋਹੀ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਐਮ.ਪੀ. ਡਾ: ਅਮਰ ਸਿੰਘ, ਬਾਬਾ ਆਗਿਆਪਾਲ ਸਿੰਘ ਨਾਨਕਸਰ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਚੇਅਰਮੈਨ ਅਮਰੀਕ ਸਿੰਘ ਅਲੀਵਾਲ, ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਕਮਲਜੀਤ ਸਿੰਘ ਬਰਾੜ, ਕੰਵਲਜੀਤ ਸਿੰਘ ਮੱਲ੍ਹਾ, ਮੇਜਰ ਸਿੰਘ ਮੱਲਾਂਪੁਰ, ਹਰਜਿੰਦਰ ਸਿੰਘ ਢੀਂਡਸਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਚੇਅਰਮੈਨ ਗੇਜਾ ਰਾਮ, ਐਸ.ਐਸ.ਪੀ ਵਰਿੰਦਰ ਸਿੰਘ ਬਰਾੜ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਬੀ.ਡੀ.ਪੀ.ਓ ਅਮਨਿੰਦਰ ਸਿੰਘ ਚੌਹਾਨ, ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ, ਐਸ.ਪੀ. ਜਸਵਿੰਦਰ ਸਿੰਘ, ਡੀ.ਐਸ.ਪੀ ਗੁਰਦੀਪ ਸਿੰਘ ਗੌਸਲ, ਡੀ.ਐਸ.ਪੀ ਦਿਲਬਾਗ ਸਿੰਘ, ਇੰਸਪੈਕਟਰ ਸਿਮਰਜੀਤ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ, ਸੈਕਟਰੀ ਗੁਰਮਤਪਾਲ ਸਿੰਘ ਗਿੱਲ, ਸੈਕਟਰੀ ਸੁਭਾਸ਼ ਗਰਗ, ਕਾਮਰੇਡ ਰਵਿੰਦਰਪਾਲ ਰਾਜੂ, ਪ੍ਰਧਾਨ ਬਿੰਦਰ ਮਨੀਲਾ, ਪ੍ਰੀਤਮ ਸਿੰਘ ਅਖਾੜਾ, ਸੁਰੇਸ਼ ਕੁਮਾਰ ਗਰਗ, ਪ੍ਰਧਾਨ ਗੁਰਤੇਜ ਸਿੰਘ ਗਿੱਲ, ਰਛਪਾਲ ਸਿੰਘ ਤਲਵਾੜਾ, ਹਿੰਮਤ ਵਰਮਾ, ਈ.ਓ. ਦਵਿੰਦਰ ਸਿੰਘ ਤੂਰ, ਈ.ਓ. ਅਮਰਿੰਦਰ ਸਿੰਘ, ਜੰਗਲਾਤ ਰੇਂਜ ਅਫ਼ਸਰ ਮੋਹਨ ਸਿੰਘ, ਦਰਸ਼ਨ ਸਿੰਘ ਲੱਖਾ, ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਚੇਅਰਮੈਂਨ ਬਚਿੱਤਰ ਸਿੰਘ ਚਿੱਤਾ, ਚੇਅਰਮੈਂਨ ਹਰਮਨ ਕੁਲਾਰ, ਸਰਪੰਚ ਹਰਜੀਤ ਸਿੰਘ ਕੁਲਾਰ, ਗੁਰਜੀਤ ਸਿੰਘ ਗੀਟਾ, ਉੱਤਮ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਸਦਰਪੁਰਾ, ਕਾਕਾ ਗਿੱਲ ਮੁੱਲਾਂਪੁਰ, ਸਰਪੰਚ ਹਰਿੰਦਰ ਸਿੰਘ ਕਿੰਦਾ, ਸਰਪੰਚ ਚਰਨਪ੍ਰੀਤ ਸਿੰਘ ਕੋਠੇ ਜੀਵਾ, ਸਰਪੰਚ ਗੁਰਪ੍ਰੀਤ ਸਿੰਘ ਦੀਪਾ ਗੁਰੂਸਰ, ਹਰਮਨ ਗਾਲਿਬ, ਸਰਪੰਚ ਸਿਕੰਦਰ ਸਿੰਘ ਗਾਲਿਬ, ਅਮਨਜੀਤ ਸਿੰਘ ਖਹਿਰਾ, ਸਰਪੰਚ ਜਸਪ੍ਰੀਤ ਸਿੰਘ ਬੁਜਰਗ, ਭਜਨ ਸਿੰਘ ਸਵੱਦੀ, ਮਨੀ ਗਰਗ, ਭਜਨ ਸਿੰਘ ਸਵੱਦੀ, ਤੇਜਿੰਦਰ ਸਿੰਘ ਨੰਨੀ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਹਰਚਰਨ ਸਿੰਘ ਤੂਰ, ਸੁਖਦਰਸ਼ਨ ਸਿੰਘ ਹੈਪੀ, ਸੁਖਦੇਵ ਸਿੰਘ ਤੂਰ, ਭਗਵੰਤ ਸਿੰਘ ਤੂਰ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ, ਸਰਪੰਚ ਦਰਸ਼ਨ ਸਿੰਘ ਡਾਂਗੀਆਂ, ਸਰਪੰਚ ਕੁਲਵੰਤ ਸਿੰਘ ਕਾਉਂਕੇ ਖੋਸਾਂ, ਸਰਪੰਚ ਗੁਰਮੇਲ ਸਿੰਘ ਭੰਮੀਪੁਰਾ, ਸਰਪੰਚ ਨਿਰਮਲ ਸਿੰਘ ਡੱਲਾ, ਪ੍ਰਦੀਪ ਸਿੰਘ ਕਾਉਂਕੇ ਖੋਸਾ, ਹਰਚਰਨ ਸਿੰਘ ਤੂਰ, ਗੁਰਪ੍ਰੀਤ ਸਿੰਘ ਸੰਘੇੜਾ, ਜਗਜੀਤ ਸਿੰਘ ਬੱਬੂ, ਸਰਪੰਚ ਜਗਜੀਤ ਸਿੰਘ ਬਾਰਦੇਕੇ, ਜਸਵੀਰ ਸਿੰਘ ਬਾਰਦੇਕੇ, ਵਰਿੰਦਰ ਸਿੰਘ ਕਲੇਰ, ਪ੍ਰਦੀਪ ਸਿੰਘ ਸੇਖੋਂ, ਰਾਜੇਸ਼ ਕੁਮਾਰ ਗੋਗੀ, ਮਾਣਕ ਗੁਪਤਾ, ਸਰਪੰਚ ਇਕਬਾਲ ਸਿੰਘ ਚੀਮਨਾਂ, ਪ੍ਰਧਾਨ ਅਮਰਜੀਤ ਸਿੰਘ ਚੀਮਨਾਂ, ਸੁਰਜੀਤ ਸਿੰਘ ਚੀਮਨਾਂ, ਸਰਪੰਚ ਬਲਵੀਰ ਸਿੰਘ ਮਲਕ, ਇਕਬਾਲ ਸਿੰਘ ਰਾਏ, ਸਰਪੰਚ ਮੇਜਰ ਸਿੰਘ ਰਾਮਗੜ੍ਹ ਭੁੱਲਰ, ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਰਾਜ ਕੁਮਾਰ ਭੱਲਾ, ਗੁਰਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਬੀਰਮੀ, ਜਥੇਦਾਰ ਅਖਤਿਆਰ ਸਿੰਘ ਰੂਮੀ, ਸਰਪੰਚ ਕੁਲਦੀਪ ਸਿੰਘ ਰੂਮੀ, ਚੇਅਰਮੈਨ ਪਰਮਜੀਤ ਸਿੰਘ ਘਵੱਦੀ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਰਪੰਚ ਜਤਿੰਦਰ ਸਿੰਘ ਦਾਖਾ, ਸੁਖਦੀਪ ਸਿੰਘ ਰਸੂਲਪੁਰ, ਹਰਪਾਲ ਸਿੰਘ ਹਾਂਸ, ਸੈਕਟਰੀ ਜਗਜੀਤ ਸਿੰਘ ਜੰਡੀ, ਸਰਪੰਚ ਨਵਦੀਪ ਸਿੰਘ ਗਰੇਵਾਲ, ਸਰਪੰਚ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ, ਭੁਪਿੰਦਰਪਾਲ ਸਿੰਘ ਬਰਾੜ, ਪ੍ਰੋ. ਕਰਮ ਸਿੰਘ ਸੰਧੂ, ਪ੍ਰੋ. ਇਕਬਾਲ, ਮੈਨੇਜਰ ਜਸਵੰਤ ਸਿੰਘ ਗੁਰੂਸਰ, ਨਰੇਸ਼ ਵਰਮਾ, ਗੁਰਪ੍ਰੀਤ ਸਿੰਘ ਕੰਗ ਐਸ.ਡੀ.ਓ., ਸਰਪੰਚ ਜਤਿੰਦਰ ਸਿੰਘ ਦਾਖਾ, ਸਰਪੰਚ ਹਮਨ ਕੁਮਾਰ ਟੀਟਾ, ਸਰਪੰਚ ਜਤਿੰਦਰ ਸਿੰਘ ਸਫ਼ੀਪੁਰਾ, ਜਗਦੇਵ ਸਿੰਘ ਦਿਉਲ, ਬਲਰਾਜ ਅਗਰਵਾਲ, ਕਰਮਜੀਤ ਕੈਂਥ, ਸਰਪੰਚ ਵਰਕਪਾਲ ਸਿੰਘ ਲੀਲਾਂ, ਗੁਰਮੀਤ ਸਿੰਘ ਪੜੈਣ, ਪਵਨ ਕੱਕੜ, ਬਲਦੇਵ ਸਿੰਘ ਮਾਣੰੂਕੇ, ਐਕਸੀਅਨ ਜੀਤਮਹਿੰਦਰ ਸਿੰਘ ਸਿੱਧੂ, ਸੁਖਪਾਲ ਸਿੰਘ ਖੈਰਾ, ਕੁਲਦੀਪ ਸਿੰਘ ਘਾਗੂ, ਅਮਿ੍ਤਪਾਲ ਸਿੰਘ ਕੈਂਲੇ, ਗੁਰਮੇਲ ਸਿੰਘ ਕੈਂਲੇ, ਕੁਲਵਿੰਦਰ ਚੰਦੀ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਪ੍ਰਦੀਪ ਸਿੰਘ, ਰਾਜੇਸ਼ਇੰਦਰ ਸਿੰਘ ਸਿੱਧੂ, ਡਾ. ਨਰਿੰਦਰ ਸਿੰਘ ਬੀ.