You are here

ਪੰਜਾਬ

ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਤੇ ਜਥੇਬੰਦੀ ਵਿੱਚ ਸ਼ਾਮਲ ਹੋਏ ਡਾਕਟਰ ਸਾਥੀਆਂ ਦਾ  ਕੀਤਾ ਗਿਆ ਸਨਮਾਨ

ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿੱਚ ਵੀ ਕੀਤੀ ਸ਼ਮੂਲੀਅਤ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ {295} ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ .ਬਲਿਹਾਰ ਸਿੰਘ ਗੋਬਿੰਦਗੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖ਼ਾਨ ਮਾਂਗੇਵਾਲ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਚਾਨਣਾ ਪਾਇਆ ਅਤੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ । ਡਾ ਜਗਜੀਤ ਸਿੰਘ ਖ਼ਾਲਸਾ ਨੇ ਨਵੇਂ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ । ਡਾ ਮਿੱਠੂ ਮੁਹੰਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੰਘੀ 25 ਸਤੰਬਰ ਨੂੰ ਕਿਸਾਨੀ ਘੋਲਾਂ ਵਿੱਚ ਪੂਰੇ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਬਲਾਕਾਂ ਵਿੱਚ ਥਾਂ ਥਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ ਲਗਾਏ ਗਏ । ਉਨ੍ਹਾਂ ਹੋਰ ਕਿਹਾ ਕਿ ਸੂਬਾ ਕਮੇਟੀ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਣਾ ਪੱਕੇ ਮੋਰਚਿਆਂ ਵਿੱਚ ਵੀ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਟੋਕਨ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਅਖੀਰ ਵਿੱਚ ਜਥੇਬੰਦੀ ਵਿੱਚ ਸ਼ਾਮਲ ਹੋਏ ਡਾ.ਪਰਮਿੰਦਰ ਕੁਮਾਰ,ਡਾ. ਜਸਵੰਤ ਸਿੰਘ,ਡਾ.ਬਸ਼ੀਰ ਖਾਨ,ਡਾ ਪਰਮੇਸ਼ਵਰ ਸਿੰਘ,ਡਾ ਗਗਨਦੀਪ ਸ਼ਰਮਾ ਦਾ ਜਥੇਬੰਦੀ ਦੇ ਪ੍ਰਮਾਣ ਪੱਤਰ ਦੇ ਕੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਮੀਟਿੰਗ ਉਪਰੰਤ ਮਹਿਲ ਕਲਾਂ ਵਿਖੇ ਟੋਲ ਪਲਾਜ਼ੇ ਤੇ ਲੱਗੇ ਕਿਸਾਨੀ ਧਰਨੇ ਵਿੱਚ ਜਥੇਬੰਦੀ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ ।ਅਤੇ ਪੰਜਾਬ ਦੇ ਕਿਸਾਨ ਮਜ਼ਦੂਰ ਦੇ ਇਸ ਇਤਿਹਾਸਕਾਰੀ ਘੋਲਾਂ ਵਿੱਚ ਡਟ ਕੇ ਖੜ੍ਹਨ ਦਾ ਪ੍ਰਣ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ,ਸੁਖਪਾਲ ਸਿੰਘ,ਡਾ ਨਾਹਰ ਸਿੰਘ,ਡਾ ਬਲਦੇਵ ਸਿੰਘ,ਡਾ ਬਲਿਹਾਰ ਸਿੰਘ,ਡਾ ਜਗਜੀਤ ਸਿੰਘ,ਡਾ ਸੁਰਜੀਤ ਸਿੰਘ,ਡਾ ਸੁਖਵਿੰਦਰ ਸਿੰਘ ਬਾਪਲਾ,ਡਾ.ਕੇਸਰ ਖਾਨ,ਡਾ.ਮੁਕੁਲ ਸ਼ਰਮਾ,ਡਾ,ਮੁਹੰਮਦ ਸ਼ਕੀਲ,ਡਾ ਪਰਮਿੰਦਰ ਕੁਮਾਰ,ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਡਾ ਸੁਰਿੰਦਰਪਾਲ,ਡਾ ਗੁਰਚਰਨ ਦਾਸ,ਡਾ ਗੁਰਪਿੰਦਰ ਸਿੰਘ ਡਾ ਜਸਬੀਰ ਸਿੰਘ,ਡਾ ਧਰਵਿੰਦਰ ਸਿੰਘ, ਡਾ.ਬਸ਼ੀਰ ਖਾਨ,ਡਾ ਪਰਮੇਸ਼ਵਰ ਸਿੰਘ,ਡਾ ਗਗਨਦੀਪ ਸ਼ਰਮਾ ਆਦਿ ਹਾਜ਼ਰ ਸਨ।

ਗੱਦੇਦਾਰ ਸੀਟਾਂ 'ਤੇ ਬਹਿ ਕੇ ਪ੍ਰਦਰਸ਼ਨ ਨਹੀਂ ਹੁੰਦੇ, ਇਹ ਸਭ ਇਕ ਦਿਖਵਾ - ਪੁਰੀ

 

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੱਲ ਰਹੀ ਤਿੰਨ ਦਿਨਾ ਟ੍ਰੈਕਟਰ ਯਾਤਰਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਪ੍ਰਦਰਸ਼ਨ ਨਹੀਂ ਹੁੰਦੇ। ਰਾਹੁਲ ਗਾਂਧੀ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟ੍ਰੈਕਟਰ ਯਾਤਰਾ ਕੱਢ ਰਹੇ ਹਨ। ਪੁਰੀ, ਜੋ ਦੋ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਚੀਜ਼ਾਂ ਸਪੱਸ਼ਟ ਕਰਨ ਆਏ ਸਨ ਨੇ ਸੋਮਵਾਰ ਨੂੰ ਅਖ਼ਬਾਰਾਂ ਵਿਚ ਰਾਹੁਲ ਗਾਂਧੀ ਦੀ ਟ੍ਰੈਕਟਰ 'ਤੇ ਗੱਦੇਦਾਰ ਸੀਟਾਂ ਲਾ ਕੇ ਬੈਠਣ 'ਤੇ ਟਿੱਪਣੀ ਕਰਦਿਆਂ ਟਵੀਟ ਕੀਤਾ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਸਿਆਸੀ ਪ੍ਰਦਰਸ਼ਨ ਕਰਾਰ ਦਿੱਤਾ। ਉਨ੍ਹਾਂ ਇਸ ਨੂੰ 'ਪ੍ਰਰੋਟੈਸਟ ਟੂਰਜ਼ਿਮ' ਦੱਸਦਿਆਂ ਕਿਹਾ ਕਿ ਇਹ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ ਜਦਕਿ ਕਿਸਾਨ ਆਪਣੇ ਹਿੱਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਚ ਤਿੰਨ ਦਿਨਾ ਤੇ ਹਰਿਆਣੇ ਵਿਚ ਦੋ ਦਿਨਾ ਟੈ੍ਕਟਰ ਯਾਤਰਾ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਅੱਜ ਦੂਜਾ ਦਿਨ ਸੀ।

SGPC ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪਾਂ ਸਬੰਧੀ 1000 ਪੰਨਿਆਂ ਦੀ ਰਿਪੋਰਟ ਕੀਤੀ ਜਨਤਕ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ 1000 ਪੰਨਿਆਂ ਦੀ ਰਿਪਰੋਟ ਜਨਤਕ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਾਂਚ ਰਿਪੋਰਟ ਜਾਰੀ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਹਰ ਇਕ ਵਿਅਕਤੀ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ, ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ। ਜਾਂਚ ਰਿਪੋਰਟ ਦਾ ਉਹ ਸੰਖੇਪ ਵੇਰਵਾ 10 ਪੰਨਿਆਂ ਦਾ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੀ ਵੈੱਬਸਾਈਟ ’ਤੇ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਸਥਾਰਤ ਜਾਂਚ ਰਿਪੋਰਟ ਕਰੀਬ ਇਕ ਹਜ਼ਾਰ ਪੰਨਿਆਂ ਦੀ ਹੈ, ਜਿਸ ਨੂੰ ਸਕੈਨ ਕਰਕੇ ਵੈੱਬਸਾਈਟ ’ਤੇ ਪਾਇਆ ਜਾਵੇਗਾ। ਇਹ ਰਿਪਰੋਟ ਭਲਕ ਤੱਕ ਸੰਗਤਾਂ ਲਈ ਉਪਲੱਬਧ ਹੋ ਜਾਵੇਗੀ। ਭਾਈ ਲੌਂਗੋਵਾਲ ਅਨੁਸਾਰ ਰਿਪੋਰਟ ਦੇ ਪਹਿਲੇ ਭਾਗ ਵਿਚ ਲਗਭਗ 680 ਪੰਨਿਆਂ ਤੱਕ ਵੱਖ-ਵੱਖ ਲੋਕਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਹਨ, ਜਦਕਿ ਅੰਤਲੇ ਭਾਗ ਵਿਚ ਜਾਂਚ ਕਮਿਸ਼ਨ ਵੱਲੋਂ ਰਿਪੋਰਟ ਦਿੱਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਪਰਮਜੀਤ ਸਿੰਘ ਸਰੋਆ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਦਰਸ਼ਨ ਸਿੰਘ ਪੀਏ ਆਦਿ ਮੌਜੂਦ ਸਨ। 

ਪੰਜਾਬ 'ਚ ਸਿਹਤ ਵਿਭਾਗ ਦੇ ਕੋਵਿਡ ਕੇਅਰ ਸੈਂਟਰ ਬੰਦ

ਜਾਨ ਨੂੰ ਖਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਕੀਤੀ ਛੁੱਟੀ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਸਿਹਤ ਵਿਭਾਗ ਨੇ ਕੋਵਿਡ ਕੇਅਰ ਸੈਂਟਰ ਬੰਦ ਕਰ ਦਿੱਤੇ ਹਨ। ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਲੰਟੀਅਰ ਸਟਾਫ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ, ਨੋਡਲ ਅਫਸਰਾਂ ਅਤੇ ਕੋਵਿਡ ਕੇਅਰ ਸੈਟਰਾਂ ਦੇ ਇੰਚਾਰਜਾਂ ਨੂੰ ਜਾਰੀ ਕੀਤੇ ਪੱਤਰ ਵਿਚ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਕੋਵਿਡ ਕੇਅਰ ਸੈਂਟਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੱਤਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੋਮਵਾਰ ਤੋਂ ਬਾਅਦ ਕੋਵਿਡ ਕੇਅਰ ਸੈਂਟਰ ਦਾ ਕੋਈ ਵੀ ਵਿੱਤੀ ਖ਼ਰਚਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਕੋਵਿਡ ਕੇਅਰ ਸੈਂਟਰ ਬੰਦ ਕਰਨ ਪਿੱਛੇ ਮਰੀਜ਼ਾਂ ਆਮਦ ਘੱਟ ਹੋਣ ਦੀ ਦਲੀਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਨੂੰ ਲੇਵਲ 2 ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਡੀਕਲ ਨਾਲ ਸਬੰਧਿਤ ਸਾਰਾ ਸਾਮਾਨ, ਵੀਲ੍ਹ ਚੇਅਰ, ਟਰਾਲੀ ਤੇ ਕਲੀਨਿਕ ਵਿਚ ਵਰਤਣਯੋਗ ਸਮਾਨ ਜ਼ਿਲ੍ਹਾ ਹਸਪਤਾਲ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੇਵਲ ਇਕ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਆਮਦ ਘੱਟ ਗਈ ਸੀ। ਇਨ੍ਹਾਂ ਸੈਂਟਰਾਂ ਵਿਚ ਸਾਧਾਰਨ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ। ਪਿਛਲੇ ਦਿਨਾਂ ਦੌਰਾਨ ਸਰਕਾਰ ਨੇ ਸ਼ੱਕੀ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਹੋਣ ਦੀ ਆਗਿਆ ਦੇ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਦੀ ਹੁਣ ਜ਼ਰੂਰਤ ਨਹੀਂ ਰਹਿ ਗਈ।

