You are here

ਬੇਗਾਨੇ ਰੁਪਇਆ ਦੇ ਸਿਰ ਤੇ ਵਿਦੇਸ਼ ਜਾਣ ਵਾਲੀਆਂ ਦੁਲਹਨਾ ਦੀ ਹੁਣ ਖੈਰ ਨਹੀਂ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਲੜਕੇ ਨਾਲ ਠਗੀ ਮਾਰਨ ਵਾਲੀ ਦੁਲਹਨ ਨੂੰ ਕੀਤਾ ਗ੍ਰਿਫਤਾਰ, ਰਾਏਕੋਟ ਤੋਂ ਹਾਕਮ ਸਿੰਘ ਧਾਲੀਵਾਲ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਪੁਲਿਸ ਨੇ ਹੁਣ ਸਹੁਰੇ ਪਰਿਵਾਰ ਦੇ ਰੁਪਏ ਦੇ ਸਿਰ ਤੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜਨ ਤੇ ਉਥੋ ਦੀ ਆਬੋ ਹਵਾ ਦੀ ਲੁਤਫ਼ ਲੈਣ ਵਾਲੇ  ਉਨ੍ਹਾਂ ਨੌਜਵਾਨਾਂ ਤੇ ਸ਼ਿਕੰਜਾ ਕਸ ਦਿੱਤਾ ਹੈ ਜਿਹੜੀਆਂ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਬੁਲਾਉਣ ਤੋਂ ਮੁਨਕਰ ਹੋ ਜਾਂਦੀਆਂ ਹਨ।

ਪੁਲਿਸ ਥਾਣਾ ਰਾਏਕੋਟ ਸਦਰ ਅਧੀਨ ਪੈਂਦੀ ਚੌਂਕੀ ਲੋਹਟਬੱਦੀ ਦੀ ਪੁਲਿਸ ਨੇ ਅਜਿਹੇ ਹੀ ਇਕ ਮਾਮਲੇ ਦਾ ਖੁਲਾਸਾ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਿਲ ਕੁੜੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। 

ਤੁਹਾਨੂੰ ਦੱਸ ਦਈਏ ਕਿ ਜੈਸਮੀਨ ਕੌਰ ਦਾ ਵਿਆਹ ਪਿੰਡ ਮਹੇਰਨਾਂ ਵਾਸੀ ਅਮਰੀਕ ਸਿੰਘ ਦੇ ਪੁੱਤਰ ਜਗਰੂਪ ਸਿੰਘ ਨਾਲ 4 ਨਵੰਬਰ  2015 ਵਿੱਚ ਹੋਇਆ ਸੀ। ਜਗਰੂਪ ਸਿੰਘ ਦੇ ਪਰਿਵਾਰ ਨੇ ਜੈਸਮੀਨ ਕੌਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਦਾਅ ਤੇ ਲਾਅ ਦਿੱਤੀ ਸੀ ਪਰਿਵਾਰ ਦੇ ਇਕੋ ਲਕਤੇ ਜ਼ਿਗਰ ਜਗਰੂਪ ਸਿੰਘ ਨੂੰ ਵਿਦੇਸ਼ ਸੈਟ ਆਪਣੀ ਨਹੁੰ ਜੈਸਵੀਨ ਕੌਰ ਨੂੰ ਵਿਦੇਸ਼ ਭੇਜਣ ਲਈ ਲਗਭਗ 28 ਲੱਖ ਰੁਪਏ ਲਾ ਦਿੱਤੇ।

ਪੀੜਤ ਜਗਰੂਪ ਸਿੰਘ ਦੀ ਮਾਂ ਤੇ ਪਿਤਾ ਅਮਰੀਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਨਹੁੰ ਕੋਈ ਇਕ ਸਾਲ ਤਾਂ ਉਨ੍ਹਾਂ ਨਾਲ ਠੀਕ ਢੰਗ ਨਾਲ ਗੱਲ ਕਰਦੀ ਰਹੀ ਪ੍ਰੰਤੂ ਫਿਰ ਜੈਸਵੀਨ ਕੌਰ ਨੇ ਆਪਣੇ ਪਤੀ ਜਗਰੂਪ ਸਿੰਘ ਤੇ ਪਰਿਵਾਰ ਨਾਲੋਂ ਨਾਤਾ ਤੋੜ ਦਿੱਤਾ। ਇਸਤੋਂ ਬਾਅਦ ਪਰਿਵਾਰ ਨੇ ਲਗਭਗ ਤਿੰਨ ਸਾਲ ਉਡੀਕ ਕੀਤੀ ਤੇ ਜੈਸਵੀਨ ਕੌਰ ਖ਼ਿਲਾਫ਼ ਪੁਲਿਸ ਚੌਕੀ ਲੋਹਟਬੱਧੀ ਵਿੱਚ ਦਰਖ਼ਾਸਤ ਦੇ ਦਿੱਤੀ।ਪੀੜਤ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਆਪਣੇ ਇਕਲੌਤੇ ਪੁੱਤ ਦਾ ਵਿਆਹ ਬੜੇ ਚਾਵਾਂ ਮਲ੍ਹਾਰਾਂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਿੱਸੇ ਆਉਂਦੇ ਢਾਈ ਏਕੜ ਜ਼ਮੀਨ ਵੇਚਣ ਤੋਂ ਬਾਅਦ ਜੈਸਵੀਨ ਕੌਰ ਨੇ ਉਨ੍ਹਾਂ ਦੇ ਪੁੱਤ ਦਾ ਭਵਿੱਖ ਹਨੇਰੇ ਵਿੱਚ ਪਾ ਦਿੱਤਾ।ਪੀੜਤ ਪਰਿਵਾਰ ਨੇ ਮਾਣਯੋਗ ਅਦਾਲਤ ਤੋਂ ਇਨਸਾਫ ਦੀ ਮੰਗ ਕੀਤੀ ਹੈ।ਉੱਧਰ ਪੁਲਿਸ ਅਧਿਕਾਰੀ ਗੁਰਸੇਵਕ ਸਿੰਘ ਨੇ ਕਿਹਾ ਕਿ ਪੀੜਤ ਜਗਰੂਪ ਸਿੰਘ ਵਲੋਂ ਆਪਣੀ ਪਤਨੀ ਜੈਸਵੀਨ ਕੌਰ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ ਸੀ ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਜੈਸਵੀਨ ਕੌਰ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ।ਪੁਲਿਸ ਅਧਿਕਾਰੀ ਅਨੁਸਾਰ ਜੈਸਵੀਨ ਕੌਰ ਦਾ ਲੁੱਕ ਆਊਟ ਨੋਟਿਸ ਜ਼ਾਰੀ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਜੈਸਮੀਨ ਕੌਰ ਨੂੰ ਦਿੱਲੀ ਏਅਰਪੋਰਟ ਤੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਵਿਦੇਸ਼ ਤੋਂ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਇੰਡੀਆ ਆਈ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਏਅਰਪੋਟ ਤੇ ਗ੍ਰਿਫਤਾਰ ਉਪਰੰਤ ਉਸਨੂੰ ਥਾਣਾਂ ਰਾਏਕੋਟ ਵਿਖੇ ਰੱਖਿਆ ਗਿਆ ਤੇ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।