You are here

ਪੰਜਾਬ

ਐਨੀਵਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ

ਪੱਤਰਕਾਰ ਗੁਰਸੇਵਕ ਸਿੰਘ ਸੋਹੀ ਤੇ ਬੇਅੰਤ ਕੌਰ ਵਾਸੀ ਨਰੈਣਗੜ੍ਹ ਸੋਹੀਆਂ (ਬਰਨਾਲਾ) ਨੇ ਆਪਣੇ ਵਿਆਹ ਦੀ 2 ਵੀਂ ਵਰ੍ਹੇਗੰਢ ਮਨਾਈ

ਅਸਟ੍ਰੇਲੀਅਨ ਹਰਜਿੰਦਰ ਕੁਮਾਰ ਹੈਪੀ ਗਹਿਲ ਨੇ ਗੁਰਦੁਆਰਾ ਚੰਦੂਆਣਾਂ ਸਹਿਬ ਵਿੱਚ (ਸੀਸੀਟੀਵੀ) ਕੈਮਰਿਆਂ ਲਈ 20000 ਦੀ ਭੇਟਾਂ ਦਿੱਤੀ

ਮਹਿਲ ਕਲਾਂ -ਬਰਨਾਲਾ-ਅਕਤੂਬਰ 2020 (ਗੁਰਸੇਵਕ ਸਿੰਘ ਸੋਹੀ)-ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ,ਗਹਿਲਾਂ, ਛੀਨੀਵਾਲ ਖ਼ੁਰਦ,ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਗੁਰਦੁਆਰਾ ਚੰਦੂਆਣਾਂ ਸਾਹਿਬ ਅਨਾਥ ਆਸ਼ਰਮ,ਨੇਤਰਹੀਣ ਅਤੇ ਸੰਗੀਤ ਵਿਦਿਆਲਿਆ ਜਿਨ੍ਹਾਂ ਦੀ ਦੇਖ-ਰੇਖ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਜੀ ਕਰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਵੱਸਦੇ ਹਰਜਿੰਦਰ ਕੁਮਾਰ ਹੈਪੀ ਗਹਿਲ ਜੀ ਵੱਲੋਂ 20000 ਆਪਣੀ ਨੇਕ ਕਮਾਈ ਵਿੱਚੋਂ (ਸੀਸੀਟੀਵੀ) ਕੈਮਰਿਆਂ ਲਈ ਭੇਟਾਂ ਦਿੱਤੀ ਗਈ। ਫੋਨ ਤੇ ਗੱਲਬਾਤ ਕਰਦਿਆਂ ਹੈਪੀ ਆਸਟਰੇਲੀਆ ਨੇ ਦੱਸਿਆ ਕਿ ਅਨਾਥ ਅਤੇ ਬੇਸਹਾਰਾ ਬੱਚਿਆਂ ਦੀ ਸੇਵਾ ਕਰ ਕੇ ਮੇਰੀ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ।ਮੇਰੇ ਵੱਲੋਂ ਜਿੰਨਾ ਵੀ ਹੋ ਸਕਿਆ ਗੁਰਦੁਆਰਾ ਚੰਦੂਆਂਣਾ ਸਾਹਿਬ ਲਈ ਸੇਵਾ ਜਰੂਰ ਕਰਦਾ ਰਹਾਂਗਾ। ਬਾਬਾ ਸੂਬਾ ਸਿੰਘ ਨੇ ਹਰਜਿੰਦਰ ਸਿੰਘ ਹੈਪੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਆਸ਼ਰਮ ਨੂੰ ਜਦੋਂ ਵੀ ਕੋਈ ਮਸੀਬਤ ਆਉਂਦੀ ਹੈ ਤਾਂ ਐਨ,ਆਰ,ਆਈ ਵੀਰ ਅਤੇ ਨਗਰ ਨਿਵਾਸੀ ਚੱਟਾਨ ਵਾਂਗੂੰ ਸਾਡੇ ਨਾਲ ਖੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹੋ ਜਿਹੀ ਸੋਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਆਪਣੀ ਜ਼ਿੰਦਗੀ ਦੇ ਝਮੇਲਿਆਂ ਨੂੰ ਦੂਰ ਕਰਨ ਦੇ ਲਈ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।ਅਪਣੇ ਅਨਾਥ ਆਸ਼ਰਮ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਜਾ ਸਕੇ ਨੇਤਰਹੀਣ ਅਤੇ ਬੇਸਹਾਰਾ ਬੱਚੇ ਪੜ੍ਹ ਲਿਖ ਕੇ ਤਰੱਕੀਆਂ ਕਰਨ।

ਲੋਕ ਡਾਊਨ ਸਮੇਂ ਕਲਕੱਤੇ ਬੰਗਾਲ ਚ ਲੰਗਰ ਲਾਉਣ ਵਾਲੇ ਮਨਜੀਤ ਸਿੰਘ ਮੋਹਨੀ ਜਗਰਾਉਂ ਹਲਕੇ ਦੇ ਚਰਨਾਵਾਂ ਹਨ  ਗੱਗੂ ਗਿੱਲ 

ਅਜੀਤਵਾਲ , ਅਕਤੂਬਰ 2020 -(ਬਲਬੀਰ ਬਾਠ )-

ਮਜ਼ਦੂਰਾਂ ਲਈ ਦੇਵਤੇ ਵਜੋਂ ਜਾਣੇ ਜਾਂਦੇ ਇੱਕ ਨਾਮ ਹੈ ਜਗਰਾਉਂ ਹਲਕੇ ਦੇ ਸਰਨਾਵਾਂ ਮਨਜੀਤ ਸਿੰਘ ਮੋਹਣੀ ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦੇ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤੱਕ  ਮਨੁੱਖਤਾ ਅਤੇ ਸਮਾਜ ਸੇਵਾ ਅਤੇ ਮਨੁੱਖਤਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ ਕਲਕੱਤੇ ਵਿਖੇ ਆਪਣੇ ਹੋਟਲ ਤੇ ਟਰੱਕ ਡਰਾਈਵਰਾਂ ਅਤੇ ਰਾਹਗੀਰਾਂ ਲਈ ਰੋਕ ਰੋਕ ਕੇ ਹਰ ਇੱਕ ਨੂੰ ਲੰਗਰ ਸਕਾਇਆ ਅਤੇ ਸਿੱਖ ਧਰਮ ਵਿੱਚ ਜਿਉਂਦੀ ਜਾਲ ਦੀ ਮਿਸਾਲ ਬਣੇ ਜਗਰਾਉਂ ਹਲਕੇ ਦੇ ਸਰਨਾਵਾਂ ਜਿਨ੍ਹਾਂ ਵਿੱਚ ਇੱਕ ਸਮਾਜ ਸੇਵੀ ਨਾਮ ਆਉਂਦਾ ਹੈ ਮਨਜੀਤ ਸਿੰਘ  ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਫਿਲਮੀ ਐਕਟਰ ਗੱਗੂ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਲੋਕ ਦਾਨ ਸਮੇਂ ਕਰੋਨਾ ਬਾਰਸ਼ ਕਰਕੇ ਭਿਆਨਕ  ਖਤਰਾ ਸੀ ਉੱਥੇ ਹੀ ਜਗਰਾਉਂ ਹਲਕੇ ਅਗਵਾੜ ਲੋਪੋਂ ਦੇ ਜੰਮਪਲ ਮਨਜੀਤ ਸਿੰਘ ਮੋਹਨੀ ਇੱਕ ਦੇਵਤਾ ਵਾਂਗ ਲੋਕਾਂ ਦੀ ਸੇਵਾ ਕਰਦੇ ਸੇਵਾ ਕਰਦੇ ਨਜ਼ਰ ਆਏ ਉਨ੍ਹਾਂ ਨੇ ਆਪਣੇ ਹੋਟਲ ਤੋਂ ਕਰੋਨਾ ਬਾਰਿਸ਼ ਦੇ ਮੱਦੇਨਜ਼ਰ ਲੋਕ ਦਾਨ ਸਮੇਂ ਭੁੱਖੇ ਅਤੇ ਬੇਰੁਜਗਾਰ ਟਰੱਕ ਡਰਾਈਵਰਾਂ ਨੂੰ ਫ੍ਰੀ ਲੰਗਰ ਤਿੰਨ ਮਹੀਨੇ ਲਈ ਫ੍ਰੀ ਲੰਗਰ ਛਕਾਇਆ ਅਤੇ ਦਵਾਈਆਂ ਅਤੇ ਡਾਕਟਰੀ ਸਹੂਲਤ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗੱਗੂ ਗਿੱਲ ਨੇ ਦੱਸਿਆ ਕਿ ਸਾਡੇ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਯਾਦਾ ਅਨੁਸਾਰ ਸਿੱਖ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਤਿਆਰ ਬਰ ਤਿਆਰ ਰਹਿੰਦੇ ਹਨ ਇੱਕ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ ਜਿਸ ਵਿੱਚ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਵਿਅਕਤੀ ਨਾਲ ਪੱਖਪਾਤ ਨਹੀਂ ਕੀਤਾ ਜਾਂਦਾ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਮਨਜੀਤ ਸਿੰਘ ਮੋਹਣੀ ਵਰਗੇ ਇਨਸਾਨਾਂ ਦੀ ਸਮਾਜ ਨੂੰ ਹਮੇਸ਼ਾ ਲੋੜ ਹੈ ਜੋ ਸਮਾਜ ਸੇਵਾ ਲਈ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹਿਣ ਅਸੀਂ ਪ੍ਰਮਾਤਮਾ ਅੱਗੇ ਦੱਸ ਕਰਦਿਆਂ ਕਿ ਪ੍ਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀਬਕਸੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਗਰੀਬ ਮਜ਼ਦੂਰਾਂ ਦੀ ਬਾਂਹ ਫੜ ਕੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ

ਪਿੰਡ ਚੂਹੜ ਚੱਕ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ 

(ਪਿੰਡ ਚੂਹੜ ਚੱਕ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸਾਬਕਾ ਸਰਪੰਚ ਕੁਲਦੀਪ ਸਿੰਘ ਪ੍ਰਧਾਨ ਪਰਮਜੀਤ ਸਿੰਘ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ)

ਅਜੀਤਵਾਲ, ਅਕਤੂਬਰ 2020  (ਬਲਬੀਰ ਬਾਠ  )

ਗੁਰਦੁਆਰਾ ਸੰਗਤ ਸਾਹਿਬ ਪਿੰਡ ਚੂਹੜ ਚੱਕ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਇਸ ਮੌਕੇ ਪਹੁੰਚੇ ਮਹਾਂਪੁਰਸ਼ ਬਾਬਾ ਕੇਵਲ ਸਿੰਘ ਮੁੱਖ ਸੇਵਾਦਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਕਿਹਾ ਕਿ ਜੀਵ ਆਪਣੇ ਕੰਮਾਂ ਕਾਰਾਂ ਵਿੱਚ ਇੰਨਾ ਰੁੱਝ ਗਿਆ ਹੈ ਕਿ ਉਸ ਕੋਲ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਦਾ ਸਮਾਂ ਹੀ ਨਹੀਂ ਹੈ ਪਰ ਅਕਾਲ ਪੁਰਖ ਵਾਹਿਗੁਰੂ ਹੈ ਜੋ ਹਰ ਇੱਕ ਨੂੰ ਦੁੱਖਾਂ ਵਿੱਚੋਂ ਕੱਢਣ ਦੀ ਸਮਰੱਥਾ ਰੱਖਦਾ ਹੈ ਇਸ ਲਈ ਸਾਨੂੰ ਹਰ ਇੱਕ ਨੂੰ ਹਰ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਇਸ ਮੌਕੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੂਰੇ ਨਗਰ ਦੇ ਸਹਿਯੋਗ ਨਾਲ ਹਰ ਮਹੀਨੇ ਇਹ ਸਮਾਗਮ ਕਰਵਾਇਆ ਜਾਂਦਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਨੇ ਵੀ ਗੁਰੂ ਘਰ ਹਾਜ਼ਰੀ ਲਗਵਾਈ ਸਮਾਗਮ ਦੇ ਅੰਤ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਪੰਚਾਇਤ ਮੈਂਬਰ ਪਰਮਜੀਤ ਸਿੰਘ ਨੀਲੋ, ਪੰਚਾਇਤ ਮੈਂਬਰ ਮੱਘਰ ਸਿੰਘ ,ਪੰਚਾਇਤ ਮੈਂਬਰ ਗੁਰਦਿਆਲ ਸਿੰਘ, ਪੰਚਾਇਤ ਮੈਂਬਰ ਗੁਰਮੇਲ ਸਿੰਘ, ਪੰਚਾਇਤ ਮੈਂਬਰ ਨਿਰਮਲ ਸਿੰਘ ਨੇ  ਇਸ ਮੌਕੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਸਰਪੰਚ ਮਲਕੀਤ ਸਿੰਘ ,ਸਾਬਕਾ ਪੰਚ ਨਿਰਮਲ ਸਿੰਘ, ਸਾਬਕਾ ਪੰਚ ਜਗਤਾਰ ਸਿੰਘ ਤਾਰੀ ,ਨਸੀਬ ਸਿੰਘ, ਸੁਖਮਿੰਦਰ ਸਿੰਘ ਸੁੱਖੀ, ਪਰਸ਼ਨ ਸਿੰਘ, ਬੂਟਾ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ, ਜਿੰਦਰ ਸਿੰਘ ਡੇਅਰੀ ਵਾਲੇ ,ਚਮਕੌਰ ਸਿੰਘ ,ਪ੍ਰੀਤਮ ਸਿੰਘ, ਰੂਪ ਸਿੰਘ ,ਨੰਬਰਦਾਰ ਸਾਧੂ ਸਿੰਘ,ਪੰਡਿਤ ਇੰਦਰਜੀਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ 

 

 

ਕਿਸਾਨ ਜਥੇਬੰਦੀ ਨੇ ਫੂਕਿਆਂ ਮੋਦੀ ਦਾ ਪੁਤਲਾ

ਮੋਗੇ ਵਿਚ ਵੱਡੇ ਇਕੱਠ ਦੁਰਾਨ ਮੋਦੀ ਸਰਕਾਰ ਦੇ ਵਿਰੋਧ ਵਿੱਚ ਕਿਸਾਨ ਮਾਰੂ ਆਰਡੀਨੈਂਸ ਨੂੰ ਲੈ ਕੇ ਰੋਸ ਪ੍ਰਦਰਸਨ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ  

ਪੰਜਾਬ ਪੁਲਿਸ ਵਲੋਂ ਸ਼ਹੀਦਾਂ ਨੂੰ ਯਾਦ ਕਰਨ ਦਾ ਵਿਲੱਖਣ ਉਪਰਾਲਾ-VIDEO

ਮੋਗੇ ਦੇ ਚੌਕ ਵਿੱਚ ਲੋਕਾਂ ਦਾ ਮਨੋਰੰਜਨ ਕਰੇਗਾ ਪੰਜਾਬ ਪੁਲਿਸ ਦਾ ਬੈਡ

ਪੱਤਰਕਾਰ ਰਾਜਿੰਦਰ ਰੱਤੀ ਦੀ ਰਿਪੋਰਟ  

ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ' ਸਮਾਰਟ ਵਿਲੇਜ ਮੁਹਿੰਮ ' ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਦਾ ਸੰਸਦ ਮੈਬਰ ਸ਼੍ਰੀ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਵੀਡੀਉ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਈ ਕੈਬਿਨੇਟ ਮੰਤਰੀ, ਸੰਸਦ ਮੈਂਬਰ, ਵਿਧਾੲਿਕ ਅਤੇ ਵੱਡੀ ਗਿਣਤੀ ਵਿੱਚ ਲੋਕ ਆਨਲਾਈਨ ਜੁੜੇ ਹੋਏ ਸਨ। 

ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਐੱਸ ਡੀ ਐਮ ਮੋਗਾ ਸ੍ਰ ਸਤਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਸਦੀਕ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। 

 ਸੈਸ਼ਨ ਦੌਰਾਨ ਮੁੱਖ ਮੰਤਰੀ ਜਿਹੜਾ ਵੀ ਬਿੱਲ ਜਾਂ ਖਰੜਾ ਲਿਆ ਰਹੇ ਹਨ, ਓਹ ਜਨਤਕ ਕੀਤਾ ਜਾਵੇ- ਮਜੀਠੀਆ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾ ਬਿਕਰਮ ਸਿੰਗ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਕਿਹਾ ਹੈ ਕਿ ਅੱਜ ਅਕਾਲੀ ਦਲ ਦੇ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਦੌਰਾਨ ਸਾਰੇ ਵਿਧਾਇਕਾਂ ਨੇ ਇੱਕਜੁੱਟ ਹੁੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਜਿਹੜਾ ਗਠਜੋੜ ਚੱਲ ਰਿਹਾ ਹੈ, ਉਹ ਉਸ ਦੀ ਨਿਖੇਧੀ ਕਰਦੇ ਹਨ। ਨਾਲ ਹੀ ਇਸ ਮੌਕੇ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਜਿਹੜਾ ਵੀ ਬਿੱਲ ਜਾਂ ਖਰੜਾ ਲਿਆ ਰਹੇ ਹਨ, ਉਸ ਨੂੰ ਜਨਤਕ ਕੀਤਾ ਜਾਵੇ। ਕੋਰੋਨਾ ਮਹਾਂਮਾਰੀ ਨੂੰ ਲੈ ਕੇ ਮਜੀਠੀਆ ਨੇ ਅੱਗੇ ਕਿਹਾ ਕਿ ਸਰਕਾਰ ਖ਼ੁਦ ਕਹਿ ਰਹੀ ਹੈ ਕਿ ਸੂਬੇ 'ਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤਾਂ ਫਿਰ ਇੰਨੀਆਂ ਪਾਬੰਦੀਆਂ ਕਿਉਂ ਲਾਈਆਂ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਿਧਾਨ ਸਭਾ ਸੈਸ਼ਨ 'ਚ ਆਵਾਂਗੇ ਪਰ ਇਹ ਵੱਖਰੀ ਗੱਲ ਹੈ ਕਿ ਸਰਕਾਰ ਆਪਣੀਆਂ ਤਾਕਤਾਂ ਦੀ ਵਰਤੋਂ ਕਰਕੇ ਕਿਸੇ ਨੂੰ ਪਾਜ਼ੀਟਿਵ ਜਾਂ ਨੈਗੇਟਿਵ ਕਰ ਦੇਵੇ। ਉੱਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਸੈਸ਼ਨ 'ਚ ਸ਼ਾਮਿਲ ਹੋਣ ਬਾਰੇ ਮਜੀਠੀਆ ਨੇ ਕਿਹਾ ਕਿ ਇਸ ਸਬੰਧੀ ਸਥਿਤੀ ਅਜੇ ਸਪਸ਼ਟ ਨਹੀਂ ਹੈ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਚੁੱਕੇ।  

ਗ੍ਰਾਮ ਪੰਚਾਇਤ ਲੱਖਾ ਨੇ ਵੱਡੇ ਰਸਤੇ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ

ਲੱਖਾ ਪਿੰਡ ਨੂੰ ਮਾਡਲ ਪਿੰਡ ਵਜੋ ਬਣਾਇਆ ਜਾਵੇਗਾ-ਸਰਪੰਚ ਸੀਰਾ

ਹਠੂਰ -(ਨਛੱਤਰ ਸੰਧੂ)-ਨੇੜਲੇ ਪਿੰਡ ਲੱਖਾ ਦੀ ਗ੍ਰਾਮ ਪੰਚਾਇਤ ਵੱਲੋ ਪਿੰਡ ਵਿਚਲੇ ਮੇਨ ਵੱਡੇ ਰਸਤੇ ਨੂੰ ਪੱਕਾ ਕਰਨ ਦਾ ਅੱਜ ਨੀਹ ਪੱਥਰ ਰੱਖਿਆ ਗਿਆ।ਇਸ ਮੋਕੇ ਤੇ ਸਰਪੰਚ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਇਹ ਰਸਤਾ ਬੜ੍ਹੇ ਲੰਮੇ ਅਰਸੇ ਤੋ ਕੱਚਾ ਹੋਣ ਕਰਕੇ ਜਿੱਥੇ ਪਾਣੀ ਦੀ ਨਿਕਾਸੀ ਦਾ ਬੁਰ੍ਹਾ ਹਾਲ ਸੀ,ਉੱਥੇ ਇਸ ਬਸਤੀ ਦੇ ਲੋਕਾਂ ਨੂੰ ਵੀ ਬਰਸਾਤਾਂ ਦੇ ਦਿਨਾਂ ਵਿੱਚ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨਾ੍ਹ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਰਾਜ ਵਿੱਚ ਪੰਚਾਇਤ ਵੱਲੋ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਨਮੂਨੇ ਦਾ ਬਣਾਇਆ ਜਾਵੇਗਾ।ਇਸ ਸਮੇਂ ਉਨਾ੍ਹ ਸੈਕਟਰੀ ਬਲਜਿੰਦਰ ਸਿੰਘ ਮਾਛੀਕੇ,ਡਾ:ਬਲਜਿੰਦਰ ਸਿੰਘ ਲੱਖਾ,ਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਧਾਲੀਵਾਲ,ਪੰਚ ਸਿਕੰਦਰ ਸਿੰਘ,ਪੰਚ ਬਲਵਿੰਦਰ ਸਿੰਘ,ਸੁਖਦੇਵ ਸਿੰਘ ਆਦਿ ਵੀ ਹਾਜਰ ਸਨ।

ਰਾਵਣ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ ✍️ਪੰਡਿਤ ਰਮੇਸ਼ ਕੁਮਾਰ ਭਟਾਰਾ