ਕਿਸਾਨਾਂ ਦੀ ਸਹੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ- ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸੋਹੀ) ਜੇਕਰ ਕਿਸਾਨਾਂ ਦੀ ਅਗਵਾਈ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਸਮੇਂ ਜੁੜੇ ਇਕੱਠ ਅਤੇ ਗੱਡੀਆਂ ਦੇ ਕਾਫਲੇ ਨੇ ਮੋਦੀ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਜਲਦ ਹੀ ਸੰਘਰਸ਼ ਜਿੱਤ ਲਿਆ ਜਾਵੇਗਾ ।ਉਕਤ ਵਿਚਾਰ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਚ ਜੁੜੀਆਂ ਗੱਡੀਆਂ ਨੂੰ ਦੇਖਦਿਆਂ ਕਾਂਗਰਸ ਬੁਖਲਾਹਟ ਚ ਆ ਗਈ ਹੈ । ਅਕਾਲੀ ਦਲ ਦੀ ਰੀਸ ਕਰਦਿਆਂ ਕਾਂਗਰਸ ਨੇ ਟਰੈਕਟਰ ਮਾਰਚ ਕੀਤਾ ਜਿਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ।ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਪਿੰਡਾਂ ਚ ਆਉਣ ਤੋਂ ਡਰ ਰਹੀ ਹੈ।ਜਿਸ ਕਰਕੇ ਰਾਹੁਲ ਨੂੰ ਪੰਜਾਬ ਸੱਦ ਕੇ ਜ਼ੈੱਡ ਪਲੱਸ ਸੁਰੱਖਿਆ ਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਉਠਾ ਰਹੇ ਹਨ ਜਿਸ ਨਾਲ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ।ਕਾਂਗਰਸ ਪਾਰਟੀ ਕਿਸਾਨਾਂ ਨੂੰ ਲੈ ਕੇ ਗੰਭੀਰ ਨਹੀਂ ਸਿਰਫ ਆਪਣੀ  ਰਾਜਨੀਤਕ ਸਾਖ਼ ਬਚਾਉਣ ਦੀ ਲੜਾਈ ਲੜ ਰਹੇ ਹਨ।ਜਦਕਿ ਅਕਾਲੀ ਦਲ ਕਈ ਵੱਡੇ ਫ਼ੈਸਲੇ ਲੈ ਕੇ ਕਿਸਾਨ ਅਤੇ ਅਸੀਂ ਹੋਣ ਦਾ ਸਬੂਤ ਦਿੱਤਾ ਹੈ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੇਜਰੀਵਾਲ ਦਾ ਦੋਗਲਾਪਣ ਸਾਹਮਣੇ ਆ ਗਿਆ ਹੈ ਕਿਉਂਕਿ ਉਸ ਨੇ ਇੱਕ ਵੀ ਸ਼ਬਦ ਦੇ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਨਹੀਂ ਕਹੇ।ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਾਂਗਰਸ ਦੀ ਬੀ ਟੀਮ ਹੈ ।ਪੰਜਾਬ ਚ ਆਮ ਆਦਮੀ ਪਾਰਟੀ ਦਾ ਵਜੂਦ ਬਿਲਕੁਲ ਖਤਮ ਹੋ ਚੁੱਕਾ ਹੈ ।ਇਸ ਲਈ ਕਿਸਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਰਾਬਤਾ ਬਣਾ ਕੇ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਜਾ ਸਕੇ । ਇਸ ਲਈ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਗਏ ਆਰਡੀਨੈਂਸ ਵਾਪਸ ਹੋ ਸਕਣ ।

ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਵਫਦ..

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸੋਹੀ) ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲਾ ਨੂੰ ਮਿਲਿਆ।  ਦੁਕਾਨਦਾਰ ਯੂਨੀਅਨ ਵਫ਼ਦ ਨੇ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ 25 ਫਰਵਰੀ 2020 ਨੂੰ  ਪੰਚਾਇਤ ਸੰਮਤੀ ਮਹਿਲ ਕਲਾਂ ਵੱਲੋਂ ਆਪਣੀ ਮਾਲਕੀ ਦੀ ਜਗ੍ਹਾ ਤੇ ਦੁਕਾਨਾਂ ਦੀ ਉਸਾਰੀ ਕਰਕੇ ਲੱਕੀ ਡਰਾਅ ਰਾਹੀਂ ਲੀਜ਼ ਤੇ ਦੇਣ ਸਬੰਧੀ ਇੱਕ ਇਸ਼ਤਿਹਾਰ ਅਖ਼ਬਾਰ ਵਿੱਚ ਦਿੱਤਾ ਗਿਆ ਸੀ,ਜਿਸ ਰਾਹੀਂ ਦੁਕਾਨਦਾਰਾਂ ਪਾਸੋਂ ਪੰਜਾਹ ਹਜ਼ਾਰ ਰੁਪਏ ਬਤੌਰ ਸਕਿਊਰਿਟੀ ਕਾਰਜ ਸਾਧਕ ਅਫ਼ਸਰ ਪੰਚਾਇਤ ਸੰਮਤੀ ਮਹਿਲ ਕਲਾਂ ਦੇ ਨਾਮ ਪਰ  ਜਮ੍ਹਾਂ ਕਰਵਾਏ ਗਏ ਸਨ । ਪ੍ਰੰਤੂ ਹੁਣ 9 ਮਹੀਨੇ ਬੀਤ ਜਾਣ ਤੇ ਵੀ ਦੁਕਾਨਦਾਰ ਸ਼ਸ਼ੋਪੰਜ ਵਿਚ ਪਏ ਹੋਏ ਸਨ ।  ਇਸ ਸਬੰਧੀ ਐਸਡੀਐਮ ਸਾਹਿਬ ਨੇ ਵਫ਼ਦ ਨੂੰ ਭਰੋਸੇ ਵਿੱਚ ਲੈਂਦਿਆਂ ਤੁਰੰਤ ਹੀ ਬੀਡੀਪੀਓ ਮਹਿਲ ਕਲਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਐੱਸ ਡੀ ਐੱਮ ਸਾਹਿਬ ਨੇ ਬੀਡੀਪੀਓ ਮਹਿਲ ਕਲਾਂ ਨੂੰ ਤੁਰੰਤ ਹਦਾਇਤ ਕੀਤੀ ਕਿ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਜੋ ਵੀ ਕਾਰਵਾਈ ਹੈ,ਉਹ ਛੇਤੀ ਤੋਂ ਛੇਤੀ ਅਮਲ ਵਿਚ ਲਿਆ ਕੇ ਮੁਕੰਮਲ ਕੀਤੀ ਜਾਵੇ। ਐਸ ਡੀ ਐਮ ਸਾਹਿਬ ਬਰਨਾਲਾ ਨੇ  ਸਮੂਹ ਦੁਕਾਨਦਾਰ ਯੂਨੀਅਨ  ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਜਲਦੀ ਤੋਂ ਜਲਦੀ ਇਨ੍ਹਾਂ ਨਵੀਆਂ ਦੁਕਾਨਾਂ ਦੇ ਡਰਾਅ ਕੱਢਣ ਸਬੰਧੀ ਕਾਰਵਾਈ ਕਰਾਂਗਾ। ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਵੱਲੋਂ ਪ੍ਰਧਾਨ ਗਗਨ ਸਰਾਂ, ਪ੍ਰਿੰਸ ਅਰੋੜਾ,ਪੰਕਜ ਬਾਂਸਲ,ਪ੍ਰਦੀਪ ਵਰਮਾ,ਜਸਪਾਲ ਵਰਮਾ,ਹਰਦੀਪ ਸਿੰਘ ਬੀਹਲਾ ਆਦਿ ਦੁਕਾਨਦਾਰ ਯੂਨੀਅਨ ਦੇ ਆਗੂ ਹਾਜ਼ਰ ਸਨ ।

ਗੱਦਾਰ' ਅਕਾਲੀਆਂ ਨਾਲ ਤਾਂ ਪੰਜਾਬੀ ਨਿਪਟ ਲੈਣਗੇ, ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਜਿੱਠੋ-ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਕਿਹਾ

ਕਾਂਗਰਸ ਦੀ ਟਰੈਕਟਰ ਰੈਲੀ ਨੂੰ ਪਹਿਲੇ ਦਿਨ ਕਿਸਾਨਾਂ ਦਾ ਜੋਰਦਾਰ ਸਮਰਥਨ

ਰਾਹੁਲ ਗਾਂਧੀ ਨੂੰ ਪੰਜਾਬ ਦੀ ਮਿੱਟੀ ਭੇਟ

ਜੱਟਪੁਰਾ/ਰਾਏਕੋਟ , ਅਕਤੂਬਰ 2020 ( ਗੁਰਸੇਵਕ ਸਿੰਘ ਸੋਹੀ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਨਾਲ ਦਗੇਬਾਜ਼ੀ ਕਮਾਉਣ ਲਈ ਅਕਾਲੀਆਂ ਉਤੇ ਵਰ੍ਹਦਿਆਂ ਆਖਿਆ ਕਿ ਇਹਨਾਂ 'ਗੱਦਾਰਾਂ' ਨਾਲ ਤਾਂ ਪੰਜਾਬ ਦੇ ਲੋਕ ਸਿੱਝ ਲੈਣਗੇ ਜਦਕਿ ਅਸਲ ਲੜਾਈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੈ ਜੋ ਇਹਨਾਂ ਘਾਤਕ ਖੇਤੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ। ਰਾਹੁਲ ਗਾਂਧੀ ਦੀ ਖੇਤੀ ਬਚਾਓ ਯਾਤਰਾ ਦੇ ਪਹਿਲੇ ਦਿਨ ਦੀ ਸਮਾਪਤੀ ਮਗਰੋਂ ਜੱਟਪੁਰੇ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਜੋ ਵੀ ਕਦਮ ਚੁੱਕਣੇ, ਪਏ ਚੁੱਕੇਗੀ ਅਤੇ ਅਕਾਲੀਆਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰੇਗੀ ਜਦਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਵਿਰੁੱਧ ਅਪਣੀ ਲੜਾਈ ਜਾਰੀ ਰਖੇਗੀ। ਮੁੱਖ ਮੰਤਰੀ ਨੇ ਰਾਹੁਲ ਗਾਂਧੀ ਵਲੋਂ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਉਹਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇੱਥੇ ਅਕਾਲੀਆਂ ਨਾਲ ਸਿੱਝ ਲਵਾਂਗੇ ਪਰ ਮੈ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਨਾਲ ਟੱਕਰ ਲੈਣ ਅਤੇ ਪ੍ਰਧਾਨ ਮੰਤਰੀ ਬਣਨ ਮੌਕੇ ਇਹਨਾਂ ਨਵੇਂ ਕਾਨੂੰਨਾਂ ਨੂੰ ਰੱਦ ਕਰ ਦੇਣ ਦੀ ਅਪੀਲ ਕਰਦਾਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਹੁੰਦੀ ਕੀ ਹੈ ਅਤੇ ਉਹ ਆਪਣੇ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਆੜ੍ਹਤੀਆਂ ਅਤੇ ਕਿਸਾਨਾਂ ਦਰਮਿਆਨ ਸਦੀਆਂ ਪੁਰਾਣੇ ਰਿਸ਼ਤੇ ਤੋੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਇਹਨਾਂ ਵਿਚੋਂ ਵੀ ਢਾਈ ਏਕੜ ਤੋਂ ਘੱਟ ਵਾਲੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਵਿਚ ਬੈਠੇ ਲੋਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਇਲਮ ਨਹੀਂ ਹੈ ਜਦਕਿ ਕਿਸਾਨਾਂ ਨੇ ਦਹਾਕਿਆਂ ਤੋਂ ਮੁਲਕ ਦਾ ਢਿੱਡ ਭਰਿਆ ਅਤੇ ਇਹ ਯਕੀਨੀ ਬਣਾਇਆ ਕਿ ਮੁਲਕ ਨੂੰ ਅਨਾਜ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ ਜਿਵੇਂ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਹੁੰਦਾ ਆਇਆ ਹੈ। ਸੁਖਬੀਰ ਬਾਦਲ ਵੱਲੋਂ ਐਨ.ਡੀ.ਏ. ਨਾਲੋਂ ਨਾਤਾ ਤੋੜਣ ਨੂੰ ਕਿਸਾਨਾਂ ਲਈ ਕੁਰਬਾਨੀ ਦੇ ਕੀਤੇ ਜਾ ਰਹੇ ਦਾਅਵੇ ਉਤੇ ਤਨਜ਼ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੂੰ ਕੀ ਪਤਾ ਕਿ ਕੁਰਬਾਨੀ ਕੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਅਤੇ ਬੇਚੈਨੀ ਦਾ ਸਾਹਮਣਾ ਕਰਨ ਮੌਕੇ ਇਹਨਾਂ ਨੇ ਜੋ ਕੀਤਾ, ਉਹ ਸਿਰਫ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਲੜਾਈ ਲੜੇਗੀ ਅਤੇ ਅਕਾਲੀਆਂ ਦਾ ਪਰਦਾਫਾਸ਼ ਕਰੇਗੀ ਜਿਹਨਾਂ ਨੂੰ ਪੰਜਾਬ ਦੇ ਲੋਕ ਰੱਦ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕੇਂਦਰ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਉਤੇ ਕਾਲੇ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਹ ਛੇਤੀ ਹੀ ਵਾਪਰੇਗਾ। ਰਾਹੁਲ ਗਾਂਧੀ ਨੇ ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਵੱਲੋਂ ਅਡਾਨੀਆਂ ਅਤੇ ਅੰਬਾਨੀਆਂ ਦੇ ਹੁਕਮਾਂ ਉਤੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਛੋਟੇ ਉਦਯੋਗਾਂ ਆਦਿ ਨੂੰ ਤਬਾਹੀ ਦੇ ਕੰਢੇ ਪਹੁੰਚ ਦੇਣ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਨੋਟਬੰਦੀ ਦੌਰਾਨ ਮੋਦੀ ਦੇ ਅਰਬਾਂਪਤੀ ਮਿੱਤਰਾਂ ਨੂੰ ਕਤਾਰਾਂ ਵਿਚ ਨਹੀਂ ਖੜ੍ਹਨਾ ਪਿਆ ਅਤੇ ਇੱਥੋਂ ਤੱਕ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਦੇ ਟੈਕਸ ਅਤੇ ਕਰਜੇ ਮੁਆਫ ਕਰ ਦਿੱਤੇ ਜਦਕਿ ਗਰੀਬ ਅਜੇ ਵੀ ਧੱਕੇ ਖਾ ਰਿਹਾ ਹੈ। ਉਹਨਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਅਜੇ ਵੀ ਨਹੀਂ ਪਤਾ ਕਿ ਜੀ.ਐਸ.ਟੀ ਕੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੜਕਾਂ, ਜਿਹਨਾਂ ਨੂੰ ਕਿਸਾਨ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਲਈ ਵਰਤਦੇ ਹਨ, ਅਡਾਨੀਆਂ ਅਤੇ ਅੰਬਾਨੀਆਂ ਨੇ ਨਹੀਂ ਬਣਾਈਆਂ ਸਗੋਂ ਮੰਡੀ ਫੀਸ ਆਦਿ ਦੀ ਕਮਾਈ ਨਾਲ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਹਨਾਂ ਨਵੇਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਉਹਨਾਂ ਲਈ ਆਪਣਾ ਅਨਾਜ ਵੇਚਣ ਲਈ ਜਿੱਥੇ ਵੀ ਜਾਣਾ ਹੋਵੇ, ਉਸ ਲਈ ਕੋਈ ਰਾਹ ਨਹੀਂ ਬਚੇਗਾ।  ਜੱਟਪੁਰਾ ਵਿਖੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਏਕੋਟ ਹਲਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਪਾਸ ਕੀਤੇ ਮਤੇ ਵੀ ਸੌਂਪੇ ਗਏ। ਲੰਮਾਂ ਜੱਟਪੁਰਾ ਵਿਖੇ ਫਤਿਹਗੜ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਯੂਥ ਕਾਂਗਰਸ ਆਗੂ ਸ੍ਰੀ ਕਾਮਿਲ ਬੋਪਾਰਾਏ ਦੀ ਅਗਵਾਈ ਵਿੱਚ ਸ੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਨੂੰ ਸਾਰੇ ਰਾਏਕੋਟ ਹਲਕਿਆਂ ਦੀਆਂ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਵਿਰੁੱਧ ਮਤੇ ਸੌਂਪੇ ਗਏ। ਇਸ ਤੋਂ ਪਹਿਲਾਂ ਚਕਰ, ਲੱਖਾ ਅਤੇ ਮਾਣੂੰਕੇ ਪਿੰਡਾਂ ਵਿਚੋਂ ਟਰੈਕਟਰ ਰਾਹੀਂ ਲੰਘਦੇ ਹੋਏ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਲੜਾਈ ਵਿਚ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਕਿਸਾਨਾਂ ਨਾਲ ਹੈ। 'ਕਿਸਾਨ ਬਚਾਓ, ਖੇਤੀ ਬਚਾਓ' ਰੈਲੀ ਦੌਰਾਨ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਉਹ ਹਰ ਕਦਮ ਚੁੱਕੇਗੀ ਜੋ ਕਿਸਾਨੀ ਨੂੰ ਬਚਾਉਣ ਲਈ ਜ਼ਰੂਰੀ ਹੋਵੇਗਾ, ਇਸ ਵਿਚ ਕਾਨੂੰਨੀ ਵਿਕਲਪ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਗਲਵਾਨ ਘਾਟੀ ਵਿਚ ਚੀਨ ਖਿਲਾਫ ਲੜਦਿਆਂ ਪੰਜਾਬੀ ਫੌਜੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਭੁੱਲ ਗਈ ਹੈ ਪਰ ਉਹ ਇਨ੍ਹਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਣਗੇ ਜਿੱਦਾਂ ਕਿ ਭਾਜਪਾ ਕਰ ਰਹੀ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਰਾਹੁਲ ਨੂੰ 'ਪੰਜਾਬ ਦੀ ਮਿੱਟੀ' ਭੇਟ ਕਰਦਿਆਂ ਮੰਗ ਕੀਤੀ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਥੋਪੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਚਾਉਣ ਲਈ ਜ਼ੋਰਦਾਰ ਹੰਭਲਾ ਮਾਰਨ। ਬਿੱਟੂ ਨੇ ਕਿਹਾ ਕਿ ਪੰਜਾਬ, ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਰੋਜ਼ਾਨਾ ਘੱਟੋਂ-ਘੱਟ 40-50 ਰੇਲਾਂ ਅਨਾਜ ਦੀਆਂ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਕੋਈ ਭੁੱਖਾ ਨਾ ਰਹੇ। ਡਾ: ਅਮਰ ਸਿੰਘ ਵੱਲੋਂ ਸ੍ਰੀ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਕਿ ਪੰਜਾਬੀ ਹਮੇਸ਼ਾਂ ਹੀ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਖੜੇ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਸਖ਼ਤ ਸਟੈਂਡ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ। ਇਹ ਟਰੈਕਟਰ ਰੈਲੀ ਜਿਨ੍ਹਾਂ ਪਿੰਡਾਂ ਵਿੱਚੋਂ ਵੀ ਲੰਘੀ, ਲੋਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ ਖਾਸ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨੇ ਖਾਸਾ ਉਤਸ਼ਾਹ ਵਿਖਾਇਆ। ਕਈ ਥਾਂਵਾਂ 'ਤੇ ਲੋਕਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੁਣ ਕਿਸਾਨੀ ਦਾ ਰਾਖਾ ਬਣੂੰਗਾ।' ਲੋਪੋਂ ਪਿੰਡ ਵਿਚ ਰਾਹੁਲ ਗਾਂਧੀ ਨੂੰ ਸੰਤ ਦਰਬਾਰ ਸੰਪਰਦਾਏ ਵੱਲੋਂ ਸਿਰੋਪਾ ਦਿੱਤਾ ਗਿਆ। ਮਾਣੂੰਕੇ ਪਿੰਡ ਵਿਚ ਰਾਹੁਲ ਮੱਕੀ ਕਾਸ਼ਤਕਾਰਾਂ ਭੁਪਿੰਦਰ ਸਿੰਘ ਪੱਪੂ ਅਤੇ ਰਣਜੀਤ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਕਿਸਾਨਾਂ ਤਰਫੋਂ ਰਾਹੁਲ ਦਾ ਧੰਨਵਾਦ ਪ੍ਰਗਟਾਉਣ ਲਈ ਉਸ ਨੂੰ ਛੱਲੀ ਭੇਟ ਕੀਤੀ। ਆੜ੍ਹਤੀ ਐਸੋਸੀਏਸ਼ਨ ਤਰਫੋਂ ਵਿਜੇ ਕਾਲੜਾ ਨੇ ਰਾਹੁਲ ਗਾਂਧੀ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਬਤ ਦੱਸਿਆ ਅਤੇ ਰਾਹੁਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਨ੍ਹਾਂ ਬਰਬਰ ਕਾਨੂੰਨਾਂ ਖਿਲਾਫ ਦੀ ਪੂਰੇ ਜ਼ੋਰਦਾਰ ਤਰੀਕੇ ਨਾਲ ਮੁਖਾਲਫਤ ਕਰੇਗੀ। ਟਰੈਕਟਰਾਂ ਦਾ ਇਹ ਕਾਫਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਦੀਪੇਂਦਰ ਹੂਡਾ ਦੀ ਅਗਵਾਈ ਵਿਚ ਸੀ ਅਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨਾਲ ਟਰੈਕਟਰ 'ਤੇ ਬੈਠੇ ਸਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਕੇਸੀ ਵੇਨੂਗੋਪਾਲ, ਪੰਜਾਬ ਦੇ ਕੈਬਨਿਟ ਮੰਤਰੀ, ਐਮ.ਪੀਜ਼, ਵਿਧਾਇਕ ਅਤੇ ਹੋਰ ਆਗੂ ਬਾਕੀ ਟਰੈਕਟਰਾਂ 'ਤੇ ਉਨ੍ਹਾਂ ਪਿੱਛੇ ਚੱਲ ਰਹੇ ਸਨ। mਇਸ ਮੌਕੇ ਹਾਜ਼ਰ ਪ੍ਰੁਮੁੱਖ ਸ਼ਖਸੀਅਤਾਂ 'ਚ ਵਿਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰ. ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਸੰਦੀਪ ਸਿੰਘ ਸੰਧੂ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸ੍ਰ.ਕੁਲਜੀਤ ਸਿੰਘ ਨਾਗਰਾ, ਸ੍ਰ. ਗੁਰਕੀਰਤ ਸਿੰਘ ਕੋਟਲੀ, ਸ੍ਰ. ਲੱਖਵੀਰ ਸਿੰਘ ਲੱਖਾ, ਸ੍ਰ.ਗੁਰਪ੍ਰੀਤ ਸਿੰਘ ਜੀ.ਪੀ., ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਿਆਲੀ, ਸ੍ਰ. ਜਗਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ।