ਕੇ. ਗੈਸ, ਨਰੈਸ ਚੌਧਰੀ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਜਸਵੀਰ ਸਿੰਘ, ਸਰਪੰਚ ਬਚਿੱਤਰ ਸਿੰਘ ਜਨੇਤਪੁਰਾ ਆਦਿ ਹਾਜ਼ਰ ਸਨ |  

ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਕੀਤੇ ਸ਼ਲਘਾਯੋਗ ਕੰਮ:ਪ੍ਰਧਾਨ ਮਨਜਿੰਦਰ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੂਰੇ ਭਾਰਤ ‘ਚ ਡੀਜ਼ਲ ਤੇ ਪੈਟਰੋਲ ਦੇ ਰੇਟ ਬਹੁਤ ਜਿਆਦਾ ਹਨ ਅਤੇ ਆਮ ਜਨਤਾ ਦੀ ਪਹੰੁਚ ਤੋ ਦੂਰ ਹਨ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਗੌਰ ਕਰਦੇ ਹੋਏ 8 ਰੁਪਏ ਤੋ ਜਿਆਦਾ ਡੀਜ਼ਲ ਦੇ ਰੇਟ ਘੱਟ ਕੀਤੇ ਜੋ ਕਿਬਹੁਤ ਹੀ ਸਲਾਘਯੋਗ ਕਦਮ ਹੈ ਅਤੇਇਸ ਦੀ ਆਮ ਜਨਤਾ ਨੂੰ ਕੁਝ ਰਾਹਤ ਮਿਲੇਗੀ।ਇੰਨਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਮੋਗਾ ਜਿਲ੍ਹਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਗ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਂ੍ਹਾ ਆਖਿਆ ਕਿ ਕੇਜਰੀਵਾਲ ਸਰਕਾਰ ਦਿੱਲੀ ‘ਚ ਬਹਤ ਵਧੀਆ ਕੰਮ ਕਰ ਰਹੀ ਹੈ ਅਤੇ ਉਹ ਸਾਰੇ ਭਾਰਤ ਵਿਚ ਤੇ ਦੁਨੀਆ ‘ਚ ਸਰਾਹਨਾਯੋਗ ਹਨ। ਉਥੇ ਡੀਜ਼ਲ ਦੇ ਵਧੇ ਰੇਟਾਂ ਨੂੰ ਘੱਟ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜਿਥੇ ਸਾਡੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਇਸ ਤੇ ਗੌਰ ਕਰਦੇ ਹੋਏ ਆਮ ਲੋਕਾਂ ਨੂੰ ਰਾਹਤ ਦੇਣ ਲਈ ਡੀਜ਼ਲ ਦੇ ਰੇਟ ਘੱਟ ਕਰਨ ਚਾਹੀਦੇ ਹਨ ਤਾਂ ਜੋ ਇਸ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਕੁਝ ਰਾਹਤ ਮਿਲੇ।ਉਨ੍ਹਾਂ ਆਖਿਆ ਕੇ ਜਦੋ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਦਿੱਲੀ ਵਰਗ ਤਰਜ ਤੇ ਸਾਰੀਆ ਹੀ ਸਹੂਲਤਾਵਾਂ ਬਹਤ ਘੱਟ ਰੇਟਾਂ ਉਤੇ ਲੋਕਾਂ ਨੂੰ ਦੇ ਦਿੱਤੀਆ ਜਾਣਗੀਆਂ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਵੱਡੀ ਪੱਥਰ ਤੇ ਲੋਕ ਜੁੜ ਰਹੇ ਹਨ ਜੋ ਕਿ 2022 ਦਾ ਇੱਕ ਚੰਗਾ ਸੁਨੇਹਾ ਹੈ

