You are here

ਪੰਜਾਬ

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਪੰਜਾਬ ਦੇ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਇਨ੍ਹਾਂ ਦੇ ਸੰਘਰਸ਼ ਨੂੰ ਅਣ ਦੇਖਾ ਨਾ ਕਰੇ- ਕਰਨੈਲ ਸਿੰਘ ਡੋਡ 

ਮਹਿਲ ਕਲਾਂ/ਬਰਨਾਲਾ-ਨਵੰਬਰ 2020- (ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੀਆਂ 30 ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ 2 ਮਹੀਨੇ ਦੇ ਕਰੀਬ ਸੜਕਾਂ ,ਪਟਰੋਲ ਪੰਪ,ਰੇਲਵੇ ਸਟੇਸ਼ਨਾਂ ਉੱਪਰ ਬੈਠ ਕੇ ਸੰਘਰਸ਼ ਕੀਤਾ ਜਾ ਰਿਹਾ ਅਤੇ ਕਿਸਾਨ ਵਿਰੋਧੀ 3 ਬਿੱਲ ਪਾਸ ਕਰਕੇ ਸੈਂਟਰ ਸਰਕਾਰ ਆਪਣਾ ਹੋਸ਼ ਗੁਆ ਬੈਠੀ। ਸੰਪਰਕ ਕਰਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨ,ਆਰ,ਆਈ ਅਤੇ ਸਮਾਜ ਸੇਵੀ ਕਰਨੈਲ ਸਿੰਘ ਡੋਡ ਗਹਿਲ ਨੇ ਕਿਹਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਦਿੱਤਾ। ਇਤਰਾਜ਼ਯੋਗ ਗੱਲ ਇਹ ਹੈ ਕਿ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਰ ਇਹ ਭੁੱਲ ਗਿਆ ਹੈ ਕਿ ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਤੋਪਾਂ ,ਗੋਲਿਆਂ ਤੋਂ ਨਹੀਂ ਡਰਦੇ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜੱਥੇਬੰਦੀਆਂ ਕਿਸਾਨਾਂ ਅਤੇ ਔਰਤਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ।ਕਰਨੈਲ ਸਿੰਘ ਨੇ ਕਿਹਾ ਕਿਸਾਨ ਮਾਰੂ ਬਿੱਲਾ ਨੂੰ ਵਾਪਸ ਕਰਨ ਦੇ ਲਈ ਮੋਦੀ ਸਰਕਾਰ ਦੇ ਖਿਲਾਫ਼ ਇਸ ਜੰਗ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ। ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਅਤੇ ਗੁਰੂਆਂ,ਪੀਰਾਂ,ਯੋਧਿਆਂ ਦੀ ਧਰਤੀ ਹੈਂ  ਪੰਜਾਬ ਨੌਜਵਾਨ,ਬਜੁਰਗ,ਬੀਬੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ।ਅਖੀਰ ਵਿੱਚ ਉਨ੍ਹਾਂ ਕਿਸਾਨਾਂ ,ਬੀਬੀਆਂ ,ਭੈਣਾਂ ਅਤੇ 30 ਜਥੇਬੰਦੀਆਂ ਨੂੰ ਦਿਲੋਂ ਸਲਾਮ ਕੀਤਾ।

ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ 

 CM ਬੋਲੇ- ਧਾਰਮਿਕ ਏਕਤਾ ਜ਼ਰੂਰੀ

ਕਪੂਰਥਲਾ, ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  

 ਕੈਪਟਨ ਅਮਰਿੰਦਰ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਨਤਮਸਤਕ ਹੋਏ ਤੇ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ। ਸ੍ਰੀ ਬੇਰ ਸਾਹਿਬ 'ਚ ਸਵੇਰ ਤੋਂ ਹੀ ਸ਼ਰਧਾਲੂ ਭਾਰੀ ਗਿਣਤੀ 'ਚ ਉਮੜ ਰਹੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ 'ਚ ਗੁਰਦੁਆਰਾ ਬੇਰ ਸਾਹਿਬ ਪਹੁੰਚੇ ਤੇ ਦਰਸ਼ਨ ਕਰ ਨਤਮਸਤਕ ਹੋਏ। ਇਸ ਮੌਕੇ 'ਤੇ ਉਨ੍ਹਾਂ ਕਿਹਾ, 'ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸਾਰੀਆਂ ਕੌਮਾਂ ਨੂੰ ਇਕੱਠਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਤੇ ਕੌਮ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ।

 

ਉਨ੍ਹਾਂ ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਵੀ ਸੀ। ਇਸ ਮੌਕੇ 'ਤੇ ਗੁਰੂ ਵੱਲ਼ੋਂ ਬੇਰ ਸਾਹਿਬ 'ਚ ਦਰਬਾਰ ਸਾਹਿਬ ਨੂੰ ਬੇਹੱਦ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਬਾਬਾ ਡੇਰਾ ਨਾਨਕ ਸਾਹਿਬ ਰਵਾਨਾ ਹੋਏ। ਉੱਥੇ ਉਹ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੇ ਸੰਪੂਰਣਤਾ ਦਿਵਸ ਦੇ ਮੌਕੇ ਮਨਾਏ ਜਾ ਰਹੇ ਸੂਬਾ ਪੱਧਰੀ ਸਮਾਗਮ 'ਚ ਸ਼ਾਮਲ ਹੋ ਰਹੇ ਹਨ।  

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਸਾਬਕਾ ਸਰਪੰਚ ਜਗਰੂਪ ਸਿੰਘ ਸਿੰਧੂ ਬੀਹਲਾ ਨੂੰ ਸਦਮਾ ਭਰਾ ਜਸਵੀਰ ਸਿੰਘ ਸਿੱਧੂ ਦਾ ਦਿਹਾਂਤ 

ਮਹਿਲ ਕਲਾਂ/ਬਰਨਾਲਾ- ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਪਿੰਡ ਬੀਹਲਾ ਦੇ ਸਮਾਜ ਸੇਵੀ ਸਾਬਕਾ ਸਰਪੰਚ ਜਗਰੂਪ ਸਿੰਘ ਸਿੱਧੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਸਮਾਜ ਛੇਵੀ ਅਤੇ ਬਹੁਤ ਹੀ ਨੇਕ ਸੁਭਾਅ ਦੇ ਐਨ,ਆਰ,ਆਈ ਜਸਵੀਰ ਸਿੰਘ ਸਿੱਧੂ ਬੀਹਲਾ % ਹਾਕਮ ਸਿੰਘ ਸਿੱਧੂ 6-10-2020 ਦਿਨ ਮੰਗਲਵਾਰ ਇੰਗਲੈਂਡ 'ਚ ਕਿਸੇ ਸੰਖੇਪ ਬਿਮਾਰੀ ਤੇ ਚੱਲਦਿਆਂ ਦੇਹਾਂਤ ਹੋ ਗਿਆ। ਸਿੱਧੂ ਸਾਹਿਬ 55 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ।ਜਸਵੀਰ ਸਿੰਘ ਪੰਜਾਬ ਨਾਲ ਬਹੁਤ ਪਿਆਰ ਰੱਖਦੇ ਸਨ ਇਸ ਲਈ ਉਹਨਾਂ ਆਪਣੀ ਰਿਹਾਇਸ਼ ਪਿੰਡ ਬੀਹਲਾ 'ਤੇ ਬਰਨਾਲਾ 'ਚ ਬਣਾਈ ਹੋਈ ਸੀ। ਇੰਗਲੈਂਡ ਦੇ ਪੱਕੇ ਵਸਨੀਕ ਸਨ। ਪਰ ਪੰਜਾਬ ਨਾਲ ਉਨ੍ਹਾਂ ਦਾ ਬਹੁਤ ਗੂੜ੍ਹਾ ਪਿਆਰ ਸੀ। ਉਹ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੇ ਨਾਲ ਖੜਦੇ ਸਨ। ਪਿੰਡ ਦੇ ਵਿਕਾਸ ਕਰਵਾਉਣ ਅਤੇ ਲੋਕ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸਨ। ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਸੀ। ਜਸਵੀਰ ਸਿੰਘ ਸਿੱਧੂ ਆਪਣੇ ਪਿੱਛੇ ਪਤਨੀ ਹਰਬੰਸ ਕੌਰ, ਮੁੰਡਾ ਬਲਰਾਜ ਸਿੰਘ, ਪੋਤਾ ਏਕਮ ਸਿੰਘ, ਭਰਾ ਬਹਾਦਰ ਸਿੰਘ, ਜਗਰੂਪ ਸਿੰਘ, ਰਘਬੀਰ ਸਿੰਘ, ਕੁੜੀ ਅਮਰਜੀਤ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਅਮਨਦੀਪ ਕੌਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਬਾਬਾ ਬੁੱਢਾ ਜੀ ਜੰਡਸਰ ਗੁਰਦੁਆਰਾ ਸਾਹਿਬ ਪਿੰਡ ਬੀਹਲਾ (ਬਰਨਾਲਾ) ਮਿਤੀ 2 ਦਸੰਬਰ ਦਿਨ ਬੁੱਧਵਾਰ ਨੂੰ ਭੋਗ ਪਵੇਗਾ।