ਪੰਜਾਬ ਚ ਰਾਹੁਲ ਗਾਂਧੀ ਵਲੋਂ ਟਰੈਕਟਰ ਰੈਲੀ 

ਕਾਂਗਰਸ ਦੀ ਸਰਕਾਰ ਆਉਣ 'ਤੇ ਖੇਤੀਬਾੜੀ ਕਾਨੂੰਨ ਕਰਾਂਗੇ ਰੱਦ -ਰਾਹੁਲ ਗਾਂਧੀ

ਹਠੂਰ/ਲੁਧਿਆਣਾ, ਅਕਤੂਬਰ 2020 -(ਕੌਂਸਲ ਮੱਲਾ/ਨਛੱਤਰ ਸੰਧੂ/ਬਲਬੀਰ ਸਿੰਘ ਬਾਠ/ਗੁਰਸੇਵਕ ਸੋਹੀ)- ਕੇਂਦਰ ਸਰਕਾਰ ਵੱਲੋਂ ਲਿਆਏ ਗਏ ਕਿਸਾਨੀ ਕਾਨੂੰਨਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਮਦਦ ਨਾਲ 23 ਅਰਬਪਤੀਆਂ ਦੀਆਂ ਨਜ਼ਰ ਕਿਸਾਨਾਂ ਦੀ ਜ਼ਮੀਨ ਤੇ ਫਸਲ 'ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਰਤਮਾਨ ਸਿਸਟਮ 'ਚ ਕੁਝ ਖਾਮੀਆਂ ਹਨ। ਇਨ੍ਹਾਂ ਨੂੰ ਬਦਲਣ ਦੀ ਲੋੜ ਹੈ, ਪਰ ਇਸ ਨੂੰ ਨਸ਼ਟ ਕਰਨ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਮੋਗਾ ਦੀ ਧਰਤੀ 'ਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਬਧਨੀ ਕਲਾਂ ਦੀ ਅਨਾਜ ਮੰਡੀ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 3 ਦਿਨਾ ਟ੍ਰੈਕਟਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਪੂੰਜੀਪਤੀ ਲੋਕ ਕਿਸਾਨਾਂ ਦੀ ਜ਼ਮੀਨ ਤੇ ਫ਼ਸਲ ਨੂੰ ਹਥਿਆਉਣ 'ਚ ਲੱਗੇ ਹਨ। ਰਾਹੁਲ ਗਾਂਧੀ ਨੇ ਕਰੀਬ 45 ਮਿੰਟ ਤਕ ਟ੍ਰੈਕਟਰ 'ਤੇ ਬੈਠ ਕੇ 22 ਕਿੱਲੋਮੀਟਰ ਤਕ ਦੀ ਯਾਤਰਾ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਦੇਸ਼ ਦੇ ਲੋਕਾਂ ਨੂੰ ਝੂਠ ਬੋਲ ਰਹੇ ਹਨ। ਨੋਟਬੰਦੀ ਕੀਤੀ ਜਿਸ ਨਾਲ ਕਾਲੇ ਪੈਸਾ ਤਾਂ ਮਿਟਾ ਨਹੀਂ ਸਕੇ ਪਰ ਲੋਕਾਂ ਨੂੰ ਬੈਕਾਂ ਦੇ ਬਾਹਰ ਖੜ੍ਹਾ ਕਰ ਦਿੱਤਾ। ਜੀਐੱਸਟੀ ਲਾਗੂ ਕਰ ਕੇ ਛੋਟੋ ਵਪਾਰੀਆਂ ਨੂੰ ਤਬਾਹ ਕਰ ਦਿੱਤਾ। ਰਾਹੁਲ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਨੂੰ ਅੰਡਾਨੀ ਤੇ ਅੰਬਾਨੀ ਵਰਗੇ ਪੂੰਜੀਪਤੀ ਕਠਪੁਤਲੀ ਦੀ ਤਰ੍ਹਾਂ ਚਲਾ ਰਹੇ ਹਨ।

ਨੋਟਬੰਦੀ ਤੇ ਜੀਐੱਸਟੀ ਦੇ ਮੁੱਦੇ ਨੂੰ ਦੁਬਾਰਾ ਉਠਾਉਂਦਿਆਂ ਰਾਹੁਲ ਨੇ ਕਿਹਾ ਕਿ ਕੋਵਿਡ ਵਰਗੇ ਮਾਹੌਲ 'ਚ ਆਖਿਰ ਕਿਸਾਨ ਸਬੰਧਿਤ ਤਿੰਨ ਬਿੱਲਾਂ ਨੂੰ ਲਿਆਉਣ ਦੀ ਕੀ ਲੋੜ ਸੀ। ਕੇਂਦਰ ਸਰਕਾਰ ਇਕ ਪਾਸੇ ਕਹਿ ਰਹੀ ਹੈ ਕਿ ਬਿੱਲ ਕਿਸਾਨਾਂ ਦੇ ਹਿੱਤ 'ਚ ਹਨ ਤਾਂ ਦੇਸ਼ ਦੇ ਫੂਡ ਸਿਕਿਓਰਟੀ ਤੇ ਅੰਨਾਜ ਸੰਪਨ ਬਣਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ। ਹਾਲਾਂਕਿ ਰਾਹੁਲ ਨੇ ਇਹ ਗੱਲ ਕਹੀ ਕਿ ਵਰਤਮਾਨ ਨੀਤੀ 'ਚ ਕੁਝ ਖਾਮੀਆਂ ਹਨ। ਜਿਸ ਨੂੰ ਬਦਲਣ ਦੀ ਲੋੜ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਪੂਰੇ ਸਿਸਟਮ ਨੂੰ ਹੀ ਨਸ਼ਟ ਕਰ ਦਿੱਤਾ ਜਾਵੇ। ਬਹਿਤਰ ਹੁੰਦਾ ਕਿ ਕੇਂਦਰ ਸਰਕਾਰ ਲੋਕ ਸਭਾ ਤੇ ਰਾਜ ਸਭਾ 'ਚ ਬਹਿਸ ਕਰਦੀ ਪਰ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾ ਕੇ ਕਿਸਾਨਾਂ ਨਾਲ ਅਨਿਆਂ ਕੀਤਾ।

ਕੇਂਦਰ ਸਰਕਾਰ 'ਤੇ ਇਕ ਹੋਰ ਵੱਡਾ ਹਮਲਾ ਕਰਦਿਆਂ ਕਿਹਾ ਕਿ ਕੋਵਿਡ ਦੌਰਾਨ ਜਿੱਥੇ ਪੂੰਜੀਪਤੀਆਂ ਦੇ ਕਰੋੜਾਂ ਰੁਪਏ ਦੇ ਟੈਕਸ ਮਾਫ਼ ਕੀਤੇ ਗਏ ਉੱਥੇ ਕਿਸਾਨਾਂ ਨੂੰ ਇਕ ਰੁਪਇਆ ਤਕ ਨਹੀਂ ਦਿੱਤਾ ਗਿਆ। ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਉਹ ਪੰਜਾਬ ਦੀ ਕਿਸਾਨੀ ਨੂੰ ਮਰਨ ਨਹੀਂ ਦੇਣਗੇ। ਇਸਲਈ ਉਨ੍ਹਾਂ ਦੀ ਸਰਕਾਰ ਆਉਣ 'ਤੇ ਨਵੇਂ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇਗਾ।

ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਬਧਨੀਕਲਾਂ ਤੋਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ, ਜਿਸ 'ਚ ਕਾਂਗਰਸ ਆਗੂਆਂ ਤੋਂ ਇਲਾਵਾ ਕਈ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਹਨ। ਟਰੈਕਟਰ ਯਾਤਰਾ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਰਾਹੁਲ ਜਿਹੜੇ ਟਰੈਕਟਰ 'ਚ ਬੈਠੇ ਹਨ ਉਸ ਨੂੰ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਚਲਾ ਰਹੇ ਹਨ। ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਹਨ।

ਇਸ ਤੋਂ ਪਹਿਲਾਂ, ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ ਲਈ ਚਾਪਰ ਤੋਂ ਮੋਗਾ ਪਹੁੰਚੇ। ਰੈਲੀ ਸਥਾਨ 'ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰਾਹੁਲ ਦੇ ਮੰਚ ਤੇ ਨਵੋਜਤ ਸਿੰਘ ਸਿੱਧੂ ਵੀ ਮੌਜੂਦ ਰਹੇ।

 

ਖੇਤੀ ਕਾਨੂੰਨਾਂ ਖ਼ਿਲਾਫ਼ ਰਾਹੁਲ ਗਾਂਧੀ ਨੇ ਵਿੰਨ੍ਹਿਆ ਮੋਦੀ 'ਤੇ ਨਿਸ਼ਾਨਾ

ਕੇਂਦਰ ਸਰਕਾਰ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦਾ ਕਰਜ਼ਾ ਮਾਫ ਕੀਤਾ - ਰਾਹੁਲ ਗਾਂਧੀ

