You are here

ਪੰਜਾਬ

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਕੀਤੀ ਸਾਇੰਸ ਸਿਟੀ ਦੀ ਸੈਰ

 ਅਤੇ ਮਾਣਿਆ ਵੰਡਰਲੈਂਡ (ਵਾਟਰ ਪਾਰਕ) ਦਾ ਆਨੰਦ
ਜਗਰਾਉ 10 ਅਕਤੂਬਰ (ਅਮਿਤਖੰਨਾ)
ਹਰ ਸਾਲ ਦੀ ਤਰ੍ਹਾਂ  ਸਵਾਮੀ ਰੂਪ ਚੰਦ ਜੈਨ ਸੀਨੀਅਰ  ਸੈਕੈਂਡਰੀ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਦੀ ਯੋਗ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀਆਂ ਵਿਦਿਅਕ ਲੋੜਾਂ ਅਤੇ ਰੁਚੀਆਂ ਨੂੰ ਸਮਝਦੇ ਹੋਏ ਵੱਖ ਵੱਖ ਟੂਰਾਂ ਦਾ ਪ੍ਰਬੰਧ ਕੀਤਾ ਗਿਆ। ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦਾ ਟੂਰ ਸਾਇੰਸ ਸਿਟੀ ਅਤੇ ਬਾਕੀ ਵਿਦਿਆਰਥੀਆਂ ਦਾ ਟੂਰ ਤਲਵੰਡੀ ਭਾਈ ਕੇ ਵਾਟਰ ਪਾਰਕ ਲਈ ਰਵਾਨਾ ਹੋ ਗਿਆ ।ਸਾਇੰਸ ਸਿਟੀ ਦਾ ਟੂਰ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਉਹਨਾਂ ਨੂੰ ਪ੍ਰੈਕਟੀਕਲ ਢੰਗ ਨਾਲ ਵਿਸ਼ਿਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਸਿੱਖਣ ਦੇ ਪੱਧਰ ਨੂੰ ਹੋਰ ਉੱਚਾ ਚੁੱਕੇਗਾ।ਸਾਇੰਸ ਸਿਟੀ ਪਹੁੰਚ ਕੇ ਨੌਜਵਾਨਾਂ ਦੇ ਦਿਮਾਗਾਂ ਨੂੰ ਵਿਗਿਆਨਿਕ ਅਜੂਬਿਆਂ ਦੀ ਬਹੁਤਾਤ ਦੇਖਣ ਨੂੰ ਮਿਲੀ। ਉਹਨਾਂ ਨੂੰ ਸਾਇੰਸ  ਗੈਲਰੀ, ਸਾਇੰਸ ਟੂਰਹਾਲ, ਥੀਏਟਰ, ਐਨਰਜੀ ਪਾਰਕ ਇਥੋਂ ਤੱਕ ਕਿ ਮੋਬਾਈਲ ਸਾਇੰਸ ਵੈਨ ਨਾਲ ਜੁੜਨ ਦਾ ਮੌਕਾ ਮਿਲਿਆ। ਨਸ਼ੇ ਦੀ ਸਿਹਤ ਤੇ ਪ੍ਰਭਾਵ, ਨਿਰੋਗਤਾ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੂੰ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਕਮਾਲ ਦੀ ਸ਼ਖਸ਼ੀਅਤ ਅਰੁਣਿਮਾ ਸਿਨਹਾ ਤੇ ਅਤੇ ਪ੍ਰੇਰਨਾਦਾਇਕ ਬਾਇਓਪਿਕ ਦੇਖਣ ਦਾ ਮੌਕਾ ਮਿਲਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਨੇ ਅਕਾਦਮਿਕ ਅਤੇ ਸਮਾਜਿਕ ਤੌਰ ਤੇ ਸਰਬਪੱਖੀ ਵਿਕਾਸ ਨੂੰ ਰੂਪ ਦੇਣ ਲਈ ਅਜਿਹੇ ਵਿਦਿਅਕ ਮੌਕਿਆਂ ਦੀ ਅਹਿਮੀਅਤ ਨੂੰ ਸਮਝਿਆ ਤੇ ਅਨੁਭਵੀ ਤਰੀਕੇ ਨਾਲ ਸਿੱਖਣ ਸਮੂਹਿਕ ,ਆਪਸੀ ਤਾਲਮੇਲ ਅਤੇ ਅਨਮੋਲ ਪਾਠਾਂ ਦੇ ਮਹੱਤਵ ਨੂੰ ਉਜਾਗਰ ਕੀਤਾ। ਵਿਦਿਆਰਥੀਆਂ ਨੇ ਇਸ ਦੌਰੇ  ਦੌਰਾਨ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਪੂਰਾ ਪੂਰਾ ਆਨੰਦ ਵੀ ਮਾਣਿਆ।ਪ੍ਰਿੰਸੀਪਲ ਸਾਹਿਬ ਜੀ ਨੇ ਦੱਸਿਆ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਅਸੀਂ ਵਿਗਿਆਨ ਦੀ ਜਾਣਕਾਰੀ ਦੇ ਪ੍ਰਯੋਗ ਦੇ ਮਾਧਿਅਮ ਨੂੰ ਅੱਖੀ ਦਿਖਾਉਂਦੇ ਹਾਂ ਤਾਂ ਵਿਦਿਆਰਥੀਆਂ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ ਵਿਗਿਆਨ ਵਿੱਚ ਥਿਊਰੀ ਆਪਣੀ ਜਗ੍ਹਾ ਹੈ ਪਰ ਪ੍ਰੈਕਟੀਕਲ ਦੇ ਬਿਨਾਂ ਸਾਇੰਸ ਸਮਝਣਾ ਬਹੁਤ ਮੁਸ਼ਕਿਲ ਹੈ ਇਸਦੇ ਨਾਲ ਬੱਚਿਆਂ ਵਿੱਚ ਵਿਗਿਆਨ ਦੇ ਵਿਸ਼ੇ ਪ੍ਰਤੀ ਰੁਚੀ ਵੀ ਵਧੇਗੀ।ਇਸ ਤੋਂ ਇਲਾਵਾ ਬੱਚਿਆਂ ਨੇ ਤਲਵੰਡੀ ਭਾਈਕੇ। ਜਾ ਕੇ ਵੀ ਟੂਰ ਦਾ ਬਹੁਤ ਆਨੰਦ ਮਾਣਿਆ ਬੱਚਿਆਂ ਨੇ ਵੰਨ ਸੁਵੰਨੇ   ਝੂਲਿਆਂ ਤੇ ਝੂਟੇ ਲਏ ਅਤੇ ਪਾਣੀ ਵਿੱਚ ਨਹਾਉਣ ਇੱਕ ਦੂਜੇ ਤੇ ਪਾਣੀ ਪਾ ਕੇ ਡੁਬਕੀਆਂ ਲਗਾਉਂਦੇ ਹੋਏ ਇਹਨਾਂ ਖੂਬਸੂਰਤ ਪਲਾਂ ਦਾ ਪੂਰਾ ਪੂਰਾ ਆਨੰਦ ਮਾਣਿਆ। ਬੱਚੇ ਇਸ ਸਮੇਂ ਪੂਰੇ ਖੁਸ਼ ਨਜ਼ਰ ਆ ਰਹੇ ਸਨ ,ਕਿਉਂਕਿ ਪੜ੍ਹਾਈ ਦੇ ਬੋਝ ਤੋਂ ਅਤੇ ਹੋਰ ਤਣਾਵਾਂ ਤੋਂ ਹਟ ਕੇ ਅਜਿਹੇ ਮੌਕੇ ਉਹਨਾਂ ਲਈ ਅਭੁੱਲ ਯਾਦਾਂ ਬਣ ਜਾਂਦੇ ਹਨ। ਅਜਿਹੇ ਮੌਕੇ ਦੋਸਤਾਂ ਨਾਲ ਬਿਤਾਉਣ ਲਈ ,ਉਹਨਾਂ ਨਾਲ ਮਸਤੀ ਕਰਨ ਲਈ ਬਹੁਤ ਵਧੀਆ ਸਮਾਂ ਹੁੰਦਾ ਹੈ।ਪ੍ਰਿੰਸੀਪਲ ਸ਼੍ਰੀਮਤੀ ਰਾਜਪਾਲ ਕੌਰ ਜੀ ਨੇ ਕਿਹਾ ਪੜ੍ਹਾਈ ਦੀ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆਂ ਨੂੰ ਵੱਖ-ਵੱਖ ਥਾਵਾਂ ਦੇ ਰੂਬਰੂ ਕਰਾਉਣਾ ਬਹੁਤ ਜਰੂਰੀ ਹੁੰਦਾ ਹੈ । ਭਵਿੱਖ ਵਿੱਚ ਹਮੇਸ਼ਾ ਦੀ ਤਰ੍ਹਾਂ ਉਹ ਬੱਚਿਆਂ ਦੀਆਂ ਰੁਚੀਆਂ ਅਤੇ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਣਗੇ ਉਹਨਾਂ ਨੇ ਸਮੂਹ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ ਜਿੰਨਾ ਸਦਕਾ ਉਹ ਵਿਦਿਅਕ ਅਦਾਰੇ ਸਬੰਧੀ ਜਰੂਰਤਾਂ ਨੂੰ ਪੂਰਾ ਕਰਕੇ ਸਕੂਲ ਨੂੰ ਉੱਚੀਆਂ ਮੰਜਿਲਾਂ ਤੇ ਪਹੁੰਚਾਉਂਦੇ ਹਨ ਅਤੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦਾ ਮਨੋਰੰਜਨ ਕਰਾਉਣ ਵਿੱਚ ਵੀ ਸਹਿਯੋਗ ਦੇਣ ਤੋਂ ਪਿੱਛੇ ਨਹੀਂ ਹਟਦੇ।

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਮੱਲਾਂ ਵਾਲਾ ਵਲੋਂ ਸਵ: ਅਮਨਦੀਪ ਸ਼ਰਮਾ ਦੀ ਯਾਦ ਵਿੱਚ ਕਿ੍ਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ

ਫ਼ਤਹਿਗੜ੍ਹ ਪੰਜਤੂਰ (ਉਂਕਾਰ ਸਿੰਘ, ਗੁਰਮੀਤ ਸਿੰਘ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੱਲਾਂ ਵਾਲਾ,ਸਵ: ਅਮਨਦੀਪ ਸ਼ਰਮਾ ਦੀ ਯਾਦ ਵਿੱਚ ਕਿ੍ਕਟ ਟੂਰਨਾਮੈਂਟ ਸਮੂਹ ਇਲਾਕਾ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਮੱਲਾਂ ਵਾਲਾ ਖ਼ਾਸ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਹਿਲਾ ਇਨਾਮ 41000+ਟਰਾਫ਼ੀਆਂ, ਦੂਜਾ ਇਨਾਮ 21000+ਟਰਾਫ਼ੀਆਂ।ਮੈਨ ਆਫ਼ ਸੀਰੀਜ 2100+ਟਰਾਫ਼ੀ,ਬੈਸਟ ਬੈਸਟਮੈਨ 1100+ਟਰਾਫ਼ੀ, ਬੈਸਟ ਬੋਲਰ 1100+ਟਰਾਫ਼ੀ ।
1.) ਹਰੇਕ ਮੈਚ 14 ਓਵਰ ਦਾ ਹੋਵੇਗਾ।