ਪੰਜਾਬ ਦੀ ਕੈਪਟਨ ਸਰਕਾਰ ਜਲਦ ਨੌਜਵਾਨਾਂ ਨੂੰ ਵੰਡੇਗੀ ਸਮਾਰਟ ਫੋਨ:ਸਰਪੰਚ ਜਗਦੀਸ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਨੌਜਵਾਨਾਂ ਨਾਲ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਇੰਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜਰਨਲ ਸੈਕਟਰੀ ਲਧਿਆਣਾ ਅਤੇੁ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ 50 ਹਜ਼ਾਰ ਸਮਾਰਟ ਫੋਨ ਪਹੰੁਚ ਚੱੁਕੇ ਹਨ ਜਿੰਨ੍ਹਾ ਦਾ ਚਾਇਨਾ ਨਾਲ ਕੋਈ ਸਬੰਧ ਨਹੀ ਹੈ।ਉਨ੍ਹਾਂ ਕਿਹਾ ਕਿ ਇਹ ਸਮਾਰਟ ਫੋਨ ਪਹਿਲਾਂ 11ਵੀ ਅਤੇ 12ਵੀ ਕਲਾਸ ਦੇ ਵਿਿਦਆਰਥੀਆਂ ਨੂੰ ਦਿੱਤੇ ਜਾਣਗੇ ਕਿਉਕਿ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਪਾਏ ਹਨ ਪਰ ਆਨਲਾਈਨ ਕਲਾਸਾਂ ਰਾਹੀ ਪੜਾਈ ਸੁਰੂ ਹੈ ਜਿਸ ਕਾਰਨ ਸਮਾਰਟ ਫੋਨ ਬੱਚਿਆਂ ਲਈ ਬਹੁਤ ਲਾਭਦਾਇਕ ਸਾਬਿਤ ਹੋਣਗੇ।ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋ 2017 ਦੀ ਇਲੈਕਸਨ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਜੇ ਕੋਈ ਵਾਅਦਾ ਰਹਿ ਗਿਆ ਤਾਂ ਉਸ ਨੂੰ ਵੀ ਬਹੁਤ ਜਲਦ ਪੂਰਾ ਕੀਤਾ ਜਵੇਗਾ। ਸ਼ਰਮਾ ਨੇ ਕਿਹਾ ਕਿ ਪੰਜਾਬ ਵਾਸੀਆ ਨਾਲ ਕੀਤੇ ਵਾਅਦੇ ਨੂੰ ਪੁਰੇ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਬਹੁਤ ਸ਼ਲਾਘਯੋਗ ਕਦਮ ਹੈ।

ਪਿੰਡ ਗਾਲਿਬ ਕਲਾਂ ਵਿਖੇ ਰਿਹਾਇਸੀ ਘਰਾਂ ‘ਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਪਾਵਰਕਾਮ ਦੇ ਅਧਿਕਾਰੀਆਂ ਵਲੋ ਉਚੀਆਂ ਨਾ ਕਰਨ ਦੇ ਖਿਲਾਫ ਗਰੀਬ ਪਰਿਵਾਰਾਂ ਨੇ ਕੀਤੀ ਨਾਆਰੇਬਾਜੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਬਿਜਲੀ ਮਹਿਕਮੇ ਦੀ ਅਣਗਿਹਲੀ ਕਾਰਨ ਦਰਜਨਾਂ ਰਿਹਾਇਸੀ ਘਰਾਂ ਨਾਲ ਲੱਗਦੀਆਂ ਬਿਜਲੀਆਂ ਦੀਆਂ ਢਿੱਲੀਆਂ ਤਾਰਾਂ ਕਾਰਨ ਕਿਸੇ ਸਮੇ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ ਪਰ ਸਬੰਧਿਤ ਅਧਿਕਾਰੀ ਇੰਨ੍ਹਾਂ ਨੂੰ ਠੀਕ ਕਰਨ ਲਈ ਗਰੀਬ ਪਰਿਵਾਰਾਂ ਵੱਲੋ ਪੈਸਿਆਂ ਦੀ ਮੰਗ ਨਾ ਪੂਰੀ ਕਰਨ ਤੇ ਕੋਈ ਦੁਰਘਟਨਾ ਵਾਪਰਨ ਦੀ ਉਡੀਕ ਕਰ ਰਹੇ ਹਨ।