ਰਾਸਟਰੀ ਅਵਿਸ਼ਕਾਰ ਅਭਿਆਨ ਮੁਕਾਬਲੇ ਵਿੱਚ ਹਰਨੂਰ ਕੌਰ ਬੀਹਲਾ ਫਸਟ  

ਮਹਿਲ ਕਲਾਂ/ਬਰਨਾਲਾ-ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਦੀ ਯੋਗ ਰਹਿਨੁਮਾਈ ਅਧੀਨ ਜ਼ਿਲ੍ਹਾ ਪੱਧਰੀ ਵਰਚੂਅਲੀ ਸਾਇੰਸ ਮੇਲਾ ਰਾਸ਼ਟਰੀ  ਅਵਿਸ਼ਕਾਰ ਅਭਿਆਨ ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਮੇਲੇ ਵਿੱਚ ਗਰੁੱਪ 9-10 ਦੇ 115 ਵਿਦਿਆਰਥੀਆਂ ਨੇ ਭਾਗ ਲਿਆ ਸਰਕਾਰੀ ਹਾਈ ਸਕੂਲ ਬੀਹਲਾ ਨੌਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਸਰਦਾਰ ਅਮਰਜੀਤ ਸਿੰਘ ਨੇ ਬਲਾਕ ਪੱਧਰ ਤੇ ਪਹਿਲਾਂ ਅਤੇ ਜ਼ਿਲ੍ਹਾ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ। ਡੀ.ਐਮ ਸ਼ਿਵ ਕੁਮਾਰ ਅਤੇ ਗਾਈਡ ਅਧਿਆਪਕ ਰਾਜਵਿੰਦਰ ਕੌਰ ਨੇ ਗਤੀਸ਼ੀਲ ਅਗਵਾਈ ਕੀਤੀ। ਸ੍ਰੀ ਹਰੀਸ਼ ਬਾਂਸਲ ਜ਼ਿਲ੍ਹਾ ਸਾਇੰਸ ਸੈਂਟਰ ਗੁਰਨੂਰ ਕੌਰ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਤੇ ਜਿੱਤ ਲਈ ਵਧਾਈ ਦਿੱਤੀ।ਇਸ ਮੌਕੇ ਸਰਦਾਰ ਸੁਖਪ੍ਰੀਤ ਸਿੰਘ ਮੁੱਖ ਅਧਿਆਪਕ ,ਕਮਲਜੀਤ ਕੌਰ, ਰਾਜਿੰਦਰ ਕੁਮਾਰ, ਬੂਟਾ ਸਿੰਘ, ਮਨਪ੍ਰੀਤ ਕੌਰ, ਮੈਡਮ ਕਿੰਮੀ ਅਤੇ ਗੁਰਦੀਪ ਸਿੰਘ ਹਾਜ਼ਰ ਸਨ।

ਪੰਜਾਬੀਆਂ ਨੇ ਅਣਖ ਅਤੇ ਗੈਰਤ ਦਾ ਝੰਡਾ ਹਮੇਸ਼ਾਂ ਬੁਲੰਦ ਰੱਖਿਆ

ਸਾਡੀ ਇਸੇ ਕਰਕੇ ਤੇਰੇ ਨਾਲ ਕਦੇ ਬਣਦੀ ਨਹੀਂ ਸਰਕਾਰੇ - ਸਰਪੰਚ ਜਸਬੀਰ ਸਿੰਘ ਢਿੱਲੋਂ

 ਦਿੱਲੀ, ਨਵੰਬਰ  2020 -( ਬਲਵੀਰ ਸਿੰਘ ਬਾਠ)-

   ਪੰਜਾਬ ਦਾ ਇਤਿਹਾਸਕ ਪਿੰਡ ਗ਼ਦਰੀ ਬਾਬੇ ਅਤੇ ਸੂਰਬੀਰਾਂ ਦੀ ਧਰਤੀ ਪਿੰਡ ਢੁੱਡੀਕੇ  ਤੋਂ ਮੌਜੂਦਾ ਨੌਂ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਟਰੈਕਟਰ ਤੇ ਟਰਾਲੀਆਂ ਲੈ ਕੇ ਦਿੱਲੀ  ਪਹੁੰਚੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਖੇਤੀ ਆਰਡੀਨੈਂਸ ਬਿਲਾਂ ਦਾ ਰੋਸ ਪ੍ਰਗਟਾਵਾ ਕੀਤਾ  ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ  ਦਿੱਲੀ ਸੈਂਟਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸੇ ਕਰਕੇ ਸਾਡੀ ਬਣਦੀ ਨੀ ਸਰਕਾਰੇ ਨੀ  ਕਿਉਂਕਿ ਪੰਜਾਬ ਵਾਸੀਆਂ ਨੂੰ ਹਮੇਸ਼ਾ ਆਪਣੇ ਹੱਕਾਂ ਲਈ ਲੜਨਾ ਪਿਆ ਪਰ ਸਮੇਂ ਦੀਆਂ ਹਕੂਮਤਾਂ ਨੇ ਜ਼ਿਆਦਾ ਪੰਜਾਬ ਨਾਲ ਵੱਡੇ ਵੱਡੇ ਵਿਤਕਰੇ ਕਰਕੇ ਪੰਜਾਬ ਵਿੱਚ ਵਸਦੀ ਸਿੱਖ ਬਹੁਗਿਣਤੀ ਨੂੰ ਜਾਬਰ ਜ਼ੁਲਮ ਰਾਹੀਂ ਦੁਨੀਆਂ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਸੇ ਕਰਕੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਮਸ਼ਹੂਰ ਹੈ ਸਿੱਖ ਕੌਮ ਦੇ ਬੱਚਿਆਂ ਤੋਂ ਬਜ਼ੁਰਗਾਂ ਅਤੇ ਬੀਬੀਆਂ ਤੋਂ ਮਾਤਾਵਾਂ ਤੱਕ ਨੇ ਅਣਖ ਤੇ ਗੈਰਤ ਦਾ ਝੰਡਾ ਬੁਲੰਦ ਰੱਖਦੇ  ਹੇ ਹਰ ਕੁਰਬਾਨੀ ਦੇਣ ਲਈ ਪਹਿਲਕਦਮੀ ਕੀਤੀ ਭਾਰਤੀ ਫ਼ੌਜਾਂ ਤੇ ਪੁਲੀਸ ਦੇ ਭੂਤਾਂ ਅਫਸਰਾਂ ਨੂੰ ਸਖਤ ਮੁਕਾਬਲੇ ਕਰਕੇ ਹਾਰ ਨਾ ਮੰਨਣ ਦੇ ਬਹੁਤ ਸਾਰੇ ਸਬੂਤ ਮੌਜੂਦ ਹਨ ਹੁਣ ਜਦੋਂ  ਮੋਦੀ ਹਕੂਮਤ ਨੇ ਕਿਸਾਨ ਵਿਰੋਧੀ ਘਾਤਕ ਬਿੱਲ ਪਾਸ ਕਰਕੇ ਪੰਜਾਬ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਕਮਜ਼ੋਰ ਕਰਨ ਦੀ ਠਾਣ ਲਈ ਹੈ ਇਸ ਦੇ ਖ਼ਿਲਾਫ਼ ਉੱਠੇ ਕਿਸਾਨ ਅੰਦੋਲਨ ਨੇ ਇਹ ਸਾਬਤ ਕੀਤਾ ਕਿ ਪੰਜਾਬ ਦੇ ਅਣਖੀਲੇ ਤੇ  ਤੇ ਜੁਝਾਰੂ ਯੋਧੇ ਕਦੇ ਵੀ ਕਿਸੇ ਬਿਗਾਨੀ ਕੌਮ ਦੀ ਅਧੀਨਗੀ ਨਹੀਂ ਕਬੂਲਦੇ ਇਸ ਲਈ ਅਸੀਂ ਦਿੱਲੀ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਆਏ ਹਾਂ ਉਹ ਅਸੀਂ ਹਰ ਹਾਲਤ ਵਿੱਚ ਕਰਵਾ ਕੇ ਵਾਪਸ ਮੁੜਾਂਗੇ  ਜਿੱਤ ਸਾਡੀ ਪੱਕੀ ਆਂ ਐਲਾਨ ਹੋਣਾ ਬਾਕੀ ਹੈ

