You are here

ਪੰਜਾਬ

13 ਨਵੰਬਰ 2020 ਬੰਦੀ ਛੋਡ ਦਿਵਸ ਅਤੇ ਦਿਵਾਲੀ ਤੇ ਵਿਸੇਸ ਸਪਲੀਮਿੰਟ

ਦੀਵਾਲੀ ਤੇ ਵਿਸ਼ੇਸ਼ ਧਮਾਕੇਦਾਰ ਖ਼ਬਰਾਂ ਅਤੇ ਹੋਰ ਜਾਣਕਾਰੀ ਨਾਲ ਭਰਪੂਰ  ਪੇਪਰ 

ਜਨ ਸਕਤੀ ਨਿਉਜ ਪੇਪਰ ਇਸ ਹਫਤੇ ਦਿਵਾਲੀ ਐਡੀਸਨ ਪਾਠਕਾਂ ਲਈ ਹਾਜਰ

ਤੁਸੀਂ ਇਹ ਪੇਪਰ ਜਗਰਾਓਂ ਤੋਂ ਫਰੀ ਲੈਕੇ ਪੜ੍ਹ ਸਕਦੇ ਹੋ

ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ ਲਈ ਸਿੱਖਿਆ ਵਿਭਾਗ ਨੇ ਮੁੜ ਖੋਲ੍ਹਿਆ ਪੋਰਟਲ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

 ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ 11 ਨਵੰਬਰ ਤੋਂ 15 ਨਵੰਬਰ ਤੱਕ ਸੂਬਾ ਪੱਧਰੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ (ਐਨ. ਟੀ. ਐਸ. ਈ., ਪੜਾਅ-1) ਦੀ ਰਜਿਸਟ੍ਰੇਸ਼ਨ ਲਈ ਪੋਰਟਲ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੀਖਿਆ 13 ਦਸੰਬਰ, 2020 ਨੂੰ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਸਬੰਧੀ ਰਜਿਸਟਰੇਸ਼ਨ epunjabschool.gov.in ਪੋਰਟਲ 'ਤੇ ਕੀਤੀ ਜਾ ਸਕਦੀ ਹੈ।  

ਗਰਭਵਤੀ ਦੀ ਮੌਤ ਨੇ ਸੰਜੋੜਿਆ ਪਰੀਵਾਰ ,ਸ਼ਮਸ਼ਾਨਘਾਟ ਅਸਥੀਆਂ ਚੁਗਣ ਸਮੇ ਪੈਰਾਂ ਹੇਠੋ ਖਿਸਕੀ ਜਮੀਨ-VIDEO

ਮੋਗਾ, ਨਵੰਬਰ  2020  (ਜੱਜ ਮਸੀਤਾਂ/ਰਾਣਾ ਸ਼ੇਖ ਦੌਲਤ  ) 

ਮੋਗਾ ਦੇ ਪਿੰਡ ਬੁੱਧ ਸਿੰਘ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੌਤ ਦੇ ਮੂੰਹ ਵਿਚ ਗਈ ਇਕ ਗਰਭਵਤੀ ਦੀਆਂ ਜਦੋਂ ਪਰਿਵਾਰ ਅਸਥੀਆਂ ਚੁੱਗਣ ਗਿਆ ਤਾਂ ਸ਼ਮਸ਼ਾਨ ਘਾਟ 'ਚ ਆਪਰੇਸ਼ਨ ਦੌਰਾਨ ਵਰਤੀ ਜਾਣ ਵਾਲੀ ਕੈਂਚੀ ਅਤੇ ਹੋਰ ਸਮਾਨ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਦਰਅਸਲ ਮੋਗਾ ਦੇ ਪਿੰਡ ਬੁੱਧ ਸਿੰਘ ਵਾਲਾ ਦੀ ਗਰਭਵਤੀ ਜਨਾਨੀ ਨੇ ਬੱਚੀ ਨੂੰ ਜਨਮ ਦਿੱਤਾ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿਸ ਦੀ ਕੱਲ੍ਹ ਮੌਤ ਹੋ ਗਈ।

ਇਸ ਦੌਰਾਨ ਜਦੋਂ ਸੰਸਕਾਰ ਤੋਂ ਬਾਅਦ ਅੱਜ ਪਰਿਵਾਰ ਅਸਥੀਆਂ ਚੁੱਗਣ ਲਈ ਸ਼ਮਸ਼ਾਨਘਾਟ ਪਹੁੰਚਿਆ ਤਾਂ ਦੇਖਿਆ ਕਿ ਉਥੇ ਆਪਰੇਸ਼ਨ ਦੌਰਾਨ ਵਰਤੀ ਜਾਣ ਵਾਲੀ ਕੈਂਚੀ ਅਤੇ ਆਪਰੇਸ਼ਨ 'ਚ ਵਰਤਿਆ ਜਾਣ ਵਾਲਾ ਹੋਰ ਸਮਾਨ ਰਾਖ 'ਚ ਮੌਜੂਦ ਸੀ। ਜਿਸ ਨੂੰ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ। ਇਸ 'ਤੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਇਸ ਸੰਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਮੁਤਾਬਕ ਅਸਤੀਆਂ ਵਿਚੋਂ ਕੈਂਚੀ ਪਾਈ ਗਈ ਹੈ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਗਾਇਨੀ ਸਿਮਰਤ ਕੌਰ ਖੋਸਾ ਨੇ ਦੱਸਿਆ ਕਿ ਇਹ ਕੁੜੀ ਉਨ੍ਹਾਂ ਕੋਲ 6 ਤਾਰੀਖ ਨੂੰ ਆਈ ਸੀ ਅਤੇ ਐਤਵਾਰ ਸਵੇਰੇ ਉਸ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ। ਜਿਸ ਦੇ ਚੱਲਦੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਥੇ ਦੇ ਡਾਕਟਰਾਂ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਈ ਹੈ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਥੇ ਵੀ ਪੂਰਾ ਪੇਟ ਖੋਲ੍ਹ ਕੇ ਚੈੱਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੀ ਵੀਡੀਓ ਉਨ੍ਹਾਂ ਨੇ ਦੇਖੀ ਅਤੇ ਜਿਹੜੀ ਕੈਂਚੀ ਇਸ ਦੌਰਾਨ ਪਾਈ ਗਈ ਹੈ, ਉਹ ਸਰਕਾਰੀ ਹਸਪਤਾਲ ਵਿਚ ਆਏ ਸਟਾਕ ਦੀ ਨਹੀਂ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।

 

 

ਅਕਾਦਮਿਕ ਸਾਲ 2020-21 ਸਕੂਲ ਪੱਧਰੀ ਸਿਲੇਬਸ 'ਚ 30 ਫ਼ੀਸਦੀ ਕਟੌਤੀ ਦਾ ਐਲਾਨ

 

 

ਐੱਸਏਐੱਸ ਨਗਰ/ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਅਕਾਦਮਿਕ ਸਾਲ 2020-21 ਲਈ ਸਕੂਲ ਪੱਧਰੀ ਸਿਲੇਬਸ ਵਿਚ 30 ਫ਼ੀਸਦੀ ਕਟੌਤੀ ਕਰ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੋਵਿਡ-19 ਦੀ ਆਲਮੀ ਮਹਾਂਮਾਰੀ ਕਾਰਨ ਲਗਾਤਾਰ ਰਵਾਇਤੀ ਸਕੂਲੀ ਸਿੱਖਿਆ ਨਾ ਦਿੱਤੇ ਜਾ ਸਕਣ ਦੇ ਮੱਦੇਨਜ਼ਰ ਕੀਤਾ ਹੈ।

ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰਰੋਫ਼ੈਸਰ (ਡਾ.) ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਫਸਰਾਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਤੇ ਸੋਮਵਾਰ ਦੇਰ ਸ਼ਾਮ ਨੂੰ ਕਟੌਤੀ ਕੀਤਾ ਹਿੱਸਾ ਬੋਰਡ ਦੀ ਵੈੱਬਸਾਈਟ 'ਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਮਾਂ ਵਿਚ ਕਟੌਤੀ ਤੇ ਨਾਲੋ ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿਚ ਤਬਦੀਲੀ ਕੀਤੀ ਜਾਵੇਗੀ ਕਿਉਂਕਿ ਰਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿਚ ਮੁਲਾਂਕਣ ਦੀ ਬਣਤਰ ਰਵਾਇਤੀ ਨਹੀਂ ਰੱਖੀ ਜਾ ਸਕਦੀ।

ਡਾ. ਯੋਗਰਾਜ ਨੇ ਅਕਾਦਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸ਼ਨ ਪੱਤਰਾਂ ਦੀ ਨਵੀਂ ਬਣਤਰ ਅਤੇ ਉਸ ਤਰਜ਼ 'ਤੇ ਨਮੂਨੇ ਦੇ ਪ੍ਰਸ਼ਨ ਪੱਤਰ ਬੋਰਡ ਦੀ ਵੈੱਬਸਾਈਟ 'ਤੇ ਪਾਏ ਜਾਣ ਤਾਂ ਜੋ ਸਾਰੇ ਸਬੰਧਤਾਂ ਨੂੰ ਤਬਦੀਲੀ ਬਾਰੇ ਇਕ ਥਾਂ ਤੋਂ ਸਾਰੀ ਜਾਣਕਾਰੀ ਮੁਹੱਈਆ ਹੋ ਸਕੇ।

ਵੇਰਵਿਆਂ ਅਨੁਸਾਰ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਸੋਮਵਾਰ ਨੂੰ ਦੇਰ ਸ਼ਾਮ ਬੈਠਕ ਦੌਰਾਨ ਵੱਖੋਂ-ਵੱਖ ਵਿਸ਼ਿਆਂ ਦੇ ਮਾਹਿਰਾਂ ਤੇ ਕੋਆਰਡੀਨੇਟਰਾਂ ਵੱਲੋਂ ਪੰਜਾਬ ਭਰ ਦੇ ਸਕੂਲ ਅਧਿਆਪਕਾਂ, ਲੈਕਚਰਾਰਾਂ ਤੇ ਵਿੱਦਿਅਕ ਮਾਹਿਰਾਂ ਨਾਲ ਸਲਾਹ ਮਸ਼ਵਰਿਆਂ ਤੋਂ ਬਾਅਦ ਤਿਆਰ ਕੀਤੇ ਵੱਖੋਂ- ਵੱਖ ਸ਼੍ਰੇਣੀਆਂ ਤੇ ਇਤਿਹਾਸ 'ਤੇ ਪੰਜਾਬੀ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਮ ਕਟੌਤੀ ਪੱਤਰਾਂ ਦੀ ਸਮੀਖਿਆ ਕੀਤੀ ਤੇ ਆਦੇਸ਼ ਦਿੱਤੇ ਕਿ ਕੋਵਿਡ ਦੇ ਹਾਲਾਤਾਂ ਕਾਰਨ ਨਾ ਸਿਰਫ਼ ਕੌਮੀ ਸਗੋਂ ਕੌਮਾਂਤਰੀ ਪੱਧਰਾਂ 'ਤੇ ਪ੍ਰਰਾਸ਼ਸਕੀ, ਆਰਥਕ ਤੇ ਅਕਾਦਮਿਕ ਤਬਦੀਲੀਆਂ ਦੇ ਮੱਦੇਨਜ਼ਰ ਪਾਠਕ੍ਮ 'ਚ 30 ਫ਼ੀਸਦੀ ਕਟੌਤੀ ਦਾ ਐਲਾਨ ਬੋਰਡ ਦੀ ਵੈੱਬਸਾਈਟ 'ਤੇ ਕਟੌਤੀ ਭਾਗ ਪਾ ਕੇ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬੋਰਡ ਦੇ ਮਾਹਿਰ ਅਕਾਦਮਿਕ ਸਾਲ ਦੇ ਅਰੰਭ 'ਚ ਅਪ੍ਰਰੈਲ ਤੋਂ ਹੀ ਸਿੱਖਿਆ ਪ੍ਰਸਾਰ ਕਰਨ ਦੀ ਪ੍ਰਣਾਲੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਪਾਠਕ੍ਮ 'ਚ ਕਟੌਤੀ ਹਾਲੇ ਸਿਰਫ਼ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਸ ਦੀ ਸਮੀਖਿਆ ਕਰਨ ਮਗਰੋਂ ਕਟੌਤੀ 'ਚ ਵਾਧਾ ਕੀਤਾ ਜਾ ਸਕਦਾ ਹੈ ਪਰ ਅਜਿਹੀ ਕੋਈ ਸਥਿਤੀ ਦੇਸ਼ ਭਰ 'ਚ ਲਏ ਜਾਣ ਵਾਲੇ ਫ਼ੈਸਲਿਆਂ ਦੇ ਅਨੁਰੂਪ ਹੀ ਹੋਵੇਗੀ।