2.)ਬਾਲ flesh ਦੀ ਹੋਵੇਗੀ।
3.) ਐਂਟਰੀ ਫੀਸ 2100 ਹੋਵੇਗੀ।
4.) ਕੁੱਲ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ।
5.)ਟੀਮ ਉਹੀ ਐਂਟਰ ਕੀਤੀ ਜਾਵੇਗੀ ਜਿਸ ਦੀ ਐਂਟਰੀ ਫੀਸ online ਪਹਿਲਾਂ ਕੀਤੀ ਜਾਵੇਗੀ।
6.)ਬਾਲ ਕਮੇਟੀ ਵੱਲੋਂ ਦਿੱਤੀ ਜਾਵੇਗੀ।
7.) ਹਰੇਕ ਖਿਡਾਰੀ 2 ਪਰੂਫ਼ ਲੈ ਕੇ ਆਵੇ ।
8.) ਦੇਰੀ ਨਾਲ ਆਉਣ ਤੇ ਓਵਰ ਕੱਟੇ ਜਾਣਗੇ। ਸਾਰੇ ਪਲੇਅਰ ਪ੍ਰੋਪਰ ਕਿਟ ਵਿੱਚ ਆਉਣ,ਚੱਪਲ ਤੇ ਕੈਪਰੀ ਵਿੱਚ ਕਿਸੇ ਨੂੰ  ਨਹੀਂ ਖੇਡਣ ਦਿੱਤਾ ਜਾਵੇਗਾ ।
9.) ਪਿੰਡ ਦੀ ਟੀਮ ਵਿੱਚ 3 ਪਲੇਅਰ ਬਾਹਰ ਦੇ ਹੋਣਗੇ। ਸ਼ਹਿਰ ਦੀ ਟੀਮ ਨਿਰੋਲ ਖੇਡੇਗੀ।
10.)ਪੂਲ ਕਲੀਅਰ ਮੈਚ ਹੋਣਗੇ।
ਟੀਮ ਐਂਟਰ :-ਹੈਪੀ ਸ਼ਰਮਾ 99142-78316, ਨਰਿੰਦਰ ਚਾਹਲ (ਨੰਦੀ)98147-76011
ਸੋਨੂੰ :-96536-30159,Google pay No 98142-78316
(ਸਾਰੇ ਮੈਚ Sk Live cricket ਚੈਨਲ ਤੇ ਦਿਖਾਏ ਜਾਣਗੇ।)
(ਕਮੈਟਰ ਮਨੀ ਸਭਰਾ )
ਪਹਿਲਾਂ ਸੈਮੀਫਾਈਨਲ ਦੌਲੇਵਾਲਾ VS ਮੱਲਾਂ ਵਾਲਾ ਜੇਤੂ ਟੀਮ ਦੌਲੇਵਾਲਾ।
ਦੂਜਾ ਸੈਮੀਫਾਈਨਲ ਜੀਰਾ VS ਜੌੜਾ ਜੇਤੂ ਟੀਮ ਜੌੜਾ।
ਫਾਈਨਲ ਮੈਚ ਦੌਲੇਵਾਲਾ VS ਜੌੜਾ ਜੇਤੂ ਟੀਮ ਦੌਲੇਵਾਲਾ।
ਜੌੜਾ ਟੀਮ ਨੇ ਪਹਿਲਾ ਬੈਟਿੰਗ ਕਰਦੇ ਹੋਏ 12 ਓਵਰਾਂ ਵਿੱਚ 153 run ਦਾ ਟਾਰਗੇਟ ਦਿੱਤਾ।
ਦੌਲੇਵਾਲਾ ਟੀਮ ਨੇ 11.2 ਓਵਰ ਵਿੱਚ 153 run ਬਣਾ ਕੇ ਜਿੱਤ ਹਾਸਲ ਕੀਤੀ।
Total 16 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਦੌਲੇਵਾਲਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੌਲੇਵਾਲਾ ਟੀਮ ਦੇ ਖਿਡਾਰੀਆਂ ਦੇ ਨਾਮ:-ਜੱਜ ਸਿੰਘ, ਜਗਤਾਰ ਸਿੰਘ ਜੱਗਾ ਫੌਜੀ, ਸਰਬਜੀਤ ਸਿੰਘ ਬਿੱਲਾ,ਹਰਮਨ ਸਿੰਘ, ਗੁੱਗੂ ਸਿੰਘ, ਲਖਵਿੰਦਰ ਸਿੰਘ ਲੱਖਾ,ਕਾਲੂ ਬਿੱਲਾ,ਰਾਜੂ ਬਿੱਲਾ, ਸੂਬਾ ਸਿੰਘ ,ਅਮੀਰ ਸਿੰਘ ਕੋਚ ਆਦਿ ਹਾਜ਼ਰ ਸਨ।

ਜਸਵਿੰਦਰ ਸਿੰਘ ਮੰਝਲੀ ਇਕਾਈ ਪ੍ਰਧਾਨ, ਗੁਰਦੀਪ ਸਿੰਘ  ਸੀਨੀ: ਮੀਤ ਪ੍ਰਧਾਨ ਨਿਯੁਕਤ --ਬਹਿਰਾਮਕੇ

ਹਰੇਕ ਵਰਕਰ ਨੂੰ ਮਿਲੇਗਾ ਬਰਾਬਰ ਦਾ ਸਨਮਾਨ - ਅਮੀਵਾਲਾ

ਫਤਿਹਗੜ੍ਹ ਪੰਜਤੂਰ ,10 ਅਕਤੂਬਰ (ਉਂਕਾਰ ਸਿੰਘ, ਗੁਰਮੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਮਲਕੀਤ ਸਿੰਘ ਅਮੀਵਾਲਾ,  ਮਲੂਕ ਸਿੰਘ ਮਸਤੇਵਾਲਾ ਨੰਬਰਦਾਰ,ਸਹਿਰੀ ਪ੍ਰਧਾਨ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ ਇਹਨਾਂ ਆਗੂਆਂ ਦੀ ਅਗਵਾਈ ਹੇਠ ਪਿੰਡ ਮੰਝਲੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸਮਤੀ ਨਾਲ ਮਤਾ ਪਾਸ ਕਰਕੇ ਪਿੰਡ ਮੰਝਲੀ ਦੀ ਇਕਾਈ ਬਣਾਈ ਗਈ ਜਿਸ ਵਿੱਚ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਮੰਝਲੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ, ਲਵਜੀਤ ਸਿੰਘ, ਜਨਰਲ ਸਕੱਤਰ ਸਵਰਨ ਸਿੰਘ, ਸਕੱਤਰ ਰੂਪ ਸਿੰਘ, ਪ੍ਰਚਾਰ ਸਕੱਤਰ ਗੁਰਨਾਮ ਸਿੰਘ, ਪ੍ਰੇਸ ਸਕੱਤਰ ਸਵਰਨ ਸਿੰਘ, ਕੈਸ਼ੀਅਰ ਸੁਬੇਗ ਸਿੰਘ, ਸੇਕਟਰੀ ਜਸਵੰਤ ਸਿੰਘ, ਐਗਜਿਕਟਿਵ ਮੇਂਬਰ ਹਰਮੇਸ਼ ਸਿੰਘ, ਮੇਂਬਰ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਮਲੂਕ ਸਿੰਘ, ਸਮੁੱਚੀ ਟੀਮ ਦੀ ਨਵ ਨਿਯੁਕਤ ਭਰਤੀ ਕੀਤੀ ਗਈ। ਇਸ ਸਮੇਂ ਬਹਿਰਾਮਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹਰੇਕ ਪਿੰਡ ਵਿੱਚੋਂ ਕਿਸਾਨਾਂ, ਮਜ਼ਦੂਰਾਂ ਦੀ ਭਰਤੀ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਨਵਾਈਆ ਜਾਣਗੀਆਂ । ਜਿਵੇ ਹੜ ਪੀੜਤਾਂ ਨੂੰ ਮੁਆਵਜ਼ਾ,  ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੜਾਉਣ ਲਈ ਐਮ ਐਸ ਪੀ ਲੇਣਾ, ਕਿਸਾਨਾਂ ਮਜ਼ਦੂਰਾਂ ਤੇ ਬੇਧਾਸਾ ਚੜਿਆ ਕਰਜਾ ਮੁਕਤ ਕਰਵਾਉਣਾ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਇਹਨਾਂ ਮੁੱਦਿਆ ਤੇ ਲਗਾਤਾਰ ਸਘੰਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

ਖਾਲਸਾ ਸਕੂਲ ਦੀਆਂ ਅਧਿਆਪਕਾਂਵਾਂ ਨੇ ਸੁਖਬੀਰ ਬਾਦਲ ਨੂੰ ਦਿੱਤਾ ਮੰਗ

ਫਤਿਹਗੜ੍ਹ ਪੰਜਤੂਰ,10 ਅਕਤੂਬਰ ( ਉਂਕਾਰ ਸਿੰਘ ,ਗੁਰਮੀਤ ਸਿੰਘ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਹਲਕਾ ਵਾਇਜ ਮੀਟਿੰਗਾਂ ਕਰ ਰਹੇ ਹਨ  ਉਹਨਾਂ ਦੀ ਧਰਮਕੋਟ ਫੇਰੀ ਦੌਰਾਨ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਸਕੂਲ ਦੇ ਅਧਿਆਪਕਾਂ ਦੀਆਂ ਜਿਹੜੀਆਂ ਪੈਡਿੰਗ ਰਹਿੰਦੀਆਂ ਤਨਖਾਹਾਂ ਹਨ ਉਹ ਤੁਰੰਤ ਜਾਰੀ ਕੀਤੀਆਂ ਜਾਣ।
ਇਹ ਸਕੂਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ। ਅਸੀਂ ਮੰਗ ਕਰਦੀਆਂ ਹਾਂ ਕਿ ਸ਼੍ਰੋਮਣੀ ਕਮੇਟੀ ਕੋਲ ਸਾਡੀ ਆਵਾਜ਼ ਉਠਾ ਕੇ ਸਾਡੀ ਮੁਸ਼ਕਲ ਦਾ ਹੱਲ ਕਰਵਾਇਆ ਜਾਵੇ ਕਿਉਂਕਿ ਇਨੀ ਦਿਨੀ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਮਹਿੰਗਾਈ ਹੋਣ ਕਰਕੇ ਹਰ ਇੱਕ ਨੂੰ ਮਾਲੀਏ ਦੀ ਜਰੂਰਤ ਹੁੰਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਸ਼੍ਰੋਮਣੀ ਕਮੇਟੀ ਤੱਕ ਪਹੁੰਚਾ ਕੇ ਸਾਡੀ ਚਿਰਕੌਣੀ ਮੰਗ ਦਾ ਜਰੂਰ ਹੱਲ ਕਰਵਾਓਗੇ।
 ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਤੇ ਸਮੂਹ ਸਟਾਫ਼ ਮੈਂਬਰ ਅਮਰਜੀਤ ਕੌਰ (ਹਿਸਟਰੀ ਲੈਕਚਰਾਰ ),ਜਸਵਿੰਦਰ ਕੌਰ ,ਪੁਨੀਤ ਕੌਰ ਨਾਰੰਗ,ਬਲਜਿੰਦਰ ਕੌਰ ,ਬਲਵਿੰਦਰ ਕੌਰ ,ਗੁਰਜੀਤ ਕੌਰ , ਰੁਪਿੰਦਰ ਕੌਰ ,ਨਵਦੀਪ ਨਾਗਰਾ ,ਜਸਵੀਰ ਕੌਰ,ਜਗਦੀਪ ਕੌਰ,ਪਰਮਿੰਦਰ ਕੌਰ,ਮੋਨਿਕਾ ਛਾਬੜਾ ਆਦਿ ਅਧਿਆਪਕ ਸਾਹਿਬਾਨ ਹਾਜ਼ਰ ਸਨ