ਬੱਧਨੀ ਕਲਾਂ/ਮੋਗਾ , ਅਕਤੂਬਰ 2020 -(ਬਲਬੀਰ ਸਿੰਘ ਬਾਠ )- ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ 'ਚ 'ਖੇਤੀ ਬਚਾਓ ਸਮਾਗਮ' ਤਹਿਤ ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਪਹੁੰਚੇ। ਰੈਲੀ ਸਥਾਨ 'ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਸਨ। ਖ਼ਾਸ ਗੱਲ ਇਹ ਹੈ ਕਿ ਰੈਲੀ 'ਚ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਰੈਲੀ 'ਚ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸੂਬੇ ਦੇ ਸਾਰੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਸੀਨੀਅਰ ਆਗੂ ਸ਼ਾਮਲ ਹੋਏ।   ਮੋਦੀ ਸਰਕਾਰ ਦਾ ਮਕਸਦ ਐਮਐੱਸਪੀ ਖ਼ਤਮ ਕਰਨ ਦਾ ਹੈ ਪਰ ਕਾਂਗਰਸ ਪਾਰਟੀ ਇਹ ਖ਼ਤਮ ਨਹੀਂ ਹੋਣ ਦੇਵੇਗੀ। ਮੋਦੀ ਦਾ ਮਕਸਦ, ਕਿਸਾਨ ਦੀ ਰੀੜ੍ਹ ਤੋੜ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਮੇਰਾ ਕਿਸਾਨਾਂ ਨੂੰ ਪੂਰਾ ਸਮਰੱਥਨ ਹੈ ਇਸ ਤਰ੍ਹਾਂ ਸੰਘਰਸ਼ ਦੇ ਘੋਲ 'ਚ ਡੱਟੇ ਰਹੋ ਕਾਂਗਰਸ ਤੁਹਾਡੇ ਨਾਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੀਤਾ। ਉਹ ਅੱਜ ਇਥੇ ਟਰੈਕਟਰ ਰੈਲੀ ਦੌਰਾਨ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰੇ ਸਨ। ਆਪਣੇ ਭਾਸ਼ਨ ਵਿੱਚ ਰਾਹੁਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਇਕ ਇੰਚ ਵੀ ਸੰਘਰਸ ਤੋਂ ਪਿਛੇ ਨਹੀਂ ਹੱਟੇਗਾ, ਅਸੀਂ ਮੋਦੀ ਦੀ ਸਰਕਾਰ ਨੂੰ ਹਰਾ ਕੇ ਦਮ ਲਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਤੇ ਪੈਸਾ ਭਾਰਤ ਦੇ ਦੋ ਤਿੰਨ ਅਰਬ ਪਤੀ ਆਪਣੇ ਕਬਜ਼ੇ 'ਚ ਕਰਨਾ ਚਹੁੰਦੇ ਹਨ। ਇਹ ਮੋਦੀ ਸਰਕਾਰ ਨਹੀਂ ਹੈ ਇਹ ਅੰਬਾਨੀ ਤੇ ਅੰਡਾਨੀ ਦੀ ਸਰਕਾਰ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਫੂਡ ਦੀ ਸਕਿਊਰਟੀ ਦਿੱਤੀ ਹੈ ਹੁਣ ਅਸੀਂ ਕਿਸਾਨਾਂ ਦਾ ਲੱਕ ਟੁੱਟਣ ਨਹੀਂ ਦਵਾਂਗੇ। ਰੈਲੀ ਤੋਂ ਬਆਦ ਰਾਹੁਲ ਗਾਂਧੀ ਟਰੈਕਟਰ ਰੋਡ ਸ਼ੋਅ ਲਈ ਰਾਏਕੋਟ ਲਈ ਰਾਵਨਾ ਹੋ ਗਏ।

 

 

ਕਈ ਮਹੀਨਿਆਂ ਦੇ ਇਕਾਂਤਵਾਸ ਤੋਂ ਬਾਦ ਅੱਜ ਨਵਜੋਤ ਸਿੱਧੂ ਕਾਂਗਰਸ ਦੀ ਸਟੇਜ ਤੇ ਨਜ਼ਰ ਆਏ

ਹਿਮਾਚਲ ਸਰਕਾਰ ਸੇਬ 'ਤੇ MSP ਦੇ ਸਕਦੀ ਐ ਤਾਂ ਪੰਜਾਬ ਸਰਕਾਰ ਕਿਉਂ ਨਹੀਂ - ਸਿੱਧੂ

ਬੱਧਨੀ ਕਲਾਂ/ਮੋਗਾ, ਅਕਤੂਬਰ 2020 -(ਬਲਬੀਰ ਸਿੰਘ ਬਾਠ)- ਅੱਜ ਕਈ ਮਹੀਨਿਆਂ ਦਾ ਇਕਾਂਤਵਾਸ ਕਟਨ ਤੋਂ ਬਾਦ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਆਪਣੇ ਪੁਰਾਣੇ ਸਾਥੀਆਂ ਨਾਲ ਸਟੇਜ ਸਾਂਝੀ ਕਰਦੇ ਰੈਲੀ ਨੂੰ ਸੰਬੋਧਨ ਹੁੰਦੀਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹੈ। ਕਿਸਾਨਾਂ ਖ਼ਿਲਾਫ਼ ਕੋਈ ਵੀ ਕਦਮ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਧੂ ਨੇ ਪੰਜਾਬ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਕਿਹਾ ਕਿ ਜਦ ਹਿਮਾਚਲ ਦੀ ਸਰਕਾਰ ਸੇਬ 'ਤੇ ਐੱਮਐੱਸਪੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਆਪਣੀ ਐੱਮਐੱਸਪੀ ਕਿਉਂ ਨਹੀਂ ਦੇ ਸਕਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦਾਲਾਂ ਤੇ ਤੇਲ ਇੰਪੋਰਟ ਕਰਦਾ ਹੈ। ਕਿਸਾਨ ਉਸ ਨੂੰ ਕਿਉਂ ਨਹੀਂ ਬੀਜ ਸਕਦਾ। ਮੰਚ ਤੋਂ ਸਿੱਧੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਾਹੁਲ, ਫਿਰ ਜਾਖੜ ਤੇ ਹਰੀਸ਼ ਰਾਵਤ ਤੋਂ ਬਾਅਦ ਕੈਪਟਨ ਦਾ ਨਾਂ ਲਿਆ। ਸਿੱਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਸਵਾਬਲੰਬੀ ਬਣਨਾ ਪਵੇਗਾ। ਸਿੱਧੂ ਜਦੋਂ ਬੋਲ ਰਹੇ ਸਨ ਤਾਂ ਕਾਂਗਰਸ ਲੀਡਰ ਥੋੜ੍ਹੇ ਅਸਹਿਜ ਹੋ ਗਈ। ਜਿਸ 'ਤੇ ਹਰੀਸ਼ ਰਾਵਤ ਆਪਣੀ ਸੀਟ ਤੋਂ ਉਠੇ ਤੇ ਬਾਅਦ 'ਚ ਸਿੱਧੂ ਨੇ ਆਪਣਾ ਭਾਸ਼ਨ ਖ਼ਤਮ ਕੀਤਾ, ਉਦੋਂ ਰਾਵਤ ਆਪਣੀ ਸੀਟ 'ਤੇ ਬੈਠੇ।

Chandigarh Police Lathi Charge Sukhbir Harsimrat Detained.

Chandigarh(B.S Sharma & Rana Shek Dulat)The Shiromani Akali Dal farmer reached the Chandigarh border late in the night, leaving in the morning from three placards in Punjab to protest against the new agricultural laws. Police resorted to lathicharge and released water cannons to chase down the Akalis trying to enter Chandigarh. Many activists were injured in this. The police took into custody several Akalis, including SAD president Sukhbir Badal and Harsimrat Kaur. They were released after about half an hour in custody at around 11 pm. At the same time, people faced a lot of trouble due to the jam caused by the demonstration.

Rahul Gandhi’s Tractors Relly in Punjab 10 Thousand Police Personnel Deployed In Protest Against Agriculture Law.

Chandigarh(B.S Sharma & Rana Shek Dulat) Congress leader Rahul Gandhi is going to hold a huge tractor rally in Punjab tomorrow to protest against the agricultural law and in support of farmers. Thousands of farmers are expected to attend this rally. The rally will include five thousand tractors. Congress ministers, MLAs and all veterans have been asked to be present at the rally.This rally starting from Moga will end in Delhi via Haryana. The Congress and the entire administration of Punjab have entered the field regarding the rally. 10 thousand police personnel have been deployed across the state by the Punjab government, making adequate security arrangements. DGP Dinkar Gupta himself arrived at Badhikalan in Moga to take stock of the tractor rally. He was accompanied by all the senior officials, including SSP of about 15 districts. Many stalwarts including CM's advisor Captain Sandeep Sandhu arrived to take stock of the preparations for the rally.

ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ।

ਸਮੇਂ ਦੀਆਂ ਸਰਕਾਰਾਂ ਰਿਟਾਇਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ.ਸੁਖਜੰਟ.ਪਾਰਸ

