You are here

ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਰਵਾਕੇ ਸ਼ਹੀਦ ਕਰਾਉਣ ਦਾ ਘਿਨਾਉਣਾ ਕਾਰਨਾਮਾ ਅੱਤ ਨਿੰਦਣਯੋਗ

ਖਾਲਿਸਤਾਨੀਆਂ ਦੇ ਮਨੋਬਲ ਤੇ ਅਜ਼ਾਦੀ ਦੀ ਲਹਿਰ ਤੇ ਸੱਟ ਮਾਰਨ ਦੇ ਨਾਪਾਕਿ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ

ਨਵੀਂ ਦਿੱਲੀ 19 ਜੂਨ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤੀ ਏਜੰਸੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਾਉਣ ਦਾ ਘਿਨਾਉਣਾ ਕਾਰਨਾਮਾ ਅੱਤ ਨਿੰਦਣਯੋਗ ਹੈ ਇਹੋ ਅਜਿਹੇ ਵਰਤਾਰੇ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲਾਂ ਦੇ ਮਨੋਬਲ ਡੇਗਣ ਤੇ ਅਜ਼ਾਦੀ ਦੀ ਲਹਿਰ ਨੂੰ ਸੱਟ ਮਾਰਨ ਦੇ ਇਰਾਦੇ ਨਾਲ ਕਰਵਾਏ ਗਏ ਕਾਰਿਆ ਨਾਲ ਭਾਰਤੀ ਏਜੰਸੀਆਂ ਦੇ ਨਾਪਾਕਿ ਇਰਾਦੇ ਕਦੇ ਵੀ ਕਾਮਯਾਬ ਨਹੀ ਹੋਣਗੇ ਸਗੋ ਇਹ ਸ਼ਹਾਦਤਾਂ, ਕਤਲ ਅਜ਼ਾਦੀ ਦੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ । ਪੰਥ ਦੀ ਆਜ਼ਾਦੀ ਲਈ ਚਲ ਰਹੇ ਸਿੱਖ ਸੰਘਰਸ਼ ਨਾਲ ਜਮੀਨੀ ਤੌਰ ਤੇ ਜੁੜੇ ਭਾਈ ਗੁਰਚਰਨ ਸਿੰਘ ਗੋਰਾਇਆ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਸਰਬਜੀਤ ਸਿੰਘ ਯੂਕੇ, ਭਾਈ ਰਤਨਦੀਪ ਸਿੰਘ (ਬੀਕੇਟੀਐਫ), ਭਾਈ ਪਰਮਜੀਤ ਸਿੰਘ ਪੰਮਾ, ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ, ਭਾਈ ਜਸਪਾਲ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਦੂੱਖ ਜ਼ਾਹਿਰ ਕਰਦਿਆਂ ਕਿਹਾ ਕਿ ਭਾਈ ਹਰਦੀਪ ਸਿੰਘ ਨਿਜੱਰ ਵਰਗੇ ਅਜ਼ਾਦੀ ਦੀ ਲਹਿਰ ਦੇ ਹੀਰਿਆਂ ਦੀ ਸ਼ਹਾਦਤ ਨਾਲ ਵਕਤੀ ਤੌਰ ਤੇ ਘਾਟਾ ਜ਼ਰੂਰ ਪੈਂਦਾ ਹੈ ਪਰ ਇਹੋ ਅਜਿਹੇ ਖਾਲਿਸਤਾਨ ਦੀ ਲਹਿਰ ਨੂੰ ਧੁਰ ਅੰਦਰ ਤੋਂ ਪ੍ਰਣਾਇਆ ਹੋਇਆ ਜਿਸ ਦਾ ਪੁਲਿਸ ਵੱਲੋਂ ਪਿੰਡ ਵਾਲਾ ਘਰ ਜਬਤ ਕਰਨ, ਪੁਲਿਸ ਵੱਲੋ 10 ਲੱਖ ਦਾ ਇਨਾਮ ਰੱਖਣ ਦੀ ਪ੍ਰਵਾਹ ਕੀਤੇ ਬਿਨਾ ਨਿਰੰਤਰ ਖਾਲਿਸਤਾਨ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਖਾਲਿਸਤਾਨ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਤੱਤਪਰ ਰਹਿਣਾ ਹੀ ਭਾਈ ਹਰਦੀਪ ਸਿੰਘ ਨਿਜੱਰ ਨੂੰ ਸੱਚੀ ਸ਼ਰਧਾਂਜਲੀ ਤੇ ਭਾਰਤੀ ਏਜੰਸੀਆਂ ਦੇ ਇਸ ਘਿਨਾਉਣੇ ਕਾਰਨਾਮੇ ਦਾ ਉੱਤਰ ਹੋਵੇਗਾ ।