ਰਾਵਣ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ,* *ਕਦੇ ਇਹ ਸ਼ਬਦ ਸਨ ਉਦੇਤ ਰਾਜ ਦੇ,*  ਮੇਰੇ ਦੇਸ਼ ਵਾਸਾੳ ਕੱਲ ਸਾਰਾ ਦਿਨ, ਸ਼ਾਮ ਤਕ ਦੇਸ਼ ਦੇ ਟੀਵੀ ਚੈਨਲਾਂ ਤੇ *ਮਾਹਾ ਕੁੰਭ* ਦੇ ਸਬੰਧ ਵਿੱਚ ਉਦੇਤ ਰਾਜ ਦੇ ਦਿੱਤੇ ਹੋਏ ਬਿਆਨ ਤੇ ਕਾਂਵਾਂ ਰੋਲੀ ਪੈਂਦੀ ਰਹੀ,ਸਨ 2005 ਯਾ 2006 ਵਿੱਚ ਇਹ ਉਦੇਤ ਰਾਜ ਅਪਣੇ ਮਿਤੱਰਾ ਨਾਲ ਚੰਡੀਗੜ੍ਹ ਆਈਆ ਸੀ, ਅਤੇ ਇਹ ਇਕ ਰਾਤ ਦੇ ਦਿਵਾਨ ਵਿੱਚ ਮੈਨੂੰ ਗੁਰੂ ਘਰ ਗੁਰਦੁਆਰਾ  ਸੁਖਸਾਗਰ ਚੰਡੀਗੜ੍ਹ ਵਿੱਚ ਮਿਲਿਆ ਸੀ, ਉਸ ਵਕਤ ਇਸਨੇ ਬਸਪਾ ਨੇਤਰੀ ਮਾਈਆਵਤੀ ਦੇ ਬਰਖਿਲਾਫ ਇੱਕ ਪਾਰਟੀ ਬਨਾਈ ਹੋਈ ਸੀ, ਜਿਸ ਦਾ ਇੱਕ ਸਮੇਲਨ ਇਸਨੇ ਦਿਨ ਵੇਲੇ ਚੰਡੀਗੜ੍ਹ ਵਿੱਚ ਕਿਤਾ ਸੀ, ਉਸ ਵਿੱਚ ਮੈਂ ਸੰਤ ਬਾਬਾ ਪ੍ਰੀਥਪਾਲ ਸਿੰਘ ਜੀ ਦੇ ਨਾਲ ਉਸ ਸਮੇਲਨ ਵਿੱਚ ਗਿਆ ਸੀ, ਸਾਨੂੰ ਉਸ ਸਮੇਲਨ ਵਿੱਚ ਜਾਕੇ ਹੀ ਮਾਲੂਮ ਹੋਇਆ ਸੀ, ਜਦੋਂ ਅਸੀਂ ਇਹਨਾਂ ਦੇ ਪੰਡਾਲ ਵਿੱਚ ਲੱਗੇ ਪੋਸਟਰ ਬੈਂਨਰ ਵਗੈਰਾ ਲੱਗੇ ਪੜੇ ਸਨ, ਜਿਹਨਾਂ ਉਪਰ ਇਹ ਸ਼ਬਦ ਹਿੰਦੀ ਪੰਜਾਬੀ ਵਿੱਚ ਲਿਖੇ ਹੋਏ ਸਨ, *ਰਾਵਨ ਹਮਾਰਾ ਗੁਰੂ ਹੈ, ਭੈਂਸ ਹਮਾਰੀ ਮਾਤਾ ਹੈ, ਹਮਕੋ ਸੱਭ ਕੁੱਝ ਆਤਾ ਹੈ,* ਉਸ ਸਮੇਲਨ ਵਿੱਚ ਬਹੁਤ ਗਰਮ ਖਿਆਲੀ ਤਕਰੀਰਾਂ ਹੋਈਆਂ ਸਨ, ਉਹਨਾਂ  ਤਕਰੀਰਾਂ ਦਾ ਜਬਾਵ *ਸੰਤ ਬਾਬਾ ਪ੍ਰੀਥਪਾਲ ਸਿੰਘ ਜੀ ਨੇ ਸਟੇਜ ਉਪਰ ਮਾਈਕ ਵਿੱਚ ਇਹ ਸ਼ਬਦ ਬਹੁਤ ਜੋਰ ਦੇਕੇ ਕਹਿ ਸਨ ਆਗਾ ਲਗਾਨਾ ਤੋ ਆਸਾਨ ਹੈ ਮਗਰ ਆਗ ਕੋ ਬੁਜਾਣਾ ਬਹੁਤ ਮੁਸ਼ਕਿਲ ਹੈ*,ਮੈਨੂੰ ਯਾਦ ਆਉਂਦਾ ਹੈ ਕਿ, ਸ਼ਾਈਦ ਉਦੇਤ ਰਾਜ ਕਮਿਸ਼ਨਰ ਰੈਂਕ ਦੇ ਅਧਿਕਾਰੀ ਰਹੇ ਹਨ, ਉਸ ਵਕਤ ਇਹ ਮੈਨੂੰ ਦਸਦੇ ਸਨ ਕਿ, ਉਹਨਾਂ ਦੀ ਪਾਰਟੀ ਦੇ 10,000/ ਮੈਂਬਰ ਹਨ, ਉਦੇਤ ਰਾਜ ਕਾਂਗਰਸ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਭਾਜਪਾ ਪਾਰਟੀ ਦੇ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਸਨ, ਇਸ ਵਾਰ ਭਾਜਪਾ ਨੇ ਉਦੇਤ ਰਾਜ ਨੂੰ ਟੀਕਟ ਨਹੀਂ ਦਿੱਤਾ ਸੀ, ਲੇਕਿਨ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਮੈਂਬਰ ਪਾਰਲੀਮੈਂਟ ਦਾ ਟਿਕਟ ਦਿੱਲੀ ਤੋਂ ਦੇ ਦਿੱਤਾ ਸੀ, ਅਤੇ ਇਹ ਪੰਜਾਬੀ ਸੂਫੀ ਗਾਇਕ ਹੰਸਰਾਜ ਹੰਸ ਤੋਂ ਹਾਰ ਗਏ ਸਨ, *ਮੈਨੂੰ ਉਦੇਤ ਰਾਜ ਦੇ ਮਾਹਾ ਕੁੰਭ ਦੇ ਸਦਰੰਬ ਵਿੱਚ ਦਿੱਤੇ ਹੋਏ ਬਿਆਨ ਨੂੰ ਸੁਣਕੇ ਬਹੁਤ ਦੁੱਖ ਹੋਇਆ ਹੈ, ਕਿਉਂਕਿ ਮੈਂ ਅਪਣੇ ਜਨਮ ਤੋਂ ਹੀ ਕਟਰ ਟਕਸਾਲੀ ਕਾਂਗਰਸੀ ਹਾਂ ਅਤੇ ਵਰਕਰ ਆਗੂ ਹਾਂ, ਅਤੇ ਮੈਂ ਬਹੁਤ ਚੰਗੀ ਤਰਾਹ ਨਾਲ ਜਾਣਦਾ ਹਾਂ, ਕਿ, *ਕਾਂਗਰਸ ਪਾਰਟੀ ਕਦੇ ਵੀ ਹਿੰਦੂ ਧਰਮ ਦੇ ਨਾਲ ਨਾਲ ਕਿਸੇ ਵੀ ਧਰਮ ਦੇ ਬਰਖਲਾਫ ਨਹੀਂ ਰਹੀ ਹੈ,* ਕਾਂਗਰਸ ਪਾਰਟੀ ਦਾ ਕਿਰਦਾਰ ਅਤੇ ਹਿਰਦੇ ਬਹੁਤ ਵਿਸ਼ਾਲ ਹੈ, *ਕਾਂਗਰਸ ਪਾਰਟੀ ਦੇਸ਼ ਭਗਤਾਂ ਦੀ ਸ਼ਹੀਦਾ ਦੀ ਪਾਰਟੀ ਹੈ

 ਦਾਸ, --

ਮੈਂ ਹਾਂ ਸਾਰਿਆਂ ਦਾ ਸ਼ੁੱਭ ਚਿੰਤਕ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਲੁਧਿਆਣੇ ਵਾਲਾ CA ਰਜਨੀਸ਼ ਵਰਲਡ ਚੈਪੀਅਨ-VIDEO