 

ਨੱਥੂਵਾਲਾ ਸਕੂਲ ਨੂੰ ਮਿਲਿਆ ਸਮਾਰਟ ਸਕੂਲ ਦਾ ਦਰਜਾ

 ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੈਪਟਨ ਸਰਕਾਰ ਬਚਨਬੱਧ ਸਰਪੰਚ ਦਵਿੰਦਰ ਸਿੰਘ

 ਅਜੀਤਵਾਲ, ਨਵੰਬਰ 2020 -(  ਬਲਬੀਰ ਸਿੰਘ ਬਾਠ)- 

ਮੋਗੇ ਜ਼ਿਲ੍ਹੇ ਦਾ ਪਿੰਡ ਨੱਥੂਵਾਲਾ ਜਦੀਦ ਨੂੰ ਮਿਲਿਆ ਸਮਾਰਟ ਸਕੂਲ ਦਾ ਦਰਜਾ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਆਨਲਾਈਨ ਉਦਘਾਟਨ  ਅਤੇ ਸਰਪੰਚ ਦਵਿੰਦਰ ਸਿੰਘ ਨੇ ਨੀਂਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਕਰਨ ਉਪਰੰਤ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਉੱਚੀ ਸੁੱਚੀ ਸੋਚ ਸਦਕਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ  ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗਾ ਬਣਾਉਣ ਲਈ ਵਚਨਬੱਧ ਹੈ ਅਤੇ ਅੱਜ ਸਾਡੇ ਪਿੰਡ ਨੱਥੂਵਾਲਾ ਜਦੀਦ ਵਿਖੇ ਸਮਾਰਟ ਸਕੂਲ ਦਾ ਆਨਲਾਈਨ ਉਦਘਾਟਨ ਕੀਤਾ ਗਿਆ  ਸਰਪੰਚ ਦਵਿੰਦਰ ਸਿੰਘ ਨੇ ਸਕੂਲੀ ਸਟਾਫ ਅਤੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਦਿੱਤੀਆਂ ਲੱਖ ਲੱਖ ਮੁਬਾਰਕਾਂ  ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਿਆ ਹੈ  ਸਕੂਲ ਵਿੱਚ ਸਖ਼ਤ ਮਿਹਨਤ ਕਰਨ ਵਾਲੇ ਪ੍ਰਿੰਸੀਪਲ ਗੁਰਦਿਆਲ ਸਿੰਘ ਮਠਾੜੂ ਸੁਖਦਰਸ਼ਨ ਸਿੰਘ ਪੰਚਾਇਤ ਮੈਂਬਰ ਜਰਨੈਲ ਸਿੰਘ ਮੇਜਰ ਸਿੰਘ ਬਲਜਿੰਦਰ ਸਿੰਘ ਤਰਸੇਮ ਸਿੰਘ ਨਰਿੰਦਰ ਕੌਰ ਸਰਬਜੀਤ ਕੌਰ ਚਰਨਜੀਤ ਕੌਰ ਹਰਮੀਤ ਕੌਰ ਆਦਿ ਨੱਥੂਵਾਲਾ ਸਕੂਲ ਦਾ ਸਟਾਫ ਹਾਜ਼ਰ ਸੀ

ਗ਼ਦਰੀ ਬਾਬਿਆਂ ਦੇ ਵਾਰਸਾਂ ਨੇ ਦਿੱਲੀ ਚ ਜਾ ਕੇ ਮੋਦੀ ਦਾ ਫੂਕਿਆ ਪੁਤਲਾ ਤੇ ਕੀਤਾ ਸਸਕਾਰ

ਬਿੱਲੀ ਮਾਰਨ ਦੇ ਬਰਾਬਰ ਹੈ ਸਾਨੂੰ ਦਿੱਲੀ ਮਾਰਨੀ   - ਸਰਪੰਚ ਜਸਬੀਰ ਸਿੰਘ ਢੁੱਡੀਕੇ
 ਦਿੱਲੀ, ਨਵੰਬਰ 2020- (  ਬਲਬੀਰ ਸਿੰਘ ਬਾਠ)

