ਕੁਰਾਲ਼ੀ, 11 ਮਈ (ਗੁਰਬਿੰਦਰ ਸਿੰਘ ਰੋਮੀ): ਤਕਨੀਕੀ ਯੁੱਗ ਦੀਆਂ ਨਰਸਿੰਗ ਸੇਵਾਵਾਂ 'ਤੇ ਆਧਾਰਿਤ ਪ੍ਰਸਿੱਧ ਫਲੋਰੈਂਸ ਨਾਇਟੰਗੇਲ ਦਾ ਜਨਮਦਿਨ 12 ਮਈ, ਸੰਸਾਰ ਪੱਧਰ 'ਤੇ ਨਰਸਿੰਗ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸੇ ਦੇ ਚਲਦਿਆਂ ਸ. ਸ਼ਮਸ਼ੇਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸੇਵਾਵਾਂ ਨਿਭਾ ਰਹੀ ਸੰਸਥਾ ਪ੍ਰਭ ਆਸਰਾ ਪਡਿਆਲਾ ਅਧੀਨ ਚਲਦੇ ਚੈਰੀਟੇਬਲ ਹਸਪਤਾਲ ਕੁਰਾਲ਼ੀ ਵਿੱਚ ਨਰਸਿੰਗ ਡੇਅ ਮਨਾਇਆ ਗਿਆ। ਜਿੱਥੇ ਬੀਬੀ ਰਜਿੰਦਰ ਕੌਰ ਜੀ ਨੇ ਫਲੋਰੈਂਸ ਨਾਇਟੰਗੇਲ ਦੇ ਜੀਵਨ ਅਤੇ ਸੇਵਾਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਸਥਾ ਦੇ ਇਸ ਹਸਪਤਾਲ ਵਿੱਚ ਜਿੱਥੇ ਪਹਿਲਾਂ ਹੀ ਅਜਿਹੀਆਂ ਭਾਵਨਾਵਾਂ ਅਤੇ ਤਕਨੀਕਾਂ ਦੇ ਆਧਾਰ 'ਤੇ ਮਲਟੀਸਪੈਸ਼ਲ ਸੇਵਾਵਾਂ ਨਿਰੰਤਰ ਜਾਰੀ ਹਨ। ਉੱਥੇ ਹੀ ਇਸੇ ਹਫ਼ਤੇ ਨਿੱਕੂ ਵਾਰਡ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਨਰਸਿੰਗ ਸਟਾਫ਼ ਦੇ ਨਾਲ਼ ਨਾਲ਼ ਅਲੱਗ ਅਲੱਗ ਬਿਮਾਰੀਆਂ ਦੇ ਮਾਹਿਰ ਡਾਕਟਰ, ਪ੍ਰਭ ਆਸਰਾ ਦੇ ਫਾਊਂਡਰ ਮੈਂਬਰ, ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।