ਪਾਠਕ੍ਮ ਦੀ ਕਟੌਤੀ ਤੋਂ ਇਲਾਵਾ ਰਿਵਾਇਤੀ ਸਕੂਲੀ ਸਿੱਖਿਆ ਵਿਚ ਆਈ ਖੜੋਤ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਮਾਰਚ 2020 ਦੀ ਪਰੀਖਿਆ ਲਈ ਸਾਰੀਆਂ ਬੋਰਡ ਪ੍ਰੀਖਿਆ ਸ਼੍ਰੇਣੀਆਂ ਤੇ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ 'ਚ ਤਬਦੀਲੀ ਬਾਰੇ ਗੱਲ ਕਰਦਿਆਂ ਡਾ. ਯੋਗਰਾਜ ਨੇ ਕਿਹਾ ਕਿ ਸਮਾਂਬੱਧ ਤਰੀਕੇ ਨਾਲ ਸਕੂਲਾਂ 'ਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਪੜ੍ਹਾਏ ਜਾ ਸਕਣ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਦੀ ਮੁਲਾਂਕਣ ਦੀ ਤਰਤੀਬ 'ਚ ਤਬਦੀਲੀ ਕਰਦਿਆਂ ਇਸ ਨੂੰ ਵਧੇਰੇ ਅਸਰਦਾਇਕ ਬਣਾਉਣਾ ਹੋਵੇਗਾ। ਕੋਵਿਡ ਦੀ ਵੰਗਾਰ ਦਾ ਸਾਹਮਣਾ ਕਰਨ ਸਬੰਧੀ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨੂੰ ਅਕਾਦਮਿਕ ਦਲੇਰੀ ਦਾ ਨਾਂ ਦਿੰਦਿਆਂ ਕਿਹਾ ਕਿ ਸਾਰਾ ਨਵਾਂ ਅਕਾਦਮਿਕ ਪ੍ਰਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਤਕ ਸੌਖੇ ਤੇ ਸਪਸ਼ਟ ਸ਼ਬਦਾਂ 'ਚ ਪੁੱਜਣਾ ਜ਼ਰੂਰੀ ਹੈ ਤੇ ਇਸ ਲਈ ਨਵੀਂ ਪ੍ਰਸ਼ਨ ਪੱਤਰ ਬਣਤਰ ਦੇ ਅਧਾਰ 'ਤੇ ਨਮੂਨੇ ਦੇ ਪ੍ਰਸ਼ਨ ਪੱਤਰ ਤੇ ਹੋਰ ਸਹਾਇਕ ਪਾਠ ਸਮੱਗਰੀ ਬੋਰਡ ਵੱਲੋਂ ਲੋੜ ਤੇ ਮੰਗ ਅਨੁਸਾਰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਜਾਰੀ ਅਕਾਦਮਿਕ ਸਾਲ 'ਚ ਪੇਸ਼ ਆਈ ਅਕਾਦਮਿਕ ਖੜੋਤ ਨੂੰ ਨਵੇਂ ਅਕਾਦਮਿਕ ਕ੍ਮ ਵਜੋਂ ਮੰਨ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

ਪਿੰਡ ਦੀਵਾਨੇ ਦੇ ਸੱਲਣ ਪਰਿਵਾਰ ਨੂੰ ਸਦਮਾ ਮਾ ਨਿਰਮਲ ਸਿੰਘ ਦਾ ਦੇਹਾਂਤ 

ਮਹਿਲ ਕਲਾਂ /ਬਰਨਾਲਾ-ਨਵੰਬਰ 2020 (ਗੁਰਸੇਵਕ ਸਿੰਘ ਸੋਹੀ)-

ਪਿੰਡ  ਦੀਵਾਨੇ ਦੀ ਰੇਸ਼ਮ ਕੌਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਤੀ ਸਮਾਜਸੇਵੀ ਮਾ ਨਿਰਮਲ ਸਿੰਘ ਪੁੱਤਰ ਸਵ: ਹੈੱਡ ਮਾ ਰਾਜ ਸਿੰਘ 54 ਸਾਲ ਦੀ ਉਮਰ ਵਿੱਚ ਹਮੇਸ਼ਾਂ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਾ ਨਿਰਮਲ ਸਿੰਘ ਜੀ ਬਹੁਤ ਨੇਕ ਸੁਭਾਅ ਦੇ ਸਨ ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਦੇ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਸਨ। ਉਹ ਆਪਣੇ ਪਿੱਛੇ ਬੇਟੀ ਸੁਮਨਦੀਪ ਕੌਰ, ਬੇਟਾ ਰਮਨਦੀਪ ਸਿੰਘ, ਪਤਨੀ ਰੇਸ਼ਮ ਕੌਰ ਨੂੰ ਹਮੇਸ਼ਾ ਲਈ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਸਾਬਕਾ ਸਰਪੰਚ ਮੋਹਨ ਸਿੰਘ ਸੋਹੀਆਂ, ਅਕਾਲੀ ਆਗੂ ਅਜੀਤ ਸਿੰਘ ਸੋਹੀ, ਪ੍ਰਧਾਨ ਮਲਕੀਤ ਸਿੰਘ ਬਿੱਲੂ ਸੋਹੀਆਂ, ਪਰਦੀਪ ਸਿੰਘ ਮੈਡੀਕੋਜ਼, ਮਾ ਗੁਰਦੀਪ, ਮਾ ਹਰਪ੍ਰੀਤ ਸਿੰਘ ਦੀਵਾਨਾ, ਮਾ ਸੁਖਵਿੰਦਰ ਸਿੰਘ, ਮਾ ਦੌਲਤ ਸਿੰਘ', ਮਾ ਬੇਅੰਤ ਸਿੰਘ, ਮਾ ਗੁਰਪ੍ਰੀਤ ਸਿੰਘ, ਮਾ ਹਰਪਾਲ ਸਿੰਘ, ਮਾਂ ਜਗਦੀਪ ਸਿੰਘ, ਮਾ ਨਿਰਵੈਰ ਸਿੰਘ, ਮਾ ਪ੍ਰੇਮ ਸਿੰਘ, ਮਾ ਗਗਨਦੀਪ ਸਿੰਘ, ਮਾ ਮੱਖਣ ਸਿੰਘ ਦੀਵਾਨਾ, ਮਾ ਅਮਰਜੀਤ ਸਿੰਘ ਦੀਵਾਨਾ, ਮਾ ਸੁਖਪ੍ਰੀਤ ਸਿੰਘ ਵਿਧਾਤੇ, ਸੁਖਪ੍ਰੀਤ ਸਿੰਘ ਹੈੱਡ ਟੀਚਰ ਸਰਕਾਰੀ ਹਾਈ ਸਕੂਲ ਬੀਹਲਾ, ਮਾ ਹਾਕਮ ਸਿੰਘ ਮਾਛੀਕੇ, ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਕਿਰਨਜੀਤ ਸਿੰਘ ਮਿੰਟੂ ਬੀਹਲਾ ਵੱਲੋਂ ਡੂੰਘਾ ਦੁੱਖ ਪ੍ਰਗਟਾਇਆ।

ਦਿਵਾਲੀ,ਬੰਦੀ ਛੋੜ ਦਿਵਸ, ਗੁਰਪੁਰਬ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਲਾ ਪ੍ਰਧਾਨ ਲਾਏ ਜਾਣ ਦੀ ਖ਼ੁਸ਼ੀ ਵਿੱਚ ਪ੍ਰੋਗਰਾਮ - ਬੀਹਲਾ

ਧਨੌਲਾ -ਬਰਨਾਲਾ -ਨਵੰਬਰ 2020- (ਗੁਰਸੇਵਕ ਸਿੰਘ ਸੋਹੀ) -

ਦਿਵਾਲੀ,ਬੰਦੀ ਛੋੜ ਦਿਵਸ,ਗੁਰੂਪੁਰਬ ਅਤੇ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਲਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਦੇ ਵਿੱਚ ਆਪਾਂ ਸਾਰਿਆਂ ਨੇ ਰੂਬਰੂਹ ਹੋਣਾ ਹੈ। ਇਹ ਪ੍ਰੋਗਰਾਮ 12 ਨਵੰਬਰ ਦਿਨ ਵੀਰਵਾਰ ਨੂੰ ਦਵਿੰਦਰ ਸਿੰਘ ਬੀਹਲਾ ਜੀ ਦੇ ਆਫਿਸ ਗਰੀਨ ਐਵਨਿਉ,ਨਾਨਕਸਰ ਰੋਡ ਬਰਨਾਲਾ ਵਿਖੇ ਹੋਵੇਗਾ,ਸਵੇਰੇ 10 ਵਜੇ ਤੋਂ ਦੁਪਹਿਰ ਦੇ 1 ਵਜੇ ਤੱਕ ਚਾਹ ਅਤੇ ਪਕੌੜਿਆਂ ਦਾ ਲੰਗਰ ਵਰਤੇਗਾ,ਸੋ ਆਉ ਆਪਾਂ ਸਾਰੇ ਰਲ ਕੇ ਜਿੱਥੇ ਆਪਾਂ ਆਪਣੇ ਪਵਿੱਤਰ ਤਿਉਹਾਰਾਂ ਦੀ ਖੁਸ਼ੀ ਸਾਂਝੀ ਕਰੀਏ ਉੱਥੇ ਨਾਲ ਹੀ ਆਪਾਂ ਬਾਬਾ ਟੇਕ ਸਿੰਘ ਧਨੌਲਾ ਜੀ ਦੇ ਪ੍ਰਧਾਨ ਲਾਏ ਜਾਣ ਦੀ ਖੁਸ਼ੀ ਦੇ ਵਿੱਚ ਇਕੱਠੇ ਹੋਈਏ। ਇਹ ਸੱਦਾ ਬਰਨਾਲਾ ਜਿਲਾ ਦੇ ਹਰ ਇੱਕ ਵਿਅਕਤੀ ਨੂੰ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਦਵਿੰਦਰ ਸਿੰਘ ਬੀਹਲਾ ਨੂੰ ਜਿਨੇ ਵੀ ਪਿਆਰ ਕਰਨ ਵਾਲੇ ਨੇ ਸਭ ਨੂੰ ਖੁੱਲਾ ਸੱਦਾ ਹੈ ਕਿ ਆਉ ਆਪਾਂ ਰਲ ਕੇ ਇਹ ਖੁਸ਼ੀ ਸਾਂਝੀ ਕਰੀਏ।