 ਗ਼ਦਰੀ ਬਾਬਿਆਂ  ਦੇ ਜਨਮ ਧਰਤੀ ਪਿੰਡ ਢੁੱਡੀਕੇ ਦੇ ਵਾਰਸਾਂ ਨੇ ਦਿੱਲੀ ਚ ਫਤਹਿ ਕਰਦੇ ਹੋਏ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ  ਸਸਕਾਰ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ  ਆਪਣੇ ਨੌਜਵਾਨ ਸਾਥੀਆਂ ਨਾਲ  ਦਿੱਲੀ ਪਹੁੰਚ ਕੇ ਬਿੱਲੀ ਮਾਰਨ ਦੇ ਬਰਾਬਰ ਹੈ ਸਾਨੂੰ ਦਿੱਲੀ ਮਾਰਨੇ ਕਹਿਣੀ ਤੇ ਕਥਨੀ ਉਸ ਸਮੇਂ ਸੱਚ ਕਰ ਦਿੱਤੇ ਜਦੋਂ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪੁਤਲਾ ਫੂਕ ਕੇ  ਸੱਚ ਕਰ ਦਿੱਤਾ ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ  ਉੱਚ ਪੱਧਰੇ ਟ੍ਰਾਈਡੈਂਟ ਘਰਾਣਿਆਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹੋਏ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ  ਸੈਂਟਰ ਨੇ ਜਿਹੜੇ ਵੀ ਖੇਤੀ ਆਰਡੀਨੈਂਸ ਬਿੱਲ ਪਾਸ ਕੀਤੇ ਹਨ ਅਸੀਂ ਪੰਜਾਬ ਵਾਸੀ ਸਾਰੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੇ ਹਾਂ  ਇਹ ਬੇਲਰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਹਰ ਇੱਕ ਘਰ ਦਾ ਕਿਸਾਨ ਅੱਜ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ  ਅਸੀਂ ਪੰਜਾਬ ਵਾਸੀ ਸਾਰੇ ਕਿਸਾਨ ਦਿੱਲੀ ਜਿੱਤ ਕੇ ਹੀ ਵਾਪਸ ਮੁੜਾਂਗੇ  ਸਾਡੇ ਤਾਂ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ  ਗੁਰੂ ਸਾਹਿਬਾਨਾਂ ਦੇ ਉਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਸਾਰੇ ਕਿਸਾਨ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਢਿੱਲੋਂ ਨੇ ਅੱਗੇ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ ਅਸੀਂ ਮਾਂ ਦੀ ਬੇਟੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨ ਦੇਵਾਂਗੇ ਆਪਣੀ ਜ਼ਮੀਨ ਦੇ ਵਿੱਚ ਕਿਸੇ ਨੂੰ ਪੈਰ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ  ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਿ ਸੈਂਟਰ ਸਰਕਾਰ ਦੇ ਕੰਨ ਖੋਲ੍ਹਣ ਲਈ ਪੰਜਾਬ ਦੇ ਕਿਸਾਨ ਵੱਲ ਨੂੰ ਕੂਚ ਕਰ ਚੁੱਕੇ ਹਨ  ਜੇ ਸੈਂਟਰ ਨੇ ਕੋਈ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ  ਇਸ ਸਮੇਂ ਪਿੰਡ ਢੁੱਡੀਕੇ ਤੋਂ ਟਰੱਕ ਯੂਨੀਅਨ ਪ੍ਰਧਾਨ ਅਜੀਤਵਾਲ ਕੁਲਤਾਰ ਸਿੰਘ ਗੋਲਡੀ ਅਵਤਾਰ ਸਿੰਘ ਤਾਰੀ ਜਗਤਾਰ ਸਿੰਘ ਸੁਰਜੀਤ ਸਿੰਘ ਤੋਂ ਇਲਾਵਾ  ਵੱਡੀ ਗਿਣਤੀ ਵਿਚ ਗਦਰੀ ਬਾਬਿਆਂ ਦੀ ਧਰਤੀ ਢੁੱਡੀਕੇ ਤੋਂ ਕਿਸਾਨ ਆਗੂ ਤੇ ਕਿਸਾਨ ਭਰਾ  ਹਾਜ਼ਰ ਸਨ

ਪੰਜਾਬ ਦੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ ਸਰਕਾਰ ਵੇਲੇ ਹੀ ਹੋਇਆ -ਸਰਪੰਚ ਦਵਿੰਦਰ ਸਿੰਘ ਨੱਥੂਆਣਾ ਜ਼ਦੀਦ

ਬੀਬੀ ਭਾਗੀਕੇ ਦੇ ਯਤਨਾ ਸਦਕਾ  ਨੱਥੂਆਣਾ ਜਦੀਦ ਨੂੰ ਮਿਲੇ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ

ਅਜੀਤਵਾਲ, (ਬਲਬੀਰ ਸਿੰਘ ਬਾਠ)

  ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਨੱਥੂਆਣਾ   ਜਦੀਦ ਨੂੰ ਮਿਲੇ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ  ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਦਵਿੰਦਰ ਸਿੰਘ ਨੱਥੂਆਣਾ ਜਦੀਦ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਹੀ ਹੋਇਆ ਹੈ  ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ  ਸਾਡੇ ਪਿੰਡ ਨੱਥੂਵਾਲਾ ਜਦੀਦ ਨੂੰ ਪੰਜ ਲੱਖ ਛਿਆਹਠ ਹਜ਼ਾਰ ਦੀ ਗਰਾਂਟ ਦੇ ਕੇ ਬਹੁਤ ਵੱਡਾ ਮਾਣ  ਬਖ਼ਸ਼ਿਆ ਹੈ ਜਿਸ ਨਾਲ ਅਸੀਂ ਪਿੰਡ ਦੇ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ  ਆਉਣ ਵਾਲੇ ਸਮੇਂ ਵਿੱਚ ਪਿੰਡ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਨਮੂਨੇ ਦਾ ਪਿੰਡ ਬਣਾਵਾਂਗੇ

ਨੱਥੂਆਣਾ ਜਦੀਦ ਦੇ ਵਿਕਾਸ ਕਾਰਜ ਬਿਨਾਂ ਪੱਖਪਾਤਾਂ ਕੀਤੇ ਜਾਣਗੇ  ਸਰਪੰਚ ਦਵਿੰਦਰ ਸਿੰਘ ਨੇ ਇੱਕ ਵਾਰ ਫੇਰ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ  ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੇ  ਈਮਾਨਦਾਰ ਮਾਰਕਰ ਸਿਪਾਹੀ ਹਾਂ ਪਾਰਟੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ  ਅਤੇ ਆਉਣ ਵਾਲੇ ਸਮੇਂ ਵਿੱਚ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਨੱਥੂਆਣਾ ਜਦੀਦ ਕਾਂਗਰਸ ਪਾਰਟੀ ਨਾਲ ਹਮੇਸ਼ਾਂ ਹੀ ਚੱਟਾਨ ਵਾਂਗ ਖਡ਼੍ਹਾ ਹੋਵੇਗਾ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਸੁਖਦਰਸਨ ਸਿੰਘ ਪੰਚਾਇਤ ਮੈਂਬਰ ਜਰਨੈਲ ਸਿੰਘ ਪੰਚਾਇਤ ਮੈਂਬਰ ਮੇਜਰ ਸਿੰਘ ਪੰਚਾਇਤ ਮੈਂਬਰ ਤਰਸੇਮ ਸਿੰਘ ਪੰਚਾਇਤ ਮੈਂਬਰ ਨਰਿੰਦਰ ਕੌਰ ਪੰਚਾਇਤ ਮੈਂਬਰ ਸਰਬਜੀਤ ਕੌਰ ਪੰਚਾਇਤ ਮੈਂਬਰ ਚਰਨਜੀਤ ਕੌਰ ਪੰਚਾਇਤ ਮੈਂਬਰ ਹਰਮੀਤ ਕੌਰ ਤੋਂ ਇਲਾਵਾ  ਨਗਰ ਨਿਵਾਸੀ ਹਾਜ਼ਰ ਸਨ

ਕਿਸਾਨ ਅੰਦੋਲਨ ਲਈ ਦਿੱਲੀ ਪਹੁੰਚਣ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਲੀ ਪੁਲੀਸ ਗ੍ਰਿਫ਼ਤਾਰ ਕਰਦੀ ਹੋਈ।       