5 ਅਕਤੂਬਰ ਨੂੰ ਮੰਡਲ ਬਰਨਾਲਾ 8 ਨੂੰ ਮਲੇਰਕੋਟਲਾ ਅਤੇ 9 ਧੂਰੀ ਮੰਡਲ ਵਿਖੇ ਧਰਨੇ ਦਿੱਤੇ ਜਾਣਗੇ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਪੈਨਸ਼ਨਰਜ਼ ਐਸੋਸੀਏਸ਼ਨ ਰਿਟਾਇਰ ਕਰਮਚਾਰੀਆਂ ਸਬ ਡਵੀਜ਼ਨ ਮਹਿਲ ਕਲਾਂ ਦੇ ਸਮੂਹ ਰਿਟਾਇਰ ਕਰਮਚਾਰੀਆਂ ਦੀ ਡਵੀਜ਼ਨ ਪੱਧਰੀ ਮੀਟਿੰਗ ਜਥੇਬੰਦੀ ਦੇ ਆਗੂ ਪਾਰਸ ਦੀ ਪ੍ਰਧਾਨਗੀ ਹੇਠ ਦੀ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ ਇਸ ਮੌਕੇ ਸਬ ਡਵੀਜ਼ਨ ਮਹਿਲ ਕਲਾਂ ਦੇ ਪ੍ਰਧਾਨ ਸੁਖਜੰਤ ਸਿੰਘ ਸੀਨੀਅਰ ਆਗੂ ਪਾਰਸ ਬਿੱਕਰ ਸਿੰਘ ਹਰਬੰਸ ਸਿੰਘ ਹਮੀਦੀ ਸ਼ਿੰਗਾਰਾ ਸਿੰਘ ਕੁਰੜ ਜਗਮੇਲ ਸਿੰਘ ਤੇ ਭਾਗ ਸਿੰਘ ਨੇ ਮੀਟਿੰਗ ਨੂੰ ਸਬੋਧਨ ਕਰਦਿਆਂ ਕਿਹਾ ਕਿ ਰਿਟਾਇਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਅਤੇ ਮਹਿਕਮੇ ਵੱਲੋਂ ਲਗਾਤਾਰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਕਿਉਂਕਿ ਜਥੇਬੰਦੀ ਵੱਲੋਂ ਲਗਾਤਾਰ ਕਰਮਚਾਰੀਆਂ ਨੂੰ ਬਕਾਏ ਡੀਏ ਦੀਆਂ ਕਿਸਤਾਂ ਤੇ ਛੇਵੇਂ  ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਰਿਟਾਇਰ ਮੁਲਾਜ਼ਮਾਂ ਨੂੰ ਕੁਨੈਕਸ਼ਨ ਲਾਗੂ ਕਰਨ ਅਤੇ ਮੁਲਾਜ਼ਮਾਂ ਦੇ ਟੀ ਏ ਡੀ ਏ ਲਾਗੂ ਕਰਵਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਰਿਟਾਇਰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਕੇ ਉਨ੍ਹਾਂ ਦੇ ਹੱਕ ਦੀ ਲੜਾਈ ਲੜਦੀ ਆ ਰਹੀ ਹੈ ਉਨ੍ਹਾਂ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕਰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਰਕਲ ਬਰਨਾਲਾ ਅਧੀਨ ਪੈਂਦੇ ਬਰਨਾਲਾ ਮੰਡਲ ਵਿਖੇ 5 ਅਕਤੂਬਰ ਮਲੇਰਕੋਟਲਾ ਮੰਡਲਾਂ ਵਿਖੇ 8 ਅਕਤੂਬਰ ਧੂਰੀ ਮੰਡਲ ਵਿਖੇ 9 ਅਕਤੂਬਰ ਨੂੰ ਕਰਮਚਾਰੀਆਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਨੇ ਦਿੱਤੇ ਜਾਣਗੇ ਉਕਤ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਿਟਾਇਰ ਕਰਮਚਾਰੀਆਂ ਨੂੰ ਬਕਾਏ ਤੇ ਡੀ ਏ ਦੀਆਂ ਕਿਸ਼ਤਾਂ ਛੇਵੇਂ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਨ ਮੁਲਾਜ਼ਮਾਂ ਦੇ ਟੀ ਏ ਡੀ ਕੇ ਲਾਗੂ ਕੀਤਾ ਜਾਵੇ ਉਨ੍ਹਾਂ ਸਮੂਹ ਸੇਵਾ ਮੁਕਤ ਕਰਮਚਾਰੀਆਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੰਡਲ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਜਥੇਬੰਦੀ ਦੇ ਆਗੂ ਚਮਕੌਰ ਸਿੰਘ ਨਿਰਮਲ ਸਿੰਘ ਬਾਬਾ ਹਰਿੰਦਰ ਦਾਸ ਸੁਰਜੀਤ ਸਿੰਘ ਅਮਰੀਕ ਸਿੰਘ ਮਹਿੰਦਰ ਸਿੰਘ ਸ਼ਿੰਗਾਰਾ ਸਿੰਘ ਕੋਟ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਸੀ.ਅੈਚ.ਸੀ.ਹਸਪਤਾਲ ਪਿੰਡ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ 22 ਵਿਅਕਤੀਆਂ ਦੀ ਕੈਂਪ ਲਗਾ ਕੇ ਸੈਂਪਲਿੰਗ ਕੀਤੀ ਗਈ

ਮਹਿਲ ਕਲਾਂ/-ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਅਤੇ ਮੈਡੀਕਲ ਅਫ਼ਸਰ ਡਾ ਜਸਪਿੰਦਰ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਸੀ ਐੱਚ ਸੀ ਹਸਪਤਾਲ ਪਿੰਡ ਚੰਨਣਵਾਲ ਵਿਖੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੈਂਪ ਲਗਾ ਕੇ 22 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਇੰਸਪੈਕਟਰ ਜਗਸੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ 19 ਕੋਵਿਡ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਂਪ ਲਗਾ ਕੇ ਇੱਕੋ ਸਮੇਂ 22 ਵਿਅਕਤੀਆਂ ਦੀ ਸੈਂਪਲਿੰਗ ਕਰ ਕੇ ਜਾਂਚ ਲਈ ਸੈਂਪਲ ਭਰੇ ਗਏ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਵੱਲੋਂ ਸਿਹਤ ਵਿਭਾਗ ਦੀ ਵਿੱਢੀ ਸੈਂਪਲਿੰਗ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੰਗਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਖੁਦ ਕੈਂਪਾਂ ਵਿੱਚ ਆ ਕੇ ਸੈਂਪਿਲੰਗ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਨੂੰ ਮਾਸਕ ਜਾਂ ਰੁਮਾਲ ਦੀ ਵਰਤੋਂ ਕਰਕੇ ਮੂੰਹ ਅਤੇ ਨੱਕ ਢੱਕਣ ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਣਾ ਅਤੇ ਇੱਕ ਦੂਜੇ ਤੋਂ ਸਮਾਜਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਸੀ ਐੱਚ ਓ ਪਰਮਜੀਤ ਕੌਰ ੲੇ ਐਨ ਐਮ ਓ ਕਿਰਨਜੀਤ ਕੌਰ ਜਗਰਾਜ ਸਿੰਘ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।

ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਦੇ 36 ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੇ ਸੇਵਾਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ   

ਐਸਪੀਡੀ ਵਿਰਕ ਅਤੇ ਆਈਪੀਐੱਸ ਜੈਨ ਨੇ ਜਲਾਲਪੁਰ ਵੱਲੋਂ ਪੁਲੀਸ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ  

ਮਹਿਲ ਕਲਾਂ/ਬਰਨਾਲਾ-ਅਕਤੂਬਰ (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ਦੀਆਂ ਪੰਚਾਇਤਾਂ ਕਲੱਬਾਂ ਵੱਲੋਂ ਸੇਵਾ ਮੁਕਤ ਹੋਏ ਲਖਵਿੰਦਰ ਸਿੰਘ ਐੱਸਐੱਚਓ   ਜਲਾਲਪੁਰ ਨੂੰ ਵੱਖ-ਵੱਖ ਗਿਫਟਾਂ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨ ਕੀਤਾ।  ਪੰਜਾਬ ਪੁਲੀਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਥਾਣਾ ਠੁੱਲੀਵਾਲ ਵਿਖੇ ਐਸ ਅੈਚ.ਓ ਵਜੋਂ ਸਭਾਵਾਂ ਨਿਭਾਉਂਦੇ ਆ ਰਹੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਪਟਿਆਲਾ ਦੇ ਆਪਣੇ 36 ਸਾਲਾਂ ਦੀ ਸਰਵਿਸ ਦਾ ਕਾਰਜਕਾਲ ਪੂਰਾ ਹੋਣ ਤੇ ਉਨ੍ਹਾਂ ਨੂੰ ਸਮੂਹ ਸਟਾਫ਼ ਵੱਲੋਂ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਐਸਪੀਡੀ ਬਰਨਾਲਾ ਸੁਖਦੇਵ ਸਿੰਘ ਵਿਰਕ ਅਤੇ ਆਈਪੀਐੱਸ ਅਫਸਰ ਡਾ ਪ੍ਰੱਗਿਆ ਜੈਨ ਨੇ ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਪਟਿਆਲਾ ਦੇ ਸੇਵਾ ਮੁਕਤ ਹੋਣ ਤੇ ਉਨ੍ਹਾਂ ਦੀਆਂ ਪੁਲਸ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੁਲੀਸ ਵਿਭਾਗ ਵਿੱਚ ਜ਼ਿਲ੍ਹਾ ਪਟਿਆਲਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਆਪਣੀ ਡਿਊਟੀ ਦੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹਿਤਾਂ ਅਨੁਸਾਰ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਗਈ ਉਨ੍ਹਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਉਨ੍ਹਾਂ ਕਿਹਾ ਕਿ ਅੱਜ ਲਖਵਿੰਦਰ ਸਿੰਘ ਜਲਾਲਪੁਰ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਸਾਫ ਸੁਥਰੇ ਅਕਸ ਨਾਲ ਨਿਭਾਈਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਪੁਲੀਸ ਵਿਭਾਗ ਵਿੱਚ ਆਪਣੀ ਡਿਊਟੀ ਦੀਆਂ ਸੇਵਾਵਾਂ ਨਿਭਾ ਰਹੇ ਹੋਰ ਕਰਮਚਾਰੀਆਂ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਸਾਫ ਸਫ਼ਰ ਅਕਸ ਨਾਲ ਨੂੰ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੇ ਪੁਲੀਸ ਅਧਿਕਾਰੀ ਲਖਵਿੰਦਰ ਸਿੰਘ ਦੇ ਸੇਵਾ ਮੁਕਤ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਕਾਰਜਕਾਲ ਪੂਰੇ ਸਾਲ ਸਾਫ਼ ਸੁਥਰੇ ਅਕਸ ਨਾਲ ਪੂਰਾ ਕੀਤਾ ਅਤੇ ਡਿਊਟੀ ਦੀਆਂ ਸੇਵਾਵਾਂ ਸਮੇਂ ਵੱਖ ਵੱਖ ਥਾਣਿਆਂ ਅੰਦਰ ਉਨ੍ਹਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਨਿੱਜੀ ਦਿਲਚਸਪੀ ਲੈ ਕੇ ਸੁਲਝਾਉਂਦੇ ਰਹੇ ਉਨ੍ਹਾਂ ਕਿਹਾ ਕਿ ਅੱਜ ਅਜਿਹੇ ਪੁਲੀਸ ਅਧਿਕਾਰੀਆਂ ਦੀਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਪੁਲੀਸ ਵਿੱਚ ਆਪਣੀਆਂ ਸੇਵਾਵਾਂ ਨੂੰ ਦੇ ਆ ਰਹੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਅਤੇ ਸਾਫ ਸੁਥਰੇ ਅਕਸ ਨਾਲ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਸਮੂਹ ਸਟਾਫ ਇਲਾਕੇ ਦੇ ਸਰਪੰਚਾਂ ਪੰਚਾਂ ਕਲੱਬਾਂ ਅਤੇ ਮੁਹਤ ਵਾਰ ਵਿਅਕਤੀਆਂ ਨੇ ਸੇਵਾ ਮੁਕਤ ਹੋਏ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਵੱਖ-ਵੱਖ ਗਿਫਟਾਂ ਅਤੇ ਸਨਮਾਨ ਚਿੰਨ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੇਵਾ ਮੁਕਤ ਹੋਏ ਲਖਵਿੰਦਰ ਸਿੰਘ ਜਲਾਲਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤਾਂ ਮੋਹਤਵਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਣ ਸਨਮਾਨ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਪੰਚਾਇਤਾਂ ਅਤੇ ਮੁਹਤਬਰ ਵਿਅਕਤੀਆਂ ਵੱਲੋਂ ਦਿੱਤਾ ਗਿਆ ਹੈ ਉਹ ਉਸ ਦਾ ਮੈਂ ਸਦਾ ਰਿਣੀ ਰਹਾਂਗਾ ਉਨ੍ਹਾਂ ਕਿਹਾ ਕਿ 26 ਮਾਰਚ 1983 ਨੂੰ ਮੈਂ ਪੰਜਾਬ ਪੁਲੀਸ ਵਿੱਚ ਪਟਿਆਲਾ ਵਿਖੇ ਭਰਤੀ ਹੋਇਆ ਸੀ 1984 ਵਿੱਚ ਪਟਿਆਲਾ ਵਿਸ਼ੇਸ਼ ਸੇਵਾਵਾਂ ਦੇਣ ਤੋਂ ਬਾਅਦ 26 ਮਾਰਚ 1985 ਨੂੰ ਪੰਜਾਬ ਪੁਲੀਸ ਵਿੱਚ ਨੰਬਰ ਮਿਲਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਅੰਦਰ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਅਹੁਦਿਆਂ ਉਪਰ ਰਹਿ ਕੇ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਜਸਵਿੰਦਰ ਕੌਰ ਥਾਣਾ ਟੱਲੇਵਾਲ ਦੀ ਮੁਖੀ ਅਮਨਦੀਪ ਕੌਰ ਅਤੇ ਥਾਣਾ ਠੁੱਲੀਵਾਲ ਦੇ ਨਵੇਂ ਆਏ ਮੁਖੀ ਰਣਜੀਤ ਸਿੰਘ ਨੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਦੇ ਸੇਵਾ ਮੁਕਤ ਹੋਣ ਤੇ ਆਪਣੇ ਵੱਲੋਂ ਵਧਾਈ ਦਿੱਤੀ ਇਸ ਮੌਕੇ ਸਰਪੰਚ ਸਰਦਾਰਾ ਸਿੰਘ ਠੁੱਲੇਵਾਲ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਏਕਮ ਸਿੰਘ ਦਿਉਲ ਗਮਦੂਰ ਸਿੰਘ ਖਿਆਲੀ, ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ ਸਰਪੰਚ ਦੀਸਾ ਬੇਗਮ ਮਾਂਗੇਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ ਠੁੱਲੀਵਾਲ ਪੰਚ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਸਬ ਤਹਿਸੀਲ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਠੁੱਲੀਵਾਲ ਬਲਵਿੰਦਰ ਸਿੰਘ ਕਾਕਾ ਗੁੰਮਟੀ ਸਰਪੰਚ ਦਰਸ਼ਨ ਸਿੰਘ ਨੰਗਲ ਸਰਪੰਚ ਬਲਬੀਰ ਸਿੰਘ ਕਰਮਗੜ੍ਹ ਤੋਂ ਇਲਾਵਾ ਐੱਸ ਆਈ ਸੱਤਪਾਲ ਸਿੰਘ ਏ ਐੱਸ ਆਈ ਗੁਰਤੇਜ ਸਿੰਘ ਬਲਬੀਰ ਸਿੰਘ ਮਨਜੀਤ ਸਿੰਘ ਰਣਜੀਤ ਸਿੰਘ ਮੁਨਸ਼ੀ ਗੁਰਦੀਪ ਸਿੰਘ ਸਮੇਤ ਇਲਾਕੇ ਦੇ ਸਮੂਹ ਪੰਚ ਸਰਪੰਚ ਕਲੱਬਾਂ ਦੇ ਅਹੁਦੇਦਾਰਾਂ ਤੇ ਸਮੂਹ ਸਟਾਫ ਦੇ ਕਰਮਚਾਰੀ ਵੀ ਹਾਜ਼ਰ ਸਨ।