100 ਦਿਨਾਂ ਚ 6300 ਕਿਲੋਮੀਟਰ ਭੱਜਣ ਵਾਲਾ

 ਆਓ ਦੇਖਦੇ ਹਾਂ ਗਗਨਦੀਪ ਸਿੰਘ ਸਰਾਂ ਅਤੇ ਗੁਰਦੇਵ ਗਾਲਿਬ ਦੀ ਵਿਸੇਸ ਰਿਪੋਰਟ

ਜਗਰਾਓਂ ਦੇ ਮੇਨ ਬਜ਼ਾਰ ਵਿੱਚ ਲੱਗੀ ਅੱਗ-Video

ਇਮਾਰਤ ਵਿਚੋਂ ਨਿਕਲ ਰਹੇ ਧੁਏ ਨੇ ਲੋਕ ਕੀਤੇ ਬੇਹਾਲ

SEO ਲਹਿੰਗਾ ਦੇ ਅੰਦਰ ਅੱਗ ਨੇ ਧਾਰਿਆ ਭਿਆਨਕ ਰੂਪ

ਪੱਤਰਕਾਰ ਚਰਨਜੀਤ ਸਿੰਘ ਚੰਨ ਦੀ ਰਿਪੋਰਟ  

ਆਈਜੀ ਪਰਮਰਾਜ ਉਮਰਾਨੰਗਲ ਦੀਆਂ ਮੁਸ਼ਕਲਾਂ ਚ ਬਾਦਾ, ਹਾਈ ਕੋਰਟ ਨੇ ਰੱਦ ਕੀਤੀ ਪਟੀਸ਼ਨ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਆਈਜੀ ਪਰਮਰਾਜ ਉਮਰਾਨੰਗਲ ਨੇ ਵੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਆਪਣੇ ਪੂਰੇ ਡਿਊਟੀ ਕਾਲ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਹੋਣ ਵਾਲੇ ਕਿਸੇ ਵੀ ਮਾਮਲੇ 'ਚ 7 ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਵੱਲੋਂ ਸਖ਼ਤ ਰੁਖ਼ ਅਪਨਾਉਣ 'ਤੇ ਉਸ ਨੂੰ ਵਾਪਸ ਲੈ ਲਿਆ ਹੈ। ਪਟੀਸ਼ਨ ਵਾਪਸ ਲਏ ਜਾਣ 'ਤੇ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।

ਉਮਰਾਨੰਗਲ ਨੇ ਸੀਨੀਅਰ ਐਡਵੋਕੇਟ ਏਪੀਐੱਸ ਧੌਲ ਜ਼ਰੀਏ ਦਾਇਰ ਪਟੀਸ਼ਨ 'ਚ ਹਾਈ ਕੋਰਟ ਕੋਲੋਂ ਮੰਗ ਕੀਤੀ ਸੀ ਕਿ ਉਨ੍ਹਾਂ ਖ਼ਿਲਾਫ਼ ਫਿਲਹਾਲ ਦਰਜ ਤਿੰਨ ਐੱਫਆਈਆਰ ਸਮੇਤ ਉਨ੍ਹਾਂ ਦੇ ਪੂਰੇ ਡਿਊਟੀ ਕਾਲ ਦੌਰਾਨ ਜਾਂਚ ਕੀਤੇ ਗਏ ਮਾਮਲਿਆਂ 'ਚੋਂ ਅੱੱਗੇ ਕੋਈ ਵੀ ਐੱਫਆਈਆਰ ਦਰਜ ਕੀਤੀ ਜਾਏ, ਉਸ 'ਤੇ ਕੋਈ ਵੀ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਤ ਦਿਨ ਦਾ ਨੋਟਿਸ ਦਿੱਤਾ ਜਾਏ।

ਉਮਰਾਨੰਗਲ 'ਤੇ ਬੇਅਦਬੀ ਮਾਮਲੇ ਸਮੇਤ ਸੁਖਪਾਲ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਦਾ ਮਾਮਲਾ ਵੀ ਚੱਲ ਰਿਹਾ ਹੈ। ਹਾਈ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ, ਕੀ ਇਹ ਅਧਿਕਾਰ ਹਰੇਕ ਮੁਲਜ਼ਮ ਨੂੰ ਦੇ ਦਿੱਤਾ ਜਾਏ? ਹਾਈ ਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਉਮਰਾਨੰਗਲ ਨੇ ਇਹ ਪਟੀਸ਼ਨ ਵਾਪਸ ਲਏ ਜਾਣ ਦੀ ਮੰਗ ਕੀਤੀ। ਹਾਈ ਕੋਰਟ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ 3 ਸਕੂਲਾਂ ਦੇ ਐਨ.ਓ.ਸੀਜ਼ ਰੱਦ 

ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਦਾ ਸੋਸ਼ਣ ਕਰਨ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਕੀਤੀ ਸਖ਼ਤ ਕਾਰਵਾਈ

ਚੰਡੀਗੜ੍ਹ,ਅਕਤੂਬਰ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਕੋਵਿਡ-19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ 3 ਸਕੂਲਾਂ ਨੂੰ ਜਾਰੀ ਕੀਤੇ ਗਏ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ (ਐਨ.ਓ.ਸੀ.) ਰੱਦ ਕਰ ਦਿੱਤੇ ਹਨ।ਕੈਬਨਿਟ ਮੰਤਰੀ ਸਿੰਗਲਾ ਵੱਲੋਂ ਮੀਡੀਆ ਨੂੰ ਚੰਡੀਗੜ੍ਹ ਤੋਂ ਜਾਰੀ ਬਿਆਨ ਰਾਹੀਂ ਦੱਸਿਆ ਦੱਸਿਆ ਕਿ ਇਨ੍ਹਾਂ ਸਕੂਲਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੇ ਮਾਮਲਿਆਂ ਵਿੱਚ ਮਿਲੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਵੱਲੋਂ ਨਿੱਜੀ ਤੌਰ 'ਤੇ ਵਾਚਿਆ ਗਿਆ ਅਤੇ ਲੁਧਿਆਣਾ ਜ਼ਿਲ੍ਹੇ ਦੇ 3 ਸਕੂਲਾਂ ਦੇ ਮਾਮਲਿਆਂ ਦੀ ਸਮੀਖਿਆ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਤੇ ਇਨ੍ਹਾਂ ਦੇ ਐਨ.ਓ.ਸੀਜ਼. ਰੱਦ ਕਰਨ ਦਾ ਫੈਸਲਾ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀਆਂ ਵਧੀਕੀਆਂ ਵਿਰੁੱਧ ਅਜਿਹੀਆਂ ਸ਼ਿਕਾਇਤਾਂ ਦੇਣ ਲਈ ਆਪਣੀ ਨਿੱਜੀ ਈ-ਮੇਲ ਆਈ.ਡੀ. vijayindersingla@gmail.com ਜਾਰੀ ਕੀਤੀ ਹੋਈ ਹੈ। ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਆਦਾਤਰ ਸ਼ਿਕਾਇਤਾਂ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਦੇਣ ਜਾਂ ਘੱਟ ਤਨਖ਼ਾਹ ਦੇਣ ਦੀਆਂ ਹੀ ਪ੍ਰਾਪਤ ਹੋ ਰਹੀਆਂ ਹਨ। ਸ਼ਿਕਾਇਤਾਂ ਮਿਲਣ ਮਗਰੋਂ ਸਕੂਲ ਸਿੱਖਿਆ ਵਿਭਾਗ ਨੇ ਸਬੰਧਤ ਸਕੂਲਾਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤੇ ਅਤੇ ਜਵਾਬ ਤਸੱਲੀਬਖ਼ਸ਼ ਨਾ ਪਾਏ ਜਾਣ ਉਤੇ ਇਨ੍ਹਾਂ ਸਕੂਲਾਂ ਦੇ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਸਕੂਲ ਦੀ ਮੈਨੇਜਮੈਂਟ ਨੂੰ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਜਾਂ ਹੋਰ ਹਦਾਇਤਾਂ ਦੀ ਉਲੰਘਣਾ ਨਹੀਂ ਕਰਨ ਦੇਵੇਗੀ।ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਦੇ ਐਨ.ਓ.ਸੀਜ਼. ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਡੀ.ਏ.ਵੀ. ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਅਤੇ ਅੰਮ੍ਰਿਤ ਇੰਡੋ-ਕੈਨੇਡੀਅਨ ਅਕੈਡਮੀ ਲਾਡੀਆਂ ਖੁਰਦ ਸ਼ਾਮਲ ਹਨ।