ਮਹਿਲ ਕਲਾਂ/ਬਰਨਾਲਾ-ਨਵੰਬਰ 2020 - (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਦਾ ਵਿਰੋਧ ਕਰਨ ਦੇ ਲਈ 30 ਜਥੇਬੰਦੀਆਂ ਦੇ ਕਾਫ਼ਲੇ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਿੱਲੀ ਗਏ ਉੱਥੋਂ ਦੀ ਪੁਲੀਸ ਗ੍ਰਿਫ਼ਤਾਰ ਕਰਦੀ ਹੋਈ ਅਤੇ ਥਾਣੇ ਲਿਜਾ ਕੇ ਉਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ।ਪੰਜਾਬ ਦੇ ਹਰ ਕਿਸਾਨ ਦਾ ਕਹਿਣਾ ਹੈ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਜੋ 3 ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਕੇ ਹੀ ਘਰ ਆਵਾਂਗੇ ਅਤੇ ਸਾਨੂੰ ਰੋਕਣ ਦੇ ਲਈ ਜੋ ਵੀ ਪਾਣੀ ਦੀਆਂ ਬੁਛਾੜਾਂ ਅਤੇ ਹੋਰ ਉਪਰਾਲੇ ਕੀਤੇ ਗਏ ਹਨ ਉਨ੍ਹਾਂ ਨੂੰ ਨਾਕਾਮ ਕਰਕੇ  ਕਿਸਾਨ ਏਕਤਾ ਦਾ ਨਾਅਰਾ ਲਾਉਂਦੇ ਹੋਏ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸਾਂ ਨੂੰ ਚੀਰਦੇ ਹੋਏ ਅੱਗੇ ਲੰਘ ਗਏ ਹਨ । ਪੁਲਿਸ ਨੇ  ਉਸ ਨੇ ਭਾਰ ਨਾਲ ਲੱਦੇ ਵਾਹਨ ਖਡ਼੍ਹੇ ਕਰ ਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ  ਕਿਸਾਨਾਂ ਦਾ ਜ਼ੋਰ ਅਤੇ ਜਜ਼ਬਾ ਦੇਖਦੇ ਹੋਏ ਪੁਲਸ ਬੇਵੱਸ ਹੋ ਗਈ।

ਡੀ ਏ ਵੀ ਸੀ ਪਬਲਿਕ ਸਕੂਲ  ਵਿਖੇ ਗੁਰਪੁਰਬ ਮੌਕੇ ਪਾਠ ਕੀਤਾ

ਜਗਰਾਉਂ,ਨਵੰਬਰ  2020  (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਡੀ ਏ ਵੀ ਸੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਦੀ ਅਗਵਾਈ ਹੇਠ ਜਪੁਜੀ ਸਾਹਿਬ, ਆਨੰਦ ਸਾਹਿਬ, ਚੋਪਈ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਕੀਤੇ ਗਏ। ਬਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਦੇ ਹੋਏ, ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ, ਜਿਸ ਵਿਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਇਸ ਸੰਸਾਰ ਨੂੰ ਬਚਾਇਆ ਜਾਵੇ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਅਤੇ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿਤੀ। ਅਧਿਆਪਕ ਅਤੇ ਸਕੂਲ ਸਟਾਫ ਨੇਂ ਮਿਲ਼ ਕੇ ਬਚਿਆਂ ਦੀ ਤੰਦਰੁਸਤੀ ਲਈ ਵੀ  ਅਰਦਾਸ ਕੀਤੀ।

ਸੁਖਬੀਰ ਨੂੰ ਐੱਸਜੀਪੀਸੀ ਲਈ ਇਕ ਵੀ ਸਾਫ਼ ਅਕਸ ਵਾਲਾ ਵਿਅਕਤੀ ਨਹੀਂ ਮਿਲਿਆ - ਖਹਿਰਾ

ਚੰਡੀਗੜ੍ਹ, ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

'ਆਪ' ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਹਮਲਾ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਐੱਸਜੀਪੀਸੀ 'ਚ ਇਕ ਵੀ ਸਾਫ ਅਕਸ ਵਾਲਾ ਵਿਅਕਤੀ ਨਹੀਂ ਹੈ, ਜੋ ਦਾਗੀ ਚਿਹਰਿਆਂ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਪਹਿਲੀ ਅਜਿਹੀ ਐੱਸਜੀਪੀਸੀ ਪ੍ਰਧਾਨ ਹੋਵੇਗੀ, ਜਿਨ੍ਹਾਂ ਖ਼ਿਲਾਫ਼ ਸੁਪਰੀਮ ਕੋਰਟ ਤੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਹੈ।
ਉਨ੍ਹਾਂ ਕਿਹਾ ਕਿ ਹਰਪ੍ਰੀਤ ਹੱਤਿਆਕਾਂਡ 'ਚ ਸੀਬੀਆਈ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਭਾਵੇਂ ਹੀ ਹਾਈ ਕੋਰਟ ਨੇ ਖ਼ਤਮ ਕਰ ਦਿੱਤੀ ਹੋਵੇ ਪਰ ਇਸ ਕੇਸ 'ਚ ਪਟੀਸ਼ਨਕਰਤਾ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੋਈ ਹੈ। ਇਸੇ ਤਰ੍ਹਾਂ ਬੇਗੋਵਾਲ 'ਚ 23 ਏਕੜ ਸਰਕਾਰੀ ਜ਼ਮੀਨ ਨੂੰ ਹੁੜਦੰਗ ਦੇ ਮਾਮਲੇ 'ਚ ਹਾਈ ਕੋਰਟ 'ਚ ਪਟੀਸ਼ਨ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਇਕ ਵਾਰ ਫਿਰ ਸੁਖਬੀਰ ਬਾਦਲ ਕੋਲੋਂ ਗ਼ਲਤੀ ਕਰਵਾਈ ਹੈ।

ਸਰਪੰਚ ਇਕਬਾਲ ਸਿੰਘ ਝੰਡਿਆਣਾ ਸ਼ਰਕੀ ਨੇ ਕੀਤਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ

ਪਿੰਡ ਨੂੰ ਮਿਲੇ 6 ਲੱਖ 7 ਹਜ਼ਾਰ ਦੀ ਗਰਾਂਟ

ਅਜੀਤਵਾਲ, ਨਵੰਬਰ  2020 -) ਬਲਬੀਰ ਸਿੰਘ ਬਾਠ  )

ਮੋਗੇ ਜ਼ਿਲ੍ਹੇ ਦੇ ਪਿੰਡ ਝੰਡੇਆਣਾ ਸਰਕੀ  ਸਮੂਹ ਪੰਚਾਇਤ ਦੇ ਸਰਪੰਚ ਇਕਬਾਲ ਸਿੰਘ ਝੰਡੇਆਣਾ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ  ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਉਨ੍ਹਾਂ ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਭਾਗੀਕੇ ਦੇ ਸਖ਼ਤ ਮਿਹਨਤ ਦੀ ਬਦੌਲਤ  ਸਦਕਾ ਹੀ ਪਿੰਡ ਝੰਡਿਆਣਾ ਸ਼ਰਕੀ ਨੂੰ ਮਿਲੀ ਛੇ ਲੱਖ ਸੱਤ ਹਜ਼ਾਰ ਦੀ ਗਰਾਂਟ  ਜਿਸ ਨਾਲ ਪਿੰਡ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਏ ਜਾਣਗੇ  ਸਰਪੰਚ ਇਕਬਾਲ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ  ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਨੂੰ ਜਾ ਰਿਹਾ ਹੈ  ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਕੀਤੇ ਜਾ ਰਹੇ ਹਨ  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਸਿਰਫ਼ ਕਾਂਗਰਸ ਦੀ ਕੈਪਟਨ ਦੀ ਸਰਕਾਰ ਵੇਲੇ ਹੀ ਹੋਇਆ ਹੈ  ਇੱਕ ਵਾਰ ਫੇਰ ਤੋਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਦਿਲੋਂ ਧੰਨਵਾਦ ਕੀਤਾ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਜਗਰੂਪ ਸਿੰਘ ਪੰਚਾਇਤ ਮੈਂਬਰ ਜਸਵੰਤ ਸਿੰਘ ਪੰਚਾਇਤ ਮੈਂਬਰ ਬਿੰਦਰ ਸਿੰਘ ਪੰਚਾਇਤ ਮੈਂਬਰ ਜਗਦੀਪ ਸਿੰਘ ਪੰਚਾਇਤ ਮੈਂਬਰ ਰਣਜੀਤ ਸਿੰਘ ਪੰਚਾਇਤ ਮੈਂਬਰ ਸੁਖਦੇਵ ਸਿੰਘ  ਪੰਚਾਇਤ ਮੈਂਬਰ ਕਰਨੈਲ ਸਿੰਘ ਪੰਚਾਇਤ ਮੈਂਬਰ ਜਗਰਾਜ ਸਿੰਘ ਪੰਚਾਇਤ ਮੈਂਬਰ ਰਣਜੀਤ ਸਿੰਘ ਰਾਜਾ ਸੂਬੇਦਾਰ ਚਰਨ ਸਿੰਘ ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ

ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ  - ਚੇਅਰਮੈਨ ਰਣਧੀਰ ਸਿੰਘ ਢਿੱਲੋਂ

ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ

 ਅਜੀਤਵਾਲ, - ( ਬਲਬੀਰ ਸਿੰਘ ਬਾਠ )-

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਾਬਾ ਬੋਹਡ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਤੇ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦਾ ਵਿਸ਼ੇਸ਼  ਧੰਨਵਾਦ ਕਰਦਿਆਂ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈ ਦਿੰਦਿਆਂ ਕਿਹਾ ਕਿ ਹਾਈਕਮਾਂਡ ਦਾ ਫ਼ੈਸਲਾ ਸ਼ਲਾਘਾਯੋਗ ਹੈ ਚੇਅਰਮੈਨ ਢਿੱਲੋਂ  ਕਿ ਇਸ ਨਾਲ ਇਸਤਰੀ ਅਕਾਲੀ ਦਲ ਦਾ ਵੀ ਮਾਣ ਵਧਾਇਆ ਹੈ  ਉਨ੍ਹਾਂ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ  ਜੋ ਸੂਝਵਾਨ ਲੀਡਰ ਹਨ ਆਪਣਾ ਕੰਮਕਾਜ ਬਹੁਤ ਹੀ ਈਮਾਨਦਾਰੀ ਨਾਲ ਨਿਭਾਉਣਗੇ  ਅਤੇ ਆ ਰਹੀਆਂ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਆਪਣੀ ਡਿਉਟੀ ਤੇ ਡਟ ਕੇ ਪਹਿਰਾ ਦਿੰਦੇ ਰਹਿਣਗੇ  ਉਨ੍ਹਾਂ ਇੱਕ ਵਾਰ ਫੇਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਕਿ ਇਸ ਨਾਲ ਇਸਤਰੀ ਅਕਾਲੀ ਦਲ ਦਾ ਵੀ ਮਾਣ ਵਧਿਆ ਹੈ  ਇਸ ਸਮੇਂ ਉਨ੍ਹਾਂ ਨਾਲ ਭਰਵਾਂ ਮਾਸਟਰ ਮਲਕੀਤ ਸਿੰਘ ਢਿੱਲੋਂ ਸੁਖਵੰਤ ਸਿੰਘ ਸੁੱਖੀ ਜਸਵਿੰਦਰ ਸਿੰਘ ਡੇਅਰੀ ਵਾਲਾ ਹਰਿਮੰਦਰ ਸਿੰਘ ਕਲੇਰ ਸਤਨਾਮ  ਸਿੰਘ ਬਹਾਦਰ ਸਿੰਘ ਜਤਿੰਦਰ ਸਿੰਘ ਗੋਰਾ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਪਾਰਟੀ ਵਰਕਰ ਹਾਜ਼ਰ ਸਨ

ਉੱਘੇ ਸਮਾਜ ਸੇਵੀ ਮਨਜੋਤ ਬਾਗੜੀ ਦਾ ਪਿੰਡ ਮਲੂਕਾ ਵਿਖੇ ਅਮਨ ਸਾਈ ਪ੍ਰੈੱਸ ਵੱਲੋਂ ਵਿਸ਼ੇਸ਼ ਸਨਮਾਨ ਕੀਤਾ।  

ਰਾਮਪੁਰਾ /ਬਠਿੰਡਾ -ਨਵੰਬਰ 2020 -  (ਗੁਰਸੇਵਕ ਸਿੰਘ ਸੋਹੀ) -

ਪੰਜਾਬ ਸਾਡੇ ਗੁਰੂਆਂ ਪੀਰਾਂ ਅਤੇ ਯੋਧਿਆਂ ਸਮਾਜ ਸੇਵੀਆਂ ਦੀ ਧਰਤੀ ਹੈ। ਜਦੋਂ ਕੋਈ ਟੂਰਨਾਮੈਂਟ ਹੋਵੇ ਜਾਂ ਕੋਈ ਲੋੜਵੰਦ ਪਰਿਵਾਰ ਹੋਵੇ ਸਾਡੇ ਸਮਾਜ ਸੇਵੀ ਵਧ ਚਡ਼੍ਹ ਕੇ ਹਿੱਸਾ ਪਾਉਂਦੇ ਹਨ। ਅੱਜ ਪਿੰਡ ਮਲੂਕਾ ਵਿਖੇ ਸ਼ਾਨਦਾਰ ਟੂਰਨਾਮੈਂਟ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਨਿੱਘੇ ਅਤੇ ਨੇਕ ਸੁਭਾਅ ਦਾ ਸਮਾਜ ਸੇਵੀ ਮਨਜੋਤ ਬਾਗੜੀ ਦਾ ਅਮਨ ਸਾਈਪ੍ਰੈਸ ਵੱਲੋਂ ਵਿਸ਼ੇਸ਼ ਸਨਮਾਨਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੂਰਨਾਮੈਂਟ ਕਮੇਟੀ ਦੇ ਆਗੂਆਂ   ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਦਾ ਕਹਿਣਾ ਹੈ ਕਿ ਸੇਵਾ ਹਰ ਕਿਸੇ ਦੇ ਹਿੱਸੇ ਵਿਚ ਨਹੀਂ ਆਉਂਦੀ ਸੇਵਾ ਕਰਨ ਦੇ ਲਈ ਵੱਡੇ ਦਿਲ ਦਾ ਹੋਣਾ ਜ਼ਰੂਰੀ ਹੈ। ਇਸ ਸਮੇਂ ਉਨ੍ਹਾਂ ਨਾਲ ਜਸਬੀਰ ਬਾਗੜੀ, ਹਰਪ੍ਰੀਤ ਢਿੱਲੋਂ, ਸੁਖਪ੍ਰੀਤ, ਰਾਜੂ ਸਮਾਧ, ਲਾਡੀ ਮਹਿਰਾਜ, ਗੁਰਪ੍ਰੀਤ ਸਿੰਘ, ਕਾਲਾ ਮਲੂਕਾ ਅਤੇ ਸੁਖਪ੍ਰੀਤ ਸਿੱਧੂ ਆਦਿ ਹਾਜ਼ਰ ਸਨ।

ਅੱਜ ਪਿੰਡ ਮੂੰਮ ਤੋਂ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਵਲੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਨੂੰ ਚਾਲੇ ਪਾਉਂਦੇ ਹੋਏ । 