ਗੈਂਗ ਰੇਪ ਲੜਕੀ ਦੇ ਪੋਸਟਮਾਰਟਮ ਦੀ ਰਿਪੋਰਟ 'ਚ ਸਾਹਮਣੇ ਆਈ ਹੈਵਾਨੀਅਤ

ਬਲਰਾਮਪੁਰ, ਅਕਤੂਬਰ 2020 -(ਏਜੰਸੀ)-ਉੱਤਰ ਪ੍ਰਦੇਸ਼ 'ਚ ਬਲਰਾਮਪੁਰ ਜ਼ਿਲ੍ਹੇ ਦੇ ਗੈਂਸੜੀ ਥਾਣੇ ਖੇਤਰ 'ਚ ਪੰਜ ਦਿਨ ਪਹਿਲਾਂ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਤੇ ਮੌਤ ਮਾਮਲੇ ਦੀ ਹਕੀਕਤ ਸਾਹਮਣੇ ਆਈ ਹੈ ਤਾਂ ਲੋਕਾਂ ਦੇ ਰੌਂਗੜੇ ਖੜ੍ਹੇ ਹੋ ਗਏ। ਪੋਸਟਮਾਰਟਮ ਰਿਪੋਰਟ 'ਚ ਵਿਦਿਆਰਥਣ ਨਾਲ ਹੋਈ ਹੈਵਾਨੀਅਤ ਦਾ ਪਰਦਾਫਾਸ਼ ਹੋਇਆ ਹੈ। ਉਸ ਦੇ ਪੂਰੇ ਸਰੀਰ 'ਤੇ 10 ਜਗ੍ਹਾ ਸੱਟਾਂ ਦੇ ਨਿਸ਼ਾਨ ਵਹਿਸ਼ੀਪੁਣੇ ਦੀ ਗਵਾਹੀ ਦੇ ਰਹੇ ਹਨ। ਗੁਪਤ ਅੰਗ 'ਚ ਖ਼ੂਨ ਦੇ ਥੱਕਿਆਂ ਦਾ ਵੀ ਜ਼ਿਕਰ ਹੈ। ਅੰਤੜੀ ਤੇ ਜਿਗਰ 'ਚ ਲੱਗੀਆਂ ਸੱਟਾਂ ਤੇ ਜ਼ਿਆਦਾ ਖ਼ੂਨ ਵਗਣਾ ਉਸ ਦੀ ਮੌਤ ਦਾ ਕਾਰਨ ਬਣ ਗਿਆ।

ਮੁਲਜ਼ਮਾਂ ਨੇ ਹੀ ਜਬਰ ਜਨਾਹ ਕੀਤਾ ਹੈ, ਇਸ ਦੀ ਪੁਸ਼ਟੀ ਲਈ ਉਨ੍ਹਾਂ ਦੇ ਡੀਐੱਨਏ ਦਾ ਮਿਲਾਨ ਵਿਦਿਆਰਥਣ ਦੀ ਸਲਾਈਡ ਨਾਲ ਕਰਵਾਇਆ ਜਾਵੇਗਾ। ਸਲਾਈਡ ਲਖਨਊ ਭੇਜੀ ਗਈ ਹੈ। ਪੀੜਤ ਪੱਖ ਦੇ ਗੁੱਸੇ ਤੇ ਮਾਮਲੇ ਨੂੰ ਤੂਲ ਫੜਦਾ ਦੇਖ ਕੇ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੀ ਕਾਪੀ ਪਰਿਵਾਰਕ ਮੈਂਬਰਾਂ ਨੂੰ ਉਪਲੱਬਧ ਕਰਵਾ ਦਿੱਤੀ ਹੈ। ਵਿਦਿਆਰਣ ਦੇ ਨਾਨੇ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਬਾਰੇ ਵਕੀਲ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਘਟਨਾ 'ਚ ਗਿ੍ਫ਼ਤਾਰ ਹੋਣ ਵਾਲਿਆਂ ਦਾ ਸਬੂਤ ਦਿੱਤਾ ਜਾਵੇ। ਧੀ ਨਾਲ ਹੈਵਾਨੀਅਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ।

ਪ੍ਰਿੰਸੀਪਲ ਮੈਡਮ ਨਿਰਪਾਲ ਦੀਪ ਕੌਰ ਦੀ ਰਿਟਾਇਰਮੈਂਟ ਤੇ ਵਿਦਾਇਗੀ ਸਮਾਰੋਹ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਤਖਾਣਵੱਧ ਵਿਖੇ ਪ੍ਰਿੰਸੀਪਲ ਮੈਡਮ ਨਿਰਪਾਲ ਦੀਪ ਕੌਰ ਦੇ ਰਿਟਾਇਰਮੈਂਟ ਤੇ ਸਕੂਲ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਸਿੱਖਿਆ ਅਧਿਕਾਰੀ ਸਕੂਲੀ ਸਟਾਫ਼ ਨਗਰ ਪੰਚਾਇਤਾਂ ਤੋਂ ਇਲਾਵਾ ਰਿਸ਼ਤੇਦਾਰ ਮਿੱਤਰ ਪਿਆਰੇ ਦੋਸਤ ਹਾਜ਼ਰ ਸਨ ਇਸ ਸਮਾਗਮ ਦੀ ਦੇਖ ਰੇਖ ਕਰ ਰਹੇ ਇੰਚਾਰਜ ਪਰਮਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਨਰਪਾਲ ਦੇ ਕਾਰਨੀਆਂ ਸਕੂਲ ਅਤੇ  ਸਮਾਜ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਹਨ ਪ੍ਰਿੰਸੀਪਲ ਮੈਡਮ ਬਹੁਤ ਹੀ ਨੇਕ ਸੁਭਾਅ ਦੇ ਇਨਸਾਨ ਹਨ ਉਨ੍ਹਾਂ ਕੋਲੋਂ ਸਿੱਖਿਆ ਲੈ ਕੇ ਬੱਚੇ ਅੱਜ ਉੱਚ ਕੋਟੀ ਦੇ ਅਫਸਰ ਤੈਨਾਤ ਹਨਉਨ੍ਹਾਂ ਡਿਊਟੀ ਪ੍ਰਤੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬੱਤੀ ਸਾਲ ਡਿਊਟੀ ਨਿਭਾਈ ਉਨ੍ਹਾਂ ਨੇ ਆਪਣਾ ਹਰ ਕੰਮ ਬਾਖ਼ੂਬੀ ਤਰ੍ਹਾਂ ਨਿਭਾਇਆ ਅੱਜ ਮੈਡਮ ਨਿਰਪਾਲ ਦੀ ਪ  ਦੇ ਰਿਟਾਇਰਮੈਂਟ ਤੇ ਉਨ੍ਹਾਂ ਨੂੰ ਸਕੂਲ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ ਪਰਮਜੀਤ ਸਿੰਘ ਡਾਲਾ ਏਈਓ ਇੰਦਰਪਾਲ ਸਿੰਘ ਏ ਈ ਓ ਸੁਪਰਡੈਂਟ ਜਸਵੀਰ ਸਿੰਘ ਅਵਤਾਰ ਸਿੰਘ ਕਰੀਰ ਮਨਜੀਤ ਸਿੰਘ ਗੁਰਤੇਜ ਸਿੰਘ ਸਿਮਰਜੀਤ ਸਿੰਘ ਰਿੱਕੀ ਗਰਗ ਆਤਮਾ ਸਿੰਘ ਰਾਮ ਸਿੰਘ ਜਗਮੋਹਨ ਸਿੰਘ ਨਰਜੀਤ ਸਿੰਘ ਕਲਦੀਪ ਕੌਰ ਦੇਵਿੰਦਰ ਕੌਰ ਸਟੇਜ ਸੈਕਟਰੀ ਸੁਖਬੀਰ ਸਿੰਘ ਪੰਜਾਬੀ ਟੀਚਰ ਸਰਪੰਚ ਰਵੀ ਸ਼ਰਮਾ ਨੰਬਰਦਾਰ ਰੇਸ਼ਮ ਸਿੰਘ ਲਾਲ ਸਿੰਘ ਢਿੱਲੋਂ ਨਸੀਬ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੋਹਤਵਰ ਸ਼ਖ਼ਸੀਅਤਾਂ ਹਾਜ਼ਰ ਸਨ ਵਿਦਾਇਗੀ ਸਮਾਰੋਹ ਤੇ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਦਾ ਸਰਪੰਚ ਰਵੀ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਸਮਾਰੋਹ ਤੇ ਸਕੂਲੀ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਖਿੱਚ ਦਾ ਕੇਂਦਰ ਰਹੀ