ਰਿਲਾਇੰਸ ਪੰਪ ਤੇ ਕਿਸਾਨਾਂ ਦਾ ਲਗਾਤਾਰ ਧਰਨਾ ਜਾਰੀ

ਵਕੀਲਾਂ ਤੇ ਆਗਣਵਾੜੀ ਵਰਕਰਾਂ ਨੇ ਵੀ ਧਰਨੇ ਦੀ ਕੀਤੀ ਹਮਾਇਤ

ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ 16ਅਕਤੂਬਰ-(ਨਛੱਤਰ ਸੰਧੂ/ਮਿੰਟੂ ਖੁਰਮੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮੋਗਾ ਵੱਲੋ ਬਲਾਕ ਨਿਹਾਲ ਸਿੰਘ ਵਾਲਾ ਦੇ ਰਿਲਾਇੰਸ ਪੰਪ ਤੇ ਸੱਤਵੇ ਦਿਨ ਧਰਨਾ ਜਾਰੀ ਰਿਹਾ,ਜਿਸ ਦੀ ਅਗਵਾਈ ਇੰਦਰਮੋਹਣ ਸਿੰਘ ਪੱਤੋ ਹੀਰਾ ਸਿੰਘ,ਅਵਤਾਰ ਸਿੰਘ ਤਾਰੀ ਅਤੇ ਸੁਖਮੰਦਰ ਸਿੰਘ ਵੱਲੋ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਗਸੀਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਜੋ ਕਿਸਾਨ ਮਾਰੂ ਆਰਡੀਨਂੈਸ ਪਾਸ ਕਰਕੇ ਕਿਸਾਨਾਂ ਦਾ ਗਲ ਘੁੱਟਣ ਦੀ ਚਾਲ ਨੂੰ ਕਿਸਾਨ ਜੱਥੇਬਂੰਦੀਆਂ ਕਦੇ ਵੀ ਲਾਗੂ ਨਹੀ ਹੋਣ ਦੇਣਗੀਆਂ।ਅੱਜ ਧਰਨੇ ਵਿੱਚ ਕਿਸਾਨ,ਮਜਦੂਰ,ਨੌਜਵਾਨ ਨਾਹਰੇ ਮਾਰਦੇ ਹੋਏ ਕਾਫ਼ਲਾ ਬਣ ਕੇ ਪਹੁੰਚੇ।ਬੁਲਾਰਿਆਂ ਨੇ ਦੱਸਿਆ ਕਿ 25ਅਕਤੂਬਰ ਨੂੰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਬੁੱਤ ਬਣਾ ਕੇ ਫੂਕੇ ਜਾਣਗੇ।ਮੈਡੀਕਲ ਐਸੋਸੀਏਸ਼ਨ ਵੱਲੋ ਦਵਾਈਆਂ ਦੀ ਫ਼ਰੀ ਸੇਵਾ ਧਰਨੇ ਵਾਲੇ ਕਿਸਾਨਾਂ ਲਈ ਜਾਰੀ ਰੱਖੀ ਹੋਈ ਹੈ।ਰਾਜਵੀਰ ਸਿੰਘ ਰੌਤਾ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਦੀਵਾਈਆਂ ਲਿਆਦੀਆਂ ਗਈਆਂ।ਅੱਜ ਜੱਥੇਬੰਦੀ ਦੇ ਆਗੂ ਦਿੱਲੀ ਮੋਦੀ ਸਰਕਾਰ ਦੀ ਮੀਟਿੰਗ ਤੋ ਬਾਅਦ ਜੋ ਵੀ ਸੁਨੇਹਾ ਦੇਣਗੇ,ਉਸ ਨੂੰ ਸਾਰੇ ਪਿੰਡਾਂ ਦੀਆਂ ਕਮੇਟੀਆਂ ਵੱਲੋ ਹਰ ਹਾਲਤ ਲਾਗੂ ਕੀਤਾ ਜਾਵੇਗਾ।ਨਵੇਂ ਪਿੰਡਾਂ ਦੀਆਂ ਇਕਾਈਆਂ ਬਣਾ ਕੇ ਜੱਥੇਬੰਦੀ ਦਾ ਅਕਾਰ ਵੱਡਾ ਕੀਤਾ ਜਾਵੇਗਾ।ਵਕੀਲ ਭਾਈਚਾਰੇ ਅਤੇ ਆਗਣਵਾੜੀ ਵਰਕਰਾਂ ਵੱਲੋ ਵੀ ਵੱਡੀ ਪੱਧਰ ਤੇ ਹਾਜਰੀ ਲਗਵਾਈ ਗਈ ਅਤੇ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਮ ਦੀ ਮੱਦਦ ਲਈ ਤਿਆਰ ਹਨ।ਇਸ ਸਮੇਂ ਕੁਲਦੀਪ ਸਿੰਘ ਰੌਂਤਾਂ,ਬਲਵੀਰ ਸਿੰਘ ਪੱਤੋ ਹੀਰਾ ਸਿੰਘ,ਮੇਜਰ ਸਿੰ੍ਹਘ ਰੌਤਾਂ,ਜਗਜੀਤ ਸਿੰਘ ਪੱਤੋ ਹੀਰਾ ਸਿੰਘ,ਸਾਧੂ ਸਿੰਘ ਰਣਸੀਹ ਖੁਰਦ,ਨਛੱਤਰ ਸਿੰਘ ਰਣਸੀਹ ਖੁਰਦ,ਗੁਰਪ੍ਰੀਤ ਸਿੰਘ ਰਣਸੀਹ ਖੁਰਦ,ਬਸੰਤ ਸਿੰਘ ਪੱਤੋ ਹੀਰਾ ਸਿੰਘ,ਕੁਲਦੀਪ ੁਿਸੰਘ ਪੱਤੋ,ਹਰਪਾਲ ਸਿੰਘ ਪੱਖਰਵੱਡ,ਚਮਕੌਰ ਸਿੰਘ ਪੱਖਰਵੱਡ,ਸੁਖਮੰਦਰ ਸਿੰਘ ਨੰਗਲ,ਦਰਸ਼ਨ ਸਿੰਘ ਹਿੰਮਤਪੁਰਾ,ਮੇਜਰ ਸਿੰਘ ਧੂੜਕੋਟ ਰਣਸੀਹ,ਇੰਦਰਪਾਲ ਸਿੰਘ ਮੋਹਣਾ,ਛਿੰਦਰ ਸਿੰਘ ਰਣਸੀਹ ਕਲਾਂ,ਸੁਖਦੇਵ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਰਣਸੀਹ ਖੁਰਦ ਆਦਿ ਆਗੂ ਤੇ ਕਿਸਾਨਾਂ ਨੇ ਵੀ ਸੰਬੋਧਨ ਕੀਤਾ।

ਕਿਸਾਨਾਂ ਹੁਣ ਕੇਂਦਰ ਨਾਲ ਸਿੱਧੀ ਟੱਕਰ ਲਾਉਣ ਦੀ ਤਿਆਰੀ ਚ

ਰਾਜਪਾਲ ਨੂੰ ਦਿੱਤੀ ਘਿਰਾਓ ਦੀ ਚਿਤਾਵਨੀ--  ਕੈਪਟਨ ਨੂੰ ਦਿੱਤੀ ਚਿਤਾਵਨੀ ਵਾਪਸ ਲਈ 

ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਵਾਰਤਾ ਨਾਕਾਮ ਰਹਿਣ ਮਗਰੋਂ ਕੈਪਟਨ ਸਰਕਾਰ ਨੂੰ ਦਿੱਤੀ ਚਿਤਾਵਨੀ ਵਾਪਸ ਲੈਂਦਿਆਂ ਕੇਂਦਰ ਸਰਕਾਰ ਨਾਲ ਸਿੱਧਾ ਆਢਾ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਿਸੇ ਵੀ ਤਰ੍ਹਾਂ ਦੇ ਬਿੱਲ ’ਤੇ ਦਸਤਖ਼ਤ ਕਰਨ ਤੋਂ ਨਾਂਹ ਨੁੱਕਰ ਕੀਤੀ ਤਾਂ ਉਨ੍ਹਾਂ ਦਾ ਵੀ ਘਿਰਾਓ ਕੀਤਾ ਜਾਵੇਗਾ।

ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਸਾਂਝੀ ਮੀਟਿੰਗ ਦੌਰਾਨ ਰੇਲ ਮਾਰਗਾਂ ’ਤੇ ਲੱਗੇ ਨਾਕੇ 20 ਅਕਤੂਬਰ ਤੱਕ ਵਧਾਉਣ, 17 ਅਕਤੂਬਰ ਨੂੰ ਪੰਜਾਬ ਭਰ ’ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ, ਭਾਜਪਾ ਦੇ ਪੰਜਾਬ ਵਿਚਲੇ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਵਧਾਉਣ ਅਤੇ ਤਹਿਸੀਲ ਤੇ ਜ਼ਿਲ੍ਹਾ ਪੱਧਰੀ ਆਗੂਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਬਿੱਲਾਂ ਦੇ ਪੱਖ ’ਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਨੇ ਪੰਜਾਬ ਸਰਕਾਰ ਦਾ ਰੁਖ਼ ਦੇਖਣ ਲਈ ਵਿਧਾਨ ਸਭਾ ਦੇ ਸੈਸ਼ਨ ’ਤੇ ਟੇਕ ਰੱਖੀ ਹੋਈ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਦਿੱਲੀ ਵਿੱਚ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਜੋ ਸਲੂਕ ਕੀਤਾ ਗਿਆ ਹੈ, ਉਸ ਨੇ ਕਿਸਾਨਾਂ ’ਚ ਰੋਹ ਹੋਰ ਵਧਾਇਆ ਹੈ। ਇਸ ਲਈ ਜਥੇਬੰਦੀਆਂ ਨੇ ਅੰਦੋਲਨ ਨੂੰ ਵਧਾਉਣ ਅਤੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਮਝਾਉਣ ਦਾ ਜੋ ਰਾਹ ਫੜਿਆ ਹੈ ਉਹ ਹੈਂਕੜ ਭਰਿਆ ਹੈ ਤੇ ਭਾਜਪਾ ਵੱਲੋਂ ਕਿਸਾਨਾਂ ਨੂੰ ਸਮਝਾਉਣ ਲਈ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ 29 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਜਥੇਬੰਦੀਆਂ ਵੱਲੋਂ ਅੰਦੋਲਨ ਦੀ ਸਮੀਖਿਆ ਕਰਨ ਲਈ 20 ਅਕਤੂਬਰ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਮੰਤਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ 19 ਅਕਤੂਬਰ ਨੂੰ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਸਬੰਧੀ ਸਰਕਾਰ ਮਹੱਤਵਪੂਰਨ ਫ਼ੈਸਲਾ ਕਰੇਗੀ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵਾਪਸ ਲੈ ਲਈ ਗਈ ਹੈ ਤੇ ਜੇਕਰ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਿਸੇ ਵੀ ਕਾਨੂੰਨੀ ਦਸਤਾਵੇਜ਼ ’ਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਦਸਤਖਤ ਨਾ ਕੀਤੇ ਤਾਂ ਕਿਸਾਨ ਜਥੇਬੰਦੀਆਂ ਦਾ ਸਿੱਧਾ ਰੁਖ਼ ਰਾਜਪਾਲ ਵੱਲ ਹੋ ਜਾਵੇਗਾ।

ਸ਼੍ਰੋਮਣੀ ਯੂਥ ਅਕਾਲੀ ਦਲ ਵਲੋਂ ਦਿੱਲੀ ਚ ਆਰਡੀਨੈਂਸ ਨੂੰ ਲੈਕੇ ਵੱਡੇ ਪੱਧਰ ਤੇ ਪ੍ਰਦਰਸ਼ਨ

ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )  

ਸ਼੍ਰੋਮਣੀ ਯੂਥ ਅਕਾਲੀ ਵੱਲੋਂ ਦਿੱਲੀ ਦੇ ਕ੍ਰਿਸ਼ੀ ਭਵਨ ਨੇੜੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ ਅੱਜ ਸਵੇਰੇ ਕ੍ਰਿਸ਼ੀ ਭਵਨ ਪੁੱਜਾ ਜਿੱਥੇ ਉਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਗਰਦਾਨਦਿਆਂ ਵਾਪਸ ਲੈਣ ਦੀ ਮੰਗ ਕੀਤੀ।

ਯੂਥ ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰੱਖਣ ਲਈ ਕਿਹਾ। ਮੁਜ਼ਾਹਰਾਕਾਰੀਆਂ ਨੂੰ ਦਿੱਲੀ ਪੁਲੀਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਤੇ ਹਿਰਾਸਤ ਵਿੱਚ ਲੈ ਲਿਆ। ਪੰਜਾਬ ਤੋਂ ਆਏ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਵੀ ਲਾਏ। ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਕਪਾਹ ਤੇ ਮੱਕੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਦੱਸਿਆ ਕਿ ਕਿਵੇਂ ਕਿਸਾਨਾਂ ਦੀਆਂ ਜਿਣਸਾਂ ਦੀ ਐਮਐਸਪੀ ਅਨੁਸਾਰ ਖਰੀਦ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੱਸਣ ਕਿ ਜਿਹੜੀਆਂ 27 ਫਸਲਾਂ ਲਈ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਬਹੁ ਗਿਣਤੀ ਫਸਲਾਂ ਦੀ ਕੇਂਦਰ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਐਮਐਸਪੀ ਅਨੁਸਾਰ ਖਰੀਦ ਕਿਉਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਅਕਾਲੀ ਕਾਰਕੁਨ ਮੁੱਖ ਗੇਟ ਬੰਦ ਹੋਣ ’ਤੇ ਮੁੱਖ ਰੋਡ ’ਤੇ ਧਰਨਾ ਮਾਰ ਕੇ ਬੈਠ ਗਏ ਤੇ ਰਾਹ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।

ਸ੍ਰੀ ਰੋਮਾਣਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਾਡੇ ਸਭ ਦੇ ਬਾਪੂ ਹਨ.? -Video

ਸਾਡੇ ਬਾਪ ਨੂੰ ਕੋਈ ਲੈਜੇ ਚੱਕ ਕੇ ਤੇ ਫੇਰ ਚੈਲੰਜ ਕਰੇ ਕੇ ਤਾਕਤ ਹੈ ਤਾਂ ਲੈ ਲੋ -

ਬਾਕੀ ਵੀਡੀਓ ਸੁਣੋ ਤੇ ਜਾਣੋ ਕਿ ਕਹਿਦੇ ਹਨ ਜਥੇਦਾਰ ਰਣਜੀਤ ਸਿੰਘ ਤਲਵੰਡੀ

ਪੱਤਰਕਾਰ ਗੁਰਸੇਵਕ ਸੋਹੀ ਅਤੇ ਇਕ਼ਬਾਲ ਸਿੱਧੂ ਦੀ ਵਿਸੇਸ ਰਿਪੋਰਟ

ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ 'ਚ ਸਭ ਤੋਂ ਪਹਿਲਾਂ ਆਰਡੀਂਨੈਂਸਾਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਗਈ-video

ਜਦੋਂ ਆਰਡੀਨੈਂਸ ਲੋਕ ਸਭਾ 'ਚ ਪੇਸ਼ ਕੀਤੇ ਗਏ ਸਨ ਤਾਂ ਉਸ ਸਮੇਂ ਰਾਹੁਲ ਗਾਂਧੀ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ  