ਪੁਲੀਸ ਪ੍ਰਸ਼ਾਸ਼ਨ ਤੋਂ ਦੁਖੀ ਧਰਮਕੋਟ ਹਲਕੇ ਦੇ ਕਾਂਗਰਸੀ ਪੁੱਜੇ ਵਿਧਾਇਕ ਲੋਹਗੜ੍ਹ ਦੇ ਦਰਬਾਰ  

 ਧਰਮਕੋਟ, ਨਵੰਬਰ   2020   ( ਜੱਜ ਮਸੀਤਾਂ ਅਤੇ ਰਾਣਾ ਸ਼ੇਖਦੌਲਤ )

 ਆਮ ਹੀ ਦੇਖਣ ਵਿਚ ਆਇਆ ਹੈ ਕਿ ਸੱਤਾਧਾਰੀ ਪਾਰਟੀ ਦੇ ਕਾਰਜਕਾਲ ਦੌਰਾਨ ਪੁਲਸ ਪ੍ਰਸ਼ਾਸਨ ਤੋਂ ਦੁਖੀ ਵਿਰੋਧੀ ਪਾਰਟੀਆਂ ਧਰਨੇ ਮੁਜ਼ਾਹਰੇ ਕਰਦੀਆਂ ਹਨ ਪਰ ਧਰਮਕੋਟ ਹਲਕੇ 'ਚ ਵੱਖਰੀ ਗੱਲ  ਦੇਖਣ ਨੂੰ ਮਿਲੀ। ਧਰਮਕੋਟ ਹਲਕੇ ਦੇ ਵੱਡੀ ਗਿਣਤੀ 'ਚ ਸੀਨੀਅਰ ਕਾਂਗਰਸੀ ਆਗੂਆਂ ਜੋ ਕਿ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਹਨ। ਉਨ੍ਹਾਂ ਆਪਣੀ ਇਕੱਤਰਤਾ ਦੌਰਾਨ ਧਰਮਕੋਟ ਹਲਕੇ 'ਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ 'ਤੇ ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਏ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ, ਇੰਦਰਪ੍ਰੀਤ ਸਿੰਘ ਬਟੀ ਪ੍ਰਧਾਨ ਨਗਰ ਕੌਂਸਲ, ਜਰਨੈਲ ਸਿੰਘ ਖੰਭੇ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ, ਸ਼ਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਕੁਲਬੀਰ ਸਿੰਘ ਲੋਂਗੀਵਿੰਡ ਚੇਅਰਮੈਨ ਪੀ.ਏ.ਡੀ.ਬੀ, ਅਮਨ ਗਿਲ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਦਰਸ਼ਨ ਸਿੰਘ ਲਲਿਹਾਂਦੀ ਵਾਇਸ ਚੇਅਰਮੈਨ, ਬਲਤੇਜ ਸਿੰਘ ਗਿੱਲ ਚੇਅਰਮੈਨ ਕੋਆ, ਮਾਰਕੀਟ ਸੁਸਾਇਟੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਹੁੰਦੇ ਹੋਏ ਵੀ ਧਰਮਕੋਟ ਹਲਕੇ ਵਿਚ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਵਰਕਰਾਂ ਦੇ ਜਾਇਜ਼ ਕੰਮ ਵੀ ਨਹੀਂ ਕੀਤੇ ਜਾ ਰਹੇ। ਉਪਰੋਕਤ ਆਗੂਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਕਾਂਗਰਸੀ ਵਰਕਰਾਂ ਨੂੰ ਜਾਣਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਫਤਿਹਗੜ੍ਹ ਪੰਜਤੂਰ ਵਿਖੇ ਕਾਂਗਰਸੀ ਵਰਕਰ ਨਾਲ ਧੱਕੇਸ਼ਾਹੀ ਖਿਲਾਫ਼ ਉਨ੍ਹਾਂ ਵਲੋਂ ਧਰਨਾ ਵੀ ਲਗਾਇਆ ਗਿਆ ਸੀ। ਇਸ ਧਰਨੇ ਦੌਰਾਨ ਭਾਵੇਂ ਐਫ.ਆਈ.ਆਰ.ਦਰਜ ਤਾਂ ਕੀਤੀ ਗਈ, ਪਰ ਕਾਰਵਾਈ ਕੋਈ ਨਹੀਂ ਹੋਈ। ਇਸ ਤੋਂ ਇਲਾਵਾ ਵੀ ਹਲਕੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਸ ਚੌਂਕੀਆਂ 'ਚ ਕਾਂਗਰਸੀ ਵਰਕਰਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਆਮ ਪਬਲਿਕ ਨੂੰ ਚਲਾਨ ਕੱਟ ਕੇ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਹੁੰਦੇ ਹੋਏ ਸਾਡਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਇਸ ਨੂੰ ਲੈ ਕੇ ਅਸੀਂ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਕੋਲ ਆਪਣੇ ਦੁੱਖੜੇ ਰੋਣ ਆਏ ਹਾਂ। ਇਸ ਮੌਕੇ ਮਨਪ੍ਰੀਤ ਸਿੰਘ ਨੀਟਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇਕਬਾਲ ਸਿੰਘ ਰਾਮਗੜ੍ਹ ਮੈਂਬਰ ਬਲਾਕ ਸੰਮਤੀ, ਮੋਹਨ ਸਿੰਘ ਸਰਪੰਚ ਭਿੰਡਰ, ਗੁਰਜਿੰਦਰ ਸਿੰਘ ਸੋਨੀ ਸਰਪੰਚ ਇੰਦਰਗੜ੍ਹ, ਜਰਨੈਲ ਸਿੰਘ ਗੁਗਲਾ ਸਰਪੰਚ, ਮੁਖਤਿਆਰ ਸਿੰਘ ਰਾਜੂ ਸਰਪੰਚ, ਪਰਮਿੰਦਰ ਸਿੰਘ ਸਰਪੰਚ, ਬੇਅੰਤ ਸਿੰਘ ਬਿੱਟੂ ਸਰਪੰਚ ਤੋਂ ਇਲਾਵਾ ਹੋਰ ਹਾਜ਼ਰ ਸਨ।ਕੀ ਕਹਿਣਾ ਹਲਕਾ ਵਿਧਾਇਕ ਦਾ ਜਦੋਂ ਇਸ ਸਬੰਧੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਪਾਰਟੀ ਦੀ ਜ਼ਿੰਦਜਾਨ ਹੁੰਦੇ ਹਨ।ਕਾਂਗਰਸੀ ਵਰਕਰਾਂ ਨੂੰ ਪੁਲਸ ਪ੍ਰਸ਼ਾਸਨ ਸਬੰਧੀ ਜੋ ਸ਼ਿੱਕਵੇਂ ਹਨ ਉਹ ਇਨ੍ਹਾਂ ਵਰਕਰਾਂ ਦਾ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ ਅਤੇ ਕਾਂਗਰਸੀ ਵਰਕਰਾਂ ਦਾ ਮਾਣ-ਸਨਮਾਨ ਬਹਾਲ ਕਰਵਾਇਆ ਜਾਵੇਗਾ।

ਦਿੱਲੀ ਨੂੰ ਪਾਵਾਂਗੇ ਚਾਲੇ ਚਾਹੇ ਛੇ ਮਹੀਨੇ ਲੱਗ ਜਾਣ ਖਾਲੀ ਨਹੀਂ ਮੁੜਦੇ  -VIDEO

30 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਵਾਲੇ ਦਿਨ ਚੌਕ ਦੇ ਵਿੱਚ ਬਾਜਾਖਾਨਾ,ਬਰਨਾਲਾ ਰੋਡ ਜਾਮ ਕਰਕੇ ਕਿਸਾਨਾਂ ਦਾ  ਜ਼ੋਰਦਾਰ ਪ੍ਰਦਰਸ਼ਨ  

ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ  

ਸੈਂਟਰ ਦੀ ਮੋਦੀ ਸਰਕਾਰ ਨੇ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਸ ਦੇ ਸਬੰਧ ਵਿੱਚ ਜਿਲਾ ਬਰਨਾਲਾ ਦੇ ਪੱਖੋ ਕੈਚੀਆਂ ਵਿਖੇ 30 ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਚੌਕ ਦੇ ਵਿੱਚ ਬਾਜਾਖਾਨਾ,ਬਰਨਾਲਾ ਰੋਡ ਜਾਮ ਕਰਕੇ ਕਿਸਾਨਾਂ ਅਤੇ ਬੀਬੀਆਂ ਵੱਲੋਂ ਜ਼ੋਰਦਾਰ ਨਾਜ਼ੀ ਨਾਅਰੇਬਾਜ਼ੀ ਕੀਤੀ ਗਈ।

 

 

24 ਸਾਲ ਲੱਗੇ ਗੁੰਮਸ਼ੁਦਾ ਸੁਦਾਗਰ ਦੇ ਬੁੱਢੇ ਮਾਂ-ਬਾਪ ਦੀ ਪੈਨਸ਼ਨ ਲਗਵਾਉਣ ਨੂੰ

ਸੁਦਾਗਰ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਪੁਲਿਸ ਨੇ ਕੀਤੀ ਐਫ. ਆਈ.ਆਰ. ਦਰਜ

