ਲੁਧਿਆਣਾ, 11 ਦਸੰਬਰ (ਟੀ. ਕੇ.) ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ। ਇਸ ਮੌਕੇ
ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ, ਅਨੁਜ ਸ਼ਰਮਾ ਸੂਬਾ ਵਿੱਤ ਸਕੱਤਰ ਅਤੇ ਸਮੂਹ ਅਹੁਦੇਦਾਰਾਂ ਵਲੋਂ ਲਏ ਗਏ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਸਮੁੱਚਾ ਮਨਿਸਟੀਰੀਅਲ ਸਟਾਫ ਮਿਤੀ 12.12.2023 ਤੋਂ ਮਿਤੀ 13.12.2023 ਤੱਕ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ 'ਤੇ ਰਹੇਗਾ ਅਤੇ 13.12.2023 ਨੂੰ ਜ਼ਿਲਾ ਪੱਧਰ 'ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਹਨ ਅਤੇ 14.12.2023 ਤੋਂ ਮਿਤੀ 15.12.2023 ਤੱਕ ਸਮੁੱਚਾ ਮਨਿਸਟਰੀਅਲ ਸਟਾਫ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲਵੇਗਾ ਜਦਕਿ 16.12.2023 ਨੂੰ ਸਮੁੱਚੇ ਪੰਜਾਬ ਦੀ ਮੀਟਿੰਗ ਕਰਕੇ ਐਕਸ਼ਨ ਸਬੰਧੀ ਅਗਲਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿਹੜੇ ਵੀ ਵਿਭਾਗਾਂ ਦੇ ਤਨਖਾਹ ਦੇ ਬਿੱਲ ਨਹੀਂ ਬਣਾਏ ਗਏ ਉਹ ਬਿੱਲ ਬਣਾ ਕੇ ਖਜ਼ਾਨੇ ਨੂੰ ਆਨਲਾਈਨ ਕੀਤੇ ਜਾਣ ਅਤੇ ਜਿਹੜੇ ਕਰਮਚਾਰੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਂ ਬੱਚਿਆਂ ਦੀ ਸ਼ਾਦੀ ਲਈ ਜੀ.ਪੀ.ਐਫ ਵਿੱਚੋਂ ਐਡਵਾਂਸ ਲਿਆ ਜਾਣਾ ਹੈ ਉਸ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਜਾਣ, ਕੋਈ ਵੀ ਮੁਲਾਜ਼ਮ ਕਿਸੇ ਬਿੱਲ ਦੀ ਹਾਰਡ ਕਾਪੀ ਖਜ਼ਾਨਾ ਦਫਤਰ ਨੂੰ ਨਹੀਂ ਭੇਜੇਗਾ।