ਅੱਜ ਪਾਵਰਕਾਮ ਦੇ ਅੀਧਕਾਰੀਆਂ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਸਾਰਿਆਂ ਪਰਿਵਾਰਾਂ ਵਲੋ ਕਈ ਵਾਰ ਪਾਵਰਕਾਮ ਦੇ ਕਰਮਚਾਰੀਆਂ ਨੂੰ ਨੀਵੀਆਂ ਤਾਰਾਂ ਉਚੀਆਂ ਕਰਨ ਲਈ ਲਿਖਤੀ ਫਰਿਆਦ ਕੀਤੀ ਗਈ ਹੈ ਪਰ ਉਨ੍ਹਾਂ ਕਿਹਾ ੋਿਕ ਤੁਸੀ ਪਹਿਲਾਂ ਕੰਮਲਈ 10 ਹਜ਼ਾਰ ਰੁਪਏ ਜਮਾਂ ਕਰਵਾਉ ਫਿਰ ਤੁਹਾਡਾ ਹੱਲ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸਾਰੇ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰਾਂ ਦਾ ਪਾਲਣ ਪੋਸਣ ਬੜੀ ਮੁਸ਼ਕਲ ਪਾਲਦੇ ਹਨ।ਅਸੀ ਇੰਨ੍ਹਾਂ ਨੂੰ ਇੰਨੀ ਰਕਮ ਕਿਥੋ ਜਮਾਂ ਕਰਵਾਈਏ।ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਬਿਲਕੁਲ ਕੰਧਾਂ ਨਾਲ ਲਗਦੀਆਂ ਹਨ ਤੇ ਬਹੁਤ ਜਿਆਦ ਨੀਵੀਆਂ ਹਨ ਜੇਕਰ ਬਰਸਾਤ ਕਾਰਨ ਜੇਕਰ ਕਰੰਟ ਆਉਣ ਲੱਗਣ ਤੇ ਕੋਈ ਵੀ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੇ ਜਿਮੇਵਾਰ ਬਿਜਲੀ ਮਹਿਕਮਾ ਹੋਵੇਗਾ।ਇਸ ਸਮੇ ਬਸਪਾ ਆਗੂ ਰਚਪਾਲ ਸਿੰਘ ਗਾਲਿਬ ਨੇ ਕਿਹਾ ਕਿ ਜੇਕਰ ਪਾਵਰਕਾਮ ਨੇ ਗੀਰਬ ਪਰਿਵਾਰਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਵੱਲੋ ਤਿੱਖਾ ਸੰਘਰਸ ਉਲੀਕੀਆ ਜਾਵੇਗਾ।ਇਸ ਸਮੇ ਲਛਮਣ ਸਿੰਘ ਗਾਲਿਬ,ਪਿਆਰਾ ਸਿੰਘ,ਚਰਨ ਸਿੰਘ,ਜਗਸੀਰ ਸਿੰਘ,ਰੇਕੂ ਸਿੰਘ,ਆਦਿ ਹਾਜ਼ਰ ਸਨ।

3 ਨਵੀਂਆਂ ਹੋਰ ਥਾਂਵਾਂ 'ਤੇ ਕੋਵਿਡ ਟੈਸਟ ਸ਼ੁਰੂ - ਮਮਤਾ ਆਸ਼ੂ

ਇਹ ਟੈਸਟ ਕਮਿਊਨਿਟੀ ਹੈਲਥ ਸੈਂਟਰਾਂ (ਸੀ.ਐਚ.ਸੀ.) ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਹੋਣਗੇ

ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਨਗਰ ਨਿਗਮ ਕੌਸਲਰ ਮਮਤਾ ਆਸ਼ੂ ਵੱਲੋਂ ਸੀ.ਐਚ.ਸੀ. ਦਾ ਦੌਰਾ, ਸਟਾਫ ਨੂੰ ਜਾਰੀ ਕੀਤੀਆਂ ਜ਼ਰੂਰੀ ਹਦਾਇਤਾ

ਇਲਾਕਾ ਨਿਵਾਸੀਆਂ ਨੂੰ ਕੀਤੀ ਅਪੀਲ,  ਕੋਵਿਡ-19 ਦੇ ਲੱਛਣ ਪਾਏ ਜਾਣ ਦੀ ਸੂਰਤ 'ਚ ਤੁਰੰਤ ਮੁਫ਼ਤ ਟੈਸਟ ਕਰਵਾਓ