ਐਸ ਐਚ ਓ ਜਸਵਿੰਦਰ ਸਿੰਘ ਥਾਣਾ ਧਰਮਕੋਟ ਦੇ ਐਸ.ਐਚ.ਓ ਨਿਯੁਕਤ

ਪੁਲਿਸ ਅਤੇ ਲੋਕਾਂ ਦੇ ਸਹਿਯੋਗ ਨਾਲ ਸਮਾਜ ਹੋ ਸਕਦਾ ਨਸ਼ਾ ਮੁਕਤ, ਐਸ ਐਚ ੳ ਜਸਵਿੰਦਰ ਸਿੰਘ
 ਧਰਮਕੋਟ – (ਜਸਵਿੰਦਰ  ਸਿੰਘ  ਰੱਖਰਾ)
ਅਤੇ ਲੋਕਾਂ ਦੇ ਤਾਲਮੇਲ ਨਾਲ ਸਮਾਜ ਨੂੰ  ਨਸ਼ਾ ਮੁਕਤ ਕੀਤਾ ਜਾ ਸਕਦਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਧਰਮਕੋਟ ਦੇ ਨਵ ਨਿਯੁਕਤ ਐਸ.ਐਚ.ੳ, ਜਸਵਿੰਦਰ ਸਿੰਘ ਨੇ ਪ੍ਰੈਸ ਨਾਲ ਕੀਤਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਐਸ.ਐਸ.ਪੀ ਮੋਗਾ ਸ਼੍ਰੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੂੰ  ਬੰਦ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ | ਉਹਨਾਂ ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡਾਂ ਦੇ ਨਿਵਾਸੀਆਂ ਨੂੰ  ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਹ ਉਸ ਨੂੰ  ਬੰਦ ਕਰਕੇ ਆਪਣਾ ਹੋਰ ਕੰਮਕਾਰ ਚਲਾ ਲਵੇ ਪ੍ਰੰਤੂ ਜੇਕਰ ਵਾਰਨਿੰਗ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੁੰਦਾ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਹਨਾਂ ਬੱਚਿਆਂ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ  ਕਿਹਾ ਕਿ ਬੱਚਿਆਂ ਨੂੰ  ਵਹੀਕਲਾਂ ਉਪਰ ਹੁਲੜਬਾਜੀ ਕਰਨ ਤੋਂ ਰੋਕਣ, ਮੈਡੀਕਲ ਸਟੋਰਾਂ ਵਾਲੇ ਬਿਨਾਂ ਡਾਕਟਰ ਦੀ ਪਰਚੀ ਤੋਂ ਕੋਈ ਵੀ ਦਵਾਈ ਜਾਂ ਸਰਿੰਜ ਨਾ ਦੇਣ, ਲੋਕ ਆਪਣੇ ਵਹੀਕਲਾਂ ਦੇ ਕਾਗਜ ਪੂਰੇ ਰੱਖਣ | ਉਹਨਾਂ ਵਿਸ਼ੇਸ ਤੌਰ ਤੇ ਆਖਿਆ ਕਿ ਕਿਸੇ ਖਿਲਾਫ ਮੁਕੱਦਮਾ ਦਰਜ ਕਰ ਲੈਣ ਨਾਲ ਹੀ ਮਸਲੇ ਦਾ ਹੱਲ ਨਹੀਂ ਹੁੰਦਾ, ਸਗੋਂ ਇਕ ਵਿਸੇਸ਼ ਮੁਹਿੰਮ ਤਹਿਤ ਗਲਤੀ ਕਰਨ ਵਾਲੇ ਨੂੰ  ਵਾਰਨਿੰਗ ਦਿੱਤੀ ਜਾਵੇਗੀ ਪ੍ਰੰਤੂ ਫਿਰ ਵੀ ਜੇਕਰ ਕੋਈ ਕੁਤਾਹੀ ਕਰੇਗਾ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ |

ਸਟੇਟ ਐਵਾਰਡੀ ਰਾਜਪਾਲ ਕੌਰ ਨੇ ਪਤੀ ਪਰਮਜੀਤ ਸਿੰਘ ਸਮੇਤ ਵਿਆਹ ਵਰੇਗੰਢ ਮੌਕੇ ਕੀਤਾ ਖੂਨਦਾਨ

ਇਹ ਸੁਪਰ ਖੂਨਦਾਨੀ ਜੋੜੀ ਹੋਰਨਾਂ ਲਈ ਪ੍ਰੇਰਨਾ ਸਰੋਤ - ਲੂੰਬਾ

ਮੋਗਾ (ਜਸਵਿੰਦਰ ਸਿੰਘ ਰੱਖਰਾ) 20 ਵਾਰ ਖੂਨਦਾਨ ਕਰਕੇ ਪਿਛਲੇ ਸਾਲ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੱਥੋਂ ਸਟੇਟ ਐਵਾਰਡ ਹਾਸਲ ਕਰਨ ਵਾਲੀ ਮੋਗਾ ਜਿਲ੍ਹੇ ਦੀ ਪਹਿਲੀ ਔਰਤ ਰਾਜਪਾਲ ਕੌਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੇ ਪਤੀ ਮਾ. ਪਰਮਜੀਤ ਸਿੰਘ ਸਮੇਤ ਬਲੱਡ ਬੈਂਕ ਫਾਜਿਲਕਾ ਵਿਖੇ ਖੂਨਦਾਨ ਕੀਤਾ । ਜਿਕਰਯੋਗ ਹੈ ਕਿ ਰਾਜ ਪੱਧਰੀ ਖੇਡਾਂ ਕਾਰਨ ਇਹ ਜੋੜੀ ਖੇਡਾਂ ਵਿੱਚ ਭਾਗ ਲੈਣ ਲਈ ਫਾਜਿਲਕਾ ਗਈ ਹੋਈ ਸੀ।ਇਹ ਜੋੜੀ ਆਪਣਾ ਹਰ ਜਨਮ ਦਿਨ ਅਤੇ ਵਿਆਹ ਵਰੇਗੰਢ ਖੂਨਦਾਨ ਕਰਕੇ ਮਨ ਆਉੰਦੇ ਹਨ ਤੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਬਲੱਡ ਬੈਂਕ ਸਿਵਲ ਹਸਪਤਾਲ ਫਾਜਿਲਕਾ ਪਹੁੰਚ ਕੇ ਖੂਨਦਾਨ ਕੀਤਾ। ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਮਾ ਪਰਮਜੀਤ ਸਿੰਘ ਵੀ ਹੁਣ  ਤੱਕ 30 ਵਾਰ ਖੂਨਦਾਨ ਕਰ ਚੁੱਕੇ ਹਨ । ਸਿਹਤ ਵਿਭਾਗ ਵਿੱਚ ਸੀ ਐਚ ਓ ਦੇ ਅਹੁਦੇ ਤੇ ਸਰਕਾਰੀ ਡਿਸਪੈਂਸਰੀ ਸਲੀਣਾ ਵਿਖੇ ਤਾਇਨਾਤ ਰਾਜਪਾਲ ਕੌਰ ਅਤੇ ਸਰਕਾਰੀ ਮਿਡਲ ਸਕੂਲ ਰੱਤੀਆਂ ਵਿੱਚ ਡੀ ਪੀ ਦੇ ਅਹੁਦੇ ਤੇ ਤਾਇਨਾਤ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ, ਜਿੱਥੇ ਖੇਡਾਂ ਵਿੱਚ ਅਣਗਿਣਤ ਉਪਲਬਧੀਆਂ ਆਪਣੇ ਨਾਮ ਕਰ ਚੁੱਕੇ ਹਨ, ਉਥੇ ਖੂਨਦਾਨ ਦੇ ਖੇਤਰ ਵਿੱਚ ਵੀ ਮੋਹਰੀ ਭੂਮਿਕਾ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ। ਇਸ ਮੌਕੇ ਮੋਗੇ ਦੀ ਇਸ ਸੁਪਰ ਖੂਨਦਾਨੀ ਜੋੜੀ ਨੂੰ ਵਿਆਹ ਵਰੇਗੰਢ ਦੀਆਂ ਵਧਾਈਆਂ ਦਿੰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਵੀ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਇਸ ਖੂਨਦਾਨੀ ਜੋੜੀ ਨੂੰ ਸੁਪਰ ਖੂਨਦਾਨੀ ਜੋੜੀ ਦੇ ਖਿਤਾਬ ਨਾਲ ਨਿਵਾਜਦੀ ਅਤੇ ਇਕੱਠਿਆਂ ਦਾ ਸਨਮਾਨ ਕਰਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਰ ਜਿਲ੍ਹੇ ਵਿੱਚ ਇੱਕ ਅਜਿਹੀ ਸੁਪਰ ਖੂਨਦਾਨੀ ਜੋੜੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਹੋਰਾਂ ਜੋੜਿਆਂ ਨੂੰ ਵੀ ਖੂਨਦਾਨ ਦੀ ਪ੍ਰੇਰਨਾ ਮਿਲੇ। ਉਹਨਾਂ ਇਸ ਜੋੜੀ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ। ਇਸ ਮੌਕੇ ਰਾਜਪਾਲ ਕੌਰ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੋਣ ਕਰਕੇ ਉਸ ਕੋਲ ਖੂਨ ਦੀ ਲੋੜ ਵਾਲੀਆਂ ਔਰਤਾਂ ਆਉਂਦੀਆਂ ਰਹਿੰਦੀਆਂ ਹਨ, ਇਸ ਲਈ ਮੇਰੇ ਅੰਦਰ ਉਨ੍ਹਾਂ ਦੀ ਮੱਦਦ ਕਰਨ ਦਾ ਖਿਆਲ ਉਠਿਆ ਤਾਂ ਮੈਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਤੋਂ ਪ੍ਰੇਰਨਾ ਲੈ ਕੇ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਮੇਰੇ ਪਤੀ ਮੇਰੇ ਤੋਂ ਵੀ ਅੱਠ ਸਾਲ ਪਹਿਲਾਂ ਦੇ ਖੂਨਦਾਨ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਆਪੋ ਆਪਣੇ ਜਨਮ ਦਿਨ ਤੇ ਖੂਨਦਾਨ ਕਰਦੇ ਹਾਂ ਤੇ ਵਿਆਹ ਵਰੇਗੰਢ ਮੌਕੇ ਇਕੱਠੇ ਖੂਨਦਾਨ ਕਰਦੇ ਹਾਂ, ਜਿਸ ਨਾਲ ਸਾਨੂੰ ਅਸੀਮ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉੰਦੀ। ਇਸ ਮੌਕੇ ਡਾ ਐਸ ਕੇ ਜਿੰਦਲ, ਟਹਿਲ ਸਿੰਘ ਫਾਜਿਲਕਾ, ਨਿਰਪਾਲ ਕੌਰ, ਰਣਜੀਤ ਸਿੰਘ ਅਤੇ ਭੋਲਾ ਸਿੰਘ ਆਦਿ ਹਾਜਰ ਸਨ।

ਮਾਨਸਿਕ ਸਿਹਤ ਦਿਵਸ  ਮਨਾਇਆ

ਮਾਨਸਿਕ ਸਿਹਤ  ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ.   ਡਾ. ਰਾਜੇਸ਼  ਅੱਤਰੀ  ਸਿਵਿਲ  ਸਰਜਨ   