ਜਗਰਾਉਂ,ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਨੇੜਲੇ ਪਿੰਡ ਟੂਸਾ ਦੇ ਗੁੰਮਸ਼ੁਦਾ ਬੇਲਦਾਰ ਸੁਦਾਗਰ ਸਿੰਘ ਦੇ ਬੁੱਢੇ ਮਾਂ-ਬਾਪ ਦੇ ਅੱਲ਼ੇ ਜ਼ਖਮਾਂ ‘ਤੇ ਮਲ਼ਮ ਲਗਾਉਣ ਲਈ ਜਿਥੇ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ(ਰਜ਼ਿ.) ਨੂੰ 11 ਸਾਲ ਲੱਗੇ, ਉਥੇ ਸੁਦਾਗਰ ਸਿੰਘ ਦੇ ਮਾਂ-ਬਾਪ ਨੂੰ 24 ਸਾਲ ਲੰਬੀ ਉਡੀਕ ਕਰਨੀ ਪਈ। ਇਸ ਅਤਿ ਸੰਵੇਦਨਸ਼ੀਲ਼ ਮਾਮਲੇ ਸਬੰਧੀ ਪ੍ਰੈਸ ਨੂੰ ਜਾਰੀ ਇਕ ਪ੍ਰੈਸ ਨੋਟ ਰਾਹੀ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ 14 ਫਰਵਰੀ 1995 ਨੂੰ ਮੋਦਨ ਸਿੰਘ ਦਾ ਨਹਿਰੀ ਵਿਭਾਗ ‘ਚ ਬੇਲਦਾਰ ਲੱਗਾ ਨੌਜਵਾਨ ਅਮ੍ਰਿੰਤਧਾਰੀ ਪੁੱਤਰ ਰੋਜ਼ਾਨਾ ਦੀ ਤਰਾਂ੍ਹ ਘਰੋਂ ਤਾਂ ਡਿਊਟੀ ‘ਤੇ ਗਿਆ ਪਰ ਅੱਜ ਤੱਕ ਵਾਪਸ ਨਾਂ ਆਇਆ। ਬੁੱਢੇ ਮਾਂ-ਬਾਪ ਨੇ 48 ਘੰਟੇ ਉਡੀਕਣ ਤੋਂ ਬਾਦ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਜਿਲਾ ਜਗਰਾਓ ਦੇ ਥਾਣਾ ਸੁਧਾਰ ‘ਚ ਸੁਦਾਗਰ ਦੀ ਗੁੰਮਸ਼ੁਦਗੀ ਦੀ ਰਪਟ ਦਰਜ ਕਰਾਈ ਅਤੇ ਨਾਲ ਦੀ ਨਾਲ ਹੀ ਸੁਦਾਗਰ ਦੇ ਉਪ ਮੰਡਲ ਦਫਤਰ ਨਹਿਰੀ ਨੂੰ ਲਿਖਤੀ ਦਰਖਾਸਤ ਦਿੰਦਿਆਂ ਮੱਦਦ ਦੀ ਗੁਹਾਰ ਵੀ ਲਗਾਈ। ਉਨਾਂ ਪ੍ਰੈਸ ਨੋਟ ‘ਚ ਅੱਗੇ ਦੱਸਿਆ ਕਿ ਸੁਦਾਗਰ ਦੀ ਗੁੰਮਸ਼ੁਦਗੀ ਦੀ ਗੁਮੰਸ਼ੁਦਗੀ ਸਬੰਧੀ ਜਿਥੇ ਥਾਣਾ ਸੁਧਾਰ ਨੇ ਰਪਟ ਦਰਜ ਕਰਕੇ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ ਉਥੇ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਨੇ ਐਵੀਡੈਂਸ ਐਕਟ ਅਨੁਸਾਰ 7 ਸਾਲ ਬਾਦ ਆਉਣ ਲਈ ਕਹਿ ਕੇ ਵਾਪਸ ਮੋੜ ਦਿੱਤਾ। ਸੁਦਾਗਰ ਦੇ ਮਾਂ-ਬਾਪ ਨੇ ਜੁਆਨ ਪੁੱਤ ਦੀ ਭਾਲ਼ ‘ਚ ਅਨੇਕਾਂ ਸਾਧਾਂ-ਸਿਆਣਿਆਂ ਸਮੇਤ ਪੰਜਾਬ ਤਾਂ ਕੀ ਬਾਹਰਲੇ ਸੂਬਿਆਂ ਦੇ ਕਈ ਡੇਰਿਆਂ ਦੀ ਫਰੋਲਾ-ਫਰਾਲੀ ਵੀ ਕੀਤੀ ਪਰ ਕਿਧਰੋਂ ਵੀ ਸੁਦਾਗਰ ਦਾ ਭੇਤ ਨਾਂ ਲੱਗਾ। ਆਖਰ ਹੰਭ-ਹਾਰ ਕੇ ਬੁੱਢੇ ਬਾਪ ਨੇ ਪੇਂਡੂ ਮਜ਼ਦੂਰ ਦੇ ਆਗੂ ਸੁਖਦੇਵ ਮਾਣੰੂਕੇ ਨੂੰ ਨਾਲ ਲੈ ਕੇ ਗੁੰਮਸ਼ੁਦਾ ਸਰਕਾਰੀ ਕਰਮਚਾਰੀ ਦੇ ਵਾਰਸਾਂ ਨੂੰ ਫੈਮਲੀ ਪੈਨਸ਼ਨ ਅਤੇ ਬਕਾਏ ਦੀ ਪ੍ਰਾਪਤੀ ਲਈ ਮੁੱੜ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਦਾ ਦਰਵਾਜ਼ਾ ਖੜਕਾਇਆ ਤਾਂ ਜਿਥੇ ਨਹਿਰੀ ਵਿਭਾਗ ਨੇ ਪੁਲਿਸ ਰਪਟ ਦੀ ਨਕਲ਼ ਮੰਗ ਕਰਦਿਆਂ ਡੀ.ਸੀ. ਦਫਤਰ ਤੋਂ ਅੰਤਿਮ ਰਿਪੋਰਟ ਲਿਆਉਣ ਲਈ ਕਹਿਣ ਦੇ ਨਾਲ=ਨਾਲ ਦੱਸਿਆ ਕਿ ਮੌਕੇ ਦਾ ਐਸ.ਡੀ.੍ਰਓ. ਗੈਰਹਾਜ਼ਰੀਆਂ ਲਗਾ ਕੇ ਸੁਦਾਗਰ ਨੂੰ ਨੋਕਰੀ ਤੋਂ ਬਰਖਾਸਤ ਕਰ ਚੁੱਕਾ ਹੈ ਹੁਣ ਕੁੱਝ ਨਹੀਂ ਬਣ ਸਕਦਾ, ਤਾਂ ਉਥੇ ਥਾਣਾ ਪੁਲਿਸ ਕਿਹਾ ਕਿ ਅਸੀਂ ਤਾਂ 1995 ਦਾ ਰਿਕਾਰਡ ਪੁਲਿਸ ਨਿਯਮਾਂ ਅਨੁਸਾਰ ਸਾੜ ਦਿੱਤਾ ਹੈ। ਬੁੱਢੇ ਮਾਂ-ਬਾਪ ਨੂੰ ਨਾਂ ਪੁੱਤ ਦੇ ਆਉਣ ਦੀ ਆਸ ਰਹੀ ਤੇ ਨਾਂ ਹੀ ਸਰਕਾਰੀ ਸਹਾਇਤਾ ਦੀ। ਨਿਰਾਸ਼ਾ ਦੇ ਆਲ਼ਮ ‘ਚ ਡੁੱਬੇ ਮਾਂ-ਬਾਪ ਦਾ ਸਹਾਰਾ ਬਣੀ ਫਿਰ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ। ਪ੍ਰੈਸ ਨੋਟ ਅਨੁਸਾਰ ਆਰਗੇਨਾਈਜ਼ੇਸ਼ਨ ਸਾਲ 2009 ਹੁਣ ਤੱਕ 3500 ਦੇ ਕਰੀਬ ਚਿੱਠੀਆਂ-ਪੱਤਰ ਲਿਖ ਕੇ ਜਿਥੇ ਬੁੱਢੇ ਮਾਂ-ਬਾਪ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਵਾਈ, ਉਥੇ ਜੀ.ਪੀ.ਐਫ.,ਲੀਵ ਇੰਨਕੈਸਮੈਂਟ ਤੇ ਤਨਖਾਹ ਦਾ ਸਾਰਾ ਬਕਾਇਆ ਵੀ ਦਿਵਾਇਆ। ਉਨਾਂ ਅਨੁਸਾਰ ਲੰਘੇ 11 ਸਾਲਾਂ ‘ਚ ਆਰਗੇਨਾਈਜ਼ੇਸ਼ਨ ਨੂੰ ਜਿਥੇ ਜਗਰਾਉ ਅਦਾਲਤ ਤੇ ਹਾਈਕੋਰਟ ‘ਚ ਵੱਖ-ਵੱਖ 02 ਕੇਸ ਲੜੇ, ਉਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਚ ਵੀ ਕਰਮਵਾਰ 03 ਕੇਸ ਦਾਇਰ ਕਰਨੇ ਪਏ ਇਸ ਤੋਂ ਬਿਨਾਂ ਹੁਣ ਤੱਕ ਪੁਲਿਸ ਅਤੇ ਸਿਵਲ ਦੇ ਵੱਖ-ਵੱਖ 17 ਅਫਸਰਾਂ ਦੀ ਜਵਾਬ-ਤਾਲਬੀ ਵੀ ਆਰਟੀਆਈ ਕਮਿਸ਼ਨ ਅੱਗੇ ਕਰਵਾਈ ਤਾਂ ਜਾ ਕੇ ਕਿਤੇ ਗੁੰਮਸ਼ੁਦਾ ਦੇ ਵਾਰਸਾਂ ਨੂੰ 3000 ਰੁਪਏ ਮਹੀਨਾ ਦਾ ਹੱਕ ਦਿਵਾਇਆ ਸਕਿਆ ਅਤੇ ਸੁਦਾਗਰ ਦੀ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਥਾਣਾ ਪੁਲਿਸ ਨੂੰ ਐਫ. ਆਈ.ਆਰ. ਨੰਬਰ 50/2016 ਵੀ ਦਰਜ ਕਰਨੀ ਪਈ। ਹੁਣ ਜਿਥੇ 1995 ਤੋਂ 2017 ਤੱਕ ਦੇ ਬਕਾਏ ਕੇਸ ਲੜਿਆ ਜਾਵੇਗਾ, ਉਥੇ ਅਣਗਿਹਲੀ ਲਈ ਜਿੰੰਮੇਵਾਰ ਅਫਸਰਾਂ ਸਮੇਤ ਬੇਵਜਾ੍ਹ ਬਰਖਾਸਤ ਕਰਨ ਵਾਲੇ ਐਸਡੀਓ ਤੇ ਐਕਸੀਅਨ ਨਹਿਰੀ ਖਿਲਾਫ ਬਣਦੀ ਕਾਰਵਾਈ ਦੀ ਲੜ੍ਹਾਈ ਵੀ ਲੜ੍ਹੀ ਜਾਵੇਗੀ।

ਸੰਤ ਬਲਵੀਰ ਸਿੰਘ ਘੁੰਨਸ ਬਾਬਾ ਟੇਕ ਸਿੰਘ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੰਦੇ ਹੋਏ

ਧਨੌਲਾ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ (ਮਹਿਲ ਕਲਾਂ) ਸੰਤ ਬਲਵੀਰ ਸਿੰਘ ਘੁੰਨਸ ਵੱਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਅਤੇ ਈਮਾਨਦਾਰ ਮਿਹਨਤੀ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਹੀ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਸੰਤ ਬਲਵੀਰ ਘੁੰਨਸ ਸਿੰਘ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੀ ਪਾਰਟੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਅਕਾਲੀ ਦਲ ਨੂੰ ਦਿਨੋਂ-ਦਿਨ ਚੜ੍ਹਦੀ ਕਲਾ ਵੱਲ ਲੈ ਕੇ ਜਾ ਰਹੇ ਹਾਂ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ। ਬਾਬਾ ਜੀ ਨੂੰ ਗੁਰੂਦਵਾਰਾ ਪਾਤਸ਼ਾਹੀ ਨੌਂਵੀਂ ਧਨੌਲਾ ਪਹੁੰਚ ਕੇ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਬਾਬਾ ਜੀ ਨੇ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਵੱਡਾ ਯੋਗਦਾਨ ਪਾਇਆ ਹੈ।ਬਾਬਾ ਜੀਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ ।

ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦਾ ਦੂਜਾ ਫੇਜ਼ ਹੁਣ ਤਕ ਸਫ਼ਲ

ਚੰਡੀਗੜ੍ਹ ,  ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਦੇ ਮਨੁੱਖੀ ਪ੍ਰੀਖਣ ਦਾ ਦੂਜਾ ਫੇਜ਼ ਹੁਣ ਤਕ ਸਫ਼ਲ ਰਿਹਾ ਹੈ। ਵੈਕਸੀਨ ਦੇ ਪ੍ਰੀਖਣ 'ਚ ਹੁਣ ਤਕ 149 ਵਲੰਟੀਅਰਜ਼ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਅਜੇ ਤਕ ਵੈਕਸੀਨ ਦੇ ਮਨੁੱਖੀ ਪ੍ਰਰੀਖਣ ਦੇ ਪਹਿਲੇ ਤੇ ਦੂਜੇ ਫੇਜ਼ 'ਚ ਵਲੰਟੀਅਰਜ਼ ਦੇ ਸਰੀਰ 'ਚ ਕੋਈ ਵੱਡਾ ਨੁਕਸਾਨ ਵੇਖਣ ਨੂੰ ਨਹੀਂ ਮਿਲਿਆ ਹੈ। ਪੀਜੀਆਈ ਦੀ ਵਾਇਰੋਲਾਜੀ ਵਿਭਾਗ ਦੀ ਪ੍ਰੋ. ਮਿਨੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ 'ਤੇ ਵੈਕਸੀਨ ਦੀ ਡੋਜ਼ ਤੋਂ ਬਾਅਦ ਹਲਕਾ ਅਸਰ ਜਿਵੇਂ ਬੁਖਾਰ ਦੇ ਲੱਛਣ ਸਾਹਮਣੇ ਆਏ। ਵੈਕਸੀਨ ਦੀ ਦੂਜੀ ਡੋਜ਼ ਦਾ ਪ੍ਰੀਖਣ ਕਰੀਬ ਦੋ ਮਹੀਨੇ ਤਕ ਚੱਲੇਗਾ। ਇਸ ਦਾ ਪੂਰਾ ਪ੍ਰੀਖਣ ਹੋਣ ਤੋਂ ਬਾਅਦ ਸਾਰੇ ਵਲੰਟੀਅਰਜ਼ 'ਚ ਆਏ ਬਦਲਾਅ ਤੇ ਸਰੀਰ ਦੇ ਅੰਦਰੂਨੀ ਹਿੱਸੇ 'ਚ ਕਿਵੇਂ ਦੇ ਬਦਲਾਅ ਹੋਏ, ਇਸ ਬਾਰੇ ਰਿਪੋਰਟ ਤਿਆਰ ਕਰ ਕੇ ਮਨੁੱਖੀ ਸੁਰੱਖਿਆ ਦੇ ਮਾਪਦੰਡਾਂ 'ਤੇ ਪਰਖਿਆ ਜਾਏਗਾ।

ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ 234 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ

ਵੈਕਸੀਨ ਦੇ ਮਨੁੱਖੀ ਪ੍ਰੀਖਣ ਲਈ ਹੁਣ ਤਕ ਪੀਜੀਆਈ 'ਚ 234 ਲੋਕਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਇਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ। ਜਲਦ ਹੀ ਇਨ੍ਹਾਂ ਲੋਕਾਂ ਨੂੰ ਵੀ ਵੈਕਸੀਨ ਦੇ ਟ੍ਰਾਇਲ 'ਚ ਸ਼ਾਮਲ ਕੀਤਾ ਜਾਵੇਗਾ।

ਸਰਵੇ 'ਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ

ਪ੍ਰੋ. ਮਿਨੀ ਨੇ ਦੱਸਿਆ ਕਿ ਪੀਜੀਆਈ ਦੇ ਸਰਵੇ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੀਜੀਆਈ ਦੇ ਵਾਇਰੋਲਾਜੀ ਵਿਭਾਗ ਨੇ ਆਕਸਫੋਰਡ ਕੋਵਿਡ ਸ਼ੀਲਡ ਵੈਕਸੀਨ ਲਈ ਹੁਣ ਤਕ 234 ਵਲੰਟੀਅਰਜ਼ ਦੀ ਸਕ੍ਰੀਨਿੰਗ ਕੀਤੀ ਹੈ। ਇਨ੍ਹਾਂ 'ਚੋਂ ਸਕ੍ਰੀਨਿੰਗ ਦੌਰਾਨ ਹੁਣ ਤਕ ਪੰਜ ਵਲੰਟੀਅਰ ਅਜਿਹੇ ਮਿਲੇ ਹਨ, ਜਿਨ੍ਹਾਂ 'ਚ ਪਹਿਲਾਂ ਹੀ ਐਂਟੀਬਾਡੀ ਬਣੀ ਹੋਈ ਮਿਲੀ। ਇਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਲੰਟੀਅਰਜ਼ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਪਰ ਉਨ੍ਹਾਂ ਨੂੰ ਸੰਕ੍ਰਮਣ ਬਾਰੇ ਪਤਾ ਨਹੀਂ ਲੱਗਾ ਤੇ ਐਂਟੀਬਾਡੀ ਬਣਨ ਕਾਰਨ ਉਹ ਠੀਕ ਹੋ ਗਏ।

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! 

ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹੈ।ਮੋਦੀ ਵੀ ਜਿੱਦ ਫੜੀਂ ਬੈਠੈ। ਹਲਾਤ ਵੇਖ ਕੇ ਲੱਗਦੈ ਮਸਲਾ ਜਲਦੀ ਹੱਲ ਨਹੀਂ ਹੋਣਾ। ਇਸ ਲਈ ਇਕੱਲੇ ਧਰਨੇ ਰੈਲੀਆਂ ਤੇ ਨਾਰਿਆਂ ਨਾਲ ਗੱਲ ਨਹੀਂ ਬਣਨੀ। ਦੇਸ਼ ਵਿੱਚੋਂ ਭੁੱਖ ਮਰੀ ਚੁੱਕਣ ਬਦਲੇ ਸਾਨੂੰ ਜਿਹੜੀ ਸਾਬਸ਼ੇ ਦਿੱਤੀ ਜਾ ਰਹੀ ਹੈ ਉਹ ਸਾਨੂੰ ਭੁੱਖੇ ਜ਼ਰੂਰ ਮਾਰੇਗੀ। ਇਸ ਲਈ ਸਾਨੂੰ ਆਪਣੇ ਪੱਲੇ ਬੋਚ ਕੇ ਤੁਰਨਾ ਪਵੇਗਾ । ਮੇਰੀ ਸਲਾਹ ਮੁਤਾਬਿਕ ਜੇਕਰ ਕਿਸਾਨ ਕਣਕ ਝੋਨੇ ਦੀ ਖੇਤੀ ਹੇਠ ਰਕਬਾ ਘਟਾ ਕੇ ਘਰੇ ਵਰਤੋਂ ਵਾਲੀਆਂ ਵਸਤਾਂ ਦੀ ਥੋੜੀ ਥੋੜੀ ਬਿਜਾਈ ਵੀ ਕਰ ਲਵੇ ਤਾਂ ਕਿਸਾਨਾਂ ਦੀ ਆਤਮਨਿਰਭਰਤਾ  ਵੱਧ ਜਾਵੇਗੀ ਅਤੇ ਬੱਚਤ ਵੱਧ ਜਾਵੇਗੀ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇੱਕ ਇੱਕ ਏਕੜ ਰਕਬਾ ਵੀ ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਹੇਠ ਲੈ ਆਉਂਣ ਤਾਂ ਮੋਦੀ ਮਿੱਤਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੱਟ ਸਕਦੇ ਹਨ। ਹਰ ਕਿਸਾਨ ਹਲਦੀ,ਧਨੀਆ, ਸਰੋਂ,ਛੋਲੇ,ਬਾਜਰਾ,ਮੱਕੀ,ਸੌਂਫ,ਪਿਆਜ,ਲਸਣ,

ਮਿਰਚ , ਆਲੂ ,ਪੁਦੀਨਾ ,ਪਪੀਤਾ,ਅਮਰੂਦ, ਕਿੰਨੂੰ, ਕੇਲਾ, ਨਿੰਬੂ,ਤਿਲ, ਸੋਇਆਬੀਨ,ਮੂੰਗਫਲੀ,ਜਵਾਰ,ਮੌਸਮੀ ਸਬਜੀਆਂ,

ਮੇਥੇ,ਕੁਆਰ ,ਗੰਨੇ ਆਦਿ ਦੀ ਲੋੜ ਅਨੁਸਾਰ ਖੇਤੀ ਕਰ ਸਕਦਾ ਹੈ। ਇਹ ਵਸਤਾਂ ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ‘ਤੇ ਤਿਆਰ ਕੀਤੇ ਜਾਂਦੇ ਡੱਬਾਬੰਦ ਬੇਹੇ ਭੋਜਨ ਤੋਂ ਹਜਾਰਾਂ ਗੁਣਾ ਪੌਸਟਿਕ ਹੋਣਗੀਆਂ ਉੱਥੇ ਸਸਤੀਆਂ ਵੀ ਪੈਣਗੀਆਂ। ਅਸੀਂ ਪੰਜਾਬੀ ਦੋ ਫਸਲਾਂ ਕਣਕ ਝੋਨਾ ਬੀਜਦੇ ਹਾਂ ਜਿਸ ਵਿੱਚੋਂ ਝੋਨੇ ਦੀ ਅਸੀਂ ਖਪਤ ਨਹੀਂ ਕਰਦੇ ਪਰ ਬਜ਼ਾਰ ਵਿੱਚੋਂ ਹਰ ਰੋਜ ਸਾਡੇ ਘਰ ਵੀਹ ਕਿਸਮ ਦੇ ਖੇਤੀ ਉਤਪਾਦ ਆਉਂਦੇ ਹਨ। ਸਾਲ ਬਾਅਦ ਦੋ ਫਸਲਾਂ ਵੇਚ ਕੇ ਪੰਜਾਹ ਵਸਤਾਂ ਮੁੱਲ ਖਰੀਦਣ ਵਾਲਾ ਕਿਸਾਨ ਕਦੇ ਵੀ ਆਰਥਿਕ ਤੌਰ ‘ਤੇ ਖੁਸ਼ਹਾਲ ਨਹੀਂ ਬਣ ਸਕਦਾ। ਸੋ ਬੇਨਤੀ ਹੈ ਕਿਸਾਨੀ ਧਰਨਿਆਂ ਦਾ ਸੰਚਾਲਨ ਕਰ ਰਹੀਆਂ ਧਿਰਾਂ ਨੂੰ ਕਿ ਉਹ ਆਪਣੇ ਭਾਸ਼ਣਾਂ ‘ਚ ਪੰਜਾਬੀਆਂ ਦੇ ਆਤਮ ਨਿਰਭਰ ਬਣਨ ਦੇ ਫ਼ਾਰਮੂਲੇ ਵੀ ਜ਼ਰੂਰ ਸਾਂਝੇ ਕਰਨ । ਜੇਕਰ ਅਸੀਂ ਪ੍ਰਤੀ ਪਿੰਡ ਦਸ ਏਕੜ ਰਕਬਾ ਵੀ ਘਰੇਲੂ ਵਰਤੋਂ ਵਾਲੇ ਸਮਾਨ ਦੀ ਉਪਜ ਹੇਠ ਕਰ ਲਿਆ ਤਾਂ ਪੂਰੇ ਪੰਜਾਬ ‘ਚ ਇਹ ਰਕਬਾ ਸਵਾ ਲੱਖ ਏਕੜ ਬਣ ਜਾਵੇਗਾ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਵਿੱਚੋਂ ਸਾਢੇ ਤੇਰਾਂ ਅਰਬ ਰੁਪੈ ਨਿਕਲ ਕੇ ਕਿਸਾਨ ਮਜ਼ਦੂਰਾਂ ਦੀਆਂ ਜੇਬਾਂ ‘ਚ ਆ ਜਾਣਗੇ। ਹੁਣ ਸਹੀ ਵੇਲਾ ਹੈ । ਆਓ ਕਣਕ ਹੇਠ ਰਕਬਾ ਘਟਾਈਏ ਅਤੇ ਪਿੰਡ ਵਿੱਚ ਹੀ ਸਾਡੀਆਂ ਬਹੁਤੀਆਂ ਲੋੜਾਂ ਪੂਰੀਆਂ ਕਰਨ ਵਾਲਾ ਪੁਰਾਣਾ ਵਿਰਾਸਤੀ ਖੇਤੀ ਮਾਡਲ ਅਪਣਾਈਏ। 