ਰਾਏਕੋਟ /ਲੁਧਿਆਣਾ, ਅਕਤੂਬਰ 2020 -(ਗੁਰਸੇਵਕ ਸੋਹੀ/ਇਕ਼ਬਾਲ ਸਿੰਘ ਸਿੱਧੂ)-  

)-  

ਪੰਜਾਬ 'ਚ 11231 ਵਿਅਕਤੀਆਂ ਨੂੰ ਮਿਲੇਗਾ 4000 ਏਕੜ ਜ਼ਮੀਨ ਦਾ ਮਾਲਕਾਨਾ ਹੱਕ- ਸੁਖਬਿੰਦਰ ਸਰਕਾਰੀਆ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

 

ਪੰਜਾਬ 'ਚ ਕੁਝ ਖ਼ਾਸ ਸ਼੍ਰੇਣੀਆਂ ਦੇ 11231 ਵਿਅਕਤੀਆਂ, ਜਿਨ੍ਹਾਂ ਕੋਲ ਇਸ ਵੇਲੇ 4000 ਏਕੜ ਦੇ ਕਰੀਬ ਨਿੱਜੀ ਜ਼ਮੀਨਾਂ ਦਾ ਕਬਜ਼ਾ ਹੈ, ਨੂੰ ਸਰਕਾਰ ਵਲੋਂ ਜਲਦ ਹੀ ਨੋਟਫਾਈ ਕੀਤੇ ਜਾਣ ਵਾਲੇ ਗਰੇਡਸ ਮੁਤਾਬਕ ਬਣਦੇ ਮੁਆਵਜ਼ੇ ਦੀ ਅਦਾਇਗੀ ਤੋਂ ਬਾਅਦ ਮਾਲਕੀ ਅਧਿਕਾਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ 'ਚ ਖੇਤੀਬਾੜੀ ਜ਼ਮੀਨਾਂ ਦੇ ਕਬਜ਼ੇ ਵਾਲੀਆਂ ਕੁਝ ਖ਼ਾਸ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਮਾਲਕਾਨਾ ਹੱਕ ਦੇਣ ਦੀ ਕੋਸ਼ਿਸ਼ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਬੀਤੇ ਕੱਲ੍ਹ ਪੰਜਾਬ ਭੋਂਡੇਦਾਰ, ਬੂਟੇਮਾਰ, ਡੋਹਲੀਦਾਰ, ਇਨਸਾਰ ਮਿਆਦੀ, ਮੁਕਰਰੀਦਾਰ, ਮੰਡੀਮਾਰ, ਪਨਾਹ ਕਦਮੀ, ਸੌਂਜੀਦਾਰ (ਮਾਲਕੀ ਅਧਿਕਾਰੀ ਦੇਣਾ) ਬਿੱਲ, 2020 ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਸ਼੍ਰੇਣੀਆਂ ਨੂੰ ਮਾਲ ਰਿਕਾਰਡ 'ਚ ਦਰਜ ਵਿਅਕਤੀਆਂ ਦੀਆਂ 'ਵਿਸ਼ੇਸ਼ ਸ਼੍ਰੇਣੀਆਂ' ਵਜੋਂ ਮਾਨਤਾ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਹ ਕਦਮ ਅਜਿਹੀਆਂ ਜ਼ਮੀਨਾਂ ਦੇ ਕਾਸ਼ਤਕਾਰਾਂ ਨੂੰ ਮਾਲਕੀ ਅਧਿਕਾਰ ਦੇਣ ਲਈ ਖੇਤੀਬਾੜੀ ਸੁਧਾਰਾਂ ਦਾ ਹਿੱਸਾ ਹੈ, ਜੋ ਜ਼ਿਆਦਾਤਰ ਸਮਾਜ ਦੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਹਨ।  

ਅੱਚਰਵਾਲ ਦਾ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਡੈਮੋਕ੍ਟਿਕ 'ਚ ਸ਼ਾਮਲ

ਰਾਏਕੋਟ, ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਰਾਏਕੋਟ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਨੇੜਲੇ ਪਿੰਡ ਅੱਚਰਵਾਲ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਅੱਚਰਵਾਲ ਆਪਣੇ ਦੋ ਦਰਜਨ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਟਿਕ 'ਚ ਸ਼ਾਮਲ ਹੋ ਗਏ। ਜਿੰਨ੍ਹਾਂ ਦਾ ਸਾਬਕਾ ਵਿਧਾਇਕ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਟਿਕ ਪਾਰਟੀ ਦਾ ਮੁੱਖ ਏਜੰਡਾ ਸੂਬੇ ਦੇ ਲੋਕਾਂ ਦੀ ਅਵਾਜ ਬੁਲੰਦ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋ ਛੁਡਵਾਉਣਾ ਹੈ। ਜੱਥੇਦਾਰ ਤਲਵੰਡੀ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਲੋਕ ਗਰੀਬ ਹੁੰਦੇ ਜਾ ਰਹੇ ਹਨ, ਜਦੋਂ ਕਿ ਬਾਦਲ ਪਰਿਵਾਰ ਦਿਨ ਬਦਿਨ ਅਮੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਸਿੱਖੀ ਸਿਧਾਂਤਾਂ ਤੇ ਡੱਟ ਕੇ ਪਹਿਰਾ ਦੇਵੇਗੀ। ਇਸ ਮੌਕੇ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਟਿਕ ਪਾਰਟੀ ਸ਼ਾਮਿਲ ਹੋਣ ਵਾਲੇ ਹਰ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ ਅੱਚਰਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਸਿਧਾਂਤਾਂ ਤੋਂ ਭਟਕ ਚੁੱਕਿਆ ਹੈ। ਉਨ੍ਹਾਂ ਕਿਹਾ ਅਕਾਲੀ ਦਲ ਹੁਣ ਬੇਅਦਬੀਆਂ ਅਤੇ ਕਿਸਾਨੀ ਮੁੱਦੇ ਆਦਿ ਨੂੰ ਲਾਂਭੇ ਕਰਕੇ ਉਹ ਸਿਰਫ ਬਾਦਲ ਪਰਿਵਾਰ ਦੀ ਨਿੱਜੀ ਜਾਗੀਰ ਬਣ ਕੇ ਰਹਿ ਗਿਆ ਹੈ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਟਿਕ 'ਚ ਸ਼ਾਮਲ ਹੋਣ ਵਾਲਿਆਂ 'ਚ ਸਾਬਕਾ ਸਰਪੰਚ ਗੁਰਪਾਲ ਸਿੰਘ, ਗੁਰਜੰਟ ਸਿੰਘ, ਜੀਵਨ ਸਿੰਘ, ਗੁਰਪਾਲ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਗੁਰਬਚਨ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ, ਸੁਖਦੇਵ ਸਿੰਘ ਬਿੱਟੂ, ਜਗਜੀਤ ਸਿੰਘ, ਰਾਮ ਸਿੰਘ, ਧਰਮ ਸਿੰਘ, ਸੁਦਾਗਰ ਿੁਸੰਘ, ਹਰਪ੍ਰਰੀਤ ਸਿੰਘ, ਰਮਨਦੀਪ ਸਿੰਘ, ਪਰਲੋਕ ਸਿੰਘ, ਜੀਤ ਸਿੰਘ, ਕੁਲਦੀ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ ਆਦਿ ਦਾ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰਰੀਸ਼ਦ ਮੈਂਬਰ ਮਨਪ੍ਰਰੀਤ ਸਿੰਘ ਤਲਵੰਡੀ,ਮਨਜੀਤ ਸਿੰਘ ਰਾਏਕੋਟ,ਜਗਤਾਰ ਸਿੰਘ ਤਾਰਾ, ਬਲਵੀਰ ਸਿੰਘ ਮਾਨ ਆਦਿ ਹਾਜ਼ਰ ਸਨ।