ਮੋਗਾ ( ਜਸਵਿੰਦਰ  ਸਿੰਘ  ਰੱਖਰਾ  )            ਪੰਜਾਬ  ਸਰਕਾਰ  ਦੇ  ਹੁਕਮਾਂ ਅਨੁਸਾਰ.  ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ  ਦੇ  ਵੱਖ ਵੱਖ 18 ਓਟ ਕੇਂਦਰਾਂ ਅਤੇ  ਵੱਖ ਵੱਖ  ਮੁੜ ਵਸੇਬਾ  ਅਤੇ ਨਸ਼ਾ  ਛੁਡਾਉ ਕੇਂਦਰਾਂ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ. ਇਸ  ਮੌਕੇ. ਸਰਕਾਰੀ ਨਰਸਿੰਗ ਸਕੂਲ  ਵਿਚ  ਵੀ.  ਮਾਨਸਿਕ ਸਿਹਤ  ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਅਤੇ ਇਸ ਸੈਮੀਨਾਰ ਵਿੱਚ ਡਾ ਰਾਜੇਸ਼ ਅੱਤਰੀ  ਨੇ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ.  ਉਹਨਾਂ ਕਿਹਾ  ਕਿ  ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਬਹੁਤ  ਜਰੂਰੀ ਹੈ.   ਇਸ ਮੌਕੇ ਡਾ. ਸੀ  ਪੀ  ਸਿੰਘ ਮਾਨਸਿਕ  ਅਤੇ  ਦਿਮਾਗੀ  ਰੋਗਾਂ ਦੇ ਮਾਹਿਰ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਸਾਲ ਦਾ ਥੀਮ "ਮਾਨਸਿਕ ਸਿਹਤ ਜਨ ਸਮੂਹ ਦਾ ਮਨੁੱਖੀ ਹੱਕ ਹੈ "
ਉਨਾਂ ਮਾਨਸਿਕ ਰੋਗਾਂ ਦੇ ਕਾਰਨ ਅਤੇ ਉਪਾਅ ਬਾਰੇ ਵਿਸਥਾਰ ਸਹਿਤ ਜਾਗਰੂਕ ਕੀਤਾ। ਉਹਨਾਂ  ਨੇ ਟੈਲੀ ਮਾਨਸ ਪੰਜਾਬ ਬਾਰੇ ਵੀ ਚਾਨਣਾਂ ਪਾਈਆਂ.  ਅਤੇ  ਕਿਹਾ  ਕਿ   ਨਸ਼ੇ  ਦੀ ਲੱਤ  ਬਾਰੇ ਟੋਲ  ਫ੍ਰੀ ਨੰਬਰ  14416 ਤੇ  ਗੱਲ ਕਰ ਸਕਦੇ ਹੋ. ਇਸ  ਮੌਕੇ  ਸੀਨੀਅਰ  ਮੈਡੀਕਲ ਅਫਸਰ  ਡਾ ਸੁਖਪ੍ਰੀਤ ਬਰਾੜ  ਨੇ ਵੀ ਅਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਮਾਨਸਿਕ ਸਿਹਤ ਬਾਰੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ. ਇਸ ਮੌਕੇ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰ ਸਹਿਬਾਨ, ਕੌਸ਼ਲਰ ਪੂਜਾ  ਰਿਸ਼ੀ  ਸਿਵਲ ਹਸਪਤਾਲ ਵੀ ਹਾਜ਼ਿਰ ਸਨ.

ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਮੀਟਿੰਗ

ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਕਰਵਾਈ ਮੁਹੱਈਆ
ਮਗਨਰੇਗਾ ਅਧੀਨ ਕੰਮ ਕਰਦਾ ਹਰੇਕ ਯੋਗ ਲਾਭਪਾਤਰੀ ਹੋਵੇ ਉਸਾਰੀ ਕਿਰਤੀ ਵਜੋਂ ਰਜਿਸਟਰਡ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 10 ਅਕਤੂਬਰ:(ਜਸਵਿੰਦਰ ਸਿੰਘ ਰੱਖਰਾ)
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਵੱਲੋਂ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਮੋਗਾ ਦੇ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਗ੍ਰਾਮ ਰੁਜ਼ਗਾਰ ਸਹਾਇਕਾਂ ਲਈ ਮਗਨਰੇਗਾ ਅਧੀਨ ਕੰਮ ਕਰ ਰਹੇ ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ। ਇਹ ਟ੍ਰੇਨਿੰਗ ਕਿਰਤ ਇੰਸਪੈਕਟਰ ਰਨਜੀਵ ਸੋਢੀ ਅਤੇ ਅਮਨਦੀਪ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੈਨੇਜਰ ਸੇਵਾ-ਕੇਂਦਰ ਮੋਗਾ ਰੋਸ਼ਨ ਲਾਲ ਨੂੰ ਸੇਵਾ-ਕੇਂਦਰਾਂ ਰਾਹੀਂ ਮਗਨਰੇਗਾ ਵਰਕਰਾਂ ਦੀ ਉਸਾਰੀ ਕਿਰਤੀ ਵਜੋਂ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ਉੱਪਰ ਕਰਵਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਲਾਭਪਾਤਰੀ ਰਜਿਸਟਰਡ ਹੋਣ ਤੇ ਉਸ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਬਹੁਤ ਸਾਰੀਆਂ ਭਲਾਈ ਸਕੀਮਾਂ ਦਾ ਲਾਹਾ ਮਿਲਦਾ ਹੈ, ਇਸ ਲਈ ਕੋਈ ਵੀ ਲਾਭਪਾਤਰੀ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਗ੍ਰਾਮ ਰੋਜ਼ਗਾਰ ਸਹਾਇਕਾਂ ਅਧੀਨ ਕੰਮ ਕਰਦੀ ਹਰੇਕ ਯੋਗ ਮਜ਼ਦੂਰ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਬੱਚੀ ਦੇ ਜਨਮ ਸਮੇਂ 5 ਹਜ਼ਾਰ, ਜੇਕਰ ਲਾਭਪਾਤਰੀ ਇਸਤਰੀ ਹੋਵੇ ਤਾਂ 21 ਹਜ਼ਾਰ,  ਲੜਕੀ ਦੇ ਜਨਮ ਸਮੇਂ 75 ਹਜ਼ਾਰ ਦੀ ਐਫ.ਡੀ.ਆਰ., ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਲਈ ਵਜ਼ੀਫਾ, ਲੜਕੀ ਦੀ ਸ਼ਾਦੀ ਸਮੇਂ 51 ਹਜ਼ਾਰ ਸ਼ਗਨ ਸਕੀਮ, ਪਰਿਵਾਰ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਅਧੀਨ 5 ਲੱਖ ਰੁਪਏ ਇਲਾਜ ਖਰਚਾ, ਕੰਮ ਕਰਦੇ ਸਮੇਂ/ਹਾਦਸੇ ਦੌਰਾਨ ਲਾਭਪਾਤਰੀ ਦੀ ਮੌਤ ਲਈ 4 ਲੱਖ ਰੁਪਏ, ਕੁਦਰਤੀ ਮੌਤ ਹੋਣ ਤੇ 2 ਲੱਖ ਰੁਪਏ ਅਤੇ ਦਾਹ-ਸੰਸਕਾਰ ਅਦਿ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਇਨ੍ਹਾਂ ਸਕੀਮਾਂ ਤਹਿਤ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਧਾਰਮਿਕ ਸਥਾਨ ਦੀ ਯਾਤਰਾ ਲਈ 2 ਸਾਲ ਬਾਅਦ 10 ਹਜ਼ਾਰ ਰੁਪਏ ਐਲ.ਟੀ.ਸੀ ਸਕੀਮ ਅਧੀਨ ਲਾਭ ਵੀ ਮਿਲਦਾ ਹੈ।
ਇੰਸਪੈਕਟਰ ਰਨਜੀਵ ਸੋਢੀ ਨੇ ਰੋਜ਼ਗਾਰ ਸਹਾਇਕਾਂ ਨੂੰ ਦੱਸਿਆ ਕਿ ਬਤੌਰ ਉਸਾਰੀ ਲਾਭਪਾਤਰੀ ਰਜਿਸਟ੍ਰੇਸ਼ਨ ਦੀ ਫੀਸ 25 ਰੁਪਏ ਇੱਕ ਵਾਰ ਅਤੇ 10 ਪ੍ਰਤੀ ਮਹੀਨਾ ਅੰਸ਼ਦਾਨ ਅਦਾ ਕਰਕੇ ਇੱਕ ਸਾਲ/ਤਿੰਨ ਸਾਲ ਲਈ ਨੇੜੇ ਦੇ ਸੇਵਾ-ਕੇਂਦਰ, ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ) ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਲੇਅ ਸਟੋਰ ਤੋਂ ਪੰਜਾਬ ਕਿਰਤੀ ਸਹਾਇਕ ਐਪ ਡਾਊਨਲੋਡ ਕਰਕੇ ਲਾਭਪਾਤਰੀ ਖੁਦ ਵੀ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਹੈ। ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਰਜਿਸਟ੍ਰੇਸ਼ਨ ਕਰਨ ਸਬੰਧੀ ਪ੍ਰੋਸੈਸ ਬਾਰੇ ਅਤੇ ਪੰਜਾਬ ਕਿਰਤੀ ਸਹਾਇਕ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਟ੍ਰੇਨਿੰਗ ਕੈਂਪ ਜਾਰੀ ਰਹਿਣਗੇ ਤਾਂ ਜੋ ਪਿੰਡਾਂ ਵਿੱਚ ਮਗਨਰੇਗਾ ਅਧੀਨ ਕੰਮ ਕਰ ਰਹੇ ਅਤੇ ਉਸਾਰੀ ਨਾਲ ਸਬੰਧਤ ਕੰਮ ਕਰਦੇ ਵਿਅਕਤੀ  ਵੱਧ ਤੋਂ ਵੱਧ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਸਕੀਮਾਂ ਦਾ ਲਾਭ ਉਠਾ ਸਕਣ।

ਵਿਭਾਗ ਪੱਧਰ ਦੇ ਬਾਲ ਸ਼ਿਵਰ ਦਾ ਆਰੰਭ

ਭੀਖੀ,10ਅਕਤੂਬਰ ( ਕਮਲ ਜਿੰਦਲ ) ਸਥਾਨਿਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਵਿਖੇ ਸਰਵਹਿੱਤਕਾਰੀ ਸਿੱਖਿਆਂ ਸੰਮਤੀ, ਜਲੰਧਰ ਦੁਆਰਾ ਆਯੋਜਤ ਵਿਭਾਗ ਪੱਧਰ ਦਾ ਬਾਲ ਮੇਲੇ ਦਾ ਆਰੰਭ ਕੀਤਾ ਗਿਆ।ਇਹ ਬਾਲ ਮੇਲਾ 10 ਤੋਂ 12 ਅਕਤੂਬਰ, 2023 ਤੱਕ ਚੱਲੇਗਾ। ਜਿਸ ਵਿੱਚ ਮਾਨਸਾ ਵਿਭਾਗ ਦੇ 07 ਸਕੂਲਾਂ ਵਿੱਚੋ ਲੱਗਭੱਗ 320 ਬੱਚਿਆਂ ਨੇ ਭਾਗ ਲਿਆ।ਇਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਸੱਭਿਆਚਾਰ ਗਤੀਵਿਧੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਸੁਰੂਆਤ ਵਿੱਚ ਮਾਨਸਾ ਜਿਲ੍ਹੇ ਦੇ ਐਮ.ਐਲ.ਏ ਵਿਜੈ ਸਿੰਗਲਾ ਨੇ ਉਦਘਾਟਨ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅਮਿ੍ਰਤ ਪਾਲ ਜਿੰਦਲ, ਸੀਨੀਅਰ ਪ੍ਰਧਾਨ ਤੇਜਿੰਦਰਪਾਲ ਜਿੰਦਲ, ਵਾਇਸ ਪ੍ਰਧਾਨ ਪਰਸੋਤਮ ਮੱਤੀ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਮਾਂ ਵਰਿੰਦਰ ਸੋਨੀ ਹਾਜਿਰ ਸਨ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਪਹੁੰਚੇ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ

ਗੁਰੂ ਨਾਨਕ ਕਾਲਜ ਵਿਚ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਲੁਧਿਆਣਾ, 9 ਅਕਤੂਬਰ(ਟੀ. ਕੇ.) 64ਵਾਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ (ਜ਼ੋਨ ਬੀ) ਅੱਜ ਤੋਂ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ।ਇਸ ਫੈਸਟੀਵਲ ਵਿਚ ਵੱਖ-ਵੱਖ ਮੁਕਾਬਲਿਆਂ ਲਈ ਵੱਖ ਵੱਖ 9 ਕਾਲਜਾਂ ਦੇ ਵਿਦਿਆਰਥੀਆਂ ਹਿੱਸਾ ਲੈ ਰਹੇ ਹਨ। ਇਸ ਮੌਕੇ ਪ੍ਰੋਫ਼ੈਸਰ ਸੰਜੇ ਕੌਸ਼ਿਕ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ: ਹਰਸਿਮਰਤ ਕੌਰ ਗਰੇਵਾਲ, ਏ.ਸੀ.ਐਸ.ਟੀ. ਪੰਜਾਬ ਗੁਡਸ ਐਂਡ ਸਰਵਿਸ ਟੈਕਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ: ਰੋਹਿਤ ਕੁਮਾਰ ਸ਼ਰਮਾ, ਡਾਇਰੈਕਟਰ ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਹਾਜ਼ਰ ਸਨ। ਇਸ ਮੌਕੇ  ਕਾਲਜਾਂ ਦੇ ਵਿਦਿਆਰਥੀਆਂ ਅਤੇ ਪ੍ਰਿੰਸੀਪਲਾਂ ਸਮੇਤ ਸਾਰੇ ਪਤਵੰਤਿਆਂ ਨੂੰ  ਇੰਜਨੀਅਰ ਗਰਵਿੰਦਰ ਸਿੰਘ ਜਨਰਲ ਸਕੱਤਰ ਕਾਲਜ ਪ੍ਰਬੰਧਕ ਕਮੇਟੀ ਵਲੋਂ ਜੀ ਆਇਆਂ ਆਖਿਆ ਗਿਆ ਜਦਕਿ ਡਾ ਮਨੀਤਾ ਕਾਹਲੋਂ ਪ੍ਰਿੰਸੀਪਲ  ਸੰਬੋਧਨ ਕਰਦਿਆਂ ਕਿਹਾ ਕਿ “ਸਾਡੀ ਨੌਜਵਾਨ ਪੀੜ੍ਹੀ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਹੈ ਅਤੇ ਉਹ ਸਾਡੇ ਦੇਸ਼ ਦਾ ਭਵਿੱਖ ਹਨ। "ਅਜਿਹੇ  ਸਮਾਗਮ ਵਿਦਿਆਰਥੀਆਂ ਅੰਦਰ ਜਿੰਦਗੀ ਵਿੱਚ ਅੱਗੇ ਵਧਣ ਅਤੇ ਖੁਸ਼ਹਾਲ ਹੋਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਦੇ ਹਨ।ਇਸ ਮੌਕੇ ਡਾ: ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਸਿੱਖਿਆ ਅਤੇ ਵਿਦਿਆਰਥਣਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਸਮਾਗਮਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਸ ਮੌਕੇ ਪਹਿਲੇ ਦਿਨ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇਬਾਜ਼ੀ ਦੇ ਨਤੀਜੇ ਇਸ ਪ੍ਰਕਾਰ ਰਹੇ - 

ਸਮੂਹ ਸ਼ਬਦ ਗਾਇਨ-

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ

 ਸ਼ਬਦ ਗਾਇਨ (ਵਿਅਕਤੀਗਤ )

1. ਚਾਹਤ ਜਖੂ, ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

2. ਸਿਮਰਨਦੀਪ ਕੌਰ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ

3. ਤਰਨਜੀਤ ਕੌਰ ਲਾਂਬਾ, ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ।

ਸਮੂਹ ਭਜਨ ਗਾਇਨ-

1. ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

3. ਐੱਸ ਡੀ. ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਏ. ਐੱਸ. ਕਾਲਜ ਫਾਰ ਵੂਮੈਨ, ਖੰਨਾ

 ਭਜਨ ਗਾਇਨ(ਵਿਅਕਤੀਗਤ ਪੁਰਸਕਾ)

1. ਅਨੀਸ਼ਾ, ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

2. ਹਰਪ੍ਰੀਤ ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਦੀਆ, ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

ਕਲਾਸੀਕਲ ਵੋਕਲ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

3. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਅਤੇ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ

ਕੁਇਜ ਮੁਕਾਬਲੇ 

1. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

2. ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

ਵਿਰਾਸਤੀ ਕੁਇਜ਼:

1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ

2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

3. ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

ਗੁੱਡੀਆਂ ਪਟੋਲੇ ਬਣਾਉਣਾ:

1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ ਅਤੇ ਲੜਕੀਆਂ ਲਈ ਸਰਕਾਰੀ ਕਾਲਜ, ਲੁਧਿਆਣਾ।

ਛਿੱਕੂ ਬਣਾਉਣਾ:

1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ

ਪਰਾਂਦਾ ਬਣਾਉਣਾ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ

3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ।

ਨਾਲੇ ਬਣਾਉਣਾ

1. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ

ਟੋਕਰੀ ਬਣਾਉਣਾ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3 ਸਰਕਾਰੀ ਕਾਲਜ ਲੜਕੀਆਂ ਲੁਧਿਆਣਾ

ਫੈਸਟੀਵਲ ਦੇ ਹੋਰ ਮੁਕਾਬਲਿਆਂ ਦੇ ਨਤੀਜੇ 
ਗੀਤ ਉਚਾਰਨ :
1. ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਗ਼ਜ਼ਲ ਗਾਇਨ
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

ਸਮੂਹ ਗੀਤ ਗਾਇਨ 
1. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ & ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਗਰੁੱਪ ਗੀਤ: (ਵਿਅਕਤੀਗਤ ਇਨਾਮ)
1. ਸਿਮਰਨਦੀਪ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ
2. ਸਨੇਹ ਮੈਰੀ, ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਸਨਿਗਧਾ ਸਰਕਾਰ, ਖਾਲਸਾ ਕਾਲਜ ਫਾਰ ਵੂਮੈਨ ਅਤੇ ਤਰਨਜੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ।
ਮਿੱਟੀ ਦੇ ਖਿਡਾਉਣੇ:
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ                     
2. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ                          
3.  ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ।
ਖਿੱਦੋ ਬਣਾਉਣਾ:
1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ & ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਪੀੜ੍ਹੀ ਬਣਾਉਣਾ:
1. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ
ਰੱਸਾ ਵੱਟਣਾ:
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਈਨੂ ਬਣਾਉਣਾ:
1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
2. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ & ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਧੰਨਵਾਦ ਸਮਾਰੋਹ ਹੋਇਆ

ਲੁਧਿਆਣਾ 9 ਅਕਤੂਬਰ(ਟੀ. ਕੇ. ) ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਇਕੱਤਰਤਾ ਹੋਈ । ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ ਪੀ ਕੇ ਛੁਨੇਜਾ, ਡਾ ਸ਼ੰਮੀ ਕਪੂਰ, ਡਾ ਮਾਨਵ ਇੰਦਰਾ ਸਿੰਘ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਕਿਰਨਜੋਤ ਸਿੱਧੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ, ਗੈਰ ਅਧਿਆਪਨੀ ਅਮਲਾ ਅਤੇ ਦਿਹਾੜੀਦਾਰ ਕਾਮਿਆਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।
 
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ  ਇਸ ਵਾਰ ਵੀ 6 ਖੇਤਰੀ ਮੇਲੇ ਅਤੇ ਪੀ.ਏ.ਯੂ. ਦਾ ਦੋ ਰੋਜ਼ਾ ਮੇਲਾ ਆਯੋਜਿਤ ਕੀਤੇ ਗਏ। ਉਹਨਾਂ ਕਿਹਾ ਕਿ ਇਹ ਮੇਲੇ ਯੂਨੀਵਰਸਿਟੀ ਵਲੋਂ ਕੀਤੀ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਦਾ ਉਪਰਾਲਾ ਬਣੇ ਹਨ ।  ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋ ਕੇ ਪੀ ਏ ਯੂ ਉੱਪਰ ਅਪਣਾ ਭਰੋਸਾ ਪ੍ਰਗਟਾਇਆ ਹੈ।  ਚਲਾਉਣ ਲਈ ਬਹੁਤ ਮਿਹਨਤ ਕੀਤੀ । ਇਸਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਨੇ ਮੇਲੇ ਤੋਂ ਅਗਲੇ ਹੀ ਦਿਨ ਯੂਨੀਵਰਸਿਟੀ ਨੂੰ ਮੁੜ ਤੋਂ ਸਾਫ਼-ਸੁਥਰੀ ਬਨਾਉਣ ਲਈ  ਯੋਗਦਾਨ ਦਿੱਤਾ । ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਦੇਸ਼ ਦੀ ਅੱਧੀ ਤੋਂ ਵੱਧ ਮਸੀਨਰੀ ਵਿਕਸਿਤ ਕੀਤੀ ਹੈ। ਇਹ ਸਾਡੇ ਮਸੀਨਰੀ ਮਾਹਿਰਾਂ ਲਈ ਮਾਣ ਵਾਲੀ ਗੱਲ ਹੈ। ਨਾਲ ਹੀ ਖੋਜ ਮਾਹਿਰਾਂ ਨੇ ਫ਼ਸਲ ਦੀ ਬਰੀਡਿੰਗ ਬਾਰੇ ਬੜਾ ਉੱਘਾ ਕਾਰਜ ਕੀਤਾ ਹੈ। ਪੀ ਆਰ 126 ਅਤੇ ਪੀ ਬੀ ਡਬਲਿਊ 826 ਅਜਿਹੀਆਂ ਕਿਸਮਾਂ ਹਨ ਜੋ ਪੀ ਏ ਯੂ ਨੇ ਪੈਦਾ ਕੀਤੀਆਂ ਅਤੇ ਰਾਜ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੇ ਚਾਅ ਨਾਲ ਆਨਲਾਈਨ ਵੀ ਵੇਖਿਆ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਹੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਰੈਂਕਿੰਗ ਵਾਲੀ ਖੇਤੀ ਯੂਨੀਵਰਸਿਟੀ ਬਣੀ ਹੈ। ਮੇਲਿਆਂ ਦੀ ਸਫਲਤਾ ਵੀ ਸਾਰੇ ਅਮਲੇ ਦੀ ਸਾਂਝ ਦਾ ਪ੍ਰਤੀਕ ਹੈ।


 
ਇਸ ਇਕੱਤਰਤਾ ਲਈ ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ । ਉਹਨਾਂ ਕਿਹਾ ਕਿ ਮੇਲਿਆਂ ਵਿਚ ਰਿਕਾਰਡ ਤੋੜ ਇਕੱਠ ਨੇ ਸਾਰੇ ਪਸਾਰ ਕਰਮੀਆਂ ਦਾ ਹੌਸਲਾ ਵਧਾਇਆ ਹੈ। ਇਸਦਾ ਕਾਰਨ ਖੋਜੀਆਂ ਵਲੋਂ ਕੀਤੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਖੋਜਾਂ ਨੂੰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਮੇਲਿਆਂ ਬਾਰੇ ਲੜੀਵਾਰ ਢੰਗ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਲੁਧਿਆਣੇ ਮੇਲੇ ਦੇ ਪਹਿਲੇ ਦਿਨ ਤੋਂ ਲੈ ਕੇ ਕਿਸਾਨਾਂ ਨੇ ਆਪਣਾ ਸਹਿਯੋਗ ਤੇ ਉਤਸ਼ਾਹ ਦਿਖਾਇਆ। ਡਾ. ਬੁੱਟਰ ਨੇ ਖੇਤਰੀ ਖੋਜ ਕੇਂਦਰਾਂ ਵਿੱਚ ਹੋਏ ਮੇਲਿਆਂ ਨੂੰ ਸਫਲਤਾ ਨਾਲ ਯੂਨੀਵਰਸਿਟੀ ਦੀ ਗੱਲ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਕਿਹਾ।
 
ਅੰਤ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜਿਨਾਂ ਨੇ ਕਿਸਾਨ ਮੇਲ਼ਿਆਂ ਦੀ ਜੜ ਲਾਈ । ਉਹਨਾਂ ਆਸ ਪ੍ਰਗਟਾਈ ਕਿ ਨਵੀਂ ਪੀੜੀ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਏਗੀ ।
 
ਮੰਚ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ ।
 
ਇਸ ਮੌਕੇ ਮੇਲਿਆਂ ਬਾਰੇ ਪੀ.ਏ.ਯੂ., ਸੰਚਾਰ ਕੇਂਦਰ ਦੇ ਡਿਪਟੀ ਡਾਇਰੈਕਟਰ (ਟੀਵੀ) ਡਾ. ਅਨਿਲ ਸ਼ਰਮਾ ਵੱਲੋਂ ਬਣਾਈ ਡਾਕੂਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਚਾਹ ਦੇ ਕੱਪ ਤੇ ਲੱਡੂ ਪਕੌੜਿਆਂ ਨਾਲ ਇਸ ਇਕੱਤਰਤਾ ਦੀ ਸਮਾਪਤੀ ਹੋਈ ।