ਜੈ ਜਵਾਨ ,ਜੈ ਕਿਸਾਨ,

✍️ ਅਮਨਜੀਤ ਸਿੰਘ ਖਹਿਰਾ

ਛੋਟੀਆਂ-ਛੋਟੀਆਂ ਪੰਜਾਬ ਵਿੱਚ ਪਲ ਬੱਚਿਆਂ ਵੱਲ ਪਰਿਵਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ-ਮਹੰਤ ਠੀਕਰੀਵਾਲ  

ਮਹਿਲ ਕਲਾਂ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਪੰਜਾਬ ਚ ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਨਾ ਹੋ ਕੇ ਬੇਟੀ ਮਰਵਾਓ ਬੇਟੀ ਘਟਾਓ ਦਾ ਨਾਅਰਾ ਸੱਚਾ ਹੁੰਦਾ ਜਾਪਦਾ ਹੈ ਕਿਉਂਕਿ ਬੀਤੇ ਦਿਨੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 6 ਸਾਲਾ ਬੱਚੀ ਦਾ ਬਲਾਤਕਾਰ ਕਰ ਕੇ ਜ਼ਿੰਦਾ ਜਲਾ ਦਿੱਤਾ ਗਿਆ ਅਤੇ ਕੁਝ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ਵਿਖੇ 4 ਸਾਲਾਂ ਬੱਚੀ ਦੀ ਬੱਚੀ ਨੂੰ 16 ਸਾਲ ਦੇ ਲੜਕੇ ਵਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਜੀ ਨੇ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਇਹ ਆਮ ਘਟਨਾਵਾਂ ਹੋ ਰਹੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸੇ ਦਾ ਵੀ ਧਿਆਨ ਇਸ ਵੱਲ ਨਾ ਹੋ ਕੇ ਪੈਸੇ ਦੀ ਦੌੜ ਵਿੱਚ ਦਿਨੋ -ਦਿਨ ਜੁਲਮ ਵੱਧ ਰਹੇ ਹਨ ਤੇ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਹਨ।ਇਸ ਤਰ੍ਹਾਂ ਲਗਦਾ ਇਹੋ ਜਿਹੀਆਂ ਘਟਨਾਵਾਂ ਸੁਣਕੇ ਦੁਨੀਆ ਦਾ ਅੰਤ ਆ ਗਿਆ ਹੋਵੇ। 20 ਸਾਲ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੁੜੀਆਂ ਮੁੰਡੇ ਇਕੱਠੇ ਘਰਾਂ ਵਿੱਚ ਇਕੱਠੇ ਖੇਡਦੇ ਸਨ ਕਿਉਂਕਿ ਉਸ ਸਮੇਂ ਇੰਟਰਨੈੱਟ ਮੋਬਾਈਲਾਂ ਦਾ ਯੁੱਗ ਨਹੀਂ ਸੀ ਜੋ ਕਿ 10-12 ਸਾਲ ਦੇ ਮੁੰਡੇ ਕੁੜੀਆਂ ਨੂੰ ਗ਼ਲਤ ਗੱਲਾਂ ਬਾਰੇ ਜਾਣਕਾਰੀ ਨਹੀਂ ਸੀ ਪਰ ਅੱਜ ਕੱਲ੍ਹ ਤਾਂ ਸਾਰੇ ਹੀ ਬੱਚਿਆਂ ਨੂੰ ਅਸ਼ਲੀਲ ਗੱਲਾਂ ਬਾਰੇ ਪਤਾ ਹੈ ਗੁਰਮੀਤ ਸਿੰਘ ਜੀ ਨੇ ਕਿਹਾ ਕਿ ਹੁਣ ਬੱਚੀਆਂ ਤੇ ਹੋ ਰਹੇ ਜ਼ੁਲਮਾਂ ਬਾਰੇ ਆਪਣੇ ਪਰਿਵਾਰਾਂ ਵਿੱਚ ਵਿਚਾਰ ਕੀਤੀ ਜਾਵੇ। ਫੂਲਨ ਦੇਵੀ ਨੇ ਖ਼ੁਦ ਸਮਾਜ ਨੂੰ ਸੁਧਾਰਨ ਲਈ ਇਸ ਸਮਾਜ ਵਿੱਚ ਹੀ ਰਹਿ ਕੇ ਦੱਸ ਦਿੱਤਾ ਸੀ ਕਿ ਔਰਤ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਪਰ ਫੇਰ ਵੀ ਇਹ ਸਮਾਜ ਨਹੀਂ ਸੁਧਰ ਸਕਿਆ । ਸਾਨੂੰ ਸਭ ਨੂੰ ਆਪਣੀਆਂ ਕਮੀਆਂ ਦੂਰ ਕਰਕੇ ਇਸ ਸਮਾਜ ਵਿੱਚ ਪਲ ਰਹੀਆਂ ਛੋਟੀਆਂ-ਛੋਟੀਆਂ ਕਰੂੰਬਲਾਂ ਨੂੰ ਬਚਾਉਣਾ ਚਾਹੀਦਾ ਹੈ।ਸਰਕਾਰਾਂ ਨੂੰ ਇਨ੍ਹਾਂ ਦੀ ਰਖਵਾਲੀ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਤਾ ਜੋ ਕੋਈ ਵੀ ਗ਼ਲਤੀ ਨਾ ਕਰ ਸਕੇ ਸਾਡੇ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਇਸ ਸਬੰਧੀ ਜਾਗਰੂਕ ਹੋ ਕੇ ਇਸ ਸਮੱਸਿਆ ਬਾਰੇ ਵੱਧ ਤੋਂ ਵੱਧ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਗੰਦ ਅਤੇ ਗਲਤ ਸੋਚ ਨੂੰ ਕੱਢਿਆ ਜਾ ਸਕੇ ਤੇ ਸੋਚ ਨੂੰ ਸੁਚੱਜਤਾ ਅਤੇ ਵਧੀਆ ਕੀਤਾ ਜਾ ਸਕੇ ਜ਼ੁਰਮ ਕਰਨ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਆਪਾਂ ਸਭ ਨੂੰ ਆਪਣੇ ਪਰਿਵਾਰ ਸਕੂਲਾਂ ਅਤੇ ਆਂਗਣਵਾਡ਼ੀ ਸੈਟਰਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਕਿ ਜੇਕਰ ਤੁਹਾਨੂੰ ਕੋਈ ਗਲਤ ਤਰੀਕੇ ਨਾਲ ਛੂਹਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪਰਿਵਾਰ ਅਤੇ ਟੀਚਰਾਂ ਨੂੰ ਦਿੱਤੀ ਜਾਵੇ ।ਕਿਸੇ ਤੇ ਯਕੀਨ ਕਰਨ ਨਾਲੋਂ ਆਪਣੇ -ਆਪਣੇ ਘਰਾਂ ਦੇ ਵਿੱਚ ਬੱਚਿਆਂ ਦੀ ਦੇਖ-ਰੇਖ ਆਪ ਕਰੀਏ। ਇਸ ਤਰ੍ਹਾਂ ਨਾਲ ਹੀ ਸਮਾਜ ਵਿੱਚ ਘਟਨਾਵਾਂ ਰੁਕ ਸਕਦੀਆਂ ਹਨ ਅਤੇ ਸਾਡੇ ਸਮਾਜ ਵਿਚ ਔਰਤਾਂ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਕੁੜੀਆਂ ਮੁੰਡਿਆਂ ਦੇ ਨਾਲੋਂ ਵੱਧ ਚੜ੍ਹ ਕੇ ਬੜੀਆਂ-ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਸਾਰੇ ਵਿਭਾਗ ਵਿੱਚ ਔਰਤਾਂ ਕੰਮ ਕਰਦੀਆਂ ਹਨ। ਸਰਕਾਰ ਵੱਲੋਂ ਵੀ ਔਰਤਾਂ ਨੂੰ 33 ਪ੍ਰਤੀਸ਼ਤ ਕੋਟਾ ਰਾਖਵਾਂ ਰੱਖ ਦਿੱਤਾ ਗਿਆ ਹੈ ਫੇਰ ਵੀ ਸਮਾਜ ਵਿੱਚ ਔਰਤਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੁਧਾਰ ਵੀ ਔਰਤਾਂ ਹਨ।ਗੁਰੂਆਂ-ਪੀਰਾਂ ਦਾ ਜਨਮ ਵੀ ਔਰਤ ਤੋਂ ਹੀ ਹੋਇਆ ਹੈ। ਇਸ ਲਈ ਸਭ ਤੋਂ ਸਤਿਕਾਰ ਯੋਗ ਔਰਤ ਹੀ ਹੈ। ਸਾਡੇ ਪਰਿਵਾਰਾਂ ਅਤੇ ਅਧਿਆਪਕਾਂ ਨੂੰ ਹੀ ਇਨ੍ਹਾਂ ਬੱਚੀਆਂ ਨੂੰ ਸਮਝਾਉਣਾਂ ਚਾਹੀਦਾ ਹੈ ਤਾਂ ਜੋ ਸਮਾਜ ਵਿੱਚੋਂ ਗਲਤ ਸੋਚ ਨੂੰ ਬਦਲਿਆ ਜਾ ਸਕੇ ਤੇ ਬੱਚੀਆਂ ਤੇ ਦਿਨ ਦਿਹਾੜੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਈ ਜਾ ਸਕੇ ।