ਲੁਧਿਆਣਾ, ਜੁਲਾਈ 2020 ( ਇਕ਼ਬਾਲ  ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਸ਼ਹਿਰ ਦੇ ਜਵੱਦੀ ਖੇਤਰ ਵਿੱਚ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਕੋਵਿਡ-19 ਦੀ ਜਾਂਚ ਲੁਧਿਆਣਾ ਦੇ ਤਿੰਨ ਹੋਰ ਹੈਲਥ ਸੈਂਟਰਾਂ ਵਿਖੇ ਸ਼ੁਰੂ ਕੀਤੀ ਗਈ ਜੋ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਹਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕੋਵਿਡ-19 ਜਾਂਚ ਦੀਆਂ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸੈਂਟਰਾਂ ਦੀ ਗਿਣਤੀ 6 ਹੋ ਗਈ ਹੈ।ਜਿਕਰਯੋਗ ਹੈ ਕਿ ਹੁਣ ਉਪਰੋਕਤ ਕਮਿਊਨਿਟੀ ਹੈਲਥ ਸੈਂਟਰਾਂ ਦੇ ਨਾਲ-ਨਾਲ ਸਿਵਲ ਹਸਪਤਾਲ, ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ, ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ, ਪੁਲਿਸ ਲਾਈਨਜ਼ (ਪੁਲਿਸ ਮੁਲਾਜ਼ਮਾਂ ਲਈ), ਸੈਂਟਰਲ ਜੇਲ੍ਹ (ਕੈਦੀਆਂ/ਹਵਾਲਾਤੀਆਂ ਲਈ) ਅਤੇ ਮੋਬਾਈਲ ਟੀਮਾਂ ਦੁਆਰਾ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿੱਚ ਕੋਵਿਡ ਟੈਸਟ ਲਈ ਸੈਂਪਲ ਲਏ ਜਾ ਰਹੇ ਹਨ।ਸ੍ਰੀਮਤੀ ਆਸ਼ੂ ਨੇ ਕਿਹਾ ਕਿ ਕਿਸੇ ਖਾਸ ਜਗ੍ਹਾ 'ਤੇ ਅਜਿਹੇ ਵਿਅਕਤੀਆਂ ਦੀ ਵੱਡੀ ਆਮਦ ਨੂੰ ਦੂਰ ਕਰਨ ਲਈ ਤਿੰਨ ਹੋਰ ਥਾਵਾਂ ਸ਼ਾਮਲ ਕੀਤੀਆਂ ਗਈਆਂ, ਜਿਥੇ ਵੱਡੀ ਗਿਣਤੀ ਵਿਚ ਲੋਕ ਆਪਣੇ ਟੈਸਟ ਬਿਲਕੁਲ ਮੁਫਤ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।ਸ੍ਰੀਮਤੀ ਮਮਤਾ ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਲੱਛਣ ਮਹਿਸੂਸ ਕਰਨ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹੋ ਕੇ ਆਪਣੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ਹਿਰ ਵਾਸੀਆਂ ਨੂੰ ਮਾਸਕ ਪਹਿਨਣੇ, ਸਰੀਰਕ ਦੂਰੀ ਅਤੇ ਹੱਥਾਂ ਦੀ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ।