ਮਹਿਲ ਕਲਾਂ  ਬਰਨਾਲਾ- ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਮੂੰਮ ਵਿਖੇ 30 ਜਥੇਬੰਦੀਆਂ ਦੇ ਸੱਦੇ ਤੇ ਸੈਂਟਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕਾਫ਼ਲਾ ਲੈ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਮੂੰਮ ਦੀ ਅਗਵਾਈ ਹੇਠ ਦਿੱਲੀ ਵੱਲ ਚਾਲੇ ਪਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਾਲੇ ਕਾਨੂੰਨ ਵਾਪਸ ਨਾ ਕੀਤੇ ਤਾਂ ਅਸੀਂ ਉੱਥੇ ਹੀ ਤਿੱਖਾ ਸੰਘਰਸ਼ ਕਰਾਂਗੇ ਚਾਹੇ ਸਾਨੂੰ ਕਿੰਨੇ ਹੀ ਮਹੀਨੇ ਕਿਉਂ ਨਾ ਲੱਗ ਜਾਣ ਅਤੇ ਸੈਂਟਰ ਸਰਕਾਰ ਨੇ 3 ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਨੇ ਉਸ ਦੇ ਖ਼ਿਲਾਫ਼ ਅਸੀਂ ਸ਼ਾਂਤਮਈ ਨਾਲ ਧਰਨਾ ਲਾਉਣ ਜਾ ਰਹੇ ਹਾਂ ਤਾਂ ਜੋ ਇਹ ਕਨੂੰਨ ਰੱਦ ਹੋ ਸਕਣ । ਇਸ ਸਮੇਂ ਉਨ੍ਹਾਂ ਨਾਲ ਭਿੰਦਰ ਸਿੰਘ ਮੂੰਮ,  ਬੋਰਾ ਸਿੰਘ ਮੂੰਮ, ਗੁਰਮੇਲ ਸਿੰਘ ਮੂੰਮ, ਦੇਵ ਸਿੰਘ ਮੂੰਮ, ਕਾਕਾ ਸਿੰਘ ਮੂੰਮ, ਮੋਹਨ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ

ਬੱਚੇ ਦੇ ਜਨਮ ਦਿਨ ਦੀਆਂ ਮੁਬਾਰਕਾਂ

ਹਠੂਰ , ਨਵੰਬਰ 2020 - (ਕੌਸ਼ਲ ਮੱਲਾ  )

ਪਿੰਡ ਭੰਮੀਪੁਰਾ ਕਲਾਂ ਨਿਵਾਸੀ ਬੇਟੀ  ਭਵਨਜੀਤ ਕੌਰ ਮਾਤਾ ਕੁਲਜੀਤ ਕੌਰ ਪਿਤਾ  ਕਰਮਜੀਤ ਸਿੰਘ ਦੇ  ਸਮੂਹ ਪਰਿਵਾਰ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਸੀ ਪੀ ਆਈ (ਐਮ) ਦਾ ਕਾਫਲਾ ਦਿੱਲੀ ਲਈ ਰਵਾਨਾ

(ਫੋਟੋ ਕੈਪਸਨ:- ਦਿੱਲੀ ਲਈ ਰਵਾਨਾ ਹੋਣ ਸਮੇਂ ਸੀ ਪੀ ਆਈ (ਐਮ) ਦੇ ਆਗੂ)

ਹਠੂਰ,26,ਨਵਬਰ 2020  (ਕੌਸ਼ਲ ਮੱਲ੍ਹਾ)-

ਸੀ ਪੀ ਆਈ (ਐਮ) ਦੇ ਸੀਨੀਅਰ ਆਗੂ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ ਦੀ ਅਗਵਾਈ ਹੇਠ
ਇੱਕ ਕਾਫਲਾ ਦਿੱਲੀ ਲਈ ਰਵਾਨਾ ਹੋਇਆ।ਇਸ ਮੌਕੇ ਬਲਜੀਤ ਸਿੰਘ ਗੋਰਸੀਆ ਨੇ ਦੱਸਿਆ ਕਿ ਅੱਜ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ
ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਸੂਬੇ ਵਿਚੋ ਕੇਂਦਰ ਦੀ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਅਤੇ ਕਾਲੇ ਕਾਨੂੰਨਾ
ਨੂੰ ਰੱਦ ਕਰਵਾਉਣ ਲਈ ਸੀ ਪੀ ਆਈ (ਐਮ) ਦੇ ਕਾਫਲਾ ਦਿੱਲੀ ਲਈ ਰਵਾਨਾ ਹੋ ਰਹੇ ਹਨ।ਇਸੇ ਲੜੀ ਤਹਿਤ ਅੱਜ ਹਠੂਰ,ਜਗਰਾਓ,ਸਿੱਧਵਾ
ਬੇਟ,ਭੂੰਦੜੀ ਅਤੇ ਚੌਕੀਮਾਨ ਤੋ ਕਿਸਾਨ-ਮਜਦੂਰਾ ਦੇ ਵੱਡੇ ਕਾਫਲੇ ਰਵਾਨਾ ਕੀਤੇ ਗਏ ਹਨ।ਉਨ੍ਹਾ ਕਿਹਾ ਕਿ ਅਸੀ ਕੇਂਦਰ ਸਰਕਾਰ
ਖਿਲਾਫ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਹਰ ਸੰਘਰਸ ਕਰਨ ਲਈ ਤਿਆਰ
ਹਾਂ ਕਿਉਕਿ ਹੁਣ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਸੁਰੂ ਹੋ ਚੁੱਕੀ ਹੈ ਜਿਸ ਦੀ ਜਿੱਤ ਹੁਣ ਬਹੁਤ ਨੇੜੇ ਹੈ ਅਤੇ ਮੋਦੀ ਸਰਕਾਰ
ਨੂੰ ਪੰਜਾਬ ਦੇ ਮਿਹਨਤਕਸ ਲੋਕਾ ਦੇ ਸੰਘਰਸ ਅੱਗੇ ਝੁੱਕਣਾ ਹੀ ਪਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਹਾਕਮ ਸਿੰਘ ਡੱਲਾ,ਜਗਜੀਤ
ਸਿੰਘ ਡਾਗੀਆ,ਨਿਰਮਲ ਸਿੰਘ ਧਾਲੀਵਾਲ,ਪਾਲ ਸਿੰਘ ਭੰਮੀਪੁਰਾ,ਜਗਤਾਰ ਸਿੰਘ ਆਦਿ ਹਾਜ਼ਰ ਸਨ।
 

ਪੰਜਾਬ ਦੇ ਜਾਇਆਂ ਲਈ ਪਾਣੀ ਦੀਆਂ ਬੁਛਾੜਾਂ ਕੁਛ ਨਹੀਂ  ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਕੜਕਦੀ ਸਰਦੀ ਦੀਆਂ ਕਾਲੀਆਂ ਬੋਲਿਆ ਸੰਨਾਟੇ ਭਰੀਆਂ ਕਾਲੀਆਂ ਰਾਤਾਂ ਨੂੰ ਅਪਣੇ ਖੇਤਾ  ਨੂੰ ਪਾਣੀ ਲਗਾਉਣ ਵਾਲੇ ਇਹ ਮਹਾਤਮਾਂ ਗਾਂਧੀ, ਵਿਨੋਵਾ ਭਾਵੇਂ, ਕਰਾਂਤੀਕਾਰੀ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ, ਪੰਡਿਤ ਚੰਦਰ ਸ਼ੇਖਰ ਆਜ਼ਾਦ ਦੇ ਵਾਰਿਸ ਇਹ ਪੰਜਾਬ ਪ੍ਰਦੇਸ਼ ਹਰਿਆਣਾ ਸਮੇਤ ਭਾਰਤ ਦੇ ਕਿਸਾਨ ਤੇਰੀਆਂ ਪਾਣੀਆਂ ਦੀਆਂ ਬੌਛਾਰਾਂ ਲਾਠੀ ਚਾਰਜ ਤੋਂ ਨਹੀਂ ਡਰਦੇ ਭਾਜਪਾ ਪਾਰਟੀ ਹਰਿਆਣਾ ਦੀ ਖੱਟਰ ਅਤੇ ਦਿੱਲੀ ਦੀ ਨਾਰਿੰਦਰ ਮੋਦੀ ਸਰਕਾਰੇਂ, ਪੰਜਾਬ ਅਤੇ ਭਾਰਤ ਦੇ ਹਾਲਾਤ ਅਪਣੀ ਹੈਂਕੜ ਕਰਕੇ ਖਰਾਬ ਨਾ ਕਰੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਮੈਂ ਹਾਂ ਸਾਰੀਆਂ ਦਾ ਭਲਾ ਮੰਗਣ ਵਾਲਾ,,, ਪੰਡਿਤ ਰਮੇਸ਼ ਕੁਮਾਰ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924*

551ਵੇਂ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਹੋਵੇਗਾ ਸਿੱਧਾ ਪ੍ਰਸਾਰਣ

 

30 ਦੇਸ਼ਾਂ 'ਚ ਦਿਖਾਇਆ ਜਾਵੇਗਾ

ਚੰਡੀਗੜ੍ਹ, ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਸਾਰ ਭਰ ਵਿਚ ਸਿੱਧਾ ਪ੍ਰਸਾਰਣ ਹੋਵੇਗਾ। ਇਹ ਵਡਮੁੱਲੀ ਜਾਣਕਾਰੀ ਅਦਾਰਾ 'ਪਰਵਾਸੀ' ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਦਿੱਤੀ। ਕੈਨੇਡਾ ਵਿਚ ਸਭ ਤੋਂ ਵੱਡਾ ਨਾਮ ਰੱਖਣ ਵਾਲੇ ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੇ ਸ੍ਰੀ ਪੰਜਾ ਸਾਹਿਬ, ਪਾਕਿਸਤਾਨ ਤੋਂ 551ਵੇਂ ਗੁਰਪੁਰਬ ਮੌਕੇ ਤਿੰਨ ਦਿਨਾਂ ਦਾ ਸਿੱਧਾ ਪ੍ਰਸਾਰਣ ਕੈਨੇਡਾ, ਅਮਰੀਕਾ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ ਤੇ ਭਾਰਤ ਸਮੇਤ ਦੁਨੀਆ ਦੇ ਉਨ੍ਹਾਂ 30 ਮੁਲਕਾਂ ਵਿਚ ਉਪਲਬਧ ਹੋਵੇਗਾ, ਜਿੱਥੇ ਪੰਜਾਬੀ ਭਾਈਚਾਰਾ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ।

ਰਜਿੰਦਰ ਸੈਣੀ ਹੋਰਾਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਇਹ ਗੱਲ ਸਾਂਝੀ ਕੀਤੀ ਕਿ ਪਿਛਲੇ ਸਾਲ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਸਮੇਂ ਉਹ ਪਾਕਿਸਤਾਨ ਗਏ ਸਨ ਤਾਂ ਉਹ ਉੱਥੇ ਗੁਰੂ ਸਾਹਿਬ ਦੇ ਚਰਨਾਂ ਵਿਚ ਇਹ ਅਰਦਾਸ ਕਰਕੇ ਆਏ ਸਨ ਕਿ ਅਗਲੇ ਸਾਲ ਦਾ ਗੁਰਪੁਰਬ ਦਾ ਸਮਾਗਮ ਉਹ ਸੰਸਾਰ ਭਰ ਵਿਚ ਵਸਦੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਤਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਹੁਣ ਉਹ ਇਹ ਗੱਲ ਬਹੁਤ ਮਾਣ ਨਾਲ ਦੱਸਣਾ ਚਾਹੁੰਦੇ ਹਨ ਕਿ ਇਸ ਵਾਰ ਗੁਰਪੁਰਬ ਦੇ ਸਾਰੇ ਸਮਾਗਮ ਲਗਾਤਾਰ ਤਿੰਨ ਦਿਨ ਪਰਵਾਸੀ ਟੈਲੀਵਿਜ਼ਨ ਚੈਨਲ 'ਤੇ ਦਿਖਾਏ ਜਾਣਗੇ। ਇਸ ਤੋਂ ਇਲਾਵਾ ਪਰਵਾਸੀ ਟੀਵੀ ਦੀ ਵੈਬਸਾਈਟ ਅਤੇ ਫੋਨ ਐਂਡਰਾਇਡ ਜਾਂ ਆਈਫੋਨ 'ਤੇ ਪਰਵਾਸੀ ਮੀਡੀਆ ਐਪ ਡਾਊਨਲੋਡ ਕਰਕੇ ਵੀ ਇਹ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ। ਰਜਿੰਦਰ ਸੈਣੀ ਹੋਰਾਂ ਨੇ ਕਿਹਾ ਕਿ ਇਸ ਵਾਰ ਜਦੋਂ ਕੋਵਿਡ 19 ਦੇ ਚੱਲਦਿਆਂ ਸੰਗਤਾਂ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਨਹੀਂ ਜਾ ਸਕਣਗੀਆਂ, ਉਸ ਸਮੇਂ ਉਹ ਆਪਣੇ ਘਰਾਂ ਵਿਚ ਬੈਠ ਕੇ ਇਨ੍ਹਾਂ ਗੁਰਧਾਮਾਂ ਅਤੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਲਗਭਗ 10 ਲੱਖ ਦੇ ਕਰੀਬ, ਅਮਰੀਕਾ ਵਿਚ 8 ਲੱਖ ਦੇ ਕਰੀਬ ਅਤੇ ਇਸ ਤਰ੍ਹਾਂ ਯੂਕੇ, ਆਸਟਰੇਲੀਆ ਤੇ ਨਿਊਜ਼ੀਲੈਂਡ ਮੁਲਕਾਂ ਵਿਚ ਵੀ ਲੱਖਾਂ ਪਰਵਾਸੀ ਵਸਦੇ ਹਨ, ਜੋ ਇਹ ਖਬਰ ਸੁਣ ਕੇ ਅਤਿਅੰਤ ਪ੍ਰਸੰਨ ਹਨ। ਰਜਿੰਦਰ ਸੈਣੀ ਹੋਰਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਵਧੇਰੇ ਖੁਸ਼ੀ ਹੈ ਕਿ ਪਰਵਾਸੀ ਐਪ ਅਤੇ ਪਰਵਾਸੀ ਟੀਵੀ ਦੀ ਵੈਬਸਾਈਟ ਕਾਰਨ ਲੱਖਾਂ ਲੋਕ ਭਾਰਤ ਵਿਚ ਵੀ ਸਿੱਧਾ ਪ੍ਰਸਾਰਣ ਦੇਖ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਭਾਰਤ ਸਥਿਤ ਯਪ (Yupp) ਟੀਵੀ, ਜਿਸਦਾ ਕਿ ਸਾਰੇ ਸੰਸਾਰ ਵਿਚ ਪਸਾਰਾ ਹੈ, ਨਾਲ ਵੀ ਸਮਝੌਤਾ ਹੋ ਚੁੱਕਾ ਹੈ, ਜਿਸ ਰਾਹੀਂ ਲੋਕ ਯਪ ਟੀਵੀ ਦੇ ਐਪ 'ਤੇ ਵੀ ਪਰਵਾਸੀ ਟੀਵੀ ਦੇਖ ਸਕਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕਿਉਂਕਿ ਯਪ ਟੀਵੀ ਐਪ ਵੋਡਾਫੋਨ ਦੇ ਪਲੇਟਫਾਰਮ 'ਤੇ ਉਪਲਬਧ ਹੈ। ਇੰਝ ਭਾਰਤ ਵਿਚ ਰਹਿੰਦੇ ਕਰੋੜਾਂ ਲੋਕ ਜੋ ਵੋਡਾਫੋਨ ਦੇ ਸਕਸਕਰਾਈਬਰ ਹਨ, ਉਹ ਵੀ ਇਸ ਸਿੱਧੇ ਪ੍ਰਸਾਰਣ ਨੂੰ ਆਪਣੇ ਫੋਨ ਦੇ ਉਤੇ ਮੁਫਤ ਦੇਖ ਸਕਣਗੇ।