ਅਜੀਤਵਾਲ ਵਿਖੇ ਰੇਲਵੇ ਸਟਾਫ ਦੀ ਰਿਟਾਇਰਮੈਂਟ ਪਾਰਟੀ

ਅਜੀਤਵਾਲ, ਨਵੰਬਰ  2020 ( ਬਲਬੀਰ ਸਿੰਘ ਬਾਠ)

  ਅੱਜ ਰੇਲਵੇ ਸਟਾਫ਼ ਦੇ ਗਿਆਰਾਂ ਮੈਂਬਰ ਰਿਟਾਇਰਮੈਂਟ ਹੋਣ ਤੇ  ਸਮੂਹ ਰੇਲਵੇ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ  ਜਦ ਸਖ਼ਤੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਮਹਿਕਮੇ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ  ਗਿਆਰਾਂ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਗਿਆਰਾਂ   ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਨੌਕਰੀ ਦੇ ਦਿੱਤੀ ਗਈ  ਇਸ ਪ੍ਰਾਪਤੀ ਲਈ ਉਨ੍ਹਾਂ ਕੁਲਵਿੰਦਰ ਸਿੰਘ ਗਰੇਵਾਲ ਡੈਸਕ ਪਰੈਜ਼ੀਡੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਅੱਜ ਉਹਨਾਂ ਦੇ ਬੱਚੇ ਨੌਕਰੀ ਉੱਤੇ ਲੱਗ ਗਏ  ਅੱਜ ਸੀਨੀਅਰ ਸਟਾਫ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਹਾਰ ਪਾ ਕੇ  ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ  ਇਸ ਸਮੇਂ ਮੁੱਖ ਮਹਿਮਾਨ ਪਰਦੀਪ ਕੁਮਾਰ ਗੁਪਤਾ ਸੈਕਟਰੀ ਰਾਜੇਸ਼ ਗੁਪਤਾ ਪ੍ਰਧਾਨ ਬਲਾਕ ਜਸਬੀਰ ਸਿੰਘ ਜਸਵੰਤ ਦਰ ਕੁਮਾਰ ਸੁਸ਼ੀਲ ਕੁਮਾਰ ਉੱਤਮ ਕੁਮਾਰ ਸੀਪੀ ਸਿੰਘ  ਜਗਜੀਤ ਸਿੰਘ ਜੱਗੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਰਾਜਾ ਲੰਬੜਦਾਰ  ਓਮ ਪ੍ਰਕਾਸ਼ ਮੰਗਤ ਰਾਮ ਮੰਗਾ ਧਰਮਪੁਰਾ ਐ ਰਾਮ ਛਬੀਲਾ ਖੁਮਾਰੀ ਮੱਖਣ ਸਿੰਘ ਸੰਸਾਰ ਜਾਂ ਦੇ ਟਰਾਲੀ ਮੈਨ ਬਲਖੰਡੀ ਫੂਲ ਚੰਦ ਤੋਂ ਇਲਾਵਾ ਪਰਿਵਾਰਕ ਮੈਂਬਰ  ਰਿਸ਼ਤੇਦਾਰ ਸਾਕ ਸਬੰਧੀ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ  ਪ੍ਰਧਾਨ ਜੀ ਨੇ ਨਵੇਂ ਨਿਯੁਕਤ ਨੌਜਵਾਨ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣ  ਇਸ ਸਮੇਂ ਉਨ੍ਹਾਂ  ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਮਾਤਮਾ ਇਨ੍ਹਾਂ ਨੌਜਵਾਨ ਮੁਲਾਜ਼ਮਾਂ ਨੂੰ ਤਰੱਕੀਆਂ ਬਖ਼ਸ਼ੇ

ਫ਼ਰਜ਼ੀ ਬਿੱਲਾਂ ਦੇ ਮਾਮਲੇ 'ਚ ਅਦਾਲਤ ਵੱਲੋਂ ਮਨਜਿੰਦਰ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ

 ਅੰਮ੍ਰਿਤਸਰ,ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

 ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਫ਼ਰਜ਼ੀ ਬਿੱਲ ਬਣਾ ਕੇ ਭੁਗਤਾਨ ਦੇ ਮਾਮਲੇ ਵਿਚ ਅਦਾਲਤ ਨੇ ਸਬੰਧਤ ਥਾਣੇ ਨੂੰ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ 21 ਨਵੰਬਰ ਨੂੰ ਅਗਲੀ ਸੁਣਵਾਈ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ। ਜਦਕਿ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਕਮੇਟੀ ਨੇ ਕਿਹਾ ਹੈ ਕਿ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਟੈਂਟ ਹਾਊਸ ਨੂੰ ਕੰਮ ਦੀ ਆਗਿਆ ਦਿੱਤੀ ਗਈ ਸੀ। ਬਤੌਰ ਜਨਰਲ ਸਕੱਤਰ ਉਨ੍ਹਾਂ ਨੇ ਪ੍ਰਧਾਨ ਦੇ ਦਸਤਖ਼ਤਾਂ ਤੋਂ ਬਾਅਦ ਆਪਣੇ ਦਸਤਖ਼ਤ ਕੀਤੇ ਸਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਬੀਤੀ 7 ਨਵੰਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਸਬੰਧਤ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਨ ਦੇ ਹੁਕਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਅਦਾਲਤ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ 2013 ਵਿਚ ਜਨਰਲ ਸਕੱਤਰ ਦੇ ਅਹੁਦੇ 'ਤੇ ਰਹਿੰਦਿਆਂ 65 ਲੱਖ, 99 ਹਜ਼ਾਰ, 729 ਰੁਪਏ ਦੇ ਫਰਜ਼ੀ ਬਿੱਲਾਂ ਨੂੰ ਮਨਜ਼ੂਰੀ ਦੇਣ ਦੇ ਦੋਸ਼ ਵਿਚ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਹ ਕੇਸ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੀਆਰਓ ਭੁਪਿੰਦਰ ਸਿੰਘ ਨੇ ਪਾਇਆ ਸੀ, ਜਿਸ 'ਤੇ ਜੱਜ ਧੀਰੇਂਦਰ ਰਾਣਾ ਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਆਈਪੀਸੀ ਦੀ ਧਾਰਾ 403/406/ 409/420/ 426/468/470/471 ਦੇ ਤਹਿਤ ਐੱਫਆਈਆਰ ਦਰਜ ਕਰ ਕੇ ਅਗਲੀ ਸੁਣਵਾਈ 21 ਨਵੰਬਰ 2020 ਨੂੰ ਲੈ ਕੇ ਆਉਣ ਦਾ ਹੁਕਮ ਕੀਤਾ ਹੈ। ਸਰਨਾ ਨੇ ਦੱਸਿਆ ਕਿ ਅਦਾਲਤ ਨੂੰ ਰਾਈਜਿੰਗ ਬਾਲ ਵੇਡਿੰਗ ਐਂਡ ਈਵੈਂਟ ਪਲਾਨਰ, ਰਾਜਾ ਟੈਂਟ ਤੇ ਹਰਸ਼ ਆਪਟੀਕਲ ਦੇ ਬਿੱਲ ਫਰਜ਼ੀ ਲੱਗ ਰਹੇ ਹਨ ਜਿਸ ਨੂੰ ਸਿਰਫ਼ ਸਿਰਸਾ ਨੇ ਮਨਜ਼ੂਰੀ ਦਿੱਤੀ ਸੀ। ਹਰਸ਼ ਆਪਟੀਕਲ ਦੇ ਸਿਰਸੇ ਵੱਲੋਂ ਇਕੱਲਿਆਂ ਪਾਸ ਕੀਤੇ ਗਏ 29 ਹਜ਼ਾਰ, 799 ਰੁਪਏ ਦੇ 3 ਬਿੱਲਾਂ ਰਾਹੀਂ ਖਰੀਦਿਆ ਹੋਇਆ ਵਿਖਾਇਆ ਗਿਆ ਮਹਿੰਗਾ ਚਸ਼ਮਾ ਤੇ ਲੈਂਸ ਕਿਸੇ ਨੂੰ ਦਾਨ ਵਿਚ ਦੇਣ ਨੂੰ ਅਦਾਲਤ ਨੇ ਦਿੱਲੀ ਕਮੇਟੀ ਐਕਟ ਦੇ ਸੈਕਸ਼ਨ 24 ਤਹਿਤ ਸ਼ਿਕਾਇਤਕਰਤਾ ਵੱਲੋਂ ਗ਼ਲਤ ਮੰਨਣ ਦਾ ਹਵਾਲਾ ਦਿੱਤਾ ਹਨ। ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (ਈਓਡਬਲਿਊ) ਦੀ ਜਾਂਚ ਵਿਚ ਹੋਈ ਢਿੱਲ ਉੱਤੇ ਸਖ਼ਤੀ ਵਰਤਦੇ ਹੋਏ ਅਦਾਲਤ ਨੇ ਕੇਸ ਬੰਦ ਕਰਨ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਭ੍ਰਿਸ਼ਟਾਚਾਰ ਦੇ ਪਹਿਲੀ ਨਜ਼ਰ ਵਿਚ ਦਿਸੇ 7 ਬਿੰਦੂਆਂ 'ਤੇ ਈਓਡਬਲਿਊ ਨੂੰ ਅੱਗੇ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।

ਬਾਬਾ ਟੇਕ ਸਿੰਘ ਧਨੌਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਣਾਏ ਜਾਣ 'ਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ

ਧਨੌਲਾ/ਬਰਨਾਲਾ-ਨਵੰਬਰ 2020 -(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਤੇ ਵੱਖ-ਵੱਖ ਆਗੂਆਂ ਵੱਲੋਂ ਬਾਬਾ ਜੀ ਦੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ ਤੇ ਮੁਬਾਰਕਾਂ ਦਿੱਤੀਆਂ। ਪ੍ਰੈੱਸ ਮਿਲਣੀ ਦੌਰਾਨ ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਇਮਾਨਦਾਰ ਅਤੇ ਮਿਹਨਤੀ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਲਿਆਂਦਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਗੁਰਜੰਟ ਸਿੰਘ ਮਾਰਕੀਟ ਕਮੇਟੀ,ਮਹਿੰਦਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਸਾਬਕਾ ਐਮ ਸੀ, ਮਹਿੰਦਰਪਾਲ ਕਾਲਾ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲੀ ਪਹਿਚਾਣ ਖਾਲਸਾ ਹੈ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ। ਉਨ੍ਹਾਂ ਨੇ ਅੱਜ ਬਾਬਾ ਜੀ ਦਾ ਗੁਰੂਦਵਾਰਾ ਪਾਤਸ਼ਾਹੀ ਨੌਂਵੀਂ ਧਨੌਲਾ ਪਹੁੰਚ ਕੇ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਬਾਬਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਹਿਲਾਂ ਹੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇ ਜਿਲੇ, ਬਰਨਾਲਾ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕਰੇਗਾ।

