You are here

ਹਲਕਾ ਦਾਖਾ ਅੰਦਰ ਆਮ ਆਦਮੀ ਪਾਰਟੀ ਨੂੰ ਲੱਗਿਆ ਕਰਾਰਾ ਝਟਕਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਬਲਾਕ ਪ੍ਰਧਾਨ ਸੁਭਾਸ ਵਰਮਾਂ ਸਾਥੀਆਂ ਸਣੇ ਕੈਪਟਨ ਸੰਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ
ਮੁੱਲਾਂਪੁਰ ਦਾਖਾ  03 ਫਰਵਰੀ ( ਸਤਵਿੰਦਰ ਸਿੰਘ ਗਿੱਲ  ) - ਅੱਜ ਬਾਰਿਸ਼ ਦੇ ਮੌਸਮ ਵਿਚ ਕਾਂਗਰਸ ਪਾਰਟੀ ਵਾਸਤੇ ਅਜਿਹਾ ਸ਼ੁੱਭ ਦਿਨ ਰਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਤੋ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਪੁਰਾਣੇ ਸੰਭਾਵੀ ਉਮੀਦਵਾਰ ਤੇ ਸਰਕਲ ਬਲਾਕ ਇੰਚਾਰਜ ਸੁਭਾਸ਼ ਵਰਮਾ ਅੱਜ ਆਪਣੇ ਇੱਕ ਦਰਜਨ ਸਾਥੀਆਂ ਨਾਲ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਸੁਭਾਸ਼ ਵਰਮਾਂ ਸਾਥੀਆਂ ਸਣੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਉਹਨਾ ਨੂੰ ਜਿੱਥੇ ਕੈਪਟਨ ਸੰਦੀਪ ਸੰਧੂ ਨੇ ਜੀ ਆਇਆਂ ਆਖਿਆ ਉਥੇ ਉਹਨਾ ਨੂੰ ਪੂਰਨ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਵਿਚ ਉਹਨਾ ਨੂੰ ਬਣਦਾ ਮਾਣ ਸਤਿਕਾਰ ਜਰੂਰ ਮਿਲੇਗਾ ਤੇ ਅੱਜ ਤੋਂ ਇਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। 


            ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਸੁਭਾਸ਼ ਵਰਮਾਂ ਦੀ ਸਿਫਤ ਕੀਤੀ ਅਤੇ ਆਮ ਆਦਮੀ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਇਹੋ ਆਖਦੇ ਸਨ ਕਿ ਅਸੀਂ ਵਰਕਰਾਂ ਨੂੰ ਟਿਕਟਾਂ ਦੇਂਦੇ ਹਾਂ, ਫਿਰ ਸੁਭਾਸ਼ ਵਰਮਾ ਦੀ ਟਿਕਟ ਕਿਉ ਕੱਟੀ ਗਈ। ਸੰਧੂ ਨੇ ਵਰਮਾਂ ਨੂੰ ਬਹੁਤ ਹੀ ਸਾਊੁ ਅਤੇ ਨੇਕ ਇਨਸਾਨ ਦਸਿਆ ਅਤੇ ਕਿਹਾ ਕਿ ਹੁਣ ਉਹ ਹਲਕੇ ਦਾਖੇ ਤੋ ਅਸੀਂ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਵਿਚ ਸਰਕਲ ਪ੍ਰਧਾਨ ਰਾਜਨ ਵਰਮਾ, ਆਪ ਦੇ ਦਫਤਰ ਇੰਚਾਰਜ ਪਿਯੂਸ਼ ਵਰਮਾ (ਸ਼ੋਸਲ ਮੀਡੀਆ ਇੰਚਾਰਜ), ਸੋਨੀ ਵਰਮਾ, ਏਕਮ, ਜਸ਼ਨ, ਅਮਨਦੀਪ ਸਿੰਘ, ਬਰਮਜੋਤ, ਸੰਦੀਪ ਸਿੰਘ, ਹਰਪਾਲ ਸਿੰਘ ਆਦਿ।
           ਇਸ ਮੌਕੇ ਸੁਭਾਸ਼ ਵਰਮਾਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਘੁਟਨ ਮਹਿਸੂਸ ਕਰ ਰਹੇ ਸਨ। ਕੈਪਟਨ ਸੰਧੂ ਦੇ ਵਿਵਹਾਰ ਅਤੇ ਚੰਗੇ ਅਸਰ ਰਸੂਖ ਕਰਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲਹ ਹੋਏ। ਕੈਪਟਨ ਸੰਧੂ ਨੂੰ ਭਰੋਸਾ ਦਿੱਤਾ ਕਿ ਉਹ ਕੈਪਟਨ ਸੰਧੂ ਦੀ ਜਿੱਤ ਵਾਸਤੇ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ ਅਤੇ ਲਖਵਿੰਦਰ ਸਿੰਘ ਸਪਰਾ ਆਦਿ ਹਾਜਰ ਸਨ।