ਪਿੰਡ ਲੱਖਾ ਦੀ ਪੰਚਾਇਤ ਨੇ ਬਾਜਵਾ ਨੂੰ ਸਨਮਾਨਿਤ ਕੀਤਾ

-ਵਿਕਾਸ ਕਾਰਜਾ ਲਈ ਕੀਤੀ ਗਰਾਂਟ ਦੀ ਮੰਗ-

ਹਠੂਰ 3 ਅਕਤੂਬਰ (ਨਛੱਤਰ ਸੰਧੂ)ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਅੱਜ ਵਿਸੇਸ ਤੌਰ ਤੇ ਪਿੰਡ ਲੱਖਾ ਵਿਖੇ ਪਹੁੰਚੇ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਗਰਾਮ ਪੰਚਾਇਤ ਪਿੰਡ ਲੱਖਾ ਵੱਲੋ ਜੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਸਰਪੰਚ ਜਸਵੀਰ ਸਿੰਘ ਸੀਰਾ,ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਡਾਂ:ਤਾਰਾ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਡਾ: ਬਲਜਿੰਦਰ ਸਿੰਘ ਲੱਖਾ ਨੇ ਸ੍ਰੀ ਬਾਜਵਾ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਜਾਣਕਾਰੀ ਦਿੰਦਿਆ ਉਕਤ ਆਗੂਅ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋ ਜੋ ਪਿੰਡਾ ਅਤੇ ਸਹਿਰਾ ਦੇ ਵਿਕਾਸ ਕਾਰਜਾ ਲਈ ਗਰਾਂਟਾ ਦਿੱਤੀਆ ਜਾ ਰਹੀਆ ਹਨ,ਉਹ ਪੂਰੇ ਪੰਜਾਬ ਦੀ ਹੋਰ ਵੀ ਨੁਹਾਰ ਬਦਲ ਦੇਣਗੀਆ।ਇਸ ਮੌਕੇ ਉਨ੍ਹਾ ਸ੍ਰੀ ਬਾਜਵਾ ਨੂੰ ਪੰਚਾਇਤ ਵੱਲੋ ਚੱਲ ਰਹੇ ਵਿਕਾਸ ਕਾਰਜਾ ਤੋ ਜਾਣੂ ਕਰਵਾਉਦਿਆ ਉਨ੍ਹਾ ਤੋ ਅਧੂਰੇ ਵਿਕਾਸ ਕੰਮਾ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੀ ਮੰਗ ਵੀ ਰੱਖੀ ਗਈ,ਜਿਸ ਨੂੰ ਸ੍ਰੀ ਬਾਜਵਾ ਨੇ ਅਗਲੇ ਸਮੇ ਵਿੱਚ ਦੇਣ ਦਾ ਵਾਅਦਾ ਕੀਤਾ।ਇਸ ਸਮੇ ਉਨ੍ਹਾ ਨਾਲ ਮਾਰਕਿਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾ,ਮਾਰਕਿਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਬਲਦੇਵ ਸਿੰਘ ਮਾਣੂੰਕੇ ਪੈਲੇਸ ਵਾਲੇ,ਸਰਪੰਚ ਗੁਰਸਿਮਰਨ ਸਿੰਘ ਗਿੱਲ ਰਸੂਲਪੁਰ,ਯੂਥ ਆਗੂ ਹਰਮੇਲ ਸਿੰਘ ਢਿੱਲੋ ਮੱਲ੍ਹਾ,ਪਰਮਲ ਸਿੰਘ ਹਠੂਰ,ਜੱਥੇਦਾਰ ਮੇਜਰ ਸਿੰਘ ਲੱਖਾ,ਫੌਜੀ ਜਰਨੈਲ ਸਿੰਘ ਲੱਖਾ,ਮਨੋਜ ਕੁਮਾਰ ਨੀਟਾ ਚਕਰ,ਜਵਾਹਰ ਸਿੰਘ ਕਿੰਗਰਾ ਚਕਰ,ਸਰਪੰਚ ਸੁਖਦੇਵ ਸਿੰਘ ਚਕਰ ਆਦਿ ਵੀ ਹਾਜਰ ਸਨ।

ਜਗਰਾਉ ਹਲਕੇ ਲਈ 13ਕਰੋੜ ਦੀ ਰਾਸੀ ਦਿੱਤੀ ਜਾਵੇਗੀ-ਬਾਜਵਾ

ਪਿੰਡ ਚਕਰ ਨੂੰ 50ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ

ਹਠੂਰ/ਜਗਰਾਓ  ਅਕਤੂਬਰ 2020 (ਨਛੱਤਰ ਸੰਧੂ)ਦੇਸ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨ ਦੀ ਅਣਥੱਕ ਮਿਹਨਤ ਨੂੰ ਨਜਰਅੰਦਾਜ ਕਰਕੇ ਕੇਦਰ ਦੀ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਖੁਦਗਰਜੀ ਦਾ ਸਬੂਤ ਦਿੱਤਾ ਹੈ,ਜਿਸ ਤੋ ਕਿਸਾਨ ਹੀ ਨਹੀ ਮਜਦੂਰ,ਆੜ੍ਹਤੀਆ ਤੇ ਹੋਰ ਵਰਗ ਵੀ ਦੁਖੀ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਚਕਰ ਵਿਖੇ ਪਾਰਟੀ ਵਰਕਰਾ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।ਇਸ ਮੌਕੇ ਤੇ ਸ੍ਰੀ ਬਾਜਵਾ ਨੇ ਪੰਜਾਬ ਸਰਕਾਰ ਵੱਲੋ ਜਗਰਾਉ ਹਲਕੇ ਲਈ 13ਕਰੋੜ ਦੀ ਗ੍ਰਾਂਟ ਜਾਰੀ ਕਰਦਿਆ ਕਿਹਾ ਕਿ ਪਿੰਡ ਚਕਰ ਦੀ ਪੰਚਾਇਤ ਨੂੰ 20ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਅਤੇ ਉਨਾਂ੍ਹ ਵੱਲੋ ਆਪਣੇ ਵੱਖਰੇ ਤੌਰ ਤੇ 30ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ।ਰਾਹੁਲ ਗਾਂਧੀ ਦੇ ਤਿੰਨ ਦਿਨਾਂ ਦੌਰੇ ਦੇ ਅੱਜ ਪਹਿਲੇ ਦਿਨ ਇੱਥੇ ਬੋਲਦਿਆ ਉਨਾਂ੍ਹ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਕਿਸਾਨਾ ਮਜਦੂਰਾਂ ਲਈ ਸੰਜੀਵਨੀ ਬੂਟੀ ਵਾਂਗ ਸਾਬਿਤ ਹੋਵੇਗਾ ਅਤੇ ਕਾਂਗਰਸ ਪਾਰਟੀ ਕਿਸਾਨਾ ਮਜਦੂਰਾ ਵੱਲੋ ਵਿੱਢੇ ਇਸ ਸੰਘਰਸ ਨੂੰ ਜਿੱਤ ਦਵਾਉਣ ਲਈ ਆਖਿਰ ਤੱਕ ਸਾਥ ਦੇਵੇਗੀ।ਇਸ ਸਮੇ ਉਨਾਂ੍ਹ ਨਾਲ ਸੰਸਦ ਮੈਬਰ ਰਵਨੀਤ ਸਿੰਘ ਬਿੱਟੂ,ਕੈਪਟਨ ਸੰਨਦੀਪ ਸਿੰਘ ਸੰਧੂ,ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ,ਡਾ:ਕਰਨ ਵੜਿੰਗ,ਜਿਲਾ੍ਹ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਮਾਰਕੀਟ ਕਮੇਟੀ ਜਗਰਾਉ ਦੇ ਚੇਅਰਮੈਨ,ਸਤਿੰਦਰਪਾਲ ਸਿੰਘ ਕਾਕਾ,ਚੇਅਰਮੈਨ ਪ੍ਰਸੋਤਮ ਲਾਲ ਖਲੀਫਾ,ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ,ਜਿਲਾ੍ਹ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ,ਪ੍ਰਧਾਨ ਜਗਜੀਤ ਸਿੰਘ ਕਾਉਕੇ,ਪ੍ਰਿੰਸੀ:ਗੁਰਮੁੱਖ ਸਿੰਘ ਮਾਣੰੂਕੇ,ਸਰਪੰਚ ਪਰਮਜੀਤ ਕੌਰ,ਆਗੂ ਸੁਖਦੇਵ ਸਿੰਘ ਉਰਫ ਬੂਟਾ,ਜਸਵਿੰਦਰ ਸਿੰਘ ਛਿੰਦਾ ਚਕਰ,ਮਨੋਜ ਕੁਮਾਰ ਜੋਸੀ,ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ,ਪਰਮਿੰਦਰ ਸਿੰਘ ਭੰਮੀਪੁਰਾ,ਸਰਪੰਚ ਕਰਮਜੀਤ ਸਿੰਘ ਦੇਹੜਕਾ,ਡਾਇ:ਰਵਿੰਦਰ ਕੁਮਾਰ ਰਾਜੂ ਦੇਹੜਕਾ,ਸਰਪੰਚ ਨਿਰਮਲ ਸਿੰਘ ਧੀਰਾ ਡੱਲਾ੍ਹ,ਡਾਇ:ਨਿਰੋਤਮ ਸਿੰਘ ਦੇਹੜਕਾ,ਸੁਖਵਿੰਦਰ ਸਿੰਘ ਛਿੰਦਾ ਮਾਣੰੂਕੇ ਅਤੇ ਜਗਜੀਤ ਸਿੰਘ ਜੱਗਾ ਚਕਰ ਆਦਿ ਹਾਜਰ ਸਨ।

ਚੰਡੀਗੜ੍ਹ ਪੁੱਜੇ ਹਰਦੀਪ ਪੁਰੀ, ਹੋਇਆ ਵਿਰੋਧ

 

ਚੰਡੀਗੜ੍ਹ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- - ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਚੰਡੀਗੜ੍ਹ ਪੁੱਜੇ, ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਤੇ ਇਸ ਦੇ ਫ਼ਾਇਦੇ ਗਿਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰਾਂ 'ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲਗਾਏ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ। ਉੱਥੇ ਹੀ, ਕਿਸਾਨਾਂ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵਿਰੋਧ ਕੀਤਾ ਗਿਆ।