ਮੁੱਖ ਮੰਤਰੀ ਵੱਲੋਂ ਢੁੱਡੀਕੇ ਪਿੰਡ ਨੂੰ ਬਖ਼ਸਿਆ ਮਾਨ ਆਨਲਾਈਨ ਕੀਤਾ ਸਮਾਰਟ ਸਕੂਲ ਦਾ ਉਦਘਾਟਨ-    ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ,ਨਵੰਬਰ 2020 (ਬਲਵੀਰ ਸਿੰਘ ਬਾਠ)

 ਮੋਗਾ ਜ਼ਿਲਾ ਦੇ ਇਤਿਹਾਸਕ ਪਿੰਡ ਢੁੱਡੀਕੇ ਚ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ  ਜਨਸੰਘ ਤੇ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਧੰਨਵਾਦੀ ਹਾਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਜਿਨ੍ਹਾਂ ਦੀ ਬਦੌਲਤ ਅੱਜ ਸਮਾਰਟ ਸਕੂਲ ਦਾ ਆਨਲਾਈਨ ਉਦਘਾਟਨ ਕੀਤਾ ਗਿਆ  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬੱਚਾ ਬੱਚਾ  ਸਿੱਖਿਆ ਪ੍ਰਾਪਤ ਕਰ ਸਕੇ  ਉਨ੍ਹਾਂ ਕਿਹਾ ਕਿ ਜਿਥੇ ਸਕੂਲਾਂ ਨੂੰ ਵਧੀਆ ਦਿੱਖ ਮਿਲੇਗੀ ਉੱਥੇ ਬੱਚਿਆਂ ਅਤੇ ਅਧਿਆਪਕਾਂ ਦਾ ਮਨੋਬਲ ਵੀ ਉੱਚਾ ਹੋਵੇਗਾ  ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਰਿਣੀ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਜਿਨ੍ਹਾਂ ਨੇ ਪਿੰਡ ਢੁੱਡੀਕੇ ਪੰਚਾਇਤ ਤੇ ਪਿੰਡ ਨੂੰ  ਵੱਡਾ ਮਾਣ ਬਖਸ਼ਿਆ ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਦੇ ਰਸਮੀ ਉਦਘਾਟਨ ਚ ਸਭ ਤੋਂ ਵੱਡਾ ਯੋਗਦਾਨ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਸਕੂਲ ਅਤੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਤਾਰ ਸਿੰਘ  ਗੋਲਡੀ  ਅਵਤਾਰ ਸਿੰਘ ਤਾਰੀ ਮੌਜੂਦਾ ਪੰਚਾਇਤ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ  ਤੇ ਪਿੰਡ ਵਾਸੀ ਹਾਜ਼ਰ ਸਨ

ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ -ਸਰਪੰਚ ਜਸਬੀਰ ਸਿੰਘ ਢਿੱਲੋਂ 

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)-

 ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਧਰਤੀ   ਇਤਿਹਾਸਕ ਧਰਤੀ ਢੁੱਡੀਕੇ ਪਿੰਡ ਦੇ ਜੰਮਪਲ ਨੌਜਵਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਦੇ ਸਖ਼ਤ ਮਿਹਨਤ ਦਾ ਨਤੀਜੇ ਨੂੰ ਉਸ ਸਮੇਂ ਚਾਰ ਚੰਨ ਲੱਗ ਗਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ  ਇਸ ਦਾ ਸਿਹਰਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੂੰ ਜਾਂਦਾ ਹੈ  ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਢੁਡੀਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ  ਜਨਸੰਘ ਪੀ ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ ਕਿਹਾ ਕਿ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ  ਪਿੰਡ ਢੁੱਡੀਕੇ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ  ਅੱਜ ਉਨ੍ਹਾਂ ਦੋ ਪੱਤੀਆਂ ਵਿੱਚ ਨਵੀਆਂ ਬਣ ਰਹੀਆਂ ਪਾਰਕਾਂ ਦੇ ਉਦਘਾਟਨ ਵੀ ਕੀਤੇ  ਇਸ ਤੋਂ ਇਲਾਵਾ ਅਨੇਕਾਂ ਹੀ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ  ਪਿੰਡ ਢੁੱਡੀਕੇ ਨੂੰ ਨਵੀਂ ਦਿੱਖ ਦੇਣ ਲਈ ਅਨੇਕਾਂ ਹੀ ਸਮਾਜ ਅਤੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ  ਪ੍ਰਧਾਨ ਗੋਲਡੀ ਨੇ ਕਿਹਾ ਕਿ ਅਸੀਂ ਪਿੰਡ ਵਾਸੀ ਹਮੇਸ਼ਾ ਹੀ ਪੰਜਾਬ ਸਰਕਾਰ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਨਿਹਾਲ ਸਿੰਘ ਵਾਲਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਰਿਣੀ ਹਾਂ  ਜਿਨ੍ਹਾਂ ਨੇ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਢੁੱਡੀਕੇ ਪਿੰਡ ਲਈ ਵੱਡਾ ਮਾਣ ਬਖਸ਼ਿਆ  ਉਨ੍ਹਾਂ ਕਿਹਾ ਕਿ ਢੁੱਡੀਕੇ ਬਾਸੀ ਹਮੇਸ਼ਾਂ ਹੀ ਵਧਾਈ ਦੇ ਪਾਤਰ ਹਨ ਜਿਨ੍ਹਾਂ  ਜਿਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਨਲਾਈਨ ਸਮਾਰਟ ਸਕੂਲ ਦਾ ਉਦਘਾਟਨ ਕੀਤਾ  ਜਿਸ ਨਾਲ ਸਿੱਖਿਆ ਪ੍ਰਣਾਲੀ ਨੂੰ ਹੋਰ ਉੱਚਾ ਕੀਤਾ ਜਾ ਸਕਦਾ ਹੈ  ਬੱਚੇ ਆਪਣਾ ਸਾਫ਼ ਸੁਥਰਾ ਅਕਸ ਅਤੇ ਭਵਿੱਖ ਸੰਵਾਰ ਸਕਦੇ ਹਨ  ਉਨ੍ਹਾਂ ਕਿਹਾ ਕਿ ਸਰਪੰਚ ਜਸਬੀਰ ਸਿੰਘ ਢਿੱਲੋਂ  ਵੱਲੋਂ  ਨਵੀਆਂ ਬਣ ਰਹੀਆਂ ਦੋ ਪੱਤੀਆਂ ਦੀਆਂ  ਪਾਰਕਾਂ  ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤੇ ਗਏ  ਇਸ ਸਮੇਂ ਵੱਡੀ ਪੱਧਰ ਤੇ ਨੌਜਵਾਨ ਵੀਰ ਅਤੇ ਨਗਰ ਨਿਵਾਸੀ ਹਾਜ਼ਰ ਸਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਰਟ ਸਕੂਲ ਅਜੀਤਵਾਲ ਦਾ ਕੀਤਾ ਉਦਘਾਟਨ

ਅਜੀਤਵਾਲ, ਨਵੰਬਰ 2020 -( ਬਲਬੀਰ ਸਿੰਘ ਬਾਠ)- 

ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਆਪਣੇ ਕਰ ਕਮਲਾਂ ਨਾਲ ਆਨ ਲਾਈਨ ਸਮਾਰਟ ਸਕੂਲ ਸਕੀਮ ਤਹਿਤ ਕੀਤਾ ਉਦਘਾਟਨ  ਅੱਜ ਪਿੰਡ ਅਜੀਤਵਾਲ ਵਿਖੇ ਸਮਾਰਟ ਸਕੂਲ ਦੇ ਉਦਘਾਟਨੀ ਸਮਾਰੋਹ ਦੌਰਾਨ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਮੁੱਖ ਪ੍ਰਬੰਧਕ ਸਮਾਜ ਸੇਵੀ ਨੌਜਵਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਨੰਬਰਦਾਰ ਰਾਜਾ ਸਿੰਘ ਮੈਂਬਰ  ਪ੍ਰਿੰਸੀਪਲ ਨੀਨਾ ਗੁਪਤਾ ਸਮੂਹ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ਤੇ  ਆਇਰਲੈਂਡ ਸਕੀਮ ਤਹਿਤ ਸਮਾਰਟ ਸਕੂਲ ਅਜੀਤਵਾਲ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ  ਜਨਸੰਘ ਤੇ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਦੱਸਿਆ ਕਿ ਸਮਾਰਟ ਸਕੂਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ  ਆਲ ਲੈਣ ਆਪਣੇ ਕਰ ਕਮਲਾਂ ਨਾਲ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ  ਨੌੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਮੇਸ਼ਾ ਹੀ ਤੱਤਪਰ ਰਹੀ ਅਤੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ  ਸਮਾਰਟ ਸਕੂਲਾਂ ਨੂੰ ਸਥਾਪਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਅਨੇਕਾਂ ਹੀ ਸਮਾਜ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ  ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਕੀਤੇ ਜਾਣਗੇ  ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਾਂ ਉਨ੍ਹਾਂ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ  ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ

ਤਖਾਣਬੱਧ ਸਕੂਲ ਨੂੰ ਮਿਲੀਆਂ ਸਮਾਰਟ ਸਕੂਲ ਦਾ ਦਰਜਾ

ਤਖਾਣਬੱਧ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਸੇਵਾ ਦਲ ਨੇ ਕੀਤਾ ਧੰਨਵਾਦ  - ਸਰਪੰਚ ਰਵੀ ਸ਼ਰਮਾ

ਅਜੀਤਵਾਲ, (ਬਲਬੀਰ ਸਿੰਘ ਬਾਠ )

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਤਖਾਣਵੱਧ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਮਿਲਣ ਤੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦਾ ਕਾਂਗਰਸ ਸੇਵਾ ਦਲ ਜ਼ਿਲ੍ਹਾ ਪ੍ਰਧਾਨ ਅਤੇ ਸਰਪੰਚ ਰਵੀ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ  ਜਨਸੰਘ ਦੇ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਕਿਹਾ ਕਿ ਅਸੀਂ  ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਹਮੇਸਾ ਰਿਣੀ ਰਹਾਂਗੇ ਜਿਨ੍ਹਾਂ ਦੇ ਸਖ਼ਤ ਮਿਹਨਤ ਦੇ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਲੋਂ  ਆ ਲੈਣ ਗਰਲਜ਼ ਹਾਈ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿਵਾਇਆ ਗਿਆ  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਸਿਰਫ਼ ਕਾਂਗਰਸ ਦੀ ਸਰਕਾਰ ਵੇਲੇ ਹੀ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਂਗਰਸ ਸਰਕਾਰ ਵੱਲੋਂ ਅਨੇਕਾਂ ਹੀ ਸਮਾਜ ਤੇ  ਤੇ ਵਿਕਾਸ  ਭਲਾਈ ਕਾਰਜਾਂ ਲਈ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ  ਉਨ੍ਹਾਂ ਕਿਹਾ ਕਿ ਅੱਜ ਸਾਡੇ ਤਖਾਣਵੱਧ ਪਿੰਡ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਪੰਜਾਬ ਦੇ   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਗੀਤਾ ਵਿਸੇਸ਼ ਤੌਰ ਤੇ ਧੰਨਵਾਦ