ਪਿਛਲੇ 24 ਘੰਟਿਆਂ ਦੌਰਾਨ 157 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ,ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਂਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1037 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 157 ਮਰੀਜ਼ (142 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 15 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 61304 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 59504 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 56044 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1800 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 3028 ਹੈ, ਜਦਕਿ 432 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 82 ਮੌਤਾਂ ਲੁਧਿਆਣਾ ਅਤੇ 40 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 21299 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3987  ਵਿਅਕਤੀ ਇਕਾਂਤਵਾਸ ਹਨ। ਅੱਜ ਵੀ 253 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 846 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਉਘੇ ਖੇਡ - ਪਰਮੋਟਰ ਭਜੀ ਚੂਹੜਚੱਕ ਕੈਨੇਡਾ , ਮੇਘੀ ਚੂਹੜਚੱਕ ਕੈਨੇਡਾ ਅਤੇ ਜੀਤਾ ਗਿੱਲ ਚੂਹੜਚੱਕ ਕੈਨੇਡਾ ਕਲੱਬ ਨੂੰ ਸਪੌਂਸਰ ਕਰਨਗੇ - ਕਾਕਾ ਸ਼ੇਖਦੌਲਤ

ਜਗਰਾਓਂ / ਲੁਧਿਆਣਾ, ਜੁਲਾਈ 2020 - ( ਮਨਜਿੰਦਰ ਗਿੱਲ ) - ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਲਈ ਪੰਜਾਬ ਦੀ ਨਾਮਵਰ ਸਪੋਰਟਸ ਅਕੈਡਮੀ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ ਜਗਰਾਉ ਨੂੰ ਉਘੇ ਖੇਡ ਪ੍ਰਮੋਟਰ ਜੀਤਾ ਗਿੱਲ ਚੂਹੜਚੱਕ ਯੂ ਐਸ ਏ, ਭਜੀ ਚੂਹੜਚੱਕ ਕਨੇਡਾ ਤੇ ਮੇਘੀ ਚੂਹੜਚੱਕ ਕਨੇਡਾ ਸਪੋਰਸਰ ਕਰਨਗੇ । ਇਹ ਜਾਣਕਾਰੀ ਕਲੱਬ ਦੇ ਕਬੱਡੀ ਕੋਚ ਕਾਕਾ ਸੇਖਦੌਲਤ ਨੇ ਦਿੰਦਿਆ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਪ੍ਰਵਾਸੀ ਵੀਰ ਗਿੱਲ,ਭਜੀ ਤੇ ਮੇਘੀ ਚੂਹੜਚੱਕ ਦੇ ਵਿਸੇਸ ਉਪਰਾਲੇ ਸਦਕਾ ਕਲੱਬ ਵੱਲੋਂ ਨਵੇ ਖਿਡਾਰੀਆਂ ਨੂੰ ਕਬੱਡੀ ਖੇਡਣ ਦਾ ਮੌਕਾ ਮਿਲੇਗਾ ਅਤੇ ਆਉਣ ਵਾਲੇ ਸੀਜਨ ਵਿੱਚ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜੀਲੈਂਡ ਜਗਰਾਉ ਨਾਮਵਰ ਕਬੱਡੀ ਕੱਪਾਂ ਆਪਣਾ ਪ੍ਰਦਰਸ਼ਨ ਕਰੇਗੀ । ਉਨ੍ਹਾਂ ਦੱਸਿਆ ਕਿ ਇਹ ਪ੍ਰਵਾਸੀ ਕਬੱਡੀ ਦੇ ਉਘੇ ਨਾਮਵਰ ਖਿਡਾਰੀ ਰਹਿ ਚੁੱਕੇ ਹਨ ਅਤੇ ਖਿਡਾਰੀਆਂ ਦੀਆਂ ਜਮੀਨੀ ਭਾਵਨਾਵਾਂ ਤੇ ਸਮੱਸਿਆਵਾਂ ਨੂੰ ਸਮਝਦੇ ਹੋਏ ਕਲੱਬ ਨੂੰ ਵਿਸ਼ੇਸ ਸਹਿਯੋਗ ਪਾ ਰਹੇ ਹਨ । ਕਾਕਾ ਸੇਖਦੌਲਤ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਕੋਚਿੰਗ ਕੈਂਪ ਸਫਲਤਾ ਨਾਲ ਚੱਲ ਰਿਹਾ ਹੈ । ਜਿਸ ਵਿੱਚ ਪੰਜਾਬ ਦੇ ਵੱਖ - ਵੱਖ ਪਿੰਡਾਂ - ਕਸਬਿਆਂ ਤੋਂ 80 ਦੇ ਕਰੀਬ ਨੌਜਵਾਨ ਸਿਖਲਾਈ ਲੈ ਰਹੇ ਹਨ । ਜਿਆਦਾਤਰ ਗਰੀਬ - ਪਰਿਵਾਰਾਂ ਦੀ ਸੰਘਰਸਮਈ ਜ਼ਿੰਦਗੀ ਵਿੱਚ ਉਠਕੇ ਆਏ ਖਿਡਾਰੀਆਂ ਦੀ ਰਿਹਾਇਸ , ਖੁਰਾਕ ਤੇ ਹੋਰ ਘਰੇਲੂ ਖਰਚ ਲਈ ਪ੍ਰਵਾਸੀ ਖੇਡ ਪ੍ਰਮੋਟਰ ਹਰਜੀਤ ਰਾਏ ਨਿਊਜੀਲੈਂਡ , ਮਨਜਿੰਦਰ ਸਹੋਤਾ ਨਿਊਜੀਲੈਂਡ , ਸਿੰਦਰ ਸਮਰਾ , ਮਾਣਾ ਅਟਵਾਲ , ਭਿੰਦਾ ਪਾਸਲਾ , ਵਾਹਿਗੁਰੂਪਾਲ ਸਿੰਘ ਮਨੀਲਾ , ਪ੍ਰਧਾਨ ਸੁਰਜਨ ਸਿੰਘ ਤੂਰ ਯੂ .ਕੇ, ਮੁਖਤਿਆਰ ਸਿੰਘ ਢਿੱਲੋ ਯੂ .ਕੇ, ਪ੍ਰਦੀਪ ਚੀਮਾ ਬੈਲਜੀਅਮ , ਇੰਦਰਜੀਤ ਜਰਮਨ, ਲਵਦੀਪ ਚੀਮਾ ਬੈਲਜੀਅਮ,ਇਕਬਾਲ ਬੋਦਲ , ਮਨ ਸੇਖਦੌਲਤ ਕਨੇਡਾ ਦਾ ਵੱਡਾ ਯੋਗਦਾਨ ਹੈ । ਉੱਥੇ ਕਲੱਬ ਦਾ ਹਰ ਪੱਖੋ ਸਾਥ ਦੇਣ ਲਈ ਖੇਡ - ਪਰਮੋਟਰ ਮੋਹਰੀ ਭੂਮਿਕਾ ਨਿਭਾਉਦੇ ਹਨ । ਕਾਕਾ ਸੇਖਦੌਲਤ ਨੇ ਕਿਹਾ ਕਿ ਪ੍ਰਵਾਸੀ ਖੇਡ -ਪਰਮੋਟਰਾਂ ਦੀਆਂ ਕਿਰਤ - ਕਮਾਈਆਂ ਦਾ ਇੱਕ - ਇੱਕ ਪੈਸਾ ਮਾਂ ਖੇਡ ਕਬੱਡੀ ਨੂੰ ਸਮਰਪਿਤ ਤੇ ਖਿਡਾਰੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਸੇਵਾ ਵਿੱਚ ਲਗਾਇਆ ਜਾ ਰਿਹਾ ਹੈ । ਸਿਖਲਾਈ ਕੈਂਪ ਪੈਸਾ ਕਮਾਉਣ ਲਈ ਨਹੀਂ ਲਗਾਇਆ , ਸਗੋ ਨੌਜਵਾਨ ਖਿਡਾਰੀਆਂ ਦੇ ਹੁਨਰ ਤੇ ਗੁਣਾਂ ਨੂੰ ਤਲਾਸ ਕੇ , ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਲਈ ਕੇਵਲ ਸੇਵਾ ਭਾਵਨਾ ਕੀਤੀ ਜਾ ਰਹੀ ਹੈ । ਕਾਕਾ ਸ਼ੇਖਦੌਲਤ ਨੇ ਦਵਿੰਦਰ ਚਾਹਲ ਜਗਰਾਓਂ ਦਾ ਕਬੱਡੀ ਕਲੱਬ ਨੂੰ ਯੋਗਦਾਨ ਦੇਣ ਲਈ ਧੰਨਵਾਦ ਵੀ ਕੀਤਾ।