ਮਨੀਲਾ ਵਿਚ 16 ਅਕਤੂਬਰ ਤੋਂ ਸ਼ੁਰੂ ਹੋਵੇਗੀ 5 ਰੋਜਾ ਕਾਨਫਰੰਸ

ਡਾ : ਇੰਦਰਜੀਤ ਸਿੰਘ ਅਤੇ ਡਾ: ਨੇਹਾ  ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਕਾਨਫਰੰਸ ਵਿਚ ਐਕੂਪੰਕਚਰ ਇਲਾਜ ਉਪਰ ਕੁੰਜੀਵਤ ਪਰਚੇ ਪੜ੍ਹਨਗੇ
ਲੁਧਿਆਣਾ, 9 ਅਕਤੂਬਰ (ਟੀ. ਕੇ.) -
ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਦੇ  ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਵਰਲਡ ਫੈਡਰੇਸ਼ਨ ਆਫ ਐਕਯੂਪੰਕਚਰ ਐਂਡ ਮੋਕਸੀਬਸਟਿਨ ਸੋਸਾਇਟੀਜ਼, ਬੀਜਿੰਗ (ਡਬਲਯੂ.ਐਫ.ਏ.ਐਸ.) ਦੁਆਰਾ ਨੁਮਾਇੰਦੇ ਵਜੋਂ ਸੱਦਾ ਦੇ ਕੇ ਇੱਕ ਅਸਾਧਾਰਨ ਸਨਮਾਨ ਪ੍ਰਾਪਤ ਹੋਇਆ ਹੈ। ਮਨੀਲਾ, ਫਿਲੀਪੀਨਜ਼ ਵਿੱਚ ਹੋਣ ਵਾਲੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਹਿੱਸਾ ਲੈਣ ਲਈ। ਇਹ ਬਹੁ-ਵੱਕਾਰੀ ਕਾਨਫਰੰਸ 16 ਅਕਤੂਬਰ ਤੋਂ 20 ਅਕਤੂਬਰ ਤੱਕ ਮਨੀਲਾ ਦੇ ਖੇਤਰੀ ਦਫ਼ਤਰ ਵਿਖੇ ਹੋਵੇਗੀ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਕਮੇਟੀ ਸੈਸ਼ਨ ਪ੍ਰਸਿੱਧ ਇਕੱਠ ਹਨ ਜੋ ਪੱਛਮੀ ਪ੍ਰਸ਼ਾਂਤ ਖੇਤਰ ਦੇ ਵੱਖ-ਵੱਖ ਦੇਸ਼ਾਂ ਦੇ ਸਿਹਤ ਸੰਭਾਲ ਨੇਤਾਵਾਂ, ਮਾਹਿਰਾਂ ਅਤੇ ਫੈਸਲੇ ਲੈਣ ਵਾਲਿਆਂ ਨੂੰ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਲਈ ਗੰਭੀਰ ਸਿਹਤ ਮੁੱਦਿਆਂ ਅਤੇ ਰਣਨੀਤੀਆਂ 'ਤੇ ਵਿਚਾਰ ਕਰਨ ਲਈ ਇਕੱਠੇ ਕਰਦੇ ਹਨ। ਇਸ ਮੌਕੇ  ਅਸੈਂਬਲੀ ਵਿੱਚ ਡਾ. ਇੰਦਰਜੀਤ ਸਿੰਘ ਦੀ ਸ਼ਮੂਲੀਅਤ ਸਿਹਤ ਸੰਭਾਲ ਦੇ ਖੇਤਰ ਵਿੱਚ, ਖਾਸ ਤੌਰ 'ਤੇ ਐਕਯੂਪੰਕਚਰ ਅਤੇ ਵਿਕਲਪਕ ਦਵਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਦੀ ਹੈ। ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਵਜੋਂ ਡਾ. ਇੰਦਰਜੀਤ ਸਿੰਘ ਨੇ ਖੇਤਰ ਵਿੱਚ ਐਕਿਊਪੰਕਚਰ ਦੀ ਸਮਝ ਅਤੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਪੂਰਨ ਅਤੇ ਏਕੀਕ੍ਰਿਤ ਸਿਹਤ ਸੰਭਾਲ ਪ੍ਰਤੀ ਉਸਦੇ ਸਮਰਪਣ ਨੇ ਮਰੀਜ਼ਾਂ ਦੇ ਨਤੀਜਿਆਂ ਅਤੇ ਤੰਦਰੁਸਤੀ 'ਤੇ ਕਾਫ਼ੀ ਪ੍ਰਭਾਵ ਪਾਇਆ ਹੈ। ਵਿਸ਼ਵ ਸਿਹਤ ਸੰਗਠਨ ਦਾ ਇਹ ਸੱਦਾ ਸਿਹਤ ਸੰਭਾਲ ਅਭਿਆਸਾਂ ਅਤੇ ਨੀਤੀਆਂ ਨੂੰ ਅੱਗੇ ਵਧਾਉਣ ਲਈ ਉਸਦੀ ਮਹਾਰਤ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਵਿਸ਼ਵਵਿਆਪੀ ਸਿਹਤ ਚੁਣੌਤੀਆਂ ਲਈ ਚੱਲ ਰਹੀ ਪ੍ਰਤੀਕਿਰਿਆ, ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਰਣਨੀਤੀਆਂ, ਅਤੇ ਵਿਸ਼ਵਵਿਆਪੀ ਸਿਹਤ ਕਵਰੇਜ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀਆਂ ਪਹਿਲਕਦਮੀਆਂ ਸਮੇਤ ਕਈ ਮਹੱਤਵਪੂਰਨ ਸਿਹਤ ਵਿਸ਼ਿਆਂ ਨੂੰ ਕਵਰ ਕਰਨ ਦੀ ਉਮੀਦ ਹੈ। ਡਾ. ਸਿੰਘ ਨੇ ਇਸ ਮਹੱਤਵਪੂਰਨ ਸੱਦੇ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ਵ ਸਿਹਤ ਸੰਗਠਨ ਖੇਤਰੀ ਕਮੇਟੀ ਦੇ ਸੈਸ਼ਨ ਵਿੱਚ ਆਪਣੇ ਮਰੀਜ਼ਾਂ, ਹਸਪਤਾਲ ਅਤੇ ਵਿਆਪਕ ਸਿਹਤ ਸੰਭਾਲ ਭਾਈਚਾਰੇ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਹ ਹੈਲਥਕੇਅਰ ਦੇ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਉਸਾਰੂ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ, ਸੂਝ ਸਾਂਝੀ ਕਰਨ ਅਤੇ ਸਾਥੀ ਸਿਹਤ ਸੰਭਾਲ ਨੇਤਾਵਾਂ ਨਾਲ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ।ਇਸ ਮੌਕੇ ਡਾ ਇੰਦਰਜੀਤ ਸਿੰਘ ਨਾਲ ਡਾ: ਨੇਹਾ ਢੀਂਗਰਾ ਵੀ ਜਾਣਗੇ ਅਤੇ ਐਕੂਪੰਕਚਰ ਇਲਾਜ ਪ੍ਰਣਾਲੀ ਉਪਰ ਆਪਣੇ ਕੁੰਜੀਵਤ ਪਰਚੇ ਪੜ੍ਹਣਗੇ ਅਤੇ ਆਪਣੇ ਤਜਰਬੇ ਸਾਂਝੇ ਕਰਨਗੇ।

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ 31 ਅਕਤੂਬਰ ਤੱਕ ਭਰੇ ਜਾ ਸਕਦੇ ਹਨ ਫਾਰਮ

ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ
ਲੁਧਿਆਣਾ, 9 ਅਕਤੂਬਰ (ਟੀ. ਕੇ. ) -
ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਵਿਦਿਅਕ ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ। ਦਾਖਲੇ ਲਈ ਮਿਤੀ 10 ਫ਼ਰਵਰੀ 2024 ਨੂੰ ਹੋਣ ਵਾਲੀ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 31 ਅਕਤੂਬਰ 2023 ਨਿਰਧਾਰਿਤ ਕੀਤੀ ਗਈ ਹੈ। 

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੇ ਪ੍ਰਿੰਸੀਪਲ ਨੀਸ਼ੂ ਗੋਇਲ ਵਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ (www.navodaya.gov.in) ਜਾਂ ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਦੀ ਵੈੱਬ ਸਾਈਟ 'ਤੇ  (https://navodaya.gov.in/nvs/nvs-school/Ludhiana/en/home/)  ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਜਮਾਤ ਨੌਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹੇ ਦਾ ਪੱਕਾ ਵਸਨੀਕ ਹੋਵੇ ਅਤੇ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023 ਦੌਰਾਨ ਜਮਾਤ ਅੱਠਵੀਂ ਵਿਚ ਪੜ੍ਹਦਾ ਹੋਵੇ। ਇਸ ਤੋਂ ਇਲਾਵਾ ਵਿਦਿਆਰਥੀ ਦੀ ਉਮਰ ਹੱਦ 01-05-2009 ਤੋਂ 31-07-2011 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਪ੍ਰਿੰਸੀਪਲ ਨੀਸ਼ੂ ਗੋਇਲ ਨੇ ਦੱਸਿਆ ਕਿ ਜਮਾਤ ਗਿਆਰਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਦੀ ਰਿਹਾਇਸ਼ ਅਤੇ ਸਕੂਲ ਦਾ ਜ਼ਿਲ੍ਹਾ ਜੇਕਰ ਇਕੋ ਹੀ ਹੈ ਤਾਂ ਹੀ ਉਮੀਦਵਾਰ ਨੂੰ ਜ਼ਿਲ੍ਹਾ ਪੱਧਰੀ ਮੈਰਿਟ ਲਈ ਵਿਚਾਰਿਆ ਜਾਵੇਗਾ। ਉਮੀਦਵਾਰ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023-24 (ਅਪ੍ਰੈਲ 2023 ਤੋਂ ਮਾਰਚ-2024) ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਦੀ ਦੀ ਉਮਰ 01-06-2007 ਤੋਂ 31-07-2009 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਮੁੱਖ ਬੋਰਡ ਪੰਜਾਬੀ ਭਾਸ਼ਾ 'ਚ ਲਿਖੇ ਜਾਣ ਦੀ ਮਿਆਦ 'ਚ 21 ਨਵੰਬਰ ਤੱਕ ਵਾਧਾ

ਲੁਧਿਆਣਾ, 09 ਅਕਤੂਬਰ (ਟੀ. ਕੇ. ) - ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਮਿੱਥੀ ਗਈ ਸਮਾਂ ਸੀਮਾ ਦੀ ਮਿਆਦ ਵਧਾ ਕੇ 21 ਨਵੰਬਰ  ਕਰ ਦਿੱਤੀ ਗਈ ਹੈ।

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਰਾਹੀਂ ਪਹਿਲਾਂ ਇਸਦੀ ਮਿਆਦ ਮਿਤੀ 21 ਫ਼ਰਵਰੀ  ਤੱਕ ਨਿਰਧਾਰਤ ਕੀਤੀ ਗਈ ਸੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹਦਾਇਤਾਂ ਵਿੱਚ ਸਰਕਾਰੀ ਅਦਾਰਿਆਂ ਤੋਂ ਇਲਾਵਾ ਗ਼ੈਰ-ਸਰਕਾਰੀ, ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਆਪੋ-ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ਼ ਹੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਅਜਿਹਾ ਕਰਦੇ ਸਮੇਂ ਸਭ ਤੋਂ ਉਪਰ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿਚ ਲਿਖਿਆ ਜਾਵੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਹੇਠਾਂ ਦੂਸਰੀ ਭਾਸ਼ਾ ਵਿੱਚ ਲਿਖਿਆ ਜਾਵੇ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਾਰਜ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਅਤੇ ਮੁੱਖ ਬੋਰਡ ਲਿਖਣ ਸਮੇਂ ਪੰਜਾਬੀ ਸ਼ਬਦ-ਜੋੜਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਡਾ.ਸੰਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਐਕਟ ਇਹ ਸੁਨਿਸ਼ਚਿਤ ਕਰਦਾ ਹੈ ਕਿ ਪੰਜਾਬ ਰਾਜ ਅੰਦਰ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦਾ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿੱਚ ਕਰਨਾ ਯਕੀਨੀ ਬਣਾਉਆ ਜਾਵੇ।

ਆਰੀਆ ਕਾਲਜ ਗਰਲਜ਼ 'ਚ 'ਦਾਨ ਉਤਸਵ' ਤਹਿਤ  ਮੁਹਿੰਮ ਸ਼ੁਰੂ 

ਲੁਧਿਆਣਾ, 9 ਅਕਤੂਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਭਾਰਤ ਸਰਕਾਰ ਦੇ ਆਰ.ਆਰ.ਆਰ ਪ੍ਰੋਜੈਕਟ ਤਹਿਤ ਨਗਰ ਨਿਗਮ, ਲੁਧਿਆਣਾ ਵੱਲੋਂ ਦਾਨ ਉਤਸਵ ਦੇ ਨਾਮ ਨਾਲ ਦੋ ਦਿਨਾਂ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫੈਕਲਟੀ ਅਤੇ ਵਿਦਿਆਰਥੀ ਵਰਤੇ ਹੋਏ ਕੱਪੜੇ, ਕਿਤਾਬਾਂ, ਖਿਡੌਣੇ, ਭਾਂਡੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਦਾਨ ਕਰਨ ਲਈ ਅੱਗੇ ਆਏ। ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ. ਐਮ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਇਸ ਮੁਹਿੰਮ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿਲੋਂ ਵਧਾਈ ਦਿੱਤੀ ਜਦ ਕਿ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਕਿਹਾ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ, ਇਸ ਲਈ 'ਸ਼ਹਿਰ ਦੀ ਲੋੜ ਦਾਨ ਉਤਸਵ' ਮੁਹਿੰਮ ਲਈ ਦਾਨ ਦੇ ਕੇ ਸਰਕਾਰ ਦੀ ਮਦਦ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦਾ ਦੌਰਾ ਆਈ ਸੀ ਏ ਆਰ ਦੇ ਵਧੀਕ ਨਿਰਦੇਸ਼ਕ ਜਨਰਲ ਨੇ ਕੀਤਾ

ਲੁਧਿਆਣਾ 9 ਅਕਤੂਬਰ(ਟੀ. ਕੇ.) ਆਈ ਸੀ ਏ ਆਰ ਦੇ ਸਿੱਖਿਆ ਯੋਜਨਾਬੰਦੀ ਅਤੇ ਗ੍ਰਹਿ ਵਿਗਿਆਨ ਬਾਰੇ ਵਧੀਕ ਨਿਰਦੇਸ਼ਕ ਜਨਰਲ ਡਾ. ਬਿਮਲੇਸ਼ ਮਨ ਨੇ ਬੀਤੇ ਦਿਨੀਂ ਕਮਿਊਨਟੀ ਸਾਇੰਸ ਕਾਲਜ ਦਾ ਦੌਰਾ ਕੀਤਾ| ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਇਸ ਮੌਕੇ ਡਾ. ਬਿਮਲੇਸ਼ ਮਨ ਲਈ ਜੀ ਆਇਆ ਦੇ ਸ਼ਬਦ ਕਹੇ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਕਿਰਨਜੋਤ ਸਿੱਧੂ ਨੇ ਇਸ ਮੌਕੇ ਮਹਿਮਾਨ ਦਾ ਤੁਆਰਫ ਕਰਵਾਇਆ ਅਤੇ ਉਹਨਾਂ ਦੇ ਕੰਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਕਾਲਜ ਆਪਣੇ ਖੇਤਰ ਦੀਆਂ ਸਫਲ ਅਤੇ ਪ੍ਰਸਿੱਧ ਹਸਤੀਆਂ ਨੂੰ ਬੁਲਾ ਕੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਂਦਾ ਰਹੇਗਾ| ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਪੇਸ਼ੇਵਰ ਅਤੇ ਹੁਨਰ ਅਧਾਰਿਤ ਡਿਗਰੀਆਂ, ਡਿਪਲੋਮਿਆਂ ਅਤੇ ਸਰਟੀਫਿਕੇਟ ਕੋਰਸਾਂ ਨੂੰ ਕਮਿਊਨਟੀ ਸਾਇੰਸ ਕਾਲਜ ਵਿਚ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ| ਇਸ ਮੌਕੇ ਕਾਲਜ ਦੇ ਕੰਮਕਾਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਸਾਰੇ ਸੁਝਾਵਾਂ ਬਾਰੇ ਵਿਚਾਰ-ਵਟਾਂਦਰਾ ਹੋਇਆ| ਡਾ. ਬਿਮਲੇਸ਼ ਮਨ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਤਜਰਬਾ ਸਿਖਲਾਈ ਯੂਨਿਟ ਦਾ ਦੌਰਾ ਵੀ ਕੀਤਾ| ਇਸ ਮੌਕੇ ਉਹਨਾਂ ਨੇ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਨਾਲ ਸਿਹਤਮੰਦ ਭੋਜਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ| ਉਹਨਾਂ ਨੇ ਕਿਹਾ ਕਿ ਹੁਣ ਹੁਨਰ ਅਤੇ ਪੇਸ਼ੇਵਰ ਸਿੱਖਿਆ ਦਾ ਦੌਰ ਆ ਰਿਹਾ ਹੈ|

ਪੀ.ਏ.ਯੂ. ਵਿਚ ਨਵੀਆਂ ਸਥਾਨ ਕੇਂਦਰਿਤ ਤਕਨਾਲੋਜੀਆਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ

ਲੁਧਿਆਣਾ 9 ਅਕਤੂਬਰ(ਟੀ. ਕੇ.) ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿਚ ਜੁਆਲੋਜੀਕਲ ਸੁਸਾਇਟੀ ਨੇ ਬੀਤੇ ਦਿਨੀਂ ਨਵੀਆਂ ਭੂ ਸਥਾਨਕ ਤਕਨਾਲੋਜੀਆਂ ਸੰਬੰਧੀ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਇਸ ਭਾਸ਼ਣ ਨੂੰ ਦੇਣ ਲਈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਖੇਤੀ ਵਾਤਾਵਰਨ ਪ੍ਰਬੰਧ ਦੇ ਸਾਬਕਾ ਮੁਖੀ ਡਾ. ਅਨਿਲ ਸੂਦ ਮੌਜੂਦ ਸਨ| ਨਾਲ ਹੀ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|

 ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ| ਇਸਦੇ ਨਾਲ ਹੀ ਉਹਨਾਂ ਨੇ ਸੀਨੀਅਰ ਜੀਵ ਵਿਗਿਆਨੀ ਡਾ. ਬੀ ਕੇ ਬੱਬਰ ਦੀ ਜਾਣ-ਪਛਾਣ ਵੀ ਕਰਵਾਈ|

 ਜੀਵ ਵਿਗਿਆਨੀ ਡਾ. ਰਾਜਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ| ਆਪਣੀ ਗੱਲਬਾਤ ਦੌਰਾਨ ਡਾ. ਅਨਿਲ ਸੂਦ ਨੇ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ, ਜੀ ਪੀ ਐੱਸ ਅਤੇ ਜੀ ਆਈ ਐੱਸ ਤਕਨਾਲੋਜੀਆਂ ਦੀ ਵਰਤੋਂ ਕਰਕੇ ਭੂਮੀ ਦੀ ਪੈਮਾਇਸ਼, ਫਸਲਾਂ ਦੇ ਖਰਾਬੇ ਅਤੇ ਰਹਿੰਦ-ਖੂੰਹਦ ਸਾੜਨ ਆਦਿ ਦੀ ਨਿਗਰਾਨੀ ਬਾਰੇ ਜਾਣਕਾਰੀ ਦਿੱਤੀ| ਉਹਨਾਂ ਨੇ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ, ਖੇਤੀ ਵਿਚ ਰੋਬੋਟ ਦੀ ਵਰਤੋਂ ਅਤੇ ਫਸਲਾਂ ਦੀ ਹਾਲਤ ਦੇ ਜਾਇਜੇ ਲਈ ਡਰੋਨਾਂ ਦੀ ਵਰਤੋਂ ਆਦਿ ਨਵੀਆਂ ਭੂ ਸਥਾਨਕ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ|

 ਡਾ. ਸ਼ੰਮੀ ਕਪੂਰ ਨੇ ਜਾਣਕਾਰੀ ਭਰਪੂਰ ਭਾਸ਼ਣ ਲਈ ਬੁਲਾਰੇ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਬਿਹਤਰ ਸਿੱਟਿਆਂ ਲਈ ਇਹਨਾਂ ਤਕਨਾਲੋਜੀਆਂ ਨੂੰ ਲਾਗੂ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ|

ਬਾਇਓਟਕਨਾਲੋਜੀ ਵਿਦਿਆਰਥੀਆਂ ਦਾ ਦਾਖਲਾ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਹੋਇਆ

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਖੇਤੀ ਬਾਇਓਟਕਨਾਲੋਜੀ ਸਕੂਲ ਤੋਂ ਮਾਸਟਰ ਡਿਗਰੀਆਂ ਹਾਸਲ ਕਰਨ ਵਾਲੇ ਕੁਮਾਰੀ ਹਿਤਾਸ਼ੀ ਅਗਰਵਾਲ, ਕੁਮਾਰੀ ਸਹਿਗੀਤ ਕੌਰ ਅਤੇ ਸ਼੍ਰੀ ਗਗਨਜੀਤ ਨੂੰ ਪੀ ਐੱਚ ਡੀ ਪ੍ਰੋਗਰਾਮ ਲਈ ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਦਾਖਲਾ ਮਿਲਿਆ ਹੈ| ਕੁਮਾਰੀ ਹਿਤਾਸ਼ੀ ਨੂੰ ਮੁਰਡੋਕ ਯੂਨੀਵਰਸਿਟੀ ਆਸਟਰੇਲੀਆ, ਕੁਮਾਰੀ ਸਹਿਗੀਤ ਕੌਰ ਨੂੰ ਵਰਜੀਨੀਆ ਟੈਕਨੀਕਲ ਯੂਨੀਵਰਸਿਟੀ ਅਮਰੀਕਾ ਅਤੇ ਸ਼੍ਰੀ ਗਗਨਜੀਤ ਨੂੰ ਕਲੈਮਸਨ ਪੀ ਡੀ ਖੋਜ ਅਤੇ ਵਿਦਿਆ ਕੇਂਦਰ ਅਮਰੀਕਾ ਵਿਚ ਦਾਖਲਾ ਹਾਸਲ ਹੋਇਆ ਹੈ|

 
ਇਹ ਵਿਦਿਆਰਥੀ ਪੀ ਐੱਚ ਡੀ ਦੌਰਾਨ ਸੰਸਾਰ ਦੇ ਪ੍ਰਸਿੱਧ ਵਿਗਿਆਨੀਆਂ ਨਾਲ ਕੰਮ ਕਰਨਗੇ| ਕੁਮਾਰੀ ਹਿਤਾਸ਼ੀ, ਪ੍ਰੋਫੈਸਰ ਵਾਰਸ਼ਨੇ ਦੀ ਨਿਗਰਾਨੀ ਹੇਠ ਜੀਨ ਸੰਪਾਦਨ ਬਾਰੇ ਆਪਣੀ ਖੋਜ ਕਰੇਗੀ| ਕੁਮਾਰੀ ਸਹਿਗੀਤ ਕੌਰ ਦੀ ਅਗਵਾਈ ਵਰਜੀਨੀਆ ਯੂਨੀਵਰਸਿਟੀ ਦੇ ਪੌਦਾ ਅਤੇ ਵਾਤਾਵਰਨ ਵਿਗਿਆਨ ਸਕੂਲ ਦੇ ਪ੍ਰੋਫੈਸਰ ਬੋਰਿਸ ਵਿਨਾਂਜ਼ਰ ਕਰਨਗੇ| ਗਗਨਜੀਤ ਸਿੰਘ ਡਾ. ਸਚਿਨ ਰਸਟਗੀ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖਣਗੇ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|

ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਚੋਣ ਹੋਈ 

ਚੰਡੀਗੜ੍ਹ ,09 ਅਕਤੂਬਰ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਰਾਮਗੜ੍ਹੀਆਂ ਭਵਨ ਸੈਕਟਰ 27 ਚੰਡੀਗੜ੍ਹ ਵਿਖੇ ਗਜਲ ਉਸਤਾਦ ਸਿਰੀ ਰਾਮ ਅਰਸ਼ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਵੀਂ ਕਾਰਜਕਾਰਨੀ ਬਨਾਉਣ ਬਾਰੇ ਚਰਚਾ ਕੀਤੀ ਗਈ।ਅਰਸ਼ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਤਸੱਲੀ ਪ੍ਰਗਟ ਕੀਤੀ ਕਿ ਸੰਸਥਾ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਰਹੀ ਹੈ।ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਜੀ ਨੇ ਕੇਂਦਰ ਦੀ ਪ੍ਰਧਾਨਗੀ ਲਈ ਸ: ਗੁਰਦਰਸ਼ਨ ਸਿੰਘ ਮਾਵੀ ਜੀ ਦਾ ਨਾਮ ਵਿਚਾਰਨ ਲਈ ਰੱਖਿਆ ਜਿਸ ਨੂੰ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।ਇਸ ਤੋਂ ਬਾਦ ਸੀਨੀਅਰ  ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਸਤਬੀਰ ਕੌਰ ਦੇ ਨਾਮ ਤੇ ਸਹਿਮਤੀ ਬਣੀ ਅਤੇ ਨਾਲ ਹੀ ਦਰਸ਼ਨ ਸਿੰਘ ਸਿੱਧੂ ਜੀ ਨੂੰ ਮੀਤ ਪ੍ਰਧਾਨ ਲਈ ਚੁਣਿਆ ਗਿਆ।ਜਨਰਲ ਸਕੱਤਰ ਵਾਸਤੇ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਦਾ ਨਾਮ ਸਾਹਮਣੇ ਆਇਆ ਤਾਂ ਸਭ ਨੇ ਸੁਆਗਤ ਕੀਤਾ।ਸ: ਭਰਪੂਰ ਸਿੰਘ, ਸ: ਲਾਭ ਸਿੰਘ ਲਹਿਲੀ, ਸ੍ਰੀਮਤੀ ਰਜਿੰਦਰ ਰੇਨੂ, ਭਾਵ ਤਿੰਨਾਂ ਨੂੰ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ।ਸ: ਹਰਜੀਤ ਸਿੰਘ ਇਸ ਕੇਂਦਰ ਦੀ ਵਿੱਤ ਸਕੱਤਰ ਵਜੋਂ ਜਿੰਮੇਵਾਰੀ ਨਿਭਾਉਣਗੇ।ਪਰਲਾਦ ਸਿੰਘ ਜੀ ਪ੍ਰੈਸ ਸਕੱਤਰ ਹੋਣਗੇ ਜਦੋਂ ਕਿ ਸੱਤ ਕਾਰਜਕਾਰਨੀ ਮੈਂਬਰ ਨਾਮਜਦ ਕੀਤੇ ਗਏ ਜਿਹਨਾਂ ਵਿਚ ਪਰਮਜੀਤ ਪਰਮ, ਮਨਜੀਤ ਕੌਰ ਮੋਹਾਲੀ,ਸਿਮਰਜੀਤ ਕੌਰ ਗਰੇਵਾਲ, ਨਰਿੰਦਰ ਕੌਰ ਲੌਂਗੀਆ,ਚਰਨਜੀਤ ਕੌਰ ਬਾਠ, ਬਲਵਿੰਦਰ ਸਿੰਘ ਢਿੱਲੋਂ,ਪਾਲ ਅਜਨਬੀ ਸ਼ਾਮਲ ਹਨ।ਵਿਸ਼ੇਸ਼ ਮਹਿਮਾਨ ਵਜੋਂ ਸ: ਸਵਰਨ ਸਿੰਘ, ਸ: ਜੁਧਵੀਰ ਸਿੰਘ,ਜਸਟਿਸ ਜੇ,ਐਸ, ਖੁਸ਼ਦਿਲ,ਸ੍ਰੀ ਸਿਰੀ ਰਾਮ ਅਰਸ਼, ਸ੍ਰੀ ਪ੍ਰੇਮ ਵਿੱਜ, ਸ੍ਰੀ ਸੁਭਾਸ਼ ਭਾਸਕਰ,ਸ੍ਰੀ ਸੇਵੀ ਰਾਇਤ ਜੀ ਦਾ ਬੇਟਾ,ਸ: ਅਮਰਜੀਤ ਸਿੰਘ ਖੁਰਲ ਜੀ ਦਾ ਬੇਟਾ,ਸ: ਅਜੀਤ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।ਸਾਰੀ ਚੋਣ ਪ੍ਰਕਿਰਿਆ ਬੜੇ ਹੀ ਸੁਖਾਵੇਂ ਮਾਹੌਲ ਵਿਚ ਨੇਪਰੇ ਚੜ੍ਹੀ।

ਜੋਨ ਤਲਵੰਡੀ ਸਾਬੋ ਸਰਦ ਰੁੱਤ ਜੋਨਲ ਟੂਰਨਾਂਮੈਟ 11 ਅਕਤੂਬਰ ਤੋਂ

ਤਲਵੰਡੀ ਸਾਬੋ, 09 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਜੋਨ ਤਲਵੰਡੀ ਸਾਬੋ ਦੇ ਸਰਦ ਰੁੱਤ ਟੂਰਨਾਮੈਂਟ 11 ਅਕਤੂਬਰ ਤੋਂ 13 ਅਕਤੂਬਰ ਤੱਕ ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜੋਨਲ ਪ੍ਰਧਾਨ ਪ੍ਰਿੰਸੀਪਲ  ਅਮਨਪ੍ਰੀਤ ਸਿੰਘ ਜੀ ਵੱਲੋਂ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਅਮਲੇ ਦੀਆਂ ਡਿਊਟੀਆਂ ਦੀਆਂ ਲਗਾ ਦਿੱਤੀਆਂ ਹਨ। ਜੋਨਲ ਸਕੱਤਰ ਰਜਿੰਦਰ ਸਿੰਘ ਪੀ ਟੀ ਆਈ ਮਾਹੀਨੰਗਲ ਵੱਲੋਂ ਖੇਡ ਸਥਾਨ ਤੇ ਢੁਕਵੇ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਦੱਸਿਆ ਕਿ ਹਰਮੰਦਰ ਸਿੰਘ ਪੀਟੀਆਈ ਲਾਲੇਆਣਾ ਨੂੰ (ਮੁਖੀ ਰਿਕਾਰਡ ਕਮੇਟੀ), ਨਿਰਮਲ ਸਿੰਘ ਲੈਕਚਰਾਰ ਕਲਾਲਵਾਲਾ (ਟੈਕਨੀਕਲ ਕਮੇਟੀ), ਗੁਰਜੰਟ ਸਿੰਘ ਡੀ ਪੀ ਈ ਚੱਠੇਵਾਲਾ (ਸਟੇਜ ਸਕੱਤਰ ਤੇ ਟੈਕਨੀਕਲ ਕਮੇਟੀ), ਕੇਸਰ ਸਿੰਘ ਡੀ ਪੀ ਈ ਮਲਕਾਣਾ (ਕਨਵੀਨਰ ਜੰਮਪਸ ਅਤੇ ਟੈਕਨੀਕਲ ਕਮੇਟੀ), ਗੁਰਤੇਜ ਸਿੰਘ ਪੀ ਟੀ ਆਈ ਕੌਰੇਆਣਾ (ਕਨਵੀਨਰ ਥਰੋਅਜ), ਸੁਖਪ੍ਰੀਤ ਸਿੰਘ ਡੀ ਪੀ ਈ ਕੋਟਬਖਤੂ (ਟੈਕਨੀਕਲ ਕਮੇਟੀ), ਜਗਦੀਪ ਸਿੰਘ ਡੀ ਪੀ ਈ ਬਹਿਮਣ ਜੱਸਾ (ਕੋ ਕਨਵੀਨਰ ਜੰਮਸ), ਜਸਦੀਪ ਕੌਰ ਡੀ ਪੀ ਈ ਰਾਮਾ, ਗੁਰਮੇਲ ਸਿੰਘ ਡੀ ਪੀ ਈ   ਭਾਗੀਵਾਂਦਰ, ਕੁਲਵਿੰਦਰ ਸਿੰਘ ਗਿਆਨਾ ਅਤੇ ਸ਼ੁਸ਼ਮਾ ਰਾਣੀ ਮਾਤਾ ਸਹਿਬ ਕੌਰ ਗਰਲਜ਼ ਕਾਲਜ (ਇੰਚਾਰਜ ਖੇਡ ਸਮਾਨ) ਤੇਜਿੰਦਰ ਕੁਮਾਰ, ਅਮਨਦੀਪ ਸਿੰਘ ਪੀ ਟੀ ਆਈ ਸ਼ੇਖਪੁਰਾ, ਸੁਖਪਾਲ ਸਿੰਘ ਨਥੇਹਾ, ਗੁਰਪ੍ਰੀਤ ਸਿੰਘ (ਕੋ ਕਨਵੀਨਰ ਟਰੈਕ) ਡੀ ਪੀ ਈ ਗਿਆਨਾ, ਤਰਸੇਮ ਸਿੰਘ ਪੀ ਟੀ ਆਈ ਜਗਾ, ਜਗਤਾਰ ਸਿੰਘ ਪੀ ਟੀ ਆਈ ਤਿਉਣਾ, ਹਰਪਾਲ ਸਿੰਘ ਖਾਲਸਾ ਸਕੂਲ, ਮੋਨਿਕਾ ਤਰਖਾਣ ਵਾਲਾ, ਜਸਵੀਰ ਕੌਰ ਲੇਲੇਵਾਲਾ, ਅਮਰੀਕ ਰਾਣੀ ਜੀਵਨ ਸਿੰਘ ਵਾਲਾ, ਲੈਕ. ਸੁਖਦੇਵ ਸਿੰਘ (ਕਨਵੀਨਰ ਟਰੈਕ ਅਤੇ ਟੈਕਨੀਕਲ ਕਮੇਟੀ) ਜੀਵਨ ਸਿੰਘ ਵਾਲਾ, ਕਮਲਪ੍ਰੀਤ ਸਿੰਘ ਪੀ ਟੀ ਆਈ ਬੰਗੀ ਕਲਾਂ,ਰੇਸ਼ਮਜੀਤ ਸਿੰਘ ਨੰਗਲਾ, ਕਰਨੀ ਸਿੰਘ ਸੀਂਗੋ, ਚਰਨਜੀਤ ਸਿੰਘ ਮਿਰਜੇਆਣਾ, ਪੁਖਰਾਜ ਸਿੰਘ ਡੀ ਪੀ ਈ ਮਾਡਲ ਸਕੂਲ ਨਥੇਹਾ, ਸੁਖਵੀਰ ਸਿੰਘ,
ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਯੂਨੀਵਰਸਲ ਸਕੂਲ ਆਦਿ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਊਟੀਆਂ ਦੀ ਲਿਸਟ ਜਾਰੀ ਕਰਨ ਉਪਰੰਤ ਜੋਨਲ ਪ੍ਰਧਾਨ ਸ੍ਰ. ਅਮਨਪ੍ਰੀਤ ਸਿੰਘ ਜੀ ਨੇ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਅਧਿਆਪਕਾਂ ਨੂੰ ਹਰ ਟੂਰਨਾਮੈਂਟ ਦੀ ਤਰ੍ਹਾਂ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।